ਪਟਿਆਲਾ, 17 ਮਈ (ਗੁਰਵਿੰਦਰ ਸਿੰਘ ਔਲਖ)-ਅਗਲੇ ਸਾਲ ਦੇ ਅੱਧ ਤੱਕ ਪਟਿਆਲਾ ਵਾਸੀਆਂ ਨੂੰ ਪੀਣ ਲਈ ਨਹਿਰੀ ਪਾਣੀ ਉਪਲਬਧ ਕਰਵਾ ਦਿੱਤਾ ਜਾਵੇਗਾ | ਕੁੱਲ 504 ਕਰੋੜ ਰੁਪਏ ਦੇ ਇਸ ਅਹਿਮ ਪ੍ਰਾਜੈਕਟ ਨੂੰ ਤਿਆਰ ਕਰ ਰਹੀ ਐਲ. ਐਨ. ਟੀ. ਕੰਪਨੀ ਦੇ ਅਧਿਕਾਰੀਆਂ ਤੋਂ ਇਲਾਵਾ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਨੇ ਬੀ.ਐੱਸ.ਐਨ.ਐਲ., ਰੇਲਵੇ, ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੋਂ ਇਲਾਵਾ ਨਗਰ ਨਿਗਮ ਦੇ ਇੰਜੀਨੀਅਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਮਿਸ਼ਨਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਵਿਚ ਦਰਪੇਸ਼ ਮੁਸ਼ਕਲਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ | ਇਸ ਮਗਰੋਂ ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ 'ਤੇ ਪਾਈਪ ਲਾਈਨ ਵਿਛਾਉਣ ਲਈ ਜਲਦੀ ਤੋਂ ਜਲਦੀ ਐਲ.ਐਨ.ਟੀ. ਕੰਪਨੀ ਨੂੰ ਪਾਈਪ ਲਾਈਨ ਵਿਛਾਉਣ ਲਈ ਜ਼ਰੂਰੀ ਨਿਸ਼ਾਨਦੇਹੀ ਦੇਣ ਲਈ ਕਿਹਾ | ਇਸ ਦੇ ਨਾਲ ਹੀ ਉਨ੍ਹਾਂ ਰੇਲਵੇ ਅਤੇ ਬੀ.ਐੱਸ.ਐਨ.ਐਲ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਸਾਰੇ ਵਿਭਾਗ ਇਸ ਪ੍ਰੋਜੈਕਟ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਇਕ ਦੂਜੇ ਦਾ ਸਹਿਯੋਗ ਕਰਨ | ਇੰਜੀਨੀਅਰ ਵਿਕਾਸ, ਪ੍ਰੋਜੈਕਟ ਹੈੱਡ ਸੁਖਦੇਵ ਝਾਅ, ਰਵੀ ਸ਼ਾਰਦਾ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਨਹਿਰੀ ਪਾਣੀ ਦੇ ਪ੍ਰੋਜੈਕਟ ਦਾ ਹੁਣ ਤੱਕ 40 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 60 ਫ਼ੀਸਦੀ ਕੰਮ ਟੀਚੇ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ | ਇਨ੍ਹਾਂ ਅਧਿਕਾਰੀਆਂ ਅਨੁਸਾਰ ਸ਼ਹਿਰ ਦੀਆਂ 13 ਪੁਰਾਣੀਆਂ ਪਾਣੀ ਦੀਆਂ ਟੈਂਕੀਆਂ ਦੀ ਮੁਰੰਮਤ ਕੀਤੀ ਜਾਵੇਗੀ ਅਤੇ 12 ਨਵੀਆਂ ਪਾਣੀ ਦੀਆਂ ਟੈਂਕੀਆਂ ਤਿਆਰ ਕੀਤੀਆਂ ਜਾਣਗੀਆਂ ਤਾਂ ਜੋ ਸ਼ਹਿਰ ਵਿਚ 24 ਘੰਟੇ ਸੱਤ ਦਿਨ ਪੈ੍ਰਸ਼ਰ ਨਾਲ ਪਾਣੀ ਸਪਲਾਈ ਕੀਤਾ ਜਾ ਸਕੇ | ਕੁਝ ਥਾਵਾਂ 'ਤੇ ਨਿਗਮ ਵਲੋਂ ਪਾਣੀ ਦੀ ਟੈਂਕੀ ਬਣਾਉਣ ਲਈ ਜ਼ਮੀਨ ਦਿੱਤੀ ਜਾਣੀ ਹੈ ਪਰ ਅਜੇ ਤੱਕ ਕੰਪਨੀ ਨੂੰ ਜ਼ਮੀਨ ਨਹੀਂ ਮਿਲ ਸਕੀ | ਐਲ.ਐਨ.ਟੀ ਕੰਪਨੀ ਵਲੋਂ 504 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਿਚ ਸ਼ਹਿਰ ਨੂੰ 115 ਐਮ.ਐਲ.ਡੀ ਪਾਣੀ ਦੀ ਸਪਲਾਈ ਕੀਤਾ ਜਾਵੇਗਾ | ਜਦੋਂ ਕਿ ਆਬਾਦੀ ਵਧਣ ਨਾਲ ਇਸ ਪ੍ਰਾਜੈਕਟ ਦੀ ਸਮਰੱਥਾ ਵਧਾਈ ਜਾ ਸਕੇਗੀ ਹੈ | ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਅਗਲੇ ਦਸ ਸਾਲਾਂ ਲਈ ਇਸ ਪ੍ਰਾਜੈਕਟ ਨੂੰ ਚਲਾਉਣ ਦੀ ਜ਼ਿੰਮੇਵਾਰੀ ਵੀ ਕੰਪਨੀ ਦੀ ਹੀ ਹੋਵੇਗੀ | ਇਹ ਪ੍ਰਾਜੈਕਟ ਪਿੰਡ ਅਬਲੋਵਾਲ ਵਿਚ 162 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾਵੇਗਾ ਅਤੇ 342 ਕਰੋੜ ਰੁਪਏ ਪਾਣੀ ਦੀ ਸਪਲਾਈ ਲਈ ਪਾਈਪ ਲਾਈਨ, ਪਾਣੀ ਦੀਆਂ ਟੈਂਕੀਆਂ, ਪੁਰਾਣੀਆਂ ਟੈਂਕੀਆਂ ਦੀ ਮੁਰੰਮਤ ਸਮੇਤ ਹੋਰ ਲੋੜੀਂਦੇ ਕੰਮਾਂ 'ਤੇ ਖ਼ਰਚ ਕੀਤੇ ਜਾਣਗੇ | ਇਸ ਪ੍ਰਾਜੈਕਟ ਤਹਿਤ 38 ਕਿੱਲੋਮੀਟਰ ਲੰਬੀ ਟਰਾਂਸਮਿਸ਼ਨ ਲਾਈਨ ਅਤੇ 312 ਕਿੱਲੋਮੀਟਰ ਲੰਬੀ ਡਿਸਟ੍ਰੀਬਿਊਸ਼ਨ ਪਾਈਪਲਾਈਨ ਵਿਛਾਈ ਜਾਵੇਗੀ | ਪੂਰੇ ਪ੍ਰੋਜੈਕਟ ਨੂੰ ਸ਼ਹਿਰ ਵਿਚ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ 25 ਜ਼ੋਨਾਂ ਵਿਚ ਵੰਡਿਆ ਗਿਆ ਹੈ |
ਪਟਿਆਲਾ, 17 ਮਈ (ਗੁਰਵਿੰਦਰ ਸਿੰਘ ਔਲਖ)-ਪੀ. ਆਰ. ਟੀ.ਸੀ. ਦੇ ਵਰਕਰਾਂ ਨੇ ਪੰਜਾਬ ਭਰ ਵਿਚ ਸਾਰੇ ਡਿਪੂਆਂ ਦੇ ਗੇਟਾਂ 'ਤੇ ਤਨਖਾਹ ਅਤੇ ਪੈਨਸ਼ਨ ਨਾ ਮਿਲਣ ਦੇ ਰੋਸ ਵਜੋਂ ਐਕਸ਼ਨ ਕਮੇਟੀ ਦੇ ਸੱਦੇ 'ਤੇ ਜਬਰਦਸਤ ਰੋਸ ਮੁਜਾਹਰੇ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਦੀ ...
ਡਕਾਲਾ, 17 ਮਈ (ਪਰਗਟ ਸਿੰਘ ਬਲਬੇੜਾ)-ਬੀਤੇ ਕੱਲ੍ਹ ਨੇੜਲੇ ਪਿੰਡ ਕਰਹਾਲੀ ਸਾਹਿਬ ਵਿਖੇ ਗੁੱਟਕਾ ਸਾਹਿਬ ਤੇ ਕਕਾਰਾਂ ਦੀ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ ਅੱਜ ਦੇਰ ਸ਼ਾਮ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਅਤੇ ਬਾਬਾ ਨਛੱਤਰ ਸਿੰਘ ਕੱਲਰ ...
ਪਟਿਆਲਾ, 17 ਮਈ (ਅ.ਸ. ਆਹਲੂਵਾਲੀਆ)-ਸਾਂਸਦ ਪ੍ਰਨੀਤ ਕੌਰ ਨੇ ਅੱਜ ਪਟਿਆਲਾ ਦੇ ਵਾਰਡ ਨੰਬਰ 54 'ਚ ਨਵੀਂ ਬਣ ਰਹੀ ਵਾਲਮੀਕੀ ਧਰਮਸ਼ਾਲਾ ਅਤੇ ਬਾਬਾ ਜੀਵਨ ਸਿੰਘ ਨਗਰ ਪਾਰਕ ਦਾ ਉਦਘਾਟਨ ਕਰ ਕੇ ਇਸ ਨੂੰ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤਾ | ਪ੍ਰਨੀਤ ਕੌਰ ਨੇ ਦੱਸਿਆ ਕਿ ...
ਬਨੂੜ, 17 ਮਈ (ਭੁਪਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਵਿਰੁੱਧ ਕੀਤੇ ਐਲਾਨ ਤੋਂ ਬਾਅਦ ਬਨੂੜ ਪੁਲਿਸ ਵੀ ਹਰਕਤ ਵਿਚ ਆ ਗਈ ਹੈ | ਬਨੂੜ ਪੁਲਿਸ ਵਲੋਂ ਅੱਜ ਚਲਾਏ ਸਾਂਝੇ ਅਪ੍ਰੇਸ਼ਨ ਦੌਰਾਨ ਸਵੇਰੇ ਹਾਊੁਸਫੈਡ ਕੰਪਲੈਕਸ ਵਿਚ ਦਬਿਸ਼ ਦੇ ਕੇ ਫਲੈਟਾਂ ਦੀ ...
ਪਟਿਆਲਾ, 17 ਮਈ (ਗੁਰਵਿੰਦਰ ਸਿੰਘ ਔਲਖ)-ਕੇਂਦਰ ਜੇਲ੍ਹ ਦੇ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਨੇ ਤਿ੍ਪੜੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਜੇਲ੍ਹ ਦਾ ਅਹਾਤਾ ਨੰਬਰ 7 ਅਤੇ 8 ਦੇ ਬਾਥਰੂਮਾਂ ਦੀ ਤਲਾਸ਼ੀ ਕਰਨ 'ਤੇ ਸੈਮਸੰਗ ਅਤੇ ਕੈਚਡਾ ਕੰਪਨੀ ਦੇ ਮੋਬਾਈਲ ਬਰਾਮਦ ...
ਅਰਨੋ, 17 ਮਈ (ਦਰਸ਼ਨ ਸਿੰਘ ਪਰਮਾਰ)-ਪੰਜਾਬ ਸਰਕਾਰ ਦੀਆਂ ਪਿੰਡਾਂ ਅਤੇ ਸ਼ਹਿਰਾਂ ਵਿਚ ਪੰਚਾਇਤੀ ਜ਼ਮੀਨਾਂ 'ਤੇ ਹੋ ਰਹੇ ਪੰਜਾਬ ਭਰ ਵਿਚ ਕਬਜ਼ੇ ਦੀਆਂ ਕਾਰਵਾਈਆਂ ਦੇ ਮਾਮਲੇ ਸਾਨੂੰ ਰੋਜ਼ਾਨਾ ਹੀ ਵੇਖਣ ਨੂੰ ਮਿਲ ਰਹੇ ਹਨ ਉਸੇ ਲੜੀ ਦੇ ਤਹਿਤ ਅੱਜ ਬਲਾਕ ਪਾਤੜਾਂ ਦੇ ...
ਪਾਤੜਾਂ, 17 ਮਈ (ਜਗਦੀਸ਼ ਸਿੰਘ ਕੰਬੋਜ)-ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਅੰਕੁਰਦੀਪ ਸਿੰਘ ਦੇ ਤਬਾਦਲੇ ਮਗਰੋਂ ਨਵਰੀਤ ਕੌਰ ਨੇ ਉਪ ਮੰਡਲ ਮੈਜਿਸਟ੍ਰੇਟ ਪਾਤੜਾਂ ਦਾ ਅਹੁਦਾ ਸਾਂਭ ਲਿਆ ਹੈ ਅਤੇ ਉਨ੍ਹਾਂ ਕਿਹਾ ਕਿ ਲੋਕ ਆਪਣੀਆਂ ਮੁਸ਼ਕਿਲਾਂ ਦੇ ਸੰਬੰਧ ਵਿਚ ਬਿਨਾ ...
ਪਟਿਆਲਾ, 17 ਮਈ (ਗੁਰਵਿੰਦਰ ਸਿੰਘ ਔਲਖ)-ਸ਼ਹਿਰ ਦੇ ਕੇਂਦਰ 'ਚ ਬਹੇੜਾ ਰੋਡ 'ਤੇ ਆਵਾਜਾਈ 'ਚ ਵੱਡੀ ਸਮੱਸਿਆ ਬਣਦੀ ਟਰੈਕਟਰ ਮਾਰਕੀਟ ਨੂੰ ਸਾਲ 2006 'ਚ ਸੂਬਾ ਸਰਕਾਰਾਂ ਵਲੋਂ ਸ਼ਹਿਰ ਤੋਂ ਬਾਹਰ ਵੱਡੀ ਨਦੀ 'ਤੇ ਤਬਦੀਲ ਕਰ ਦਿੱਤਾ ਸੀ ਪਰ ਨਗਰ ਸੁਧਾਰ ਟਰੱਸਟ ਅਤੇ ...
ਬਨੂੜ, 17 ਮਈ (ਭੁਪਿੰਦਰ ਸਿੰਘ)-ਸਰਪੰਚ ਕੁਲਵਿੰਦਰ ਸਿੰਘ ਕਲੌਲੀ ਜੱਟਾਂ ਨੂੰ ਸਰਬਸੰਮਤੀ ਨਾਲ ਪੰਚਾਇਤ ਯੂਨੀਅਨ ਬਲਾਕ ਰਾਜਪੁਰਾ ਦਾ ਪ੍ਰਧਾਨ ਚੁਣਿਆ ਗਿਆ ਹੈ | ਹਲਕਾ ਰਾਜਪੁਰਾ ਦੇ ਪੰਚਾਇਤ ਯੂਨੀਅਨ ਦੀ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਖਜ਼ਾਨ ਸਿੰਘ ...
ਪਟਿਆਲਾ, 17 ਮਈ (ਅ.ਸ. ਆਹਲੂਵਾਲੀਆ)-ਕਿਸਾਨਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਅੱਜ ਚੰਡੀਗੜ੍ਹ ਵਿਖੇ ਆਪਣੇ ਮਿਥੇ ਪ੍ਰੋਗਰਾਮ ਮੁਤਾਬਿਕ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ | ਉਸ ਉੱਤੇ ...
ਰਾਜਪੁਰਾ, 17 ਮਈ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਭਗੌੜਾ ਕਰਾਰ ਵਿਅਕਤੀ ਵਲੋਂ ਅਦਾਲਤ 'ਚ ਪੇਸ਼ ਨਾ ਹੋਣ 'ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਸਥਾਨਕ ਮਾਣਯੋਗ ਅਦਾਲਤ ਦੇ ਜੇ.ਐਮ.ਆਈ.ਸੀ. ਜਸਪ੍ਰੀਤ ਸਿੰਘ ਵਲੋਂ ਥਾਣਾ ਸ਼ਹਿਰੀ 'ਚ ...
ਰਾਜਪੁਰਾ, 17 ਮਈ (ਜੀ.ਪੀ. ਸਿੰਘ)-ਸਥਾਨਕ ਭੋਗਲਾ ਰੋਡ 'ਤੇ ਸਥਿਤ ਪੰਜਾਬ ਇਨਕਲੇਵ ਕਾਲੋਨੀ 'ਚ ਇਕ ਉਸਾਰੀ ਅਧੀਨ ਮਕਾਨ 'ਚ ਗਿੱ੍ਰਲਾਂ ਦਾ ਨਾਪ ਲੈ ਰਹੇ ਇਕ ਮਜ਼ਦੂਰ ਘਰ ਉੱਤੋਂ ਲੰਘ ਰਹੀ ਹਾਈਵੋਲਟੇਜ ਤਾਰਾਂ ਤੋਂ ਕਰੰਟ ਲੱਗਣ ਕਾਰਨ ਝੁਲਸ ਗਿਆ | ਜਿਸ ਨੂੰ ਚੰਡੀਗੜ੍ਹ ਦੇ ...
ਪਟਿਆਲਾ, 17 ਮਈ (ਗੁਰਵਿੰਦਰ ਸਿੰਘ ਔਲਖ)-ਅਮਿੱਤ ਕੁਮਾਰ ਵਾਸੀ ਤਿ੍ਪੜੀ ਟਾਊਨ ਨੇ ਥਾਣਾ ਲਾਹੌਰੀ ਗੇਟ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 7 ਮਈ ਤਕਰੀਬਨ ਸਾਢੇ ਅੱਠ ਵਜੇ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ.11 ਸੀਜੀ 3731 ਸ਼ੇਰਾਂਵਾਲਾ ਗੇਟ ਨਜ਼ਦੀਕ ...
ਪਟਿਆਲਾ, 17 ਮਈ (ਅ.ਸ. ਆਹਲੂਵਾਲੀਆ)-ਬ੍ਰਾਹਮਣ ਸਮਾਜ ਵੈੱਲਫੇਅਰ ਫ਼ਰੰਟ ਪੰਜਾਬ ਵਲੋਂ ਸੂਬਾ ਪ੍ਰਧਾਨ ਐਡਵੋਕੇਟ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਦੀ ਅਗਵਾਈ ਹੇਠ ਨਰਸਿੰਗ ਚਤੁਰਦਸ਼ੀ ਦੇ ਦਿਹਾੜੇ ਮੌਕੇ ਸ੍ਰੀ ਪਰਸ਼ੂਰਾਮ ਵਾਟਿਕਾ ਸਰਹਿੰਦੀ ਗੇਟ ਪਟਿਆਲਾ ਵਿਖੇ ...
ਡਕਾਲਾ, 17 ਮਈ (ਪਰਗਟ ਸਿੰਘ ਬਲਬੇੜਾ)-ਥਾਣਾ ਪਸਿਆਣਾ ਅਧੀਨ ਆਉਂਦੀ ਪੁਲਿਸ ਚੌਕੀ ਰਾਮਨਗਰ ਦੀ ਪੁਲਿਸ ਪਾਰਟੀ ਵਲੋਂ ਚੌਕੀ ਇੰਚਾਰਜ ਜੈਦੀਪ ਸ਼ਰਮਾ ਦੀ ਅਗਵਾਈ ਹੇਠ ਇਕ ਵਿਅਕਤੀ ਨੂੰ 5 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਪਟਿਆਲਾ, 17 ਮਈ (ਕੁਲਵੀਰ ਸਿੰਘ ਧਾਲੀਵਾਲ)-'ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪਰਵਰਿਸ਼ ਦੌਰਾਨ ਮਾਵਾਂ ਨੂੰ ਦਰਪੇਸ਼ ਚੁਣੌਤੀਆਂ' ਵਿਸ਼ੇ 'ਤੇ ਕਰਵਾਏ ਗਏ ਸੈਮੀਨਾਰ 'ਚ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ | ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX