ਨੂਰਪੁਰ ਬੇਦੀ, 19 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਲੜਕੀਆਂ ਹੁਣ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ ਤੇ ਲਗਾਤਾਰ ਵੱਡੀਆਂ ਮੱਲ੍ਹਾਂ ਮਾਰ ਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ | ਇਸ ਦੀ ਇੱਕ ਤਾਜ਼ਾ ਮਿਸਾਲ ਨਜ਼ਦੀਕੀ ਪਿੰਡ ਖੱਡ ਬਠਲੌਰ ਤੂੰ ਉਦੋਂ ਮਿਲੀ ਜਦੋਂ ਉੱਥੋਂ ਦੀ ਇੱਕ ਲੜਕੀ ਨੇ ਈ. ਟੀ. ਟੀ. ਦੀ ਪ੍ਰੀਖਿਆ 'ਚ ਜ਼ਿਲ੍ਹਾ ਰੂਪਨਗਰ 'ਚ ਪਹਿਲਾ ਸਥਾਨ ਹਾਸਲ ਕਰਕੇ ਵੱਡਾ ਨਾਂਅ ਕਮਾਇਆ | ਮਹਿੰਦਰ ਲਾਲ ਕੋਹਲੀ ਵਾਸੀ ਟਿੱਬਾ ਟੱਪਰੀਆਂ ਨੇ ਦੱਸਿਆ ਕਿ ਉਸਦੀ ਭਾਣਜੀ ਕਾਜਲ ਪੁੱਤਰੀ ਐਕਸ ਆਰਮੀ ਮੈਨ ਸੋਹਨ ਲਾਲ ਚੇਚੀ ਨਿਵਾਸੀ ਖੱਡ ਬਠਲੌਰ ਨੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਰੂਪਨਗਰ ਦੀ ਈ. ਟੀ. ਟੀ. ਸੈਸ਼ਨ 2019-2021 ਦੀ ਪ੍ਰੀਖਿਆ 'ਚੋਂ ਕੁਲ 2100 'ਚੋਂ 1746 ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਭਰ 'ਚੋਂ ਪਹਿਲਾ ਸਥਾਨ ਹਾਸਲ ਕਰਕੇ ਨਾ ਕੇਵਲ ਆਪਣਾ ਬਲਕਿ ਆਪਣੇ ਮਾਪਿਆਂ, ਬਲਾਕ ਨੂਰਪੁਰ ਬੇਦੀ ਤੇ ਜ਼ਿਲ੍ਹਾ ਰੂਪਨਗਰ ਦਾ ਨਾਂਅ ਵੀ ਉੱਚਾ ਕੀਤਾ ਹੈ | ਵਿਦਿਆਰਥਣ ਕਾਜਲ ਨੇ ਕਿਹਾ ਕਿ ਉਹ ਇਸ ਦਾ ਸਿਹਰਾ ਆਪਣੇ ਮਾਪਿਆਂ ਤੇ ਸੰਸਥਾ ਦੇ ਅਧਿਆਪਕਾਂ ਨੂੰ ਦਿੰਦੀ ਹੈ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਇਸ ਮੁਕਾਮ 'ਤੇ ਪਹੁੰਚੀ ਹੈ | ਆਪਣੀ ਪੁੱਤਰੀ ਦੀ ਇਸ ਪ੍ਰਾਪਤੀ 'ਤੇ ਉਸ ਦੇ ਪਿਤਾ ਸੋਹਣ ਲਾਲ ਚੇਚੀ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਮਿਹਨਤੀ ਹੈ ਤੇ ਉਨ੍ਹਾਂ ਨੂੰ ਆਪਣੀ ਪੁੱਤਰੀ 'ਤੇ ਮਾਣ ਹੈ | ਇਲਾਕੇ ਦੀ ਵੱਖ-ਵੱਖ ਬੁੱਧੀਜੀਵੀਆਂ, ਪਤਵੰਤਿਆਂ ਸਿੱਖਿਆ ਦੇ ਖੇਤਰ ਨਾਲ ਜੁੜੇ ਵੱਖ-ਵੱਖ ਨੁਮਾਇੰਦਿਆਂ ਨੇ ਉਕਤ ਵਿਦਿਆਰਥਣ ਦੀ ਇਸ ਪ੍ਰਾਪਤੀ ਤੇ ਉਸ ਨੂੰ ਵਧਾਈ ਦਿੱਤੀ ਹੈ |
ਘਨੌਲੀ, 19 ਮਈ (ਜਸਵੀਰ ਸਿੰਘ ਸੈਣੀ)- ਬੀਤੇ ਦਿਨ ਪੁਲਿਸ ਵਲੋਂ ਪਿੰਡ ਦਬੁਰਜੀ ਵਿਖੇ ਸੀਮਿੰਟ ਫ਼ੈਕਟਰੀ ਅਤੇ ਥਰਮਲ ਪਲਾਂਟ ਦੇ ਪ੍ਰਦੂਸ਼ਣ ਖ਼ਿਲਾਫ਼ ਧਰਨਾ ਦੇ ਰਹੇ ਲੋਕਾਂ ਦੀ ਅਗਵਾਈ ਕਰਨ ਵਾਲੇ ਆਗੂ ਰਾਜਿੰਦਰ ਸਿੰਘ ਘਨੌਲਾ ਤੇ ਹੋਰ ਵਿਅਕਤੀਆਂ ਖ਼ਿਲਾਫ਼ ਸੰਗੀਨ ...
ਢੇਰ, 19 ਮਈ (ਸ਼ਿਵ ਕੁਮਾਰ ਕਾਲੀਆ)- ਪੈਨਸ਼ਨ ਸੰਘ ਦੀ ਇੱਕ ਵਿਸ਼ੇਸ਼ ਮੀਟਿੰਗ 21 ਮਈ ਸਮਾਂ 4 ਵਜੇ ਸ਼ਾਮ ਪੈਨਸ਼ਨ ਭਵਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੱਖੀ ਗਈ ਹੈ ਜਿਸ ਦੌਰਾਨ ਪੈਨਸ਼ਨ ਸੰਘ ਦੀ ਚੋਣ ਕੀਤੀ ਜਾਵੇਗੀ, ਇਹ ਜਾਣਕਾਰੀ ਮਾ. ਹੁਸ਼ਿਆਰ ਸਿੰਘ ਥਲੂਹ ਵਲੋਂ ਦਿੱਤੀ ...
ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਸਥਾਨਕ ਜੀ. ਐਮ. ਐਨ. ਸੀ. ਸੈ. ਸਕੂਲ, ਰੋਪੜ ਵਿਖੇ ਅੱਜ ਸਕੂਲ ਦੇ ਐਨ. ਸੀ. ਸੀ. ਕੈਡੇਟਸ ਨੇ 23 ਪੰਜਾਬ ਬਟਾਲੀਅਨ ਐਨ. ਸੀ. ਸੀ. ਰੋਪੜ ਦੇ ਸੀ. ਓ. ਕਰਨਲ ਐਸ.ਬੀ.ਰਾਣਾ ਅਤੇ ਪ੍ਰਸ਼ਾਸਨਿਕ ਅਫ਼ਸਰ ਕਰਨਲ ਐਲ. ਕੇ. ਅਗਰਵਾਲ ਦੇ ਨਿਰਦੇਸ਼ਾਂ ਅਨੁਸਾਰ ...
ਘਨੌਲੀ, 19 ਮਈ (ਜਸਵੀਰ ਸਿੰਘ ਸੈਣੀ)- ਇਲਾਕਾ ਸੰਘਰਸ਼ ਪ੍ਰਦੂਸ਼ਣ ਕਮੇਟੀ ਵਲੋਂ ਪ੍ਰਦੂਸ਼ਣ ਖ਼ਿਲਾਫ਼ ਵਿੱਢੇ ਸੰਘਰਸ਼ 'ਚ ਦੈਹਨੀਂ ਟਰੱਕ ਯੂਨੀਅਨ ਸਮਰਥਨ ਦੇਣ ਦਾ ਫ਼ੈਸਲਾ ਕੀਤਾ ਹੈ | ਜ਼ਿਕਰਯੋਗ ਹੈ ਕਿ ਇਲਾਕਾ ਪ੍ਰਦੂਸ਼ਣ ਸੰਘਰਸ਼ ਕਮੇਟੀ ਵਲੋਂ ਪਿਛਲੇ ਕਈ ਦਿਨਾਂ ਤੋਂ ...
ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)- ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਸਫ਼ਰ-ਏ-ਸ਼ਹਾਦਤ ਮਾਰਗ (ਰੋਪੜ ਹੈੱਡਵਰਕਜ਼ ਤੋਂ ਲੋਧੀਮਾਜਰਾ-ਕੁੰਮਾ ਮਾਸ਼ਕੀ ਗੁਰਦੁਆਰਾ ਸਾਹਿਬ) ਸੜਕ 'ਤੇ ਪੰਜ ਸਾਲ ਤੋਂ ਰੁਕਿਆ 2 ਪੁਲਾਂ ਦੀਆਂ ਅਪਰੋਚਾਂ ਦੇ ...
ਨੂਰਪੁਰ ਬੇਦੀ, 19 ਮਈ (ਹਰਦੀਪ ਸਿੰਘ ਢੀਂਡਸਾ)- ਪੰਜਾਬ ਸਰਕਾਰ ਵਲੋਂ ਪੰਚਾਇਤੀ ਸ਼ਾਮਲਾਟ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਅਧਿਕਾਰੀਆਂ ਵਲੋਂ ਤੇਜ਼ੀ ਫੜ ਲਈ ਹੈ | ਇਹ ਨਾਜਾਇਜ਼ ਕਬਜ਼ੇ ਹਟਾਉਣ ਨੂੰ ਲੈ ਕੇ ਜਿੱਥੇ ਸਰਕਾਰ ਦਾ ਪੱਖ ਹੈ ਕਿ ਇਸ ...
ਰੂਪਨਗਰ, 19 ਮਈ (ਪ. ਪ.)- ਭਾਰਤੀ ਤਕਨਾਲੋਜੀ ਸੰਸਥਾਨ ਰੋਪੜ (ਆਈ. ਆਈ. ਟੀ. ਰੋਪੜ) ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵਲੋਂ 19 ਮਈ ਤੋਂ ਲੈ ਕੇ 21 ਮਈ ਤੱਕ ਤਿੰਨ ਰੋਜ਼ਾ ਕਾਨਫ਼ਰੰਸ ਸ਼ੁਰੂ ਹੈ ਆਈ.ਆਈ.ਟੀ. ਰੋਪੜ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮਕੈਨੀਕਲ ਇੰਜੀਨੀਅਰਿੰਗ ਦੀਆਂ ...
ਸੁਖਸਾਲ, 19 ਮਈ (ਧਰਮ ਪਾਲ)-ਇਲਾਕੇ ਵਿਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਇਲਾਕਾ ਸੰਘਰਸ਼ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਅੱਜ ਡੇਰਾ ਬਾਬਾ ਰਤਵਾੜਾ ਸਾਹਿਬ ਬੇਲਾ ਰਾਮਗੜ੍ਹ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਮੋਹਤਵਰ ...
ਨੂਰਪੁਰ ਬੇਦੀ, 19 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਪਿੰਡ ਬਜਰੂੜ ਵਿਖੇ ਗੁਰੂ ਗੋਬਿੰਦ ਸਿੰਘ ਫੁੱਟਬਾਲ ਕੋਚਿੰਗ ਸੈਂਟਰ ਵਲੋਂ ਪੰਜਵਾਂ ਡੇ-ਨਾਈਟ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ...
ਨੂਰਪੁਰ ਬੇਦੀ, 19 ਮਈ (ਹਰਦੀਪ ਸਿੰਘ ਢੀਂਡਸਾ)- ਐਲੀਮੈਂਟਰੀ ਸਿੱਖਿਆ ਵਿਭਾਗ ਰੂਪਨਗਰ ਵਲੋਂ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕੰਮ ਕਰਦੇ 7 ਹੈੱਡ ਟੀਚਰਾਂ ਨੂੰ ਸੀਨੀਆਰਤਾ ਦੇ ਆਧਾਰ 'ਤੇ ਸੈਂਟਰ ਹੈੱਡ ਟੀਚਰ ਵਜੋਂ ਤਰੱਕੀ ਦਿੱਤੀ ਗਈ ਹੈ | ...
ਬੇਲਾ, 19 ਮਈ (ਮਨਜੀਤ ਸਿੰਘ ਸੈਣੀ)- ਸਕੂਲਾਂ ਵਿਚ ਬੱਚਿਆਂ ਨੂੰ ਵਾਤਾਵਰਨ ਦੀ ਅਤੇ ਬੂਟਿਆਂ ਦੀ ਸਾਂਭ ਸੰਭਾਲ ਦਾ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਬੱਚੇ ਇਸ 'ਤੇ ਅਮਲ ਵੀ ਕਰਦੇ ਹਨ ਪਰ ਜਦੋਂ ਵਾਤਾਵਰਨ ਤੇ ਬੂਟਿਆਂ ਦੀ ਸਾਂਭ ਸੰਭਾਲ ਦਾ ਪੜਾਉਣ ਵਾਲੇ ਰੋਜ਼ਾਨਾ ਹੀ ...
ਰੂਪਨਗਰ, 19 ਮਈ (ਪ. ਪ.)- ਰੋਪੜ ਮਿਊਜ਼ੀਅਮ ਘਰ ਵਿਖੇ ਨੈਸ਼ਨਲ ਮਿਊਜ਼ੀਅਮ ਦਿਵਸ ਮਨਾਇਆ ਗਿਆ ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲਿਆ | ਡੀ. ਏ. ਵੀ. ਸਕੂਲ ਰੋਪੜ ਦੇ ਪਿ੍ੰਸੀਪਲ ਸੰਗੀਤਾ ਰਾਣੀ ਨੇ ਦੱਸਿਆ ਕਿ ਸਕੂਲ ਦੇ ...
ਸ੍ਰੀ ਅਨੰਦਪੁਰ ਸਾਹਿਬ, 19 ਮਈ (ਜੇ. ਐਸ. ਨਿੱਕੂਵਾਲ)- ਬ੍ਰਾਹਮਣ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਅਹਿਮ ਮੀਟਿੰਗ ਸਭਾ ਦੇ ਪ੍ਰਧਾਨ ਰਮੇਸ਼ ਚੰਦਰ ਸ਼ਾਸ਼ਤਰੀ ਦੀ ਪ੍ਰਧਾਨਗੀ ਵਿਚ ਰਵਿੰਦਰ ਕੁਮਾਰ ਸ਼ਰਮਾ ਦੇ ਨਿਵਾਸ ਸਥਾਨ 'ਤੇ ਕੀਤੀ ਗਈ ਜਿਸ ਵਿਚ ਬੀਤੇ ਦਿਨੀਂ ਮਨਾਈ ...
ਸੁਖਸਾਲ, 19 ਮਈ (ਧਰਮ ਪਾਲ)- ਸ੍ਰੀ ਰਾਮ ਕੁਟੀਆ ਡੂੰਘਾ ਸ਼ਹਿਰ ਅੰਮਰੀ ਸੰਤ ਸ੍ਰੀ ਸਤਿਗੁਰੂ ਰਵਿਦਾਸ ਮੰਦਰ ਪਿੰਡ ਭਨਾਮ (ਨਾਨਗਰਾਂ) ਦੇ ਬ੍ਰਹਮਲੀਨ ਸੰਤ ਸ੍ਰੀ ਦਾਸ ਰਾਮ ਦੇ ਪੋਤਰੇ ਵਿਜੇ ਕੁਮਾਰ (ਤੀਜੀ ਪੀੜ੍ਹੀ) ਨੂੰ ਗੱਦੀ 'ਤੇ ਬਿਠਾਇਆ ਗਿਆ ਹੈ ਕਿਉਂਕਿ ਵਿਜੇ ਕੁਮਾਰ ...
ਨੂਰਪੁਰ ਬੇਦੀ, 19 ਮਈ (ਰਾਜੇਸ਼ ਚੌਧਰੀ)-ਨਜ਼ਦੀਕੀ ਪਿੰਡ ਬਜਰੂੜ ਵਿਖੇ ਸਾਂਝੀ ਥਾਂ 'ਤੇ ਬਜ਼ੁਰਗਾਂ ਦਾ ਇਕੱਠ ਕੀਤਾ ਗਿਆ | ਇਸ ਦੌਰਾਨ ਸੀਨੀਅਰ ਸਿਟੀਜ਼ਨਜ਼ ਕੌਂਸਲ ਰਜਿਸਟਰਡ ਰੂਪਨਗਰ ਵੱਲੋਂ ਸੁਰਿੰਦਰ ਸਿੰਘ ਤੋਗੜ, ਅਮਰਜੀਤ ਸਿੰਘ ਪ੍ਰਬੰਧਕ ਸਕੱਤਰ ਅਤੇ ਰਵਿੰਦਰਪਾਲ ...
ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)- ਹਰ ਸਾਲ ਦੀ ਤਰ੍ਹਾਂ ਭਾਰਤੀ ਪੁਰਾਤਤਵ ਸਰਵੇਖਣ, ਚੰਡੀਗੜ੍ਹ ਸਰਕਲ ਵਲੋਂ ਸਿੰਧੂ ਘਾਟੀ ਸਭਿਅਤਾ ਨਾਲ ਸਬੰਧਿਤ ਪੁਰਾਤਤਵ ਅਜਾਇਬ ਘਰ, ਰੂਪਨਗਰ ਵਿਖੇ ਅੰਤਰਰਾਸ਼ਟਰੀ ਮਿਊਜ਼ੀਅਮ ਦਿਵਸ ਸਮਾਰੋਹ ਕਰਵਾਇਆ ਗਿਆ ਅਤੇ ਇਸ ਮੌਕੇ ਸਥਾਨਕ ...
ਨੂਰਪੁਰ ਬੇਦੀ, 19 ਮਈ (ਹਰਦੀਪ ਸਿੰਘ ਢੀਂਡਸਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਪੰਜਾਬ ਵਿਚ ਪੈ ਰਹੀ ਜ਼ੋਰਦਾਰ ਗਰਮੀ ਦੇ ਵਿਚ ਬਿਜਲੀ ਦੀ ਦੁਰਵਰਤੋਂ ਰੋਕਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ (ਸੰ) ਉਪ ਮੰਡਲ ਨੂਰਪੁਰ ...
ਸੰਤੋਖਗੜ੍ਹ, 19 ਮਈ (ਮਲਕੀਅਤ ਸਿੰਘ)- ਬੀਤੇ ਦਿਨ ਦਿਊਟ ਸਿੱਧ ਮੰਦਿਰ ਬਾਬਾ ਬਾਲਕ ਨਾਥ ਜੀ ਸ਼ਾਹਤਲਾਈ (ਹਿ. ਪ੍ਰ.) ਵਿਖੇ ਜਲੰਧਰ (ਪੰਜਾਬ) ਤੋਂ ਆਏ ਇੱਕ ਭਗਤ ਨੇ ਬਾਬਾ ਜੀ ਦੀ ਗੁਫ਼ਾ ਲਈ ਸੋਨੇ ਦਾ ਦਰਵਾਜ਼ਾ ਚੜ੍ਹਾਇਆ | ਇਸ ਦਰਵਾਜ਼ੇ ਦਾ ਸ਼ੁੱਭ ਅਰੰਭ ਮੰਦਿਰ ਦੇ ਮਹੰਤ ...
ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲੇ, ਇਲਾਕੇ ਦੀਆਂ ਸਮੂਹ ਨਗਰ ਪੰਚਾਇਤਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਅਪਾਰ ਕ੍ਰਿਪਾ ਨਾਲ ਬ੍ਰਹਮ ਗਿਆਨੀ ...
ਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)- ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਲੋਂ 'ਸਮਾਜਿਕ ਤਾਲਮੇਲ-ਇਕੱਠਾ ਕਰੋ ਸਹਿਯੋਗ ਕਰੋ ਯੋਗਦਾਨ ਦਿਓ' 'ਤੇ ਇੱਕ ਵਰਕਸ਼ਾਪ ਕਰਵਾਈ ਗਈ | ਡਾ. ਸ਼੍ਰੀਮਤੀ ਵਿਭਾ ਤਲੂਜਾ ਏ. ਐਸ. ਐਚ. ਆਈ. ਐਸੋਸੀਏਸ਼ਨ ਫ਼ਾਰ ...
ਸ੍ਰੀ ਅਨੰਦਪੁਰ ਸਾਹਿਬ, 19 ਮਈ (ਕਰਨੈਲ ਸਿੰਘ ਸੈਣੀ/ਜੇ ਐਸ ਨਿੱਕੂਵਾਲ)- ਪੰਜਾਬ ਪਾਵਰਕਾਮ ਪੈਨਸ਼ਨ ਐਸੋਸੀਏਸ਼ਨ ਯੂਨਿਟ ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਹਰੀ ਚੰਦ ਦੀ ਪ੍ਰਧਾਨਗੀ 'ਚ ਕੀਤੀ ਗਈ ਅਤੇ ਇਸ ਵਿਚ ਪੈਨਸ਼ਨਰ ਵਰਕਰਾਂ ਨੂੰ ਆ ਰਹੀਆਂ ...
ਨੰਗਲ, 19 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਆਈ. ਟੀ. ਆਈ. ਨੰਗਲ ਦੇ ਕਰਮਯੋਗੀ ਪਿ੍ੰਸੀਪਲ ਲਲਿਤ ਮੋਹਨ ਚੌਧਰੀ ਅਤੇ ਸਟਾਫ਼ ਵਲੋਂ ਸਿੱਖਿਆਰਥੀਆਂ ਦੀ ਭਲਾਈ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ | ਭਾਰਤ ਸਰਕਾਰ ਦੇ ਦੋ ਅਦਾਰਿਆਂ ਭਾਖੜਾ ਬਿਆਸ ਪ੍ਰਬੰਧ ਬੋਰਡ ਅਤੇ ...
ਮੋਰਿੰਡਾ, 19 ਮਈ (ਕੰਗ)- ਸਰਕਾਰੀ ਪ੍ਰਾਇਮਰੀ ਸਕੂਲ ਦੁੱਮਣਾ ਦੇ ਹੋਣਹਾਰ ਵਿਦਿਆਰਥੀ, ਜਿਨ੍ਹਾਂ ਨੇ ਪੰਜਵੀਂ ਜਮਾਤ ਵਿਚੋਂ ਚੰਗੇ ਅੰਕ ਪ੍ਰਾਪਤ ਕੀਤੇ ਹਨ, ਨੂੰ ਸਮਾਜ ਸੇਵਾ ਸੰਸਥਾ ਦੁੱਮਣਾ ਵਲੋਂ ਸਨਮਾਨਿਤ ਕੀਤਾ ਗਿਆ | ਸੰਸਥਾ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਦੁੱਮਣਾ ...
ਘਨੌਲੀ, 19 ਮਈ (ਜਸਵੀਰ ਸਿੰਘ ਸੈਣੀ)- ਵਾਤਾਵਰਨ ਬਚਾਉਣ ਦੀ ਮੁਹਿੰਮ 'ਚ ਆਪਣੀ ਅਹਿਮ ਭੂਮਿਕਾ ਨਿਭਾਉਣ ਵਾਲੇ ਵਾਤਾਵਰਨ ਪ੍ਰੇਮੀ ਅਨੁਰਾਗ ਬਿਸ਼ਨੋਈ ਨੂੰ ਵੱਖ-ਵੱਖ ਸੂਬਿਆਂ ਦੀਆਂ ਵਾਤਾਵਰਨ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ ਹੈ ਉੱਥੇ ਹੀ ਉਹ ਅੰਤਰਰਾਸ਼ਟਰੀ ...
ਭਰਤਗੜ੍ਹ, 19 ਮਈ (ਜਸਬੀਰ ਸਿੰਘ ਬਾਵਾ)- ਕੀਰਤਪੁਰ ਸਾਹਿਬ ਦੇ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਅੱਜ ਭਰਤਗੜ੍ਹ ਦੀ ਪੁਲਿਸ ਚੌਕੀ 'ਚ ਖੇਤਰ ਦੇ ਮੁਹਤਬਰਾਂ ਨਾਲ਼ ਵਿਸ਼ੇਸ਼ ਮੀਟਿੰਗ ਦੌਰਾਨ ਕਿਹਾ ਕਿ ਖੇਤਰ ਦੇ ਪਿੰਡਾਂ 'ਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਨਸ਼ੇ ਦੀ ...
ਨੰਗਲ, 19 ਮਈ (ਪ੍ਰੀਤਮ ਸਿੰਘ ਬਰਾਰੀ)- ਸ਼ਿਵਾਲਿਕ ਹਿਲਜ ਕਾਲਜ ਆਫ਼ ਐਜੂਕੇਸ਼ਨ ਪੱਟੀ, (ਨੰਗਲ) ਵਿਖੇ ਡੀ. ਐਲ. ਐਡ. ਦਾ ਨਤੀਜਾ ਕਾਫ਼ੀ ਸ਼ਾਨਦਾਰ ਰਿਹਾ | ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਭਰ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ | ਇਸ ਨਤੀਜੇ ਵਿਚ ...
ਬੇਲਾ, 19 ਮਈ (ਮਨਜੀਤ ਸਿੰਘ ਸੈਣੀ)- ਪੀ.ਐਚ.ਸੀ.ਸ੍ਰੀ ਚਮਕੌਰ ਸਾਹਿਬ ਦੇ ਅਧੀਨ ਪੈਂਦੇ ਸਿਹਤ ਤੰਦਰੁਸਤੀ ਕੇਂਦਰ ਫਤਿਹਪੁਰ ਦੀ ਟੀਮ ਵਲੋਂ ਪਿੰਡ ਫਤਿਹਪੁਰ ਵਿਖੇ ਲੋਕਾਂ ਦੇ 'ਬਿਨਾ-ਲਾਗ' ਦੇ ਰੋਗਾਂ ਦੀ ਜਾਂਚ ਕੀਤੀ ਗਈ | ਇਸ ਵਿਚ ਬੀ.ਪੀ., ਸ਼ੂਗਰ, ਸਰਵਾਈਕਲ, ਦਿਲ ਦੀਆਂ ...
ਨੂਰਪੁਰ ਬੇਦੀ, 19 ਮਈ (ਵਿੰਦਰ ਪਾਲ ਝਾਂਡੀਆ)- ਨੂਰਪੁਰ ਬੇਦੀ ਇਲਾਕੇ ਦੇ ਇਤਿਹਾਸਕ ਪਿੰਡ ਜਟਵਾਹੜ ਵਿਖੇ ਸਥਿਤ ਜੈ ਮਾਤਾ ਸ੍ਰੀ ਨੈਣਾਂ ਦੇਵੀ ਮੰਦਰ ਵਿਚ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤ ਦੇ ਪੂਰਨ ਸਹਿਯੋਗ ਨਾਲ ਮੰਦਰ ਕਮੇਟੀ ਦੀ ਦੇਖ ਰੇਖ 'ਚ ਕਰਵਾਇਆ ਗਿਆ ਸਾਲਾਨਾ ...
ਸੰਤੋਖਗੜ੍ਹ, 19 ਮਈ (ਮਲਕੀਅਤ ਸਿੰਘ)- ਨਜ਼ਦੀਕੀ ਪਿੰਡ ਸਲੋਹ ਭਰਸਾਲੀ (ਊਨਾ) ਦੇ ਸੇਵਾ ਮੁਕਤ ਸੀਨੀਅਰ ਬੈਂਕ ਮੈਨੇਜਰ ਯੂਕੋ ਬੈਂਕ ਨੰਗਲ ਠਾਕੁਰ ਹੈਮੰਤ ਜਸਵਾਲ ਨੇ ਪਰਿਵਾਰ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਮਾਤਾ ਦਾ ਜਾਗਰਣ ਕਰਵਾਇਆ | ਇਸ ਸਾਲਾਨਾ ਜਾਗਰਨ ਵਿਚ ਸੀ. ਆਰ. ...
ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਪੰਚਾਇਤ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਬਲਾਕ ਪ੍ਰਧਾਨ ਅਮਰੀਕ ਸਿੰਘ ਸੈਦਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਚਾਇਤਾਂ ਨੂੰ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ...
ਨੰਗਲ, 19 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਬੀਤੇ ਦਿਨੀਂ ਸਾਂਝਾਂ ਪਿਆਰ ਦੀਆਂ ਅੰਤਰਰਾਸ਼ਟਰੀ ਸਾਹਿੱਤਕ ਮੰਚ ਵਲੋਂ ਵਿਰਸਾ ਵਿਹਾਰ ਜਲੰਧਰ 'ਚ ਕਰਵਾਏ ਇੱਕ ਸਮਾਗਮ ਦੌਰਾਨ ਨੰਗਲ ਦੇ ਸਾਹਿੱਤਕਾਰ ਬਲਬੀਰ ਸਿੰਘ ਸੈਣੀ ਨੂੰ ''ਗ਼ਜ਼ਲ ਸਮਰਾਟ ਐਵਾਰਡ'' ਨਾਲ ਸਨਮਾਨਿਤ ਕੀਤਾ ...
Ðਰੂਪਨਗਰ, 19 ਮਈ (ਸਤਨਾਮ ਸਿੰਘ ਸੱਤੀ)-ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਭਾਈ ਭੁਪਿੰਦਰ ਸਿੰਘ ਬਜਰੂੜ ਵਲੋਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਰਾਹੀਂ ਉਨ੍ਹਾਂ ਮੰਗ ਕੀਤੀ ਕਿ ...
ਮੋਰਿੰਡਾ, 19 ਮਈ (ਕੰਗ)-ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ 21 ਮਈ ਦਿਨ ਸ਼ਨੀਵਾਰ ਨੂੰ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਭਾਟੀਆ ਨੇ ...
ਨੰਗਲ, 19 ਮਈ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਪਿ੍ੰਸੀਪਲ ਰੇਨੂੰ ਅਰੋੜਾ ਦੀ ਅਗਵਾਈ ਅਧੀਨ ਕਾਲਜ ਦੇ ਅੰਗਰੇਜ਼ੀ ਵਿਭਾਗ ਵਲੋਂ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ...
ਸ੍ਰੀ ਅਨੰਦਪੁਰ ਸਾਹਿਬ, 19 ਮਈ (ਕਰਨੈਲ ਸਿੰਘ ਸੈਣੀ, ਜੇ.ਐਸ.ਨਿੱਕੂਵਾਲ)-ਬੈਂਗਲੁਰੂ ਦੇ ਜੈ ਪ੍ਰਕਾਸ਼ ਨਰਾਇਣ ਖੇਡ ਸਟੇਡੀਅਮ ਵਿਖੇ ਦੀ ਮਲੇਸ਼ਵਰਮ ਐਸੋਸੀਏਸ਼ਨ ਵਲੋਂ ਕਰਵਾਈ ਗਈ ਪਹਿਲੀ ਪੇਨ ਕੌਮੀ ਮਾਸਟਰਜ਼ ਖੇਡਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਰਹਿਣ ਵਾਲੇ ਬਾਬਾ ...
ਨੰਗਲ, 19 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਫਲਾਈ ਓਵਰ ਦੇ ਨਿਰਮਾਣ ਕਾਰਨ ਨੰਗਲ ਦੇ ਲੋਕ ਬਹੁਤ ਹੀ ਪ੍ਰੇਸ਼ਾਨ ਹਨ ਕਿਉਂਕਿ ਨੰਗਲ ਡੈਮ 'ਤੇ ਟਰੈਫ਼ਿਕ ਜਾਮ ਹੋਣਾ ਹੁਣ ਰੁਟੀਨ ਹੀ ਹੋ ਗਿਆ ਹੈ ਤੇ ਨੰਗਲ ਤੋਂ ਨਵਾਂ ਨੰਗਲ ਜਾਣਾ ਬਿਨਾਂ ਕਸੂਰ ਮਾਨਸਿਕ ਸੰਤਾਪ ਝੱਲਣ ਵਾਂਗ ਹੈ | ...
ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਵਿਖੇ ਐਨ. ਐਸ. ਐਸ. ਵਿਭਾਗ ਵਲ਼ੋਂ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਸ੍ਰੀ ਓਮਵੀਰ ਦੀ ਅਗਵਾਈ ਵਿਚ ਟ੍ਰੈਫ਼ਿਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਕਾਲਜ ...
ਸ੍ਰੀ ਚਮਕੌਰ ਸਾਹਿਬ, 19 ਮਈ (ਜਗਮੋਹਣ ਸਿੰਘ ਨਾਰੰਗ)-ਇੰਟਰਨੈਸ਼ਨਲ ਕਾਊਾਸਿਲ ਆਫ਼ ਮਿਊਜ਼ੀਅਮ ਵਲੋਂ 18 ਮਈ ਨੂੰ ਮਨਾਏ ਜਾਂਦੇ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਨੂੰ ਸਮਰਪਿਤ ਸਥਾਨਕ ਦਾਸਤਾਨ ਏ ਸ਼ਹਾਦਤ ਵਿਖੇ 16 ਮਈ ਤੋਂ 20 ਮਈ ਤੱਕ ਚੱਲ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ...
ਬੇਲਾ, 19 ਮਈ (ਮਨਜੀਤ ਸਿੰਘ ਸੈਣੀ)-ਸਾਹਿਤ ਸਭਾ ਰਜਿ: ਬਹਿਰਾਮਪੁਰ ਬੇਟ ਦੀ ਮਾਸਿਕ ਇਕੱਤਰਤਾ ਹਰਨਾਮ ਸਿੰਘ ਡੱਲਾ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਵਿਖੇ ਹੋਈ ਜਿਸ ਵਿਚ ਸਰਬ ਸ੍ਰੀ ਲੇਖ ਰਾਜ ਧੀਰ, ਰਾਣਾ ਕੰਵਰਫੂਲ ਸਿੰਘ, ਕੁਲਵਿੰਦਰ ਸਿੰਘ, ਉੱਘੇ ਪੱਤਰਕਾਰ ਜੈ ਸਿੰਘ ...
ਬੇਲਾ, 19 ਮਈ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਡਾ. ਸੰਦੀਪ ਕੁਮਾਰ ਗਰਗ (ਆਈ.ਪੀ.ਐਸ, ਐਸ.ਐਸ.ਪੀ ਰੂਪਨਗਰ) ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸੜਕ ਸੁਰੱਖਿਆ ਅਭਿਆਨ ਤਹਿਤ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ...
ਢੇਰ, 19 ਮਈ (ਕਾਲੀਆ)-ਪਿੰਡ ਗੰਭੀਰਪੁਰ (ਉੱਪਰਲਾ) ਮਹਿਲਾ ਮੰਡਲ ਅਤੇ ਸ਼ਿਵ ਮੰਦਰ ਕਮੇਟੀ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਦੌਰਾਨ ਮਹਿਲਾ ਮੰਡਲ ਦੀ ਪ੍ਰਧਾਨ ਸ਼ਸ਼ੀ ਬਾਲਾ ਨੇ ਮੰਦਰ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਮਹਿਲਾ ਮੰਡਲ ਨੂੰ ਪਿੰਡ ਦੀ ਭਲਾਈ ਵਾਸਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX