ਲੁਧਿਆਣਾ, 21 ਮਈ (ਭੁਪਿੰਦਰ ਸਿੰਘ ਬੈਂਸ)-ਬੀਤੇ ਦਿਨ ਲੁਧਿਆਣਾ ਦੇ ਹਲਕਾ ਕੇਂਦਰੀ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਵਲੋਂ ਨਗਰ ਨਿਗਮ ਦੀ ਜ਼ੋਨ ਏ ਦੇ ਪਾਰਕਿੰਗ ਠੇਕੇਦਾਰ ਦੇ ਕਰਿੰਦਿਆਂ ਵਲੋਂ ਲੋਕਾਂ ਤੋਂ ਸਰਕਾਰੀ ਰੇਟ ਤੋਂ ਜ਼ਿਆਦਾ ਪਾਰਕਿੰਗ ਫ਼ੀਸ ਵਸੂਲਣ ਨੂੰ ਲੈ ਕੇ ਤਾੜਨਾ ਕੀਤੀ ਗਈ ਸੀ ਤੇ ਇਸ ਦੀ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ ਗਈ ਸੀ ਤੇ ਇਸ ਸੰਬੰਧੀ ਨਿਗਮ ਦੇ ਸੰਬੰਧਿਤ ਸੁਪਰਡੈਂਟ ਨੂੰ ਘੂਰੀ ਵੀ ਵੱਟੀ ਗਈ ਸੀ, ਜਿਸ ਤੋਂ ਬਾਅਦ ਅੱਜ ਇਸ 'ਤੇ ਕਾਰਵਾਈ ਕਰਦਿਆਂ ਨਗਰ ਨਿਗਮ ਪ੍ਰਸ਼ਾਸਨ ਵਲੋਂ ਪਾਰਕਿੰਗ ਦੇ ਸਰਕਾਰੀ ਰੇਟ ਪਾਰਕਿੰਗ ਵਾਲੀ ਥਾਂ 'ਤੇ ਲਿਖ ਦਿੱਤੇ ਗਏ ਹਨ, ਜੋ ਕਿ ਵਿਧਾਇਕ ਅਸ਼ੋਕ ਪ੍ਰਾਸ਼ਰ ਦੇ ਪਾਰਕਿੰਗ ਸਥਾਨ ਦਾ ਨਿਰੀਖਣ ਕਰਨ ਤੋਂ ਪਹਿਲਾਂ ਉਥੇ ਨਹੀਂ ਲਿਖੇ ਹੋਏ ਸਨ, ਜਿਸ 'ਤੇ ਵਿਧਾਇਕ ਪ੍ਰਾਸ਼ਰ ਵਲੋਂ ਸਖ਼ਤ ਇਤਰਾਜ ਜਤਾਉਂਦੇ ਹੋਏ ਨਿਗਮ ਸੁਪਰਡੈਂਟ ਨੂੰ ਉਥੇ ਸੱਦ ਕੇ ਪਾਰਕਿੰਗ ਸਥਾਨ 'ਤੇ ਸਰਕਾਰੀ ਰੇਟ ਲਿਖਣ ਦੀ ਹਦਾਇਤ ਕੀਤੀ ਸੀ | ਜ਼ਿਕਰਯੋਗ ਹੈ ਕਿ ਵਿਧਾਇਕ ਪ੍ਰਾਸ਼ਰ ਨੂੰ ਉਕਤ ਪਾਰਕਿੰਗ ਵਿਚ ਪਾਰਕਿੰਗ ਠੇਕੇਦਾਰ ਦੇ ਕਰਿੰਦਿਆਂ ਵਲੋਂ ਲੋਕਾਂ ਤੋਂ ਸਰਕਾਰੀ ਰੇਟ ਤੋਂ ਵਾਧੂ ਫ਼ੀਸ ਵਸੂਲਣ ਦਾ ਪਤਾ ਲੱਗਿਆ ਸੀ, ਜਿਸ 'ਤੇ ਉਨ੍ਹਾਂ ਵਲੋਂ ਉਕਤ ਪਾਰਕਿੰਗ ਥਾਂ ਦਾ ਦੌਰਾ ਕੀਤਾ ਗਿਆ ਸੀ |
'ਆਪ' ਦੇ ਸ਼ਾਸਨ 'ਚ ਭਿ੍ਸ਼ਟਾਚਾਰ ਨਹੀਂ ਹੋਣ ਦਿੱਤਾ ਜਾਵੇਗਾ-ਪ੍ਰਾਸ਼ਰ
ਇਸ ਸੰਬੰਧੀ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸ਼ਾਸਨ ਵਿਚ ਭਿ੍ਸ਼ਟਾਚਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖ਼ਸ਼ਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪਾਰਕਿੰਗ ਵਾਲੀ ਥਾਂ 'ਤੇ ਪਾਰਕਿੰਗ ਰੇਟਾਂ ਦੀ ਲਗਾਈ ਗਈ ਸੂਚੀ ਹੇਠਾਂ ਆਪਣਾ ਦਾ ਮੋਬਾਈਲ ਨੰਬਰ ਵੀ ਦਿੱਤਾ ਗਿਆ ਹੈ ਤਾਂ ਜੋ ਕਿਸੇ ਨੂੰ ਇਸ ਸੰਬੰਧੀ ਮੁਸ਼ਕਿਲ ਆਉਣ 'ਤੇ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ |
ਨਸ਼ੇੜੀਆਂ ਦੇ ਵਾਹਨ ਗਿਰਵੀ ਰੱਖ ਕੇ ਦਿੰਦੇ ਸਨ ਹੈਰੋਇਨ
ਲੁਧਿਆਣਾ, 21 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਥਾਣਾ ਜਮਾਲਪੁਰ ਦੇ ਐਸ. ਐਚ. ਓ. ...
ਲੁਧਿਆਣਾ, 21 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਖ਼ਤਰਨਾਕ ਚੋਰ ਗਰੋਹ ਦੇ ਸਰਗਨਾ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਬਰਾਮਦ ਕੀਤਾ ਹੈ | ਇਸ ਸੰਬੰਧੀ ਏ. ਸੀ. ਪੀ. ਹਰੀਸ਼ ਬਹਿਲ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਦੀ ...
ਲੁਧਿਆਣਾ, 21 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਿੰਦਰਾ ਕਾਲੋਨੀ 'ਚ ਅੱਜ ਦੁਪਹਿਰ ਸਾਧੂਆਂ ਦੇ ਭੇਸ 'ਚ ਲੋਕਾਂ ਨੂੰ ਲੁੱਟਣ ਵਾਲੇ ਨੌਜਵਾਨਾਂ ਦਾ ਲੋਕਾਂ ਵਲੋਂ ਹੋਈ ਕੁਟਾਪਾ ਚਾੜਿ੍ਹਆ ਗਿਆ | ਜਾਣਕਾਰੀ ਅਨੁਸਾਰ ਬਿੰਦਰਾ ਕਾਲੋਨੀ 'ਚ ਚਾਰ ਨੌਜਵਾਨ ਸਾਧੂਆਂ ਦੇ ਭੇਸ ...
ਹੰਬੜਾਂ, 21 ਮਈ (ਹਰਵਿੰਦਰ ਸਿੰਘ ਮੱਕੜ)-ਥਾਣਾ ਲਾਡੂਵਾਲ ਮੁਖੀ ਦੇ ਦਿਸ਼ਾ-ਨਿਰਦੇਸ਼ ਹੇਠ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹੰਬੜਾਂ ਪੁਲਿਸ ਟੀਮ ਨੂੰ ਉਦੋਂ ਵੱਡੀ ਸਫਲਤਾ ਮਿਲੀ, ਜਦੋਂ ਇਕ ਨੌਜਵਾਨ ਨੂੰ ਨਾਕੇ ਦੌਰਾਨ 15 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ...
ਮੀਟਿੰਗ 'ਚ ਬਲਾਕ ਕਮੇਟੀਆਂ ਦੀ ਮੈਂਬਰਸ਼ਿਪ ਤੇ ਪਾਰਟੀ ਦੀ ਮਜ਼ਬੂਤੀ ਸੰਬੰਧੀ ਕੀਤਾ ਵਿਚਾਰ-ਵਟਾਂਦਰਾ
ਲੁਧਿਆਣਾ, 21 ਮਈ (ਕਵਿਤਾ ਖੁੱਲਰ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਸ਼ੁਰੂ ਕੀਤੀਆਂ ਗਈਆਂ ਹਲਕਾ ਵਾਈਜ਼ ...
ਲੁਧਿਆਣਾ, 21 ਮਈ (ਆਹੂਜਾ)-ਬੋਰਸਟਲ ਜੇਲ੍ਹ 'ਚ ਅਧਿਕਾਰੀਆਂ ਵਲੋਂ ਕੀਤੀ ਚੈਕਿੰਗ ਦੌਰਾਨ ਹਵਾਲਾਤੀਆਂ ਪਾਸੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਅਧਿਕਾਰੀਆਂ ਵਲੋਂ ਬੀਤੀ ਰਾਤ ਜੇਲ੍ਹ 'ਚ ਚੈਕਿੰਗ ਕੀਤੀ ਗਈ ਤਾਂ ਚੈਕਿੰਗ ਦੌਰਾਨ ਉਥੋਂ 200 ...
ਭਾਮੀਆਂ ਕਲਾਂ, 21 ਮਈ (ਜਤਿੰਦਰ ਭੰਬੀ)-ਆਮ ਆਦਮੀ ਪਾਰਟੀ ਦੇ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੰੁਡੀਆਂ ਨੂੰ ਸਾਲ 2022-23 ਲਈ ਆਮ ਆਦਮੀ ਪਾਰਟੀ ਵਲੋਂ ਗਠਿਤ ਕੀਤੀਆਂ ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ, ਜਿਨ੍ਹਾਂ ਵਿਚ ਖੇਤੀਬਾੜੀ ਤੇ ਇਸ ਨਾਲ ਜੁੜੀਆਂ ...
ਡਾਬਾ/ਲੁਹਾਰਾ, 21 ਮਈ (ਕੁਲਵੰਤ ਸਿੰਘ ਸੱਪਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚ ਬਾਬਾ ਕਰਤਾਰ ਸਿੰਘ ਕਾਨਵੈਂਟ ਸਕੂਲ ਸ਼ਿਮਲਾਪੁਰੀ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਪਿ੍ੰਸੀਪਲ ਹਰਦੇਵ ਸਿੰਘ ਨੇ ਦੱਸਿਆ ਕਿ ਪਹਿਲੇ ਸਥਾਨ 'ਤੇ ...
ਲੁਧਿਆਣਾ, 21 ਮਈ (ਆਹੂਜਾ)-ਥਾਣਾ ਡਿਵੀਜ਼ਨ ਨੰਬਰ 6 'ਚ ਪੁਲਿਸ ਮੁਲਾਜ਼ਮਾਂ ਨਾਲ ਉਲਝਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖ਼ਤ ਸੌਰਵ ਗੋਇਲ ਵਾਸੀ ਮਾਡਲ ਟਾਊਨ ਐਕਸਟੈਨਸ਼ਨ ਵਜੋਂ ਕੀਤੀ ਗਈ ...
ਲੁਧਿਆਣਾ, 21 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਮਿਸ਼ਨਰ ਵਲੋਂ ਅੱਜ ਚਾਰ ਐਸ. ਐਚ. ਓ. ਸਮੇਤ 7 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ, ਜਦ ਕਿ 2 ਐਸ. ਐਚ. ਓ. ਨੂੰ ਲਾਈਨ ਹਾਜ਼ਰ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਹੈ | ਜਾਣਕਾਰੀ ਅਨੁਸਾਰ ਸਾਈਬਰ ਕ੍ਰਾਈਮ ਯੂਨਿਟ ਦੇ ...
ਆਲਮਗੀਰ, 21 ਮਈ (ਜਰਨੈਲ ਸਿੰਘ ਪੱਟੀ)-ਦੇਸ਼ ਦੇ ਨਾਮੀ ਹਸਪਤਾਲਾਂ ਸੇਲਬੀ, ਫੋਰਟਿਸ ਤੇ ਡੀ. ਐਮ. ਸੀ. ਹਸਪਤਾਲ ਵਿਖੇ ਸੇਵਾਵਾਂ ਦੇ ਚੁੱਕੇ ਜੋੜ ਬਦਲੀ ਦੇ ਮਾਹਿਰ ਸਰਜਨ ਡਾ. ਰਣਜੀਤ ਸਿੰਘ ਵਲੋਂ ਈਜਾਦ ਕੀਤੀ ਜ਼ੀਰੋ ਐਰਰ ਤਕਨੀਕ ਰਾਹੀਂ ਆਪਣੇ ਕੈਰੀਅਰ 'ਚ ਹੁਣ ਤੱਕ 15 ਹਜ਼ਾਰ ...
ਲੁਧਿਆਣਾ, 21 ਮਈ (ਸਲੇਮਪੁਰੀ)-ਸਿਵਲ ਸਰਜਨ ਡਾ. ਐਸ. ਪੀ. ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ 75ਵੇਂ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਤਹਿਤ ਵਿਸ਼ਵ ਤੰਬਾਕੂ ਦਿਵਸ ਦੇ ਸੰਦਰਭ 'ਚ ਜਾਗਰੂਕਤਾ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਹੈ, ਜੋ 31 ਮਈ ਤੱਕ ਜਾਰੀ ਰਹੇਗਾ | ਉਨ੍ਹਾਂ ...
ਲੁਧਿਆਣਾ, 21 ਮਈ (ਕਵਿਤਾ ਖੁੱਲਰ)-ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਲੇਖਕ ਬੂਟਾ ਸਿੰਘ ਚੌਹਾਨ ਦਾ ਸਨਮਾਨ ਕਰਦਿਆਂ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਲੰਮੀ ਬਿਮਾਰੀ ਉਪਰੰਤ ਮੌਤ ਦੇ ਮੂੰਹ 'ਚੋਂ ਬੱਚ ਕੇ ਆਏ ...
ਇਯਾਲੀ/ਥਰੀਕੇ, 21 ਮਈ (ਮਨਜੀਤ ਸਿੰਘ ਦੁੱਗਰੀ)-ਕਾਂਗਰਸ ਐਸ. ਸੀ. ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਤੇ ਮੌਜੂਦਾ ਵਿਧਾਇਕ ਰਾਜ ਕੁਮਾਰ ਚੱਬੇਵਾਲ, ਕੋ-ਚੇਅਰਮੈਨ ਜੰਗ ਬਹਾਦਰ, ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਚੇਅਰਮੈਨ ਕਰਤਿੰਦਰਪਾਲ ਸਿੰਘ ਸਿੰਘਪੁਰਾ ਦੀ ਅਗਵਾਈ ਹੇਠ ...
ਲੁਧਿਆਣਾ, 21 ਮਈ (ਕਵਿਤਾ ਖੁੱਲਰ)-ਰੈੱਡ ਫਾਊਾਡੇਸ਼ਨ ਸਮਾਜ ਸੇਵੀ ਸੰਸਥਾ ਵਲੋਂ ਬੋਨ ਬਰੈੱਡ ਇੰਡਸਟਰੀ ਦੇ ਸਥਾਪਨਾ ਦਿਵਸ ਮੌਕੇ ਖ਼ੂਨਦਾਨ ਕੈਂਪ ਲਗਾਇਆ, ਜਿਸ ਦਾ ਉਦਘਾਟਨ ਬੋਨ ਬਰੈੱਡ ਦੇ ਮੁੱਖ ਪ੍ਰਬੰਧਕ ਮਨਜੀਤ ਸਿੰਘ ਨੇ ਕੀਤਾ | ਉਨ੍ਹਾਂ ਦੱਸਿਆ ਕਿ ਅੱਜ ਬੋਨ ਬਰੈੱਡ ...
ਲੁਧਿਆਣਾ, 21 ਮਈ (ਕਵਿਤਾ ਖੁੱਲਰ)-ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਪੰਜਾਬ ਵਲੋਂ ਰਵਿਦਾਸੀਆ ਕੌਮ ਦੇ ਮਹਾਨ ਸ਼ਹੀਦ ਸ੍ਰੀ 108 ਸੰਤ ਰਾਮਾਨੰਦ ਮਹਾਰਾਜ ਦੇ 13ਵੇਂ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਜ਼ਿਲ੍ਹਾ ਪੱਧਰੀ ਸ਼ਹੀਦੀ ਸਮਾਗਮ 4 ਜੂਨ ਨੂੰ ਡਾ. ਬੀ. ਆਰ. ਅੰਬੇਡਕਰ ...
ਲੁਧਿਆਣਾ, 21 ਮਈ (ਕਵਿਤਾ ਖੁੱਲਰ)-ਸੀਨੀਅਰ ਕਾਂਗਰਸੀ ਆਗੂ ਤੇ ਸਮਾਜ ਸੇਵਕ ਸਰਪੰਚ ਗੁਰਚਰਨ ਸਿੰਘ ਖੁਰਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਦੀਆਂ ਗ਼ਲਤ ਨੀਤੀਆਂ ਸਦਕਾ ਪਾਰਟੀ ਦੇ ਪ੍ਰਮੁੱਖ ਆਗੂ ਕਾਂਗਰਸ ਪਾਰਟੀ ਨੂੰ ਛੱਡਣ ਲਈ ਮਜਬੂਰ ਹੋ ...
ਲੁਧਿਆਣਾ, 21 ਮਈ (ਸਲੇਮਪੁਰੀ)-ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਦੀ ਇਕ ਵਿਸੇਸ਼ ਮੀਟਿੰਗ ਸਥਾਨਕ ਲੋਕ ਨਿਰਮਾਣ ਵਿਭਾਗ ਕੰਪਲੈਕਸ ਵਿਖੇ ਸੂਬਾ ਪ੍ਰਧਾਨ ਇੰਜ: ਦਿਲਪ੍ਰੀਤ ਸਿੰਘ ਲੋਹਟ ਤੇ ਸੂਬਾ ਜਨਰਲ ਸਕੱਤਰ ...
ਲੁਧਿਆਣਾ, 21 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਮਾਲਪੁਰ ਦੀ ਗੋਬਿੰਦ ਕਾਲੋਨੀ 'ਚ ਅੱਜ ਦਿਨ ਦਿਹਾੜੇ ਚੋਰ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਮੁੱਲ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਅੱਜ ਦੁਪਹਿਰ ਬਾਅਦ ਉਸ ਵਕਤ ਵਾਪਰੀ, ...
ਫੁੱਲਾਂਵਾਲ, 21 ਮਈ (ਮਨਜੀਤ ਸਿੰਘ ਦੁੱਗਰੀ)-ਦੁੱਗਰੀ ਧਾਦਰਾਂ ਰੋਡ ਵਿਖੇ ਆਰ ਵਨ ਫਿਟਨੈੱਸ ਤੇ ਸੱਟਰੈਂਥ ਵਨ ਵਲੋਂ ਪਹਿਲਾ ਬੈਂਚ ਪ੍ਰੈੱਸ ਬਰੂਡ ਮੈਚ ਪੰਜਾਬ ਸੀਰੀਜ਼ 2022 ਦੇ ਮੁਕਾਬਲੇ ਕਰਵਾਏ ਗਏ | ਮੁੱਖ ਸੰਚਾਲਕ ਅਸ਼ਵਨੀ ਕੁਮਾਰ ਤੇ ਮੋਨਿਕਾ ਨੇ ਦੱਸਿਆ ਕਿ ਇਸ ...
ਲੁਧਿਆਣਾ, 21 ਮਈ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ 'ਭਾਵਾਧਸ ਦੇ 58ਵੇਂ ਸਥਾਪਨਾ ਦਿਵਸ' ਦੇ ਸੰਬੰਧ 'ਚ ਸਥਾਨਕ ਪਿੰਡੀ ਦਿਆਲ ਧਰਮਸ਼ਾਲਾ (ਕਪੂਰ ਟੈਂਟ ਹਾਊਸ), ਕੈਲਾਸ਼ ਸਿਨੇਮਾ ...
ਲੁਧਿਆਣਾ, 21 ਮਈ (ਆਹੂਜਾ)-ਦੋਸਤ ਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾਉਣ ਦੇ ਮਾਮਲੇ 'ਚ ਪੁਲਿਸ ਨੇ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਅਬਦੁੱਲਾਪੁਰ ਬਸਤੀ ਦੇ ਰਹਿਣ ਵਾਲੇ ਵਿਜੈ ਕੁਮਾਰ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ...
ਲੁਧਿਆਣਾ, 21 ਮਈ (ਆਹੂਜਾ)-ਔਰਤਾਂ ਨਾਲ ਛੇੜਖ਼ਾਨੀ ਕਰਨ ਦੇ ਮਾਮਲਿਆਂ 'ਚ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਪੁਲਿਸ ਨੇੇ ਸ਼ਿਮਲਾਪੁਰੀ ਦੀ ਰਹਿਣ ਵਾਲੀ ਔਰਤ ਦੀ ਸ਼ਿਕਾਇਤ 'ਤੇ ਗੁਰਾਇਆ ਦੇ ਰਹਿਣ ਵਾਲੇ ਸੁਰਿੰਦਰ ...
ਲੁਧਿਆਣਾ, 21 ਮਈ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਤੇ ਦਫ਼ਤਰ ਇੰਚਾਰਜ ਬਲਵਿੰਦਰ ਸਿੰਘ ਬੰਟੀ ਦੇ ਮਾਤਾ ਦਰਸ਼ਨ ਕੌਰ ਦਿਉਲ ਪਿਛਲੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਅਤੇ ਅੰਤਿਮ ...
ਲੁਧਿਆਣਾ, 21 ਮਈ (ਪੁਨੀਤ ਬਾਵਾ)-ਗੁਰੂ ਨਾਨਕ ਕਾਲਜ ਲੜਕੀਆਂ ਮਾਡਲ ਟਾਊਨ ਲੁਧਿਆਣਾ ਵਿਖੇ ਸਾਬਕਾ ਵਿਦਿਆਰਥੀਆਂ ਦੇ ਸਨਮਾਨ 'ਚ ਇਕ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਗੁਰਬੀਰ ਸਿੰਘ (ਪ੍ਰਧਾਨ ਗੁਰੂ ਨਾਨਕ ਐਜੂਕੇਸ਼ਨ ਟਰਸਟ) ਨੇ ਸਮਾਰੋਹ 'ਚ ...
ਲੁਧਿਆਣਾ, 21 ਮਈ (ਜੋਗਿੰਦਰ ਸਿੰਘ ਅਰੋੜਾ)-ਖ਼ੁਰਾਕ ਸਪਲਾਈ ਵਿਭਾਗ ਵਲੋਂ ਘਰੇਲੂ ਗੈਸ ਦੀ ਦੁਰਵਰਤੋਂ ਤੇ ਕਾਲਾਬਜ਼ਾਰੀ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ 'ਚ ਹੋਰ ਤੇਜ਼ੀ ਲਿਆਉਂਦਿਆਂ ਹੋਇਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਛਾਪੇਮਾਰੀ ਕੀਤੀ ਗਈ, ਜਿਸ ...
ਲੁਧਿਆਣਾ, 21 ਮਈ (ਸਲੇਮਪੁਰੀ)-ਦੇਸ਼ 'ਚ ਸਮਾਜਿਕ ਅਸ਼ਾਂਤੀ ਪੈਦਾ ਕਰਨ ਵਾਲੀਆਂ ਮੁੱਠੀ ਭਰ ਤਾਕਤਾਂ ਦੇ ਯਤਨਾਂ ਨੂੰ ਰੋਕਣਾ ਇਸ ਵੇਲੇ ਸਮੇਂ ਦੀ ਮੁੱਖ ਲੋੜ ਹੈ | ਜੇਕਰ ਇਨ੍ਹਾਂ ਤਾਕਤਾਂ ਨੂੰ ਨਾ ਰੋਕਿਆ ਗਿਆ ਤਾਂ ਨੇੜ ਭਵਿੱਖ ਵਿਚ ਇਸ ਤੋਂ ਨਿਕਲਣ ਵਾਲੇ ਮਾੜੇ ਨਤੀਜੇ ...
ਲੁਧਿਆਣਾ, 21 ਮਈ (ਆਹੂਜਾ)-ਜਾਇਦਾਦ ਦੇ ਮਾਮਲੇ 'ਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਕਾਲੋਨਾਈਜਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਇਸ ਵਲੋਂ ਇਹ ਕਾਰਵਾਈ ਕੂਚਾ ਹਰਨਾਮ ਦਾਸ 'ਚ ਰਹਿੰਦੇ ਸਤਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਕਾਲੋਨਾਈਜ਼ਰ ਸਚਿਨ ਗੋਇਲ, ...
ਲੁਧਿਆਣਾ, 21 ਮਈ (ਪੁਨੀਤ ਬਾਵਾ)-ਸਥਾਨਕ ਹੋਟਲ ਪਾਰਕ ਪਲਾਜ਼ਾ ਵਿਖੇ ਆਈ. ਸੀ. ਐਸ. ਆਈ. ਦੇ ਐਨ. ਆਈ. ਆਰ. ਸੀ. ਦੇ ਲੁਧਿਆਣਾ ਚੈਪਰ ਨੇ ਸਟਾਰਟਅੱਪ 'ਇਕ ਕਦਮ ਨਿਰਭਰਤਾ ਵੱਲ' ਵਿਸ਼ੇ 'ਤੇ ਪੰਜਾਬ ਸਟੇਟ ਕਾਨਫ਼ਰੰਸ ਦੀ ਮੇਜ਼ਬਾਨੀ ਕੀਤੀ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਵਿੱਤ ...
ਲੁਧਿਆਣਾ, 21 ਮਈ (ਪੁਨੀਤ ਬਾਵਾ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਦੇ ਮਹਿਲਾ ਉਦਮੀ ਫੋਰਮ ਵਲੋਂ ਕਾਰੋਬਾਰ 'ਚ 'ਚੁਣੌਤੀਆਂ ਤੇ ਮੌਕਿਆਂ' ਬਾਰੇ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ, ਜਿਸ 'ਚ ਮਹਿਲਾ ਉਦਮੀਆਂ ਦੇ ਕੰਮ ਕਰਨ ਦੇ ਬਦਲ ਰਹੇ ...
ਲੁਧਿਆਣਾ, 21 ਮਈ (ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਲੰਮੀ ਬਿਮਾਰੀ ਤੋਂ ਬਾਅਦ ਅੱਜ ਸਵੇਰੇ ਮੁਹਾਲੀ ਦੇ ਇਕ ਨਿੱਜੀ ਹਸਪਤਾਲ 'ਚ ਦਿਹਾਂਤ ਹੋਣ 'ਤੇ ਸਾਬਕਾ ਕੇਂਦਰੀ ਮੰਤਰੀ ਤੇ ਐਮ. ਐਲ. ਸੀ. ਉੱਤਰ ...
ਲੁਧਿਆਣਾ, 21 ਮਈ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਟੀਚਿੰਗ ਅਸਾਮੀਆਂ ਦੀ ਭਰਤੀ ਵਿਚ ਰਾਖਵਾਂਕਰਨ ਨੀਤੀ ਲਾਗੂ ਕਰਾਉਣ ਦਾ ਮਾਮਲਾ ਉਪ ਕੁਲਪਤੀ ਦੀ ਨਿਯੁਕਤੀ ਤੱਕ ਲਟਕ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਪੀ. ਏ. ਯੂ. ਰਾਖਵਾਂਕਰਨ ਬਚਾਓ ...
ਲੁਧਿਆਣਾ, 21 ਮਈ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦਾ ਇਕ ਵਫ਼ਦ ਜ਼ਿਲ੍ਹਾ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ | ਮੀਟਿੰਗ ਦੌਰਾਨ ਨੇੜ-ਭਵਿੱਖ 'ਚ ...
ਲੁਧਿਆਣਾ, 21 ਮਈ (ਪੁਨੀਤ ਬਾਵਾ)-ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੇ 'ਏਕ ਭਾਰਤ ਸ੍ਰੇਸ਼ਠ ਭਾਰਤ' ਕਲੱਬ ਨੇ ਸਰੀਰਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਖੇਡਾਂ ਦੀ ਭਾਵਨਾ ਨੂੰ ਮਨਾਉਣ ਲਈ ਇਕ ਖੋ-ਖੋ ਟੂਰਨਾਮੈਂਟ ਕਰਵਾਇਆ | ਟੂਰਨਾਮੈਂਟ 21 ਕਾਲਜ ਦੇ ਖੇਡ ...
ਲੁਧਿਆਣਾ, 21 ਮਈ (ਕਵਿਤਾ ਖੁੱਲਰ)-ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੀ ਬਰਸੀ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ | ਸਥਾਨਕ ਘੰਟਾਘਰ ਚੌਕ ਨੇੜੇ ਸਥਿਤ ਕਾਂਗਰਸ ਦੇ ਮੁੱਖ ਦਫ਼ਤਰ 'ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ...
ਲੁਧਿਆਣਾ, 21 ਮਈ (ਪੁਨੀਤ ਬਾਵਾ)-ਗੁਰੂ ਨਾਨਕ ਕੰਨਿਆ ਕਾਲਜ ਮਾਡਲ ਟਾਊਨ ਲੁਧਿਆਣਾ ਵਿਖੇ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ, ਜਿਸ 'ਚ ਵਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਮੇਜਰ ਜਨਰਲ ਜਗਤਬੀਰ ਸਿੰਘ (ਰਿਟਾਇਰਡ) ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਮੂਲੀਅਤ ...
ਲੁਧਿਆਣਾ, 21 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਵਿਚੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਨੂੰ ਲੈ ਕੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਇਸ ਦੇ ਚਲਦੇ ਹੀ ਅੱਜ ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਜ਼ੋਨ ਏ. ਸਥਿਤ ...
ਲੁਧਿਆਣਾ, 21 ਮਈ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ-ਆਈ. ਐਮ. ਐਸ. ਐਮ. ਈ. ਆਫ਼ ਇੰਡੀਆ) ਨੇ ਹੋਟਲ ਰੈਡੀਸਨ ਬਲੂ ਲੁਧਿਆਣਾ ਵਿਖੇ 'ਪੰਜਾਬ ਦੀਆਂ ਐਮ. ਐਸ. ਐਮ. ਈ. ਸਨਅਤਾਂ 'ਚ ਊਰਜਾ ਕੁਸ਼ਲਤਾ ਦੇ ਉਪਾਅ' ਵਿਸ਼ੇ 'ਤੇ ਇਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX