ਅਜਨਾਲਾ, 17 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪੰਚਾਇਤੀ ਜ਼ਮੀਨਾਂ 'ਚੋਂ ਨਾਜਾਇਜ਼ ਕਬਜ਼ੇ ਛੁਡਾਉਣ ਸਬੰਧੀ ਸ਼ੁਰੂ ਕੀਤੀ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਅੱਜ ਐੱਸ.ਡੀ.ਐੱਮ. ਅਜਨਾਲਾ ਅਨੂਪ੍ਰੀਤ ਕੌਰ ਵਲੋਂ ਪੰਚਾਇਤ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਐੱਸ.ਡੀ.ਐੱਮ. ਅਨੂਪ੍ਰੀਤ ਕੌਰ ਵਲੋਂ ਪੰਚਾਇਤ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਲਕਾ ਅਜਨਾਲਾ ਅੰਦਰ ਜਿਨ੍ਹਾਂ ਲੋਕਾਂ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਉਨ੍ਹਾਂ ਦੀ ਜਲਦ ਤੋਂ ਜਲਦ ਨਿਸ਼ਾਨਦੇਹੀ ਅਤੇ ਦਖ਼ਲ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ ਤਾਂ ਜੋ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਾਰੀਆਂ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਕੇ ਪੰਚਾਇਤਾਂ ਦੇ ਹਵਾਲੇ ਕੀਤਾ ਜਾ ਸਕੇ ਤਾਂ ਜੋ ਪੰਚਾਇਤਾਂ ਦੀ ਆਮਦਨ ਵਧਾਈ ਜਾ ਸਕੇ | ਇਸ ਦੌਰਾਨ ਐੱਸ.ਡੀ.ਐੱਮ. ਅਨੂਪ੍ਰੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਲਕੇ ਅਜਨਾਲਾ ਅੰਦਰ ਜਿਨ੍ਹਾਂ ਵੀ ਲੋਕਾਂ ਵਲੋਂ ਪੰਚਾਇਤੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਉਨ੍ਹਾਂ ਨੂੰ ਪੂਰੀ ਕਾਨੂੰਨੀ ਪ੍ਰਕਿਰਿਆ ਅਪਣਾ ਕੇ ਛੁਡਾਇਆ ਜਾਵੇਗਾ | ਉਨ੍ਹਾਂ ਪੰਚਾਇਤੀ ਜ਼ਮੀਨਾਂ 'ਤੇ ਕਾਬਜ਼ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਸਹਿਮਤੀ ਅਨੁਸਾਰ ਹੀ ਪੰਚਾਇਤ ਦੀਆਂ ਜ਼ਮੀਨਾਂ ਤੋਂ ਕਬਜ਼ੇ ਛੱਡ ਕੇ ਸਰਕਾਰ ਵਲੋਂ ਚਲਾਈ ਜਾ ਰਹੀ ਇਸ ਮੁਹਿੰਮ ਵਿਚ ਆਪਣਾ ਸਾਥ ਦੇਣ | ਇਸ ਤੋਂ ਇਲਾਵਾ ਐੱਸ.ਡੀ.ਐੱਮ. ਅਨੂਪ੍ਰੀਤ ਕੌਰ ਨੇ ਇਹ ਵੀ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਦੇ ਮਾਲਕ ਕਿਸਾਨਾਂ ਦੇ ਮੁਆਵਜ਼ੇ ਦੀ 1.49 ਕਰੋੜ ਰੁਪਏ ਰਾਸ਼ੀ ਮਨਜ਼ੂਰ ਹੋ ਚੁੱਕੀ ਹੈ ਤੇ ਜਲਦ ਹੀ ਸਬੰਧਤ ਕਿਸਾਨਾਂ ਦੇ ਖਾਤਿਆਂ ਵਿਚ ਇਹ ਰਾਸ਼ੀ ਪਾ ਦਿੱਤੀ ਜਾਵੇਗੀ | ਇਸ ਮੌਕੇ ਤਹਿਸੀਲਦਾਰ ਅਜਨਾਲਾ ਰਾਜਪਿ੍ਤਪਾਲ ਸਿੰਘ ਝਾਵਰ, ਬੀ.ਡੀ.ਪੀ.ਓ. ਅਜਨਾਲਾ ਸ਼ਮਸ਼ੇਰ ਸਿੰਘ ਬੱਲ, ਪਰਗਟ ਸਿੰਘ ਹੇਰ, ਸੰਜੀਵ ਕੁਮਾਰ ਰਮਦਾਸ, ਪਟਵਾਰੀ ਅਮਨਦੀਪ ਸਿੰਘ, ਪਟਵਾਰੀ ਨਿਰਵੈਰ ਸਿੰਘ, ਪਰਵੀਨ ਕੁਮਾਰ, ਸਮਨਦੀਪ ਸਿੰਘ ਗਿੱਲ, ਗੁਰਸ਼ਰਨ ਸਿੰਘ ਰਿਆੜ ਤੇ ਸਟੈਨੋ ਗੁਰਮੀਤ ਕੌਰ ਆਦਿ ਹਾਜ਼ਰ ਸਨ |
ਐਸ.ਡੀ.ਐਮ. ਅਜਨਾਲਾ ਵਲੋਂ ਤਹਿਸੀਲ ਕੰਪਲੈਕਸ ਦੇ ਕਾਰਜਾਂ ਦਾ ਲਿਆ ਜਾਇਜ਼ਾ
ਸਬ-ਡਵੀਜ਼ਨ ਅਜਨਾਲਾ ਦੇ ਐੱਸ.ਡੀ.ਐੱਮ ਅਨੂਪ੍ਰੀਤ ਕੌਰ ਵਲੋਂ ਅੱਜ ਅਜਨਾਲਾ ਅੰਮਿ੍ਤਸਰ ਮੁੱਖ ਮਾਰਗ 'ਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਨਜ਼ਦੀਕ ਬਣ ਰਹੇ ਤਹਿਸੀਲ ਕੰਪਲੈਕਸ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਉਨ੍ਹਾਂ ਹਾਜ਼ਰ ਅਧਿਕਾਰੀਆਂ ਤੇ ਸਬੰਧਿਤ ਠੇਕੇਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਕੰਪਲੈਕਸ ਨੂੰ ਨਿਰਧਾਰਿਤ ਸਮੇਂ ਵਿਚ ਮੁਕੰਮਲ ਕੀਤਾ ਜਾਵੇ ਤਾਂ ਜੋ ਇਸ ਨੂੰ ਜਲਦ ਤੋਂ ਜਲਦ ਲੋਕਾਂ ਦੀ ਸੁੱਖ ਸਹੂਲਤ ਲਈ ਉਨ੍ਹਾਂ ਦੇ ਸਪੁਰਦ ਕੀਤਾ ਜਾ ਸਕੇ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕੰਮ ਦੀ ਗੁਣਵਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਤੇ ਸਰਕਾਰ ਦੇ ਨਿਯਮਾਂ ਤੇ ਮਾਪਦੰਡਾਂ ਤਹਿਤ ਸਾਰੇ ਕਾਰਜ ਨੇਪਰੇ ਚਾੜ੍ਹੇ ਜਾਣ | ਇਸ ਮੌਕੇ ਪੀ. ਡਬਲਿਊ. ਡੀ. ਵਿਭਾਗ ਦੇ ਐੱਸ.ਡੀ.ਓ. ਮਨਜਿੰਦਰ ਸਿੰਘ ਮੱਤੇਨੰਗਲ ਅਤੇ ਦੀਪਕ ਅਜਨਾਲਾ ਆਦਿ ਹਾਜ਼ਰ ਸਨ |
ਚੋਗਾਵਾਂ, 17 ਮਈ (ਗੁਰਬਿੰਦਰ ਸਿੰਘ ਬਾਗੀ)-ਬਲਾਕ ਚੋਗਾਵਾਂ ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕਿਰਲਗੜ੍ਹ ਸ਼ਾਮ ਨੂੰ ਰਸਤੇ ਦੇ ਮਸਲੇ ਨੂੰ ਲੈ ਕੇ ਚੱਲੀ ਗੋਲੀ ਵਿਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ | ਇਸ ਸਬੰਧੀ ਜ਼ਖ਼ਮੀ ਹੋਏ ਵਿਅਕਤੀਆਂ ਦੇ ਭਰਾ ਜਸਪਾਲ ...
ਕੱਥੂਨੰਗਲ਼, 17 ਮਈ (ਦਲਵਿੰਦਰ ਸਿੰਘ ਰੰਧਾਵਾ)-ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਪਿੰਡ ਤਲਵੰਡੀ ਦੌਸੰਧਾ ਸਿੰਘ ਵਿਖੇ ਮੁਖਤਾਰ ਸਿੰਘ ਦੇ ਗ੍ਰਹਿ ਵਿਚ ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਪੰਜਾਬ (ਹਲਕਾ ਇੰਚਾਰਜ ਮਜੀਠਾ) ਗੁਰਭੇਜ ਸਿੰਘ ਸਿੱਧੂ ਦੀ ਅਗਵਾਈ ਵਿਚ ...
ਬਾਬਾ ਬਕਾਲਾ ਸਾਹਿਬ, 17 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-'ਆਪ' ਦੇ ਸੀਨੀਅਰ ਆਗੂ ਸੂਬੇਦਾਰ ਹਰਜੀਤ ਸਿੰਘ (ਬਾਬਾ ਬਕਾਲਾ ਸਾਹਿਬ) ਜ਼ਿਲ੍ਹਾ ਪ੍ਰਧਾਨ ਐਕਸ ਸਰਵਿਸਮੈਨ ਵਿੰਗ ਨੇ ਕੈਬਨਿਟ ਮੰਤਰੀ ਸ: ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਅਤੇ ਪਰੁਹਣਾਚਾਰੀ ਵਿਭਾਗ ਨਾਲ ...
ਲੋਪੋਕੇ, 17 ਮਈ (ਗੁਰਵਿੰਦਰ ਸਿੰਘ ਕਲਸੀ)-ਕਸਬਾ ਲੋਪੋਕੇ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਨੌਜਵਾਨ ਪੁੱਤਰ ਨੂੰ ਘਰੋਂ ਬੁਲਾ ਕੇ ਕਤਲ ਕਰਕੇ ਮਾਰ ਦੇਣ ਦੇ ਪਰਿਵਾਰ ਨੇ ਦੋਸ਼ ਲਗਾਏ ਹਨ | ਇਸ ਸਬੰਧੀ ਅੱਜ ਮਿ੍ਤਕ ਦੇ ਪਿਤਾ ਸੱਜਣ ਸਿੰਘ ਤੇ ਮਾਤਾ ਭਿੰਦਰ ਕੌਰ ਨੇ ਭਰੇ ਮਨ ...
ਟਾਂਗਰਾ, 17 ਮਈ (ਹਰਜਿੰਦਰ ਸਿੰਘ ਕਲੇਰ)-ਪੰਥ ਰਤਨ ਸ਼੍ਰੋਮਣੀ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਮੁੱਖੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਜੀ ਪਿੰਡ ਮੁੱਛਲ ਵਿਖੇ ਬਾਬਾ ਕਸ਼ਮੀਰ ਸਿੰਘ ਮੁੱਛਲ ਯੂ. ਐੱਸ. ਏ. ਅਤੇ ਧੰਨ ਧੰਨ ਸ਼੍ਰੀ ਗੁਰੂ ...
ਬਾਬਾ ਬਕਾਲਾ ਸਾਹਿਬ, 17 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਦੀ ਪੁਲਿਸ ਨੇ ਸਬ ਇੰਸਪੈਕਟਰ ਚਰਨ ਸਿੰਘ ਪਹਿਲਵਾਨ ਦੀ ਅਗਵਾਈ ਹੇਠ ਵੱਡੀ ਕਾਰਵਾਈ ਕਰਦਿਆਂ ਧਾਰਾ 302 ਅਧੀਨ ਚੱਲ ਰਹੇ ਕੇਸ ਦੌਰਾਨ ਦੋ ਭਗੌੜੇ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫਲਤਾ ...
ਅਜਨਾਲਾ, 17 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਸ ਵਲੋਂ ਨਾਜਾਇਜ਼ ਦੇਸੀ ਸ਼ਰਾਬ ਦਾ ਧੰਦਾ ਕਰਨ ਵਾਲੇ ਇਕ ਵਿਅਕਤੀ ਨੂੰ 200 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ ਜਦੋਂਕਿ ਨਾਜਾਇਜ਼ ਦੇਸੀ ਸ਼ਰਾਬ ਦਾ ...
ਚੌਕ ਮਹਿਤਾ, 17 ਮਈ (ਜਗਦੀਸ਼ ਸਿੰਘ ਬਮਰਾਹ)-ਅਨਾਜ ਮੰਡੀ ਮਹਿਤਾ ਚੌਕ ਆੜ੍ਹਤੀ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਸੁਖਦੇਵ ਸਿੰਘ ਬੁੱਟਰ ਨੇ ਹਲਕਾ ਜੰਡਿਆਲਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਆਪਣੇ ਨਾਲ ਹੋਰ ...
ਬਾਬਾ ਬਕਾਲਾ ਸਾਹਿਬ, 17 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਤਾਇਨਾਤ ਮੁਲਾਜ਼ਮ ਚਰਨਜੀਤ ਸਿੰਘ, ਜਿਸਦੀ ਕਿ ਬੀਤੀ ਰਾਤ ਕੁਝ ਹਥਿਆਰਬੰਦ ਵਿਅਕਤੀਆਂ ਵਲੋਂ ਮਾਨਾਂਵਾਲਾ ਨਜ਼ਦੀਕ ਹਮਲਾ ਕਰਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ...
ਰਾਮ ਤੀਰਥ, 17 ਮਈ (ਧਰਵਿੰਦਰ ਸਿੰਘ ਔਲਖ)-ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਦਾਤਾ ਬੰਦੀ ਛੋੜ ਪਬਲਿਕ ਸਕੂਲ, (ਸੀ.ਬੀ.ਐੱਸ ਈ ਮਾਨਤਾ ਪ੍ਰਾਪਤ), ਰਾਮ ਤੀਰਥ ਰੋਡ, ਅੱਡਾ ਬਾਉਲੀ, ...
ਓਠੀਆਂ, 17 ਮਈ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਜੋਸ ਵਿਖੇ ਮਾਤਾ ਨੰਦਾ ਜੀ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਦਾ ਸਾਲਾਨਾ ਮੇਲਾ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਮਾਤਾ ਜੀ ਦੀ ਦਰਗਾਹ ਦੇ ਸੇਵਾਦਾਰ ਬਾਬਾ ਮੋਹਨ ...
ਅਟਾਰੀ, 17 ਮਈ (ਗੁਰਦੀਪ ਸਿੰਘ ਅਟਾਰੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕਾਉਂਕੇ ਵਿਖੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜਾਗਰੂਕ ਕੈਂਪ ਲਗਾਇਆ ਗਿਆ | ਕੈਂਪ ਵਿਚ ਪਿੰਡ ਦੀ ਜਨਤਾ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਸ੍ਰੀ ਕਮਲ ਭਾਟੀਆ ਨੇ ...
ਗੱਗੋਮਾਹਲ, 17 ਮਈ (ਬਲਵਿੰਦਰ ਸਿੰਘ ਸੰਧੂ)-ਕਸਬਾ ਗੱਗੋਮਾਹਲ ਦੇ ਮੁੱਖ ਬਾਜ਼ਾਰ ਵਿਚ ਆਰ.ਐੱਮ.ਪੀ. ਡਾਕਟਰ ਲਖਵਿੰਦਰ ਮਸੀਹ ਪਿੰਡ ਸੂਫੀਆ ਜੋ ਕਲੀਨਿਕ ਚਲਾਉਂਦਾ ਹੈ ਬੀਤੀ ਰਾਤ ਕਰੀਬ 10 ਵਜ੍ਹੇ ਉਹ ਆਪਣਾ ਕਲੀਨਿਕ ਬੰਦ ਕਰਕੇ ਆਪਣੇ ਪਿੰਡ ਸੂਫੀਆਂ ਨੂੰ ਮੋਟਰ ਸਾਇਕਲ 'ਤੇ ਜਾ ...
ਅਜਨਾਲਾ, 17 ਮਈ (ਐਸ. ਪ੍ਰਸ਼ੋਤਮ)- ਸਵਰਗੀ ਸੰਤ ਸੁਖਦੇਵ ਭਾਰਤੀ ਮਹਾਰਾਜ ਦੀ 19ਵੀਂ ਬਰਸੀ ਤੇ ਭੰਡਾਰਾ 20 ਮਈ ਨੂੰ ਡੇਰਾ ਥੱਲੀ ਕਲਾਂ (ਰੋਪੜ) ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਜਿਸ 'ਚ ਦੇਸ਼ ਵਿਦੇਸ਼ ਤੋਂ ਇਲਾਵਾ ਅਜਨਾਲਾ ਖੇਤਰ ਸਮੇਤ ਅੰਮਿ੍ਤਸਰ ...
ਜੇਠੂਵਾਲ, 17 ਮਈ (ਮਿੱਤਰਪਾਲ ਸਿੰਘ ਰੰਧਾਵਾ)-ਤੇਰਾ ਆਸਰਾ ਵੈੱਲਫੇਅਰ ਸੁਸਾਇਟੀ ਵੱਲਾ ਵਲੋਂ ਤੇ ਪੁਲਿਸ ਚੌਕੀ ਸੋਹੀਆਂ ਖੁਰਦ ਦੇ ਏ. ਐੱਸ. ਆਈ. ਅਮਨਦੀਪ ਸਿੰਘ ਤੇ ਹੋਰ ਪੁਲਿਸ ਮੁਲਾਜ਼ਮਾਂ ਵਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਜੇਠੂਵਾਲ ਦੀ ਨਹਿਰ ਦੇ ਕੰਢੇ ...
ਅਜਨਾਲਾ, 17 ਮਈ (ਐਸ. ਪ੍ਰਸ਼ੋਤਮ)- ਸਰਹੱਦੀ ਪਿੰਡ ਸਾਹੋਵਾਲ ਤੇ ਬੱਲ ਲਭੇ ਦਰਿਆ ਦੇ ਅਬਾਦਕਾਰਾਂ ਵਲੋਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ, ਤੇ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਜ਼ਿਲਾ੍ਹ ਆਗੂ ਪ੍ਰਗਟ ਸਿੰਘ ਚਾੜ੍ਹਪੁਰ ਦੀ ...
ਅਜਨਾਲਾ, 17 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਸਮੇਂ ਦੌਰਾਨ ਵੱਖ-ਵੱਖ ਥਾਵਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋ ਗਏ ਸਨ ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਵਲੋਂ ਹੁਣ ਤਕ ਉਨ੍ਹਾਂ ਦੀ ਭਾਲ ਨਹੀਂ ਕੀਤੀ ਤੇ ਨਾ ਹੀ ਦੋਸ਼ੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX