ਹਰੀਕੇ ਪੱਤਣ, 20 ਮਈ (ਸੰਜੀਵ ਕੁੰਦਰਾ) - ਪੰਚਾਇਤ ਵਿਭਾਗ ਵਲੋਂ ਕਸਬਾ ਹਰੀਕੇ ਪੱਤਣ ਦੀ ਨਜਾਇਜ਼ ਕਬਜੇ ਤੋਂ ਛੁਡਾਈ ਪੰਚਾਇਤੀ ਜ਼ਮੀਨ ਜਿਸ ਦੀ ਬੋਲੀ 23 ਮਈ ਨੂੰ ਹੋਣੀ ਹੈ ਨੂੰ ਲੈ ਕੇ ਮਾਹੌਲ ਗਰਮਾ ਰਿਹਾ ਹੈ ਜਿਥੇ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਾਬਜ਼ਕਾਰੀ ਕਿਸਾਨਾਂ ਦੇ ਹੱਕ ਵਿਚ ਹਨ ਉਥੇ ਹਰੀਕੇ ਨਿਵਾਸੀਆਂ ਨੇ ਵੀ ਇੰਨ੍ਹਾਂ ਜਥੇਬੰਦੀਆਂ ਦਾ ਵਿਰੋਧ ਕਰਦਿਆਂ ਪਿੰਡ ਵਾਸੀਆਂ ਦਾ ਇਕੱਠ ਹੋਇਆ | ਇਸ ਮੌਕੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਹਰੀਕੇ ਵਿਖੇ ਇਕੱਠ ਕਰਕੇ 11 ਮੈਂਬਰੀ ਕਮੇਟੀ ਦਾ ਗਠਨ ਹੋ ਗਿਆ | ਇਸ ਮੌਕੇ ਹਰੀਕੇ ਨਿਵਾਸੀਆਂ ਵਲੋਂ ਚੂਣੀ ਗਈ ਕਮੇਟੀ ਮੈਂਬਰ ਜਗਤਾਰ ਸਿੰਘ ਅਤੇ ਕੁਲਦੀਪ ਸਿੰਘ ਜੀ.ਓ.ਜੀ. ਨੇ ਕਿਹਾ ਕਿ ਅਸੀਂ ਆਪਣੀ ਜ਼ਮੀਨ ਦਾ ਹੱਕ ਲੈਣ ਲਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਤੇ ਇਸ ਸੰਬੰਧੀ ਕੇਸ ਵੀ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ, ਪਰ ਹੁਣ ਪੰਜਾਬ ਸਰਕਾਰ ਵਲੋਂ ਛੁਡਾਏ ਗਏ ਨਜਾਇਜ਼ ਕਬਜਿਆਂ ਦੇ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਿੰਡ ਦੀ ਜ਼ਮੀਨ ਸਾਡੇ ਪਿੰਡ ਨੂੰ ਹੀ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੀ ਜ਼ਮੀਨ ਤੇ ਬਾਹਰੋਂ ਆਏ ਲੋਕ ਗ਼ਲਤ ਰਜਿਸਟਰੀਆਂ ਅਤੇ ਤਬਾਦਲੇ ਕਰਵਾ ਕੇ ਅਤੇ ਕਾਬਜ਼ ਹੋ ਗਏ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿ ਇਸ ਮਾਮਲੇ ਦੀ ਵਿਜੀਲੈਂਸ ਇਨਕੁਆਰੀ ਕਰਵਾ ਕੇ ਸੰਬੰਧਿਤ ਵਿਅਕਤੀਆਂ ਖਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਹੋਰ ਕਿਹਾ ਕਿ ਸਾਡੇ ਪਿੰਡ ਦੇ ਮਸਲੇ ਵਿਚ ਅਸੀਂ ਕੋਈ ਵੀ ਬਾਹਰਲੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ | ਇਸ ਮੌਕੇ ਠੇਕੇਦਾਰ ਇਕਬਾਲ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ, ਪੂਰਨ ਸਿੰਘ, ਸਾਹਿਬ ਸਿੰਘ, ਸਵਰਨ ਸਿੰਘ, ਸ਼ਿੰਗਾਰਾ ਸਿੰਘ, ਜਾਗੀਰ ਸਿੰਘ ਸਿੱਧੂ, ਪ੍ਰਤਾਪ ਸਿੰਘ, ਹਰਜਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ, ਹਰਦੀਪ ਸਿੰਘ, ਨਿਸ਼ਾਨ ਸਿੰਘ, ਹਰਦਿਆਲ ਸਿੰਘ, ਮਨਬੀਰ ਸਿੰਘ, ਅਮਰਿੰਦਰ ਸਿੰਘ, ਮੁਖਤਿਆਰ ਸਿੰਘ ਅਤੇ ਨਾਇਬ ਸਿੰਘ ਆਦਿ ਹਾਜ਼ਰ ਸਨ |
ਤਰਨ ਤਾਰਨ, 20 ਮਈ (ਪਰਮਜੀਤ ਜੋਸ਼ੀ) - ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਅਦਾਲਤ ਵਿਚੋਂ ਗੈਰ ਹਾਜ਼ਰ ਰਹਿਣ 'ਤੇ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ...
ਤਰਨ ਤਾਰਨ, 20 ਮਈ (ਪਰਮਜੀਤ ਜੋਸ਼ੀ) - ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਸੀਵਰੇਜ ਬੋਰਡ ਦਫ਼ਤਰ ਦੇ ਸਟੋਰ ਵਿਚੋਂ ਅਣਪਛਾਤੇ ਵਿਅਕਤੀਆਂ ਵਲੋਂ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਅਮਿਤ ...
ਤਰਨ ਤਾਰਨ, 20 ਮਈ (ਹਰਿੰਦਰ ਸਿੰਘ) - ਗਰਮੀ ਵੱਧਣ ਕਾਰਨ ਬਿਜਲੀ ਦੀ ਖਪਤ ਵੀ ਬਹੁਤ ਜ਼ਿਆਦਾ ਵੱਧ ਗਈ ਹੈ, ਜਿਸ ਕਾਰਨ ਬਿਜਲੀ ਸਿਸਟਮ ਓਵਰਲੋਡ ਹੋ ਗਿਆ | ਇਸ ਲਈ ਲੋਕ ਬਿਜਲੀ ਦੀ ਖਪਤ ਲੋੜ ਅਨੁਸਾਰ ਕਰਨ ਤਾਂ ਜੋ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ | ਇਹ ਜਾਣਕਾਰੀ ...
ਭਿਖੀਵਿੰਡ, 20 ਮਈ (ਬੌਬੀ) - ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਜਰਨੈਲ ਸਿੰਘ ਦਿਆਲਪੁਰ, ਹਰਜਿੰਦਰ ਸਿੰਘ ਚੂੰਘ ਦੀ ਅਗਵਾਈ ਹੇਠ ਡੀ.ਐੱਸ.ਪੀ. ਦੇ ਦਫ਼ਤਰ ਰੋਹ ਭਰਪੂਰ ਵਿਸ਼ਾਲ ਧਰਨਾ ਦਿੱਤਾ ਗਿਆ | ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ...
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਨਹਿਰ ਕਿਨਾਰੇ ਲੱਗੇ ਸਰਕਾਰੀ ਰੁੱਖ ਕੱਟ ਕੇ ਚੋਰੀ ਕਰਕੇ ਲੈ ਜਾਣ ਵਾਲੇ ਅਣਪਛਾਤੇ ਵਿਅਅਕਤੀਆਂ ਖਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ...
ਤਰਨ ਤਾਰਨ, 20 ਮਈ (ਪਰਮਜੀਤ ਜੋਸ਼ੀ)-ਪੀ.ਐਸ.ਪੀ.ਸੀ.ਐਲ. ਹਲਕਾ ਤਰਨ ਤਾਰਨ ਦੇ ਨਿਗਰਾਨ ਇੰਜੀਨੀਅਰ ਜੀ.ਐਸ.ਖਹਿਰਾ ਨੇ ਦੱਸਿਆ ਕਿ ਬਿਜਲੀ ਚੋਰੀ ਰੋਕਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪਿਛਲੇ ਦਿਨਾਂ ਵਿਚ 306 ਬਿਜਲੀ ਚੋਰੀ ਦੇ ਕੇਸ ਫੜੇ ਜਾ ਚੁੱਕੇ ਹਨ ਅਤੇ 64.22 ...
ਤਰਨ ਤਾਰਨ, 20 ਮਈ (ਹਰਿੰਦਰ ਸਿੰਘ) - ਥਾਣਾ ਖੇਮਕਰਨ ਅਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਖੇਮਕਰਨ ਦੇ ਏ.ਐੱਸ.ਆਈ. ਸਾਹਿਬ ...
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਕਿਸਾਨਾਂ ਦੇ ਖੇਤਾਂ 'ਚ ਲੱਗੀਆਂ ਮੋਟਰਾਂ ਤੋਂ ਬਿਜਲੀ ਦੀਆਂ ਕੇਬਲ ਤਾਰਾਂ ਲਾਹੁਣ ਅਤੇ ਟਰਾਂਸਫਾਰਮਰਾਂ ਚੋਂ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ...
ਝਬਾਲ, 20 ਮਈ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਦੀ ਜ਼ਮੀਨਦੋਜ ਪਾਣੀ ਬਚਾਉਣ ਦੀ ਮੁਹਿੰਮ ਅਨੁਸਾਰ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਵਿੰਦਰ ਸਿੰਘ ਪਿੰਡ ਗੱਗੋਬੂਹਾ ਦੇ ਫਾਰਮ ਤੇ ਝੋਨੇ ਦੀ ...
ਅਮਰਕੋਟ, 20 ਮਈ (ਭੱਟੀ) - ਵਿਧਾਨ ਸਭਾ ਹਲਕਾ ਖੇਮਕਰਨ ਦੇ ਬਲਾਕ ਸੰਮਤੀ ਵਲਟੋਹਾ ਅਧੀਨ ਪੈਂਦੀ ਗ੍ਰਾਮ ਪੰਚਾਇਤ ਚੀਮਾ ਖੁਰਦ ਤੇ ਚੀਮਾ ਹਾਕਮ ਸਿੰਘ ਦੀ ਅੱਜ ਪੰਚਾਇਤ ਦੀ 30 ਏਕੜ ਜ਼ਮੀਨ ਦੀ ਬੋਲੀ 19 ਲੱਖ 36 ਹਜਾਰ 500 ਰੁਪਏ ਵਿਚ ਹੋਈ, ਜਿਸ ਤੋਂ ਖ਼ੁਸ਼ ਹੋ ਕੇ ਪਿੰਡ ਵਾਸੀਆਂ ਨੇ ...
ਸਰਹਾਲੀ ਕਲਾਂ, 20 ਮਈ (ਅਜੇ ਸਿੰਘ ਹੁੰਦਲ)-ਪੱਟੀ ਹਲਕੇ ਦੇ ਅਹਿਮ ਪਿੰਡ ਨੌਸ਼ਹਿਰਾ ਪੰਨੂੰਆਂ ਦੀ ਸਰਪੰਚੀ ਉਪ ਮੰਡਲ ਮੈਜਿਸਟ੍ਰੇਟ ਨੇ ਇਕ ਪਟੀਸ਼ਨ 'ਤੇ ਫ਼ੈਸਲਾ ਸੁਣਾਉਂਦਿਆਂ ਰੱਦ ਕਰ ਦਿੱਤੀ ਅਤੇ ਹੁਕਮ ਸੁਣਾਇਆ ਕਿ ਪਿੰਡ ਦੀ ਸਰਪੰਚੀ ਨੂੰ ਡੀ ਨੋਟੀਫਿਕੇਸ਼ਨ ਕਰਕੇ 2 ...
ਪੱਟੀ, 20 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ) - ਪੁਲਿਸ ਥਾਣਾ ਸਿਟੀ ਪੱਟੀ ਅਧੀਨ ਪੈਂਦੇ ਪਿੰਡ ਕੈਰੋਂ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਐੱਚ.ਡੀ.ਐੱਫ.ਸੀ. ਬੈਂਕ ਕੈਰੋਂ ਦਾ ਸ਼ਟਰ ਤੋੜ ਕੇ ਬੈਂਕ ਚੋਂ ਟੀ.ਵੀ.ਐੱਸ ਕੰਪਨੀ ਵਲੋਂ ਖੜੀ ਕੀਤੀ ...
ਚੰਡੀਗੜ੍ਹ, 20 ਮਈ (ਅਜੀਤ ਬਿਊਰੋ) - ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਦੀਆਂ ਹਦਾਇਤਾਂ 'ਤੇ ਅੱਜ ਜ਼ਿਲ੍ਹਾ ਤਰਨਤਾਰਨ ਦੀ ਗ਼ਰੀਬ ਔਰਤ ਜੋ ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ, ਦੇ ਘਰ ਦਾ ਬਿਜਲੀ ਕੁਨੈਕਸ਼ਨ ਬਹਾਲ ਕਰਵਾ ...
ਸਰਾਏ ਅਮਾਨਤ ਖਾਂ, 20 ਮਈ (ਨਰਿੰਦਰ ਸਿੰਘ ਦੋਦੇ) - ਕਿਸਾਨ ਜਥੇਬੰਦੀ ਵਲੋਂ ਬੀਤੇ ਦਿਨ ਪਿੰਡ ਗੰਡੀਵਿੰਡ ਵਿਖੇ ਪਾਵਰਕਮ ਦੀ ਟੀਮ ਵਲੋਂ ਘਰਾਂ ਦੇ ਮੀਟਰਾਂ ਦੇ ਲੋਡ ਦੀ ਜਾਂਚ ਕਰਨ ਪਹੁੰਚੀ ਟੀਮ ਦਾ ਜੋ ਮਸਲਾ ਸਾਹਮਣੇ ਆਇਆ ਸੀ, ਉਸ ਤੋਂ ਪਾਵਰਕਾਮ ਮੁਲਾਜ਼ਮ ਪੱਲਾ ਝਾੜਦੇ ...
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ, ਪ੍ਰਵੀਨ ਕੁਮਾਰ, ਦਰਸ਼ਨ ਸਿੰਘ, ਗੁਰਦੇਵ ਸਿੰਘ ਨੇ ਕਿਹਾ ...
ਖੇਮਕਰਨ, 20 ਮਈ (ਰਾਕੇਸ਼ ਬਿੱਲਾ) - ਸਿਮਰਨ ਹਸਪਤਾਲ ਭਿੱਖੀਵਿੰਡ ਵਲੋਂ ਇਸ ਪੱਛੜੇ ਖੇਤਰ 'ਚ ਲੜੀਵਾਰ ਮੈਡੀਕਲ ਕੈਂਪ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਹਸਪਤਾਲ ਦੇ ਮੁਖੀ ਡਾ. ਗੁਰਮੇਜ ਸਿੰਘ ਵੀਰਮ ਦੀ ਦੇਖਰੇਖ ਹੇਠ ਇਕ ਮੁਫ਼ਤ ਮੈਡੀਕਲ ਕੈਂਪ ਗੁਰਦੁਆਰਾ ਬਾਬਾ ...
ਸਰਾਏ ਅਮਾਨਤ ਖਾਂ, 20 ਮਈ( ਨਰਿੰਦਰ ਸਿੰਘ ਦੋਦੇ) - ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਕਸੇਲ ਵਿਖੇ ਸਥਿਤ ਸੀ.ਡੀ.ਪੀ.ਓ. ਦਫ਼ਤਰ ਅੱਗੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਬਲਾਕ ਪ੍ਰਧਾਨ ਨਰਿੰਦਰ ਕੌਰ ਐਮਾ ਨੇ ਆਪਣੀ ਵਰਕਰਾਂ ਸਮੇਤ ਸਰਕਾਰ ਖ਼ਿਲਾਫ਼ ਨਾਅਰੇਬਾਜੀ ...
ਪੱਟੀ, 20 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ ਅਵਤਾਰ ਸਿੰਘ ਖਹਿਰਾ) - ਬੱਸ ਸਟੈਂਡ ਪੱਟੀ ਦੇ ਨਜ਼ਦੀਕ ਨਗਰ ਕੌਸਲ ਵਲੋਂ ਬੱਸਾਂ ਦੀ ਪਰਚੀ ਕੱਟਣ ਲਈ ਬਨਾਈ ਗਈ ਚੁੰਗੀ ਪੋਸਟ ਦੇ ਨੇੜੇ ਨਗਰ ਕੌਸਲ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ ਜਿਸ 'ਤੇ ਨੇੜਲੇ ਦੁਕਾਨਦਾਰਾਂ ਤੇ ਨਗਰ ...
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਵਿਧਾਨ ਸਭਾ ਚੋਣਾਂ 'ਚ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਪ੍ਰਾਥਮਿਕਤਾ ਉੱਪਰ ਉੱਚਾ ਚੁੱਕਣ ਦਾ ਵਾਅਦਾ ਕਰਕੇ ਸੱਤਾ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ ਸਕੂਲਾਂ 'ਚ ਖਾਲੀ ਪਈਆਂ ਅਸਾਮੀਆਂ ਉੱਪਰ ...
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਸਥਾਨਿਕ ਵਿੱਦਿਅਕ ਸੰਸਥਾ ਮਾਝਾ ਪਬਲਿਕ ਸਕੂਲ ਵਿਖੇ ਤੰਦਰੁਸਤ ਜੀਵਨ ਅਤੇ ਚੰਗੀ ਖੁਰਾਕ ਨਾਲ ਸੰਬੰਧਿਤ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਦਿਕਸ਼ਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਘਰ ਦੀ ਰਸੋਈ ਦੇ ਬਣੇ ...
ਗੋਇੰਦਵਾਲ ਸਾਹਿਬ, 20 ਮਈ (ਸਕੱਤਰ ਸਿੰਘ ਅਟਵਾਲ) - ਇਲਾਕੇ ਦੀ ਨਾਮਵਰ ਸੰਸਥਾ ਇੰਪੀਰਿਆ ਇੰਸਟੀਚਿਊਟ ਗੋਇੰਦਵਾਲ ਸਾਹਿਬ ਜੋ ਕਿ ਡਾਕਟਰ ਰਮਨਦੀਪ ਕੌਰ ਰੰਧਾਵਾ ਜਿਨ੍ਹਾਂ ਨੇ ਖੁਦ ਵੀ ਆਈਲੈਟਸ ਦੇ ਰੀਡਿੰਗ 'ਚ 9 ਬੈਂਡ ਅਤੇ ਓਵਰਆਲ 8.5 ਬੈਂਡ ਹਾਸਲ ਕੀਤੇ ਹੋਏ ਹਨ ਦੇ ਦਿਸ਼ਾ ...
ਝਬਾਲ, 20 ਮਈ (ਸਰਬਜੀਤ ਸਿੰਘ)-ਮਾਝੇ ਦੇ ਧਾਰਮਿਕ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ੍ਹ ਬਾਬਾ ਬੁੱਢਾ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਦੇ ਕਾਰਜ ਕਰਵਾ ਰਹੇ ਬਾਬਾ ਸੁਬੇਗ ਸਿੰਘ ਡੇਰਾ ...
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਬਲਾਕ ਤਰਨਤਾਰਨ ਵਿਖੇ ਸਰਬਜੀਤ ਕੌਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ | ਧਰਨੇ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਸਰਬਜੀਤ ਕੌਰ ਨੇ ਦੱਸਿਆ ਕਿ ਆਂਗਣਵਾੜੀ ਵਰਕਰ, ...
ਪੱਟੀ, 20 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਪੱਟੀ ਜ਼ੋਨ ਦੇ ਪਿੰਡ ਸਭਰਾ ਦੇ ਗੁਰਦੁਆਰਾ ਸਾਹਿਬ ਵਿਚ ਭਰਵੀਂ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ, ...
ਸੁਰਸਿੰਘ, 20 ਮਈ (ਧਰਮਜੀਤ ਸਿੰਘ) - ਕਸਬਾ ਸੁਰਸਿੰਘ ਵਾਸੀ ਮਨਰੇਗਾ ਕਾਮਿਆਂ ਨੂੰ ਸੰਬਧਿਤ ਵਿਭਾਗ ਵਲੋਂ ਬਕਾਇਆ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਰੋਸ ਵਜੋਂ 25 ਮਈ ਨੂੰ ਕ੍ਰਾਂਤੀਕਾਰੀ ਬਹੁਜਨ ਸਮਾਜ ਪਾਰਟੀ (ਅੰਬੇਡਕਰ) ਵਲੋਂ ਬੀ.ਡੀ.ਪੀ.ਓ. ਦਫ਼ਤਰ ...
ਸਰਾਏ ਅਮਾਨਤ ਖਾਂ, 20 ਮਈ (ਨਰਿੰਦਰ ਸਿੰਘ ਦੋਦੇ)-ਬੀ.ਕੇ.ਯੂ. ਡਕੌਂਦਾ ਜਥੇਬੰਦੀ ਦੀਆਂ ਪਿੰਡ ਇਕਾਈਆਂ ਦੀ ਚੋਣਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਬਲਾਕ ਪ੍ਰਧਾਨ ਬਲਕਾਰ ਸਿੰਘ ਬਿੱਟਾ ਗੰਡੀਵਿੰਡ ਨੇ ਜਾਣਕਾਰੀ ਦਿੰਦਿਆਂ ਕਿਹਾ ਪਿੰਡ ਢੰਡ ਦੇ ਕੁਲਵਿੰਦਰ ਸਿੰਘ ...
ਫਤਿਆਬਾਦ, 20 ਮਈ (ਹਰਵਿੰਦਰ ਸਿੰਘ ਧੂੰਦਾ)-ਨਸ਼ਿਆਂ ਦੀ ਦਲਦਲ 'ਚ ਫਸ ਚੁੱਕੇ ਵਿਅਕਤੀ ਪਹਿਲਾਂ ਮਹਿੰਗੇ ਨਸ਼ੇ ਕਰਦੇ ਹਨ ਪਰ ਜਦੋਂ ਮਹਿੰਗੇ ਨਸ਼ੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਜਾਦੇ ਹਨ ਤਾਂ ਫਿਰ ਹੌਲੀ ਹੌਲੀ ਕਈ ਤਰ੍ਹਾਂ ਦੇ ਸਸਤੇ ਨਸ਼ੀਲੇ ਪਦਾਰਥ ਟੀਕਿਆਂ ਰਾਹੀ ...
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾ ਕਾਰਜਕਾਰੀ ਸਕੱਤਰ ਪਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ, ਜ਼ਿਲ੍ਹਾ ਵਿੱਤ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਕੇਂਦਰ ...
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਲੋਕ ਭਾਗਾਂ ਵਾਲੇ ਹਵ ਜਿੰਨ੍ਹਾਂ ਨੂੰ ਸਦੀਆਂ ਬਾਅਦ ਇਕ ਇਮਾਨਦਾਰ ਸਰਕਾਰ ਮਿਲੀ ਹੈ | ਇਹ 75 ਸਾਲ ਬਾਅਦ ਕੁਦਰਤ ਵਲੋਂ ਮਿਲਿਆ ...
ਝਬਾਲ, 20 ਮਈ (ਸੁਖਦੇਵ ਸਿੰਘ) - ਕਰਨਾਟਕ ਦੀ ਭਾਜਪਾ ਸਰਕਾਰ ਵਲੋਂ ਸ਼ਹੀਦ ਏ ਆਜਮ ਭਗਤ ਸਿੰਘ ਨਾਲ ਸੰਬੰਧਿਤ ਪਾਠ ਨੂੰ ਸਿਲੇਬਸ 'ਚੋਂ ਕੱਢ ਕੇ ਆਰ.ਐਸ.ਐਸ. ਦੇ ਸੰਸਥਾਪਕ ਅਤੇ ਸਾਬਕਾ ਸਰਸੰਘ ਸੰਚਾਲਕ ਕੇਸਵ ਬਲੀਰਾਮ ਹੇਡਗੇਵਾਰ ਨਾਲ ਸੰਬੰਧਿਤ ਪਾਠ ਸਿਲੇਬਸ 'ਚ ਸ਼ਾਮਿਲ ਕਰਨ ...
ਤਰਨ ਤਾਰਨ, 20 ਮਈ (ਵਿਕਾਸ ਮਰਵਾਹਾ)-ਜ਼ਿਲ੍ਹਾ ਤਰਨ ਤਾਰਨ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਸਥਾਪਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਬੇਸਹਾਰਾ ਬੱਚਿਆਂ ਦਾ ਸਹਾਰਾ ਬਣ ...
ਖ਼ਡੂਰ ਸਾਹਿਬ, 20 ਮਈ (ਕੁਲਾਰ)- ਸਿਵਲ ਸਰਜਨ ਡਾ. ਸੀਮਾ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਨੇਹਾ ਅਗਰਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਐਸ.ਐਮ.ਓ. ਮੀਆਂਵਿੰਡ ਡਾ. ਲਹਿੰਬਰ ਰਾਮ ਦੀ ਅਗਵਾਈ ਹੇਠ ਅਤੇ ਸਾਹਿਬਜੀਤ ਸਿੰਘ ਹੈਲਥ ਇੰਸਪੈਕਟਰ ਦੀ ਸੁਪਰਵਾਈਜਰ ਹੇਠ ...
ਫਤਿਆਬਾਦ, 20 ਮਈ (ਹਰਵਿੰਦਰ ਸਿੰਘ ਧੂੰਦਾ)-ਪੀ.ਐੱਸ.ਪੀ.ਸੀ.ਐੱਲ ਦੇ ਲਾਈਨਮੈਨ ਗਿਆਨ ਸਿੰਘ ਦਿਉਲ ਨੂੰ ਉਦੋਂ ਭਾਰੀ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਸਾਲੇ ਬਲਜਿੰਦਰ ਸਿੰਘ ਢਿੱਲੋਂ ਦੀ ਬੇਵਕਤ ਮੌਤ ਹੋ ਗਈ | ਇਸ ਮੌਕੇ ਤੇ ਗਿਆਨ ਸਿੰਘ ਦਿਉਲ ਤੋਂ ਇਲਾਵਾ ਬਲਜਿੰਦਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX