ਮੋਗਾ, 17 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਵਲੋਂ ਜਾਣਕਾਰੀ ਦਿੰਦੇ ਹੋਏ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਸਟੇਟ ਕਮੇਟੀ ਮੈਂਬਰ ਗੁਰਦਰਸ਼ਨ ਸਿੰਘ ਮੁੱਖ ਸਲਾਹਕਾਰ ਗੁਰਇੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਜਿਨ੍ਹਾਂ ਦੀ ਗਿਣਤੀ ਲਗਪਗ 380 ਤੋਂ ਵੱਧ ਹੈ, ਉਹ ਸਕੂਲ ਡੀ. ਡੀ. ਪਾਵਰਾਂ ਤੋਂ ਤਕਰੀਬਨ ਡੇਢ ਮਹੀਨੇ ਤੋਂ ਤਰਸ ਰਹੇ ਹਨ ਅਤੇ ਉਨ੍ਹਾਂ ਦੀ ਸਕੂਲਾਂ ਦੇ ਅਧਿਆਪਕਾਂ ਦੀ ਤਨਖ਼ਾਹ ਕਢਵਾਉਣ ਵਾਲਾ ਕੋਈ ਵਾਲੀ ਵਾਰਸ ਨਹੀ | ਇਸ ਸੰਬੰਧੀ ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਮੋਗੇ ਦਾ ਵਫ਼ਦ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਸਟੇਟ ਕਮੇਟੀ ਮੈਂਬਰ ਗੁਰਦਰਸ਼ਨ ਸਿੰਘ, ਮੁੱਖ ਸਲਾਹਕਾਰ ਗੁਰਇੰਦਰ ਸਿੰਘ ਦੀ ਯੋਗ ਅਗਵਾਈ ਵਿਚ 4 ਮਈ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਨੂੰ ਪਿ੍ੰਸੀਪਲ, ਹੈੱਡਮਾਸਟਰ ਦੀਆਂ ਬਦਲੀਆਂ ਹੋਣ ਉਪਰੰਤ ਡੀ. ਡੀ. ਪਾਵਰਾਂ ਤੋਂ ਵਾਂਝੇ ਹੋਏ ਸਕੂਲਾਂ ਦੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਨੂੰ ਲੈ ਮੱਚੀ ਹਾਹਾਕਾਰ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਨੂੰ ਮਿਲਿਆ ਸੀ ਅਤੇ ਇਕ ਮੰਗ ਪੱਤਰ ਸਿੱਖਿਆ ਸਕੱਤਰ ਡੀ. ਪੀ. ਆਈ. ਸੈਕੰਡਰੀ ਤੱਕ ਪੁੱਜਦਾ ਕਰਨ ਵਾਸਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੂੰ ਦਿੱਤਾ ਗਿਆ ਸੀ | ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਫੀ ਸਮਾਂ ਬੀਤ ਜਾਣ ਤੇ ਵੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕੀ ਅਤੇ ਉੱਚ ਅਧਿਕਾਰੀ ਕੁੰਭਕਰਨੀ ਨੀਂਦ ਵਿਚ ਸੁੱਤੇ ਹੋਏ ਹਨ | ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸੂਬੇ ਦੇ ਵੱਖ-ਵੱਖ ਸਕੂਲਾਂ 'ਚ ਬਹੁਤ ਸਾਰੇ ਪਿ੍ੰਸੀਪਲਾਂ ਅਤੇ ਹੈੱਡ ਮਾਸਟਰਾਂ ਦੀਆਂ ਬਦਲੀਆਂ ਹੋਣ ਉਪਰੰਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਅਨੁਸਾਰ ਪਿ੍ੰਸੀਪਲ ਅਤੇ ਹੈੱਡ ਮਾਸਟਰਾਂ ਦੀਆਂ ਬਦਲੀਆਂ ਜਿਹੜੇ ਸਕੂਲਾਂ ਵਿਚ ਹੋਈਆਂ ਹਨ, ਉਹ ਉਨ੍ਹਾਂ ਸਕੂਲਾਂ ਦੀਆਂ ਹੀ ਡੀ. ਡੀ. ਪਾਵਰਾਂ ਤਹਿਤ ਫ਼ੰਡਾਂ ਦੇ ਸਾਰੇ ਕੰਮ ਅਤੇ ਕਰਮਚਾਰੀਆਂ ਦੀਆਂ ਤਨਖ਼ਾਹਾਂ ਕਢਵਾਉਣਗੇ ਦਾ ਹੁਕਮ ਜਾਰੀ ਕੀਤਾ ਸੀ | ਇਸ ਅਨੁਸਾਰ ਜਿਹੜੇ ਸਕੂਲਾਂ ਦੀਆਂ ਪਾਵਰਾਂ ਇਨ੍ਹਾਂ ਪਿ੍ੰਸੀਪਲ ਅਤੇ ਹੈੱਡਮਾਸਟਰ ਕੋਲ ਸਨ ਉਹ ਸਕੂਲ ਹੁਣ ਡੀ. ਡੀ. ਪਾਵਰਾਂ ਤੋਂ ਵਾਂਝੇ ਹੋ ਗਏ ਹਨ | ਜਿਸ ਨਾਲ ਸੂਬੇ ਦੇ 380 ਤੋਂ ਵੱਧ ਉਨ੍ਹਾਂ ਹਾਈ ਅਤੇ ਸੈਕੰਡਰੀ ਸਕੂਲਾਂ ਵਿਚ ਕਰਮਚਾਰੀਆਂ ਦੀਆਂ ਤਨਖ਼ਾਹਾਂ ਰੁਕੀਆਂ ਹੋਈਆ ਹਨ ਅਤੇ ਉੱਚ ਅਧਿਕਾਰੀਆਂ ਨੇ ਅਜੇ ਤੱਕ ਇਨ੍ਹਾਂ ਸਕੂਲਾਂ ਦੀਆਂ ਡੀ.ਡੀ. ਪਾਵਰਾਂ ਜਾਰੀ ਨਹੀਂ ਕੀਤੀਆਂ | ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਇਹ ਮੰਗ ਕੀਤੀ ਕਿ ਸਿੱਖਿਆ ਸਕੱਤਰ, ਡੀ.ਪੀ.ਆਈ. ਡੀ. ਡੀ. ਪਾਵਰਾਂ ਦੇ ਮਸਲੇ ਨੂੰ ਲੈ ਕੇ ਸੈਕੰਡਰੀ ਅਤੇ ਹਾਈ ਸਕੂਲਾਂ ਵਿਚ ਜਲਦੀ ਤੋਂ ਜਲਦੀ ਡੀ. ਡੀ. ਪਾਵਰਾਂ ਜਾਰੀ ਕਰਨ ਦਾ ਯੋਗ ਪ੍ਰਬੰਧ ਕਰਨ | ਜੇ ਸਿੱਖਿਆ ਅਧਿਕਾਰੀ 18 ਮਈ ਤੱਕ 380 ਸਰਕਾਰੀ ਹਾਈ ਅਤੇ ਸੈਕੰਡਰੀ ਸਕੂਲਾਂ ਵਿਚ ਕਰਮਚਾਰੀਆਂ ਦੀਆਂ ਤਨਖ਼ਾਹਾਂ ਕਢਾਉਣ ਵਾਸਤੇ ਡੀ. ਡੀ. ਪਾਵਰਾਂ ਜਾਰੀ ਨਹੀਂ ਕਰਦੀ ਤਾਂ 18 ਮਈ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਮੂਹਰੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਜਾਵੇਗੀ | ਇਸ ਹਰਪ੍ਰੀਤ ਸਿੰਘ ਸਹਿਗਲ ਬਲਾਕ ਪ੍ਰਧਾਨ, ਅਮਨਦੀਪ ਸਿੰਘ ਲੋਹਗੜ੍ਹ ਬਲਾਕ ਪ੍ਰਧਾਨ, ਗੁਰਸ਼ਰਨ ਸਿੰਘ, ਗਗਨਦੀਪ ਸਿੰਘ, ਸ਼ਵਿੰਦਰ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |
ਬਾਘਾ ਪੁਰਾਣਾ, 17 ਮਈ (ਗੁਰਮੀਤ ਸਿੰਘ ਮਾਣੂੰਕੇ)-ਖੇਤਾਂ 'ਚ ਲੱਗੀਆਂ ਮੋਟਰਾਂ ਤੋਂ ਚੋਰਾਂ ਵਲੋਂ ਲਗਾਤਾਰ ਚੋਰੀਆਂ ਕੀਤੀ ਜਾ ਰਹੀਆਂ ਹਨ, ਜਿਸ ਸਦਕਾ ਕਿਸਾਨਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸੇ ਤਰ੍ਹਾਂ ਦੀ ਸਮੱਸਿਆ ਝੱਲਦਿਆਂ ਗੁਰਪ੍ਰੀਤ ...
ਮੋਗਾ, 17 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਰਕਾਰੀ ਮੁੜ ਵਸੇਬਾ ਕੇਂਦਰ (ਨਸ਼ਾ ਛਡਾਊ) ਜਨੇਰ ਦਾ ਹਲਕਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਆਪਣੀ ਟੀਮ ਨਾਲ ਦੌਰਾ ਕੀਤਾ ਗਿਆ | ਉਨ੍ਹਾਂ ਨਸ਼ੇ ਤੋਂ ਨਿਜਾਤ ਪਾਉਣ ਲਈ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ...
ਅਜੀਤਵਾਲ, 17 ਮਈ (ਸ਼ਮਸ਼ੇਰ ਸਿੰਘ ਗਾਲਿਬ)-ਵਿਆਹ ਕਰਵਾ ਕੇ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਕੈਨੇਡਾ ਨਾ ਬੁਲਾਉਣ ਕਰ ਕੇ ਪਤਨੀ, ਸੱਸ ਸਹੁਰੇ ਤੇ ਧੋਖਾਧੜੀ ਕਰਨ ਦਾ ਮੁਕੱਦਮਾ ਦਰਜ ਹੋਇਆ ਹੈ | ਐੱਸ. ਐੱਸ. ਪੀ. ਮੋਗਾ ਨੂੰ ਲਿਖਤੀ ਦਰਖਾਸਤ 'ਚ ਧਰਮਿੰਦਰ ਸਿੰਘ ਵਾਸੀ ...
ਨੱਥੂਵਾਲਾ ਗਰਬੀ, 17 ਮਈ (ਸਾਧੂ ਰਾਮ ਲੰਗੇਆਣਾ)-ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰਗੜ੍ਹ ਸਕੂਲ ਦੇ ਇੰਚਾਰਜ ਦਿਲਬਾਗ ਸਿੰਘ ਬਰਾੜ ...
ਬੱਧਨੀ ਕਲਾਂ, 17 ਮਈ (ਸੰਜੀਵ ਕੋਛੜ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਦੀ ਪ੍ਰਧਾਨਗੀ ਹੇਠ ਵੱਡਾ ਗੁਰਦੁਆਰਾ ਸਾਹਿਬ ਬੱਧਨੀ ਕਲਾਂ ਵਿਖੇ ਹੋਈ, ਜਿਸ 'ਚ ਸੂਬਾ ਜਨਰਲ ਸਕੱਤਰ ...
ਮੰਡੀ ਬਰੀਵਾਲਾ, 17 ਮਈ (ਨਿਰਭੋਲ ਸਿੰਘ)-ਕੱਚਾ ਆੜ੍ਹਤੀਆਂ ਐਸੋਸੀਏਸ਼ਨ ਬਰੀਵਾਲਾ ਦੇ ਪ੍ਰਧਾਨ ਅਜੇ ਗਰਗ ਵਲੋਂ ਅਮਨਦੀਪ ਸਿੰਘ ਲਾਡੀ, ਰਵਿੰਦਰ ਕੁਮਾਰ ਪੱਪੂ, ਸੰਜੀਵ ਕੁਮਾਰ ਰਿੰਪੀ, ਕਿ੍ਸ਼ਨ ਕੁਮਾਰ ਕ੍ਰਾਂਤੀ, ਬਲਜਿੰਦਰ ਸਿੰਘ ਰੰਗਪੁਰੀ, ਸ਼ਮਸ਼ੇਰ ਸਿੰਘ ਵੜਿੰਗ, ...
ਮੋਗਾ/ਅਜੀਤਵਾਲ, 17 ਮਈ (ਗੁਰਤੇਜ ਸਿੰਘ, ਸ਼ਮਸ਼ੇਰ ਸਿੰਘ ਗਾਲਿਬ)-ਗੁਲਨੀਤ ਸਿੰਘ ਖੁਰਾਣਾ ਜ਼ਿਲ੍ਹਾ ਪੁਲਿਸ ਮੁਖੀ ਅਤੇ ਰੁਪਿੰਦਰ ਕੌਰ ਭੱਟੀ ਐੱਸ. ਪੀ. (ਆਈ.) ਮੋਗਾ ਦੀ ਸੁਪਰਵੀਜਨ ਹੇਠ ਮੋਗਾ ਪੁਲਿਸ ਵਲੋਂ ਸਮਾਜ ਦੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਅਧੀਨ ...
ਮੋਗਾ, 17 ਮਈ (ਜਸਪਾਲ ਸਿੰਘ ਬੱਬੀ)-ਐੱਸ. ਡੀ. ਕਾਲਜ ਫ਼ਾਰ ਵੁਮੈਨ ਮੋਗਾ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਮੈਰਿਟ ਸੂਚੀ 'ਚ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਕਾਲਜ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ...
ਮੋਗਾ, 17 ਮਈ (ਸੁਰਿੰਦਰਪਾਲ ਸਿੰਘ)-ਉੱਘੀ ਆਈਲੈਟਸ ਤੇ ਇਮੀਗ੍ਰੇਸ਼ਨ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਤੇ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਜਿਸ ਦੀ ਇਕ ਬ੍ਰਾਂਚ ਮਾਲ ਰੋਡ ਸਾਹਮਣੇ ਮਿਊਾਸੀਪਲ ਕੌਂਸਲ ਫ਼ਿਰੋਜ਼ਪੁਰ ...
ਮੋਗਾ, 17 ਮਈ (ਗੁਰਤੇਜ ਸਿੰਘ)-ਪੈਸੇ ਇਨਵੈਸਟ ਕਰ ਕੇ 100 ਦਿਨਾਂ 'ਚ ਦੁੱਗਣੇ ਕਰਨ ਦਾ ਝਾਂਸਾ ਦੇ ਕੇ 8 ਲੱਖ 60 ਹਜਾਰ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਿਸ ਵਲੋਂ 5 ਜਾਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਰਘੁਵਿੰਦਰ ਪ੍ਰਸ਼ਾਦ ਨੇ ...
ਮੋਗਾ, 17 ਮਈ (ਅਸ਼ੋਕ ਬਾਂਸਲ)-ਪਿਛਲੇ ਸਮੇਂ 'ਚ ਹੋਈਆਂ ਵਿਧਾਨ ਸਭ ਚੋਣਾਂ ਤੋਂ ਬਾਅਦ ਜਿੱਥੇ ਕਾਂਗਰਸ ਪਾਰਟੀ ਦੀ ਹਾਈਕਮਾਨ ਵਲੋਂ ਪੰਜਾਬ ਦੀ ਸੀਨੀਅਰ ਲੀਡਰਸ਼ਿਪ 'ਚ ਫੇਰ ਬਦਲ ਕਰ ਕੇ ਪਾਰਟੀ ਦੀ ਮਜ਼ਬੂਤੀ ਲਈ ਨਵੀਆਂ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ | ਇਸੇ ਤਹਿਤ ਅੱਜ ...
ਬਾਘਾ ਪੁਰਾਣਾ, 17 ਮਈ (ਕਿ੍ਸ਼ਨ ਸਿੰਗਲਾ)-ਅੱਜ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ, ਯੂਥ ਆਗੂ ਬਲਕਰਨ ਸਿੰਘ, ਬਲਾਕ ਸਕੱਤਰ ਜਸਮੇਲ ਸਿੰਘ ਰਾਜੇਆਣਾ, ਔਰਤ ਵਿੰਗ ਦੀ ਆਗੂ ਜਗਵਿੰਦਰ ਕੌਰ ਰਾਜੇਆਣਾ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ...
ਮੋਗਾ, 17 ਮਈ (ਜਸਪਾਲ ਸਿੰਘ ਬੱਬੀ)-ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ ਯੂਨਿਟ ਮੋਗਾ ਦਾ ਵਫ਼ਦ ਪ੍ਰਧਾਨ ਸੁਰਿੰਦਰ ਸਿੰਘ ਬਾਵਾ, ਜਨਰਲ ਸਕੱਤਰ ਗੁਰਜੀਤ ਸਿੰਘ, ਖ਼ਜ਼ਾਨਚੀ ਸੁਨੀਲ ਕੁਮਾਰ ਸ਼ਰਮਾ, ਵਿਜੇ ਮਦਾਨ, ਹਰਕੀਰਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਕਪਤਾਨ ...
ਮੋਗਾ, 17 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਨਿਹਾਲ ਸਿੰਘ ਵਾਲਾ ਬਲਾਕ ਨਾਲ ਸਬੰਧਿਤ ਦਿਵਿਆਂਗਜਨਾਂ ਦੇ ਯੂ. ਡੀ. ਆਈ. ਡੀ. (ਦਿਵਿਆਂਗਤਾ ਸਰਟੀਫਿਕੇਟ) ਕਾਰਡ ...
ਬਾਘਾ ਪੁਰਾਣਾ, 17 ਮਈ (ਕਿ੍ਸ਼ਨ ਸਿੰਗਲਾ)-ਟੱਚ ਸਕਾਈ ਇੰਸਟੀਚਿਊਟ ਆਫ਼ ਇੰਗਲਿਸ਼ ਅਤੇ ਇਮੀਗ੍ਰੇਸ਼ਨ ਸਰਵਿਸ ਨੇ ਗੁਰਪ੍ਰੀਤ ਸਿੰਘ ਵਾਸੀ ਸੰਗਰੂਰ ਦਾ ਕੈਨੇਡਾ ਦਾ ਓਪਨ ਵਰਕ ਪਰਮਿਟ (ਸਪਾਊਸ ਵੀਜ਼ਾ) ਲਗਵਾ ਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ | ਸੰਸਥਾ ਦੇ ...
ਮੋਗਾ, 17 ਮਈ (ਸੁਰਿੰਦਰਪਾਲ ਸਿੰਘ)-ਕਰੀਅਰ ਜ਼ੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਆਈਲੈਟਸ ਦੀ ਤਿਆਰੀ ਤੇ ਇੰਗਲਿਸ਼ ਕੋਰਸਾਂ ਵਾਸਤੇ ਮੰਨੀ ਪ੍ਰਮੰਨੀ ਸੰਸਥਾ ਹੈ | ਸੰਸਥਾ ਵਲੋਂ ਮਿਲ ਰਹੀ ਆਧੁਨਿਕ ਅਤੇ ਸੌਖੀ ਤਕਨੀਕ ਨਾਲ ਵਿਦਿਆਰਥੀ ਬਹੁਤ ਜਲਦੀ ਆਪਣੇ ਮਨਚਾਹੇ ...
ਬਾਘਾ ਪੁਰਾਣਾ, 17 ਮਈ (ਕਿ੍ਸ਼ਨ ਸਿੰਗਲਾ)-ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਈਲੈਟਸ ਐਂਡ ਇਮੀਗ੍ਰੇਸ਼ਨ ਵਿਖੇ ਵਿਦਿਆਰਥੀ ਆਈਲੈਟਸ ਦੀ ਕੋਚਿੰਗ ਲੈ ਕੇ ਵਧੀਆ ਬੈਂਡ ਪ੍ਰਾਪਤ ਕਰ ਰਹੇ ਹਨ, ਜਿਸ ਦੇ ਤਹਿਤ ਵੀਰਇੰਦਰਪਾਲ ਕੌਰ ਪੁੱਤਰੀ ਸੁਲੱਖਣ ਸਿੰਘ ਵਾਸੀ ...
ਬਾਘਾ ਪੁਰਾਣਾ, 17 ਮਈ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ, ਮਹਿੰਦਰ ਸਿੰਘ ਬਰਾੜ ਕੈਨੇਡਾ ਦੇ ਸਤਿਕਾਰਯੋਗ ਮਾਤਾ ਤੇ ਧਰਮਿੰਦਰ ਸਿੰਘ ਬਰਾੜ ਕੈਨੇਡਾ ਦੇ ਸਤਿਕਾਰਯੋਗ ਦਾਦੀ ਗੁਰਦੀਪ ਕੌਰ 90 ਸਾਲ ਜੋ ...
ਮੋਗਾ, 17 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਟਵਾਰੀ ਦੀ ਪ੍ਰੀਖਿਆ ਪਾਸ ਕਰ ਚੁੱਕੇ ਉਮੀਦਵਾਰਾਂ ਸੁਖਪਾਲ ਸਿੰਘ ਤੇ ਅਸ਼ੀਸ਼ ਕਾਲੜਾ ਨੇ ਇਕ ਪੈੱ੍ਰਸ ਬਿਆਨ ਰਾਹੀ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਲੋਕਾਂ ਨਾਲ ...
ਨੱਥੂਵਾਲਾ ਗਰਬੀ, 17 ਮਈ (ਸਾਧੂ ਰਾਮ ਲੰਗੇਆਣਾ)-ਪਿੰਡ ਭਲੂਰ ਦੇ ਜੰਮਪਲ ਮੰਦਰ ਸਿੰਘ ਰੋਮਾਣਾ ਐਕਸੀਅਨ ਪੀ. ਡਬਲਿਊ. ਡੀ. ਦਾ ਲਿਖਿਆ ਪਰਿਵਾਰਕ ਗੀਤ 'ਲਾਲਚ ਫੁੱਟ ਪਵਾ ਦੇਵੇ' ਜੋ ਕਿ ਨਾਮਵਰ ਪੰਜਾਬੀ ਗਾਇਕ ਪਾਲੀ ਦੇਤਵਾਲੀਆ ਨੇ ਆਪਣੀ ਬੁਲੰਦ ਆਵਾਜ਼ ਵਿਚ ਗਾਇਆ ਹੈ, ਦੀ ...
ਬਾਘਾ ਪੁਰਾਣਾ, 17 ਮਈ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੇ ਸਾਬਕਾ ਸਰਪੰਚ ਸਵ. ਬਿੱਕਰ ਸਿੰਘ ਗਿੱਲ ਦੇ ਸਪੁੱਤਰ ਅਤੇ ਸਾਬਕਾ ਸਰਪੰਚ ਬਲਦੇਵ ਸਿੰਘ ਦੇ ਭਰਾ ਗੁਰਜੰਟ ਸਿੰਘ ਗਿੱਲ ਜੋ ਬੀਤੇ ਦਿਨੀਂ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX