ਕੈਲਗਰੀ, 15 ਮਈ (ਜਸਜੀਤ ਸਿੰਘ ਧਾਮੀ)-ਖ਼ਾਲਸਾ ਸਾਜਨਾ ਦਿਵਸ ਅਤੇ ਸਿੱਖਾਂ ਦੇ 'ਖ਼ਾਲਸਾ ਡੇਅ ਪ੍ਰੇਡ' ਵਜੋਂ ਮਨਾਏ ਜਾਂਦੇ ਕੈਲਗਰੀ ਨਗਰ ਕੀਰਤਨ ਵਿਚ ਸੰਗਤਾਂ ਦਾ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲਿਆ | ਕੋਵਿਡ-19 ਤੋਂ ਬਾਅਦ ਪਿਛਲੇ 2 ਸਾਲਾਂ ਤੋਂ ਇਹ ਨਗਰ ਕੀਰਤਨ ਨਹੀ ਸਜਾਇਆ ਗਿਆ ਸੀ | ਨਗਰ ਕੀਰਤਨ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਤੋਂ ਆਰੰਭ ਹੋਇਆ | ਕੈਲਗਰੀ ਦੀਆਂ ਸੰਗਤਾਂ ਤੋਂ ਇਲਾਵਾ ਐਡਮਿੰਟਨ, ਸਰੀ, ਵੈਨਕੂਵਰ, ਐਬਸਫੋਰਡ, ਟਰਾਂਟੋ ਤੋਂ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ | ਖਾਲਸਾ ਸਕੂਲ ਕੈਲਗਰੀ ਦੇ ਬੱਚਿਆਂ ਵੱਲੋਂ ਸ਼ਬਦ ਗਾਇਨ ਕਰਕੇ ਆਰੰਭਤਾ ਕਰਵਾਈ ਗਈ | ਮੋਟਰਸਾਈਕਲ ਅਤੇ ਕੈਲਗਰੀ ਪੁਲਿਸ ਦੀਆਂ ਗੱਡੀਆਂ ਸਭ ਤੋਂ ਅੱਗੇ ਚੱਲ ਰਹੀਆਂ ਸਨ ਅਤੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀਆਂ ਸਨ | ਕੈਲਗਰੀ ਕੇਸਰੀ, ਨੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਦੇ ਰੰਗ 'ਚ ਰੰਗਿਆ ਨਜ਼ਰ ਆ ਰਿਹਾ ਸੀ | ਗਤਕੇ ਦੀਆਂ ਟੀਮਾਂ ਅਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪ੍ਰਭਾਵਸ਼ਾਲੀ ਝਾਕੀਆਂ ਪੇਸ਼ ਕੀਤੀਆਂ | ਰਸਤੇ 'ਚ ਖਾਣ ਪੀਣ ਵਾਲੀਆਂ ਵਸਤਾਂ ਦੇ ਵਿਸ਼ੇਸ਼ ਸਟਾਲ ਲਗਾਏ ਹੋਏ ਸਨ | ਮੁੱਖ ਸਟੇਜ ਪ੍ਰੇਰੀਵਿੰਡ ਪਾਰਕ 'ਚ ਲਗਾਈ ਗਈ ਜਿਥੋਂ ਢਾਡੀ ਅਤੇ ਰਾਗੀ ਜਥਿਆਂ ਨੇ ਕੀਰਤਨ ਢਾਡੀ ਵਾਰਾਂ ਗਾਇਣ ਕੀਤੀਆਂ | ਇਸ ਸਮੇਂ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ, ਵਿਰੋਧੀ ਧਿਰ ਦੀ ਨੇਤਾ ਰੇਚਲ ਨੌਟਲੀ, ਮੰਤਰੀ ਰਾਜਨ ਸਾਹਨੀ, ਸੰਸਦ ਮੈਂਬਰ ਜਸਰਾਜ ਸਿੰਘ ਹੱਲਣ ਅਤੇ ਕੌਂਸਲਰ ਰਾਜ ਧਾਲੀਵਾਲ ਨੇ ਸੰਗਤਾਂ ਨੂੰ ਵਧਾਈ ਦਿੱਤੀ | ਇਸ ਮੌਕੇ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਟੇਜ ਸਕੱਤਰ ਦੀ ਸੇਵਾ ਭਾਈ ਗੁਰਮੇਜ ਸਿੰਘ ਚੀਮਾ ਅਤੇ ਭਾਈ ਬਲਜਿੰਦਰ ਸਿੰਘ ਸੰਧੂ ਹੁਰਾਂ ਬਾਖੂਬੀ ਨਿਭਾਈ | ਅਖੀਰ ਵਿਚ ਮੁੱਖ ਸੇਵਾਦਾਰ ਭਾਈ ਅਮਨਪ੍ਰੀਤ ਸਿੰਘ ਗਿੱਲ ਨੇ ਸਾਰੇ ਵਲੰਟੀਅਰ, ਪ੍ਰਬੰਧਕ ਕਮੇਟੀ, ਪ੍ਰਸ਼ਾਸਨ, ਕੈਲਗਰੀ ਪੁਲਿਸ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ |
ਬਿ੍ਸਬੇਨ, 15 ਮਈ (ਮਹਿੰਦਰਪਾਲ ਸਿੰਘ ਕਾਹਲੋਂ)- ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡ (46) ਜੋ ਕਿ ਬਿਹਤਰੀਨ ਆਲ-ਰਾਉਂਡਰਾਂ 'ਚੋਂ ਇਕ ਸਨ ਤੇ ਦੋ ਵਾਰ ਵਿਸ਼ਵ ਕੱਪ ਜਿੱਤ ਚੁੱਕੇ ਹਨ, ਦੀ ਸਨਿਚਰਵਾਰ ਰਾਤ ਟਾਉਨਸਵਿਲੇ 'ਚ ਕਾਰ ਹਾਦਸੇ 'ਚ ਮੌਤ ਹੋ ਗਈ | ...
ਸਿਆਟਲ, 15 ਮਈ (ਹਰਮਨਪ੍ਰੀਤ ਸਿੰਘ)-ਅਮਰੀਕਾ ਸਥਿਤ ਰੂਸੀ ਡਿਪਲੋਮੈਂਟਾਂ ਨੂੰ ਐਫ.ਬੀ.ਆਈ. ਵਲੋਂ ਧਮਕਾਉਣ ਦਾ ਦੋਸ਼ ਰੂਸੀ ਰਾਜਦੂਤ ਨੇ ਲਗਾਇਆ ਹੈ | ਇਸ ਤੋਂ ਬਾਅਦ ਅਮਰੀਕੀ ਖੁਫ਼ੀਆ ਏਜੰਸੀ ਰੂਸੀ ਡਿਪਲੋਮੈਂਟਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਜਾਣਕਾਰੀ ...
ਐਬਟਸਫੋਟਰਡ, 15 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਟਰਾਂਟੋ ਵਿਖੇ ਹੋਏ ਲੜਕੀਆਂ ਦੇ ਸੁੰਦਰਤਾ ਮੁਕਾਬਲੇ 'ਚ ਵੈਨਕੂਵਰ ਨਿਵਾਸੀ ਚੀਨੀ ਮੂਲ ਦੀ 5 ਫੁੱਟ 7 ਇੰਚ 20 ਸਾਲਾ ਲੜਕੀ ਅਮੈਲੀਆ ਟੂ 'ਮਿਸ ਯੂਨੀਵਰਸ ਕੈਨੇਡਾ 2022' ਚੁਣੀ ਗਈ ਹੈ | ਲੈਰਕ ਥੀਏਟਰ ਦੇ ਮੈਰਡੀਅਨ ...
ਲੰਡਨ, 15 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕਪੂਰਥਲਾ ਰਿਆਸਤ ਦੇ ਮਹਾਰਾਜਾ ਰਣਧੀਰ ਸਿੰਘ ਆਹਲੂਵਾਲੀਆ ਦੀ ਬੇਟੀ ਰਾਜਕੁਮਾਰੀ ਹੈਲਨ ਮਾਰੀਅਨ ਕੌਰ ਸਾਹਿਬਾ ਨੂੰ 135 ਸਾਲ ਬਾਅਦ ਪੰਜਾਬੀ ਅਤੇ ਵਲੈਤੀ ਭਾਈਚਾਰੇ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਐਸੈਕਸ ਦੇ ...
ਲੰਡਨ, 15 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪਾਕਿਸਤਾਨ ਦੇ ਪਿਸ਼ਾਵਰ ਵਿਚ ਦੋ ਸਿੱਖਾਂ ਦੀ ਹੱਤਿਆ ਨੂੰ ਲੈ ਕੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਅਤੇ ਮੀਤ ਪ੍ਰਧਾਨ ...
ਐਡਮਿੰਟਨ, 15 ਮਈ (ਦਰਸ਼ਨ ਸਿੰਘ ਜਟਾਣਾ)-ਪਿਛਲੇ ਦਿਨੀਂ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਕੋਰੋਨਾ ਕਰਕੇ ਤੇ ਕੁਝ ਦੇਸ਼ਾਂ ਦੇ ਸ਼ਰਨਾਰਥੀਆਂ ਨੂੰ ਟਿਕਾਣਾ ਦੇਣ ਲਈ ਲੱਗੇ ਸਮੇਂ ਕਰਕੇ ਸਪਾਊਸ, ਵਰਕ ਪਰਮਿਟ ਅਤੇ ਯਾਤਰੀ ਵੀਜ਼ਿਆਂ 'ਚ ਖੜੋਤ ਆਈ ਸੀ ...
ਟੋਰਾਂਟੋ, 15 ਮਈ (ਹਰਜੀਤ ਸਿੰਘ ਬਾਜਵਾ)- ਪੰਜਾਬ ਸਾਹਿਤ ਅਕਾਦਮੀ ਤੇ ਅੰਤਰ-ਰਾਸ਼ਟਰੀ ਸਾਹਿਤਕ ਸਾਂਝਾਂ ਵਲੋਂ ਇਸ ਮਹੀਨੇ ਦਾ ਸਾਹਿਤਕ ਸਮਾਗਮ ਮਾਂ ਦਿਵਸ ਨੂੰ ਸਮਰਪਿਤ ਕੀਤਾ ਗਿਆ ਅਤੇ ਵੈਬੀਨਾਰ ਰਾਹੀਂ ਹੋਏ ਸਮਾਗਮ 'ਚ ਦੇਸ਼-ਵਿਦੇਸ਼ ਤੋਂ ਸਾਹਿਤਕਾਰਾਂ ਨੇ ਹਿੱਸਾ ...
ਟੋਰਾਂਟੋ, 15 ਮਈ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਅਬਾਦੀ ਪੱਖੋਂ ਸਭ ਤੋਂ ਵੱਡੇ ਰਾਜ ਉਂਟਾਰੀਓ ਵਿਚ ਵਿਧਾਨ ਸਭਾ ਦੀ ਚੋਣ 2 ਜੂਨ ਨੂੰ ਹੋਵੇਗੀ, ਜਿਸ ਵਾਸਤੇ 124 ਹਲਕਿਆਂ ਵਿਚ ਕੁਲ 900 ਉਮੀਦਵਾਰ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਨ ਤੋਂ ਬਾਅਦ ਚੋਣ ਪ੍ਰਚਾਰ 'ਚ ਜੁਟੇ ਹੋਏ ਹਨ ...
ਵੈਨਿਸ (ਇਟਲੀ), 15 ਮਈ (ਹਰਦੀਪ ਸਿੰਘ ਕੰਗ)- ਇਟਲੀ ਦੇ ਵੈਰੋਨਾ ਜ਼ਿਲ੍ਹੇ 'ਚ ਸਨਬੋਨੀਫਾਚੋ ਸ਼ਹਿਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਵਿਸ਼ਾਲ ਨਗਰ ਕੀਰਤਨ ਦੌਰਾਨ ਸੰਗਤ ਦਾ ਵੱਡਾ ਇਕੱਠ ਹੋਇਆ | ਗੁਰਦੁਆਰਾ ਸ੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX