ਤਾਜਾ ਖ਼ਬਰਾਂ


ਬਿਹਾਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 16 ਲੋਕਾਂ ਦੀ ਮੌਤ, ਸੀਐਮ ਨਿਤੀਸ਼ ਨੇ ਕੀਤਾ ਮੁਆਵਜ਼ੇ ਦਾ ਐਲਾਨ
. . .  1 day ago
12ਵੀਂ ਜਮਾਤ ‘ਚ ਚੋਟੀ ਦੇ ਅੰਕ ਲੈ ਕੇ ਪਾਸ ਹੋਈਆਂ ਸਾਡੀਆਂ ਤਿੰਨੋਂ ਧੀ-ਰਾਣੀਆਂ ਅਰਸ਼ਦੀਪ , ਅਰਸ਼ਪ੍ਰੀਤ, ਕੁਲਵਿੰਦਰ ਨੂੰ ਵਧਾਈਆਂ - ਭਗਵੰਤ ਮਾਨ
. . .  1 day ago
ਵਿਦਿਆਰਥੀ ਮਨ ਜੋਬਨ ਸਿੰਘ ਨੇ ਮੈਰਿਟ ਸੂਚੀ ਵਿਚ ਕੀਤਾ ਨਾਮ ਦਰਜ
. . .  1 day ago
ਅਮਲੋਹ, 28 ਜੂਨ (ਕੇਵਲ ਸਿੰਘ) - ਬਲਾਕ ਅਮਲੋਹ ਦੇ ਪਿੰਡ ਭੱਦਲਥੂਹਾ ਦੇ ਵਸਨੀਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ ਦੇ ਵਿਦਿਆਰਥੀ ਮਨ ਜੋਬਨ ਸਿੰਘ ਨੇ 12ਵੀਂ ਜਮਾਤ ਦੇ ਅੱਜ ਆਏ...
ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ, ਪੁਲਿਸ ਨੇ ਹਿਰਾਸਤ 'ਚ ਲਿਆ
. . .  1 day ago
'ਆਪ' ਸਰਕਾਰ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਤੇ ਹੋਰ ਵਾਅਦੇ ਲਾਗੂ ਕਰਨ ਤੋਂ ਭੱਜੀ: ਮਨਪ੍ਰੀਤ ਸਿੰਘ ਇਆਲ਼ੀ
. . .  1 day ago
ਚੰਡੀਗੜ੍ਹ, 28 ਜੂਨ-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ. ਮਨਪ੍ਰੀਤ ਸਿੰਘ ਇਆਲ਼ੀ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਅਤੇ ਬੁਢਾਪਾ ਪੈਨਸ਼ਨ ਸਮੇਤ ਹੋਰ ਚੋਣ ਵਾਅਦੇ ਲਾਗੂ ਕਰਨ ਲਈ...
ਕੈਬਨਿਟ ਮੰਤਰੀ ਪੰਜਾਬ ਨੇ ਬਾਰਵੀਂ 'ਚ ਜ਼ਿਲ੍ਹਾ ਪਠਾਨਕੋਟ ਮੋਹਰੀ ਰਹਿਣ ਤੇ ਸਿੱਖਿਆ ਵਿਭਾਗ ਤੇ ਮਾਪਿਆਂ ਨੂੰ ਦਿੱਤੀ ਵਧਾਈ
. . .  1 day ago
ਪਠਾਨਕੋਟ, 28 ਜੂਨ (ਸੰਧੂ)-ਸਿੱਖਿਆ ਦੇ ਖ਼ੇਤਰ ਅੰਦਰ ਜ਼ਿਲ੍ਹਾ ਪਠਾਨਕੋਟ ਹਮੇਸ਼ਾ ਮੋਹਰੀ ਰਿਹਾ ਹੈ, ਜਿਵੇਂ ਅੱਠਵੀਂ ਕਲਾਸ ਦੇ ਨਤੀਜਿਆਂ ਦੌਰਾਨ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਪਠਾਨਕੋਟ ਮੋਹਰੀ ਰਿਹਾ। ਉਸੇ ਹੀ ਤਰ੍ਹਾਂ ਬਾਰਵੀਂ ਦੇ ਨਤੀਜਿਆਂ ਦੌਰਾਨ ਵੀ ਜ਼ਿਲ੍ਹਾ ਪਠਾਨਕੋਟ ਪੰਜਾਬ ਅੰਦਰ...
ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚੋਂ ਪੰਜਾਬ ਦੀ ਮੈਰਿਟ 'ਚੋਂ ਪ੍ਰਾਪਤ ਕੀਤਾ ਤੀਸਰਾ ਦਰਜਾ
. . .  1 day ago
ਸਰਦੂਲਗੜ੍ਹ, 28 ਜੂਨ (ਜੀ.ਐਮ.ਅਰੋੜਾ)-ਇੱਥੋਂ ਕੁੱਝ ਕਿਲੋਮੀਟਰ ਦੂਰ ਪਿੰਡ ਜੋੜਕੀਆਂ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋੜਕੀਆਂ ਦੀ ਵਿਦਿਆਰਥਣ ਭਵਿੱਖਦੀਪ ਕੌਰ ਪੁੱਤਰੀ ਇਕਬਾਲ ਸਿੰਘ ਵਾਸੀ ਗੋਲੇਵਾਲਾ ਨੇ ਅੱਜ ਪੰਜਾਬ ਸਕੂਲ ਸਿੱਖਿਆ...
ਸਰਕਾਰੀ ਸਕੂਲ ਕਿਲਾ ਟੇਕ ਸਿੰਘ ਦੀਆਂ ਵਿਦਿਆਰਥਣਾਂ ਗੁਨੀਤ ਕੌਰ ਕਲਸੀ ਤੇ ਲਵੰਨਿਆ ਨੇ ਪੰਜਾਬ 'ਚ ਪ੍ਰਾਪਤ ਕੀਤਾ 8ਵਾਂ ਸਥਾਨ
. . .  1 day ago
ਬਟਾਲਾ, 28 ਜੂਨ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੇ ਐਲਾਨੇ ਗਏ ਮੈਰਿਟ ਸੂਚੀ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਟੇਕ ਸਿੰਘ ਦੀਆਂ ਦੋ ਵਿਦਿਆਰਥਣਾਂ ਨੇ 490/500 ਅੰਕ ਪ੍ਰਾਪਤ ਕਰਕੇ 8ਵਾਂ ਰੈਂਕ ਪ੍ਰਾਪਤ ਕੀਤਾ...
ਬਾਰਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ ਦੀ ਪਾਸ ਪ੍ਰਤੀਸ਼ਤਤਾ 'ਚ ਜ਼ਿਲ੍ਹਾ ਪਠਾਨਕੋਟ ਸੂਬੇ ਭਰ 'ਚ ਰਿਹਾ ਅੱਵਲ
. . .  1 day ago
ਪਠਾਨਕੋਟ, 28 ਜੂਨ (ਸੰਧੂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਬਾਰਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ 'ਚ ਜ਼ਿਲ੍ਹਾ ਪਠਾਨਕੋਟ ਨੇ ਬੋਰਡ ਪ੍ਰੀਖਿਆ ਦੀ ਪਾਸ ਪ੍ਰਤੀਸ਼ਤਤਾ 'ਚ 98.49 ਫ਼ੀਸਦੀ ਪਾਸ ਪ੍ਰਤੀਸ਼ਤਤਾ ਦੇ ਨਾਲ ਸੂਬੇ ਭਰ 'ਚ ਅੱਵਲ ਸਥਾਨ ਹਾਸਲ ਕੀਤਾ...
ਦਰਦਨਾਕ ਹਾਦਸਾ: ਟਰੈਕਟਰ ਹੇਠਾਂ ਆਉਣ ਕਾਰਨ ਡਰਾਈਵਰ ਦੀ ਮੌਤ
. . .  1 day ago
ਡਮਟਾਲ, 28ਜੂਨ (ਰਾਕੇਸ਼ ਕੁਮਾਰ)-ਥਾਣਾ ਜਵਾਲੀ ਦੇ ਅਧੀਨ ਪੈਂਦੇ ਪਿੰਡ ਪੰਚਾਇਤ ਭੋਲ ਖ਼ਾਸ ਦੇ ਵਸਨੀਕ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ (40) ਪੁੱਤਰ ਬਨਾਰਸੀ ਦਾਸ ਵਾਸੀ ਪਿੰਡ ਭੋਲ ਖ਼ਾਸ ਟਰੈਕਟਰ ਚਾਲਕ...
ਬਾਰਵੀਂ ਜਮਾਤ 'ਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਕੁਲਵਿੰਦਰ ਕੌਰ ਵਿਦੇਸ਼ 'ਚ ਜਾ ਕੇ ਕਰਨਾ ਚਾਹੁੰਦੀ ਹੈ ਵਕਾਲਤ
. . .  1 day ago
ਜੈਤੋ, 28 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ 'ਚੋਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ (ਫ਼ਰੀਦਕੋਟ) ਦੀ ਕੁਲਵਿੰਦਰ ਕੌਰ ਸਪੁੱਤਰੀ ਬਲਵੀਰ ਸਿੰਘ ਵਾਸੀ ਜੈਤੋ ਨੇ 500/497...
ਸਮਰੀਨ ਕੌਰ ਨੇ 12ਵੀਂ ਕਲਾਸ 'ਚੋਂ ਸੱਤਵਾਂ ਸਥਾਨ ਪ੍ਰਾਪਤ ਕਰਕੇ ਅਟਾਰੀ ਸਕੂਲ ਅਤੇ ਮਾਤਾ-ਪਿਤਾ ਦਾ ਨਾਂ ਕੀਤਾ ਰੌਸ਼ਨ
. . .  1 day ago
ਅਟਾਰੀ, 28 ਜੂਨ (ਗੁਰਦੀਪ ਸਿੰਘ ਅਟਾਰੀ)-ਸਮਰੀਨ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ 12ਵੀਂ ਕਲਾਸ 'ਚੋਂ ਸੱਤਵਾਂ ਸਥਾਨ ਪ੍ਰਾਪਤ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਮਸ਼ੇਰ ਸਿੰਘ ਅਟਾਰੀ ਦਾ ਨਾਂਅ ਰੌਸ਼ਨ ਕੀਤਾ ਹੈ। ਸਮਰੀਨ ਕੌਰ ਦੇ ਮਾਤਾ ਪਿਤਾ ਨੇ ਖ਼ੁਸ਼ੀ 'ਚ ਖੀਵੇ...
ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਦੋ ਵਿਦਿਆਰਥਣਾਂ ਮੈਰਿਟ 'ਚ
. . .  1 day ago
ਬਰਨਾਲਾ/ ਰੂੜੇਕੇ ਕਲਾਂ, 28 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ 'ਚੋਂ ਜਸਪ੍ਰੀਤ...
ਓ.ਐੱਨ.ਜੀ.ਸੀ. ਦੇ ਹੈਲੀਕਾਪਟਰ ਕ੍ਰੈਸ਼ 'ਚ 4 ਯਾਤਰੀਆਂ ਦੀ ਮੌਤ, ਪੰਜ ਨੂੰ ਸੁਰੱਖਿਅਤ ਬਚਾਇਆ
. . .  1 day ago
ਮੁੰਬਈ, 28 ਜੂਨ-ਓ.ਐੱਨ.ਜੀ.ਸੀ. ਦੇ ਹੈਲੀਕਾਪਟਰ ਕ੍ਰੈਸ਼ 'ਚ 4 ਯਾਤਰੀਆਂ ਦੀ ਮੌਤ, ਪੰਜ ਨੂੰ ਸੁਰੱਖਿਅਤ ਬਚਾਇਆ
ਪੰਜਾਬ ਵਿਧਾਨ ਸਭਾ 'ਚ ਅਸ਼ਵਨੀ ਸ਼ਰਮਾ ਨੇ ਚੁੱਕਿਆ ਪੰਜਾਬ ਦੇ ਸਕੂਲਾਂ ਦਾ ਮੁੱਦਾ
. . .  1 day ago
ਚੰਡੀਗੜ੍ਹ, 28 ਜੂਨ-ਪੰਜਾਬ ਵਿਧਾਨ ਸਭਾ 'ਚ ਅੱਜ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਨੇ ਆਯੂਸ਼ਮਾਨ ਯੋਜਨਾ ਪੰਜਾਬ 'ਚ ਲਾਗੂ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ 'ਚ ਪੰਜਾਬ ਦੇ ਸਕੂਲਾਂ ਦਾ ਮੁੱਦਾ ਵੀ ਚੁੱਕਿਆ...
12ਵੀਂ ਦੇ ਨਤੀਜੇ 'ਚ ਜੀ.ਟੀ.ਬੀ. ਖ਼ਾਲਸਾ ਸੀ.ਸੈ. ਸਕੂਲ ਮਲੋਟ ਦੀਆਂ ਵਿਦਿਆਰਥਣਾਂ ਨੇ ਪੰਜਾਬ ਭਰ 'ਚੋਂ ਕ੍ਰਮਵਾਰ ਦੂਜਾ ਅਤੇ ਤੀਜਾ ਰੈਂਕ ਕੀਤਾ ਹਾਸਲ
. . .  1 day ago
ਮਲੋਟ, 28 ਜੂਨ (ਰਣਜੀਤ ਸਿੰਘ ਪਾਟਿਲ)- ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਬਾਰਵੀਂ ਦੇ ਨਤੀਜਿਆਂ 'ਚ ਜੀ.ਟੀ.ਬੀ. ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਮਲੋਟ ਦੀ ਕਾਮਰਸ ਦੀ ਵਿਦਿਆਰਥਣ ਅੰਕਿਤਾ ਪੁੱਤਰੀ ਰਾਮਪਾਲ ਨੇ 496 ਅੰਕ ਅਤੇ ਹਿਊਮੈਨਟੀਜ਼...
ਲਾਰੈਂਸ ਬਿਸ਼ਨੋਈ ਮੁੜ ਪੁੱਜਿਆ ਖਰੜ, ਸੁਰੱਖਿਆ ਕਾਰਨਾਂ ਕਰਕੇ ਕੀਤਾ ਤਬਦੀਲ
. . .  1 day ago
ਅੰਮ੍ਰਿਤਸਰ, 28 ਜੂਨ (ਰੇਸ਼ਮ ਸਿੰਘ )-ਮਰਹੂਮ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਕੇਸ 'ਚ ਲੋੜੀਂਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸ ਨੂੰ ਅੱਜ ਸਵੇਰੇ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕਰਕੇ ਅੱਠ ਦਿਨ ਦੇ ਪੁਲਿਸ ਰਿਮਾਂਡ ਲੈ ਲਿਆ ਗਿਆ ਸੀ ਨੂੰ ਸੁਰੱਖਿਆ...
ਆਕਾਸ਼ ਅੰਬਾਨੀ ਬਣੇ ਰਿਲਾਇੰਸ ਜੀਓ ਦੇ ਚੇਅਰਮੈਨ, ਮੁਕੇਸ਼ ਅੰਬਾਨੀ ਨੇ ਡਾਇਰੈਕਟਰ ਪੋਸਟ ਤੋਂ ਦਿੱਤਾ ਅਸਤੀਫ਼ਾ
. . .  1 day ago
ਨਵੀਂ ਦਿੱਲੀ, 28 ਜੂਨ- ਆਕਾਸ਼ ਅੰਬਾਨੀ ਬਣੇ ਰਿਲਾਇੰਸ ਜੀਓ ਦੇ ਚੇਅਰਮੈਨ, ਮੁਕੇਸ਼ ਅੰਬਾਨੀ ਨੇ ਡਾਇਰੈਕਟਰ ਪੋਸਟ ਤੋਂ ਦਿੱਤਾ ਅਸਤੀਫ਼ਾ
ਸੜਕ ਹਾਦਸੇ 'ਚ ਧੌਲਾ ਦੇ ਨੌਜਵਾਨ ਦੀ ਮੌਤ
. . .  1 day ago
ਬਰਨਾਲਾ/ ਰੂੜੇਕੇ ਕਲਾਂ, 28 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ-ਮਾਨਸਾ ਮੁੱਖ ਮਾਰਗ ਨਜ਼ਦੀਕ ਟਰਾਈਡੈਂਟ ਉਦਯੋਗ ਧੌਲਾ ਵਿਖੇ ਮੋਟਰਸਾਈਕਲ ਤੇ ਸਾਈਕਲ ਦੇ ਆਪਸੀ ਟਕਰਾਉਣ ਕਰਕੇ ਵਾਪਰੇ ਸੜਕ ਹਾਦਸੇ 'ਚ ਪਿੰਡ ਧੌਲਾ ਦੇ ਨੌਜਵਾਨ ਬਲਵਿੰਦਰ ਸਿੰਘ ਪੁੱਤਰ ਨੇਕ ਸਿੰਘ ਵਾਸੀ ਧੌਲਾ ਜ਼ਿਲ੍ਹਾ ਬਰਨਾਲਾ ਦੀ ਮੌਤ ਹੋ ਗਈ ਹੈ।
ਪੰਜਾਬ ਵਿਧਾਨ ਸਭਾ 'ਚ ਗੂੰਜਿਆ ਗੈਂਗਸਟਰ ਅੰਸਾਰੀ ਤੇ ਬਿਸ਼ਨੋਈ ਦਾ ਨਾਂ
. . .  1 day ago
ਚੰਡੀਗੜ੍ਹ, 28 ਜੂਨ-ਪੰਜਾਬ ਵਿਧਾਨ ਸਭਾ ਕਾਰਵਾਈ ਦਾ ਅੱਜ ਚੌਥਾ ਦਿਨ ਹੈ। ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਦੌਰਾਨ ਮਾਈਨਿੰਗ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਆਪਸ 'ਚ ਭਿੜ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ, ਰਿਹਾ 96.96 ਫ਼ੀਸਦੀ
. . .  1 day ago
ਐਸ ਏ ਐਸ ਨਗਰ, 28 ਜੂਨ, (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਾਈਆਂ ਗਈਆਂ 12ਵੀਂ ਕਲਾਸ ਦੀ ਪ੍ਰੀਖਿਆਵਾਂ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ। ਜੋ 96.96 ਫ਼ੀਸਦੀ ਰਿਹਾ।
ਸਿਮਰਨਜੀਤ ਸਿੰਘ ਮਾਨ ਨੂੰ ਹੋਇਆ ਕੋਰੋਨਾ
. . .  1 day ago
ਸੰਗਰੂਰ, 28 ਜੂਨ (ਦਮਨਜੀਤ ਸਿੰਘ)- ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤੇ ਸਿਮਰਨਜੀਤ ਸਿੰਘ ਮਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ । ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਗਲੇ ਦੀ ਖਰਾਬੀ...
ਵਿਧਾਨ ਸਭਾ 'ਚ ਸੁਖਪਾਲ ਸਿੰਘ ਖਹਿਰਾ ਨੇ ਚੁੱਕਿਆ ਸਿੱਧੂ ਮੂਸੇਵਾਲਾ ਦੇ 'ਐੱਸ. ਵਾਈ. ਐੱਲ.' ਗੀਤ ਬੈਨ ਹੋਣ ਦਾ ਮੁੱਦਾ
. . .  1 day ago
ਚੰਡੀਗੜ੍ਹ, 28 ਜੂਨ- ਅੱਜ ਪੰਜਾਬ ਵਿਧਾਨ ਸਭਾ 'ਚ ਸੁਖਪਾਲ ਖਹਿਰਾ ਨੇ ਸਿੱਧੂ ਮੂਸੇ ਵਾਲਾ ਦੇ ਗੀਤ 'ਐੱਸ. ਵਾਈ. ਐੱਲ.' ਦੇ ਬੈਨ ਹੋਣ ਦਾ ਮੁੱਦਾ ਚੁੱਕਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਕੇਂਦਰ ਸਰਕਾਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਿੱਧੂ ਦਾ 'ਐੱਸ. ਵਾਈ. ਐੱਲ.' ਗੀਤ ਕੇਂਦਰ...
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਮੇਡੀਅਨ ਅਦਾਕਾਰ ਡਾ. ਸੁਰਿੰਦਰ ਸ਼ਰਮਾ ਦੇ ਦਿਹਾਂਤ ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
. . .  1 day ago
ਚੰਡੀਗੜ੍ਹ, 28 ਜੂਨ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਮਕਬੂਲ ਕਾਮੇਡੀਅਨ ਅਦਾਕਾਰ ਡਾ. ਸੁਰਿੰਦਰ ਸ਼ਰਮਾ ਜੀ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਡਾ. ਸੁਰਿੰਦਰ ਸ਼ਰਮਾ...
ਛੇ ਪਿੰਡਾਂ ਦੇ ਕਿਸਾਨਾਂ ਨੇ ਸ਼ਾਮਲਾਟ ਜ਼ਮੀਨਾਂ ਦੇ ਘੋਲ ਲਈ ਕੀਤਾ ਨੈਸ਼ਨਲ ਹਾਈਵੇਅ ਜਾਮ
. . .  1 day ago
ਗੋਨਿਆਣਾ, 28 ਜੂਨ (ਲਛਮਣ ਦਾਸ ਗਰਗ)-ਬਠਿੰਡਾ ਸ੍ਰੀ ਅੰਮ੍ਰਿਤਸਰ ਹਾਈਵੇ ਤੇ ਸ਼ਾਮਲਾਟ ਜ਼ਮੀਨਾਂ ਦੇ ਵਿਰੋਧ 'ਚ ਅੱਜ ਬਾਅਦ ਦੁਪਹਿਰ ਐੱਨ.ਐੱਚ.-54 ਤੇ ਗੋਨਿਆਣਾ ਵਿਖੇ ਬਠਿੰਡਾ ਰੋਡ ਤੇ ਛੇ ਪਿੰਡਾਂ ਦੇ ਕਿਸਾਨਾਂ ਨੇ ਇਲਾਕੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 7 ਜੇਠ ਸੰਮਤ 554
ਵਿਚਾਰ ਪ੍ਰਵਾਹ: ਰਾਜਨੀਤੀ ਚਿੰਤਨ ਦਾ ਹੀ ਨਹੀਂ, ਕਾਰਜ ਅਤੇ ਅਣਥੱਕ ਜੱਦੋ-ਜਹਿਦ ਦਾ ਵੀ ਖੇਤਰ ਹੈ। -ਚਾਣਕਿਆ

ਲੁਧਿਆਣਾ

ਪਰਿਵਾਰ ਦੇ ਚਾਰ ਮੈਂਬਰਾਂ ਨੂੰ ਬੰਦੀ ਬਣਾਉਣ ਉਪਰੰਤ ਹਥਿਆਰਬੰਦ ਲੁਟੇਰੇ ਲੱਖਾਂ ਦੀ ਨਕਦੀ, ਗਹਿਣੇ ਤੇ ਕਾਰ ਲੁੱਟ ਕੇ ਹੋਏ ਫ਼ਰਾਰ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਲੁਹਾਰਾ ਰੋਡ 'ਤੇ ਬੀਤੀ ਅੱਧੀ ਰਾਤ ਚਾਰ ਹਥਿਆਰਬੰਦ ਲੁਟੇਰੇ ਪਰਿਵਾਰ ਦੇ ਚਾਰ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾਉਣ ਉਪਰੰਤ ਲੱਖਾਂ ਰੁਪਏ ਦੀ ਨਕਦੀ, ਜੇਵਰ ਤੇ ਕਾਰ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ 2 ਵਜੇ ਦੇ ਕਰੀਬ ਉਸ ਵਕਤ ਵਾਪਰੀ, ਜਦੋਂ ਚਾਰ ਹਥਿਆਰਬੰਦ ਲੁਟੇਰੇ ਰਜਿੰਦਰ ਕੌਰ ਦੇ ਘਰ ਦਾਖਲ ਹੋਏ | ਉਸ ਵਕਤ ਰਜਿੰਦਰ ਕੌਰ ਦਾ ਪਿਤਾ ਸੁਰਜੀਤ ਸਿੰਘ ਉਸ ਦੀ ਮਾਂ ਅਮਰਜੀਤ ਕੌਰ ਤੇ ਭੈਣ ਕੁਲਦੀਪ ਕੌਰ ਕਮਰੇ 'ਚ ਸੁੱਤੀਆਂ ਹੋਈਆਂ ਸਨ | ਰਜਿੰਦਰ ਕੌਰ ਦੇ ਸੱਸ ਸਹੁਰੇ ਬੀਤੀ ਸ਼ਾਮ ਵਿਦੇਸ਼ ਚਲੇ ਗਏ ਸਨ ਜਿਸ ਕਾਰਨ ਇਹ ਲੋਕ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆਏ ਹੋਏ ਸਨ | ਇਹ ਲੁਟੇਰੇ ਪਿਸਤੌਲ, ਦਾਤ ਤੇ ਹੋਰ ਹਥਿਆਰਾਂ ਨਾਲ ਲੈਸ ਸਨ | ਲੁਟੇਰਿਆਂ ਨੇ ਕਮਰੇ ਅੰਦਰ ਦਾਖਲ ਹੁੰਦੇ ਹੀ ਕਮਰੇ ਦੀ ਬੱਤੀ ਜਗਾ ਦਿੱਤੀ, ਜਿਸ 'ਤੇ ਸੁਰਜੀਤ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰ ਜਾਗ ਪਏ | ਲੁਟੇਰਿਆਂ ਨੇ ਪਰਿਵਾਰਕ ਮੈਂਬਰਾਂ ਨੂੰ ਪਿਸਤੌਲ ਦਿਖਾ ਕੇ ਚੁੱਪ ਰਹਿਣ ਲਈ ਕਿਹਾ | ਲੁਟੇਰਿਆਂ ਨੇ ਪਹਿਲਾਂ ਸੁਰਜੀਤ ਸਿੰਘ ਨੂੰ ਰੱਸੀ ਤੇ ਟੇਪ ਨਾਲ ਬੰਨ੍ਹ ਦਿੱਤਾ ਅਤੇ ਫਿਰ ਉਸ ਦੀਆਂ ਦੋਵਾਂ ਲੜਕੀਆਂ ਨੂੰ ਵੀ ਇਸੇ ਤਰ੍ਹਾਂ ਹੀ ਰੱਸੀਆਂ ਨਾਲ ਕਮਰੇ ਵਿਚ ਹੀ ਬੰਦੀ ਬਣਾ ਲਿਆ | ਜਦੋਂ ਲੁਟੇਰੇ ਸੁਰਜੀਤ ਸਿੰਘ ਦੀ ਪਤਨੀ ਅਮਰਜੀਤ ਕੌਰ ਨੂੰ ਬੰਦੀ ਬਣਾਉਣ ਲੱਗੇ ਤਾਂ ਸੁਰਜੀਤ ਸਿੰਘ ਦੀ ਲੜਕੀ ਰਜਿੰਦਰ ਕੌਰ ਨੇ ਉਨ੍ਹਾਂ ਦੀ ਬਿਮਾਰੀ ਦਾ ਹਵਾਲਾ ਦਿੱਤਾ, ਜਿਸ 'ਤੇ ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਛੱਡ ਦਿੱਤਾ | ਲੁਟੇਰਿਆਂ ਵਲੋਂ ਘਰ ਵਿਚ ਪਈ 6 ਲੱਖ ਰੁਪਏ ਦੇ ਕਰੀਬ ਨਕਦੀ ਅਤੇ 12 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ | ਫ਼ਰਾਰ ਹੋਣ ਤੋਂ ਪਹਿਲਾਂ ਲੁਟੇਰਿਆਂ ਵਲੋਂ ਸੁਰਜੀਤ ਸਿੰਘ ਪਾਸੋਂ ਕਾਰ ਦੀ ਚਾਬੀ ਦੀ ਵੀ ਮੰਗ ਕੀਤੀ ਗਈ, ਜੋ ਕਿ ਉਨ੍ਹਾਂ ਨੇ ਲੁਟੇਰਿਆਂ ਨੂੰ ਦੇ ਦਿੱਤੀ | ਲੁੱਟ ਦੀ ਵਾਰਦਾਤ ਕਰਨ ਸਮੇਂ ਇਕ ਲੁਟੇਰਾ ਸੁਰਜੀਤ ਕੌਰ ਦੀ ਲੜਕੀ ਰਜਿੰਦਰ ਕੌਰ ਕੋਲ ਪਿਸਤੌਲ ਲੈ ਕੇ ਖੜ੍ਹਾ ਰਿਹਾ ਤੇ ਉਸ ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦਿੰਦਾ ਰਿਹਾ | ਹਾਲਾਂਕਿ ਘਰ 'ਚ ਸੀ. ਸੀ. ਟੀ. ਵੀ. ਕੈਮਰੇ ਵੀ ਲੱਗੇ ਹੋਏ ਸਨ, ਪਰ ਲੁਟੇਰੇ ਜਾਣ ਸਮੇਂ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ | ਲੁੱਟ ਦੀ ਵਾਰਦਾਤ ਸਮੇਂ ਲੁਟੇਰਿਆਂ ਵਲੋਂ ਘਰ ਦੀਆਂ ਅਲਮਾਰੀਆਂ ਦੇ ਤਾਲੇ ਤੱਕ ਤੋੜ ਦਿੱਤੇ ਤੇ ਸਾਰੇ ਕੱਪੜੇ ਬਾਹਰ ਸੁੱਟ ਦਿੱਤੇ | ਲੁਟੇਰਿਆਂ ਵਲੋਂ ਔਰਤਾਂ ਦੇ ਪਾਈਆਂ ਸੋਨੇ ਦੀਆਂ ਵਾਲੀਆਂ ਤੱਕ ਲਾ ਲਈਆਂ | ਸੁਰਜੀਤ ਸਿੰਘ ਨੇ ਦੱਸਿਆ ਕਿ ਪਿੰਡ 'ਚ ਉਨ੍ਹਾਂ ਦੀ ਲੜਕੀ ਰਜਿੰਦ ਕੌਰ ਦੀ ਜ਼ਮੀਨ ਹੈ ਤੇ ਇਹ ਜ਼ਮੀਨ ਠੇਕੇ 'ਤੇ ਦਿੱਤੀ ਹੋਈ ਹੈ | ਬੀਤੇ ਦਿਨ ਹੀ ਇਹ 6 ਲੱਖ ਦੀ ਰਕਮ ਉਨ੍ਹਾਂ ਨੂੰ ਆਈ ਸੀ | ਲੁਟੇਰਿਆਂ ਦੇ ਜਾਣ ਤੋਂ ਬਾਅਦ ਸੁਰਜੀਤ ਸਿੰਘ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦਿਆਂ ਪੁਲਿਸ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਘਟਨਾ ਤੋਂ ਬਾਅਦ ਇਲਾਕੇ ਦੀ ਨਾਕਾਬੰਦੀ ਵੀ ਕੀਤੀ, ਪਰ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ | ਪੁਲਿਸ ਵਲੋਂ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਲੁਟੇਰਿਆਂ ਦਾ ਸੁਰਾਗ ਮਿਲ ਸਕੇ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਇਸ ਸੰਬੰਧੀ ਕੋਈ ਸੁਰਾਗ ਹਾਸਲ ਨਹੀਂ ਹੋਇਆ ਸੀ | ਪੁਲਿਸ ਵਲੋਂ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਹੈ | ਪੁਲਿਸ ਵਲੋਂ ਲੁੱਟੀ ਗਈ ਕਾਰ ਨੂੰ ਇਯਾਲੀ ਨੇੜਿਓਾ ਬਰਾਮਦ ਕੀਤਾ ਗਿਆ ਹੈ | ਜਾਂਚ ਅਧਿਕਾਰੀ ਜੁਆਇੰਟ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਵਲੋਂ ਖ਼ੁਦ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪੰਜਾਬ ਰੋਡਵੇਜ਼/ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ

ਲੁਧਿਆਣਾ, 19 ਮਈ (ਸਲੇਮਪੁਰੀ)-ਪੰਜਾਬ ਰੋਡਵੇਜ਼/ਪਨਬਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਸੂਬੇ ਦੇ ਸਮੂਹ ਬੱਸ ਡਿਪੂਆਂ 'ਚ ਸੇਵਾਵਾਂ ਨਿਭਾ ਰਹੇ ਕੱਚੇ ਮੁਲਾਜ਼ਮਾਂ ਵਲੋਂ ਅੱਜ ਦੂਜੇ ਦਿਨ ਵੀ ...

ਪੂਰੀ ਖ਼ਬਰ »

ਡਵਾਈਡਰ ਪਾਰਕਾਂ ਦੀ ਨਵੀਂ ਉਸਾਰੀ ਤਾਂ ਕਰ ਦਿੱਤੀ ਪਰ ਬੂਟੇ ਲਾਉਣਾ ਭੁੱਲਿਆ ਨਗਰ ਨਿਗਮ

ਲੁਧਿਆਣਾ, 19 ਮਈ (ਭੁਪਿੰਦਰ ਸਿੰਘ ਬੈਂਸ)-ਜਦੋਂ ਦਾ ਕੇਂਦਰ ਸਰਕਾਰ ਵਲੋਂ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਸ਼ਹਿਰਾਂ ਦੀ ਸੂਚੀ 'ਚ ਪਾਇਆ ਗਿਆ ਹੈ, ਉਦੋਂ ਤੋਂ ਹੀ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੇ ਯਤਨ ਤਾਂ ਕੀਤੇ ਜਾ ਰਹੇ ਹਨ ਜੋਕਿ ...

ਪੂਰੀ ਖ਼ਬਰ »

ਲੱਖਾਂ ਰੁਪਏ ਮੁੱਲ ਦੀ ਹੈਰੋਇਨ ਸਮੇਤ ਦੋ ਗਿ੍ਫ਼ਤਾਰ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸੀ. ਆਈ. ਏ. ਸਟਾਫ਼ ਦੋ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਇਸ ਸੰਬੰਧੀ ਸੀ. ਆਈ. ਏ. ...

ਪੂਰੀ ਖ਼ਬਰ »

ਮਿਊਾਸੀਪਲ ਕਰਮਚਾਰੀ ਦਲ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸੰਬੰਧੀ ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਮਿਊੁਾਸੀਪਲ ਕਰਮਚਾਰੀ ਦਲ ਦਾ ਵਫ਼ਦ ਚੇਅਰਮੈਨ ਵਿਜੈ ਦਾਨਵ ਤੇ ਪ੍ਰਧਾਨ ਚੌਧਰੀ ਯਸ਼ਪਾਲ ਦੀ ਅਗਵਾਈ 'ਚ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਨੂੰ ਸਥਾਨਕ ਜ਼ੋਨ-ਡੀ ਵਿਖੇ ਮਿਲਿਆ | ਇਸ ਮੌਕੇ ਸਮੂਹ ਯੂਨੀਅਨ ਦੇ ਆਗੂਆਂ ਵਲੋਂ ...

ਪੂਰੀ ਖ਼ਬਰ »

ਖ਼ਤਰਨਾਕ ਚੋਰ ਗਰੋਹ ਦਾ ਸਰਗਨਾ ਗਿ੍ਫ਼ਤਾਰ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸੀ. ਆਈ. ਏ. ਸਟਾਫ਼ ਦੀ ਪੁਲਿਸ ਦੇ ਖ਼ਤਰਨਾਕ ਚੋਰ ਗਰੋਹ ਦੇ ਸਰਗਨਾ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਲੋਕਾਂ ਦੀਆਂ ਸਕੂਟਰਾਂ ਦੀਆਂ ਡਿੱਗੀਆਂ ਤੋੜ ਕੇ ਉਸ 'ਚੋਂ ਨਕਦੀ ਅਤੇ ਸਾਮਾਨ ਚੋਰੀ ਕਰ ਲੈਂਦਾ ਸੀ | ਇਸ ਸੰਬੰਧੀ ਸੀ. ਆਈ. ਏ. ...

ਪੂਰੀ ਖ਼ਬਰ »

ਹਾਦਸਿਆਂ ਦੌਰਾਨ ਮੁਢਲੀ ਸਹਾਇਤਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਟ੍ਰੈਫਿਕ ਪੁਲਿਸ ਵਲੋਂ ਸੈਮੀਨਾਰ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸੜਕ ਹਾਦਸਿਆਂ ਦੌਰਾਨ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਟ੍ਰੈਫਿਕ ਪੁਲਿਸ ਵਲੋਂ ਵੱਖ-ਵੱਖ ਹਸਪਤਾਲਾਂ 'ਚ ਸੈਮੀਨਾਰ ਆਯੋਜਿਤ ਕੀਤੇ ਗਏ, ਜਿਸ 'ਚ ਭਾਰੀ ਗਿਣਤੀ ਵਿਚ ਡਰਾਈਵਰ ਤੇ ਟ੍ਰੈਫਿਕ ਪੁਲਿਸ ਦੇ ...

ਪੂਰੀ ਖ਼ਬਰ »

ਧੋਖੇ ਨਾਲ ਸਾਢੇ 26 ਲੱਖ ਦੀ ਨਕਦੀ ਖਾਤੇ 'ਚ ਤਬਦੀਲ ਕਰਨ ਦੇ ਮਾਮਲੇ ਵਿਚ 7 ਖ਼ਿਲਾਫ਼ ਕੇਸ ਦਰਜ

ਲੁਧਿਆਣਾ, 19 ਮਈ (ਆਹੂਜਾ)-ਪੁਲਿਸ ਨੇ ਧੋਖੇ ਨਾਲ ਸਾਢੇ 26 ਲੱਖ ਰੁਪਏ ਦੀ ਨਕਦੀ ਖਾਤੇ 'ਚ ਤਬਦੀਲ ਕਰਵਾਉਣ ਦੇ ਮਾਮਲੇ ਵਿਚ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਵਿਪਨ ਵਾਸੀ ਵਿਕਾਸ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਗਿ੍ਫ਼ਤਾਰ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 6 ਦੀ ਐਸ. ...

ਪੂਰੀ ਖ਼ਬਰ »

ਰੈਸਟੋਰੈਂਟ 'ਚ ਹੁੱਕਾ ਪਿਲਾਉਣ ਵਾਲੇ ਮਾਲਕ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 19 ਮਈ (ਆਹੂਜਾ)-ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਸਥਾਨਕ ਅਮਨ ਨਗਰ ਸਥਿਤ ਡੀ. ਰੈੱਡ ਡੋਰ ਰੈਸਟੋਰੈਂਟ 'ਚ ਹੁੱਕਾ ਪਿਲਾਉਣ ਦੇ ਮਾਮਲੇ 'ਚ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਰੈਸਟੋਰੈਂਟ 'ਚ ਸ਼ਰੇਆਮ ...

ਪੂਰੀ ਖ਼ਬਰ »

ਮਾਸੂਮ ਬਾਲੜੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਗੁਆਂਢੀ ਨੂੰ 20 ਸਾਲ ਕੈਦ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਮਾਸੂਮ ਬਾਲੜੀ ਦਾ ਸਰੀਰਕ ਸੋਸ਼ਣ ਕਰਨ ਵਾਲੇ ਗੁਆਂਢੀ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ 'ਚ ਚਾਰ ਮਾਰਚ 2019 ਨੂੰ ਥਾਣਾ ਟਿੱਬਾ 'ਚ ਬੱਚੀ ਦੀ ਮਾਤਾ ਦੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਮੌਤ

ਲੁਧਿਆਣਾ, 19 ਮਈ (ਆਹੂਜਾ)-ਸਥਾਨਕ ਜਲੰਧਰ ਬਾਈਪਾਸ ਨੇੜੇ ਅੱਜ ਵਾਪਰੇ ਇਕ ਸੜਕ ਹਾਦਸੇ 'ਚ ਔਰਤ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਔਰਤ ਦੀ ਸ਼ਨਾਖ਼ਤ ਮਨਦੀਪ ਕੌਰ (34) ਵਜੋਂ ਕੀਤੀ ਗਈ ਹੈ | ਪੁਲਿਸ ਅਨੁਸਾਰ ਮਨਦੀਪ ਆਪਣੇ ਪਤੀ ਰੌਸ਼ਨ ਨਾਲ ਮੋਟਰਸਾਈਕਲ 'ਤੇ ਜਾ ...

ਪੂਰੀ ਖ਼ਬਰ »

ਵਰਕਰਾਂ ਨੂੰ ਕੰਮ ਕਰਨ ਦੌਰਾਨ ਸੱਟ ਲੱਗਣ ਦੇ ਮਾਮਲੇ 'ਚ ਮਾਲਕ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 19 ਮਈ (ਆਹੂਜਾ)-ਫ਼ੈਕਟਰੀ 'ਚ ਕੰਮ ਕਰਨ ਦੌਰਾਨ ਵਰਕਰ ਦੀ ਬਾਂਹ ਨਕਾਰਾ ਹੋ ਜਾਣ ਦੇ ਮਾਮਲੇ 'ਚ ਪੁਲਿਸ ਨੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਨਿਊ ਅੰਗਦ ਕਾਲੋਨੀ ਦੇ ਰਹਿਣ ਵਾਲੇ ਤਜਿੰਦਰ ਸਿੰਘ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਡਾਬਾ ਦੇ ਪਾਰਕ ਦੀ ਖਸਤਾ ਹਾਲਤ ਸੁਧਾਰੀ ਜਾਵੇ-ਦਿਉਲ

ਡਾਬਾ/ਲੁਹਾਰਾ, 19 ਮਈ (ਕੁਲਵੰਤ ਸਿੰਘ ਸੱਪਲ)-ਸਥਾਨਕ ਪਿੰਡ ਡਾਬਾ ਦੇ ਇਲਾਕਾ ਵਾਸੀਆਂ ਦੀ ਇਕ ਅਹਿਮ ਬੈਠਕ ਉੱਘੇ ਸਮਾਜ ਸੇਵੀ ਮਲਕੀਤ ਸਿੰਘ ਦਿਉਲ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ | ਬੈਠਕ ਦੌਰਾਨ ਇਲਾਕੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ | ਇਸ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਦਿੱਤੀ ਸਿਖ਼ਲਾਈ

ਲੁਧਿਆਣਾ, 19 ਮਈ (ਪੁਨੀਤ ਬਾਵਾ)-ਡਿਪਟੀ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ ਲੁਧਿਆਣਾ ਸੰਗਰਾਮ ਸਿੰਘ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਮੂਹ ਸਕੱਤਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਸਿਖ਼ਲਾਈ ਦਿੱਤੀ ਗਈ | ਸਿਖ਼ਲਾਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ...

ਪੂਰੀ ਖ਼ਬਰ »

ਕੌਂਸਲਰ ਦਿਵਿਆ ਦਾਨਵ ਵਲੋਂ ਨਿਗਮ ਕਮਿਸ਼ਨਰ ਨਾਲ ਮੁਲਾਕਾਤ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਕੌਂਸਲਰ ਦਿਵਿਆ ਦਾਨਵ ਵਲੋਂ ਨਗਰ ਨਿਗਮ ਲੁਧਿਆਣਾ ਦੀ ਨਵ ਨਿਯੁਕਤ ਕਮਿਸ਼ਨਰ ਸ਼ੇਨਾ ਅਗਰਵਾਲ ਦਾ ਜਿਥੇ ਅਹੁਦਾ ਸੰਭਾਲਣ 'ਤੇ ਭਰਵਾਂ ਸਵਾਗਤ ਕੀਤਾ ਗਿਆ, ਉਥੇ ਹੀ ਉਨ੍ਹਾਂ ਨੂੰ ਮੁਬਾਰਕਬਾਦ ਵੀ ਦਿੱਤੀ | ਇਸ ਮੌਕੇ ਕੌਂਸਲਰ ਦਿਵਿਆ ਦਾਨਵ ...

ਪੂਰੀ ਖ਼ਬਰ »

ਮਿਊਾਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਵਲੋਂ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਦਾ ਸਨਮਾਨ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਮਿਊਾਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ, ਸੈਨੇਟਰੀ ਸੁਪਰਵਾਈਜ਼ਰ ਐਸੋਸੀਏਸ਼ਨ, ਮਿਊਾਸੀਪਲ ਸੀਵਰਮੈਨ ਐਸੋਸੀਏਸ਼ਨ, ਮਿਊਾਸੀਪਲ ਸਫਾਈ ਕਰਮਚਾਰੀ ਐਸੋਸੀਏਸ਼ਨ, ਮਾਲੀ, ਬੇਲਦਾਰ ਤੇ ਮਿਊਾਸੀਪਲ ਡਰਾਈਵਰ ਐਸੋਸੀਏਸ਼ਨ ਲੁਧਿਆਣਾ ਵਲੋਂ ...

ਪੂਰੀ ਖ਼ਬਰ »

ਕੱਚੇ ਮੁਲਾਜ਼ਮਾਂ ਨੂੰ ਤੁਰੰਤ ਤਨਖਾਹ ਜਾਰੀ ਕੀਤੀ ਜਾਵੇ-ਦਾਨਵ/ਚੌਧਰੀ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਮਿਊਾਸੀਪਲ ਕਰਮਚਾਰੀ ਦਲ ਦੇ ਆਗੂਆਂ ਦੀ ਇਕ ਮੀਟਿੰਗ ਚੇਅਰਮੈਨ ਵਿਜੈ ਦਾਨਵ ਤੇ ਪ੍ਰਧਾਨ ਚੌਧਰੀ ਯਸ਼ਪਾਲ ਦੀ ਅਗਵਾਈ ਵਿਚ ਯੂਨੀਅਨ ਦੇ ਮੁੱਖ ਦਫ਼ਤਰ ਸਥਾਨਕ ਮਾਤਾ ਰਾਣੀ ਚੌਕ ਵਿਖੇ ਹੋਈ | ਜਾਣਕਾਰੀ ਦਿੰਦਿਆਂ ਸ੍ਰੀ ਦਾਨਵ ਤੇ ਚੌਧਰੀ ...

ਪੂਰੀ ਖ਼ਬਰ »

ਲਾਈਵ ਪ੍ਰੋਗਰਾਮ 'ਚ ਪੀ. ਏ. ਯੂ. ਦੇ ਮਾਹਿਰਾਂ ਨੇ ਦਿੱਤੀ ਜਾਣਕਾਰੀ

ਲੁਧਿਆਣਾ, 19 ਮਈ (ਪੁਨੀਤ ਬਾਵਾ)-ਲਾਈਵ ਪ੍ਰੋਗਰਾਮ 'ਚ ਪੀ. ਏ. ਯੂ. ਦੇ ਮਾਹਿਰਾਂ ਵਲੋਂ ਝੋਨੇ ਦੀ ਸਿੱਧੀ ਬਿਜਾਈ ਤੇ ਕਿਸਮਾਂ ਸੰਬੰਧੀ ਮਾਹਿਰਾਂ ਨੇ ਵਿਸਥਾਰ ਨਾਲ ਗੱਲਬਾਤ ਕੀਤੀ | ਵਧੀਕ ਨਿਰਦੇਸ਼ਕ ਖੋਜ ਡਾ. ਜੀ. ਐੱਸ. ਮਾਂਗਟ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਪਾਣੀ ...

ਪੂਰੀ ਖ਼ਬਰ »

ਸਰਪੰਚ ਕਰਮ ਸਿੰਘ ਭਰੋਵਾਲ ਦੇ ਪਿਤਾ ਦੇ ਦਿਹਾਂਤ 'ਤੇ ਆਗੂਆਂ ਵਲੋਂ ਦੁੱਖ ਪ੍ਰਗਟ

ਹੰਬੜਾਂ, 19 ਮਈ (ਮੇਜਰ ਹੰਬੜਾਂ)-ਪਿੰਡ ਭਰੋਵਾਲ ਖੁਰਦ ਦੇ ਸਾਬਕਾ ਸਰਪੰਚ ਕਰਮ ਸਿੰਘ ਭਰੋਵਾਲ, ਪਟਵਾਰੀ ਮੇਜਰ ਸਿੰਘ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾ ਦੇ ਪਿਤਾ ਸਰਦਾਰ ਸਰਵਣ ਸਿੰਘ ਦਾ ਦਿਹਾਂਤ ਹੋ ਗਿਆ | ਸਵ: ਸਰਵਣ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਭਰੋਵਾਲ ...

ਪੂਰੀ ਖ਼ਬਰ »

ਹਲਕਾ ਗਿੱਲ ਦੇ ਥਾਣਾ ਸਦਰ ਅਧੀਨ ਆਉਂਦਾ ਬਾਹਰੀ ਇਲਾਕਾ ਪੀ. ਸੀ. ਆਰ. ਦੀ ਸੁਰੱਖਿਆ ਛਤਰੀ ਤੋਂ ਸੱਖਣਾ

ਫੁੱਲਾਂਵਾਲ, 19 ਮਈ (ਮਨਜੀਤ ਸਿੰਘ ਦੁੱਗਰੀ)-ਵਿਧਾਨ ਸਭਾ ਹਲਕਾ ਗਿੱਲ ਦੇ ਥਾਣਾ ਸਦਰ ਅਧੀਨ ਆਉਂਦਾ ਬਾਹਰੀ ਇਲਾਕਾ ਜਸਟਿਸ ਗੁਰਨਾਮ ਸਿੰਘ ਮਾਰਗ, ਜਿਸ ਨੂੰ ਧਾਂਦਰਾ ਸੜਕ ਕਰਕੇ ਵੀ ਜਾਣਿਆ ਜਾਂਦਾ ਹੈ, ਦੇ ਜੈਨ ਮੰਦਰ ਚੌਕ ਤੋਂ ਸ਼ੁਰੂ ਹੋ ਕੇ ਪਿੰਡ ਮਹਿਮੂਦਪੁਰਾ, ...

ਪੂਰੀ ਖ਼ਬਰ »

ਰਾਜ ਭਾਸ਼ਾ ਪੰਜਾਬੀ ਦਾ ਹਰ ਮਹਿਕਮੇ ਵਲੋਂ ਵੱਧ ਤੋਂ ਵੱਧ ਸਤਿਕਾਰ ਹੋਣਾ ਜ਼ਰੂਰੀ-ਡਾ. ਗਰੇਵਾਲ

ਹੰਬੜਾਂ, 19 ਮਈ (ਹਰਵਿੰਦਰ ਸਿੰਘ ਮੱਕੜ)-ਪੰਜਾਬੀ ਚੇਤਨਾ ਸੱਥ ਦੇ ਬਾਨੀ ਡਾ. ਜਸਵੀਰ ਸਿੰਘ ਗਰੇਵਾਲ ਬਸੰਤ ਨਗਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਮਹੀਨੇ 2 ਅਪ੍ਰੈਲ ਨੂੰ ਪੰਜਾਬੀ ਰਾਜ ਭਾਸ਼ਾ ਨੂੰ ਮੁੱਖ ਰੱਖ ਕੇ ਇਕ ਈ-ਮੇਲ ਸੀ. ...

ਪੂਰੀ ਖ਼ਬਰ »

ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪਿਉ-ਪੁੱਤਰ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 19 ਮਈ (ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਫਾਂਮੜਾ ਰੋਡ 'ਤੇ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਪਿਉ-ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਓਾਕਾਰ ਸਿੰਘ ਵਾਸੀ ...

ਪੂਰੀ ਖ਼ਬਰ »

ਸਮਾਜ ਸੇਵੀ ਗਰੇਵਾਲ ਨੇ ਭਰਾ ਦੀ ਯਾਦ 'ਚ ਸਕੂਲੀ ਬੱਚਿਆਂ ਨੂੰ ਵੰਡੇ ਬੂਟੇ

ਭਾਮੀਆਂ ਕਲਾਂ, 19 ਮਈ (ਜਤਿੰਦਰ ਭੰਬੀ)-ਉੱਘੇ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਮੰਨੂ ਗਰੇਵਾਲ ਨੇ ਆਪਣੇ ਭਰਾ ਬੱਬਲ ਗਰੇਵਾਲ ਦੀ ਯਾਦ 'ਚ ਬੂਟੇ ਲਗਾਏ ਤੇ ਇਸ ਮੌਕੇ ਮੰਨੂ ਗਰੇਵਾਲ ਵਲੋਂ ਆਪਣੇ ਸਾਥੀ ਕਾਲੀ ਜਮਾਲਪੁਰ ਨਾਲ ਆਪਣੇ ਭਰਾ ਦੀ ਯਾਦ 'ਚ ਆਰ. ਕੇ. ਪਬਲਿਕ ਸੀਨੀਅਰ ...

ਪੂਰੀ ਖ਼ਬਰ »

ਜੀ. ਐਨ. ਕੇ. ਸੀ. ਡਬਲਿਊ. ਵਿਖੇ ਵਿਸ਼ਵ ਕਲਾ ਦਿਵਸ ਸਮਾਰੋਹ ਕਰਵਾਇਆ

ਲੁਧਿਆਣਾ, 19 ਮਈ (ਪੁਨੀਤ ਬਾਵਾ)-ਗੁਰੂ ਨਾਨਕ ਖ਼ਾਲਸਾ ਕਾਲਜ ਲੜਕੀਆਂ ਗੁੱਜਰਖਾਨ ਕੈਂਪਸ ਮਾਡਲ ਟਾਊਨ ਦੇ ਫਾਈਨ ਆਰਟਸ ਵਿਭਾਗ ਨੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਕਾਲਜ ਕੈਂਪਸ 'ਚ ਵਿਸ਼ਵ ਕਲਾ ਦਿਵਸ ਮਨਾਇਆ | ਇਹ ਜਸ਼ਨ ਵਿਸ਼ਵ ਕਲਾ ਦਿਵਸ ਦੇ ਮੌਕੇ ...

ਪੂਰੀ ਖ਼ਬਰ »

ਲਛਮਣ ਦਰਾਵਿੜ ਦੀ ਯਾਦ 'ਚ ਦੂਜਾ ਨਾਈਟ ਕ੍ਰਿਕਟ ਟੂਰਨਾਮੈਂਟ ਅੱਜ ਤੋਂ-ਲਵ ਦਰਾਵਿੜ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ ਸਮਾਜ (ਭਾਵਾਧਸ) ਦੇ ਰਾਸ਼ਟਰੀ ਯੂਥ ਵਿੰਗ ਦੇ ਪ੍ਰਧਾਨ ਲਵ ਦਰਾਵਿੜ ਦੀ ਅਗਵਾਈ 'ਚ ਭਾਵਾਧਸ ਦੇ ਮੁੱਖ ਦਫ਼ਤਰ ਸਥਾਨਕ ਮਾਤਾ ਰਾਣੀ ਚੌਕ ਵਿਖੇ ਮੀਟਿੰਗ ਹੋਈ | ਜਾਣਕਾਰੀ ਦਿੰਦਿਆਂ ਲਵ ਦਰਾਵਿੜ ਨੇੇ ਦੱਸਿਆ ...

ਪੂਰੀ ਖ਼ਬਰ »

ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ 'ਚ ਮਾਰੀਆਂ ਮੱਲਾਂ

ਡਾਬਾ/ਲੁਹਾਰਾ, 19 ਮਈ (ਕੁਲਵੰਤ ਸਿੰਘ ਸੱਪਲ)-ਨਾਈਟਿੰਗੇਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੇ ਵਿਦਿਆਰਥੀਆਂ ਨੇ 9ਵੀਂ ਸਬ ਜੂਨੀਅਰ ਜ਼ਿਲ੍ਹਾ ਬੇਸਬਾਲ ਚੈਂਪੀਅਨਸ਼ਿਪ 'ਚ ਖੇਡ ਕੇ ਮੱਲਾਂ ਮਾਰੀਆਂ | ਇਸ ਮੌਕੇ ਪਿ੍ੰਸੀਪਲ ਅਮਰਜੀਤ ਕੌਰ ਨੇ ਦੱਸਿਆ ਕਿ 9ਵੀਂ ਸਬ ...

ਪੂਰੀ ਖ਼ਬਰ »

ਮੈਂਗੋ ਐਕਟੀਵਿਟੀ ਦੌਰਾਨ ਸਪਰਿੰਗ ਡੇਲੀਅਨਜ਼ ਨੇ ਲਿਆ ਅੰਬਾਂ ਦਾ ਅਨੰਦ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਨੰਨੇ੍ਹ-ਮੁੰਨੇ ਬੱਚਿਆਂ ਨੇ ਸਪਰਿੰਗ ਡੇਲੀਅਨਜ਼ ਨੇ ਮੈਂਗੋ ਐਕਟੀਵਿਟੀ 'ਚ ਭਾਗ ਲੈ ਕੇ ਅੰਬਾਂ ਦਾ ਖ਼ੂਬ ਅਨੰਦ ਲਿਆ | ਇਸ ਦੌਰਾਨ ਬੱਚਿਆਂ ਲਈ ਮੈਂਗੋ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਦੌਰਾਨ ਬੱਚੇ ...

ਪੂਰੀ ਖ਼ਬਰ »

ਕਾਂਗਰਸ ਛੱਡ ਭਾਜਪਾ 'ਚ ਆਏ ਜਾਖੜ ਦਾ ਟਿੱਕਾ ਨੇ ਕੀਤਾ ਸਵਾਗਤ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਪੰਜਾਬ ਕਾਂਗਰਸ ਦੇ ਟਕਸਾਲੀ ਆਗੂ ਸੁਨੀਲ ਜਾਖੜ ਵਲੋਂ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਪੰਜਾਬ ਮੱਧਮ ਉਦਯੋਗ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ ਨੇ ਭਾਰੀ ਸਵਾਗਤ ਕਰਦਿਆਂ ਕਿਹਾ ਕਿ ...

ਪੂਰੀ ਖ਼ਬਰ »

ਲੜਕੀਆਂ ਦੀਆਂ ਇਤਰਾਜ਼ਯੋਗ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਪਾਉਣ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 19 ਮਈ (ਆਹੂਜਾ)-ਥਾਣਾ ਡਾਬਾ ਦੀ ਪੁਲਿਸ ਨੇ ਲੜਕੀਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਉਣ ਦੇ ਮਾਮਲੇ 'ਚ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜਤ ਲੜਕੀਆਂ ਦੇ ਰਿਸ਼ਤੇਦਾਰ ਦੀ ਸ਼ਿਕਾਇਤ 'ਤੇ ਅਮਲ 'ਚ ...

ਪੂਰੀ ਖ਼ਬਰ »

ਸ੍ਰੀ ਵਾਹਿਗੁਰੂ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਡਾਬਾ/ਲੁਹਾਰਾ, 19 ਮਈ (ਕੁਲਵੰਤ ਸਿੰਘ ਸੱਪਲ)-ਪੰਜਾਬ ਸਕੂਲ ਬੋਰਡ ਦੀ ਅੱਠਵੀਂ ਸ਼੍ਰੇਣੀ ਦੇ ਐਲਾਨੇ ਨਤੀਜੇ 'ਚ ਸ੍ਰੀ ਵਾਹਿਗੁਰੂ ਇੰਟਰਨੈਸ਼ਨਲ ਸਕੂਲ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ | ਇਸ ਮੌਕੇ ਪ੍ਰਧਾਨ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਪਹਿਲਾ ਸਥਾਨ ਵਿਦਿਆਰਥਣ ...

ਪੂਰੀ ਖ਼ਬਰ »

ਬੀਬੀ ਹਰਜੀਤ ਕੌਰ ਨਮਿਤ ਅੰਤਿਮ ਅਰਦਾਸ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਸੀਨੀਅਰ ਅਕਾਲੀ ਆਗੂ ਬਾਬਾ ਅਜੀਤ ਸਿੰਘ ਦੀ ਸਾਲੀ ਬੀਬੀ ਹਰਜੀਤ ਕੌਰ, ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਦੀ ਅੰਤਿਮ ਅਰਦਾਸ ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਗੁਰਦੁਆਰਾ ਸਿੰਘ ਸਭਾ ਵਿਚ ਹੋਈ, ਜਿਸ 'ਚ ਸਮਾਜ ਵੱਖ-ਵੱਖ ...

ਪੂਰੀ ਖ਼ਬਰ »

ਯੂਨਾਈਟਡ ਸਿੱਖਸ ਵਲੋਂ ਲੁਧਿਆਣਾ ਨਿਵਾਸੀਆਂ ਲਈ ਐਂਬੂਲੈਂਸ ਦੀ ਨਿਸ਼ਕਾਮ ਸੇਵਾ ਸ਼ੁਰੂ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਯੂਨਾਈਟਡ ਸਿੱਖਸ ਸੰਸਥਾ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਾਡਲ ਗ੍ਰਾਮ ਲੁਧਿਆਣਾ ਵਿਖੇ ਐਂਬੂਲੈਂਸ ਦੀ ਨਿਸ਼ਕਾਮ ਸੇਵਾ ਦੀ ਸ਼ੁਰੂਆਤ ਕੀਤੀ ਗਈ | ਯੂਨਾਈਟਡ ਸਿੱਖਸ ਪੰਜਾਬ ਦੇ ਡਾਇਰੈਕਟਰ ਅਮਿ੍ਤਪਾਲ ਸਿੰਘ ਨੇ ਜਾਣਕਾਰੀ ...

ਪੂਰੀ ਖ਼ਬਰ »

ਖੇਤੀ ਦੇ ਵਿਕਸਿਤ ਵਿਸ਼ਲੇਸ਼ਣ ਤਰੀਕਿਆਂ ਬਾਰੇ ਪੀ. ਏ. ਯੂ. 'ਚ ਵਰਕਸ਼ਾਪ ਸਮਾਪਤ

ਲੁਧਿਆਣਾ, 19 ਮਈ (ਪੁਨੀਤ ਬਾਵਾ)-ਪੀ. ਏ. ਯੂ. ਨੇ ਸੋਫਿਸਟੀਕੇਟਡ ਐਨਾਲਿਟੀਕਲ ਇੰਸਟਰੂਮੈਂਟੇਸਨ ਲੈਬਾਰਟਰੀ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਖੇਤੀ 'ਚ ਨਵੇਂ ਵਿਸ਼ਲੇਸ਼ਣੀ ਤਰੀਕਿਆਂ ਦੀ ਵਰਤੋਂ ਲਈ ਇਕ ਵਰਕਸ਼ਾਪ ਕਰਵਾਈ ਗਈ | ਪੀ. ਏ. ਯੂ. ਦੇ ਨਿਰਦੇਸ਼ਕ ਖੋਜ ਡਾ. ...

ਪੂਰੀ ਖ਼ਬਰ »

ਨਿਯਮਾਂ ਨੂੰ ਛਿੱਕੇ ਟੰਗ ਕੇ ਰਿਹਾਇਸ਼ੀ ਇਲਾਕੇ 'ਚ ਲੱਗ ਰਹੇ ਨੇ ਆਰ. ਐਮ. ਸੀ. ਮਿਕਸ ਪਲਾਂਟ

ਲੁਧਿਆਣਾ, 19 ਮਈ (ਪੁਨੀਤ ਬਾਵਾ)-ਕੇਂਦਰ ਸਰਕਾਰ ਦੇ ਪ੍ਰਾਜੈਕਟ ਤਹਿਤ ਫ਼ਿਰੋਜ਼ਪੁਰ ਰੋਡ ਚੂੰਗੀ ਤੋਂ ਸਮਰਾਲਾ ਚੌਕ ਤੱਕ ਐਕਸਪ੍ਰੈਸ ਵੇਅ ਬਣ ਰਿਹਾ ਹੈ, ਜਿਸ ਕਰਕੇ ਹੀ ਭਾਰਤ ਨਗਰ ਚੌਕ 'ਚ ਆਰ. ਐਮ. ਸੀ. ਮਿਕਸ ਪਲਾਂਟ ਲਗਾਇਆ ਗਿਆ ਹੈ | ਪੰਜਾਬ ਸਰਕਾਰ ਵਲੋਂ ਗਿੱਲ ਰੋਡ ਨੂੰ ...

ਪੂਰੀ ਖ਼ਬਰ »

ਰੋਬੋਟਿਕ ਤਕਨੀਕ ਨਾਲ ਬਹੁਤ ਬਰੀਕੀ ਨਾਲ ਕੀਤੇ ਜਾ ਸਕਦੇ ਹਨ ਆਪ੍ਰੇਸ਼ਨ-ਡਾ. ਏ. ਐਸ. ਪਾਸੀ

ਲੁਧਿਆਣਾ, 19 ਮਈ (ਅ. ਬ.)-ਡਾ. ਏ. ਐਸ. ਪਾਸੀ (ਐਮ. ਬੀ. ਬੀ. ਐਸ., ਐਮ. ਐਸ. ਆਰਥੋ, ਰੋਬੋਟਿਕ ਜੁਆਇੰਟ ਰਿਪਲੇਸਮੈਂਟ ਸਰਜਨ) ਪਿਛਲੇ 11 ਸਾਲਾਂ ਤੋਂ ਪੰਜਾਬ 'ਚ ਆਰਥੋਪੈਡਿਕ ਸਰਜਰੀ ਦਾ ਸਫਲਤਾਪੂਰਵਕ ਅਭਿਆਸ ਕਰ ਰਹੇ ਹਨ | ਉਹ ਪੰਜਾਬ ਦੇ ਉੱਤਮ ਸਰਜਨਾਂ 'ਚੋਂ ਇਕ ਹਨ | ਉਹ ਕਈ ਕਾਰਪੋਰੇਟ ...

ਪੂਰੀ ਖ਼ਬਰ »

ਵਿਧਾਇਕ ਬੱਗਾ ਨੇ ਨਿਗਮ ਕਮਿਸ਼ਨਰ ਦੀ ਮੌਜੂਦਗੀ 'ਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਲੁਧਿਆਣਾ, 19 ਮਈ (ਕਵਿਤਾ ਖੁੱਲਰ/ਭੁਪਿੰਦਰ ਸਿੰਘ ਬੈਂਸ)-ਹਲਕਾ ਉਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਵਲੋਂ ਅੱਜ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਦੀ ਮੌਜੂਦਗੀ ਵਿਚ ਨਿਗਮ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਵਿਧਾਇਕ ਬੱਗਾ ਵਲੋਂ ਕਮਿਸ਼ਨਰ ...

ਪੂਰੀ ਖ਼ਬਰ »

ਲੁਧਿਆਣਾ ਮੋਟਰ ਐਂਡ ਟਰੈਕਟਰ ਪਾਰਟਸ ਟਰੇਡਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ

ਲੁਧਿਆਣਾ, 19 ਮਈ (ਪੁਨੀਤ ਬਾਵਾ)-ਦੀ ਲੁਧਿਆਣਾ ਮੋਟਰ ਐਂਡ ਟਰੈਕਟਰ ਪਾਰਟਸ ਟਰੇਡਰਜ਼ ਐਸੋਸੀਏਸ਼ਨ ਦੀ ਜਰਨਲ ਬਾਡੀ ਦੀ ਮੀਟਿੰਗ ਹੋਟਲ ਸਿਲਵਰ ਸਟੋਨ ਦੁੱਗਰੀ ਰੋਡ ਲੁਧਿਆਣਾ ਵਿਖੇ ਹੋਈ, ਜਿਸ 'ਚ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਤੇ ਆਮ ...

ਪੂਰੀ ਖ਼ਬਰ »

ਸ਼ਹਿਰ 'ਚ ਥਾਂ-ਥਾਂ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਪ੍ਰੇਸ਼ਾਨ-ਪਿ੍ੰਸ ਬੱਬਰ

ਲੁਧਿਆਣਾ, 19 ਮਈ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ 'ਚ ਥਾਂ-ਥਾਂ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸਵਰਨਕਾਰ ਸੰਘ ਲੁਧਿਆਣਾ ਦੇ ਪ੍ਰਧਾਨ ਪਿ੍ੰਸ ਬੱਬਰ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਮਾਡਲ ...

ਪੂਰੀ ਖ਼ਬਰ »

ਸੁਨੀਲ ਜਾਖੜ ਦਾ ਕਾਂਗਰਸ ਪਾਰਟੀ 'ਚੋਂ ਜਾਣਾ ਚਿੰਤਾ ਦਾ ਵਿਸ਼ਾ-ਬਾਵਾ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਪੰਜਾਬ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਕਿ੍ਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਦਾ ਕਾਂਗਰਸ ਪਾਰਟੀ 'ਚੋਂ ਜਾਣਾ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ 'ਚ ਟਕਸਾਲੀ ...

ਪੂਰੀ ਖ਼ਬਰ »

ਲੋਕ ਅਦਾਲਤ 'ਚ ਕਾਮਿਆਂ ਨਾਲ ਸੰਬੰਧਿਤ 153 ਕੇਸਾਂ ਦਾ ਨਿਪਟਾਰਾ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਕੰਪਲੈਕਸ ਵਿਚ ਪਿਛਲੇ ਦਿਨੀਂ ਲੱਗੀ ਲੋਕ ਅਦਾਲਤ 'ਚ ਕਾਮਿਆਂ ਨਾਲ ਸੰਬੰਧਿਤ 153 ਕੇਸਾਂ ਦਾ ਨਿਪਟਾਰਾ ਕੀਤਾ ਗਿਆ | ਇਸ ਮਾਮਲਿਆਂ 'ਚ 23 ਲੱਖ 52 ਹਜ਼ਾਰ 72 ਰੁਪਏ ਕਾਮਿਆਂ ਨੂੰ ਦਿੱਤੇ ਗਏ | ਲੋਕ ਅਦਾਲਤ 'ਚ ਮਾਮਲਿਆਂ ਦੇ ...

ਪੂਰੀ ਖ਼ਬਰ »

ਮੋਟਰਾਂ, ਨਾਪਤੋਲ ਵਾਲੇ ਕੰਡੇ, ਪੰਪ ਤੇ ਘਰੇਲੂ ਰਸੋਈ ਗੈਸ ਸਿਲੰਡਰ ਕਬਜ਼ੇ 'ਚ ਲਏ ਜਾ ਰਹੇ

ਲੁਧਿਆਣਾ, 19 ਮਈ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਕਾਫ਼ੀ ਸਖਤ ਮੂਡ ਵਿਚ ਨਜ਼ਰ ਆ ਰਿਹਾ ਹੈ ਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ 'ਤੇ ਰਾਸ਼ਨ ਡਿਪੂਆਂ ਖ਼ਿਲਾਫ਼ ਕਾਰਵਾਈਆਂ ਕਰਦੇ ਹੋਏ ਡਿਪੂ ਮੁਅੱਤਲ ਕੀਤੇ ਜਾ ਰਹੇ ਹਨ, ਇਸ ਦੇ ਨਾਲ-ਨਾਲ ਰਸੋਈ ਗੈਸ ਦਾ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ

ਲੁਧਿਆਣਾ, 19 ਮਈ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਗੁਰ ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ...

ਪੂਰੀ ਖ਼ਬਰ »

ਸਕੂਲੀ ਬੱਚਿਆਂ 'ਚ ਹਿੰਸਾ ਵੱਲ ਵਧ ਰਿਹਾ ਰੁਝਾਨ ਖ਼ਤਰੇ ਦੀ ਘੰਟੀ-ਅਰੋੜਾ

ਲੁਧਿਆਣਾ, 19 ਮਈ (ਪੁਨੀਤ ਬਾਵਾ)-ਸਕੂਲੀ ਬੱਚਿਆਂ 'ਚ ਦਿਨੋਂ ਦਿਨ ਵੱਧ ਰਹੇ ਹਿੰਸਾ ਦੇ ਰੁਝਾਨ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਅਕਾਲੀ ਜਥਾ ਲੁਧਿਆਣਾ ਸ਼ਹਿਰ ਦੇ ਜਨਰਲ ਸਕੱਤਰ, ਮਾਈ ਭਾਗੋ ਸੇਵਾ ਸੁਸਾਇਟੀ ਦੇ ਪ੍ਰਧਾਨ ਤੇ ਸਦਾ ਸ਼ਿਵ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਪੰਜਾਬ ਅੰਦਰ ਆਉਣ ਵਾਲੇ ਸਮੇਂ 'ਚ ਮੌਸਮ ਖੁਸ਼ਕ ਤੇ ਗਰਮ ਰਹੇਗਾ

ਲੁਧਿਆਣਾ, 19 ਮਈ (ਪੁਨੀਤ ਬਾਵਾ)-ਪੰਜਾਬ ਦੇ ਲੋਕਾਂ ਨੂੰ ਹਾਲ ਦੀ ਘੜੀ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ | ਮੌਸਮ ਵਿਭਾਗ ਅਨੁਸਾਰ ਪੰਜਾਬ ਅੰਦਰ ਆਉਣ ਵਾਲੇ ਸਮੇਂ 'ਚ ਮੌਸਮ ਖੁਸ਼ਕ ਤੇ ਗਰਮ ਰਹਿਣ ਦੀ ਭਵਿੱਖਬਾਣੀ ਹੈ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਪਰਿਵਾਰ ਨੇ ਥਾਣੇ ਦੇ ਬਾਹਰ ਦਿੱਤਾ ਧਰਨਾ

ਲੁਧਿਆਣਾ, 19 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਦੀ ਕਾਰਵਾਈ ਤੋਂ ਅਸੰਤੁਸ਼ਟ ਪਰਿਵਾਰ ਨੇ ਅੱਜ ਥਾਣਾ ਡਿਵੀਜ਼ਨ ਨੰਬਰ 6 ਦੇ ਬਾਹਰ ਧਰਨਾ ਦੇ ਕੇ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਜਾਣਕਾਰੀ ਦਿੰਦਿਆਂ ਪ੍ਰਭਾਵਿਤ ਵਿਅਕਤੀ ਪਵਨ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX