ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਭਾਰਤ ਦੇ ਲਗਭਗ 12 ਸੂਬੇ ਸੋਕੇ ਦੀ ਮਾਰ ਹੇਠ ਆ ਚੁੱਕੇ ਹਨ | ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਆਉਂਦੇ 30 ਜਾਂ 35 ਵਰਿ੍ਹਆਂ ਤੱਕ ਦੁਨੀਆਂ ਦੇ 4 ਅਰਬ ਤੋਂ ਵਧੇਰੇ ਲੋਕ ਪਾਣੀ ਦੀ ਘਾਟ ਤੋਂ ਪ੍ਰਭਾਵਿਤ ਹੋਣਗੇ | ਅੱਜ ਵੀ ਲਗਭਗ 100 ਕਰੋੜ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨਸੀਬ ਨਹੀਂ ਹੋ ਰਿਹਾ | ਜਲ ਰੱਖਿਅਕਾਂ ਸਮੇਤ ਦੇਸ਼ ਭਰ ਦੇ ਜਾਗਰੂਕ ਨਾਗਰਿਕ ਇਸਨੂੰ ਲੈ ਕੇ ਬਹੁਤ ਚਿੰਤਤ ਹਨ | ਧਰਤੀ ਹੇਠਲੇ ਪਾਣੀ ਦੇ ਚਿੰਤਾਜਨਕ ਪੱਧਰ ਤੱਕ ਘਟਣ ਤੇ ਸੂਬੇ ਦੇ ਤਲਾਬਾਂ, ਖੂਹਾਂ, ਛੱਪੜਾਂ, ਬਾਉਲੀਆਂ ਆਦਿ ਦੇ ਸੁੱਕ ਜਾਣ ਕਾਰਨ ਉਨ੍ਹਾਂ ਦੀ ਬਣ ਰਹੀ ਚਿੰਤਾਜਨਕ ਹਾਲਤ ਸਮੇਤ ਉਕਤ ਮਾਮਲੇ ਦੇ ਹਲ ਲਈ ਵੱਖ-ਵੱਖ ਵਾਤਾਵਰਨ ਪ੍ਰੇਮੀ ਜਥੇਬੰਦੀਆਂ ਅਤੇ ਜਲ ਰੱਖਿਅਕਾਂ ਨੇ ਸੜਕਾਂ 'ਤੇ ਉਤਰਨਾ ਸ਼ੁਰੂ ਕਰ ਦਿੱਤਾ ਹੈ | ਅੱਜ 'ਅਜੀਤ' ਉੱਪ ਦਫ਼ਤਰ ਅੰਮਿ੍ਤਸਰ ਦੀ ਟੀਮ ਨਾਲ ਜਲ ਸਰੰਕਸ਼ਨ ਹਰੀਆਵਲ ਪੰਜਾਬ ਦੇ ਕਾਰਜਕਾਰੀ ਮੈਂਬਰ ਇੰਜੀ: ਦਲਜੀਤ ਸਿੰਘ ਕੋਹਲੀ, ਰਾਜੀਵ ਠੁਕਰਾਲ, ਇੰਜ. ਮਨਜੀਤ ਸਿੰਘ ਸੈਣੀ ਅਤੇ ਡਾ: ਕੰਵਰ ਹੁੰਦਲ ਨੇ ਜ਼ਿਲ੍ਹੇ ਦੇ ਵੱਖ-ਵੱਖ ਤਲਾਬਾਂ ਅਤੇ ਬਾਉਲੀਆਂ ਦਾ ਦੌਰਾ ਕੀਤਾ | ਉਕਤ ਟੀਮ ਵਲੋਂ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਦਾ ਦੌਰਾ ਕਰਨ 'ਤੇ ਪਤਾ ਲੱਗਾ ਕਿ ਸਰਹੱਦੀ ਪਿੰਡ ਰਾਜਾਤਾਲ ਦੇ ਲਗਭਗ 15 ਏਕੜ 'ਚ ਬਣੇ ਇਤਿਹਾਸਕ ਤਲਾਬ ਦੇ ਵੱਡੇ ਹਿੱਸੇ ਨੂੰ ਭੇਂਅ ਬੀਜਣ ਤੇ ਹੋਰ ਫ਼ਸਲਾਂ ਦੀ ਪੈਦਾਵਾਰ ਲਈ ਵਰਤੋਂ 'ਚ ਲਿਆਂਦਾ ਜਾ ਰਿਹਾ ਹੈ | ਪਿੰਡ ਵਣੀਏਕੇ, ਰਾਜਾਸਾਂਸੀ, ਮੀਰਾਂਕੋਟ, ਢੰਡ, ਫ਼ਤਿਹਗੜ੍ਹ ਚੂੜੀਆਂ, ਸੰਗਤਪੁਰਾ, ਸੁਲਤਾਨਵਿੰਡ ਰੋਡ ਸਥਿਤ ਸਮਦ ਜੂ ਕਸ਼ਮੀਰੀ, ਦੀਵਾਨ ਸੁੱਖ ਦਿਆਲ, ਚਾਟੀਵਿੰਡ ਰੋਲ ਸਥਿਤ ਮਹੇਸ਼ ਦਾਸ ਖੱਤਰੀ ਦਾ ਤਲਾਬ, ਬਾਗ਼ ਰਾਜਾ ਰੁਲੀਆ ਰਾਮ ਦਾ ਇਤਿਹਾਸਕ ਤਲਾਬ ਸਮੇਤ ਲਗਭਗ ਇਕ ਦਰਜਨ ਤੋਂ ਵਧੇਰੇ ਇਤਿਹਾਸਕ ਤਲਾਬ ਪੂਰੀ ਤਰ੍ਹਾਂ ਸੁੱਕ ਚੁਕੇ ਹਨ | ਜਦਕਿ ਲੋਪੋਕੇ ਦੇ ਨਜ਼ਦੀਕ ਪਿੰਡ ਪ੍ਰੀਤ ਨਗਰ ਵਿਚਲਾ ਮੁਗ਼ਲਕਾਲ ਦਾ ਇਤਿਹਾਸਕ ਤਲਾਬ ਟਿਊਬਵੈੱਲ ਦੇ ਪਾਣੀ ਨਾਲ ਭਰਿਆ ਜਾ ਰਿਹਾ ਹੈ, ਜੋ ਕਿ ਸਾਫ਼ ਤੌਰ 'ਤੇ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਹੈ | ਇਸੇ ਤਰ੍ਹਾਂ ਪਿੰਡ ਸਰਾਏ ਅਮਾਨਤ ਖ਼ਾਨ ਅਤੇ ਮੂਧ ਭੀਲੋਵਾਲ ਸਮੇਤ ਹੋਰਨਾਂ ਇਲਾਕਿਆਂ 'ਚ ਮੌਜੂਦ ਇਤਿਹਾਸਕ ਬਾਉਲੀਆਂ ਦਾ ਪਾਣੀ ਸੁੱਕ ਜਾਣ ਕਾਰਨ ਇਹ ਕੂੜੇ ਦੇ ਡੰਪ 'ਚ ਤਬਦੀਲ ਹੋ ਰਹੀਆਂ ਹਨ | ਇੰਜੀ: ਦਲਜੀਤ ਸਿੰਘ ਕੋਹਲੀ ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣ ਪਿੱਛੇ ਰੀਚਾਰਜ ਖੂਹਾਂ ਤੇ ਤਲਾਬਾਂ ਦੀ ਘਾਟ ਨੂੰ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਜ਼ਮੀਨ ਦੀ ਸਿੰਚਾਈ ਲਈ ਨਹਿਰਾਂ ਅਤੇ ਦਰਿਆਵਾਂ ਦੇ ਪਾਣੀ ਦੀ ਘਾਟ ਕਾਰਨ ਪੰਜਾਬ ਦੀ ਜ਼ਿਆਦਾਤਰ ਭੂਮੀ ਦੀ ਸਿੰਚਾਈ ਟਿਊਬਵੈੱਲਾਂ 'ਤੇ ਹੀ ਨਿਰਭਰ ਹੈ | ਇੰਜੀ: ਕੋਹਲੀ ਮੁਤਾਬਕ ਪੰਜਾਬ ਦੇ 149 ਬਲਾਕਾਂ 'ਚੋਂ 122 ਨੂੰ ਡਾਰਕ ਜ਼ੋਨ 'ਚ ਰੱਖਿਆ ਗਿਆ ਹੈ | ਡਾ: ਕੰਵਰ ਹੁੰਦਲ ਤੇ ਰਾਜੀਵ ਠੁਕਰਾਲ ਨੇ ਵਿਸ਼ਵ ਬੈਂਕ ਦੀ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਜੇਕਰ ਜਲਦੀ ਬਰਸਾਤੀ ਪਾਣੀ ਨੂੰ ਸੰਭਾਲਣ ਤੇ ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਦੇ ਬਚਾਅ ਲਈ ਠੋਸ ਉਪਰਾਲੇ ਨਾ ਕੀਤੇ ਗਏ ਤਾਂ ਪਾਣੀ ਦੀ ਮੌਜੂਦਾ 500 ਘਣ ਕਿੱਲੋਮੀਟਰ ਉਪਲਬਧਤਾ ਘਟ ਕੇ ਸਾਲ 2050 ਤੱਕ ਸਿਰਫ਼ 80 ਘਣ ਕਿੱਲੋਮੀਟਰ ਹੀ ਰਹਿ ਜਾਏਗੀ | ਉਨ੍ਹਾਂ ਕਿਹਾ ਕਿ ਇਹ ਰਿਪੋਰਟ ਸਾਫ਼ ਤੌਰ 'ਤੇ ਦੱਸਦੀ ਹੈ ਕਿ ਮੌਜੂਦਾ ਸਮੇਂ ਦੇਸ਼ ਦੀ ਧਰਤੀ ਦਾ 15 ਫ਼ੀਸਦੀ ਹਿੱਸਾ ਪਾਣੀ ਦੇ ਗੰਭੀਰ ਸੰਕਟ ਦੀ ਮਾਰ ਹੇਠ ਹੈ
ਅੰਮਿ੍ਤਸਰ, 19 ਮਈ (ਹਰਮਿੰਦਰ ਸਿੰਘ)-ਬੀਤੇ ਦਿਨੀਂ ਅੰਮਿ੍ਤਸਰ ਰੇਲਵੇ ਸਟੇਸ਼ਨ ਦੇ ਸਾਹਮਣੇ ਨਿਰਮਾਣ ਅਧੀਨ ਹੋਟਲ 'ਚ ਉਸਦੇ ਨਾਲ ਲੱਗਦੀ ਇਕ ਵੱਡੀ ਇਮਾਰਤ ਦੇ ਡਿੱਗਣ ਤੇ ਉਸ ਦੇ ਆਲ਼ੇ-ਦੁਆਲ਼ੇ ਦੀਆਂ ਰਿਹਾਇਸ਼ੀ ਬਿਲਡਿੰਗਾਂ ਨੂੰ ਨੁਕਸਾਨ ਪਹੁੰਚਣ ਦਾ ਸਖ਼ਤ ਨੋਟਿਸ ...
ਅੰਮਿ੍ਤਸਰ, 19 ਮਈ (ਰੇਸ਼ਮ ਸਿੰਘ)-ਸਿਵਲ ਸਰਜ਼ਨ ਦਫਤਰ ਦੇ ਏ.ਸੀ. ਦਫਤਰਾਂ 'ਚ ਬੈਠ ਕੇ ਪ੍ਰਸ਼ਾਸਨਿਕ ਅਧਿਕਾਰੀ ਬਣੇ ਬੈਠੇ ਡਾਕਟਰ ਵੀ ਹੁਣ ਮਰੀਜ਼ਾਂ ਦੇ ਇਲਾਜ ਕਰਨ ਦੀ ਡਿਊਟੀ ਕਰਨਗੇ | ਰਾਜ ਦੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਕਮੀ ਹੋਣ ਕਾਰਨ ਮਰੀਜ਼ਾਂ ਦੇ ਇਲਾਜ਼ ...
ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਛੇਵੇਂ ਸਿੱਖ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਮਹਾਨ ਗੁਰਿਆਈ ਪੁਰਬ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁ: ਬੀਬੀ ਕੌਲਾਂ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ 23 ਮਈ ਨੂੰ ਗੁ: ਸ੍ਰੀ ...
ਅੰਮਿ੍ਤਸਰ, 19 ਮਈ (ਜਸਵੰਤ ਸਿੰਘ ਜੱਸ)-ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਵਿਚ ਸਿੱਖ ਇਤਿਹਾਸ ਗਲਤ ਢੰਗ ਨਾਲ ਪੇਸ਼ ਕੀਤੇ ਜਾਣ ਸਬੰਧੀ ਅਜਿਹੀਆਂ ਪੁਸਤਕਾਂ ...
ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਅਤੇ ਉੱਥੋਂ ਦੀਆਂ ਪ੍ਰਮੁੱਖ ਅਦਾਲਤਾਂ ਵਲੋਂ ਘੱਟ-ਗਿਣਤੀਆਂ ਨੂੰ ਸੁਰੱਖਿਆ ਮੁਹੱਈਆ ਕਰਾਏ ਜਾਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਅਗਵਾ ਅਤੇ ਧਰਮ ਪਰਿਵਰਤਨ ਦੇ ਮਾਮਲੇ ...
ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਧਾਰਮਿਕ ਯਾਤਰਾ 'ਤੇ ਪਾਕਿਸਤਾਨ ਪਹੁੰਚੇ ਸਿਰਸਾ (ਹਰਿਆਣਾ) ਦੇ ਇਕ ਨੌਜਵਾਨ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਨੂੰ ਨਾ ਸਿਰਫ਼ 5 ਹਜ਼ਾਰ ਰੁਪਏ ਦਾ ਚੂਨਾ ਹੀ ਲਗਾਇਆ, ਬਲਕਿ ਉਨ੍ਹਾਂ ਤੋਂ ਇਕ ਚਾਈਨੀਜ਼ ਮੋਬਾਈਲ ਵੀ ...
ਅੰਮਿ੍ਤਸਰ, 19 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਸੰਘਰ ਦੇ ਪਿੰਡ ਕਧਰੋ 'ਚ ਇਕ 14 ਸਾਲਾ ਹਿੰਦੂ ਲੜਕੀ ਦੀ 4 ਮਹੀਨੇ ਬਾਅਦ ਘਰ ਵਾਪਸੀ ਹੋਈ ਹੈ | ਉਸ ਨੂੰ ਨਜ਼ਦੀਕੀ ਪਿੰਡ ਦੇ ਕੁਝ ਵਿਅਕਤੀਆਂ ਨੇ ਅਗਵਾ ਕਰਕੇ ਇਕ ਗੁਪਤ ਠਿਕਾਣੇ 'ਤੇ ਰੱਖਿਆ ਹੋਇਆ ...
ਅੰਮਿ੍ਤਸਰ, 19 ਮਈ (ਹਰਮਿੰਦਰ ਸਿੰਘ)-ਹਵਾ, ਪਾਣੀ ਤੇ ਧਰਤੀ ਨੂੰ ਆਪਣੇ ਨਿੱਜੀ ਮੁਫ਼ਾਦ ਦੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਭ ਕੁੱਝ ਵਿਸਾਰ ਕੇ ਪੌਣ-ਪਾਣੀ ਤੇ ਧਰਤੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ | ਅੰਮਿ੍ਤਸਰ ਦੇ ਦੁਆਲੇ ਦਰਜਨਾਂ ਕਾਲੋਨੀਆਂ ਵਿਚੋਂ ਨਿਕਲਦਾ ਤੁੰਗ ...
ਅੰਮਿ੍ਤਸਰ , 19 ਮਈ (ਰੇਸ਼ਮ ਸਿੰਘ)-ਜੂਨ ਦੇ ਪਹਿਲੇ ਹਫਤੇ ਸਾਕਾ ਨੀਲਾ ਤਾਰਾ ਦੀ ਵਰੇਗੰਢ ਮੌਕੇ ਸ਼ਹਿਰ ਦੀ ਸੁਰਖਿਆ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਜਿਸ ਲਈ ਨੀਮ ਸੁਰਖਿਆ ਬਲਾਂ ਦੀਆਂ ਕੁਲ 10 ਕੰਪਨੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ ਜੋ ਇਥੇ ਪੁੱਜਣੀਆਂ ਸ਼ੁਰੂ ਹੋ ...
ਚੱਬਾ, 19 ਮਈ (ਜੱਸਾ ਅਨਜਾਣ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਮੀਟਿੰਗ ਕਿਸਾਨ ਆਗੂ ਅੰਗਰੇਜ਼ ਸਿੰਘ ਚਾਟੀਵਿੰਡ ਦੇ ਗ੍ਰਹਿ ਵਿਖੇ ਅੱਜ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਅਤੇ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਦੀ ਅਗਵਾਈ ਵਿਚ ਹੋਈ | ...
ਅੰਮਿ੍ਤਸਰ, 19 ਮਈ (ਹਰਮਿੰਦਰ ਸਿੰਘ)-ਨਗਰ ਨਿਗਮ ਦੀ ਪਾਰਕਿੰਗ ਵਿਚੋਂ ਇਕ ਹੋਰ ਮੋਟਰ ਸਾਈਕਲ ਚੋਰੀ ਕਰ ਲਿਆ | ਇਹ ਮੋਟਰ ਸਾਈਕਲ ਜਨਮ ਮੌਤ ਵਿਭਾਗ ਨਾਲ ਸਬੰਧਿਤ ਅਧਿਕਾਰੀ ਸੁਭਾਸ਼ ਚੰਦਰ ਦਾ ਹੈ | ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਸੀ.ਸੀ. ਟੀ.ਵੀ. ਕੈਮਰਿਆਂ 'ਚ ...
ਅੰਮਿ੍ਤਸਰ, 19 ਮਈ (ਰਾਜੇਸ਼ ਕੁਮਾਰ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ 31 ਮਈ ਤੋਂ ਸ਼ੁਰੂ ਹੋਣ ਜਾ ਰਹੀ ਹਨ | ਜਿਸਦੇ ਤਹਿਤ ਡੀ. ਏ. ਵੀ. ਕਾਲਜ ਅੰਮਿ੍ਤਸਰ ਵਿਖੇ ਪ੍ਰੀਖਿਆਵਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਇਸ ਸੰਬੰਧੀ ਪਿ੍ੰਸੀਪਲ ਡਾ: ...
ਅੰਮਿ੍ਤਸਰ, 19 ਮਈ (ਰੇਸ਼ਮ ਸਿੰਘ)-ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਹਿਯੋਗ ਨਾਲ ਫੈਸਬੁਕ 'ਤੇ ਲਾਈਵ ਵੈਬੀਨਾਰ ਲਗਾਇਆ ਗਿਆ | ਜਿਸ ਵਿਚ 200 ਵਿਦਿਆਰਥੀਆਂ ਨੇ ਭਾਗ ਲਿਆ | ਵੈਬੀਨਾਰ ਵਿਚ ...
ਛੇਹਰਟਾ, 19 ਮਈ (ਸੁਰਿੰਦਰ ਸਿੰਘ ਵਿਰਦੀ/ ਵਡਾਲੀ)-ਹਲਕਾ ਪੱਛਮੀ ਦੇ ਨਾਮਵਰ ਕਾਮਰੇਡ ਗਿਆਨੀ ਗੁਰਦੀਪ ਸਿੰਘ ਪਰਿਵਾਰ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਕਾਮਰੇਡ ਗਿਆਨੀ ਗੁਰਦੀਪ ਸਿੰਘ ਦੇ ਸਤਿਕਾਰਯੋਗ ਪਤਨੀ ਸੁਰਜੀਤ ਕੌਰ (73) ਵਾਸੀ ਕਰਤਾਰ ਨਗਰ ...
ਅੰਮਿ੍ਤਸਰ : ਮਿੱਠ ਬੋਲੜੇ ਸੁਭਾਅ ਦੀ ਮਾਲਕ ਸ੍ਰੀਮਤੀ ਜੀਤ ਕੌਰ ਦਾ ਜਨਮ 25 ਦਸੰਬਰ 1949 ਨੂੰ ਪਿਤਾ ਉਜਾਗਰ ਸਿੰਘ ਸੰਧੂ ਦੇ ਘਰ ਮਾਤਾ ਅਮਰ ਕੌਰ ਦੀ ਕੁੱਖੋਂ ਅੰਮਿ੍ਤਸਰ 'ਚ ਹੋਇਆ | ਜੀਤ ਕੌਰ ਨੇ ਮੁੱਢਲੀ ਤੇ ਉਚੇਰੀ ਸਿੱਖਿਆ ਅੰਮਿ੍ਤਸਰ ਤੋਂ ਹੀ ਹਾਸਲ ਕਰਕੇ ਸਿੱਖਿਆ ਦੇ ...
ਛੇਹਰਟਾ, 19 ਮਈ (ਸੁਰਿੰਦਰ ਸਿੰਘ ਵਿਰਦੀ)-ਚਿੱਟ ਫੰਡ ਕੰਪਨੀ ਪਰਲਜ਼ ਵਿਚ ਫਸੇ ਹੋਏ ਆਪਣੇ ਪੈਸੇ ਲੈਣ ਲਈ ਦਰ ਦਰ ਭਟਕ ਰਹੇ ਲੋਕਾਂ ਦੀ ਜਥੇਬੰਦੀ ਇਨਸਾਫ਼ ਦੀ ਆਵਾਜ਼ ਦੀ ਮੀਟਿੰਗ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਰਜਵੰਤ ਬਾਲਾ ਦੀ ਪ੍ਰਧਾਨਗੀ ਹੇਠ ਕੋਟ ਖਾਲਸਾ ਵਿਖੇ ...
ਅੰਮਿ੍ਤਸਰ, 19 ਮਈ (ਰੇਸ਼ਮ ਸਿੰਘ)-ਕਾਂਗਰਸ ਦੇ ਅੰਮਿ੍ਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਅੱਜ ਕੇਂਦਰੀ ਮੰਤਰੀ ਸ: ਹਰਦੀਪ ਸਿੰਘ ਪੁਰੀ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ ਤੇ ਅੰਮਿ੍ਤਸਰ ਸ਼ਹਿਰ ਦੇ ਵੱਖ ਵੱਖ ਗੰਭੀਰ ਮੁੱਦਿਆਂ ਬਾਰੇ ...
ਮਾਨਾਂਵਾਲਾ, 19 ਮਈ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ ਗਰੁੱਪ ਆਫ ਕਾਲਜਿਜ਼ ਦੇ ਵਿਹੜੇ ਵਿਚ ਫੈਕਲਟੀ ਕਲੱਬ ਵਲੋਂ ਮਰਦਾਂ ਤੇ ਔਰਤਾਂ ਦਾ 9ਵਾਂ ਸਾਲਾਨਾ ਫੈਕਲਟੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਮਰਦਾਂ ਅਤੇ ਔਰਤਾਂ ਦੀਆਂ ਕੁੱਲ 6 ਟੀਮਾਂ ਨੇ ਭਾਗ ...
ਖਾਸਾ, 19 ਮਈ (ਸੁਖਵਿੰਦਰਜੀਤ ਸਿੰਘ ਘਰਿੰਡਾ)-ਬਾਰਡਰ ਏਰੀਆ ਸੰਘਰਸ਼ ਕਮੇਟੀ ਦਾ ਜਨਤਕ ਵਫ਼ਦ ਅੱਜ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਜਨਰਲ ਸਕੱਤਰ ਪੰਜਾਬ, ਜ਼ਿਲ੍ਹਾ ਕਮੇਟੀ ਮੈਂਬਰਾਨ ਬਲਦੇਵ ਸਿੰਘ ਧਾਰੀਵਾਲ, ਗੁਰਨਾਮ ਸਿੰਘ ਦਾਉਕੇ, ਮਨਿੰਦਰ ਸਿੰਘ ਨੇਸ਼ਟਾ, ਸ਼ਰਨਜੀਤ ...
ਚਮਿਆਰੀ, 19 ਮਈ (ਜਗਪ੍ਰੀਤ ਸਿੰਘ)-ਪੰਜਾਬ ਸਰਕਾਰ ਸਿਹਤ ਵਿਭਾਗ ਸਿਵਲ ਸਰਜਨ ਚਰਨਜੀਤ ਸਿੰਘ, ਐਪੀਡਿਮੋਲੋਜਿਸਟ ਡਾ: ਮਦਨ ਮੋਹਨ, ਐਸ.ਐਮ.ਓ. ਸੰਤੋਸ਼ ਕੁਮਾਰੀ ਪੀ. ਐਚ. ਸੀ. ਰਮਦਾਸ ਦੀ ਯੋਗ ਅਗਵਾਈ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਸੈਕੰਡਰੀ ਸਕੂਲ ਕਿਆਮਪੁਰ ਵਿਖੇ ...
ਗੱਗੋਮਾਹਲ, 19 ਮਈ (ਬਲਵਿੰਦਰ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਬਲਾਕ ਪ੍ਰਧਾਨ ਸਵਿੰਦਰ ਸਿੰਘ ਮਾਨ, ਵਪਾਰ ਮੰਡਲ ਪ੍ਰਧਾਨ ਪ੍ਰਤਾਪ ਸਿੰਘ ਰੂੜੇਵਾਲ, ਬਲਾਕ ਪ੍ਰਧਾਨ ਕੁਲਵੰਤ ਸਿੰਘ ਰੰਧਾਵਾ, ਬਲਾਕ ਪ੍ਰਧਾਨ ਸਰਵਨ ਸਿੰਘ ਦੀ ਅਗਵਾਈ 'ਚ ਕਸਬਾ ...
ਜੇਠੂਵਾਲ, 19 ਮਈ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਦਿਹਾਤੀ ਪੁਲਿਸ ਵਲੋਂ ਭਾਵੇਂ ਕਿ ਦਿਨ ਦਿਨ ਵੱਧ ਰਹੀਆਂ ਚੋਰੀਆਂ ਨੂੰ ਰੋਕਣ ਤੇ ਸ਼ਰਾਰਤੀ ਅਨਸਰਾਂ 'ਤੇ ਨੱਥ ਪਾਉਣ ਲਈ ਥਾਂ-ਥਾਂ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਪੁਲਿਸ ਵਲੋਂ ਪਿੰਡ ਪੱਧਰ ਸੜਕਾਂ ...
ਚਮਿਆਰੀ, 19 ਅਪ੍ਰੈਲ (ਜਗਪ੍ਰੀਤ ਸਿੰਘ)-ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰ ਕਿਸੇ ਵੀ ਸਰਕਾਰ ਨੇ ਇਤਿਹਾਸਕ ਅਤੇ ਪੁਰਾਤਨ ਕਸਬਾ ਚਮਿਆਰੀ (ਪੱਕਾ ਸ਼ਹਿਰ) ਦੀ ਸਾਰ ਨਹੀਂ ਲਈ | ਬੇਸ਼ੱਕ ਕਸਬਾ ਚਮਿਆਰੀ ਤੇ ਇਥੋਂ ਦੇ ਵੋਟਰ ਹਮੇਸ਼ਾਂ ਹਲਕੇ ਦੀ ਰਾਜਨੀਤੀ ਨੂੰ ਹਰ ਵਾਰ ...
ਸਠਿਆਲਾ, 19 ਮਈ (ਸਫਰੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਓ. ਐਸ. ਡੀ. ਡਾ: ਵੀ. ਕੇ. ਸਿੰਘ ਦੀ ਅਗਵਾਈ ਹੇਠ ਕਾਲਜ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਕਾਲਜ ਦੇ ਅਖੀਰਲੇ ਸਮੈਸਟਰ ਦੇ ...
ਜਗਦੇਵ ਕਲਾਂ, 19 ਮਈ (ਸ਼ਰਨਜੀਤ ਸਿੰਘ ਗਿੱਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਜ਼ਿਲਾ ਅੰਮਿ੍ਤਸਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵਿੱਢੀ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫਸਰ ਅੰਮਿ੍ਤਸਰ ਡਾ: ਪਰਮਜੀਤ ਸਿੰਘ ਜੀ ...
ਓਠੀਆਂ, 19 ਮਈ (ਗੁਰਵਿੰਦਰ ਸਿੰਘ ਛੀਨਾ)-ਅਜਨਾਲਾ ਚੋਗਾਵਾਂ ਰੋਡ ਤੇ ਬਾਬਾ ਲੱਖਾ ਸਿੰਘ ਜੀ ਟਾਹਲੀ ਸਾਹਿਬ ਵਾਲਿਆਂ ਵਲੋਂ ਉਸਾਰੇ ਗਏ ਗੁਰਦੁਆਰਾ ਸਾਹਿਬ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਕਰਤਾਰ ਸਿੰਘ ਜੀ ਦੀ ਸਲਾਨਾ ਬਰਸੀ ਇਲਾਕੇ ਦੀਆਂ ਸੰਗਤਾਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX