ਫ਼ਿਰੋਜ਼ਪੁਰ, 17 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਪੁਲਿਸ ਵਲੋਂ ਲੁਟੇਰਿਆਂ ਤੇ ਚੋਰ ਉਚੱਕਿਆਂ ਖ਼ਿਲਾਫ਼ ਸਖ਼ਤੀ ਵਰਤਣ ਵਿਚ ਦਿਖਾਈ ਜਾਂਦੀ ਢਿੱਲਮੱਠ ਦੇ ਚੱਲਦਿਆਂ ਲੁਟੇਰਿਆਂ ਦੇ ਹੌਸਲੇ ਇਸ ਕਦਰ ਵੱਧ ਗਏ ਹਨ ਕਿ ਹੁਣ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੇ ਦਿਨ ਦਿਹਾੜੇ ਤੇ ਭੀੜ ਭੜੱਕੇ ਵਾਲੇ ਗਲੀਆਂ ਮੁਹੱਲਿਆਂ ਵਿਚ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ | ਅਜਿਹਾ ਹੀ ਮਾਮਲਾ ਫ਼ਿਰੋਜ਼ਪੁਰ ਸ਼ਹਿਰ ਦੀ ਪਾਸ਼ ਕਲੋਨੀ ਤੇ ਸਭ ਤੋਂ ਵੱਧ ਭੀੜ ਭੜਕੇ ਵਾਲੀ ਗਲੀ ਧਵਨ ਕਲੋਨੀ ਵਿਚ ਸਾਹਮਣੇ ਆਇਆ ਜਦੋਂ ਦੁਪਹਿਰ ਸਮੇਂ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਐਕਟਿਵਾ 'ਤੇ ਸਕੂਲ ਤੋਂ ਵਾਪਸ ਘਰ ਪਰਤ ਰਹੀ ਮਹਿਲਾ ਦਾ ਪਰਸ ਖੋਹ ਕੇ ਰਫ਼ੂ ਚੱਕਰ ਹੋ ਗਏ | ਲੁੱਟ ਦੀ ਸਾਰੀ ਘਟਨਾ ਮੌਕੇ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾਂ ਜਸਮੀਤ ਕੌਰ ਪਤਨੀ ਜਪਜੋਤ ਸਿੰਘ ਵਾਸੀ ਆਦਰਸ਼ ਨਗਰ ਫ਼ਿਰੋਜ਼ਪੁਰ ਸ਼ਹਿਰ ਨੇ ਦੋਸ਼ ਲਾਇਆ ਕਿ ਬੀਤੇ ਕੱਲ੍ਹ ਕਰੀਬ 1.30 ਵਜੇ ਉਹ ਸਕੂਲ ਤੋਂ ਵਾਪਸ ਘਰ ਜਾ ਰਹੀ ਸੀ ਤਾਂ ਧਵਨ ਕਲੋਨੀ ਮੇਨ ਸੜਕ 'ਤੇ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਲੁਟੇਰੇ ਉਸ ਦਾ ਹੈਾਡ ਬੈਗ ਜਿਸ ਵਿਚ ਉਸ ਦਾ ਮੋਬਾਈਲ ਫ਼ੋਨ, 1500 ਰੁਪਏ ਨਗਦ ਅਤੇ ਜ਼ਰੂਰੀ ਕਾਗ਼ਜ਼ਾਤ ਸਨ, ਖੋਹ ਕੇ ਲੈ ਗਏ | ਸਿਤਮਜ਼ਰੀਫੀ ਇਹ ਕਿ ਜਦੋਂ ਉਕਤ ਘਟਨਾ ਵਾਪਰ ਰਹੀ ਸੀ ਤਾਂ ਮੌਕੇ 'ਤੇ ਮੌਜੂਦ ਰਾਹਗੀਰਾਂ ਵਿਚੋਂ ਕਿਸੇ ਨੇ ਵੀ ਲੁਟੇਰਿਆਂ ਨੂੰ ਫੜਨ ਵਿਚ ਉਸ ਮਹਿਲਾ ਦੀ ਮਦਦ ਨਹੀਂ ਕੀਤੀ ਜਦ ਕਿ ਉਹ ਖ਼ੁਦ ਲੁਟੇਰਿਆਂ ਦਾ ਪਿੱਛਾ ਕਰਦੀ ਨਜ਼ਰ ਆਈ | ਪੀੜਤਾ ਨੇ ਦੋਸ਼ ਲਾਇਆ ਕਿ ਇੱਥੇ ਹੀ ਬੱਸ ਨਹੀਂ ਇਸ ਸਬੰਧੀ ਜਦੋਂ ਉਹ ਆਪਣੇ ਪਤੀ ਨਾਲ ਥਾਣੇ ਸ਼ਿਕਾਇਤ ਦਰਜ ਕਰਵਾਉਣ ਗਏ ਤਾਂ ਅੱਗੋਂ ਮੁਲਾਜ਼ਮਾਂ ਨੇ ਅਗਲੇ ਦਿਨ ਕਾਰਵਾਈ ਕਰਨ ਦਾ ਕਹਿ ਕੇ ਤੋਰ ਦਿੱਤਾ | ਇਸ ਸਬੰਧੀ ਡੀ.ਐੱਸ.ਪੀ ਸਿਟੀ ਸਤਵਿੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੁਲਿਸ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਸ਼ਹਿਰ ਵਿਚ ਵਾਪਰ ਰਹੀਆਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਵਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਸਬੰਧੀ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ |
ਫ਼ਿਰੋਜ਼ਪੁਰ, 17 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਚ ਨਿੱਤ ਵਾਪਰਦੀਆਂ ਘਟਨਾਵਾਂ ਪ੍ਰਤੀ ਸ਼ਹਿਰ ਵਾਸੀਆਂ ਦੇ ਮਨਾਂ ਵਿਚੋਂ ਡਰ ਦਾ ਮਾਹੌਲ ਖ਼ਤਮ ਕਰ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਪੁਲਿਸ ਵਲੋਂ ਪਿਛਲੇ ਸਮੇਂ ਤੋਂ ਬੰਦ ਪਈਆਂ ਚੈੱਕ ਪੋਸਟਾਂ 'ਤੇ ਬੀਟ ...
ਜ਼ੀਰਾ, 17 ਮਈ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਹਲਕੇ ਅੰਦਰ ਨਿੱਤ ਦਿਨ ਵਾਪਰ ਰਹੀਆਂ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਚੋਰ-ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਦਿਨ ਦਿਹਾੜੇ ਵੀ ਲੁੱਟਾਂ-ਖੋਹਾਂ ਦੀਆਂ ...
ਫ਼ਿਰੋਜ਼ਪੁਰ, 17 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਅੰਦਰ ਵਧੀਆਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦੇ ਚੱਲਦਿਆਂ ਇਕ ਬੇਖ਼ੌਫ ਚੋਰ ਵਲੋਂ ਦਿਨ ਦਿਹਾੜੇ ਸ਼ਹਿਰ ਦੀ ਭੀੜ ਭੜਕੇ ਵਾਲੀ ਮੱਲਵਾਲ ਰੋਡ 'ਤੇ ਸਥਿਤ ਇਕ ਦੁਕਾਨ ਅੰਦਰ ਗੱਲੇ ਵਿਚ ਪਏ 44 ਹਜ਼ਾਰ ...
ਫ਼ਿਰੋਜ਼ਸ਼ਾਹ, 17 ਮਈ (ਸਰਬਜੀਤ ਸਿੰਘ ਧਾਲੀਵਾਲ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦਿਲੀ ਤਮੰਨਾ ਹੈ ਕਿ ਸੂਬੇ ਦੇ ਲੋਕਾਂ ਨੇ ਜਿਸ ਉਤਸ਼ਾਹ ਅਤੇ ਉਮੀਦ ਨਾਲ ਆਪ ਪਾਰਟੀ ਨੂੰ ਵੋਟਾਂ ਪਾਈਆਂ ਹਨ, ਉਨ੍ਹਾਂ ਦੀਆਂ ਆਸਾਂ ਉਮੀਦਾਂ 'ਤੇ ਖਰਾ ਉਤਰਿਆ ਜਾਵੇ | ਇਸੇ ਤਹਿਤ ਹਲਕਾ ...
ਫ਼ਿਰੋਜ਼ਪੁਰ, 17 ਮਈ (ਜਸਵਿੰਦਰ ਸਿੰਘ ਸੰਧੂ)- ਸੂਬੇ ਦੇ ਸਿਹਤ ਮੰਤਰੀ ਡਾ: ਵਿਜੈ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫ਼ਿਰੋਜ਼ਪੁਰ ਦੇ ਸਿਹਤ ਵਿਭਾਗ ਨੇ ਹਰਕਤ ਵਿਚ ਆਉਂਦੇ ਹੋਏ ਫ਼ਿਰੋਜ਼ਪੁਰ ਸ਼ਹਿਰ-ਛਾਉਣੀ ਅਧੀਨ ਦਵਾਈਆਂ ਦੀਆਂ ਦੁਕਾਨਾਂ 'ਤੇ ਅਚਨਚੇਤ ...
ਫ਼ਿਰੋਜ਼ਪੁਰ, 17 ਮਈ (ਗੁਰਿੰਦਰ ਸਿੰਘ)-ਮੋਬਾਈਲ ਫੋਨਾਂ ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਸੁਰਖ਼ੀਆਂ ਵਿਚ ਚੱਲ ਰਹੀ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਅੰਦਰੋਂ ਅੱਜ ਫਿਰ ਲਾਵਾਰਸ ਪਏ ਅਤੇ ਹਵਾਲਾਤੀਆਂ ਕੋਲੋਂ 4 ਮੋਬਾਈਲ ਫ਼ੋਨ ਤੇ ਬੈਟਰੀ ਬਰਾਮਦ ਹੋਣ ...
ਗੁਰੂਹਰਸਹਾਏ, 17 ਮਈ (ਕਪਿਲ ਕੰਧਾਰੀ)-ਸਾਦਿਕ-ਗੁਰੂਹਰਸਹਾਏ 66 ਕੇ.ਵੀ ਲਾਈਨ ਦੇ ਕੰਡਕਟਰ ਦੇ ਸੇਗ ਕਰਨ ਦੇ ਚੱਲਦਿਆਂ ਗੁਰੂਹਰਸਹਾਏ ਸ਼ਹਿਰ ਦੀ ਬਿਜਲੀ ਅੱਜ ਬੰਦ ਰਹੇਗੀ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਓ ਸ਼ਹਿਰੀ ਬਲਬੀਰ ਵੋਹਰਾ ਨੇ ਦੱਸਿਆ ਕਿ ਗੁਰੂਹਰਸਹਾਏ ...
-ਮਾਮਲਾ ਨਸ਼ੇ ਦੀ ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ ਦਾ-
ਫ਼ਿਰੋਜ਼ਪੁਰ, 17 ਮਈ (ਗੁਰਿੰਦਰ ਸਿੰਘ)- ਬੀਤੇ ਕੱਲ੍ਹ ਫ਼ਿਰੋਜ਼ਪੁਰ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਤੋਂ ਬਾਅਦ ਇਕ ਨੌਜਵਾਨ ਦੇ ਪਰਿਵਾਰ ਨੇ ਉਨ੍ਹਾਂ ਦੀ ਬਸਤੀ ਵਿਚ ਹੀ ਰਹਿੰਦੀਆਂ ਔਰਤਾਂ ...
ਗੁਰੂਹਰਸਹਾਏ, 17 ਮਈ (ਕਪਿਲ ਕੰਧਾਰੀ)- ਕੇਂਦਰ ਸਰਕਾਰ ਵਲੋਂ ਫੂਡ ਸਪਲਾਈ ਮਹਿਕਮੇ ਰਾਹੀਂ ਭੇਜੀ ਜਾਂਦੀ ਡੀਪੂਆਂ 'ਤੇ ਮੁਫ਼ਤ ਮਿਲਣ ਵਾਲੀ ਕਣਕ ਪਿਛਲੇ ਪੰਜ ਮਹੀਨਿਆਂ ਤੋਂ ਨਾ ਮਿਲਣ ਕਾਰਨ ਆਪਣੀ ਦੁਨੀਆ ਭਗਤ ਸਿੰਘ ਰਾਜ ਦਰਬਾਰ ਦੀ ਅਗਵਾਈ ਹੇਠ ਪਿੰਡ ਦੇ ਮਜ਼ਦੂਰਾਂ ਨੇ ...
ਗੁਰੂਹਰਸਹਾਏ/ਪੰਜੇ ਕੇ ਉਤਾੜ/ਗੋਲੂ ਕਾ ਮੋੜ, 17 ਮਈ (ਕਪਿਲ ਕੰਧਾਰੀ, ਪੱਪੂ ਸੰਧਾ, ਸੁਰਿੰਦਰ ਸਿੰਘ ਪੁਪਨੇਜਾ)- ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਚੱਕ ਸ਼ਿਕਾਰਗਾਹ ਵਿਖੇ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦ ਬਿਜਲੀ ਮੁਲਾਜ਼ਮ ਅਤੇ ਇਸ ਪਿੰਡ ਦੇ ਕੁਝ ...
ਪੰਜੇ ਕੇ ਉਤਾੜ, 17 ਮਈ (ਪੱਪੂ ਸੰਧਾ)- ਮੰਡੀ ਪੰਜੇ ਕੇ ਉਤਾੜ ਦੇ ਨੇੜੇ ਸਰਹੱਦੀ ਪਿੰਡ ਸ਼ੇਰ ਸਿੰਘ ਵਾਲਾ ਵਿਖੇ 2 ਕਿੱਲੇ 4 ਕਨਾਲ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ | ਇਹ ਕਬਜ਼ਾ ਪਿੰਡ ਦੇ ਵਸਨੀਕ ਵਜ਼ੀਰ ਸਿੰਘ ਪੁੱਤਰ ਮੱਖਣ ਸਿੰਘ, ਚੰਨਾ ਸਿੰਘ ਪੁੱਤਰ ਜੀਤ ਸਿੰਘ, ...
ਫ਼ਿਰੋਜ਼ਪੁਰ, 17 ਮਈ (ਰਾਕੇਸ਼ ਚਾਵਲਾ)- ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐੱਸ.ਏ.ਐੱਸ. ਨਗਰ ਦੀ ਰਹਿਨੁਮਾਈ ਹੇਠ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ...
ਗੁਰੂਹਰਸਹਾਏ, 17 ਮਈ (ਹਰਚਰਨ ਸਿੰਘ ਸੰਧੂ)- ਸ਼ਨੀਵਾਰ ਰਾਤ ਨੂੰ ਭਾਜਪਾ ਮਹਿਲਾ ਮੋਰਚਾ ਪੰਜਾਬ ਦੇ ਜਨਰਲ ਸੈਕਟਰੀ ਅਮਿਕਾ ਬਜਾਜ ਉੱਪਰ ਹਮਲਾ ਕਰਕੇ ਮਾਰਕੁੱਟ ਕਰਦੇ ਹੋਏ ਸੋਨੇ ਦੀ ਚੈਨ ਖੋਹਣ ਵਾਲਿਆਂ ਵਿਰੁੱਧ ਬੁੱਧਵਾਰ ਤੱਕ ਕਾਰਵਾਈ ਨਾ ਹੋਣ 'ਤੇ ਗੁਰੂਹਰਸਹਾਏ ਥਾਣੇ ...
ਮੋਗਾ, 17 ਮਈ (ਸੁਰਿੰਦਰਪਾਲ ਸਿੰਘ)-ਉੱਘੀ ਆਈਲੈਟਸ ਤੇ ਇਮੀਗ੍ਰੇਸ਼ਨ ਸੰਸਥਾ ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਤੇ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਜਿਸ ਦੀ ਇਕ ਬ੍ਰਾਂਚ ਮਾਲ ਰੋਡ ਸਾਹਮਣੇ ਮਿਊਾਸੀਪਲ ਕੌਂਸਲ ਫ਼ਿਰੋਜ਼ਪੁਰ ...
ਗੁਰੂਹਰਸਹਾਏ, 17 ਮਈ (ਕਪਿਲ ਕੰਧਾਰੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਗੁਰੂਹਰਸਹਾਏ ਦੇ ਡੀ.ਐੱਸ.ਪੀ ਪ੍ਰਸ਼ੋਤਮ ਬੱਲ ਅਤੇ ਥਾਣਾ ਮੁਖੀ ਜਤਿੰਦਰ ...
ਫ਼ਿਰੋਜ਼ਪੁਰ, 17 ਮਈ (ਤਪਿੰਦਰ ਸਿੰਘ)- ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਵਲੋਂ ਅੱਜ 18 ਮਈ ਦਿਨ ਬੁੱਧਵਾਰ ਨੂੰ ਸਵੇਰੇ 9.30 ਵਜੇ ਤੋਂ 1 ਵਜੇ ਤੱਕ ਇਕ ਮੀਟਿੰਗ (ਖੁੱਲ੍ਹਾ ਦਰਬਾਰ) ਧਰਮਸ਼ਾਲਾ ਪੁਰਾਣੀ ਗਰੇਨ ਮਾਰਕੀਟ ਤਲਵੰਡੀ ਭਾਈ ਵਿਖੇ ...
ਜ਼ੀਰਾ, 17 ਮਈ (ਮਨਜੀਤ ਸਿੰਘ ਢਿੱਲੋਂ)-ਸਿਹਤ ਵਿਭਾਗ ਪੰਜਾਬ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਡਾ: ਰਜਿੰਦਰ ਅਰੋੜਾ ਸਿਵਲ ਸਰਜਨ ਫ਼ਿਰੋਜ਼ਪੁਰ ਅਤੇ ਡਾ: ਬਲਕਾਰ ਸਿੰਘ ਐੱਸ.ਐੱਮ.ਓ ਕੱਸੋਆਣਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਮੁਲਾਜ਼ਮਾਂ ਵਲੋਂ ਪੇਂਡੂ ਸਵੈ ਰੋਜ਼ਗਾਰ ...
ਫ਼ਿਰੋਜ਼ਪੁਰ, 17 ਮਈ (ਰਾਕੇਸ਼ ਚਾਵਲਾ)-ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ 'ਤੇ ਟ੍ਰੈਫਿਕ ਪੁਲਿਸ ਵਿਭਾਗ ਵਲੋਂ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਨਸਰਾਂ ਵਿਰੁੱਧ ਕਾਰਵਾਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX