ਭੁੱਚੋ ਮੰਡੀ, 20 ਮਈ (ਪਰਵਿੰਦਰ ਸਿੰਘ ਜੌੜਾ)-ਭੁੱਚੋ ਖ਼ੁਰਦ ਵਿਖੇ ਚਿੱਪ ਵਾਲੇ ਬਿਜਲੀ ਮੀਟਰ ਲਾਉਣ ਆਏ ਮੁਲਾਜ਼ਮਾਂ ਦਾ ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੀਆਂ ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਔਰਤਾਂ ਨੇ ਘਿਰਾਓ ਕਰ ਲਿਆ | ਕਿਸਾਨ ਔਰਤਾਂ ਦੇ ਇਸ ਅਣਕਿਆਸੇ ਐਕਸ਼ਨ ਉਪਰੰਤ ਕਰੀਬ ਘੰਟੇ ਕੁ ਦੀ ਹਿਚਕਚਾਹਟ ਤੋਂ ਬਾਅਦ ਪਾਵਰਕਾਮ ਦੇ ਜੇ. ਈ. ਨੇ ਖ਼ੁਦ ਧਰਨੇ ਵਾਲੀ ਥਾਂ ਪਹੁੰਚ ਕੇ ਪਿੰਡ ਵਿਚ ਚਿੱਪ ਵਾਲੇ ਬਿਜਲੀ ਮੀਟਰ ਨਾ ਲਾਉਣ ਦਾ ਭਰੋਸਾ ਦੇਣ 'ਤੇ ਹੀ ਔਰਤਾਂ ਵਲੋਂ ਧਰਨਾ ਅਤੇ ਘਿਰਾਓ ਖ਼ਤਮ ਕੀਤਾ ਗਿਆ | ਔਰਤ ਵਿੰਗ ਭੁੱਚੋ ਖ਼ੁਰਦ ਇਕਾਈ ਦੀ ਜਨਰਲ ਸਕੱਤਰ ਹਰਪ੍ਰੀਤ ਕੌਰ ਸੱਗੂ ਨੇ ਦੱਸਿਆ ਕਿ ਪਿੰਡ ਵਿਚ ਮੁਲਾਜ਼ਮਾਂ ਵਲੋਂ ਚਿੱਪ ਵਾਲੇ ਬਿਜਲੀ ਮੀਟਰ ਲਾਏ ਜਾਣ ਦੀ ਕਨਸੋਅ ਮਿਲੀ ਤਾਂ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਸਮੇਤ ਹੋਰਨਾਂ ਆਗੂਆਂ ਨੂੰ ਸੂਚਿਤ ਕੀਤਾ ਅਤੇ ਬਾਜ਼ਾਰ ਵਾਲੀ ਧਰਮਸ਼ਾਲਾ ਵਿਚ ਸਥਿਤ ਬਿਜਲੀ ਸ਼ਿਕਾਇਤ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਲਾਈਨਮੈਨ ਰਾਮ ਪ੍ਰਕਾਸ਼ ਅਤੇ ਬਾਕੀ ਸਾਥੀਆਂ ਦਾ ਘਿਰਾਓ ਕਰ ਲਿਆ | ਮੌਕੇ 'ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਹਨੀ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ 'ਤੇ ਦੋਸ਼ ਲਾਇਆ ਕਿ ਪਿਛਲੀਆਂ ਕਾਂਗਰਸੀ ਤੇ ਅਕਾਲੀ ਸਰਕਾਰਾਂ ਵਾਂਗ 'ਆਪ' ਸਰਕਾਰ ਵੀ ਬਿਜਲੀ ਦੇ ਨਿੱਜੀਕਰਨ ਵਲ ਹੀ ਵਧ ਰਹੀ ਹੈ, ਜਿਸ ਤਹਿਤ ਹੀ ਚਿੱਪ ਵਾਲੇ ਬਿਜਲੀ ਮੀਟਰ ਲਾਏ ਜਾ ਰਹੇ ਹਨ | ਅਜਿਹਾ ਕਰਨ ਨਾਲ ਬਿਜਲੀ ਗਰੀਬ ਲੋਕਾਂ ਤੋਂ ਦੂਰ ਹੋ ਜਾਵੇਗੀ ਅਤੇ ਪਹਿਲਾਂ ਵਾਲੀ 'ਬਿਜਲੀ ਲਵੋ ਤੇ ਪੈਸੇ ਦੇਵੋ' ਵਾਲੀ ਨੀਤੀ ਹੁਣ 'ਪੈਸੇ ਦਿਓ ਤੇ ਬਿਜਲੀ ਲਵੋ' ਵਿਚ ਬਦਲ ਜਾਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਗਲ ਘੁੱਟਣ ਦੀ ਬਜਾਏ ਸੂਰਜੀ ਊਰਜਾ ਅਤੇ ਪਣ ਬਿਜਲੀ ਪ੍ਰੋਜੈਕਟਾਂ 'ਤੇ ਕੰਮ ਕਰੇ ਅਤੇ ਲੋਕਾਂ ਨੂੰ ਸਸਤੀ ਬਿਜਲੀ ਦੇਵੇ | ਕਰੀਬ ਘੰਟਾ ਭਰ ਮੁਲਾਜ਼ਮਾਂ ਦੇ ਘਿਰਾਓ ਉਪਰੰਤ ਭੁੱਚੋ ਕਲਾਂ ਪਾਵਰਕਾਮ ਸਬ ਡਵੀਜ਼ਨ ਤੋਂ ਪਹੁੰਚੇ ਜੇ. ਈ. ਨੇ ਵਿਸ਼ਵਾਸ ਦਿਵਾਇਆ ਕਿ ਭੁੱਚੋ ਖ਼ੁਰਦ ਵਿਖੇ ਚਿੱਪ ਵਾਲੇ ਬਿਜਲੀ ਮੀਟਰ ਨਹੀਂ ਲਗਾਏ ਜਾਣਗੇ ਅਤੇ ਨਾ ਹੀ ਕਿਸੇ ਦਾ ਬਿਨਾਂ ਨੋਟਿਸ ਦਿੱਤਿਆਂ ਮੌਕੇ 'ਤੇ ਲੋਡ ਜਾਂਚ ਕੇ ਜੁਰਮਾਨੇ ਵਸੂਲੇ ਜਾਣਗੇ | ਇਸ ਮੌਕੇ ਪਿੰਡ ਇਕਾਈ ਪ੍ਰਧਾਨ ਮਨਜੀਤ ਕੌਰ ਪਿਆਰੋ, ਗੁਰਮੇਲ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਕਰਮਜੀਤ ਕੌਰ, ਸੂਬਾ ਕਮੇਟੀ ਮੈਂਬਰ ਭਿੰਦਰ ਕੌਰ ਸੱਗੂ, ਪਿੰਡ ਕਮੇਟੀ ਮੈਂਬਰ ਸੁਖਮੰਦਰ ਸਿੰਘ ਸਰਾਭਾ, ਨੈਬੀ ਸੱਗੂ, ਰਾਜ ਸੰਧੂ, ਬਾਵਾ ਸਿੰਘ, ਸੀਰਾ ਮੈਂਬਰ, ਸੁਰਜੀਤ ਸਿੰਘ, ਬਲਦੇਵ ਸਿੰਘ, ਗੁਰਲਾਲ ਸਿੰਘ ਨਾਗਰਾ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਬਠਿੰਡਾ ਜ਼ਿਲ੍ਹੇ ਦੇ ਆਗੂ ਦਰਸ਼ਨ ਸਿੰਘ ਮੌੜ ਤੇ ਜਨਰਲ ਸਕੱਤਰ ਰਣਜੀਤ ਸਿੰਘ ਵੀ ਹਾਜ਼ਰ ਸਨ |
ਬਠਿੰਡਾ, 20 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ ਸਪੈਸ਼ਲ ਕੋਰਟ ਦੇ ਜੱਜ ਸ੍ਰੀ ਦਿਨੇਸ਼ ਕੁਮਾਰ ਵਧਵਾ ਨੇ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਨਸ਼ਾ ਰੋਕੂ ਐਕਟ ਦੇ ਸਾਢੇ 4 ਸਾਲ ਪੁਰਾਣੇ ਇਕ ਮੁਕੱਦਮੇ ਦਾ ਫ਼ੈਸਲਾ ...
ਬਠਿੰਡਾ, 20 ਮਈ (ਅੰੰਮਿ੍ਤਪਾਲ ਸਿੰਘ ਵਲ੍ਹਾਣ)-ਨੇੜਲੇ ਪਿੰਡ ਗਿੱਲਪੱਤੀ ਸਥਿਤ ਇੱਟਾਂ ਵਾਲੇ ਭੱਠੇ ਉਪਰ ਸੁੱਤੇ ਪਏ ਤਿੰਨ ਮਜ਼ਦੂਰਾਂ 'ਤੇ ਦਰਜਨਾਂ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੀ ਖ਼ਬਰ ਮਿਲੀ ਹੈ | ...
ਬਠਿੰਡਾ, 20 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਅਦਾਲਤ ਦੇ ਜੱਜ ਤਾਨਵੀ ਗੁਪਤਾ (ਜੂਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ) ਨੇ ਬਚਾਅ ਪੱਖ ਦੇ ਵਕੀਲ ਗੁਰਵਿੰਦਰ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਤਕਰੀਬਨ ਦੋ ਸਾਲ ਪਹਿਲਾਂ ਹਵਾਲਾਤ 'ਚੋਂ ਭੱਜਣ ...
ਬਠਿੰਡਾ, 20 ਮਈ (ਅਵਤਾਰ ਸਿੰਘ)-ਸਥਾਨਕ ਰੇਲਵੇ ਕਾਲੋਨੀ ਦੇ ਨਿਵਾਸੀ ਰੇਲਵੇ ਗੈਂਗਮੈਨ ਨੇ ਗਲੇ 'ਚ ਪਰਨਾ ਬੰਨ੍ਹ ਕੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ | ਇਸ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗਿੱਲ ਐਂਬੂਲੈਂਸ ...
ਗੋਨਿਆਣਾ, 20 ਮਈ (ਬਰਾੜ ਆਰ. ਸਿੰਘ)-ਸ਼ਹਿਰ ਅੰਦਰ ਨਿੱਤ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਦਿਨ-ਬਦਿਨ ਵਧਦੀਆਂ ਜਾ ਰਹੀਆਂ ਹਨ | ਇਸ ਦੇ ਚੱਲਦਿਆਂ ਬੀਤੀ ਰਾਤ ਚੋਰੀ ਦੀ ਵਾਰਦਾਤ ਵਿਚ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਮੋਹਿਤ ਜਨਰਲ ਸਟੋਰ ਤੋਂ 40 ਹਜ਼ਾਰ ...
ਬਠਿੰਡਾ, 20 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਅਤੇ ਗੁਰੂ ਗੋਬਿੰਦ ਸਿੰਘ ਰਿਫ਼ਾਇੰਨਰੀ (ਜੀ.ਜੀ.ਐਸ.ਆਰ), ਐਚ.ਪੀ.ਸੀ.ਐਲ-ਮਿੱਤਲ ਐਨਰਜੀ ਲਿਮਟਿਡ (ਐਚ.ਐਮ.ਈ.ਐਲ.) ਦੇ ਮਾਹਿਰਾਂ ਵਲੋਂ ...
ਬਠਿੰਡਾ, 20 ਮਈ (ਵੀਰਪਾਲ ਸਿੰਘ)-ਕਹਿਰ ਦੀ ਗਰਮੀ ਤੇ ਪਿੰਡੇ ਸਾੜ ਲੂ ਨੇ ਬਠਿੰਡਾ ਵਾਸੀਆਂ ਨੂੰ ਫਿਰ ਬੇਹਾਲ ਕਰ ਦਿੱਤਾ | ਮੌਸਮ ਵਿਭਾਗ ਮੁਤਾਬਿਕ ਅੱਜ ਦੇ ਦਿਨ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 45.6 ਡਿਗਰੀ ਸੈਲਸੀਅਸ 'ਤੇ ਪੁੱਜ ਗਿਆ | ਹਵਾ ਦੀ ...
ਬਠਿੰਡਾ, 20 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ) ਵਲੋਂ ਸ਼ਹਿਰ ਦੇ ਪੋਸ਼ ਇਲਾਕੇ ਵਜੋਂ ਵਿਕਸਿਤ ਕੀਤੇ ਗਏ ਮਾਡਲ ਟਾਊਨ ਖੇਤਰ ਦੀ ਕੁੱਝ ਲੋਕਾਂ ਵਲੋਂ ਨੇ ਦਿੱਖ ਵਿਗਾੜਨੀ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਸਥਾਨਕ ਵਾਸੀ ਡਾਢੇ ਪ੍ਰੇਸ਼ਾਨ ਹਨ ...
ਰਾਮਪੁਰਾ ਫੂਲ, 20 ਮਈ (ਨਰਪਿੰਦਰ ਸਿੰਘ ਧਾਲੀਵਾਲ)-ਰਾਮਪੁਰਾ ਫੂਲ ਨੇੜੇ ਟਰਾਂਸਮਿਸ਼ਨ ਲਾਈਨ 66 ਕੇ ਵੀ ਦੇ ਟਾਵਰ ਡਿੱਗਣ ਕਾਰਨ ਮਾਲਵਾ ਪੱਟੀ ਦੇ 3 ਗਰਿੱਡ ਫੇਲ੍ਹ ਹੋ ਗਏ ਹਨ | ਟਾਵਰ ਡਿੱਗਣ ਕਾਰਨ 3 ਦਰਜਨ ਤੋਂ ਵੱਧ ਪਿੰਡਾਂ ਵਿਚ ਬਲੈਕ ਆਊਟ ਵਾਲੀ ਸਥਿਤੀ ਬਣੀ ਹੋਈ ਹੈ | ...
ਬਠਿੰਡਾ, 20 ਮਈ (ਅਵਤਾਰ ਸਿੰਘ)-ਸਥਾਨਕ ਬੀੜ ਤਲਾਬ ਰੋਡ 'ਤੇ ਇਕ ਨੌਜਵਾਨ ਗਰਮੀ ਦੀ ਮਾਰ ਨਾ ਝੱਲਦੇ ਹੋਏ ਸੜਕ 'ਤੇ ਬੇਹੋਸ਼ ਹੋ ਕੇ ਡਿੱਗ ਪਿਆ, ਜਿਸ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਟੇਕ ਚੰਦ ਨੇ ਐਂਬੂਲੈਂਸ ਰਾਹੀਂ ਨੌਜਵਾਨ ...
ਬਠਿੰਡਾ, 20 ਮਈ (ਅਵਤਾਰ ਸਿੰਘ)-ਸਥਾਨਕ ਪਰਸ ਰਾਮ ਨਗਰ ਦੇ ਬਾਹਮਣ ਪੁਲ ਨੇੜੇ ਦੋ ਮੋਟਰ-ਸਾਈਕਲ ਸਵਾਰ ਰਾਤ ਦੇ ਸਮੇਂ ਆਪਣੇ ਮੋਟਰ-ਸਾਈਕਲ ਦਾ ਸੰਤੁਲਨ ਨਾ ਸੰਭਾਲਣ ਕਾਰਨ ਦਰੱਖਤ ਨਾਲ ਟਕਰਾਉਣ ਕਾਰਨ ਦੋ ਮੋਟਰ-ਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ | ਹਾਦਸੇ ਦੀ ...
ਭਗਤਾ ਭਾਈਕਾ, 20 ਮਈ (ਸੁਖਪਾਲ ਸਿੰਘ ਸੋਨੀ)-ਪ੍ਰੈੱਸ ਕਲੱਬ ਭਗਤਾ ਭਾਈਕਾ ਵਲੋਂ ਐਨ.ਆਰ.ਆਈਜ ਅਤੇ ਸਰਵੇਸ ਦਿਵਿਆ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਵੱਖ-ਵੱਖ ਬਿਮਾਰੀਆਂ ਅਤੇ ਚਮੜੀ ਰੋਗਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਭਲਕੇ 22 ਮਈ (ਐਤਵਾਰ) ਨੂੰ ਗੁਰਦੁਆਰਾ ਸ੍ਰੀ ...
ਚਾਉਕੇ, 20 ਮਈ (ਮਨਜੀਤ ਸਿੰਘ ਘੜੈਲੀ)-ਇਫ਼ਕੋ ਦੇ ਡਾਇਰੈਕਟਰ ਅਤੇ ਭਾਜਪਾ ਦੇ ਸਰਗਰਮ ਆਗੂ ਜਗਦੀਪ ਸਿੰਘ ਨਕੱਈ ਨੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ 'ਚ ਸ਼ਾਮਿਲ ਹੋਣ ਨਾਲ ਪੰਜਾਬ 'ਚ ਪਾਰਟੀ ਨੂੰ ...
ਤਲਵੰਡੀ ਸਾਬੋ, 20 ਮਈ (ਰਣਜੀਤ ਸਿੰਘ ਰਾਜੂ)-ਇਲਾਕੇ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਲਵੰਡੀ ਸਾਬੋ ਦੀ ਪਿ੍ੰ. ਵੀਰ ਕੌਰ (70) ਦੀ ਅੱਜ ਇਕ ਹਾਦਸੇ 'ਚ ਮੌਤ ਹੋਣ ਕਾਰਨ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਗਈ ਹੈ | ਖ਼ਾਲਸਾ ...
ਮਹਿਮਾ ਸਰਜਾ, 20 ਮਈ (ਰਾਮਜੀਤ ਸ਼ਰਮਾ)-ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਨਵੇਂ ਬਣੇ ਸਾਇੰਸ ਰੂਮ ਅਤੇ ਕਲਾਸ ਰੂਮ ਦਾ ਉਦਘਾਟਨ ਕੀਤਾ | ਇਸ ਮੌਕੇ ਬੋਲਦਿਆਂ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ...
ਭਾਗੀਵਾਂਦਰ, 20 ਮਈ (ਮਹਿੰਦਰ ਸਿੰਘ ਰੂਪ)-ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਅੱਠਵੀਂ ਜਮਾਤ ਤੱਕ ਦੇ ਐੱਸ. ਸੀ./ਐੱਸ.ਟੀ. ਤੇ ਬੀ. ਪੀ. ਐਲ. ਸ਼੍ਰੇਣੀ 'ਚ ਆਉਂਦੇ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਦੇ ਫ਼ੈਸਲੇ 'ਤੇ ਪ੍ਰਤੀਕਰਮ ਪ੍ਰਗਟ ...
ਬਠਿੰਡਾ, 20 ਮਈ (ਅਵਤਾਰ ਸਿੰਘ)-ਅੱਜ ਸੀ.ਆਈ.ਟੀ.ਯੂ (ਸੀਟੂ) ਵਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਇਕੱਠੇ ਹੋਣ ਉਪਰੰਤ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਅਤੇ ਘੱਟੋ-ਘੱਟ ਉਜ਼ਰਤਾਂ ਦੇ ਵਾਧੇ ਸੰਬੰਧੀ ਦੇਸ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਏ. ...
ਤਲਵੰਡੀ ਸਾਬੋ, 20 ਮਈ (ਰਣਜੀਤ ਸਿੰਘ ਰਾਜੂ)- ਜਥੇਬੰਦਕ ਢਾਂਚੇ ਦੇ ਕੀਤੇ ਜਾ ਰਹੇ ਵਿਸਥਾਰ ਦੀ ਲੜੀ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਲੇਲੇਵਾਲਾ ਪਿੰਡ ਇਕਾਈ ਦੀ ਚੋਣ ਕੀਤੀ | ਜਥੇਬੰਦੀ ਵਲੋਂ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਕਿ ...
ਸੰਗਤ ਮੰਡੀ, 20 ਮਈ (ਅੰਮਿ੍ਤਪਾਲ ਸ਼ਰਮਾ)-ਸਰਕਾਰੀ ਸਕੂਲ ਰਾਏ ਕੇ ਕਲਾਂ ਵਿਖੇ ਪਿ੍ੰਸੀਪਲ ਕੁਲਵਿੰਦਰ ਸਿੰਘ ਜੀ ਦੇ ਨਿਰਦੇਸ਼ਾਂ ਤਹਿਤ ਰੈੱਡ ਆਰਟਸ ਪੰਜਾਬ' ਦੇ ਨਾਟਕਕਾਰਾਂ ਦੁਆਰਾ ਨਸ਼ਿਆਂ ਵਿਰੁੱਧ ਜਾਗਰੂਕਤਾ ਤਹਿਤ ਨੁੱਕੜ ਨਾਟਕ- ਆਖਿਰ ਕਦੋਂ ਤੱਕ ਦਾ ਮੰਚਨ ਕੀਤਾ ...
ਬਠਿੰਡਾ, 20 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਦੇ ਡਿਗਦੇ ਮਿਆਰ ਨੂੰ ਬਚਾਉਣ ਹਿੱਤ ਤਰ-ਵੱਤਰ ਤਕਨੀਕ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਤਹਿਤ 'ਪਾਣੀ ਬਚਾਓ, ...
ਤਲਵੰਡੀ ਸਾਬੋ, 20 ਮਈ (ਰਵਜੋਤ ਸਿੰਘ ਰਾਹੀ)-ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਨ. ਐਸ. ਐਸ. ਵਿਭਾਗ ਵਲੋਂ ਡਾ. ਜਤਿੰਦਰ ਸਿੰਘ ਬੱਲ ਪਰੋ. ਚਾਂਸਲਰ ਦੇ ਯਤਨਾਂ ਸਦਕਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਕਲੱਬ ਤਲਵੰਡੀ ਸਾਬੋ ਤੇ ਸਿਵਲ ਸਰਜਨ ਬਠਿੰਡਾ ਦੇ ...
ਬੱਲੂਆਣਾ, 20 ਮਈ (ਪੱਤਰ ਪ੍ਰੇਰਕ)-ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ: ਪਾਖਰ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ: ਜਗਦੀਸ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਬਠਿੰਡਾ ਦੇ ਸਰਕਲ ਬੱਲੂਆਣਾ ਦੇ ਪਿੰਡ ਬੱਲੂਆਣਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ...
ਮਹਿੰਦਰ ਸਿੰਘ ਰੂਪ ਭਾਗੀਵਾਂਦਰ-ਸਥਾਨਕ ਪਿੰਡ ਭਾਗੀਵਾਂਦਰ ਦੀ ਭਾਗੀ ਪਤੀ ਦਾ ਜਲ ਘਰ ਅੱਜ-ਕੱਲ੍ਹ ਸਫ਼ਾਈ ਪੱਖੋਂ ਕਾਫ਼ੀ ਮਾੜੀ ਹਾਲਤ 'ਚੋਂ ਗੁਜ਼ਰ ਰਿਹਾ ਹੈ | ਪੀਣ ਵਾਲੇ ਡੱਗਾਂ ਵਿਚ ਘਾਹ ਫੂਸ ਦੀ ਭਰਮਾਰ ਜ਼ੋਰਾਂ 'ਤੇ ਹੈ, ਇਹ ਪਾਣੀ ਪੀਣ ਯੋਗ ਨਾ ਹੋਣ ਕਰਕੇ ਪਿੰਡ ...
ਗੋਨਿਆਣਾ, 20 ਮਈ (ਬਰਾੜ ਆਰ. ਸਿੰਘ)-ਪੰਜਾਬ ਸਿਹਤ ਵਿਭਾਗ ਦੀ ਕਾਰਜ਼ਸ਼ੈਲੀ ਦਾ ਕਿਸੇ ਸਿਹਤ ਅਧਿਕਾਰੀ 'ਤੇ ਲੱਗੇ ਦੋਸ਼ਾਂ ਦੀ ਜਾਂਚ ਕਰਨ ਦਾ ਨਿਵੇਕਲਾ ਅੰਦਾਜ਼ ਵੇਖਣ ਨੂੰ ਸਾਹਮਣੇ ਆਇਆ ਹੈ | ਬੀਤੇ ਕੁੱਝ ਸਮੇਂ ਤੋਂ ਐਸ. ਐਮ. ਓ. ਨਥਾਣਾ ਡਾ. ਸੰਦੀਪ ਸਿੰਗਲਾ 'ਤੇ ਉਸ ਅਧੀਨ ...
ਭਗਤਾ ਭਾਈਕਾ, 20 ਮਈ (ਸੁਖਪਾਲ ਸਿੰਘ ਸੋਨੀ)-ਨਜ਼ਦੀਕੀ ਪਿੰਡ ਜਲਾਲ ਵਿਖੇ ਪੀਰਖ਼ਾਨਾ ਲੋਕਲ ਕਮੇਟੀ ਜਲਾਲ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਲੱਖ ਦਾਤਾ ਲਾਲਾ ਵਾਲਾ ਪੀਰ ਜੀ ਦੇ ਦਰਬਾਰ ਜਲਾਲ ਵਿਖੇ 17ਵਾਂ ਸਾਲਾਨਾ ਭੰਡਾਰਾ ਕਰਵਾਇਆ ਗਿਆ | ਇਸ ਸਮਾਗਮ ਵਿਚ ਵਿਵੇਕ ...
ਸੰਗਤ ਮੰਡੀ, 20 ਮਈ (ਅੰਮਿ੍ਤਪਾਲ ਸ਼ਰਮਾ)-ਪਿੰਡ ਸੰਗਤ ਕਲਾਂ ਵਿਖੇ ਝੋਨਾ ਲਵਾਈ ਦੀ ਲੇਬਰ 6 ਹਜ਼ਾਰ ਰੁਪਏ ਪ੍ਰਤੀ ਕਿੱਲਾ ਤੇ ਦਿਹਾੜੀ 500 ਰੁਪਏ ਪ੍ਰਤੀ ਦਿਨ ਕਰਨ ਦਾ ਮਤਾ ਪਿੰਡ ਦੀ ਲੇਬਰ ਵੱਲੋਂ ਪਾਇਆ ਗਿਆ ਹੈ | ਪਿੰਡ ਦੀ ਸਰਪੰਚ ਜਗਦੀਪ ਕੌਰ ਦੇ ਪਤੀ ਨਛੱਤਰ ਸਿੰਘ ਮੱਲ, ...
ਬਠਿੰਡਾ, 20 ਮਈ (ਅਵਤਾਰ ਸਿੰਘ)-ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਹਦਾਇਤਾਂ ਹੇਠ ਮਿੰਨੀ ਸੈਕਟਰੀਏਟ ਵਿਚ ਸਿਵਲ ਲਾਇਨਜ਼ ਥਾਣੇ ਦੀ ਪੁਲਿਸ ਟੀਮ ਦੀ ਅਗਵਾਈ ਕਰਦਿਆਂ ਹਰਵਿੰਦਰ ਸਿੰਘ ਸਰਾਂ ਐਸ ਐਚ ਓ ਨੇ ਅੱਜ ਡੀ ਸੀ ਦਫ਼ਤਰ ਦੀ ਪਾਰਕਿੰਗ ਚੈਕਿੰਗ ਸ਼ੁਰੂ ਕੀਤੀ | ਉਨ੍ਹਾਂ ...
ਬਠਿੰਡਾ, 20 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ, ਪੰਜਾਬ ਦੇ ਵਫ਼ਦ ਨੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਵਿਧਾਇਕ ਜਗਰੂਪ ਸਿੰਘ ...
ਭਗਤਾ ਭਾਈਕਾ, 20 ਮਈ (ਸੁਖਪਾਲ ਸਿੰਘ ਸੋਨੀ)-ਇਲਾਕੇ ਅੰਦਰ ਨਸ਼ਿਆਂ ਦੀ ਤਸਕਰੀ, ਲੁੱਟਾਂ ਖੋਹਾਂ ਅਤੇ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ਉੱਪਰ ਬਰਦਾਸ਼ਤ ਨਹੀ ਕੀਤਾ ਜਾਵੇਗਾ | ਸਮਾਜ ਵਿਰੋਧੀ ਅਨਸਰ ਨਾਲ ਪੁਲਿਸ ਵਲੋਂ ਸਖ਼ਤੀ ਵਰਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ...
ਬਠਿੰਡਾ, 20 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਕਾਂਲਝਰਾਣੀ ਵੱਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਜ਼ਿਲਿ੍ਹਆਂ ਦੇ ਪੰਜਾਬ ਪੁਲਿਸ ਤੇ ਆਰਮੀ ਵਿਚ ਭਰਤੀ ਹੋਣ ...
ਸੀਂਗੋ ਮੰਡੀ, 20 ਮਈ (ਲੱਕਵਿੰਦਰ ਸਰਮਾ)-ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਅਤੇ ਸਟਾਫ਼ ਨੇ ਨੈਸ਼ਨਲ ਸਫ਼ਾਈ ਹਫ਼ਤਾ ਮਨਾਉਂਦੇ ਹੋਏ ਜਿੱਥੇ ਆਲ਼ੇ ਦੁਆਲ਼ੇ ਦੀ ਸਾਫ਼ ਸਫ਼ਾਈ ਮੁਹਿੰਮ ਛੇੜੀ ਹੈ ਉਥੇ ਸ਼ਹੀਦ ਬਾਬਾ ਦੀਪ ...
ਭਾਗੀਵਾਂਦਰ, 20 ਮਈ (ਮਹਿੰਦਰ ਸਿੰਘ ਰੂਪ)-ਸਥਾਨਕ ਕਿਸਾਨ ਆਗੂ ਮਿਲਵਰਤਨ ਸਿੰਘ ਭਾਗੀਵਾਂਦਰ ਨੇ ਸਮੂਹ ਕਿਸਾਨ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨ ਮੁੱਦਿਆਂ ਦੇ ਹੱਲ ਲਈ ਇਕ ਮੰਚ-ਇਕ ਵਿਚਾਰਧਾਰਾ ਦੇ ਫਾਰਮੂਲੇ 'ਤੇ ਅਮਲ ਕਰਨ | ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ...
ਨਥਾਣਾ, 20 ਮਈ (ਗੁਰਦਰਸ਼ਨ ਲੁੱਧੜ)-ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਹਿੱਸੇਦਾਰ ਮੈਂਬਰਾਂ ਵਲੋਂ ਨਵੀਂ ਸਰਬ ਪ੍ਰਵਾਨਿਤ ਜੁਗਤ ਰਚਾ ਕੇ ਸਰਬਸੰਮਤੀ ਨਾਲ ਕੀਤੀ ਗਈ ਹੈ | ਪਿੰਡ ਗਿੱਦੜ ਅਤੇ ਢੇਲਵਾਂ ਦੀ ਸਾਂਝੀ ਇਸ ਸਹਿਕਾਰੀ ਸਭਾ ਦੇ ਕੁੱਲ 11 ਮੈਂਬਰ ਚੁਣੇ ...
ਲਹਿਰਾ ਮੁਹੱਬਤ, 20 ਮਈ (ਭੀਮ ਸੈਨ ਹਦਵਾਰੀਆ)-ਪੰਜਾਬ ਸਰਕਾਰ ਵਲੋਂ ਰਿਟਾਇਰ ਪਟਵਾਰੀ ਅਤੇ ਕਾਨੂੰਗੋ ਨੂੰ ਠੇਕੇ 'ਤੇ ਰੱਖਣ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਥਰਮਲਾਂ 'ਚ ਵੀ ਰਿਟਾਇਰੀ ਕਰਮਚਾਰੀ ਠੇਕੇ 'ਤੇ ਤੈਨਾਤ ਕਰਨ ਦੇ ਵਿਰੋਧ 'ਚ ਇੰਪਲਾਈਜ਼ ਫੈੱਡਰੇਸ਼ਨ (ਚਾਹਲ) ...
ਕੋਟਫੱਤਾ, 20 ਮਈ (ਰਣਜੀਤ ਸਿੰਘ ਬੁੱਟਰ)-ਡਾ: ਪਾਖਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਦੇ ਨਿਰਦੇਸ਼ਾਂ ਅਤੇ ਡਾ: ਜਗਦੀਸ਼ ਸਿੰਘ ਖੇਤੀਬਾੜੀ ਅਫ਼ਸਰ ਬਲਾਕ ਬਠਿੰਡਾ ਦੀ ਅਗਵਾਈ ਹੇਠ ਸਰਕਲ ਬਠਿੰਡਾ 2 ਵਿਚ ਪੈਂਦੇ ਪਿੰਡ ਗੁਲਾਬਗੜ੍ਹ, ਪੱਤੀ ਮਹਿਣਾ ਬਠਿੰਡਾ ਤੇ ਕਟਾਰ ...
ਰਾਮਾਂ ਮੰਡੀ, 20 ਮਈ (ਤਰਸੇਮ ਸਿੰਗਲਾ)-ਬੀਤੇ ਦਿਨੀਂ ਵੱਖ-ਵੱਖ ਪਿੰਡਾਂ ਦੇ ਰਜਵਾਹਿਆਂ 'ਚੋਂ ਬਰਾਮਦ ਹੋਈਆਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਨੂੰ 72 ਘੰਟੇ ਰੱਖਣ ਤੋਂ ਬਾਅਦ ਵੀ ਸ਼ਨਾਖਤ ਨਾ ਹੋਣ ਤੇ ਅੱਜ ਹੈਲਪ ਲਾਇਨ ਵੈਲਫ਼ੇਅਰ ਸੁਸਾਇਟੀ ਅਤੇ ਰਾਮਾਂ ਸਹਾਰਾ ਵੈਲਫ਼ੇਅਰ ...
ਬਠਿੰਡਾ, 20 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਬਠਿੰਡਾ ਪੁਲਿਸ ਦੇ ਅਧਿਕਾਰੀਆਂ ਵਲੋਂ ਪੁਲਿਸ ਫੋਰਸ ਨੂੰ ਨਾਲ ਲੈ ਕੇ ਸਥਾਨਕ ਬੱਸ ਸਟੈਂਡ ਵਿਖੇ ਚੈਕਿੰਗ ਮੁਹਿੰਮ ਚਲਾਈ ਗਈ | ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮਾਂ ਨੇ ਬੱਸ ...
ਗੋਨਿਆਣਾ, 20 ਮਈ (ਬਰਾੜ ਆਰ. ਸਿੰਘ)-ਟੋਲ ਪਲਾਜ਼ਾ ਕਰਮਚਾਰੀਆਂ ਨੇ ਜੀਦਾ ਦੇ ਬੰਦ ਪਏ ਟੋਲ ਪਲਾਜ਼ਾ ਨੂੰ ਲੈਕੇ ਅੱਜ ਰੋਸ ਪ੍ਰਦਰਸ਼ਨ ਕੀਤਾ | ਇਸ ਰੋਸ ਪ੍ਰਦਰਸ਼ਨ ਮੌਕੇ ਇੰਨ੍ਹਾਂ ਕਰਮਚਾਰੀਆਂ ਦੀ ਹਮਾਇਤ ਵਿਚ ਸਾਹਮਣੇ ਆਈਆਂ ਇਲਾਕੇ ਦੀਆਂ ਮਜ਼ਦੂਰ, ਕਿਸਾਨ ਅਤੇ ਭਰਾਤਰੀ ...
ਬਠਿੰਡਾ, 20 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪੰਜਾਬ ਦੇ ਨਹਿਰੀ ਪਾਣੀਆਂ ਨੂੰ ਜ਼ਹਿਰੀਲਾ ਅਤੇ ਲੋਕਾਂ ਦੀ ਵਰਤੋਂ ਦੇ ਅਯੋਗ ਦੱਸੇ ਜਾਣ 'ਤੇ ਲੋਕ ਮੋਰਚਾ ਪੰਜਾਬ ਨੇ ਡੂੰਘੀ ਫ਼ਿਕਰਮੰਦੀ ਜ਼ਾਹਿਰ ਕੀਤੀ ਹੈ | ਇਸ ਮੌਕੇ ਸੂਬਾ ...
ਤਲਵੰਡੀ ਸਾਬੋ, 20 ਮਈ (ਰਵਜੋਤ ਸਿੰਘ ਰਾਹੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਕਾਲਜ ਦੇ ਟਰੇਨਿੰਗ ਤੇ ਪਲੇਸਮੈਂਟ ਸੈੱਲ ਵਲੋਂ ਸੁਖਮਿੰਦਰ ਸਿੰਘ ਸਿੱਖਿਆ ਸਕੱਤਰ ਸ਼੍ਰੋਮਣੀ ਕਮੇਟੀ ਤੇ ਕਾਲਜ ...
ਤਲਵੰਡੀ ਸਾਬੋ, 20 ਮਈ (ਰਣਜੀਤ ਸਿੰਘ ਰਾਜੂ)-ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਅਤੇ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਟਿਕਟ 'ਤੇ ਚੋਣ ਲੜ ਚੁੱਕੇ ਇਲਾਕੇ ਦੇ ਮੋਹਤਬਰ ਆਗੂ ਰਵੀਪ੍ਰੀਤ ਸਿੰਘ ਸਿੱਧੂ ...
ਤਲਵੰਡੀ ਸਾਬੋ, 20 ਮਈ (ਰਣਜੀਤ ਸਿੰਘ ਰਾਜੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਤਲਵੰਡੀ ਸਾਬੋ ਦੀ ਪਿੰਡ ਤਲਵੰਡੀ ਸਾਬੋ ਇਕਾਈ ਦੀ ਮੀਟਿੰਗ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪਿਛਲੇ ਸਮੇਂ ਤੋਂ ਚੱਲੀ ਆ ਰਹੀ ਪਿੰਡ ...
ਬਠਿੰਡਾ, 20 ਮਈ (ਅਵਤਾਰ ਸਿੰਘ)-ਰਾਸ਼ਟਰੀ ਡੇਂਗੂ ਦਿਵਸ ਮਨਾਉਣ ਮੌਕੇ ਵਿਦਿਆਰਥੀਆਂ ਅਤੇ ਸਾਹੀਵਾਲ ਫਾਰਮ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਬਿਮਲ ਸ਼ਰਮਾ ਪਿ੍ੰਸੀਪਲ ਕਮ ਜੁਆਇੰਟ ਡਾਇਰੈਕਟਰ, ਵੈਟਰਨਰੀ ਪੋਲੀਟੈਕਨਿਕ ਕਾਲਜ ਤੇ ਖੇਤਰੀ ਖੋਜ਼ ...
ਭੁੱਚੋ ਮੰਡੀ, 20 ਮਈ (ਪਰਵਿੰਦਰ ਸਿੰਘ ਜੌੜਾ)-ਕੌਮੀ ਡੇਂਗੂ ਦਿਵਸ ਮੌਕੇ ਸਿਹਤ ਵਿਭਾਗ ਵਲੋਂ ਜਾਗਰੂਕਤਾ ਕੈਂਪ ਲਾਏ ਗਏ, ਤਹਿਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਡੇਂਗੂ ਦੀ ਬਿਮਾਰੀ ਤੋਂ ਜਾਣੂੰ ਕਰਵਾਉਣ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ...
ਕੋਟਫੱਤਾ, 20 ਮਈ (ਰਣਜੀਤ ਸਿੰਘ ਬੁੱਟਰ)-ਨਗਰ ਕੋਟਸ਼ਮੀਰ ਦੀ ਮਾਨਸਾ ਰੋਡ 'ਤੇ ਸਥਿਤ ਖੇਡ ਮੈਦਾਨ ਵਿਚ ਕਬੱਡੀ ਕੋਚ ਹਰਬਚਨ ਜਲਾਲ ਦੀ ਰਹਿਨਮਾਈ ਹੇਠ ਕਬੱਡੀ ਦਾ ਮੁਫ਼ਤ ਕੋਚਿੰਗ ਦਾ ਕੈਂਪ ਸ਼ੁਰੂ ਕੀਤਾ ਗਿਆ | ਕੈਂਪ ਦਾ ਉਦਘਾਟਨ ਨਗਰ ਪੰਚਾਇਤ ਦੀ ਪ੍ਰਧਾਨ ਰਮਨਦੀਪ ਕੌਰ ਦੇ ...
ਬਠਿੰਡਾ, 20 ਮਈ (ਅਵਤਾਰ ਸਿੰਘ)-ਆਸ਼ਾ ਵਰਕਰਾਂ ਵਲੋਂ ਸਿਵਲ ਹਸਪਤਾਲ ਬਠਿੰਡਾ 'ਚ ਸਿਹਤ ਵਿਭਾਗ ਵੱਲ ਪਏ ਬਕਾਏ ਨੂੰ ਜਾਰੀ ਕਰਵਾਉਣ ਲਈ ਸਿਵਲ ਸਰਜਨ ਬਠਿੰਡਾ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ, ਪਰ ਸਮੱਸਿਆ ਦਾ ਹੱਲ ਨਹੀਂ ਹੋਇਆ, ਜਿਸ ਸਬੰਧੀ ਆਸ਼ਾ ਵਰਕਰਾਂ ਵਲੋਂ ...
ਨਥਾਣਾ, 20 ਮਈ (ਗੁਰਦਰਸ਼ਨ ਲੁੱਧੜ)-ਪਿੰਡ ਗੋਬਿੰਦਪੁਰਾ ਵਿਖੇ ਪੰਜਾਬੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬਲਾਕ ਨਥਾਣਾ ਇਕਾਈ ਵਲੋਂ ਬਲਾਕ ਪ੍ਰਧਾਨ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਡਾ. ਆਈ ਕਾਲੜਾ ਐੱਮ. ਡੀ. (ਮਨੋਰੋਗ), ਡਾ. ...
ਕੋਟਫੱਤਾ, 20 ਮਈ (ਰਣਜੀਤ ਸਿੰਘ ਬੁੱਟਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ ਦੇ ਵਿਦਿਆਰਥੀ ਸਾਹਿਲ ਸਿੰਘ ਨੇ ਜ਼ਿਲ੍ਹੇ ਵਿਚੋਂ ਯੋਗ ਓਲੰਪਿਆਡ ਮੁਕਾਬਲੇ ਵਿਚ ਉਮਰ ਵਰਗ (14-16) ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹੇ ਭਰ ਵਿਚ ਗੁਲਾਬਗੜ੍ਹ ਨਾਂਅ ਚਮਕਾਇਆ ...
ਬਠਿੰਡਾ, 20 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਪਿਛਲੇ ਦੋ ਦਿਨਾਂ ਤੋਂ ਬਠਿੰਡਾ ਸ਼ਹਿਰ 'ਚ ਹੋਈਆ ਦੋ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੇਰ ਰਾਤ ਡੱਬਵਾਲੀ ਰੋਡ ਟੀ ਪੁਆਇੰਟ ਵਿਖੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ | ਇਸ ਮੌਕੇ ਵੱਡੀ ...
ਮਹਿਮਾ ਸਰਜਾ, 20 ਮਈ (ਰਾਮਜੀਤ ਸ਼ਰਮਾ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਖੇਡ ਵਿਭਾਗ ਵਲੋਂ ਪੰਜਵੀਂ ਅਤੇ ਛੇਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਖੇਡਾਂ ਵੱਲ ਰੁਚੀ ਵਧਾਉਣ ਲਈ ਟਰਾਇਲ ਲਏ ਗਏ | ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਗਾ ਅਬਲੂ ਵਿਖੇ ...
ਬਠਿੰਡਾ, 20 ਮਈ (ਵੀਰਪਾਲ ਸਿੰਘ)-ਨਿੱਜੀ ਫਾਈਨਾਂਸ ਕੰਪਨੀਆਂ ਦੇ ਕਰਜ਼ਿਆਂ ਕਰਜ਼ਾ ਮੁਕਤੀ ਕਰਵਾਉਣ ਨੂੰ ਲੈ ਕੇ ਇਸਤਰੀ ਜਨ ਸਭਾ ਵਲੋਂ ਸਥਾਨਕ ਡੀ.ਸੀ. ਦਫ਼ਤਰ ਸਾਹਮਣੇ ਧਰਨਾ ਲਗਾ ਨਿੱਜੀ ਕੰਪਨੀਆਂ ਵਲੋਂ ਪ੍ਰੇਸ਼ਾਨ ਕੀਤੇ ਜਾਣ ਨੂੰ ਲੈ ਕੇ ਧਰਨਾ ਲਗਾ ਕੇ ਰੋਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX