ਫ਼ਿਰੋਜ਼ਪੁਰ, 19 ਮਈ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ, ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ ਵਿਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਕਰਕੇ ਜਿੱਥੇ ਲੋਕ ਵੱਡੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ, ਉੱਥੇ ਲੋਕਾਂ ਵਲੋਂ ਪੁਲਿਸ ਦੀ ਕਰਗੁਜਾਰੀ 'ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਹੁਣ ਚੋਰਾਂ ਗਿਰੋਹਾਂ ਵਲੋਂ ਸ਼ਰੇਆਮ ਚੋਰੀਆਂ ਕਰਨ ਤੋਂ ਇਲਾਵਾ ਰਾਤਾਂ ਨੂੰ ਚੋਰਾਂ ਦੇ ਹਥਿਆਰਬੰਦ ਗਰੁੱਪਾਂ ਵਲੋਂ ਧੜੱਲੇ ਨਾਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣ ਲੱਗਾ ਹੈ, ਜਿਸ ਦੇ ਚੱਲਦੇ ਬੀਤੇ ਦਿਨ ਚੋਰਾਂ ਨੇ ਸ਼ਹਿਰ ਤੇ ਛਾਉਣੀ ਦੇ ਵੱਖ-ਵੱਖ ਖੇਤਰਾਂ ਦੀਆਂ ਕਰੀਬ 12 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਲੱਖਾਂ ਰੁਪਏ ਦਾ ਸਮਾਨ ਅਤੇ ਨਕਦੀ ਚੋਰੀ ਕੀਤੀ ਗਈ | ਪੁਲਿਸ ਵਲੋਂ ਅਜਿਹੇ ਮਾਮਲਿਆਂ ਵਿਚ ਕੀਤੀ ਜਾਣ ਵਾਲੀ ਨਾਮਾਤਰ ਕਾਗ਼ਜ਼ੀ ਕਾਰਵਾਈ ਕਾਰਨ ਲੁਟੇਰਿਆਂ ਤੇ ਚੋਰਾਂ ਦੇ ਹੌਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ | ਮਿਲੀ ਜਾਣਕਾਰੀ ਅਨੁਸਾਰ ਥਾਣਾ ਸਦਰ ਫ਼ਿਰੋਜ਼ਪੁਰ ਦੀ ਹਦੂਦ ਵਿਚ ਆਉਂਦੇ ਖੇਤਰ ਵਿਕਾਸ ਵਿਹਾਰ ਦੇ ਇਕ ਜਨਰਲ ਸਟੋਰ ਨੂੰ ਚੋਰਾਂ ਵਲੋਂ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਕਰੀਬ 12 ਹਜ਼ਾਰ ਰੁਪਏ ਦੀ ਚੋਰੀ ਕੀਤੀ | ਇਸੇ ਤਰ੍ਹਾਂ ਥਾਣਾ ਛਾਉਣੀ ਦੀ ਹਦੂਦ 'ਚ ਆਉਂਦੇ ਕਾਂਜੀ ਹਾਊਸ ਨੇੜੇ ਅਮਰ ਟਾਕੀਜ ਵਿਖੇ ਚੋਰਾਂ ਵਲੋਂ ਇੱਕੋ ਸਮੇਂ ਰੈਡੀਮੇਡ ਕੱਪੜੇ, ਸਲੂਨ ਅਤੇ ਪਲਾਸਟਿਕ ਦੇ ਸਮਾਨ ਦੀ ਦੁਕਾਨ 'ਤੇ ਧਾਵਾ ਬੋਲਦੇ ਹੋਏ ਲੱਖਾਂ ਰੁਪਏ ਦਾ ਸਮਾਨ ਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ | ਮਿਲੀ ਜਾਣਕਾਰੀ ਅਨੁਸਾਰ ਰੈਡੀਮੇਡ ਕੱਪੜੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਲੱਖਾਂ ਰੁਪਏ ਦੇ ਬੂਟ ਅਤੇ ਕੱਪੜੇ ਚੋਰੀ ਕੀਤੇ ਗਏ ਹਨ | ਪੀੜਤ ਦੁਕਾਨਦਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਇਕ ਦਿਨ ਪਹਿਲਾਂ ਹੀ ਕਰੀਬ 4 ਲੱਖ ਦਾ ਸਮਾਨ ਲਿਆਂਦਾ ਸੀ, ਜੋ ਅਜੇ ਤੱਕ ਲਿਫ਼ਾਫ਼ਿਆਂ ਵਿਚ ਬੰਦ ਪਿਆ ਸੀ | ਉਨ੍ਹਾਂ ਦੱਸਿਆ ਕਿ ਸਾਰੀ ਘਟਨਾ ਸੀ. ਸੀ. ਟੀ. ਵੀ. ਦੇ ਕੈਮਰਿਆਂ ਵਿਚ ਕੈਦ ਹੋ ਗਈ, ਜੋ ਪੁਲਿਸ ਨੂੰ ਦੇ ਦਿੱਤੀ ਗਈ ਹੈ | ਛਾਉਣੀ ਦੇ ਦੁਕਾਨਦਾਰਾਂ ਨੇ ਥਾਣਾ ਛਾਉਣੀ ਦੀ ਇੰਚਾਰਜ 'ਤੇ ਗਿਲਾ ਕਰਦਿਆਂ ਕਿਹਾ ਕਿ ਉਹ ਦੋ ਵਾਰ ਥਾਣੇ ਗਏ ਹਨ, ਪਰ ਥਾਣਾ ਮੁਖੀ ਨਾਲ ਮੇਲ ਨਹੀਂ ਹੋਇਆ, ਜਦਕਿ ਥਾਣਾ ਮੁਖੀ ਨੇ ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕਰਨਾ ਵੀ ਮੁਨਾਸਬ ਨਹੀਂ ਸਮਝਿਆ | ਇਸ ਦੇ ਚੱਲਦੇ ਥਾਣਾ ਸਿਟੀ ਦੀ ਹਦੂਦ ਵਿਚ ਆਉਂਦੇ ਬਾਬਾ ਰਾਮ ਲਾਲ ਗੁਰਦਵਾਰਾ ਨੇੜੇ ਚੋਰਾਂ ਵਲੋਂ ਕਰੀਬ 5 ਦੁਕਾਨਾਂ ਨੂੰ ਚੋਰਾਂ ਵਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ | ਜਾਣਕਾਰੀ ਅਨੁਸਾਰ ਚੋਰਾਂ ਵਲੋਂ ਦੁਕਾਨਾਂ ਦੇ ਸ਼ਟਰ ਤੋੜ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤੇ ਜਾਣ ਬਾਰੇ ਪੀੜਤ ਦੁਕਾਨਦਾਰਾਂ ਵਲੋਂ ਦੱਸਿਆ ਗਿਆ ਹੈ | ਬੀਤੇ ਦਿਨ ਹੋਈਆਂ ਚੋਰੀਆਂ ਬਾਰੇ ਸਬੰਧਿਤ ਥਾਣਿਆਂ ਦੇ ਮੁਖੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਦੁਕਾਨਦਾਰਾਂ ਦੇ ਬਿਆਨ ਦਰਜ ਕਰਕੇ ਜਲਦ ਕਾਬੂ ਕੀਤਾ ਜਾਵੇਗਾ ਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਤਲਵੰਡੀ ਭਾਈ, 19 ਮਈ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਠੇਠਰ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ, ਹਾਲਾਂਕਿ ਇਸ ਗੋਲੀਬਾਰੀ ਦੀ ਘਟਨਾ ਦੌਰਾਨ ਕਿਸੇ ਦੇ ਜ਼ਖ਼ਮੀ ...
ਗੋਲੂ ਕਾ ਮੋੜ, 19 ਮਈ (ਸੁਰਿੰਦਰ ਸਿੰਘ ਪੁਪਨੇਜਾ)-ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਦੀ ਬੇਟੀ ਸਿਮਰਨ ਕੌਰ ਸਰਾਰੀ ਵਲੋਂ ਵੱਖ-ਵੱਖ ਪਿੰਡਾਂ ਦਾ ਧੰਨਵਾਦੀ ਦੌਰਾ ਕਰਦਿਆਂ ਪਿੰਡ ਗੁੱਦੜ ਢੰਡੀ ਵਿਖੇ ਪਹੁੰਚੇ | ਇਸ ਮੌਕੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ | ਇਸ ...
ਫ਼ਿਰੋਜ਼ਪੁਰ, 19 ਮਈ (ਤਪਿੰਦਰ ਸਿੰਘ)-ਬੀਤੇ ਦਿਨੀਂ ਲੁਧਿਆਣਾ ਵਿਖੇ ਮੁੱਖ ਮੰਤਰੀ ਪੰਜਾਬ ਵਲੋਂ ਕੀਤੀ ਗਈ ਮੀਟਿੰਗ ਵਿਚ ਵਾਇਰਲ ਹੋਈ ਵੀਡੀਓ ਤੋਂ ਬਾਅਦ ਸਕੂਲ ਮੁਖੀਆਂ ਨੂੰ ਨੋਟਿਸ ਜਾਰੀ ਕਰਕੇ ਚੰਡੀਗੜ੍ਹ ਬੁਲਾਉਣ ਦੀ ਸਿੱਖਿਆ ਵਿਭਾਗ ਦੀ ਕਾਰਵਾਈ ਦੀ ਜੁਆਇੰਟ ...
ਫ਼ਿਰੋਜ਼ਪੁਰ, 19 ਮਈ (ਤਪਿੰਦਰ ਸਿੰਘ)-ਪੰਜਾਬ ਰੋਡਵੇਜ਼ ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਕੱਚੇ ਮੁਲਾਜ਼ਮਾਂ ਨਾਲ ਗੁਲਾਮਾਂ ਵਾਂਗ ਵਿਵਹਾਰ ਕਰਨ ਅਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਤੋਂ ਤੰਗ ਆ ...
ਫ਼ਿਰੋਜ਼ਪੁਰ, 19 ਮਈ (ਕੁਲਬੀਰ ਸਿੰਘ ਸੋਢੀ)-ਮਾਈਨਿੰਗ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਦੇ ਚੱਲਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਜੇ. ਸੀ. ਬੀ. ਮਸ਼ੀਨ ਮਾਲਕਾਂ ਵਲੋਂ ਫ਼ਿਰੋਜ਼ਪੁਰ ਮਾਈਨਿੰਗ ਦਫ਼ਤਰ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ...
ਫ਼ਿਰੋਜ਼ਪੁਰ, 19 ਮਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਸੈਸ਼ਨ ਕੋਰਟ ਨੇ ਇਕ ਔਰਤ ਨੂੰ ਟਰੈਕਟਰ ਹੇਠਾਂ ਦੇ ਕੇ ਕਤਲ ਕਰਨ ਦੇ ਮਾਮਲੇ ਵਿਚ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਦੋ ਸਕੇ ਭਰਾਵਾਂ ਸਮੇਤ ਤਿੰਨ ਵਿਅਕਤੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ | ਇਹ ਕਤਲ ...
ਫ਼ਿਰੋਜ਼ਪੁਰ, 19 ਮਈ (ਕੁਲਬੀਰ ਸਿੰਘ ਸੋਢੀ, ਰਾਕੇਸ਼ ਚਾਵਲਾ, ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਤੇ ਛਾਉਣੀ ਵਿਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਕਰਕੇ ਜਿੱਥੇ ਲੋਕ ਵੱਡੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ, ਉੱਥੇ ਲੋਕਾਂ ਵਲੋਂ ਪੁਲਿਸ ਦੀ ਕਰਗੁਜਾਰੀ ...
ਫ਼ਿਰੋਜ਼ਪੁਰ, 19 ਮਈ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਜਨਰੇਟਰ ਦਾ ਸਮਾਨ ਚੋਰੀ ਕਾਰਨ ਵਾਲਿਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਦਰ ਦੇ ਹੌਲਦਾਰ ਪਰਮਜੀਤ ਸਿੰਘ ਪਾਸ ਪਿੰਡ ਕਮਲ ਵਾਲਾ, ਥਾਣਾ ਆਰਿਫ਼ ਕੇ ਦੇ ਵਾਸੀ ਗੁਰਪ੍ਰੀਤ ਸਿੰਘ ...
ਫ਼ਿਰੋਜ਼ਪੁਰ, 19 ਮਈ (ਰਾਕੇਸ਼ ਚਾਵਲਾ)-ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਸਿਹਤ ਸਹੂਲਤ ਵਾਸਤੇ ਕੇਂਦਰ ਸਰਕਾਰ ਵਲੋਂ ਜਾਰੀ ਆਯੁਸ਼ਮਾਨ ਸਕੀਮ ਤਹਿਤ ਸੂਬੇ ਦੇ ਲੋਕਾਂ ਨੂੰ ਮਿਲ ਰਹੀ ਇਲਾਜ ਦੀ ਸੁਵਿਧਾ ਕਾਫ਼ੀ ਦਿਨਾਂ ਤੋਂ ਬੰਦ ਪਈ ਹੋਈ ਹੈ, ਜਿਸ ਕਰਕੇ ਆਮ ਵਰਗ ਦੇ ...
ਮਮਦੋਟ, 19 ਮਈ (ਸੁਖਦੇਵ ਸਿੰਘ ਸੰਗਮ)-ਪੰਜਾਬ 'ਚ 'ਆਪ' ਸਰਕਾਰ ਬਣਨ ਉਪਰੰਤ ਵੀ ਸਰਕਾਰੀ ਨੌਕਰੀਆਂ ਲਈ ਜੱਦੋ-ਜਹਿਦ ਕਰ ਰਹੇ ਅਤੇ ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ੳੱੁਚ ਵਿੱਦਿਆ ਹਾਸਿਲ ਕੀਤੀ ਹੋਣ ਦੇ ਬਾਵਜੂਦ ਤੇ ਓਵਰਏਜ ਹੋਣ ਦੇ ਡਰੋਂ ਦਰਜਾ ਚਾਰ ਨੌਕਰੀ ਕਰਨ ਲਈ ਮਜਬੂਰ ...
ਗੁਰੂਹਰਸਹਾਏ, 19 ਮਈ (ਕਪਿਲ ਕੰਧਾਰੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਜੋ ਰੋਸ ਪ੍ਰਦਰਸ਼ਨ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਦੇ ਸਹਿਰ ਫ਼ਰੀਦਕੋਟ ਵਿਖੇ ਉਨ੍ਹਾਂ ਦੇ ਘਰ ਅੱਗੇ 22 ਮਈ ਦਿਨ ਐਤਵਾਰ ਨੂੰ ...
ਗੁਰੂਹਰਸਹਾਏ, 19 ਮਈ (ਹਰਚਰਨ ਸਿੰਘ ਸੰਧੂ)- ਡੇਰਾ ਮਾਈ ਜੀਵਾਂ, ਬਾਬਾ ਤੇਗਾ ਦਾਸ ਪੀਰ, ਹਕੀਮ ਬਾਬਾ ਸਾਧੂ ਦਾਸ ਪੀਰ ਪਿੰਡ ਮੋਹੜ ਕੇ ਹਿਠਾੜ ਵਿਖੇ 4 ਜੂਨ ਨੂੰ ਸਾਲਾਨਾ ਭਾਰੀ ਮੇਲਾ ਲੱਗ ਰਿਹਾ ਹੈ | ਮੇਲੇ ਦੌਰਾਨ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪੈਣਗੇ ਤੇ ਰਾਗੀ ਢਾਡੀ ...
ਫ਼ਿਰੋਜ਼ਪੁਰ, 19 ਮਈ (ਤਪਿੰਦਰ ਸਿੰਘ)-ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਮੱਲਵਾਲ ਕਦੀਮ ਦਾ ਨਿਰੀਖਣ ਕਰਕੇ ਮਿਡ-ਡੇ-ਮੀਲ ਰਾਹੀਂ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਗੁਣਵੱਤਾ ਚੈੱਕ ਕੀਤੀ ਗਈ | ਇਸ ਤੋਂ ...
ਫ਼ਿਰੋਜ਼ਪੁਰ, 19 ਮਈ (ਜਸਵਿੰਦਰ ਸਿੰਘ ਸੰਧੂ)-ਟੋਇਆਂ 'ਚ ਸੜਕ ਹੋਣ ਦਾ ਖ਼ਿਤਾਬ ਹਾਸਲ ਕਰ ਚੁੱਕੀ ਫ਼ਿਰੋਜ਼ਪੁਰ-ਮੁਕਤਸਰ ਸੜਕ ਦੇ ਨਿਰਮਾਣ 'ਚ ਪੈਰ-ਪੈਰ 'ਤੇ ਖੜ੍ਹੇ ਹੁੰਦੇ ਅੜਿੱਕਿਆਂ ਤੋਂ ਦੁਖੀ ਤਿੰਨਾਂ ਜ਼ਿਲਿ੍ਹਆਂ ਦੇ ਲੋਕਾਂ ਨੇ ਡਵੀਜ਼ਨਲ ਜੰਗਲਾਤ ਵਿਭਾਗ ...
ਮੁਖ਼ਤਿਆਰ ਸਿੰਘ ਬਰਾੜ ਜ਼ੀਰਾ, 19 ਮਈ (ਮਨਜੀਤ ਸਿੰਘ ਢਿੱਲੋਂ)-ਹੁਣ ਤੱਕ ਬਿਜਲੀ ਬੋਰਡ ਦੇ 80 ਫ਼ੀਸਦੀ ਤੋਂ ਵੱਧ ਗਰਿੱਡ ਜੋ ਕਿ ਦੋ ਪਾਸਿਓ ਸਪਲਾਈ ਨਾਲ ਚੱਲ ਰਹੇ ਹਨ, ਉੱਥੇ ਜ਼ੀਰਾ 66 ਕੇ. ਵੀ. ਬਿਜਲੀ ਘਰ ਨੂੰ ਸਿਰਫ਼ ਮਸਤੇਵਾਲਾ ਤੋਂ ਹੀ ਸਪਲਾਈ ਮਿਲ ਰਹੀ ਹੈ ਤੇ ਜੇਕਰ ਇਸ ...
ਗੁਰੂਹਰਸਹਾਏ, 19 ਮਈ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਨੇ 10 ਕਿੱਲੋ ਭੱੁਕੀ ਚੂਰਾ ਪੋਸਤ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਵਾਂ ਚੈਕਿੰਗ ਸ਼ੱਕੀ ...
ਜ਼ੀਰਾ, 19 ਮਈ (ਮਨਜੀਤ ਸਿੰਘ ਢਿੱਲੋਂ)-ਹੁਣ ਤੱਕ ਬਿਜਲੀ ਬੋਰਡ ਦੇ 80 ਫ਼ੀਸਦੀ ਤੋਂ ਵੱਧ ਗਰਿੱਡ ਜੋ ਕਿ ਦੋ ਪਾਸਿਓ ਸਪਲਾਈ ਨਾਲ ਚੱਲ ਰਹੇ ਹਨ, ਉੱਥੇ ਜ਼ੀਰਾ 66 ਕੇ. ਵੀ. ਬਿਜਲੀ ਘਰ ਨੂੰ ਸਿਰਫ਼ ਮਸਤੇਵਾਲਾ ਤੋਂ ਹੀ ਸਪਲਾਈ ਮਿਲ ਰਹੀ ਹੈ ਤੇ ਜੇਕਰ ਇਸ ਬਿਜਲੀ ਘਰ ਨੂੰ ਦੋਹਰੀ ...
ਜ਼ੀਰਾ, 19 ਮਈ (ਮਨਜੀਤ ਸਿੰਘ ਢਿੱਲੋਂ)-ਪੰਜਾਬ ਵਾਸੀਆਂ ਵਲੋਂ ਵੋਟਾਂ ਦੇ ਰੂਪ ਵਿਚ ਮਿਲੇ ਪਿਆਰ ਦਾ ਕਰਜ਼ ਆਮ ਆਦਮੀ ਪਾਰਟੀ ਪੰਜਾਬ ਦਾ ਵਿਕਾਸ ਅਤੇ ਲੋਕਾਂ ਦੀਆਂ ਮੰਗਾਂ 'ਤੇ ਖਰਾਂ ਉਤਰ ਕੇ ਲਾਵੇਗੀ, ਜਿਸ ਲਈ ਸਰਕਾਰ ਵਲੋਂ ਰੋਜ਼ਾਨਾ ਲੋਕਾਂ ਦੇ ਹੱਕ ਵਿਚ ਫ਼ੈਸਲੇ ਲਏ ਜਾ ...
ਮੁੱਦਕੀ, 19 ਮਈ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਲੋਹਾਮ ਰੋਡ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਚ ਦੁਰਗਾ ਭਜਨ ਦੇ ਮੰਡਲੀ ਦੇ ਪ੍ਰਧਾਨ ਲੱਕੀ ਮਨਚੰਦਾ ਦੀ ਅਗਵਾਈ ਹੇਠ ਮਾਤਾ ਚਿੰਤਪੁਰਨੀ ਜੈਅੰਤੀ ਬੜੀ ਧੂਮ-ਧਾਮ ਨਾਲ ਮਨਾਈ ਗਈ, ਜਿਸ ਦੌਰਾਨ ਕੰਜਕਾਂ ਵੱਲੋਂ ਕੇਕ ...
ਗੁਰੂਹਰਸਹਾਏ, 19 ਮਈ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਨੇ ਵਿਧਾਇਕ ਗੁਰੂਹਰਸਹਾਏ ਤੇ ਉਸ ਦੇ ਭਾਣਜੇ ਖ਼ਿਲਾਫ਼ ਅਪਸ਼ਬਦ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਮਾਮਲੇ ਵਿਚ ਦੋ ਲੋਕਾਂ ਦੇ ਖ਼ਿਲਾਫ਼ ਐੱਸ. ਸੀ. ਅਤੇ ਐੱਸ. ਟੀ. ਦੀ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ...
ਕੁੱਲਗੜ੍ਹੀ, 19 ਮਈ (ਸੁਖਜਿੰਦਰ ਸਿੰਘ ਸੰਧੂ)-ਥਾਣਾ ਕੁੱਲਗੜ੍ਹੀ ਦੇ ਮੁਖੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ 23 ਜਨਵਰੀ 2015 ਨੂੰ ਥਾਣਾ ਕੁੱਲਗੜ੍ਹੀ ਵਿਖੇ ਮੁਕੱਦਮਾ ਨੰਬਰ-18 ਅਧੀਨ ਧਾਰਾ 21/25/ 29/61/85 ਦਰਜ ਕੀਤਾ ਗਿਆ ਸੀ | ਇਸ ਕੇਸ ਵਿਚ 520 ਗਰਾਮ ਹੈਰੋਇਨ ...
ਖੋਸਾ ਦਲ ਸਿੰਘ, 19 ਮਈ (ਮਨਪ੍ਰੀਤ ਸਿੰਘ ਸੰਧੂ)-ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਡਾ. ਪਿਰਥੀ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਡਾ. ਲਖਵਿੰਦਰ ਸਿੰਘ ਖੇਤੀਬਾੜੀ ਅਫ਼ਸਰ ਜ਼ੀਰਾ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਨਜ਼ਦੀਕੀ ਪਿੰਡ ਕੋਹਾਲਾ ਵਿਖੇ ...
ਗੁਰੂਹਰਸਹਾਏ, 19 ਮਈ (ਕਪਿਲ ਕੰਧਾਰੀ)-ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਇੱਕਜੁੱਟ ਕਰਨ ਤੇ ਹਲਕਾ ਗੁਰੂਹਰਸਹਾਏ ਵਿਚ ਕਾਂਗਰਸੀ ਨੂੰ ਮਜ਼ਬੂਤ ਕਰਨ ਦੇ ਲਈ ਗੁਰੂਹਰਸਹਾਏ ਵਿਚ ਸਥਿਤ ਬੂਟਾ ਰਾਮ ਧਰਮਸ਼ਾਲਾ ਵਿਖੇ ਵਿਧਾਨ ਸਭਾ ...
ਗੁਰੂਹਰਸਹਾਏ, 19 ਮਈ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਸ੍ਰੀ ਰਾਧਾ ਕਿ੍ਸ਼ਨ ਮੰਦਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚੇ ਨੂੰ ਗੁਰੂਹਰਸਹਾਏ ਵਿਖੇ ਮਜ਼ਬੂਤ ਕਰਨ ਦੇ ਲਈ ਯੁਵਾ ਮੋਰਚੇ ਵਲੋਂ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ...
ਗੁਰੂਹਰਸਹਾਏ/ਗੋਲੂ ਕਾ ਮੋੜ, 19 ਮਈ (ਹਰਚਰਨ ਸਿੰਘ ਸੰਧੂ, ਸੁਰਿੰਦਰ ਸਿੰਘ ਪੁਪਨੇਜਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਗੁਰੂਹਰਸਹਾਏ ਦੇ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਹਲਕੇ ਦੇ 40 ਪਿੰਡਾਂ ਦੇ ਕਿਸਾਨ ਆਗੂਆਂ ਦੀ ਮੀਟਿੰਗ ਗੁਰਦੁਆਰਾ ਸੰਗਤਸਰ ...
ਤਲਵੰਡੀ ਭਾਈ, 19 ਮਈ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)-ਕਾਂਗਰਸ ਪਾਰਟੀ ਵਲੋਂ ਹੇਠਲੇ ਪੱਧਰ 'ਤੇ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ ਵਾਸਤੇ ਵਰਕਰਾਂ ਦੀ ਰਾਇ ਲੈਣ ਲਈ ਕਾਂਗਰਸ ਹਾਈਕਮਾਂਡ ਵਲੋਂ ਭੇਜੇ ਗਏ ਫ਼ਿਰੋਜ਼ਪੁਰ ਜ਼ਿਲੇ੍ਹ ਦੇ ਡੀ. ਆਰ. ਓ. ਨਿਸ਼ਾਦ ...
ਗੁਰੂਹਰਸਹਾਏ, 19 ਮਈ (ਹਰਚਰਨ ਸਿੰਘ ਸੰਧੂ)-ਪਿੰਡ ਬਾਦਲ ਕੇ ਉਤਾੜ ਵਿਖੇ ਮੇਰੀ ਮਾਲਕੀ ਦੋ ਕਨਾਲ 15 ਮਰਲੇ ਘਰ ਦੀ ਥਾਂ ਉੱਪਰ ਪਿੰਡ ਦੇ ਕੁਝ ਸ਼ਰਾਰਤੀ ਲੋਕਾਂ ਵਲੋਂ ਸਾਡੀ ਗ਼ੈਰ-ਹਾਜ਼ਰੀ ਵਿਚ ਘਰ ਅੰਦਰ ਵੜ ਕੇ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ...
ਗੋਲੂ ਕਾ ਮੋੜ, 19 ਮਈ (ਸੁਰਿੰਦਰ ਸਿੰਘ ਪੁਪਨੇਜਾ)-ਸ਼ਹੀਦ ਊਧਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਗੋਲੂ ਕਾ ਮੋੜ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਨੀਲਮ ਰਾਣੀ ਤੇ ਸਕੂਲ ਮੈਨੇਜਰ ਬਲਦੇਵ ...
ਫ਼ਿਰੋਜ਼ਪੁਰ, 19 ਮਈ (ਜਸਵਿੰਦਰ ਸਿੰਘ ਸੰਧੂ)-ਦਿਨੋਂ-ਦਿਨ ਬੇਤਹਾਸ਼ਾ ਵੱਧ ਰਹੀ ਤਪਸ਼ ਤੇ ਗਰਮੀ ਦੀ ਮਾਰ ਤੋਂ ਲੋਕਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਨੇ ਸੁਚੇਤ ਕਰਦਿਆਂ ਗਰਮੀ ਦੀ ਮਾਰ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਸਿਵਲ ਸਰਜਨ ਡਾ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX