ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)-ਕੁਲ ਹਿੰਦ ਕਾਂਗਰਸ ਕਮੇਟੀ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮੁੜ ਸੁਰਜੀਤ ਕਰਨ ਅਤੇ ਜ਼ਮੀਨੀ ਪੱਧਰ 'ਤੇ ਕੇਡਰ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਲਈ ਨਿਯੁਕਤ ਕੀਤੇ ਕੋਆਰਡੀਨੇਟਰ ਹਰਿੰਦਰ ਸਿੰਘ ਭਾਂਬਰੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦੀ ਅਗਵਾਈ ਹੇਠ ਅੱਜ ਆਮ-ਖ਼ਾਸ ਬਾਗ਼ ਸਰਹਿੰਦ ਦੇ ਇਕ ਰਿਜ਼ਾਰਟਸ ਵਿਖੇ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ | ਜਿਸ 'ਚ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ, ਜ਼ਿਲ੍ਹਾ ਰਿਟਰਨਿੰਗ ਅਫ਼ਸਰ ਰਮੇਸ਼ਵਰ ਚਨਵਾਰੀ ਤੇ ਗੁਰਪ੍ਰੀਤ ਸਿੰਘ (ਜੀ.ਪੀ) ਸਾਬਕਾ ਵਿਧਾਇਕ ਬਸੀ ਪਠਾਣਾਂ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਨਵੇਂ ਸਿਰਿਓਾ ਮਜ਼ਬੂਤ ਬਣਾਉਣ ਸਬੰਧੀ ਆਪੋ.ਆਪਣੇ ਵਿਚਾਰ ਸਾਂਝੇ ਕੀਤੇ | ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਂਬਰੀ ਨੇ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਨਾਲ ਉਲੀਕੀ ਯੋਜਨਾ ਤਹਿਤ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗਾਂ ਕਰਕੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਜੋ ਪਾਰਟੀ ਲਈ ਵਫ਼ਾਦਾਰੀ ਤੇ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਵਾਲੇ ਸਰਗਰਮ ਵਰਕਰਾਂ ਤੇ ਆਗੂਆਂ ਨੂੰ ਪਾਰਟੀ 'ਚ ਢੁਕਵੀਂ ਜ਼ਿੰਮੇਵਾਰੀ ਤੇ ਬਣਦਾ ਮਾਣ-ਸਨਮਾਨ ਮਿਲ ਸਕੇ ਅਤੇ ਇਨ੍ਹਾਂ ਮੀਟਿੰਗਾਂ ਦੀ ਪੂਰੀ ਰਿਪੋਰਟ ਤਿਆਰ ਕਰਕੇ ਹਾਈ ਕਮਾਨ ਨੂੰ ਭੇਜੀ ਜਾਵੇਗੀ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਨਾਭਾ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਕਰੀਬ ਡੇਢ ਸਾਲ ਦਾ ਸਮਾਂ ਬਾਕੀ ਹੈ | ਇਸ ਸਮੇਂ ਦੌਰਾਨ ਪਾਰਟੀ ਦੇ ਕੇਡਰ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਈਆਂ ਜਾ ਸਕਣ ਤੇ ਪਾਰਟੀ ਲੋਕ ਸਭਾ ਚੋਣਾਂ 'ਚ ਮੁੜ ਮਜ਼ਬੂਤ ਧਿਰ ਵਜੋਂ ਉੱਭਰੇਗੀ | ਮੀਟਿੰਗ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ 'ਤੇ ਸੁਭਾਸ਼ ਸੂਦ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਰਾਜਿੰਦਰ ਬਿੱਟੂ ਤੇ ਹਰਬੰਸ ਸਿੰਘ ਪੰਧੇਰ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ, ਸਤਵੀਰ ਸਿੰਘ ਨੌਗਾਵਾਂ ਚੇਅਰਮੈਨ ਮਾਰਕੀਟ ਕਮੇਟੀ ਬਸੀ ਪਠਾਣਾਂ, ਸਾਬਕਾ ਚੇਅਰਮੈਨ ਰਣਜੀਤ ਸਿੰਘ ਤਰਖਾਣ ਮਾਜਰਾ, ਗੁਰਮੇਲ ਸਿੰਘ ਰਾਜਿੰਦਰਗੜ੍ਹ ਚੇਅਰਮੈਨ ਬਲਾਕ ਸੰਮਤੀ ਖੇੜਾ, ਭੁਪਿੰਦਰ ਸਿੰਘ ਬਧੌਛੀ ਚੇਅਰਮੈਨ, ਨੀਲਮ ਰਾਣੀ ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ, ਅਸ਼ੋਕ ਸੂਦ ਪ੍ਰਧਾਨ ਨਗਰ ਕੌਂਸਲ ਸਰਹਿੰਦ, ਸੰਜੀਵ ਦੱਤਾ ਬਲਾਕ ਪ੍ਰਧਾਨ ਮੰਡੀ ਗੋਬਿੰਦਗੜ੍ਹ, ਗੁਰਮੱੁਖ ਸਿੰਘ ਪੰਡਰਾਲੀ ਪ੍ਰਧਾਨ ਸਰਹਿੰਦ, ਡਾ. ਅਮਰਜੀਤ ਸੋਹਲ, ਡਾ. ਬਲਰਾਮ ਸ਼ਰਮਾ ਬਲਾਕ ਪ੍ਰਧਾਨ ਖੇੜਾ, ਜੋਗਿੰਦਰ ਸਿੰਘ ਮੈਣੀ, ਵਨੀਤ ਬਿੱਟੂ ਕੌਂਸਲਰ, ਸੁਰਿੰਦਰ ਰਾਮਗੜ੍ਹ, ਮਨਜੀਤ ਸ਼ਰਮਾ, ਅਮਿੱਤ ਜੈ ਚੰਦ ਸ਼ਰਮਾ ਪ੍ਰਧਾਨ ਯੂਥ ਕਾਂਗਰਸ ਹਲਕਾ ਅਮਲੋਹ, ਗੁਰਮੀਤ ਸਿੰਘ ਅਲੌੜ, ਬਲਵੰਤ ਰਾਏ ਖੰਨਾ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਪ੍ਰਧਾਨ ਵੀ ਸ਼ਾਮਿਲ ਸਨ |
ਜਟਾਣਾ ਉੱਚਾ, 19 ਮਈ (ਮਨਮੋਹਣ ਸਿੰਘ ਕਲੇਰ)-ਸਥਾਨਕ ਪਿੰਡ ਵਿਚ ਅੱਜ ਸਵੇਰੇ ਇਕ ਸੜਕ ਹਾਦਸੇ 'ਚ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ | ਜਾਣਕਾਰੀ ਮੁਤਾਬਿਕ ਛਿੰਦਰ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਜਟਾਣਾ ਉੱਚਾ ਜਦੋਂ ਸਵੇਰੇ ਬੱਸ ਚੜ੍ਹਨ ਪਿੰਡ ਵਿਖੇ ਸਥਿਤ ਓਵਰ ...
ਖਮਾਣੋਂ, 19 ਮਈ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਕਾਰ ਦੀ ਤਲਾਸ਼ੀ ਦੌਰਾਨ ਉਸ 'ਚੋਂ ਚੰਡੀਗੜ੍ਹ 'ਚ ਵਿਕਣ ਯੋਗ 1380 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਕੁੱਲ 5 ਵਿਅਕਤੀ ਇਸ ਸਬੰਧੀ ...
ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)-ਸ਼ਿਵ ਮੰਦਿਰ ਇਸਤਰੀ ਸਭਾ ਹਿਮਾਯੂੰਪੁਰ ਸਰਹਿੰਦ ਵਿਖੇ ਮੰਦਿਰ ਦਾ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ | ਜਿਸ ਦੌਰਾਨ ਨੰਦੀ ਜੀ ਦੀ ਮੂਰਤੀ ਦੀ ਸਥਾਪਨਾ ਵੀ ਕੀਤੀ ਗਈ | ਜਦੋਂਕਿ ਪਿਛਲੇ 40 ਦਿਨਾਂ ਤੋਂ ਮੰਦਿਰ 'ਚ ਚੱਲ ਰਹੇ ...
ਫ਼ਤਹਿਗੜ੍ਹ ਸਾਹਿਬ, 19 ਮਈ (ਮਨਪ੍ਰੀਤ ਸਿੰਘ)-ਪੰਜਾਬ ਡੇਅਰੀ ਵਿਕਾਸ ਵਿਭਾਗ ਫ਼ਤਹਿਗੜ੍ਹ ਸਾਹਿਬ ਦੀ ਟੀਮ ਵਲੋਂ ਸਰਹਿੰਦ ਗੋਲਡਨ ਸਿਟੀ ਦੇ ਵਾਰਡ ਨੰਬਰ 9 ਵਿਖੇ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ 'ਚ ਖਪਤਕਾਰਾਂ ਨੂੰ ਦੁੱਧ 'ਚ ਮਿਲਾਵਟ ਬਾਰੇ ਦੱਸਣ ਦੇ ...
ਸੰਘੋਲ, 19 ਮਈ (ਪੱਤਰ ਪ੍ਰੇਰਕ)-ਪਿੰਡ ਖੰਟ ਦੇ ਮੌਜੂਦਾ ਸਰਪੰਚ ਬਲਵੀਰ ਸਿੰਘ ਤੇ ਉਸ ਦੇ ਸਾਥੀਆਂ ਨੂੰ ਪਿੰਡ ਦੇ ਹੀ ਇਕ ਨੌਜਵਾਨ ਵਲੋਂ ਸਾਥੀਆਂ ਸਮੇਤ ਹਮਲਾ ਕਰਕੇ ਜ਼ਖ਼ਮੀ ਕਰ ਦੇਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਜਿਨ੍ਹਾਂ ਨੂੰ ਸਿਵਲ ਹਸਪਤਾਲ ਖਮਾਣੋਂ ਵਿਖੇ ਦਾਖਲ ...
ਖਮਾਣੋਂ, 19 ਮਈ (ਮਨਮੋਹਣ ਸਿੰਘ ਕਲੇਰ)-ਖਮਾਣੋਂ ਤੋਂ ਪਿੰਡ ਸੰਧੂਆਂ ਤੱਕ ਬਣ ਰਹੀ ਸੜਕ ਦਾ ਕੰਮ ਹੌਲੀ ਰਫ਼ਤਾਰ ਹੋਣ ਕਾਰਨ ਇਲਾਕਾ ਵਾਸੀ ਕਾਫੀ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਧਨੌਲਾ, ਰਣਜੀਤ ਸਿੰਘ ਧਨੌਲਾ, ਰਾਮ ਸਿੰਘ ਨੀਟੂ ਸਰਪੰਚ ...
ਖਮਾਣੋਂ, 19 ਮਈ (ਮਨਮੋਹਣ ਸਿੰਘ ਕਲੇਰ)-ਸਰਪੰਚ ਬਲਵੀਰ ਸਿੰਘ ਪਿੰਡ ਖੰਟ ਤੇ ਉਨ੍ਹਾਂ ਦੇ ਹੋਰ ਸਾਥੀਆਂ 'ਤੇ ਬੀਤੀ ਦਿਨ ਪਿੰਡ ਦੇ ਇਕ ਵਿਅਕਤੀ ਵਲੋਂ ਆਪਣੇ ਕੁਝ ਹੋਰ ਅਣਪਛਾਤੇ ਲੋਕਾਂ ਦੀ ਮਦਦ ਨਾਲ ਕੀਤੇ ਗਏ ਜਾਨਲੇਵਾ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਹੈ ਕੀਤੀ | ਸਿਵਲ ...
ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਪੱਧਰੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿਚ ਪੁਲਿਸ, ਸਿੱਖਿਆ, ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ, ਨਾਪਤੋਲ, ਕਰ ਅਤੇ ...
ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸਰਕਾਰੀ ਤੇ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੀ ਆੜ ਹੇਠ ਜ਼ਮੀਨ ਆਬਾਦਕਾਰ ਕਿਸਾਨਾਂ ਤੋਂ ਖੋਹੀਆਂ ਜਾ ਰਹੀਆਂ ਜ਼ਮੀਨਾਂ ਅਤੇ ਭਾਰਤ ਮਾਲਾ ਯੋਜਨਾ ਤਹਿਤ ਕਿਸਾਨਾਂ ਦੀਆਂ ਉਪਜਾਊ ...
ਬਸੀ ਪਠਾਣਾਂ, 19 ਮਈ (ਐਚ.ਐਸ. ਗੌਤਮ)-ਸਰਕਾਰ ਵਲੋਂ ਭਾਵੇਂ ਹਸਪਤਾਲ ਡਿਸਪੈਂਸਰੀਆਂ ਰਾਜ ਦੇ ਲੋਕਾਂ ਦੀ ਸਿਹਤ ਸਹੂਲਤਾਂ ਦੇਣ ਲਈ ਬਣਾਏ ਗਏ ਹਨ, ਪ੍ਰੰਤੂ ਪੂਰਾ ਸਟਾਫ਼ ਡਾਕਟਰਾਂ ਮਹਿੰਗੇ ਟੈੱਸਟਾਂ ਦੀ ਹਰ ਹਸਪਤਾਲ ਜਾਂ ਡਿਸਪੈਂਸਰੀਆਂ 'ਚ ਸਹੂਲਤਾਂ ਦੀ ਘਾਟ ਕਾਰਨ ਆਮ ...
ਜਖਵਾਲੀ, 19 ਮਈ (ਨਿਰਭੈ ਸਿੰਘ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜਾ ਮੁਕਤ ਕਰਵਾਉਣ ਲਈ ਛੇੜੀ ਮੁਹਿੰਮ ਸਬੰਧੀ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿਚ ਸਮੂਹ ਪਿੰਡ ਛਲੇੜੀ ਕਲਾਂ ਵਾਸੀਆਂ ਨੇ ਜ਼ਮੀਨ ਦੀ ਬੋਲੀ ਨਾ ਕਰਵਾਉਣ ਦਾ ...
ਫ਼ਤਹਿਗੜ੍ਹ ਸਾਹਿਬ, 19 ਮਈ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਜਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀਦਾਰ ਸਿੰਘ ਮਾਂਗਟ ਅਤੇ ਬਲਵਿੰਦਰ ਸਿੰਘ ਸੈਣੀ ਨੇ ਜ਼ਿਲੇ੍ਹ ਦੇ ਸਾਰੇ ਸਕੂਲ ਮੁਖੀਆਂ ਨੰੂ ਪੱਤਰ ਲਿਖ ਕੇ ਇਹ ਹਦਾਇਤ ਕੀਤੀ ਹੈ ...
ਅਮਲੋਹ, 19 ਮਈ (ਕੇਵਲ ਸਿੰਘ)-ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ ਗਰੁੱਪ) ਪੀ.ਐੱਸ.ਪੀ.ਸੀ ਐਲ ਡਿਵੀਜ਼ਨ ਅਮਲੋਹ ਵਿਖੇ ਮਈ ਦਿਵਸ ਨੂੰ ਮੁੱਖ ਰੱਖਦਿਆਂ ਝੰਡੇ ਦੀ ਰਸਮ ਅਦਾ ਕੀਤੀ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਦੀਆਂ ਸ਼ਹੀਦੀਆਂ ਦੇ ਕਾਰਨ ਅੱਜ ...
ਮੰੰਡੀ ਗੋਬਿੰਦਗੜ੍ਹ, 19 ਮਈ (ਮੁਕੇਸ਼ ਘਈ)-ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਧਰਮ ਦੀ ਆਸਥਾ ਨੂੰ ਲੈ ਕੇ ਸਾਈਾ ਧਾਮ ਸੇਵਾ ਸੰਮਤੀ ਮੰਡੀ ਗੋਬਿੰਦਗੜ੍ਹ ਵਲੋਂ ਸਾਈਾ ਮੰਦਰ, ਨੇੜੇ ਜੀ.ਪੀ.ਐਸ ਸਕੂਲ ਮੰਡੀ ਗੋਬਿੰਦਗੜ੍ਹ 'ਚ ਮੰਦਰ 'ਚ ਆਉਣ ਵਾਲੀ ਸੰਗਤ ਤੇ ਰਾਹਗੀਰਾਂ ਲਈ ...
ਜਖਵਾਲੀ, 19 ਮਈ (ਨਿਰਭੈ ਸਿੰਘ)-ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਪਿੰਡ ਨੌਲੱਖਾ ਵਿਖੇ ਐਜੂਕੇਸ਼ਨ ਐਂਡ ਸੋਸ਼ਲ ਟਰੱਸਟ ਦੇ ਪ੍ਰਧਾਨ ਅਮਰ ਇੰਦਰ ਸਿੰਘ ਲਿਬੜਾ ਦੀ ਸਰਪ੍ਰਸਤੀ ਤੇ ਪਿੰ੍ਰ. ਹਰਵਿੰਦਰ ਕੌਰ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਦੀਆਂ ...
ਖਮਾਣੋਂ, 19 ਮਈ (ਜੋਗਿੰਦਰ ਪਾਲ)-ਘੱਟ ਗਿਣਤੀ ਤੇ ਦਲਿਤ ਦਲ ਪੰਜਾਬ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ 'ਚ ਵਿਰੋਧੀ ਧਿਰ ਹੁੰਦੇ ਹੋਏ ਜਿਹੜੇ ਮੁੱਦੇ ਚੁੱਕ ਕੇ ਹੋ ...
ਮੰਡੀ ਗੋਬਿੰਦਗੜ੍ਹ, 19 ਮਈ (ਮੁਕੇਸ਼ ਘਈ)-ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਟ੍ਰੈਫ਼ਿਕ ਪੁਲਿਸ ਵਲੋਂ ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਇੰਚਾਰਜ ਇੰਸਪੈਕਟਰ ਸੁਖਪਾਲ ਸਿੰਘ ਦੀ ਅਗਵਾਈ ਤੇ ਗੋਬਿੰਦਗੜ੍ਹ ਟ੍ਰੈਫ਼ਿਕ ਇੰਚਾਰਜ ਹਰਬਖਸ਼ ਸਿੰਘ ਦੀ ਦੇਖਰੇਖ ਵਿਚ ਬਿਨਾਂ ...
ਅਮਲੋਹ, 19 ਮਈ (ਕੇਵਲ ਸਿੰਘ)-ਭਾਈ ਘਨੱਈਆ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਅਮਲੋਹ ਦੇ ਪ੍ਰਧਾਨ ਅਮਰਜੀਤ ਸਿੰਘ ਮੁਢੜੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਵਲੋਂ 22 ਮਈ ਨੂੰ ਸਵੇਰੇ 9 ਤੋਂ 2 ਵਜੇ ਤੱਕ ਅਮਲੋਹ ਵਿਖੇ ਬੁੱਗਾ ਬੱਸ ਸਟੈਂਡ ਦੇ ਨਜ਼ਦੀਕ ਖੂਨਦਾਨ ...
ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਕੋਈ ਵੀ ਬਾਲ ਘਰ ਜਿਸ ਵਿਚ 0 ਤੋਂ 18 ਸਾਲ ਦੇ ਅਨਾਥ ਅਤੇ ਬੇਸਹਾਰਾ ਬੱਚਿਆਂ ਜਾਂ ਦਿਵਿਆਂਗ ਬੱਚਿਆਂ ਲਈ ਹੈ ਦੀ, ਜੁਵੈਨਾਇਲ ਜਸਟਿਸ ਐਕਟ 2015 ਦੀ ਧਾਰਾ 41(1) ਅਧੀਨ ਰਜਿਸਟਰ ਨਹੀ ਹੈ ਤਾਂ ...
ਪਟਿਆਲਾ, 19 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਲਗਾਤਾਰ ਵਿੱਤੀ ਸੰਕਟ ਵਿਚ ਘਿਰਦੀ ਜਾ ਰਹੀ ਹੈ ਜਿਸ ਦਾ ਕਾਰਨ ਪਿਛਲੀਆਂ ਸਰਕਾਰਾਂ ਵਲੋਂ ਪੰਜਾਬੀ ਯੂਨੀਵਰਸਿਟੀ ਨੂੰ ਦਿਤੀ ਜਾਣ ਵਾਲੀ ਵਿੱਤੀ ਗਰਾਂਟ ਵਿਚ ਲਗਾਤਾਰ ਕਟੌਤੀ ਕਰਨਾ ਰਿਹਾ | ਪਰ ਹੁਣ ਇਸ ...
ਪਟਿਆਲਾ, 19 ਮਈ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਵਲੋਂ ਅੱਜ ਸੈਸ਼ਨ 2022-23 ਦੇ ਪ੍ਰੋਫੈਸ਼ਨਲ ਅਤੇ ਰਵਾਇਤੀ ਕੋਰਸਾਂ ਵਿਚ ਦਾਖ਼ਲਿਆਂ ਲਈ ਪ੍ਰਾਸਪੈਕਟਸ ਜਾਰੀ ਕੀਤੇ ਗਏ | ਇਸ ਮੌਕੇ ਕਾਲਜ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਅਤੇ ਸਾਬਕਾ ਮੰਤਰੀ ਪੰਜਾਬ ...
ਡਕਾਲਾ, 19 ਮਈ (ਪਰਗਟ ਸਿੰਘ ਬਲਬੇੜਾ)-ਨੇੜਲੇ ਪਿੰਡ ਨੌਗਾਵਾਂ ਵਿਖੇ ਬਾਬਾ ਜਾਮਣਵਾਲਾ ਪੀਰ ਦੇ ਸਥਾਨ 'ਤੇ ਸੇਵਾਦਾਰ ਤੁਲਸੀ ਰਾਮ ਦੀ ਅਗਵਾਈ ਹੇਠ ਬਾਬਾ ਜਾਮਣਵਾਲਾ ਪੀਰ ਪ੍ਰਬੰਧਕ ਕਮੇਟੀ ਵਲੋਂ ਛੇਵਾਂ ਦੋ ਰੋਜਾ ਸਾਲਾਨਾ ਭੰਡਾਰਾ ਕਰਵਾਇਆ ਗਿਆ | ਇਸ ਸਮਾਗਮ ਵਿਚ ਗਾਇਕ ...
ਪਟਿਆਲਾ, 19 ਮਈ (ਗੁਰਪ੍ਰੀਤ ਸਿੰਘ ਚੱਠਾ)-ਦਿਨੋਂ ਦਿਨ ਹੇਠਾਂ ਜਾ ਰਹੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਜਿੱਥੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਚੰਦਰ ਗੈਂਦ ਨੇ ਡੇਢ ਮਹੀਨੇ ਪਹਿਲਾਂ ਪੰਜਾਬ ਵਿਚ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਲਈ ਪਟਿਆਲਾ ...
ਨਾਭਾ, 19 ਮਈ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਦੇ ਨੇੜਲੇ ਪਿੰਡ ਮੰਡੌੜ ਦੇ ਵਸਨੀਕ ਸਤਿਕਾਰਯੋਗ ਰਾਮ ਮੂਰਤੀ ਦੇ ਫਰਜੰਦ ਹਰੀ ਸਿੰਘ ਜਿਸ ਨੇ ਮਿਹਨਤ ਕਰ ਆਪਣੀ ਕੰਪਨੀ ਪ੍ਰੀਤ ਗਰੁੱਪ ਦਾ ਨਾਮ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿਚ ਵੀ ਵੱਡਾ ਕੀਤਾ ਹੈ | ਪਿਛਲੇ ਦਿਨੀਂ ...
ਡਕਾਲਾ, 19 ਮਈ (ਪਰਗਟ ਸਿੰਘ ਬਲਬੇੜਾ)-ਹਲਕਾ ਸਮਾਣਾ ਦੇ ਸਰਕਲ ਰਾਮਨਗਰ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਨੂੰ ਬਰਸਾਤਾਂ ਸਮੇਂ ਹੜ੍ਹਾਂ ਦੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਮੀਰਾਂਪੁਰ ਚੋਅ ਦੀ ਖੁਦਾਈ ਅਤੇ ਸਾਫ਼ ਸਫ਼ਾਈ ਦਾ ਕੰਮ ਸ਼ੁਰੂ ਹੋ ਗਿਆ ਹੈ | ਹਲਕਾ ਵਿਧਾਇਕ ...
ਪਟਿਆਲਾ, 19 ਮਈ (ਗੁਰਵਿੰਦਰ ਸਿੰਘ ਔਲਖ)-ਮਹਿੰਦਰਾ ਜੋਗ੍ਰਾਫੀਕਲ ਸੁਸਾਇਟੀ ਵਲੋਂ ਐਸੋਸੀਏਸ਼ਨ ਆਫ਼ ਪੰਜਾਬ ਜੋਗਰਾਫਰ ਦੇ ਸਹਿਯੋਗ ਨਾਲ ਸਰਕਾਰੀ ਮਹਿੰਦਰਾ ਕਾਲਜ 'ਚ ਪਿੰ੍ਰਸੀਪਲ ਡਾ. ਸਿਮਰਤ ਕੌਰ ਦੀ ਅਗਵਾਈ ਹੇਠ ਅੰਤਰ-ਕਾਲਜ ਜੋਗ੍ਰਾਫੀਕਲ ਕੁਇਜ਼ ਕਰਵਾਇਆ ਗਿਆ | ਇਸ ...
ਪਟਿਆਲਾ, 19 ਮਈ (ਹਰਵਿੰਦਰ ਸਿੰਘ ਭਿੰਡਰ)-ਪਟਿਆਲਾ ਦੇ ਸੰਗਰੂਰ ਰੋਡ 'ਤੇ ਸਥਿਤ ਪਟਿਆਲਾ ਹੈਰੀਟੇਜ ਹਵੇਲੀ ਲੋਕਾਂ ਲਈ ਖਿੱਚ ਦਾ ਕੇਂਦਰ ਬਣਦੀ ਜਾ ਰਹੀ ਹੈ | ਉੱਥੇ ਹੀ ਹਵੇਲੀ ਦਾ ਭੀੜ ਭੜੱਕੇ ਤੋਂ ਬਾਹਰ ਅਤੇ ਸ਼ਾਂਤਮਈ ਮਾਹੌਲ ਹਰ ਇਕ ਨੂੰ ਮਨਮੋਹਕ ਲਗਦਾ ਹੈ | ਇਸ ਮੌਕੇ ...
ਸੁਖਸਾਲ, 19 ਮਈ (ਧਰਮ ਪਾਲ)-ਇਲਾਕੇ ਵਿਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਇਲਾਕਾ ਸੰਘਰਸ਼ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਅੱਜ ਡੇਰਾ ਬਾਬਾ ਰਤਵਾੜਾ ਸਾਹਿਬ ਬੇਲਾ ਰਾਮਗੜ੍ਹ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਮੋਹਤਵਰ ...
ਪਟਿਆਲਾ, 19 ਮਈ (ਮਨਦੀਪ ਸਿੰਘ ਖਰੌੜ)-ਕੇਂਦਰੀ ਜੇਲ੍ਹ ਪਟਿਆਲਾ 'ਚ ਪ੍ਰਸ਼ਾਸਨ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਹਵਾਲਾਤੀ ਗੋਪਾਲ ਦੀ ਤਲਾਸ਼ੀ ਲੈਣ ਦੌਰਾਨ ਇਕ ਮੋਬਾਈਲ ਬਰਾਮਦ ਹੋਇਆ ਹੈ | ਇਸ ਸੰਬੰਧੀ ਜੇਲ੍ਹ ਸਹਾਇਕ ਸੁਪਰਡੈਂਟ ਜਗਜੀਤ ਸਿੰਘ ਨੇ ਥਾਣਾ ਤਿ੍ਪੜੀ 'ਚ ...
ਪਟਿਆਲਾ, 19 ਮਈ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਬੀ.ਏ. ਭਾਗ ਪਹਿਲਾ, ਦੂਜਾ, ਤੀਜਾ ਅਤੇ ਬੀ.ਏ. ਆਨਰਜ਼ ਇਨ ਸੋਸ਼ਲ ਸਾਇੰਸਜ਼ ਦੇ ਭਾਗ ਪਹਿਲਾ, ਦੂਜਾ, ਤੀਜਾ ਦੇ ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਅਤੇ ਪੰਜਾਬ ਅਤੇ ਹਰਿਆਣਾ ...
ਪਟਿਆਲਾ, 19 ਮਈ (ਅ.ਸ. ਆਹਲੂਵਾਲੀਆ)-ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਦੰਪਤੀ ਪ੍ਰਾਣ ਸੱਭਰਵਾਲ-ਸੁਨੀਤਾ ਸੱਭਰਵਾਲ ਵਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਨਟਾਸ ਦੀ 37ਵੀਂ ਮਹੀਨਾ ਭਰ ਚੱਲਣ ਵਾਲੀ ਸਾਲਾਨਾ ਮੁਫ਼ਤ ਥੀਏਟਰ ਵਰਕਸ਼ਾਪ ਐਕਟਿੰਗ ...
ਸਮਾਣਾ, 19 ਮਈ (ਪ੍ਰੀਤਮ ਸਿੰਘ ਨਾਗੀ)-ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਕੌਮ ਵਿਚ ਇੱਕਜੁੱਟ ਹੋ ਕੇ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਚੰਗੀ ਗੱਲ ਹੈ | ਪਰ ਇਸ ਮੁੱਦੇ 'ਤੇ ਸਿਆਸਤ ਨਾ ਕੀਤੀ ਜਾਏ, ਇਹ ਵਿਚਾਰ ਸੀਨੀਅਰ ਅਕਾਲੀ ਨੇਤਾ ਸੁਖਵਿੰਦਰ ਸਿੰਘ ਦਾਨੀਪੁਰ ...
ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗਰੈਜੂਏਟ ਸੰਗੀਤ ਵਿਭਾਗ ਵਲੋਂ ਵਿਸ਼ੇਸ਼ ਗੈੱਸਟ ਲੈਕਚਰ ਕਰਵਾਇਆ ਗਿਆ ਜਿਸ ਵਿਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਤੋਂ ਡਾ. ਰਾਏ ਬਹਾਦਰ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਉਨ੍ਹਾਂ ...
ਚੁੰਨ੍ਹੀ, 19 ਮਈ (ਗੁਰਪ੍ਰੀਤ ਸਿੰਘ ਬਿਲਿੰਗ)-ਮੋਹਾਲੀ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਵਣ ਮੰਡਲ ਮੋਹਾਲੀ ਦੇ ਕਾਮਿਆਂ ਵਲੋਂ ਇਕ ਮੀਟਿੰਗ ਖਮਾਣੋਂ ਰੇਂਜ ਦੇ ਪ੍ਰਧਾਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਬਲਜਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ...
ਅਮਲੋਹ, 19 ਮਈ (ਕੇਵਲ ਸਿੰਘ)-ਨਾਹਰ ਸ਼ੂਗਰ ਮਿੱਲ ਖੁੰਮਣਾ ਵਿਖੇ 24ਵਾਂ ਸੱਭਿਆਚਾਰਕ ਮੇਲਾ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਇਲਾਕੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਕਲਾਕਾਰਾਂ ਵਲੋਂ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ | ਇਸ ...
ਮੰਡੀ ਗੋਬਿੰਦਗੜ੍ਹ, 19 ਮਈ (ਮੁਕੇਸ਼ ਘਈ)-ਜੈ ਬਾਬਾ ਮਸਤ ਰਾਮ ਦੇ ਆਸ਼ੀਰਵਾਦ ਸਦਕਾ ਸਖੀ ਸਰਵਰ ਲੱਖ ਦਾਤਾ ਪੀਰ ਲਾਲਾਂ ਵਾਲਾ ਜੀ ਦੇ ਦਰਬਾਰ ਬਾਬਾ ਸੁੱਖਾ ਸਿੰਘ ਕਾਲੋਨੀ, ਪਿੰਡ ਕੋਟਲਾ (ਡਡਹੇੜੀ) ਮੰਡੀ ਗੋਬਿੰਦਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 38ਵਾਂ ...
ਖਮਾਣੋਂ, 19 ਮਈ (ਜੋਗਿੰਦਰ ਪਾਲ)-ਕੋਰੋਨਾ ਕਾਲ ਦੌਰਾਨ ਵਧੀਆ ਸੇਵਾਵਾਂ ਦੇਣ ਬਦਲੇ ਰਾਮ ਹਸਪਤਾਲ ਖਮਾਣੋਂ ਦੇ ਸੰਚਾਲਕ ਡਾ. ਰਣਜੀਤ ਸਿੰਘ ਖਟਰਾਓ ਨੂੰ 88 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ | ਉਪਰੋਕਤ ਚੈੱਕ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਵਲੋਂ ...
ਫ਼ਤਹਿਗੜ੍ਹ ਸਾਹਿਬ, 19 ਮਈ (ਰਾਜਿੰਦਰ ਸਿੰਘ)-ਪੰਜਾਬ 'ਚ ਖੇਡਾਂ ਦੇ ਮਿਆਰ ਨੰੂ ਹੋਰ ਉੱਚਾ ਚੁੱਕਣ ਅਤੇ ਬੱਚਿਆਂ ਨੂੰ ਖੇਡਾਂ ਵਲੋਂ ਜੋੜਨ ਦੇ ਮਕਸਦ ਨੂੰ ਮੁੱਖ ਰੱਖਦੇ ਹੋਏ ਸਿੱਖਿਆ ਤੇ ਖੇਡਾਂ ਦੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨਿਰਦੇਸ਼ਾਂ ...
ਚੁੰਨ੍ਹੀ, 19 ਮਈ (ਗੁਰਪ੍ਰੀਤ ਸਿੰਘ ਬਿਲਿੰਗ)-ਲੋਨ ਦੀਆਂ ਕਿਸ਼ਤਾਂ ਦੀ ਰਿਕਵਰੀ ਲਈ ਗਏ ਬੈਂਕ ਅਧਿਕਾਰੀਆਂ ਦੀ ਪਿੰਡ ਕੋਟਲਾ ਫ਼ਾਜ਼ਲ ਵਿਖੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਬਡਾਲੀ ਆਲਾ ਸਿੰਘ ਦੇ ਐਸ.ਐਚ.ਓ. ਅਰਸ਼ਦੀਪ ਸ਼ਰਮਾ ਨੇ ਸੰਪਰਕ ਕਰਨ ਤੇ ...
ਪਾਤੜਾਂ, 19 ਮਈ (ਜਗਦੀਸ਼ ਸਿੰਘ ਕੰਬੋਜ)-ਸਰਕਾਰੀ ਬੱਸਾਂ ਕਿਰਤੀ ਕਾਲਜ ਨਿਆਲ ਅੱਗੇ ਨਾ ਰੋਕੇ ਜਾਣ ਦੇ ਰੋਸ ਵਜੋਂ ਪੰਜਾਬ ਸਟੂਡੈਂਟ ਯੂਨੀਅਨ ਵਲੋਂ ਬੱਸਾਂ ਨਾ ਰੋਕ ਜਾਣ ਦੇ ਰੋਸ ਵਜੋਂ ਧਰਨਾ ਦੇ ਚੱਕਾ ਜਾਮ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ | ਪੈੱ੍ਰਸ ਦੇ ਨਾਮ ਬਿਆਨ ...
ਪਟਿਆਲਾ, 19 ਮਈ (ਗੁਰਵਿੰਦਰ ਸਿੰਘ ਔਲਖ)-ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ. ਦੇ 29 ਡੀਪੂ ਬੰਦ ਕਰਕੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਰੋਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX