ਤਾਜਾ ਖ਼ਬਰਾਂ


ਅੱਜ ਦਾ ਦਿਨ ਇਤਿਹਾਸਿਕ - ਰਾਘਵ ਚੱਡਾ
. . .  4 minutes ago
ਚੰਡੀਗੜ੍ਹ, 1 ਜੁਲਾਈ - ਪੰਜਾਬ 'ਚ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਟਵੀਟ ਕਰ ਕਿਹਾ ਕਿ ਅੱਜ ਦਾ ਦਿਨ ਇਤਿਹਾਸਿਕ ਹੈ। ਦਿੱਲੀ ਤੋਂ ਬਾਅਦ ਪੰਜਾਬ ਮੁਫ਼ਤ ਬਿਜਲੀ ਦੇਣ ਵਾਲਾ ਦੂਸਰਾ ਸੂਬਾ...
300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
. . .  3 minutes ago
ਚੰਡੀਗੜ੍ਹ, 1 ਜੁਲਾਈ - ਪੰਜਾਬ 'ਚ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਪਿਛਲੀਆਂ ਸਰਕਾਰਾਂ ਚੋਣਾਂ ਸਮੇਂ ਜੋ ਵਾਅਦੇ ਕਰਦੀਆਂ ਸਨ, ਉਨ੍ਹਾਂ ਨੂੰ ਪੂਰਾ ਹੁੰਦਿਆਂ...
ਆਵਾਰਾ ਪਸ਼ੂ ਨਾਲ ਟਕਰਾਉਣ 'ਤੇ ਮੋਟਰਸਾਈਕਲ ਸਵਾਰ ਦੀ ਮੌਤ
. . .  21 minutes ago
ਹੰਡਿਆਇਆ, 1 ਜੁਲਾਈ (ਗੁਰਜੀਤ ਸਿੰਘ ਖੁੱਡੀ)- ਬਠਿੰਡਾ-ਬਰਨਾਲਾ ਕੌਮੀ ਮਾਰਗ ਨੰਬਰ 7 ਉੱਪਰ ਹੰਡਿਆਇਆ ਨੇੜੇ ਬੀਤੀ ਰਾਤ ਮੋਟਰਸਾਈਕਲ ਸਵਾਰ ਦੀ ਆਵਾਰਾ ਪਸ਼ੂ ਨਾਲ ਟੱਕਰ ਹੋਣ 'ਤੇ ਦੁਖਦਾਈ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਮਿਲਕ ਪਲਾਂਟ ਵੇਰਕਾ ਦੇ ਕੱਚੇ ਕਰਮਚਾਰੀਆਂ ਨੇ ਸਾੜੀਆਂ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ
. . .  30 minutes ago
ਵੇਰਕਾ, 1 ਜੁਲਾਈ (ਪਰਮਜੀਤ ਸਿੰਘ ਬੱਗਾ) - ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਪੇਸ਼ ਕੀਤੇ ਗਏ ਬਜਟ ਵਿੱਚ ਠੇਕੇਦਾਰੀ ਸਿਸਟਮ ਹੇਠ ਕੰਮ ਕਰਨ ਵਾਲੇ ਕੱਚੇ ਕਰਮਚਾਰੀਆਂ ਬਾਰੇ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਜਾਂ ਐਲਾਨ ਨਾ ਕੀਤੇ ਜਾਣ ਦੇ ਵਿਰੋਧ...
ਭਾਰਤ ਅਤੇ ਇੰਗਲੈਂਡ ਵਿਚਕਾਰ 5ਵਾਂ ਕ੍ਰਿਕੇਟ ਟੈਸਟ ਮੈਚ ਅੱਜ ਤੋਂ
. . .  41 minutes ago
ਬਰਮਿੰਘਮ, 1 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ 5ਵਾਂ ਟੈਸਟ ਮੈਚ ਅੱਜ ਤੋਂ ਐਜਬੈਸਟਨ 'ਚ ਹੋਣ ਜਾ ਰਿਹਾ ਹੈ। 5 ਮੈਚਾਂ ਦੀ ਲੜੀ 'ਚ ਭਾਰਤ 2-1 ਨਾਲ ਅੱਗੇ ਹੈ ਤੇ 5 ਮੈਚਾਂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 17070 ਨਵੇਂ ਮਾਮਲੇ, 23 ਮੌਤਾਂ
. . .  about 1 hour ago
ਨਵੀਂ ਦਿੱਲੀ, 1 ਜੁਲਾਈ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 17070 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 14413 ਠੀਕ ਹੋਏ ਹਨ ਤੇ 23 ਲੋਕਾਂ ਦੀ ਮੌਤ...
ਸਰਕਾਰੀ ਸਕੂਲਾਂ 'ਚ ਪਹਿਲੇ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਰਹੀ ਘੱਟ
. . .  about 1 hour ago
ਸੰਧਵਾਂ, 1 ਜੁਲਾਈ (ਪ੍ਰੇਮੀ ਸੰਧਵਾਂ) - ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਇਲਾਕੇ ਦੇ ਖੁੱਲ੍ਹੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਦੇਖਣ ਨੂੰ ਮਿਲੀ। ਅਧਿਆਪਕਾਂ ਨੇ ਕਿਹਾ ਕਿ ਇਕ ਅੱਧੇ ਦਿਨ...
ਅੱਜ ਤੋਂ ਪੰਜਾਬ ਵਾਸੀਆਂ ਨੂੰ 300 ਯੂਨਿਟ ਬਿਜਲੀ ਮੁਫ਼ਤ - ਹਰਜੋਤ ਬੈਂਸ
. . .  about 1 hour ago
ਚੰਡੀਗੜ੍ਹ, 1 ਜੁਲਾਈ - ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕਿਹਾ ਕਿ ਪੰਜਾਬ ਵਾਸੀਆਂ ਨੂੰ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ...
ਬੱਸ ਅਤੇ ਟਰੱਕ ਦਰਮਿਆਨ ਭਿਆਨਕ ਟੱਕਰ 'ਚ ਇਕ ਦੀ ਮੌਤ, 5 ਜ਼ਖ਼ਮੀ
. . .  about 1 hour ago
ਮਹਿਲ ਕਲਾਂ, 30 ਜੂਨ - (ਅਵਤਾਰ ਸਿੰਘ ਅਣਖੀ) - ਲੁਧਿਆਣਾ ਬਠਿੰਡਾ ਮੁੱਖ ਮਾਰਗ 'ਤੇ ਪਿੰਡ ਨਿਹਾਲੂਵਾਲ ਦੱਧਾਹੂਰ ਵਿਚਕਾਰ ਬੱਸ ਅਤੇ ਟਰੱਕ ਦਰਮਿਆਨ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ ਅਤੇ 5 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ...
ਮੀਂਹ ਪੈਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
. . .  about 1 hour ago
ਓਠੀਆਂ 1 ਜੁਲਾਈ (ਗੁਰਵਿੰਦਰ ਸਿੰਘ ਛੀਨਾ) ਪੰਜਾਬ ਭਰ ਵਿਚ ਬੀਤੇ ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਝੋਨੇ ਦੀ ਫ਼ਸਲ ਲਵਾਈ ਦੋ ਜ਼ੋਰ ਫੜਨ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ...
ਦੇਸ਼ ਭਰ 'ਚ ਸਿੰਗਲ ਯੂਜ਼ ਪਲਾਸਟਿਕ ਉੱਪਰ ਅੱਜ ਤੋਂ ਪੂਰਨ ਤੌਰ 'ਤੇ ਪਾਬੰਦੀ
. . .  about 1 hour ago
ਚੰਡੀਗੜ੍ਹ, 1 ਜੁਲਾਈ - ਪੰਜਾਬ ਸਮੇਤ ਦੇਸ਼ ਭਰ 'ਚ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਵਿੱਕਰੀ ਅਤੇ ਉਪਯੋਗ ਉੱਪਰ ਪੂਰਨ ਤੌਰ 'ਤੇ ਪਾਬੰਦੀ ਲੱਗ ਗਈ ਹੈ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆ iਖ਼ਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਐਲਾਨ...
ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 14
. . .  about 1 hour ago
ਇੰਫਾਲ, 1 ਜੁਲਾਈ - ਮਨੀਪੁਰ ਦੇ ਨੋਨੀ ਜ਼ਿਲ੍ਹੇ 'ਚ ਟੂਪੁਲ ਰੇਲਵੇ ਯਾਰਡ ਦੇ ਉਸਾਰੀ ਕੈਂਪ 'ਤੇ ਬੁੱਧਵਾਰ ਦੀ ਰਾਤ ਨੂੰ ਭਾਰੀ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਡੀ.ਜੀ.ਪੀ. ਪੀ. ਡੌਂਗੇਲ ਨੇ ਦੱਸਿਆ...
ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਪੰਜਾਬ ਦੇ ਸਕੂਲ
. . .  about 1 hour ago
ਚੰਡੀਗੜ੍ਹ, 1 ਜੁਲਾਈ - ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਆਂ ਬੰਦ ਕੀਤੇ ਗਏ ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ ਤੇ ਪ੍ਰਾਇਮਰੀ ਸਕੂਲ ਅੱਜ ਤੋਂ ਖੁੱਲ੍ਹ ਗਏ ਹਨ। ਪੰਜਾਬ 'ਚ ਸਾਰੇ ਸਕੂਲਾਂ ਦਾ...
ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਜਿੱਤਿਆ ਚਾਂਦੀ ਦਾ ਤਮਗ਼ਾ
. . .  about 2 hours ago
ਨਵੀਂ ਦਿੱਲੀ, 1 ਜੁਲਾਈ - ਜੈਵਲਿਨ ਥਰੋ ਖਿਡਾਰੀ ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਇਸ ਦੇ ਨਾਲ ਨੀਰਜ ਚੋਪੜਾ ਨੇ ਆਪਣਾ ਹੀ ਰਾਸ਼ਟਰੀ ਰਿਕਾਰਡ...
ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਘਟੀਆਂ
. . .  about 2 hours ago
ਨਵੀਂ ਦਿੱਲੀ, 1 ਜੁਲਾਈ - 19 ਕਿੱਲੋਗਰਾਮ ਦੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ 198 ਰੁਪਏ ਕਟੌਤੀ ਕੀਤੀ ਗਈ ਹੈ। ਦਿੱਲੀ 'ਚ ਹੁਣ ਵਪਾਰਕ ਐਲ.ਪੀ.ਜੀ. ਸਿਲੰਡਰ 2219 ਰੁਪਏ ਤੋਂ ਘੱਟ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਸ਼੍ਰੀਨਗਰ ਪੁਲਿਸ ਨੇ ਖ਼ਾਸ ਇਨਪੁਟਸ ਦੇ ਆਧਾਰ 'ਤੇ ਲਸ਼ਕਰ-ਏ- ਤਾਇਬਾ ਦੇ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅਸਾਮ : ਹੜ੍ਹ ਦੀ ਸਥਿਤੀ ਨਾਜ਼ੁਕ,8 ਹੋਰ ਮਾਰੇ ਗਏ, 29 ਲੱਖ ਲੋਕ ਪ੍ਰਭਾਵਿਤ
. . .  1 day ago
ਤਖ਼ਤ ਸੱਚਖੰਡ ਬੋਰਡ ਨਾਂਦੇੜ ਨੂੰ ਕੀਤਾ ਬਰਖ਼ਾਸਤ -ਡਾ. ਪੀ. ਐਸ. ਪਸਰੀਚਾ ਹੋਣਗੇ ਮੁੱਖ ਪ੍ਰਬੰਧਕ
. . .  1 day ago
ਹਰਸਾ ਛੀਨਾ, 30 ਜੂਨ (ਕੜਿਆਲ)-ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੀ ਸੇਵਾ ਸੰਭਾਲ ਕਰਦੇ ਆ ਰਹੇ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ...
ਸਿੰਗਾਪੁਰ ਤੋਂ ਅੰਮ੍ਰਿਤਸਰ ਆਈ ਫਲਾਈਟ 'ਚ ਬੰਬ ਹੋਣ ਦਾ ਆਇਆ ਫੋਨ, ਹਰਕਤ 'ਚ ਆਏ ਸੁਰੱਖਿਆ ਦਸਤੇ
. . .  1 day ago
ਅੰਮ੍ਰਿਤਸਰ ,30 ਜੂਨ (ਰੇਸ਼ਮ ਸਿੰਘ )-ਸਿੰਗਾਪੁਰ ਤੋਂ ਆਈ ਸਕੂਟ ਏਅਰਲਾਈਨ 'ਚ ਬੰਬ ਹੋਣ ਦੀ ਧਮਕੀ ਮਿਲੀ ਹੈ ,ਜਿਸ ਉਪਰੰਤ ਸੀ.ਆਈ.ਐਸ.ਐਫ. ਵਲੋਂ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ...
ਤੇਜ਼ ਰਫ਼ਤਾਰ ਬੱਸ ਨੇ ਪੈਦਲ ਯਾਤਰੂਆਂ ਨੂੰ ਕੁਚਲਿਆ, ਇਕ ਦੀ ਮੌਤ ,ਇਕ ਗੰਭੀਰ ਜ਼ਖਮੀ
. . .  1 day ago
ਜਖਵਾਲੀ, 30 ਜੂਨ (ਨਿਰਭੈ ਸਿੰਘ)-ਸਰਹਿੰਦ-ਪਟਿਆਲਾ ਮਾਰਗ ’ਤੇ ਸਥਿਤ ਪਿੰਡ ਆਦਮਪੁਰ ਨਜ਼ਦੀਕ ਪੈਦਲ ਯਾਤਰਾ ਕਰਕੇ ਜਾ ਰਹੇ 3 ਵਿਅਕਤੀਆਂ ਨੂੰ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਵਲੋਂ ਟੱਕਰ ਮਾਰੇ ...
ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  1 day ago
ਕ੍ਰਿਪਟੋਕਰੰਸੀ ਇਕ ਸਪੱਸ਼ਟ ਖ਼ਤਰਾ ਹੈ, ਵਿੱਤੀ ਸਥਿਰਤਾ ਵਿਚ ਕਿਸੇ ਵੀ ਵਿਘਨ ਤੋਂ ਬਚਣ ਦੀ ਲੋੜ : ਆਰ.ਬੀ.ਆਈ. ਗਵਰਨਰ
. . .  1 day ago
ਇਸਰੋ ਦਾ ਪੀ.ਐੱਸ.ਐੱਲ.ਵੀ –ਸੀ. 53/ਡੀ.ਐਸ.ਈ.ਓ. ਮਿਸ਼ਨ ਸਫਲਤਾਪੂਰਵਕ ਲਾਂਚ ਕੀਤਾ ਗਿਆ
. . .  1 day ago
ਸੀਨੀਅਰ ਆਈ.ਪੀ.ਐਸ. ਅਧਿਕਾਰੀ ਵਿਵੇਕ ਫਾਂਸਾਲਕਰ ਨੇ ਮੁੰਬਈ ਦੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਜੇਠ ਸੰਮਤ 554
ਵਿਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਇਸੇ ਕਰਕੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਫਾਜ਼ਿਲਕਾ / ਅਬੋਹਰ

ਵਿਧਾਇਕ ਸਵਨਾ ਨੇ ਫ਼ਾਜ਼ਿਲਕਾ 'ਚ ਲੋਕ ਦਰਬਾਰ ਲਗਾ ਕੇ ਸ਼ਿਕਾਇਤਾਂ ਮੌਕੇ 'ਤੇ ਨਿਪਟਾਈਆਂ

ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਅੰਦਰ ਲੋਕ ਦਰਬਾਰ ਲਗਾ ਕੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਮੌਕੇ 'ਤੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਤੋਂ ਆਪਣੀਆਂ ਮੁਸ਼ਕਲਾਂ ਲੈ ਕੇ ਭਾਰੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ | ਜਿਨ੍ਹਾਂ ਵਿਚ ਪਿੰਡਾਂ ਅੰਦਰ ਰਸਤਿਆਂ ਅਤੇ ਵੱਟਾਂ ਦੇ ਝਗੜੇ, ਔਰਤਾਂ ਦੇ ਘਰੇਲੂ ਮਾਮਲੇ, ਬਿਜਲੀ ਸੰਬੰਧੀ ਮੁਸ਼ਕਲਾਂ ਤੋਂ ਇਲਾਵਾ ਲੜਾਈ ਝਗੜਿਆਂ ਦੇ ਸਮਝੌਤਿਆਂ ਦੇ ਮਾਮਲੇ ਵਿਚ ਸ਼ਾਮਿਲ ਸਨ | ਸਭ ਤੋਂ ਪਹਿਲਾਂ ਵਿਧਾਇਕ ਸਵਨਾ ਨੇ ਪੁੱਜੀਆਂ ਔਰਤਾਂ ਕੋਲੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਨੌਜਵਾਨ ਲੜਕੀਆਂ ਨੂੰ ਆਪਸੀ ਰਜ਼ਾਮੰਦੀ ਨਾਲ ਗ੍ਰਹਿਸਤ ਜੀਵਨ ਸੁੱਖ ਸ਼ਾਂਤੀ ਨਾਲ ਬਤੀਤ ਕਰਨ ਲਈ ਪ੍ਰੇਰਿਤ ਕੀਤਾ | ਲੋਕਾਂ ਦੀਆਂ ਮੁਸ਼ਕਲਾਂ ਸੁਣਦਿਆਂ ਉਨ੍ਹਾਂ ਸੰਬੰਧੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਆਦੇਸ਼ ਜਾਰੀ ਕੀਤੇ | ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਥਾਣਿਆਂ, ਦਫ਼ਤਰਾਂ ਆਦਿ ਵਿਚ ਖੱਜਲ ਖ਼ੁਆਰੀ ਹੁੰਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ | ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਵੀ ਬੇਲੋੜੇ ਨੁਕਸ ਕੱਢਣ ਦੀ ਬਜਾਏ ਸ਼ਿਕਾਇਤ ਲੈ ਕੇ ਆਏ ਲੋਕਾਂ ਦੀ ਹਮਦਰਦੀ ਨਾਲ ਗੱਲਬਾਤ ਸੁਣਨ | ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਵਨਾ ਨੇ ਕਿਹਾ ਕਿ ਢਾਈ ਮਹੀਨਿਆਂ ਦੇ ਸਮੇਂ ਅੰਦਰ ਸ੍ਰੀ ਭਗਵੰਤ ਮਾਨ ਸਰਕਾਰ ਨੇ ਉਹ ਕਰਕੇ ਦਿਖਾਇਆ ਹੈ, ਜੋ ਆਮ ਲੋਕਾਂ ਦੀ ਸੋਚ ਤੋਂ ਪਰੇ ਸੀ | ਉਨ੍ਹਾਂ ਕਿਹਾ ਕਿ 70 ਸਾਲਾਂ ਤੋਂ ਆਪਸ ਵਿਚ ਰਲ ਕੇ ਚੋਣਾਂ ਲੜਨ ਵਾਲਿਆਂ ਨੇ ਪੰਜਾਬ ਨੂੰ ਬਰਬਾਦੀ ਦੇ ਕੰਡੇ 'ਤੇ ਲੈ ਆਉਂਦਾ ਸੀ | ਇਸ ਮੌਕੇ ਗੁਰਮੀਤ ਸਿੰਘ ਸਰਪੰਚ ਬਾਧਾ, ਗੁਲਸ਼ੇਰ ਸਿੰਘ ਸਰਪੰਚ, ਰਾਜੇਸ਼ ਬੱਬਰ ਰਾਣਾ, ਹਰਨੇਕ ਸਿੰਘ ਓਝਾਂਵਾਲੀ, ਓਮ ਸਿੰਘ ਸਰਪੰਚ ਬਹਿਕ ਖ਼ਾਸ, ਬਲਬੀਰ ਸਿੰਘ ਨਿਊਲਾ, ਕਰਨੈਲ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਮਨਜੋਤ ਸਿੰਘ ਖੇੜਾ, ਸਾਜਨ ਖਰਬਾਟ ਆਦਿ ਹਾਜ਼ਰ ਸਨ |

ਨਹਿਰੀ ਪਾਣੀ ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਨਹਿਰੀ ਪਾਣੀ, ਨਹਿਰਾਂ ਬਣਾਉਣ ਵਿਚ ਵਰਤੇ ਮਾੜੇ ਮੈਟੀਰੀਅਲ ਦੀ ਜਾਂਚ ਦੀ ਮੰਗ ਨੂੰ ਲੈ ਕੇ ਅਤੇ ਕਿੰਨੂ-ਮਾਲਟੇ ਦੇ ਬਾਗ਼ਾਂ ਦੇ ਮੁਆਵਜ਼ੇ ਦੇ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਅਬੋਹਰ, ਬੱਲੂਆਣਾ ਹਲਕੇ ਦੇ ...

ਪੂਰੀ ਖ਼ਬਰ »

ਸਿਟਰਸ ਅਸਟੇਟ ਟਾਹਲੀਵਾਲਾ ਜੱਟਾਂ ਦੇ ਵੱਖ-ਵੱਖ ਪਿੰਡਾਂ ਦੇ ਬਾਗ਼ਬਾਨਾਂ ਨਾਲ ਕੀਤੀ ਵਿਚਾਰ ਚਰਚਾ

ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)- ਡਾਇਰੈਕਟਰ ਬਾਗ਼ਬਾਨੀ ਪੰਜਾਬ ਸ਼੍ਰੀਮਤੀ ਸ਼ੈਲਿੰਦਰ ਕੌਰ ਆਈ.ਐੱਫ.ਐੱਸ. ਦੇ ਦਿਸ਼ਾ ਨਿਰਦੇਸ਼ ਅਤੇ ਨਵਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਬਾਗ਼ਬਾਨੀ, ਅਬੋਹਰ ਦੀ ਅਗਵਾਈ ਹੇਠ ਸਿਟਰਸ ਅਸਟੇਟ, ਟਾਹਲੀਵਾਲਾ ਜੱਟਾਂ ਦੇ ਅਧੀਨ ...

ਪੂਰੀ ਖ਼ਬਰ »

1158 ਸਹਾਇਕ ਪ੍ਰੋਫ਼ੈਸਰ ਤੇ ਲਾਇਬੇ੍ਰਰੀਅਨ ਫ਼ਰੰਟ ਨੇ ਕੈਬਨਿਟ ਮੰਤਰੀ ਨੂੰ ਸੌਂਪਿਆ ਮੰਗ ਪੱਤਰ

ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)- 1158 ਸਹਾਇਕ ਪੋ੍ਰਫੈਸਰ ਅਤੇ ਲਾਇਬੇ੍ਰਰੀਅਨ ਫ਼ਰੰਟ ਨੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਮਿਲ ਕੇ ਆਪਣੀਆਂ ਮੁਸ਼ਕਲਾਂ ਦੱਸੀਆਂ ਅਤੇ ਮੰਗ ਪੱਤਰ ਸੌਂਪਿਆ | ਫ਼ਰੰਟ ਦੇ ਮਾਲਵਾ ਜ਼ੋਨ ਇੰਚਾਰਜ ਬਲਵਿੰਦਰ ...

ਪੂਰੀ ਖ਼ਬਰ »

ਹੈਰੋਇਨ ਸਣੇ ਇਕ ਵਿਅਕਤੀ ਗਿ੍ਫ਼ਤਾਰ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ)- ਥਾਣਾ ਸਿਟੀ-2 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਣੇ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੋਮ ਪ੍ਰਕਾਸ਼ ਸਥਾਨਕ ਗੰਗਾਨਗਰ ਰੋਡ, ਦਿੱਲੀ ਪਬਲਿਕ ਸਕੂਲ ਨੇੜੇ ਸਮੇਤ ਪੁਲਿਸ ...

ਪੂਰੀ ਖ਼ਬਰ »

ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰਕੇ ਮਾਰਨ ਵਾਲੇ ਟਰੱਕ ਚਾਲਕ 'ਤੇ ਪਰਚਾ ਦਰਜ

ਜਲਾਲਾਬਾਦ, 21 ਮਈ (ਕਰਨ ਚੁਚਰਾ)-ਥਾਣਾ ਸਿਟੀ ਪੁਲਿਸ ਨੇ ਇੱਕ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰਕੇ ਮਾਰਨ ਵਾਲੇ ਟਰੱਕ ਚਾਲਕ 'ਤੇ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਢਾਬ ...

ਪੂਰੀ ਖ਼ਬਰ »

ਲਾਪਤਾ ਹੈਾਡਲੂਮ ਸੰਚਾਲਕ ਦੀ ਲਾਸ਼ ਨਹਿਰ 'ਚੋਂ ਬਰਾਮਦ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਬੀਤੇ ਦਿਨ ਅਚਾਨਕ ਘਰ ਤੋਂ ਲਾਪਤਾ ਹੋਏ ਸਦਰ ਬਾਜ਼ਾਰ ਵਿਖੇ ਸਥਿਤ ਰਾਣਾ ਹੈਂਡਲੂਮ ਦੇ ਸੰਚਾਲਕ ਸੁਖਵਿੰਦਰ ਸਿੰਘ ਰਾਣਾ ਦੀ ਲਾਸ਼ ਬੀਤੀ ਦੇਰ ਰਾਤ ਨਹਿਰ ਵਿਚੋਂ ਬਰਾਮਦ ਹੋਈ ਹੈ ਜਿਸ ਨੂੰ ਸਮਾਜ ਸੇਵੀ ਸੰਸਥਾ ਨਰ ...

ਪੂਰੀ ਖ਼ਬਰ »

ਝਗੜੇ 'ਚ ਦੋ ਧਿਰਾਂ ਦੇ 5 ਵਿਅਕਤੀ ਜ਼ਖ਼ਮੀ

ਅਬੋਹਰ, 21 ਮਈ (ਵਿਵੇਕ ਹੂੜੀਆ)-ਉਪਮੰਡਲ ਦੇ ਪਿੰਡ ਗੋਬਿੰਦਗੜ੍ਹ ਵਿਚ ਆਪਸੀ ਝਗੜੇ ਵਿਚ ਦੋ ਧਿਰਾਂ ਦੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਜੇਰੇ ਇਲਾਜ ਬੂਟਾ ਸਿੰਘ ਪੁੱਤਰ ਲਾਭ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਰਨੀਵਾਲਾ ਖੇਤਰ ਦੇ ਪਿੰਡਾਂ ਦੀ ਦਰਦ ਭਰੀ ਕਹਾਣੀ ਨਾ ਸੜਕਾਂ, ਨਾ ਟਰਾਂਸਪੋਰਟ ਸਰਵਿਸ , ਨਾ ਖੇਤਾਂ ਤੇ ਆਬਾਦੀ ਲਈ ਪਾਣੀ

ਮੰਡੀ ਅਰਨੀਵਾਲਾ, 21 ਮਈ (ਨਿਸ਼ਾਨ ਸਿੰਘ ਮੋਹਲਾਂ)- ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਵੀ ਇਸ ਖੇਤਰ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ | ਅਰਨੀਵਾਲਾ ਖੇਤਰ ਦੀ ਬੇਸ਼ੱਕ ਸੱਤਾ ਦੇ ਗਲਿਆਰਿਆਂ ਵਿਚ ਤੂਤੀ ਬੋਲਦੀ ਰਹੀ ਹੈ ਪਰ ਇਸ ਖੇਤਰ ਨੇ ਵਿਕਾਸ ਦੀਆਂ ਉਹ ਪੈੜਾ ...

ਪੂਰੀ ਖ਼ਬਰ »

ਟਰੈਫ਼ਿਕ ਨਿਯਮਾਂ ਦੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਧੱਜੀਆਂ

ਬੱਲੂਆਣਾ, 21 ਮਈ (ਜਸਮੇਲ ਸਿੰਘ ਢਿੱਲੋਂ)- ਭਾਵੇਂ ਦੋਪਹੀਆ ਵਾਹਨਾਂ 'ਤੇ ਦੋ ਤੋਂ ਵੱਧ ਸਵਾਰੀਆਂ ਦੇ ਚੜ੍ਹਨ 'ਤੇ ਪਾਬੰਦੀ ਹੈ | ਫਿਰ ਵੀ ਕਈ ਵਾਹਨਾਂ 'ਤੇ ਤਿੰਨ ਅਤੇ ਕਈ ਵਾਹਨਾਂ 'ਤੇ ਚਾਰ ਸਵਾਰੀਆਂ ਚੜ੍ਹੀਆਂ ਆਮ ਨਜ਼ਰ ਆਉਂਦੀਆਂ ਹਨ | ਇਹ ਵਾਹਨ ਚਾਲਕ ਸ਼ਰੇਆਮ ਟਰੈਫ਼ਿਕ ...

ਪੂਰੀ ਖ਼ਬਰ »

ਵਿਧਾਇਕ ਗੋਲਡੀ ਮੁਸਾਫ਼ਰ ਨੇ ਸਰਹਿੰਦ ਫੀਡਰ ਨਹਿਰ ਦਾ ਲਿਆ ਜਾਇਜ਼ਾ

ਬੱਲੂਆਣਾ, 21 ਮਈ (ਵਿਵੇਕ ਹੂੜੀਆ/ਸੁਖਜੀਤ ਸਿੰਘ ਬਰਾੜ)-ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੇ ਹਲਕਾ ਮੁਕਤਸਰ ਦੇ ਪਿੰਡ ਥਾਂਦੇਵਾਲਾ ਵਿਖੇ ਸਰਹਿੰਦ ਫੀਡਰ ਦੇ ਵਿਚ ਪਏ ਪਾੜ ਦਾ ਜਾ ਕੇ ਜਾਇਜ਼ਾ ਲਿਆ | ਇਸ ਮੌਕੇ ਨਹਿਰੀ ਵਿਭਾਗ ਦੇ ਐਕਸੀਅਨ ...

ਪੂਰੀ ਖ਼ਬਰ »

ਉਪ ਜ਼ਿਲ੍ਹਾ ਪ੍ਰੀਖਿਆ ਅਫ਼ਸਰ ਨੇ ਬੋਰਡ ਪ੍ਰੀਖਿਆਵਾਂ ਦੀ ਚੱਲ ਰਹੀ ਟੇਬਲ ਮਾਰਕਿੰਗ ਦਾ ਲਿਆ ਜਾਇਜ਼ਾ

ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਦੇ ਨਾਲ ਵੱਖ-ਵੱਖ ਮਾਰਕਿੰਗ ਕੇਂਦਰਾਂ ਵਿਚ ਟੇਬਲ ਮਾਰਕਿੰਗ ਚੱਲ ਰਹੀ ਹੈ | ਜਿਸ ਦਾ ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਸੈਕੰਡਰੀ ਪੰਕਜ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਜੂਡੋ ਮੁਕਾਬਲਿਆਂ 'ਚ ਅਬੋਹਰ ਦੇ ਖਿਡਾਰੀਆਂ ਨੇ ਜਿੱਤੇ ਮੈਡਲ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ)-ਬੀਤੇ ਦਿਨੀਂ ਤੀਜੀ ਜੂਡੋ ਪ੍ਰਤੀਯੋਗਤਾ ਦਾ ਆਯੋਜਨ ਸਥਾਨਕ ਅਰੋੜਵੰਸ਼ ਧਰਮਸ਼ਾਲਾ ਵਿਖੇ ਕੀਤਾ ਗਿਆ, ਜਿਸ ਵਿਚ ਜੂਡੋ ਕੋਚਿੰਗ ਸੈਂਟਰ ਅਬੋਹਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਜਿੱਤੇ | ਸੈਂਟਰ ਦੇ ...

ਪੂਰੀ ਖ਼ਬਰ »

ਕੈਨਵੇ ਕਾਲਜ 'ਚ ਯੋਗਾ ਦਿਵਸ ਮਨਾਇਆ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਕੈਨਵੇ ਕਾਲਜ ਆਫ਼ ਐਜੂਕੇਸ਼ਨ ਵਿਖੇ ਮਿਲਖਾ ਸਿੰਘ ਹਾਊਸ ਵਲੋਂ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਨੂੰ ਯੋਗਾ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਸਵੇਰ ਦੀ ਸ਼ੁਰੂਆਤ ਸੂਰਿਆ ਨਮਸਕਾਰ ਤੋਂ ਹੋਈ | ਇਸ ਮੌਕੇ ਜਾਣਕਾਰੀ ...

ਪੂਰੀ ਖ਼ਬਰ »

ਜੇ.ਪੀ. ਪਾਰਕ 'ਚ ਸਿੱਖਿਆ ਕੇਂਦਰਾਂ ਦਾ ਪ੍ਰੋਗਰਾਮ ਅੱਜ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ)-ਦਿੱਲੀ ਐਕੁਆਪ੍ਰੈਸ਼ਰ ਵਲੋਂ ਸਥਾਨਕ ਨਵੀਂ ਆਬਾਦੀ ਵਿਖੇ ਸਥਿਤ ਜੇ.ਪੀ. ਪਾਰਕ 'ਚ ਕੱਲ੍ਹ 22 ਮਈ ਦਿਨ ਐਤਵਾਰ ਨੂੰ ਸਿੱਖਿਆ ਕੇਂਦਰਾਂ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ | ਜਿਸ ਤਹਿਤ ਸ਼ਾਮ 5:30 ਵਜੇ ਤੋਂ 7:00 ਵਜੇ ਤੱਕ ਸਫ਼ਾਈ ਅਭਿਆਨ ...

ਪੂਰੀ ਖ਼ਬਰ »

ਨਹਿਰੀ ਪਾਣੀ ਦੀ ਘਾਟ ਕਾਰਨ ਬਾਗ਼ਾਂ ਦੇ ਖੇਤ ਸੁੱਕਣੇ ਸ਼ੁਰੂ

ਬੱਲੂਆਣਾ, 21 ਮਈ (ਜਸਮੇਲ ਸਿੰਘ ਢਿੱਲੋਂ)-ਸਰਹਿੰਦ ਫੀਡਰ ਨਹਿਰ ਟੁੱਟਣ ਕਾਰਨ ਲਗਾਤਾਰ ਦੋ ਵਾਰੀ ਆਈ ਨਹਿਰੀ ਬੰਦੀ ਕਾਰਨ ਸੀਤੋ ਗੁੰਨ੍ਹੋ ਦੇ ਡੇਢ ਦਰਜਨ ਪਿੰਡਾਂ ਵਿਚ ਜਿੱਥੇ ਨਰਮੇ ਦੀ ਫ਼ਸਲ ਦੀ 50 ਪ੍ਰਤੀਸ਼ਤ ਬਿਜਾਈ ਪਛੜ ਗਈ ਹੈ, ਉੱਥੇ ਹੀ ਨਹਿਰ ਪਾਣੀ ਦੀ ਘਾਟ ਕਾਰਨ ...

ਪੂਰੀ ਖ਼ਬਰ »

ਨੈਸ਼ਨਲ ਡਿਗਰੀ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਪਿਛਲੇ ਦਿਨੀਂ ਐਲਾਨੇ ਬੀ.ਏ. ਸਮੈਸਟਰ ਤੀਜਾ ਦੇ ਨਤੀਜੇ ਵਿਚ ਨੈਸ਼ਨਲ ਡਿਗਰੀ ਕਾਲਜ ਚੁਵਾੜਿਆਂ ਵਾਲੀ ਫ਼ਾਜ਼ਿਲਕਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਹਾਸਿਲ ਕੀਤੇ ਹਨ | ਜਾਣਕਾਰੀ ...

ਪੂਰੀ ਖ਼ਬਰ »

ਚੈੱਕ ਤੇ ਏ.ਟੀ.ਐਮ. ਚੋਰੀ ਕਰਕੇ ਪੈਸੇ ਕਢਵਾਉਣ ਵਾਲੇ ਦੋਸ਼ੀ 'ਤੇ ਪਰਚਾ ਦਰਜ਼

ਜਲਾਲਾਬਾਦ, 21 ਮਈ (ਕਰਨ ਚੁਚਰਾ)- ਥਾਣਾ ਵੈਰੋ ਕੇ ਪੁਲਿਸ ਨੇ ਇਕ ਵਿਅਕਤੀ ਦਾ ਚੈੱਕ ਅਤੇ ਏਟੀਐਮ ਚੋਰੀ ਕਰਕੇ ਪੈਸੇ ਕਢਵਾਉਣ ਵਾਲੇ ਦੋਸ਼ੀ 'ਤੇ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਕਮ ਸਿੰਘ ਪੁੱਤਰ ਮਾਹਨਾ ਸਿੰਘ ਵਾਸੀ ...

ਪੂਰੀ ਖ਼ਬਰ »

15 ਬੋਤਲ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਜਲਾਲਾਬਾਦ, 21 ਮਈ (ਕਰਨ ਚੁਚਰਾ)- ਥਾਣਾ ਵੈਰੋ ਕੇ ਪੁਲਿਸ ਨੇ 15 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸਤਨਾਮ ਸਿੰਘ ਪੁੱਤਰ ਮਹਿੰਦਰ ਸਿੰਘ ...

ਪੂਰੀ ਖ਼ਬਰ »

ਨੌਕਰੀ ਦਾ ਝੂਠਾ ਲਾਰਾ ਲਗਾ ਕੇ 3 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 'ਤੇ ਪਰਚਾ ਦਰਜ

ਜਲਾਲਾਬਾਦ, 21 ਮਈ (ਕਰਨ ਚੁਚਰਾ)- ਥਾਣਾ ਵੈਰੋ ਕੇ ਪੁਲਿਸ ਨੇ ਨੌਕਰੀ ਦਾ ਝੂਠਾ ਲਾਰਾ ਲੱਗਾ ਕੇ 3 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 'ਤੇ ਪਰਚਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਦੇਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਰਭਜਨ ਸਿੰਘ ਪੁੱਤਰ ਮਹਲ ਸਿੰਘ ਵਾਸੀ ਕਾਠਗੜ ਨੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)- ਸਿਟੀ ਥਾਣਾ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਲੇਖ ਰਾਜ ਪੁੱਤਰ ਖੰਡਾ ਸਿੰਘ ਵਾਸੀ ਢਾਣੀ ਖ਼ਰਾਸ ਵਾਲੀ ਨਾਜਾਇਜ਼ ਸ਼ਰਾਬ ਕੱਢਣ, ...

ਪੂਰੀ ਖ਼ਬਰ »

ਵਾਹਿਗੁਰੂ ਕਾਲਜ ਦਾ ਬੀ.ਐੱਸ.ਸੀ. ਅਤੇ ਬੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿਚ ਸਥਾਨਕ ਵਾਹਿਗੁਰੂ ਕਾਲਜ ਦਾ ਬੀ.ਐੱਸ.ਸੀ. ਅਤੇ ਬੀ.ਏ.ਭਾਗ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ੰਸੀਪਲ ਸੰਦੇਸ਼ ਤਿਆਗੀ ਨੇ ਦੱਸਿਆ ਕਿ ਬੀ.ਏ. ...

ਪੂਰੀ ਖ਼ਬਰ »

ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ)-ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿਚ ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਐਮ.ਏ. ਭਾਗ ਤੀਜੇ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਕਾਲਜ ਦੇ ਪਿ੍ੰਸੀਪਲ ਡਾ: ਰੁਪਿੰਦਰ ਕੌਰ ਸੰਧੂ ਨੇ ਦੱਸਿਆ ਕਿ ਕਾਲਜ ਦੀ ...

ਪੂਰੀ ਖ਼ਬਰ »

ਵਿਕਰਮ ਕੰਬੋਜ ਨੇ ਖੂਈਆਂ ਸਰਵਰ ਦੀ ਸਮੱਸਿਆਵਾਂ ਨੂੰ ਲੈ ਕੇ ਹਲਕਾ ਇੰਚਾਰਜ ਦੀਪ ਕੰਬੋਜ ਨਾਲ ਮੁਲਾਕਾਤ ਕੀਤੀ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ)-ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਵਿਕਰਮ ਕੰਬੋਜ ਵਾਸੀ ਪਿੰਡ ਖੂਈਆਂ ਸਰਵਰ ਨੇ ਪਿੰਡ ਖੂਈਆਂ ਸਰਵਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਲਕਾ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਦੀਆਂ ...

ਪੂਰੀ ਖ਼ਬਰ »

ਫ਼ਾਜ਼ਿਲਕਾ ਤੋਂ ਦੀਵਾਨ ਖੇੜਾ ਤੱਕ ਬੱਸ ਸੇਵਾ ਮੁੜ ਬਹਾਲ

ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)- ਕਈ ਸਾਲਾਂ ਤੋਂ ਫ਼ਾਜ਼ਿਲਕਾ ਤੋਂ ਦੀਵਾਨ ਖੇੜਾ ਤੱਕ ਜਾਣ ਵਾਲੀ ਬੰਦ ਪਈ ਪੰਜਾਬ ਰੋਡਵੇਜ਼ ਦੀ ਬੱਸ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀਆਂ ਕੋਸ਼ਿਸ਼ਾਂ ਸਦਕੇ ਫਿਰ ਸ਼ੁਰੂ ਕਰ ਦਿੱਤੀ ਗਈ ਹੈ | ਇਸ ਨੂੰ ਅੱਜ ਵਿਧਾਇਕ ਸ਼੍ਰੀ ...

ਪੂਰੀ ਖ਼ਬਰ »

ਹਿੰਦੂ ਨੇਤਾਵਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ-ਬਜਰੰਗ ਦਲ ਹਿੰਦੁਸਤਾਨ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ)-ਬਜਰੰਗ ਦਲ ਹਿੰਦੁਸਤਾਨ ਦੇ ਕੌਮੀ ਜਨਰਲ ਸਕੱਤਰ ਕੁਲਦੀਪ ਸੋਨੀ ਤੇ ਜ਼ਿਲ੍ਹਾ ਪ੍ਰਧਾਨ ਪੰਮੀ ਰਿਣਵਾ, ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਰਿਣਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਤੇ ਦਿਨ ਹੋਈ ਕਾਂਗਰਸ ਦੀ ...

ਪੂਰੀ ਖ਼ਬਰ »

ਗ੍ਰੰਥੀ ਸਿੰਘ ਦੀ ਸੇਵਾ ਮੁਕਤੀ 'ਤੇ ਕੀਤਾ ਸਨਮਾਨ

ਮੰਡੀ ਅਰਨੀਵਾਲਾ, 21 ਮਈ (ਨਿਸ਼ਾਨ ਸਿੰਘ ਮੋਹਲਾਂ)- ਪਿੰਡ ਟਾਹਲੀਵਾਲਾ ਜੱਟਾਂ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਭਾਈ ਮਹਿੰਦਰ ਪਾਲ ਸਿੰਘ ਦੀ ਇੱਥੇ 12 ਸਾਲ ਸੇਵਾ ਨਿਭਾਉਣ ਉਪਰੰਤ ਅੱਜ ਉਨ੍ਹਾਂ ਨੂੰ ਸੇਵਾ ਮੁਕਤੀ 'ਤੇ ਪਿੰਡ ਵਾਸੀਆਂ ਅਤੇ ਧਾਰਮਿਕ ...

ਪੂਰੀ ਖ਼ਬਰ »

ਉੱਡਣ ਦਸਤਾ ਟੀਮ ਨੇ ਪ੍ਰੀਖਿਆ ਕੇਂਦਰਾਂ ਦਾ ਕੀਤਾ ਨਿਰੀਖਣ

ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਟਰਮ - 2 ਦੀਆਂ ਪ੍ਰੀਖਿਆਵਾਂ ਲਈ ਫ਼ਾਜ਼ਿਲਕਾ ਤਹਿਸੀਲ ਦੇ ਪ੍ਰੀਖਿਆ ਕੇਂਦਰਾਂ ਦਾ ਉੱਡਣ ਦਸਤਾ ਟੀਮ ਨੇ ਪਿ੍ੰਸੀਪਲ ਪ੍ਰਦੀਪ ਕੁਮਾਰ ਖਨਗਵਾਲ ਦੀ ...

ਪੂਰੀ ਖ਼ਬਰ »

ਫ਼ਾਜ਼ਿਲਕਾ ਅੰਦਰ ਮਹੀਨੇ 'ਚ ਪਾਵਰਕਾਮ ਨੇ 120 ਚੋਰੀ ਦੇ ਮਾਮਲੇ ਫੜੇ

ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)- ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਮ ਵੀ ਹੁਣ ਐਕਸ਼ਨ ਵਿਚ ਨਜ਼ਰ ਆ ਰਿਹਾ ਹੈ | ਪਾਵਰ ਕਾਮ ਵਲੋਂ ਲਗਾਤਾਰ ਬਿਜਲੀ ਚੋਰੀ ਦੇ ਮਾਮਲਿਆਂ ਨੂੰ ਪਕੜਨ ਲਈ ਰੋਜ਼ਾਨਾਂ ਛਾਪਾਮਾਰੀ ਕੀਤੀ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਦੇ ਨੇੜੇ ਮਰੀ ਪਈ ਗਊ ਦੇ ਕਾਰਨ ਲੋਕ ਪ੍ਰੇਸ਼ਾਨ

ਮੰਡੀ ਲਾਧੂਕਾ, 21 ਮਈ (ਰਾਕੇਸ਼ ਛਾਬੜਾ)-ਸਰਕਾਰੀ ਮਿਡਲ ਸਕੂਲ ਪਿੰਡ ਲੱਖੇ ਮੁਸਾਹਿਬ ਦੇ ਨੇੜੇ ਐਫ.ਐਫ.ਰੋਡ. 'ਤੇ ਮਰੀ ਹੋਈ ਪਈ ਗਊ ਦੇ ਕਾਰਨ ਵਿਦਿਆਰਥੀਆਂ, ਅਧਿਆਪਕਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਐਫ.ਐਫ.ਰੋਡ. ਤੇ ਪਿੰਡ ...

ਪੂਰੀ ਖ਼ਬਰ »

ਪਿੰਡ ਗੋਬਿੰਦਗੜ੍ਹ ਦੇ ਧੋਕਲ ਪੱਤੀ ਦੀ ਪੰਚਾਇਤ ਆਈ ਵਿਵਾਦਾਂ 'ਚ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਅਬੋਹਰ ਦੇ ਪਿੰਡ ਗੋਬਿੰਦਗੜ੍ਹ ਦੇ ਧੋਕਲ ਪੱਤੀ ਦੀ ਪੰਚਾਇਤ ਇਕ ਗਲੀ ਬਣਾਉਣ ਦੇ ਮਾਮਲੇ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ | ਪਿੰਡ ਦੇ ਵਸਨੀਕ ਰਾਜਿੰਦਰ ਸਿੰਘ, ਗੁਰਲਾਭ ਸਿੰਘ, ਇਕਬਾਲ ਸਿੰਘ, ਰਵਿੰਦਰ ਸਿੰਘ, ...

ਪੂਰੀ ਖ਼ਬਰ »

ਦੀਪ ਕੰਬੋਜ ਨੇ ਟੁੱਟੀ ਹੋਈ ਸਰਹਿੰਦ ਫੀਡਰ ਨਹਿਰ ਦੇ ਪਾੜ ਬੰਨ੍ਹਣ ਦੇ ਕੰਮ ਦਾ ਜਾਇਜ਼ਾ ਲਿਆ

ਅਬੋਹਰ, 21 ਮਈ (ਸੁਖਜੀਤ ਸਿੰਘ ਬਰਾੜ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਵਲੋਂ ਹਲਕੇ ਦੇ ਪਿੰਡਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਵਾਲੀ ਸਰਹਿੰਦ ਫੀਡਰ ਮੇਨ ਨਹਿਰ ਜੋ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX