ਜਲੰਧਰ, 17 ਮਈ (ਸ਼ਿਵ ਸ਼ਰਮਾ)- ਸ਼ਹਿਰ ਵਿਚ ਸੋਡੀਅਮ ਬਲਬ ਦੀ ਜਗ੍ਹਾ 50 ਕਰੋੜ ਦੀਆਂ ਐਲ. ਈ. ਡੀ. ਲਾਈਟਾਂ ਲਗਾਉਣ ਵਾਲੀ ਕੰਪਨੀ ਦੇ ਮੁਲਾਜ਼ਮ ਤਨਖ਼ਾਹਾਂ ਨੂੰ ਲੈ ਕੇ ਪ੍ਰੇਸ਼ਾਨ ਹੋ ਗਏ ਹਨ | ਮੁਲਾਜ਼ਮਾਂ ਨੇ ਕਿਹਾ ਕਿ ਇਕ ਤਾਂ ਉਨ੍ਹਾਂ ਨੂੰ ਪੂਰੀ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਹੈ ਸਗੋਂ ਕਈ ਵਾਰ ਲਾਈਟਾਂ ਲਗਾਉਣ ਵਾਲੇ ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਹਾਲਚਾਲ ਨਹੀਂ ਪੁੱਛਿਆ ਜਾ ਰਿਹਾ ਹੈ | ਐਲ. ਈ. ਡੀ. ਕੰਪਨੀ ਵਲੋਂ ਸ਼ਹਿਰ 'ਚ ਜਿਨ੍ਹਾਂ ਮੁਲਾਜ਼ਮਾਂ ਨੇ 65000 ਤੋਂ ਜ਼ਿਆਦਾ ਐਲ. ਈ. ਡੀ. ਲਾਈਟਾਂ ਲਗਾਈਆਂ ਹਨ, ਉਨਾਂ ਵਿਚ ਕਈ ਮੁਲਾਜ਼ਮਾਂ ਨੇ ਨਿਗਮ ਦਫਤਰ 'ਚ ਆ ਕੇ ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ | ਚੇਤੇ ਰਹੇ ਕਿ ਐਲ. ਈ. ਡੀ. ਪ੍ਰਾਜੈਕਟ ਦੇ ਤਹਿਤ ਲਾਈਟਾਂ ਲਗਾਉਣ ਦੇ ਕਈ ਮਾਮਲਿਆਂ 'ਚ ਤਾਂ ਕੌਂਸਲਰਾਂ ਵਲੋਂ ਹੀ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਕਿ ਸ਼ਹਿਰ ਵਿਚ ਲਗਾਈਆਂ ਜਾ ਰਹੀਆਂ ਲਾਈਟਾਂ ਬਾਰੇ ਉਨ੍ਹਾਂ ਤੋਂ ਕੋਈ ਸਲਾਹ ਨਹੀਂ ਲਈ ਜਾਂਦੀ ਹੈ | ਸ਼ਹਿਰ 'ਚ ਕਈ ਜਗ੍ਹਾ ਤਾਂ ਨਵੀਆਂ ਐਲ. ਈ. ਡੀ. ਲਾਈਟਾਂ ਖ਼ਰਾਬ ਹੋ ਗਈਆਂ ਸੀ | ਨਿਗਮ ਕੰਪਲੈਕਸ 'ਚ ਸ਼ਿਕਾਇਤ ਲੈ ਕੇ ਲਾਈਟਾਂ ਲਗਵਾਉਣ ਤੇ ਠੀਕ ਕਰਨ ਵਾਲੇ ਮੁਲਾਜ਼ਮਾਂ ਸੰਜੀਵ ਕੁਮਾਰ, ਮਹਿਤਾਬ, ਲਲਿਤ ਸ਼ਰਮਾ, ਹਨੀ, ਵਿਨੇ ਨੇ ਦੱਸਿਆ ਕਿ ਉਹ ਐੱਚ. ਪੀ. ਐਲ. ਕੰਪਨੀ ਦੇ ਤਹਿਤ ਕੰਮ ਕਰਦੇ ਹਨ, ਇਕ ਤਾਂ ਸਮੇਂ ਸਿਰ ਤਨਖ਼ਾਹ ਨਹੀਂ ਮਿਲਦੀ ਤਾਂ ਜੇਕਰ ਆ ਜਾਂਦੀ ਹੈ ਤਾਂ ਉਹ ਪੂਰੀ ਨਹੀਂ ਮਿਲਦੀ | ਦਸੰਬਰ ਮਹੀਨੇ ਦੀ ਹੀ ਕਈ ਮੁਲਾਜ਼ਮਾਂ ਨੇ ਅਜੇ ਤਨਖ਼ਾਹ ਲੈਣੀ ਹੈ | ਕੋਈ ਪੀ. ਐਫ. ਵੀ ਨਹੀਂ ਮਿਲਦਾ ਤੇ ਅਣਹੋਣੀ ਹੋਣ 'ਤੇ ਕਿਹਾ ਜਾਂਦਾ ਹੈ ਕਿ ਉਹ ਇਸ ਲਈ ਆਪ ਜ਼ਿੰਮੇਵਾਰ ਹਨ |ਕੰਪਨੀ ਵਲੋਂ ਤਾਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ | ਪੈਟਰੋਲ ਦਾ ਖਰਚਾ ਵੀ ਸਿਰਫ਼ 2000 ਤੋਂ 2500 ਰੁਪਏ ਦਿੱਤਾ ਜਾਂਦਾ ਹੈ ਜਦਕਿ ਪੈਟਰੋਲ ਕਾਫੀ ਮਹਿੰਗਾ ਹੋ ਗਿਆ ਹੈ | ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਚਾਰ-ਚਾਰ ਕੌਂਸਲਰਾਂ ਦੇ ਵਾਰਡ ਦਾ ਕੰਮ ਕਰਨ ਲਈ ਇਕ ਇਲੈਕਟ੍ਰੀਸ਼ੀਅਨ ਅਤੇ ਇਕ ਹੈਲਪਰ ਦਿੱਤਾ ਜਾਂਦਾ ਹੈ | ਸਾਰੀ ਤਨਖ਼ਾਹ ਵੀ ਇਕ ਵਿਅਕਤੀ ਦੇ ਖਾਤੇ 'ਚ ਆਉਂਦੀ ਹੈ | ਜੇਕਰ ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਦੇ ਖਾਤੇ ਵਿਚ ਤਨਖ਼ਾਹ ਪੁਆਓ ਤਾਂ ਉਨਾਂ ਨਾਲ ਗਾਲ਼ੀ-ਗਲੋਚ ਕੀਤਾ ਜਾਂਦਾ ਹੈ ਤਾਂ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ | ਮੁਲਾਜ਼ਮਾਂ ਵਲੋਂ ਹੁਣ ਲਾਈਟਾਂ ਦੀ ਸੰਭਾਲ ਦਾ ੰਕੰਮ ਕੀਤਾ ਜਾਂਦਾ ਹੈ |
ਮਸਲਾ ਉਠਾਉਣ ਵਾਲਿਆਂ ਨੂੰ ਨੌਕਰੀ ਤੋਂ ਕੱਢਿਆ
ਜਲੰਧਰ, (ਸ਼ਿਵ)- ਦੂਜੇ ਪਾਸੇ ਤਨਖ਼ਾਹਾਂ ਨਾ ਮਿਲਣ ਤੇ ਹੋਰ ਮਸਲਾ ਉਠਾਉਣ ਵਾਲੇ ਐਲ. ਈ. ਡੀ. ਲਾਈਟ ਕੰਪਨੀ ਦੇ ਕਈ ਮੁਲਾਜ਼ਮਾਂ ਨੂੰ ਨੌਕਰੀਓਾ ਬਾਹਰ ਕਰ ਦਿੱਤਾ ਗਿਆ | ਇਕ ਕਰਮਚਾਰੀ ਲਲਿਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਗਰੁੱਪ 'ਚ ਸੰਦੇਸ਼ ਆ ਗਿਆ ਸੀ ਕਿ ਲਲਿਤ ਸ਼ਰਮਾ, ਅਮਰਦੀਪ ਜੱਜ, ਗੁਲਸ਼ਨ, ਬੂਟਾ ਰਾਮ, ਵਿਸ਼ਾਲ, ਅਰਜੁਨ ਤੇ ਹਨੀ ਲਾਈਟ ਬੰਦ ਕਰਕੇ ਲੋਕਾਂ ਨੂੰ ਪੇ੍ਰਸ਼ਾਨ ਕਰ ਰਹੇ ਹਨ ਤੇ ਉਨ੍ਹਾਂ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ | ਉਹ ਕੱਲ੍ਹ ਕੇਸ ਵੀ ਕਰਵਾਉਣਗੇ ਤਾਂ ਜੋ ਉਹ ਜਨਤਕ ਤੌਰ 'ਤੇ ਹੰਗਾਮਾ ਨਾ ਕਰਨ | ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਨੌਕਰੀ ਤੋਂ ਕੱਢੇ ਗਏ ਲੋਕਾਂ ਤੋਂ ਇਲਾਵਾ ਕੰਮ 'ਤੇ ਕੋਈ ਰਿਪੋਰਟ ਨਹੀਂ ਕਰਦਾ ਹੈ ਤਾਂ ਉਸ ਨੂੰ ਉਸੇ ਸਮੇਂ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ | ਕੁਝ ਦਿਨਾਂ ਵਿਚ ਬਕਾਇਆ ਤਨਖ਼ਾਹ ਜਾਰੀ ਹੋਵੇਗੀ | ਦੂਜੇ ਪਾਸੇ ਲਲਿਤ ਨੇ ਕਿਹਾ ਕਿ ਉਨ੍ਹਾਂ ਨੇ ਮੇਅਰ ਜਗਦੀਸ਼ ਰਾਜਾ ਨਾਲ ਮੁਲਾਕਾਤ ਕਰਕੇ ਇਹ ਕਦਮ ਉਠਾਇਆ ਸੀ ਤੇ ਉਹ ਇਸ ਫ਼ੈਸਲੇ ਖ਼ਿਲਾਫ਼ ਬੁੱਧਵਾਰ ਨੂੰ ਮੇਅਰ ਨੂੰ ਵੀ ਮਿਲਣ ਜਾ ਰਹੇ ਹਨ |
ਜਲੰਧਰ- ਨਿਗਮ ਦੀਆਂ ਗੱਡੀਆਂ ਨੇ ਤੇਲ ਨਾ ਮਿਲਣ ਕਰਕੇ ਅੱਜ ਸ਼ਹਿਰ ਦੇ ਕਈ ਹਿੱਸਿਆਂ ਤੋਂ ਕੂੜਾ ਨਹੀਂ ਚੁੱਕਿਆ ਜਿਸ ਕਰਕੇ ਸਫ਼ਾਈ ਵਿਵਸਥਾ ਪ੍ਰਭਾਵਿਤ ਹੋਈ | ਦਿਨ ਵੇਲੇ ਲੰਬਾ ਪਿੰਡ ਚੌਕ ਨਿਗਮ ਦੀ ਵਰਕਸ਼ਾਪ ਤੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਨਹੀਂ ਨਿਕਲੀਆਂ | ਨਗਰ ...
ਆਦਮਪੁਰ, 17 ਮਈ (ਹਰਪ੍ਰੀਤ ਸਿੰਘ)-ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਵਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਸਿੱਖੀ ਸਿਧਾਤਾਂ ਦੀ ਉਲੰਘਣਾ ਕਰਨ ਸੰਬੰਧੀ ਕਾਮੇਡੀਅਨ ਕਲਾਕਾਰ ਭਾਰਤੀ ਸਿੰਘ ਖਿਲਾਫ਼ ਆਈ.ਪੀ.ਸੀ ਦੀ ਧਾਰਾ 295 ਏ ਦੀ ਧਾਰਾ ਤਹਿਤ ਥਾਣਾ ...
ਨਕੋਦਰ, 17 ਮਈ (ਤਿਲਕ ਰਾਜ ਸ਼ਰਮਾ)-ਆਮ ਆਦਮੀ ਪਾਰਟੀ ਨਕੋਦਰ ਦੀ ਟੀਮ ਨੇ ਨਵੇਂ ਆਏ ਐਸ. ਡੀ. ਐਮ. ਰਣਦੀਪ ਸਿੰਘ ਹੀਰ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ 'ਆਪ' ਟੀਮ ਵਲੋਂ ਐਸ. ਡੀ. ਐਮ. ਨੂੰ ਨਕੋਦਰ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ | ਐਸ. ਡੀ. ਐਮ. ਨੇ ਕਿਹਾ ਕਿ ...
ਜਲੰਧਰ, 17 ਮਈ (ਸ਼ਿਵ)-ਕਾਂਗਰਸ ਦੇ ਸੀਨੀਅਰ ਆਗੂ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ 'ਤੇ ਹਟਾਏ ਜਾ ਰਹੇ ਕਬਜ਼ੇ ਹਟਾਓ ਦੀ ਮੁਹਿੰਮ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਆਮ ਲੋਕਾਂ ਦੇ ਨਾਲ-ਨਾਲ ਰਸੂਖਦਾਰਾਂ ਵਲੋਂ ...
ਜਲੰਧਰ, 17 ਮਈ (ਸ਼ਿਵ)-ਪੈਨ ਇੰਡੀਆ ਮਾਸਟਰ ਬੰਗਲੌਰ ਵਲੋਂ ਸਾਰੀਆਂ ਖੇਡਾਂ ਦੇ ਕਰਵਾਏ ਗਏ ਮੁਕਾਬਲਿਆਂ ਵਿਚ ਜਲੰਧਰ ਦੇ ਸਨਅਤਕਾਰ ਪ੍ਰਵੀਨ ਗੇਂਦ ਨੇ ਸੋਨੇ ਦੇ 4 ਤਗਮੇ ਜਿੱਤ ਕੇ ਜਲੰਧਰ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਨੇ ਇਹ ਮੈਡਲ (72-75) ਵਰਗ ਵਾਲੀ ਤੈਰਾਕੀ ...
ਜਲੰਧਰ, 17 ਮਈ (ਸ਼ਿਵ)-ਪੱਛਮੀ ਹਲਕੇ ਦੇ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਨੇ ਅੱਜ ਨਿਗਮ 'ਚ ਕਮਿਸ਼ਨਰ ਦੀਪਸ਼ਿਖਾ ਨੂੰ ਮਿਲ ਕੇ 120 ਫੁੱਟੀ ਰੋਡ ਦੇ ਸੁੰਦਰੀਕਰਨ ਦੇ ਕੰਮ ਕਰਵਾਉਣ ਲਈ ਕਿਹਾ ਹੈ | ਉਨ੍ਹਾਂ ਕਿਹਾ ਕਿ ਉਕਤ ਇਲਾਕੇ 'ਚ ਕਾਫੀ ਸਮੇਂ ਤੋਂ ਸੁੰਦਰੀਕਰਨ ਦਾ ਕੰਮ ...
ਮਕਸੂਦਾਂ, 17 ਮਈ (ਸਤਿੰਦਰ ਪਾਲ ਸਿੰਘ)- ਜਲੰਧਰ-ਪਠਾਨਕੋਟ ਮਾਰਗ 'ਤੇ ਪੈਂਦੇ ਪੰਜਾਬੀ ਬਾਗ ਦੇ ਰਿਹਾਇਸ਼ੀ ਇਲਾਕੇ 'ਚ ਸਥਿਤ ਬਿੱਗ ਡੈਡੀ ਮੋਡੀਫਾਈਡ ਵਰਕਸ਼ਾਪ ਦੇ ਸਾਹਮਣੇ ਖਾਲੀ ਪਲਾਟ 'ਚ ਖੜ੍ਹੀਆਂ ਕਾਰਾਂ ਨੂੰ ਅੱਗ ਲੱਗ ਗਈ | ਇਸ 'ਤੇ ਕਾਬੂ ਪਾਉਣ ਲਈ ਉਨ੍ਹਾਂ ਵਲੋਂ ...
ਜਲੰਧਰ, 17 ਮਈ (ਐੱਮ. ਐੱਸ. ਲੋਹੀਆ)-ਔਰਤਾਂ ਦੇ ਰੋਗਾਂ ਦੀ ਮਾਹਿਰ ਡਾ. ਰਵਨੀਤ ਕੌਰ ਹੁਣ ਰੇਰੂ ਚੌਕ ਨੇੜੇ ਚੱਲ ਰਹੇ ਜਨਤਾ ਹਸਪਤਾਲ 'ਚ ਸੇਵਾਵਾਂ ਦੇਣਗੇ | ਗਾਇਨਾਕਾਲੋਜਿਸਟ ਡਾ. ਰਵਨੀਤ ਕੌਰ ਇਸ ਤੋਂ ਪਹਿਲਾਂ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਮੈਡੀਕਲ ਕਾਲਜ, ...
ਜਲੰਧਰ, 17 ਮਈ (ਐੱਮ. ਐੱਸ. ਲੋਹੀਆ)-ਸ਼ਾਮ ਵੇਲੇ ਪੈਦਲ ਗੁਰਦੁਆਰਾ ਸਾਹਿਬ ਜਾ ਰਹੀ ਔਰਤ ਦਾ ਮੋਬਾਇਲ ਫੋਨ ਲੁੱਟ ਕੇ 3 ਮੋਟਰਸਾਈਕਲ ਸਵਾਰ ਫਰਾਰ ਹੋ ਗਏ | ਲੁੱਟ ਦੀ ਇਹ ਸਾਰੀ ਘਟਨਾ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਲੁੱਟ ਦੀ ਸ਼ਿਕਾਰ ਜਸਮੀਨ ਕੌਰ ...
ਜਲੰਧਰ, 17 ਮਈ (ਐੱਮ. ਐੱਸ. ਲੋਹੀਆ)-ਨਸ਼ੇ ਕਰਨ ਦੀ ਆਦਤ ਕਰਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਧੰਦੇ 'ਚ ਪੈ ਗਈ ਔਰਤ ਤੋਂ 4 ਗ੍ਰਾਮ ਹੈਰੋਇਨ ਬਰਾਮਦ ਕਰਕੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੀ ਮੁਲਜ਼ਮਾ ਦੀ ਪਛਾਣ ...
ਜਲੰਧਰ, 17 ਮਈ (ਐੱਮ. ਐੱਸ. ਲੋਹੀਆ)-ਸਪੈਸ਼ਲ ਟਾਸਕ ਫੋਰਸ ਪੰਜਾਬ ਦੀ ਟੀਮ ਨੇ ਕਾਰਵਾਈ ਕਰਦੇ ਹੋਏ 2 ਨਸ਼ਾ ਤਸਕਰਾਂ ਤੋਂ 305 ਗ੍ਰਾਮ ਹੈਰੋਇਨ ਬਰਾਮਦ ਕਰਕੇ, ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਗੁਰਪ੍ਰਤਾਪ ਸਿੰਘ ਉਰਫ਼ ਗੋਪੀ ...
ਜਲੰਧਰ, 17 ਮਈ (ਸ਼ਿਵ)-ਨਗਰ ਨਿਗਮ 'ਚ ਲੰਬੇ ਸਮੇਂ ਬਾਅਦ ਠੇਕੇਦਾਰ ਯੂਨੀਅਨ ਫੱੁਟ ਦਾ ਸ਼ਿਕਾਰ ਹੋ ਗਈ ਹੈ | ਬੀਤੇ ਦਿਨੀਂ ਮੁਕੇਸ਼ ਚੋਪੜਾ ਨੂੰ ਕਈ ਠੇਕੇਦਾਰਾਂ ਵਲੋਂ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵੀ ਠੇਕੇਦਾਰਾਂ 'ਚ ਪ੍ਰਧਾਨਗੀ ਨੂੰ ਲੈ ਕੇ ਰੇੜਕਾ ਜਾਰੀ ਹੈ | ਬੀਤੇ ...
ਜਲੰਧਰ, 17 ਮਈ (ਸਟਾਫ ਰਿਪੋਰਟਰ)-ਅੱਧੇ-ਅਧੂਰੇ ਵਿਕਾਸ ਕੰਮਾਂ ਕਾਰਨ ਨਿਊ ਡਿਫੈਂਸ ਕਾਲੋਨੀ ਰਾਮਾ ਮੰਡੀ ਦੇ ਲੋਕ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਿਲਾਂ 'ਚ ਘਿਰੇ ਹੋਏ ਹਨ | ਚੋਣਾਂ ਤੋਂ ਪਹਿਲਾਂ ਨਗਰ ਨਿਗਮ ਪ੍ਰਸ਼ਾਸਨ ਵਲੋਂ ਬਣਾਈਆਂ ਗਈਆਂ ਹੌਦੀਆਂ ਦਾ ਅੱਧਾ ਅਧੂਰਾ ਪਿਆ ...
ਚੁਗਿੱਟੀ/ਜੰਡੂਸਿੰਘਾ, 17 ਮਈ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਮੁਹੱਲਾ ਚੁਗਿੱਟੀ ਵਿਖੇ ਚੋਰਾਂ ਵਲੋਂ ਵੱਖ-ਵੱਖ ਘਰਾਂ 'ਤੇ ਧਾਵਾ ਬੋਲਦੇ ਹੋਏ ਉੱਥੋਂ ਨਕਦੀ ਅਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ | ਇਸ ਸੰਬੰਧੀ ਚੁਗਿੱਟੀ ਨਿਵਾਸੀ ਸੰਮੀ ਪੁੱਤਰ ਸਵ. ...
ਜਲੰਧਰ, 17 ਮਈ (ਅ.ਪ੍ਰਤੀ.)-ਇੰਡੀਅਨ ਆਇਲ ਰੌਸ਼ਨ ਸਿੰਘ ਐਂਡ ਸੰਜ 'ਤੇ ਵਿਸਾਖੀ ਧਮਾਕਾ ਸਕੀਮ ਦੇ ਹੇਠ ਜੇਤੂਆਂ ਨੂੰ ਡਵੀਜ਼ਨਲ ਹੈੱਡ ਰਾਜਨ ਬੇਰੀ ਦੀ ਹਾਜ਼ਰੀ 'ਚ ਇਨਾਮ ਦਿੱਤੇ ਗਏ | ਜਿਸ 'ਚ ਪਹਿਲਾ ਇਨਾਮ ਜੇਤੂ ਗੌਰਵ ਨੂੰ ਐਲ. ਈ. ਡੀ. ਟੀ. ਵੀ. ਦਿੱਤਾ ਗਿਆ | ਦੂਜਾ ਇਨਾਮ ਰਾਜ ...
ਜਲੰਧਰ, 17 ਮਈ (ਰਣਜੀਤ ਸਿੰਘ ਸੋਢੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡ ਦੇ ਫਿਜ਼ੀਕਲ ਐਜੂਕੇਸ਼ਨ ਲੈਕਚਰਾਰ ਰਗਵਿੰਦਰ ਭਾਟੀਆ ਨੇ ਬੰਗਲੌਰ ਕਰਨਾਟਕਾ ਵਿਖੇ ਪਹਿਲੇ ਪੈਨ ਇੰਡੀਆ ਮਾਸਟਰਜ਼ ਗੇਮਜ਼ 'ਚ ਸਵਿਮਿੰਗ 'ਚ 3 ਸੋਨ ਤਗਮੇ ਤੇ ਇਕ ਚਾਂਦੀ ਦਾ ਤਗਮਾ ਹਾਸਲ ਕਰਕੇ ...
ਆਦਮਪੁਰ, 17 ਮਈ (ਰਮਨ ਦਵੇਸਰ)-ਆਦਮਪੁਰ ਪੁਲਿਸ ਨੇ ਇਲਾਕੇ 'ਚ ਅਮਨ ਸ਼ਾਂਤੀ ਅਤੇ ਸੁਰੱਖਿਆ ਨੂੰ ਲੈ ਕੇ ਫਲੈਗ ਮਾਰਚ ਥਾਣਾ ਮੁਖੀ ਬਲਵਿੰਦਰ ਸਿੰਘ ਜੌੜਾ ਦੀ ਅਗਵਾਈ ਹੇਠ ਕੱਢਿਆ ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਵੀ ਕੀਤੀ ਗਈ | ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ...
ਜਲੰਧਰ, 17 ਮਈ (ਰਣਜੀਤ ਸਿੰਘ ਸੋਢੀ)-ਟਿ੍ਨਿਟੀ ਕਾਲਜ, ਜਲੰਧਰ ਵਿਖੇ ਪਲੇਸਮੈਂਟ ਅਤੇ ਕੈਰੀਅਰ ਗਾਈਡੈਂਸ ਸੈੱਲ ਦੇ ਮੁਖੀ ਸਹਾਇਕ ਪ੍ਰੋਫੈਸਰ ਨੀਤੂ ਖੰਨਾ ਨੇ ਦੱਸਿਆ ਕਿ ਟਿ੍ਨਿਟੀ ਕਾਲਜ, ਜਲੰਧਰ ਦੇ 15 ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਦੌਰਾਨ ਹੀ ਨਿੱਜੀ ਬੈਂਕ 'ਚ ...
ਜਲੰਧਰ, 17 ਮਈ (ਹਰਵਿੰਦਰ ਸਿੰਘ ਫੁੱਲ)-ਦੇਵਰਿਸ਼ੀ ਨਾਰਦ ਦੇ ਜਨਮ ਦਿਨ 'ਤੇ ਵਿਸ਼ਵ ਸੰਚਾਰ ਕੇਂਦਰ ਵਲੋਂ ਕਰਵਾਏ ਗਏ ਸਮਾਗਮ ਵਿਚ 'ਦੇਸ਼ ਦੇ ਵਿਕਾਸ 'ਚ ਪੱਤਰਕਾਰਾਂ ਦਾ ਯੋਗਦਾਨ' ਵਿਸ਼ੇ 'ਤੇ ਵਿਚਾਰ-ਚਰਚਾ ਹੋਈ | ਸਮਾਗਮ 'ਚ ਮੁੱਖ ਬੁਲਾਰੇ ਵਜੋਂ ਪਹੁੰਚੇ ਦੇਸ਼ ਦੇ ਪ੍ਰਸਿੱਧ ...
ਜਲੰਧਰ, 17 ਮਈ (ਐੱਮ. ਐੱਸ. ਲੋਹੀਆ)-ਵਿਸ਼ਵ ਹਾਈਪਰਟੈਨਸ਼ਨ ਦਿਵਸ 2022 ਦੀ ਥੀਮ 'ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸ ਨੂੰ ਕੰਟਰੋਲ ਕਰੋ, ਲੰਬੇ ਸਮੇਂ ਤੱਕ ਜੀਓ' ਹੈ¢ ਇਸ ਥੀਮ ਦਾ ਉਦੇਸ਼ ਬਲੱਡ ਪ੍ਰੈਸ਼ਰ ਦੇ ਸਹੀ ਮਾਪ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ...
ਜਲੰਧਰ, 17 ਮਈ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਮਹਿਲਾ ਮੁੱਕੇਬਾਜ਼, ਪਰਵੀਨ (63 ਕਿੱਲੋ) ਨੇ ਤੁਰਕੀ ਦੇ ਇਸਤਾਂਬੁਲ ਵਿਚ ਚੱਲ ਰਹੀ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਆਈ.ਬੀ.ਏ.) ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ-2022 ਦੇ ...
ਜਲੰਧਰ, 17 ਮਈ (ਹਰਵਿੰਦਰ ਸਿੰਘ ਫੁੱਲ)-ਡਿਪਟੀ ਕਮਿਸ਼ਨਰ ਘਨ ਸ਼ਿਆਮ ਥੋਰੀ ਨੇ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਅਧਿਕਾਰੀਆਂ ਨੂੰ ਲੈਦਰ ਕੰਪਲੈਕਸ, ਜਲੰਧਰ ਵਿਖੇ ਸਥਿਤ ਪੰਜਾਬ ਏਫਲੂਐਂਟ ਟ੍ਰੀਟਮੈਂਟ ਸੁਸਾਇਟੀ (ਪੀ.ਈ.ਟੀ.ਐੱਸ.) ਵਲੋਂ ਚਲਾਏ ਜਾ ...
ਜਲੰਧਰ, 17 ਮਈ (ਰਣਜੀਤ ਸਿੰਘ ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲ. ਐਲ. ਬੀ, ਬੀ. ਕਾਮ. ਐਲ. ਐਲ. ਬੀ, ਬੀ. ਬੀ. ਏ. ਐਲ. ਐਲ. ਬੀ, ਬੀ.ਏ. ਐਲ. ਐਲ. ਬੀ. ਕੋਰਸਾਂ ਦੇ ਐਲਾਨੇ ਗਏ ਨਤੀਜਿਆਂ 'ਚ ਸੇਂਟ ਸੋਲਜਰ ਲਾਅ ਕਾਲਜ ਦੇ 42 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX