ਸੁਲਤਾਨਪੁਰ ਲੋਧੀ, 17 ਮਈ (ਨਰੇਸ਼ ਹੈਪੀ, ਥਿੰਦ) - ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੀਤੀ ਮੀਟਿੰਗ ਦੌਰਾਨ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਚਿੱਟੀ ਵੇਈਾ 'ਚ 250 ਕਿਊਸਿਕ ਪਾਣੀ ਛੱਡਣ 'ਤੇ ਜ਼ੋਰ ਦਿੱਤਾ | ਨੈਸ਼ਨਲ ਗ੍ਰੀਨ ਟਿ੍ਬਿਊਨਲ ਵਲੋਂ ਬਣਾਈ ਗਈ ਨਿਗਰਾਨ ਕਮੇਟੀ ਦੀ ਇਕ ਉਚੇਚੀ ਮੀਟਿੰਗ ਮੁੱਖ ਮੰਤਰੀ ਦਫ਼ਤਰ 'ਚ ਹੋਈ | ਇਹ ਨਿਗਰਾਨ ਕਮੇਟੀ ਸੇਵਾ ਮੁਕਤ ਜਸਟਿਸ ਜਸਵੀਰ ਸਿੰਘ ਦੀ ਅਗਵਾਈ 'ਚ ਬਣੀ ਹੋਈ ਹੈ | ਮੀਟਿੰਗ 'ਚ ਜ਼ਿਲ੍ਹਾਵਾਰ ਵਾਤਾਵਰਨ ਨੂੰ ਸੁਧਾਰਨ ਲਈ ਬਣਾਈਆਂ ਗਈਆਂ ਯੋਜਨਾਵਾਂ ਬਾਰੇ ਚਰਚਾ ਕੀਤੀ ਗਈ | ਮੀਟਿੰਗ ਬਾਰੇ ਗੱਲਬਾਤ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਬਿਸਤ-ਦੋਆਬ ਨਹਿਰ ਵਿਚ 1452 ਕਿਊਸਿਕ ਪਾਣੀ ਵਗਣ ਦੀ ਸਮਰੱਥਾ ਹੈ ਤੇ ਇਸ ਨਹਿਰ ਦਾ ਨੈੱਟਵਰਕ ਸਮੁੱਚੇ ਦੋਆਬੇ ਦੇ ਚਾਰ ਜ਼ਿਲਿ੍ਹਆਂ ਵਿਚ ਫੈਲਿਆ ਹੋਇਆ ਹੈ, ਪਰ ਇਸ ਨਹਿਰ ਵਿਚ ਕਦੇ ਵੀ ਸਮਰੱਥਾ ਅਨੁਸਾਰ ਪਾਣੀ ਨਹੀਂ ਵਗਿਆ, ਜਿਸ ਕਾਰਨ ਦੋਆਬੇ ਦੇ ਚਾਰ ਜ਼ਿਲਿ੍ਹਆਂ 'ਚ ਧਰਤੀ ਹੇਠਲਾ ਪਾਣੀ 400 ਫੁੱਟ ਤੱਕ ਡੂੰਘਾ ਚਲਾ ਗਿਆ ਹੈ |
ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 300 ਕਰੋੜ ਰੁਪਏ ਖ਼ਰਚ ਕਰਕੇ ਬਿਸਤ ਦੋਆਬ ਨਹਿਰ ਦੀ ਮੁਰੰਮਤ ਕਰਵਾਈ ਹੈ | ਏਨੇ ਪੈਸੇ ਖ਼ਰਚਣ ਦਾ ਤਦ ਹੀ ਲੋਕਾਂ ਨੂੰ ਫ਼ਾਇਦਾ ਹੋਵੇਗਾ ਜਦੋਂ ਇਸ ਨਹਿਰ ਵਿਚ ਘੱਟੋ ਘੱਟ ਹਜ਼ਾਰ ਕਿਊਸਿਕ ਪਾਣੀ ਵਗੇ | ਮੀਟਿੰਗ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਲਿਆਂਦਾ ਕਿ ਸਿੰਬਲੀ ਪਿੰਡ ਵਿਚ ਬਿਸਤ-ਦੋਆਬ ਨਹਿਰ ਦੇ ਹੇਠੋਂ ਦੀ ਚਿੱਟੀ ਵੇਈਾ ਲੰਘਦੀ ਹੈ, ਜਿਥੇ ਰੈਗੂਲੇਟਰ ਬਣਾ ਕੇ ਪਾਣੀ ਛੱਡਿਆ ਜਾ ਸਕਦਾ ਹੈ | ਇਸ ਨਾਲ ਦੋਆਬੇ 'ਚ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ ਤੇ ਚਿੱਟੀ ਵੇਈਾ ਵਿਚਲਾ ਪ੍ਰਦੂਸ਼ਣ ਵੀ ਖ਼ਤਮ ਹੋਵੇਗਾ | ਸੰਤ ਸੀਚੇਵਾਲ ਨੇ ਦੱਸਿਆ ਕਿ 165 ਕਿੱਲੋਮੀਟਰ ਲੰਬੀ ਕਾਲੀ ਵੇਈਾ ਵਿਚ ਲਗਾਤਾਰ ਪਾਣੀ ਵਗਣ ਨਾਲ ਕਪੂਰਥਲਾ ਜ਼ਿਲ੍ਹੇ ਵਿਚ ਪਾਣੀ ਦਾ ਪੱਧਰ ਢਾਈ ਮੀਟਰ ਤੱਕ ਉੱਚਾ ਹੋਇਆ ਹੈ | ਜਦਕਿ ਸਾਰੇ ਪੰਜਾਬ ਵਿਚ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ | ਇਹੋ ਤਜਰਬਾ ਚਿੱਟੀ ਵੇਈਾ ਵਿਚ ਕਰਨ ਨਾਲ ਵੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਿਆ ਜਾ ਸਕਦਾ ਹੈ | ਸੰਤ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਣੂ ਕਰਵਾਇਆ ਕਿ ਚਿੱਟੀ ਵੇਈਾ ਵਿਚ ਬਿਸਤ ਦੋਆਬ ਨਹਿਰ ਦਾ ਪਾਣੀ ਛੱਡਣ ਲਈ ਸਾਲ 2012 ਵਿਚ ਵੀ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵਿਚਾਰ ਵਟਾਂਦਰਾ ਹੋਇਆ ਸੀ, ਪਰ ਇਹ ਪ੍ਰੋਜੈਕਟ ਸਿਰੇ ਨਹੀਂ ਚੜ੍ਹ ਸਕਿਆ ਸੀ | ਪੰਜਾਬ ਦੇ ਦਰਿਆਵਾਂ ਵਿਚਲਾ ਪ੍ਰਦੂਸ਼ਣ ਖ਼ਤਮ ਕਰਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਭਾਖੜਾ ਡੈਮ ਤੋਂ ਸਰਹਿੰਦ ਨਹਿਰ ਵੀ ਨਿਕਲਦੀ ਹੈ ਤੇ ਸਤਲੁਜ ਦਰਿਆ ਵੀ | ਦੋਵਾਂ ਦਾ ਪਾਣੀ ਨੀਲੇ ਰੰਗ ਦਾ ਸਾਫ਼ ਹੈ | ਪਰ ਸਤਲੁਜ ਦਰਿਆ ਦਾ ਪਾਣੀ ਲੁਧਿਆਣੇ ਆ ਕੇ ਕਾਲੇ ਰੰਗ ਦਾ ਹੋ ਜਾਂਦਾ ਹੈ | ਉਨ੍ਹਾਂ ਨੇ ਇਸ ਪਾਣੀ ਨਾਲ ਮਾਲਵੇ ਦੇ ਪਿੰਡਾਂ 'ਚ ਫੈਲੇ ਕੈਂਸਰ ਦਾ ਵੀ ਜ਼ਿਕਰ ਕੀਤਾ | ਭਗਵੰਤ ਸਿੰਘ ਮਾਨ ਨੇ ਸੰਤ ਸੀਚੇਵਾਲ ਵੱਲੋਂ ਵਾਤਾਵਰਨ ਨੂੰ ਸੁਧਾਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚਿੱਟੀ ਵੇਈਾ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਤੇ ਪਾਣੀ ਦੇ ਪੱਧਰ ਨੂੰ ਸੁਧਾਰਨ ਲਈ ਉਚੇਚੇ ਯਤਨ ਕੀਤੇ ਜਾਣਗੇ | ਇਸ ਮੌਕੇ ਸੰਤ ਸੀਚੇਵਾਲ ਅਤੇ ਨਿਗਰਾਨ ਕਮੇਟੀ ਦੇ ਮੁਖੀ ਜਸਟਿਸ ਜਸਵੀਰ ਸਿੰਘ ਨੇ ਮੁੱਖ ਮੰਤਰੀ ਮਾਨ ਨੂੰ ਬੂਟਾ ਵੀ ਭੇਟ ਕੀਤਾ |
<br/>
ਕਪੂਰਥਲਾ, 17 ਮਈ (ਅਮਰਜੀਤ ਕੋਮਲ) - ਬਹੁਜਨ ਸਮਾਜ ਪਾਰਟੀ ਅੰਬੇਡਕਰ ਵਲੋਂ ਅੱਜ ਸਥਾਨਕ ਕੋਟੂ ਚੌਂਕ ਵਿਚ ਪਾਰਟੀ ਦੇ ਕੌਮੀ ਪ੍ਰਧਾਨ ਮਨੋਜ ਕੁਮਾਰ ਨਾਹਰ ਤੇ ਤਰਸੇਮ ਲਾਲ ਭੱਟੀ ਵਿਰੁੱਧ ਥਾਣਾ ਸਿਟੀ ਪੁਲਿਸ ਵਲੋਂ ਦਰਜ ਕੀਤਾ ਝੂਠਾ ਕੇਸ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ...
ਫਗਵਾੜਾ, 17 ਮਈ (ਹਰਜੋਤ ਸਿੰਘ ਚਾਨਾ) - ਆਬਕਾਰੀ ਵਿਭਾਗ ਫਗਵਾੜਾ ਨੇ ਜੀ.ਐਸ.ਟੀ. ਦੀ ਚੋਰੀ ਕਰਕੇ ਫਗਵਾੜਾ ਇਲਾਕੇ 'ਚ ਇੱਟਾਂ ਵੇਚਣ ਲਈ ਆਏ ਇਕ ਅੰਡਰ ਬਿਲਿੰਗ ਟਰੱਕ ਚਾਲਕ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਪਰਾਸ਼ਰ ਨੇ ...
ਕਪੂਰਥਲਾ, 17 ਮਈ (ਸਡਾਨਾ) - ਮਾਡਰਨ ਜੇਲ੍ਹ ਦੇ ਹਵਾਲਾਤੀ ਵਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਸੰਬੰਧੀ ਕੋਤਵਾਲੀ ਪੁਲਿਸ ਨੇ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਪ੍ਰੀਤ ਸਿੰਘ ਨੇ ਦੱਸਿਆ ਕਿ ...
ਫਗਵਾੜਾ, 17 ਮਈ (ਹਰਜੋਤ ਸਿੰਘ ਚਾਨਾ) - ਇਥੋਂ ਦੇ ਗੋਲਡਨ ਸੰਧੜ ਸ਼ੂਗਰ ਮਿੱਲ ਦੇ ਜੀ.ਟੀ.ਰੋਡ 'ਤੇ ਬੱਸ ਸਟੈਂਡ ਨੇੜੇ ਸਥਿਤ ਗੁਦਾਮ ਨੂੰ ਅੱਜ ਸ਼ਾਮ ਕਰੀਬ 4.40 ਵਜੇ ਅੱਗ ਲੱਗਣ ਕਾਰਨ ਹਜ਼ਾਰਾ ਬੋਰੀਆਂ ਖੰਡ ਦੀਆਂ ਸੜ ਕੇ ਸੁਆਹ ਹੋ ਗਈਆਂ | ਘਟਨਾ ਦੀ ਸੂਚਨਾ ਮਿਲਦੇ ਸਾਰ ਫਾਇਰ ...
ਸੁਲਤਾਨਪੁਰ ਲੋਧੀ, 17 ਮਈ (ਥਿੰਦ, ਹੈਪੀ) - ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵਲੋਂ ਇਕ ਨੌਜਵਾਨ ਵਿਰੁੱਧ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ 'ਤੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਰਾਜੇਸ਼ ਕੱਕੜ ਨੇ ਦੱਸਿਆ ਕਿ ਰੇਖਾ ਰਾਣੀ ...
ਹੁਸੈਨਪੁਰ, 17 ਮਈ (ਸੋਢੀ) - ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਆਰ. ਸੀ. ਐਫ. ਵਿਖੇ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਰੇਲ ਕੋਚ ਫ਼ੈਕਟਰੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨਮਾਸ਼ੀ ਦੇ ਦਿਹਾੜੇ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਸ੍ਰੀ ...
ਕਪੂਰਥਲਾ, 17 ਮਈ (ਅਮਰਜੀਤ ਕੋਮਲ) - ਜ਼ਿਲ੍ਹੇ 'ਚ ਨਸ਼ਿਆਂ ਨੂੰ ਛੱਡਣ ਵਾਲੇ ਨੌਜਵਾਨਾਂ ਲਈ ਚੱਲ ਰਹੇ 10 ਓਟ ਕਲੀਨਿਕਾਂ ਨਾਲ ਜੁੜੇ ਲਗਭਗ 10 ਹਜ਼ਾਰ ਵਿਅਕਤੀਆਂ ਦੀ ਕਾਉਂਸਿਲੰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ | ਇਹ ਸ਼ਬਦ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ...
ਡਡਵਿੰਡੀ, 17 ਮਈ (ਦਿਲਬਾਗ ਸਿੰਘ ਝੰਡ) - ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਮੈਨੇਜਰ ਭਾਈ ਚੈਂਚਲ ਸਿੰਘ ਆਹਲੀ ਦੀ ਅਗਵਾਈ 'ਚ ਕੀਤੀ ਗਈ ਮੀਟਿੰਗ ਦੌਰਾਨ ਕਾਮੇਡੀਅਨ ਬੀਬੀ ਭਾਰਤੀ ਸਿੰਘ ਵਲੋਂ ਸਿੱਖ ਸਰੂਪ (ਦਾੜੀ) ਸਬੰਧੀ ਵਰਤੀ ਗਈ ਸ਼ਬਦਾਵਲੀ ਦੀ ਸਖ਼ਤ ਸ਼ਬਦਾਂ ...
ਸੁਲਤਾਨਪੁਰ ਲੋਧੀ, 17 ਮਈ (ਨਰੇਸ਼ ਹੈਪੀ, ਥਿੰਦ) - ਆਮ ਆਦਮੀ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਨੌਜਵਾਨ ਕਿਸਾਨ ਆਗੂ ਕਰਮਜੀਤ ਸਿੰਘ ਲਾਡੀ ਮੁੱਲਾਂ ਕਾਲਾ ਨੇ 'ਆਪ' ਦੇ ਵਰਕਰਾਂ ਦੀ ਇਕ ਮੀਟਿੰਗ ਕੀਤੀ ਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕਾ ਇੰਚਾਰਜ ...
ਕਪੂਰਥਲਾ, 17 ਮਈ (ਵਿ.ਪ੍ਰ.) - ਡੇਅਰੀ ਵਿਭਾਗ ਪੰਜਾਬ ਵਲੋਂ ਡੇਅਰੀ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ 30 ਮਈ ਤੋਂ 10 ਜੂਨ ਤੱਕ ਡੇਅਰੀ ਸਿਖਲਾਈ ਕੇਂਦਰ ਫਗਵਾੜਾ ਤੇ ਡੇਅਰੀ ਸਿਖਲਾਈ ਕੇਂਦਰ ਤਰਨਤਾਰਨ ਵਿਚ ਪੇਂਡੂ ਖੇਤਰਾਂ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਡੇਅਰੀ ...
ਕਪੂਰਥਲਾ, 17 ਮਈ (ਵਿਸ਼ੇਸ਼ ਪ੍ਰਤੀਨਿਧ) - ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ, ਕਿਉਂਕਿ ਇਹ ਸਾਇਲੈਂਟ ਕਿਲਰ ਦੀ ਭੂਮਿਕਾ ਨਿਭਾਉਂਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ: ਗੁਰਿੰਦਰਬੀਰ ਕੌਰ ਸਿਵਲ ਸਰਜਨ ਕਪੂਰਥਲਾ ਨੇ ਜ਼ਿਲ੍ਹਾ ...
ਫਗਵਾੜਾ, 17 ਮਈ (ਤਰਨਜੀਤ ਸਿੰਘ ਕਿੰਨੜਾ) - ਰਾਏਪੁਰ ਡੱਬਾ ਉਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਖੋਥੜਾਂ ਰੋਡ ਫਗਵਾੜਾ ਦੇ ਦੋ ਪਹਿਲਵਾਨਾਂ ਨੇ ਸੂਬਾ ਪੱਧਰੀ ਕੁਸ਼ਤੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਕੈਡਮੀ ਦਾ ਨਾਂਅ ਰੌਸ਼ਨ ਕੀਤਾ ਹੈ | ਅਕੈਡਮੀ ...
* ਕਿਹਾ, ਰਾਜ ਭਰ ਵਿਚ 3 ਲੱਖ ਕਰੋੜ ਦੀ ਜ਼ਮੀਨ 'ਤੇ ਹੋਏ ਨੇ ਕਬਜ਼ੇ ਜਲੰਧਰ, 17 ਮਈ (ਸ਼ਿਵ)-ਕਾਂਗਰਸ ਦੇ ਸੀਨੀਅਰ ਆਗੂ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ 'ਤੇ ਹਟਾਏ ਜਾ ਰਹੇ ਕਬਜ਼ੇ ਹਟਾਓ ਦੀ ਮੁਹਿੰਮ ਦਾ ਸਵਾਗਤ ...
ਕਪੂਰਥਲਾ, 17 ਮਈ (ਵਿ.ਪ੍ਰ.) - ਨਸ਼ਾ ਮੁਕਤ ਪੰਜਾਬ ਮੁਹਿਮ ਤਹਿਤ ਜ਼ਿਲ੍ਹੇ ਵਿਚ ਪੀ.ਐਚ.ਸੀ ਢਿਲਵਾਂ, ਪੀ.ਐਚ.ਸੀ. ਹਦੀਆਬਾਦ ਫਗਵਾੜਾ, ਪੀ.ਐਚ.ਸੀ. ਮਕਸੂਦਪੁਰ, ਮਿੰਨੀ ਪੀ.ਐਚ.ਸੀ. ਡਡਵਿੰਡੀ ਤੇ ਅਰਬਨ ਪੀ.ਐਚ.ਸੀ. ਰਾਇਕਾ ਮੁਹੱਲਾ ਕਪੂਰਥਲਾ ਵਿਚ ਨਵੇਂ ਓਟ ਕਲੀਨਿਕ ਸ਼ੁਰੂ ਕੀਤੇ ...
ਫਗਵਾੜਾ, 17 ਮਈ (ਤਰਨਜੀਤ ਸਿੰਘ ਕਿੰਨੜਾ) - ਸਿਵਲ ਸਰਜਨ ਕਪੂਰਥਲਾ ਡਾ: ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾ ਤਹਿਤ ਡਾ: ਨੰਦਿਕਾ ਖੁੱਲਰ ਦੇ ਹੁਕਮਾਂ ਅਨੁਸਾਰ ਤੇ ਸੀਨੀਅਰ ਅਫ਼ਸਰ ਡਾ. ਅਜੀਤ ਸੋਢੀ ਇੰਚਾਰਜ ਸੀ. ਐਚ ਸੀ. ਪਾਂਸ਼ਟ ਤੇ ਡਾ: ਕਿਰਨਦੀਪ ਕੌਰ ਸਿੱਧੂ ਦੀ ...
ਫਗਵਾੜਾ, 17 ਮਈ (ਹਰੀਪਾਲ ਸਿੰਘ) - ਸਨਾਤਨ ਧਰਮ ਮੰਦਰ ਅਤੇ ਧਰਮਸ਼ਾਲਾ ਕਮੇਟੀ ਰਜਿ. ਮੁਹੱਲਾ ਭਗਤਪੁਰਾ ਫਗਵਾੜਾ ਦਾ ਇਕ ਵਫ਼ਦ ਕਮੇਟੀ ਪ੍ਰਧਾਨ ਸੰਤੋਖ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ | ...
ਕਪੂਰਥਲਾ, 17 ਮਈ (ਸਡਾਨਾ) - ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਪੁਲਿਸ ਵਲੋਂ ਜਿਥੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਜਾ ਰਹੀ ਹੈ, ਉਥੇ ਨਾਲ ਹੀ ਅੱਜ ਉੱਚ ਅਧਿਕਾਰੀਆਂ ...
ਕਪੂਰਥਲਾ, 17 ਮਈ (ਅਮਰਜੀਤ ਕੋਮਲ) - ਪੀ.ਆਰ.ਟੀ.ਸੀ. ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੀਆਂ ਬਣਦੀਆਂ ਤਨਖ਼ਾਹਾਂ ਤੇ ਪੈਨਸ਼ਨਾਂ ਦੀ ਸਰਕਾਰ ਵਲੋਂ ਅਦਾਇਗੀ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਇੰਟਕ, ਏਟਕ, ਸੀਟੂ ਕਰਮਚਾਰੀ ਦਲ, ਐਸ.ਸੀ.ਬੀ.ਸੀ. ਇੰਪਲਾਈਜ਼ ...
ਫਗਵਾੜਾ, 17 ਮਈ (ਅਸ਼ੋਕ ਕੁਮਾਰ ਵਾਲੀਆ) - ਪਿੰਡ ਪਲਾਹੀ ਦੇ ਜਗਤ ਸਿੰਘ ਪਲਾਹੀ ਆਈ.ਟੀ.ਆਈ. ਕਾਲਜ ਵਿਖੇ 'ਪਾਣੀ ਬਚਾਓ, ਪੰਜਾਬ ਬਚਾਓ' ਤਹਿਤ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿਚ 'ਆਪ' ਪਾਰਟੀ ਕਪੂਰਥਲਾ ਦੇ ਜੁਆਇੰਟ ...
ਕਪੂਰਥਲਾ, 17 ਮਈ (ਵਿ.ਪ੍ਰ.) - ਖੇਤੀਬਾੜੀ 'ਚ ਜੈਨੇਟਿਕ ਇੰਜੀਨੀਅਰਿੰਗ ਤਕਨੀਕਾਂ ਜਿਥੇ ਫ਼ਸਲਾਂ ਦੀ ਪੈਦਾਵਾਰ ਵਧਾਉਣ, ਭੋਜਨ ਤੇ ਦਵਾਈਆਂ ਦੇ ਉਤਪਾਦਨ ਦੀ ਲਾਗਤ ਘਟਾਉਣ 'ਚ ਸਹਾਇਕ ਹਨ, ਉਥੇ ਇਨ੍ਹਾਂ ਨਾਲ ਕੀਟਨਾਸ਼ਕ ਦਵਾਈਆਂ ਦੀ ਘਟਦੀ ਲੋੜ ਨੇ ਪੌਸ਼ਟਿਕ ਤੱਤਾਂ, ਕੀੜਿਆਂ ...
ਫਗਵਾੜਾ, 17 ਮਈ (ਹਰਜੋਤ ਸਿੰਘ ਚਾਨਾ) - ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਕਰਨ ਦਾ ਤਜਰਬਾ ਕੀਤਾ ਜਾਵੇ ਤੇ ਇਸ ਤਹਿਤ ਘੱਟੋ-ਘੱਟ 1-1 ਏਕੜ ਬਿਜਾਈ ਹਰ ਕਿਸਾਨ ਜ਼ਰੂਰ ਕਰੇ ਤਾਂ ਜੋ ਸਰਕਾਰ ਦੇ ਇਸ ਤਜਰਬੇ ...
ਸੁਲਤਾਨਪੁਰ ਲੋਧੀ, 17 ਮਈ (ਥਿੰਦ, ਹੈਪੀ) - ਕ੍ਰਾਂਤੀਕਾਰੀ ਬਸਪਾ ਅੰਬੇਡਕਰ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਵਿਖੇ ਹੋਈ | ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX