ਤਾਜਾ ਖ਼ਬਰਾਂ


ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ
. . .  0 minutes ago
ਜਲੰਧਰ, 1 ਜੁਲਾਈ (ਅੰਮ੍ਰਿਤਪਾਲ) - ਜਲੰਧਰ ਦੇ ਪਠਾਨਕੋਟ ਚੌਂਕ ਨੇੜੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ...
ਅੱਜ ਦਾ ਦਿਨ ਇਤਿਹਾਸਿਕ - ਰਾਘਵ ਚੱਡਾ
. . .  11 minutes ago
ਚੰਡੀਗੜ੍ਹ, 1 ਜੁਲਾਈ - ਪੰਜਾਬ 'ਚ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਟਵੀਟ ਕਰ ਕਿਹਾ ਕਿ ਅੱਜ ਦਾ ਦਿਨ ਇਤਿਹਾਸਿਕ ਹੈ। ਦਿੱਲੀ ਤੋਂ ਬਾਅਦ ਪੰਜਾਬ ਮੁਫ਼ਤ ਬਿਜਲੀ ਦੇਣ ਵਾਲਾ ਦੂਸਰਾ ਸੂਬਾ...
300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
. . .  10 minutes ago
ਚੰਡੀਗੜ੍ਹ, 1 ਜੁਲਾਈ - ਪੰਜਾਬ 'ਚ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ ਹੋਣ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਪਿਛਲੀਆਂ ਸਰਕਾਰਾਂ ਚੋਣਾਂ ਸਮੇਂ ਜੋ ਵਾਅਦੇ ਕਰਦੀਆਂ ਸਨ, ਉਨ੍ਹਾਂ ਨੂੰ ਪੂਰਾ ਹੁੰਦਿਆਂ...
ਆਵਾਰਾ ਪਸ਼ੂ ਨਾਲ ਟਕਰਾਉਣ 'ਤੇ ਮੋਟਰਸਾਈਕਲ ਸਵਾਰ ਦੀ ਮੌਤ
. . .  28 minutes ago
ਹੰਡਿਆਇਆ, 1 ਜੁਲਾਈ (ਗੁਰਜੀਤ ਸਿੰਘ ਖੁੱਡੀ)- ਬਠਿੰਡਾ-ਬਰਨਾਲਾ ਕੌਮੀ ਮਾਰਗ ਨੰਬਰ 7 ਉੱਪਰ ਹੰਡਿਆਇਆ ਨੇੜੇ ਬੀਤੀ ਰਾਤ ਮੋਟਰਸਾਈਕਲ ਸਵਾਰ ਦੀ ਆਵਾਰਾ ਪਸ਼ੂ ਨਾਲ ਟੱਕਰ ਹੋਣ 'ਤੇ ਦੁਖਦਾਈ ਮੌਤ ਹੋ ਗਈ। ਜਾਣਕਾਰੀ ਅਨੁਸਾਰ...
ਮਿਲਕ ਪਲਾਂਟ ਵੇਰਕਾ ਦੇ ਕੱਚੇ ਕਰਮਚਾਰੀਆਂ ਨੇ ਸਾੜੀਆਂ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ਦੀਆਂ ਕਾਪੀਆਂ
. . .  37 minutes ago
ਵੇਰਕਾ, 1 ਜੁਲਾਈ (ਪਰਮਜੀਤ ਸਿੰਘ ਬੱਗਾ) - ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਪੇਸ਼ ਕੀਤੇ ਗਏ ਬਜਟ ਵਿੱਚ ਠੇਕੇਦਾਰੀ ਸਿਸਟਮ ਹੇਠ ਕੰਮ ਕਰਨ ਵਾਲੇ ਕੱਚੇ ਕਰਮਚਾਰੀਆਂ ਬਾਰੇ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਜਾਂ ਐਲਾਨ ਨਾ ਕੀਤੇ ਜਾਣ ਦੇ ਵਿਰੋਧ...
ਭਾਰਤ ਅਤੇ ਇੰਗਲੈਂਡ ਵਿਚਕਾਰ 5ਵਾਂ ਕ੍ਰਿਕੇਟ ਟੈਸਟ ਮੈਚ ਅੱਜ ਤੋਂ
. . .  48 minutes ago
ਬਰਮਿੰਘਮ, 1 ਜੁਲਾਈ - ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕੇਟ ਟੀਮਾਂ ਵਿਚਕਾਰ 5ਵਾਂ ਟੈਸਟ ਮੈਚ ਅੱਜ ਤੋਂ ਐਜਬੈਸਟਨ 'ਚ ਹੋਣ ਜਾ ਰਿਹਾ ਹੈ। 5 ਮੈਚਾਂ ਦੀ ਲੜੀ 'ਚ ਭਾਰਤ 2-1 ਨਾਲ ਅੱਗੇ ਹੈ ਤੇ 5 ਮੈਚਾਂ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 17070 ਨਵੇਂ ਮਾਮਲੇ, 23 ਮੌਤਾਂ
. . .  about 1 hour ago
ਨਵੀਂ ਦਿੱਲੀ, 1 ਜੁਲਾਈ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 17070 ਨਵੇਂ ਮਾਮਲੇ ਦਰਜ ਕੀਤੇ ਗਏ ਹਨ, 14413 ਠੀਕ ਹੋਏ ਹਨ ਤੇ 23 ਲੋਕਾਂ ਦੀ ਮੌਤ...
ਸਰਕਾਰੀ ਸਕੂਲਾਂ 'ਚ ਪਹਿਲੇ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਰਹੀ ਘੱਟ
. . .  about 1 hour ago
ਸੰਧਵਾਂ, 1 ਜੁਲਾਈ (ਪ੍ਰੇਮੀ ਸੰਧਵਾਂ) - ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਇਲਾਕੇ ਦੇ ਖੁੱਲ੍ਹੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਦੇਖਣ ਨੂੰ ਮਿਲੀ। ਅਧਿਆਪਕਾਂ ਨੇ ਕਿਹਾ ਕਿ ਇਕ ਅੱਧੇ ਦਿਨ...
ਅੱਜ ਤੋਂ ਪੰਜਾਬ ਵਾਸੀਆਂ ਨੂੰ 300 ਯੂਨਿਟ ਬਿਜਲੀ ਮੁਫ਼ਤ - ਹਰਜੋਤ ਬੈਂਸ
. . .  about 1 hour ago
ਚੰਡੀਗੜ੍ਹ, 1 ਜੁਲਾਈ - ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਕਿਹਾ ਕਿ ਪੰਜਾਬ ਵਾਸੀਆਂ ਨੂੰ ਅੱਜ ਤੋਂ 300 ਯੂਨਿਟ ਬਿਜਲੀ ਮੁਫ਼ਤ...
ਬੱਸ ਅਤੇ ਟਰੱਕ ਦਰਮਿਆਨ ਭਿਆਨਕ ਟੱਕਰ 'ਚ ਇਕ ਦੀ ਮੌਤ, 5 ਜ਼ਖ਼ਮੀ
. . .  about 1 hour ago
ਮਹਿਲ ਕਲਾਂ, 30 ਜੂਨ - (ਅਵਤਾਰ ਸਿੰਘ ਅਣਖੀ) - ਲੁਧਿਆਣਾ ਬਠਿੰਡਾ ਮੁੱਖ ਮਾਰਗ 'ਤੇ ਪਿੰਡ ਨਿਹਾਲੂਵਾਲ ਦੱਧਾਹੂਰ ਵਿਚਕਾਰ ਬੱਸ ਅਤੇ ਟਰੱਕ ਦਰਮਿਆਨ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ ਅਤੇ 5 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ...
ਮੀਂਹ ਪੈਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
. . .  about 1 hour ago
ਓਠੀਆਂ 1 ਜੁਲਾਈ (ਗੁਰਵਿੰਦਰ ਸਿੰਘ ਛੀਨਾ) ਪੰਜਾਬ ਭਰ ਵਿਚ ਬੀਤੇ ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਝੋਨੇ ਦੀ ਫ਼ਸਲ ਲਵਾਈ ਦੋ ਜ਼ੋਰ ਫੜਨ ਨਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ...
ਦੇਸ਼ ਭਰ 'ਚ ਸਿੰਗਲ ਯੂਜ਼ ਪਲਾਸਟਿਕ ਉੱਪਰ ਅੱਜ ਤੋਂ ਪੂਰਨ ਤੌਰ 'ਤੇ ਪਾਬੰਦੀ
. . .  about 2 hours ago
ਚੰਡੀਗੜ੍ਹ, 1 ਜੁਲਾਈ - ਪੰਜਾਬ ਸਮੇਤ ਦੇਸ਼ ਭਰ 'ਚ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਵਿੱਕਰੀ ਅਤੇ ਉਪਯੋਗ ਉੱਪਰ ਪੂਰਨ ਤੌਰ 'ਤੇ ਪਾਬੰਦੀ ਲੱਗ ਗਈ ਹੈ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆ iਖ਼ਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਐਲਾਨ...
ਮਨੀਪੁਰ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 14
. . .  about 1 hour ago
ਇੰਫਾਲ, 1 ਜੁਲਾਈ - ਮਨੀਪੁਰ ਦੇ ਨੋਨੀ ਜ਼ਿਲ੍ਹੇ 'ਚ ਟੂਪੁਲ ਰੇਲਵੇ ਯਾਰਡ ਦੇ ਉਸਾਰੀ ਕੈਂਪ 'ਤੇ ਬੁੱਧਵਾਰ ਦੀ ਰਾਤ ਨੂੰ ਭਾਰੀ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਡੀ.ਜੀ.ਪੀ. ਪੀ. ਡੌਂਗੇਲ ਨੇ ਦੱਸਿਆ...
ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਪੰਜਾਬ ਦੇ ਸਕੂਲ
. . .  about 2 hours ago
ਚੰਡੀਗੜ੍ਹ, 1 ਜੁਲਾਈ - ਗਰਮੀਆਂ ਦੀਆਂ ਛੁੱਟੀਆਂ ਦੇ ਚੱਲਦਿਆਂ ਬੰਦ ਕੀਤੇ ਗਏ ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ ਤੇ ਪ੍ਰਾਇਮਰੀ ਸਕੂਲ ਅੱਜ ਤੋਂ ਖੁੱਲ੍ਹ ਗਏ ਹਨ। ਪੰਜਾਬ 'ਚ ਸਾਰੇ ਸਕੂਲਾਂ ਦਾ...
ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਜਿੱਤਿਆ ਚਾਂਦੀ ਦਾ ਤਮਗ਼ਾ
. . .  about 2 hours ago
ਨਵੀਂ ਦਿੱਲੀ, 1 ਜੁਲਾਈ - ਜੈਵਲਿਨ ਥਰੋ ਖਿਡਾਰੀ ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਇਸ ਦੇ ਨਾਲ ਨੀਰਜ ਚੋਪੜਾ ਨੇ ਆਪਣਾ ਹੀ ਰਾਸ਼ਟਰੀ ਰਿਕਾਰਡ...
ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਘਟੀਆਂ
. . .  about 2 hours ago
ਨਵੀਂ ਦਿੱਲੀ, 1 ਜੁਲਾਈ - 19 ਕਿੱਲੋਗਰਾਮ ਦੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ 198 ਰੁਪਏ ਕਟੌਤੀ ਕੀਤੀ ਗਈ ਹੈ। ਦਿੱਲੀ 'ਚ ਹੁਣ ਵਪਾਰਕ ਐਲ.ਪੀ.ਜੀ. ਸਿਲੰਡਰ 2219 ਰੁਪਏ ਤੋਂ ਘੱਟ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਸ਼੍ਰੀਨਗਰ ਪੁਲਿਸ ਨੇ ਖ਼ਾਸ ਇਨਪੁਟਸ ਦੇ ਆਧਾਰ 'ਤੇ ਲਸ਼ਕਰ-ਏ- ਤਾਇਬਾ ਦੇ ਦੋ ਖ਼ਤਰਨਾਕ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਅਸਾਮ : ਹੜ੍ਹ ਦੀ ਸਥਿਤੀ ਨਾਜ਼ੁਕ,8 ਹੋਰ ਮਾਰੇ ਗਏ, 29 ਲੱਖ ਲੋਕ ਪ੍ਰਭਾਵਿਤ
. . .  1 day ago
ਤਖ਼ਤ ਸੱਚਖੰਡ ਬੋਰਡ ਨਾਂਦੇੜ ਨੂੰ ਕੀਤਾ ਬਰਖ਼ਾਸਤ -ਡਾ. ਪੀ. ਐਸ. ਪਸਰੀਚਾ ਹੋਣਗੇ ਮੁੱਖ ਪ੍ਰਬੰਧਕ
. . .  1 day ago
ਹਰਸਾ ਛੀਨਾ, 30 ਜੂਨ (ਕੜਿਆਲ)-ਸਿੱਖ ਧਰਮ ਦੇ ਅਹਿਮ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੀ ਸੇਵਾ ਸੰਭਾਲ ਕਰਦੇ ਆ ਰਹੇ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲ ...
ਸਿੰਗਾਪੁਰ ਤੋਂ ਅੰਮ੍ਰਿਤਸਰ ਆਈ ਫਲਾਈਟ 'ਚ ਬੰਬ ਹੋਣ ਦਾ ਆਇਆ ਫੋਨ, ਹਰਕਤ 'ਚ ਆਏ ਸੁਰੱਖਿਆ ਦਸਤੇ
. . .  1 day ago
ਅੰਮ੍ਰਿਤਸਰ ,30 ਜੂਨ (ਰੇਸ਼ਮ ਸਿੰਘ )-ਸਿੰਗਾਪੁਰ ਤੋਂ ਆਈ ਸਕੂਟ ਏਅਰਲਾਈਨ 'ਚ ਬੰਬ ਹੋਣ ਦੀ ਧਮਕੀ ਮਿਲੀ ਹੈ ,ਜਿਸ ਉਪਰੰਤ ਸੀ.ਆਈ.ਐਸ.ਐਫ. ਵਲੋਂ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਗਿਆ ...
ਤੇਜ਼ ਰਫ਼ਤਾਰ ਬੱਸ ਨੇ ਪੈਦਲ ਯਾਤਰੂਆਂ ਨੂੰ ਕੁਚਲਿਆ, ਇਕ ਦੀ ਮੌਤ ,ਇਕ ਗੰਭੀਰ ਜ਼ਖਮੀ
. . .  1 day ago
ਜਖਵਾਲੀ, 30 ਜੂਨ (ਨਿਰਭੈ ਸਿੰਘ)-ਸਰਹਿੰਦ-ਪਟਿਆਲਾ ਮਾਰਗ ’ਤੇ ਸਥਿਤ ਪਿੰਡ ਆਦਮਪੁਰ ਨਜ਼ਦੀਕ ਪੈਦਲ ਯਾਤਰਾ ਕਰਕੇ ਜਾ ਰਹੇ 3 ਵਿਅਕਤੀਆਂ ਨੂੰ ਤੇਜ਼ ਰਫ਼ਤਾਰ ਪ੍ਰਾਈਵੇਟ ਕੰਪਨੀ ਦੀ ਬੱਸ ਵਲੋਂ ਟੱਕਰ ਮਾਰੇ ...
ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
. . .  1 day ago
ਕ੍ਰਿਪਟੋਕਰੰਸੀ ਇਕ ਸਪੱਸ਼ਟ ਖ਼ਤਰਾ ਹੈ, ਵਿੱਤੀ ਸਥਿਰਤਾ ਵਿਚ ਕਿਸੇ ਵੀ ਵਿਘਨ ਤੋਂ ਬਚਣ ਦੀ ਲੋੜ : ਆਰ.ਬੀ.ਆਈ. ਗਵਰਨਰ
. . .  1 day ago
ਇਸਰੋ ਦਾ ਪੀ.ਐੱਸ.ਐੱਲ.ਵੀ –ਸੀ. 53/ਡੀ.ਐਸ.ਈ.ਓ. ਮਿਸ਼ਨ ਸਫਲਤਾਪੂਰਵਕ ਲਾਂਚ ਕੀਤਾ ਗਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 9 ਜੇਠ ਸੰਮਤ 554
ਵਿਚਾਰ ਪ੍ਰਵਾਹ: ਯਤਨਸ਼ੀਲ ਮਨੁੱਖ ਨੂੰ ਸਦਾ ਆਸ ਰਹਿੰਦੀ ਹੈ ਅਤੇ ਇਸੇ ਕਰਕੇ ਉਹ ਯਤਨ ਕਰਨ ਦੀ ਹੋਰ ਕੋਸ਼ਿਸ਼ ਕਰਦਾ ਹੈ। -ਗੇਟੇ

ਅੰਮ੍ਰਿਤਸਰ

ਪੁਲਿਸ ਕਮਿਸ਼ਨਰ ਨੇ ਲੁੱਟਾਂ-ਖੋਹਾਂ ਦੇ 2 ਵੱਡੇ ਮਾਮਲੇ ਅੱਧ-ਅਧੂਰੇ ਹੱਲ ਕਰਨ ਦਾ ਕੀਤਾ ਦਾਅਵਾ

ਅੰਮਿ੍ਤਸਰ, 21 ਮਈ (ਰੇਸ਼ਮ ਸਿੰਘ)-ਸ਼ਹਿਰ 'ਚ ਦਿਨ ਦਿਹਾੜੇ ਹੋਈ ਬੈਂਕ ਡਕੈਤੀ ਤੇ ਅੱਖਾਂ 'ਚ ਸਪਰੇਅ ਕਰਕੇ ਕਾਰ ਖੋਹਣ ਸਮੇਤ ਤਿੰਨ ਮਾਮਲੇ ਪੁਲਿਸ ਵਲੋਂ ਹੱਲ ਕਰ ਲਏ ਗਏ ਹਨ ਤੇ ਇਸ ਮਾਮਲੇ 'ਚ ਤਿੰਨ ਕਥਿਤ ਦੋਸ਼ੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਇਹ ਦਾਅਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਵਾਏ ਪੱਤਰਕਾਰ ਸੰਮੇਲਨ 'ਚ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਕੀਤਾ | ਉਨ੍ਹਾਂ ਦੱਸਿਆ ਕਿ ਦਿਨ ਦਿਹਾੜੇ ਸੈਂਟਰਲ ਬੈਂਕ 'ਚ ਪੌਣੇ ਛੇ ਲੱਖ ਦੀ ਬੈਂਕ ਡਕੈਤੀ ਕਰਨ ਵਾਲੇ ਕਥਿਤ ਮੁਖ ਦੋਸ਼ੀ ਤੇ ਪੰਜਾਬ ਪੁਲਿਸ ਦਾ ਬਰਖਾਸਤ ਕੀਤਾ ਸਿਪਾਹੀ ਚਰਨਜੀਤ ਸਿੰਘ ਤੇ ਉਸਦਾ ਪੱੁਤਰ ਸਰਜਰਮਨਜੀਤ ਸਿੰਘ ਵਾਸੀਆਂ ਪਿੰਡ ਕੰਡਿਆਲਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਇਨ੍ਹਾਂ ਪਾਸੋਂ ਵਾਰਦਾਤ ਲਈ ਵਰਤੀ ਗਈ ਕਾਰ ਬਰਾਮਦ ਕਰ ਲਈ ਗਈ ਹੈ | ਇਸ ਮਾਮਲੇ 'ਚ ਤਿੰਨ ਕਥਿਤ ਦੋਸ਼ੀ ਪਹਿਲਾਂ ਹੀ ਗਿ੍ਫਤਾਰ ਕਰ ਲਏ ਗਏ ਸਨ ਤੇ ਉਨ੍ਹਾਂ ਪਾਸੋਂ 2 ਲੱਖ 44 ਹਜ਼ਾਰ ਤੋਂ ਵਧੇਰੇ ਰਕਮ ਵੀ ਬਰਾਮਦ ਹੋਈ ਸੀ |
ਇਸੇ ਤਰ੍ਹਾਂ ਦੂਜਾ ਮਾਮਲਾ ਬੀਤੇ ਦਿਨ 16 ਮਈ ਨੂੰ ਬਲਬੀਰ ਸਿੰਘ ਉਰਫ ਵੀਰ ਨਾਮ ਦੇ ਡਰਾਇਵਰ ਦੀਆਂ ਅੱਖਾਂ 'ਚ ਕੋਈ ਸਪਰੇਅ ਪਾ ਕੇ ਕਾਰ ਖੋਹ ਦਾ ਮਾਮਲਾ ਸੀ ਜਿਸਦੀ ਵਰਨਾ ਕਾਰ ਖੋਹ ਕੇ ਲੁਟੇਰੇ ਫਰਾਰ ਹੋ ਗਏ ਸਨ | ਪੁਲਿਸ ਕਮਿਸ਼ਨਰ ਸ: ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਟੀਮਾਂ ਬਣਾ ਕੇ ਦੋਸ਼ੀਆਂ ਦਾ ਪਿੱਛਾ ਕਰਨ ਲਈ ਭੇਜੀਆਂ ਗਈਆਂ ਸਨ ਤੇ ਗਿ੍ਫਤਾਰੀ ਹੋਣ ਤੋਂ ਡਰਦਿਆਂ ਦੋਸ਼ੀ ਇਹ ਕਾਰ ਬੀਤੇ ਦਿਨ 20 ਮਈ ਨੂੰ ਕਪੂਰਥਲਾ ਦੇ ਥਾਣਾ ਸੁਭਾਨਪੁਰ ਦੇੇ ਪਿੰਡ ਰਮੀਦੀ ਜੀ.ਟੀ. ਰੋਡ 'ਤੇ ਖੜੀ ਕਰਕੇ ਫਰਾਰ ਹੋ ਗਏ | ਪੁਲਿਸ ਵਲੋਂ ਖੋਹੀ ਕਾਰ ਬਰਾਮਦ ਕਰ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਭਾਲ 'ਚ ਪੁਲਿਸ ਹਾਲੇ ਛਾਪੇਮਾਰੀ ਕਰ ਰਹੀ ਹਨ ਤੇ ਉਨ੍ਹਾਂ ਨੂੰ ਜਲਦ ਹੀ ਗਿ੍ਫਤਾਰ ਕਰ ਲਿਆ ਜਾਵੇਗਾ | ਇਹ ਦੱਸਣਯੋਗ ਹੈ ਕਿ ਬੈਂਕ ਡਕੈਤੀ ਦੇ ਮਾਮਲੇ 'ਚ ਪਹਿਲਾਂ ਗਿ੍ਫਤਾਰ ਜਾ ਚੁੱਕੇ ਤਿੰਨ ਕਥਿਤ ਦੋਸ਼ੀਆਂ ਨੇ ਦਸਿਆ ਕਿ ਡਕੈਤੀ ਦੀ ਬਾਕੀ ਰਕਮ ਰਕਮ ਸਵਾ ਤਿੰਨ ਲੱਖ ਤੋਂ ਵਧੇਰੇ ਮੁੱਖ ਕਥਿਤ ਦੋਸ਼ੀ ਪਿਓ ਪੁੱਤਰ ਪਾਸ ਹੈ ਪਰ ਅੱਜ ਜਦੋਂ ਇਨ੍ਹਾਂ ਦੀ ਗਿ੍ਫਤਾਰੀ ਹੋਈ ਤਾਂ ਕੋਈ ਵੀ ਰਕਮ ਬਰਾਮਦ ਨਹੀਂ ਹੋਈ ਦੱਸੀ ਗਈ ਤੇ ਕਿਹਾ ਕਿ ਇਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਬਰਾਮਦਗੀ ਕਰਵਾਈ ਜਾਵੇਗੀ ਜਦੋਂ ਕਿ ਕਾਰ ਖੋਹਣ ਦੇ ਮਾਮਲੇ 'ਚ ਵੀ ਲੁਟੇਰੇ ਖੜੀ ਕਾਰ ਕਰਕੇ ਦੌੜ ਗਏ ਜਦੋਂ ਕਿ ਕੋਈ ਵੀ ਗਿ੍ਫਤਾਰੀ ਨਹੀਂ ਹੋ ਸਕੀ ਤੇ ਪੁਲਿਸ ਅਨੁਸਾਰ ਇਨ੍ਹਾਂ ਨੂੰ ਵੀ ਜਲਦ ਹੀ ਗਿ੍ਫਤਾਰ ਕਰ ਲਿਆ ਜਾਵੇਗਾ | ਇਕ ਹੋਰ ਲੁਟ ਖੋਹ ਦੇ ਵੱਖਰੇ ਮਾਮਲੇ 'ਚ ਸ਼ਾਮਿਲ ਕਥਿਤ ਮੁਜ਼ਰਿਮ ਭਰਤ ਵਾਸੀ ਰਾਧਾ ਕ੍ਰਿਸ਼ਨਾਂ ਮੰਦਰ ਮਜੀਠਾ ਰੋਡ ਨੂੰ ਗਿ੍ਫਤਾਰ ਕਰਕੇ ਉਸ ਪਾਸੋਂ ਖੋਹੀ 5 ਹਜ਼ਾਰ ਨਕਦੀ 'ਚੋਂ ਇਕ ਹਜ਼ਾਰ ਨਕਦੀ ਤੇ ਹਥਿਆਰ ਵਜੋਂ ਵਰਤਿਆ ਜਾਂਦਾ ਲੋਹੇ ਦਾ ਸਰੀਆ ਬਰਾਮਦ ਕੀਤਾ ਹੈ | ਇਸ ਮੌਕੇ ਉਨ੍ਹਾਂ ਨਾਲ ਡੀ.ਸੀ.ਪੀ. ਡੀ. ਰਛਪਾਲ ਸਿੰਘ, ਏ.ਡੀ.ਸੀ.ਪੀ. ਪ੍ਰਭਜੋਤ ਸਿੰਘ ਵਿਰਕ, ਏ.ਸੀ.ਪੀ. ਪਲਵਿੰਦਰ ਸਿੰਘ ਸੰਧੂ ਆਦਿ ਅਧਿਕਾਰੀ ਹਾਜ਼ਰ ਸਨ |

ਐੱਸ.ਟੀ.ਐੱਫ. ਵਲੋਂ ਪਿਓ ਪੁੱਤਰ ਸਮੇਤ ਤਿੰਨ ਤਸਕਰ ਗਿ੍ਫਤਾਰ

ਅੰਮਿ੍ਤਸਰ, 21 ਮਈ (ਰੇਸ਼ਮ ਸਿੰਘ)-ਐੱਸ.ਟੀ.ਐੱਫ. ਵਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅੱਜ ਤਿੰਨ ਤਸਕਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ 3 ਕਿਲੋ 500 ਗ੍ਰਾਮ ਹੈਰੋਇਨ ਤੇ ਇਕ ਸਕਾਰਪਿਓ ਕਾਰ ਬਰਾਮਦ ਕਰ ਲਈ ਗਈ ਹੈ | ਬਰਾਮਦ ਹੋਈ ਹੈਰੋਇਨ ਦੀ ਕੀਮਤ ...

ਪੂਰੀ ਖ਼ਬਰ »

ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਟਰੈਵਲ ਏਜੰਟ ਕਾਬੂ

ਵੇਰਕਾ, 21 ਮਈ (ਪਰਮਜੀਤ ਸਿੰਘ ਬੱਗਾ)-ਆਈ. ਪੀ. ਐਸ. ਅਭਿਮੰਨਯੂ ਰਾਣਾ ਤੇ ਥਾਣਾ ਵੇਰਕਾ ਦੇ ਮੁਖੀ ਕਿਰਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਚੌਕੀ ਮੂਧਲ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਦਰਜ ਮਾਮਲੇ ਮਾਣਯੋਗ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਇਕ ਟਰੈਵਲ ...

ਪੂਰੀ ਖ਼ਬਰ »

ਤੁੰਗ ਢਾਬ ਡਰੇਨ ਦੇ ਮਾਮਲੇ 'ਚ ਕਾਂਗਰਸ ਦੇ ਲੋਕ ਸਭਾ ਮੈਂਬਰ ਔਜਲਾ ਨੇ ਕੀਤੀ ਮੀਟਿੰਗ

ਅੰਮਿ੍ਤਸਰ , 21 ਮਈ (ਰੇਸ਼ਮ ਸਿੰਘ)-ਤੁੰਗ ਢਾਬ ਡਰੇਨ ਨੂੰ ਪ੍ਰਦੂਸ਼ਨ ਮੁਕਤ ਤੇ ਸਾਫ ਸੁਥਰਾ ਬਣਾਉਣ ਦੇ ਮਕਸਦ ਨਾਲ ਅੱਜ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿੱਜ ਅਤੇ ਹੋਰਨਾਂ ...

ਪੂਰੀ ਖ਼ਬਰ »

ਦਿਆਲ ਬਾਗ਼ ਮਿੱਲ ਅੰਦਰ ਅੱਗ ਲੱਗੀ, ਕੋਈ ਨੁਕਸਾਨ ਨਹੀਂ

ਅੰਮਿ੍ਤਸਰ, 21 ਮਈ (ਗਗਨਦੀਪ ਸ਼ਰਮਾ)-ਪੁਤਲੀਘਰ ਚੌਂਕ ਨੇੜੇ ਸਥਿਤ ਦਿਆਲ ਬਾਗ਼ ਮਿੱਲ 'ਚ ਅੱਗ ਲੱਗਣ ਦੀ ਖ਼ਬਰ ਹੈ, ਲੇਕਿਨ ਦਮਕਲ ਵਿਭਾਗ ਦੀਆਂ ਗੱਡੀਆਂ ਵਲੋਂ ਸਮੇਂ ਸਿਰ ਅੱਗ 'ਤੇ ਕਾਬੂ ਪਾ ਲੈਣ ਕਾਰਨ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਪ੍ਰਾਪਤ ...

ਪੂਰੀ ਖ਼ਬਰ »

ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮੋਟਰਸਾਈਕਲ ਸਵਾਰ ਅਧਿਆਪਕ ਦੀ ਮੌਤ

ਬਿਆਸ, 21 ਮਈ (ਪਰਮਜੀਤ ਸਿੰਘ ਰੱਖੜਾ)-ਬਿਆਸ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਚਾਲਕ ਵਲੋਂ ਬਾਈਕ ਸਵਾਰ ਨੂੰ ਟੱਕਰ ਮਾਰ ਦੇਣ ਕਾਰਨ ਬਾਈਕ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ | ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਟਰੱਕ ਚਾਲਕ ਵਲੋਂ ਬਾਈਕ ਨੂੰ ਪਿੱਛੋਂ ਟੱਕਰ ਮਾਰਨ ਕਾਰਨ ...

ਪੂਰੀ ਖ਼ਬਰ »

ਪਿੰਡ ਧਰਮਕੋਟ ਦੇ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਓਠੀਆਂ, 21 ਮਈ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਧਰਮਕੋਟ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ | ਗੁਰਦੁਆਰਾ ਸਾਹਿਬ ਵਿਖੇ ਰਖਵਾਏ ਗਏ ਸਹਿਜ ਪਾਠ ਕਰਨ ਲਈ 3 ਕੁ ਵਜੇ ਗ੍ਰੰਥੀ ਆਇਆ ...

ਪੂਰੀ ਖ਼ਬਰ »

ਪੈਟਰੋਲ ਪੰਪ ਦੇ ਮੈਨੇਜਰ ਕੋਲੋਂ ਨਕਾਬਪੋਸ਼ ਲੁਟੇਰਿਆਂ ਨੇ 90 ਹਜ਼ਾਰ ਰੁਪਏ ਦੀ ਰਾਸ਼ੀ ਲੁੱਟੀ

ਚੱਬਾ, 21 ਮਈ (ਜੱਸਾ ਅਨਜਾਣ)-ਪੁਲਿਸ ਥਾਣਾ ਚਾਟੀਵਿੰਡ ਅਧੀਨ ਆਉਂਦੇ ਪਿੰਡ ਮਹਿਮਾ ਨੇੜਿਉਂ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਪੈਟਰੋਲ ਪੰਪ ਦੇ ਮੈਨੇਜਰ ਕੋਲੋਂ 90 ਹਜ਼ਾਰ ਰੁਪਏ ਦੀ ਰਾਸ਼ੀ ਲੁੱਟ ਲਈ | ਇਸ ਲੁੱਟ ਦਾ ਸ਼ਿਕਾਰ ਹੋਏ ਪੀੜਤ ਅਵਤਾਰ ਸਿੰਘ ਵਾਸੀ ਵਰਪਾਲ ਨੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦੇ ਕੈਡੇਟ ਮੁੰਬਈ ਵਿਖੇ ਸੀ. ਅਟੈਚਮੈਂਟ ਕੈਂਪ ਦਾ ਬਣੇ ਹਿੱਸਾ

ਅੰਮਿ੍ਤਸਰ, 21 ਮਈ (ਰਾਜੇਸ਼ ਕੁਮਾਰ ਸ਼ਰਮਾ)-ਮੁੰਬਈ ਵਿਚ ਨੇਵਲ ਐਨ. ਸੀ. ਸੀ. ਕੈਡੇਟਸ ਲਈ 12 ਦਿਨੀਂ ਸੀ. ਅਟੈਚਮੈਂਟ ਕੈਂਪ ਲਗਾਇਆ ਗਿਆ ਸੀ, ਜਿਸਦਾ ਉਦਘਾਟਨ ਸਮਾਰੋਹ ਮੁੰਬਈ ਵਿਚ ਡਾਕਯਾਰਡ ਅਪਰੇਟਿਸ ਸਕੂਲ ਵਿਖੇ ਕਰਵਾਇਆ ਗਿਆ | ਵੱਖ-ਵੱਖ ਐਨ. ਸੀ. ਸੀ. ਨਿਦੇਸ਼ਾਲਾ ਦੇ 90 ...

ਪੂਰੀ ਖ਼ਬਰ »

ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ 'ਚ 'ਨੈਸ਼ਨਲ ਐਂਟੀ-ਟੈਰੋਰਿਜ਼ਮ ਡੇ' ਮਨਾਇਆ

ਅੰਮਿ੍ਤਸਰ, 21 ਮਈ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ, ਅੰਮਿ੍ਤਸਰ ਵਿਖੇ ਐਨ. ਸੀ. ਸੀ. ਕੈਡਿਟਾਂ ਵਲੋਂ ਨੈਸ਼ਨਲ ਐਂਟੀ-ਟੈਰੋਰਿਜ਼ਮ ਡੇ ਮਨਾ ਇਆ ਗਿਆ | ਇਸ ਮੌਕੇ ਅੱਤਵਾਦ ਵਿਰੁੱਧ ਸਹੁੰ ਚੁੱਕੀ ਗਈ | ਸਮਾਰੋਹ ਦੌਰਾਨ ਵੰਨ ਪੰਜਾਬ ਗਰਲਜ਼ ...

ਪੂਰੀ ਖ਼ਬਰ »

ਹਲਕਾ ਅਟਾਰੀ ਦੇ ਕਾਂਗਰਸੀ ਵਰਕਰ ਹਰ ਚੁਣੌਤੀ ਦਾ ਸਾਹਮਣਾ ਕਰਨ ਦੇ ਸਮਰੱਥ-ਰੰਧਾਵਾ

ਮਾਨਾਂਵਾਲਾ, 21 ਮਈ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਅਟਾਰੀ ਦੇ ਸੀਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਰੰਧਾਵਾ ਤੇ ਅਵਤਾਰ ਸਿੰਘ ਲਾਲੀ ਦੀ ਪ੍ਰਧਾਨਗੀ ਅਤੇ ਸਰਪੰਚ ਸੁਖਰਾਜ ਸਿੰਘ ਰੰਧਾਵਾ ਦੇ ਪ੍ਰਬੰਧਾਂ ਹੇਠ ...

ਪੂਰੀ ਖ਼ਬਰ »

ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਵਿਚ ਮੰਗਤਿਆਂ, ਨਾਜਾਇਜ਼ ਕਬਜ਼ਿਆਂ ਤੇ ਵਾਹਨਾਂ ਨੂੰ ਹਟਾਉਣ ਲਈ ਲੋੜੀਂਦੀ ਗਿਣਤੀ ਵਿਚ ਕੀਤੇ ਜਾਣ ਪੁਲਿਸ ਮੁਲਾਜ਼ਮ ਤਾਇਨਾਤ : ਅੰਮਿ੍ਤਸਰ ਵਿਕਾਸ ਮੰਚ

ਅੰਮਿ੍ਤਸਰ, 21 ਮਈ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਸੰਸਥਾ ਅੰਮਿ੍ਤਸਰ ਵਿਕਾਸ ਮੰਚ ਨੇ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਤੇ ਨਗਰ ਨਿਗਮ ਦੇ ਮੇਅਰ ਪਾਸੋਂ ਮੰਗ ਕੀਤੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਮੰਗਤਿਆਂ, ...

ਪੂਰੀ ਖ਼ਬਰ »

ਪਾਕਿ 'ਚ ਦੋ ਹੋਰ ਸਿੱਖ ਨੌਜਵਾਨ ਬਣੇ ਡਾਕਟਰ

ਅੰਮਿ੍ਤਸਰ, 21 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਭ ਤੋਂ ਛੋਟੇ ਘੱਟ ਗਿਣਤੀ ਸਿੱਖ ਭਾਈਚਾਰੇ 'ਚੋਂ ਦੋ ਹੋਰ ਸਿੱਖ ਨੌਜਵਾਨਾਂ ਨੇ ਆਪਣੀ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਮੁਕੰਮਲ ਕੀਤੀ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿ ਕਿ੍ਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਜੈਵਿਕ ਵਿਭਿੰਨਤਾ ਵਿਸ਼ੇ 'ਤੇ ਜਾਗਰੂਕਤਾ ਸੈਮੀਨਾਰ

ਅੰਮਿ੍ਤਸਰ, 21 ਮਈ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਮੁੱਖ ਵਿਦਿਅਕ ਅਦਾਰੇ ਸ੍ਰੀ ਗੁਰੂ ਹਰਿ ਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਲੋਂ ਜੈਵਿਕ ਵਿਭਿੰਨਤਾ ਵਿਸ਼ੇ 'ਤੇ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਸਿੱਖ ਸੰਸਥਾ 'ਦਾ ਸਿੱਖ ਫੋਰਮ' ਵਲੋਂ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਨ ਦੀ ਅਪੀਲ

ਅੰਮਿ੍ਤਸਰ, 21 ਮਈ (ਜਸਵੰਤ ਸਿੰਘ ਜੱਸ)-ਸਿੱਖ ਬੁੱਧੀਜੀਵੀਆਂ ਤੇ ਸਿੱਖ ਚਿੰਤਕਾਂ ਦੀ ਪ੍ਰਤੀਨਿਧ ਸੰਸਥਾ 'ਦਾ ਸਿੱਖ ਫੋਰਮ' ਦੀ ਇਕੱਤਰਤਾ ਅੱਜ ਇਥੇ ਸੰਸਥਾ ਦੇ ਬਾਨੀ ਸਵ: ਭਾਗ ਸਿੰਘ ਅਣਖੀ ਦੇ ਗ੍ਰਹਿ ਵਿਖੇ ਹੋਈ | ਪ੍ਰੋ: ਹਰੀ ਸਿੰਘ ਸੰਧੂ ਤੇ ਮਨਦੀਪ ਸਿੰਘ ਬੇਦੀ ਦੇ ਉੱਦਮ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਹੇਠਲੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਣਗੇ: ਡਾ: ਨਿੱਝਰ

ਅੰਮਿ੍ਤਸਰ, 21 ਮਈ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਮੈਨੇਜਮੈਂਟ ਵਲੋਂ ਦੀਵਾਨ ਦੇ ਪ੍ਰਬੰਧ ਹੇਠਲੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਗੁਰਮਤਿ ਜੀਵਨ ਜਾਚ ਨਾਲ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਆਉਣ ਜਾਣ ਵਾਲੇ ਯਾਤਰੀਆਂ ਲਈ ਪੇ੍ਰਸ਼ਾਨੀ ਦਾ ਸਬੱਬ ਬਣਦੇ ਹਨ

ਰਾਜਾਸਾਂਸੀ, 21 ਮਈ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਲਈ ਮਹਿੰਗੇ ਮੁੱਲ ਦੀਆਂ ਟਿਕਟਾਂ ਲੈ ਕੇ ਦੇਸ਼ ਵਿਦੇਸ਼ਾਂ ਨੂੰ ਆਉਣ ਜਾਣ ਵਾਲੇ ਯਾਤਰੀਆਂ, ਸੈਲਾਨੀਆਂ ਲਈ ਪੇ੍ਰਸ਼ਾਨੀ ਦਾ ਸਬੱਬ ਬਣਦੇ ਹਨ ਹਵਾਈ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼: ਸਰਦਾਰਨੀ ਕੁਲਵੰਤ ਕੌਰ ਬੋਪਾਰਾਏ

ਵੇਰਕਾ : ਬਹੁਤ ਹੀ ਮਿਲਾਪੜੇ ਸੁਭਾਅ ਦੀ ਮਾਲਕ ਸਰਦਾਰਨੀ ਕੁਲਵੰਤ ਕੌਰ ਬੋਪਾਰਾਏ ਦਾ ਜਨਮ 7 ਫਰਵਰੀ 1944 ਨੂੰ ਪਿਤਾ ਅਜੀਤ ਸਿੰਘ ਦੇ ਗ੍ਰਹਿ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਖੇ ਹੋਇਆ | ਉਨ੍ਹਾਂ ਨੇ ਉੱਚ ਵਿੱਦਿਆ ਪ੍ਰਾਪਤ ...

ਪੂਰੀ ਖ਼ਬਰ »

ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਦੀ ਐਨ.ਸੀ.ਸੀ. ਕੈਡਿਟ ਨੇ ਕਾਲਜ ਦਾ ਨਾਂਅ ਕੀਤਾ ਰÏਸ਼ਨ

ਅੰਮਿ੍ਤਸਰ, 21 ਮਈ (ਰਾਜੇਸ਼ ਕੁਮਾਰ ਸ਼ਰਮਾ)-ਬੀ.ਬੀ.ਕੇ. ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਅੰਮਿ੍ਤਸਰ ਦੀ ਐਨ.ਸੀ.ਸੀ. ਏਅਰ ਵਿੰਗ ਦੀ ਕੈਡਿਟ ਰੁਚੀ ਨੂੰ ਐਨ.ਸੀ.ਸੀ., ਅੰਮਿ੍ਤਸਰ ਗਰੁੱਪ ਵਲੋਂ ਸਾਲਾਨਾ ਪ੍ਰਤੀਯੋਗਿਤਾ ਸਾਲ 2021-22 ਲਈ ਸਨਮਾਨਿਤ ਕੀਤਾ ਗਿਆ, ਜਿਸ 'ਚ ਉਸ ਨੂੰ 4500 ਰੁਪਏ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਗਠਿਤ ਕਮੇਟੀ ਦੇ ਇਕ ਮੈਂਬਰ ਵਲੋਂ ਵੱਖਰੀ ਸੁਰ ਅਲਾਪਦਿਆਂ ਕੀਤੀ ਜਾ ਰਹੀ ਬਿਆਨਬਾਜ਼ੀ ਮੰਦਭਾਗੀ : ਭਾਈ ਰਾਮ ਸਿੰਘ

ਅੰਮਿ੍ਤਸਰ, 21 ਮਈ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਭਾਈ ਰਾਮ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਬਣਾਈ ਗਈ ਉਚ ਪੱਧਰੀ ਕਮੇਟੀ ਦੇ ਇੱਕ ਮੈਂਬਰ ਵਲੋਂ ਆਪਣੀ ਵੱਖਰੀ ਸੁਰ ਅਲਾਪ ਕੇ ...

ਪੂਰੀ ਖ਼ਬਰ »

ਜੂਨੀਅਰ ਪੰਜਾਬ ਸਟੇਟ ਤਲਵਾਰਬਾਜ਼ੀ ਚੈਂਪਿਅਨਸ਼ਿਪ ਲਈ ਟ੍ਰਾਇਲ 24 ਨੂੰ ਪ੍ਰੋ: ਰੰਧਾਵਾ

ਅੰਮਿ੍ਤਸਰ , 21 ਮਈ (ਰੇਸ਼ਮ ਸਿੰਘ)-ਜੂਨੀਅਰ ਪੰਜਾਬ ਸਟੇਟ ਤਲਵਾਰਬਾਜ਼ੀ ਚੈਂਪੀਅਨਸ਼ਿੱਪ ਲਈ ਜ਼ਿਲ੍ਹਾ ਤਲਵਾਰਬਾਜ਼ੀ ਟੀਮਾਂ ਦੇ ਟ੍ਰਾਇਲ 24 ਮਈ ਤੋਂ ਸ਼ੁਰੂ ਹੋ ਰਹੇ ਹਨ | ਇਹ ਪ੍ਰਗਟਾਵਾ ਤਲਵਾਰਬਾਜ਼ੀ ਐਸੋਸ਼ੀਏਸਨ ਦੇ ਜਨਰਲ ਸਕੱਤਰ ਪੋ੍ਰ: ਨਿਰਮਲ ਸਿੰਘ ਰੰਧਾਵਾ ਨੇ ...

ਪੂਰੀ ਖ਼ਬਰ »

ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੂਬਾਈ ਕਨਵੈਨਸ਼ਨ 24 ਨੂੰ : ਸਰਬਜੀਤ ਹੈਰੀ

ਛੇਹਰਟਾ, 21 ਮਈ (ਵਡਾਲੀ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਮਿਤੀ 24 ਮਈ ਦਿਨ ਮੰਗਲਵਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਭ ਲਈ ਵਿੱਦਿਆ, ਸਿਹਤ ਅਤੇ ਰੁਜ਼ਗਾਰ ਪ੍ਰਾਪਤੀ ਲਈ ਸੁਬਾਈ ਕਨਵੈਨਸ਼ਨ ਦੇਸ਼ ਭਗਤੀ ਯਾਦਗਾਰੀ ਹਾਲ ...

ਪੂਰੀ ਖ਼ਬਰ »

ਜੀ. ਐਨ. ਡੀ. ਯੂ. ਵਿਖੇ ਸੋਲੋ ਨਾਟਕ 'ਜੂਠ' ਦਾ ਮੰਚਨ

ਅੰਮਿ੍ਤਸਰ, 21 ਮਈ (ਗਗਨਦੀਪ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਵਿਭਾਗ ਵਲੋਂ ਪ੍ਰੋ. ਅਨੀਸ਼ ਦੂਆ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਆਡੀਟੋਰੀਅਮ ਵਿਚ ਸੋਲੋ ਨਾਟਕ 'ਜੂਠ' ਦਾ ਮੰਚਨ ਹੋਇਆ, ਜਿਸ ਨੇ ਇਹ ਸੁਨੇਹਾ ਦੇਣ ਦਾ ਯਤਨ ...

ਪੂਰੀ ਖ਼ਬਰ »

ਵਿਰਸਾ ਵਿਹਾਰ ਵਿਖੇ 10 ਦਿਨਾ ਰੰਗਮੰਚ ਉਤਸਵ ਅੱਜ ਤੋਂ

ਅੰਮਿ੍ਤਸਰ, 21 ਮਈ (ਜਸਵੰਤ ਸਿੰਘ ਜੱਸ)-ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਵਿਰਸਾ ਵਿਹਾਰ ਅੰਮਿ੍ਤਸਰ ਦੇ ਸਹਿਯੋਗ ਨਾਲ 10 ਦਿਨਾ ਰੰਗਮੰਚ ਉਤਸਵ 22 ਮਈ ਤੋਂ 31 ਮਈ ਤੱਕ ਕਰਵਾਇਆ ਜਾ ਰਿਹਾ ਹੈ | ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ, ਸ਼ੋ੍ਰਮਣੀ ...

ਪੂਰੀ ਖ਼ਬਰ »

ਪ੍ਰਮੋਸ਼ਨਾਂ ਦੇ ਮਸਲੇ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਦਾ ਘਿਰਾਓ 24 ਨੂੰ

ਅੰਮਿ੍ਤਸਰ, 21 ਮਈ (ਗਗਨਦੀਪ ਸ਼ਰਮਾ)-ਐਲੀਮੈਂਟਰੀ ਟੀਚਰਜ਼ ਯੂਨੀਅਨ ਅੰਮਿ੍ਤਸਰ ਦੀ ਜ਼ਿਲ੍ਹਾ ਕਮੇਟੀ ਅਤੇ ਬਲਾਕ ਪ੍ਰਧਾਨਾਂ ਦੀ ਸਥਾਨਕ ਕੰਪਨੀ ਬਾਗ਼ ਵਿਖੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਤੇ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਦੀ ਸਾਂਝੀ ...

ਪੂਰੀ ਖ਼ਬਰ »

ਸਾਰਥਕ ਰੰਗਮੰਚ ਪਟਿਆਲਾ ਦੇ ਕਲਾਕਾਰਾਂ ਵਲੋਂ ਪੰਜਾਬ ਨਾਟਸ਼ਾਲਾ ਵਿਖੇ ਨਾਟਕ 'ਲਾਕਡਾਊਨ : ਇਕ ਪ੍ਰੇਮ ਕਥਾ' ਦੀ ਭਾਵਪੂਰਤ ਪੇਸ਼ਕਾਰੀ

ਅੰਮਿ੍ਤਸਰ, 21 ਮਈ (ਜਸਵੰਤ ਸਿੰਘ ਜੱਸ)-ਸਾਰਥਕ ਰੰਗਮੰਚ ਪਟਿਆਲਾ ਵਲੋਂ ਸਥਾਨਕ ਪੰਜਾਬ ਨਾਟਸ਼ਾਲਾ ਵਿਖੇ ਨਾਟਕ 'ਲਾਕਡਾਊਨ: ਇੱਕ ਪ੍ਰੇਮ ਕਹਾਣੀ' ਦੀ ਭਾਵਪੂਰਤ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਨਾ ਕੇਵਲ ਮੰਤਰ ਮੁਗਧ ਕੀਤਾ ਗਿਆ ਬਲਕਿ ਕੋਰੋਨਾ ਸੰਕਟ ਦੌਰਾਨ ਹੋਈ ...

ਪੂਰੀ ਖ਼ਬਰ »

ਅੰਮਿ੍ਤਸਰ ਨਾਲ ਸਬੰਧਿਤ 25 ਰੇਲਗੱਡੀਆਂ ਜਨਰਲ ਬਣ ਕੇ ਚੱਲਣਗੀਆਂ

ਅੰਮਿ੍ਤਸਰ, 21 ਮਈ (ਗਗਨਦੀਪ ਸ਼ਰਮਾ)-ਅੰਮਿ੍ਤਸਰ ਨਾਲ ਸਬੰਧਤ ਲੰਬੀ ਦੂਰੀ ਦੀਆਂ 25 ਰੇਲਗੱਡੀਆਂ ਜਨਰਲ ਬਣ ਕੇ ਚੱਲਣਗੀਆਂ, ਜਿਸ ਦੇ ਚੱਲਦਿਆਂ ਜਨਰਲ ਟਿਕਟ 'ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫ਼ੀ ਸੱੁਖ ਹੋਵੇਗਾ | ਕਿਉਂਕਿ ਹੁਣ ਉਨ੍ਹਾਂ ਨੂੰ ਨਾ ਤਾਂ ਰਿਜ਼ਰਵੇਸ਼ਨ ...

ਪੂਰੀ ਖ਼ਬਰ »

'ਆਪ' ਆਗੂ ਬਲਦੇਵ ਸਿੰਘ ਮਿਆਦੀਆਂ ਵਲੋਂ ਪਿੰਡ ਰਡਾਲਾ 'ਚ ਧੰਨਵਾਦੀ ਦੌਰਾ

ਰਾਜਾਸਾਂਸੀ, 21 ਮਈ (ਹਰਦੀਪ ਸਿੰਘ ਖੀਵਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਆਦੀਆਂ ਵਲੋਂ ਹਲਕਾ ਰਾਜਾਸਾਂਸੀ ਵਿਚ ਕੀਤੇ ਜਾ ਰਹੇ ਧੰਨਵਾਦੀ ਦੌਰਿਆਂ ਤਹਿਤ ਅੱਜ ਸਥਾਨਕ ਕਸਬਾ ਦੇ ਨੇੜਲੇ ਪਿੰਡ ਰਡਾਲਾ ਵਿਖੇ ਧੰਨਵਾਦੀ ਦੌਰਾ ਕੀਤਾ ਗਿਆ | ਜਿੱਥੇ ਕਿ ...

ਪੂਰੀ ਖ਼ਬਰ »

ਵੋਟ ਬੈਂਕ ਖਾਤਰ ਸਰਕਾਰਾਂ ਜਨਤਾ ਨੂੰ ਮੁਫਤਖੋਰੀ ਵੱਲ ਪ੍ਰੇਰਿਤ ਕਰ ਰਹੀਆਂ ਹਨ : ਦਿਲਜੀਤ ਸਿੰਘ ਬੇਦੀ

ਅੰਮਿ੍ਤਸਰ, 21 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਤੇ ਸਿੱਖ ਚਿੰਤਕ ਸ: ਦਿਲਜੀਤ ਸਿੰਘ ਬੇਦੀ ਨੇ ਦੇਸ਼ ਦੀ ਗਿਰਾਵਟ 'ਚ ਜਾ ਰਹੀ ਅਰਥਵਿਵਸਥਾ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਵੋਟ ਬੈਂਕ ਖਾਤਰ ਸਰਕਾਰਾਂ ਜਨਤਾ ਨੂੰ ...

ਪੂਰੀ ਖ਼ਬਰ »

ਰਾਯਨ ਇੰਟਰਨੈਸ਼ਨਲ ਸਕੂਲ ਦੀ ਦਿਸ਼ੀਕਾ ਸੂਰੀ ਦਾ ਬੈਡਮਿੰਟਨ ਚੈਂਪੀਅਨਸ਼ਿੱਪ 'ਚ ਸ਼ਾਨਦਾਰ ਪ੍ਰਦਰਸ਼ਨ

ਅੰਮਿ੍ਤਸਰ, 21 ਮਈ (ਗਗਨਦੀਪ ਸ਼ਰਮਾ)-ਰਾਯਨ ਇੰਟਰਨੈਸ਼ਨਲ ਸਕੂਲ, ਅੰਮਿ੍ਤਸਰ ਦੀ ਦਿਸ਼ੀਕਾ ਸੂਰੀ (ਅੱਠਵੀਂ-ਬੀ) ਨੇ ਚੇਅਰਮੈਨ ਡਾ. ਏ. ਐਫ. ਪਿੰਟੋ ਤੇ ਐਮ. ਡੀ. ਮੈਡਮ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ ਜਗਦੀਸ਼ ਕਪੂਰ ਮੈਮੋਰੀਅਲ ਨਾਰਥ ਜੌਨ ਬੈਡਮਿੰਟਨ ਚੈਂਪੀਅਨਸ਼ਿਪ ...

ਪੂਰੀ ਖ਼ਬਰ »

ਘੱਲੂਘਾਰੇ ਦੇ ਸਬੰਧ 'ਚ ਪਿੰਡ ਸੁਲਤਾਨਵਿੰਡ ਵਿਖੇ ਪੁਲਿਸ ਵਲੋਂ ਕੱਢਿਆ ਫਲੈਗ ਮਾਰਚ

ਸੁਲਤਾਨਵਿੰਡ, 21 ਮਈ (ਗੁਰਨਾਮ ਸਿੰਘ ਬੁੱਟਰ)-ਪੰਜਾਬ ਸਰਕਾਰ ਦੀਆਂ ਸਖਤ ਹਿਦਾਇਤਾਂ 'ਤੇ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਛੇ ਜੂਨ ਘੱਲੂਘਾਰੇ ਦੇ ਸਬੰਧ 'ਚ ਪੁਲਿਸ ਪ੍ਰਸ਼ਾਸਨ ਵਲੋਂ ਸੁਰਖਿਆ ਦੇ ਖਾਸ ਪ੍ਰਬੰਧ ਕੀਤੇ ...

ਪੂਰੀ ਖ਼ਬਰ »

ਪੁਲਿਸ ਥਾਣਾ ਛੇਹਰਟਾ ਵਿਖੇ ਸੇਵਾਵਾਂ ਨਿਭਾਅ ਰਹੇ ਚਾਰ ਸਿਪਾਹੀਆਂ ਨੂੰ ਪਦ-ਉੱਨਤ ਕਰ ਕੇ ਬਣਾਇਆ ਹੌਲਦਾਰ

ਛੇਹਰਟਾ, 21 ਮਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਕਮਿਸ਼ਨਰੇਟ ਅੰਮਿ੍ਤਸਰ ਸ਼ਹਿਰੀ ਦੇ ਅਧਿਕਾਰਤ ਖੇਤਰ ਪੁਲਿਸ ਥਾਣਾ ਛੇਹਰਟਾ ਵਿਖੇ ਬੀਤੇ ਲੰਮੇ ਸਮੇਂ ਤੋਂ ਤਾਇਨਾਤ ਇਮਾਨਦਾਰ ਤੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਸਿਪਾਹੀਆਂ ਬਿਕਰਮਜੀਤ ਸਿੰਘ, ਤੇਜਬੀਰ ਸਿੰਘ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX