ਤਪਾ ਮੰਡੀ, 20 ਮਈ (ਪ੍ਰਵੀਨ ਗਰਗ)-ਮੁਲਾਜ਼ਮਾਂ ਨੂੰ ਧਰਨੇ ਨਹੀਂ ਲਗਾਉਣੇ ਪੈਣਗੇ ਤੇ ਨਾ ਹੀ ਪਾਣੀ ਦੀਆਂ ਟੈਂਕੀਆਂ 'ਤੇ ਚੜ੍ਹਨਾ ਪਵੇਗਾ ਅਤੇ ਉਸੇ ਦਿਨ ਹੀ ਬੁਲਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ | ਇਹ ਗੱਲਾਂ ਕਹਿਣ ਵਾਲੇ ਮੁੱਖ ਮੰਤਰੀ ਸਾਹਿਬ ਹੁਣ 27 ਦਿਨਾਂ ਤੋਂ ਧਰਨੇ 'ਤੇ ਬੈਠੇ ਸਿਵਲ ਹਸਪਤਾਲ ਤਪਾ ਵਿਖੇ ਨੌਕਰੀਆਂ ਤੋਂ ਕੱਢੇ ਗਏ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲੈ ਰਹੇ ਅਤੇ ਨਾ ਹੀ ਉਨ੍ਹਾਂ ਦੀ ਸਰਕਾਰ ਦਾ ਕੋਈ ਨੁਮਾਇੰਦਾ ਇਨ੍ਹਾਂ ਕੋਲ ਪਹੁੰਚਿਆ ਹੈ | ਇੰਜ ਲਗਦਾ ਹੈ ਕਿ ਮੌਜੂਦਾ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ | ਉਨ੍ਹਾਂ ਆਖਿਆ ਕਿ ਇਸ ਧਰਨੇ ਦੌਰਾਨ ਉਨ੍ਹਾਂ ਨੂੰ ਇੰਜ ਲੱਗ ਰਿਹਾ ਹੈ ਕਿ ਜਿਵੇਂ ਉਨ੍ਹਾਂ ਇਸ ਵਾਰ ਸੂਬੇ 'ਚ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਲਿਆ ਕੇ ਆਪਣੇ ਪੈਰਾਂ 'ਤੇ ਆਪ ਕੁਹਾੜੀ ਮਾਰੀ ਹੈ | ਇਸ ਮੌਕੇ ਉਨ੍ਹਾਂ ਸੂਬਾ ਸਰਕਾਰ ਤੇ ਸਬੰਧਤ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੰਗ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ |
ਭਦੌੜ, 20 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਪ੍ਰਦੇਸ਼ ਕਾਂਗਰਸ ਆਪਣਾ ਗੁਨਾਹ ਕਬੂਲ ਕਰਦੀ ਹੈ ਜੋ ਸਰਕਾਰ ਵਿਚ ਹੰੁਦਿਆਂ ਵੀ ਹਲਕਾ ਭਦੌੜ ਦੇ ਲੋਕਾਂ ਲਈ ਕੋਈ ਅਗਾਂਹਵਧੂ ਸੋਚ ਰੱਖਣ ਵਾਲਾ ਹਲਕਾ ਆਗੂ ਨਹੀਂ ਦੇ ਸਕੀ, ਪਰ ਆਉਂਦੇ ਤਿੰਨ ਮਹੀਨਿਆਂ ਅੰਦਰ ਤੁਹਾਨੂੰ ...
ਤਪਾ ਮੰਡੀ, 20 ਮਈ (ਪ੍ਰਵੀਨ ਗਰਗ)-ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਕਾਰਨ ਅਨੇਕਾਂ ਜਾਨਾਂ ਜਾ ਚੁੱਕੀਆਂ ਹਨ ਤੇ ਜਾ ਰਹੀਆਂ ਹਨ, ਜਿਸ ਉੱਪਰ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਅਜੇ ਤੱਕ ਇਸ ਬਿਮਾਰੀ ਦੇ ਤੋੜ ਸਬੰਧੀ ਕੋਈ ਵੀ ਹੱਲ ਨਹੀਂ ਲੱਭਿਆ, ਜਿਸ ਦਾ ਖ਼ਮਿਆਜ਼ਾ ਇਸ ...
ਮਹਿਲ ਕਲਾਂ, 20 ਮਈ (ਅਵਤਾਰ ਸਿੰਘ ਅਣਖੀ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਮਹਿਲ ਕਲਾਂ ਨੇ ਭਗਵੰਤ ਮਾਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਦੀ ਵਿੱਢੀ ਮੁਹਿੰਮ ਤਹਿਤ ਪਿੰਡ ਪੰਡੋਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ ...
ਸ਼ਹਿਣਾ, 20 ਮਈ (ਸੁਰੇਸ਼ ਗੋਗੀ)-ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਵਿਖੇ ਸ੍ਰੀ ਸੱਚਖੰਡ ਸਾਹਿਬ ਦੀ ਚੱਲ ਰਹੀ ਕਾਰ ਸੇਵਾ ਵਿਚ ਜਿੱਥੇ ਸਮੁੱਚੇ ਪਿੰਡ ਵਾਸੀਆਂ ਵਲੋਂ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਗਿੱਲ ਝੱਲੀ ਅਗਵਾੜ ਵਲੋਂ ਵੀ 2 ਲੱਖ ਰੁਪਏ ਦਾ ...
ਹੰਡਿਆਇਆ, 20 ਮਈ (ਗੁਰਜੀਤ ਸਿੰਘ ਖੁੱਡੀ)-ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਜ਼ਿਲ੍ਹਾ ਸੰਗਰੂਰ ਤੋਂ ਐੱਮ. ਪੀ. ਭਗਵੰਤ ਮਾਨ ਨੇ ਲੋਕ ਸਭਾ ਤੋਂ ਅਸਤੀਫ਼ਾ ਦੇਣ ਕਰ ਕੇ ਲੋਕ ਸਭਾ ਸੀਟ ਖ਼ਾਲੀ ਹੋ ਗਈ ਸੀ, ਜਿਸ ਦੀ ਚੋਣ ਹੁਣ ਨੇੜ ਭਵਿੱਖ ਵਿਚ ਹੋਣ ਦੀ ਆਸ ਹੈ | ਜ਼ਿਮਨੀ ...
ਬਰਨਾਲਾ, 20 ਮਈ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਪ੍ਰਧਾਨਗੀ ਹੇਠ ਪਿੰਡ ਸੰਘੇੜਾ ਵਿਖੇ ਹੋਈ | ਮੀਟਿੰਗ ਵਿਚ ਧਰਤੀ ਹੇਠਲੇ ਪਾਣੀ ਦੇ ਬਚਾਓ ਤੇ ਬਿਜਲੀ ਦੀ ਕਿੱਲਤ ...
ਮਹਿਲ ਕਲਾਂ, 20 ਮਈ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਮਹਿਲ ਕਲਾਂ ਦੀ ਮੀਟਿੰਗ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਦੀ ਅਗਵਾਈ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਈ, ਜਿਸ ਦੌਰਾਨ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ...
ਤਪਾ ਮੰਡੀ, 20 ਮਈ (ਪ੍ਰਵੀਨ ਗਰਗ)-ਤਪਾ-ਢਿਲਵਾਂ ਲਿੰਕ ਰੋਡ 'ਤੇ ਸਥਿਤ ਇਕ ਫ਼ੈਕਟਰੀ 'ਚ ਪਰਵਾਸੀ ਮਜ਼ਦੂਰ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਦੇ ਦੱਸਣ ਮੁਤਾਬਕ ਰਵੀ ਕੁਮਾਰ (30) ਪੁੱਤਰ ਵਿਨੋਦ ਕੁਮਾਰ ਵਾਸੀ ...
ਬਰਨਾਲਾ, 20 ਮਈ (ਰਾਜ ਪਨੇਸਰ)-ਥਾਣਾ ਸਿਟੀ-1 ਦੀ ਪੁਲਿਸ ਵਲੋਂ ਦੜਾ ਸੱਟਾ ਲਗਵਾਉਣ ਵਾਲੇ ਵਿਅਕਤੀ ਨੂੰ 1740 ਰੁਪਏ ਦੀ ਨਕਦੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਹੌਲਦਾਰ ਅਜੈ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ...
ਮਹਿਲ ਕਲਾਂ, 20 ਮਈ (ਅਵਤਾਰ ਸਿੰਘ ਅਣਖੀ)-ਵਿਕਾਸ ਇੰਟਰਨੈਸ਼ਨਲ ਸਕੂਲ ਮੂੰਮ ਵਿਖੇ ਨਰਸਰੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਨਤੀਜਾ ਪਿ੍ੰਸੀਪਲ ਮਨਦੀਪ ਕੌਰ ਤੁੰਗ ਦੀ ਅਗਵਾਈ ਹੇਠ ਐਲਾਨਿਆ ਗਿਆ | ਇਸ ਸਮੇਂ ਪਿ੍ੰਸੀਪਲ ਤੁੰਗ ਨੇ ਵਿਦਿਆਰਥੀਆਂ ਦੀ ...
ਤਪਾ ਮੰਡੀ, 20 ਮਈ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਜੈਮਲ ਸਿੰਘ ਵਾਲਾ ਦੇ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਸੁਖਮੀਤ ਸਿੰਘ ਧਾਲੀਵਾਲ ਦੀ ਦੇਖ-ਰੇਖ ਹੇਠ ਡੇਂਗੂ ਦਿਵਸ ਮਨਾਇਆ | ਇਸ ਮੌਕੇ ਗਗਨਦੀਪ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਡੇਂਗੂ ...
ਮਹਿਲ ਕਲਾਂ, 20 ਮਈ (ਅਵਤਾਰ ਸਿੰਘ ਅਣਖੀ)-ਭਾਕਿਯੂ ਡਕੌਂਦਾ ਬਲਾਕ ਮਹਿਲ ਕਲਾਂ ਵਲੋਂ ਪਿੰਡਾਂ ਅੰਦਰ ਚਲਾਈ ਜਾ ਰਹੀ ਛਿਮਾਹੀ ਫ਼ੰਡ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ...
ਬਰਨਾਲਾ, 20 ਮਈ (ਨਰਿੰਦਰ ਅਰੋੜਾ)-ਸਿਹਤ ਵਿਭਾਗ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ 'ਚ ਤੰਬਾਕੂ ਮੁਕਤ ਮੁਹਿੰਮ ਚਲਾਈ ਗਈ ਹੈ | ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵਲੋਂ ਐੱਸ.ਐੱਮ.ਓ. ਡਾ. ਤਪਿੰਦਰਜੋਤ ਕੌਸ਼ਲ ਤੇ ਹੋਰ ...
ਮਹਿਲ ਕਲਾਂ, 20 ਮਈ (ਅਵਤਾਰ ਸਿੰਘ ਅਣਖੀ)-ਸਹਾਇਕ ਰਜਿਸਟਰਾਰ ਰੁਪਿੰਦਰ ਸਿੰਘ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਆਪ੍ਰੇਟਿਵ ਸੁਸਾਇਟੀ ਪਿੰਡ ਠੁੱਲੀਵਾਲ ਵਿਖੇ 4 ਲੱਖ ਦੀ ਲਾਗਤ ਨਾਲ ਕੀਤੀ ਗਈ ਚਾਰਦੀਵਾਰੀ ਦਾ ਉਦਘਾਟਨ ਮੁੱਖ ਮਹਿਮਾਨ ਇੰਸਪੈਕਟਰ ਕਿਰਨਜੀਤ ...
ਬਰਨਾਲਾ, 20 ਮਈ (ਅਸ਼ੋਕ ਭਾਰਤੀ)-ਵਾਈ. ਐੱਸ. ਸਕੂਲ ਬਰਨਾਲਾ ਵਿਖੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪ੍ਰਤੀਭਾ ਖ਼ੋਜ ਮੁਕਾਬਲੇ ਕਰਵਾਏ ਗਏ | ਇਸ ਦਾ ਮੁੱਖ ਉਦੇਸ਼ ਬੱਚਿਆਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨਾ ਹੈ, ਉਨ੍ਹਾਂ ਦੇ ਗੁਣਾਂ ਨੂੰ ਤਰਾਸ਼ ਕੇ ਉਨ੍ਹਾਂ ਦੇ ...
ਬਰਨਾਲਾ, 20 ਮਈ (ਅਸ਼ੋਕ ਭਾਰਤੀ)-ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜੀਏਟ ਸਕੂਲ ਬਰਨਾਲਾ ਵਿਖੇ ਐੱਨ.ਐੱਸ.ਐੱਸ. ਵਿਭਾਗ ਵਲੋਂ ਯੁਵਕ ਸੇਵਾਵਾਂ ਬਰਨਾਲਾ ਦੀਆਂ ਹਦਾਇਤਾਂ ਅਨੁਸਾਰ ਅੰਤਰ-ਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਸਲੋਗਨ ਮੁਕਾਬਲੇ ਕਰਵਾਏ ਗਏ, ...
ਬਰਨਾਲਾ, 20 ਮਈ (ਅਸ਼ੋਕ ਭਾਰਤੀ)-ਨਹਿਰੂ ਯੁਵਾ ਕੇਂਦਰ ਬਰਨਾਲਾ ਨਾਲ ਜੁੜੇ ਯੂਥ ਕਲੱਬਾਂ ਵਲੋਂ ਪਿੰਡਾਂ 'ਚ ਯੋਗਾ ਕਰਵਾਇਆ ਜਾ ਰਿਹਾ ਹੈ | ਇਹ ਯੋਗਾ ਸਬੰਧੀ ਗਤੀਵਿਧੀਆਂ 21 ਮਈ ਤੱਕ ਭਾਰਤ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਨੂੰ ਮਨਾਉਂਦਿਆਂ ਆਜ਼ਾਦੀ ਦੇ ਅੰਮਿ੍ਤ ਮਹੋਤਸਵ ...
ਬਰਨਾਲਾ, 20 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਹਰਿੰਦਰ ਮੱਲੀ ਦੀ ਪ੍ਰਧਾਨਗੀ ਹੇਠ ਯੂਨੀਅਨ ਦਫ਼ਤਰ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਕੌਮੀ ਆਗੂ ਸਾਥੀ ਸਤੀਸ਼ ...
ਬਰਨਾਲਾ, 20 ਮਈ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਵਲੋਂ ਚੇਅਰਮੈਨ ਪਦਮਸ਼੍ਰੀ ਰਜਿੰਦਰ ਗੁਪਤਾ ਦੀ ਅਗਵਾਈ ਹੇਠ ਇਲਾਕੇ ਦੇ ਪਿੰਡਾਂ ਦੇ ਵਿਕਾਸ ਵਿਚ ਪਾਏ ਜਾ ਰਹੇ ਯੋਗਦਾਨ ਤਹਿਤ ਪਿੰਡ ਫ਼ਤਿਹਗੜ੍ਹ ਛੰਨਾ ਦੀ ਪੰਚਾਇਤ ਨੂੰ ਟੋਭਿਆਂ ਦੀ ਸਾਂਭ-ਸੰਭਾਲ ਲਈ ...
ਹੰਡਿਆਇਆ, 20 ਮਈ (ਗੁਰਜੀਤ ਸਿੰਘ ਖੱੁਡੀ)-ਸ੍ਰੀ ਗੁਰੂ ਅੰਗਦ ਦੇਵ ਐਨੀਮਲ ਐਂਡ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਲੁਧਿਆਣਾ ਦੇ ਅਧੀਨ ਚਲਦੇ ਖੇਤੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਵਿਚ ਵਿਸ਼ਵ ਮਧੂ ਮੱਖੀ ਦਿਵਸ ਮਨਾਇਆ ਗਿਆ | ਇਸ ...
ਧਨੌਲਾ, 20 ਮਈ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਦੇ ਵਿਦਿਆਰਥੀਆਂ ਨੂੰ ਕੁਦਰਤੀ ਖੇਤੀ ਬਾਰੇ ਜਾਣੂ ਕਰਵਾਉਣ ਦੇ ਮਕਸਦ ਤਹਿਤ ਸਾਰਾ ਕੁੱਝ ਪ੍ਰੈਕਟੀਕਲ ਰੂਪ 'ਚ ਦਿਖਾਉਣ ਖ਼ਾਤਰ ਅੱਜ ਜਵੰਧਾ ਕੁਦਰਤੀ ਖੇਤੀ ਫਾਰਮ ਬਡਬਰ ਦਾ ਦੌਰਾ ਕਰਵਾਇਆ ...
ਸ਼ਹਿਣਾ, 20 ਮਈ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਦੀ ਕੁੰਡੀ ਹਟਾਓ ਮੁਹਿੰਮ ਨੂੰ ਤੇਜ਼ ਕਰਦਿਆਂ ਬਿਜਲੀ ਚੋਰਾਂ 'ਤੇ ਲਗਾਤਾਰ ਛਾਪੇਮਾਰੀ ਜਾਰੀ ਰਹੇਗੀ | ਇਹ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਸੁਖਪਾਲ ਸਿੰਘ ਸਬ-ਡਵੀਜ਼ਨ ਸ਼ਹਿਣਾ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਗਿਣਤੀ ...
ਬਰਨਾਲਾ, 20 ਮਈ (ਅਸ਼ੋਕ ਭਾਰਤੀ)-ਟੈਟ ਰਿਵਾਈਜ਼ਡ ਰਿਜ਼ਲਟ 2011 ਬੀ.ਐੱਡ., 2013 ਈ.ਟੀ.ਟੀ. ਉਮੀਦਵਾਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ 22 ਮਈ ਨੂੰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ | ਇਹ ਜਾਣਕਾਰੀ ਰੇਖਾ ਰਾਣੀ ਬਰਨਾਲਾ, ...
ਸ਼ਹਿਣਾ, 20 ਮਈ (ਸੁਰੇਸ਼ ਗੋਗੀ)-ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਤੇ ਪਾਰਟੀ ਦੇ ਦਫ਼ਤਰਾਂ ਵਿਚ ਖ਼ਰਚ ਹੋਏ ਲੱਖਾਂ ਰੁਪਏ ਲੈਣ ਲਈ ਕੁਝ ਕਾਂਗਰਸੀ ਆਗੂਆਂ ਵਲੋਂ ਹੁਣ ਲੇਲ੍ਹੜੀਆਂ ਕੱਢਣ ਦੀ ਨੌਬਤ ਆ ਗਈ ਹੈ | ਭਰੋਸੇਯੋਗ ਸੂਤਰਾਂ ਅਨੁਸਾਰ 10 ਹਜ਼ਾਰ ਤੋਂ ...
ਸੰਗਰੂਰ, 20 ਮਈ (ਧੀਰਜ ਪਸ਼ੋਰੀਆ)-ਸੰਗਰੂਰ ਵਿਖੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਤੇ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਸੰਗਰੂਰ ਸਿਵਲ ਪ੍ਰਸ਼ਾਸਨ ਤੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਯਤਨਾਂ ਸਦਕਾ 22 ਮਈ ਨੂੰ ਕਰਵਾਈ ਜਾ ਰਹੀ ਸਾਈਕਲ ਰੈਲੀ ਲਈ ...
ਲਹਿਰਾਗਾਗਾ, 20 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਬਲਾਕ ਲਹਿਰਾਗਾਗਾ ਵਲੋਂ ਛੱਜੂ ਰਾਮ ਸ਼ਰਮਾ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਖਿਲਾਫ਼ ਬੀਤੇ ਕਈ ਦਿਨਾਂ ਤੋਂ ਹੜਤਾਲ ਕਰ ਰਹੇ ਸਫ਼ਾਈ ...
ਲੌਂਗੋਵਾਲ, 20 ਮਈ (ਵਿਨੋਦ, ਖੰਨਾ)-ਮਾਰਕੀਟ ਕਮੇਟੀ ਚੀਮਾਂ ਦੇ ਉਪ ਚੇਅਰਮੈਨ ਅਸ਼ੋਕ ਕੁਮਾਰ ਬਬਲੀ ਤੇ ਰਾਜ ਕੁਮਾਰ ਦੇ ਪਿਤਾ ਲਾਲਾ ਪ੍ਰਕਾਸ਼ ਚੰਦ ਅਕਾਲ ਚਲਾਣਾ ਕਰ ਗਏ ਹਨ | ਉਹ ਲੌਂਗੋਵਾਲ ਤੋਂ ਕੌਂਸਲਰ ਰੀਨਾ ਰਾਣੀ ਦੇ ਸਹੁਰਾ ਸਾਹਿਬ ਸਨ ਤੇ ਪਿਛਲੇ ਕਾਫ਼ੀ ਸਮੇਂ ਤੋਂ ...
ਸੰਗਰੂਰ, 20 ਮਈ (ਧੀਰਜ ਪਸ਼ੋਰੀਆ)-ਸਰਕਾਰੀ ਰਣਬੀਰ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਆਪਣੀਆਂ ਮੰਗਾਂ ਸੰਬੰਧੀ ਰੈਲੀ ਕਰਨ ਤੋਂ ਬਾਅਦ ਪਿ੍ੰ. ਸੁਖਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਰੈਲੀ ਨੂੰ ...
ਦਿੜ੍ਹਬਾ ਮੰਡੀ, 20 ਮਈ (ਪਰਵਿੰਦਰ ਸੋਨੂੰ)-ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਹਰ ਪਿੰਡ ਜਾ ਕੇ ਹਰ ਵਰਕਰ ਨੂੰ ਉਹ ਸਿੱਧੇ ਤੌਰ 'ਤੇ ਮਿਲੇਗਾ | ਕਾਂਗਰਸ ਨੂੰ ...
ਦਿੜ੍ਹਬਾ ਮੰਡੀ, 20 ਮਈ (ਪਰਵਿੰਦਰ ਸੋਨੂੰ)-ਹਿੰਮਲੈਂਡ ਪਬਲਿਕ ਸਕੂਲ ਦਿੜ੍ਹਬਾ ਦੇ ਐੱਮ.ਡੀ. ਪੰਕਜ ਗੁਗਨਾਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪੁਲਿਸ ਤੇ ਐੱਸ.ਐੱਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਦੇ ਯਤਨਾਂ ਨਾਲ 22 ਮਈ ਨੂੰ ਕਰਵਾਈ ਜਾ ਰਹੀ ਨਸ਼ਾ ...
ਸੰਦੌੜ, 20 ਮਈ (ਗੁਰਪ੍ਰੀਤ ਸਿੰਘ ਚੀਮਾ)-ਪੰਜਾਬ ਦੇ ਪਿੰਡਾਂ ਨੂੰ ਕੂੜਾ ਮੁਕਤ ਕਰਨ ਦੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ, ਬੀ. ਡੀ. ਪੀ. ਓ. ਦਫ਼ਤਰ ਮਲੇਰਕੋਟਲਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਮਲੇਰਕੋਟਲਾ ਤੇ ਰਾਊਾਡ ਗਲਾਸ ਫਾਉਡੇਸ਼ਨ ਦੇ ਸਾਂਝੇ ...
ਲਹਿਰਾਗਾਗਾ, 20 ਮਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਹਲਕਾ ਲਹਿਰਾਗਾਗਾ ਤੋਂ 'ਆਪ' ਦੇ ਵਿਧਾਇਕ ਬਰਿੰਦਰ ਗੋਇਲ ਨੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਲਕਾ ਲਹਿਰਾਗਾਗਾ ਦੀਆਂ ਸਮੱਸਿਆਵਾਂ ਤੇ ਰਹਿੰਦੇ ਵਿਕਾਸ ...
ਜਖੇਪਲ, 20 ਮਈ (ਮੇਜਰ ਸਿੰਘ ਸਿੱਧੂ)-ਪਿੰਡ ਮੈਦੇਵਾਸ ਵਿਖੇ ਕਿਸਾਨ ਭਗਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਖੇਤ 'ਚੋਂ ਚੋਰ ਰਾਤ ਨੂੰ ਟਰਾਂਸਫ਼ਾਰਮਰ ਵਿਚੋਂ ਤਾਂਬਾ ਅਤੇ ਤੇਲ ਚੋਰੀ ਕਰਕੇ ਲੈ ਗਏ, ਉਕਤ ਚੋਰੀ ਦਾ ਕਿਸਾਨ ਨੂੰ ਸਵੇਰੇ ਖੇਤ ਜਾਣ 'ਤੇ ਪਤਾ ਚੱਲਿਆ | ਭਾਰਤੀ ...
ਲੌਂਗੋਵਾਲ, 20 ਮਈ (ਵਿਨੋਦ, ਖੰਨਾ)-ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਪੰਜਾਬ ਨੇ 31 ਮਈ ਤੱਕ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਪਹਿਲੀ ਜੂਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਪੱਕਾ ਮੋਰਚਾ ਲਗਾਏ ਜਾਣ ਦਾ ਐਲਾਨ ਕੀਤਾ ਹੈ | ਅੱਜ ...
ਸੰਗਰੂਰ, 20 ਮਈ (ਅਮਨਦੀਪ ਸਿੰਘ ਬਿੱਟਾ)-ਬਲਾਕ ਸੰਮਤੀ ਭਵਾਨੀਗੜ੍ਹ ਦੇ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਦੇ ਲੜਕੇ ਕੁਲਜੀਤ ਸਿੰਘ ਦੀ ਗਿ੍ਫ਼ਤਾਰੀ ਦੇ ਮਾਮਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ, ਜਦ ਜ਼ਿਲ੍ਹੇ ਨਾਲ ਸੰਬੰਧਤ ਹੋਰ ਬਲਾਕ ਸੰਮਤੀ ਚੇਅਰਮੈਨ ਤੇ ਮੈਂਬਰਾਂ ...
ਭਵਾਨੀਗੜ੍ਹ, 20 ਮਈ (ਰਣਧੀਰ ਸਿੰਘ ਫੱਗੂਵਾਲਾ)-ਡਾਕਖ਼ਾਨੇ 'ਚ ਕਲਰਕ ਦੀ ਨੌਕਰੀ ਦਾ ਝਾਂਸਾ ਦੇ ਕੇ 5 ਲੱਖ ਰੁਪਏ ਦੀ ਠੱਗੀ ਮਾਰਨ 'ਤੇ ਪੁਲਿਸ ਵਲੋਂ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਪੀੜ੍ਹਤ ਭਗਵਾਨ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX