ਲੁਧਿਆਣਾ, 17 ਮਈ (ਪੁਨੀਤ ਬਾਵਾ)-ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਹੁਨਰ ਯੋਜਨਾਵਾਂ ਤਹਿਤ ਕੰਮ ਕਰ ਰਹੇ ਟ੍ਰੇਨਿੰਗ ਪਾਰਟਨਰਜ਼ ਨਾਲ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦੇ ਸਕੱਤਰ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਇਕ ਇੰਟਰਐਕਟਿਵ ਵਰਕਸ਼ਾਪ ਬੱਚਤ ਭਵਨ ਵਿਖੇ ਕਰਵਾਈ ਗਈ | ਸਿਖਲਾਈ ਭਾਗੀਦਾਰਾਂ ਨਾਲ ਪਹਿਲੇ ਸੈਸ਼ਨ 'ਚ ਕੁਮਾਰ ਰਾਹੁਲ ਨੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦੀ ਕਾਰਗੁਜ਼ਾਰੀ ਤੇ ਪਲੇਸਮੈਂਟ ਪ੍ਰਗਤੀ ਦੀ ਡੂੰਘਾਈ ਨਾਲ ਸਮੀਖਿਆ ਕੀਤੀ | ਭਾਰਤ ਦੇ ਡੀ. ਡੀ. ਯੂ-ਜੀ. ਕੇ. ਵਾਈ., ਪੀ. ਐਮ. ਕੇ. ਵੀ. ਵਾਈ. ਤੇ ਡੇਅ-ਐਨ. ਯੂ. ਡੀ. ਐਮ. ਜੋ ਪੰਜਾਬ ਰਾਜ 'ਚ ਨੋਡਲ ਲਾਗੂ ਕਰਨ ਵਾਲੀ ਏਜੰਸੀ ਹੈ, ਇਸ ਸੈਸ਼ਨ 'ਚ ਟੀ. ਪੀਜ਼. ਦੁਆਰਾ ਦਰਪੇਸ਼ ਮੁੱਦਿਆਂ ਦੇ ਜਵਾਬ ਦਿੱਤੇ ਗਏ ਤੇ ਸਿਖਲਾਈ ਭਾਗੀਦਾਰਾਂ ਦੁਆਰਾ ਬਿਹਤਰ ਕੰਮ ਕਰਨ ਅਤੇ ਤਾਲਮੇਲ ਲਈ ਵਿਚਾਰ ਸਾਂਝੇ ਕੀਤੇ ਗਏ | ਅਧਿਕਾਰੀਆਂ ਵਲੋਂ ਸਰਕਾਰ ਨੂੰ ਸਕੀਮਾਂ ਦੀ ਸਫਲਤਾ ਲਈ ਸੁਝਾਅ ਵੀ ਦਿੱਤੇ ਗਏ | ਲੁਧਿਆਣਾ 'ਚ ਉਦਯੋਗ ਐਸੋਸੀਏਸ਼ਨਾਂ ਤੇ ਉਦਯੋਗਾਂ ਦੇ ਨਾਲ ਦੂਜੇ ਸੈਸ਼ਨ 'ਚ ਉਨ੍ਹਾਂ ਨੂੰ ਅਪ੍ਰੈਂਟਿਸਸ਼ਿਪ ਸਕੀਮ ਅਧੀਨ ਨੌਜਵਾਨਾਂ ਨੂੰ ਸ਼ਾਮਿਲ ਕਰਨ ਲਈ ਉਤਸ਼ਾਹਿਤ ਕਰਨ, ਹੁਨਰ ਵਿਕਾਸ 'ਚ ਸੀ. ਐਸ. ਆਰ. ਨੂੰ ਸੱਦਾ ਦੇਣ, ਕੈਪਟਿਵ ਰੁਜ਼ਗਾਰ ਲਈ ਪੀ. ਐਸ. ਡੀ. ਐਮ. ਨਾਲ ਉਦਯੋਗਾਂ ਨੂੰ ਸੂਚੀਬੱਧ ਕਰਨ ਲਈ ਫੋਕਸ ਕੀਤਾ ਗਿਆ ਸੀ | ਉਦਯੋਗ ਆਪਣੀ ਫੀਡ ਬੈਕ ਪ੍ਰਦਾਨ ਕਰਨ ਤੇ ਉਨ੍ਹਾਂ ਦੀ ਲੋੜ ਅਨੁਸਾਰ ਨਵੇਂ ਕੋਰਸ ਸ਼ੁਰੂ ਕਰਨ ਵਿਚ ਕਾਫ਼ੀ ਅੱਗੇ ਸੀ | 4 ਉਦਯੋਗਿਕ ਐਸੋਸੀਏਸ਼ਨਾਂ ਆਟੋ ਪਾਰਟਸ ਮੈਨੂਫੈਕਚਰਜ਼ ਐਸੋਸੀਏਸ਼ਨ ਆਫ਼ ਇੰਡੀਆ ਨਾਲ ਸਮਝੌਤੇ 'ਤੇ ਹਸਤਾਖ਼ਰ ਕੀਤੇ ਗਏ | ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ਲੁਧਿਆਣਾ ਉਦਯੋਗਿਕ ਤੇ ਵਪਾਰਕ ਉੱਦਮਾਂ ਦਾ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼, ਯੂਨਾਈਟਿਡ ਸਾਈਕਲ ਤੇ ਪਾਰਟਸ ਨਿਰਮਾਤਾ ਐਸੋਸੀਏਸ਼ਨ ਨੇ ਅਪ੍ਰੈਂਟਿਸਸ਼ਿਪ ਸਿਖਲਾਈ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ | ਕੁਮਾਰ ਰਾਹੁਲ ਨੇ ਕਿਹਾ ਕਿ ਨੌਜਵਾਨਾਂ ਦਾ ਭਵਿੱਖ ਸਾਡੇ ਹੱਥਾਂ ਵਿਚ ਹੈ | ਉਨ੍ਹਾਂ ਯਕੀਨੀ ਬਣਾਇਆ ਕਿ ਮੁੱਖ ਫੋਕਸ ਨੌਜਵਾਨਾਂ ਲਈ ਢੁੱਕਵੀਂ ਲਾਮਬੰਦੀ ਤੇ ਚੰਗੀ ਪਲੇਸਮੈਂਟ 'ਤੇ ਹੋਣਾ ਚਾਹੀਦਾ ਹੈ | ਕੁਮਾਰ ਰਾਹੁਲ ਨੇ ਆਪਣੀ ਟੀਮ ਦੇ ਨਾਲ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਸਰਕਾਰ ਦਾ ਦੌਰਾ ਵੀ ਕੀਤਾ | ਆਈ. ਟੀ. ਆਈ. ਲੁਧਿਆਣਾ ਤੇ ਆਈ. ਵੀ. ਵਾਈ. ਦੁੱਗਰੀ ਨੇ ਹੁਨਰ ਕੇਂਦਰਾਂ ਦੇ ਰੋਜ਼ਾਨਾ ਦੇ ਕੰਮਕਾਜ ਦੀ ਜਾਂਚ ਕੀਤੀ | ਇਸ ਮੌਕੇ ਦੀਪਤੀ ਉੱਪਲ ਡਾਇਰੈਕਟਰ ਜਨਰਲ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ, ਸੁਰਭੀ ਮਲਿਕ ਡਿਪਟੀ ਕਮਿਸ਼ਨਰ ਲੁਧਿਆਣਾ, ਰਾਜੇਸ਼ ਤਿ੍ਪਾਠੀ ਵਧੀਕ ਮਿਸ਼ਨ ਡਾਇਰੈਕਟਰ, ਡੀ. ਈ. ਜੀ. ਐਸ. ਡੀ. ਟੀ., ਅਮਿਤ ਕੁਮਾਰ ਪੰਚਾਲ ਏ. ਡੀ. ਸੀ. ਲੁਧਿਆਣਾ, ਉਪਕਾਰ ਸਿੰਘ ਅਹੂਜਾ, ਡੀ. ਐਸ. ਚਾਵਲਾ, ਗੁਰਮੀਤ ਸਿੰਘ ਕੁਲਾਰ, ਗੁਰਪ੍ਰਗਟ ਸਿੰਘ ਕਾਹਲੋਂ ਆਦਿ ਹਾਜ਼ਰ ਸਨ |
ਲੁਧਿਆਣਾ, 17 ਮਈ (ਪੁਨੀਤ ਬਾਵਾ)-ਚੌਲ ਸ਼ੈਲਰਾਂ ਨੂੰ ਐਫ. ਆਰ. ਕੇ. ਪ੍ਰੀਮਿਕਸ ਸਪਲਾਈ ਕਰਨ ਵਾਲੇ ਕਾਰੋਬਾਰੀ 'ਤੇ ਸਟੇਟ ਜੀ. ਐਸ. ਟੀ. ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਰਾਜ ਕਰ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਤੇ ਡੀ. ਸੀ. ...
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ)-ਸੀ. ਆਈ. ਏ. ਸਟਾਫ਼ ਦੋ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਸੀ. ਆਈ. ...
ਲੁਧਿਆਣਾ, 17 ਮਈ (ਪੁਨੀਤ ਬਾਵਾ)-ਸਟੇਟ ਜੀ. ਐਸ. ਟੀ. ਵਿਭਾਗ ਨੂੰ ਲੁਧਿਆਣਾ ਦੇ ਹਰਗੋਬਿੰਦ ਇਲਾਕੇ 'ਚ ਤੰਬਾਕੂ ਉਤਪਾਦਾਂ ਦਾ ਕਾਰੋਬਾਰ ਕਰਨ ਵਾਲੇ ਡੀਲਰ ਇਕ ਬੈਗ ਮਿਲਿਆ ਸੀ, ਜਿਸ ਦੀ ਅੱਜ ਪੜਤਾਲ ਕੀਤੀ ਗਈ ਤਾਂ ਬੈਗ 'ਚੋਂ ਮਿਲੀ 26 ਲੱਖ ਰੁਪਏ ਦੀ ਨਕਦੀ ਆਮਦਨ ਕਰ ਵਿਭਾਗ ਨੂੰ ...
ਲੁਧਿਆਣਾ, 17 ਮਈ (ਆਹੂਜਾ)-ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਸਥਾਨਕ ਜੀਵਨ ਨਗਰ ਤੋਂ ਪੁਲਿਸ ਨੇ ਰਾਜ ਕੁਮਾਰ ਵਾਸੀ ਜੀਵਨ ਨਗਰ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ...
ਲੁਧਿਆਣਾ, 17 ਮਈ (ਆਹੂਜਾ)-ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਚਾਰ ਵਾਹਨ ਚੋਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਸਥਾਨਕ ਪਾਹਵਾ ਰੋਡ ਤੋਂ ਚੋਰ ਬਲਜੀਤ ਸਿੰਘ ਵਾਸੀ ਕਾਕੋਵਾਲ ਦਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ | ...
ਲੁਧਿਆਣਾ, 17 ਮਈ (ਕਵਿਤਾ ਖੁੱਲਰ)-ਸਿੱਧ ਪੀਠ ਮਹਾਂਬਲੀ ਸੰਕਟਮੋਚਨ ਸ੍ਰੀ ਹਨੂੰਮਾਨ ਮੰਦਰ ਜੋਸ਼ੀ ਨਗਰ ਦੇ ਪ੍ਰਧਾਨ ਅਮਨ ਜੈਨ, ਸੇਵਕ ਅਨੁਜ ਮਦਾਨ ਤੇ ਨਿਸ਼ਾਂਤ ਚੋਪੜਾ ਨੇ ਸ੍ਰੀ ਹਿੰਦੂ ਨਿਆਏ ਪੀਠ ਵਲੋਂ ਸਥਾਨਕ ਗਾਂਧੀ ਨਗਰ ਵਿਖੇ ਸੰਚਾਲਿਤ ਦੀਵਾਨ ਟੋਡਰ ਮੱਲ ਸੇਵਾ ...
ਲੁਧਿਆਣਾ, 17 ਮਈ (ਕਵਿਤਾ ਖੁੱਲਰ)-ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਸੰਤ ਬਾਬਾ ਸਾਧੂ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ 13ਵੀਂ ਬਰਸੀ ਨੂੰ ਸਮਰਪਿਤ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਪ੍ਰੇਰਣਾ ਸਦਕਾ ਮਨੁੱਖਤਾ ਦੇ ਭਲੇ ਲਈ ਭਾਈ ਘਨ੍ਹਈਆ ਜੀ ...
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਗੁਰੂ ਅਰਜਨ ਦੇਵ ਨਗਰ ਸਥਿਤ ਪੈਟਰੋਲ ਪੰਪ ਦੇ ਬਾਹਰ ਬੀਤੀ ਅੱਧੀ ਰਾਤ ਨੌਜਵਾਨ ਵਲੋਂ ਚਲਾਈਆਂ ਗੋਲੀਆਂ 'ਚ ਇਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਕਿ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਜਾਣਕਾਰੀ ਅਨੁਸਾਰ ...
ਲੁਧਿਆਣਾ, 17 ਮਈ (ਜੁਗਿੰਦਰ ਸਿੰਘ ਅਰੋੜਾ)-ਸੀਵਰੇਜ ਦਾ ਕੁਨੈਕਸ਼ਨ ਕੱਟਣ ਦੇ ਖ਼ਿਲਾਫ਼ ਲੋਕਾਂ ਵਲੋਂ ਨਗਰ ਨਿਗਮ ਤੇ ਗਲਾਡਾ ਦੇ ਖ਼ਿਲਾਫ਼ ਰੋਸ ਧਰਨਾ ਲਗਾਇਆ ਤੇ ਨਾਅਰੇਬਾਜ਼ੀ ਵੀ ਕੀਤੀ ਗਈ | ਕਰੀਬ 4 ਦਿਨ ਪਹਿਲਾਂ ਗਿੱਲ ਰੋਡ ਸਥਿਤ ਗੁਰੂ ਨਾਨਕ ਨਗਰ ਨਾਮ ਦੀ ਕਾਲੋਨੀ 'ਚ ...
ਲੁਧਿਆਣਾ, 17 ਮਈ (ਸਲੇਮਪੁਰੀ)-ਸੰਸਾਰ ਹਾਈਪ੍ਰਟੈਂਸ਼ਨ ਦਿਵਸ ਮੌਕੇ ਸਿਵੀਆ ਹਸਪਤਾਲ ਵਿਚ ਕਰਵਾਏ ਗਏ ਜਾਗਰੂਕਤਾ ਸਮਾਗਮ ਦੌਰਾਨ ਦਿਲ ਦੇ ਰੋਗਾਂ ਦੇ ਮਾਹਿਰ ਡਾ. ਐਸ. ਐਸ. ਸਿਵੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਾਈ ਬਲੱਡ ਪ੍ਰੈਸ਼ਰ ਇਕ ਬਹੁਤ ਹੀ ਭਿਆਨਕ ਬਿਮਾਰੀ ਹੈ, ...
ਲੁਧਿਆਣਾ, 17 ਮਈ(ਪੁਨੀਤ ਬਾਵਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਤੀਜੇ ਘੋਸ਼ਿਤ ਕਰਨ ਉਪਰੰਤ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਸਮੈਸਟਰ ਦੇ ਦੋਵੇਂ ਨਤੀਜਿਆਂ 'ਚ ਪਹਿਲੇ 10 ਥਾਵਾਂ ਵਿਚ ਆਪਣੀ ਥਾਂ ਬਣਾਈ ਹੈ | ਐਮ. ਏ. ਹਿੰਦੀ ਸਮੈਸਟਰ 3 'ਚ ...
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਦਾਜ ਦੀ ਖ਼ਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਉਨ੍ਹਾਂ ਦੇ ਪਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਹਰਪ੍ਰੀਤ ਕੌਰ ਵਾਸੀ ਸ਼ਿਵਾਜੀ ਨਗਰ ਦੀ ਸ਼ਿਕਾਇਤ ...
ਲੁਧਿਆਣਾ, 17 ਮਈ (ਪੁਨੀਤ ਬਾਵਾ)-ਸੁਪਰੀਮ ਕੋਰਟ ਆਫ਼ ਇੰਡੀਆ ਦੇ ਹੁਕਮਾਂ ਅਨੁਸਾਰ 20 ਮਾਰਚ 2022 ਤੱਕ ਕੋਵਿਡ-19 ਮਹਾਂਮਾਰੀ ਕਾਰਨ ਹੋਈਆਂ ਮੌਤਾਂ ਸੰਬੰਧੀ ਐਕਸ ਗ੍ਰੇਸ਼ੀਆ ਦੀਆਂ ਪ੍ਰਤੀ ਬੇਨਤੀਆਂ ਅਗਲੇ 60 ਦਿਨਾਂ ਤੱਕ ਸਮੂਹ ਉਪ ਮੰਡਲ ਮੈਜਿਸਟਰੇਟ ਦਫ਼ਤਰਾਂ ਵਿਖੇ ...
ਲੁਧਿਆਣਾ, 17 ਮਈ (ਆਹੂਜਾ)-ਸਥਾਨਕ ਸ਼ਹੀਦ ਕਰਨੈਲ ਸਿੰਘ ਨਗਰ 'ਚ ਰਹਿੰਦੀ ਇਕ ਬਜ਼ੁਰਗ ਔਰਤ ਵਲੋਂ ਸ਼ੱਕੀ ਹਾਲਤ 'ਚ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਜਤਿੰਦਰ ਕੌਰ (57) ਵਜੋਂ ਕੀਤੀ ਗਈ ਹੈੈ | ਜਾਂਚ ਅਧਿਕਾਰੀ ...
ਮੁੱਲਾਂਪੁਰ-ਦਾਖਾ, 17 ਮਈ (ਨਿਰਮਲ ਸਿੰਘ ਧਾਲੀਵਾਲ)-ਆਈਲੈਟਸ ਦੀ ਕੋਚਿੰਗ ਤੇ ਸ਼ਾਨਦਾਰ ਇੰਮੀਗ੍ਰੇਸ਼ਨ ਸਰਵਿਸ ਦੇਣ ਵਾਲੇ ਮਾਲਵੇ 'ਚ ਨਾਮਵਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੀ ਲੁਧਿਆਣਾ ਪਾਸਪੋਰਟ ਦਫਤਰ ਨੇੜਲੀ ਬ੍ਰਾਂਚ ਮੈਕਰੋ ਗਲੋਬਲ ਅੰਦਰ ਕੋਚਿੰਗ ...
ਲੁਧਿਆਣਾ, 17 ਮਈ (ਆਹੂਜਾ)-ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 23 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਪਿਉ-ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਜੱਸੀਆਂ ਰੋਡ ਦੇ ਰਹਿਣ ਵਾਲੇ ਦੀਪਕ ਖੰਨਾ ਦੀ ਸ਼ਿਕਾਇਤ 'ਤੇ ਅਮਲ 'ਚ ...
ਲੁਧਿਆਣਾ, 17 ਮਈ (ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਇਲਾਕੇ ਸੁਭਾਸ਼ ਨਗਰ 'ਚ ਸ਼ੱਕੀ ਹਾਲਤ ਵਿਚ ਇਕ ਪਰਿਵਾਰ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਅਫ਼ਰੋਜ਼ (18) ਵਜੋਂ ਕੀਤੀ ਗਈ ਹੈ, ਮੂਲਰੂਪ 'ਚ ਅਫਰੋਜ਼ ...
ਲੁਧਿਆਣਾ, 17 ਮਈ (ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਅਧਿਕਾਰੀਆਂ ਵਲੋਂ ਚੈਕਿੰਗ ਦੌਰਾਨ ਜੇਲ੍ਹ ਮੁਲਾਜ਼ਮ ਪਾਸੋਂ ਜ਼ਰਦਾ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਜੇਲ੍ਹ ਮੁਲਾਜ਼ਮ ਮਨੋਜ ਕੁਮਾਰ ਜਦੋਂ ਬੀਤੇ ਦਿਨ ਡਿਊਟੀ 'ਤੇ ਆਇਆ ਤਾਂ ਡਿਊਟੀ 'ਤੇ ਤਾਇਨਾਤ ...
ਲੁਧਿਆਣਾ, 17 ਮਈ (ਪੁਨੀਤ ਬਾਵਾ)-ਪੀ. ਏ. ਯੂ. ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਨੇ ਪੰਜਾਬ ਦੇ ਪ੍ਰਸਿੱਧ ਅਗਾਂਹਵਧੂ ਕਿਸਾਨ ਤੇ ਜਾਣੇ-ਪਛਾਣੇ ਖੇਤੀ ਉੱਦਮੀ ਗੁਰਬਿੰਦਰ ਸਿੰਘ ਬਾਜਵਾ ਨੂੰ ਵਿਦਿਆਰਥੀਆਂ ਦੇ ਰੂਬਰੂ ਕੀਤਾ | ਸ੍ਰੀ ਬਾਜਵਾ ਨੇ ਆਪਣੇ ਭਾਸ਼ਣ ਵਿਚ ਸਕੂਲ ਦੇ ...
ਲੁਧਿਆਣਾ, 17 ਮਈ (ਆਹੂਜਾ) -ਪੁਲਿਸ ਨੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਕੇ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇ ਅਰਜੁਨ ਸ਼ਰਮਾ ਵਾਸੀ ਜਲੰਧਰ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ 'ਚੋਂ ...
ਲੁਧਿਆਣਾ, 17 ਮਈ (ਕਵਿਤਾ ਖੁੱਲਰ)-ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੇ ਸਰੀਰ 'ਤੇ ਗੋਲੀਆਂ ਖਾਣ ਵਾਲੇ ਕਿ੍ਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖਿਆ ਹੈ | ਉਨ੍ਹਾਂ ਅਪੀਲ ...
ਲੁਧਿਆਣਾ, 17 ਮਈ (ਪੁਨੀਤ ਬਾਵਾ)-ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਲੋਂ ਪੰਜਾਬ ਕਰਾਟੇ ਫੈਡਰੇਸ਼ਨ ਦੇ ਸਹਿਯੋਗ ਨਾਲ ਕਰਾਟੇ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਲਈ ਕਾਲਜ ਦੇ ਵਿਹੜੇ 'ਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉੱਘੇ ਸਮਾਜ ਸੇਵੀ ਤੇ ...
ਲੁਧਿਆਣਾ, 17 ਮਈ (ਸਲੇਮਪੁਰੀ)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਉਨ੍ਹਾਂ 'ਚ ਬਹੁਤ ਸਾਰੇ ਅਜਿਹੇ ਵਿਅਕਤੀ ਵੀ ਸ਼ਾਮਿਲ ਹਨ, ਜਿਹੜੇ ਆਪਣੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਕੰਨ ਮਸ਼ੀਨਾਂ ਖ਼ਰੀਦਣ ਤੋਂ ਅਸਮਰੱਥ ਹਨ, ਹੁਣ ਉਨ੍ਹਾਂ ਨੂੰ ...
ਢੰਡਾਰੀ ਕਲਾਂ, 17 ਮਈ (ਪਰਮਜੀਤ ਸਿੰਘ ਮਠਾੜੂ)-ਹਲਕਾ ਦੱਖਣੀ ਦੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ | ਉਦਯੋਗਪਤੀਆਂ ਦੀ ਅਗਵਾਈ ਕਰਦੇ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ...
ਲੁਧਿਆਣਾ, 17 ਮਈ (ਸਲੇਮਪੁਰੀ)-ਪੀ. ਡਬਲਿਊ. ਡੀ. ਫੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਗਰੇਵਾਲ ਤੋਂ ਇਲਾਵਾ ਸੀਨੀਅਰ ਆਗੂ ਜਿਨ੍ਹਾਂ 'ਚ ਸਿਕੰਦਰ ਸਿੰਘ ਭੁੱਟਾ, ਬਲਜਿੰਦਰ ਸਿੰਘ ਗਰੇਵਾਲ, ਰਣਬੀਰ ਸਿੰਘ ਟੂਸੇ, ਅਮਰੀਕ ...
ਲੁਧਿਆਣਾ, 17 ਮਈ (ਸਲੇਮਪੁਰੀ)-ਸੰਸਾਰ ਹਾਈਪ੍ਰਟੈਂਸ਼ਨ ਦਿਵਸ ਮੌਕੇ ਹੀਰੋ ਡੀ. ਐਮ. ਸੀ. ਹਾਰਟ ਇੰਸਟੀਚਿਊਟ 'ਚ ਸਿਹਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇੰਸਟੀਚਿਊਟ ਦੇ ਮੈਡੀਕਲ ਸੁਪਰਡੈਂਟ ਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਬਿਸ਼ਵ ਮੋਹਨ ਨੇ ਸੰਬੋਧਨ ...
ਇਯਾਲੀ/ਥਰੀਕੇ, 17 ਮਈ (ਮਨਜੀਤ ਸਿੰਘ ਦੁੱਗਰੀ)-ਸੂਬੇ ਦੇ ਲੋਕਾਂ ਵਲੋਂ ਰਵਾਇਤੀ ਪਾਰਟੀਆਂ ਦੇ ਲਾਰਿਆਂ ਤੋਂ ਅੱਕ ਕੇ ਇਸ ਬਾਰ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਇਕ ਨਵਾਂ ਇਤਿਹਾਸ ਸਿਰਜਦਿਆਂ ਨਵੇਂ ਬਦਲ ਵਜੋਂ ਆਮ ਆਦਮੀ ਪਾਰਟੀ 'ਤੇ ਭਰੋਸਾ ਕਰਦਿਆਂ ਵੱਡੀ ਤਾਦਾਦ 'ਚ ...
ਲੁਧਿਆਣਾ, 17 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਆਏ ਦਿਨ ਸ਼ਹਿਰ ਵਿਚੋਂ ਬਿਨਾ ਮਨਜ਼ੂਰੀ ਤੋਂ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਨੂੰ ਹਟਾਉਣ ਨੂੰ ਲੈ ਕੇ ਮੁਹਿੰਮ ਤਾਂ ਚਲਾਈ ਜਾਂਦੀ ਹੈ ਪਰ ਨਿਗਮ ਪ੍ਰਸ਼ਾਸਨ ਦੇ ਮੁੱਖ ਦਫਤਰ, ਜ਼ੋਨ-ਏ ਦੇ ਕੋਲ ...
ਲੁਧਿਆਣਾ, 17 ਮਈ (ਪੁਨੀਤ ਬਾਵਾ)-ਬਹਾਦਰਕੇ ਟੈਕਸਟਾਈਲ ਐਂਡ ਨਿੱਟਵੀਅਰ ਐਸੋਸੀਏਸ਼ਨ ਦੀ ਜਰਨਲ ਬਾਡੀ ਮੀਟਿੰਗ ਸ਼ਹਿਨਸ਼ਾਹ ਪੈਲੇਸ ਵਿਖੇ ਹੋਈ, ਜਿਸ 'ਚ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਲਈ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਦਾ ਸੱਦਾ ਦਿੱਤਾ ਗਿਆ, ਪਰ ਕਿਸੇ ਵੀ ...
ਲੁਧਿਆਣਾ, 17 ਮਈ (ਪੁਨੀਤ ਬਾਵਾ)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ (ਡੀ. ਬੀ. ਈ. ਈ.) ਲੁਧਿਆਣਾ ਵਿਖੇ ਅੱਪਗੇ੍ਰਡ ਕੀਤੀ ਲਾਇਬ੍ਰੇਰੀ-ਕਮ-ਕੋਚਿੰਗ ਸੈਂਟਰ ਦਾ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਉਦਘਾਟਨ ਕੀਤਾ | ਨਵੀਂ ਲਾਇਬ੍ਰੇਰੀ ਆਉਣ ਵਾਲੇ ਸਮੇਂ 'ਚ ...
ਲੁਧਿਆਣਾ, 17 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਦੁੱਗਰੀ ਇਲਾਕੇ 'ਚ ਔਰਤ ਨੂੰ ਬੰਦੀ ਬਣਾ ਕੇ ਲੁੱਟਣ ਵਾਲੇ ਇਕ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਵਲੋਂ ਉਸ ਦੇ ਕਬਜ਼ੇ 'ਚੋਂ ਹਜ਼ਾਰਾਂ ਦੀ ਨਕਦੀ ਅਤੇ ਮੋਬਾਈਲ ਤੇ ਹੋਰ ...
ਲੁਧਿਆਣਾ, 17 ਮਈ (ਪੁਨੀਤ ਬਾਵਾ)-12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੇ ਸੰਬੰਧ 'ਚ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਸਾਰੇ ਵੱਡੇ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਪਿ੍ੰਸੀਪਲਾਂ ਤੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ, ਜਿਸ 'ਚ ਮਾਪਿਆਂ ਨੂੰ ਆਪਣੇ ਬੱਚਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX