ਗੁਰਪ੍ਰੀਤ ਸਿੰਘ ਬਿਲਿੰਗ
ਚੁੰਨ੍ਹੀ- ਕਸਬਾਨੁੰਮਾ ਪਿੰਡ ਬਡਾਲੀ ਆਲਾ ਸਿੰਘ ਮੁੱਖ ਮਾਰਗ ਸਰਹਿੰਦ-ਲਾਂਡਰਾਂ ਤੇ ਕਸਬਾ ਪਿੰਡ ਚੁੰਨ੍ਹੀ ਨਜ਼ਦੀਕ ਪੈਂਦਾ ਹੈ | ਇਸ ਇਲਾਕੇ ਦਾ ਇਹ ਦੂਜਾ ਵੱਡਾ ਕਸਬਾ ਹੈ | ਇੱਥੇ ਅਕਸਰ ਚਹਿਲ ਪਹਿਲ ਰਹਿੰਦੀ ਅਤੇ ਖ਼ਰੀਦਦਾਰ ਵੀ ਬਹੁਤ ਆਉਂਦੇ ਹਨ | ਇੱਥੇ ਵੱਡਾ ਸਰਕਾਰੀ ਸਕੂਲ ਵੀ ਹੈ, ਜਿੱਥੇ ਦੂਰ ਦੁਰਾਡੇ ਤੋਂ ਬੱਚੇ ਪੜ੍ਹਨ ਆਉਂਦੇ ਹਨ | ਇੱਥੇ ਚਾਰ ਬੈਂਕ, ਇਕ ਸਹਿਕਾਰੀ ਸਭਾ, ਸੁਵਿਧਾ ਕੇਂਦਰ ਆਦਿ ਵੀ ਹਨ | ਇੱਥੋਂ ਬਡਾਲੀ ਤੋਂ ਰੋਜ਼ਾਨਾ ਡਿਊਟੀ ਕਰਨ ਵਾਲੇ ਲੋਕ ਜਾਂਦੇ ਹਨ ਅਤੇ ਆਉਂਦੇ ਹਨ | ਇੱਥੇ ਲੱਗਪਗ ਸਭ ਠੀਕ ਹੋਣ ਦੇ ਬਾਵਜੂਦ ਇਕ ਸਮੱਸਿਆ ਆਉਂਦੀ ਹੈ, ਉਹ ਹੈ ਇੱਥੇ ਸੜਕ ਦੇ ਦੋਨੋਂ ਪਾਸੇ ਬੱਸ ਸਟਾਪ (ਅੱਡੇ) ਦੀ ਕੋਈ ਇਮਾਰਤ ਨਹੀਂ ਹੈ, ਜੋ ਸਹੀ ਤੇ ਆਧੁਨਿਕ ਕਹੀ ਜਾ ਸਕੇ | ਕੇਵਲ ਨਾਮ ਨੂੰ ਇਕ ਪਾਸੇ ਹਟਵੀਂ ਜਿਹੀ ਛੋਟੀ ਜਿਹੀ ਇਮਾਰਤ ਹੈ, ਜੋ ਇਕ ਚਿੱਟਾ ਹਾਥੀ ਹੀ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਕਿਸੀ ਵੀ ਤਰ੍ਹਾਂ ਰਾਹਗੀਰਾਂ ਦੇ ਇਸਤੇਮਾਲ 'ਚ ਆਉਂਦੀ ਹੀ ਨਹੀਂ | ਬਾਜ਼ਾਰ ਦੇ ਐਨ ਵਿਚਕਾਰ ਸੜਕ ਦੇ ਦੋਨੋਂ ਪਾਸੇ ਇਕ-ਇਕ ਟਾਹਲੀ ਦੇ ਦੋ ਰੁੱਖ ਖੜ੍ਹੇ ਹਨ, ਜਿਨ੍ਹਾਂ ਥੱਲੇ ਖੜ੍ਹ ਕੇ ਰਾਹਗੀਰ ਸਰਦੀ, ਧੁੰਦ, ਧੁੱਪ, ਗਰਮੀ, ਮੀਂਹ, ਹਨੇਰੀ ਤੇ ਝੱਖੜ ਆਦਿ 'ਚ ਬੱਸਾਂ ਲਈ ਇੰਤਜ਼ਾਰ ਕਰਦੇ ਹਨ ਤੇ ਆਉਂਦੇ ਜਾਂਦੇ ਹਨ | ਇਸ ਦੇ ਨਾਲ ਹੀ ਇੱਥੇ ਉਡੀਕ ਕਰਨ ਵਾਲੇ ਰਾਹਗੀਰਾਂ ਲਈ ਪੀਣ ਵਾਲੇ ਦਾ ਕੋਈ ਖ਼ਾਸ ਪ੍ਰਬੰਧ ਨਹੀਂ ਹੈ | ਲੋਕ ਟਾਹਲੀਆਂ ਹੇਠ ਖੜ੍ਹ ਕੇ ਅਤੇ 45 ਡਿਗਰੀ ਤਾਪਮਾਨ ਨਾਲ ਦੋ ਚਾਰ ਹੁੰਦੇ ਹੋਏ ਬੱਸਾਂ ਫੜਦੇ ਹਨ ਤੇ ਛੱਡਦੇ ਹਨ | ਇਸ ਇਲਾਕੇ 'ਚ ਇਹ ਕੋਈ ਇਕ ਪਿੰਡ ਨਹੀਂ ਜਿੱਥੇ ਬੱਸ ਸਟਾਪ ਨਹੀਂ, ਜਿਵੇਂ ਬੀਬੀਪੁਰ, ਨਿਆਮੂ ਮਾਜਰਾ, ਮੁਕਾਰੋਂਪੁਰ ਤੇ ਈਸਰਹੇਲ ਆਦਿ ਵੀ ਹਨ | ਪ੍ਰਾਸ਼ਾਸ਼ਨ ਨੂੰ ਬਡਾਲੀ ਆਲਾ ਸਿੰਘ ਆਦਿ ਵਿਖੇ ਰਾਹਗੀਰਾਂ ਲਈ ਆਧੁਨਿਕ ਬੱਸ ਸਟਾਪ ਬਣਾਉਣੇ ਚਾਹੀਦੇ ਹਨ ਤਾਂ ਜੋ ਵਿਪਰੀਤ ਸਥਿਤੀਆਂ 'ਚ ਰਾਹਗੀਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਦੇ ਨਾਲ ਹੀ ਇਕ ਗੱਲ ਹੋਰ ਧਿਆਨ ਖਿੱਚਦੀ ਹੈ ਉਹ ਹੈ ਕਿ ਘੇਲ, ਕਸੁੰਬੜੀ ਆਦਿ ਪਿੰਡਾਂ ਨੂੰ ਬੱਸ ਸਰਵਿਸ ਵੀ ਨਹੀਂ ਹੈ | ਹਰ ਸਵਾਰੀ ਕੋਲ ਆਪਣੇ ਨਿੱਜੀ ਵਾਹਨ ਨਹੀਂ ਹੋ ਸਕਦੇ | ਆਪ ਸਰਕਾਰ, ਆਵਾਜਾਈ ਮਹਿਕਮਾ ਅਤੇ ਸਿਵਲ ਪ੍ਰਸ਼ਾਸਨ ਨੂੰ ਇਨ੍ਹਾਂ ਸਮੱਸਿਆਵਾਂ ਵੱਲ ਜਲਦੀ ਧਿਆਨ ਦੇਣਾ ਚਾਹੀਦਾ ਹੈ ਅਤੇ ਇਕ ਲੋਕ ਕਲਿਆਣ ਸਰਕਾਰ ਦੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ |
ਮੰਡੀ ਗੋਬਿੰਦਗੜ੍ਹ, 18 ਮਈ (ਬਲਜਿੰਦਰ ਸਿੰਘ)-ਆਮ ਆਦਮੀ ਪਾਰਟੀ ਸਰਕਲ ਮੰਡੀ ਗੋਬਿੰਦਗੜ੍ਹ ਦੇ ਇੰਚਾਰਜਾਂ ਦੀ ਵਿਸ਼ੇਸ਼ ਮੀਟਿੰਗ ਅੱਜ ਸਥਾਨਕ ਪਾਰਟੀ ਦਫ਼ਤਰ ਵਿਚ ਮਨੀ ਬੜਿੰਗ ਦੀ ਰਹਿਨੁਮਾਈ ਹੇਠ ਹੋਈ | ਜਿਸ ਦੌਰਾਨ ਜਿੱਥੇ ਪੰਜਾਬ ਦੀ 'ਆਪ' ਸਰਕਾਰ ਦੀਆਂ ਲੋਕ ਪੱਖੀ ...
ਅਮਲੋਹ, 18 ਮਈ (ਕੇਵਲ ਸਿੰਘ)-ਪੰਜਾਬ ਦੇ ਨੌਜਵਾਨ ਸਰਕਾਰੀ ਨੌਕਰੀਆਂ ਦੀ ਭਾਲ ਦੇ ਨਾਲ-ਨਾਲ ਆਪਣਾ ਕਾਰੋਬਾਰ ਕਰਨ ਨੂੰ ਵੀ ਪਹਿਲ ਕਰਨ, ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਨੌਜਵਾਨ ਨੂੰ ਆਮਦਨ ਦਾ ਸਾਧਨ ਬਣ ਜਾਂਦਾ ਹੈ, ਉੱਥੇ ਹੀ ਹੋਰ ਕਈ ਬੇਰੁਜ਼ਗਾਰਾਂ ਨੂੰ ਵੀ ਕੰਮ ਮਿਲਦਾ ...
ਬਸੀ ਪਠਾਣਾਂ, 18 ਮਈ (ਰਵਿੰਦਰ ਮੌਦਗਿਲ)-ਸੀਵਰੇਜ ਵਿਭਾਗ ਵਲੋਂ ਮੁਹੱਲਾ ਬਹਿਲੋਲਪੁਰੀ ਦੇ ਇਕ ਘਰ ਵਿਚ ਬੀਤੇ ਕਈ ਦਿਨਾਂ ਤੋਂ ਘੁੰਮ ਰਹੇ ਸੀਵਰੇਜ ਦੇ ਗੰਦੇ ਪਾਣੀ ਨੂੰ ਕੱਢ ਕੇ ਅੱਜ ਪਰਿਵਾਰ ਨੂੰ ਸਮੱਸਿਆ ਤੋਂ ਨਿਜਾਤ ਦਿਵਾ ਦਿੱਤੀ ਗਈ | ਉਪਰੋਕਤ ਜਾਣਕਾਰੀ ਦੀ ਪੁਸ਼ਟੀ ...
ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਐਨ.ਸੀ.ਸੀ. ਯੂਨਿਟ ਜੋ ਕਿ 23 ਪੀ.ਬੀ. ਬੀ.ਐਨ. ਐਨ.ਸੀ.ਸੀ. ਰੋਪੜ ਦੇ ਅਧੀਨ ਚੱਲ ਰਹੀ ਹੈ, ਦੁਆਰਾ ਕਮਾਂਡਿੰਗ ਅਫ਼ਸਰ ਕਰਨਲ ਸ਼ਸ਼ੀ ਭੂਸ਼ਣ ਰਾਣਾ, ਪ੍ਰਸ਼ਾਸਨਿਕ ਅਧਿਕਾਰੀ ਅਫ਼ਸਰ ...
ਅਮਲੋਹ, 18 ਮਈ (ਕੇਵਲ ਸਿੰਘ)-ਪੰਜਾਬ ਦੇ ਲੋਕਾਂ ਨੂੰ ਵੱਡੀਆਂ-ਵੱਡੀਆਂ ਗਾਰੰਟੀਆਂ ਦੇ ਕੇ ਸੱਤਾ ਹਾਸਲ ਕਰਨ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸੂਬੇ ਦੇ ਲੋਕਾਂ ਦੀਆਂ ਆਸਾਂ ਉਮੀਦਾਂ ਉੱਪਰ ਖਰਾ ਉੱਤਰਦੀ ਦਿਖਾਈ ਨਹੀ ਦੇ ਰਹੀ ਅਤੇ ਕੁਝ ਮਹੀਨਿਆਂ ਵਿਚ ਹੀ ...
ਫ਼ਤਹਿਗੜ੍ਹ ਸਾਹਿਬ, 18 ਮਈ (ਪੱਤਰ ਪ੍ਰੇਰਕ)-ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹਿੰਦ ਵਲੋਂ ਮਨੀਪਾਲ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਆਗਾਮੀ ਸ਼ਨੀਵਾਰ 21 ਮਈ ਨੂੰ ਹੱਡੀਆਂ ਅਤੇ ਜੋੜ੍ਹਾਂ ਦੀ ਜਾਂਚ ਸਬੰਧੀ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਦਾ ...
ਬਸੀ ਪਠਾਣਾਂ, 18 ਮਈ (ਰਵਿੰਦਰ ਮੌਦਗਿਲ)-ਸਾਬਕਾ ਹਲਕਾ ਵਿਧਾਇਕ ਤੇ ਸ਼੍ਰੋ.ਅ.ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਸੇਵਾਮੁਕਤ ਜੱਜ ਨਿਰਮਲ ਸਿੰਘ ਨੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਦੇ ਉਦੇਸ਼ ਨਾਲ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਅਪਣਾਉਣ ਲਈ ਕਰਨ ਲਈ ਕੀਤੇ ...
ਅਮਲੋਹ, 18 ਮਈ (ਕੇਵਲ ਸਿੰਘ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ ਮਸਾਂ ਦੋ ਕੁ ਮਹੀਨੇ ਹੋਏ ਹਨ ਅਤੇ ਦੋ ਮਹੀਨਿਆਂ ਵਿਚ ਹੀ ਇਸ ਦੇ ਵਾਅਦੇ ਅਤੇ ਲਾਰੇ ਕਾਂਗਰਸ ਨੂੰ ਵੀ ਮਾਤ ਪਾ ਰਹੇ ਹਨ | ਲਗਦਾ ਹੈ ਪਾਰਟੀ ਸੁਪਰੀਮੋ ਕੇਜਰੀਵਾਲ ਦੇ ਹੱਥ ਅਲਾਦੀਨ ਦਾ ਚਿਰਾਗ਼ ...
ਬਸੀ ਪਠਾਣਾਂ, 18 ਮਈ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਬਲਾਕ ਦੇ ਪਿੰਡ ਸ਼ਹਿਜ਼ਾਦਪੁਰ ਵਿਖੇ ਪਹੁੰਚੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ ਤਾਂ ਜੋ ਦਿਨੋ-ਦਿਨ ...
ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਹਰਪ੍ਰੀਤ ਸਿੰਘ ਅਟਵਾਲ ਉਪ ਮੰਡਲ ਮੈਜਿਸਟਰੇਟ ਫ਼ਤਹਿਗੜ੍ਹ ਸਾਹਿਬ ਵਲੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਬਣੇ ਆਟੋਮੇਟਿਡ ਡਰਾਇਵਿੰਗ ਟੈਸਟ ਟਰੈਕ, ਮਹੱਦਿਆਂ ਵਿਖੇ ਅਚਨਚੇਤ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ...
ਮੰਡੀ ਗੋਬਿੰਦਗੜ੍ਹ, 18 ਮਈ (ਮੁਕੇਸ਼ ਘਈ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਡਿਪਟੀ ਕਮਿਸ਼ਨਰ ਵਲੋਂ ਗਠਿਤ ਕੀਤੀ ਗਈ, ਜ਼ਿਲ੍ਹਾ ਪੱਧਰੀ ਸੇਫ਼ ਸਕੂਲ ਵਾਹਨ ਕਮੇਟੀ ਵਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਮੰਡੀ ਗੋਬਿੰਦਗੜ੍ਹ ...
ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਰਾਸ਼ਟਰੀਆ ਵਾਲਮੀਕਿ ਸਭਾ ਵਲੋਂ ਤ੍ਰੈ ਮੂਰਤੀ ਭਗਵਾਨ ਵਾਲਮੀਕਿ ਮੰਦਿਰ ਮਾਧੋਪੁਰ ਸਰਹਿੰਦ ਵਿਖੇ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਮੰਦਰ ਵਿਚ ਹਵਨ ਵੀ ...
ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਤਹਿਗੜ੍ਹ ਸਾਹਿਬ ਜ਼ੋਨ ਵਲੋਂ ਸਥਾਨਕ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਵਿਖੇ 'ਵਿੱਦਿਅਕ ਕਿਆਰੀ' ਦੌਰਾਨ ਅਮਰਪ੍ਰੀਤ ਸਿੰਘ ...
ਖਮਾਣੋਂ, 18 ਮਈ (ਮਨਮੋਹਣ ਸਿੰਘ ਕਲੇਰ)-ਸਰਪੰਚ ਯੂਨੀਅਨ ਬਲਾਕ ਖਮਾਣੋਂ ਦੀ ਇਕ ਅਹਿਮ ਤੇ ਵਿਸ਼ੇਸ਼ ਮੀਟਿੰਗ ਇਤਿਹਾਸਕ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਰਾਣਵਾਂ ਵਿਖੇ ਯੂਨੀਅਨ ਦੇ ਪ੍ਰਧਾਨ ਗੁਰਜੀਤ ਸਿੰਘ ਸਰਪੰਚ ਪਿੰਡ ਅਜਨੇਰ ਦੀ ਪ੍ਰਧਾਨਗੀ, ਦਵਿੰਦਰ ਸਿੰਘ ...
ਜਖਵਾਲੀ, 18 ਮਈ (ਨਿਰਭੈ ਸਿੰਘ)-ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਧਰਤੀ 'ਤੇ ਪਾਣੀ ਨੂੰ ਬਚਾਉਣ ਦੇ ਲਈ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ | ਇਹ ਪ੍ਰਗਟਾਵਾ ਕਿਸਾਨ ਮਜ਼ਦੂਰ ਏਕਤਾ ਮਹਾਂ ਸੰਘ ਰਿਉਣਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਰਿਉਣਾ ਨੇ ਜਖਵਾਲੀ ...
ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਫਾਈਨ ਆਰਟਸ ਵਿਭਾਗ ਵਲੋਂ ਏਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ 'ਹੱਸਦਾ ਪੰਜਾਬ ਮੇਰਾ ਖ਼ੁਆਬ' ਸਿਰਲੇਖ ਅਧੀਨ ਪੇਂਟਿੰਗ ਅਤੇ ਕੈਲੀਗਰਾਫੀ ਦੀ ਦੋ ਰੋਜ਼ਾ ਵਰਕਸ਼ਾਪ ...
ਫ਼ਤਹਿਗੜ੍ਹ ਸਾਹਿਬ, 18 ਮਈ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਸੂਬੇ 'ਚੋਂ ਨਸ਼ਾ ਤੇ ਮਾਫ਼ੀਏ ਰਾਜ ਦਾ ਖ਼ਾਤਮਾ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ...
ਖਮਾਣੋਂ, 18 ਮਈ (ਮਨਮੋਹਣ ਸਿੰਘ ਕਲੇਰ)-ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਵਲੋਂ ਕੀਤੀਆਂ ਗਈਆਂ ਪੁਲਿਸ ਕਰਮਚਾਰੀਆਂ ਦੀਆਂ ਬਦਲੀਆਂ ਤਹਿਤ ਥਾਣੇਦਾਰ ਨਰਪਿੰਦਰ ਪਾਲ ਸਿੰਘ ਨੂੰ ਥਾਣਾ ਖਮਾਣੋਂ ਦਾ ਮੁਖੀ ਨਿਯੁਕਤ ਕੀਤਾ ਹੈ ਅਤੇ ਇਸੇ ਤਰ੍ਹਾਂ ਥਾਣਾ ਖੇੜੀ ਨੌਧ ...
ਸਮਾਣਾ, 18 ਮਈ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਟੇਟ ਫਰੀਡਮ ਫਾਈਟਰ ਉੱਤਰਾਧਿਕਾਰੀ ਜਥੇਬੰਦੀ ਦੀ ਇਕਾਈ ਸਮਾਣਾ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਧਨੇਠਾ ਦੀ ਅਗਵਾਈ 'ਚ ਹੋਈ | ਜਿਸ ਵਿਚ ਉਚੇਚੇ ਤੌਰ 'ਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ...
ਸਮਾਣਾ, 18 ਮਈ (ਹਰਵਿੰਦਰ ਸਿੰਘ ਟੋਨੀ)-ਪੰਜਾਬ ਸਟੇਟ ਫਰੀਡਮ ਫਾਈਟਰ ਉੱਤਰਾਧਿਕਾਰੀ ਜਥੇਬੰਦੀ ਦੀ ਇਕਾਈ ਸਮਾਣਾ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਧਨੇਠਾ ਦੀ ਅਗਵਾਈ 'ਚ ਹੋਈ | ਜਿਸ ਵਿਚ ਉਚੇਚੇ ਤੌਰ 'ਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ...
ਪਟਿਆਲਾ, 18 ਮਈ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਦੇ ਜੁਆਇੰਟ ਫਾਰਮ ਆਫ਼ ਇਲੈਕਟਡ ਯੂਨੀਅਨਜ਼ ਵਲੋਂ ਪੰਜਾਬ ਸਰਕਾਰ ਦੇ ਵਿਰੁੱਧ ਨਾਅਰਿਆਂ ਮਾਰਦੇ ਹੋਏ ਧਰਨਾ ਲਗਾਇਆ | ਇਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਤੋਂ ...
ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਮੁੱਖ ਕੌਮੀ ਸ਼ਾਹ ਮਾਰਗ ਨੰਬਰ 44 'ਤੇ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਦੇਖ ਕੇ ਇਕ ਵਿਅਕਤੀ ਅਫ਼ੀਮ ਵਾਲਾ ਲਿਫ਼ਾਫ਼ਾ ਸੁੱਟ ਕੇ ਫ਼ਰਾਰ ਹੋਣ 'ਤੇ ਥਾਣਾ ਸ਼ਹਿਰੀ ਨੇ ਬਰਾਮਦ ਕੀਤੇ ਆਧਾਰ ਕਾਰਡ ਦੇ ਆਧਾਰ 'ਤੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ...
ਰਾਜਪੁਰਾ, 18 ਮਈ (ਜੀ.ਪੀ. ਸਿੰਘ)-ਸਥਾਨਕ ਮਿੰਨੀ ਸਕੱਤਰੇਤ 'ਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਵੱਖ-ਵੱਖ ਜ਼ਿਲਿ੍ਹਆਂ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਲਗਾ ਕੇ ਝੋਨੇ ਦੀ ਸਿੱਧੀ ਬਿਜਾਈ ਤਰ ਵੱਤਰ ਵਿਧੀ ਰਾਹੀਂ ਕਰਨ ਲਈ ਸਿਖਲਾਈ ਦਿੱਤੀ ਗਈ | ਮੁੱਖ ...
ਭੁੱਨਰਹੇੜੀ, 18 ਮਈ (ਧਨਵੰਤ ਸਿੰਘ)-ਇੱਥੇ ਨੇੜਲੇ ਪਿੰਡ ਪਰੋੜ 'ਚ ਪੁਰਾਣੀ ਰੰਜਿਸ਼ ਅਤੇ ਥਾਂ ਦੀ ਵੰਡ ਸੰਬੰਧੀ ਹੋਏ ਝਗੜੇ ਕਾਰਨ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ | ਸੂਤਰਾਂ ਮੁਤਾਬਿਕ ਅਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਸਨੀਕ ਪਰੋੜ ਵਲੋਂ ਆਪਣੇ ਭਰਾ ਭਰਜਾਈ ...
ਬਸੀ ਪਠਾਣਾਂ, 18 ਮਈ (ਰਵਿੰਦਰ ਮੌਦਗਿਲ)-ਸਿਹਤ ਵਿਭਾਗ ਵਲੋਂ ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਉਨ੍ਹਾਂ ਕਿਹਾ ਕਿ ਵਿਸ਼ਵ ਹਾਈਪਰਟੈਨਸ਼ਨ (ਹਾਈ ਬਲੱਡ ...
ਫ਼ਤਹਿਗੜ੍ਹ ਸਾਹਿਬ, 18 ਮਈ (ਮਨਪ੍ਰੀਤ ਸਿੰਘ)-ਅੰਬੇਡਕਰ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸੁਖਮੀਤ ਸਿੰਘ ਸੁੱਖੀ ਦੀ ਅਗਵਾਈ ਵਿਚ ਇਕ ਸਮਾਗਮ ਕਰ ਕੇ ਹਮਾਯੂੰਪੁਰ ਸਰਹਿੰਦ ਦੇ ਵਸਨੀਕ ਅਨਮੋਲ ਵੈਦ ਦਾ ਸਨਮਾਨ ਕੀਤਾ ਗਿਆ | ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX