ਬਠਿੰਡਾ, 17 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਦੀ ਖੇਡ ਨੀਤੀ ਨਵੇਂ ਸਿਰੀਓ ਬਣਾਈ ਜਾ ਰਹੀ ਹੈ, ਜਿਸ ਤਹਿਤ ਸਿਰਫ਼ ਉੱਥੇ ਹੀ ਸਟੇਡੀਅਮਾਂ ਦੀਆਂ ਪੌੜੀਆਂ-ਕਮਰਿਆਂ 'ਤੇ ਰੁਪਏ ਲਗਾਏ ਜਾਣਗੇ, ਜਿੱਥੇ ਬਹੁਤ ਜਿਆਦਾ ਜ਼ਰੂਰਤ ਹੋਈ | ਬਾਕੀ ਸਾਰਾ ਬਜਟ ਖਿਡਾਰੀਆਂ ਦੀ ਡਾਇਟ ਅਤੇ ਖੇਡ ਮੈਦਾਨ ਵਿਚ ਲੋੜੀਦੀਆਂ ਸਹੂਲਤਾਂ ਲਈ ਰੱਖਿਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਠਿੰਡਾ ਦੇ ਆਸਟ੍ਰੋਟਰਫ਼ ਹਾਕੀ ਸਟੇਡੀਅਮ, ਥਰਮਲ ਸਟੇਡੀਅਮ ਤੇ ਬਹੁਮੰਤਵੀ ਖੇਡ ਸਟੇਡੀਅਮ ਦਾ ਦੌਰਾ ਕਰਨ ਉਪਰੰਤ ਕੀਤਾ | ਮੀਤ ਹੇਅਰ ਨੇ ਕਿਹਾ ਕਿ ਪਹਿਲਾਂ ਪੰਜਾਬ ਦੀ ਖੇਡ ਨੀਤੀ ਕੁਝ ਇਸ ਤਰ੍ਹਾਂ ਦੀ ਰਹੀ ਹੈ ਕਿ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਪੁੱਛਿਆ ਨਹੀਂ ਗਿਆ, ਜਿਸ ਕਰਕੇ ਸੂਬੇ ਦੇ ਅੰਤਰ ਰਾਸ਼ਟਰੀ ਖਿਡਾਰੀ ਵੀ ਮਜ਼ਦੂਰੀਆਂ ਕਰਨ ਲਈ ਮਜ਼ਬੂਰ ਹਨ, ਪਰ ਅੱਗੀਓ ਅਜਿਹਾ ਨਹੀਂ ਹੋਵੇਗਾ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਤੇ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ ਅਤੇ ਨਵੀਂ ਖੇਡ ਨੀਤੀ ਆਉਣ ਮਗਰੋਂ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ 'ਤੇ ਸੂਬੇ ਅਤੇ ਦੇਸ਼ ਦਾ ਨਾਂਅ ਚਮਕਾਉਣ ਵਾਲੇ ਖਿਡਾਰੀਆਂ ਦਾ ਮਾਣ ਸਨਮਾਨ ਕਰੇਗੀ | ਖੇਡ ਮੰਤਰੀ ਨੇ ਕਿਹਾ ਕਿ ਸਾਲ 2004 ਵਿਚ ਖੇਡਾਂ ਦੇ ਖੇਤਰ 'ਚ ਪਹਿਲੇ ਸਥਾਨ 'ਤੇ ਰਹਿਣ ਵਾਲਾ ਸੂਬਾ ਪੰਜਾਬ ਅੱਜ 17ਵੇਂ-18ਵੇਂ ਸਥਾਨ 'ਤੇ ਪਹੁੰਚ ਗਿਆ, ਜਿਸ ਦਾ ਮੁੱਖ ਕਾਰਨ ਇਹੀ ਰਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਖਿਡਾਰੀਆਂ ਦੀ ਸਾਰ ਨਹੀਂ ਲਈ | ਉਨ੍ਹਾਂ ਖਿਡਾਰਨਾਂ ਨਾਲ ਕੀਤੀ ਗੱਲਬਾਤ ਦਾ ਤਰਕ ਦਿੰਦਿਆ ਦੱਸਿਆ ਕਿ ਇਸ ਤੋਂ ਵੱਧ ਅਫ਼ਸੋਸਜਨਕ ਗੱਲ ਕੀ ਹੋਵੇਗੀ ਕਿ 2016 ਤੋਂ ਬਾਅਦ ਸਰਕਾਰ ਨੇ ਖਿਡਾਰੀਆਂ ਨੂੰ ਇਕ ਹਾਕੀ ਤੱਕ ਨਹੀਂ ਦਿੱਤੀ | ਅਜਿਹੇ ਵਿਚ ਮੈਡਲਾਂ ਦੀ ਆਸ ਕਿੱਥੋਂ ਕੀਤੀ ਜਾ ਸਕਦੀ ਹੈ | ਉਨ੍ਹਾਂ ਗੁਆਂਢੀ ਸੂਬਾ ਹਰਿਆਣਾ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਨੇ ਖਿਡਾਰੀਆਂ ਦੀ ਕਦਰ ਕੀਤੀ ਤਾਂ ਹੀ ਖੇਡਾਂ 'ਚ ਹਰਿਆਣਾ ਕਿੱਥੇ ਪਹੁੰਚ ਗਿਆ, ਪਰ ਸਾਡੀਆਂ ਸਰਕਾਰਾਂ ਨੇ ਖਿਡਾਰੀਆਂ ਨੂੰ ਪੁੱਛਿਆ ਹੀ ਨਹੀਂ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਲੰਧਰ, ਸ੍ਰੀ ਅੰਮਿ੍ਤਸਰ ਸਾਹਿਬ ਸਮੇਤ ਹੋਰਨਾਂ ਸ਼ਹਿਰਾਂ ਦੇ ਦੌਰੇ ਦੌਰਾਨ ਦੇਖਿਆ ਕਿ ਉੱਥੇ ਪੌੜੀਆਂ ਤੇ ਕਮਰਿਆਂ 'ਤੇ ਕਰੋੜਾਂ ਰੁਪਏ ਲਗਾਏ ਹਨ, ਕਿਉਂਕਿ ਉਥੋਂ ਲੱਖਾਂ ਰੁਪਏ ਖਾਣੇ ਸਨ | ਪਿਛਲੇ ਸਮੇਂ ਸਾਰਾ ਇਹੋ ਕੁਝ ਚਲਦਾ ਰਿਹਾ | ਉਨ੍ਹਾਂ ਫੁੱਟਬਾਲ ਦੀ ਨਰਸਰੀ ਕਹੇ ਜਾਂਦੇ ਮਾਹਲਪੁਰ ਵਿਖੇ ਫੁੱਟਬਾਲ ਸੈਂਟਰ ਦਾ ਜ਼ਿਕਰ ਕਰਦਿਆਂ ਕਿਹਾ ਕਿ ੳੱੁਥੇ ਪਿਛਲੇ 6 ਮਹੀਨਿਆਂ ਤੋਂ ਬਿਜਲੀ ਦਾ ਕੁਨੈਕਸ਼ਨ ਕੱਟਿਆ ਹੋਇਆ ਸੀ, ਜਿਸ ਦਾ 60 ਹਜ਼ਾਰ ਰੁਪਏ ਦਾ ਬਿੱਲ ਨਹੀਂ ਭਰਿਆ ਗਿਆ ਸੀ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਕੋਲ ਬਿਜਲੀ ਦੇ ਬਿੱਲ ਭਰਨ ਨੂੰ ਰੁਪਏ ਨਹੀਂ, ਦੂਜੇ ਪਾਸੇ ਉੱਥੇ ਢਾਈ ਕਰੋੜ ਰੁਪਏ ਲਗਾ ਕੇ ਪੌੜੀਆਂ ਤੇ ਕਮਰੇ ਤਿਆਰ ਹੋ ਰਹੇ ਹਨ, ਪਰ ਜਿੱਥੇ ਖ਼ਿਡਾਰੀਆਂ ਲਈ ਗਰਾਉਂਡ ਅਤੇ ਹੋਰ ਖੇਡ ਸਹੂਲਤਾਂ ਲਈ ਪੈਸੇ ਨਹੀਂ | ਇਹ ਹਾਲ ਸਾਡੇ ਖੇਡ ਪ੍ਰਬੰਧਾਂ ਦਾ ਹੈ | ਉਨ੍ਹਾਂ ਵਲੋਂ ਜਿੱਥੇ ਜ਼ਮੀਨੀ ਪੱਧਰ 'ਤੇ ਜਾ ਕੇ ਸਕੂਲਾਂ-ਕਾਲਜਾਂ ਦੇ ਹਲਾਤਾਂ ਨੂੰ ਜਾਣਿਆ ਜਾ ਰਿਹਾ, ਉੱਥੇ ਖੇਡਾਂ ਵਿਚਲੀਆਂ ਕਮੀਆਂ ਪੇਸ਼ੀਆਂ ਬਾਰੇ ਖਿਡਾਰੀਆਂ, ਕੋਚਾਂ ਅਤੇ ਖੇਡਾਂ ਨਾਲ ਜੁੜੀਆਂ ਹਸਤੀਆਂ ਤੋਂ ਵਿਚਾਰ ਲਏ ਜਾ ਰਹੇ ਹਨ | ਇਸ ਮੌਕੇ ਖੇਡ ਮੰਤਰੀ ਨੇ ਹਾਕੀ ਖਿਡਾਰਨਾਂ ਨਾਲ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਬਾਰੇ ਵੀ ਗੱਲਬਾਤ ਕੀਤੀ | ਉਨ੍ਹਾਂ ਉੱਥੇ ਮੌਜੂਦ ਕੋਚਾਂ, ਖਿਡਾਰੀਆਂ ਤੇ ਹੋਰ ਪ੍ਰਬੰਧਕੀ ਸਟਾਫ਼ ਮੈਂਬਰਾਂ ਨੂੰ ਸਟੇਡੀਅਮਾਂ ਵਿਚਲੀਆਂ ਕਮੀਆਂ-ਪੇਸ਼ੀਆਂ ਪੁੱਛੀਆਂ | ਖੇਡ ਮੰਤਰੀ ਨੇ ਬਠਿੰਡਾ ਦੇ ਥਰਮਲ ਪਲਾਂਟ ਵਿਚਲੇ ਸਟੇਡੀਅਮ ਦਾ ਵੀ ਦੌਰਾ ਕੀਤਾ | ਇਸ ਮੌਕੇ ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ, ਨੀਲ ਗਰਗ ਸਪੋਕਸਪਰਸਨ ਪੰਜਾਬ, ਰਾਕੇਸ਼ ਪੁਰੀ ਇੰਚਾਰਜ ਲੋਕ ਸਭਾ ਹਲਕਾ ਬਠਿੰਡਾ ਤੇ ਅਮਿ੍ਤ ਲਾਲ ਅਗਰਵਾਲ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ, ਦੀਪਕ ਬਾਂਸਲ, ਐੱਮ. ਐੱਲ. ਜਿੰਦਲ ਆਦਿ ਸਮੇਤ ਹੋਰ ਅਹੁਦੇਦਾਰ ਤੇ ਵਰਕਰ ਮੌਜੂਦ ਸਨ |
ਬਠਿੰਡਾ, 17 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ 'ਚ ਬੀਤੇ ਕੱਲ੍ਹ ਹਿੰਦੂ ਧਰਮ ਨਾਲ ਸਬੰਧਤ ਸ੍ਰੀ ਹਨੂੰਮਾਨ ਚਾਲਿਸਾ ਸਾੜੇ ਜਾਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਅੱਜ ਸ਼ਹਿਰ ਦੀ ਮੁਲਤਾਨੀਆ ਰੋਡ ਸਥਿਤ ਇਕ ਬਹੁਮੰਜ਼ਲੀ ਇਮਾਰਤ ਵਿਚ ਸ੍ਰੀ ਗੁਰੂ ਗ੍ਰੰਥ ...
ਬਠਿੰਡਾ, 17 ਮਈ (ਅਵਤਾਰ ਸਿੰਘ)-ਸਥਾਨਕ ਜਨਤਾ ਨਗਰ ਗਲੀ ਨੰਬਰ-2 'ਚ ਇਕ ਨੌਜਵਾਨ ਜੋ ਕਿ ਆਪਣੇ ਸਹੁਰੇ ਪਰਿਵਾਰ 'ਚ ਰਹਿੰਦਾ ਸੀ, ਵਲੋਂ ਘਰ ਵਿਚ ਕੋਈ ਜ਼ਹਿਰਲੀ ਚੀਜ ਖਾ ਲਈ, ਜਿਸ ਦੀ ਸੂਚਨਾ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਮੈਂਬਰ ਸੰਦੀਪ ਗੋਇਲ ...
ਬਠਿੰਡਾ, 17 ਮਈ (ਸੱਤਪਾਲ ਸਿੰਘ ਸਿਵੀਆਂ)-ਬੀਤੇ ਦਿਨੀਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਵਿਜੇ ਸਿੰਗਲਾ ਵਲੋਂ ਸਿਹਤ ਵਿਭਾਗ ਵਿਚ ਕਈ ਅਹੁਦਿਆਂ ਲਈ ਚੁਣੇ ਹੋਏ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ, ਜਿਨਾਂ 'ਚੋਂ ...
ਬਠਿੰਡਾ, 17 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਐੱਮ. ਆਈ. ਐੱਚ. ਐੱਮ. ਵਲੋਂ ਮਾਲਵਾ ਖੇਤਰ ਨਾਲ ਸਬੰਧਿਤ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲਾਂ ਦੀ ਇਕ ਵਿਸ਼ੇਸ਼ ਪਿ੍ੰਸੀਪਲਸ 2022 ਮੀਟ ਕਰਵਾਈ ਗਈ | ਮਿੱਤਲ ਇੰਸਟੀਚਿਊਟ ਆਫ਼ ਹਾਸਪੀਟੈਲਟੀ ਮੈਨੇਜਮੈਂਟ ਵਿਖੇ ਹੋਏ ਇਸ ਸਮਗਾਮ 'ਚ ...
ਗੋਨਿਆਣਾ, 17 ਮਈ (ਪ. ਪ.)-ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਨਸ਼ੇ ਦੀ ਗੋਲੀਆਂ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਹੈ, ਜਦੋਂਕਿ ਉਕਤ ਕਾਰੋਬਾਰ ਨਾਲ ਸਬੰਧਿਤ ਇਕ ਔਰਤ ਪੁੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਈ | ਪੁਲਿਸ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ...
ਕੋਟਫੱਤਾ, 17 ਮਈ (ਰਣਜੀਤ ਸਿੰਘ ਬੁੱਟਰ)-ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਗੂ ਦਾ ਨੌਜਵਾਨ ਪਰਗਟ ਸਿੰਘ (30) ਪੁੱਤਰ ਮੇਜਰ ਸਿੰਘ ਜੋ 20 ਕੁ ਦਿਨ ਪਹਿਲਾਂ ਘਰੋਂ ਲਾਪਤਾ ਹੋ ਗਿਆ ਸੀ ਦੀ ਅੱਜ ਤੱਕ ਕੋਈ ਉੱਘ ਸੁੱਘ ਨਹੀਂ ਮਿਲੀ | ਲਾਪਤਾ ਨੌਜਵਾਨ ਦੇ ਭਰਾ ਬਲਦੇਵ ਸਿੰਘ ਤੇ ਡਾ. ...
ਬਠਿੰਡਾ, 17 ਮਈ (ਵੀਰਪਾਲ ਸਿੰਘ)-ਪੀ. ਆਰ. ਟੀ. ਸੀ., ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨਾਂ ਦੀ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਵਲੋਂ ਲਟਕਾਈਆਂ ਜਾ ਰਹੀਆਂ ਮੰਗਾਂ ਨੂੰ ਲੈ ਕੇ ਪੀ. ਆਰ. ਟੀ. ਸੀ. ਬਠਿੰਡਾ ਡਿੱਪੂ ਦੇ ਗੇਟ ਅੱਗੇ ਰੋਸ ਵਜੋਂ ਰੈਲੀ ਕੀਤੀ ਗਈ | ਇਸ ...
ਮਹਿਰਾਜ, 17 ਮਈ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਐੱਨ. ਆਰ. ਆਈ. ਦੀ ਬੰਦ ਕੋਠੀ ਨੂੰ ਨਿਸ਼ਾਨਾ ਬਣਾਉਂਦਿਆ ਡਾਲਰ ਤੇ ਨਕਦੀ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ...
ਮਹਿਮਾ ਸਰਜਾ, 17 ਮਈ (ਰਾਮਜੀਤ ਸ਼ਰਮਾ)-ਡਾ. ਪਾਖ਼ਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੇ ਨਿਰਦੇਸ਼ਾਂ ਤਹਿਤ ਤੇ ਡਾ. ਜਗਦੀਸ਼ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਬਲਾਕ ਪੱਧਰੀ ਕਿਸਾਨ ਸਿਖ਼ਲਾਈ ਕੈਂਪ ਲਗਾਇਆ ਗਿਆ | ਕੈਂਪ ਦੀ ਪ੍ਰਧਾਨਗੀ ਜ਼ਿਲ੍ਹਾ ...
ਗੋਨਿਆਣਾ, 17 ਮਈ (ਲਛਮਣ ਦਾਸ ਗਰਗ)-ਡਾ. ਪਾਖਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਜਗਦੀਸ਼ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਬਠਿੰਡਾ ਦੀ ਯੋਗ ਅਗਵਾਈ ਹੇਠ ਪਿੰਡ ਭੋਖੜਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਅਤੇ ਸਾਉਣੀ ...
ਭਾਈਰੂਪਾ, 17 ਮਈ (ਵਰਿੰਦਰ ਲੱਕੀ)-ਬੀਤੀ ਰਾਤ ਸਥਾਨਕ ਕਸਬੇ ਦੇ ਨੇੜਲੇ ਪਿੰਡ ਬੁਰਜ ਗਿੱਲ ਦੇ ਰਾਮਪੁਰਾ ਸਲਾਬਤਪੁਰਾ ਸੜਕ 'ਤੇ ਇਕ ਕਿਸਾਨ ਦੇ ਘਰ ਅਚਾਨਕ ਲੱਗੀ ਅੱਗ ਨੇ ਚੰਦ ਮਿੰਟਾਂ 'ਚ ਹੀ ਘਰ ਦਾ ਸਮੁੱਚਾ ਸਾਮਾਨ ਸਾੜਕੇ ਸੁਆਹ ਕਰ ਦਿੱਤਾ | ਵੱਡੀ ਰਾਤ ਹੋਣ ਕਾਰਨ ਲੋਕਾਂ ...
ਬਠਿੰਡਾ, 17 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਚੰਡੀਗੜ੍ਹ ਤੋਂ ਬਠਿੰਡਾ ਵੱਲ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਤੇ ਕਾਰ ਚਾਲਕ ਵਲੋਂ ਸਾਈਡ ਨਾ ਮਿਲਣ ਨੂੰ ਲੈ ਕੇ ਬਠਿੰਡਾ ਦੇ ਸੌ ਫੁੱਟੀ ਰੋਡ ਵਿਖੇ ਜ਼ੋਰਦਾਰ ਹੰਗਾਮਾ ਹੋ ਗਿਆ, ਜਿੱਥੇ ਕਾਰ ਚਾਲਕਾਂ ਦੁਆਰਾ ਪੀ. ਆਰ. ਟੀ. ਸੀ. ...
ਬਠਿੰਡਾ, 17 ਮਈ (ਸੱਤਪਾਲ ਸਿੰਘ ਸਿਵੀਆਂ)-ਤਨਖ਼ਾਹਾਂ ਨਾ ਮਿਲਣ ਕਰਕੇ ਅਧਿਆਪਕਾਂ ਵਲੋਂ ਮੁੜ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਠਿੰਡਾ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਕੋਲ ਪਹੁੰਚੇ ਹਲਕਾ ਭੁੱਚੋ ਮੰਡੀ ਦੇ ਵਿਧਾਇਕ ...
ਭੁੱਚੋ ਮੰਡੀ, 17 ਮਈ (ਪਰਵਿੰਦਰ ਸਿੰਘ ਜੌੜਾ)-ਚੱਕ ਫ਼ਤਹਿ ਸਿੰਘ ਵਾਲਾ 66 ਕੇ. ੀ. ਬਿਜਲੀ ਗਰਿੱਡ ਵਿਚ ਦੁਪਹਿਰ ਸਮੇਂ ਅਚਾਨਕ ਅੱਗ ਲੱਗਣ ਨਾਲ ਇੱਥੇ ਤਾਇਨਾਤ ਕਰਮਚਾਰੀਆਂ ਵਿਚ ਹੜਕੰਪ ਮੱਚ ਗਿਆ | ਕਰਮਚਾਰੀਆਂ ਨੇ ਤੁਰੰਤ ਨੇੜੇ ਹੀ ਨਸ਼ਿਆਂ ਖ਼ਿਲਾਫ਼ 20 ਦਿਨਾਂ ਤੋਂ ਲਗਾਤਾਰ ...
ਲਹਿਰਾ ਮੁਹੱਬਤ, 17 ਮਈ (ਸੁਖਪਾਲ ਸਿੰਘ ਸੁੱਖੀ)-ਨੇੜਲੇ ਪਿੰਡ ਲਹਿਰਾ ਖਾਨਾ ਦੇ ਕਿਸਾਨਾਂ ਦੀ ਰੇਲਵੇ ਵਿਭਾਗ ਨੇ ਮਾਲ ਦੀ ਢੋਆ-ਢੁਆਈ ਲਈ ਪਲੇਟੀ ਬਣਾਉਣ ਵਾਸਤੇ ਜ਼ਮੀਨ ਅਕਵਾਇਰ ਕਰ ਲਈ, ਪਰ ਕਿਸਾਨਾਂ ਨੂੰ ਬਣਦਾ ਮੁੱਲ ਨਹੀਂ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਭਾਰਤੀ ...
ਰਾਮਪੁਰਾ ਫੂਲ, 17 ਮਈ (ਨਰਪਿੰਦਰ ਸਿੰਘ ਧਾਲੀਵਾਲ)-ਭਾਰਤ ਸਰਕਾਰ ਵਲੋਂ ਕੁਪੋਸ਼ਣ ਨੂੰ ਖ਼ਤਮ ਕੀਤੇ ਜਾਣ ਦੇ ਯਤਨਾਂ 'ਤੇ ਸਵਾਲੀਆ ਨਿਸ਼ਾਨ ਲੱਗਦਾ ਨਜ਼ਰ ਆ ਰਿਹਾ ਹੈ | ਭਾਰਤੀ ਖ਼ੁਰਾਕ ਨਿਗਮ ਵਲੋਂ ਚੌਲਾਂ ਵਿਚ ਉੱਚ ਗੁਣਵੱਤਾ ਵਾਲੇ ਚਾਵਲ ਦੀ ਨਿਰਧਾਰਿਤ ਮਾਤਰਾ ਪਾਏ ...
ਬਠਿੰਡਾ, 17 ਮਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਕਾਂਗਰਸ ਸਮੇਤ ਬਠਿੰਡਾ ਦੀ ਕਾਂਗਰਸ ਪਾਰਟੀ 'ਚ ਸਭ ਕੁੱਝ ਅੱਛਾ ਨਹੀਂ ਚੱਲ ਰਿਹਾ ਹੈ | ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ (ਜੋਜੋ) ਵਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ...
ਰਾਮਾਂ ਮੰਡੀ, 17 ਮਈ (ਤਰਸੇਮ ਸਿੰਗਲਾ, ਅਮਰਜੀਤ ਸਿੰਘ ਲਹਿਰੀ)-ਪੰਜਾਬ ਸਰਕਾਰ ਵਲੋਂ ਨਾਜਾਇਜ਼ ਕਬਜ਼ਾਧਾਰੀਆਂ ਤੋਂ ਸਰਕਾਰੀ ਪੰਚਾਇਤੀ ਜ਼ਮੀਨਾਂ ਖ਼ਾਲੀ ਕਰਵਾਉਣ ਦੇ ਦਿੱਤੇ ਗਏ ਹੁਕਮਾਂ ਅਨੁਸਾਰ ਅੱਜ ਵੱਡੀ ਗਿਣਤੀ ਵਿਚ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀ ਪਿੰਡ ...
ਭਾਈਰੂਪਾ, 17 ਮਈ (ਵਰਿੰਦਰ ਲੱਕੀ)-ਪੰਜਾਬ ਦੇ ਉੱਘੇ ਟਰਾਂਸਪੋਰਟਰ ਤੇ ਸੀਨੀਅਰ ਅਕਾਲੀ ਆਗੂ ਨਿਰਮਲ ਸਿੰਘ ਬੁਰਜ ਗਿੱਲ, ਹਰਜਪਾਲ ਸਿੰਘ ਬੁਰਜ ਗਿੱਲ ਤੇ ਰਾਜਪਾਲ ਸਿੰਘ ਬੁਰਜ ਗਿੱਲ ਦੇ ਪਿਤਾ ਜਗਰੂਪ ਸਿੰਘ ਬੁਰਜ ਗਿੱਲ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨਮਿਤ ...
ਨਥਾਣਾ, 17 ਮਈ (ਗੁਰਦਰਸ਼ਨ ਲੁੱਧੜ)-ਬਲਾਕ ਖੇਤੀਬਾੜੀ ਦਫ਼ਤਰ ਨਥਾਣਾ ਅੱਗੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਭਰੋਸਾ ਦੇਣ ਉਪਰੰਤ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਅਣਮਿਥੇ ਸਮੇਂ ਦਾ ਚੱਲ ਰਿਹਾ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਨਰਮੇ ...
ਰਾਮਪੁਰਾ ਫੂਲ, 17 ਮਈ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਸੂਬੇ ਅੰਦਰ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਤੈਨਾਤੀਆਂ 'ਤੇ ਤਤਕਾਲ ਪ੍ਰਭਾਵ ਤੋਂ ਰੋਕ ਲਗਾ ਦਿੱਤੀ ਹੈ | ਪਾਵਰਕਾਮ ਦੇ ਉਪ ਸਕੱਤਰ ਜ਼ੋਨਜ ਵਲੋਂ ਜਾਰੀ ਪੱਤਰ ਵਿਚ ਸੂਬੇ ਦੇ ਚੀਫ਼ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX