ਸੰਜੀਵ ਕੁੰਦਰਾ
ਹਰੀਕੇ ਪੱਤਣ, 17 ਮਈ-ਪਾਣੀ ਬਿਨ੍ਹਾਂ ਜੀਵਨ ਸੰਭਵ ਨਹੀਂ, ਪ੍ਰੰਤੂ ਦਰਿਆਵਾਂ ਵਿਚ ਵਹਿੰਦਾ ਜ਼ਹਿਰੀਲਾ ਪਾਣੀ ਪੀਣਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ, ਪਰ ਮਜਬੂਰੀ ਵੱਸ ਲੋਕਾਂ ਨੂੰ ਇਹ ਜ਼ਹਿਰੀਲਾ ਪਾਣੀ ਪੀਣਾ ਪੈ ਰਿਹਾ ਹੈ | ਇਸ ਸਮੇਂ ਇਹ ਸਥਿਤੀ ਮਾਲਵੇ ਅਤੇ ਰਾਜਸਥਾਨ ਦੇ ਲੋਕਾਂ ਦੀ ਬਣੀ ਹੋਈ ਹੈ ਕਿਉਂਕਿ ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਫ਼ਿਰੋਜ਼ਪੁਰ ਫ਼ੀਡਰ ਨਹਿਰ ਵਿਚਲੇ ਪਾਣੀ ਨੂੰ ਜਲ ਸਰੋਤ ਵਿਭਾਗ ਪੰਜਾਬ ਨੇ ਪੀਣ ਯੋਗ ਨਾ ਦੱਸਦਿਆਂ ਸਲਾਹ ਜਾਰੀ ਕੀਤੀ ਹੈ | ਜ਼ਿਕਰਯੋਗ ਹੈ ਕਿ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਤੋਂ ਨਿਕਲਦੀ ਰਾਜਸਥਾਨ ਫ਼ੀਡਰ ਨਹਿਰ ਦੀ ਮੁਰੰਮਤ ਨੂੰ ਲੈ ਕੇ 20 ਮਈ ਤੱਕ ਬੰਦੀ ਹੋਣ ਕਾਰਨ ਪਾਣੀ ਦੀ ਸਪਲਾਈ ਬੰਦ ਹੈ, ਪ੍ਰੰਤੂ ਤਿੰਨ ਦਿਨ ਪਹਿਲਾਂ ਦੂਸਰੀ ਨਹਿਰ ਫ਼ਿਰੋਜ਼ਪੁਰ ਫ਼ੀਡਰ ਵਿਚ ਵੀ ਦੂਸ਼ਿਤ ਪਾਣੀ ਦੇ ਕਾਰਨ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ | ਇਸ ਤੋਂ ਬਾਅਦ ਰਾਜਸਥਾਨ ਦੇ ਕਿਸਾਨਾਂ ਵਿਚ ਹਾਹਾਕਾਰ ਮਚ ਗਈ ਤੇ ਇਕੱਠੇ ਹੋਏ ਰਾਜਸਥਾਨ ਦੇ ਕਿਸਾਨਾਂ ਨੇ ਹਰੀਕੇ ਹੈੱਡ ਵਰਕਸ ਵੱਲ ਕੂਚ ਕਰ ਲਿਆ ਤੇ ਪਾਣੀ ਛੱਡਣ ਦੀ ਮੰਗ ਨੂੰ ਲੈ ਕੇ ਧਰਨਾ ਲਗਾ ਦਿੱਤਾ | ਦੂਸਰੇ ਪਾਸੇ ਨੈਸ਼ਨਲ ਗਰੀਨ ਟਿ੍ਬਿਊਨਲ, ਬੀ.ਬੀ.ਐੱਮ.ਬੀ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਦੂਸ਼ਿਤ ਪਾਣੀ ਦੇ ਕਾਰਨ ਹਰੀਕੇ ਹੈੱਡ ਵਰਕਸ ਵਿਭਾਗ ਨੇ ਨਹਿਰਾਂ ਵਿਚ ਪਾਣੀ ਬਿਲਕੁਲ ਬੰਦ ਕਰਕੇ ਡਾਊਨ ਸਟਰੀਮ ਨੂੰ ਪਾਣੀ ਛੱਡ ਦਿੱਤਾ ਸੀ | ਰਾਜਸਥਾਨ ਦੇ ਕਿਸਾਨਾਂ ਦੇ ਰੋਸ ਨੂੰ ਵੇਖਦਿਆਂ ਫ਼ਿਰੋਜ਼ਪੁਰ ਫ਼ੀਡਰ ਨਹਿਰ ਵਿਚ ਪਾਣੀ ਛੱਡਣ ਦਾ ਫ਼ੈਸਲਾ ਕੀਤਾ ਗਿਆ ਤੇ ਨਾਲ ਹੀ ਜਲ ਸਰੋਤ ਵਿਭਾਗ ਪੰਜਾਬ ਨੇ ਪਾਣੀ ਨੂੰ ਪੀਣ ਯੋਗ ਨਾ ਦੱਸਦਿਆਂ ਸਲਾਹ ਜਾਰੀ ਕੀਤੀ ਕਿ ਇਹ ਪਾਣੀ ਸਿਰਫ਼ ਸਿੰਚਾਈ ਲਈ ਵਰਤਿਆ ਜਾਵੇ |
ਆਿਖ਼ਰ ਕਦੋਂ ਰੁਕੇਗਾ ਦਰਿਆਵਾਂ 'ਚ ਵਹਿੰਦੇ ਕਾਲੇ ਪਾਣੀ ਦਾ ਵਹਿਣ
ਦਹਾਕਿਆਂ ਤੋਂ ਜ਼ਹਿਰੀਲੇ ਪਾਣੀ ਨਾਲ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਤੇ ਲਗਾਤਾਰ ਮਾਲਵੇ ਅਤੇ ਰਾਜਸਥਾਨ ਦੇ ਲੋਕਾਂ ਨੂੰ ਮੌਤ ਵੰਡ ਰਿਹਾ ਹੈ | ਸਰਕਾਰਾਂ ਅਤੇ ਸੰਬੰਧਿਤ ਵਿਭਾਗਾਂ ਦੀ ਅਣਗਹਿਲੀਆਂ ਕਾਰਨ ਅਨੇਕਾਂ ਵਾਰ ਲੱਖਾਂ ਕਰੋੜਾਂ ਜੀਵ ਜੰਤੂ ਇਸ ਦੂਸ਼ਿਤ ਪਾਣੀ ਦੀ ਭੇਟ ਚੜ੍ਹੇ ਹਨ | ਤ੍ਰਾਸਦੀ ਇਹ ਹੈ ਕਿ ਰਾਜਸਥਾਨ ਅਤੇ ਫ਼ਿਰੋਜ਼ਪੁਰ ਫ਼ੀਡਰ ਨਹਿਰਾਂ ਦਾ ਪਾਣੀ ਮਾਲਵੇ ਅਤੇ ਰਾਜਸਥਾਨ ਦੇ ਲੋਕ ਸਿੰਚਾਈ ਦੇ ਨਾਲ-ਨਾਲ ਪੀਣ ਲਈ ਵੀ ਵਰਤਦੇ ਹਨ | ਅੱਜ ਸਵੇਰੇ ਜਦੋਂ 'ਅਜੀਤ' ਦੀ ਟੀਮ ਨੇ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਕਾਲੇ ਰੰਗ ਦਾ ਜ਼ਹਿਰੀਲਾ ਪਾਣੀ ਫ਼ਿਰੋਜ਼ਪੁਰ ਫ਼ੀਡਰ ਨਹਿਰ ਵਿਚ ਵਹਿ ਰਿਹਾ ਸੀ ਅਤੇ ਬਦਬੂ ਮਾਰਦਾ ਪਾਣੀ ਕਿਸ ਤਰ੍ਹਾਂ ਮਜਬੂਰੀ ਵੱਸ ਲੋਕ ਵਰਤਦੇ ਹਨ, ਇਹ ਸੋਚ ਕੇ ਕਲੇਜਾ ਮੂੰਹ ਨੰੂ ਆਉਂਦਾ ਹੈ | ਜਿਹੜੇ ਲੋਕ ਪੀਣ ਵਾਲੇ ਪਾਣੀ ਲਈ ਇਸ ਨਹਿਰ ਦੇ ਪਾਣੀ 'ਤੇ ਹੀ ਨਿਰਭਰ ਹਨ, ਉਹ ਅੱਤ ਦੀ ਗਰਮੀ ਵਿਚ ਪਾਣੀ ਬਿਨ੍ਹਾਂ ਕਿਵੇਂ ਗੁਜ਼ਾਰਾ ਕਰਨ? ਜਲ ਸਰੋਤ ਵਿਭਾਗ ਨੇ ਇਹ ਸਲਾਹ ਤਾਂ ਅੱਜ ਜਾਰੀ ਕੀਤੀ ਹੈ, ਪਰ ਇਹ ਵਰਤਾਰਾ ਤਾਂ ਦਹਾਕਿਆਂ ਤੋਂ ਚੱਲ ਰਿਹਾ ਹੈ ਤੇ ਲੋਕ ਮਜਬੂਰ ਹੋ ਕੇ ਇਹ ਪਾਣੀ ਹੀ ਪੀਣ ਲਈ ਵਰਤਦੇ ਹਨ | ਕੀ ਸਰਕਾਰਾਂ ਹੁਣ ਜਾਗਣਗੀਆਂ ਤੇ ਇਨ੍ਹਾਂ ਦਰਿਆਵਾਂ ਵਿਚ ਜ਼ਹਿਰ ਘੋਲਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਣਗੀਆਂ ਕਿ ਪਹਿਲਾਂ ਦੀ ਤਰ੍ਹਾਂ ਸਿਰਫ਼ ਖਾਨਾਪੂਰਤੀ ਹੀ ਕੀਤੀ ਜਾਵੇਗੀ |
ਕੀ ਲਿਖਿਆ ਹੈ ਸਲਾਹ 'ਚ
ਜਲ ਸਰੋਤ ਵਿਭਾਗ ਪੰਜਾਬ ਵਲੋਂ ਜਾਰੀ ਸਲਾਹ ਵਿਚ ਦੱਸਿਆ ਗਿਆ ਹੈ ਕਿ ਪ੍ਰਦੂਸ਼ਿਤ ਪਾਣੀ ਨੂੰ ਨਹਿਰਾਂ ਵਿਚ ਜਾਣ ਤੋਂ ਰੋਕਣ ਲਈ ਬੀ.ਬੀ.ਐੱਮ.ਬੀ ਵਲੋਂ ਬਣਾਈ ਗਈ ਐੱਸ.ਓ.ਪੀ. ਫਾਰ ਆਪ੍ਰੇਸ਼ਨ ਆਫ਼ ਹਰੀਕੇ ਹੈੱਡ ਵਰਕਸ ਕਾਰਵਾਈ ਅਧੀਨ ਹੈ | ਇਸ ਸੰਬੰਧ ਵਿਚ 16 ਮਈ ਨੂੰ ਰੀਵਿਊ ਲੈਣ ਲਈ ਕੀਤੀ ਮੀਟਿੰਗ ਦੌਰਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਰਾਜਸਥਾਨ ਰਾਜ ਵਲੋਂ ਕਰਵਾਈ ਸੈਂਪਲਿੰਗ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਮੌਜੂਦਾ ਸਥਿਤੀ ਵਿਚ ਹਰੀਕੇ ਹੈੱਡ ਵਰਕਸ 'ਤੇ ਪਹੁੰਚ ਰਿਹਾ ਪਾਣੀ ਪੀਣ ਯੋਗ ਨਹੀਂ | ਇਸ ਨੂੰ ਸਿਰਫ਼ ਸਿੰਚਾਈ ਲਈ ਹੀ ਵਰਤਿਆ ਜਾ ਸਕਦਾ ਹੈ | ਮੀਟਿੰਗ ਦੌਰਾਨ ਰਾਜਸਥਾਨ ਰਾਜ ਵਲੋਂ ਬੀਕਾਨੇਰ ਕੈਨਾਲ 'ਤੇ ਨਿਰਭਰ ਖੇਤਰਾਂ ਵਿਚ ਪਾਣੀ ਦੀ ਜ਼ਿਆਦਾ ਮੰਗ ਹੋਣ ਕਾਰਨ ਸਿੰਚਾਈ ਦੇ ਲਈ ਪਾਣੀ ਨੂੰ ਛੱਡਣ ਲਈ ਵਾਰ-ਵਾਰ ਕੀਤੀ ਮੰਗ 'ਤੇ ਕਮੇਟੀ ਵਲੋਂ 17 ਮਈ ਤੋਂ ਸਵੇਰੇ 6 ਵਜੇ ਫ਼ਿਰੋਜ਼ਪੁਰ ਫ਼ੀਡਰ ਨਹਿਰ ਰਾਹੀਂ ਸਿੰਚਾਈ ਲਈ ਪਾਣੀ ਛੱਡਣ ਦਾ ਫ਼ੈਸਲਾ ਲਿਆ ਗਿਆ ਅਤੇ ਰਾਜਸਥਾਨ ਅਤੇ ਪੰਜਾਬ ਦੇ ਮਾਲਵੇ ਦੇ ਇਲਾਕੇ ਨੂੰ ਸਲਾਹ ਜਾਰੀ ਕੀਤੀ ਗਈ ਕਿ ਪਾਣੀ ਸਿਰਫ਼ ਸਿੰਚਾਈ ਲਈ ਵਰਤਿਆ ਜਾਵੇ ਅਤੇ ਪੀਣ ਲਈ ਇਸ ਪਾਣੀ ਦੀ ਵਰਤੋਂ ਨਾ ਕੀਤੀ ਜਾਵੇ |
ਖੰਨਾ, 17 ਮਈ (ਹਰਜਿੰਦਰ ਸਿੰਘ ਲਾਲ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਇਕ ਵਫ਼ਦ ਨੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਵਿਚ ਪੰਜਾਬ ਦੇ ਖ਼ੁਰਾਕ ਮੰਤਰੀ ਲਾਲ ਚੰਦ ਕਟਾਰੁੂਚੱਕ ਨਾਲ ਇਕ ਮੀਟਿੰਗ ਵਿਚ ਪੰਜਾਬ ਦੀਆਂ ਮੰਡੀਆਂ ਵਿਚ ਫ਼ਸਲਾਂ ਦੀ ਖ਼ਰੀਦ ਸਬੰਧੀ ...
ਮੋਗਾ, 17 ਮਈ (ਗੁਰਤੇਜ ਸਿੰਘ)-ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਮੋਗਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਸੀ.ਆਈ.ਏ ਸਟਾਫ਼ ਮੋਗਾ ਨੂੰ ਮੁਖ਼ਬਰ ਖ਼ਾਸ ਵਲੋਂ ਇਤਲਾਹ ਮਿਲੀ ਕਿ ਗੈਂਗਸਟਰ ਗਗਨਦੀਪ ਸਿੰਘ ਉਰਫ਼ ...
ਬਠਿੰਡਾ, 17 ਮਈ (ਸੱਤਪਾਲ ਸਿੰਘ ਸਿਵੀਆਂ)-ਵਿਧਾਨ ਸਭਾ ਚੋਣਾਂ 'ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹੋਈ ਕਰਾਰੀ ਹਾਰ ਦੇ ਸਦਮੇ 'ਚੋਂ ਉਭਰਦੇ ਹੀ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਜੌਹਲ ਉਰਫ਼ ਜੋਜੋ ਨੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ...
ਚੰਡੀਗੜ੍ਹ, 17 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ ਅੱਜ ਇਕ ਅਹਿਮ ਫ਼ੈਸਲੇ ਵਿਚ ਕਾਂਗਰਸ ਦੇ ਸਾਬਕਾ ਵਿਧਾਇਕ ਦੇ ਲੜਕੇ ਨੂੰ ਪੀ.ਐਸ.ਪੀ.ਸੀ.ਐਲ ਦੇ ਡਾਇਰੈਕਟਰ ਦੇ ਅਹੁਦੇ ਤੋਂ ਲਾਹ ਦਿੱਤਾ ਹੈ | ਪੰਜਾਬ ਸਰਕਾਰ ਵਲੋਂ ਗਗਨਦੀਪ ਸਿੰਘ ਜਲਾਲਪੁਰ ਨੂੰ ਪੰਜਾਬ ...
ਸੰਗਰੂਰ, 17 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਪਾਵਰਕਾਮ ਦੀ ਇਨਫੋਰਸਮੈਂਟ ਸ਼ਾਖਾ ਦੇ ਸੀਨੀਅਰ ਐਕਸੀਅਨ ਸੁਖਵੰਤ ਸਿੰਘ ਧੀਮਾਨ ਵਲੋਂ ਇਕ ਧਾਰਮਿਕ ਡੇਰੇ 'ਚ ਬਿਜਲੀ ਚੋਰੀ ਫੜੀ ਗਈ, ਜਿੱਥੇ 20-22 ਸਾਲਾਂ ਤੋਂ ਬਿਜਲੀ ਦਾ ਮੀਟਰ ਹੀ ਨਹੀਂ ਲੱਗਿਆ ਹੋਇਆ ਸੀ ਪਰ ਡੇਰੇ ...
ਪਰਮਜੀਤ ਸਿੰਘ ਕੁਠਾਲਾ
ਮਲੇਰਕੋਟਲਾ, 17 ਮਈ-ਵਿਧਾਨ ਸਭਾ ਚੋਣਾਂ 'ਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਅਗਲੇ ਕੁਝ ਮਹੀਨਿਆਂ ਅੰਦਰ ਹੋਣ ਵਾਲੀ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਲੋਕ ਸਭਾ ...
ਅੰਮਿ੍ਤਸਰ, 17 ਮਈ (ਰੇਸ਼ਮ ਸਿੰਘ)-ਗਲਤ ਟਿੱਪਣੀ ਕਰਕੇ ਕਾਮੇਡੀਅਨ ਭਾਰਤੀ ਸਿੰਘ ਖ਼ਿਲਾਫ਼ ਅੰਮਿ੍ਤਸਰ 'ਚ ਪੁਲਿਸ ਵਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਦਾ ਪਰਚਾ ਦਰਜ ਕਰਨ ਉਪਰੰਤ ਉਸ ਨੂੰ ਨਿੱਜੀ ਤੌਰ 'ਤੇ ਪੇਸ਼ ਹੋ ਕੇ ਪੱਖ ਪੇਸ਼ ਕਰਨ ਲਈ ਪੁਲਿਸ ਨੋਟਿਸ ਭੇਜ ...
ਚੰਡੀਗੜ੍ਹ, 17 ਮਈ (ਪ੍ਰੋ. ਅਵਤਾਰ ਸਿੰਘ)-ਅੱਜ ਇਥੇ ਚੀਮਾ ਭਵਨ ਵਿਖੇ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵਲੋਂ ਸੂਬੇ ਦੇ ਪ੍ਰਧਾਨ ਰੇਸ਼ਮ ਸਿੰਘ, ਮੀਤ ਪ੍ਰਧਾਨ ਬਲਜੀਤ ਸਿੰਘ ਅਤੇ ਹੋਰਨਾਂ ਯੂਨੀਅਨ ਨੇਤਾਵਾਂ ਵਲੋਂ ਪ੍ਰੈਸ ਕਾਨਫ਼ਰੰਸ ...
ਐੱਸ. ਏ. ਐੱਸ. ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)-ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਸਹਾਇਕ ਡਾਇਰੈਕਟਰ ਵਲੋਂ ਪੱਤਰ ਜਾਰੀ ਕਰਕੇ 10 ਮਈ ਨੂੰ ਲੁਧਿਆਣੇ ਵਿਖੇ ਮੁੱਖ ਮੰਤਰੀ ਦੀ ਸਕੂਲ ਮੁਖੀਆਂ ਨਾਲ ਮੀਟਿੰਗ ਸੰਬੰਧੀ ਕਰਵਾਏ ਸਮਾਗਮ ਦੀ ਸਮਾਪਤੀ ...
ਅੰਮਿ੍ਤਸਰ, 17 ਮਈ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਬੀਤੇ ਦਿਨ ਗਠਿਤ ਕੀਤੀ ਗਈ 9 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਅੱਜ ਹੋਰ ਵਿਸਥਾਰ ਕਰਦਿਆਂ ਇਸ ਵਿਚ ਦੋ ਨਵੇਂ ਮੈਂਬਰਾਂ ਨੂੰ ਸ਼ਾਮਿਲ ...
ਚੋਹਲਾ ਸਾਹਿਬ, 17 ਮਈ (ਬਲਵਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧਿਤ ਨਜ਼ਦੀਕੀ ਪਿੰਡ ਪੱਖੋਪੁਰ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੂਸਰੀ ਧਿਰ ਵਲੋਂ ਘਰ ਵਿਚ ਦਾਖ਼ਲ ਹੋ ਕੇ ਬਾਰਾਂ ਬੋਰ ਰਾਈਫ਼ਲ ਨਾਲ ਔਰਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਕਰ ਦਿੱਤੀ ਗਈ | ਜਿਸ ...
ਤਲਵੰਡੀ ਚੌਧਰੀਆਂ,17 ਮਈ (ਪਰਸਨ ਲਾਲ ਭੋਲਾ)-ਅੱਜ ਬਾਅਦ ਦੁਪਹਿਰ ਪਿੰਡ ਦੀ ਇਕ ਗਲੀ ਵਿਚ ਬਣ ਰਹੇ ਮਕਾਨ ਲਈ ਕੀਤੀ ਗਈ ਪੈਡ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਨੇ ਖ਼ੂਨੀ ਰੂਪ ਧਾਰ ਲਿਆ ਤੇ ਇਕ ਧਿਰ ਵਲੋਂ ਚਲਾਈ ਗੋਲੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਵੇਰਵੇ ...
ਮੋਗਾ/ਬਾਘਾ ਪੁਰਾਣਾ, 17 ਮਈ (ਗੁਰਤੇਜ ਸਿੰਘ, ਕ੍ਰਿਸ਼ਨ ਸਿੰਗਲਾ)-ਬਾਘਾ ਪੁਰਾਣਾ ਥਾਣੇ ਵਿਚ ਲੁੱਟ ਖੋਹ ਦੇ ਮਾਮਲੇ ਵਿਚ ਨਾਮਜ਼ਦ ਇਕ 30 ਸਾਲਾਂ ਵਿਅਕਤੀ ਵਲੋਂ ਥਾਣੇ ਦੇ ਬਾਥਰੂਮ ਵਿਚ ਜਾ ਕੇ ਆਤਮ ਹੱਤਿਆ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜ਼ਿਲ੍ਹਾ ...
ਚੰਡੀਗੜ੍ਹ, 17 ਮਈ (ਅਜੀਤ ਬਿਊਰੋ)-ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਵਿਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਹਲਕੇ ਦੀ ਉਪ ਚੋਣ ਨੂੰ ਲੈ ਕੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਦਿੱਲੀ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ...
ਬੈਂਗਲੁਰੂ, 17 ਮਈ (ਯੂ.ਐਨ.ਆਈ.)-ਕਰਨਾਟਕ ਦੇ ਸਿੱਖਿਆ ਮੰਤਰਾਲੇ ਨੇ ਅੱਜ ਸਪੱਸ਼ਟ ਕੀਤਾ ਹੈ ਕਿ 10ਵੀਂ ਜਮਾਤ ਦੀਆਂ ਕੰਨੜ ਪਾਠ-ਪੁਸਤਕਾਂ 'ਚੋਂ ਸ਼ਹੀਦ ਭਗਤ ਸਿੰਘ ਬਾਰੇ ਕੋਈ ਅਧਿਆਏ ਨਹੀਂ ਹਟਾਇਆ ਗਿਆ ਹੈ | ਇਸ ਸੰਬੰਧੀ ਮੰਤਰੀ ਬੀ. ਸੀ. ਨਾਗੇਸ਼ ਨੇ ਕਿਹਾ ਕਿ ਮੀਡੀਆ 'ਚ ਆ ...
ਚੰਡੀਗੜ੍ਹ, 17 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਆਮ ਆਦਮੀ ਪਾਰਟੀ ਪੰਜਾਬ ਨੇ ਕਰਨਾਟਕ ਦੀ ਭਾਜਪਾ ਸਰਕਾਰ ਵਲੋਂ ਦਸਵੀਂ ਜਮਾਤ ਦੇ ਸਿਲੇਬਸ ਵਿਚੋਂ ਭਗਤ ਸਿੰਘ ਨੂੰ ਹਟਾ ਕੇ ਆਰ.ਐਸ.ਐਸ. ਸੰਸਥਾਪਕ ਕੇ.ਐਸ. ਹੇਡਗੇਵਾਰ ਨੂੰ ਸ਼ਾਮਿਲ ਕਰਨ ਦੀ ਨਿੰਦਾ ਕਰਦਿਆਂ ਇਸ ਦਾ ਵਿਰੋਧ ...
ਜਲੰਧਰ, 17 ਮਈ (ਸ਼ਿਵ ਸ਼ਰਮਾ)-ਕੁਝ ਦਿਨ ਪਹਿਲਾਂ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਯੂਨਿਟ ਵਿਚ ਕੋਲੇ ਦੀ ਰਾਖ ਇਕੱਠੇ ਕਰਨ ਵਾਲੇ ਈ. ਐੱਸ. ਪੀ. ਵਿਚ ਵੱਡੀ ਖ਼ਰਾਬੀ ਪੈਣ ਦੇ ਮਾਮਲੇ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ | 14 ਮਈ ਨੂੰ ਲਹਿਰਾ ...
ਚੰਡੀਗੜ੍ਹ, 17 ਮਈ (ਅਜੀਤ ਬਿਊਰੋ)-ਪੰਜਾਬ ਵਿਚ ਕੋਰੋਨਾ ਮਹਾਮਾਰੀ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 20 ਦੇ ਕਰੀਬ ਮਰੀਜ਼ ਸਿਹਤਯਾਬ ਹੋਏ ਹਨ | ਜਿਨ੍ਹਾਂ ਜ਼ਿਲਿ੍ਹਆਂ 'ਚੋਂ ਮਾਮਲੇ ਆਏ ਉਨ੍ਹਾਂ 'ਚ ਐਸ.ਏ.ਐਸ ਨਗਰ ਮੋਹਾਲੀ ਤੋਂ 7, ਬਠਿੰਡਾ ਤੋਂ 5, ਲੁਧਿਆਣਾ ਤੋਂ 3, ਜਲੰਧਰ ...
ਚੰਡੀਗੜ੍ਹ 17 ਮਈ (ਮਾਨ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ) ਨੇ ਵਿਭਾਗ ਵਿਚ ਨਿਯੁਕਤੀਆਂ ਅਤੇ ਤਬਾਦਲਿਆਂ 'ਤੇ ਰੋਕ ਲਗਾ ਦਿੱਤੀ ਹੈ | ਦੱਸਿਆ ਜਾ ਰਿਹਾ ਕਿ ਇਹ ਫ਼ੈਸਲਾ ਝੋਨੇ ਦੀ ਬਿਜਾਈ ਦੇ ਸੀਜ਼ਨ ਨੂੰ ਦੇਖਦੇ ਹੋਏ ਲਿਆ ਗਿਆ ਹੈ | ਇਹ ਹੁਕਮ 17 ਮਈ ਤੋਂ ...
ਮਾਨਾਂਵਾਲਾ, 17 ਮਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ. ਟੀ. ਰੋਡ 'ਤੇ ਕਸਬਾ ਮਾਨਾਂਵਾਲਾ ਵਿਖੇ ਬੀਤੀ ਦੇਰ ਰਾਤ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਸੂਚਨਾ ਪ੍ਰਾਪਤ ਹੋਈ ਹੈ | ਪੁਲਿਸ ਥਾਣਾ ਚਾਟੀਵਿੰਡ ਨੂੰ ਦਿੱਤੇ ਬਿਆਨਾਂ ਵਿਚ ਸੁਖਦੀਪ ਸਿੰਘ ...
ਫ਼ਤਹਿਗੜ੍ਹ ਸਾਹਿਬ, 17 ਮਈ (ਮਨਪ੍ਰੀਤ ਸਿੰਘ)-ਸੀ.ਆਈ.ਏ. ਸਟਾਫ਼ ਸਰਹਿੰਦ ਪੁਲਿਸ ਨੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਹੇ 6 ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਇਕ ਦੇਸੀ ਪਿਸਤੌਲ 32 ਬੋਰ, ਇਕ ਦੇਸੀ ਰਿਵਾਲਵਰ 32 ਬੋਰ ਅਤੇ 3 ਦੇਸੀ ਕੱਟੇ 315 ਬੋਰ ਸਮੇਤ ...
ਅੰਮਿ੍ਤਸਰ, 17 ਮਈ (ਗਗਨਦੀਪ ਸ਼ਰਮਾ)-ਟਰਾਂਸਪੋਰਟ ਵਿਭਾਗ ਨੂੰ ਔਰਤਾਂ ਲਈ 'ਮੁਫ਼ਤ ਸਫ਼ਰ ਸਕੀਮ' ਦੇ 26.47 ਕਰੋੜ ਰੁਪਏ ਖ਼ਜ਼ਾਨੇ ਵਿਚੋਂ ਕਢਵਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ | ਪ੍ਰੰਤੂ ਹਾਲੇ ਵੀ 16 ਦਸੰਬਰ ਤੋਂ 15 ਮਈ ਤੱਕ ਦਾ 125 ਕਰੋੜ ਤੋਂ ਵਧੇਰੇ ਬਕਾਇਆ ਬਾਕੀ ਹੈ | ...
ਆਦਮਪੁਰ, 17 ਮਈ (ਰਮਨ ਦਵੇਸਰ)-ਆਦਮਪੁਰ ਥਾਣੇ 'ਚ ਕਾਮੇਡੀਅਨ ਭਾਰਤੀ ਸਿੰਘ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ 'ਤੇ ਪਰਚਾ ਦਰਜ ਕੀਤਾ ਗਿਆ ਹੈ | ਬਾਬਾ ਲਖਵੀਰ ਸਿੰਘ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਅਤੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਈਗਰ ...
ਨਵੀਂ ਦਿੱਲੀ, 17 ਮਈ (ਏਜੰਸੀ)- ਚੀਫ਼ ਜਸਟਿਸ ਐਨ.ਵੀ. ਰਮੰਨਾ ਦੀ ਅਗਵਾਈ ਵਾਲੇ ਸੁਪਰੀਮ ਕੋਰਟ ਕੋਲਜੀਅਮ ਨੇ ਵੱਖ-ਵੱਖ ਹਾਈਕੋਰਟਾਂ ਦੇ 5 ਜੱਜਾਂ ਨੂੰ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ, ਗੁਹਾਟੀ ਤੇ ਤੇਲੰਗਾਨਾ ਹਾਈਕੋਰਟਾਂ ਦੇ ਚੀਫ਼ ਜਸਟਿਸਾਂ ਵਜੋਂ ਤਰੱਕੀ ...
ਨਵੀਂ ਦਿੱਲੀ, 17 ਮਈ (ਏਜੰਸੀਆਂ)-ਕੇਂਦਰ ਸਰਕਾਰ ਨੇ ਕਣਕ ਦੀ ਬਰਾਮਦ 'ਤੇ ਲਾਈ ਪਾਬੰਦੀ ਦੇ ਹੁਕਮਾਂ 'ਚ ਢਿੱਲ ਦੇਣ ਦਾ ਮਨ ਬਣਾ ਲਿਆ ਹੈ | ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਕਣਕ ਦੀ ਖੇਪ 13 ਮਈ ਤੋਂ ਪਹਿਲਾਂ ਕਸਟਮ ਵਿਭਾਗ ਨੂੰ ਸੌਂਪੀ ਗਈ ਸੀ ਜਾਂ ਫਿਰ ਇਸ ਦੇ ...
ਨਵੀਂ ਦਿੱਲੀ, 17 ਮਈ (ਜਗਤਾਰ ਸਿੰਘ)-ਵਿਆਹੁਤਾ ਜਬਰ ਜਨਾਹ ਯਾਨੀ ਵਿਆਹ ਤੋਂ ਬਾਅਦ ਜਬਰਨ ਸਰੀਰਕ ਸੰਬੰਧ ਬਣਾਉਣ (ਮੈਰੀਟਲ ਰੇਪ) ਸੰਬੰਧੀ ਮਾਮਲਾ ਸੁਪਰੀਮ ਕੋਰਟ ਪੁੱਜ ਗਿਆ ਹੈ | ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਨ ਵਾਲੀ ਪਟੀਸ਼ਨਕਰਤਾ ਖੁਸ਼ਬੂ ਸੈਫੀ ਨੇ ਸੁਪਰੀਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX