ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)- ਇੱਕ ਪਾਸੇ ਜਿੱਥੇ ਪੰਜਾਬ 'ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਲੋਕਾਂ ਨੂੰ ਬਦਲਾਅ ਦੀ ਉਮੀਦ ਜਾਗੀ ਪਰ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦੇ ਗੇਟ ਨਾਲ ਅਤੇ ਸ਼ਹਿਰ 'ਚ ਜਗ੍ਹਾ-ਜਗ੍ਹਾ ਲੱਗੇ ਗੰਦਗੀ ਦੇ ਢੇਰਾਂ ਤੋਂ ਲੱਗਦਾ ਹੈ ਕਿ ਅਜੇ ਬਦਲਾਅ ਦੂਰ ਹੈ | ਉੱਥੇ ਦੂਸਰੇ ਪਾਸੇ ਸ਼ਹਿਰ 'ਚ ਫੈਲੀ ਇਹ ਗੰਦਗੀ ਨਗਰ ਨਿਗਮ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦੀ ਨਜ਼ਰ ਆ ਰਹੀ ਹੈ | ਅੱਤ ਦੀ ਪੈ ਰਹੀ ਗਰਮੀ ਨਾਲ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ, ਇਸ ਦੇ ਨਾਲ ਸ਼ਹਿਰ 'ਚ ਲੱਗ ਰਹੇ ਗੰਦਗੀ ਦੇ ਢੇਰ ਉੱਥੋਂ ਦੇ ਵਸਨੀਕਾਂ ਅਤੇ ਰਾਹਗੀਰਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਗੰਦਗੀ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਨਾਲ ਲੋਕਾਂ 'ਚ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣ ਰਿਹਾ ਹੈ | ਇਸ ਮੌਕੇ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰ ਜਸਪਾਲ ਸਿੰਘ ਚੇਚੀ ਨੇ ਕਿਹਾ ਕਿ ਨਗਰ ਨਿਗਮ 'ਤੇ ਕਾਂਗਰਸ ਪਾਰਟੀ ਕਾਬਜ਼ ਹੋਣ ਕਾਰਨ ਹੋਰਨਾਂ ਪਾਰਟੀਆਂ ਦੇ ਕੌਂਸਲਰਾਂ ਨਾਲ ਭੇਦਭਾਵ ਕਰਕੇ ਉਨ੍ਹਾਂ ਦੇ ਵਾਰਡਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਚੱਲਦਿਆਂ ਅਨੇਕਾਂ ਵਾਰਡਾਂ ਦੇ ਲੋਕ ਤੇ ਕਈ ਕੌਂਸਲਰ ਨਗਰ ਨਿਗਮ ਤੋਂ ਖ਼ਫ਼ਾ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਜਿੱਥੇ ਦੇਸ਼ ਦੀ ਨੌਜਵਾਨੀ ਦਾ ਭਵਿੱਖ ਤਿਆਰ ਹੋਣਾ ਹੈ, ਉਸ ਦੇ ਬਾਹਰ ਗੰਦਗੀ ਦਾ ਕੌਣ ਜ਼ਿੰਮੇਵਾਰ ਹੈ? ਉਨ੍ਹਾਂ ਕਿਹਾ ਕਿ ਬੇਸ਼ੱਕ ਰਾਜਸੀ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਨੂੰ ਜਾਂਦੇ ਰਸਤਿਆਂ 'ਤੇ ਗੰਦਗੀ ਨਾ ਦੇਖਣ ਨੂੰ ਮਿਲੇ ਪਰ ਬਾਕੀ ਸ਼ਹਿਰ 'ਚ ਤਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਸ ਵੱਲ ਨਾ ਤਾਂ ਨਗਰ ਨਿਗਮ ਪ੍ਰਸ਼ਾਸਨ ਤੇ ਰਾਜਸੀ ਆਗੂ ਧਿਆਨ ਦੇ ਰਹੇ ਹਨ ਅਤੇ ਨਾ ਹੀ ਅਫ਼ਸਰ | ਉਨ੍ਹਾਂ ਕਿਹਾ ਕਿ ਇਸ ਗੰਦਗੀ ਨਾਲ ਸ਼ਹਿਰ 'ਚ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ, ਜਿਸ ਵੱਲ ਨਿਗਮ ਧਿਆਨ ਦੇਵੇ | ਸ਼ਹਿਰ 'ਚ ਫੈਲੀ ਗੰਦਗੀ ਸਬੰਧੀ ਜਦੋਂ ਨਗਰ ਨਿਗਮ ਦੇ ਮੇਅਰ ਨਾਲ ਗੱਲ ਕਰਨੀ ਚਾਹੀ ਤਾਂ ਕਦੇ ਪਤਾ ਲੱਗਦਾ ਹੈ ਕਿ ਉਹ ਮੀਟਿੰਗ 'ਚ ਹਨ ਤੇ ਫ਼ੋਨ ਕਰਨ 'ਤੇ ਉਨ੍ਹਾਂ ਵਲੋਂ ਫ਼ੋਨ ਕੱਟ ਦਿੱਤਾ ਜਾਂਦਾ ਰਿਹਾ ਜਿਸ ਤੋਂ ਬਾਅਦ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਮੇਅਰ ਦਫ਼ਤਰ 'ਚ ਕਦੇ-ਕਦੇ ਹੀ ਆਉਂਦੇ ਹਨ |
ਐਮਾਂ ਮਾਂਗਟ, 21 ਮਈ (ਗੁਰਾਇਆ)- ਇਥੋਂ ਦੇ ਨੇੜਲੇ ਪਿੰਡ ਚੱਕਵਾਲ ਵਿਖੇ ਬਿਆਸ ਦਰਿਆ ਵਿਚੋਂ ਮਾਈਨਿੰਗ ਕਰਕੇ ਰੇਤਾ ਦੀਆਂ ਭਰੀਆਂ ਟਰਾਲੀਆਂ ਤੇ ਓਵਰਲੋਡ ਟਰੱਕ ਲੈ ਕੇ ਆ ਰਹੇ ਵਿਅਕਤੀਆਂ ਨੂੰ ਪਿੰਡ ਦੇ ਸਰਪੰਚ ਮੁਲਤਾਨ ਸਿੰਘ ਦੀ ਅਗਵਾਈ ਵਿਚ ਪਿੰਡ ਵਾਲਿਆਂ ਨੇ ਡੱਕ ਲਿਆ | ...
ਐਮਾਂ ਮਾਂਗਟ, 21 ਮਈ (ਗੁਰਾਇਆ)- ਥਾਣਾ ਦਸੂਹਾ ਦੇ ਥਾਣਾ ਮੁਖੀ ਸ. ਕਰਨੈਲ ਸਿੰਘ ਐੱਸ.ਐੱਚ.ਓ. ਦਸੂਹਾ ਵੱਲੋਂ ਪਿੰਡ ਹਿੰਮਤਪੁਰ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਪਹੁੰਚ 'ਤੇ ਸਿਰੋਪਾਉ ਭੇਟ ਕੀਤਾ ਗਿਆ | ਇਸ ਮੌਕੇ ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ...
ਦਸੂਹਾ, 21 ਮਈ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਕਾਮਰਸ ਵਿਭਾਗ ਵੱਲੋਂ ਸਾਇੰਸ ਤੇ ਆਰਟਸ ਵਿਭਾਗ ਵਲੋਂ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿਚ ਸਾਇੰਸ ਫੇਅਰ ਐਂਡ ਹੈਰੀਟੇਜ ਫ਼ੈਸਟੀਵਲ ਮਨਾਇਆ ਗਿਆ | ਇਸ ਮੌਕੇ ਅਵਿਨਾਸ਼ ਰਾਏ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)- ਕੁੱਤਿਆਂ ਦੀ ਲੜਾਈ ਨੂੰ ਲੈ ਕੇ ਦੋ ਗੁਆਂਢੀ ਪਰਿਵਾਰ ਆਪਸ 'ਚ ਭਿੜ ਗਏ | ਹਾਲਾਂਕਿ ਥਾਣਾ ਸਦਰ ਪੁਲਿਸ ਨੇ ਇੱਕ ਧਿਰ ਦੀ ਸ਼ਿਕਾਇਤ ਤੋਂ ਬਾਅਦ ਦੋ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਕਰੀਬ 10 ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ...
ਦਸੂਹਾ, 21 ਮਈ (ਭੁੱਲਰ)- ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਮ ਲੋਕ ਪੂਰੀ ਤਰ੍ਹਾਂ ਨਾਲ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ...
ਗੜ੍ਹਸ਼ੰਕਰ, 21 ਮਈ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਪਿੰਡ ਦੇਨੋਵਾਲ ਖੁਰਦ ਨਾਲ ਸਬੰਧਤ 13 ਨਸ਼ਾ ਤਸਕਰਾਂ ਨੂੰ ਮੁਖ਼ਬਰ ਦੀ ਇਤਲਾਹ 'ਤੇ ਐੱਨ.ਡੀ.ਪੀ.ਐਸ. ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਨਾਮਜ਼ਦ ਕਰਦੇ ਹੋਏ 8 ਜਣਿਆਂ ਨੂੰ ਗਿ੍ਫਤਾਰ ਕੀਤਾ ਹੈ ਤੇ 5 ਦੀ ਗਿ੍ਫਤਾਰੀ ...
ਗੜ੍ਹਸ਼ੰਕਰ, 21 ਮਈ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਦੜਾ-ਸੱਟਾ ਲਾਉਣ ਦੇ ਦੋਸ਼ 'ਚ 2 ਜਣਿਆਂ ਨੂੰ ਨਾਮਜ਼ਦ ਕਰਦੇ ਹੋਏ 50 ਹਜ਼ਾਰ ਤੋਂ ਵਧੇਰੇ ਦੀ ਨਕਦੀ ਵੀ ਬਰਾਮਦ ਕੀਤੀ ਹੈ | ਏ.ਐ ਸ.ਆਈ. ਬਖ਼ਸ਼ੀਸ਼ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੰਗਾ ਚੌਂਕ 'ਚ ਮੌਜੂਦ ਸਨ ...
ਗੜ੍ਹਸ਼ੰਕਰ, 21 ਮਈ (ਧਾਲੀਵਾਲ)- ਨਜ਼ਦੀਕੀ ਇਕ ਪਿੰਡ ਦੀ ਲੜਕੀ ਦੇ ਬਿਆਨਾਂ 'ਤੇ ਪੁਲਿਸ ਨੇ ਇਕ ਨੌਜਵਾਨ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ | ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਫੇਸਬੁੱਕ 'ਤੇ ਉਸ ਦੀ ਗਨੇਸ਼ ਕੁਮਾਰ ਨਾਲ ਢਾਈ ਸਾਲ ਪਹਿਲਾ ...
ਮਾਹਿਲਪੁਰ/ਚੱਬੇਵਾਲ 21 ਮਈ (ਰਜਿੰਦਰ ਸਿੰਘ, ਉਂਕਾਰ ਸਿੰਘ ਥਿਆੜਾ)- ਬਲਾਕ ਮਾਹਿਲਪੁਰ 'ਚ ਪੈਂਦੇ ਪਿੰਡ ਢੱਕੋਂ ਦੇ ਬਾਹਰਵਾਰ ਖੇਤਾਂ 'ਚ ਲੱਗਾ ਬਿਜਲੀ ਦਾ 66 ਕੇ. ਵੀ. ਟਾਵਰ ਜਿਸ ਦੀਆਂ ਕਿ ਚੋਰਾਂ ਵਲੋਂ ਮੋਟੇ ਚੈਨਲ ਵਾਲੀਆਂ ਸਪੋਰਟਾਂ ਚੋਰੀ ਕਰ ਲਈ ਗਈਆਂ | ਬੀਤੀ ਸ਼ਾਮ ...
ਹਰਿਆਣਾ, 21 ਮਈ (ਹਰਮੇਲ ਸਿੰਘ ਖੱਖ)- ਗੁਰਦੁਆਰਾ ਭਾਈ ਮੰਝ ਸਮਾਧਾਂ ਨਜ਼ਦੀਕ (ਕੂੰਟਾਂ) ਪ੍ਰਵਾਸੀ ਮਜਦੂਰਾਂ ਦੀਆਂ 7 ਝੁੱਗੀਆਂ ਅੱਗ ਨਾਲ ਸੜ ਜਾਣ ਦਾ ਸਮਾਚਾਰ ਹੈ | ਪ੍ਰਵਾਸੀ ਮਜਦੂਰਾਂ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਭਾਈ ਮੰਝ ਸਮਾਧਾਂ ਨਜ਼ਦੀਕ ...
ਹਾਜੀਪੁਰ, 21 ਮਈ (ਜੋਗਿੰਦਰ ਸਿੰਘ)- ਕਸਬਾ ਹਾਜੀਪੁਰ ਦੇ ਬ੍ਰਾਹਮਣ ਸਭਾ ਦੇ ਆਗੂ ਤੇ ਡਿਪੂ ਹੋਲਡਰ ਰਾਜ ਕੁਮਾਰ ਬਬਲਾ ਦੇ ਪਿਤਾ ਵਿਜੇ ਕੁਮਾਰ ਟੀ.ਵੀ.ਆਰਟਿਸਟ ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਦੀ ਆਤਮਿਕ ਸ਼ਾਂਤੀ ਲਈ ਰੱਖੀ ਰਸਮ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਸੰਦੀਪ ਹੰਸ ਨੇ ਕਿਹਾ ਕਿ ਨਗਰ ਨਿਗਮ ਦੇ ਧਿਆਨ ਵਿਚ ਆਇਆ ਹੈ ਕਿ ਸ਼ਹਿਰ ਵਿਚ ਅਣ-ਅਧਿਕਾਰਤ ਉਸਾਰੀਆਂ ਹੋ ਰਹੀਆਂ ਹਨ ਅਤੇ ਇਹ ਉਸਾਰੀਆਂ ਵਿਸ਼ੇਸ਼ ...
ਮੁਕੇਰੀਆਂ, 21 ਮਈ (ਰਾਮਗੜ੍ਹੀਆ)- ਕਰੀਅਰ ਕੰਸਲਟੈਂਟਸ ਜੋ ਕਿ ਪਿਛਲੇ ਗਿਆਰਾਂ ਸਾਲਾਂ ਤੋਂ ਮੁਕੇਰੀਆਂ ਅੰਮਿ੍ਤਸਰ ਅਤੇ ਗੁਰਦਾਸਪੁਰ ਵਿਚ ਆਈਲਟਸ, ਯੂ.ਕੇ., ਅਸਟ੍ਰੇਲੀਆ, ਕੈਨੇਡਾ ਸਟੱਡੀ ਵੀਜ਼ਾ ਵਿਚ ਸਹੂਲਤਾਂ ਦੇ ਰਿਹਾ ਹੈ | ਉਨ੍ਹਾਂ ਮੁਕੇਰੀਆਂ ਬਰਾਂਚ ਵਿਖੇ ...
ਟਾਂਡਾ ਉੜਮੁੜ, 21 ਮਈ (ਕੁਲਬੀਰ ਸਿੰਘ ਗੁਰਾਇਆ)- ਐਨ.ਐੱਸ.ਕੇ. ਡੇ-ਬੋਰਡਿੰਗ ਸਕੂਲ ਕੋਟਲੀ ਜੰਡ ਵਿਖੇ ਅੱਜ ਸਮਰ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਵਿਧਾਇਕ ਜਸਵੀਰ ਸਿੰਘ ਰਾਜਾ ਵੱਲੋਂ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਅਤੇ ਸਮੂਹ ...
ਮਿਆਣੀ, 21 ਮਈ (ਹਰਜਿੰਦਰ ਸਿੰਘ ਮੁਲਤਾਨੀ)- ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲਖਿੰਦਰ ਮਿਆਣੀ ਵਿਖੇ ਸਥਿਤ ਗੁਰਦੁਆਰਾ ਗੋਬਿੰਦ ਪ੍ਰਵੇਸ਼ ਵਿਖੇ ਮਹਾਨ ਤਪੱਸਵੀ, ਧਰਮ ਪ੍ਰਚਾਰਕ, ਵਿੱਦਿਆ ਦਾਨੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX