ਪਟਿਆਲਾ, 20 ਮਈ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਮਾਲ ਅਫ਼ਸਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਨਿਰਦੇਸ਼ ਦਿੱਤੇ ਕਿ ਉਹ ਲੰਬਿਤ ਜ਼ਮੀਨੀ ਤਕਸੀਮ, ਪੈਮਾਇਸ਼, ਖਸਰਾ- ਗਿਰਦਾਵਰੀ ਤੇ ਨੰਬਰਦਾਰੀ ਦੇ ਕੇਸਾਂ ਨੂੰ ਤੈਅ ਸਮੇਂ 'ਚ ਨਿਪਟਾਉਣ | ਡਿਪਟੀ ਕਮਿਸ਼ਨਰ ਨੇ ਪਟਿਆਲਾ, ਰਾਜਪੁਰਾ, ਸਮਾਣਾ ਤੇ ਨਾਭਾ ਦੇ ਐਸ.ਡੀ.ਐਮਜ਼ ਅਤੇ ਜ਼ਿਲ੍ਹੇ ਦੇ ਸਮੂਹ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਅਤੇ ਇਨ੍ਹਾਂ ਤਹਿਤ ਪੈਂਦੀਆਂ ਸਬ ਤਹਿਸੀਲਾਂ ਦੇ ਨਾਇਬ ਤਹਿਸੀਲਦਾਰਾਂ ਨੂੰ ਮਾਲ ਮਹਿਕਮੇ ਨਾਲ ਸਬੰਧਿਤ ਦਫ਼ਤਰੀ ਕੰਮਾਂ-ਕਾਰਾਂ 'ਚ ਆਮ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਣੀ ਯਕੀਨੀ ਬਣਾਉਣ ਲਈ ਕਿਹਾ | ਉਨ੍ਹਾਂ ਕਿਹਾ ਕਿ ਵੱਡੀਆਂ ਰਿਕਵਰੀਆਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਅਤੇ ਤਹਿਸੀਲਦਾਰ ਆਪਣੇ ਪੱਧਰ 'ਤੇ ਰਿਕਵਰੀਆਂ ਕਰਨ ਲਈ ਯਤਨ ਕਰਨ | ਸਾਕਸ਼ੀ ਸਾਹਨੀ ਨੇ ਮਾਲ ਅਧਿਕਾਰੀਆਂ ਕੋਲ ਲੰਬਿਤ ਪਏ ਇੰਤਕਾਲ ਦੇ ਕੇਸਾਂ, ਜਮ੍ਹਾਂਬੰਦੀਆਂ ਦੀ ਵੈਲੀਡੇਸ਼ਨ, ਪੜਤਾਲਾਂ, ਸੀਨੀਅਰ ਸਿਟੀਜ਼ਨਜ਼ ਦੀਆਂ ਸ਼ਿਕਾਇਤਾਂ, ਪੈਮਾਇਸ਼ਾਂ, ਤਕਸੀਮਾਂ, ਭਾਰ-ਮੁਕਤ ਅਰਜ਼ੀਆਂ ਤੇ ਮਾਲੀਆ ਵਸੂਲੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਆਖਿਆ | ਉਨ੍ਹਾਂ ਕਿਹਾ ਕਿ ਫ਼ਸਲ ਦੀ ਕਟਾਈ ਕਾਰਨ ਖੇਤ ਵਿਹਲੇ ਹੋ ਗਏ ਹਨ, ਜਿਸ ਕਰਕੇ ਪੈਮਾਇਸ਼ ਦੀਆਂ ਅਰਜ਼ੀਆਂ ਦਾ ਨਿਪਟਾਰਾ ਕਰਨ ਦਾ ਹੁਣ ਢੁਕਵਾਂ ਸਮਾਂ ਹੈ | ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਐਸ.ਡੀ.ਐਮ. ਪਟਿਆਲਾ ਇਸਮਿਤ ਵਿਜੈ ਸਿੰਘ, ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ, ਐਸ.ਡੀ.ਐਮ. ਰਾਜਪੁਰਾ ਹਿਮਾਸ਼ੂ ਗੁਪਤਾ, ਐਸ.ਡੀ.ਐਮ. ਨਾਭਾ ਕੰਨੂ ਗਰਗ, ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਤੋਂ ਇਲਾਵਾ ਜ਼ਿਲ੍ਹੇ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੀ ਮੌਜੂਦ ਸਨ |
ਪਟਿਆਲਾ, 20 ਮਈ (ਗੁਰਵਿੰਦਰ ਸਿੰਘ ਔਲਖ)-ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਰਹਿਣ ਵਾਲੇ ਹਰੇਕ ਯੂਨਿਟ ਮਾਲਕ ਨੂੰ ਆਪਣਾ ਪ੍ਰਾਪਰਟੀ ਟੈਕਸ ਨਿਯਮਤ ਰੂਪ ਵਿਚ ਨਿਗਮ ਕੋਲ ਜਮ੍ਹਾਂ ਕਰਵਾਉਣਾ ਚਾਹੀਦਾ ਹੈ | ਇਸ ਤਰ੍ਹਾਂ ਉਹ ਜੁਰਮਾਨੇ ਅਤੇ ਵਿਆਜ ਤੋਂ ਬਚ ਕੇ ਪੰਜਾਬ ਸਰਕਾਰ ...
ਪਟਿਆਲਾ, 20 ਮਈ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਹੈ ਕਿ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੋੜਵੰਦਾਂ ਤੱਕ ਪੁੱਜਦਾ ਕੀਤਾ ਜਾਵੇ ਅਤੇ ਸਿਹਤ ਵਿਭਾਗ ਵਲੋਂ ਜੋ ...
ਪਟਿਆਲਾ, 20 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਚ ਤੈਨਾਤ ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ ਡਾ. ਹਰਮਿੰਦਰ ਸਿੰਘ ਖੋਖਰ ਨੇ ਕਥਿਤ ਦੋਸ਼ ਲਗਾਇਆ ਕਿ ਡਾਇਰੈਕਟਰ ਪਬਲਿਕ ਰਿਲੇਸ਼ਨ ਅਫਸਰ ਦਲਜੀਤ ਅੰਮੀ ਵਲੋਂ ਯੂਨੀਵਰਸਿਟੀ ਦੇ ਸੀਨੀਅਰ ...
ਰਾਜਪੁਰਾ, 20 ਮਈ (ਜੀ.ਪੀ. ਸਿੰਘ)-ਨੇੜਲੇ ਪਿੰਡ ਸ਼ਾਮਦੋਂ ਦੇ ਸਾਬਕਾ ਸਰਪੰਚ ਜਿਹੜੇ ਪਿਛਲੇ 9 ਦਿਨਾਂ ਤੋਂ ਲਾਪਤਾ ਸਨ, ਦੀ ਲਾਸ਼ ਬੀਤੇ ਦਿਨੀਂ ਰਾਜਪੁਰਾ-ਪਟਿਆਲਾ ਰੋਡ 'ਤੇ ਸਥਿਤ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ 'ਚੋਂ ਮਿਲ ਗਈ ਹੈ | ਜਿਸ 'ਤੇ ਥਾਣਾ ਸਿਟੀ ਪੁਲਿਸ ਨੇ ...
ਨਾਭਾ, 20 ਮਈ (ਕਰਮਜੀਤ ਸਿੰਘ)-ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖ਼ਾਸਮ ਖ਼ਾਸ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਐਲਾਨ ਕਰ ਦਿੱਤਾ ਹੈ | ਪ੍ਰਧਾਨਗੀ ਦੇ ਅਹੁਦੇ ਦਾ ਅਸਤੀਫ਼ਾ ਰਜਨੀਸ਼ ...
ਰਾਜਪੁਰਾ, 20 ਮਈ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਇੱਟਾਂ ਰੋੜੇ ਮਾਰਨ, ਕੁੱਟਮਾਰ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ 7 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...
ਸਮਾਣਾ, 20 ਮਾਈ (ਗੁਰਦੀਪ ਸ਼ਰਮਾ)-ਨੇੜਲੇ ਪਿੰਡ ਕਕਰਾਲਾ ਭਾਈਕਾ ਦੀ ਰਹਿਣ ਵਾਲੀ ਤਰਨਜੀਤ ਕੌਰ, ਸਰਬਜੀਤ ਕੌਰ ਨੂੰ ਜ਼ਖਮੀ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ | ਹਸਪਤਾਲ 'ਚ ਮੌਜੂਦ ਸੁਖਵਿੰਦਰ ਕੌਰ ਪਤਨੀ ਬਿ੍ਜ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ...
ਰਾਜਪੁਰਾ, 20 ਮਈ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਦੜਾ ਸੱਟਾ ਲਗਾਉਂਦੇ 1510 ਰੁਪਏ ਦੀ ਰਾਸ਼ੀ ਸਮੇਤ ਗਿ੍ਫ਼ਤਾਰ ਕਰ ਉਸਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਥਾਣਾ ਸ਼ਹਿਰੀ ਦੇ ਸਹਾਇਕ ...
ਪਾਤੜਾਂ, 20 ਮਈ (ਜਗਦੀਸ਼ ਸਿੰਘ ਕੰਬੋਜ)-ਇਕ ਨਾਬਾਲਗ ਲੜਕੀ ਬਿਨਾਂ ਦੱਸੇ ਘਰੋਂ ਚਲੀ ਗਈ | ਭਾਲ ਕਰਨ 'ਤੇ ਜਦੋਂ ਉਸ ਦਾ ਕੋਈ ਪਤਾ ਨਾ ਲੱਗਿਆ ਉਸ ਦੇ ਵਾਰਸਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ...
ਚੁੰਨ੍ਹੀ, 20 ਮਈ (ਗੁਰਪ੍ਰੀਤ ਸਿੰਘ ਬਿਲਿੰਗ)-ਪੰਜਾਬ ਸਰਕਾਰ ਵਲੋਂ ਕਿਸਾਨੀ ਅੰਦੋਲਨ ਨੂੰ ਇਕ ਮੀਟਿੰਗ ਦੌਰਾਨ ਹੀ ਖ਼ਤਮ ਕਰਵਾ ਦਿੱਤਾ ਗਿਆ ਹੈ, ਕਿਉਂਕਿ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਭਰੋਸੇਯੋਗਤਾ ਦਾ ਸਬੂਤ ਦਿੱਤਾ | ਇਹ ਪ੍ਰਗਟ[ਾਵਾ ਵਿਧਾਇਕ ਐਡ. ...
ਦੇਵੀਗੜ੍ਹ, 20 ਮਈ (ਰਾਜਿੰਦਰ ਸਿੰਘ ਮੌਜੀ)-ਆਮ ਆਦਮੀ ਪਾਰਟੀ ਬੀ.ਸੀ. ਵਿੰਗ ਪੰਜਾਬ ਦੇ ਪ੍ਰਧਾਨ ਰਣਜੋਧ ਸਿੰਘ ਹਡਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਮੁਹਾਲੀ ਵਿਚ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨ 'ਤੇ ...
ਪਟਿਆਲਾ, 20 ਮਈ (ਅ.ਸ. ਆਹਲੂਵਾਲੀਆ)-ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਲੀਗਲ ਸੈੱਲ ਹਿੰਦੁਸਤਾਨ ਐਡਵੋਕੇਟ ਸੈਨਾ ਜ਼ਿਲ੍ਹਾ ਪਟਿਆਲਾ ਦੇ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਪੰਕਜ ਗੌੜ ਦੀ ...
ਬਸੀ ਪਠਾਣਾਂ, 20 ਮਈ (ਰਵਿੰਦਰ ਮੌਦਗਿਲ)-ਬਲਾਕ ਐਜੂਕੇਟਰ ਹੇਮੰਤ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ 16 ਤੋਂ 31 ਮਈ ਤੱਕ ਤੰਬਾਕੂ ਵਿਰੋਧੀ ਪੰਦਰ੍ਹਵਾੜਾ ...
ਮੰਡੀ ਗੋਬਿੰਦਗੜ੍ਹ, 20 ਮਈ (ਮੁਕੇਸ਼ ਘਈ)-ਹਰ ਵਿਅਕਤੀ ਦਾ ਜੀਵਨ ਉਦੇਸ਼ ਹੁੰਦਾ ਹੈ, ਜਿਸ ਦੀ ਪ੍ਰਾਪਤੀ ਲਈ ਉਹ ਸਖ਼ਤ ਮਿਹਨਤ ਅਤੇ ਹਰ ਸੰਭਵ ਯਤਨ ਕਰਦਾ ਹੈ | ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਦਾ ਚਿੰਤਾਤੁਰ ਰਹਿੰਦੇ ਹਨ | ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ...
ਅਮਲੋਹ, 20 ਮਈ (ਕੇਵਲ ਸਿੰਘ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ 20 ਮਈ ਤੋ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਗਈ ਸੀ ਜਿਸ ਤਹਿਤ ਹਲਕਾ ਅਮਲੋਹ ਦੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਵਿਖੇ ਕਿਸਾਨ ਰਣਧੀਰ ਸਿੰਘ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਅੱਜ ...
ਖਮਾਣੋਂ, 20 ਮਈ (ਜੋਗਿੰਦਰ ਪਾਲ)-ਹਲਕਾ ਵਿਧਾਇਕ ਬਸੀ ਪਠਾਣਾਂ ਰੁਪਿੰਦਰ ਸਿੰਘ ਹੈਪੀ ਨਾਲ ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਖਮਾਣੋਂ ਦੇ ਪ੍ਰਧਾਨ ਗੁਰਦੇਵ ਸਿੰਘ ਮਨੈਲਾ ਦੀ ਅਗਵਾਈ 'ਚ ਨੰਬਰਦਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ | ਨੰਬਰਦਾਰ ਗੁਰਦੇਵ ...
ਪਾਤੜਾਂ, 20 ਮਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ਵਿਚ ਬਾਰਸ਼ਾਂ ਦੌਰਾਨ ਹੜ੍ਹ ਆ ਜਾਣ 'ਤੇ ਹਜ਼ਾਰਾਂ ਏਕੜ ਫ਼ਸਲਾਂ ਦੀ ਤਬਾਹੀ ਦਾ ਕਾਰਨ ਬਣਦੀ ਝੰਬੋਂ ਡਰੇਨ (ਭੁਪਿੰਦਰਾ ਸਾਗਰ) ਦੀ ਹਰ ਸਾਲ ਸਰਕਾਰ ਵੱਲੋਂ ਸਫ਼ਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਇਸ ਦੀ ਸਫ਼ਾਈ ਨਾ ...
ਪਟਿਆਲਾ, 20 ਮਈ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਵਿਚ ਲਗਭਗ ਅੱਸੀ ਮਹਿਲਾਵਾਂ ਵਲੋਂ ਚਲਾਈ ਜਾਂਦੀ ਸੰਸਥਾ 'ਦਿ ਬੁੱਕ ਲਵਰਜ਼ ਰਿਟ੍ਰੀਟ' ਨੇ ਰਾਜਿੰਦਰਾ ਜਿੰਮਖਾਨਾ ਕਲੱਬ ਵਿਚ ਸੇਵਕ ਨਈਅਰ ਨਾਲ ਸਾਰਥਕ ਸੰਵਾਦ ਰਚਾਇਆ ਗਿਆ | ਇਸ ਸੰਵਾਦੀ ਇਜਲਾਸ ਦਾ ਸੰਚਾਲਨ ਸਿਮਰਤ ...
ਪਟਿਆਲਾ, 20 ਮਈ (ਗੁਰਪ੍ਰੀਤ ਸਿੰਘ ਚੱਠਾ)-ਪਸ਼ੂ ਪਾਲਨ, ਮੱਛੀ ਪਾਲਨ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਡਾਇਰੈਕਟਰ, ਡੇਅਰੀ ਵਿਕਾਸ ਵਿਭਾਗ ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਜਸਵਿੰਦਰ ...
ਪਟਿਆਲਾ, 20 ਮਈ (ਅ.ਸ.ਆਹਲੂਵਾਲੀਆ)-ਐਡਵੋਕੇਟ ਹਰਿੰਦਰਪਾਲ ਸ਼ਰਮਾ ਕੌਰਜੀਵਾਲਾ ਸਾਬਕਾ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ ਪੰਜਾਬ ਅਤੇ ਸੂਬਾ ਪ੍ਰਧਾਨ ਬ੍ਰਾਹਮਣ ਸਮਾਜ ਵੈਲਫੇਅਰ ਫ਼ਰੰਟ ਪੰਜਾਬ ਨੇ ਕੇਂਦਰ ਅਤੇ ਸੂਬਾ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਕੇਂਦਰੀ ...
ਪਟਿਆਲਾ, 20 ਮਈ (ਮਨਦੀਪ ਸਿੰਘ ਖਰੌੜ)-ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜ਼ਿਲੇ੍ਹ 'ਚ ਪ੍ਰਾਪਤ 408 ਕੋਵਿਡ ਰਿਪੋਰਟਾਂ 'ਚੋਂ ਪੰਜ ਕੋਵਿਡ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ | ਜਿਨ੍ਹਾਂ 'ਚੋਂ ਤਿੰਨ ਰਾਜਪੁਰਾ, ਇਕ ਬਲਾਕ ਸ਼ੁਤਰਾਣਾ ਅਤੇ ਇਕ ਬਲਾਕ ਦੁੱਧਨਸਾਧਾਂ ...
ਬਹਾਦਰਗੜ੍ਹ, 20 ਮਈ (ਕੁਲਵੀਰ ਸਿੰਘ ਧਾਲੀਵਾਲ)-ਸੇਂਟ ਕਬੀਰ ਕਾਲਜ ਆਫ਼ ਐਜੂਕੇਸ਼ਨ ਕੌਲੀ ਦੇ ਵਿਦਿਆਰਥੀਆਂ ਨੇ ਵਿੱਦਿਆ ਦੇ ਖੇਤਰ ਵਿਚ ਆਪਣੀ ਵਧੀਆ ਕਾਰਗੁਜ਼ਾਰੀ ਵਿਖਾ ਕੇ ਇਲਾਕੇ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ...
ਸਨੌਰ, 20 ਮਈ (ਸੋਖਲ)-ਜਾਗਦੇ ਰਹੋ ਯੂਥ ਕਲੱਬ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਬਸੰਤ ਰਿਤੂ ਯੂਥ ਕਲੱਬ ਤਿ੍ਪੜੀ ਅਤੇ ਕਰਨ ਆਟੋ ਬਜਾਜ ਏਜੰਸੀ ਸਨੌਰ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਾਇਆ | ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਕਰਨ ਵਾਲੀਆ, ...
ਰਾਜਪੁਰਾ, 20 ਮਈ (ਜੀ.ਪੀ. ਸਿੰਘ)-ਸਾਈਾ ਟੈਕਨੀਕਲ ਇੰਸਟੀਚਿਊਟ ਵਲੋਂ ਪ੍ਰਧਾਨ ਵਿਪਨ ਵਰਮਾ ਅਤੇ ਸੀ.ਈ.ਓ. ਡਾ. ਅਤੁਲ ਵਰਮਾ ਦੀ ਦੇਖ-ਰੇਖ ਵਿਚ ਟ੍ਰੇਨਿੰਗ ਲੈਣ ਵਾਲੇ ਬੱਚਿਆਂ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕ ਨੀਨਾ ਮਿੱਤਲ ਨੇ ਵਿਸ਼ੇਸ਼ ਤੌਰ ...
ਦੇਵੀਗੜ੍ਹ, 20 ਮਈ (ਰਾਜਿੰਦਰ ਸਿੰਘ ਮੌਜੀ)-ਮਦਰ ਟੈਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਐਹਿਰੂ ਕਲਾਂ ਦੇ ਪੰਜਵੀਂ ਜਮਾਤ ਦੇ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਨਿਊ ਮਾਰਕੰਡਾ ਐਜੂਕੇਸ਼ਨਲ ਟਰੱਸਟ ਵਲੋਂ ਸਨਮਾਨਿਤ ਕੀਤਾ ਗਿਆ | ਟਰੱਸਟ ਦੇ ਚੇਅਰਮੈਨ ਕਸ਼ਮੀਰ ਸਿੰਘ ...
ਪਟਿਆਲਾ, 20 ਮਈ (ਧਰਮਿੰਦਰ ਸਿੰਘ ਸਿੱਧੂ)-ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ 'ਚ ਵੱਡਾ ਨਾਮ ਕਮਾਉਣ ਵਾਲੇ ਸ਼ਹਿਰ ਦੀ ਅਹਿਮ ਵਿੱਦਿਅਕ ਸੰਸਥਾ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਦੇ ਤਿੰਨ ਬਾਸਕਟਬਾਲ ਖਿਡਾਰੀਆਂ ਦੀ ...
ਦੇਵੀਗੜ੍ਹ, 20 ਮਈ (ਰਾਜਿੰਦਰ ਸਿੰਘ ਮੌਜੀ)-ਧਰਤੀ ਹੇਠਲੇ ਪਾਣੀ ਦੀ ਚਿੰਤਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਧੜਾਧੜ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ 20 ਮਈ ਤੋਂ 31 ਮਈ ਤੱਕ ਕਿਸਾਨਾਂ ਨੂੰ ਜੀਰੀ ਦੀ ਸਿੱਧੀ ਬਿਜਾਈ ਕਰਨ ਲਈ ਟਿਊਬਵੈੱਲਾਂ ਦੀ ...
ਸਮਾਣਾ, 20 ਮਈ (ਸਾਹਿਬ ਸਿੰਘ)-ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਦੀ ਅਹਿਮ ਬੈਠਕ 22 ਮਈ ਦੇ ਦਿੱਲੀ ਧਰਨੇ ਵਿਚ ਸ਼ਮੂਲੀਅਤ ਦੀਆਂ ਤਿਆਰੀਆਂ ਸੰਬੰਧੀ ਕੀਤੀ ਗਈ | ਬੈਠਕ ਵਿਚ ਤਿਆਰੀਆਂ ਦੀ ਰਿਪੋਰਟ ਪੇਸ਼ ਕਰਦੇ ਹੋਏ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ ਅਤੇ ਜ਼ਿਲ੍ਹਾ ...
ਪਟਿਆਲਾ, 20 ਮਈ (ਗੁਰਵਿੰਦਰ ਸਿੰਘ ਔਲਖ)-ਲੰਬੇ ਸਮੇਂ ਤੋਂ ਨਾਭਾ ਗੇਟ ਅਤੇ ਨੇੜਲੇ ਇਲਾਕਿਆਂ ਦੀ ਮੰਗ ਨੂੰ ਅੱਜ ਉਸ ਸਮੇਂ ਬੂਰ ਪਿਆ ਜਦੋਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਵਾਰਡ ਨੰਬਰ 48 ਦੇ ਇਲਾਕਾ ਕੌਂਸਲਰ ਯੋਗਿੰਦਰ ਸਿੰਘ ਯੋਗੀ ਦੀ ਅਣਥੱਕ ਮਿਹਨਤ ਸਦਕਾ ਇਸ ...
ਸਨੌਰ, 20 ਮਈ (ਸੋਖਲ)-ਪੰਜਾਬ ਅੰਦਰ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕਾਂ ਦਾ ਜਿਊਣਾ ਔਖਾ ਕੀਤਾ ਹੋਇਆ ਦੂਜੇ ਪਾਸੇ ਨੇੜਲੇ ਪਿੰਡ ਭਾਂਖਰ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਕਈਆਂ ਮਹੀਨਿਆਂ ਤੋਂ ਤਰਸ ਰਹੇ ਹਨ | ਇਸ ਪਿੰਡ ਦੀ ਪਾਣੀ ਵਾਲੀ ਮੋਟਰ ਕਈ ਮਹੀਨਿਆਂ ...
ਸਮਾਣਾ, 20 ਮਈ (ਪ੍ਰੀਤਮ ਸਿੰਘ ਨਾਗੀ/ਸਾਹਿਬ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਦੇ ਮਿਸ਼ਨ ਤਹਿਤ ਹਲਕਾ ਸਮਾਣਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵਲੋਂ ਨੇੜਲੇ ਪਿੰਡ ...
ਰਾਜਪੁਰਾ, 20 ਮਈ (ਜੀ.ਪੀ. ਸਿੰਘ)-ਲੰਘੇ ਦਿਨ ਰੇਲਵੇ ਪੁਲਿਸ ਰਾਜਪੁਰਾ ਨੂੰ ਸਥਾਨਕ ਰੇਲਵੇ ਸਟੇਸ਼ਨ ਦੇ ਮੁਸਾਫ਼ਰ ਖਾਨੇ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ | ਇਸ ਮੌਕੇ ਰੇਲਵੇ ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਰੇਲਵੇ ...
ਪਾਤੜਾਂ, 20 ਮਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ 'ਚ ਨਸ਼ੀਲੇ ਪਦਾਰਥ ਵਿਕਣ ਦੀ ਉਸ ਵੇਲੇ ਇਕ ਹੋਰ ਪੁਸ਼ਟੀ ਹੋਈ ਹੈ ਜਦੋਂ ਸੀ.ਆਈ.ਏ. ਸਟਾਫ਼ ਸਮਾਣਾ ਨੇ ਇਤਲਾਹ ਮਿਲਣ 'ਤੇ ਇਕ ਗੱਡੀ 'ਚੋਂ ਹਜ਼ਾਰਾਂ ਦੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ | ਇਸ ਦੇ ...
ਘੱਗਾ, 20 ਮਈ (ਵਿਕਰਮਜੀਤ ਸਿੰਘ ਬਾਜਵਾ)-ਸਥਾਨਕ ਨਗਰ ਪੰਚਾਇਤ ਦੀ ਮਹਿਲਾ ਪ੍ਰਧਾਨ, ਉਸ ਦੇ ਪਤੀ ਅਤੇ ਇਕ ਹੋਰ ਵਿਅਕਤੀ ਖ਼ਿਲਾਫ਼ ਪੈਸੇ ਲੈ ਕੇ ਪੱਕੀ ਨੌਕਰੀ ਨਾ ਦੇਣ ਦਾ ਮਾਮਲੇ ਸਾਹਮਣੇ ਆਏ ਹਨ ਜਿਸ ਦੇ ਸਬੰਧ ਵਿਚ ਪੀੜਤਾਂ ਨੇ ਪੁਲਿਸ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ | ...
ਪਟਿਆਲਾ, 20 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਗੈਰ ਅਧਿਆਪਨ ਸੰਘ ਬੀ ਅਤੇ ਸੀ ਕਲਾਸ ਵਲੋਂ ਇਕ ਮੀਟਿੰਗ ਕੀਤੀ ਗਈ | ਜਿਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰਨੀ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ...
ਬਹਾਦਰਗੜ੍ਹ, 20 ਮਈ (ਕੁਲਵੀਰ ਸਿੰਘ ਧਾਲੀਵਾਲ)-ਪਿੰਡ ਕੌਲੀ ਵਿਖੇ ਸਥਿਤ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਵਿਖੇ 'ਰਾਸ਼ਟਰੀ ਸਿੱਖਿਆ ਨੀਤੀ-2020' ਤੇ ਕੌਮੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡੀਨ ਅਕਾਦਮਿਕ ਪੰਜਾਬੀ ਯੂਨੀਵਰਸਿਟੀ ਪ੍ਰੋ. ਯਸ਼ ਪਾਲ ਸ਼ਰਮਾ ਨੇ ...
ਸਮਾਣਾ, 20 ਮਈ (ਪ੍ਰੀਤਮ ਸਿੰਘ ਨਾਗੀ)- ਕਿਸਾਨ ਆਗੂ ਅਤੇ ਸਮਾਜ ਸੇਵੀ ਸਵ. ਹਰਚੰਦ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਕੁਲਬੂਰਛਾਂ ਵਿਖੇ ਇਕ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਗਿਆ | ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX