ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ 'ਤੇ ਜਾਮ ਦੇ ਕਾਰਨ ਆਮ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਗਿਆ ਹੈ, ਹੁਣ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਵੀ ਚੱਕਾ ਜਾਮ ਹੋ ਗਿਆ ਹੈ | ਫ਼ਾਜ਼ਿਲਕਾ ਤੋਂ ਜਲਾਲਾਬਾਦ ਆਉਣ ਜਾਣ ਵਾਲੀਆਂ ਬੱਸਾਂ ਦੇ ਬੰਦ ਹੋਣ ਨਾਲ ਮੁਸਾਫ਼ਰਾਂ ਨੂੰ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਧਰਨੇ ਕਾਰਨ ਵਿਵਾਦ ਵੀ ਪੈਦਾ ਹੋਣੇ ਸ਼ੁਰੂ ਹੋ ਗਏ ਹਨ | ਫ਼ਾਜ਼ਿਲਕਾ ਦੇ ਬੱਸ ਅੱਡੇ ਤੇ ਪ੍ਰਾਈਵੇਟ ਗੱਡੀਆਂ ਅਤੇ ਟੈਂਪੂ ਚਾਲਕਾਂ ਵਿਚ ਸਵਾਰੀਆਂ ਨੂੰ ਲੈ ਕੇ ਤਣਾਅ ਪੈਦਾ ਹੋ ਗਿਆ | ਰੋਡਵੇਜ਼ ਦੀਆਂ ਬੱਸਾਂ ਬੰਦ ਹੋਣ ਕਾਰਨ ਪ੍ਰਾਈਵੇਟ ਗੱਡੀਆਂ ਦੇ ਚਾਲਕਾਂ ਨੇ ਹੁਣ ਸਵਾਰੀਆਂ ਦੀ ਖ਼ੱਜਲ-ਖ਼ੁਆਰੀ ਨੂੰ ਦੇਖਦਿਆਂ ਇਸ ਰੂਟ ਤੇ ਆਪਣੀਆਂ ਗੱਡੀਆਂ ਲਾ ਦਿੱਤੀਆਂ ਹਨ | ਜੋਕਿ ਪਿੰਡਾਂ ਵਿਚੋਂ ਹੋ ਕੇ ਮੁਸਾਫ਼ਰਾਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾ ਰਹੇ ਹਨ, ਉੱਧਰ ਦੂਜੇ ਪਾਸੇ ਇਨ੍ਹਾਂ ਗੱਡੀਆਂ ਦੇ ਚਾਲਕਾਂ ਵਲੋਂ ਰੋਡਵੇਜ਼ ਬੱਸ ਕਿਰਾਇਆ ਤੋਂ ਵੱਧ ਕਿਰਾਇਆ ਵਸੂਲਣ ਦੇ ਦੋਸ਼ ਵੀ ਲੱਗੇ ਹਨ | ਫ਼ਾਜ਼ਿਲਕਾ ਦੇ ਬੱਸ ਅੱਡੇ ਤੇ ਅੱਜ ਜਦੋਂ ਪ੍ਰਾਈਵੇਟ ਕਲੂਜ਼ਰ ਗੱਡੀਆਂ ਸਵਾਰੀਆਂ ਨੂੰ ਲੈ ਕੇ ਜਾ ਰਹੀਆਂ ਸਨ ਤਾਂ ਇਸ ਦੌਰਾਨ ਟੈਂਪੂ ਚਾਲਕ ਯੂਨੀਅਨ ਨੇ ਉਨ੍ਹਾਂ ਦਾ ਵਿਰੋਧ ਕੀਤਾ | ਟੈਂਪੂ ਚਾਲਕ ਰਾਜੇਸ਼ ਖੱਤਰੀ, ਰਾਜ ਕੁਮਾਰ ਨੇ ਕਿਹਾ ਕਿ ਪ੍ਰਾਈਵੇਟ ਗੱਡੀ ਚਾਲਕ ਅੱਡੇ ਤੋਂ ਸਵਾਰੀਆਂ ਦੀ ਢੋਆ-ਢੁਆਈ ਕਰ ਰਹੇ ਹਨ, ਜੋ ਕਿ ਗੈਰ ਕਾਨੂੰਨੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਾਈਵੇਟ ਗੱਡੀ ਚਾਲਕ ਫ਼ਾਜ਼ਿਲਕਾ-ਫ਼ਿਰੋਜ਼ਪੁਰ ਰੋਡ ਉੱਪਰ ਬਣੇ ਫਲਾਈ ਓਵਰ ਤੇ ਸਵਾਰੀਆਂ ਨੂੰ ਲਿਆਉਣ ਅਤੇ ਲੈ ਜਾਣ ਦਾ ਕੰਮ ਕਰਦੇ ਸਨ, ਪਰ ਹੁਣ ਪਿਛਲੇ ਤਿੰਨ ਦਿਨਾਂ ਤੋਂ ਧਰਨੇ ਕਾਰਨ ਅੱਡੇ ਕੋਲ ਆ ਕੇ ਸਵਾਰੀਆਂ ਲੈ ਕੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਕਾਰੋਬਾਰ ਉੱਪਰ ਅਸਰ ਪੈਂਦਾ ਹੈ ਕਿਉਂਕਿ ਜਿਸ ਸਵਾਰੀ ਨੇ ਫਲਾਈ ਓਵਰ ਕੋਲ ਜਾਣਾ ਹੁੰਦਾ ਸੀ ਤਾਂ ਉਨ੍ਹਾਂ ਨੂੰ 10-20 ਰੁਪਏ ਪ੍ਰਤੀ ਸਵਾਰੀ ਭਾੜਾ ਬਣ ਜਾਂਦਾ ਸੀ, ਪਰ ਹੁਣ ਗੱਡੀਆਂ ਦਾ ਅੱਡੇ ਕੋਲ ਆ ਜਾਣ ਕਾਰਨ ਉਨ੍ਹਾਂ ਦਾ ਕਾਰੋਬਾਰ ਬੰਦ ਹੋ ਗਿਆ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕੁੱਝ ਸਵਾਰੀਆਂ ਉਨ੍ਹਾਂ ਨੂੰ ਆ ਕੇ ਦੱਸਦੀਆਂ ਹਨ ਕਿ ਪ੍ਰਾਈਵੇਟ ਗੱਡੀ ਚਾਲਕ ਕਿਰਾਏ ਤੋਂ ਵੱਧ ਪੈਸਾ ਵਸੂਲ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਗੱਡੀ ਚਾਲਕਾਂ ਨੂੰ ਬੱਸ ਅੱਡੇ ਕੋਲ ਆਉਣ ਤੋਂ ਰੋਕਿਆ ਜਾਵੇ | ਉੱਧਰ ਦੂਜੇ ਪਾਸੇ ਕਲੂਜ਼ਰ ਚਾਲਕ ਵਿਨੋਦ ਕੁਮਾਰ ਨੇ ਦੱਸਿਆ ਕਿ ਧਰਨੇ ਕਾਰਨ ਸਵਾਰੀਆਂ ਦੀ ਖ਼ੱਜਲ-ਖ਼ੁਆਰੀ ਨੂੰ ਦੇਖਦਿਆਂ ਉਨ੍ਹਾਂ ਵਲੋਂ ਆਪਣੀਆਂ ਗੱਡੀਆਂ ਇਸ ਰੂਟ ਲਈ ਲਗਾਈਆਂ ਹਨ, ਜੋ ਕਿ ਪਿੰਡਾਂ ਵਿਚੋਂ ਹੋ ਕੇ ਜਲਾਲਾਬਾਦ ਪੁੱਜਦੀਆਂ ਹਨ | ਉਨ੍ਹਾਂ ਕਿਹਾ ਕਿ ਰੋਡਵੇਜ਼ ਦੀਆਂ ਬੱਸਾਂ ਇਸ ਰੂਟ 'ਤੇ ਬੰਦ ਹਨ | ਵੱਧ ਕਿਰਾਇਆ ਵਸੂਲਣ ਬਾਰੇ ਉਸ ਦਾ ਕਹਿਣਾ ਸੀ ਕਿ ਪ੍ਰਾਈਵੇਟ ਗੱਡੀ ਚਾਲਕਾਂ ਨੂੰ ਪਿੰਡਾਂ ਵਿਚੋਂ ਹੁੰਦੇ ਹੋਏ ਜਲਾਲਾਬਾਦ ਜਾਣਾ ਪੈਂਦਾ ਹੈ |
ਫ਼ਾਜ਼ਿਲਕਾ ਸਬ ਡਿਪੂ ਦੇ ਅੱਡਾ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਭੱਠਾ ਮਜ਼ਦੂਰਾਂ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਸੜਕ 'ਤੇ ਧਰਨਾ ਲਗਾਇਆ ਹੋਇਆ ਹੈ, ਜਿਸ ਕਾਰਨ ਮਾਰਗ ਬੰਦ ਹੈ ਅਤੇ ਰੋਡਵੇਜ਼ ਦਾ ਰੂਟ ਪ੍ਰਭਾਵਿਤ ਹੋਇਆ ਹੈ | ਉਨ੍ਹਾਂ ਕਿਹਾ ਕਿ ਸਵੇਰੇ ਵੇਲੇ ਿਲੰਕ ਸੜਕਾਂ ਰਾਹੀਂ ਰੋਡਵੇਜ਼ ਬੱਸਾਂ ਆ ਜਾ ਰਹੀਆਂ ਹਨ, ਪਰ ਦਿਨ ਵੇਲੇ ਿਲੰਕ ਸੜਕਾਂ 'ਤੇ ਵੀ ਵਾਹਨਾਂ ਦੇ ਵੱਡੇ-ਵੱਡੇ ਜਾਮ ਲੱਗ ਜਾਂਦੇ ਹਨ | ਜਿਸ ਕਾਰਨ ਰੋਡਵੇਜ਼ ਬੱਸਾਂ ਇਸ ਰੂਟ ਉੱਪਰ ਘੱਟ ਭੇਜੀਆਂ ਜਾ ਰਹੀਆਂ ਹਨ | ਬੱਸ ਅੱਡੇ 'ਤੇ ਮੌਜੂਦ ਸਵਾਰੀਆਂ ਦਾ ਕਹਿਣਾ ਸੀ ਕਿ ਧਰਨੇ ਕਾਰਨ ਉਨ੍ਹਾਂ ਨੂੰ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਇਸ ਪਾਸੇ ਗ਼ੌਰ ਨਹੀਂ ਕਰ ਰਿਹਾ | ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਸਵਾਰੀਆਂ ਖ਼ੱਜਲ਼-ਖ਼ੁਆਰ ਹੋ ਰਹੀਆਂ ਹਨ |
ਜਲਾਲਾਬਾਦ, 16 ਮਈ ( ਜਤਿੰਦਰ ਪਾਲ ਸਿੰਘ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫ਼ੈਸਲੇ ਤਹਿਤ ਇੱਥੇ ਜਲ ਸਪਲਾਈ ਦਫ਼ਤਰ ਗੁਮਾਨੀ ਵਾਲਾ ਵਾਟਰ ਵਰਕਸ ਵਿਚ ਕਾਮਿਆਂ ਵਲ਼ੋਂ ਪੰਜਾਬ ਸਰਕਾਰ ਅਤੇ ਵਿਭਾਗੀ ਮੁਖੀ ਜਸਸ ਵਿਭਾਗ ...
ਜਲਾਲਾਬਾਦ, 16 ਮਈ (ਜਤਿੰਦਰ ਪਾਲ ਸਿੰਘ)- ਬੀਤੇ ਦਿਨੀਂ ਜਲਾਲਾਬਾਦ ਲਖੇ ਵਾਲੀ ਸੜਕ ਤੇ ਪਿੰਡ ਮੰਨੇ ਵਾਲਾ ਦੀ ਸੇਮ-ਨਾਲ਼ੇ ਕੋਲ ਹੋਏ ਬੱਸ ਹਾਦਸੇ ਵਿਚ ਮਿ੍ਤਕ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫ਼ਿਰੋਜਪੁਰ ...
ਜਲਾਲਾਬਾਦ, 16 ਮਈ (ਕਰਨ ਚੁਚਰਾ/ਜਤਿੰਦਰ ਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸੋਮਵਾਰ ਨੂੰ ਜਲਾਲਾਬਾਦ 'ਚ ਵੱਖ-ਵੱਖ ਥਾਵਾਂ 'ਤੇ ਪਹੁੰਚੇ | ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਪਿੰਡ ਚੱਕ ਅਰਨੀਵਾਲਾ (ਕੱਟੀਆਂ ਵਾਲਾ) ਪਹੁੰਚੇ ...
ਅਬੋਹਰ, 16 ਮਈ (ਸੁਖਜੀਤ ਸਿੰਘ ਬਰਾੜ)-ਦੀ ਰੈਵੀਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਪਟਵਾਰਖ਼ਾਨੇ ਵਿਖੇ ਤਹਿਸੀਲ ਪ੍ਰਧਾਨ ਮਨਪ੍ਰੀਤ ਸਿੰਘ ਅਤੇ ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਚੰਦਰ ਕੁਮਾਰ ਦੀ ਅਗਵਾਈ ਹੇਠ ਹੋਈ | ਇਸ ਦੌਰਾਨ ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)- ਢਾਣੀ ਖ਼ਰਾਸ ਵਾਲੀ ਵਿਖੇ ਇਕ ਮਕਾਨ ਨਿਰਮਾਣ ਦੌਰਾਨ ਕੰਮ ਕਰ ਰਹੇ ਪੰਜ ਮਜ਼ਦੂਰਾਂ ਨੂੰ ਬਿਜਲੀ ਦਾ ਕਰੰਟ ਲੱਗ ਗਿਆ, ਜਿਨ੍ਹਾਂ ਵਿਚੋਂ ਇਕ ਮਜ਼ਦੂਰ ਦੀ ਮੌਤ ਹੋ ਗਈ | ਜਦੋਂਕਿ ਇਕ ਮਜ਼ਦੂਰ ਦਾ ਪੈਰ ਝੁਲਸ ਗਿਆ | ਬਾਕੀ ਮਜ਼ਦੂਰਾਂ ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਲੋਂ 302 ਦੇ ਇਕ ਮਾਮਲੇ ਵਿਚ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ | ਮਿਲੀ ਜਾਣਕਾਰੀ ਮੁਤਾਬਿਕ ਅਬੋਹਰ - ਹਨੂਮਾਨਗੜ੍ਹ ਰੋਡ 'ਤੇ 2018 ਵਿਚ ਇਕ ਵਿਅਕਤੀ ਵਲੋਂ ਗੋਲੀਆਂ ...
ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ | ਬੱਲੂਆਣਾ, 16 ਮਈ (ਜਸਮੇਲ ਸਿੰਘ ਢਿੱਲੋਂ)- ਪਿਛਲੇ ਦਿਨ ਟੀ.ਵੀ. ਕਲਾਕਾਰ ਭਾਰਤੀ ਸਿੰਘ ਵਲੋਂ ਸਿੱਖਾਂ ਦੇ ਕੇਸਾਂ ਸੰਬੰਧੀ ਵਰਤੀ ਗਈ ਘਟੀਆ ਸ਼ਬਦਾਵਲੀ ਦੀ ਹਲਕਾ ਬੱਲੂਆਣਾ ਦੇ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਨੇ ...
ਅਬੋਹਰ 16 ਮਈ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਅਬੋਹਰ ਦੇ ਪਿੰਡ ਖੂਈਆਂ ਸਰਵਰ ਵਿਖੇ ਸਥਿਤ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਵਿਖੇ ਅਧਿਆਪਕਾਂ ਲਈ ਆਕਸਫੋਰਡ ਯੂਨੀਵਰਸਿਟੀ ਪੈੱ੍ਰਸ ਇੰਡੀਆ ਦੇ ਸਹਿਯੋਗ ਨਾਲ ਦੋ ਰੋਜ਼ਾ ਵਰਕਸ਼ਾਪ ਆਯੋਜਨ ਕੀਤਾ ਗਿਆ | ...
ਅਬੋਹਰ 16 ਮਈ (ਹੂੜੀਆ/ ਬਰਾੜ)-ਥਾਣਾ ਸਿਟੀ-1 ਪੁਲਿਸ ਵਲੋਂ ਇਕ ਵਿਅਕਤੀ ਨੂੰ ਲਾਹਣ ਦੇ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ-1 ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੋਈ ਵਿਅਕਤੀ ...
ਅਬੋਹਰ 16 ਮਈ (ਬਰਾੜ)-ਸਥਾਨਕ ਥਾਣਾ ਸਿਟੀ-1 ਦੀ ਪੁਲਿਸ ਵਲੋਂ ਇਕ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਕੀਤਾ ਗਿਆ ਹੈ | ਥਾਣਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਾਹਿਲ ਪੁੱਤਰ ਰਘੁਬੀਰ ਵਾਸੀ ਪਿੰਡ ਝੂਮਿਆ ਵਾਲੀ ਨੇ ਦੱਸਿਆ ਕਿ ਬੀਤੀ 10 ਮਈ ਨੂੰ ਉਸ ਨੇ ਆਪਣਾ ਮੋਟਰਸਾਈਕਲ ...
ਜਲਾਲਾਬਾਦ, 16 ਮਈ (ਕਰਨ ਚੁਚਰਾ)-ਥਾਣਾ ਸਿਟੀ ਪੁਲਿਸ ਨੇ 800 ਰੁਪਏ ਸਮੇਤ 2 ਜੁਆਰੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਦੀਪਕ ਕੁਮਾਰ ਪੁੱਤਰ ਹਰਬੰਸ ਸਿੰਘ ਵਾਸੀ ਗੋਬਿੰਦ ਨਗਰੀ ...
ਜਲਾਲਾਬਾਦ, 16 ਡਥ (ਜਤਿੰਦਰ ਪਾਲ ਸਿੰਘ)- ਜਲਾਲਾਬਾਦ ਸ਼ਹਿਰ ਵਿਚ ਵੱਧ ਰਹੀਆਂ ਮੋਟਰਸਾਈਕਲ ਚੋਰੀ ਤੇ ਹੋਰ ਘਟਨਾਵਾਂ ਦੇ ਵਿਰੁੱਧ ਅੱਜ ਸ਼ਹਿਰ ਦੀਆਂ ਨਾਮਵਰ ਸੰਸਥਾਵਾਂ ਵਲ਼ੋਂ ਸਥਾਨਕ ਮਲਟੀਪਰਪਜ਼ ਖੇਡ ਸਟੇਡੀਅਮ ਵਿਖੇ ਇਕਠੇ ਹੋ ਕੇ ਪੁਲਿਸ ਪ੍ਰਸ਼ਾਸਨ, ਪੰਜਾਬ ...
ਮੰਡੀ ਰੋੜਾਂਵਾਲੀ, 16 ਮਈ (ਮਨਜੀਤ ਸਿੰਘ ਬਰਾੜ)-ਹਲਕਾ ਜਲਾਲਾਬਾਦ ਅਧੀਨ ਪੈਂਦੇ ਪਿੰਡ ਜੰਡਵਾਲਾ ਭੀਮੇਸ਼ਾਹ ਸਮੇਤ ਢਾਣੀ ਹਰੀਪੁਰਾ, ਸ਼ਾਹਪੁਰਾ ਆਦਿ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦਿੰਦੇ ਭਾਗਸਰ ਮਾਈਨਰ ਵਿਚ ਪਾਣੀ ਨਾ ਆਉਣ ਅਤੇ ਬਿਜਲੀ ਵਿਭਾਗ ਵਲੋਂ ਪਿਛਲੇ ਕਈ ...
ਅਬੋਹਰ, 16 ਮਈ (ਵਿਵੇਕ ਹੂੜੀਆ)-ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਦੀ ਇਕ ਮੀਟਿੰਗ ਹੋਈ | ਜਿਸ ਦੀ ਪ੍ਰਧਾਨਗੀ ਕੈਪਟਨ ਓਾਕਾਰ ਦੱਤ ਵਲੋਂ ਕੀਤੀ ਗਈ | ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਸਰਦਾਰੀ ਲਾਲ ਅਤੇ ਸਮੂਚੀ ਕਮੇਟੀ ਵਲੋਂ ਪ੍ਰਧਾਨ ਓਾਕਾਰ ਦੱਤ ਨੂੰ ਅਹੁਦਾ ...
ਅਬੋਹਰ, 16 ਮਈ (ਸੁਖਜੀਤ ਸਿੰਘ ਬਰਾੜ)-ਅੱਜ ਸਵੇਰੇ ਫ਼ਾਜ਼ਿਲਕਾ ਰੋਡ 'ਤੇ ਸਥਿਤ ਓਵਰ ਬਿ੍ਜ 'ਤੇ ਰੇਤ ਨਾਲ ਭਰੀ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਅਚਾਨਕ ਪਲਟ ਗਈ | ਜਿਸ ਨਾਲ ਇਕ ਵੱਡਾ ਹਾਦਸਾ ਹੋਣੋਂ ਟੱਲ ਗਿਆ | ਜਾਣਕਾਰੀ ਅਨੁਸਾਰ ਪੁਰਾਣੀ ਫ਼ਾਜਿਲਕਾ ਰੋਡ 'ਤੇ ਜੋਹੜੀ ਮੰਦਰ ...
ਬੱਲੂਆਣਾ, 16 ਮਈ (ਜਸਮੇਲ ਸਿੰਘ ਢਿੱਲੋਂ)- ਬੀ.ਕਾਮ. ਭਾਗ ਪਹਿਲਾ ਦੇ ਦੂਜੇ ਸਮੈਸਟਰ ਦੀ 'ਫਾਈਨਲ ਟੱਚ ਆਫ਼ ਕਾਰਪੋਰੇਟ ਅਕਾਉਂਟਿੰਗ' ਕਿਤਾਬ ਬਾਜ਼ਾਰ ਵਿਚ ਉਪਲਬਧ ਨਾ ਹੋਣ ਕਾਰਨ ਵਿਦਿਆਰਥੀ ਬਹੁਤ ਪ੍ਰੇਸ਼ਾਨ ਹਨ | ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਦਾ ਪ੍ਰੀਖਿਆ ਹੋਣ ...
ਅਬੋਹਰ, 16 ਮਈ (ਸੁਖਜੀਤ ਸਿੰਘ ਬਰਾੜ)-ਹਲਕਾ ਅਬੋਹਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਨੇ ਹਲਕੇ ਦੇ ਪਿੰਡ ਗਿਦੜਾਂਵਾਲੀ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਦੌਰਾਨ ਵੱਡੀ ਗਿਣਤੀ ਵਿਚ ...
ਮੰਡੀ ਅਰਨੀਵਾਲਾ, 16 ਮਈ (ਨਿਸ਼ਾਨ ਸਿੰਘ ਮੋਹਲਾਂ)- ਪਿੰਡ ਬੁਰਜ ਹਨੂਮਾਨਗੜ੍ਹ ਦੇ ਇਕ ਵਿਅਕਤੀ ਦੀ ਕਣਕ ਚੋਰੀ ਕਰਨ ਦੇ ਦੋਸ਼ ਵਿਚ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਿਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ | ਪੁਲਿਸ ਕੋਲ ਹਰਜੀਤ ...
ਜਲਾਲਾਬਾਦ, 16 ਮਈ (ਕਰਨ ਚੁਚਰਾ)-ਦਿਵਿਯ ਜਯੋਤੀ ਜਾਗਿ੍ਤੀ ਸੰਸਥਾਨ ਜਲਾਲਾਬਾਦ ਦੇ ਸਥਾਨਕ ਆਸ਼ਰਮ 'ਚ ਅੱਜ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਸਾਧਵੀ ਰਾਜਵੀਰ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਆਪਣੇ ਵਿਚਾਰਾਂ 'ਚ ਦੱਸਿਆ ਕਿ ਇਨਸਾਨ ਧਰਮ ਨੂੰ ਨਾ ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਪੰਜਾਬੇ ਰਾਸ਼ਟ ਐਥਲੈਟਿਕਸ ਐਸੋਸੀਏਸ਼ਨ ਵਲੋਂ ਬੀਤੇ ਦਿਨੀਂ ਕਰਵਾਈਆਂ ਗਈਆਂ ਸੂਬਾ ਪੱਧਰੀ ਖੇਡਾਂ ਵਿਚ ਫ਼ਾਜ਼ਿਲਕਾ ਦੇ ਦੀਪਕ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤ ਕਰੀ ਮੁਕਾਬਲਿਆਂ ਵਿਚ ਆਪਣੀ ਥਾਂ ਪੱਕੀ ਕੀਤੀ ਹੈ | ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)- ਮਾਲਕੀ ਜ਼ਮੀਨ ਵਿਚੋਂ ਸਰੋ੍ਹਾ ਦੀ ਫ਼ਸਲ ਵਾਹੁਣ ਦੇ ਦੋਸ਼ ਵਿਚ ਖੂਈਖੇੜਾ ਥਾਣਾ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਾਮਾ ਸਹਾਰਨ ਪਤਨੀ ਕ੍ਰਿਸ਼ਨ ਸਹਾਰਨ ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)- ਝੋਨੇ ਦੀ ਸਿੱਧੀ ਬਿਜਾਈ ਵੱਲ ਕਿਸਾਨਾਂ ਦਾ ਰੁਝਾਨ ਪੈਦਾ ਕਰਨ ਲਈ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਰੇਸ਼ਮ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡਾਂ ਵਿਚ ਨਿਯੁਕਤ ਵੈਰੀਫਾਇਰ 78 ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹੂੰਆਣਾ ਬੋਦਲਾ ਵਿਖੇ ਪੀ.ਟੀ.ਆਈ. ਸੋਮਾ ਰਾਣੀ ਨੇ ਨੈਸ਼ਨਲ ਮਾਸਟਰ ਵੈਟਰਨ ਐਥਲੈਟਿਕਸ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਕਿੱਲੋਮੀਟਰ ਦੀ ਦੌੜ ਵਿਚ ਪਹਿਲਾ ਅਤੇ ਡਿਸਕਸ ਥਰੋਅ ਵਿਚ ...
ਮੰਡੀ ਲਾਧੂਕਾ, 16 ਮਈ (ਮਨਪ੍ਰੀਤ ਸਿੰਘ ਸੈਣੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵਲੋਂ ਐਕਸੀਅਨ ਫ਼ਾਜ਼ਿਲਕਾ ਦੀ ਅਗਵਾਈ ਵਿਚ ਟੀਮਾਂ ਬਣਾ ਕੇ ਵੱਖ- ਵੱਖ ਪਿੰਡ ਰੰਗੀਲਾ, ਕਿੜਿਆਵਾਲੀ, ਚੱਕ ਪੁੰਨਾਂ ਵਾਲੀ, ਸਿੰਘੇ ਵਾਲਾ, ਹੌਜ਼ ਗੰਧੜ੍ਹ ਤੇ ਹੋਰ ਕਈ ...
ਅੰਮਿ੍ਤਸਰ, 16 ਮਈ (ਰਾਜੇਸ਼ ਕੁਮਾਰ ਸ਼ਰਮਾ)-ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ | ਹੁਣ ਪਾਸਪੋਰਟ ਲਈ ਅਪਲਾਈ ਕਰਨ ਤੋਂ ਬਾਅਦ ਤਸਦੀਕ ਲਈ ਉਡੀਕ ਦਾ ਸਮਾਂ ਘੱਟ ਗਿਆ ਹੈ | ਖੇਤਰੀ ਪਾਸਪੋਰਟ ਦਫ਼ਤਰ, ਅੰਮਿ੍ਤਸਰ ਵਲੋਂ ਬਿਨੈਕਾਰਾਂ ਦੇ ਬਕਾਇਆ ਕੰਮਾਂ ਦਾ ...
ਅਬੋਹਰ, 16 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਡੀ.ਏ.ਵੀ. ਬੀ.ਐਡ. ਕਾਲਜ ਆਫ਼ ਐਜੂਕੇਸ਼ਨ ਵਿਖੇ ਪੰਜਾਬੀ ਵਿਭਾਗ ਵਲੋਂ ਪੰਜਾਬ ਮਾਂ ਬੋਲੀ 'ਤੇ ਆਧਾਰਤ ਪੋਸਟਰ ਅਤੇ ਕੈਲੀਗ੍ਰਾਫ਼ੀ ਮੁਕਾਬਲੇ ਕਰਵਾਏ ਗਏ | ਇਹ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰੋਫੈਸਰ ਰਾਜਪਾਲ ਕੌਰ ਨੇ ਕਿਹਾ ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)- ਪੀ.ਐੱਚ.ਸੀ. ਜੰਡ ਵਾਲਾ ਭੀਮੇ ਸ਼ਾਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਾਨਤ ਬਜਾਜ ਦੀ ਅਗਵਾਈ ਹੇਠ ਬਲਾਕ ਅਧੀਨ ਵੱਖ-ਵੱਖ ਸਬ ਸੈਂਟਰਾਂ ਵਿਚ ਵਿਸ਼ਵ ਡੇਂਗੂ ਦਿਵਸ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ | ਡਾ. ਅਮਾਨਤ ...
ਅਬੋਹਰ, 16 ਮਈ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਸੀਤੋ ਗੰੁਨੋ੍ਹ ਦੇ ਐੱਸ.ਐਮ.ਓ. ਡਾ: ਬਬੀਤਾ ਦੇ ਹੁਕਮਾਂ ਦੇ ਅਨੁਸਾਰ ਪਿੰਡ ਕੰਧਵਾਲਾ ਅਮਰਕੋਟ ਵਿਖੇ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ ਜਿਸ ਵਿਚ ਐਮ.ਪੀ.ਐੱਚ.ਡਬਲਿਊ. ਪਰਮਜੀਤ ਸਿੰਘ ਨੇ ਪਿੰਡ ਵਾਸੀਆਂ ਨੂੰ ...
ਅਬੋਹਰ, 16 ਮਈ (ਸੁਖਜੀਤ ਸਿੰਘ ਬਰਾੜ)-ਜ਼ਿਲ੍ਹਾ ਜੂਡੋ ਐਸੋਸੀਏਸ਼ਨ ਵਲੋਂ ਸਥਾਨਕ ਅਰੋੜਵੰਸ਼ ਧਰਮਸ਼ਾਲਾ ਵਿਖੇ ਤੀਜੇ ਜ਼ਿਲ੍ਹਾ ਪੱਧਰੀ ਜੂਡੋ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਵਰਗ ਦੀਆਂ 12 ਟੀਮਾਂ ਨੇ ਭਾਗ ਲਿਆ | ਐਸੋਸੀਏਸ਼ਨ ਦੇ ਜਨਰਲ ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)- ਕੌਂਸਲਰ ਸ਼੍ਰੀਮਤੀ ਪੂਜਾ ਲੂਥਰਾ ਨੇ ਮੁਹੱਲਾ ਦੁਰਗਾ ਕਾਲੋਨੀ ਅੰਦਰ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਨਿਰੀਖਣ ਕੀਤਾ | ਕੌਂਸਲਰ ਸ਼੍ਰੀਮਤੀ ਲੂਥਰਾ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਨੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ...
ਅਬੋਹਰ, 16 ਮਈ (ਵਿਵੇਕ ਹੂੜੀਆ)-ਪੰਜਾਬ ਸਟੇਟ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦੀ ਚੋਣ ਹੋਈ | ਸਟੇਟ ਅਬਜਰਵਰਾਂ ਰਾਜ ਕੁਮਾਰ ਕੁੱਕੜ ਅਤੇ ਗੁਰਿੰਦਰ ਪਾਲ ਸਿੰਘ ਮੁਕਤਸਰ ਦੀ ਹਾਜ਼ਰੀ ਵਿਚ ਨਰੈਣਾ ਰਾਮ ਨੂੰ ਪ੍ਰਧਾਨ, ਮਹਿੰਦਰ ਕੁਮਾਰ ਨੂੰ ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)- ਪਿਛਲੇ ਦਿਨੀਂ ਕੀਤੀ ਗਈ ਨਹਿਰ ਬੰਦੀ ਤੋਂ ਬਾਅਦ ਸਰਕਾਰ ਵਲੋਂ ਐਡਵਾਈਜ਼ਰੀ ਪ੍ਰਾਪਤ ਹੋਣ ਕਰ ਕੇ 17 ਮਈ ਨੂੰ ਸਵੇਰੇ 6 ਵਜੇ ਬੀਕਾਨੇਰ ਅਤੇ ਈਸਟਰਨ ਕੈਨਾਲ ਵਿਚੋਂ ਨਿਕਲਦੀਆਂ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਜਾਵੇਗਾ | ਇਸ ਪਾਣੀ ...
ਜਲਾਲਾਬਾਦ, 16 ਮਈ (ਸਤਿੰਦਰ ਸਿੰਘ ਸੋਢੀ)- ਇਮਾਨਦਾਰੀ ਦੀ ਤਾਜ਼ਾ ਮਿਸਾਲ ਅੱਜ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਸਥਾਨਕ ਐਡਵੋਕੇਟ ਰੋਹਿਤ ਮਲੂਜਾ ਨੂੰ ਗੋਬਿੰਦ ਨਗਰੀ ਵਿਚ ਸਟੇਟ ਬੈਂਕ ਆਫ਼ ਇੰਡੀਆ ਦਾ ਇਕ ਖ਼ਾਲੀ ਚੈੱਕ ਲਾਵਾਰਸ ਹਾਲਤ ਵਿਚ ਪਿਆ ਮਿਲਿਆ | ਜਦੋਂ ਉਸ ਨੇ ...
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)- ਸਿਹਤ ਬਲਾਕ ਡੱਬਵਾਲਾ ਕਲਾਂ ਅਧੀਨ ਵੱਖ-ਵੱਖ ਸਬ ਸੈਂਟਰਾਂ ਵਿਖੇ ਜਾਗਰੂਕਤਾ ਪ੍ਰੋਗਰਾਮ ਵਿਸ਼ਵ ਡੇਂਗੂ ਦਿਵਸ ਦੇ ਸੰਬੰਧ ਵਿਚ ਕਰਵਾਏ ਗਏ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਡੱਬਵਾਲਾ ਕਲਾਂ ਡਾ. ਜਗਜੀਤ ਸਿੰਘ ਨੇ ...
ਅਬੋਹਰ, 16 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਜ਼ਿਲ੍ਹਾ ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਮਹਾਂਮਾਰੀ ਨਿਯੰਤਰਨ ਅਧਿਕਾਰੀ ਡਾ: ਸਕਸ਼ਮ ਦੇ ਦਿਸ਼ਾ ਨਿਰਦੇਸ਼ਾਂ 'ਤੇ ਐੱਸ.ਐਮ.ਓ. ਡਾ: ਸੁਖਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ...
ਅਬੋਹਰ, 16 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸਥਾਨਕ ਵਾਹਿਗੁਰੂ ਕਾਲਜ ਵਿਚ ਅੱਜ ਤੋਂ ਪ੍ਰੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ੁਰੂ ਹੋ ਗਈ ਹੈ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ੰਸੀਪਲ ਡਾ: ਸੰਦੇਸ਼ ਤਿਆਗੀ ਨੇ ਦੱਸਿਆ ਕਿ ਪਹਿਲੇ ਦਿਨ ਤੋਂ ਹੀ ...
ਜਲਾਲਾਬਾਦ, 16 ਮਈ (ਕਰਨ ਚੁਚਰਾ)- ਸਥਾਨਕ ਗਾਂਧੀ ਨਗਰ 'ਚ ਪਿਛਲੇ ਲੰਬੇ ਸਮੇਂ ਤੋਂ ਪਰਸਵਾਰਥ ਸਭਾ ਵਲੋਂ ਚਲਾਈ ਜਾ ਰਹੀ ਮੁਫ਼ਤ ਡਿਸਪੈਂਸਰੀ 'ਚ ਐਤਵਾਰ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਡਾ. ਤਿਲਕ ਰਾਜ ਕੁਮਾਰ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ...
ਜਲਾਲਾਬਾਦ, 16 ਮਈ (ਕਰਨ ਚੁਚਰਾ)- ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਹੱਦੀ ਪਿੰਡ ਮੇਘਾ ਰਾਏ ਉਤਾੜ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਡੇਂਗੂ ਅਤੇ ਚਿਕਨਗੁਨੀਆ ਦੇ ਵੱਧ ਰਹੇ ਪ੍ਰਭਾਵਾਂ ਤੋਂ ਬਚਣ ਲਈ ਸੈਮੀਨਾਰ ਲਗਾਇਆ ਗਿਆ | ਇਸ ਸੈਮੀਨਾਰ 'ਚ ਸਿਹਤ ਵਿਭਾਗ ਤੋਂ ...
ਜਲਾਲਾਬਾਦ, 16 ਮਈ (ਕਰਨ ਚੁਚਰਾ)-ਥਾਣਾ ਵੈਰੋ ਕੇ ਪੁਲਿਸ ਨੇ ਹੈਰੋਇਨ ਪੀ ਰਹੇ 5 ਨਸ਼ੇੜੀਆਂ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਐਸ.ਆਈ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਸੋਮ ਪ੍ਰਕਾਸ਼ ਪੁੱਤਰ ਫੱਤਾਰਾਮ ਵਾਸੀ ਢਾਣੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX