ਖੰਨਾ, 20 ਮਈ (ਹਰਜਿੰਦਰ ਸਿੰਘ ਲਾਲ)-ਦਿਨੋਂ-ਦਿਨ ਸਰਕਾਰ ਵਲੋਂ ਬਣਾਈਆਂ ਜਾ ਰਹੀਆਂ ਨਵੀਆਂ ਨੀਤੀਆਂ ਕਾਰਨ ਅੱਜ-ਕੱਲ੍ਹ ਦੇ ਮੰਦੀ ਦੇ ਦੌਰ ਵਿਚ ਜਿਥੇ ਕਾਰੋਬਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕਾਰੋਬਾਰ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ | ਪ੍ਰਾਪਰਟੀ ਨਾਲ ਸੰਬੰਧਿਤ ਕਾਰੋਬਾਰ ਕਰਨ ਵਾਲਿਆਂ ਨੂੰ ਅਪਰੂਵਡ, ਅਨ-ਅਪਰੂਵਡ ਤੇ ਐਨ. ਓ. ਸੀ. ਆਦਿ ਸਮੱਸਿਆਵਾਂ ਤੋਂ ਪ੍ਰੇਸ਼ਾਨੀ ਹੋਈ ਹੈ | ਇਸ ਲਈ ਅੱਜ ਪ੍ਰਾਪਰਟੀ ਨਾਲ ਸੰਬੰਧਿਤ ਕਾਰੋਬਾਰ ਕਰਨ ਵਾਲੇ ਪ੍ਰਾਪਰਟੀ ਡੀਲਰ, ਪ੍ਰਾਪਰਟੀ ਸਲਾਹਕਾਰ ਤੇ ਹੋਰ ਸੰਬੰਧਿਤ ਕਾਰੋਬਾਰੀਆਂ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਪ੍ਰਧਾਨ ਅਰਵਿੰਦਰ ਸਿੰਘ ਟੀਟੂ ਦੀ ਪ੍ਰਧਾਨਗੀ ਹੇਠ ਏ. ਡੀ. ਸੀ. ਅਮਰਜੀਤ ਬੈਂਸ ਨੂੰ ਮੰਗ-ਪੱਤਰ ਸੌਂਪਿਆ ਗਿਆ ਤੇ ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਲੋੜੀਂਦੀ ਐਨ. ਓ. ਸੀ. ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਤੇ ਸ਼ਹਿਰ ਦੇ ਅੰਦਰੂਨੀ ਅਤੇ ਪੁਰਾਣੇ ਇਲਾਕਿਆਂ ਲਈ ਐਨ. ਓ. ਸੀ. ਦੀ ਜ਼ਰੂਰਤ ਨੂੰ ਬੰਦ ਕਰਨ ਲਈ ਬੇਨਤੀ ਕੀਤੀ ਗਈ | ਜਿਸ 'ਤੇ ਏ. ਡੀ. ਸੀ. ਅਮਰਜੀਤ ਬੈਂਸ ਨੇ ਛੇਤੀ ਹੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਉਪਰਾਲਾ ਕਰਨ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਨਾਇਬ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਤੇ ਨਗਰ ਕੌਂਸਲ ਦੇ ਕਾਰਜ-ਸਾਧਕ ਅਫ਼ਸਰ ਚਰਨਜੀਤ ਸਿੰਘ ਨੂੰ ਇਸ ਸਮੱਸਿਆ ਦੇ ਹੱਲ ਲਈ ਛੇਤੀ ਹੀ ਠੋਸ ਉਪਰਾਲੇ ਕਰਨ ਲਈ ਕਿਹਾ | ਇਸ ਮੌਕੇ ਪ੍ਰਧਾਨ ਅਰਵਿੰਦਰ ਸਿੰਘ ਟੀਟੂ, ਸਰਪ੍ਰਸਤ ਹਰਨਾਮ ਸਿੰਘ, ਮੀਡੀਆ ਸਲਾਹਕਾਰ ਹਰੀਸ਼ ਧਵਨ, ਜੋਗਿੰਦਰ ਪਾਲ, ਕਾਲਾ ਆੜ੍ਹਤੀ, ਲਲਿਤ ਕਾਲੀਆ, ਭੁਪਿੰਦਰ ਸਿੰਘ ਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ |
ਬੀਜਾ, 20 ਮਈ (ਅਵਤਾਰ ਸਿੰਘ ਜੰਟੀ ਮਾਨ)-ਬੀਤੀ ਰਾਤ ਪਿੰਡ ਦਹਿੜੂ ਦੇ ਕੋਲ ਨੈਸ਼ਨਲ ਹਾਈਵੇ 'ਤੇ 10 ਤੋਂ 12 ਲੁਟੇਰਿਆਂ ਵਲੋਂ ਜਗਰਾਉਂ ਜਾ ਰਹੇ ਕੱਪੜਾ ਵਪਾਰੀ ਦੀ ਬਰੇਜਾ ਕਾਰ ਖੋਹ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਜੀ. ਟੀ. ਰੋਡ 'ਤੇ ਪਿੰਡ ਦਹਿੜੂ ਕੋਲ ਕਾਰ ...
ਖੰਨਾ, 20 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਐੱਸ. ਪੀ. (ਡੀ) ਅਮਨਦੀਪ ਸਿੰਘ ਬਰਾੜ, ਡੀ. ਐੱਸ. ਪੀ. (ਸਪੈਸ਼ਲ ਬਰਾਂਚ) ਹਰਦੀਪ ਸਿੰਘ ਚੀਮਾ ਦੀ ਅਗਵਾਈ 'ਚ ਅਦਾਲਤੀ ਅਹਾਤੇ ਦੇ ...
ਖੰਨਾ, 20 ਮਈ (ਹਰਜਿੰਦਰ ਸਿੰਘ ਲਾਲ)-ਪਿਛਲੇ ਦਿਨੀਂ ਖੰਨਾ 'ਚ ਰਿਹਾਇਸ਼ੀ ਇਲਾਕਿਆਂ 'ਚ ਕਮਰਸ਼ੀਅਲ ਇਮਾਰਤਾਂ ਦੀ ਉਸਾਰੀ ਦਾ ਮਾਮਲਾ ਸੁਰਖ਼ੀਆਂ 'ਚ ਆਇਆ ਸੀ, ਨਗਰ ਕੌਂਸਲ ਖੰਨਾ ਨੇ ਲਾਲਾ ਸਰਕਾਰੂ ਮੱਲ ਸਕੂਲ ਰੋਡ 'ਤੇ ਬਣ ਰਹੇ ਸ਼ਾਪਿੰਗ ਕੰਪਲੈਕਸ ਤੇ ਗੋਦਾਮ ਬਣਾਉਣ ਦਾ ...
ਖੰਨਾ, 20 ਮਈ (ਮਨਜੀਤ ਸਿੰਘ ਧੀਮਾਨ)-ਪਿੰਡ ਮੋਹਨਪੁਰ ਜੀ. ਟੀ. ਰੋਡ 'ਤੇ 2 ਮੋਟਰਸਾਈਕਲਾਂ ਦੀ ਹੋਈ ਆਪਸੀ ਟੱਕਰ 'ਚ 3 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖਲ ਸਿਮਰਨਜੀਤ ਸਿੰਘ ਵਾਸੀ ਭੱਟੀਆਂ ਖੰਨਾ ਨੇ ਕਿਹਾ ਕਿ ਉਹ ਮੋਹਨਪੁਰ ਦੇ ਖੇਡ ਗਰਾਉਂਡ ...
ਮਲੌਦ, 20 ਮਈ (ਸਹਾਰਨ ਮਾਜਰਾ)-ਗੁਰਦੁਆਰਾ ਸ਼ਹੀਦ ਸਿੰਘਾਂ ਜੋਗੀਮਾਜਰਾ ਰੋਡ ਕੁੱਪ ਕਲਾਂ ਦੇ ਮੁੱਖ ਸੇਵਾਦਾਰ ਤੇ ਸੰਪਰਦਾਇ ਮਸਤੂਆਣਾ ਸਾਹਿਬ ਤੋਂ ਸੰਤ ਬਾਬਾ ਜੰਗ ਸਿੰਘ ਕੁੱਪ ਕਲਾਂ ਜੋ ਕਿ ਉੱਘੇ ਸਮਾਜ ਸੇਵੀ ਤੇ ਵਾਤਾਵਰਨ ਚਿੰਤਕ ਵੀ ਹਨ, ਨੇ ਸਮਾਜ ਵਿਚਲੇ ਹਰ ਪੱਖ 'ਚ ...
ਮਲੌਦ, 20 ਮਈ (ਸਹਾਰਨ ਮਾਜਰਾ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਾਣੀ ਦੀ ਦਿਨੋ-ਦਿਨ ਵਧ ਰਹੀ ਕਿੱਲਤ ਦੇ ਮੱਦੇਨਜ਼ਰ ਝੋਨੇ ਦੀ ਸਿੱਧੀ ਵੱਤਰ ਲਵਾਈ ਕਰਨ ਲਈ ਕਿਸਾਨਾਂ ਨੂੰ ਕੀਤੀ ਅਪੀਲ ਤੇ ਪਿੰਡ ਉੱਚੀ ਦੌਦ ਦੇ ਕਿਸਾਨ ਅੱਗੇ ਆਏ ਹਨ | ਹਲਕਾ ...
ਮਾਛੀਵਾੜਾ ਸਾਹਿਬ, 20 ਮਈ (ਸੁਖਵੰਤ ਸਿੰਘ ਗਿੱਲ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੱਦੇ 'ਤੇ ਬਲਾਕ ਮਾਛੀਵਾੜਾ ਸਾਹਿਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਹੱਕੀਂ ਮੰਗਾਂ ਮਨਵਾਉਣ ਤੇ ਮਹਿੰਗਾਈ ਵਿਰੁੱਧ ਸਥਾਨਕ ਇੰਦਰਾ ਕਾਲੋਨੀ 'ਚ ਰੋਸ ...
ਖੰਨਾ, 20 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ 'ਚ ਨਸ਼ੇ ਦੀ ਓਵਰ ਡੋਜ਼ ਨਾਲ ਮੌਤਾਂ ਦਾ ਸਿਲਸਿਲਾ ਰੁਕਿਆ ਨਹੀਂ ਹੈ | ਅੱਜ ਖੰਨਾ 'ਚ ਨਸ਼ੇ ਕਾਰਨ ਇਕ ਹੋਰ ਵਿਅਕਤੀ ਦੀ ਮੌਤ ਹੋਣ ਦਾ ਸ਼ੱਕ ਹੈ ਕਿਉਂਕਿ ਮਿ੍ਤਕ ਦੀ ਜੇਬ 'ਚੋਂ ਨਸ਼ਾ ਛੁਡਾਊ ਕੇਂਦਰ ਤੋਂ ਮਿਲਣ ਵਾਲੀਆਂ ਗੋਲੀਆਂ ...
ਮਲੌਦ, 20 ਮਈ (ਦਿਲਬਾਗ ਸਿੰਘ ਚਾਪੜਾ)-ਪਿੰਡ ਰਾਮਗੜ੍ਹ ਸਰਦਾਰਾਂ ਦੇ ਐਸ. ਆਈ. ਸਕਿੰਦਰ ਸਿੰਘ ਦੀਆਂ ਵਿਭਾਗ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਵੇਖਦੇ ਹੋਏ ਪੁਲਿਸ ਵਿਭਾਗ ਵਲੋਂ ਉਨ੍ਹਾਂ ਨੂੰ ਬਤੌਰ ਇੰਸਪੈਕਟਰ ਪਦ ਉੱਨਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇੰਸਪੈਕਟਰ ...
ਖੰਨਾ, 20 ਮਈ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ-2 ਖੰਨਾ ਪੁਲਿਸ ਨੇ ਅਦਾਲਤ ਵਲੋਂ ਭਗੌੜਾ ਕਰਾਰ ਕਥਿਤ ਦੋਸ਼ੀ ਕਾਬੂ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਨਛੱਤਰ ਸਿੰਘ ਨੇ ਕਿਹਾ ਕਿ ਏ. ਐੱਸ. ਆਈ. ਜਗਦੇਵ ਸਿੰਘ ਪੁਲਿਸ ...
ਪਾਇਲ, 20 ਮਈ (ਰਾਜਿੰਦਰ ਸਿੰਘ)-ਪੰਜਾਬ ਸਟੇਟ ਸੇਵਾ-ਮੁਕਤ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਤੇ ਸੋਸ਼ਲ ਆਗੂ ਸੁਰਿੰਦਰ ਸਿੰਘ ਸ਼ਾਹਪੁਰ ਅਤੇ ਅਵਤਾਰ ਸਿੰਘ ਧਮੋਟ ਨੇ ਗੱਲਬਾਤ ਕਿਹਾ ਕਿ ਭਾਰਤ ਨੇ 73 ਸਾਲ ਬਾਅਦ ਪਹਿਲੀ ਵਾਰ ਥਾਮਸ ...
ਖੰਨਾ, 20 ਮਈ (ਹਰਜਿੰਦਰ ਸਿੰਘ ਲਾਲ)-ਅੱਜ ਸਵੇਰੇ ਨਜ਼ਦੀਕੀ ਪਿੰਡ ਕੌੜੀ ਸੁਆ ਪੁਲ ਕੋਲ ਰੇਲ ਗੱਡੀ ਤੋਂ ਡਿਗ ਕੇ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਕੋਈ ਪ੍ਰਵਾਸੀ ਜਾਪਦਾ ਹੈ | ਘਟਨਾ ਬਾਰੇ ਇਤਲਾਹ ਮਿਲਣ ਬਾਅਦ ਰੇਲਵੇ ਪੁਲਿਸ ਮੁਲਾਜ਼ਮਾਂ ਨੇ ...
ਪਾਇਲ, 20 ਮਈ (ਰਾਜਿੰਦਰ ਸਿੰਘ)-ਪਿੰਡ ਬਰਮਾਲੀਪੁਰ ਤੇ ਆਲੇ ਦੁਆਲੇ ਪਿੰਡਾਂ ਵਿਚ ਲੋੜ ਪੈਣ 'ਤੇ ਅੱਗ ਦੀਆਂ ਘਟਨਾਵਾਂ 'ਤੇ ਜਲਦੀ ਕਾਬੂ ਪਾਉਣ ਲਈ ਅਮਰੀਕਾ ਨਿਵਾਸੀ ਸਰਬਜੀਤ ਸਿੰਘ ਤੂਰ ਵਲੋਂ ਅੱਗ ਬੁਝਾਊ ਪਾਣੀ ਵਾਲੀ ਟੈਂਕੀ ਪਿੰਡ ਵਾਸੀਆਂ ਲਈ ਦਾਨ ਕੀਤੀ ਗਈ | ਟੈਂਕੀ ...
ਦੋਰਾਹਾ, 20 ਮਈ (ਮਨਜੀਤ ਸਿੰਘ ਗਿੱਲ)-'ਪਾਣੀ ਬਚਾਓ ਪੰਜਾਬ ਬਚਾਓ' ਮੁਹਿੰਮ ਦੇ ਅੰਤਰਗਤ ਖੇਤੀਬਾੜੀ ਅਫ਼ਸਰ ਬਲਾਕ ਦੋਰਾਹਾ ਡਾ. ਰਾਮ ਸਿੰਘ ਪਾਲ ਦੀ ਅਗਵਾਈ 'ਚ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦਾ ਇਕ ਸਿਖਲਾਈ ਕੈਂਪ ਲਗਾਇਆ ਗਿਆ, ਜਿਸ 'ਚ ਬਲਾਕ ਦੋਰਾਹਾ ਅਧੀਨ ਪੈਂਦੀਆਂ ...
ਮਲੌਦ, 20 ਮਈ (ਸਹਾਰਨ ਮਾਜਰਾ)-ਸਮੁੱਚੀ ਪ੍ਰਬੰਧਕ ਕਮੇਟੀ, ਮੀਤਕੇ ਗੋਤ ਭਾਈਚਾਰਾ, ਇਲਾਕਾ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਮਾਤਾ ਜੀ ਦੇ ਅਸਥਾਨਾਂ ਪਿੰਡ ਧੌਲ ਖ਼ੁਰਦ ਵਿਖੇ ਮੀਤਕੇ ਗੋਤ ਦੇ ਜਠੇਰੇ/ਵੱਡੇ ਵਡੇਰੇ ਅਤੇ ਸੰਤ ਬਾਬਾ ਮੀਤਦਾਸ ਦੀ ਯਾਦ ਸਮਰਪਿਤ ...
ਮਲੌਦ, 20 ਮਈ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਤੋਂ 'ਆਪ' ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਪਿੰਡ ਆਲਮਪੁਰ ਚਾਪੜਾ 'ਚ ਯੂਥ ਆਗੂ ਸਤਵੰਤ ਸਿੰਘ ਬੱਬੂ ਦੀ ਯਤਨਾਂ ਸਦਕਾ ਕੀਤੇ ਪ੍ਰੋਗਰਾਮ ਉਪਰੰਤ ਦੋਨਾਂ ਪੰਚਾਇਤਾਂ ਤੇ ਪਤਵੰਤਿਆਂ ਦੀ ਹਾਜ਼ਰੀ 'ਚ ਵਿਸ਼ੇਸ਼ ...
ਖੰਨਾ, 20 ਮਈ (ਹਰਜਿੰਦਰ ਸਿੰਘ ਲਾਲ)-ਜੇਕਰ ਤੁਹਾਡੇ ਨਾਲ ਕੋਈ ਧੱਕਾ ਕਰਦਾ ਹੈ ਤਾਂ ਮੇਰੇ ਨਾਲ ਸੰਪਰਕ ਕਰੋ | ਤੁਹਾਨੂੰ ਕੋਈ ਨਾਜਾਇਜ਼ ਤੰਗ ਪ੍ਰੇਸ਼ਾਨ ਨਹੀਂ ਕਰੇਗਾ | ਇਹ ਭਰੋਸਾ ਖੰਨਾ ਦੇ ਸਬਜ਼ੀ ਮੰਡੀ ਆੜ੍ਹਤੀਆਂ ਨੂੰ ਖੰਨਾ ਹਲਕੇ ਦੇ ਵਿਧਾਇਕ ਤਰੁਨਪ੍ਰੀਤ ਸਿੰਘ ...
ਖੰਨਾ, 20 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਜਮਾਤ ਦੇ ਪਹਿਲੇ ਸਮੈਸਟਰ ਦੇ ਨਤੀਜਿਆਂ 'ਚ ਸਥਾਨਕ ਹਿੰਦੀ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਅਰਸ਼ਪ੍ਰੀਤ ਕੌਰ ਨੇ 81.25 ਫ਼ੀਸਦੀ ਅੰਕ ਲੈ ਕੇ ...
ਖੰਨਾ, 20 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਮ. ਏ. (ਰਾਜਨੀਤੀ ਸ਼ਾਸਤਰ) ਤੀਜੇ ਸਮੈਸਟਰ ਦੀ ਪ੍ਰੀਖਿਆ ਦੇ ਨਤੀਜੇ ਵਿਚ ਏ. ਐੱਸ. ਕਾਲਜ ਖੰਨਾ ਦੇ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਕਾਲਜ ਦੇ ਪਿ੍ੰਸੀਪਲ ਡਾ. ਆਰ. ਐੱਸ. ਝਾਂਜੀ ਨੇ ...
ਮਲੌਦ, 20 ਮਈ (ਸਹਾਰਨ ਮਾਜਰਾ)-ਬਾਬਾ ਖ਼ਾਨਗਾਹ ਵਾਲੇ ਸਭਿਆਚਾਰਕ ਖੇਤਰੀ ਕਲੱਬ (ਰਜਿ:) ਬੁਰਕੜਾ ਵਲੋਂ ਗਿਆਰ੍ਹਵੀਂ ਵਾਲੀ ਸਰਕਾਰ ਹਜ਼ਰਤ ਗੌਂਸ਼ਪਾਕ ਦੀ ਯਾਦ ਸਮਰਪਿਤ ਦਰਵੇਸ਼-ਏ-ਆਲਮ ਬਾਬਾ ਖ਼ਾਨਗਾਹ ਵਾਲਿਆਂ ਦੇ ਅਸਥਾਨਾਂ ਪਿੰਡ ਬੁਰਕੜਾ ਵਿਖੇ ਕਰਵਾਇਆ 8ਵਾਂ ਦੋ ...
ਬੀਜਾ, 20 ਮਈ (ਹਰਜਿੰਦਰ ਸਿੰਘ ਲਾਲ)-ਬਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਤੇ ਇੰਚਾਰਜ ਡੇਅਰੀ ਸਿਖਲਾਈ ਕੇਂਦਰ (ਬੀਜਾ) ਦੀ ਦੇਖ-ਰੇਖ ਹੇਠ ਦੋ ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ ਚਲਾਇਆ ਗਿਆ, ਜਿਸ 'ਚ ਜ਼ਿਲ੍ਹਾ ਲੁਧਿਆਣਾ, ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX