ਨਵੀਂ ਦਿੱਲੀ, 17 ਮਈ (ਜਗਤਾਰ)- ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਸਟੇਟ ਦੀ ਕੋਰ ਕਮੇਟੀ ਦੀ ਮੀਟਿੰਗ ਪਾਰਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਰਕਾਬਗੰਜ ਸਾਹਿਬ ਸਥਿਤ ਦਫਤਰ ਵਿਖੇ ਹੋਈ, ਜਿਸ ਵਿਚ ਬੀਬੀ ਰਣਜੀਤ ਕੌਰ ਅਤੇ ਅਰਮੀਤ ਸਿੰਘ ਖਾਨਪੁਰੀ ਨੂੰ ਦਿੱਲੀ ਦਾ 'ਬੁਲਾਰਾ' ਵੱਜੋ ਚੁਣੇ ਜਾਣ ਤੋਂ ਇਲਾਵਾ ਸਾਬਕਾ ਕਮੇਟੀ ਮੈਂਬਰ ਤੇਜਪਾਲ ਸਿੰਘ ਟੈਗੋਰ ਗਾਰਡਨ ਨੂੰ ਦਫ਼ਤਰ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਸਮੂਚੀ ਟੀਮ ਦਾ ਐਲਾਨ ਛੇਤੀ ਹੀ ਕਰਨ ਦੀ ਗੱਲ ਵੀ ਆਖੀ ਗਈ ਹੈ | ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਦਿੱਲੀ ਦੇ ਸਾਰੇ 46 ਵਾਰਡਾਂ ਦੇ ਇੰਚਾਰਜ ਵੀ ਨਿਯੁਕਤ ਕੀਤੇ ਜਾਣਗੇ, ਜੋ ਆਪੋ-ਆਪਣੇ ਵਾਰਡਾਂ ਵਿਚ ਪਾਰਟੀ ਦਾ ਪ੍ਰਚਾਰ ਕਰਦੇ ਹੋਏ ਵਾਰਡ ਟੀਮਾਂ ਦਾ ਗਠਨ ਕਰਨਗੇ | ਉਨ੍ਹਾਂ ਕਿਹਾ ਕਿ ਦਿੱਲੀ ਪ੍ਰਦੇਸ਼ ਦਫ਼ਤਰ 'ਚ ਛੇਤੀ ਹੀ ਇਕ ਕੇਂਦਰ ਖੋਲ ਕੇ ਸਿੱਖ ਬੱਚਿਆਂ ਲਈ ਘੱਟਗਿਣਤੀ ਸਰਟੀਫਿਕੇਟ ਤੋਂ ਇਲਾਵਾ ਦਿੱਲੀ ਸਰਕਾਰ ਦੀਆਂ ਘੱਟ ਗਿਣਤੀਆਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਜਿਸ ਵਿਚ ਬੱਚਿਆਂ ਦੀ ਫ਼ੀਸ ਮੁਆਫ਼ੀ ਤੋਂ ਲੈ ਕੇ ਕਰਜ਼ੇ ਆਦਿ ਦੀਆਂ ਸਹੂਲਤਾਂ ਹਨ, ਉਨ੍ਹਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪਾਤਰ ਲੋਕਾਂ ਦੇ ਫ਼ਾਰਮ ਵੀ ਭਰਵਾਏ ਜਾਣਗੇ | ਜੱਥੇਦਾਰ ਹਿੱਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਮੀਡੀਏਸ਼ਨ ਸੈਲ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿਚ ਰਵਿੰਦਰ ਕੌਰ ਬਤਰਾ ਦੇ ਨਾਲ ਹੋਰ ਵਕੀਲਾਂ ਦੀ ਟੀਮਾਂ ਵੱਲੋਜ ਵੀ ਲੋਕਾਂ ਦੇ ਪਰਿਵਾਰਕ ਝਗੜਿਆਂ ਦੇ ਮੱਸਲਿਆਂ ਨੂੰ ਹਲ ਕਰਾਇਆ ਜਾਵੇਗਾ |
ਨਵੀਂ ਦਿੱਲੀ, 17 ਮਈ (ਜਗਤਾਰ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਗੁਰਮਤਿ ਕਾਲਜ ਦਿੱਲੀ ਦੇ ਚੇਅਰਮੈਨ ਜਤਿੰਦਰ ਪਾਲ ਸਿੰਘ ਗੋਲਡੀ ਨੇ ਕਾਮੇਡੀ ਕਲਾਕਾਰ ਭਾਰਤੀ ਸਿੰਘ ਵੱਲੋਂ ਦਾੜੀ-ਮੁੱਛਾਂ ਨੂੰ ਲੈ ਕੇ ਕੀਤੀ ਗਈ ਟਿਪਣੀ ਨੂੰ ...
ਨਵੀਂ ਦਿੱਲੀ, 17 ਮਈ (ਜਗਤਾਰ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੇ ਕਿ ਉਹ ਪਾਕਿਸਤਾਨ 'ਚ ਹੋਏ 2 ਸਿੱਖਾਂ ਦੇ ਕਤਲ ਦਾ ਮਾਮਲਾ ਪਾਕ ਸਰਕਾਰ ਕੋਲ ਚੁੱਕੇ ਅਤੇ ਸਰਕਾਰ ਨੁੰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਵਾਸਤੇ ਕਹੇ | ...
ਨਵੀਂ ਦਿੱਲੀ, 17 ਮਈ (ਜਗਤਾਰ)- ਕਾਂਗਰਸ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਚੌ.ਅਨਿਲ ਕੁਮਾਰ ਦੋਸ਼ ਲਾਇਆ ਹੈ ਕਿ ਭਾਜਪਾ ਤੇ ਕੇਜਰੀਵਾਲ ਰਲ ਕੇ ਦਿੱਲੀ ਦੇ 50 ਲੱਖ ਲੋਕਾਂ ਨੂੰ ਉਜਾੜਨ ਦੀ ਯੋਜਨਾ ਬਣਾ ਰਹੇ ਹਨ ਪਰ ਕਾਂਗਰਸ ਵੱਲੋਂ ਜਨਤਾ ਖਿਲਾਫ ਹਰ ਫੈਸਲੇ ਤਾ ਤਿੱਖਾ ...
ਕੋਲਕਾਤਾ, 17 ਮਈ (ਰਣਜੀਤ ਸਿੰਘ ਲੁਧਿਆਣਵੀ)-ਪੁਲਿਸ ਦੀ ਲਾਪਰਵਾਹੀ ਕਾਰਨ ਹਾਵੜਾ ਜ਼ਿਲ੍ਹੇ ਦੇ ਆਮਤਾ ਥਾਨਾ ਇਲਾਕੇ 'ਚ ਖੱਬੇ ਪੱਖੀ ਵਿਦਿਆਰਥੀ ਆਗੂ ਅਨਿਸ ਖਾਨ ਦੀ ਮੌਤ ਹੋਈ | ਪੱਛਮੀ ਬੰਗਾਲ ਦੇ ਐਡਵੋਕੇਟ ਜਨਰਲ (ਏਜੀ) ਸੌਮੇਂਦਰ ਨਾਥ ਮੁਖਰਜੀ ਨੇ ਮੰਗਲਵਾਰ ਮਾਮਲੇ ਦੀ ...
ਕੋਲਕਾਤਾ, 17 ਮਈ (ਰਣਜੀਤ ਸਿੰਘ ਲੁਧਿਆਣਵੀ)-ਕਲਕੱਤਾ ਹਾਈਕੋਰਟ ਨੇ ਹਾਇਰ ਸੈਕੰਡਰੀ ਅਧਿਆਪਕ ਨਿਯੁਕਤੀ ਮਾਮਲੇ 'ਚ ਭਿ੍ਸ਼ਟਾਚਾਰ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਸੀਬੀਆਈ ਜਾਂਚ ਦਾ ਹੁਕਮ ਦਿੱਤਾ ਹੈ | ਸਿਖਿਆ ਰਾਜ ਮੰਤਰੀ ਪਰੇਸ਼ ਅਧਿਕਾਰੀ ਦਾ ਨਾਂਅ ਵੀ ਭਿ੍ਸ਼ਟਾਚਾਰ ...
ਨਵੀਂ ਦਿੱਲੀ, 17 ਮਈ (ਬਲਵਿੰਦਰ ਸਿੰਘ ਸੋਢੀ)-ਪਿਛਲੇ ਦਿਨਾਂ ਤੋਂ ਦਿੱਲੀ 'ਚ ਅੱਤ ਦੀ ਧੁੱਪ ਕਾਰਨ ਦਿੱਲੀ 'ਚ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ | ਹੁਣ ਬਿਜਲੀ ਦੀ ਮੰਗ 6732 ਮੈਗਾਵਾਟ ਤੱਕ ਪੁੱਜ ਗਈ ਹੈ, ਜਦਕਿ ਬੀਤੇ ਦਿਨੀਂ ਬਿਜਲੀ ਦੀ ਮੰਗ 6688 ਮੈਗਾਵਾਟ ਦੱਸੀ ਜਾ ਰਹੀ ਸੀ | ਲੋਕ ...
ਨਵੀਂ ਦਿੱਲੀ, 17 ਮਈ (ਜਗਤਾਰ)- ਪਾਕਿਸਤਾਨ ਦੇ ਪਿਸ਼ਾਵਰ 'ਚ 2 ਸਿੱਖਾਂ ਦੇ ਕਤਲ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਸਿੱਖ ਬ੍ਰਦਰਜ਼ਹੁੱਡ ਇੰਟਰਨੈਸ਼ਨਲ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ | ਸੰਸਥਾ ਸਿੱਖ ਬ੍ਰਦਰਜ਼ਹੁੱਡ ਦੇ ਜਨਰਲ ਸਕੱਤਰ ਗੁਣਜੀਤ ਸਿੰਘ ਬਖਸ਼ੀ ...
ਨਵੀਂ ਦਿੱਲੀ, 17 ਮਈ (ਬਲਵਿੰਦਰ ਸਿੰਘ ਸੋਢੀ)-ਸਰਦਾਰ ਗੰਡਾ ਸਿੰਘ ਟਾਂਕਕਸ਼ੱਤਰੀਆ ਟਰੱਸਟ ਪਹਾੜ ਗੰਜ ਦਿੱਲੀ ਵਲੋਂ ਐਕੁਪ੍ਰੈਸ਼ਰ ਦਾ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡਾ. ਹਰਮੀਤ ਸਿੰਘ, ਕੰਵਲਜੀਤ ਸਿੰਘ, ਡਾ. ਜਸਕੀਰਤ ਸਿੰਘ ਬਜਾਜ ਨੇ ਆਪਣੇ ਕਰ-ਕਮਲਾਂ ਨਾਲ ਕੀਤਾ | ...
ਨਵੀਂ ਦਿੱਲੀ, 17 ਮਈ (ਬਲਵਿੰਦਰ ਸਿੰਘ ਸੋਢੀ)-ਦਿਗੰਬਰ ਜੈਨ ਨੈਤਿਕ ਸਿੱਖਿਆ ਸਮਿਤੀ ਵਲੋਂ ਅਧਿਆਪਕਾਂ ਲਈ ਨੈਤਿਕ ਸਿੱਖਿਆ ਪ੍ਰਤੀ ਇਕ ਟ੍ਰੇਨਿੰਗ ਕੈਂਪ ਲਗਾਇਆ ਗਿਆ, ਜਿਸ 'ਚ ਕਾਫ਼ੀ ਗਿਣਤੀ 'ਚ ਅਧਿਆਪਕਾਂ ਨੇ ਭਾਗ ਲਿਆ | ਕੈਂਪ ਦੌਰਾਨ ਅਧਿਆਪਕਾਂ ਦੇ ਨਾਲ ਇਹ ਗੱਲ ...
ਨਵੀਂ ਦਿੱਲੀ, 17 ਮਈ (ਜਗਤਾਰ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਵਿਧੂੜੀ ਨੇ ਸਾਂਝੀ ਕਾਨਫਰੰਸ ਦੌਰਾਨ ਕਿਹਾ ਕਿ ਕੇਜਰੀਵਾਲ ਦੀ ਬਲੈਕਮੈਲਿੰਗ ਜ਼ਿਆਦਾ ਦਿਨ ਤੱਕ ਨਹੀਂ ਚਲੇਗੀ | ਕਿਉਂਕਿ ਜਿਸ ...
ਨਵਾੀਂ ਦਿੱਲੀ, 17 ਮਈ (ਬਲਵਿੰਦਰ ਸਿੰਘ ਸੋਢੀ)-ਦੱਖਣੀ ਨਿਗਮ ਨੇ ਮੱਛਰਾਂ ਦਾ ਪ੍ਰਜਨਨ ਰੋਕਣ ਲਈ ਮੁਹਿੰਮ ਚਲਾਈ ਹੋਈ ਹੈ ਅਤੇ ਨਾਲ ਹੀ ਜੋ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ, ਉਨ੍ਹਾਂ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ | ਇਸ ਮੁਹਿੰਮ 'ਚ ਸਾਰੇ ਜ਼ੋਨਾਂ ਦੇ ਸਰਕਾਰੀ ...
ਕਰਤਾਰਪੁਰ, 17 ਮਈ (ਭਜਨ ਸਿੰਘ)-ਕਰਤਾਰਪੁਰ 'ਚ ਅੱਜ ਦਿਨ-ਦਿਹਾੜੇ ਬਾਰਾਦਰੀ ਬਾਜ਼ਾਰ 'ਚ ਲੁਟੇਰੇ ਵਲੋਂ ਤੇਜ਼ਧਾਰ ਦਾਤਰ ਦੀ ਨੋਕ ਉੱਪਰ ਐਕਟਿਵਾ ਖੋਹ ਲਈ ਗਈ, ਇਸ ਸੰਬੰਧੀ ਬਾਲ ਕਿ੍ਸ਼ਨ ਪੁੱਤਰ ਧਨੀ ਰਾਮ ਵਾਸੀ ਮੁਹੱਲਾ ਭਾਈ ਭਾਰਾ ਕਰਤਾਰਪੁਰ ਨੇ ਦੱਸਿਆ ਕਿ ਮੇਰੇ ਬੇਟੇ ...
ਫ਼ਤਿਹਾਬਾਦ, 17 ਮਈ (ਹਰਬੰਸ ਸਿੰਘ ਮੰਡੇਰ)- ਪਿੰਡ ਮਾਜਰਾ ਵਿਚ ਇਕ ਮਜ਼ਦੂਰ ਵਲੋਂ ਸ਼ੱਕੀ ਹਾਲਤ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਾਜਰਾ ਦਾ ਰਹਿਣ ਵਾਲਾ ਧਰਮਪਾਲ ਦਿਹਾੜੀ ਦਾ ਕੰਮ ਕਰਦਾ ਸੀ | ਦੱਸਿਆ ਗਿਆ ਕਿ ਕੱਲ੍ਹ ...
ਫ਼ਤਿਹਾਬਾਦ, 17 ਮਈ (ਹਰਬੰਸ ਸਿੰਘ ਮੰਡੇਰ)- ਜ਼ਿਲੇ੍ਹ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਮੁਫਤ ਕਿਤਾਬਾਂ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਵੰਡੀਆਂ ਜਾਣਗੀਆਂ | ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਕਿਤਾਬਾਂ ...
ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੀ ਮੰਡੀ ਕਾਲਾਂਵਾਲੀ ਦੀ ਕਾਲਾਂਵਾਲੀ-ਰੋੜੀ ਸੜਕ ਉਸਾਰੀ ਦੌਰਾਨ ਬਿਜਲੀ ਦੇ ਖੰਭਿਆਂ ਨੂੰ ਸਾਇਡ ਕਰਦੇ ਸਮੇਂ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੂਜਾ ਜ਼ਖਮੀ ਹੋ ਗਿਆ | ਮਿ੍ਤਕ ਰਣਜੀਤ ਸਿੰਘ ਸਿਰਸਾ ...
ਯਮੁਨਾਨਗਰ, 17 ਮਈ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਤੇ ਅਖਿਲ ਭਾਰਤੀ ਵਪਾਰ ਮੰਡਲ ਦੇ ਰਾਸ਼ਟਰੀ ਮਹਾ ਸਕੱਤਰ ਬਜਰੰਗ ਗਰਗ ਨੇ ਯਮੁਨਾਨਗਰ ਵਿਚ ਦਿਨ-ਦਹਾੜੇ ਵਪਾਰੀ ਦੇ ਚਾਲਕ ਸ਼ਰਵਨ ਕੁਮਾਰ ਨੂੰ ਗੋਲੀ ਮਾਰ ਕੇ ਹੱਤਿਆ ਕਰਨ ...
ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਪਿੰਡ ਸਾਦੇਵਾਲਾ 'ਚ ਇਕ 11 ਸਾਲਾ ਬੱਚੇ ਦੀ ਲਾਸ਼ ਡਿਊਟੀ ਮੈਜਿਸਟਰੇਟ ਦੀ ਮੌਜੂਦੀ 'ਚ ਕਢਵਾਈ ਗਈ ਹੈ | ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਭਿਜਵਾਈ ਹੈ | ਪੁਲਿਸ ਨੇ ਮਿ੍ਤਕ ਦੇ ...
ਯਮੁਨਾਨਗਰ, 17 ਮਈ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦੀ ਵਿਦਿਆਰਥਣ ਰਾਧਿਕਾ ਗਰਗ ਨੇ ਮੋਬਾਈਲ ਕੋਚਿੰਗ ਸੈਂਟਰ ਦਾ ਆਈਡੀਆ ਦੇ ਕੇ ਰਾਜ ਪੱਧਰ ਬਿਜ਼ਨਸ ਪਲਾਨ ਮੁਕਾਬਲੇ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ | ਰਾਧਿਕਾ ਨੂੰ 5100 ...
ਸ਼ਾਹਬਾਦ ਮਾਰਕੰਡਾ, 17 ਮਈ (ਅਵਤਾਰ ਸਿੰਘ)-ਰਾਜਸਥਾਨ ਦੇ ਜ਼ਿਲ੍ਹਾ ਭਰਤਪੁਰ ਨਿਵਾਸੀ ਉੱਤਮ ਸਿੰਘ ਖ਼ਾਲਸਾ ਜੋ ਕਿ ਪੇਸ਼ੇ ਤੋਂ ਗੁਰੂ ਘਰ ਦਾ ਗ੍ਰੰਥੀ ਹੈ | ਬੀਤੀ 8 ਮਈ 2022 ਨੂੰ ਸ਼ੇਰਪੁਰ ਪਲਵਲ ਹਰਿਆਣਾ ਦੇ ਇਲਾਕੇ 'ਚ ਆਪਣੀ ਮੋਟਰਸਾਈਕਲ ਨਾਲ ਕਿਸੇ ਰਿਸ਼ਤੇਦਾਰ ਦੇ ਵਿਆਹ ...
ਰਤੀਆ, 17 ਮਈ (ਬੇਅੰਤ ਕੌਰ ਮੰਡੇਰ)- ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਰਤੀਆ ਜ਼ਿਲ੍ਹਾ ਫ਼ਤਿਹਾਬਾਦ ਦੀ ਟੀਮ ਵਲੋਂ ਮਹਾਰਾਜਾ ਹੋਟਲ ਰਤੀਆ ਵਿਖੇ ਪੈੱ੍ਰਸ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਪੱਛਮੀ ਜ਼ੋਨ ਦੇ ਪ੍ਰਧਾਨ ਲਕਸ਼ੈ ਗਰਗ, ਜ਼ੋਨ ਮੀਤ ...
ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਭਵਨ ਨਿਰਮਾਣ ਲੈਬਰ ਯੂਨੀਅਨ ਦੇ ਬੈਨਰ ਹੇਹ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਲੈਬਰ ਅਧਿਕਾਰੀ ਦਾ ਪੁਤਲਾ ਫੂਕਿਆ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਲੈਬਰ ਕੋਰਟ ਦੇ ਅਧਿਕਾਰੀਆਂ ਤੇ ਸਰਕਾਰ ...
ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਚੋਰਮਾਰ ਖੇੜਾ ਦੇ ਨਵੀਂ ਸਿੱਖਿਆ ਨੀਤੀ ਦੇ ਤਹਿਤ ਸਰਕਾਰੀ ਪ੍ਰਾਈਮਰੀ ਸਕੂਲ ਨੂੰ ਮਾਡਲ ਸੰਸਕਿ੍ਤੀ ਸਕੂਲ ਬਣਾਏ ਜਾਣ ਦੇ ਵਿਰੋਧ 'ਚ ਪਿੰਡ ਵਾਸੀਆਂ ਨੇ ਸਕੂਲ ਨੂੰ ਤਾਲਾ ਲਾ ਕੇ ਅਤੇ ਧਰਨਾ ਦੇ ਕੇ ਰੋਸ ...
ਫ਼ਤਿਹਾਬਾਦ, 17 ਮਈ (ਹਰਬੰਸ ਸਿੰਘ ਮੰਡੇਰ)- ਹਰਿਆਣਾ ਰਾਜ ਚੋਣ ਕਮਿਸ਼ਨ ਨੇ ਜ਼ਿਲੇ੍ਹ ਦੀਆਂ ਗ੍ਰਾਮ ਪੰਚਾਇਤਾਂ ਦੀਆਂ ਨਵੀਆਂ ਵੋਟਰ ਸੂਚੀਆਂ ਤਿਆਰ ਕਰਨ ਦਾ ਪ੍ਰੋਗਰਾਮ ਜਾਰੀ ਕੀਤਾ ਹੈ | ਵੋਟਰ ਸੂਚੀਆਂ 23 ਮਈ ਤੋਂ ਤਿਆਰ ਕੀਤੀਆਂ ਜਾਣਗੀਆਂ | ਡਿਪਟੀ ਕਮਿਸ਼ਨਰ ਅਤੇ ...
ਫ਼ਤਿਹਾਬਾਦ, 17 ਮਈ (ਹਰਬੰਸ ਸਿੰਘ ਮੰਡੇਰ)- ਭਾਰਤੀ ਮਜ਼ਦੂਰ ਸੰਘ ਸਬੰਧਿਤ ਹੈਲਥ ਵਰਕਰਜ਼ ਯੂਨੀਅਨ ਹਰਿਆਣਾ ਦੇ ਸੱਦੇ 'ਤੇ ਸੰਯੁਕਤ ਜ਼ਿਲ੍ਹਾ ਕਮੇਟੀ ਨਾਲ ਜੁੜੇ ਜਿਲੇ ਭਰ ਵਿਚ ਕੰਮ ਕਰਦੇ ਐਨ.ਐਚ.ਐਮ. ਕਰਮਚਾਰੀਆਂ ਨੇ ਕਾਲੇ ਬਿੱਲੇ ਲਗਾ ਕੇ ਆਪਣੇ ਗ਼ੁੱਸੇ ਦਾ ਪ੍ਰਗਟਾਵਾ ...
ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਬੜਾਗੁੜਾ ਵਿਚ ਅੱਜ ਇਕ ਸੇਵਾਮੁਕਤ ਫ਼ੌਜੀ ਨੇ ਆਪਣੀ ਪਤਨੀ ਦੀ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ | ਇਸ ਵਾਰਦਾਤ ਤੋਂ ਬਾਅਦ ਮੁਲਜ਼ਮ ਖੁਦ ਹੀ ਥਾਣੇ ਵਿਚ ਪਹੁੰਚ ਗਿਆ ਅਤੇ ਪੁਲਿਸ ਨੂੰ ਕਤਲ ਬਾਰੇ ...
ਗੂਹਲਾ ਚੀਕਾ/ਕੈਥਲ, 17 ਮਈ (ਓ.ਪੀ. ਸੈਣੀ)-ਸਥਾਨਕ ਮਿੰਨੀ ਸਕੱਤਰੇਤ ਵਿਖੇ ਸਥਾਨਕ ਪੱਤਰਕਾਰਾਂ ਨੇ ਡਿਪਟੀ ਕਮਿਸ਼ਨਰ ਪ੍ਰਦੀਪ ਦਹੀਆ ਨਾਲ ਮੁਲਾਕਾਤ ਕਰਕੇ ਕਿਹਾ ਕਿ ਕੁਝ ਲੋਕ ਜੋ ਪੱਤਰਕਾਰ ਨਹੀਂ ਹਨ ਉਹ ਵੀ ਸਰਕਾਰੀ ਪ੍ਰੋਗਰਾਮਾਂ ਦੀ ਕਵਰੇਜ ਕਰਨ ਲਈ ਪਹੁੰਚਦੇ ਹਨ, ਜਿਸ ...
ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 18 ਮਈ ਨੂੰ ਸਿਰਸਾ ਦੇ ਦੌਰੇ ਦੌਰਾਨ ਅਨੇਕਾਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣਗੇ | ਮੁੱਖ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਪੁਲੀਸ ਦੀ ਚੌਕਸੀ ਨੂੰ ਵਧਾ ਦਿੱਤਾ ਗਿਆ ਹੈ | ਪੁਲੀਸ ...
ਸਿਰਸਾ, 17 ਮਈ (ਭੁਪਿੰਦਰ ਪੰਨੀਵਾਲੀਆ)- ਕੌਮਾਂਤਰੀ ਹਾਈ ਬਲੱਡ ਪ੍ਰੈਸ਼ਰ ਦਿਵਸ ਮੌਕੇ 'ਤੇ ਸਿਹਤ ਵਿਭਾਗ ਵੱਲੋਂ ਸਥਾਨਕ ਨਾਗਰਿਕ ਹਸਪਤਾਲ 'ਚ ਸਿਹਤ ਜਾਂਚ ਕੈਂਪ ਲਾਇਆ ਗਿਆ | ਕੈਂਪ ਦੌਰਾਨ ਹਾਈ ਬਲੱਡ ਪ੍ਰੈਸ਼ਰ ਤੇ ਸ਼ੂਗਰ ਰੋਗ ਬਾਰੇ ਜਾਂਚ ਕੀਤੀ ਗਈ ਤੇ ਲੋਕਾਂ ਨੂੰ ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX