ਤਾਜਾ ਖ਼ਬਰਾਂ


ਏਕਨਾਥ ਸ਼ਿੰਦੇ ਨੇ ਐਮ.ਐਨ.ਐਸ. ਪ੍ਰਮੁੱਖ ਰਾਜ ਠਾਕਰੇ ਨਾਲ ਫ਼ੋਨ 'ਤੇ ਕੀਤੀ ਗੱਲ
. . .  4 minutes ago
ਮੁੰਬਈ, 27 ਜੂਨ - ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕ ਏਕਨਾਥ ਸ਼ਿੰਦੇ ਨੇ ਐਮ.ਐਨ.ਐਸ. ਪ੍ਰਮੁੱਖ ਰਾਜ ਠਾਕਰੇ ਨਾਲ 2 ਵਾਰ ਫ਼ੋਨ 'ਤੇ ਗੱਲਬਾਤ ਕੀਤੀ। ਸ਼ਿੰਦੇ ਨੇ ਰਾਜ ਠਾਕਰੇ ਨਾਲ ਮਹਾਰਾਸ਼ਟਰ ਦੀ ਤਾਜ਼ਾ ਸਥਿਤੀ ਬਾਰੇ ਗੱਲਬਾਤ ਕੀਤੀ ਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਇਸ ਦੀ ਪੁਸ਼ਟੀ ਐਮ.ਐਨ.ਐਸ. ਨੇਤਾ ਨੇ ਕੀਤੀ।
⭐ਮਾਣਕ - ਮੋਤੀ⭐
. . .  20 minutes ago
⭐ਮਾਣਕ - ਮੋਤੀ⭐
ਏਕਨਾਥ ਸ਼ਿੰਦੇ ਦੇ ਬੇਟੇ ਦੇ ਦਫਤਰ 'ਤੇ ਹਮਲੇ ਦੇ ਮਾਮਲੇ 'ਚ ਸ਼ਿਵ ਸੈਨਾ ਦੇ 7 ਕਰਮਚਾਰੀ ਗ੍ਰਿਫਤਾਰ
. . .  1 day ago
ਸਿਮਰਨਜੀਤ ਸਿੰਘ ਮਾਨ ਦੀ ਸਿਹਤ ਬਿਲਕੁਲ ਠੀਕ-ਠਾਕ-ਈਮਾਨ ਸਿੰਘ ਮਾਨ
. . .  1 day ago
ਮਲੇਰਕੋਟਲਾ, 26 ਜੂਨ (ਮੁਹੰਮਦ ਹਨੀਫ ਥਿੰਦ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੇਤੂ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਤਬੀਅਤ ਬਿਲਕੁਲ ਠੀਕ-ਠਾਕ ...
ਸ਼ਿਵ ਸੈਨਾ ਦੇ ਬਾਗੀ ਵਿਧਾਇਕ ਏਕਨਾਥ ਸ਼ਿੰਦੇ ਨੇ ਸੁਪਰੀਮ ਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਵਪਾਰਕ ਹਦਾਇਤਾਂ ਦੀ ਉਲੰਘਣਾ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬਿਜਲੀ ਮਹਿਕਮੇ ਦੇ ਕਈ ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ , 26 ਜੂਨ -ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪੰਜਾਬ ਰਾਜ ਪਵਾਰ ਕਾਰਪੋਰੇਸ਼ਨ ਦੇ ਗੁਰਤੇਜ ਸਿੰਘ ਏ. ਏ. ਈ. , ਮਿਹਰ ਚੰਦ ਕਲਰਕ, ਸੰਗੀਤ ਸਹੋਤਾ ਕਲਰਕ ਬਰੀਵਾਲਾ ਸਬ ...
ਇਹ ਬਗਾਵਤ ਨਹੀਂ ਹੈ, ਇਹ ਵੱਖਵਾਦ ਹੈ - ਆਦਿੱਤਿਆ ਠਾਕਰੇ
. . .  1 day ago
ਮੁੰਬਈ, 26 ਜੂਨ - ਮਹਾਰਾਸ਼ਟਰ ਦੇ ਮੰਤਰੀ ਅਤੇ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਨੇ ਕਿਹਾ, ''20 ਮਈ ਨੂੰ ਮੁੱਖ ਮੰਤਰੀ ਊਧਵ ਠਾਕਰੇ ਨੇ ਏਕਨਾਥ ਸ਼ਿੰਦੇ ਨੂੰ ਫ਼ੋਨ ਕਰਕੇ ਕਿਹਾ ਕਿ ਜੇਕਰ ਤੁਸੀਂ ਸੀ.ਐਮ ਬਣਨਾ ਚਾਹੁੰਦੇ ...
ਯੂ.ਪੀ. ਦੇ ਰਾਮਪੁਰ ਅਤੇ ਆਜ਼ਮਗੜ੍ਹ ਦੀਆਂ ਉਪ ਚੋਣਾਂ ’ਚ ਭਾਜਪਾ ਦੀ ਇਤਿਹਾਸਕ ਜਿੱਤ ਪ੍ਰਧਾਨ ਮੰਤਰੀ ਮੋਦੀ ਤੇ ਯੋਗੀ ਸਰਕਾਰ ਦੀਆਂ ਗਰੀਬ ਪੱਖੀ ਨੀਤੀਆਂ ਦੀ ਜਿੱਤ - ਜੇ.ਪੀ. ਨੱਢਾ
. . .  1 day ago
ਪ੍ਰਧਾਨ ਮੰਤਰੀ ਮੋਦੀ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨ ਲਈ ਜਰਮਨੀ ਪਹੁੰਚੇ
. . .  1 day ago
ਮਿਊਨਿਖ, 26 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੇ ਮਿਊਨਿਖ ਸ਼ਹਿਰ 'ਚ ਇਕ ਕਮਿਊਨਿਟੀ ਸਮਾਗਮ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ।
ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਨਤੀਜਾ 27 ਜੂਨ ਨੂੰ ਐਲਾਨਿਆ ਜਾਵੇਗਾ
. . .  1 day ago
ਐਸ.ਏ.ਐਸ .ਨਗਰ , 26 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - 12ਵੀਂ ਜਮਾਤ ਦਾ ਪ੍ਰੀਖਿਆ ਦਾ ਨਤੀਜਾ 27 ਜੂਨ 2022 ਨੂੰ ਬਾਅਦ ਦੁਪਹਿਰ 3 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨ ਵਲੋਂ ਵਰਚੁਅਲ ਮੀਟਿੰਗ ...
ਸੰਗਰੂਰ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ, ਸੰਗਰੂਰ ਦੇ ਲੋਕਾਂ ਦਾ ਫ਼ਤਵਾ ਸਿਰ ਮੱਥੇ
. . .  1 day ago
225 ਗ੍ਰਾਮ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਬਠਿੰਡਾ, 26 ਜੂਨ (ਨਾਇਬ ਸਿੰਘ ਸਿੱਧੂ) - ਬਠਿੰਡਾ ਸੀ.ਆਈ.ਏ-1 ਦੀ ਪੁਲਿਸ ਪਾਰਟੀ ਨੇ ਏ.ਐੱਸ.ਆਈ. ਹਰਜੀਵਨ ਦੀ ਅਗਵਾਈ ਵਿਚ ਗਸ਼ਤ ਦੌਰਾਨ ਨਰਸਿੰਘ ਕਾਲੋਨੀ ਡੂਮਵਾਲੀ ਤੋਂ ਇਕ ਨਸ਼ਾ ਤਸਕਰ ਨੂੰ 225 ਗ੍ਰਾਮ ਹੈਰੋਇਨ ਸਮੇਤ...
ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ ਕਰਦੇ ਹਾਂ ਪ੍ਰਵਾਨ - ਰਾਘਵ ਚੱਢਾ ਦਾ ਟਵੀਟ
. . .  1 day ago
ਚੰਡੀਗੜ੍ਹ, 26 ਜੂਨ - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ 'ਤੇ ਟਵੀਟ ਕਰਦਿਆ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਅਸੀ ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ...
ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖੁਸ਼ੀ 'ਚ ਨੌਜਵਾਨਾਂ ਨੇ ਕੱਢਿਆ ਜੇਤੂ ਮਾਰਚ
. . .  1 day ago
ਮਹਿਲ ਕਲਾਂ,26 ਜੂਨ (ਅਵਤਾਰ ਸਿੰਘ ਅਣਖੀ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ. ਸਿਮਰਨਜੀਤ ਸਿੰਘ ਮਾਨ ਦੀ 5822 ਵੋਟਾਂ ਨਾਲ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਇਲਾਕਾ ਮਹਿਲ ਕਲਾਂ ਅੰਦਰ ਖੁਸ਼ੀਆਂ ਭਰਿਆ ਮਾਹੌਲ ਬਣਿਆ ਹੋਇਆ ਹੈ। ਵੱਡੀ ਗਿਣਤੀ 'ਚ ਸਮਰਥਕਾਂ...
ਵਰਕਰਾਂ ਤੇ ਸਮਰਥਕਾਂ ਨੇ ਭੰਗੜੇ ਪਾ ਕੇ ਅਤੇ ਪਟਾਕੇ ਚਲਾ ਕੇ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖੁਸ਼ੀ ਕੀਤੀ ਸਾਂਝੀ
. . .  1 day ago
ਤਪਾ ਮੰਡੀ, 26 ਜੂਨ (ਵਿਜੇ ਸ਼ਰਮਾ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਆਏ ਨਤੀਜੇ ਦਾ ਜਿਉਂ ਹੀ ਤਪਾ ਦਫਤਰ ਵਿਖੇ ਵਰਕਰਾਂ ਤੇ ਸਮਰਥਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਢੋਲ...
ਸ. ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿਚ ਸੁਨਾਮ ਦਫਤਰ ਵਿਖੇ ਵੰਡੇ ਗਏ ਲੱਡੂ
. . .  1 day ago
ਸੁਨਾਮ ਊਧਮ ਸਿੰਘ ਵਾਲਾ, 26 ਜੂਨ (ਰੁਪਿੰਦਰ ਸਿੰਘ ਸੱਗੂ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਹੋਈ ਇਤਿਹਾਸਕ ਜਿੱਤ ਦੀ ਖੁਸ਼ੀ ਵਿਚ ਸਥਾਨਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਚੋਣ ਦਫਤਰ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ...
ਸਿਮਰਨਜੀਤ ਸਿੰਘ ਮਾਨ ਦੀ ਇਤਿਹਾਸਕ ਜਿੱਤ 'ਤੇ ਪਰਿਵਾਰ ਨੇ ਮਨਾਈ ਖੁਸ਼ੀ
. . .  1 day ago
ਮਲੇਰਕੋਟਲਾ, 26 ਜੂਨ (ਮੁਹੰਮਦ ਹਨੀਫ ਥਿੰਦ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 2022 ਦੇ ਅੱਜ ਆਏ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ...
ਪਿੰਡ ਢੱਡਰੀਆਂ 'ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਨੌਜਵਾਨਾਂ ਵਲੋਂ ਵੰਡੇ ਗਏ ਲੱਡੂ
. . .  1 day ago
ਲੌਂਗੋਵਾਲ, 26 ਜੂਨ (ਸ.ਸ.ਖੰਨਾ,ਵਿਨੋਦ) - ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਜਿੱਤ ਦੀ ਖ਼ੁਸ਼ੀ ਚ' ਪਿੰਡ ਢੱਡਰੀਆਂ ਦੇ ਨੌਨੌਜਵਾਨਾਂ ਵਲੋਂ ਲੱਡੂ ਵੰਡੇ ਗਏ ਅਤੇ ਖੁਸ਼ੀ ਮਨਾਈ...
ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿਚ ਵੰਡੇ ਲੱਡੂ
. . .  1 day ago
ਸ੍ਰੀ ਮੁਕਤਸਰ ਸਾਹਿਬ, 26 ਜੂਨ (ਰਣਜੀਤ ਸਿੰਘ ਢਿੱਲੋਂ) - ਅੱਜ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਨਤੀਜੇ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ...
ਵੀਰ ਜੀ ਰਾਜੋਆਣਾ ਦੇ ਘਰ ਆਉਣ ਤੱਕ ਮੇਰਾ ਸੰਘਰਸ਼ ਰਹੇਗਾ ਜਾਰੀ - ਬੀਬੀ ਕਮਲਦੀਪ ਕੌਰ ਰਾਜੋਆਣਾ
. . .  1 day ago
ਸੰਗਰੂਰ, 26 ਜੂਨ - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਹਾਰ ਤੋਂ ਬਾਅਦ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਕਿਹਾ ਕਿ ਮੈਂ ਪਿਛਲੇ 27 ਸਾਲਾਂ ਤੋਂ ਆਪਣੇ ਵੀਰ ਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਘਰ ਵਾਪਸੀ ਲਈ ਸੰਘਰਸ਼ ਕਰ ਰਹੀ ਹਾਂ। ਮੇਰੇ ਲਈ ਇਹ ਚੋਣਾਂ ਵੀ ਉਸੇ ਸੰਘਰਸ਼ ਦੀ ਇਕ ਕੜੀ...
ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ 'ਚ ਨੌਜਵਾਨਾਂ ਨੇ ਕੱਢਿਆ ਜੇਤੂ ਜਲੂਸ
. . .  1 day ago
ਹੰਡਿਆਇਆ/ਬਰਨਾਲਾ, 26 ਜੂਨ (ਗੁਰਜੀਤ ਸਿੰਘ ਖੁੱਡੀ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ...
ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਤੋਂ ਖੁਸ਼ੀ ਦਾ ਇਜ਼ਹਾਰ
. . .  1 day ago
ਅੰਮ੍ਰਿਤਸਰ, 25 ਜੂਨ (ਹਰਮਿੰਦਰ ਸਿੰਘ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਤੋਂ ਇੱਕ ਬਿਆਨ ਜਾਰੀ ਕਰਦੇ ਹੋਏ ਪਾਰਟੀ...
ਸਿਮਰਨਜੀਤ ਸਿੰਘ ਮਾਨ ਨੇ ਪ੍ਰਾਪਤ ਕੀਤਾ ਜਿੱਤ ਦਾ ਸਰਟੀਫਿਕੇਟ
. . .  1 day ago
ਸੰਗਰੂਰ, 26 ਜੂਨ (ਦਮਨਜੀਤ ਸਿੰਘ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੇ ਜਿੱਤ ਦਾ ਸਰਟੀਫਿਕੇਟ...
ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਇਲਾਕੇ 'ਚ ਖੁਸ਼ੀ ਦਾ ਮਾਹੌਲ
. . .  1 day ago
ਤਪਾ ਮੰਡੀ, 26 ਜੂਨ (ਪ੍ਰਵੀਨ ਗਰਗ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ 'ਚ ਸਮਰਥਕਾਂ ਨੇ ਪਟਾਕੇ ਚਲਾਏ।ਇਸ ਮੌਕੇ ਮਾਨ ਸਮਰਥਕਾਂ...
ਲੌਂਗੋਵਾਲ' ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਵਰਕਰਾਂ ਵੱਲੋਂ ਖ਼ੁਸ਼ੀ ਚ' ਵੰਡੇ ਗਏ ਲੱਡੂ
. . .  1 day ago
ਲੌਂਗੋਵਾਲ, 26 ਜੂਨ (ਸ.ਸ.ਖੰਨਾ,ਵਿਨੋਦ) - ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਮੰਨੇ ਜਾਂਦੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿੱਚ ਲੌਂਗੋਵਾਲ ਦੇ ਨੌਜਵਾਨਾਂ ਵਲੋਂ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 8 ਜੇਠ ਸੰਮਤ 554
ਵਿਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਪਹਿਲਾ ਸਫ਼ਾ

ਸਿੱਧੂ ਵਲੋਂ ਆਤਮ ਸਮਰਪਣ-ਪਟਿਆਲਾ ਜੇਲ੍ਹ ਭੇਜਿਆ

ਆਮ ਬੰਦੀਆਂ ਵਾਂਗ ਰਹਿਣਗੇ ਜੇਲ੍ਹ 'ਚ
ਮਨਦੀਪ ਸਿੰਘ ਖਰੌੜ
ਪਟਿਆਲਾ, 20 ਮਈ-ਸੜਕ ਹਿੰਸਾ ਮਾਮਲੇ 'ਚ ਦੋਸ਼ੀ ਪਾਏ ਜਾਣ 'ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਪਟਿਆਲਾ ਦੀ ਸੀ.ਜੇ.ਐਮ. ਅਦਾਲਤ 'ਚ ਆਤਮ ਸਮਰਪਣ ਕਰਨ 'ਤੇ ਪੁਲਿਸ ਨੇ ਉਨ੍ਹਾਂ ਦਾ ਮਾਤਾ ਕੁਸ਼ੱਲਿਆ ਹਸਪਤਾਲ 'ਚ ਮੈਡੀਕਲ ਕਰਵਾਉਣ ਤੋਂ ਬਾਅਦ ਪਟਿਆਲਾ ਜੇਲ੍ਹ 'ਚ ਭੇਜ ਦਿੱਤਾ ਹੈ | ਸ. ਸਿੱਧੂ ਦੇ ਵਕੀਲ ਐਸ.ਪੀ.ਐਸ. ਵਰਮਾ ਵਲੋਂ ਆਤਮ-ਸਮਰਪਣ ਲਈ ਅਰਜ਼ੀ ਪਟਿਆਲਾ ਸੈਸ਼ਨ ਕੋਰਟ 'ਚ ਦਾਇਰ ਕੀਤੀ ਗਈ ਸੀ ਪਰੰਤੂ ਸੈਸ਼ਨ ਕੋਰਟ ਨੇ ਉਨ੍ਹਾਂ ਦੀ ਅਰਜ਼ੀ ਇਲਾਕਾ ਮੈਜਿਸਟਰੇਟ ਸੀ.ਜੇ.ਐਮ. ਅਮਿਤ ਮਲਹਾਨ ਦੀ ਅਦਾਲਤ 'ਚ ਸੁਣਵਾਈ ਲਈ ਭੇਜ ਦਿੱਤੀ, ਜਿੱਥੇ ਅਦਾਲਤ ਨੇ ਨਵਜੋਤ ਸਿੰਘ ਸਿੱਧੂ ਦੀ ਆਤਮ ਸਮਰਪਣ ਦੀ ਅਰਜ਼ੀ ਸਵੀਕਾਰ ਕਰਦਿਆਂ ਪਟਿਆਲਾ ਪੁਲਿਸ ਨੂੰ ਉਨ੍ਹਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਸ. ਸਿੱਧੂ ਨੂੰ ਪਟਿਆਲਾ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਗਿਆ | ਕਾਂਗਰਸੀ ਆਗੂ ਸ. ਸਿੱਧੂ ਨੇ ਉਕਤ ਕੇਸ ਸੰਬੰਧੀ ਪਟਿਆਲਾ ਅਦਾਲਤ 'ਚ ਪੇਸ਼ ਹੋਣ ਤੋਂ ਪਹਿਲਾਂ ਸੁਪਰੀਮ ਕੋਰਟ 'ਚ ਇਕ ਅਰਜ਼ੀ ਦਾਇਰ ਕਰਕੇ ਮੈਡੀਕਲ ਆਧਾਰ 'ਤੇ ਇਸ ਕੇਸ 'ਚ ਆਤਮ ਸਮਰਪਣ ਕਰਨ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਸੀ ਪਰ ਸੁਪਰੀਮ ਕੋਰਟ ਵਲੋਂ ਉਨ੍ਹਾਂ ਨੂੰ ਕੋਈ ਰਾਹਤ ਨਾ ਦੇਣ ਤੋਂ ਬਾਅਦ ਉਹ ਅੱਜ ਸ਼ਾਮੀ ਚਾਰ ਵਜੇ ਦੇ ਕਰੀਬ ਪਟਿਆਲਾ ਅਦਾਲਤ 'ਚ ਪੇਸ਼ ਹੋਏ ਸੀ | ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਪਟਿਆਲਾ ਵਿਖੇ ਉਨ੍ਹਾਂ ਦੀ ਰਿਹਾਇਸ਼ 'ਤੇ ਕਾਂਗਰਸੀ ਆਗੂ ਹਰਦਿਆਲ ਸਿੰਘ ਕੰਬੋਜ, ਰਾਜਿੰਦਰ ਸਿੰਘ ਸਮੇਤ 9 ਸਾਬਕਾ ਵਿਧਾਇਕਾਂ ਤੋਂ ਇਲਾਵਾ ਸਥਾਨਕ ਆਗੂ ਉਨ੍ਹਾਂ ਨੂੰ ਘਰੇ ਮਿਲਣ ਲਈ ਪਹੁੰਚੇ ਸੀ |
ਮਜੀਠੀਆ ਨਾਲ ਹੋ ਸਕਦੀ ਹੈ ਮੁਲਾਕਾਤ
ਨਸ਼ਾ ਤਸਕਰੀ ਦੇ ਮਾਮਲੇ 'ਚ ਫਰਵਰੀ ਮਹੀਨੇ ਤੋਂ ਪਟਿਆਲਾ ਜੇਲ੍ਹ 'ਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ 'ਚ ਮੁਲਾਕਾਤ ਹੋ ਸਕਦੀ ਹੈ ਇਸ ਸੰਬੰਧੀ ਸੂਤਰ ਦੱਸ ਰਹੇ ਹਨ | ਅਕਸਰ ਸਿਆਸੀ ਤੌਰ 'ਤੇ ਉਕਤ ਦੋਵੇਂ ਆਗੂ ਇਕ ਦੂਜੇ ਦੇ ਵਿਰੋਧੀ ਮੰਨੇ ਜਾਂਦੇ ਹਨ, ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਜੇਕਰ ਉਨ੍ਹਾਂ ਵਿਚਕਾਰ ਜੇਲ੍ਹ 'ਚ ਮਿਲਣੀ ਹੁੰਦੀ ਹੈ ਤਾਂ ਉਹ ਕਿਸ ਤਰ੍ਹਾਂ ਦੀ ਹੋਵੇਗੀ | ਹਾਲੇ ਤੱਕ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਕਿ ਪੰਜਾਬ ਸਰਕਾਰ ਵਲੋਂ ਜੇਲ੍ਹ 'ਚੋਂ ਵੀ. ਆਈ. ਪੀ. ਸੱਭਿਆਚਾਰ ਖ਼ਤਮ ਕਰਨ ਤੋਂ ਬਾਅਦ ਸ. ਮਜੀਠੀਆ ਨੂੰ ਕਿਸ ਬੈਰਕ 'ਚ ਰੱਖਿਆ ਹੋਇਆ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ ਮਜੀਠੀਆ ਦੀ ਬੈਰਕ ਤੋਂ ਕਿੰਨੇ ਦੂਰ ਕਿਸ ਬੈਰਕ 'ਚ ਰੱਖਿਆ ਜਾਵੇਗਾ | ਫ਼ਿਲਹਾਲ ਪਟਿਆਲਾ ਜੇਲ੍ਹ ਦੇ ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਸਾਧਾਰਨ ਕੈਦੀਆਂ ਦੀ ਤਰ੍ਹਾਂ ਹੀ ਜੇਲ੍ਹ ਅੰਦਰ ਰੱਖਿਆ ਜਾਵੇਗਾ ਅਤੇ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ ਦੇ ਅੰਦਰ ਅਤੇ ਬਾਹਰ ਸੁਰੱਖਿਆ ਪ੍ਰਬੰਧਾਂ 'ਚ ਵਾਧਾ ਕਰਨ ਸੰਬੰਧੀ ਵੀ ਦੱਸਿਆ ਜਾ ਰਿਹਾ ਹੈ | ਇਸ ਸੰਬੰਧੀ ਜਦੋਂ ਪਟਿਆਲਾ ਦੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |
ਪਿ੍ਅੰਕਾ ਦੇ 'ਫੋਨ' ਮਗਰੋਂ ਕਾਂਗਰਸੀਆਂ ਦੇ ਬਦਲੇ ਸੁਰ
ਚੰਡੀਗੜ੍ਹ, (ਮਾਨ)-ਸਿੱਧੂ ਨੂੰ ਇਕ ਸਾਲ ਦੀ ਹੋਈ ਕੈਦ ਮਗਰੋਂ ਪੰਜਾਬ ਕਾਂਗਰਸੀ ਆਗੂਆਂ ਨੇ ਸਿੱਧੂ ਨਾਲ ਦੂਰੀ ਬਣਾ ਲਈ ਸੀ ਅਤੇ ਕੁਝ ਨੇ ਸਿੱਧੂ ਖ਼ਿਲਾਫ਼ ਬਿਆਨਬਾਜ਼ੀ ਵੀ ਕੀਤੀ ਸੀ, ਪਰ ਅੱਜ ਪਿ੍ਯੰਕਾ ਗਾਂਧੀ ਦੀ ਨਵਜੋਤ ਸਿੰਘ ਸਿੱਧੂ ਨੂੰ ਗਈ ਫ਼ੋਨ 'ਕਾਲ' ਮਗਰੋਂ ਕਾਂਗਰਸੀ ਆਗੂਆਂ ਦੇ ਸੁਰ ਬਦਲੇ ਨਜ਼ਰ ਆ ਰਹੇ ਹਨ | ਸਵੇਰੇ ਪਿ੍ਅੰਕਾ ਗਾਂਧੀ ਨੇ ਸਿੱਧੂ ਨੂੰ ਫ਼ੋਨ ਕਰਕੇ ਕਿਹਾ ਕਿ ਕਾਂਗਰਸ ਉਨ੍ਹਾਂ ਦੇ ਨਾਲ ਖੜ੍ਹੀ ਹੈ ਜਿਸ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਭਾਜਪਾ ਵਲੋਂ ਸਿੱਧੂ ਦੇ ਹੱਕ ਵਿਚ ਟਵੀਟ ਕਰ ਕੇ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦੀ ਗੱਲ ਕੀਤੀ ਗਈ ਹੈ |

ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

ਨਵੀਂ ਦਿੱਲੀ, 20 ਮਈ (ਉਪਮਾ ਡਾਗਾ ਪਾਰਥ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 34 ਸਾਲ ਪੁਰਾਣੇ ਸੜਕ 'ਤੇ ਲੜਾਈ (ਰੋਡ ਰੇਜ) ਮਾਮਲੇ 'ਚ ਸ਼ੁੱਕਰਵਾਰ ਨੂੰ ਪਟਿਆਲਾ ਅਦਾਲਤ 'ਚ ਆਤਮ-ਸਮਰਪਣ ਕਰਨ ਤੋਂ ਪਹਿਲਾਂ ਮੈਡੀਕਲ ਹਾਲਾਤ ਦਾ ਹਵਾਲਾ ਦਿੰਦਿਆਂ ਰਾਹਤ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ | ਹਾਲਾਂਕਿ ਸਰਬਉੱਚ ਅਦਾਲਤ ਵਲੋਂ ਉਨ੍ਹਾਂ ਦੇ ਹੱਥ ਨਿਰਾਸ਼ਾ ਹੀ ਆਈ | ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਸੁਪਰੀਮ ਕੋਰਟ 'ਚ ਸਿੱਧੂ ਦੇ 'ਮੈਡੀਕਲ ਹਾਲਾਤ' ਦਾ ਹਵਾਲਾ ਦਿੰਦਿਆਂ ਆਤਮ ਸਮਰਪਣ ਲਈ ਇਕ ਹਫ਼ਤੇ ਦੇ ਸਮੇਂ ਦੀ ਮੰਗ ਕੀਤੀ | ਸਰਬਉੱਚ ਅਦਾਲਤ ਨੇ ਸਿੰਘਵੀ ਨੂੰ ਇਸ ਮਾਮਲੇ 'ਚ ਚੀਫ਼ ਜਸਟਿਸ ਨੂੰ ਅਪੀਲ ਕਰਨ ਨੂੰ ਕਿਹਾ | ਜਸਟਿਸ ਜੇ. ਬੀ. ਪਾਦਰੀਵਾਲਾ ਨੇ ਕਿਹਾ ਕਿ ਇਸ ਮਾਮਲੇ 'ਚ ਫ਼ੈਸਲਾ ਇਕ ਵਿਸ਼ੇਸ਼ ਬੈਂਚ ਵਲੋਂ ਦਿੱਤਾ ਗਿਆ ਸੀ | ਇਸ ਲਈ ਉਹ (ਸਿੰਘਵੀ) ਚੀਫ਼ ਜਸਟਿਸ ਤੱਕ ਪੁਹੰਚ ਕਰਨ | ਜਸਟਿਸ ਪਾਦਰੀਵਾਲਾ ਨੇ ਕਿਹਾ ਕਿ ਜੇਕਰ ਚੀਫ਼ ਜਸਟਿਸ ਅੱਜ ਸ਼ੁੱਕਰਵਾਰ ਨੂੰ ਬੈਂਚ ਦਾ ਗਠਨ ਕਰ ਦਿੰਦੇ ਹਨ ਤਾਂ ਉਹ ਮਾਮਲੇ 'ਤੇ ਵਿਚਾਰ ਕਰ ਸਕਦੇ ਹਨ | ਹਾਲਾਂਕਿ ਚੀਫ਼ ਜਸਟਿਸ ਨੇ ਸਿੱਧੂ ਵਲੋਂ ਕੀਤੀ ਫੌਰੀ ਸੁਣਵਾਈ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਸਿੱਧੂ ਨੇ ਪਟਿਆਲਾ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ |

ਲੁਧਿਆਣਾ ਬੰਬ ਕਾਂਡ 'ਚ ਵਰਤੀ ਆਈ.ਈ. ਡੀ. ਪਾਕਿ ਤੋਂ ਡਰੋਨ ਰਾਹੀਂ ਭੇਜੀ ਗਈ ਸੀ

• ਹੈਰੋਇਨ ਤਸਕਰਾਂ ਪਾਸੋਂ ਪੁੱਛਗਿੱਛ ਦੌਰਾਨ ਹੋਇਆ ਖ਼ੁਲਾਸਾ • ਇਕ ਨਾਬਾਲਗ ਵੀ ਗਿ੍ਫ਼ਤਾਰ
ਅੰਮਿ੍ਤਸਰ, 20 ਮਈ (ਰੇਸ਼ਮ ਸਿੰਘ)-ਬੀਤੇ ਸਾਲ 23, ਦਸੰਬਰ 2021 'ਚ ਲੁਧਿਆਣਾ ਕਚਹਿਰੀ ਬੰਬ ਕਾਂਡ ਦੀ ਗੁੱਥੀ ਸੁਲਝ ਗਈ ਹੈ ਤੇ ਇਸ ਧਮਾਕੇ ਲਈ ਵਰਤੀ ਗਈ ਆਈ.ਈ.ਡੀ. ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੀ ਗਈ ਸੀ | ਇਹ ਖ਼ੁਲਾਸਾ ਅੰਮਿ੍ਤਸਰ ਵਿਖੇ ਐੱਸ.ਟੀ.ਐੱਫ. ਵਲੋਂ 4 ਹੈਰੋਇਨ ਤਸਕਰਾਂ ਤੋਂ ਕੀਤੀ ਪੁਛਗਿੱਛ ਦੌਰਾਨ ਹੋਇਆ ਹੈ | ਇਨ੍ਹਾਂ 'ਚ ਇਕ ਅੱਠਵੀਂ ਜਮਾਤ 'ਚ ਪੜ੍ਹਦਾ 14 ਸਾਲਾ ਨਾਬਾਲਗ ਲੜਕਾ ਵੀ ਸ਼ਾਮਿਲ ਹੈ, ਜੋ ਤਸਕਰਾਂ ਦੇ ਪਾਕਿ ਨਾਲ ਸੰਪਰਕ ਕਰਨ 'ਚ ਤਕਨੀਕੀ ਮਦਦ ਕਰਦਾ ਸੀ | ਉਕਤ ਪ੍ਰਗਟਾਵਾ ਕਰਦਿਆਂ ਆਈ. ਜੀ. ਸਰਹੱਦੀ ਰੇਂਜ ਮੋਹਨੀਸ਼ ਚਾਵਲਾ ਨੇ ਦੱਸਿਆ ਕਿ ਐੱਸ. ਟੀ. ਐੱਫ. ਦੇ ਏ.ਆਈ.ਜੀ. ਰਛਪਾਲ ਸਿੰਘ ਦੀ ਟੀਮ ਨੂੰ ੂ ਸੂਚਨਾ ਮਿਲੀ ਸੀ ਕਿ ਸਰਹੱਦੀ ਖੇਤਰ ਦੇ ਰਹਿਣ ਵਾਲੇ ਕੁਝ ਤਸਕਰ ਪਾਕਿਸਤਾਨ ਨਾਲ ਵੱਟਸਐਪ ਰਾਹੀਂ ਸੰਪਰਕ 'ਚ ਹਨ, ਜਿਨ੍ਹਾਂ ਨੂੰ ਪਾਕਿ ਤੋਂ ਨਸ਼ੀਲੇ ਪਦਾਰਥਾਂ ਤੋਂ ਇਲਾਵਾ ਧਮਾਕਾਖੇਜ਼ ਸਮੱਗਰੀ ਵੀ ਭੇਜੀ ਜਾ ਰਹੀ ਹੈ | ਇਸ ਸੰਬੰਧੀ ਮੋਹਾਲੀ ਥਾਣਾ ਵਿਖੇ ਐੱਸ. ਟੀ. ਐੱਫ. ਵਲੋਂ ਪਰਚਾ ਦਰਜ ਕਰਕੇ ਚਾਰ ਕਥਿਤ ਦੋਸ਼ੀਆਂ ਸਰਬਜੀਤ ਸਿੰਘ ਉਰਫ਼ ਸ਼ੱਬਾ, ਸਵਿੰਦਰ ਸਿੰਘ ਭੋਲਾ ਵਾਸੀ ਧਨੋਏ ਖੁਰਦ, ਦਿਲਬਾਗ ਸਿੰਘ ਉਰਫ਼ ਬੱਗੋ ਵਾਸੀ ਚੱਕ ਅੱਲਾ ਬਖਸ਼, ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਧਨੋਏ ਸਾਰੇ ਵਾਸੀ ਜ਼ਿਲ੍ਹਾ ਅੰਮਿ੍ਤਸਰ ਨੂੰ ਨਾਮਜ਼ਦ ਕੀਤਾ ਗਿਆ | ਇਸ ਮਾਮਲੇ 'ਚ ਗਿ੍ਫ਼ਤਾਰ ਕੀਤੇ ਸਵਿੰਦਰ ਸਿੰਘ ਤੇ ਦਿਲਬਾਗ ਸਿੰਘ ਦੀ ਪੱੁਛਗਿੱਛ 'ਤੇ ਉਨ੍ਹਾਂ ਪਾਸੋਂ ਇਕ ਕਿੱਲੋ ਹੈਰੋਇਨ ਤੇ 2 ਪਾਕਿਸਤਾਨੀ ਸਿੰਮਾਂ ਵੀ ਬਰਾਮਦ ਕੀਤੀਆਂ ਗਈਆਂ, ਜਿਸ ਰਾਹੀਂ ਉਹ ਪਾਕਿ ਦੇ ਤਸਕਰ ਹਾਜ਼ੀ ਅਕਰਮ ਪਿੰਡ ਡਿਆਲ ਲਾਹੌਰ ਨਾਲ ਸੰਪਰਕ ਕਰਦੇ ਸਨ | ਦਿਲਬਾਗ ਸਿੰਘ ਤੋਂ ਹੋਈ ਪੱੁਛਗਿੱਛ 'ਚ ਉਸ ਨੇ ਖ਼ੁਲਾਸਾ ਕੀਤਾ ਕਿ ਉਹ ਲੁਧਿਆਣਾ ਬੰਬ ਕਾਂਡ ਨਾਲ ਵੀ ਸੰਬੰਧਿਤ ਹੈ ਤੇ ਉਸ ਨੇ ਹੀ ਪਿੰਡ ਬੱਲੜਵਾਲ ਤੋਂ ਪਾਕਿ ਤੋਂ ਡਰੋਨ ਰਾਹੀਂ ਭੇਜੀ ਆਈ.ਈ.ਡੀ. ਦੀ ਖੇਪ ਹਾਸਲ ਕੀਤੀ ਸੀ, ਜੋ ਉਸ ਨੇ ਸੁਰਮੁਖ ਸਿੰਘ ਸੰਮੂ ਵਾਸੀ ਪੰਜੂਕਲਾਂ ਨੂੰ ਅੱਡਾ ਚੋਗਾਵਾਂ ਵਿਖੇ ਸੌਂਪ ਦਿੱਤੀ ਸੀ, ਜਿਸ ਵਲੋਂ ਅੱਗੇ ਇਹ ਬਰਖਾਸਤ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਨੂੰ ਬਾਈਪਾਸ ਲੁਧਿਆਣਾ ਵਿਖੇ ਸੌਂਪ ਦਿੱਤੀ ਤੇ ਗਗਨਦੀਪ ਸਿੰਘ ਜਦੋਂ ਇਸ ਨੂੰ ਜਦੋਂ ਲੁਧਿਆਣਾ ਕਚਹਿਰੀ 'ਚ ਫਿੱਟ ਕਰ ਰਿਹਾ ਸੀ ਤਾਂ ਆਈ.ਈ.ਡੀ. 'ਚ ਧਮਾਕਾ ਹੋਣ ਕਾਰਨ ਉਹ ਮਾਰਿਆ ਗਿਆ | ਉਨ੍ਹਾਂ ਦੱਸਿਆ ਕਿ ਪਾਕਿ ਦੀ ਬਦਨਾਮ ਏਜੰਸੀ ਆਈ.ਐਸ.ਆਈ. ਵਲੋਂ ਹੁੁਣ ਤੱਕ ਡਰੋਨ ਰਾਹੀਂ ਚਾਰ ਵਾਰ ਆਈ.ਈ.ਡੀ. ਧਮਾਕੇ ਲਈ ਵਰਤਣ ਲਈ ਭੇਜੀ ਜਾ ਚੁੱਕੀ ਹੈ | ਇਸ ਮੌਕੇ ਡੀ.ਐੱਸ.ਪੀ. ਵਵਿੰਦਰ ਮਹਾਜਨ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |
ਨਾਬਾਲਗ ਖ਼ਿਲਾਫ਼ ਪੁਲਿਸ ਵਰਤੇਗੀ ਨਰਮੀ
ਇਸ ਮਾਮਲੇ 'ਚ 14 ਸਾਲਾ ਨਾਬਾਲਗ ਲੜਕੇ ਸਰਬਜੀਤ ਸਿੰਘ ਸ਼ੱਬਾ ਦਾ ਕੋਈ ਜ਼ਿਆਦਾ ਰੋਲ ਸਾਹਮਣੇ ਨਹੀਂ ਆਇਆ ਹੈ ਤੇ ਉਹ ਥੋੜ੍ਹੇ ਬਹੁਤੇ ਪੈਸਿਆਂ ਦੇ ਲਾਲਚ 'ਚ ਹੀ ਗਿ੍ਫ਼ਤਾਰ ਕੀਤੇ ਤਸਕਰਾਂ ਦਾ ਪਾਕਿਸਤਾਨ ਨਾਲ ਮੋਬਾਈਲ ਫੋਨ 'ਤੇ ਵੱਟਸਐਪ ਤੇ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਵਾਉਣ 'ਚ ਮਦਦ ਕਰਦਾ ਸੀ | ਇਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੀ ਭੂਆ ਕੋਲ ਰਹਿੰਦਾ ਹੈ | ਪੁਲਿਸ ਵਲੋਂ ਉਸ ਨੂੰ ਬੱਚਿਆਂ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕਰਨ ਉਪਰੰਤ ਲੁਧਿਆਣਾ ਬਾਲ ਘਰ ਵਿਖੇ ਭੇਜਿਆ ਗਿਆ ਹੈ | ਉਸ ਦੇ ਬਾਲਪਨ ਨੂੰ ਦੇਖਦਿਆਂ ਐੱਸ.ਟੀ.ਐਫ. ਅਦਾਲਤ ਨੂੰ ਉਸ ਕੇਸ 'ਚੋਂ ਕੱਢਣ ਦੀ ਬੇਨਤੀ ਵੀ ਕਰੇਗੀ | ਚਾਵਲਾ ਨੇ ਦੱਸਿਆ ਕਿ ਇਸ ਸਾਰੇ ਆਪ੍ਰੇਸ਼ਨ 'ਚ ਇਕ ਕੇਂਦਰੀ ਏਜੰਸੀ ਜਿਸ ਦਾ ਨਾਂਅ ਉਨ੍ਹਾਂ ਨਸ਼ਰ ਨਹੀਂ ਕੀਤਾ, ਨੇ ਵੀ ਮਦਦ ਕੀਤੀ ਅਤੇ ਲੁਧਿਆਣਾ ਬੰਬ ਕਾਂਡ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਉਹ ਕੌਮੀ ਜਾਂਚ ਏਜੰਸੀ ਨੂੰ ਦੇਣਗੇ, ਜੋ ਕਿ ਲੁਧਿਆਣਾ ਬੰਬ ਕਾਂਡ ਦੀ ਜਾਂਚ ਕਰ ਰਹੀ ਹੈ |

ਸੀ.ਬੀ.ਆਈ. ਵਲੋਂ ਲਾਲੂ ਅਤੇ ਪਰਿਵਾਰ ਦੇ 17 ਟਿਕਾਣਿਆਂ 'ਤੇ ਛਾਪੇ

ਨਵੀਂ ਦਿੱਲੀ, 20 ਮਈ (ਉਪਮਾ ਡਾਗਾ ਪਾਰਥ)-ਚਾਰਾ ਘੁਟਾਲਾ ਮਾਮਲੇ 'ਚ ਜ਼ਮਾਨਤ 'ਤੇ ਚੱਲ ਰਹੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਖ਼ਿਲਾਫ਼ ਸੀ. ਬੀ. ਆਈ. ਵਲੋਂ ਰੇਲਵੇ ਭਰਤੀਆਂ 'ਚ ਹੋਈਆਂ ਕਥਿਤ ਬੇਨਿਯਮੀਆਂ ਨੂੰ ਲੈ ਕੇ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ | ਇਸ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਤੋਂ ਇਲਾਵਾ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਅਤੇ ਉਨ੍ਹਾਂ ਦੀ ਬੇਟੀ ਅਤੇ ਰਾਜ ਸਭਾ ਮੈਂਬਰ ਮੀਸਾ ਭਾਰਤੀ ਦਾ ਨਾਂਅ ਵੀ ਮੁਲਜ਼ਮ ਵਜੋਂ ਇਸ ਨਵੇਂ ਕੇਸ 'ਚ ਸ਼ਾਮਿਲ ਹੈ | ਸੀ. ਬੀ. ਆਈ. ਦਾ ਦੋਸ਼Œ ਹੈ ਕਿ ਰੇਲਵੇ 'ਚ ਗਰੁੱਪ 'ਡੀ' 'ਚ ਭਰਤੀਆਂ ਕਰਵਾਉਣ ਬਦਲੇ ਲਾਲੂ ਪਰਿਵਾਰ ਨੇ ਇਕ ਲੱਖ ਸਕੇਅਰ ਫੁੱਟ ਜ਼ਮੀਨ ਪਟਨਾ 'ਚ ਲਈ ਸੀ | ਸੀ. ਬੀ. ਆਈ. ਵਲੋਂ ਸ਼ੁੱਕਰਵਾਰ ਨੂੰ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ 17 ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ | ਅਧਿਕਾਰੀਆਂ ਮੁਤਾਬਿਕ ਸੀ. ਬੀ. ਆਈ. ਵਲੋਂ ਗੋਪਾਲਗੰਜ 'ਚ ਲਾਲੂ ਦੇ ਜੱਦੀ ਘਰ, ਉਨ੍ਹਾਂ ਦੇ ਸਹੁਰੇ ਘਰ ਅਤੇ ਭੈਣ ਦੇ ਘਰ ਵੀ ਛਾਪੇਮਾਰੀ ਕੀਤੀ ਗਈ, ਜਦਕਿ ਦਿੱਲੀ 'ਚ ਮੀਸਾ ਦੀ ਰਿਹਾਇਸ਼ ਅਤੇ ਉਸ ਦੇ ਫਾਰਮ ਹਾਊਸ 'ਤੇ ਵੀ ਛਾਪੇਮਾਰੀ ਕੀਤੀ ਗਈ | ਰੇਲਵੇ ਭਰਤੀ ਬੋਰਡ 'ਚ ਹੋਈਆਂ ਗੜਬੜੀਆਂ ਕਾਰਨ ਕੀਤੀਆਂ ਇਨ੍ਹਾਂ ਛਾਪੇਮਾਰੀਆਂ 'ਚ ਸੀ. ਬੀ. ਆਈ. ਨੇ ਉਨ੍ਹਾਂ ਲੋਕਾਂ ਦੇ ਘਰ ਵੀ ਛਾਪੇ ਮਾਰੇ, ਜਿਨ੍ਹਾਂ ਨੂੰ ਰੇਲਵੇ 'ਚ ਨੌਕਰੀ ਮਿਲੀ ਸੀ, ਇਹ ਕਥਿਤ ਘੁਟਾਲਾ ਉਸ ਸਮੇਂ ਦਾ ਹੈ, ਜਦੋਂ ਲਾਲੂ ਪ੍ਰਸਾਦ ਯਾਦਵ ਯੂ. ਪੀ. ਏ. ਸਰਕਾਰ (2004-09) ਦੌਰਾਨ ਰੇਲ ਮੰਤਰੀ ਸਨ | ਛਾਪੇਮਾਰੀ ਦੀਆਂ ਇਨ੍ਹਾਂ ਕਾਰਵਾਈਆਂ ਸਮੇਂ ਲਾਲੂ ਪ੍ਰਸਾਦ ਯਾਦਵ ਦਿੱਲੀ 'ਚ ਮੀਸਾ ਭਾਰਤੀ ਦੇ ਘਰ ਹੀ ਸਨ | ਹਲਕਿਆਂ ਮੁਤਾਬਿਕ ਸੀ. ਬੀ. ਆਈ. ਟੀਮ ਨੇ ਲਾਲੂ ਤੋਂ ਭਰਤੀ ਨਾਲ ਸੰਬੰਧਿਤ ਫਾਈਲਾਂ ਬਾਰੇ ਪੁੱਛਗਿੱਛ ਕੀਤੀ, ਜਦਕਿ ਯਾਦਵ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦਿਆਂ ਡਾਕਟਰ ਬੁਲਾਉਣ ਦੀ ਮੰਗ ਕੀਤੀ |

ਵੱਡੀਆਂ ਵਿੱਤੀ ਔਕੜਾਂ ਦੀ ਸ਼ਿਕਾਰ ਮਾਨ ਸਰਕਾਰ ਕੀਤੇ ਵਾਅਦਿਆਂ ਸੰਬੰਧੀ ਕੋਈ ਫ਼ੈਸਲਾ ਲੈ ਸਕੇਗੀ?

ਆਮਦਨ ਦਾ 50 ਫ਼ੀਸਦੀ ਹਿੱਸਾ ਕਰਜ਼ੇ ਮੋੜਨ 'ਤੇ ਖਰਚ ਕਰ ਰਿਹਾ ਹੈ ਸੂਬਾ
ਹਰਕਵਲਜੀਤ ਸਿੰਘ
ਚੰਡੀਗੜ੍ਹ, 20 ਮਈ-ਪੰਜਾਬ ਵਿਚਲੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਜਿਸ ਹਾਲਾਤ ਵਿਚ ਸੂਬੇ ਦੀ ਵਿੱਤੀ ਹਾਲਤ ਮਿਲੀ ਹੈ, ਕੀ ਉਹ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਛੇਤੀ ਲਾਗੂ ਕਰ ਸਕੇਗੀ? ਅਰਵਿੰਦ ਕੇਜਰੀਵਾਲ ਸਮੇਤ 'ਆਪ' ਦੇ ਦੂਜੇ ਆਗੂਆਂ ਵਲੋਂ ਵਾਅਦਿਆਂ ਨੂੰ ਅਮਲ ਹੇਠ ਲਿਆਉਣ ਲਈ ਜੋ ਗਰਮਜੋਸ਼ੀ ਵਿਖਾਈ ਜਾ ਰਹੀ ਸੀ, ਸੂਬੇ ਦੀ ਵਿੱਤੀ ਹਾਲਤ ਨੂੰ ਸਮਝਣ ਤੋਂ ਬਾਅਦ ਉਹ ਵੀ ਮੱਠੇ ਪੈ ਗਏ ਹਨ | ਮਾਨ ਸਰਕਾਰ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਰਾਜ ਦੇ ਇਕ ਸੀਨੀਅਰ ਅਧਿਕਾਰੀ ਵਿਕਾਸ ਪ੍ਰਤਾਪ ਸਿੰਘ ਨੂੰ ਰਾਜ ਦਾ ਪ੍ਰਮੁੱਖ ਸਕੱਤਰ ਵਿੱਤ ਨਿਯੁਕਤ ਕੀਤਾ ਗਿਆ ਸੀ ਪਰ ਉਸ ਵਲੋਂ ਹਾਲਾਤ ਭਾਂਪਣ ਤੋਂ ਬਾਅਦ ਹਫ਼ਤੇ ਬਾਅਦ ਹੀ ਤਬਾਦਲਾ ਕਰਵਾ ਲਿਆ ਗਿਆ ਤੇ ਸਰਕਾਰ ਵਲੋਂ ਪਹਿਲਾਂ ਵਿਭਾਗ ਵਿਚ ਕੰਮ ਕਰ ਰਹੇ ਕੈਪ ਸਿਨਹਾ ਨੂੰ ਦੁਬਾਰਾ ਪ੍ਰਮੁੱਖ ਸਕੱਤਰ ਵਿੱਤ ਲਗਾਇਆ ਗਿਆ, ਪ੍ਰੰਤੂ ਹੁਣ ਉਹ ਵੀ ਕੇਂਦਰ ਵਿਚ ਡੈਪੂਟੇਸ਼ਨ 'ਤੇ ਜਾ ਰਹੇ ਹਨ | ਸੂਬੇ ਦੀ ਵਿੱਤੀ ਹਾਲਤ ਇਸ ਹੱਦ ਤਕ ਤਰਸਯੋਗ ਹੈ ਕਿ ਆਯੂਸ਼ਮਾਨ ਪ੍ਰਧਾਨ ਮੰਤਰੀ ਸਿਹਤ ਯੋਜਨਾ ਅਧੀਨ ਸਰਕਾਰ ਖ਼ਰਚੇ ਗਏ ਪੈਸੇ ਦਾ ਆਪਣਾ 40 ਫ਼ੀਸਦੀ ਹਿੱਸਾ ਜੋ ਕੋਈ 250 ਕਰੋੜ ਬਣਦਾ ਹੈ, ਦੀ ਅਦਾਇਗੀ ਹੀ ਨਹੀਂ ਕਰ ਸਕੀ, ਜਿਸ ਕਾਰਨ ਗ਼ਰੀਬਾਂ ਤੇ ਗ਼ਰੀਬੀ ਰੇਖਾ ਤੋਂ ਹੇਠਲੇ ਲੋਕਾਂ ਲਈ ਇਹ ਸਕੀਮ ਸੂਬੇ 'ਚ ਬੰਦ ਹੋਈ ਹੈ ਅਤੇ ਉਹ ਲੱਖਾਂ ਮਰੀਜ਼ ਜੋ ਇਸ ਸਕੀਮ ਅਧੀਨ ਇਲਾਜ ਕਰਵਾ ਰਹੇ ਸਨ, ਇਲਾਜ ਨਾ ਹੋਣ ਦੀ ਸੂਰਤ ਵਿਚ ਤੜਫ ਰਹੇ ਹਨ | ਇਸੇ ਤਰ੍ਹਾਂ ਸਰਕਾਰ ਵਲੋਂ ਔਰਤਾਂ ਲਈ ਮੁਫ਼ਤ ਸਫ਼ਰ ਦਾ ਕੋਈ 170 ਕਰੋੜ ਰੁਪਿਆ ਨਾ ਦਿੱਤੇ ਜਾਣ ਕਾਰਨ ਸਰਕਾਰੀ ਬੱਸ ਕੰਪਨੀਆਂ ਪਨਬੱਸ, ਪੈਪਸੂ ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਤਨਖ਼ਾਹ ਹੀ ਬੰਦ ਹੋ ਗਈ ਹੈ ਤੇ ਇਹ ਕੰਪਨੀਆਂ ਹੋਰ ਦੂਜੀਆਂ ਅਦਾਇਗੀਆਂ ਕਰਨ 'ਚ ਵੀ ਅਸਮਰਥ ਹਨ | ਰਾਜ ਜਿਸ ਵਲੋਂ ਬਿਜਲੀ ਨਿਗਮ ਨੂੰ ਬਿਜਲੀ ਸਬਸਿਡੀ ਦੀ ਬਣਦੀ ਰਾਸ਼ੀ ਨਾਲ-ਨਾਲ ਨਾ ਮਿਲਣ ਕਾਰਨ ਵੱਡੀਆਂ ਵਿੱਤੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੂੰ ਰਾਜ ਸਰਕਾਰ ਦੇ ਵਿਭਾਗਾਂ, ਬੋਰਡਾਂ ਤੇ ਕਾਰਪੋਰੇਸ਼ਨਾਂ ਵਲੋਂ ਹੀ ਬਿਜਲੀ ਸਪਲਾਈ ਦੇ 2649 ਕਰੋੜ ਦੇ ਬਕਾਏ ਖੜ੍ਹੇ ਹਨ | ਕੇਂਦਰ ਵਲੋਂ ਹੁਣ ਤੱਕ ਆਪਣੇ ਮੁਲਾਜ਼ਮਾਂ ਨੂੰ ਡੀ.ਏ. ਦੀਆਂ ਦਿੱਤੀਆਂ ਜਾ ਚੁੱਕੀਆਂ ਕਿਸ਼ਤਾਂ ਦਾ 6 ਫ਼ੀਸਦੀ ਡੀ.ਏ. ਸੂਬਾ ਸਰਕਾਰ ਦੇ ਮੁਲਾਜ਼ਮਾਂ ਨੂੰ ਨਹੀਂ ਮਿਲ ਸਕਿਆ, ਜੋ ਕਿ ਸਾਲਾਨਾ ਕੋਈ 4000 ਤੋਂ 4500 ਕਰੋੜ ਤਕ ਬਣੇਗਾ ਅਤੇ ਮੁਲਾਜ਼ਮਾਂ ਜਥੇਬੰਦੀਆਂ ਇਸ ਲਈ ਲਗਾਤਾਰ ਮੰਗ ਕਰ ਰਹੀਆਂ ਹਨ | ਰਾਜ ਦੀ 2020-21 ਦੌਰਾਨ ਆਪਣੇ ਕਰਾਂ ਤੋਂ 30056.98 ਕਰੋੜ ਤੇ ਗੈਰ ਕਰ ਆਮਦਨ ਜੋ 4152.02 ਸੀ, ਨੂੰ ਜੇਕਰ ਜੋੜ ਵੀ ਲਿਆ ਜਾਵੇ ਤਾਂ ਇਹ ਕੁੱਲ ਆਮਦਨ 34,209 ਕਰੋੜ ਸੀ, ਜਦੋਂਕਿ ਸਾਲ ਦੌਰਾਨ ਚੁੱਕੇ ਗਏ ਕਰਜ਼ਿਆਂ ਦੇ ਵਿਆਜ ਦੀ ਅਦਾਇਗੀ 19152.49 ਸੀ, ਜਿਸ ਤੋਂ ਸਪੱਸ਼ਟ ਹੈ ਕਿ ਸੂਬਾ ਆਪਣੀ ਕਰ ਆਮਦਨ ਦੇ 50 ਫ਼ੀਸਦੀ ਤੋਂ ਵੀ ਵੱਧ ਰਾਸ਼ੀ ਵਿਆਜ 'ਚ ਮੋੜ ਰਿਹਾ ਹੈ | ਕੇਂਦਰ ਵਲੋਂ ਜੀ.ਐਸ.ਟੀ. ਲਾਗੂ ਕਰਨ ਮੌਕੇ ਪੰਜ ਸਾਲ ਲਈ ਜੋ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਸੀ, ਉਸ ਅਧੀਨ ਸੂਬੇ ਨੂੰ ਮਗਰਲੇ ਸਾਲ ਕੋਈ 18 ਤੋਂ 20 ਹਜ਼ਾਰ ਕਰੋੜ ਦੀ ਰਾਸ਼ੀ ਮਿਲੀ ਸੀ, ਜੋ ਜੁਲਾਈ 2022 ਨੂੰ ਬੰਦ ਹੋ ਜਾਵੇਗੀ, ਜੋ ਰਾਜ ਲਈ ਵੱਡਾ ਵਿੱਤੀ ਨੁਕਸਾਨ ਹੋਵੇਗਾ | ਰਾਜ ਦਾ ਵਿੱਤੀ ਘਾਟਾ ਜੋ ਕੇਂਦਰ ਕੋਰੋਨਾ ਕਾਰਨ 5 ਫ਼ੀਸਦੀ ਤਕ ਵਧਾਉਣ ਦੀ ਖੁੱਲ੍ਹ ਦਿੱਤੀ ਗਈ ਸੀ, ਪੰਜਾਬ ਵਿਚ ਇਸ ਵੇਲੇ 5.5 ਫ਼ੀਸਦੀ ਦੱਸਿਆ ਜਾ ਰਿਹਾ ਹੈ | ਵਿਕਾਸ ਕਾਰਜਾਂ ਲਈ 2020-21 ਦੌਰਾਨ ਰੱਖੀ ਗਈ 6822 ਕਰੋੜ ਦੀ ਰਾਸ਼ੀ ਕੁੱਲ ਬਜਟ ਦਾ ਕੇਵਲ 5 ਫ਼ੀਸਦੀ ਸੀ, ਜਿਸ ਤੋਂ ਵਿਕਾਸ ਕਾਰਜਾਂ ਦੀ ਦਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਸੂਬੇ ਵਿਚ ਇਸ ਵੇਲੇ ਬੇਰੁਜ਼ਗਾਰੀ ਦੀ ਦਰ ਵੀ 7.4 ਫ਼ੀਸਦੀ ਹੈ, ਜੋ ਰਾਸ਼ਟਰੀ ਦਰ 5.8 ਫ਼ੀਸਦੀ ਤੋਂ ਕਿਤੇ ਵੱਧ ਹੈ ਪਰ ਭਗਵੰਤ ਮਾਨ ਦੀ ਸਰਕਾਰ ਜਿਸ ਵਲੋਂ ਔਰਤਾਂ ਨੂੰ 1000 ਮਹੀਨਾ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਲਈ ਸਾਲਾਨਾ 12000 ਕਰੋੜ ਲੋੜੀਂਦੇ ਹੋਣਗੇ, ਇਸ ਤਰ੍ਹਾਂ 300 ਯੂਨਿਟ ਮੁਫ਼ਤ ਬਿਜਲੀ ਲਈ 2500 ਕਰੋੜ, 25000 ਨਵੇਂ ਮੁਲਾਜ਼ਮਾਂ ਦੀ ਭਰਤੀ ਨਾਲ ਵੀ ਸਾਲਾਨਾ ਕੋਈ 1000 ਕਰੋੜ ਦਾ ਵਾਧੂ ਬੋਝ ਪਵੇਗਾ, ਜਦੋਂਕਿ ਸਰਕਾਰ 30 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਰਹੀ ਹੈ ਅਤੇ ਸਰਕਾਰ ਮੁਹੱਲਾ ਕਲੀਨਿਕਾਂ ਅਤੇ ਸਮਾਰਟ ਸਕੂਲਾਂ ਲਈ ਵੀ ਧੰਨ ਜੁਟਾਉਣਾ ਚਾਹੁੰਦੀ ਹੈ ਪਰ ਉੱਪਰ ਦਰਸਾਈ ਵਿੱਤੀ ਸਥਿਤੀ ਦੇ ਹੁੰਦਿਆਂ ਕੀ ਸਰਕਾਰ ਆਪਣੇ ਇਨ੍ਹਾਂ ਐਲਾਨਾਂ 'ਤੇ ਫ਼ੌਰੀ ਅਮਲ ਕਰ ਸਕੇਗੀ ਜਾਂ ਸੂਬੇ ਸਿਰ ਚੜ੍ਹ ਚੁੱਕੇ ਵੱਡੇ ਕਰਜ਼ੇ ਦੀ ਪੰਡ ਨੂੰ ਹੁਣ ਮਾਨ ਸਰਕਾਰ ਹਲਕਾ ਕਰੇਗੀ ਜਾਂ ਇਸ ਨੂੰ ਹੋਰ ਵਧਾਏਗੀ |

ਬੁੜੈਲ ਜੇਲ੍ਹ ਨੇੜੇ ਮਿਲੇ ਟਿਫ਼ਨ ਬੰਬ ਮਾਮਲੇ ਦੇ ਤਾਰ ਮੁਲਤਾਨੀ ਨਾਲ ਜੁੜੇ

ਚੰਡੀਗੜ੍ਹ, 20 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਬੁੜੈਲ ਜੇਲ੍ਹ ਦੀ ਕੰਧ ਨੇੜਿਓਾ ਵਿਸਫੋਟਕ ਪਦਾਰਥ ਮਿਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਚੰਡੀਗੜ੍ਹ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਦੇ ਤਾਰ ਜੇ.ਐਸ. ਮੁਲਤਾਨੀ ਨਾਲ ਜੁੜੇ ਹੋਏ ਹਨ | ਜੇ.ਐਸ. ਮੁਲਤਾਨੀ ਐਸ.ਐਫ.ਜੇ. ਗਰੁੱਪ ਦਾ ਮੈਂਬਰ ਦੱਸਿਆ ਜਾਂਦਾ ਹੈ ਅਤੇ ਲੁਧਿਆਣਾ ਬੰਬ ਧਮਾਕੇ 'ਚ ਵੀ ਉਸ ਦਾ ਨਾਂਅ ਸਾਹਮਣੇ ਆਇਆ ਸੀ ਜਿਸ ਦੇ ਬਾਅਦ ਜਰਮਨੀ ਪੁਲਿਸ ਨੇ ਉਸ ਕੋਲੋਂ ਇਸ ਮਾਮਲੇ ਬਾਰੇ ਪੁੱਛਗਿੱਛ ਵੀ ਕੀਤੀ ਸੀ | ਚੰਡੀਗੜ੍ਹ ਪੁਲਿਸ ਵਲੋਂ ਕੀਤੀ ਗਈ ਤਕਨੀਕੀ ਜਾਂਚ 'ਚ ਇਹ ਪਾਇਆ ਗਿਆ ਹੈ ਕਿ 23 ਅਪ੍ਰੈਲ 2022 ਨੂੰ ਬੁੜੈਲ ਜੇਲ੍ਹ ਦੀ ਪਿਛਲੀ ਕੰਧ ਨੇੜੇ ਮਿਲੇ ਵਿਸਫੋਟਕ ਪਦਾਰਥ ਦਾ ਸੰਬੰਧ ਮੁਲਤਾਨੀ ਨਾਲ ਹੈ | ਮਿਲੀ ਜਾਣਕਾਰੀ ਅਨੁਸਾਰ ਖ਼ੁਫ਼ੀਆ ਏਜੰਸੀਆਂ ਵਲੋਂ ਚੰਡੀਗੜ੍ਹ ਪੁਲਿਸ ਨੂੰ ਮਿਲ ਰਹੀਆਂ ਜਾਣਕਾਰੀਆਂ ਦੇ ਆਧਾਰ 'ਤੇ ਪੁਲਿਸ ਟੀਮਾਂ ਹਾਈ ਅਲਰਟ ਉਤੇ ਸਨ ਅਤੇ 23 ਅਪ੍ਰੈਲ ਨੂੰ ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਦੀਆਂ ਟੀਮਾਂ ਵਲੋਂ ਇੰਸਪੈਕਟਰ ਅਮਨਜੋਤ ਸਿੰਘ ਦੀ ਅਗਵਾਈ ਵਿਚ ਜਾਂਚ ਮੁਹਿੰਮ ਚਲਾਈ ਜਾ ਰਹੀ ਸੀ | ਜਾਂਚ ਦੌਰਾਨ ਪੁਲਿਸ ਨੇ ਇਲਾਕੇ ਦੇ ਮੋਬਾਈਲ ਫੋਨਾਂ ਦੇ ਡੰਪ ਡਾਟਾ ਦੀ ਜਾਂਚ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਇਕ ਸ਼ੱਕੀ ਨੰਬਰ ਮਿਲਿਆ ਜੋ ਬੰਦ ਆ ਰਿਹਾ ਸੀ | ਪੁਲਿਸ ਜਾਂਚ 'ਚ ਪਤਾ ਲੱਗਿਆ ਕਿ ਉਸ ਨੰਬਰ ਤੋਂ ਜਰਮਨੀ ਦੇ ਇਕ ਫ਼ੋਨ ਨੰਬਰ 'ਤੇ ਗੱਲ ਕੀਤੀ ਗਈ ਸੀ ਜੋ ਜੇ.ਐਸ. ਮੁਲਤਾਨੀ ਦਾ ਨੰਬਰ ਸੀ | 28 ਅਪ੍ਰੈਲ 2022 ਨੂੰ ਬੀ.ਡੀ.ਐਸ. ਦੀ ਟੀਮ ਨੂੰ ਇਲਾਕੇ ਦੀ ਜਾਂਚ ਦੌਰਾਨ ਰੈਡਮੀ ਕੰਪਨੀ ਦਾ ਇਕ ਕਾਲੇ ਰੰਗ ਦਾ ਮੋਬਾਈਲ ਫ਼ੋਨ ਅਤੇ ਇਕ ਹੋਰ ਡੈਟੋਨੇਟਰ ਮਿਲਿਆ | ਪੁਲਿਸ ਦਾ ਕਹਿਣਾ ਹੈ ਕਿ ਮੋਬਾਈਲ ਫ਼ੋਨ ਮਿਲਣ 'ਤੇ ਜੇ.ਐਸ. ਮੁਲਤਾਨੀ ਦਾ ਇਸ ਮਾਮਲੇ ਨਾਲ ਸਬੰਧ ਪੱਕਾ ਹੋ ਗਿਆ | ਮਿਲੇ ਸਮਾਨ ਨੂੰ ਸੀ.ਐਫ.ਐਸ.ਐਲ. ਟੀਮ ਨੂੰ ਜਾਂਚ ਲਈ ਸੌਂਪ ਦਿੱਤਾ ਗਿਆ ਹੈ | ਪੁਲਿਸ ਵਲੋਂ ਸੰਬੰਧਿਤ ਮਾਮਲੇ 'ਚ ਯੂ.ਏ.ਪੀ.ਏ 1967 ਦੇ ਸੈਕਸ਼ਨ 13, 18 ਅਤੇ 20 ਨੂੰ ਵੀ ਜੋੜ ਦਿੱਤਾ ਗਿਆ ਹੈ |

ਪੈਗਾਸਸ ਮਾਮਲਾ

ਸੁਪਰੀਮ ਕੋਰਟ ਵਲੋਂ ਜਾਂਚ ਕਮੇਟੀ ਦਾ ਕਾਰਜਕਾਲ 4 ਹਫ਼ਤੇ ਵਧਾਇਆ

ਨਵੀਂ ਦਿੱਲੀ, 20 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਪੈਗਾਸਸ ਮਾਮਲੇ ਦੀ ਜਾਂਚ ਕਰ ਰਹੀ ਜਸਟਿਸ ਰਵਿੰਦਰਨ ਕਮੇਟੀ ਦਾ ਕਾਰਜਕਾਲ 4 ਹਫ਼ਤੇ ਲਈ ਵਧਾ ਦਿੱਤਾ ਹੈ | ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਐਨ. ਵੀ. ਰਮੰਨਾ, ਜਸਟਿਸ ਸੂਰਯਾਕਾਂਤ ਅਤੇ ਹਿਮਾ ਕੋਹਲੀ ਦੇ ਬੈਂਚ ਨੇ 20 ਜੂਨ ਤੱਕ ਸੁਪਰੀਮ ਕੋਰਟ 'ਚ ਰਿਪੋਰਟ ਜਮ੍ਹਾਂ ਕਰਵਾਉਣ ਨੂੰ ਕਿਹਾ | ਮਾਮਲੇ ਦੀ ਅਗਲੀ ਸੁਣਵਾਈ ਜੁਲਾਈ 'ਚ ਹੋਵੇਗੀ | ਚੀਫ਼ ਜਸਟਿਸ ਨੇ ਕਮੇਟੀ ਵਲੋਂ ਮਿਲੀ ਅੰਤਰਿਮ ਰਿਪੋਰਟ ਮਿਲਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਤਕਨੀਕੀ ਕਮੇਟੀ ਨੇ ਦੱਸਿਆ ਕਿ 29 ਮੋਬਾਈਲ ਫੋਨਾਂ ਦੀ ਜਾਂਚ ਕੀਤੀ ਗਈ ਹੈ | ਨਿਗਰਾਨੀ ਜੱਜ ਵਲੋਂ ਇਸ ਰਿਪੋਰਟ ਨੂੰ ਅੰਤਿਮ ਰੂਪ ਦੇਣ ਲਈ 20 ਜੂਨ, 2022 ਤੱਕ ਦਾ ਸਮਾਂ ਮੰਗਿਆ ਹੈ |

ਆਪਣੀ ਹੀ ਸਰਕਾਰ ਨੂੰ ਘੇਰਿਆ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ

ਕਿਹਾ-ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ਦੀ ਸਹੀ ਢੰਗ ਨਾਲ ਪੈਰਵੀ ਕਰੇ ਸਰਕਾਰ ਚੰਡੀਗੜ੍ਹ, 20 ਮਈ (ਹਰਕਵਲਜੀਤ ਸਿੰਘ)-ਆਮ ਆਦਮੀ ਪਾਰਟੀ ਦੇ ਅੰਮਿ੍ਤਸਰ (ਉੱਤਰੀ) ਤੋਂ ਵਿਧਾਇਕ ਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ...

ਪੂਰੀ ਖ਼ਬਰ »

'ਮੁਹੱਲਾ ਕਲੀਨਿਕਾਂ' ਦੀ ਸ਼ੁਰੂਆਤ 15 ਅਗਸਤ ਤੋਂ-ਭਗਵੰਤ ਮਾਨ

ਚੰਡੀਗੜ੍ਹ, 20 ਮਈ (ਅਜੀਤ ਬਿਊਰੋ)-ਪੰਜਾਬ ਵਾਸੀਆਂ ਨੂੰ ਮੁਫ਼ਤ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਉਹ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਮੁਹੱਲਾ ਕਲੀਨਿਕ' ਦੀ ਸ਼ੁਰੂਆਤ ਇਸ ਸਾਲ 15 ਅਗਸਤ ਨੂੰ ਕਰਨਗੇ | ...

ਪੂਰੀ ਖ਼ਬਰ »

ਆਜ਼ਮ ਖਾਨ 27 ਮਹੀਨਿਆਂ ਬਾਅਦ ਜੇਲ੍ਹ 'ਚੋਂ ਆਏ ਬਾਹਰ

ਸੀਤਾਪੁਰ (ਯੂ.ਪੀ.), 20 ਮਈ (ਏੇਜੰਸੀਆਂ)-ਸੁਪਰੀਮ ਕੋਰਟ ਵਲੋਂ ਧੋਖਾਧੜੀ ਦੇ ਇਕ ਕੇਸ 'ਚ ਅੰਤਰਿਮ ਜ਼ਮਾਨਤ ਮਿਲਣ ਤੋਂ ਇਕ ਦਿਨ ਬਾਅਦ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਆਜ਼ਮ ਖਾਨ ਅੱਜ ਸਵੇਰੇ ਉੱਤਰ ਪ੍ਰਦੇਸ਼ ਦੀ ਸੀਤਾਪੁਰ ਜੇਲ੍ਹ 'ਚੋਂ ਬਾਹਰ ਆ ਗਏ | ਖਾਨ ਦੇ ਪੁੱਤਰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਵਾਰਾਨਸੀ ਜ਼ਿਲ੍ਹਾ ਜੱਜ ਦੇ ਸਪੁਰਦ ਕੀਤਾ ਗਿਆਨਵਾਪੀ ਮਾਮਲਾ

• 8 ਹਫ਼ਤਿਆਂ 'ਚ ਸੁਣਵਾਈ ਪੂਰੀ ਕਰਨ ਨੂੰ ਕਿਹਾ • ਫਿਲਹਾਲ ਲਾਗੂ ਰਹਿਣਗੇ ਅੰਤਰਿਮ ਆਦੇਸ਼ ਨਵੀਂ ਦਿੱਲੀ, 20 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਗਿਆਨਵਾਪੀ ਮਾਮਲੇ 'ਚ ਸੁਣਵਾਈ ਵਾਰਾਨਸੀ ਜ਼ਿਲ੍ਹਾ ਅਦਾਲਤ ਨੂੰ ਤਬਦੀਲ ਕਰ ਦਿੱਤੀ ਹੈ, ਨਾਲ ਹੀ ਜ਼ਿਲ੍ਹਾ ਜੱਜ ...

ਪੂਰੀ ਖ਼ਬਰ »

ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਭਾਜਪਾ ਆਗੂ-ਮੋਦੀ

ਨਵੀਂ ਦਿੱਲੀ, 20 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਨੂੰ ਦੇਸ਼ ਦੀ ਜਨਤਾ ਦੀ ਉਮੀਦ ਕਰਾਰ ਦਿੰਦਿਆਂ ਪਾਰਟੀ ਆਗੂਆਂ ਨੂੰ ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਲਈ ਅਗਲੇ 25 ਸਾਲਾਂ ਦਾ ਟੀਚਾ ਤੈਅ ਕਰਨ ਨੂੰ ਕਿਹਾ | ਪ੍ਰਧਾਨ ਮੰਤਰੀ ਜੈਪੁਰ 'ਚ ...

ਪੂਰੀ ਖ਼ਬਰ »

ਕੁਪਵਾੜਾ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਅੱਤਵਾਦੀ ਹਲਾਕ

ਸ੍ਰੀਨਗਰ, 20 ਮਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ 'ਚ ਫ਼ੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇਕ ਅੱਤਵਾਦੀ ਨੂੰ ਹਲਾਕ ਕਰ ਦਿੱਤਾ, ਜਦਕਿ ਬਾਕੀ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਹੈ | ਫ਼ੌਜੀ ਸੂਤਰਾਂ ਅਨੁਸਾਰ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਹੱਦਬੰਦੀ ਕਮਿਸ਼ਨ ਤੁਰੰਤ ਪ੍ਰਭਾਵ ਨਾਲ ਲਾਗੂ

ਨਵੀਂ ਦਿੱਲੀ, 20 ਮਈ (ਪੀ. ਟੀ. ਆਈ.)- ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਪਹਿਲੀਆਂ ਵਿਧਾਨ ਸਭਾ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਕਰਦਿਆਂ ਕੇਂਦਰ ਨੇ ਹੱਦਬੰਦੀ ਕਮਿਸ਼ਨ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਹਨ | ...

ਪੂਰੀ ਖ਼ਬਰ »

ਗਹਿਲੋਤ ਵਲੋਂ ਸਰਹਿੰਦ ਨਹਿਰ ਦੀ ਜਲਦ ਮੁਰੰਮਤ ਲਈ ਭਗਵੰਤ ਮਾਨ ਨਾਲ ਗੱਲਬਾਤ

ਜੈਪੁਰ, 20 ਮਈ (ਏਜੰਸੀਆਂ)-ਇੰਦਰਾ ਗਾਂਧੀ ਨਹਿਰ ਦੇ ਖਰਾਬ ਹੋਏ ਹਿੱਸੇ ਦਾ ਕਾਰਜ ਪੂਰਾ ਨਾ ਹੋਣ ਕਾਰਨ ਰਾਜਸਥਾਨ 'ਚ ਪੈਦਾ ਹੋ ਰਹੇ ਪਾਣੀ ਦੇ ਸੰਕਟ 'ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕੀਤੀ | ਮੁੱਖ ਮੰਤਰੀ ...

ਪੂਰੀ ਖ਼ਬਰ »

ਰਾਜ ਦੀ ਸੁਰੱਖਿਆ ਵਿਵਸਥਾ ਵੱਲ ਧਿਆਨ ਦੇਣ ਮਾਨ-ਆਰ.ਪੀ. ਸਿੰਘ

ਨਵੀਂ ਦਿੱਲੀ, 20 ਮਈ (ਨਰਿੰਦਰ ਲਾਗੂ)-ਸਾਕਾ ਨੀਲਾ ਤਾਰਾ ਦੀ 38ਵੀਂ ਵਰ੍ਹੇਗੰਢ ਤੋਂ ਪਹਿਲਾਂ ਭਾਜਪਾ ਨੇ ਪੰਜਾਬ ਦੀ 'ਆਪ' ਸਰਕਾਰ ਨੂੰ ਚਿਤਾਵਨੀ ਦਿੰਦਿਆਂ ਰਾਜ ਦੀ ਸੁਰੱਖਿਆ ਵਿਵਸਥਾ ਵੱਲ ਵਿਸ਼ੇਸ਼ ਧਿਆਨ ਦੇਣ ਨੂੰ ਕਿਹਾ ਹੈ | ਭਾਜਪਾ ਨੇਤਾ ਆਰ. ਪੀ. ਸਿੰਘ ਨੇ ਟਵਿੱਟਰ 'ਤੇ ...

ਪੂਰੀ ਖ਼ਬਰ »

ਸਰਕਾਰ ਨੂੰ 30,307 ਕਰੋੜ ਰੁਪਏ ਦਾ ਲਾਭ ਜਾਰੀ ਕਰੇਗੀ ਰਿਜ਼ਰਵ ਬੈਂਕ

ਮੁੰਬਈ, 20 ਮਈ (ਏਜੰਸੀ)-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਨਿਰਦੇਸ਼ਕ ਮੰਡਲ ਨੇ ਵਿੱਤੀ ਸਾਲ 2021-22 ਲਈ ਸਰਕਾਰ ਨੂੰ 30,307 ਕਰੋੜ ਰੁਪਏ ਦਾ ਲਾਭ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ | ਆਰ.ਬੀ.ਆਈ. ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਸ ਦੇ ਨਿਰਦੇਸ਼ਕ ...

ਪੂਰੀ ਖ਼ਬਰ »

ਜੇਲ੍ਹ ਤੋਂ ਬਾਹਰ ਆਈ ਇੰਦਰਾਣੀ ਮੁਖਰਜੀ

ਮੁੰਬਈ, 20 ਮਈ (ਪੀ. ਟੀ. ਆਈ.)-ਸਾਬਕਾ ਮੀਡੀਆ ਕਾਰਜਕਾਰੀ ਇੰਦਰਾਣੀ ਮੁਖਰਜੀ ਆਪਣੀ ਧੀ ਸ਼ੀਨਾ ਬੋਰਾ ਦੀ ਕਥਿਤ ਹੱਤਿਆ ਦੇ ਦੋਸ਼ 'ਚ ਗਿ੍ਫ਼ਤਾਰ ਕੀਤੇ ਜਾਣ ਤੋਂ ਛੇ ਸਾਲ ਬਾਅਦ ਮੁੰਬਈ ਦੀ ਬਾਈਕੂਲਾ ਮਹਿਲਾ ਜੇਲ੍ਹ ਤੋਂ ਬਾਹਰ ਆ ਗਈ | ਇੰਦਰਾਣੀ (50) ਨੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX