ਹਰਵਿੰਦਰ ਸਿੰਘ ਫੁੱਲ
ਜਲੰਧਰ, 15 ਮਈ-ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆ 'ਚ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਕਥਾ ਵਾਚਕਾ ਨੇ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ 'ਤੇ ਚਾਣਨਾ ਪਾਉਂਦੇ ਹੋਏ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰਾਂ 'ਚ ਹਾਜ਼ਰੀ ਭਰੀ ਤੇ ਕੀਰਤਨ ਸਰਵਣ ਕੀਤਾ | ਉਪੰਰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਗੁਰਦੁਆਰਿਆ ਵਿਚ ਵਿਸ਼ੇਸ਼ ਤੌਰ 'ਤੇ ਸਜਾਵਟ ਕੀਤੀ ਗਈ |
ਸਮੂਹ ਸਿੰਘ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਪਿਛਲੇ ਪੰਜ ਦਿਨਾਂ ਤੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਡਿਫੈਂਸ ਕਾਲੋਨੀ ਵਿਖੇ ਚੱਲ ਰਹੇ ਸਮਾਗਮ ਦੇ ਭੋਗ ਪਾਏ ਗਏ, ਉਪਰੰਤ ਸਜਾਏ ਗਏ ਦੀਵਾਨਾਂ ਵਿਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਾਜ਼ਾਰ ਬਾਂਸਾਂ ਵਾਲਿਆ ਨੇ ਕਥਾ ਕੀਰਤਨ ਦੁਆਰਾ ਆਪਣੀ ਹਾਜ਼ਰੀ ਲਵਾਈ, ਉਪਰੰਤ ਭਾਈ ਸ਼ਮਸ਼ੇਰ ਸਿੰਘ ਦੇ ਰਾਗੀ ਜਥੇ ਤੋਂ ਇਲਾਵਾ ਭਾਈ ਸਤਿਨਾਮ ਸਿੰਘ ਕੋਹਾੜਕਾ ਤੇ ਭਾਈ ਅਮਨਦੀਪ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਤੇ ਗਿਆਨੀ ਬਲਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਪੇਲੀਆ, ਜਨਰਲ ਸਕੱਤਰ ਜਸਵੀਰ ਸਿੰਘ ਰੰਧਾਵਾ, ਮਹਿੰਦਰ ਸਿੰਘ ਚਮਕ, ਇੰਦਰਪਾਲ ਸਿੰਘ, ਹਰਬਲਬੀਰ ਸਿੰਘ ਨਿੱਝਰ, ਪਰਮਿੰਦਰ ਸਿੰਘ, ਓਕਾਂਰ ਸਿੰਘ, ਸਤਿੰਦਰਪਾਲ ਸਿੰਘ, ਬੀਬੀ ਪ੍ਰਕਾਸ਼ ਕੌਰ ਪੇਲੀਆ, ਪਰਮਿੰਦਰ ਕੌਰ ਭੰਮਰਾ, ਕੁਲਜਿੰਦਰਜੀਤ ਕੌਰ ਰੰਧਾਵਾ, ਗੁਰਦੀਪ ਕੌਰ ਦੀਪਾ, ਹਰਵਿੰਦਰ ਕੌਰ ਸੈਣੀ, ਇਕਾਂਤਪਾਲ ਕੌਰ, ਚਰਨਜੀਤ ਕੌਰ, ਚਰਨਪ੍ਰੀਤ ਕੌਰ ਤੇ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ
ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਮਾਡਲ ਟਾਊਨ
ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਮਾਡਲ ਟਾਊਨ ਵਿਖੇ ਵੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਮਨਾਇਆ ਗਿਆ | ਇਸ ਮੌਕੇ ਸਵੇਰ ਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਭਾਈ ਫ਼ਤਹਿ ਸਿੰਘ ਤੇ ਭਾਈ ਤਜਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਮਾਡਲ ਟਾਊਨ ਨੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਕਥਾਵਾਚਕ ਗਿਆਨੀ ਮੁਖਤਿਆਰ ਸਿੰਘ ਨੇ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ 'ਤੇ ਗੁਰਮਤਿ ਵਿਚਾਰਾਂ ਕਰਦੇ ਹੋਏ ਸਮੂਹ ਸੰਗਤ ਨੂੰ ਗੁਰੂ ਸਾਹਿਬ ਦੇ ਸਿਧਾਂਤਾਂ ਉਪਰ ਚੱਲਣ ਅਤੇ ਨਾਮ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪ੍ਰਧਾਨ ਅਜੀਤ ਸਿੰਘ ਸੇਠੀ, ਮੁਹਿੰਦਰਜੀਤ ਸਿੰਘ, ਕੰਵਲਜੀਤ ਸਿੰਘ ਕੋਛੜ, ਡਾ.ਐੱਚ.ਐੱਮ.ਹੁਰੀਆ, ਕੁਲਤਾਰਨ ਸਿੰਘ ਅਨੰਦ, ਤੇਜਦੀਪ ਸਿੰਘ ਸੇਠੀ, ਐੱਚ. ਐੱਸ. ਭਸੀਨ, ਗਗਨਦੀਪ ਸਿੰਘ ਸੇਠੀ, ਐੱਚ. ਐੱਸ. ਕਾਕਾ ਤੇ ਸ਼ਹਿਰ ਦੀਆਂ ਪ੍ਰੱਮੁਖ ਹਸਤੀਆਂ ਨੇ ਗੁਰੂ ਘਰ ਵਿਖੇ ਆਪਣੀ ਹਾਜ਼ਰੀ ਲਗਵਾਈ | ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ |
ਗੁਰਦੁਆਰਾ ਅਰਬਨ ਅਸਟੇਟ ਫੇੇਜ਼-2
ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-2 ਜਲੰਧਰ ਤੇ ਨਾਲ ਲੱਗਦੀਆਂ ਕਲੋਨੀਆਂ ਦੀ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਵਲੋਂ ਸ਼ਰਧਾ ਸਹਿਤ ਮਨਾਇਆ ਗਿਆ | ਇਸ ਮੌਕੇ ਸਜਾਏ ਦੀਵਾਨਾਂ ਵਿਚ ਭਾਈ ਦਰਸ਼ਨ ਸਿੰਘ ਨੇ ਕਥਾ ਦੁਆਰਾ ਗੁਰੂ ਜੀ ਦੇ ਜੀਵਨ ਤੇ ਸਿੱਖਿਆਵਾਂ 'ਤੇ ਚਾਨਣਾ ਪਾਇਆ | ਉਪਰੰਤ ਭਾਈ ਭੁਪਿੰਦਰ ਸਿੰਘ ਖ਼ਾਲਸਾ, ਭਾਈ ਪ੍ਰਭਵੀਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਮੰਤਰ ਮੁਗਧ ਕੀਤਾ | ਐਡਵੋਕੇਟ ਹਰਜਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ ਗੁਰਦੁਆਰਾ ਕਮੇਟੀ ਨੇ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ | ਉਨਾਂ ਨੇ ਆਈਆਂ ਸੰਗਤਾਂ ਨੂੰ ਆਪਣੇ ਤੇ ਸਮੂਹ ਪ੍ਰਬੰਧਕ ਕਮੇਟੀ ਵਲੋ ਪ੍ਰਕਾਸ ਪੁਰਬ ਦੀ ਵਧਾਈ ਦਿੱਤੀ ਤੇ ਕਿਹਾ ਕਿ ਸਾਨੂੰ ਗੁਰੂ ਜੀ ਦੇ ਦੱਸੇ ਮਾਰਗ ਨੂੰ ਆਪਣੇ ਅਮਲੀ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ | ਜਸਜੀਤ ਸਿੰਘ ਰਾਏ ਪ੍ਰਧਾਨ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰੂ ਜੀ ਦੁਆਰਾ ਦੱਸੇ ਮਾਰਗ 'ਤੇ ਚਲਦਿਆਂ ਅੰਮਿ੍ਤ ਛੱਕ ਕੇ ਗੁਰੂ ਵਾਲੇ ਬਣਨ ਦੀ ਲੋੜ ਹੈ | ਇਸ ਮੌਕੇ ਬੀਬੀ ਸਰਬਜੀਤ ਕੌਰ ਕੌਂਸਲਰ, ਕਰਨਲ ਹਰਬੰਸ ਸਿੰਘ ਵਿਰਕ, ਜਸਬੀਰ ਸਿੰਘ ਜੰਡੂ, ਬਲਬੀਰ ਸਿੰਘ ਕਰੀਰ, ਅਮਰਜੀਤ ਸਿੰਘ ਸਚਦੇਵਾ, ਮੋਹਨ ਸਿੰਘ ਸੰਘਾ, ਲਖਵਿੰਦਰ ਸਿੰਘ ਕਾਹਲੋਂ, ਬਲਵਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਕੰਗ, ਗੁਰਦੇਵ ਸਿੰਘ ਬੈਂਸ, ਸੁਦਰਸ਼ਨ ਸਿੰਘ, ਪਰਮਜੀਤ ਸਿੰਘ ਢਿੱਲੋਂ, ਬੀਬੀ ਹਰਬੰਸ ਕੌਰ, ਤੇਜਿੰਦਰ ਕੌਰ, ਕੁਲਵਿੰਦਰ ਕੌਰ, ਮਨਜਿੰਦਰ ਕੌਰ, ਦਲਜੀਤ ਕੌਰ ਆਦਿ ਨੇ ਸ਼ਿਰਕਤ ਕੀਤੀ |
ਸ਼ਿਵ ਸ਼ਰਮਾ
ਜਲੰਧਰ, 15 ਮਈ-ਆਦਮਪੁਰ ਦੀ ਨਹਿਰ ਤੋਂ ਪਾਈਪਾਂ ਰਾਹੀਂ ਜਲੰਧਰ ਦੇ ਸ਼ਹਿਰੀਆਂ ਨੂੰ ਪਾਣੀ ਸਪਲਾਈ ਕਰਨ ਵਾਲਾ 525 ਕਰੋੜ ਦਾ ਪ੍ਰਾਜੈਕਟ ਫ਼ਿਲਹਾਲ ਸਿਰੇ ਚੜ੍ਹਦਾ ਨਜ਼ਰ ਨਹੀਂ ਆ ਰਿਹਾ ਹੈ, ਕਿਉਂਕਿ ਸ਼ਹਿਰ ਵਿਚ ਇਸ ਪ੍ਰਾਜੈਕਟ ਦੇ ਤਹਿਤ ਪਾਈਪਾਂ ਪਾਉਣ ਵਾਲੀ ...
ਚੁਗਿੱਟੀ/ਜੰਡੂਸਿੰਘਾ, 15 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਵੱਖ-ਵੱਖ ਮਾਮਲਿਆਂ 'ਚ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ...
ਜਲੰਧਰ, 15 ਮਈ (ਸ਼ਿਵ)-ਚਾਹੇ ਨਗਰ ਨਿਗਮ 'ਤੇ ਇਸ ਵੇਲੇ ਵੀ ਕਾਂਗਰਸ ਬਹੁਮਤ ਨਾਲ ਕਾਬਜ਼ ਹੈ, ਪਰ ਇਸ ਦੇ ਬਾਵਜੂਦ ਵੀ ਉਸ ਦੇ ਕਈ ਕੌਂਸਲਰਾਂ ਦੀ ਨਿਗਮ ਵਿਚ ਸੁਣਵਾਈ ਹੋਣ ਦਾ ਕੰਮ ਬੰਦ ਹੋ ਗਿਆ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਤਾਂ ਹੁਣ ਕਾਂਗਰਸ ਕੌਂਸਲਰਾਂ ...
ਫਿਲੌਰ, 15 ਮਈ (ਸਤਿੰਦਰ ਸ਼ਰਮਾ)-ਅੱੈਸ. ਐੱਚ. ਓ. ਫਿਲੌਰ ਨਰਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਇਕ ਔਰਤ ਨੂੰ 25 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਉਮੇਸ਼ ਕੁਮਾਰ ਨੇ ਸਾਥੀ ਕਰਮਚਾਰੀਆਂ ਸਮੇਤ ਗੰਨਾ ਪਿੰਡ ਤੋਂ ਇਕ ਔਰਤ ਜਿਸ ਦੇ ...
ਜਲੰਧਰ, 15 ਮਈ (ਐੱਮ. ਐੱਸ. ਲੋਹੀਆ)ਬੀਤੀ ਰਾਤ ਜੋਤੀ ਚੌਂਕ ਨੇੜੇ ਅਣਪਛਾਤੇ ਵਿਅਕਤੀਆਂ ਨੇ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰ ਲਿਆ | ਪੀੜਤ ਧੀਰਜ ਬਜਾਜ ਵਾਸੀ ਨਿਊ ਰੇਲਵੇ ਰੋਡ ਜਲੰਧਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10.15 ਵਜੇ ਉਹ ਆਪਣੇ ਮੋਟਰਸਾਈਕਲ 'ਤੇ ਜੋਤੀ ਚੌਂਕ ...
ਚੁਗਿੱਟੀ/ਜੰਡੂਸਿੰਘਾ, 15 ਮਈ (ਨਰਿੰਦਰ ਲਾਗੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕਪੁਰਾ ਵਿਖੇ ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਅਤੇ ਸੰਗਤਾਂ ਦੇ ਸਹਿਯੋਗ ਨਾਲ 55ਵਾਂ ਮਹੀਨਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ | ਭਾਈ ਕੁਲਦੀਪ ਸਿੰਘ ਵਲੋਂ ਮਿਲੀ ਜਾਣਕਾਰੀ ...
ਸ਼ਾਹਕੋਟ, 15 ਮਈ (ਬਾਂਸਲ, ਸੁਖਦੀਪ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਤੇ ਸਕੱਤਰ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿਚ ਜ਼ੋਨ ਸ਼ਾਹਕੋਟ ਦੇ ਪਿੰਡ ਸਿੰਧੜ, ...
ਫਿਲੌਰ 15 ਮਈ (ਸਤਿੰਦਰ ਸ਼ਰਮਾ)-ਪੰਜਾਬ ਕੋਆਪ੍ਰੇਟਿਵ ਸੁਸਾਇਟੀ ਕਰਮਚਾਰੀ ਯੂਨੀਅਨ ਦਰਜਾ ਚਾਰ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦਾਵਰ ਸਿੰਘ ਦੀ ਅਗਵਾਈ ਹੇਠ ਪਿੰਡ ਪ੍ਰਤਾਬਪੁਰਾ ਵਿਖੇ ਹੋਈ, ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਵੱਡੇ ਆਗੂ ...
ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਦਿੱਲ ਦੇ ਰੋਗਾਂ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦੇ ਜ਼ਿਲ੍ਹਾ ਪ੍ਰਧਾਨ ਡਾ. ਅਲੋਕ ਜੀ. ਲਾਲਵਾਨੀ ਦੇ ਵਿਸ਼ੇਸ਼ ਉਪਰਾਲੇ ਸਦਕਾ ਐਸੋਸੀਏਸ਼ਨ ਦੇ ਮੈਂਬਰ ਡਾਕਟਰਾਂ ਤੇ ਐੱਮ. ਬੀ. ਬੀ. ਐੱਸ. ...
ਜਲੰਧਰ 15 ਮਈ (ਸ. ਰ.)-ਮਹਿਲਾ ਕਿਸਾਨ ਯੂਨੀਅਨ ਦੀ ਜਲੰਧਰ ਨੇੜਲੇ ਪਿੰਡ ਹਰੀਪੁਰ ਵਿਖੇ ਮੀਟਿੰਗ ਹੋਈ, ਜਿਸ ਵਿਚ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚੋਂ ਬੀਬੀਆਂ ਨੇ ਵੱਡੀ ਗਿਣਤੀ 'ਚ ਭਾਗ ਲਿਆ | ਇਸ ਮੌਕੇ ਜਥੇਬੰਦੀ ਦਾ ਵਿਸਥਾਰ ਕਰਦਿਆਂ ਹਲਕਾ ਆਦਮਪੁਰ ਲਈ ਮਹਿਲਾ ਕਿਸਾਨ ...
ਕਿਸ਼ਨਗੜ੍ਹ, 15 ਮਈ (ਹੁਸਨ ਲਾਲ)-ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਬੱਲਾਂ ਨਜ਼ਦੀਕ ਬੱਸ ਤੇ ਟਰੈਕਟਰ ਟਰਾਲੀ ਦੀ ਟੱਕਰ ਵਿਚ ਟਰੈਕਟਰ ਟਰਾਲੀ ਚਾਲਕ ਸਮੇਤ ਤਿੰਨ ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ...
ਗੁਰਾਇਆ, 15 ਮਈ (ਚਰਨਜੀਤ ਸਿੰਘ ਦੁਸਾਂਝ)-ਵਿਧਾਨ ਸਭਾ ਹਲਕਾ ਫਿਲੌਰ ਦੇ ਸ਼ਹਿਰ ਗੁਰਾਇਆ 'ਚ ਆਮ ਆਦਮੀ ਪਾਰਟੀ ਵਲੋਂ ਸੀਨੀਅਰ ਆਗੂ ਪ੍ਰਵੀਨ ਸਿੰਘ ਗੁਰਾਇਆ ਦੇ ਯਤਨਾਂ ਸਦਕਾ ਇਕ ਵਲੰਟੀਅਰ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ 'ਚ ਰਾਜਵਿੰਦਰ ਕੌਰ ਥਿਆੜਾ ...
ਜਲੰਧਰ, 15 ਮਈ (ਜਸਪਾਲ ਸਿੰਘ)-ਪੀ. ਏ. ਪੀ. ਚੌਂਕ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਚਾਲਾਨਾ ਕੱਟਣ ਨੂੰ ਲੈ ਕੇ ਗੱਡੀ ਸਵਾਰ ਨੌਜਵਾਨਾਂ ਤੇ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਵਿਚਕਾਰ ਵਿਵਾਦ ਹੋ ਗਿਆ | ਦੋਵਾਂ ਧਿਰਾਂ ਵਲੋਂ ਇਕ ਦੂਸਰੇ 'ਤੇ ਵੱਖ-ਵੱਖ ਤਰ੍ਹਾਂ ਦੇ ਦੋਸ਼ ...
ਚੁਗਿੱਟੀ/ਜੰਡੂਸਿੰਘਾ, 15 ਮਈ (ਨਰਿੰਦਰ ਲਾਗੂ)-ਵਾਰਡ ਨੰ. 7 ਅਧੀਨ ਆਉਂਦੇ ਮੁਹੱਲਾ ਕੋਟ ਰਾਮਦਾਸ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਸ੍ਰੀ ਗੁਰੂ ਰਵਿਦਾਸ ਵੈੱਲਫ਼ੇਅਰ ਸੁਸਾਇਟੀ ਵਲੋਂ ਸਵ. ਮਨਮੋਹਣ ਲਾਲ ਰਾਜਾ ਦੀ ਯਾਦ 'ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ...
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਰਾਜਾ ਸਾਹਿਬ ਕਿ੍ਕਟ ਕਲੱਬ ਤੇ ਬੀ. ਬੀ. ਸੀ. ਕਿ੍ਕਟ ਕਲੱਬ ਵਿਚਕਾਰ ਪੀ.ਏ.ਪੀ. ਦੇ ਮੈਦਾਨ ਵਿਖੇ ਦੋਸਤਾਨਾ ਮੈਚ ਕਰਵਾਇਆ ਗਿਆ, ਜਿਸ ਦੌਰਾਨ ਰਾਜਾ ਸਾਹਿਬ ਕਿ੍ਕਟ ਕਲੱਬ ਨੇ ਲਾਲ ਚੰਦ ਦੀ ਅਗਵਾਈ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ...
ਜਲੰਧਰ, 15 ਮਈ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਕੀਰਤਨ ਸਮਾਗਮ 16 ਮਈ ਸ਼ਾਮ ਨੂੰ ਬੜੀ ਸ਼ਰਧਾ ਨਾਲ ਕਰਵਾਏ ਜਾ ਰਹੇ ਹਨ | ਇਹ ਜਾਣਕਾਰੀ ਦਿੰਦੇ ਹੋਏ ...
ਜਲੰਧਰ, 15 ਮਈ (ਰਣਜੀਤ ਸਿੰਘ ਸੋਢੀ)-ਕ੍ਰਿਕਟ ਕੋਚ ਆਸ਼ੂਤੋਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ. ਸੀ. ਸੀ. ਆਈ. ਵਲੋਂ ਐੱਨ. ਸੀ. ਏ. ਅੰਡਰ-19 ਮਹਿਲਾ ਕੈਂਪ 16 ਮਈ ਤੋਂ 9 ਜੂਨ ਤੱਕ ਲੱਗ ਰਿਹਾ ਹੈ, ਜਿਸ 'ਚ ਜਲੰਧਰ ਡਿਸਟਿ੍ਕਟ ਕ੍ਰਿਕਟ ਐਸੋਸੀਏਸ਼ਨ ਦੀਆਂ ਦੋ ਮਹਿਲਾ ...
ਜਲੰਧਰ, 15 ਮਈ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸਿੰਘ ਸਭਾ ਮਖਦੂਮਪੁਰਾ ਵਿਖੇ ਨੌਜਵਾਨ ਅਜੀਤ ਸਿੰਘ ਸਭਾ ਤੇ ਇਸਤਰੀ ਸਤਿਸੰਗ ਸਭਾ ਵਲੋਂ ਜੇਠ ਮਹੀਨੇ ਦੀ ਸੰਗਰਾਂਦ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ...
ਜਲੰਧਰ, 15 ਮਈ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਦੇ ਪੋਸਟ ਗੈ੍ਰਜੂਏਟ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿਭਾਗ ਵਲੋਂ ਇਕ ਭਾਰਤ ਸਰੇਸ਼ਠ ਭਾਰਤ ਥੀਮ ਦੇ ਅੰਤਰਗਤ ਮੋਬਾਈਲ ਜਰਨਲਿਜ਼ਮ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪਿ੍ੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ...
ਜਲੰਧਰ, 15 ਮਈ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂ ਵਿਦਿਆਲਾ ਜਲੰਧਰ ਵਲੋਂ 137ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ 'ਚ ਚੰਦਰ ਮੋਹਨ ਪ੍ਰਧਾਨ ਆਰੀਆ ਸਿੱਖਿਆ ਮੰਡਲ ਨੇ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ | ਡਾ. ਸੁਸ਼ਮਾ ਚਾਵਲਾ, ਵਾਈਸ ...
ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਨੈਸ਼ਨਲ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਨੀਮਾ) ਦੇ ਮੈਂਬਰ ਡਾਕਟਰਾਂ ਨੂੰ ਦਿਲ ਦੀਆਂ ਬਿਮਾਰੀਆਂ ਤੇ ਇਨ੍ਹਾਂ ਦੇ ਆਧੁਨਿਕ ਇਲਾਜ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਨੀਮਾ ਦੇ ਜ਼ਿਲ੍ਹਾ ਪ੍ਰਧਾਨ ਡਾ. ...
ਜਲੰਧਰ, 15 ਮਈ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਨੂੰ 'ਦ ਐਸੋਸੀਏਟ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਆਫ਼ ਇੰਡੀਆਂ ਵਲੋਂ 15ਵੀਂ ਇੰਟਰਨੈਸ਼ਨਲ ਐਜੂਕੇਸ਼ਨ ਲੀਡਰਸ਼ਿਪ ਐਂਡ ਸਕਿਲ ਡਿਵੈਲਪਮੈਂਟ ਸਮਿਟ 'ਚ ਲੋਕ ਸਭਾ ਮੈਂਬਰ ਰਾਜਿੰਦਰ ...
ਜਲੰਧਰ, 15 ਮਈ (ਜਸਪਾਲ ਸਿੰਘ)-ਜ਼ਿਲ੍ਹਾ ਪੱਧਰੀ ਯੋਗਾ ਉਲੰਪੀਆਡ ਮੁਕਾਬਲੇ ਕੰਨਟੋਨਮੈਂਟ ਬੋਰਡ ਸੈਕੰਡਰੀ ਸਕੂਲ (ਲੜਕੇ) ਜਲੰਧਰ ਛਾਉਣੀ ਵਿਖੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਇਕਬਾਲ ਸਿੰਘ ਰੰਧਾਵਾ ਡੀ. ਐੱਮ. ਸਪੋਰਟਸ ਤੇ ਪਿ੍ੰਸੀਪਲ ...
ਸ਼ਾਹਕੋਟ, 15 ਮਈ (ਬਾਂਸਲ)-ਏਕ ਪਿਤਾ ਏਕਸ ਕੇ ਹਮ ਬਾਰਿਕ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਗੁਰਦੁਆਰਾ ਭਾਈ ਜਿਉਣ ਜੀ ਰੇੜਵਾਂ ਵਿਖੇ ਕੀਤੀ ਗਈ¢ਇਸ ਮÏਕੇ ਸਰਪ੍ਰਸਤ ਭਾਈ ਜਗਜੀਤ ਸਿੰਘ ਜਲਵਾ ਤੇ ਪ੍ਰਧਾਨ ਬਾਬਾ ਗੁਰਪ੍ਰੀਤ ਸਿੰਘ ਪਿੱਪਲ ਜਲਾਲਪੁਰ ਵਾਲਿਆਂ ...
ਕਿਸ਼ਨਗੜ੍ਹ, 15 ਮਈ (ਹੁਸਨ ਲਾਲ)-ਪੰਜਾਬ ਡੇਅਰੀ ਐਸੋਸੀਏਸ਼ਨ ਦੇ ਆਗੂਆਂ ਵਲੋਂ ਦੋਆਬਾ ਕਿਸਾਨ ਸੰਘਰਸ਼ ਕਮੇਟੀ ਨਾਲ ਜਥੇਬੰਦੀ ਦੇ ਮੁੱਖ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਕਿਸਾਨ ਜਥੇਬੰਦੀ ਨੇ ਡੇਅਰੀ ਐਸੋਸੀਏਸ਼ਨ ਵਲੋਂ ਮੋਹਾਲੀ ਵਿਖੇ ਜੋ 21 ਮਈ ਨੂੰ ਰੋਸ ...
ਨਕੋਦਰ, 15 ਮਈ (ਤਿਲਕ ਰਾਜ ਸ਼ਰਮਾ)-ਕਮਲ ਹਸਪਤਾਲ ਨਾਲ ਲੱਗਦੇ ਚੌਕ 'ਚ ਭਾਰੀ ਆਵਾਜਾਈ ਹੋਣ ਦੇ ਬਾਵਜੂਦ ਟ੍ਰੈਫ਼ਿਕ ਲਾਈਟਾਂ ਅਤੇ ਟ੍ਰੈਫ਼ਿਕ ਪੁਲਿਸ ਨਾ ਹੋਣ ਕਰਕੇ ਵਾਹਨ ਚਾਲਕਾਂ ਨੂੰ ਅਤੇ ਪੈਦਲ ਜਾਣ ਵਾਲੇ ਰਾਹਗੀਰਾਂ ਨੂੰ ਇਹ ਚੌਕ ਪਾਰ ਕਰਨ 'ਚ ਭਾਰੀ ਮੁਸ਼ਕਿਲਾਂ ਦਾ ...
ਮੱਲ੍ਹੀਆਂ ਕਲਾਂ, 15 ਮਈ (ਮਨਜੀਤ ਮਾਨ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਬਿਜਲੀ ਸਪਲਾਈ ਦੀ ਮਾੜੀ ਦੁਰਦਸ਼ਾ ਵਿਰੁੱਧ ਵਿਸ਼ੇਸ਼ ਮੀਟਿੰਗ ਕੁਲਦੀਪ ਸਿੰਘ ਭੁੱਲਰ ਜਨਰਲ ਸਕੱਤਰ ਬਲਾਕ ਨਕੋਦਰ ਦੇ ਗ੍ਰਹਿ ਪਿੰਡ ਤਲਵੰਡੀ ਭਰੋ ਵਿਖੇ ਕੀਤੀ ਗਈ | ਦੋਨਾਂ ਇਲਾਕੇ ਵਿਚ ...
ਮੱਲ੍ਹੀਆਂ ਕਲਾਂ, 15 ਮਈ (ਮਨਜੀਤ ਮਾਨ)-ਭਾਰਤੀਯ ਵਾਲਮੀਕਿ ਸਭਾ ਪੰਜਾਬ ਦੇ ਜਨਰਲ ਸਕੱਤਰ ਤੇ ਉੱਘੇ ਸਮਾਜ ਸੇਵਕ ਮਾਸਟਰ ਮਹਿੰਦਰ ਪਾਲ ਉੱਗੀ ਦੀ ਅਗਵਾਈ ਹੇਠ ਹਲਕਾ ਕਰਤਾਰਪੁਰ ਤੋਂ 'ਆਪ' ਦੇ ਵਿਧਾਇਕ ਬਲਕਾਰ ਸਿੰਘ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਮਿਲ ਕੇ ਸਮੱਸਿਆਵਾਂ ਤੋਂ ...
ਕਿਸ਼ਨਗੜ੍ਹ 15 ਮਈ (ਹੁਸਨ ਲਾਲ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਦੀ ਜਲੰਧਰ ਇਕਾਈ ਦੇ ਪ੍ਰਧਾਨ ਤਰਸੇਮ ਲਾਲ ਤੇ ਜ਼ਿਲ੍ਹਾ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਨੋਟ ਜਾਰੀ ਕਰਦਿਆਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਪੰਜਾਬ ਦੇ ...
ਕਰਤਾਰਪੁਰ 15 ਮਈ (ਭਜਨ ਸਿੰਘ)-ਸਮਾਜ ਸੇਵੀ ਸੰਸਥਾ ਨੇਕੀ ਦੀ ਦੁਕਾਨ ਕਰਤਾਰਪੁਰ ਅਤੇ ਕਰਤਾਰਪੁਰ ਐਕਸ਼ਨ ਕਮੇਟੀ ਵਲੋਂ ਸੂਰਤ (ਗੁਜਰਾਤ) ਵਿਚ ਹੋਈ 125 ਕਿਲੋ ਗ੍ਰਾਮ ਨੈਸ਼ਨਲ ਪਾਵਰ ਲਿਫਟਿੰਗ ਚੈਂਪਿਅਨਸ਼ਿਪ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਜਤਿੰਦਰ ਸਿੰਘ (ਸੋਨੂੰ ...
ਕਰਤਾਰਪੁਰ, 15 ਮਈ (ਭਜਨ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਛੋਟਾ ਬੜਾ ਪਿੰਡ ਵਿਖੇ ਸਲਾਨਾ ਸਮਾਗਮ ਬੀ.ਪੀ.ਈ.ਓ. ਕਰਤਾਰਪੁਰ ਬੀ. ਕੇ ਮਹਿਮੀ ਦੇ ਪ੍ਰਧਾਨਗੀ ਹੇਠ ਕਰਵਾਈਆ ਗਿਆ | ਇਸ ਮੌਕੇ ਪੰਜਵੀ ਜਮਾਤ ਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੀ ਲੜਕੀ ਸਿਮਰਨ ਨੂੰ ਛੋਟਾ ਬੜਾ ...
ਮਹਿਤਪੁਰ, 15 ਮਈ (ਹਰਜਿੰਦਰ ਸਿੰਘ ਚੰਦੀ)-ਦੁਆਬਾ ਕਿਸਾਨ ਯੂਨੀਅਨ ਦੀ ਮੀਟਿੰਗ ਮਹਿਤਪੁਰ ਵਿਚ ਹੋਈ, ਜਿਸ ਵਿਚ ਪਹੁੰਚੇ ਕਿਸਾਨ ਆਗੂਆਂ ਨੇ ਕਿਹਾ ਕਿ ਝੋਨਾ ਲਗਾਉਣ ਦਾ ਸਹੀ ਸਮਾਂ 10 ਜੂਨ ਹੈ, ਇਸ ਲਈ ਦੁਆਬੇ ਵਿਚ ਝੋਨੇ ਦੀ ਲਵਾਈ 10 ਜੂਨ ਨੂੰ ਹੀ ਕੀਤੀ ਜਾਵੇਗੀ | ਇਸ ਮੀਟਿੰਗ ...
ਨਕੋਦਰ, 15 ਮਈ (ਗੁਰਵਿੰਦਰ ਸਿੰਘ)-ਕੇ. ਆਰ. ਐੱਮ. ਡੀ. ਏ. ਵੀ. ਕਾਲਜ ਨਕੋਦਰ ਵਿਖੇ 'ਏਕ ਭਾਰਤ ਸ੍ਰੇਸ਼ਠ ਭਾਰਤ' ਯੋਜਨਾ ਦੇ ਤਹਿਤ ਪਿ੍ੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਤੇ ਪ੍ਰੋ. ਸੋਨੀਆ ਅਰੋੜਾ ਤੇ ਪ੍ਰੋ. ਸੀਮਾ ਵਧਵਾ ਵਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਸ਼ਣ ਤੇ ...
ਸ਼ਾਹਕੋਟ, 15 ਮਈ (ਸਚਦੇਵਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਪਿੰਡ ਬਾਜਵਾ ਕਲਾਂ (ਸ਼ਾਹਕੋਟ) ਦੇ ਗੁਰਦੁਆਰਾ ਸਾਹਿਬ ਧੰਨ-ਧੰਨ ਬਾਬਾ ਸੁਖਚੈਨ ਦਾਸ ਦੇ ਇੰਚਾਰਜ ਭਾਈ ਲਖਬੀਰ ਸਿੰਘ ਦੀ ਬਦਲੀ ਹੋਣ ਕਰਕੇ ਉਨ੍ਹਾਂ ਦੀ ਜਗ੍ਹਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX