ਹਠੂਰ, 16 ਮਈ (ਜਸਵਿੰਦਰ ਸਿੰਘ ਛਿੰਦਾ)-ਟਰੱਕ ਯੂਨੀਅਨ ਹਠੂਰ ਵਿਖੇ ਅੱਜ ਫਿਰ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦ ਟਰੱਕ ਯੂਨੀਅਨ ਦੇ ਇਕ ਧੜੇ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦੀ ਨਵੀਂ ਬਣੀ ਕਮੇਟੀ 'ਤੇ ਭੇਦਭਾਵ ਕਰਨ ਦਾ ਦੋਸ਼ ਲਗਾਉਂਦਿਆਂ ਯੂਨੀਅਨ ਵਲੋਂ ਕੱਢੇ ਮੁਨਸ਼ੀ ਨੂੰ ਦੁਬਾਰਾ ਬਹਾਲ ਕਰਨ ਦੀ ਗੱਲ ਆਖੀ | ਦੂਜੇ ਪਾਸੇ ਯੂਨੀਅਨ ਦੇ ਕਮੇਟੀ ਮੈਂਬਰਾਂ ਨੇ ਪੁਰਾਣੇ ਮੁਨਸ਼ੀ ਨੂੰ ਕਿਸੇ ਵੀ ਹਾਲਤ 'ਚ ਮੁੜ ਯੂਨੀਅਨ ਦਾ ਦੁਬਾਰਾ ਮੁਨਸ਼ੀ ਬਣਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ | ਇਸ ਸੰਬੰਧ 'ਚ ਦੋਵੇਂ ਧੜਿਆਂ ਵਿਚਕਾਰ ਕਈ ਘੰਟੇ ਬਹਿਸ ਚਲਦੀ ਰਹੀ | ਜ਼ਿਕਰਯੋਗ ਹੈ ਕਿ ਯੂਨੀਅਨ ਵਿਖੇ ਸ਼ੁਰੂ ਤੋਂ ਹੀ ਇਹ ਰਵਾਇਤ ਚਲਦੀ ਆਈ ਹੈ ਕਿ ਯੂਨੀਅਨ ਦਾ ਇਕ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ ਭਾਵੇਂ ਇਹ ਪ੍ਰਧਾਨ ਸੱਤਾਧਾਰੀ ਧਿਰ ਵਲੋਂ ਆਪਣਾ ਰਸੂਖ ਵਰਤ ਕੇ ਹੀ ਬਣਾਇਆ ਜਾਂਦਾ ਰਿਹਾ | ਭਾਵ ਜਿਸ ਪਾਰਟੀ ਦੀ ਸਰਕਾਰ ਹੁੰਦੀ ਸੀ ਉਸੇ ਪਾਰਟੀ ਦਾ ਹੀ ਮੁਹਤਬਰ ਪ੍ਰਧਾਨ ਬਣਦਾ ਆਇਆ ਹੈ, ਪਰ ਇਸ ਵਾਰ ਯੂਨੀਅਨ ਵਿਖੇ ਪ੍ਰਧਾਨ ਦੀ ਬਜਾਏ ਕਮੇਟੀ ਹੀ ਗਠਤ ਕੀਤੀ ਹੋਈ ਹੈ ਤੇ ਇਸੇ ਕਮੇਟੀ ਨੇ ਯੂਨੀਅਨ ਦੇ ਪੁਰਾਣੇ ਮੁਨਸ਼ੀ ਤੋਂ ਅਸਤੀਫ਼ਾ ਲੈ ਕੇ ਉਸ ਨੂੰ ਇਸ ਪਦ ਤੋਂ ਹਟਾ ਦਿੱਤਾ ਸੀ | ਹੁਣ ਅਚਾਨਕ ਇਕ ਧਿਰ ਵਲੋਂ ਨਵੀਂ ਕਮੇਟੀ ਤੇ ਮੌਜੂਦਾ ਮੁਨਸ਼ੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਵਲੋਂ ਪੱਖਪਾਤ ਕਰਦਿਆਂ ਸਪੈਸ਼ਲ ਦੌਰਾਨ ਉਨ੍ਹ੍ਹਾਂ ਦੇ ਟਰੱਕਾਂ ਦੇ ਗੇੜੇ ਨਹੀਂ ਲਵਾਏ ਜਾਂਦੇ ਜਿਸ ਕਰਕੇ ਉਹ ਪੁਰਾਣੇ ਮੁਨਸ਼ੀ ਦੀ ਬਹਾਲੀ ਦੀ ਮੰਗ ਕਰਦੇ ਹਨ, ਕਿਉਂਕਿ ਉਸ ਦੀ ਮੌਜੂਦਗੀ ਵਿਚ ਇਸ ਤਰ੍ਹਾਂ ਦਾ ਭੇਦਭਾਵ ਕਦੇ ਨਹੀਂ ਹੋਇਆ | ਇਸ ਸੰਬੰਧ 'ਚ ਯੂਨੀਅਨ ਦੀ ਕਮੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਜਾਂ ਮੁਨਸ਼ੀ ਨੇ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕੀਤਾ, ਸਗੋਂ ਜਦੋਂ ਦੀ ਇਹ ਕਮੇਟੀ ਹੋਂਦ 'ਚ ਆਈ ਹੈ ਤਾਂ ਟਰੱਕ ਆਪ੍ਰੇਟਰਾਂ ਨੂੰ ਗੇੜੇ ਦਾ ਭਾਅ ਵੱਧ ਮਿਲਣ ਲੱਗਿਆ ਹੈ ਤੇ ਮੁਨਸ਼ੀ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ | ਜੇਕਰ ਉਹ ਕੋਈ ਗਲਤੀ ਕਰੇਗਾ ਤਾਂ ਇਹ ਕਮੇਟੀ ਉਸ ਨੂੰ ਵੀ ਬਾਹਰ ਦਾ ਰਸਤਾ ਦਿਖਾ ਸਕਦੀ ਹੈ | ਇਨ੍ਹਾਂ ਗੱਲਾਂ ਨੂੰ ਲੈ ਕੇ ਆਪਸੀ ਬਹਿਸ ਚਲਦੀ ਰਹੀ ਤੇ ਕਮੇਟੀ ਕਈ ਵਾਰ ਇਕੱਲਿਆਂ ਜਾ ਕੇ ਆਪਣੀ ਰਾਏ ਕਰਦੀ ਵੀ ਦੇਖੀ ਗਈ, ਪਰ ਬਾਅਦ ਦੁਪਹਿਰ ਖ਼ਬਰ ਲਿਖੇ ਜਾਣ ਤੱਕ ਕੋਈ ਹੱਲ ਨਹੀਂ ਹੋਇਆ | ਕਮੇਟੀ ਦਾ ਕਹਿਣਾ ਸੀ ਕਿ ਜੇਕਰ ਕੋਈ ਮਸਲਾ ਉਠਿਆ ਹੈ ਤਾਂ ਉਨ੍ਹਾਂ ਦੇ ਧਿਆਨ 'ਚ ਅੱਜ ਹੀ ਆਇਆ ਹੈ ਅਤੇ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਜਾਵੇ, ਪਰ ਦੂਜੀ ਧਿਰ ਦਾ ਕਹਿਣਾ ਸੀ ਕਿ ਫ਼ੈਸਲਾ ਅੱਜ ਹੀ ਕੀਤਾ ਜਾਵੇ | ਇਥੇ ਦੱਬਵੀਂ ਸੁਰ 'ਚ ਬਹੁਤੇ ਟਰੱਕ ਉਪਰੇਟਰਾਂ ਦੇ ਮੂੰਹੋਂ ਇਹ ਗੱਲ ਵੀ ਵਾਰ-ਵਾਰ ਬਾਹਰ ਆ ਰਹੀ ਸੀ ਕਿ ਯੂਨੀਅਨ ਦਾ ਜਿਨ੍ਹਾਂ ਚਿਰ ਕੋਈ ਪ੍ਰਧਾਨ ਨਹੀਂ ਬਣਦਾ, ਉਨ੍ਹਾਂ ਚਿਰ ਇਸ ਮਸਲੇ ਦਾ ਹੱਲ ਨਹੀਂ ਹੋਣਾ |
ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਸੇਵਾ ਕੇਂਦਰ ਮੁਲਾਜ਼ਮਾਂ ਦੀ 8-9 ਹਜ਼ਾਰ ਮਹੀਨਾ ਨਿਗੁਣੀ ਤਨਖਾਹ ਤੇ ਬਿਨ੍ਹਾਂ ਕਿਸੇ ਛੁੱਟੀ ਕੰਮ ਕਰ ਰਹੇ ਸੇਵਾ ਕੇਂਦਰ ਕਰਮਚਾਰੀਆਂ ਵਲੋਂ ਵਧੀ ਹੋਈ ਮਹਿੰਗਾਈ ਦੇ ਮੱਦੇਨਜ਼ਰ ਬਣਦੀ ਤਨਖਾਹ ਤੇ ਪੰਜਾਬ ਸਰਕਾਰ ...
ਰਾਏਕੋਟ, 16 ਮਈ (ਸੁਸ਼ੀਲ)-ਨੇੜਲੇ ਪਿੰਡ ਸੀਲ੍ਹੋਆਣੀ ਵਿਚੋਂ ਲੰਘਦੀ ਬੱਸੀਆਂ ਤੋਂ ਤਲਵੰਡੀ ਰਾਏ ਨੂੰ ਜਾਂਦੀ ਸੜਕ 'ਤੇ ਠੇਕੇਦਾਰ ਵਲੋਂ ਪ੍ਰੀਮਿਕਸ ਨਾ ਪਾਏ ਜਾਣ ਕਾਰਨ ਸੀਲ੍ਹੋਆਣੀ ਨਿਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ | ਇਸ ਸੰਬੰਧੀ ਪਿੰਡ ...
ਸਿੱਧਵਾਂ ਬੇਟ, 16 ਮਈ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਨੂੰ ਕਰਵਾਈ ਗਈ ਲਿਖਤੀ ਸ਼ਿਕਾਇਤ 'ਚ ਅਵਤਾਰ ਸਿੰਘ ਪੁੱਤਰ ਮਦਨ ਸਿੰਘ ਵਾਸੀ ਗਿੱਦੜਵਿੰਡੀ ਨੇ ਦੱਸਿਆ ਕਿ ਮੇਰੀ ਦੁਕਾਨ ਦੇ ਅੱਗੇ ਠੰਢਿਆਂ ਦੀ ਪੇਟੀ ...
ਸਿੱਧਵਾਂ ਬੇਟ, 16 ਮਈ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਐੱਸ. ਆਈ. ਸ਼ਰਨਜੀਤ ਸਿੰਘ ਕੋਲ ਦਰਜ ਕਰਵਾਈ ਲਿਖਤੀ ਸ਼ਿਕਾਇਤ 'ਚ ਇਕ ਵਿਅਕਤੀ ਨੇ ਦੱਸਿਆ ਕਿ ਮੇਰੀ ਵੱਡੀ ਲੜਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ...
ਜਗਰਾਉਂ, 16 ਮਈ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 13ਵੀਂ ਬਰਸੀ ਸੰਬੰਧੀ ਉਨ੍ਹਾਂ ਤੋਂ ਵਰੋਸਾਇ ਤੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ...
ਜਗਰਾਉਂ, 16 ਮਈ (ਜੋਗਿੰਦਰ ਸਿੰਘ)-ਸਿੱਖ ਕੌਮ ਦੇ ਹਰਿਆਵਲ ਦਸਤੇੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ 'ਚ ਇਕ ਵਫ਼ਦ ਨੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਕੇ ਇਕ ਯਾਦ ਪੱਤਰ ...
ਗੁਰੂਸਰ ਸੁਧਾਰ, 16 ਮਈ (ਬਲਵਿੰਦਰ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਚੋਣ ਜਿੱਤਣ ਉਪਰੰਤ ਬਲਾਕ ਸੁਧਾਰ ਦੇ ਪਿੰਡਾਂ ਅੰਦਰ ਵੋਟਰਾਂ ਦਾ ਧੰਨਵਾਦ ਕਰਨ ਲਈ ਦੌਰਾ ਆਰੰਭ ਦਿੱਤਾ ਹੈ | ਪਿੰਡ ਟੂਸਾ, ...
ਹੰਬੜਾਂ, 16 ਮਈ (ਮੇਜਰ ਹੰਬੜਾਂ)-ਪਿੰਡ ਮਲਕਪੁਰ ਬੇਟ 'ਚ ਮਨੀ ਮਲਕਪੁਰ ਤੇ ਨੀਲੂ ਸ਼ਰਮਾ ਦੀ ਅਗਵਾਈ ਹੇਠ ਨੌਜਵਾਨਾਂ ਵਲੋਂ ਕਬੂਤਰਬਾਜ਼ੀ ਮੁਕਾਬਲੇ ਕਰਵਾਏ ਗਏ | ਸਵੇਰ ਤੋਂ ਸ਼ੁਰੂ ਹੋਏ ਕਬੂਤਰਬਾਜ਼ੀ ਮੁਕਾਬਲੇ ਦੇਰ ਸ਼ਾਮ ਤੱਕ ਚੱਲਦੇ ਰਹੇ ਤੇ ਪਿੰਡ 'ਚ ਹੋਈ ...
ਹਠੂਰ, 16 ਮਈ (ਜਸਵਿੰਦਰ ਸਿੰਘ ਛਿੰਦਾ)-ਸੀ. ਐੱਚ. ਸੀ. ਹਠੂਰ ਵਿਖੇ ਵਿਸ਼ਵ ਡੇਂਗੂ ਦਿਵਸ ਮਨਾਉਣ ਸੰਬੰਧੀ ਕਰਵਾਏ ਪ੍ਰੋਗਰਾਮ ਸੰਬੰਧੀ ਹੈਲਥ ਇੰਸਪੈਕਟਰ ਪ੍ਰਕਾਸ਼ ਬੀਹਲਾ ਵਲੋਂ ਪ੍ਰੈੱਸ ਨੂੰ ਬਿਆਨ ਭੇਜਿਆ ਗਿਆ | ਜਿਸ 'ਚ ਉਨ੍ਹਾਂ ਵਲੋਂ ਐੱਸ. ਐੱਮ. ਓ. ਡਾ. ਵਰੁਨ ਸੱਗੜ ਦੀ ...
ਸਿੱਧਵਾਂ ਬੇਟ, 16 ਮਈ (ਜਸਵੰਤ ਸਿੰਘ ਸਲੇਮਪੁਰੀ)-ਸੀ. ਆਈ. ਏ. ਸਟਾਫ਼ ਜਗਰਾਉਂ ਵਿਖੇ ਤਾਇਨਾਤ ਥਾਣੇਦਾਰ ਬਲਵਿੰਦਰ ਸਿੰਘ ਨੂੰ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਕੀ ਗਿੱਦੜਵਿੰਡੀ ਦੀ ਹਦੂਦ 'ਚ ਪੈਂਦੇ ਪਿੰਡ ਤਿਹਾੜਾ ਵਿਖੇ ਦੌਰਾਨੇ ਗਸ਼ਤ ਕਿਸੇ ਖਾਸ ਮੁਖਬਰ ਨੇ ਇਤਲਾਹ ...
ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਪੁਲਿਸ ਕਪਤਾਨ ਲੁਧਿਆਣਾ ਦਿਹਾਤੀ ਦੀਪਕ ਹਿਲੌਰੀ ਦੇ ਨਿਰਦੇਸ਼ਾਂ ਹੇਠ ਮਾਡਲ ਥਾਣਾ ਦਾਖਾ ਸਾਂਝ ਕੇਂਦਰ ਵਿਖੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਲੁਧਿਆਣਾ ਦਿਹਾਤੀ ਪੁਲਿਸ ਦੇ ਡੀ. ਜੀ. ਪੀ. ਡਿਸਕ ...
ਮਲੌਦ, 16 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬ. ਸ. ਸ. ਗ. ਸਰਕਾਰੀ ਕਾਲਜ ਸਿੱਧਸਰ ਵਿਖੇ ਪਿ੍ੰਸੀਪਲ ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਤੇ ਇਸੇ ਕਾਲਜ ਤੋਂ ਆਪਣੇ ਨਾਟਕੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਪੰਜਾਬ ਕਲਾ ਮੰਚ ਦੇ ਡਾਇਰੈਕਟਰ ਹੈਪੀ ਬਾਵਾ ਤੇ ਬਲਜੀਤ ਬਾਵਾ ...
ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਕਿਰਪਾਲਸਰ ਸਾਹਿਬ ਪਿੰਡ ਕਲਸੀਆਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਿਸ਼ਨ ਗੁਰਮਤਿ ਪ੍ਰਚਾਰ ਲਹਿਰ ਜਥਾ ਦਮਦਮੀ ਟਕਸਾਲ ਵਲੋਂ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ | ਹਫ਼ਤਾਵਾਰੀ ਕੈਂਪ ਦੌਰਾਨ ਸ੍ਰੀ ਗੁਰੂ ਨਾਨਕ ...
ਭੂੰਦੜੀ, 16 ਮਈ (ਕੁਲਦੀਪ ਸਿੰਘ ਮਾਨ)-ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪਿੰਡ ਭਰੋਵਾਲ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪੰਜਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਮੇਂ ਸਕੂਲ ਮੁੱਖੀ ਮਾ ਲਛਮਣ ਸਿੰਘ ਬਾਸੀਆਂ ਬੇਟ ਨੇ ਦੱਸਿਆ ਕਿ ...
ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-11 ਤੋਂ 15 ਮਈ ਤੱਕ ਜੈ ਪ੍ਰਕਾਸ਼ ਨਾਰਾਇਣ ਸਪੋਰਟਸ ਕੰਪਲੈਕਸ ਬੇਂਗਲੌਰੂ (ਕਰਨਾਟਕਾ) ਵਿਖੇ ਹੋਈਆ ਪੈਨ ਇੰਡੀਆ ਮਾਸਟਰ ਗੇਮਜ਼ 2022 ਦੌਰਾਨ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ.) ਵਲੋਂ ਅਥਲੈਟਿਕਸ ਵਿਚ ਸ਼ਾਨਦਾਰ ...
ਜਗਰਾਉਂ, 16 ਮਈ (ਜੋਗਿੰਦਰ ਸਿੰਘ)-ਗੁਰਦੁਆਰਾ ਸਾਹਿਬ ਪਿੰਡ ਡੱਲਾ ਦੀ ਦਰਸ਼ਨੀ ਡਿਓੜੀ ਦਾ ਨੀਂਹ ਪੱਥਰ ਸੰਤ ਬਾਬਾ ਜਗਜੀਤ ਸਿੰਘ ਲੋਪੋ ਵਾਲਿਆਂ ਵਾਲਿਆਂ ਨੇ ਰੱਖਿਆ | ਇਸ ਮੌਕੇ ਪਹਿਲਾਂ ਪਿੰਡ ਡੱਲਾ ਦੀ ਵੱਡੀ ਗਿਣਤੀ 'ਚ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ...
ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਮੁੱਲਾਂਪੁਰ-ਦਾਖਾ ਦਾ ਸਥਾਪਨਾ ਦਿਵਸ ਗੁਰਮਤਿ ਭਵਨ ਅੱਡਾ ਦਾਖਾ ਵਿਖੇ ਮਨਾਇਆ ਗਿਆ, ਜਿਸ 'ਚ ਫੈਡਰੇਸ਼ਨ ਆਫ਼ ਸੀਨੀਅਰ ਸਿਟੀਜ਼ਨ ਪੰਜਾਬ ਦੇ ਚੇਅਰਮੈਨ, ਸੇਵਾ ਮੁਕਤ ਆਈ. ਏ. ...
ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਵਿਖੇ ਸੈਸ਼ਨ 2022-23 ਦੌਰਾਨ ਸਕੂਲ ਦੇ ਸੁਚੱਜੇ ਪ੍ਰਬੰਧ ਲਈ ਵਿਦਿਆਰਥੀ ਕੌੌਂਸਲ ਦੀ ਚੋਣ ਕੀਤੀ ਗਈ | ਵਿਦਿਆਰਥੀਆਂ 'ਚ ਸਹਿ-ਅਕਾਦਮਿਕ ਰੁਚੀਆਂ ਨੂੰ ਉਜਾਗਰ ਕਰਨ ਲਈ ਸਕੂਲ ...
ਜਗਰਾਉਂ, 16 ਮਈ (ਜੋਗਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਸੂਜਾਪੁਰ ਨੂੰ ਐੱਨ. ਆਰ. ਆਈ. ਸੂਬੇਦਾਰ ਹਰਦਿਆਲ ਸਿੰਘ ਤੇ ਬੀਬੀ ਸੁਰਿੰਦਰ ਕੌਰ ਵਲੋਂ ਪਿ੍ੰਟਰ ਦਿੱਤਾ ਗਿਆ | ਇਸ ਮੌਕੇ ਮਾ: ਕਿ੍ਪਾਲ ਸਿੰਘ ਨੇ ਪੰਜਵੀਂ ਜਮਾਤ 'ਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ...
ਰਾਏਕੋਟ, 16 ਮਈ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀਂ 10ਵੀਂ ਰਾਏਕੋਟ ਵਿਖੇ ਜੇਠ ਮਹੀਨੇ ਦੀ ਪੁੰਨਿਆਂ ਦੇ ਦਿਹਾੜੇ 'ਤੇ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਗਤਾਂ ਨੇ ਅੰਮਿ੍ਤ ਵੇਲੇ ਤੋਂ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਸ੍ਰੀ ...
ਹਠੂਰ, 16 ਮਈ (ਜਸਵਿੰਦਰ ਸਿੰਘ ਛਿੰਦਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਪਿੰਡ ਰਸੂਲਪੁਰ (ਮੱਲ੍ਹਾ) ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ 'ਚ ਜਥੇਬੰਦੀ ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ...
ਸਿੱਧਵਾਂ ਬੇਟ, 16 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸੋਢੀਵਾਲ ਦੇ ਬਾਹਰਵਾਰ ਸਥਿਤ ਗੁਰਦੁਆਰਾ ਬਾਓਲੀ ਸਾਹਿਬ (ਗਿੱਦੜਵਿੰਡੀ) ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਸਿੱਧਵਾਂ ਬੇਟ ਨਾਲ ਸੰਬੰਧਿਤ ਕਰੀਬ ਦੋ ਦਰਜਨ ਪਿੰਡਾਂ ਦੀਆਂ ਇਕਾਈਆਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX