ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੇ ਕਿਸਾਨਾਂ ਨੂੰ ਕੀਤੀ ਅਪੀਲ ਨੂੰ ਹਾਂ-ਪੱਖੀ ਹੁੰਗਾਰਾ ਦਿੰਦਿਆਂ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਸ਼ਾਹਬਾਜ਼ਪੁਰ ਵਿਖੇ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਦੀ ਸ਼ੁਰੂਆਤ ਕੀਤੀ ਗਈ, ਜਿੱਥੇ ਕਿਸਾਨ ਓਾਕਾਰ ਸਿੰਘ ਨੇ ਆਪਣੀ 3 ਏਕੜ ਜ਼ਮੀਨ 'ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ | ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਉਂਕਾਰ ਸਿੰਘ ਦੇ ਖੇਤਾਂ ਵਿਚ ਪਹੁੰਚ ਕੇ, ਡੀ. ਐੱਸ. ਆਰ. ਵਿਧੀ ਅਪਣਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ | ਡਿਪਟੀ ਕਮਿਸ਼ਨਰ ਨੇ ਨੇੜਲੇ ਪਿੰਡਾਂ ਦਾ ਵੀ ਦੌਰਾ ਕੀਤਾ ਤੇ ਹੋਰ ਕਿਸਾਨਾਂ ਨੂੰ ਵੀ ਸਿੱਧੀ ਬਿਜਾਈ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਦੱਸਿਆ ਕਿ ਝੋਨੇ ਦੇ ਪਹਿਲਾਂ ਤੋਂ ਉੱਗਣ ਵਾਲੇ ਬੀਜਾਂ ਨੂੰ ਬਿਨਾਂ ਕਿਸੇ ਤਿਆਰੀ ਜਾਂ ਗਿੱਲੇ ਖੇਤ ਵਿਚ ਸਿੱਧਾ ਬੀਜਣ ਲਈ ਸਿੱਧੀ ਬੀਜ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਡੀ. ਐੱਸ.ਆਰ. ਤਕਨੀਕ ਕਤਾਰਾਂ 'ਚ ਪੌਦਿਆਂ ਦੀ ਵਿੱਥ ਬਣਾਈ ਰੱਖਣ ਵਿਚ ਵੀ ਮਦਦ ਕਰਦਾ ਹੈ | ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਨਾ ਸਿਰਫ਼ ਸਮੇਂ ਦੀ ਬੱਚਤ ਕਰਦੀ ਹੈ ਬਲਕਿ ਇਸ ਲਈ ਮਾਨਵੀ ਸ਼ਕਤੀ ਵੀ ਘੱਟ ਖਪਤ ਹੁੰਦੀ ਹੈ | ਇਸ ਤੋਂ ਅੱਗੇ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਬਿਜਾਈ ਦੇ ਰਵਾਇਤੀ ਤਰੀਕਿਆਂ ਵਾਂਗ ਖੇਤਾਂ 'ਚ ਕੱਦੂ ਕਰਨ ਤੇ ਪਾਣੀ ਖੜ੍ਹਾਉਣ ਦੀ ਲੋੜ ਨਹੀਂ | ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਲਈ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਡੀ.ਐੱਸ.ਆਰ. ਤਕਨੀਕ ਦਰਮਿਆਨਿਆਂ ਤੋਂ ਭਾਰੀ ਜ਼ਮੀਨਾਂ 'ਚ ਹੀ ਵਰਤੀ ਜਾ ਸਕਦੀ ਹੈ ਕਿਉਂਕਿ ਇਹ ਹਲਕੀ ਮਿੱਟੀ ਲਈ ਢੁਕਵੀਂ ਨਹੀਂ ਹੈ ਅਤੇ ਕਿਸਾਨਾਂ ਨੂੰ ਇਸ ਬਾਰੇ ਅਗਾਊਾ ਜਾਗਰੂਕ ਕੀਤਾ ਜਾ ਚੁੱਕਾ ਹੈ | ਡੀ.ਸੀ. ਐਨ.ਪੀ.ਐੱਸ. ਰੰਧਾਵਾ ਨੇ ਕਿਹਾ ਕਿ ਸਿੱਧੀ ਬਿਜਾਈ ਲਾਗਤ ਘਟਾਉਣ ਅਤੇ ਪਾਣੀ ਦੀ ਸੰਭਾਲ ਲਈ ਸਭ ਤੋਂ ਵੱਧ ਵਿਹਾਰਕ ਬਦਲ ਹੈ | ਉਨ੍ਹਾਂ ਕਿਹਾ ਕਿ ਇਸ ਸਾਲ 20380 ਹੈਕਟੇਅਰ ਰਕਬਾ ਡੀ.ਐੱਸ.ਆਰ ਅਧੀਨ ਲਿਆਂਦਾ ਜਾਵੇਗਾ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ ਤੇ ਪਿਛਲੇ ਸਾਲ ਦੇ 10190 ਹੈਕਟੇਅਰ ਨਾਲੋਂ ਦੁੱਗਣਾ ਹੈ | ਇਸ ਮੌਕੇ ਮੌਜੂਦ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਸਿੱਧੀ ਬਿਜਾਈ ਅਪਣਾਉਣ ਵਾਲੇ ਕਿਸਾਨਾਂ ਦੇ ਰਿਕਾਰਡ ਨੂੰ ਤਸਦੀਕ ਕਰਨ ਲਈ ਇਕ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਪ੍ਰੋਤਸਾਹਨ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿਚ ਸਿੱਧੀ ਅਦਾਇਗੀ ਰਾਹੀਂ ਤਬਦੀਲ ਕੀਤੀ ਜਾਵੇਗੀ |
ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)- ਕਰੀਬ 6 ਸਾਲ ਪਹਿਲਾ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਵਿਦੇਸ਼ ਭੇਜਣ ਦੇ ਨਾਂਅ 'ਤੇ ਮਾਰੀ ਠੱਗੀ ਦੇ ਮਾਮਲੇ 'ਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਕਥਿਤ ਦੋਸ਼ੀ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ...
ਪੋਜੇਵਾਲ ਸਰਾਂ, 21 ਮਈ (ਰਮਨ ਭਾਟੀਆ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਵਿਧਾਇਕ ਸੰਤੋਸ਼ ਕਟਾਰੀਆ ਨੂੰ ਵਿਧਾਨ ਸਭਾ ਵਲੋਂ ਗਠਿਤ ਕੀਤੀਆਂ ਪੰਚਾਇਤੀ ਰਾਜ ਇਕਾਈ ਤੇ ਅਨੁਮਾਨ ਕਮੇਟੀ ਦਾ ਮੈਂਬਰ ਨਿਯੁਕਤ ...
ਬਲਾਚੌਰ, 21 ਮਈ (ਦੀਦਾਰ ਸਿੰਘ ਬਲਾਚੌਰੀਆ)- ਕਰੀਬ 15-16 ਕਰੋੜ ਰੁਪਏ ਦੀ ਲਾਗਤ ਨਾਲ ਮੰਡੀ ਬੋਰਡ ਵਲੋਂ ਬਣਾਈ ਗਈ ਨਵੀਂ ਲੱਕੜ ਮੰਡੀ ਬਲਾਚੌਰ (ਨੇੜੇ ਗੜ੍ਹੀ ਚੋਅ) ਜੋ ਪਿਛਲੇ ਕਈ ਮਹੀਨਿਆਂ ਤੋਂ ਸਫ਼ੈਦ ਹਾਥੀ ਸਾਬਤ ਹੋ ਰਿਹਾ ਸੀ ਕਿਉਂਕਿ ਲੱਕੜ ਕਾਰੋਬਾਰੀਆਂ ਵਲੋਂ ਮੁੜ ...
ਬਹਿਰਾਮ/ਘੁੰਮਣਾਂ, 21 ਮਈ (ਸਰਬਜੀਤ ਸਿੰਘ ਚੱਕਰਾਮੂੰ/ਮਹਿੰਦਰਪਾਲ ਸਿੰਘ) - ਇਲਾਕੇ 'ਚ ਦਿਨੋ ਦਿਨ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ | ਤਾਜ਼ਾ ਮਾਮਲੇ ਅਨੁਸਾਰ ਪਿੰਡ ਸਰਹਾਲਾ ਰਾਣੂੰਆਂ ਅਤੇ ਘੁੰਮਣਾਂ ਵਿਖੇ ਚੋਰਾਂ ਨੇ ਬੀ. ਐਸ. ਐਨ. ਐਲ ...
ਔੜ, 21 ਮਈ (ਜਰਨੈਲ ਸਿੰਘ ਖੁਰਦ)- ਪਿੰਡਾਂ ਦੀਆਂ ਗਲੀਆਂ-ਨਾਲੀਆਂ, ਸਰਕਾਰੀ ਕਰਮਚਾਰੀਆਂ ਤੋਂ ਸੱਖਣੀਆਂ ਡਿਸਪੈਂਸਰੀਆਂ, ਹਸਪਤਾਲ, ਸਰਕਾਰੀ ਸਕੂਲ ਆਦਿ ਦੀਆਂ ਇਮਾਰਤਾਂ ਆਪਣੀ ਹੋਂਦ ਤੇ ਵਿਰਲਾਪ ਕਰਦੀਆਂ ਸਰਕਾਰਾਂ ਦੇ ਤਥਾ ਕਥਿਤ ਪਿੰਡਾਂ ਦੇ ਸਰਬ ਪੱਖੀ ਵਿਕਾਸ ਦੀ ...
ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)-ਬਰਸਾਤੀ ਪਾਣੀ ਦੀ ਬਰਬਾਦੀ ਨੂੰ ਰੋਕਣ ਤੇ ਧਰਤੀ ਹੇਠਲੇ ਪਾਣੀ ਦੀ ਪੂਰਤੀ ਲਈ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੀਆਂ ਸਰਕਾਰੀ ਇਮਾਰਤਾਂ ਵਿਚ ਛੱਤਾਂ 'ਤੇ ਬਰਸਾਤੀ ਪਾਣੀ ਦੀ ਸੰਭਾਲ ਲਈ (ਰੇਨ ਵਾਟਰ ਹਰਵੈਸਟਿੰਗ) ਸਿਸਟਮ ਲਗਾਏ ਜਾ ...
ਭੱਦੀ, 21 ਮਈ (ਨਰੇਸ਼ ਧੌਲ)-ਪਿਛਲੇ ਸਮਿਆਂ ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਬਹਿਬਲ ਕਲਾਂ ਗੋਲੀ ਕਾਂਡ ਜਿਹੇ ਅਹਿਮ ਤੇ ਗੰਭੀਰ ਮਸਲਿਆਂ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਸਰਕਾਰ ਦਾ ਸਟੈਂਡ ਪਹਿਲ ਦੇ ਆਧਾਰ 'ਤੇ ਸਪਸ਼ਟ ...
ਭੱਦੀ, 21 ਮਈ (ਨਰੇਸ਼ ਧੌਲ)- ਪਿਛਲੇ ਦਿਨੀਂ ਮਹਾਰਾਸ਼ਟਰ ਵਿਖੇ ਹੋਈ ਯੂਥ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ 'ਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਪੰਜਾਬ ਵਾਲੀਬਾਲ ਟੀਮ ਦੇ ਕਪਤਾਨ ਤੇ ਨਾਮਵਰ ਖਿਡਾਰੀ ਪ੍ਰੀਤ ਕਰਨ ਕਸਾਣਾ ਪੁੱਤਰ ਰੌਸ਼ਨ ਲਾਲ ਕਸਾਣਾ ਉਧਨਵਾਲ ਦਾ ਪਿੰਡ ...
ਬੰਗਾ, 21 ਮਈ (ਕਰਮ ਲਧਾਣਾ) - ਸਿੱਖਿਆ ਜਗਤ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਇਕ ਸਮਰਪਿਤ ਅਧਿਆਪਕਾ ਤੇ ਨੇਕ ਸ਼ਖਸ਼ੀਅਤ ਮੈਡਮ ਲੈਕ. ਕ੍ਰਿਸ਼ਨਾ ਰਾਣੀ ਪਤਨੀ ਕਿ੍ਪਾਲ ਝੱਲੀ ਨਿਵਾਸੀ ਮੁਕਤਪੁਰਾ ਮੁਹੱਲਾ ਬੰਗਾ ਇਸ ਫਾਨੀ ਜਹਾਨ ਤੋਂ ਸਦੀਵੀਂ ਕੂਚ ਕਰ ਗਏ ...
ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)- ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋੜ ਨੇੜੇ ਡਾ. ਸਰਦਾਨਾ ਬੱਚਿਆਂ ਵਾਲੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ ਪੰਜਾਬ ਵਿਚ ਪਹਿਲਾ ਹੀ ਆਪਣੇ ਆਯੁਰਵੈਦਿਕ ਇਲਾਜ ਕਰਕੇ ਪ੍ਰਸਿੱਧ ਹੈ, ਜਿਵੇਂ ਕਿ ਗਠੀਆ, ਗੋਡਿਆਂ ਦਾ ਦਰਦ, ਸੈਟੀਕਾ ...
ਬੰਗਾ, 21 ਮਈ (ਜਸਬੀਰ ਸਿੰਘ ਨੂਰਪੁਰ) - ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ ਦੇ ਨਿਵਾਸ ਸਥਾਨ 'ਤੇ ਕਾਂਗਰਸ ਪਾਰਟੀ ਦੀ ਮੀਟਿੰਗ ਬੁਲਾਈ ਗਈ ਜਿਸ 'ਚ ਪਾਰਟੀ ਹਾਈਕਮਾਂਡ ਵਲੋਂ ਨਿਯੁਕਤ ਕੀਤੇ ਗਏ ਜ਼ਿਲ੍ਹਾ ਰਿਟਰਨਿੰਗ ਅਫ਼ਸਰ ਬਦਰੀਨਾਥ ਜਾਟ ਨੇ ਰਾਜਸਥਾਨ ਤੋਂ ਵਿਸ਼ੇਸ਼ ...
ਬੰਗਾ, 21 ਮਈ (ਜਸਬੀਰ ਸਿੰਘ ਨੂਰਪੁਰ) - ਰੀਡਰਜ਼ ਕਲੱਬ ਵਲੋਂ ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ ਵਿਖੇ ਪੱਤਰਕਾਰੀ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸਕੂਲ ਦੇ ਡਾਇਰੈਕਟਰ ਡਾ: ਵਰੁਣ ਜੈਨ ਨੇ ਕੀਤੀ | ਰੀਡਰਜ਼ ਕਲੱਬ ਦੇ ਪ੍ਰਧਾਨ ਖੁਸ਼ੀ ਕੁਮਾਰੀ ਨੇ ...
ਸੰਧਵਾਂ, 21 ਮਈ (ਪ੍ਰੇਮੀ ਸੰਧਵਾਂ) - ਕਹਿਰ ਦੀ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਤੇ ਲੋਕ ਗਰਮੀ ਤੋਂ ਬਚਣ ਲਈ ਲੱਸੀ, ਨਿੰਬੂ ਪਾਣੀ, ਜੂਸ ਅਤੇ ਹੋਰ ਠੰਢੀਆਂ ਚੀਜਾਂ ਦਾ ਸੇਵਨ ਕਰ ਰਹੇ ਹਨ | ਗਰਮੀ ਦਾ ਜਨਜੀਵਨ 'ਤੇ ਕਾਫੀ ਅਸਰ ਪੈ ਰਿਹਾ ਹੈ ਤੇ ਦੁਪਹਿਰ ...
ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਰਕਾਰੀ ਹਾਈ ਸਮਾਰਟ ਸਕੂਲ, ਗੜ੍ਹ ਪਧਾਣਾ ਦਾ ਦੌਰਾ ਕਰਨ ਮੌਕੇ ਪ੍ਰਵਾਸੀ ਭਾਰਤੀਆਂ ਵਲੋਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਢਾਂਚਾਗਤ ਸੁਧਾਰਾਂ ਲਈ ਪਾਏ ਜਾ ਰਹੇ ...
ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)- ਦਿੱਲੀ ਜੰਤਰ-ਮੰਤਰ ਵਿਖੇ 22 ਮਈ ਨੂੰ ਦੇਸ਼ ਵਿਆਪੀ ਹੋ ਰਹੀ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਐਨ. ਪੀ. ਐੱਸ. ਤੋਂ ਪੀੜਤ ਮੁਲਾਜ਼ਮ ...
ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਬੱਚਿਆਂ (0 ਤੋਂ 18 ਸਾਲ) ਦੀ ਭਲਾਈ ਲਈ ਕੰਮ ਕਰਨ ਵਾਲੀਆਂ ਤੇ ਉਨ੍ਹਾਂ ਨੂੰ ਮੁਫ਼ਤ ਰਿਹਾਇਸ਼, ਖਾਣਾ, ਸਿੱਖਿਆ, ਡਾਕਟਰੀ ਸਹੂਲਤਾਂ ਆਦਿ ਸੁਵਿਧਾਵਾਂ ਪ੍ਰਦਾਨ ਕਰਨ ...
ਰਾਹੋਂ, 21 ਮਈ (ਬਲਬੀਰ ਸਿੰਘ ਰੂਬੀ)- ਇੱਥੋਂ ਨਜ਼ਦੀਕੀ ਪਿੰਡ ਕੰਗ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਦੇ 104 ਵਿਦਿਆਰਥੀਆਂ ਨੂੰ ਐਨ.ਆਰ.ਆਈ. ਵਲੋਂ ਵਰਦੀਆਂ ਵੰਡੀਆਂ ਗਈਆਂ | ਸੀ. ਐਚ.ਟੀ. ਜਗਦੀਸ਼ ਰਾਏ ਨੇ ਦੱਸਿਆ ਕਿ ਪਿੰਡ ਦੇ ਐਨ.ਆਰ.ਆਈ. ਤਰਸੇਮ ਸਿੰਘ ਅਤੇ ...
ਸਮੁੰਦੜਾ, 21 ਮਈ (ਤੀਰਥ ਸਿੰਘ ਰੱਕੜ)- ਪਿੰਡ ਧਮਾਈ ਅਤੇ ਸਿੰਬਲੀ ਵਿਖੇ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਵਲੋਂ ਪੰਜਾਬ ਸਰਕਾਰ ਦੇ ਦਿੱਤੇ ਪ੍ਰੋਗਰਾਮ ਨਾਲ ਸਹਿਮਤੀ ਪ੍ਰਗਟਾਉਂਦਿਆਂ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ...
ਪੱਲੀ ਝਿੱਕੀ, 21 ਮਈ (ਕੁਲਦੀਪ ਸਿੰਘ ਪਾਬਲਾ) - ਪੱਲੀ ਝਿੱਕੀ ਵਿਖੇ ਝਿੱੜੀ ਮੇਲੇ ਦੀ ਸ਼ੁਰੂਆਤ ਕਬੂਤਰਬਾਜ਼ੀ ਮੁਕਾਬਲੇ ਦੇ ਨੌਜਵਾਨ ਸ਼ੌਕੀਨਾਂ ਵਲੋਂ ਸਵੇਰੇ 8 ਵਜੇ ਕਬੂਤਰਾਂ ਨੂੰ ਉਡਾਰੀ ਲਈ ਛੱਡਿਆ ਗਿਆ | ਇਸ ਦੌਰਾਨ 33 ਕਬੂਤਰ ਮੁਕਾਬਲੇ ਲਈ ਛੱਡੇ ਗਏ | ਸ਼ਾਮ 4 ਵਜੇ ...
ਬਹਿਰਾਮ, 21 ਮਈ (ਸਰਬਜੀਤ ਸਿੰਘ ਚੱਕਰਾਮੂੰ) - ਮਹਾਰਾਜਾ ਹਸਪਤਾਲ ਬਹਿਰਾਮ ਵਿਖੇ ਆਈ. ਵੀ. ਹਸਪਤਾਲ ਨਵਾਂਸ਼ਹਿਰ ਵਲੋਂ ਹੱਡੀਆਂ, ਜੋੜਾਂ ਅਤੇ ਦਿਲ ਦੇ ਰੋਗਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਏ. ਐਸ. ਆਈ ਵਿਜੇ ਕੁਮਾਰ ਸ਼ਰਮਾ ਤੇ ਜੋਗਰਾਜ ਜੋਗੀ ...
ਸੰਧਵਾਂ, 21 ਮਈ (ਪ੍ਰੇਮੀ ਸੰਧਵਾਂ) - ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ. ਸਤਵਿੰਦਰ ਕੌਰ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ ਜਾਗਰੂਕਤਾ ਸਮਾਗਮ ਕਰਵਾਇਆ ਗਿਆ ਜਿਸ 'ਚ ਮਾਸਟਰ ਭਗਵਾਨ ਦਾਸ ਜੱਸੋਮਜਾਰਾ, ਦਲਜੀਤ ਸਿੰਘ, ਰਜਿੰਦਰ ...
ਮੁਕੰਦਪੁਰ, 21 ਮਈ (ਅਮਰੀਕ ਸਿੰਘ ਢੀਂਡਸਾ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਬਤੌਰ ਲੈਕਚਰਾਰ ਅਰਥ-ਸ਼ਾਸਤਰ ਇੰਦਰਜੀਤਪਾਲ ਨੇ ਜੁਆਇੰਨ ਕੀਤਾ | ਉਨ੍ਹਾਂ ਨੂੰ ਪਿ੍ੰ. ਅਮਰਜੀਤ ਖਟਕੜ ਵਲੋਂ ਜੀ ਆਇਆਂ ਆਖਿਆ ਗਿਆ ਅਤੇ ਉਨ੍ਹਾਂ ਤੋਂ ਆਪਣੇ ਵਿਸ਼ੇ ਨਾਲ ...
ਕਟਾਰੀਆਂ, 21 ਮਈ (ਨਵਜੋਤ ਸਿੰਘ ਜੱਖੂ) - ਆਮ ਆਦਮੀ ਪਾਰਟੀ ਦੇ ਹਲਕਾ ਬੰਗਾ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਵਲੋਂ ਪਿੰਡ ਕਟਾਰੀਆਂ ਵਿਖੇ ਵਿਕਾਸ ਕਾਰਜਾਂ ਤਹਿਤ ਪਿੰਡ ਦੀ ਫਿਰਨੀ ਜਿਸ ਦੀ ਹਾਲਤ ਲੰਬੇ ਸਮੇਂ ਤੋਂ ਖਸਤਾ ਬਣੀ ਹੋਈ ਸੀ 'ਤੇ ਪ੍ਰੀਕਸ ਪਾਉਣ ਦਾ ਉਦਘਾਟਨ ...
ਮੁਕੰਦਪੁਰ, 21 ਮਈ (ਅਮਰੀਕ ਸਿੰਘ ਢੀਂਡਸਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਟਰਮ-1 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਜਿਸ ਵਿਚ ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਦਾ ਨਤੀਜਾ 100 ਫੀਸਦੀ ਰਿਹਾ | ਇਸ ਪ੍ਰੀਖਿਆ ਵਿਚ 160 ਵਿਦਿਆਰਥੀ ਅਪੀਅਰ ਹੋਏ ਅਤੇ ਸਾਰੇ ਹੀ ...
ਬਲਾਚੌਰ, 21 ਮਈ (ਦੀਦਾਰ ਸਿੰਘ ਬਲਾਚੌਰੀਆ)- ਸਤਿਗੁਰੂ ਗੰਗਾ ਨੰਦ ਭੂਰੀਵਾਲਿਆਂ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਤਿਗੁਰੂ ਗੰਗਾ ਨੰਦ ਭੂਰੀਵਾਲੇ ਮਹਾਰਾਜ ਚੈਰੀਟੇਬਲ ਹਸਪਤਾਲ, ਸ਼ੈਲਰ ਕਾਲੋਨੀ ਬਲਾਚੌਰ ਵਿਖੇ ਅੱਜ ਅੱਖਾਂ, ਦੰਦਾਂ ਤੇ ਹੱਡੀਆਂ ਦਾ ਮੁਫ਼ਤ ਕੈਂਪ ...
ਸਾਹਲੋਂ, 21 ਮਈ (ਜਰਨੈਲ ਸਿੰਘ ਨਿੱਘ੍ਹਾ)- ਸ਼ਿਵ ਚੰਦ ਪਬਲਿਕ ਹਾਈ ਸਕੂਲ ਸਕੋਹਪੁਰ ਵਿਖੇ ਚੇਅਰਮੈਨ ਮਨਜੀਤ ਸਿੰਘ ਢਾਹ ਅਤੇ ਪਿ੍ੰ. ਵੰਦਨਾ ਚੋਪੜਾ ਦੀ ਅਗਵਾਈ 'ਚ ਇੰਟਰ ਕਲਾਸ ਮੈਂਟਲ ਮੈਥ ਮੁਕਾਬਲੇ ਕਰਵਾਏ ਗਏ ਜਿਸ ਵਿਚ ਸਕੂਲ ਦੀਆਂ ਤੀਜੀ ਤੋਂ ਅੱਠਵੀਂ ਜਮਾਤ ਦੇ ...
ਨਵਾਂਸ਼ਹਿਰ, 21 ਮਈ (ਗੁਰਬਖਸ਼ ਸਿੰਘ ਮਹੇ)- ਅੱਜ ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਪਿੰਡ ਸਜਾਵਲਪੁਰ (ਨਵਾਂਸ਼ਹਿਰ) ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਚ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX