ਸੰਗਰੂਰ, 17 ਮਈ (ਧੀਰਜ ਪਸ਼ੌਰੀਆ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੂੰਗੀ ਦੀ ਫ਼ਸਲ ਲਈ ਘੱਟੋ ਘੱਟ ਸਮਰਥਨ ਮੁੱਲ ਦੇਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਬੇਸ਼ੱਕ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿਚ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੁੱਗਣਾ ਹੋਇਆ ਹੈ, ਪਰ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿਚ ਮੂੰਗੀ ਦੀ ਕਾਸ਼ਤ ਹੇਠਲੇ ਰਕਬੇ ਵਿਚ ਸਿਰਫ਼ 3 ਫ਼ੀਸਦੀ ਦਾ ਵਾਧਾ ਹੋਇਆ ਹੈ | ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੂੰਗੀ ਦੀ ਕਾਸ਼ਤ ਹੇਠ ਰਕਬਾ ਪੂਰੇ ਪੰਜਾਬ ਵਿਚ 50 ਹਜ਼ਾਰ ਏਕੜ ਸੀ, ਜੋ ਇਸ ਸਾਲ ਵਧ ਕੇ 97250 ਏਕੜ ਹੋ ਗਿਆ ਹੈ | ਇਸ ਸੰਬੰਧੀ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਚ ਮੂੰਗੀ ਦੀ ਕਾਸ਼ਤ ਹੇਠ ਰਕਬਾ 1700 ਹੈਕਟੇਅਰ ਸੀ, ਜੋ ਇਸ ਸਾਲ ਵਧ ਕੇ 1756 ਹੈਕਟੇਅਰ ਹੋ ਗਿਆ ਹੈ | ਡਾ. ਗਰੇਵਾਲ ਨੇ ਦੱਸਿਆ ਕਿ ਕਰੀਬ 55 ਦਿਨਾਂ ਵਿਚ ਪੱਕ ਕੇ ਤਿਆਰ ਹੋਣ ਵਾਲੀ ਇਸ ਮੂੰਗੀ ਦੀ ਕਿਸਮ ਦੀ ਬਿਜਾਈ 10 ਮਾਰਚ ਤੋਂ 20 ਅਪ੍ਰੈਲ ਤੱਕ ਕੀਤੀ ਜਾਂਦੀ ਹੈ ਅਤੇ ਵਾਢੀ ਜੂਨ ਦੇ ਅੰਤ ਤੱਕ ਕੀਤੀ ਜਾਂਦੀ ਹੈ | ਇਹ ਬਿਜਾਈ ਅਸਲ ਵਿਚ ਅਗੇਤੀ ਸਰੋਂ੍ਹ ਦੀ ਫ਼ਸਲ ਹੇਠਲੇ ਰਕਬੇ ਦੇ ਪਹਿਲਾਂ ਖ਼ਾਲੀ ਹੋ ਜਾਣ ਦੇ ਚੱਲਦਿਆਂ ਕੀਤੀ ਜਾਂਦੀ ਹੈ | ਜ਼ਿਲ੍ਹਾ ਸੰਗਰੂਰ 'ਚ ਜ਼ਿਆਦਾਤਰ ਕਣਕ ਦੀ ਫ਼ਸਲ ਦੀ ਹੀ ਕਾਸ਼ਤ ਹੁੰਦੀ ਹੈ, ਜਿਸ ਤੋਂ ਬਾਅਦ ਰਕਬਾ ਖ਼ਾਲੀ ਹੁੰਦਿਆਂ ਅਪ੍ਰੈਲ ਦਾ ਅੰਤ ਆ ਜਾਂਦਾ ਹੈ |
ਸੰਗਰੂਰ, 17 ਮਈ (ਧੀਰਜ ਪਸ਼ੌਰੀਆ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਇੱਥੇ ਹੋਈ ਜ਼ਿਲ੍ਹਾ ਪੱਧਰੀ ਕਾਨਫਰੰਸ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਅੱਗੇ ਵਾਤਾਵਰਨ ਅਤੇ ਪਾਣੀ ਬਚਾਉਣ ਲਈ ਤੱਥਾਂ ਸਹਿਤ ਚਰਚਾ ਕੀਤੀ | ...
ਸੰਗਰੂਰ, 17 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਕੰਟਰੈਕਟ ਮੈਡੀਕਲ ਇੰਪਲਾਇਜ਼ ਜੁਆਇਟ ਕਮੇਟੀ ਨਾਲ ਸੰਬੰਧਿਤ ਰਜਿੰਦਰਾ ਹਸਪਤਾਲ ਪਟਿਆਲਾ ਦੇ ਕੋਰੋਨਾ ਯੋਧਿਆਂ ਵਲੋਂ ਪ੍ਰਧਾਨ ਸੰਦੀਪ ਕੌਰ ਦੀ ਅਗਵਾਈ ਹੇਠ ਮੁੱਖ ਮੰਤਰੀ ਨਿਵਾਸ ਬਾਹਰ 4 ਮਈ ਤੋਂ ਚੱਲ ਰਹੇ ...
ਐਡੀਲੇਡ, 17 ਮਈ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਸਹਿਰ ਐਡੀਲੇਡ ਦੀ ਪਾਰਲੀਮੈਂਟ 'ਚ ਰਸਲ ਵਾਰਟਲੇ ਮੈਂਬਰ ਲੈਜਿਸਲੇਟਿਵ ਕੌਂਸਲ ਅਤੇ ਦਾਨਾ ਵਾਰਟਲੇ ਐਮ.ਪੀ. ਟੋਰੈਸ ਨੇ ਕਿਹਾ ਹੈ ਕਿ ਭਾਰਤ ਦੇ ਪੰਜਾਬ ਤੋਂ ਪ੍ਰਕਾਸ਼ਿਤ ਹੁੰਦੇ ਪੰਜਾਬੀ ਅਖਬਾਰ 'ਅਜੀਤ' ਵਲੋਂ ...
ਮਸਤੂਆਣਾ ਸਾਹਿਬ, 17 ਮਈ (ਦਮਦਮੀ)- ਕੋਆਪਰੇਟਿਵ ਸੁਸਾਇਟੀ ਬਹਾਦਰਪੁਰ ਵਿਖੇ ਤਿੰਨ ਪਿੰਡਾਂ ਬਹਾਦਰਪੁਰ, ਦੁੱਗਾਂ ਤੇ ਕੁੰਨਰਾਂ ਦੇ ਮੈਂਬਰਾਂ 'ਚੋਂ ਬੀਤੇ ਦਿਨੀਂ ਬਹੁਸੰਮਤੀ ਨਾਲ ਹੋਈ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਦਾ ਪਿਛਲੇ ਇਕ ਮਹੀਨੇ ਤੋਂ ਚੱਲ ਰਿਹਾ ਰੇੜਕਾ ...
ਮਾਲੇਰਕੋਟਲਾ, 17 ਮਈ (ਮੁਹੰਮਦ ਹਨੀਫ਼ ਥਿੰਦ)- ਪਿਛਲੇ ਦਿਨੀਂ ਮਲੇਰਕੋਟਲਾ ਦੀ ਜ਼ਰਖੇਜ਼ ਧਰਤੀ 'ਤੇ ਵਿਦਵਾਨ ਸਾਹਿਤਕਾਰਾਂ ਦੀ ਮਿਲਣੀ ਹੋਈ, ਮਿਲਣੀ ਦੌਰਾਨ ਮਾਲੇਰਕੋਟਲਾ ਅਤੇ ਨੇੜੇ-ਤੇੜੇ ਦੇ ਸਾਹਿਤਕਾਰਾਂ ਨੂੰ ਸਾਂਝਾਂ ਅਤੇ ਵਿਸ਼ਾਲ ਮੰਚ ਪ੍ਰਦਾਨ ਕਰਨ ਦੇ ਉਦੇਸ਼ ...
ਲੌਂਗੋਵਾਲ, 17 ਮਈ (ਵਿਨੋਦ, ਖੰਨਾ)- ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਵਲੋਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਪਿਛਲੇ ਦਿਨੀਂ ਨਾੜ ਦੀ ਅੱਗ ਦੀ ਲਪੇਟ ਵਿਚ ਆਉਣ ਕਰਕੇ ਹੋਈਆਂ ਮਾਸੂਮ ਬੱਚਿਆਂ ਦੀਆਂ ਮੌਤਾਂ 'ਤੇ ਗਹਿਰੇ ਦੁੱਖ ਦਾ ...
ਚੀਮਾ ਮੰਡੀ, 17 ਮਈ (ਦਲਜੀਤ ਸਿੰਘ ਮੱਕੜ) - ਕਲਗ਼ੀਧਰ ਟਰੱਸਟ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਚੀਮਾ ਵਿਖੇ ਮਾਂ ਬੋਲੀ ਪੰਜਾਬੀ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ 'ਚ ਪੰਜਾਬੀ ਵਿਸ਼ਾ ਮਾਹਿਰ ਜਸਪ੍ਰੀਤ ਕੌਰ ਸਿੱਧੂ ਨੇ ਵਿਸ਼ੇਸ਼ ਸ਼ਿਰਕਤ ਕਰ ਕੇ ਅਕਾਲ ...
ਸੰਗਰੂਰ, 17 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਮੋਰਚੇ ਵਲੋਂ 21 ਮਈ ਨੂੰ ਸੁਤੰਤਰ ਭਵਨ ਵਿਚ ਹੋਣ ਵਾਲੀ ਜੋਨਲ ਕਨਵੈਨਸ਼ਨ ਦੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਸੀਤਾ ਰਾਮ ਸ਼ਰਮਾ, ...
ਸੁਨਾਮ ਊਧਮ ਸਿੰਘ ਵਾਲਾ, 17 ਮਈ (ਧਾਲੀਵਾਲ, ਭੁੱਲਰ)- ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪਿ੍ੰਸੀਪਲ ਕਾਮਨਾ ਗੁਪਤਾ ਦੀ ਅਗਵਾਈ ਵਿਚ 'ਏਕ ਭਾਰਤ ਸ੍ਰੇਸ਼ਠ ਭਾਰਤ' ਮੁਹਿੰਮ ਤਹਿਤ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਸਾਨਿਆ, ...
ਕੌਹਰੀਆਂ, 17 ਮਈ (ਮਾਲਵਿੰਦਰ ਸਿੰਘ ਸਿੱਧੂ) - ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਭਜਨਸਰ ਸਾਹਿਬ ਪਿੰਡ ਹਰੀਗੜ੍ਹ 'ਚ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਕਥਾ ਵਿਚਾਰਾਂ ਕਰਦਿਆਂ ਭਾਈ ਗੁਰਜੀਤ ਸਿੰਘ ਹਰੀਗੜ੍ਹ ਵਾਲਿਆਂ ਨੇ ਸ੍ਰੀ ਗੁਰੂ ਅਮਰਦਾਸ ...
ਮਾਲੇਰਕੋਟਲਾ, 17 ਮਈ (ਮੁਹੰਮਦ ਹਨੀਫ਼ ਥਿੰਦ, ਕੁਠਾਲਾ)- ਡੀ.ਟੀ.ਐੱਫ. ਦੀ ਸਾਲਾਨਾ ਜਨਰਲ ਕੌਂਸਲ ਦੇ ਫ਼ੈਸਲੇ ਅਨੁਸਾਰ ਅਧਿਆਪਕਾਂ 'ਚੋਂ ਸਭ ਤੋਂ ਵਧੇਰੇ ਆਰਥਿਕ ਤੇ ਸਮਾਜਿਕ ਤੌਰ 'ਤੇ ਪੀੜਿਤ ਹਿੱਸਿਆਂ ਦੀਆਂ ਤਿੰਨ ਅਹਿਮ ਮੰਗਾਂ ਦੀ ਮੰਗ ਨੂੰ ਲੈ ਕੇ ਡੀ.ਟੀ.ਐਫ. ਦੀ ...
ਮਲੇਰਕੋਟਲਾ, 17 ਮਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਦੀਆਂ ਵੱਖ-ਵੱਖ ਬ੍ਰਾਹਮਣ ਸਭਾਵਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਅਸ਼ੋਕ ਪਰਾਸਰ ਵਿਧਾਇਕ ਲੁਧਿਆਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਸਵਰੂਪ ਸ਼ਰਨ ਬਿਹਾਰੀ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ...
ਅਹਿਮਦਗੜ੍ਹ, 17 ਮਈ (ਰਣਧੀਰ ਸਿੰਘ ਮਹੋਲੀ)- ਖੇਡਾਂ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਬੌੜਹਾਈ ਕਲਾਂ ਵਿਖੇ ਕਰਵਾਏ ਚਾਰ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੌਰਾਨ ਪੁੱਜੀਆਂ ਵੱਖ-ਵੱਖ ਟੀਮਾਂ ਦੇ ਹੋਏ ਰੁਮਾਂਚਿਕ ਮੁਕਾਬਲਿਆਂ ਵਿਚ ਪਹਿਲਾ ਇਨਾਮ ਜੋਧਾਂ, ਦੂਜਾ ਵਾਰਡ ...
ਕੁੱਪ ਕਲਾਂ, 17 ਮਈ (ਮਨਜਿੰਦਰ ਸਿੰਘ ਸਰੌਦ)- ਧਰਤੀ ਹੇਠਲੇ ਪਾਣੀ ਦੇ ਡੂੰਘਾਈ ਵੱਲ ਜਾਣ ਨੂੰ ਵੇਖਦੇ ਹੋਏ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਸਮੇਂ ਉਨ੍ਹਾਂ ਨੂੰ ਦਿੱਤੇ ਪੱਤਰ ਰਾਹੀਂ ...
ਲਹਿਰਾਗਾਗਾ, 17 ਮਈ (ਅਸ਼ੋਕ ਗਰਗ)- ਲਹਿਰਾਗਾਗਾ-ਸੁਨਾਮ ਮੁੱਖ ਮਾਰਗ 'ਤੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ 5 ਨੌਜਵਾਨਾਂ ਦੇ ਜ਼ਖਮੀ ਹੋਣ ਦੀ ਖ਼ਬਰ ਮਿਲੀ ਹੈ | ਜਾਣਕਾਰੀ ਅਨੁਸਾਰ ਅਕਾਲੀ ਆਗੂ ਸਤਪਾਲ ਸਿੰਗਲਾ ਦਾ ਪੋਤਰਾ ਨਵੀਨ ਸਿੰਗਲਾ ਆਪਣੇ ...
ਮਲੇਰਕੋਟਲਾ, 17 ਮਈ (ਪਰਮਜੀਤ ਸਿੰਘ ਕੁਠਾਲਾ)- ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਮਲੇਰਕੋਟਲਾ ਦੇ ਇਕ ਵਫ਼ਦ ਨੇ ਅੱਜ ਰਾਜਪਾਲ ਪੰਜਾਬ ਦੇ ਨਾਂਅ ਇਕ ਮੰਗ ਪੱਤਰ ਸਹਾਇਕ ਕਮਿਸ਼ਨਰ ਮਲੇਰਕੋਟਲਾ ਸ੍ਰੀ ਗੁਰਮੀਤ ਰਾਮ ਨੂੰ ਸੌਂਪ ਕੇ ਮੰਗ ਕੀਤੀ ਕਿ ਸੁੰਡਰਾਂ ਪਿੰਡ ਵਿਚ ਅੱਗ ...
ਚੀਮਾ ਮੰਡੀ, 17 ਮਈ (ਜਸਵਿੰਦਰ ਸਿੰਘ ਸ਼ੇਰੋਂ)- ਮਾਡਰਨ ਕਾਲਜ ਬੀਰ ਕਲਾਂ ਦੀ ਵਿਦਿਆਰਥਣ ਕੁਲਦੀਪ ਕੌਰ ਨੇ ਸੰਗਰੂਰ ਵਿਖੇ ਹੋਏ ਅਥਲੈਟਿਕ ਮੁਕਾਬਲਿਆਂ ਵਿਚ ਦੋ ਤਗਮੇ ਜਿੱਤ ਕੇ ਕਾਲਜ ਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ | ਪਿ੍ੰਸੀਪਲ ਡਾ. ਵੀ.ਕੇ. ਰਾਏ ਨੇ ਦੱਸਿਆ ...
ਸੰਗਰੂਰ, 17 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਜਤਿੰਦਰ ਜੋਰਵਾਲ ਨੇ ਸੇਫ਼ ਸਕੂਲ ਵਾਹਨ ਪਾਲਿਸੀ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੰਦਿਆਂ ਕਿਹਾ ਹੈ ਕਿ ਸਕੂਲੀ ਵਾਹਨਾਂ ਵਿਚ ਇਸ ਪਾਲਿਸੀ ਤਹਿਤ ਦਰਜ ਹਦਾਇਤਾਂ ...
ਮੂਣਕ, 17 ਮਈ (ਕੇਵਲ ਸਿੰਗਲਾ, ਵਰਿੰਦਰ ਭਾਰਦਵਾਜ)- ਮੂਣਕ ਟੋਹਾਣਾ ਮੁੱਖ ਸੜਕ 'ਤੇ ਇਕ ਮਾਸੂਮ ਬੱਚੇ ਦੀ ਟਰੱਕ ਹੇਠਾਂ ਆ ਕੇ ਦਰਦਨਾਕ ਮੌਤ ਹੋਣ ਦਾ ਪਤਾ ਚੱਲਿਆ ਹੈ | ਜਾਣਕਾਰੀ ਅਨੁਸਾਰ ਢਾਈ ਕੁ ਸਾਲ ਦਾ ਬੱਚਾ ਰਣਵੀਰ ਸਿੰਘ ਪੁੱਤਰ ਗੁਰਜੀਤ ਸਿੰਘ ਸੇਖੋਂ ਵਾਰਡ ਨੰਬਰ-3 ...
ਸੰਗਰੂਰ, 17 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸ਼ਹੀਦ ਭਾਈ ਕਮਲਜੀਤ ਸਿੰਘ (ਸੁਨਾਮ) ਬੱਗੂਆਣਾ ਦੀ ਯਾਦ 'ਚ ਸ਼ਹੀਦੀ ਸਮਾਗਮ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸੰਗਰੂਰ ਵਿਖੇ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਵਲੋਂ ਸਮੂਹ ਸਿੱਖ ...
ਸੰਗਰੂਰ, 17 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਪੰਜਾਬ ਪੁਲਿਸ ਭਰਤੀ 2016 ਦੀ ਵੇਟਿੰਗ ਅਤੇ 2017 ਦੀ ਵੈਰੀਫਿਕੇਸ਼ਨ ਨਾਲ ਸੰਬੰਧਤ ਨੌਜਵਾਨ ਜੋ ਨੌਕਰੀਆਂ ਉੱਤੇ ਜੁਆਇਨ ਕਰਵਾਉਣ ਦੀ ਮੰਗ ਕਰ ਰਹੇ ਹਨ, ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦ ਭਾਕਿਯੂ ਏਕਤਾ ...
ਸੰਗਰੂਰ, 17 ਮਈ (ਧੀਰਜ ਪਸ਼ੌਰੀਆ)- ਭਾਜਪਾ ਮਹਿਲਾ ਮੋਰਚਾ ਦੀ ਬੈਠਕ ਜੋ ਮੋਰਚੇ ਦੀ ਆਗੂ ਲਕਸ਼ਮੀ ਦੇਵੀ ਦੇ ਘਰ ਹੋਈ 'ਚ ਪਹੁੰਚੀਆਂ ਸੰਕੁਤਲਾ ਦੇਵੀ, ਸੀਮਾ ਰਾਣੀ, ਬਿਮਲਾ ਦੇਵੀ, ਊਸ਼ਾ ਰਾਣੀ, ਨੀਲਮ ਰਾਣੀ, ਰਾਜ ਰਾਣੀ, ਪਰਮਜੀਤ ਕੌਰ, ਜੋਤੀ, ਬੀਨਾ ਰਾਣੀ, ਰੇਖਾ, ਗੀਤਾ, ...
ਸੰਗਰੂਰ, 17 ਮਈ (ਧੀਰਜ ਪਸ਼ੌਰੀਆ)- ਅਗਰਵਾਲ ਸਭਾ ਸੰਗਰੂਰ ਦੀ ਪ੍ਰਧਾਨਗੀ ਲਈ ਹੁਣ ਮੁਕਾਬਲਾ ਆਹਮੋ-ਸਾਹਮਣੇ ਹੋਵੇਗਾ | ਇਸ ਚੋਣ ਲਈ ਐਡ: ਪਵਨ ਗੁਪਤਾ, ਬਦਰੀ ਜਿੰਦਲ, ਰਾਜ ਕੁਮਾਰ ਟੋਨੀ ਤੇ ਵਿਪਨ ਜਿੰਦਲ ਨੇ ਨਾਮਜ਼ਦਗੀ ਫਾਰਮ ਦਾਖਲ ਕੀਤੇ ਸਨ | ਨਾਮਜ਼ਦਗੀ ਤੋਂ ਬਾਅਦ ਰਾਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX