ਮੋਗਾ, 20 ਮਈ (ਅਸ਼ੋਕ ਬਾਂਸਲ)-ਸ਼ਹਿਰ ਵਿਚ ਬਣੇ ਪਾਰਕਾਂ ਦੀ ਹਾਲਤ ਬਹੁਤ ਖਸਤਾ ਹੈ, ਸਫ਼ਾਈ ਦਾ ਬੁਰਾ ਹਾਲ ਹੋਣ ਕਰਕੇ ਇੱਥੇ ਸੈਰ ਕਰਨ ਆਉਂਦੇ ਲੋਕਾਂ ਵਿਚ ਰੋਸ ਹੈ | ਉਹ ਸੈਰ ਕਰਨ ਮੌਕੇ ਆਪਣਾ ਮੂੰਹ ਢੱਕ ਕੇ ਸੈਰ ਕਰਦੇ ਹਨ, ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਸੈਰ ਤੇ ਕਸਰਤ ਕਰਨ ਆਉਣ 'ਤੇ ਲੰਬੀ ਸਿਹਤ ਦੀ ਜਗਾ ਇੱਥੋਂ ਬਿਮਾਰੀਆਂ ਲੈ ਕੇ ਜਾਂਦੇ ਹਾਂ | ਸ਼ਹਿਰ ਦੇ ਪਾਰਕਾਂ ਦੀ ਸਾਂਭ ਸੰਭਾਲ ਤੇ ਸਫ਼ਾਈ ਨਾ ਦੇ ਬਰਾਬਰ ਹੈ | ਜਗਾ ਜਗਾ ਕੂੜੇ ਦੇ ਢੇਰ ਲੱਗੇ ਹੋਣ ਕਰਕੇ ਅਸੀ ਸੈਰ ਵੀ ਨਹੀ ਕਰ ਸਕਦੇ | ਇਨ੍ਹਾਂ ਪਾਰਕਾਂ ਵਿਚ ਕਈ ਮਹੀਨਿਆਂ ਤੋਂ ਸਫ਼ਾਈ ਵੀ ਨਹੀ ਹੋਈ ਇੱਥੇ ਬਣੇ ਪਖਾਨੇ ਵੀ ਟੁੱਟ ਚੁੱਕੇ ਹਨ ਅਤੇ ਬਿਮਾਰੀਆਂ ਦੇ ਘਰ ਬਣ ਚੁੱਕੇ ਹਨ | ਇਸ ਦੀ ਜਾਣਕਾਰੀ ਦਿੰਦਿਆਂ ਧਰਮ ਰਕਸ਼ਾ ਸੇਵਾ ਮੰਚ ਦੇ ਪ੍ਰਧਾਨ ਸੋਨੰੂ ਅਰੋੜਾ ਨੇ ਕਿਹਾ ਕਿ ਸਵਾਮੀ ਵੇਦਾਂਤਾਂ ਨੰਦ ਪਾਰਕ ਦੀ ਹਾਲਤ ਬਹੁਤ ਮਾੜੀ ਹੋਈ ਪਈ ਹੈ | ਇੱਥੇ ਪਖਾਨੇ ਟੁੱਟਣ ਕਾਰਨ ਮਹੌਲ ਬਦਬੂਦਾਰ ਹੋ ਗਿਆ ਹੈ ਜਿੱਥੇ ਖੜਾ ਮੁਸ਼ਕਲ ਹੋ ਗਿਆ ਹੈ | ਇੱਥੇ ਆਉਣ ਵਾਲੇ ਸਮਾਜ ਸੇਵੀ ਵਿਜੇ ਸਿੰਗਲਾ, ਪ੍ਰੋ. ਰਾਣਾ ਸੂਦ ਨੇ ਦੱਸਿਆ ਕਿ ਇੱਥੇ ਰਾਤ ਨੂੰ ਸ਼ਰਾਰਤੀ ਅਨਸਰ ਆ ਕੇ ਸ਼ਰਾਬ ਪੀਂਦੇ ਹਨ ਅਤੇ ਗਲਤ ਕੰਮ ਕਰਦੇ ਹਨ ਅਤੇ ਭੰਨ ਤੋੜ ਵੀ ਕਰ ਜਾਂਦੇ ਹਨ | ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇੱਥੇ ਸਫ਼ਾਈ ਸੇਵਕਾਂ ਨੂੰ ਪੱਕੇ ਭੇਜ ਕੇ ਡਿਊਟੀ ਲਗਾਈ ਜਾਵੇ ਅਤੇ ਇਸ ਪਾਰਕ ਨੂੰ ਹਰਿਆ ਭਰਿਆ ਤੇ ਸ਼ਾਨਦਾਰ ਬਣਾਇਆ ਜਾਵੇ ਕਿਉਂਕਿ ਇਹ ਪਾਰਕ ਮੋਗਾ ਸ਼ਹਿਰ ਦਾ ਵਿਲੱਖਣ ਪਾਰਕ ਹੈ, ਜੋ ਕਿ ਮੋਗਾ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ | ਇਸ ਦੇ ਨਾਲ ਹੀ ਲੋਕਾਂ ਦੀ ਆਸਥਾ ਦਾ ਕੇਂਦਰ ਸ਼ਹਿਰ ਦਾ ਮੁੱਖ ਮੰਦਰ ਗੀਤਾ ਭਵਨ ਵੀ ਇੱਥੇ ਬਣਿਆਂ ਹੋਇਆ ਹੈ, ਜੋ ਕਿ ਬਹੁਤ ਹੀ ਮਸ਼ਹੂਰ ਹੈ | ਇਸ ਮੌਕੇ ਸਮਾਜ ਸੇਵੀ ਨਾਨਕ ਚੋਪੜਾ, ਹਰੀਸ਼ ਜਿੰਦਲ, ਡਾ. ਅਸ਼ੋਕ ਸਿੰਗਲਾ ਅਤੇ ਵਿਸ਼ਾਲ ਅਰੋੜਾ ਨੇ ਨਗਰ ਨਿਗਮ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਵਾਮੀ ਵੇਦਾਤਾਂ ਨੰਦ ਪਾਰਕ 'ਚ ਸਫ਼ਾਈ ਕਰਨ ਵਾਲੇ ਕਰਮਚਾਰੀਆਂ ਨੂੰ ਪੈਸੇ ਨਾ ਮਿਲਣ 'ਤੇ ਉਨ੍ਹਾਂ ਕੰਮ ਬੰਦ ਕਰ ਦਿੱਤਾ ਹੈ | ਜਿਸ ਦਾ ਖ਼ਮਿਆਜ਼ਾ ਸੈਰ ਕਰਨ ਵਾਲਿਆਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਨਗਰ ਨਿਗਮ ਦੇ ਨਾਲ ਡਿਪਟੀ ਕਮਿਸ਼ਨਰ ਮੋਗਾ ਨੂੰ ਵੀ ਲਿਖਤੀ ਤੌਰ ਤੇ ਅਪੀਲ ਕਰ ਚੁੱਕੇ ਹਾਂ ਤੇ ਇੱਥੇ ਹੋ ਰਹੀਆਂ ਚੋਰੀਆਂ ਬਾਰੇ ਐਸ.ਐਸ.ਪੀ. ਮੋਗਾ ਗੁਲਨੀਤ ਸਿੰਘ ਖੁਰਾਣਾ ਨੂੰ ਵੀ ਬੇਨਤੀ ਕਰ ਚੁੱਕੇ ਹਾਂ | ਇਸ ਮੌਕੇ ਸੋਨੰੂ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਨੂੰ ਮੋਗਾ ਦੀ ਵਿਧਾਇਕ ਅਮਨਦੀਪ ਕੌਰ ਅਰੋੜਾ ਨੂੰ ਵੀ ਦੱਸਿਆ ਗਿਆ ਹੈ ਕਿ ਪਰ ਅਜੇ ਤੱਕ ਕੋਈ ਹੱਲ ਨਹੀ ਨਿਕਲਿਆ ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਨਗਰ ਨਿਗਮ ਖ਼ਿਲਾਫ਼ ਰੋਸ ਵਧ ਰਿਹਾ ਹੈ |
ਮੋਗਾ, 20 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)-ਪੰਜਾਬ ਸਰਕਾਰ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੇ ਵੱਡੇ ਪੱਧਰ 'ਤੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰ ਦਿੱਤੀ ਹੈ | ਅੱਜ ਪਿੰਡ ਚੜਿੱਕ ਵਿਖੇ ਸਿੱਧੀ ਬਿਜਾਈ ਦੀ ਸ਼ੁਰੂਆਤ ...
ਮੋਗਾ, 20 ਮਈ (ਗੁਰਤੇਜ ਸਿੰਘ)- ਧਮਕੀਆਂ ਦੇਣ ਦੇ ਮਾਮਲੇ ਵਿਚ ਨੌਜਵਾਨ ਵਲੋਂ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਪੁਲਿਸ ਚੌਕੀ ਲੋਪੋ ਦੇ ਇੰਚਾਰਜ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ...
ਨਿਹਾਲ ਸਿੰਘ ਵਾਲਾ, 20 ਮਈ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਪੱਧਰੀ ਮੀਟਿੰਗ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੇ ਯਾਦਗਾਰੀ ਸਥਾਨ 'ਤੇ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ...
ਨਿਹਾਲ ਸਿੰਘ ਵਾਲਾ, 20 ਮਈ (ਪਲਵਿੰਦਰ ਸਿੰਘ ਟਿਵਾਣਾ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਵਲੋਂ ਇਕ ਨੌਜਵਾਨ ਨੂੰ 130 ਨਸ਼ੀਲੀਆਂ ਗੋਲੀਆਂ ਸਮੇਤ ...
ਧਰਮਕੋਟ, 20 ਮਈ (ਪਰਮਜੀਤ ਸਿੰਘ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦਿਨੋਂ ਦਿਨ ਡੂੰਘੇ ਹੁੰਦੇ ਜਾ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੀਤੇ ਜਾ ਰਹੇ ਤੇ ਉਪਰਾਲਿਆਂ ਦੇ ਤਹਿਤ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਜਾਗਰੂਕ ...
ਸਮਾਲਸਰ, 20 ਮਈ (ਕਿਰਨਦੀਪ ਸਿੰਘ ਬੰਬੀਹਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਬਜਟ ਜਾਰੀ ਕਰਨ ਤੋਂ ਬਾਅਦ ਫ਼ਰੀਦਕੋਟ ਵਿਖੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਅੱਗੇ 22 ਮਈ ਨੂੰ ਕੀਤਾ ਜਾਣ ਵਾਲਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਮੁਲਤਵੀ ...
ਰੁਪਾਣਾ, 20 ਮਈ (ਜਗਜੀਤ ਸਿੰਘ)-ਪੰਜਾਬ ਦੀ ਮੌਜੂਦਾ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਨੂੰ ਬਚਾਉਣ ਲਈ ਅਤੇ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਲਈ ਅਤੇ ਉਨ੍ਹਾਂ ਦੀ ਸਿਹਤ ਸਹੂਲਤਾਂ ਵਾਸਤੇ ਕਈ ਪ੍ਰਕਾਰ ਦੀਆਂ ਭਲਾਈ ਸਕੀਮਾਂ ਚਲਾਈਆਂ ਹੋਈਆਂ ...
ਮੋਗਾ, 20 ਮਈ (ਗੁਰਤੇਜ ਸਿੰਘ)-ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਇਕ ਅਹਿਮ ਮੀਟਿੰਗ ਅੱਜ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਮੋਗਾ ਵਿਖੇ ਚਮਕੌਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਨੂੰ ਨਾਇਬ ਸਿੰਘ, ...
ਮੋਗਾ, 20 ਮਈ (ਜਸਪਾਲ ਸਿੰਘ ਬੱਬੀ)-ਪ੍ਰੋ. ਸੁਰਜੀਤ ਸਿੰਘ ਕਾਉਂਕੇ ਨੇ ਦਿੰਦਿਆਂ ਦੱਸਿਆ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਸ਼ਾਖਾ ਪੰਜਾਬੀ ਸਾਹਿਤ ਵਿਚਾਰ ਮੰਚ ਵਲੋਂ ਮਿੱਤਰ ਸੈਨ ਮੀਤ, ਮਹਿੰਦਰਪਾਲ ਲੂੰਬਾ ਅਤੇ ਕਰਮ ਸਿੰਘ ਜ਼ਖਮੀ ਦੇ ਯਤਨਾ ਨਾਲ ਲੇਖਿਕਾ ਬੇਅੰਤ ...
ਨੱਥੂਵਾਲਾ ਗਰਬੀ, 20 ਮਈ (ਸਾਧੂ ਰਾਮ ਲੰਗੇਆਣਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਜੋ ਰੋਸ ਪ੍ਰਦਰਸ਼ਨ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਦੇ ਸ਼ਹਿਰ ਫ਼ਰੀਦਕੋਟ ਵਿਖੇ ਉਨ੍ਹਾਂ ਦੇ ਘਰ ਅੱਗੇ 22 ਮਈ ਦਿਨ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਸ਼ਹਿਰ ਦੇ ਕਰਤਾਰ ਨਗਰ ਵਿਖੇ ਜਸਪ੍ਰੀਤ ਕੌਰ ਤੇ ਉਨ੍ਹਾਂ ਦੇ ਪਤੀ ਹਰਜੀਤ ਸਿੰਘ ਵਲੋਂ ਪਿਛਲੇ 5 ਸਾਲਾਂ ਤੋਂ ਲਗਾਤਾਰ ਗਰਮੀਆਂ 'ਚ ਸਰਕਾਰੀ ਸਕੂਲ ਦੇ ਬੱਚਿਆ ਲਈ ਸਮਰ ਕੈਂਪ ਲਗਾਇਆ ਜਾਂਦਾ ਹੈ, ਜਿਸ 'ਚ ...
ਨਿਹਾਲ ਸਿੰਘ ਵਾਲਾ, 20 ਮਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਮੱਦੇਨਜ਼ਰ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ | ...
ਨਿਹਾਲ ਸਿੰਘ ਵਾਲਾ, 20 ਮਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਵਲੋਂ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਮਾਂ ਬੋਲੀ ਨੂੰ ...
ਧਰਮਕੋਟ, 20 ਮਈ (ਪਰਮਜੀਤ ਸਿੰਘ)-ਸੰਸਥਾ ਇੰਗਲਿਸ਼ ਹੈਲਪ ਲਾਈਨ ਜ਼ੀਰਾ ਰੋਡ ਧਰਮਕੋਟ ਵਲੋਂ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਪੜ੍ਹਾਈ ਦੇ ਤੌਰ 'ਤੇ ਸਟੱਡੀ ਵੀਜ਼ੇ ਲਗਵਾਏ ਜਾ ਰਹੇ ਹਨ | ਇਸੇ ਲੜੀ ਤਹਿਤ ਬੀਤੇ ਦਿਨ ਕਿਸ਼ਨ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਧਰਮਕੋਟ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ)-ਮੋਗਾ ਮਾਲਵਾ ਖੇਤਰ ਦੀ ਪ੍ਰਸਿੱਧ ਸੰਸਥਾ ਗੋਲਡਨ ਟਰੈਵਲ ਐਡਵਾਈਜ਼ਰ ਜੋ ਕਿ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ, ਸੁਪਰ ਵੀਜ਼ਾ, ਪੀ.ਆਰ ਵੀਜ਼ਾ, ਬਿਜ਼ਨਸ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੇ ਖੇਤਰ ਵਿਚ ਮਾਹਿਰ ਮੰਨਿਆ ਜਾਂਦਾ ਹੈ | ਅੱਜ ਤੱਕ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਮੈਕਰੋ ਗਲੋਬਲ ਓਪਨ ਵਰਕ ਪਰਮਿਟ ਰਾਹੀ ਕੈਨੇਡਾ ਜਾਣ ਵਾਲਿਆਂ ਲਈ ਵਰਦਾਨ ਸਾਬਤ ਹੋ ਰਹੀ ਹੈ | ਪਿਛਲੇ ਦਿਨਾਂ ਵਿਚ ਸੰਸਥਾ ਅਨੇਕਾਂ ਹੀ ਓਪਨ ਵਰਕ ਪਰਮਿਟ ਰਾਹੀ ਨੌਜਵਾਨਾਂ ਨੂੰ ਕੈਨੇਡਾ ਦਾ ਵੀਜ਼ਾ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ, ਜ਼ਿਲ੍ਹਾ ਸਕੱਤਰ ਜਨਰਲ ਦੀਪਇੰਦਰਪਾਲ ਸਿੰਘ ਸੰਧੂ, ਕੌਂਸਲਰ ਤੇ ਕੈਸ਼ੀਅਰ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਗੌਰਵ ਗੁੱਡੂ ਨੇ ਇਕ ...
ਮੋਗਾ, 20 ਮਈ (ਜਸਪਾਲ ਸਿੰਘ ਬੱਬੀ)-ਨੇਚਰ ਪਾਰਕ ਮੋਗਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ (ਰਜਿ.) ਜ਼ਿਲ੍ਹਾ ਮੋਗਾ ਦੀ ਮੀਟਿੰਗ ਗੁਰਮੇਲ ਸਿੰਘ ਡਰੋਲੀ, ਸੁਰਜੀਤ ਸਿੰਘ ਫਤਿਹਗੜ੍ਹ, ਰਛਪਾਲ ਸਿੰਘ ਪਟਵਾਰੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੀ ਕਾਰਵਾਈ ਜ਼ਿਲ੍ਹਾ ਜਨਰਲ ...
ਮੋਗਾ, 20 ਮਈ (ਅਸ਼ੋਕ ਬਾਂਸਲ)-ਧਰਮ ਰਕਸ਼ਾ ਸੇਵਾ ਮੰਚ ਐਨ.ਜੀ.ਓ. ਵਲੋਂ ਮੋਗਾ ਦੇ ਰਾਮ ਗੰਜ ਵਿਚ ਸ੍ਰੀ ਰਾਮ ਪਾਰਕ ਵਿਖੇ ਫੁੱਲਾਂ ਵਾਲੇ, ਛਾਂਦਾਰ ਤੇ ਸਜਾਵਟ ਵਾਲੇ ਬੂਟੇ ਲਗਾਏ ਗਏ | ਬੂਟੇ ਲਗਾਉਣ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਸੁਰਿੰਦਰ ਸ਼ਰਮਾ ਗੁੱਲੂ ਤੇ ਜਸਵੰਤ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਵਲ ਸਰਜਨ ਮੋਗਾ ਡਾ. ਹਤਿੰਦਰ ਕਲੇਰ ਦੇ ਹੁਕਮਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀ ਗੁਪਤਾ ਦੀ ਯੋਗ ਅਗਵਾਈ ਹੇਠ ਐਨ.ਵੀ.ਬੀ.ਡੀ.ਸੀ.ਪੀ. ਬਰਾਂਚ ਦਫ਼ਤਰ ਸਿਵਲ ਸਰਜਨ ਮੋਗਾ ਵਲੋਂ ਜ਼ਿਲ੍ਹਾ ਸਿਹਤ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ)-ਦੇਸ ਭਗਤ ਫ਼ਾਉਂਡੇਸ਼ਨ ਗਰੁੱਪ ਆਫ਼ ਇੰਸਟੀਚਿਊਸ਼ਨਜ ਮੋਗਾ ਵਲੋਂ ਫ਼ੈਸ਼ਨ ਟੈਕਨੌਲੋਜੀ ਵਿਭਾਗ ਦੇ 25 ਵਿਦਿਆਰਥੀਆਂ ਦਾ ਵਰਧਮਾਨ ਨਿਸ਼ਿਨਬੋ ਗਾਰਮੈਂਟਸ ਕੰਪਨੀ ਲਿਮਟਿਡ ਵਿਚ ਵਿੱਦਿਅਕ ਦੌਰਾ ਕਰਵਾਇਆ ਗਿਆ | ਵਰਧਮਾਨ ਨਿਸ਼ਿਨਬੋ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਮੋਗਾ ਵਲੋਂ ਸੂਬੇ ਦੇ 380 ਸਰਕਾਰੀ ਸਕੂਲਾਂ ਤੋਂ ਵੱਧ ਨੂੰ ਮਾਸਟਰ ਕੇਡਰ ਯੂਨੀਅਨ ਦੇ ਸੰਘਰਸ਼ ਸਦਕਾ ਡੀ.ਡੀ. ਪਾਵਰਾਂ ਹੋਈਆਂ ਜਾਰੀ | ਮਾਸਟਰ ਕੇਡਰ ਯੂਨੀਅਨ ਦੇ ਸੂਬਾ ...
ਮੋਗਾ, 20 ਮਈ (ਜਸਪਾਲ ਸਿੰਘ ਬੱਬੀ)-ਭੁਪਿੰਦਰਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦਾ ਬਾਰ੍ਹਵੀਂ ਟਰਮ-1 ਦਾ ਨਤੀਜਾ ਸ਼ਾਨਦਾਰ ਰਿਹਾ ਹੈ, ਪਿ੍ੰਸੀਪਲ ਮੈਡਮ ਸੁਰਿੰਦਰ ਕੌਰ ਨੇ ਦੱਸਿਆ ਕਿ ਨਾਲ ਮੈਡੀਕਲ, ਕਾਮਰਸ ਤੇ ਆਰਟਸ ਗਰੁੱਪ ਦੇ ਵਿਦਿਆਰਥੀਆਂ ਨੇ ਚੰਗੀਆਂ ...
ਬਾਘਾ ਪੁਰਾਣਾ, 20 ਮਈ (ਕਿ੍ਸ਼ਨ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪੱਧਰੀ ਇਕੱਤਰਤਾ ਸਥਾਨਕ ਗੁਰਦੁਆਰਾ ਹਰਗੋਬਿੰਦਸਰ ਸਾਹਿਬ ਪਾਤਸ਼ਾਹੀ ਛੇਵੀਂ (ਸੰਤ ਗੁਰਮੇਲ ਸਿੰਘ ਲੋਪੋ ਵਾਲੇ) ਵਿਖੇ ਬਲਾਕ ਪ੍ਰਧਾਨ ਮੇਜਰ ਸਿੰਘ ਘੋਲੀਆ ਖੁਰਦ ਦੀ ਅਗਵਾਈ ਹੇਠ ...
ਬਾਘਾ ਪੁਰਾਣਾ, 20 ਮਈ (ਕਿ੍ਸ਼ਨ ਸਿੰਗਲਾ)-ਪੀ.ਪੀ.ਏ. ਇਕਾਈ ਬਾਘਾ ਪੁਰਾਣਾ ਦੇ ਸਮੂਹ ਫ਼ੋਟੋਗਰਾਫ਼ਰਾਂ ਦੀ ਇਕ ਮੀਟਿੰਗ ਹੋਈ | ਜਿਸ ਵਿਚ ਸ਼ਹਿਰ ਦੇ ਫੋਟੋਗਰਾਫ਼ਰਾਂ ਨੇ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਪੁਰਾਣੇ ਅਹੁਦੇਦਾਰਾਂ ਵਲੋਂ ਅਸਤੀਫੇ ਦੇ ਕੇ ਕਮੇਟੀ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ)-ਬੀਤੇ ਦਿਨ ਪਟਵਾਰੀ ਭਰਤੀ ਟੈੱਸਟ ਪਾਸ ਉਮੀਦਵਾਰਾਂ ਦਾ ਇਕ ਵਫ਼ਦ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ | ਟੈੱਸਟ ਪਾਸ ਉਮੀਦਵਾਰਾਂ ਵਲੋਂ ਕੈਬਨਿਟ ਮੰਤਰੀ ਜਿੰਪਾ ਨੂੰ ਉਨ੍ਹਾਂ ਦੀ ਭਰਤੀ ਜਲਦ ...
ਕੋਟ ਈਸੇ ਖਾਂ, 20 ਮਈ (ਕਾਲੜਾ/ਖਾਲਸਾ)-ਸਥਾਨਕ ਸ਼ਹਿਰ ਦੇ ਜ਼ੀਰਾ ਰੋਡ 'ਤੇ ਸਥਿਤ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਐਨ. ਐਸ. ਐਸ. ਦੇ ਵਲੰਟੀਅਰਜ਼ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਵਿਚ ਸੱਤ ਰੋਜ਼ਾ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ)-ਮੋਗਾ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਜੀ.ਟੀ.ਰੋਡ ਮੋਗਾ ਵਿਖੇ ਪਾਰਸ ਪ੍ਰਾਪਰਟੀ ਵਾਲਿਆ ਦੇ ਦਫ਼ਤਰ ਵਿਖੇ ਹੋਈ | ਅਜੇ ਸ਼ਰਮਾ ਦੀ ਪ੍ਰਧਾਨਗੀ ਵਿਚ ਸਭ ਤੋਂ ਪਹਿਲਾਂ ਸਾਡੇ ਤੋਂ ਵਿੱਛੜੇ ਸਾਥੀ ਨੂੰ ਸ਼ਰਧਾ ਦੇ ...
ਕੋਟ ਈਸੇ ਖਾਂ, 20 ਮਈ (ਨਿਰਮਲ ਸਿੰਘ ਕਾਲੜਾ)-ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਸਬੰਧਿਤ ਠੇਠ ਪੰਜਾਬੀ ਵਿਚ ਕਵਿਤਾਵਾਂ ਲਿਖਣ ਵਾਲੇ ਕੋਟ ਈਸੇ ਖਾ ਦੇ ਉੱਘੇ ਲੇਖਕ ਬੂਟਾ ਗੁਲਾਮੀ ਵਾਲਾ ਨੇ ਆਪਣੀਆਂ ਛਪੀਆਂ ਕਿਤਾਬਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾਕਟਰ ਅਜੀਤਪਾਲ ਸਿੰਘ ...
ਕੋਟ ਈਸੇ ਖਾਂ, 20 ਮਈ (ਨਿਰਮਲ ਸਿੰਘ ਕਾਲੜਾ)-ਨਵੇਂ ਆਏ ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨਾਲ ਸੀਨੀਅਰ 'ਆਪ' ਆਗੂ ਗੁਰਲਾਭ ਸਿੰਘ ਮਸਤੇ ਵਾਲਾ, ਇਕਬਾਲ ਸਿੰਘ ਦੌਲੇਵਾਲਾ, ਗੁਰਭੇਜ ਸਿੰਘ ਅਤੇ ਰਛਪਾਲ ਸਿੰਘ ਮੰਦਰ ਨੇ ਵਿਸ਼ੇਸ਼ ਮੀਟਿੰਗ ਕੀਤੀ ਅਤੇ ਪਿੰਡਾਂ 'ਚ ਖੇਤੀ ...
ਨਿਹਾਲ ਸਿੰਘ ਵਾਲਾ, 20 ਮਈ (ਪਲਵਿੰਦਰ ਸਿੰਘ ਟਿਵਾਣਾ)-ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਰਾਜ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਅਗਵਾਈ ਹੇਠ ਵਿਧਾਨ ਸਭਾ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ | ਜਿਸ ਦੌਰਾਨ ਵਿਧਾਨ ਸਭਾ ਦੀ ਅਹਿਮ ...
ਨਿਹਾਲ ਸਿੰਘ ਵਾਲਾ, 20 ਮਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਕਰਵਾਏ ਗੁਰਬਾਣੀ ਕੰਠ ਮੁਕਾਬਲਿਆਂ 'ਚ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਹੋਣਹਾਰ ਵਿਦਿਆਰਥੀਆਂ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ)-ਉੱਘੇ ਸਮਾਜ ਸੇਵੀ ਪਿ੍ਤਪਾਲ ਟੱਕਰ (ਵਿੱਕੀ) ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਸ ਦੇ ਪੂਜਨੀਕ ਮਾਤਾ ਸਰਦਾਰਨੀ ਮਨਜੀਤ ਕੌਰ ਟੱਕਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ 'ਚ ਜਾ ਬਿਰਾਜੇ | ਇਸ ਦੁੱਖ ਦੀ ਘੜੀ ਵਿਚ ...
ਸਮਾਲਸਰ, 20 ਮਈ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਰੋਡੇ ਵਿਖੇ ਪੇਂਡੂ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੀ ਮੀਟਿੰਗ ਕਾਮਰੇਡ ਹਰਬੰਸ ਸਿੰਘ ਅਤੇ ਨਿਰਭੈ ਸਿੰਘ ਰਿੰਕੂ ਦੀ ਪ੍ਰਧਾਨਗੀ ਹੇਠ ਹੋਈ | ਉਨ੍ਹਾਂ ਮੀਟਿੰਗ ਵਿਚ ਕਿਹਾ ਕਿ ਮਜ਼ਦੂਰ ਲੋਕਾਂ ਨੂੰ ਪਿੰਡ ਰੋਡੇ ਦੀ ...
ਬਾਘਾ ਪੁਰਾਣਾ, 20 ਮਈ (ਕਿ੍ਸ਼ਨ ਸਿੰਗਲਾ)-ਇਲਾਕੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਠੰਢੀ ਝਿੜੀ ਉੱਚਾ ਡੇਰਾ ਗੁਰੂ ਕਾ ਮਹਿਲ ਪਿੰਡ ਨਵੇਂ ਰੋਡੇ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਕਿ੍ਪਾਲ ਸਿੰਘ ਭੂਰੀ ਵਾਲਿਆਂ ਵਲੋਂ ਮਾਨਵਤਾ ਦੀ ਭਲਾਈ ਅਤੇ ਸਿੱਖੀ ਦੇ ਪ੍ਰਚਾਰ ਲਈ ...
ਬਾਘਾ ਪੁਰਾਣਾ, 20 ਮਈ (ਕਿ੍ਸ਼ਨ ਸਿੰਗਲਾ)-ਜ਼ਖਮੀ ਅਤੇ ਬਿਮਾਰ ਆਵਾਰਾ ਬੇਸਹਾਰਾ ਗਊਆਂ-ਢੱਠਿਆਂ ਅਤੇ ਹੋਰਨਾਂ ਬੇਜ਼ਬਾਨ ਜੀਵਾਂ ਦਾ ਮੁਫ਼ਤ ਇਲਾਜ ਕਰਨ ਲਈ ਸੰਤ ਮਹੇਸ਼ ਮੁਨੀ ਜੀ ਗਊ ਹਸਪਤਾਲ ਬਾਘਾ ਪੁਰਾਣਾ ਦੀ ਟੀਮ ਵਲੋਂ ਕਰੀਬ ਨੌਂ ਸਾਲਾਂ ਤੋਂ ਨਿਸ਼ਕਾਮ ਭਾਵਨਾ ਨਾਲ ...
ਬਾਘਾ ਪੁਰਾਣਾ, 20 ਮਈ (ਕਿ੍ਸ਼ਨ ਸਿੰਗਲਾ)-ਵਿੱਦਿਆ ਦੇ ਖੇਤਰ ਵਿਚ ਮਸ਼ਹੂਰ ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ 11ਵੀਂ ਜਮਾਤ ਵਿਚ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ ਵਿਚ ਦਾਖਲਿਆਂ ਸਬੰਧੀ ਸਕਾਲਰਸ਼ਿਪ ਟੈਸਟ 26 ਮਈ ਨੂੰ ...
ਨੱਥੂਵਾਲਾ ਗਰਬੀ, 20 ਮਈ (ਸਾਧੂ ਰਾਮ ਲੰਗੇਆਣਾ)-ਫ਼ਸਲੀ ਵਿਭਿੰਨਤਾ, ਵਾਤਾਵਰਨ ਦੀ ਸ਼ੁੱਧਤਾ ਅਤੇ ਸਹੀ ਰਾਹਾਂ ਤੋਂ ਭਟਕ ਕੇ ਕੁਰਾਹੇ ਪੈ ਰਹੀ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ 'ਤੇ ਲਿਆਉਣ ਲਈ ਡੀ. ਐਸ. ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਪਿੰਡ ਲੰਗੇਆਣਾ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ ਤੇ ਇਮੀਗ੍ਰੇਸ਼ਨ ਸੰਸਥਾ ਜੋ ਮੋਗਾ ਦੇ ਮੇਨ ਬਾਜ਼ਾਰ ਵਿਚ ਪੁਰਾਣੀਆਂ ਕਚਹਿਰੀਆਂ ਦੇ ਬਿਲਕੁਲ ਨੇੜੇ ਸਥਿਤ ਹੈ, ਇਹ ਸੰਸਥਾ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਬੱਚਿਆਂ ਲਈ ਲਗਾਤਾਰ ਵਰਦਾਨ ਸਾਬਤ ਹੋ ਰਹੀ ਹੈ ...
ਅਜੀਤਵਾਲ, 20 ਮਈ (ਹਰਦੇਵ ਸਿੰਘ ਮਾਨ)-ਸਰਕਾਰੀ ਸਹੂਲਤਾਂ ਤੋਂ ਸੱਖਣੇ ਕਈ ਸਰਕਾਰੀ ਅਦਾਰਿਆਂ ਨੂੰ ਪ੍ਰਵਾਸੀ ਵੀਰਾਂ, ਦਾਨੀ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਵੱਡਾ ਆਸਰਾ ਹੈ ਜਿੰਨ੍ਹਾਂ ਦੀ ਬਦੌਲਤ ਇਨ੍ਹਾਂ ਸੰਸਥਾਵਾਂ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਹੁੰਦੀ ...
ਮੋਗਾ, 20 ਮਈ (ਸੁਰਿੰਦਰਪਾਲ ਸਿੰਘ)-ਮੋਗਾ ਦੀ ਪ੍ਰਸਿੱਧ ਸੰਸਥਾ ਬੀ. ਬੀ. ਐਸ. ਆਈਲਟਸ ਤੇ ਇਮੀਗ੍ਰੇਸ਼ਨ ਸਰਵਿਸਿਜ਼ ਜਿਸ ਨੇ ਬਹੁਤ ਹੀ ਥੋੜੇ ਸਮੇਂ ਵਿਚ ਆਈਲਟਸ, ਪੀ.ਟੀ.ਈ. ਦੇ ਵਧੀਆ ਨਤੀਜੇ ਅਤੇ ਵੀਜ਼ੇ ਦੀਆਂ ਵਧੀਆਂ ਸੇਵਾਵਾਂ ਦੇ ਕੇ ਇਲਾਕੇ ਵਿਚ ਆਪਣਾ ਨਾਮ ਬਣਾਇਆ ਹੈ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX