ਜਗਰਾਉਂ, 19 ਮਈ (ਜੋਗਿੰਦਰ ਸਿੰਘ)-ਅੱਜ ਜਦੋਂ ਪੰਜਾਬ 'ਚ ਚੁਫੇਰੇ ਪਾਣੀ ਤੇ ਹਵਾ ਨੂੰ ਸੰਭਾਲਣ ਦਾ ਮੁੱਦਾ ਉਠਿਆ ਹੋਇਆ ਹੈ, ਉਸ ਸਮੇਂ 'ਅਜੀਤ' ਵਲੋਂ ਜਗਰਾਉਂ 'ਚ ਵਾਤਾਵਰਨ ਨੂੰ ਸੰਭਾਲਣ ਲਈ ਕੜਾਕੇ ਦੀ ਧੁੱਪ ਦੌਰਾਨ ਵੀ ਕੀਤੇ ਜਾ ਰਹੇ ਯਤਨਾਂ ਨੂੰ ਰੌਸ਼ਨੀ 'ਚ ਲਿਆਉਣ ਤੇ ਵਧੀ ਤਪਸ਼ ਦੌਰਾਨ ਪਿਆਸ ਨਾਲ ਮਰ ਰਹੇ ਪੰਛੀਆਂ ਨੂੰ ਬਚਾਉਣ ਲਈ ਜਗਰਾਉਂ 'ਚ ਕੰਮ ਕਰ ਰਹੇ ਜੈਨ ਸਮਾਜ ਵਲੋਂ ਕੀਤੇ ਜਾ ਰਹੇ ਉਪਰਾਲੇ, ਜੋ ਮੌਜੂਦਾ ਸਮੇਂ ਸਮੁੱਚੀ ਮਨੁੱਖਤਾ ਲਈ ਵੱਡੀ ਪ੍ਰੇਰਨਾ ਦੇ ਰਹੇ ਹਨ | 'ਅਜੀਤ' ਟੀਮ ਵਲੋਂ ਅੱਜ ਗ੍ਰੀਨ ਮਿਸ਼ਨ ਪੰਜਾਬ ਦੀ ਟੀਮ ਕੋਲ ਇਥੋਂ ਦੀ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ 'ਚ ਪੁੱਜ ਕੇ ਦੇਖਿਆ ਕਿ ਵਾਤਵਰਨ ਨੂੰ ਸੰਭਾਲਣ ਲਈ ਇਸ ਸੰਸਥਾ ਦੀ ਟੀਮ ਵਲੋਂ ਕਿਸ ਤਰ੍ਹਾਂ ਤਪਸ਼ ਦੇ ਮੌਸਮ 'ਚ 4 ਹਜ਼ਾਰ ਬੂਟਿਆਂ ਦੇ ਇਨ੍ਹਾਂ ਦਿਨਾਂ 'ਚ ਹੀ ਲਗਾਏ ਜੰਗਲ ਨੂੰ ਧੁੱਪ ਦੀ ਮਾਰ ਤੋਂ ਬਚਾਉਣ ਲਈ ਕੰਮ ਕੀਤਾ ਜਾ ਰਿਹਾ ਸੀ ਤੇ ਗ੍ਰੀਨ ਮਿਸ਼ਨ ਦੀ ਟੀਮ ਦੇ ਕੋਆਰਡੀਨੇਟਰ ਸਤਪਾਲ ਸਿੰਘ ਦੇਹੜਕਾ ਤੇ ਸਾਬਕਾ ਅਧਿਆਪਕਾ ਕੰਚਨ ਗੁਪਤਾ ਆਪਣੀ ਟੀਮ ਦੇ ਹੋਰ ਸਾਥੀਆਂ ਨਾਲ ਜਿਥੇ ਬੂਟਿਆਂ ਨੂੰ ਫੁਹਾਰਾ ਸਿਸਟਮ ਨਾਲ ਪਾਣੀ ਲਗਾ ਰਹੇ ਸਨ, ਉਥੇ ਬੂਟਿਆਂ ਦੀਆਂ ਜੜ੍ਹਾਂ ਨੂੰ ਤਪਸ ਤੋਂ ਬਚਾਉਣ ਲਈ ਹੇਠਾਂ ਪਰਾਲੀ ਵਿਛਾ ਰਹੇ ਸਨ, ਜੋ ਗਿੱਲੀ ਹੋ ਕੇ ਗਲਣ ਤੋਂ ਬਾਅਦ ਆਉਂਦੇ ਸਮੇਂ ਬੂਟਿਆਂ ਲਈ ਖਾਦੀ ਖੁਰਾਕ ਵੀ ਬਣੇਗੀ | ਇਸ ਮੌਕੇ ਸਤਪਾਲ ਸਿੰਘ ਦੇਹੜਕਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਜਗਰਾਉਂ 'ਚ ਪਿਛਲੇ ਢਾਈ ਸਾਲਾਂ ਤੋਂ ਕੰਮ ਕਰ ਰਹੀ ਹੈ ਤੇ ਹੁਣ ਤੱਕ ਬਹੁਤ ਸਾਰੀਆਂ ਥਾਵਾਂ 'ਤੇ ਜੰਗਲ ਲਗਾਉਣ ਤੋਂ ਇਲਾਵਾ ਹਜ਼ਾਰਾਂ ਬੂਟੇ ਲੋਕਾਂ ਨੂੰ ਵੀ ਵੰਡ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਸਾਇੰਸ ਕਾਲਜ ਜਗਰਾਉਂ 'ਚ ਉਨ੍ਹਾਂ ਦੀ ਸੰਸਥਾ ਵਲੋਂ ਲਗਾਇਆ 11 ਹਜ਼ਾਰ ਬੂਟਿਆਂ ਦਾ ਜੰਗਲ ਇਸ ਸਮੇਂ 20 ਤੋਂ 25 ਫੁੱਟ ਉੱਚੇ ਬੂਟਿਆਂ ਦਾ ਘਣਾ ਜੰਗਲ ਬਣ ਚੁੱਕਾ ਹੈ ਤੇ ਹਰੇ-ਭਰੇ ਇਹ ਰੁੱਖ ਲੋਕਾਂ ਨੂੰ ਸਾਹ ਦੇ ਰਹੇ ਹਨ | ਇਸੇ ਤਰ੍ਹਾਂ ਜਗਰਾਉਂ ਦੇ ਬੱਸ ਅੱਡਾ, ਕਚਹਿਰੀ ਕੰਪਲੈਕਸ, ਪੁਲਿਸ ਲਾਈਨ ਦੇ ਅੱਗੇ ਤੇ ਖ਼ਾਲਸਾ ਸਕੂਲ ਵਿਖੇ ਪਾਰਕਾਂ ਬਣਾਉਣ ਤੋਂ ਬਾਅਦ ਹੁਣ ਜਗਰਾਉਂ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਵਿਖੇ 4 ਹਜ਼ਾਰ ਬੂਟਿਆਂ ਦਾ ਜੰਗਲ ਲਗਾਇਆ ਗਿਆ ਤੇ ਇਸ ਵਿਚ ਬੀਤੇ ਕੱਲ੍ਹ 1 ਹਜ਼ਾਰ ਉਹ ਬੂਟੇ ਲਗਾਏ ਗਏ ਹਨ | ਦੇਹੜਕਾ ਨੇ ਕਿਹਾ ਕਿ ਪੰਜਾਬ 'ਚ ਹਵਾ ਦਾ ਵਧ ਰਿਹਾ ਪ੍ਰਦੂਸ਼ਣ ਤੇ ਧਰਤੀ ਹੇਠਲੇ ਪਾਣੀ ਦਾ ਡਿਗ ਰਿਹਾ ਪੱਧਰ ਵੱਡੀ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਦੱਸਿਆ ਕਿ ਉਹ 'ਅਜੀਤ' ਹਰਿਆਵਲ ਲਹਿਰ ਤੋਂ ਪ੍ਰੇਰਿਤ ਹੋ ਕੇ ਇਸ ਪਾਸੇ ਤੁਰੇ ਸਨ ਤੇ ਹੁਣ ਬੂਟਿਆਂ ਨੂੰ ਹੀ ਆਪਣਾ ਪਰਿਵਾਰ ਸਮਝ ਕੇ ਦਿਨ ਰਾਤ ਕੰਮ ਕਰ ਰਹੇ ਹਨ | ਮੈਡਮ ਕੰਚਨ ਗੁਪਤਾ ਨੇ ਦੱਸਿਆ ਕਿ ਉਸ ਵਲੋਂ ਆਪਣੇ ਘਰ 'ਚ 700 ਬੂਟੇ ਲਗਾਏ ਹੋਏ ਹਨ, ਜਿਸ ਦੀ ਕੁਝ ਮਹੀਨੇ ਪਹਿਲਾਂ ਉਸ ਵਲੋਂ ਪ੍ਰਦਰਸ਼ਨੀ ਵੀ ਲਗਾਈ ਗਈ ਸੀ | ਮੈਡਮ ਕੰਚਨ ਨੇ ਕਿਹਾ ਕਿ ਇਸ ਸਮੇਂ ਮਹਿਲ ਉਸਾਰ ਕੇ ਧਨ ਇਕੱਠਾ ਕਰਨ ਵਾਲਿਆਂ ਨੂੰ ਇਹ ਜ਼ਰੂਰ ਸੋਚਣ ਦੀ ਲੋੜ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਰੁਪਇਆਂ ਦੇ ਧਨ ਦੀ ਨਹੀਂ ਸਗੋਂ ਹਵਾ ਤੇ ਪਾਣੀ ਦੇ ਧਨ ਦੀ ਲੋੜ ਪਵੇਗੀ, ਜਿਸ ਨੂੰ ਸੰਭਾਲਣ ਲਈ ਹਰ ਇਕ ਨੂੰ ਯਤਨ ਕਰਨ ਦੀ ਲੋੜ ਹੈ |
ਹਠੂਰ, 19 ਮਈ (ਜਸਵਿੰਦਰ ਸਿੰਘ ਛਿੰਦਾ)-ਪਾਵਰਕਾਮ ਸਬ ਸਵੀਜ਼ਨ ਲੱਖਾ ਦੇ ਮੁਲਾਜ਼ਮਾਂ ਤੇ ਬੁਰਜ਼ ਕੁਲਾਰਾਂ ਦੀ ਸਰਪੰਚ ਦੇ ਪਤੀ ਵਿਚਕਾਰ ਪਿਛਲੇ ਦਿਨੀਂ ਹੋਏ ਵਿਵਾਦ ਨੂੰ ਲੈ ਕੇ ਪੀ. ਐੱਸ. ਈ. ਬੀ. ਸਾਂਝੀ ਸੰਘਰਸ਼ ਕਮੇਟੀ ਡਵੀਜ਼ਨ ਰਾਏਕੋਟ ਵਲੋਂ ਪਾਵਰਕਾਮ ਸਬ ਡਵੀਜ਼ਨ ...
ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ-ਦਾਖਾ ਸ਼ਹਿਰ 'ਚ ਰੇਹੜੀ-ਫੜ੍ਹੀ ਵਾਲਿਆਂ ਲਈ ਵੈਂਡਿੰਗ ਜ਼ੋਨ ਬਣਾਉਣ ਤੋਂ ਅਸਮਰੱਥ ਨਗਰ ਕੌਂਸਲ ਮੁੱਲਾਂਪੁਰ-ਦਾਖਾ ਪ੍ਰਧਾਨ ਤੇਲੂ ਰਾਮ ਬਾਂਸਲ, ਕਾਰਜ ਸਾਧਕ ਅਫ਼ਸਰ ਮਨੋਹਰ ਸਿੰਘ, ਦੁਕਾਨਦਾਰ ...
ਜਗਰਾਉਂ, 19 ਮਈ (ਜੋਗਿੰਦਰ ਸਿੰਘ)-ਅੱਡਾ ਚੌਂਕੀਮਾਨ ਵਿਖੇ ਲਜ਼ੀਜ਼ ਚਿਕਨ ਕਾਰਨਰ ਤੋਂ ਬੀਤੀ ਰਾਤ ਚੋਰ ਇਕ ਗੈਸ ਨਾਲ ਭਰਿਆ ਸਿਲੰਡਰ, ਕੰਪਿਊਟਰ ਕੰਢਾ ਤੇ ਇਕ ਪੇਪਰ ਰੋਲ ਚੋਰੀ ਕਰਕੇ ਲੈ ਗਏ | ਇਸ ਮੌਕੇ ਲਜ਼ੀਜ਼ ਚਿਕਨ ਕਾਰਨਰ ਦੇ ਮਾਲਕ ਜਗਵਿੰਦਰ ਸਿੰਘ ਮਾਨ ਵਾਸੀ ਪਿੰਡ ...
ਗੁਰੂਸਰ ਸੁਧਾਰ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅਕਾਲਗੜ੍ਹ ਦੇ 41 ਸਾਲਾ ਵਿਅਕਤੀ ਚਰਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਘਰੇਲੂ ਕਲੇਸ਼ ਸਮੇਤ ਘਰ ਦੀ ਵੰਡ ਸੰਬੰਧੀ ਕਾਗਜ਼ਾਤ ਨਾ ਦੇਣ ਕਾਰਨ ਤੇ ਧਮਕੀਆਂ ਮਿਲਣ ਦੇ ਮੱਦੇਨਜ਼ਰ ਅੱਜ ਸਵੇਰੇ ਪੌਣੇ ਪੰਜ ਵਜੇ ਘਰ ...
ਰਾਏਕੋਟ, 19 ਮਈ (ਸੁਸ਼ੀਲ)-ਰਾਏਕੋਟ ਸ਼ਹਿਰ 'ਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀਆਂ ਵਾਹਨ ਚੋਰੀ ਦੀਆਂ ਵਾਰਦਾਤਾਂ ਕਾਰਨ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਜਦ ਕਿ ਚੋਰ ਬਿਨ੍ਹਾਂ ਕਿਸੇ ਡਰ ਭੈਅ ਦੇ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ...
ਸਿੱਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁੁਲਿਸ ਚੌਕੀ ਭੂੰਦੜੀ ਵਿਖੇ ਤਾਇਨਾਤ ਥਾਣੇਦਾਰ ਜਸਵੰਤ ਸਿੰਘ ਨੇ ਕਿਸੇ ਖਾਸ ਮੁਖਬਰ ਦੀ ਇਤਲਾਹ 'ਤੇ ਛਾਪੇਮਾਰੀ ਕਰਕੇ ਰਾਮ ਸਿੰਘ ਪੁੱਤਰ ਪੈੜਾ ਸਿੰਘ ਵਾਸੀ ਕੋਟਉਮਰਾ ਨੂੰ ਕਾਬੂ ਕਰਕੇ ਉਸ ...
ਹਲਵਾਰਾ, 19 ਮਈ (ਭਗਵਾਨ ਢਿੱਲੋਂ)-ਮਜ਼ਦੂਰਾਂ ਦੀ ਦਿਹਾੜੀ ਨੂੰ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ ਵਿਚਕਾਰ ਵਧ ਰਹੇ ਤਣਾਅ ਦੀਆਂ ਸੋਸ਼ਲ ਮੀਡੀਆ 'ਤੇ ਸੱਥਾਂ, ਪੰਚਾਇਤਾਂ ਤੋਂ ਆ ਰਹੀਆ ਕਨਸੋਆਂ ਪੰਜਾਬ ਲਈ ਚਿੰਤਾ ਦਾ ਵਿਸ਼ਾ ਤਾਂ ਹੈ ਹੀ ਤੇ ਦੂਜੇ ਪਾਸੇ ਇਸ ਮਸਲੇ 'ਤੇ ...
ਸਿੱਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)-ਆਲ ਪੰਜਾਬ ਆਂਗਣਵਾੜੀ ਯੁੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਦੇ ਸ਼ਹਿਰ ਫਰੀਦਕੋਟ ਵਿਖੇ ਉਨ੍ਹਾਂ ਦੇ ਘਰ ਅੱਗੇ 22 ਮਈ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ...
ਹੰਬੜਾਂ, 19 ਮਈ (ਹਰਵਿੰਦਰ ਸਿੰਘ ਮੱਕੜ)-ਪੰਜਾਬੀ ਚੇਤਨਾ ਸੱਥ ਦੇ ਬਾਨੀ ਡਾ. ਜਸਵੀਰ ਸਿੰਘ ਗਰੇਵਾਲ ਬਸੰਤ ਨਗਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਮਹੀਨੇ 2 ਅਪ੍ਰੈਲ ਨੂੰ ਪੰਜਾਬੀ ਰਾਜ ਭਾਸ਼ਾ ਨੂੰ ਮੁੱਖ ਰੱਖ ਕੇ ਇਕ ਈ-ਮੇਲ ਸੀ. ...
ਜਗਰਾਉਂ, 19 ਮਈ (ਜੋਗਿੰਦਰ ਸਿੰਘ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ...
ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਥਾਣਾ ਸਦਰ ਰਾਏਕੋਟ ਅਧੀਨ ਪੈਂਦੀ ਪੁਲਿਸ ਚੌਕੀ ਜਲਾਲਦੀਵਾਲ ਨੇ ਖੇਤਾਂ 'ਚੋਂ ਬਿਜਲੀ ਦਾ ਸਾਮਾਨ ਚੋਰੀ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਕਾਬੂ ਕਰਕੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਇਸ ਮੌਕੇ ...
ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਗਰੀਬਦਾਸੀ ਸੰਪਰਦਾਇ ਭੂਰੀ ਵਾਲੇ ਭੇਖ ਦੇ ਪਰਮ ਸੰਤ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੇ 100 ਸਾਲਾ ਜਨਮ ਦਿਨ ਸੰਬੰਧੀ ਆਸ਼ਰਮ ਸਤਿਗੁਰੂ ਭੂਰੀ ਵਾਲੇ ਧਾਮ ਤਲਵੰਡੀ ਖੁਰਦ (ਲੁਧਿ:) ਵਿਖੇ ਪਾਠ ਦੇ ਭੋਗ ਉਪਰੰਤ ...
ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਲਵਾਈ ਜੂਨ ਮਹੀਨੇ ਪੜਾਵਾਂ 'ਚ ਕਰਨ ਦੀ ਪ੍ਰਵਾਨਗੀ ਦਿੱਤੀ ਹੈ ਤਾਂ ਜੋ ਬਿਜਲੀ ਦੀ ਖਪਤ ਤੇ ਜ਼ਮੀਨ ਥੱਲਿਓ ਪਾਣੀ ਦਾ ਨਿਕਾਲ ਘਟਾਇਆ ਜਾਵੇ | ਸਰਕਾਰ ਵਲੋਂ ਜਾਰੀ ਕੀਤੇ ਗਏ ਪੜਾਵਾਂ ਦੇ ...
ਜੋਧਾਂ/ਲੋਹਟਬੱਦੀ, 19 ਮਈ (ਗੁਰਵਿੰਦਰ ਸਿੰਘ ਹੈਪੀ, ਕੁਲਵਿੰਦਰ ਸਿੰਘ ਡਾਂਗੋਂ)-ਬਲਾਕ ਪੱਖੋਵਾਲ ਦੇ ਪਿੰਡ ਫੱਲੇਵਾਲ ਦੇ ਖੇਤੀਬਾੜੀ ਸਭਾ ਕੰਪਲੈਕਸ 'ਚ ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ ਪ੍ਰਧਾਨ ਖੇਤੀਬਾੜੀ ਸਭਾ ਦੇ ਯਤਨਾਂ ਸਦਕਾ ਪ੍ਰਕਾਸ ਸਿੰਘ ਖੇਤੀਬਾੜੀ ਅਫ਼ਸਰ ...
ਜੋਧਾਂ, 19 ਮਈ (ਗੁਰਵਿੰਦਰ ਸਿੰਘ ਹੈਪੀ)-ਗੁਰਦੁਆਰਾ ਭਾਈ ਬੂੜਾ ਸਾਹਿਬ ਮਨਸੂਰਾਂ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਰਾਜ ਸਿੰਘ ਮਨਸੂਰਾਂ ਨੇ ਵਾਤਾਵਰਨ ਸੇਵਾ ਸੰਭਾਲ ਸੁਸਾਇਟੀ ਦੇ ਸਹਿਯੋਗ ਨਾਲ ਦੋ ਇਨਵਰਟਰ ਸਰਕਾਰੀ ਪ੍ਰਾਇਮਰੀ ਸਕੂਲ ਮਨਸੂਰਾਂ ਤੇ ਸਰਕਾਰੀ ਸਿਹਤ ...
ਗੁਰੂਸਰ ਸੁਧਾਰ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਗੁਰੂ ਨਾਨਕ ਪਬਲਿਕ ਸ:ਸ:ਸ: ਗੁਰੂਸਰ ਸੁਧਾਰ ਦਾ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸੰਬਰ 2021 'ਚ ਲਈ ਗਈ ਪ੍ਰੀਖਿਆ ਦੇ ਸ਼ਾਨਦਾਰ ਨਤੀਜੇ ਬਾਰੇ ਦੱਸਦਿਆਂ ਸਕੂਲ ਪਿ੍ੰ: ...
ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਮਾਲਪੁਰਾ ਵਿਖੇ ਬਤੌਰ ਗੇਟਮੈਨ ਵਜੋਂ ਸੇਵਾਵਾਂ ਨਿਭਾਉਣ ਵਾਲੇ ਅਮਰ ਸਿੰਘ ਕਮਾਲਪੁਰਾ ਨੂੰ ਸੇਵਾਮੁਕਤੀ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੇਟਮੈਨ ਅਮਰ ਸਿੰਘ ਕਮਾਲਪੁਰਾ ਨੇ ਆਪਣੀਆਂ ...
ਗੁਰੂਸਰ ਸੁਧਾਰ, 19 ਮਈ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੀਆਂ ਅਕਾਲੀ-ਭਾਜਪਾ ਜਾਂ ਕਾਂਗਰਸ ਸਰਕਾਰਾਂ ਦੀ ਕਾਰਜਸ਼ੈਲੀ ਤੋਂ ਹਟ ਕੇ ਕਿਸਾਨੀ ਮੰਗਾਂ ਪ੍ਰਤੀ ਸੰਜੀਦਗੀ ਦਿਖਾਉਣ ਵਾਲੀ ਸੂਬੇ ਦੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਹੀ ਅਸਲ 'ਚ ਕਿਸਾਨ ਹਿਤੈਸ਼ੀ ਹੈ | ...
ਹੰਬੜਾਂ, 19 ਮਈ (ਮੇਜਰ ਹੰਬੜਾਂ)-ਪਿੰਡ ਭਰੋਵਾਲ ਖੁਰਦ ਦੇ ਸਾਬਕਾ ਸਰਪੰਚ ਕਰਮ ਸਿੰਘ ਭਰੋਵਾਲ, ਪਟਵਾਰੀ ਮੇਜਰ ਸਿੰਘ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾ ਦੇ ਪਿਤਾ ਸਰਦਾਰ ਸਰਵਣ ਸਿੰਘ ਦਾ ਦਿਹਾਂਤ ਹੋ ਗਿਆ | ਸਵ: ਸਰਵਣ ਸਿੰਘ ਦਾ ਅੰਤਿਮ ਸੰਸਕਾਰ ਪਿੰਡ ...
ਰਾਏਕੋਟ, 19 ਮਈ (ਸੁਸ਼ੀਲ)-ਨੇੜਲੇ ਪਿੰਡ ਫੇਰੂਰਾਈਾ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਭਗਤ ਗਨੀ ਖਾਂ ਤੇ ਨਬੀ ਖਾਂ ਦੀ ਯਾਦ 'ਚ ਬਣਾਈ ਜਾ ਰਹੀ ਮਸਜਿਦ ਦੀ ਉਸਾਰੀ ਦਾ ਨੀਂਹ ਪੱਥਰ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਸੇਵਾ ਸਿੰਘ, ਸੰਤ ...
ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)-ਦੀ ਨੱਥੋਵਾਲ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਹੋਈ, ਜਿਸ ਦੌਰਾਨ 11 ਡਾਇਰੈਕਟਰ ਸਰਬਸੰਮਤੀ ਨਾਲ ਚੁਣੇ ਗਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਚੁਣੇ ਗਏ 8 ਡਾਇਰੈਕਟਰਾਂ ਨੂੰ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਵਿਧਾਇਕ ...
ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਕਰੀਬ 3 ਦਹਾਕਿਆਂ ਤੋਂ ਦੇਸ਼ ਦੀਆਂ ਵੱਖੋ-ਵੱਖ ਜੇਲ੍ਹਾਂ 'ਚ ਬੰਦ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਮੰਚ 'ਤੇ ਇਕੱਤਰ ਹੋ ਕੇ ਪੰਥਕ ਜਥੇਬੰਦੀਆਂ ਨੂੰ ਸੰਘਰਸ਼ ਕਰਨਾ ਪੈ ਰਿਹਾ, ਦੂਜੇ ...
ਜਗਰਾਉਂ, 19 ਮਈ (ਜੋਗਿੰਦਰ ਸਿੰਘ)-ਪਿੰਡ ਪੰਡੋਰੀ ਵਿਖੇ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਡੈਂਟਲ ਹਸਪਤਾਲ ਸਰਾਭਾ ਦੇ ਸਹਿਯੋਗ ਨਾਲ ਦੰਦਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਰਪੰਚ ਬੀਬੀ ਰਣਜੀਤ ਕੌਰ ...
ਮੁੱਲਾਂਪੁਰ-ਦਾਖਾ, 19 ਮਈ (ਨਿਰਮਲ ਸਿੰਘ ਧਾਲੀਵਾਲ)-'ਭਾਰਤ ਜੋੜੋ ਯਾਤਰਾ' ਦੇ ਐਲਾਨ ਬਾਅਦ ਕਾਂਗਰਸ ਪਾਰਟੀ ਦੇ ਨਵੇਂ ਸੰਕਲਪ 'ਚ ਬਲਾਕ ਪੱਧਰ, ਜ਼ਿਲ੍ਹਾ ਪੱਧਰ, ਸੂਬਾ ਪੱਧਰ ਤੇ ਰਾਸ਼ਟਰ ਪੱਧਰ 'ਤੇ ਸਾਰੀਆਂ ਰਹਿੰਦੀਆਂ ਨਿਯੁਕਤੀਆਂ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਤਿਆਰੀ ...
ਦੋਰਾਹਾ, 19 ਮਈ (ਜਸਵੀਰ ਝੱਜ)-ਕੁੱਲ ਹਿੰਦ ਕਿਸਾਨ ਫੈਡਰੇਸ਼ਨ ਪੰਜਾਬ ਦੇ ਸਕੱਤਰ ਜੋਰਾ ਸਿੰਘ ਨੇ ਕਿਹਾ ਕਿ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਪੰਜਾਬ ਵਲੋਂ ਕਿਸਾਨੀ ਮੰਗਾ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ ਤੇ ਦੁੱਧ ਉਤਪਾਦਕਾਂ ਦੀਆਂ ਮੰਗਾਂ ਦੇ ਸੰਬੰਧ 'ਚ 20 ਮਈ ਨੂੰ ...
ਡੇਹਲੋਂ, 19 ਮਈ (ਅੰਮਿ੍ਤਪਾਲ ਸਿੰਘ ਕੈਲੇ)-ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਬੀ. ਐੱਸ. ਸੀ. ਨਾਨ ਮੈਡੀਕਲ ਤੇ ਐੱਮ. ਐੱਸ. ਸੀ. ਮੈਥ ਦੇ ਵਿਦਿਆਰਥੀਆਂ ਦਾ ਪੀ. ਪੀ. ਟੀ. ਮੁਕਾਬਲਾ ਕਰਵਾਇਆ ਗਿਆ | ਮੁਕਾਬਲਾ ਕਾਲਜ ਦੇ ਮੈਥ ਵਿਭਾਗ ਵਲੋਂ ਆਯੋਜਿਤ ਕੀਤਾ ਗਿਆ | ਇਸ ਸਮੇਂ 7 ...
ਮਲੌਦ, 19 ਮਈ (ਦਿਲਬਾਗ ਸਿੰਘ ਚਾਪੜਾ)-25ਵੇਂ ਵਿਸ਼ਵ ਸ਼ਾਂਤੀ ਦਿਵਸ ਨੂੰ ਸਮਰਪਿਤ ਰੰਘਰੇਟਾ ਨੌਜਵਾਨ ਦਲ ਮਕਸੂਦੜਾ ਵਲੋਂ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਬੈਂਡ ਪਾਰਟੀਆਂ ਦੇ ਮੁਕਾਬਲੇ ਕਰਵਾਏ ਗਏ, ਜਿਸ ਦਾ ਉਦਘਾਟਨ ਸੰਤ ਬਾਬਾ ਦਰਸ਼ਨ ਸਿੰਘ ਨੇ ਕੀਤਾ | ਇਸ ...
ਲੋਹਟਬੱਦੀ, 19 ਮਈ (ਕੁਲਵਿੰਦਰ ਸਿੰਘ ਡਾਂਗੋਂ)-ਪੰਜਾਬ ਅੰਦਰ ਜ਼ਿਲ੍ਹਾ ਪੱਧਰ 'ਤੇ ਉੱਚ ਅਹੁਦਿਆਂ ਦਾ ਆਨੰਦ ਮਾਣ ਰਹੇ ਬਹੁਤ ਸਾਰੇ ਡਾਕਟਰ ਜੋ ਕਿ ਖੁਦ ਨੂੰ ਏ. ਸੀ. ਦਫਤਰਾਂ ਤੱਕ ਹੀ ਸੀਮਤ ਕਰਕੇ ਲੋਕ ਨੂੰ ਮਿਲਦੇ ਤੱਕ ਵੀ ਨਹੀਂ ਸੀ, ਅੱਜ ਅਜਿਹੇ ਡਾਕਟਰਾਂ ਨੂੰ ਪੰਜਾਬ ...
ਹੰਬੜਾਂ, 19 ਮਈ (ਹਰਵਿੰਦਰ ਸਿੰਘ ਮੱਕੜ)-ਹਲਕਾ ਦਾਖਾ ਤੋਂ ਪਿਛਲੀ ਵਿਧਾਨ ਸਭਾ ਚੋਣ 'ਚ ਪਹਿਲੀ ਵਾਰ ਵਿਧਾਇਕ ਦੀ ਚੋਣ ਲੜ ਕੇ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾ ਚੁੱਕੇ ਡਾ. ਕੇ. ਐਨ. ਸਿੰਘ ਕੰਗ ਵਲੋਂ ਹਲਕੇ ਦੇ ਪਿੰਡਾਂ 'ਚ ਲੋਕਾਂ ਲਈ ਕੀਤੇ ਜਾ ਰਹੇ ਧੰਨਵਾਦੀ ਦੌਰੇ ਤਹਿਤ ...
ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)-ਧਰਤੀ ਹੇਠ ਪਾਣੀ ਦਾ ਪੱਧਰ ਦਿਨੋਂ-ਦਿਨ ਹੇਠਲੇ ਪੱਧਰ 'ਤੇ ਜਾਣ ਕਾਰਨ ਵਾਤਾਵਰਨ ਪ੍ਰੇਮੀ ਤੇ ਚੰਗੀ ਸੋਚ ਵਾਲੇ ਇਨਸਾਨ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਸੰਭਾਲਣ ਦੇ ਵੱਡੇ-ਵੱਡੇ ਉਪਰਾਲੇ ਕਰਨ ਨੂੰ ਤਰਜੀਹ ਦੇਣ ਤਾਂ ਪਾਣੀ ਨੂੰ ...
ਹਠੂਰ, 19 ਮਈ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਸਰਕਾਰ ਵਲੋਂ ਸਰਕਾਰੀ/ਪੰਚਾਇਤੀ ਜ਼ਮੀਨਾਂ 'ਤੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਜ਼ੋਰ-ਸ਼ੋਰ ਨਾਲ ਆਰੰਭੀ ਮੁਹਿੰਮ ਦੀਆਂ ਅੱਜਕੱਲ੍ਹ ਪਿੰਡਾਂ ਦੀਆਂ ਸੱਥਾਂ 'ਚ ਵੀ ਚਰਚਾਵਾਂ ਸਿਖਰਾਂ 'ਤੇ ਹਨ | ਇਸ ...
ਸਿੱਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੀ ਨਾਮਵਾਰ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਨੰਨੇ-ਮੁੰਨ੍ਹੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਦੇਣ ਦੇ ਮਨਸ਼ੇ ਨਾਲ ਪੂਲ ਪਾਰਟੀ ਕਰਵਾਈ ਗਈ | ਸੋਹਣੀਆਂ ਪੁਸ਼ਾਕਾਂ ਵਿਚ ...
ਹਠੂਰ, 19 ਮਈ (ਜਸਵਿੰਦਰ ਸਿੰਘ ਛਿੰਦਾ)-ਪਿੰਡ ਲੱਖਾ ਵਿਖੇ ਕਬੂਤਰਬਾਜ਼ੀ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਪ੍ਰਬੰਧਕ ਬਲਵਿੰਦਰ ਸਿੰਘ ਲੱਖਾ, ਬੇਅੰਤ ਸਿੰਘ ਜੰਡ ਨੇ ਦੱਸਿਆ ਕਿ ਮੁਕਾਬਲੇ ਵਿਚ 60 ਕਬੂਤਰ ਉਡਾਏ ਗਏ ਸਨ, ਜਿਸ ਵਿਚੋਂ ਪਹਿਲਾ ਸਥਾਨ ਸੋਨੂੰ ਲੰਮੇ, ...
ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)-ਨਿਸ਼ਕਾਮ ਸੇਵਾ ਬਿਰਧ ਆਸਰਮ ਬਰਨਾਲਾ ਚੌਂਕ ਰਾਏਕੋਟ ਵਿਖੇ ਜਸਨਦੀਪ ਸਿੰਘ ਕੈਨੇਡਾ ਦਾ ਜਨਮ ਦਿਨ ਉਨ੍ਹਾਂ ਦੇ ਪਿਤਾ ਗੁਰਜੀਤ ਸਿੰਘ ਅਤੇ ਮਾਤਾ ਜਸਵੀਰ ਕੌਰ ਸਮੇਤ ਸਮੂਹ ਪਰਿਵਾਰ ਵਲੋਂ ਬਿਰਧ ਆਸਰਮ ਦੇ ਬਜ਼ੁਰਗਾਂ ਨਾਲ ਮਨਾਇਆ ...
ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵਲੋਂ ਮੂੰਗੀ ਦੀ ਫ਼ਸਲ 'ਤੇ ਐਮ.ਐਸ.ਪੀ ਰੇਟ ਦੇਣ ਦੀ ਗਾਰੰਟੀ ਦਿੱਤੀ ਗਈ ਹੈ, ਜਿਸ ਤਹਿਤ ਸੂਬਾ ਸਰਕਾਰ ਵਲੋਂ ਮੂੰਗੀ ਦੀ ਖ਼ਰੀਦ ਮਾਰਕਫੈੱਡ ਖ਼ਰੀਦ ਏਜੰਸੀ ਤੋਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਮੂੰਗੀ ਦੀ ...
ਜਗਰਾਉਂ, 19 ਮਈ (ਜੋਗਿੰਦਰ ਸਿੰਘ)-ਗੁਰੂ ਹਰਗੋਬਿੰਦ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਪਰਮਜੀਤ ਕੌਰ ਗਿੱਲ (ਲੈਕਚਰਾਰ-ਪੰਜਾਬੀ) ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਰਬਜੀਤ ਸਿੰਘ ਨੇ ਵਿਦਾਇਗੀ ਪਾਰਟੀ 'ਤੇ ਗੀਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX