ਤਾਜਾ ਖ਼ਬਰਾਂ


ਸੰਗਰੂਰ ਜ਼ਿਮਨੀ ਚੋਣ: ਵੋਟ ਫ਼ੀਸਦੀ ਘਟਣ ਦਾ ਕਾਰਨ ਲੋਕਾਂ ਦਾ ਰਾਜਨੀਤਿਕ ਪਾਰਟੀਆਂ ਤੋਂ ਵਿਸ਼ਵਾਸ ਖ਼ਤਮ ਹੋਣਾ- ਸ਼ਮਸ਼ੇਰ ਸਿੰਘ ਦੂਲੋ
. . .  28 minutes ago
ਅਮਲੋਹ, 25 ਜੂਨ (ਕੇਵਲ ਸਿੰਘ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਵੋਟ ਫ਼ੀਸਦੀ ਘਟਣ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਅੱਜ ਲੋਕਾਂ ਦਾ ਰਾਜਨੀਤਿਕ ਪਾਰਟੀਆਂ ਤੋਂ ਵਿਸ਼ਵਾਸ ਖ਼ਤਮ ਹੁੰਦਾ...
‘ਆਪ’ ਦੇ ਸੀਨੀਅਰ ਆਗੂ ਨੇ ਲਗਾਇਆ ਮੌਤ ਨੂੰ ਗਲੇ, ਅਜੇ ਦੋ ਦਿਨ ਪਹਿਲਾਂ ਹੀ ਬਣਾਇਆ ਗਿਆ ਸੀ ਚੇਅਰਮੈਨ
. . .  21 minutes ago
ਮਾਛੀਵਾੜਾ ਸਾਹਿਬ, 25 ਜੂਨ (ਮਨੋਜ ਕੁਮਾਰ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਖੇਤੀਬਾੜੀ ਸਹਿਕਾਰੀ ਸਭਾ ਦੇ ਨਵ-ਨਿਯੁਕਤ ਚੇਅਰਮੈਨ ਡਾ. ਅਜੇ ਪਾਲ ਸਿੰਘ ਨੇ ਆਪਣੀ ਮਾਛੀਵਾੜਾ ਸਥਿਤ ਰਿਹਾਇਸ਼ 'ਚ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੂੰ ਅਜੇ ਦੋ ਦਿਨ ਪਹਿਲਾਂ ਹੀ ਖੇਤੀਬਾੜੀ ਸਹਿਕਾਰੀ...
ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ
. . .  about 1 hour ago
ਅੰਮ੍ਰਿਤਸਰ, 25 ਜੂਨ (ਜਸਵੰਤ ਸਿੰਘ ਜੱਸ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ...
ਚੰਡੀਗੜ੍ਹ ਤੋਂ ਵੱਡੀ ਖ਼ਬਰ:ਸੰਜੈ ਪੋਪਲੀ ਦੇ ਪੁੱਤਰ ਨੇ ਖ਼ੁਦ ਨੂੰ ਮਾਰੀ ਗੋਲੀ,ਮੌਤ
. . .  30 minutes ago
ਚੰਡੀਗੜ੍ਹ, 25 ਜੂਨ-ਚੰਡੀਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਆਈ.ਏ.ਐੱਸ. ਸੰਜੈ ਪੋਪਲੀ ਦੇ ਘਰ 'ਤੇ ਫਾਇਰਿੰਗ ਹੋਈ ਹੈ। ਦੱਸਿਆ ਜਾ ਰਿਹਾ ਹੈ ਅੱਜ ਸੰਜੈ ਪੋਪਲੀ ਦੇ ਘਰ ਵਿਜੀਲੈਂਸ ਦੀ ਟੀਮ ਪਹੁੰਚੀ ਤੇ ਇਸ ਦੌਰਾਨ ਵਿਜੀਲੈਂਸ ਟੀਮ ਤੇ ਉਸ ਦੇ ਪੁੱਤਰ...
ਊਧਵ ਸਰਕਾਰ 'ਤੇ ਮੰਡਰਾਅ ਰਿਹਾ ਹੈ ਸਿਆਸੀ ਸੰਕਟ, ਮੁੰਬਈ 'ਚ ਧਾਰਾ 144 ਲਾਗੂ
. . .  about 1 hour ago
ਮੁੰਬਈ, 25 ਜੂਨ-ਊਧਵ ਸਰਕਾਰ 'ਤੇ ਮੰਡਰਾਅ ਰਿਹਾ ਹੈ ਸਿਆਸੀ ਸੰਕਟ, ਮੁੰਬਈ 'ਚ ਧਾਰਾ 144 ਲਾਗੂ
ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਕੁੱਲੂ ਹਵਾਈ ਅੱਡੇ
. . .  about 2 hours ago
ਕੁੱਲੂ, 25 ਜੂਨ-ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁੱਲੂ ਹਵਾਈ ਅੱਡੇ 'ਤੇ ਪਹੁੰਚੇ ਹਨ।
ਮਹਾਰਾਸ਼ਟਰ 'ਚ ਸਿਆਸੀ ਬਵਾਲ 'ਤੇ ਸਾਂਸਦ ਨਵਨੀਤ ਰਾਣਾ ਦੀ ਅਮਿਤ ਸ਼ਾਹ ਨੂੰ ਅਪੀਲ
. . .  about 2 hours ago
ਮੁੰਬਈ, 25 ਜੂਨ- ਮਹਾਰਾਸ਼ਟਰ 'ਚ ਸਿਆਸੀ ਗਰਮਾਈ ਹੋਈ ਹੈ। ਉੱਥੇ ਅਮਰਾਵਤੀ ਤੋਂ ਆਜ਼ਾਦ ਸੰਸਦ ਮੈਂਬਰ ਨਵਨੀਤ ਰਾਣਾ ਨੇ ਇਹ ਗੁੰਡਾਗਰਦੀ ਬੰਦ ਕੀਤੀ ਜਾਵੇ, ਮਹਾਰਾਸ਼ਟਰ 'ਚ ਊਧਵ ਠਾਕਰੇ ਗੁੰਡਾਗਰਦੀ, ਪਾਵਰ ਦਾ ਇਸਤੇਮਾਲ, ਸੰਵਿਧਾਨ ਨੂੰ ਖ਼ਤਮ ਕਰਨ ਵਾਲਾ ਨਿਯਮ...
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 25 ਜੂਨ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਅੱਜ ਦੁਪਹਿਰ ਸਮੇਂ ਸੁਨਾਮ-ਪਟਿਆਲਾ ਸੜਕ 'ਤੇ ਹੋਏ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਸਹਾਇਕ ਥਾਣੇਦਾਰ ਹਰਚੇਤਨ ਸਿੰਘ ਨੇ ਦੱਸਿਆ...
ਮੋਗਾ ਤੋਂ ਵੱਡੀ ਖ਼ਬਰ: ਪਿੰਡ ਡਾਲਾ ਵਿਖੇ ਅਣਪਛਾਤੇ ਨੌਜਵਾਨਾਂ ਨੇ ਘਰ ਤੇ ਚਲਾਈਆਂ ਗੋਲੀਆਂ
. . .  about 2 hours ago
ਮੋਗਾ, 25 ਜੂਨ (ਗੁਰਤੇਜ ਸਿੰਘ ਬੱਬੀ)-ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਵੇਰੇ ਕੋਈ ਪੌਣੇ ਕੁ ਅੱਠ ਵਜੇ ਦੇ ਕਰੀਬ ਪਿੰਡ ਦੇ ਹੀ ਪੰਚਾਇਤ ਸਕੱਤਰ ਅਤੇ ਆੜ੍ਹਤੀਆ ਸੁਖਵੀਰ ਸਿੰਘ ਦੇ ਘਰ ਅੱਗੇ ਮੋਟਰਸਾਈਕਲ ਤੇ ਸਵਾਰ ਮੂੰਹ ਬੰਨੇ ਦੋ ਨੌਜਵਾਨ ਆਏ...
ਰਾਸ਼ਟਰਪਤੀ ਚੋਣ: ਐੱਨ.ਡੀ.ਏ. ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਵੇਗੀ ਬਸਪਾ
. . .  about 3 hours ago
ਨਵੀਂ ਦਿੱਲੀ, 25 ਜੂਨ-ਬਸਪਾ ਮੁਖੀ ਮਾਇਆਵਤੀ ਨੇ ਰਾਸ਼ਟਰਪਤੀ ਚੋਣ 'ਚ ਐੱਨ.ਡੀ.ਏ. ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਮਾਇਆਵਤੀ ਨੇ ਕਿਹਾ ਕਿ ਉਹ ਦਰੋਪਦੀ ਮੁਰਮੂ ਦਾ ਸਮਰਥਨ ਕਰ ਰਹੇ ਹਨ।
ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਕੀਤੀ ਗਈ ਮੁਲਤਵੀ
. . .  about 3 hours ago
ਚੰਡੀਗੜ੍ਹ, 25 ਜੂਨ-ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਕੀਤੀ ਗਈ ਮੁਲਤਵੀ
ਜਾਣੋ ਵਿਧਾਨ ਸਭਾ 'ਚ ਕੀ-ਕੀ ਬੋਲੇ ਮੁੱਖ ਮੰਤਰੀ ਭਗਵੰਤ ਮਾਨ
. . .  about 4 hours ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਵਿਧਾਨ ਸਭਾ ਸੈਸ਼ਨ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਬੋਧਨ ਕੀਤਾ ਗਿਆ।
ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਿੰਨ੍ਹੇ ਨਿਸ਼ਾਨੇ
. . .  about 4 hours ago
ਚੰਡੀਗੜ੍ਹ, 25 ਜੂਨ-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ 'ਤੇ ਨਿਸ਼ਾਨੇ ਵਿੰਨ੍ਹੇ ਹਨ। ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਗਵੰਤ ਮਾਨ ਅਤੇ 'ਆਪ' ਸਰਕਾਰ ਇਹ ਸਵੀਕਾਰ ਨਹੀਂ ਕਰ ਰਹੀ...
ਜੈਮਲ ਸਿੰਘ ਟੈਕਨੀਕਲ ਸਰਵਿਸਜ ਯੂਨੀਅਨ ਡਵੀਜ਼ਨ ਜੰਡਿਆਲਾ ਗੁਰੂ ਦੇ ਮੁੜ ਬਣੇ ਪ੍ਰਧਾਨ
. . .  about 4 hours ago
ਜੰਡਿਆਲਾ ਗੁਰੂ, 25 ਜੂਨ (ਰਣਜੀਤ ਸਿੰਘ ਜੋਸਨ)- ਟੈਕਨੀਕਲ ਸਰਵਿਸਜ ਯੂਨੀਅਨ ਦੀ ਸੂਬਾ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਸਾਥੀ ਕੁਲਦੀਪ ਸਿੰਘ ਉਦੋਕੇ ਦੀ ਅਗਵਾਈ ਹੇਠ ਡਵੀਜ਼ਨ ਜੰਡਿਆਲਾ ਗੁਰੂ ਦੇ ਸਾਥੀਆਂ ਵਲੋਂ ਪੰਜ ਮੈਂਬਰੀ...
ਪੰਜਾਬ ਵਿਧਾਨ ਸਭਾ ਸੈਸ਼ਨ, ਇਕ ਵਿਧਾਇਕ ਇਕ ਪੈਨਸ਼ਨ ਅਸੀਂ ਮਿਸਾਲੀ ਕਦਮ ਚੁੱਕਿਆ: ਭਗਵੰਤ ਮਾਨ
. . .  about 4 hours ago
ਚੰਡੀਗੜ੍ਹ, 25 ਜੂਨ(ਵਿਕਰਮਜੀਤ)-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਇਸ ਦੌਰਾਨ ਵਿਧਾਨ ਸਭਾ ਸੈਸ਼ਨ 'ਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੰਬੋਧਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਹਰ ਉਸ ਉਮੀਦ 'ਤੇ ਖੜ੍ਹਾ ਉਤਰੇਗੀ...
ਬਜਟ ਇਜਲਾਸ: ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਮੁੱਖ ਮੰਤਰੀ ਨੇ ਕੁੱਲੂ ਜਾਣਾ ਸੀ, ਇਸ ਲਈ ਸੈਸ਼ਨ ਨੂੰ ਤਵੱਜੋਂ ਨਹੀਂ ਦਿੱਤੀ ਗਈ
. . .  about 1 hour ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ। ਇਸ ਦੌਰਾਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਰੌਲਾ ਪਾਉਣਾ ਸ਼ੁਰੂ...
ਵਿਧਾਨ ਸਭਾ ਸੈਸ਼ਨ 'ਚ ਪ੍ਰਤਾਪ ਸਿੰਘ ਬਾਜਵਾ ਨੇ ਔਰਤਾਂ ਦੇ ਮੁੱਦੇ 'ਤੇ ਘੇਰੀ 'ਆਪ' ਸਰਕਾਰ
. . .  about 5 hours ago
ਚੰਡੀਗੜ੍ਹ, 25 ਜੂਨ (ਵਿਕਰਮਜੀਤ)-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਵਲੋਂ ਔਰਤਾਂ ਨੂੰ ਇਕ-ਇਕ ਹਜ਼ਾਰ ਦੇਣ ਦਾ ਮਸਲਾ ਚੁੱਕਿਆ ਤੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਇਹ ਵਾਅਦਾ ਪੂਰਾ ਕੀਤਾ ਜਾਵੇਗਾ ਪਰ ਇਹ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ।
ਮਾਲ ਅਧਿਕਾਰੀਆਂ ਦੀ ਜਥੇਬੰਦੀ ਦੇ ਜਨਰਲ ਸਕੱਤਰ ਨਾਲ ਦੁਰਵਿਵਹਾਰ ਕਰਨ ਦੀ ਜਥੇਬੰਦੀ ਨੇ ਕੀਤੀ ਸਖ਼ਤ ਸ਼ਬਦਾਂ 'ਚ ਨਿਖੇਧੀ
. . .  about 5 hours ago
ਲੁਧਿਆਣਾ, 25 ਜੂਨ (ਪਰਮਿੰਦਰ ਸਿੰਘ ਆਹੂਜਾ)-ਮਾਲ ਅਧਿਕਾਰੀਆਂ ਵਲੋਂ ਮਾਲ ਜਥੇਬੰਦੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਚੰਨੀ ਨਾਲ ਵਿੱਤ ਕਮਿਸ਼ਨਰ ਮਾਲ ਵਲੋਂ ਕੀਤੇ ਗਏ ਦੁਰਵਿਵਹਾਰ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ ਹੈ। ਅੱਜ ਮਾਲ ਅਧਿਕਾਰੀਆਂ ਦੀ ਮੀਟਿੰਗ...
ਨਿੱਜੀ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਗੰਨਾ ਰਾਸ਼ੀ ਦਾ ਬਕਾਇਆ ਦੇਵਾਂਗੇ-ਹਰਪਾਲ ਸਿੰਘ ਚੀਮਾ
. . .  about 5 hours ago
ਚੰਡੀਗੜ੍ਹ, 25 ਜੂਨ (ਵਿਕਰਮਜੀਤ)- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਸਰੇ ਦਿਨ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਨਿੱਜੀ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਗੰਨਾ ਰਾਸ਼ੀ...
ਸਸਤੀ ਰੇਤ ਬਜਰੀ ਦੇਣਾ ਮਾਨ ਸਰਕਾਰ ਦੀ ਜ਼ਿੰਮੇਵਾਰੀ: ਹਰਜੋਤ ਸਿੰਘ ਬੈਂਸ
. . .  about 5 hours ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਰੇਤ ਬਜਰੀ ਦੇ ਰੇਟਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ...
ਮਾਈਨਿੰਗ ਮਾਮਲੇ ਤੇ ਸਦਨ 'ਚ ਭਖਿਆ ਮਾਮਲਾ, ਆਹਮੋ-ਸਾਹਮਣੇ ਹੋਏ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸੀ ਵਿਧਾਇਕ
. . .  about 6 hours ago
ਚੰਡੀਗੜ੍ਹ, 25 ਜੂਨ-ਮਾਈਨਿੰਗ ਮਾਮਲੇ ਤੇ ਸਦਨ 'ਚ ਭਖਿਆ ਮਾਮਲਾ, ਆਹਮੋ-ਸਾਹਮਣੇ ਹੋਏ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸੀ ਵਿਧਾਇਕ
ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ, ਕਾਰਵਾਈ ਹੋਈ ਸ਼ੁਰੂ
. . .  about 6 hours ago
ਚੰਡੀਗੜ੍ਹ, 25 ਜੂਨ-ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ, ਕਾਰਵਾਈ ਹੋਈ ਸ਼ੁਰੂ
ਜਥੇਦਾਰ ਦਾਦੂਵਾਲ ਨੇ ਸਰਕਾਰ ਨੂੰ ਕਾਬੁਲ ਦੇ ਕਰਤੇ ਪ੍ਰਵਾਨ ਗੁਰਦੁਆਰੇ ਦੀ ਮੁਰੰਮਤ ਲਈ ਵਫ਼ਦ ਭੇਜਣ ਦੀ ਕੀਤੀ ਅਪੀਲ
. . .  about 6 hours ago
ਚੰਡੀਗੜ੍ਹ, 25 ਜੂਨ-ਜਥੇਦਾਰ ਦਾਦੂਵਾਲ ਨੇ ਸਰਕਾਰ ਨੂੰ ਕਾਬੁਲ ਦੇ ਕਰਤੇ ਪ੍ਰਵਾਨ ਗੁਰਦੁਆਰੇ ਦੀ ਮੁਰੰਮਤ ਲਈ ਵਫ਼ਦ ਭੇਜਣ ਦੀ ਕੀਤੀ ਅਪੀਲ
ਭਾਰਤ 'ਚ ਪਿਛਲੇ 24 ਘੰਟਿਆਂ 'ਚ 15,940 ਨਵੇਂ ਕੇਸ ਆਏ ਸਾਹਮਣੇ
. . .  about 6 hours ago
ਨਵੀਂ ਦਿੱਲੀ, 25 ਜੂਨ-ਭਾਰਤ 'ਚ ਪਿਛਲੇ 24 ਘੰਟਿਆਂ 'ਚ 15,940 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 20 ਮੌਤਾਂ ਹੋਈਆਂ ਹਨ। ਐਕਟਿਵ ਕੇਸ 91,779 ਰੋਜ਼ਾਨਾ ਸਕਾਰਾਤਮਕਤਾ ਦਰ 4.39 ਫ਼ੀਸਦੀ ਹੈ।
ਨਾਰਵੇ 'ਚ ਇਕ ਗੋਲੀਬਾਰੀ 'ਚ 2 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 7 hours ago
ਓਸਲੋ, 25 ਜੂਨ-ਪੁਲਿਸ ਦੇ ਮੁਤਾਬਿਕ ਨਾਰਵੇ ਦੇ ਮੱਧ ਓਸਲੋ 'ਚ ਹੋਈ ਗੋਲੀਬਾਰੀ 'ਚ 2 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਜੇਠ ਸੰਮਤ 554
ਵਿਚਾਰ ਪ੍ਰਵਾਹ: ਹਮਲੇ ਦਾ ਜੇਕਰ ਵਿਰੋਧ ਨਾ ਕੀਤਾ ਜਾਵੇ ਤਾਂ ਇਹ ਛੂਤ ਦੀ ਬਿਮਾਰੀ ਵਾਂਗ ਖ਼ਤਰਨਾਕ ਬਣ ਜਾਂਦਾ ਹੈ। -ਜਿੰਮੀ ਕਾਰਟਰ

ਸੰਪਾਦਕੀ

ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਦਾ ਸਵਾਲ

ਕਸ਼ਮੀਰ ਘਾਟੀ ਦੇ ਬਡਗਾਮ 'ਚ ਬੀਤੇ ਹਫ਼ਤੇ ਮਿੱਥ ਕੇ ਕੀਤੀਆਂ ਦੋ ਹੱਤਿਆਵਾਂ ਰਾਹੀਂ ਵੱਖਵਾਦੀ ਅੱਤਵਾਦੀਆਂ ਨੇ ਜਿੱਥੇ ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਖੁੱਲ੍ਹੀ ਚੁਣੌਤੀ ਦਿੱਤੀ ਹੈ, ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵਲੋਂ ਕਸ਼ਮੀਰੀ ਪੰਡਿਤਾਂ ਦੇ ਘਾਟੀ 'ਚ ਮੁੜ ਵਸੇਬੇ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਦੋਵਾਂ ਹੱਤਿਆਵਾਂ 'ਚੋਂ ਇਕ ਕਸ਼ਮੀਰੀ ਨੌਜਵਾਨ ਰਾਹੁਲ ਭੱਟ ਇਕ ਸਰਕਾਰੀ ਵਿਭਾਗ 'ਚ ਕਲਰਕ ਸੀ ਅਤੇ ਪ੍ਰਧਾਨ ਮੰਤਰੀ ਦੀ ਇਸੇ ਯੋਜਨਾ ਤਹਿਤ ਹਾਲ ਹੀ 'ਚ ਉਹ ਮੁੜ-ਵਸੇਬੇ ਲਈ ਇੱਥੇ ਆਇਆ ਸੀ। ਦੂਜੀ ਘਟਨਾ 'ਚ ਇਕ ਪੁਲਿਸ ਕਰਮਚਾਰੀ ਦੀ ਹੱਤਿਆ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਾ ਦੂਜੀ ਪਾਰੀ ਦੀ ਸਰਕਾਰ ਵਲੋਂ ਕਸ਼ਮੀਰ 'ਚ ਅੱਤਵਾਦ ਦੇ ਦੌਰ 'ਚ ਘਾਟੀ ਤੋਂ ਹਿਜਰਤ ਕਰ ਚੁੱਕੇ ਲੱਖਾਂ ਕਸ਼ਮੀਰੀ ਪੰਡਿਤਾਂ ਦੇ ਮੁੜ-ਵਸੇਬੇ ਲਈ ਤਿੰਨ ਸਾਲਾਂ ਤੋਂ ਨਵੇਂ ਸਿਰਿਓਂ ਯਤਨ ਸ਼ੁਰੂ ਕੀਤੇ ਗਏ ਸਨ। ਇਸ ਉਦੇਸ਼ ਦੀ ਪ੍ਰਾਪਤੀ ਲਈ ਘਾਟੀ ਦੇ ਬਡਗਾਮ ਅਤੇ ਬਾਂਦੀਪੋਰਾ ਖੇਤਰਾਂ 'ਚ ਪਹਿਲੇ ਦੌਰ 'ਚ ਇਕ ਵੱਖਰਾ ਇਲਾਕਾ ਵਸਾਏ ਜਾਣ ਲਈ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਤਹਿਤ 6 ਹਜ਼ਾਰ ਘਰ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਇਕ ਅਭਿਲਾਖੀ ਯੋਜਨਾ ਵੀ ਤਿਆਰ ਕੀਤੀ ਗਈ ਸੀ। ਲਗਭਗ 3 ਸਾਲ ਪਹਿਲਾਂ 5 ਅਗਸਤ, 2019 ਨੂੰ ਜੰਮੂ-ਕਸ਼ਮੀਰ ਸੰਬੰਧੀ ਆਈ.ਪੀ.ਸੀ. ਦੀ ਵਿਸ਼ੇਸ਼ ਧਾਰਾ 370 ਦੇ ਖ਼ਾਤਮੇ ਅਤੇ ਸੂਬੇ ਨੂੰ ਕੇਂਦਰ ਸ਼ਾਸਿਤ ਖੇਤਰ ਐਲਾਨੇ ਜਾਣ ਤੋਂ ਬਾਅਦ ਤਾਂ ਇਸ ਮੁੱਦੇ ਨੂੰ ਜਿਵੇਂ ਨੀਤੀਗਤ ਮਾਮਲਾ ਮੰਨ ਲਿਆ ਗਿਆ ਸੀ, ਪਰ ਇਨ੍ਹਾਂ ਦੋ ਹੱਤਿਆਵਾਂ ਨਾਲ ਇਕ ਵਾਰ ਫਿਰ ਹਾਲਾਤ ਬਦਲ ਗਏ ਹਨ ਅਤੇ ਸਰਕਾਰ ਦੀ ਇਸ ਅਭਿਲਾਖੀ ਯੋਜਨਾ ਦੇ ਇਕ ਵਾਰ ਫਿਰ ਅੱਧ ਵਿਚਾਲੇ ਲਟਕ ਜਾਣ ਦੀ ਸੰਭਾਵਨਾ ਬਣ ਗਈ ਹੈ।
ਦੇਸ਼ ਦੇ ਇਤਿਹਾਸ 'ਚ ਕਸ਼ਮੀਰ ਦੀ ਸਮੱਸਿਆ ਵੈਸੇ ਤਾਂ ਕਿਸੇ ਨਾ ਕਿਸੇ ਰੂਪ 'ਚ ਹਮੇਸ਼ਾ ਤੋਂ ਬਣੀ ਰਹੀ ਹੈ। ਘਾਟੀ 'ਚ ਕਸ਼ਮੀਰੀ ਹਿੰਦੂ ਭਾਵ ਕਸ਼ਮੀਰੀ ਵੈਦਿਕ (ਸਾਰਸਵਤ) ਬ੍ਰਾਹਮਣ ਵਜੋਂ ਜਾਣੇ ਜਾਂਦੇ ਅਜਿਹੇ ਲੋਕਾਂ ਦੀ ਗਿਣਤੀ ਆਜ਼ਾਦੀ ਤੋਂ ਬਾਅਦ ਲਗਭਗ 6 ਲੱਖ ਸੀ, ਜੋ ਕਿ ਪੂਰੇ ਸੂਬੇ ਦੀ ਕੁੱਲ ਜਨਸੰਖਿਆ ਦਾ ਲਗਭਗ 20 ਫ਼ੀਸਦੀ ਸੀ। ਸਾਲ 1950 'ਚ ਤਤਕਾਲੀ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਭੂਮੀ-ਸੁਧਾਰਾਂ ਕਾਰਨ 8ਵੇਂ ਦਹਾਕੇ ਦੀ ਸ਼ੁਰੂਆਤ ਤੱਕ ਇਹ ਆਬਾਦੀ ਘਟ ਕੇ ਸਿਰਫ਼ 5 ਫ਼ੀਸਦੀ ਤੱਕ ਰਹਿ ਗਈ ਸੀ, ਪਰ ਬੀਤੀ ਸ਼ਤਾਬਦੀ ਦੇ 9ਵੇਂ ਦਹਾਕੇ 'ਚ ਇਸ ਸਮੱਸਿਆ ਨੇ ਅਚਾਨਕ ਗੰਭੀਰ ਰੂਪ ਧਾਰਨ ਕਰ ਲਿਆ। ਜਦੋਂ ਘਾਟੀ ਦੇ ਹਰੇਕ ਸ਼ਹਿਰ ਤੇ ਪਿੰਡ ਦੀਆਂ ਮਸਜਿਦਾਂ ਤੋਂ ਕਸ਼ਮੀਰੀ ਪੰਡਿਤਾਂ ਨੂੰ 'ਜਿਵੇਂ ਵੀ ਹੋਵੇ ਦੀ ਹਾਲਤ ਵਿਚ, ਘਰ-ਪਿੰਡ ਛੱਡ ਕੇ ਚਲੇ ਜਾਣ ਜਾਂ ਧਰਮ ਬਦਲ ਲੈਣ ਦੀਆਂ ਧਮਕੀਆਂ ਜਾਰੀ ਕੀਤੀਆਂ ਗਈਆਂ। ਅਜਿਹੇ ਦੌਰ 'ਚ ਬਕਾਇਦਾ ਲਾਊਡ-ਸਪੀਕਰਾਂ ਨਾਲ ਮੁਸਲਿਮ ਨੌਜਵਾਨਾਂ ਨੂੰ ਗ਼ੈਰ-ਮੁਸਲਮਾਨਾਂ ਖ਼ਾਸ ਕਰਕੇ ਕਸ਼ਮੀਰੀ ਹਿੰਦੂਆਂ ਦੇ ਘਰਾਂ ਨੂੰ ਲੁੱਟਣ ਅਤੇ ਉਨ੍ਹਾਂ 'ਤੇ ਕਬਜ਼ੇ ਕਰਨ ਲਈ ਉਨ੍ਹਾਂ ਦੀ ਸ਼ਨਾਖ਼ਤ ਕਰਨ ਲਈ ਵੀ ਸੱਦੇ ਜਾਰੀ ਕੀਤੇ ਗਏ ਸਨ। ਅਜਿਹੀ ਹਾਲਤ 'ਚ ਕਸ਼ਮੀਰ ਘਾਟੀ 'ਚ ਉਦੋਂ ਲਗਭਗ ਦੋ ਲੱਖ ਕਸ਼ਮੀਰੀ ਪੰਡਿਤਾਂ 'ਚੋਂ ਡੇਢ ਲੱਖ ਤੋਂ ਵੱਧ ਲੋਕ ਹਿਜਰਤ ਕਰ ਗਏ ਸਨ। ਬਹੁਤ ਸੁਭਾਵਿਕ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਦੇ ਘਰਾਂ-ਜਾਇਦਾਦਾਂ ਅਤੇ ਜ਼ਮੀਨਾਂ ਆਦਿ 'ਤੇ ਸਥਾਨਕ ਲੋਕਾਂ ਤੇ ਅਸਮਾਜਿਕ ਤੱਤਾਂ ਨੇ ਕਬਜ਼ਾ ਕਰ ਲਿਆ ਸੀ। ਸਰਕਾਰਾਂ ਤੇ ਪ੍ਰਸ਼ਾਸਨਿਕ ਤੰਤਰ ਨਾਕਾਮਯਾਬ ਅਤੇ ਅਯੋਗ ਸਾਬਤ ਹੋ ਰਹੇ ਸਨ। ਇਸ ਦਾ ਅਨੁਮਾਨ ਇਸ ਇਕ ਤੱਥ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਜਨਵਰੀ 1990 'ਚ ਇਕ ਅੱਤਵਾਦੀ ਧੜੇ ਵਲੋਂ ਦੇਸ਼ ਦੀ ਹਵਾਈ ਸੈਨਾ ਦੇ ਚਾਰ ਅਧਿਕਾਰੀਆਂ ਅਤੇ ਉਨ੍ਹਾਂ ਦੇ ਨਾਲ ਦੋ ਔਰਤਾਂ ਦੀ ਸ਼ਰੇਆਮ ਹੱਤਿਆ ਕਰ ਦਿੱਤੇ ਜਾਣ ਦਾ ਮਾਮਲਾ ਤਿੰਨ ਦਹਾਕਿਆਂ ਤੱਕ ਪੁਲਿਸ ਦੇ ਰਿਕਾਰਡ 'ਚ ਦਰਜ ਹੀ ਨਹੀਂ ਕੀਤਾ ਜਾ ਸਕਿਆ। ਇੱਥੋਂ ਤੱਕ ਕਿ ਇਸ ਕਾਂਡ ਨੂੰ ਅੰਜਾਮ ਦੇਣ ਵਾਲੇ ਕਥਿਤ ਅੱਤਵਾਦੀ ਨੂੰ ਪ੍ਰਸ਼ਾਸਨ ਵਲੋਂ ਸੁਰੱਖਿਆ ਤੱਕ ਮਿਲਦੀ ਰਹੀ। ਸਰਕਾਰੀ ਅਤੇ ਗ਼ੈਰ-ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਘਾਟੀ 'ਚ 399 ਕਸ਼ਮੀਰੀ ਪੰਡਿਤਾਂ ਦੀ ਹੱਤਿਆ ਹੋ ਚੁੱਕੀ ਹੈ।
ਸਾਲ 1990 'ਚ ਕਸ਼ਮੀਰੀ ਪੰਡਿਤਾਂ ਦੇ ਹੋਏ ਕਤਲੇਆਮ ਅਤੇ ਫਿਰ ਇਸ ਤੋਂ ਬਾਅਦ ਇਨ੍ਹਾਂ ਦੇ ਵੱਡੀ ਗਿਣਤੀ ਵਿਚ ਹਿਜਰਤ ਕਰਨ ਤੋਂ ਬਾਅਦ ਉਨ੍ਹਾਂ ਦੇ ਆਪਣੇ ਘਰਾਂ 'ਚ ਪਰਤਣ ਅਤੇ ਉਨ੍ਹਾਂ ਦੇ ਸਮੂਹਿਕ ਮੁੜ-ਵਸੇਬੇ ਦਾ ਮੁੱਦਾ ਬਿਨਾਂ ਸ਼ੱਕ ਰਾਜਨੀਤੀ ਦਾ ਸ਼ਿਕਾਰ ਹੁੰਦਾ ਰਿਹਾ ਹੈ। ਕੇਂਦਰ 'ਚ ਬਣੀਆਂ ਸਾਰੀਆਂ ਸਰਕਾਰਾਂ ਨੇ ਵੀ ਇਸ ਪਾਸੇ ਬੇਪਰਵਾਹੀ ਜਿਹੀ ਅਪਣਾਈ ਰੱਖੀ। ਇੱਥੋਂ ਤੱਕ ਕਿ ਕੇਂਦਰ 'ਚ ਭਾਜਪਾ ਦੀ ਵਾਜਪਾਈ ਸਰਕਾਰ ਵੀ ਇਸ ਪਾਸੇ ਕੋਈ ਫ਼ੈਸਲਾਕੁੰਨ ਕਦਮ ਨਹੀਂ ਚੁੱਕ ਸਕੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧੀਨ ਸਾਲ 2014 ਤੋਂ ਬਾਅਦ ਬਣੀ ਭਾਜਪਾ ਸਰਕਾਰ ਨੇ ਇਸ ਵੱਲ ਜ਼ਰੂਰ ਕੁਝ ਦ੍ਰਿੜ੍ਹਤਾ ਦਿਖਾਈ। ਸਾਲ 2019 'ਚ ਧਾਰਾ 370 ਨੂੰ ਖ਼ਤਮ ਕੀਤੇ ਜਾਣ ਤੋਂ ਬਾਅਦ ਤਾਂ ਕਸ਼ਮੀਰੀ ਹਿੰਦੂਆਂ ਦੇ ਇਕ ਵਰਗ ਦੇ ਮਨ 'ਚ ਨਵੇਂ ਸੁਪਨੇ ਵੀ ਜ਼ਰੂਰ ਜਾਗੇ ਹੋਣਗੇ, ਪਰ ਅੱਤਵਾਦੀਆਂ ਦੀਆਂ ਇਨ੍ਹਾਂ ਦੋ ਕਾਰਵਾਈਆਂ ਨੇ ਇਕ ਪਾਸੇ ਜਿੱਥੇ ਇਨ੍ਹਾਂ ਸੁਪਨਿਆਂ ਨੂੰ ਤਬਾਹ ਕਰ ਦਿੱਤਾ ਹੈ, ਉੱਥੇ ਹੀ ਕੇਂਦਰ ਅਤੇ ਸੂਬੇ ਦੇ ਉਪ ਰਾਜਪਾਲ ਪ੍ਰਸ਼ਾਸਨ ਨੂੰ ਪੂਰੇ ਵਾਤਾਵਰਨ 'ਤੇ ਮੁੜ ਨਜ਼ਰਸਾਨੀ ਕਰਨ ਦੀ ਜ਼ਰੂਰਤ ਅਤੇ ਮਹੱਤਤਾ ਨੂੰ ਸਾਹਮਣੇ ਲਿਆਂਦਾ ਹੈ। ਸੋਚਣ ਵਾਲੀ ਗੱਲ ਹੈ ਕਿ ਏਨੀ ਸਖ਼ਤਾਈ ਹੋਣ ਦੇ ਬਾਵਜੂਦ ਦੋ ਅੱਤਵਾਦੀ ਇਕ ਸਰਕਾਰੀ ਦਫ਼ਤਰ 'ਚ ਦਾਖ਼ਲ ਹੋ ਕੇ ਹੱਤਿਆ ਕਰਨ ਤੋਂ ਬਾਅਦ ਫ਼ਰਾਰ ਕਿਵੇਂ ਹੋ ਗਏ? ਬਿਨਾਂ ਸ਼ੱਕ ਇਨ੍ਹਾਂ ਦੋਵਾਂ ਘਟਨਾਵਾਂ ਨਾਲ ਸਰਕਾਰ ਦੀ ਹੱਲਾਸ਼ੇਰੀ ਦੇ ਬਾਵਜੂਦ ਕਸ਼ਮੀਰ ਦੇ ਗ਼ੈਰ-ਮੁਸਲਿਮ ਨੌਜਵਾਨਾਂ ਦਾ ਘਾਟੀ 'ਚ ਵਾਪਸ ਪਰਤਣ ਲਈ ਪੈਦਾ ਹੋਇਆ ਉਤਸ਼ਾਹ ਮੱਠਾ ਪਵੇਗਾ। ਬੇਸ਼ੱਕ ਸਰਕਾਰ ਨੇ ਇਸ ਘਟਨਾ 'ਚ ਸ਼ਾਮਿਲ ਰਹੇ ਦੋਵਾਂ ਅੱਤਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ, ਪਰ ਸੁਰੱਖਿਆ 'ਚ ਕੁਤਾਹੀ ਦੀ ਜਾਂਚ ਕੀਤੀ ਜਾਣੀ ਤਾਂ ਜ਼ਰੂਰ ਬਣਦੀ ਹੈ। ਅਸੀਂ ਸਮਝਦੇ ਹਾਂ ਕਿ ਇਸ ਕੁਤਾਹੀ ਅਤੇ ਸੁਰਾਖ ਦੀ ਪਛਾਣ ਕਰਨ, ਸੂਬੇ 'ਚ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਮੁੜ ਵਸੇਬੇ ਦੇ ਯੋਗ ਬਣਾਏ ਜਾਣ ਦੀ ਵੱਡੀ ਜ਼ਰੂਰਤ ਹੈ। ਤਦ ਹੀ ਹਿਜਰਤ ਕਰ ਚੁੱਕੇ ਕਸ਼ਮੀਰੀ ਪੰਡਿਤਾਂ ਅਤੇ ਗ਼ੈਰ-ਮੁਸਲਿਮ ਲੋਕਾਂ ਦੇ ਘਾਟੀ ਅਤੇ ਆਪੋ-ਆਪਣੇ ਘਰਾਂ-ਪਰਿਵਾਰਾਂ 'ਚ ਪਰਤਣ ਦਾ ਸੁਪਨਾ ਸਾਕਾਰ ਹੋ ਸਕੇਗਾ।

ਭਾਜਪਾ ਦਾ ਹੀ ਬਣੇਗਾ ਅਗਲਾ ਰਾਸ਼ਟਰਪਤੀ

ਦੋ ਮਹੀਨਿਆਂ ਬਾਅਦ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਲਈ, ਕਿਉਂਕਿ ਵੋਟਾਂ ਦਾ ਗਣਿਤ ਭਾਜਪਾ ਦੇ ਪੱਖ 'ਚ ਹੈ, ਲਿਹਾਜ਼ਾ ਉਸ ਨੂੰ ਆਪਣੀ ਪਸੰਦ ਦਾ ਰਾਸ਼ਟਰਪਤੀ ਚੁਣਨ 'ਚ ਕੋਈ ਮੁਸ਼ਕਿਲ ਨਹੀਂ ਆਵੇਗੀ। ਉਸ ਵਲੋਂ ਉਮੀਦਵਾਰ ਕੌਣ ਹੋਵੇਗਾ, ਇਸ ਬਾਰੇ ਅਜੇ ਕੋਈ ਫ਼ੈਸਲਾ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਜਸਟਿਸ ਅਜੀਤ ਸਿੰਘ ਬੈਂਸ ਨੂੰ ਯਾਦ ਕਰਦਿਆਂ

ਮੇਰੇ ਪਿੰਡ ਮਾਹਿਲਪੁਰ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਪੜ੍ਹੇ-ਲਿਖੇ ਲੋਕ ਆਪਣੇ ਪਿੰਡ ਦੇ ਜੰਮਪਲ ਜਸਟਿਸ ਅਜੀਤ ਸਿੰਘ ਦਾ ਨਾਂਅ ਬੜੇ ਸਤਿਕਾਰ ਨਾਲ ਲੈਂਦੇ ਹਨ। ਉਨ੍ਹਾਂ ਦਾ ਨਾਂਅ ਆਦਰ ਸਹਿਤ ਲੈਣ ਯੋਗ ਵੀ ਹੈ। ਉਨ੍ਹਾਂ ਨੇ ਕਾਨੂੰਨ ਦੇ ਖੇਤਰ ਵਿਚ ਜੋ ਯੋਗਤਾ ਹਾਸਲ ਕੀਤੀ ...

ਪੂਰੀ ਖ਼ਬਰ »

ਪੰਜਾਬੀ ਚੈਨਲਾਂ ਨੂੰ ਸੰਜੀਦਾ ਮੁਲਾਕਾਤਾਂ ਪ੍ਰਸਾਰਿਤ ਕਰਨ ਦੀ ਲੋੜ

ਇਕ ਵਾਰ ਡੀ.ਡੀ. ਪੰਜਾਬੀ ਨੂੰ ਕਿਸੇ ਪ੍ਰੋਗਰਾਮ ਲਈ ਸ਼ਿਵ ਕੁਮਾਰ ਬਟਾਲਵੀ ਦੀ ਵੀਡੀਓ ਚਾਹੀਦੀ ਸੀ। ਲੱਖ ਕੋਸ਼ਿਸ਼ ਦੇ ਬਾਵਜੂਦ ਕਿਧਰੋਂ ਕੋਈ ਵੀਡੀਓ ਨਾ ਮਿਲੀ। ਅਖੀਰ ਕੁਝ ਸਕਿੰਟਾਂ ਦੀ ਵੀਡੀਓ ਬੀ.ਬੀ.ਸੀ. ਕੋਲੋਂ ਹਾਸਲ ਹੋਈ। ਉਹੀ ਵੀਡੀਓ ਅੱਜ ਥਾਂ-ਥਾਂ 'ਤੇ ਆਪਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX