ਤਪਾ ਮੰਡੀ, 17 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਪਾਵਰਕਾਮ ਵਲੋਂ ਚੋਰੀ ਫੜਨ ਸਬੰਧੀ ਵਿੱਢੀ ਮੁਹਿੰਮ ਤਹਿਤ ਨਜ਼ਦੀਕੀ ਪਿੰਡ ਢਿਲਵਾਂ ਦੀ ਰਾਜਾ ਪੱਤੀ ਵਿਖੇ ਬਿਜਲੀ ਚੋਰੀ ਫੜਨ ਅਤੇ ਲੋਡ ਦੀ ਜਾਂਚ ਕਰਨ ਪਹੁੰਚੀ ਪਾਵਰਕਾਮ ਦੀ ਟੀਮ ਦਾ ਕਿਸਾਨ ਜਥੇਬੰਦੀਆਂ ਵਲੋਂ ਘਿਰਾਓ ਕਰ ਕੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਕਿਸਾਨ ਆਗੂਆਂ ਬਲੌਰ ਸਿੰਘ, ਰੂਪ ਸਿੰਘ, ਗੋਰਾ ਸਿੰਘ, ਜਗਤਾਰ ਸਿੰਘ, ਮਲਕੀਤ ਸਿੰਘ, ਬਿੱਕਰ ਸਿੰਘ, ਹਾਕਮ ਸਿੰਘ, ਦਰਸ਼ਨ ਸਿੰਘ ਅਤੇ ਨਛੱਤਰ ਸਿੰਘ ਆਦਿ ਨੇ ਦੱਸਿਆ ਕਿ ਅੱਜ ਦਿਨ ਚੜ੍ਹਦੇ ਹੀ ਪਿੰਡ ਦੀ ਰਾਜਾ ਪੱਤੀ ਵਿਖੇ ਸਥਿਤ ਘਰਾਂ 'ਚ ਪਾਵਰਕਾਮ ਅਧਿਕਾਰੀਆਂ ਵਲੋਂ ਛਾਪੇਮਾਰੀ ਕੀਤੀ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਪਿੰਡ ਦੀ ਲਸ਼ਕਰੀ ਪੱਤੀ ਵਿਖੇ ਇਕ ਗਰੀਬ ਘਰ 'ਚੋਂ ਕੁੰਡੀ ਫੜੀ ਹੈ ਤੇ ਪਾਵਰਕਾਮ ਦੀ ਟੀਮ ਜੁਰਮਾਨਾ ਘੱਟ ਕਰਨ ਦੀ ਗੱਲ ਕਰਨ ਲੱਗੀ | ਉਪਰੰਤ ਕਿਸਾਨ ਜਥੇਬੰਦੀਆਂ ਵਲੋਂ ਉਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਗਿਆ | ਉਨ੍ਹਾਂ ਚੈਕਿੰਗ ਟੀਮ ਦਾ ਵਿਰੋਧ ਕਰਦਿਆਂ ਕਿਹਾ ਕਿ ਜਿਨਾਂ ਸਮਾਂ ਪਾਵਰਕਾਮ ਦੇ ਅਧਿਕਾਰੀ ਫੜੀ ਗਈ ਕੁੰਡੀ ਸਬੰਧੀ ਪਾਇਆ ਜੁਰਮਾਨਾ ਮੁਆਫ਼ ਨਹੀਂ ਕਰਦੇ, ਉਨ੍ਹਾਂ ਵਲੋਂ ਘਿਰਾਓ ਜਾਰੀ ਰਹੇਗਾ | ਕਿਸਾਨ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸੂਬਾ ਸਰਕਾਰ ਵਲੋਂ ਇਸ ਤਰ੍ਹਾਂ ਪਿੰਡ-ਪਿੰਡ ਜਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰੇਗੀ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ | ਇਸ ਸਬੰਧੀ ਪਾਵਰਕਾਮ ਤਪਾ ਦੇ ਐਸ.ਡੀ.ਓ. ਜੱਸਾ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ ਤਹਿਤ ਚੈਕਿੰਗ ਮੁਹਿੰਮ ਚਲਾਈ ਹੋਈ ਹੈ | ਫੜੀ ਗਈ ਕੁੰਡੀ ਸਬੰਧੀ ਪਾਇਆ ਗਿਆ ਜੁਰਮਾਨਾ ਉਹ ਮੁਆਫ਼ ਨਹੀਂ ਕਰਦੇ, ਉਨ੍ਹਾਂ ਇਸ ਸਬੰਧੀ ਪਾਵਰਕਾਮ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਰਾਜਾ ਪੱਤੀ ਵਿਚ ਉਨ੍ਹਾਂ ਨੂੰ ਚੈਕਿੰਗ ਦੌਰਾਨ ਕੋਈ ਵੀ ਕੁੰਡੀ ਨਹੀਂ ਮਿਲੀ | ਉੱਧਰ ਦੂਜੇ ਪਾਸੇ ਮਾਮਲੇ ਦਾ ਪਤਾ ਲੱਗਦੇ ਹੀ ਡੀ.ਐਸ.ਪੀ. ਤਪਾ ਗੁਰਵਿੰਦਰ ਸਿੰਘ ਸੰਧੂ ਅਤੇ ਥਾਣਾ ਮੁਖੀ ਨਰਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਸਨ | ਇਸ ਮੌਕੇ ਤਪਾ-2 ਦੇ ਐਸ.ਡੀ.ਓ. ਪ੍ਰਸ਼ੋਤਮ ਲਾਲ, ਜੇ.ਈ ਹਰਪ੍ਰੀਤ ਸਿੰਘ, ਜੇ.ਈ. ਪ੍ਰਗਟ ਸਿੰਘ, ਜੇ.ਈ ਗੁਰਮੀਤ ਸਿੰਘ, ਜੇ.ਈ ਸੁਖਵਿੰਦਰ ਸਿੰਘ ਤੋਂ ਇਲਾਵਾ ਸਰਪੰਚ ਲਖਵਿੰਦਰ ਸਿੰਘ ਲੱਖਾ, ਪੰਚ ਗੁਰਜੀਤ ਕੌਰ, ਜਸਬੀਰ ਕੌਰ, ਸੁਰਿੰਦਰ ਕੌਰ, ਬੀਰਾ ਸਿੰਘ ਆਦਿ ਵੱਡੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਸਨ |
ਰੂੜੇਕੇ ਕਲਾਂ, 17 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)- ਸਰਕਾਰੀ ਪ੍ਰਾਇਮਰੀ ਸਕੂਲ ਪਿਰਥਾ ਪੱਤੀ ਧੂਰਕੋਟ ਦੀ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਅਚਨਚੇਤ ਚੈਕਿੰਗ ਕਰ ਕੇ ਮੌਕੇ 'ਤੇ ਡਿਪਟੀ ਡੀ.ਓ. ਵਸੁੰਧਰਾ ਕਪਿਲ ਨੂੰ ਬੁਲਾ ਕੇ ਡਿਊਟੀ ਤੋਂ ਗ਼ੈਰ-ਹਾਜ਼ਰ ...
ਤਪਾ ਮੰਡੀ, 17 ਮਈ (ਵਿਜੇ ਸ਼ਰਮਾ)-ਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ਨਇਅਰ ਨੇ ਅੱਜ ਤਪਾ ਨੇੜੇ ਢਿੱਲਵਾਂ ਰੋਡ 'ਤੇ ਉਸਾਰੀ ਅਧੀਨ ਬਿਰਧ ਆਸ਼ਰਮ ਦੇ ਉਸਾਰੀ ਕਾਰਜ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਤਪਾ ਸ੍ਰੀਮਤੀ ਸਿਮਰਨਪ੍ਰੀਤ ਕੌਰ ਵੀ ਹਾਜ਼ਰ ਸਨ। ਇਸ ...
ਬਰਨਾਲਾ, 17 ਮਈ (ਅਸ਼ੋਕ ਭਾਰਤੀ)- ਪੈਨਸ਼ਨਰਜ਼ ਭਵਨ ਬਰਨਾਲਾ ਵਿਖੇ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਖ਼ਸੀਸ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਪੈਨਸ਼ਨਰਜ਼ ਕੰਨਫਡਰੇਸਨ ਵਲੋਂ ਇਕ ...
ਬਰਨਾਲਾ, 17 ਮਈ (ਅਸ਼ੋਕ ਭਾਰਤੀ)-'ਫਾਸੀ ਹਮਲੇ ਵਿਰੋਧੀ ਫਰੰਟ' ਦੇ ਸੱਦੇ 'ਤੇ 19 ਮਈ ਨੂੰ ਸੰਗਰੂਰ (ਮਨਸਾ ਦੇਵੀ ਮੰਦਿਰ ਨੇੜੇ ਪ੍ਰੇਮ ਸਭਾ ਸਕੂਲ) ਵਿਖੇ ਜ਼ੋਨ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ | ਇਸ ਕਨਵੈਨਸਨ ਵਿਚ ਬਰਨਾਲਾ, ਸੰਗਰੂਰ, ਮਲੇਰਕੋਟਲਾ ਅਤੇ ਪਟਿਆਲਾ ...
ਬਰਨਾਲਾ, 17 ਮਈ (ਗੁਰਪ੍ਰੀਤ ਸਿੰਘ ਲਾਡੀ)-ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਨੇ ਦੱਸਿਆ ਕਿ ਮਾਸਟਰ ਕੇਡਰ 4161 ਪੋਸਟਾਂ ਵਿਚ ਅਪਲਾਈ ਕਰਨ ਲਈ ਉਮਰ ਹੱਦ 37 ਤੋਂ 42 ਕਰਵਾਉਣ ਲਈ ਕਈ ਵਾਰ ਚੰਡੀਗੜ੍ਹ ਸੀ.ਐਮ. ਹਾਊਸ ਅਤੇ ਸਿੱਖਿਆ ਮੰਤਰੀ ਨਾਲ ...
ਮਹਿਲ ਕਲਾਂ, 17 ਮਈ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)- ਸਿਹਤ ਮੰਤਰੀ ਪੰਜਾਬ ਡਾ: ਵਿਜੇ ਸਿੰਗਲਾ ਦੇ ਨਿਰਦੇਸ਼ਾਂ ਤਹਿਤ ਮੁੱਢਲਾ ਸਿਹਤ ਕੇਂਦਰ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ: ਜੈਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਪਿੰਡ ਛਾਪਾ ਦੇ ਸਰਕਾਰੀ ਹਸਪਤਾਲ ...
ਬਰਨਾਲਾ, 17 ਮਈ (ਗੁਰਪ੍ਰੀਤ ਸਿੰਘ ਲਾਡੀ)-ਐਗਰੋ ਇਨਪੁਟਸ ਡੀਲਰਜ਼ ਐਸੋਸੀਏਸ਼ਨ ਬਰਨਾਲਾ ਦੀ ਜ਼ਰੂਰੀ ਮੀਟਿੰਗ ਨਵੀਂ ਅਨਾਜ ਮੰਡੀ ਬਰਨਾਲਾ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਬੁਲਾਰੇ ਅਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੋਕਲ ਪ੍ਰਕਾਸ਼ ...
ਤਪਾ ਮੰਡੀ, 17 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)- ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਕੁਮਾਰ ਮਲਿਕ ਆਈ.ਪੀ.ਐਸ. ਦੇ ਨਿਰਦੇਸ਼ਾਂ ਹੇਠ ਡੀ.ਐਸ.ਪੀ. ਤਪਾ ਗੁਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਤਪਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ...
ਲਹਿਰਾਗਾਗਾ, 17 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਸਥਾਨਕ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਕਾਰ ਚਾਲਕ ਨੂੰ ਦੇਸੀ ਪਿਸਤੌਲ ਤੇ ਜ਼ਿੰਦਾ ਰੋਂਦ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਸਹਾਇਕ ...
ਮਹਿਲ ਕਲਾਂ, 17 ਮਈ (ਅਵਤਾਰ ਸਿੰਘ ਅਣਖੀ)-ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਮੀਟਿੰਗ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ | ਇਸ ਮੌਕੇ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਜਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਨੇ ਸਮੂਹ ...
ਸ਼ਹਿਣਾ, 17 ਮਈ (ਸੁਰੇਸ਼ ਗੋਗੀ)-ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਉਗੋਕੇ ਵਿਖੇ 13-13 ਬੁੱਕ ਸਟੋਰ ਸ਼ੁਰੂ ਕੀਤਾ ਗਿਆ | ਬੱਚਿਆਂ ਨੂੰ ਸਟੇਸ਼ਨਰੀ ਵੰਡਣ ਦੀ ਸ਼ੁਰੂਆਤ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੀ ਮਾਤਾ ਬਲਦੇਵ ਕੌਰ ਨੇ ਆਪਣੇ ਕਰ ਕਮਲਾਂ ਨਾਲ ਕੀਤੀ | ...
ਰੂੜੇਕੇ ਕਲਾਂ, 17 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਪਿੰਡ ਪੱਖੋ ਕਲਾਂ ਦੀਆਂ ਸੰਗਤਾਂ ਵਲੋਂ ਪਿੰਡ ਵਿਚੋਂ ਕਣਕ ਅਤੇ ਹੋਰ ਰਸਦਾਂ ਇਕੱਠੀਆਂ ਕਰ ਕੇ ਭਾਈ ਜਗਰਾਜ ਸਿੰਘ ਹਰੀਗੜ੍ਹ, ਪ੍ਰਧਾਨ ਰੂਪ ਸਿੰਘ ...
ਧਨੌਲਾ, 17 ਮਈ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਧਨੌਲਾ ਰੋਡ ਬਰਨਾਲਾ ਵਿਖੇ ਯੋਗਾ ਡੇ ਮਨਾਇਆ ਗਿਆ | ਇਸ ਵਿਚ ਦਸਵੀਂ ਕਲਾਸ ਤੱਕ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਜਿਸ ਵਿਚ ਬੱਚਿਆਂ ਨੇ ਵੱਖ-ਵੱਖ ਆਸਣ ਕੀਤੇ | ਮੈਡਮ ਨਵਰੂਪ ਕੌਰ ਵਲੋਂ ...
ਬਰਨਾਲਾ, 17 ਮਈ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਜਦੋਂ ਤੋਂ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਸਿੱਖਿਆ ਖੇਤਰ ਨਾਲ ਸੰਬੰਧਿਤ ਅਧਿਆਪਕ ਤੇ ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ...
ਐਡੀਲੇਡ, 17 ਮਈ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਸਹਿਰ ਐਡੀਲੇਡ ਦੀ ਪਾਰਲੀਮੈਂਟ 'ਚ ਰਸਲ ਵਾਰਟਲੇ ਮੈਂਬਰ ਲੈਜਿਸਲੇਟਿਵ ਕੌਂਸਲ ਅਤੇ ਦਾਨਾ ਵਾਰਟਲੇ ਐਮ.ਪੀ. ਟੋਰੈਸ ਨੇ ਕਿਹਾ ਹੈ ਕਿ ਭਾਰਤ ਦੇ ਪੰਜਾਬ ਤੋਂ ਪ੍ਰਕਾਸ਼ਿਤ ਹੁੰਦੇ ਪੰਜਾਬੀ ਅਖਬਾਰ 'ਅਜੀਤ' ਵਲੋਂ ...
ਟੱਲੇਵਾਲ, 17 ਮਈ (ਸੋਨੀ ਚੀਮਾ)-ਪਿੰਡ ਟੱਲੇਵਾਲ ਨਾਲ ਸੰਬੰਧਿਤ ਰੱਬੀ ਰੂਹ ਦੇ ਮਾਲਕ ਅਤੇ ਸੱਲਣ ਪਰਿਵਾਰ ਦੇ ਸਾਬਕਾ ਸਰਪੰਚ ਤੇਜਾ ਸਿੰਘ ਭਗਤ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਪਿੰਡ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਹੋਈ | ਇਸ ਮੌਕੇ ਰਾਗੀ ਟੱਲੇਵਾਲ ਦੇ ਜਸਵੰਤ ...
ਭਦੌੜ, 17 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)- ਸਾਬਕਾ ਵਿਧਾਇਕ ਪਦਮਸ੍ਰੀ ਹਰਵਿੰਦਰ ਸਿੰਘ ਫੂਲਕਾ ਸੀਨੀਅਰ ਵਕੀਲ ਸੁਪਰੀਮ ਕੋਰਟ ਦੇ ਭਰਾ ਅਤੇ ਦਿਗੰਬਰ ਸਿੰਘ ਫੂਲਕਾ ਤੇ ਡਾ: ਗੁਰਸ਼ਕਤੀ ਸਿੰਘ ਫੂਲਕਾ ਦੇ ਪਿਤਾ ਰਵਿੰਦਰ ਸਿੰਘ ਫੂਲਕਾ (ਬਿੰਦਰ ਜੀ) ਨਮਿਤ ਸ਼ਰਧਾਂਜਲੀ ...
ਸ਼ਹਿਣਾ, 17 ਮਈ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਜਗਜੀਤਪੁਰਾ ਵਿਖੇ ਧੰਨਵਾਦੀ ਦੌਰਾ ਕਰਨ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦਾ ਸਹਿਯੋਗ ਜੇਕਰ ਸਰਕਾਰ ਨੂੰ ਇਸੇ ਤਰ੍ਹਾਂ ਮਿਲਦਾ ਰਿਹਾ ਤਾਂ ਸਰਕਾਰ ਪੂਰੇ 5 ਸਾਲਾਂ ਵਿਚ ਪੰਜਾਬ ਨੂੰ ...
ਮਹਿਲ ਕਲਾਂ, 17 ਮਈ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)- ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ: ਬਲਬੀਰ ਚੰਦ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ ਸਬੰਧੀ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ...
ਬਰਨਾਲਾ, 17 ਮਈ (ਅਸ਼ੋਕ ਭਾਰਤੀ)- ਆਲ ਇੰਡੀਆ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਵਲੋਂ ਆਂਗਣਵਾੜੀ ਵਰਕਰ ਨੂੰ ਪੂਰਵ ਸਕੂਲ ਸਿੱਖਿਆ ਅਧਿਆਪਕ ਦਾ ਦਰਜਾ ਦੇਣ ਸਬੰਧੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗ-ਪੱਤਰ ਦਿੱਤਾ ਗਿਆ | ...
ਸ਼ਹਿਣਾ, 17 ਮਈ (ਸੁਰੇਸ਼ ਗੋਗੀ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੱਤ ਦੀ ਪਤਨੀ ਸੁਮਨਪ੍ਰੀਤ ਕੌਰ ਨੱਤ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਗਿੱਲ ਪੱਤੀ ਮੌੜ ਨਾਭਾ ਵਿਖੇ ਹੋਈ | ਇਸ ਮੌਕੇ ਹਰਪ੍ਰੀਤ ਸਿੰਘ ਕੱਟੂ ਦੇ ਕੀਰਤਨੀ ਜਥੇ ਨੇ ...
ਬਰਨਾਲਾ, 17 ਮਈ (ਅਸ਼ੋਕ ਭਾਰਤੀ)- ਬਰਨਾਲਾ ਜ਼ਿਲ੍ਹੇ ਦੀਆਂ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ, ਏਕਟੂ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਰੂੜੇਕੇ, ...
ਬਰਨਾਲਾ, 17 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਟੇਟ ਫੂਡ ਕਮਿਸ਼ਨ ਪੰਜਾਬ ਦੇ ਮੈਂਬਰ ਸ੍ਰੀਮਤੀ ਪ੍ਰੀਤੀ ਚਾਵਲਾ ਨੇ ਅੱਜ ਜ਼ਿਲ੍ਹਾ ਬਰਨਾਲਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਸਰਕਾਰੀ ਰਾਸ਼ਨ ਡੀਪੂਆਂ ਦੀ ਚੈਕਿੰਗ ਕੀਤੀ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX