ਰੂਪਨਗਰ, 18 ਮਈ (ਸਤਨਾਮ ਸਿੰਘ ਸੱਤੀ)-ਬੀਤੇ ਦਿਨ ਅੰਬੂਜਾ ਫ਼ੈਕਟਰੀ ਨੇੜੇ ਹੋਏ ਇੱਕ ਝਗੜੇ ਨੂੰ ਲੈ ਕੇ ਪੁਲਿਸ ਵਲੋਂ ਰਜਿੰਦਰ ਸਿੰਘ ਘਨੌਲਾ ਨੂੰ ਗਿ੍ਫ਼ਤਾਰ ਕਰਨ ਤੋਂ ਇਲਾਕੇ ਦੇ ਲੋਕ ਭੜਕ ਗਏ ਅਤੇ ਇਲਾਕਾ ਵਾਸੀ ਐਸ.ਐਸ.ਪੀ ਦਫ਼ਤਰ ਪੁੱਜ ਗਏ | ਉਨ੍ਹਾਂ ਪੁਲੀਸ 'ਤੇ ਦੋਸ਼ ਲਾਇਆ ਕਿ ਪੁਲੀਸ ਨੇ ਟਰਾਂਸਪੋਰਟਰਾਂ ਨਾਲ ਮਿਲ ਕੇ ਰਜਿੰਦਰ ਸਿੰਘ ਘਨੌਲਾ 'ਤੇ ਝੂਠਾ ਪਰਚਾ ਦਰਜ ਕੀਤਾ ਹੈ ਜਦੋਂ ਕਿ ਝਗੜੇ ਵੇਲੇ ਰਜਿੰਦਰ ਸਿੰਘ ਚੰਡੀਗੜ੍ਹ ਗਏ ਹੋਏ ਸਨ, ਉਨ੍ਹਾਂ ਝਗੜੇ ਦੀ ਵੀਡੀਓ ਸਮੇਤ ਰਜਿੰਦਰ ਸਿੰਘ ਦੀ ਲਾਈਵ ਲੋਕੇਸ਼ਨ ਚੈੱਕ ਕਰਨ ਲਈ ਵੀ ਕਿਹਾ | ਐਸ.ਐਸ.ਪੀ. ਰੂਪਨਗਰ ਨੂੰ ਮੰਗ ਪੱਤਰ ਦੇਣ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਬਾਗ਼ 'ਚ ਇਕੱਤਰਤਾ ਉਪਰੰਤ ਰੋਸ ਮਾਰਚ ਕੱਢਿਆ ਗਿਆ | ਰਜਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਘਨੌਲਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਗਦੀਪ ਕੌਰ ਢੱਕੀ, ਕੁਲਦੀਪ ਸਿੰਘ ਅਤੇ ਵਿੱਕੀ ਧੀਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਬੂਜਾ ਸੀਮਿੰਟ ਫ਼ੈਕਟਰੀ ਪਲਾਂਟ ਦਬੁਰਜੀ ਅਤੇ ਟਰਾਂਸਪੋਰਟ ਕੰਪਨੀਆਂ ਵਿਰੁੱਧ ਇਲਾਕਾ ਵਾਸੀ ਕਈ ਦਿਨਾਂ ਤੋਂ ਸ਼ਾਂਤੀਪੂਰਨ ਧਰਨਾ ਲਾਈ ਬੈਠੇ ਹਨ | ਉਨ੍ਹਾਂ ਦੋਸ਼ ਲਾਇਆ ਅੰਬੂਜਾ ਫ਼ੈਕਟਰੀ ਵਲੋਂ ਓਵਰ ਲੋਡ ਟਰੱਕਾਂ ਅਤੇ ਓਪਨ ਬਾਡੀ ਟਰੱਕਾਂ ਵਿਚ ਥਰਮਲ ਪਲਾਂਟ ਦੇ ਡੈੱਕਾਂ ਵਿਚੋਂ ਸਵਾਹ ਚੁੱਕ ਕੇ ਟਰਾਂਸਪੋਰਟਰਾਂ ਰਾਹੀਂ ਬਾਹਰ ਲਿਜਾਈ ਜਾ ਰਹੀ ਹੈ, ਜਿਸ ਨਾਲ ਇਲਾਕੇ ਵਿਚ ਪ੍ਰਦੂਸ਼ਣ ਫੈਲਦਾ ਹੈ | ਉਨ੍ਹਾਂ ਕਿਹਾ ਕਿ ਇਲਾਕੇ ਵਲੋਂ ਪ੍ਰਸ਼ਾਸਨ ਅਤੇ ਪੁਲੀਸ ਨੂੰ ਬਹੁਤ ਵਾਰ ਲਿਖਤੀ ਦਰਖਾਸਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰੰਤੂ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ | ਪਰ ਹੁਣ ਅੰਬੂਜਾ ਫ਼ੈਕਟਰੀ ਨੇੜੇ ਹੋਏ ਇੱਕ ਝਗੜੇ ਦੀ ਆੜ 'ਚ ਇਲਾਕੇ ਦੇ ਲੋਕਾਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਅਤੇ ਧਰਨੇ ਨੂੰ ਦਬਾਉਣ ਲਈ ਇਲਾਕੇ ਦੇ ਮੁਹਤਬਰ ਵਿਅਕਤੀਆਂ ਉੱਤੇ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪੁਲੀਸ ਵਲੋਂ ਪਰਚੇ 'ਚ ਨਾਮਜ਼ਦ ਕੀਤੇ ਗਏ ਰਜਿੰਦਰ ਸਿੰਘ ਘਨੌਲਾ ਅਤੇ ਕੁੱਝ ਹੋਰ ਵਿਅਕਤੀ ਜਿਸ ਵੇਲੇ ਦੀ ਘਟਨਾ ਦੱਸੀ ਜਾ ਰਹੀ ਹੈ, ਉਸ ਸਮੇਂ ਉਹ ਬਾਹਰ ਗਏ ਹੋਏ ਸੀ | ਰਜਿੰਦਰ ਸਿੰਘ ਬੀਤੀ ਰਾਤ 9 ਕੁ ਵਜੇ ਚੰਡੀਗੜ੍ਹ ਤੋਂ ਘਰ ਆਏ ਸਨ ਜੋ ਸਵੇਰੇ 10 ਵਜੇ ਦੇ ਘਰੋਂ ਗਏ ਹੋਏ ਸਨ | ਉਨ੍ਹਾਂ ਕਿਹਾ ਕਿ ਪੁਲੀਸ ਨੂੰ ਪਰਚਾ ਦਰਜ ਕਰਨ ਤੋਂ ਪਹਿਲਾਂ ਰਜਿੰਦਰ ਸਿੰਘ ਦਾ ਮੋਬਾਈਲ ਨੰਬਰ 8847226747 ਹੈ, ਜੋ ਕੱਲ੍ਹ ਉਸ ਦੇ ਪਾਸ ਸੀ, ਦੀ ਲੋਕੇਸ਼ਨ ਟਰੇਸ ਕਰਵਾਈ ਜਾਣੀ ਚਾਹੀਦੀ ਸੀ ਪਰ ਟਰਾਂਸਪੋਰਟਰਾਂ ਅਤੇ ਅੰਬੂਜਾ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਪਰਚਾ ਦਰਜ ਕੀਤਾ ਗਿਆ ਹੈ | ਇਸ ਬਾਬਤ ਇੱਕ ਵਫ਼ਦ ਨੇ ਪੁਲੀਸ ਅਧਿਕਾਰੀਆਂ ਤੋਂ ਮੰਗ ਪੱਤਰ ਰਾਹੀਂ ਬੇਨਤੀ ਕੀਤੀ ਕਿ ਜੋ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ, ਉਸ ਨੂੰ ਰੱਦ ਕੀਤਾ ਜਾਵੇ | ਮੰਗ ਪੱਤਰ ਲੈਣ ਤੋਂ ਬਾਅਦ ਐਸ.ਪੀ.ਅੰਕੁਰ ਗੁਪਤਾ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਬੇਗੁਨਾਹ ਨਾਲ ਧੱਕਾ ਨਹੀਂ ਹੋਵੇਗਾ | ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਮੁਹਤਬਰ ਅਤੇ ਸਮਾਜ ਸੇਵੀ ਵੀ ਵੱਡੀ ਗਿਣਤੀ 'ਚ ਸ਼ਾਮਲ ਸਨ |
ਨੰਗਲ, 18 ਮਈ (ਪ੍ਰੀਤਮ ਸਿੰਘ ਬਰਾਰੀ)-ਉਪ ਮੰਡਲ ਨੰਗਲ ਦੇ ਪਿੰਡ ਮਾਣਕਪੁਰ ਵਿਚ ਪੰਜਾਬ ਸਰਕਾਰ ਤੇ ਪੰਚਾਇਤੀ ਵਿਭਾਗ ਵਲੋਂ ਸ਼ਾਮਲਾਤ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਉਣ ਦੀ ਲੜੀ ਤਹਿਤ ਅੱਜ ਨਾਜਾਇਜ਼ ਕਬਜ਼ੇ ਛੁਡਵਾਉਣੇ ਸਨ ਪਰ ਇਸ ਤੋਂ ਪਹਿਲਾਂ ਪਿੰਡ ਵਾਸੀਆਂ ...
ਸ੍ਰੀ ਚਮਕੌਰ ਸਾਹਿਬ, 18 ਮਈ (ਜਗਮੋਹਣ ਸਿੰਘ ਨਾਰੰਗ)-ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ (ਸੀਟੂ) ਵਲੋਂ ਤਹਿਸੀਲ ਪ੍ਰਧਾਨ ਜਗਦੀਸ਼ ਸਿੰਘ ਜਿੰਦਰ ਅਟਾਰੀ ਅਤੇ ਸੂਬਾ ਆਗੂ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਡਾ. ਚਰਨਜੀਤ ...
ਰੂਪਨਗਰ, 18 ਮਈ (ਸਤਨਾਮ ਸਿੰਘ ਸੱਤੀ)-ਕਰਨਾਟਕ ਸਰਕਾਰ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਨਾਲ ਸੰਬੰਧਿਤ ਦਸਵੀਂ ਜਮਾਤ ਦੇ ਪਾਠਕ੍ਰਮ ਵਿਚੋਂ ਪਾਠ ਹਟਾਉਣ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ | ਪੀ.ਐਸ.ਯੂ. ਦੇ ਕਾਲਜ ਪ੍ਰਧਾਨ ਬਲਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ...
ਸ੍ਰੀ ਚਮਕੌਰ ਸਾਹਿਬ, 18 ਮਈ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਪਿੰਡ ਧੋਲਰਾਂ ਦੇ ਨੇੜੇ ਸਰਹਿੰਦ ਨਹਿਰ ਦੇ ਕਿਨਾਰਿਓਾ ਲਾਸ਼ ਬਰਾਮਦ ਹੋਈ, ਦੀ ਸਨਾਖਤ ਮੋਹਿਤ ਬਾਲੀ ਵਾਸੀ ਖਰੜ ਵਜੋਂ ਹੋਈ ਹੈ | ਥਾਣਾ ਮੁਖੀ ਇੰਸਪੈਕਟਰ ਰੁਪਿੰਦਰ ਸਿੰਘ ਨੇ ...
ਸ੍ਰੀ ਚਮਕੌਰ ਸਾਹਿਬ,18 ਮਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਬਸੀ ਗੁੱਜਰਾਂ ਵਿਖੇ ਖੇਤਾਂ ਵਿਚਲੀ ਖੂਹੀ ਵਿਚ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ | ਥਾਣਾ ਮੁਖੀ ਇੰਸਪੈਕਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੀ ਸਨਾਖਤ ਰਾਮਨਾਥ (64 ਸਾਲ) ਪੁੱਤਰ ਸਰਵਣ ...
ਘਨੌਲੀ, 18 ਮਈ (ਜਸਵੀਰ ਸਿੰਘ ਸੈਣੀ)-ਕੁਦਰਤ ਕੇ ਸਭ ਬੰਦੇ ਸੰਸਥਾ ਦੇ ਪ੍ਰਧਾਨ ਵਿੱਕੀ ਧੀਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਉਨ੍ਹਾਂ ਨੂੰ ਫ਼ੋਨ ਆਇਆ ਕਿ ਨਹਿਰ ਦੇ ਪਾਸ ਜੰਗਲ ਨੂੰ ਅੱਗ ਲੱਗੀ ਹੋਈ ਹੈ ਜੋ ਬਹੁਤ ਭਿਆਨਕ ਰੂਪ ਲੈ ਰਹੀ ਹੈ ਉਸੇ ਸਮੇਂ ਉਨ੍ਹਾਂ ਦੀ ਟੀਮ ...
ਰੂਪਨਗਰ, 18 ਮਈ (ਸਤਨਾਮ ਸਿੰਘ ਸੱਤੀ)-ਏ.ਡੀ.ਸੀ. (ਡੀ) ਦਮਨਜੀਤ ਸਿੰਘ ਨੇ ਕਮੇਟੀ ਰੂਮ ਵਿਚ ਹੋਈ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ 14ਵੀਂ ਮੀਟਿੰਗ ਵਿਚ ਐਨਜੀਟੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਾਂਝੀਦਾਰ ਵਿਭਾਗਾਂ ਦੀਆਂ ਪ੍ਰਗਤੀ ਰਿਪੋਰਟਾਂ ਦੀ ਸਮੀਖਿਆ ਕੀਤੀ | ...
ਭਰਤਗੜ੍ਹ, 18 ਮਈ (ਜਸਬੀਰ ਸਿੰਘ ਬਾਵਾ)-ਆਲੋਵਾਲ ਕੋਲ ਕੌਮੀ ਮਾਰਗ 'ਤੇ 16 ਮਈ ਨੂੰ ਸ਼ਾਮੀ 3:15 ਵਜੇ ਤੇਜ਼ ਰਫ਼ਤਾਰ ਕੀਆ ਕਾਰ ਅਤੇ ਟਰੈਕਟਰ-ਟਰਾਲੀ ਦੀ ਲਪੇਟ 'ਚ ਆਏ ਮਨਿੰਦਰਪਾਲ ਸਿੰਘ ਪੁੱਤਰ ਸਵ. ਅਮਰੀਕ ਸਿੰਘ ਵਾਸੀ: ਖਰੜ, ਜ਼ਿਲ੍ਹਾ: ਸਾਹਿਬਜ਼ਾਦਾ ਅਜੀਤ ਸਿੰਘ ਨਗਰ ...
ਘਨੌਲੀ, 18 ਮਈ (ਜਸਵੀਰ ਸਿੰਘ ਸੈਣੀ)-ਘਨੌਲੀ ਸਬ ਸਿਰਡੀ ਹੈਲਥ ਸੈਂਟਰ ਘਨੌਲੀ ਵਿਖੇ ਸਿਵਲ ਸਰਜਨ ਰੂਪਨਗਰ ਡਾਕਟਰ ਪਰਮਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਅਨੰਦ ਘਈ ਦੀ ਰਹਿਨੁਮਾਈ ਹੇਠ ਡੇਂਗੂ, ਮਲੇਰੀਆ, ਚਿਕਨਗੁਨੀਆ, ਫਲੇਰੀਆ, ...
ਸ੍ਰੀ ਅਨੰਦਪੁਰ ਸਾਹਿਬ, 18 ਮਈ (ਜੇ.ਐਸ.ਨਿੱਕੂਵਾਲ)-ਸ਼ਹੀਦ ਕੌਮ ਤੇ ਦੇਸ਼ ਦਾ ਸਰਮਾਇਆ ਹੁੰਦੇ ਹਨ ਜਿਨ੍ਹਾਂ ਨੂੰ ਯਾਦ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ | ਸਾਡੇ ਇਲਾਕੇ ਦੇ ਪਿੰਡ ਬੱਢਲ ਦੇ ਮਹਾਨ ਸ਼ਹੀਦ ਸਿਪਾਹੀ ਰਣਜੀਤ ਸਿੰਘ ਕਟਵਾਲ ਜੋ 18 ਮਈ 1992 ਨੂੰ 21 ਸਾਲ ਦੀ ਉਮਰ ...
ਰੂਪਨਗਰ, 17 ਮਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾ. ਇੰਦਰਪਾਲ ਸਿੰਘ ਨੂੰ ਸੇਵਾਮੁਕਤੀ ਤੇ ਸ਼ਾਨਦਾਰ ਸੇਵਾਵਾਂ ਬਦਲੇ ਵਿਭਾਗ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਡਾ. ਇੰਦਰਪਾਲ ਸਿੰਘ ਨੇ 26 ਸਾਲ 6 ਮਹੀਨੇ ਸੇਵਾ ਦੌਰਾਨ ਅਨੇਕਾਂ ਸਿਹਤ ...
ਮੋਰਿੰਡਾ, 18 ਮਈ (ਕੰਗ)-ਇੱਥੇ ਸਮਰਾਲਾ ਰੋਡ ਵਿਖੇ ਬੀਤੀ ਰਾਤ ਬਿਜਲੀ ਸਪਲਾਈ ਨਾ ਹੋਣ ਕਾਰਨ ਅੱਤ ਦੀ ਗਰਮੀ ਵਿਚ ਸ਼ਹਿਰ ਵਾਸੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਭੁਪਿੰਦਰ ...
ਪੁਰਖਾਲੀ, 18 ਮਈ (ਬੰਟੀ)-ਮਾਜਰੀ ਘਾੜ ਵਿਖੇ ਪੀਰਾਂ ਦੇ ਦਰਬਾਰ ਦੇ ਜੇਠ ਮਹੀਨੇ ਦਾ ਜੋੜ ਮੇਲਾ 19 ਮਈ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਸੇਵਾਦਾਰ ਧਰਮਾ ਭਗਤ, ਸਰਪੰਚ ਜੀਤਾ ਸਿੰਘ, ਬਾਲਕਾ ਭਗਤ ਅਤੇ ਬਲਬੀਰ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਦਰਬਾਰ 'ਤੇ ਝੰਡੇ ਦੀ ਰਸਮ ...
ਸ੍ਰੀ ਅਨੰਦਪੁਰ ਸਾਹਿਬ, 18 ਮਈ (ਜੇ.ਐਸ.ਨਿੱਕੂਵਾਲ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਲੇ-ਦੁਆਲੇ ਇਤਿਹਾਸਕ ਰੁੱਖਾਂ ਦੀ ਸਾਂਭ-ਸੰਭਾਲ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਬੇਰੀ ਦੀ ਦੇਖ-ਰੇਖ ਕਰਨ ਵਾਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ. ਸੰਦੀਪ ਸਿੰਘ, ਡਾ. ...
ਨੰਗਲ, 18 ਮਈ (ਪ੍ਰੀਤਮ ਸਿੰਘ ਬਰਾਰੀ)-ਗਰਮੀ ਦੇ ਮੌਸਮ ਵਿਚ ਇਲਾਕਾ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਕਿਸੇ ਵੀ ਕੀਮਤ 'ਤੇ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਿਰਵਿਘਨ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ...
ਨੰਗਲ, 18 ਮਈ (ਗੁਰਪ੍ਰੀਤ ਗਰੇਵਾਲ)-ਨੰਗਲ ਦੇ ਸਰਕਾਰੀ ਅਦਾਰਿਆਂ ਵਿਚ ਨਿੱਤ ਹੋ ਰਹੀਆਂ ਚੋਰੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ | ਹੁਣ ਆਈ.ਟੀ.ਆਈ. ਸੜਕ ਤੋਂ ਕੁੱਝ ਦੂਰ ਕੋਰਟ ਕੰਪਲੈਕਸ ਲਾਗੇ ਬਣੇ ਪੰਜਾਬ ਦੀ ਏ-ਕਲਾਸ ਨੰਗਲ ਨਗਰ ਕੌਂਸਲ ਦੇ ਸਲਾਟਰ ਹਾਊਸ ਵਿਚੋਂ ...
• ਕੈਬਨਿਟ ਮੰਤਰੀ ਬੈਂਸ ਨੇ ਮੁਸ਼ਕਿਲਾਂ ਦੇ ਹੱਲ ਦਾ ਵਪਾਰ ਮੰਡਲ ਨੂੰ ਦਿੱਤਾ ਭਰੋਸਾ ਨੰਗਲ, 18 ਮਈ (ਪ੍ਰੀਤਮ ਸਿੰਘ ਬਰਾਰੀ)-ਵਪਾਰ ਮੰਡਲ ਰੇਲਵੇ ਰੋਡ ਦਾ ਇੱਕ ਵਫ਼ਦ ਵਪਾਰੀਆ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ...
ਨੰਗਲ, 18 ਮਈ (ਪ੍ਰੀਤਮ ਸਿੰਘ ਬਰਾਰੀ)-ਰਾਸ਼ਟਰੀ ਸੰਤ ਬਾਬਾ ਬਾਲ ਜੀ ਕੋਟਲਾ ਕਲਾਂ ਊਨਾ ਸਾਹਿਬ ਵਾਲਿਆਂ ਦੇ ਆਸ਼ਰਮ ਵਿਖੇ ਬੀਤੀ ਰਾਤ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸ਼ਰਧਾ ਨਾਲ ਨਤਮਸਤਕ ਹੋਏ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ | ਉਨ੍ਹਾਂ ਇਸ ਮੌਕੇ ...
ਰੂਪਨਗਰ, 18 ਮਈ (ਸਤਨਾਮ ਸਿੰਘ ਸੱਤੀ)-ਸਮੇਂ ਤੋਂ ਪਹਿਲਾਂ ਗਰਮੀ ਦੇ ਵਧਣ ਕਾਰਨ ਤੇਜ਼ ਧੁੱਪ ਅਤੇ ਲੂੰ ਤੋਂ ਬਚਾਅ ਹਿਤ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ | ਇਸ ਸੰਬੰਧੀ ਲੋਕਾਂ ਨੂੰ ਅਪੀਲ ਕਰਦਿਆਂ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਨੇ ਕਿਹਾ ਕਿ ਇਸ ...
ਭਰਤਗੜ੍ਹ, 18 ਮਈ (ਜਸਬੀਰ ਸਿੰਘ ਬਾਵਾ)-ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਭਰਤਗੜ੍ਹ ਦੇ ਕਮਿਊਨਿਟੀ ਸਿਹਤ ਕੇਂਦਰ 'ਚ ਐਸ.ਐਮ.ਓ. ਡਾ.ਅਨੰਦ ਘਈ ਦੀ ਅਗਵਾਈ 'ਚ ਮਨਾਏ ਵਿਸ਼ਵ ਡੇਂਗੂ ਦਿਵਸ ਦੌਰਾਨ ਐਸ.ਆਈ.ਪਾਲ ਸਿੰਘ, ਬੀ.ਈ.ਈ. ਬਿ੍ਜ ਮੋਹਣ ਸ਼ਰਮਾ, ਡਾ. ...
ਸ੍ਰੀ ਅਨੰਦਪੁਰ ਸਾਹਿਬ, 18 ਮਈ (ਜੇ.ਐਸ.ਨਿੱਕੂਵਾਲ)-ਚੰਦ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਜੋਂ ਅਹੁਦਾ ਸੰਭਾਲ ਲਿਆ ਹੈ, ਉਹ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਸੜੋਆ ਤੋਂ ਬਦਲ ਕੇ ਇੱਥੇ ਆਏ ਹਨ | ਅਹੁਦਾ ਸੰਭਾਲਣ ਉਪਰੰਤ ਬੀ.ਡੀ.ਪੀ.ਓ. ...
ਨੂਰਪੁਰ ਬੇਦੀ, 18 ਮਈ (ਵਿੰਦਰ ਪਾਲ ਝਾਂਡੀਆ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਪਿੰਡ ਸੈਣੀਮਾਜਰਾ ਵਿਖੇ ਨਾਟਕ ਮੇਲਾ ਕਰਵਾਇਆ ਗਿਆ | ਇਸ ਨਾਟਕ ਮੇਲੇ ਦੌਰਾਨ ਬੱਚਿਆਂ ਵਲੋਂ ਬਾਬਾ ...
ਮੋਰਿੰਡਾ, 18 ਮਈ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਓਇੰਦ ਦੇ ਗੁਰਦੁਆਰਾ ਸ੍ਰੀ ਕੁਟੀਆ ਸਾਹਿਬ ਵਿਖੇ ਸੰਤ ਬਾਬਾ ਬਸਾਵਾ ਸਿੰਘ ਅਤੇ ਸੰਤ ਬਾਬਾ ਆਤਮਾ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਸ੍ਰੀ ਅਨੰਦਪੁਰ ਸਾਹਿਬ, 18 ਮਈ (ਨਿੱਕੂਵਾਲ)-ਸਥਾਨਕ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਕਮਾਂਡਿੰਗ ਅਫ਼ਸਰ ਕਰਨਲ ਐਸ.ਬੀ. ਰਾਣਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਦੀ ਅਗਵਾਈ ਤਹਿਤ 2022 ਲਈ 50 ਵਿਦਿਆਰਥੀਆਂ ਦੀ ਐਨ.ਸੀ.ਸੀ. ...
ਨੂਰਪੁਰ ਬੇਦੀ, 18 ਮਈ (ਵਿੰਦਰ ਪਾਲ ਝਾਂਡੀਆ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਨੂੰ ਬਿਨਾਂ ਖੱਜਲ ਖ਼ੁਆਰੀ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਹਲਕੇ ਦੇ ਪਿੰਡਾਂ ਵਿਚ ...
ਸ੍ਰੀ ਅਨੰਦਪੁਰ ਸਾਹਿਬ, 18 ਮਈ (ਕਰਨੈਲ ਸਿੰਘ)-ਮਨੀਸ਼ਾ ਰਾਣਾ ਆਈ. ਏ. ਐਸ ਨੇ ਐਸ. ਡੀ. ਐਮ ਸ੍ਰੀ ਅਨੰਦਪੁਰ ਸਾਹਿਬ/ਨੰਗਲ ਦਾ ਅਹੁਦਾ ਸੰਭਾਲਣ ਉਪਰੰਤ ਅੱਜ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਉਨ੍ਹਾਂ ਨੇ ਵੱਖ ਵੱਖ ਵਿਭਾਗਾਂ ਵੱਲੋਂ ਕੀਤੇ ...
ਨੂਰਪੁਰ ਬੇਦੀ, 18 ਮਈ (ਵਿੰਦਰ ਪਾਲ ਝਾਂਡੀਆ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਪਿੰਡ ਸੈਣੀਮਾਜਰਾ ਵਿਖੇ ਨਾਟਕ ਮੇਲਾ ਕਰਵਾਇਆ ਗਿਆ | ਇਸ ਨਾਟਕ ਮੇਲੇ ਦੌਰਾਨ ਬੱਚਿਆਂ ਵਲੋਂ ਬਾਬਾ ...
ਮੋਰਿੰਡਾ, 18 ਮਈ (ਕੰਗ)-ਹੈਲਥ ਐਂਡ ਵੈਲਨੈੱਸ ਸੈਂਟਰ ਕਾਇਨੌਰ ਵਿਖੇ ਸਮੂਹ ਸੁਪਰਵਾਈਜ਼ਰਾਂ ਤੇ ਮੇਲ ਵਰਕਰਾਂ ਵਲੋਂ ਇਕੱਤਰਤਾ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਵਾਈਜ਼ਰ ਦਵਿੰਦਰ ਸਿੰਘ ਅਤੇ ਰਸਵਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਰੋਪੜ ਦੇ ...
ਕਾਹਨਪੁਰ ਖੂਹੀ, 18 ਮਈ (ਗੁਰਬੀਰ ਸਿੰਘ ਵਾਲੀਆ)-ਧੰਨ-ਧੰਨ ਜਗਤ ਗੁਰੂ ਬਾਬਾ ਗ਼ਰੀਬ ਦਾਸ ਦਾ ਜਨਮ ਦਿਵਸ ਅਤੇ ਧੰਨ-ਧੰਨ ਸਤਿਗੁਰੂ ਗੰਗਾ ਨੰਦ ਭੂਰੀ ਵਾਲਿਆਂ ਦਾ 100ਵਾਂ ਜਨਮ ਦਿਵਸ ਮਾਤਾ ਮਿਲਾਪ ਅਸਥਾਨ ਪਿੰਡ ਰੋੜੂਆਣਾ ਵਿਖੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ...
ਨੂਰਪੁਰ ਬੇਦੀ, 18 ਮਈ (ਢੀਂਡਸਾ)-ਸਿਹਤ ਵਿਭਾਗ ਵਿਚ ਕੁੱਲ 36 ਸਾਲ ਆਪਣੀਆਂ ਚੰਗੀਆਂ ਸੇਵਾਵਾਂ ਦੇ ਕੇ ਐਸ.ਐਮ.ਓ ਦਿਆਲ ਸਿੰਘ ਨੂੰ ਰੂਪਨਗਰ ਤੋਂ ਸੇਵਾਮੁਕਤ ਕੀਤਾ ਗਿਆ | ਉਨ੍ਹਾਂ ਨੂੰ ਸੇਵਾ ਮੁਕਤੀ 'ਤੇ ਸਿਹਤ ਵਿਭਾਗ ਵਲੋਂ ਨਿੱਘੀ ਤੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX