ਮੋਰਿੰਡਾ, 21 ਮਈ (ਕੰਗ)-ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਮੋਰਿੰਡਾ ਵਿਚ ਫਾਟਕਾਂ ਦੇ ਵਾਰ-ਵਾਰ ਲੱਗਣ ਨਾਲ ਪੈਦਾ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਅੰਡਰ ਬਰਿੱਜ ਬਣਾਉਣ ਦੀ ਸ਼ੁਰੂਆਤ ਕਰਵਾਈ ਸੀ | ਜਿਸ ਦਿਨ ਤੋਂ ਪੁਲ ਦੀ ਸ਼ੁਰੂਆਤ ਹੋਈ ਹੈ, ਉਸੇ ਦਿਨ ਤੋਂ ਹੀ ਇਸ ਪੁਲ ਦੀ ਉਸਾਰੀ ਕਰਨ ਵਾਲੀ ਸਰਕਾਰੀ ਤੇ ਪ੍ਰਾਈਵੇਟ ਏਜੰਸੀ ਲਗਾਤਾਰ ਹੀ ਸਵਾਲਾਂ ਦੇ ਘੇਰੇ ਵਿਚ ਰਹੀ ਹੈ | ਜਦੋਂ ਤੋਂ ਆਮ ਆਦਮ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਸਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਬਣਾ ਕੇ ਪੁਲ ਨੂੰ ਬਣਾਉਣ ਦੀ ਗਤੀ ਵਿਚ ਤੇਜ਼ੀ ਲਿਆਉਣ ਵਿਚ ਤਾਂ ਕਾਫ਼ੀ ਹੱਦ ਤੱਕ ਕਾਮਯਾਬ ਰਹੇ ਪ੍ਰੰਤੂ ਇਸ ਪੁਲ ਦੇ ਕੰਮ ਦੇ ਮਿਆਰ ਦੀ ਗੱਲ ਕੀਤੀ ਜਾਵੇ ਤਾਂ ਇੰਝ ਜਾਪਦਾ ਹੈ ਕਿ ਅਧਿਕਾਰੀਆਂ ਤੇ ਕਰਮਚਾਰੀਆਂ 'ਚ ਕੋਈ ਵੀ ਸੁਧਾਰ ਹੋਇਆ ਨਹੀਂ ਜਾਪਦਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਲਖਵੀਰ ਸਿੰਘ ਲਵਲੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਸੁਖਦੀਪ ਸਿੰਘ ਭੰਗੂ, ਬਹਾਦਰ ਸਿੰਘ ਢੰਗਰਾਲੀ, ਪਰਮਜੀਤ ਸਿੰਘ ਗਿੱਲ, ਪਰਮਜੀਤ ਸਿੰਘ ਅਮਰਾਲੀ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਅੰਡਰ ਬਰਿੱਜ ਵਾਲੀ ਸੜਕ ਦੀ ਉਸਾਰੀ ਕਰਵਾਈ ਸੀ, ਜੋ ਕਿ ਬਗੈਰ ਕਿਸੇ ਬਾਰਿਸ਼ ਜਾਂ ਕਿਸੇ ਗੈਰ ਕੁਦਰਤੀ ਆਫ਼ਤ ਦੇ ਆਪਣੇ ਆਪ ਹੀ ਜ਼ਮੀਨ ਵਿਚ ਧਸ ਗਈ | ਜਿਸ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਪੁਲ ਦੀ ਉਸਾਰੀ ਨੂੰ ਲੈ ਕੇ ਕੋਈ ਦਿਨ ਅਜਿਹਾ ਨਹੀਂ ਰਿਹਾ, ਜਿਸ ਦਿਨ ਇਸ ਪੁਲ ਦੇ ਕੰਮ ਬਾਰੇ ਕੋਈ ਵਧੀਆ ਅਤੇ ਠੋਸ ਖ਼ਬਰ ਕਿਸੇ ਨੂੰ ਮਿਲੀ ਹੋਵੇ | ਭਾਵੇਂ ਇਸ ਪੁਲ ਦੇ ਨਾਲ ਬਣੀ ਸਰਵਿਸ ਲੇਨ ਦੀ ਗੱਲ ਹੋਵੇ, ਸੀਵਰੇਜ ਪਾਉਣ ਦੀ ਗੱਲ ਹੋਵੇ ਜਾਂ ਫਿਰ ਬਿਜਲੀ ਦੇ ਖੰਭਿਆਂ ਦੀ ਗੱਲ ਹੋਵੇ | ਮਗਰਲੇ ਢਾਈ ਸਾਲਾਂ ਤੋਂ ਇਸ ਪੁਲ ਦੀ ਉਸਾਰੀ ਕਾਰਨ ਮੋਰਿੰਡਾ ਦੇ ਇਸ ਬਜਾਰ ਦੇ ਲਗਭਗ 100 ਦੁਕਾਨਦਾਰ ਤਾਂ ਬਿਲਕੁਲ ਹੀ ਬੇਰੁਜ਼ਗਾਰ ਹੋ ਚੁੱਕੇ ਹਨ ਕਿਉਂਕਿ ਉਸਾਰੀ ਸਮੇਂ ਕੰਮ ਸਮੇਂ ਕੰਮ ਕਰਨ ਵਾਲੀ ਏਜੰਸੀ ਵਲੋਂ ਨਾ ਤਾਂ ਕਿਸੇ ਦੁਕਾਨਦਾਰ ਦੀ ਸਹੂਲਤ ਦਾ ਖ਼ਿਆਲ ਰੱਖਿਆ ਗਿਆ ਤੇ ਨਾ ਹੀ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਆਵਾਜਾਈ ਦਾ ਕੋਈ ਪ੍ਰਬੰਧ ਕੀਤਾ ਗਿਆ | ਲੰਘੀ ਸਰਕਾਰ ਵਲੋਂ ਵੀ ਕੰਮ ਕਰਨ ਵਾਲੇ ਠੇਕੇਦਾਰ ਨੂੰ ਕਿਸੇ ਰੋਕ-ਟੋਕ ਤੋਂ ਬਗੈਰ ਹੀ ਬੇਮਿਆਰੀ ਕੰਮ ਕਰਨ ਲਈ ਖੁੱਲ ਛੱਡਿਆ ਹੋਇਆ ਸੀ | ਇਸ ਦੀ ਤਾਜ਼ਾ ਮਿਸਾਲ ਦੋ ਦਿਨ ਪਹਿਲਾਂ ਬਣੀ ਸੜਕ ਨੇ ਸਾਬਿਤ ਕਰ ਦਿੱਤਾ ਕਿ ਇਸ ਸੜਕ 'ਤੇ ਕਿੰਨਾ ਕੁ ਵਧੀਆ ਸਮਾਨ ਵਰਤਿਆ ਗਿਆ ਹੈ | ਇਸ ਸੜਕ ਦੀ ਕੰਪੈਕਸ਼ਨ ਨੂੰ ਲੈ ਕੇ ਸਵਾਲ ਉੱਠ ਰਹੇ ਹਨ ਪ੍ਰੰਤੂ ਸਬੰਧਿਤ ਕਰਮਚਾਰੀ ਤੇ ਅਧਿਕਾਰੀ ਇਸ ਮਾਮਲੇ ਨੂੰ ਬਹੁਤ ਹਲਕੇ ਵਿਚ ਲੈ ਰਹੇ ਹਨ |
ਸ੍ਰੀ ਅਨੰਦਪੁਰ ਸਾਹਿਬ, 21 ਮਈ (ਜੇ ਐਸ ਨਿੱਕੂਵਾਲ)-ਇੱਥੋਂ ਦੇ ਕੋਟਲਾ ਪਾਵਰ ਹਾਊਸ ਦੀ ਰਹਿਣ ਵਾਲੀ ਹਾਕੀ ਖਿਡਾਰਨ ਪੂਨਮ ਕੁਮਾਰੀ (38) ਨੇ ਹਿਮਾਚਲ ਪ੍ਰਦੇਸ਼ ਦੀ ਹਾਕੀ ਟੀਮ ਵਿਚ ਸ਼ਮੂਲੀਅਤ ਕਰਕੇ ਤਿ੍ਵੈਂਦਰਮ ਵਿਖੇ ਹੋਈ ਮਾਸਟਰ ਖੇਡਾਂ ਵਿਚ ਕੇਰਲਾ ਨੂੰ ਤਿੰਨ ਗੋਲਾਂ ...
ਸ੍ਰੀ ਅਨੰਦਪੁਰ ਸਾਹਿਬ, 21 ਮਈ (ਕਰਨੈਲ ਸਿੰਘ)-ਖੇਤੀਬਾੜੀ ਵਿਭਾਗ ਝੋਨੇ ਦੇ ਇਸ ਸੀਜ਼ਨ ਵਿਚ ਝੋਨੇ ਦੀ ਸਿੱਧੀ ਬਿਜਾਈ ਦੇ ਟੀਚੇ ਨੂੰ ਪੂਰਾ ਕਰਨ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨੀ ਨਾਲ ਜੁੜੇ ਹੋਰ ਵਿਭਾਗਾਂ ਦਾ ਸਹਿਯੋਗ ਲੈ ਰਿਹਾ ਹੈ | ਖੇਤੀਬਾੜੀ ਵਿਭਾਗ ਦੇ ...
ਨੂਰਪੁਰ ਬੇਦੀ, 21 ਮਈ (ਚੌਧਰੀ)-ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ.ਪੀ.ਐੱਮ.ਓ.) ਦੀ ਜ਼ਿਲ੍ਹਾ ਰੂਪਨਗਰ ਇਕਾਈ ਦੀ ਇੱਕ ਅਹਿਮ ਬੈਠਕ ਮਾ. ਗੁਰਵਿੰਦਰ ਸਿੰਘ ਸਸਕੌਰ ਦੀ ਪ੍ਰਧਾਨਗੀ ਹੇਠ ਹੋਈ | ਬੈਠਕ 'ਚ ਕਿਰਤੀ ਅੰਦੋਲਨ ਦੇ ਸ਼ਹੀਦ ਕਰਤਾਰ ਚੰਦ ਤੇ ਉੱਘੇ ਮੁਲਾਜ਼ਮ ਆਗੂ ...
ਘਨੌਲੀ, 21 ਮਈ (ਜਸਵੀਰ ਸਿੰਘ ਸੈਣੀ)-ਭਾਖੜਾ ਨਹਿਰ 'ਚ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਗੇਟ ਨੰਬਰ ਅੱਠ 'ਤੇ ਨਹਿਰ 'ਚ ਇੱਕ ਅਣਪਛਾਤੇ ਵਿਅਕਤੀ ਦੀ ਬਿਨਾਂ ਕੱਪੜਿਆਂ ਤੋਂ ਲਾਸ਼ ਬਰਾਮਦ ਹੋਈ ਹੈ | ਮਿ੍ਤਕ ਦੀ 45 ਸਾਲ ਦੇ ਕਰੀਬ ਉਮਰ ਜਾਪਦੀ ਹੈ | ਘਨੌਲੀ ਪੁਲਿਸ ਨੇ ਲਾਸ਼ ...
ਰੂਪਨਗਰ, 21 ਮਈ (ਸਤਨਾਮ ਸਿੰਘ ਸੱਤੀ)-ਇਲਾਕੇ ਦੇ ਪ੍ਰਸਿੱਧ ਨਿੱਜੀ ਹਸਪਤਾਲ ''ਪਰਮਾਰ ਹਸਪਤਾਲ'' ਦੇ ਪ੍ਰਬੰਧਕੀ ਅਫਸਰ ਦੀ ਸ਼ਿਕਾਇਤ ਦੇ ਆਧਾਰ 'ਤੇ ਰੂਪਨਗਰ ਪੁਲਿਸ ਨੇ ਹਸਪਤਾਲ ਦੀ ਇੱਕ ਰਿਸੈੱਪਸ਼ਨਿਸਟ ਸਮੇਤ ਦੋ ਜਣਿਆਂ ਤੇ ਹਸਪਤਾਲ ਨਾਲ 13 ਲੱਖ 62 ਹਜ਼ਾਰ ਦੀ ਧੋਖਾਧੜੀ ...
ਪੁਰਖਾਲੀ, 21 ਮਈ (ਬੰਟੀ)-ਨੇੜਲੇ ਪਿੰਡ ਮਾਜਰੀ ਘਾੜ ਵਿਖੇ ਪੀਰਾਂ ਦੀ ਦਰਗਾਹ 'ਤੇ ਜੇਠ ਮਹੀਨੇ ਨੂੰ ਲੈ ਕੇ ਪੀਰਾਂ ਦਾ ਮੇਲਾ ਕਰਵਾਇਆ ਗਿਆ | ਸਵੇਰ ਸਮੇਂ ਝੰਡੇ ਦੀ ਰਸਮ ਨਿਭਾਈ ਗਈ, ਸ਼ਾਮ ਸਮੇਂ ਪੀਰਾਂ ਦੀ ਜਾਗੋ ਕੱਢੀ ਗਈ ਤੇ ਰਾਤ ਨੂੰ ਪ੍ਰਸਿੱਧ ਧਾਰਮਿਕ ਗਾਇਕ ਘੁੱਲਾ ...
ਰੂਪਨਗਰ, 21 ਮਈ (ਸਤਨਾਮ ਸਿੰਘ ਸੱਤੀ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਨੂੰ ਨਜਾਇਜ਼ ਕਾਬਜਕਾਰਾਂ ਕੋਲੋਂ ਮਿਤੀ 31 ਮਈ 2022 ਤੱਕ ਛੁਡਵਾਉਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ, ਰੂਪਨਗਰ ਡਾ: ਪ੍ਰੀਤੀ ਯਾਦਵ ਅਤੇ ਵਧੀਕ ਡਿਪਟੀ ਕਮਿਸ਼ਨਰ ...
ਸ੍ਰੀ ਅਨੰਦਪੁਰ ਸਾਹਿਬ, 21 ਮਈ (ਕਰਨੈਲ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ 1971 ਦੀ ਜੰਗ ਦੌਰਾਨ ਦੁਸ਼ਮਣ ਦੇਸ਼ ਦੇ ਦੰਦ ਖੱਟੇ ਕਰਵਾਉਂਦਿਆਂ ਸ਼ਹੀਦ ਹੋਏ ਯੋਧਿਆਂ ਦੀ ...
ਸ੍ਰੀ ਅਨੰਦਪੁਰ ਸਾਹਿਬ, 21 ਮਈ (ਜੇ. ਐਸ. ਨਿੱਕੂਵਾਲ)-ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨਿਕੰਮੀ ਸਾਬਤ ਹੋਈ ਹੈ ਤੇ ਅਣਜਾਣਪੁਣੇ ਵਿਚ ਲਏ ਜਾ ਰਹੇ ਫ਼ੈਸਲਿਆਂ ਕਾਰਨ ਮਾਨ ਸਰਕਾਰ ਦੀ ਸਥਿਤੀ ਹਾਸੋਹੀਣੀ ਬਣੀ | ਇਨ੍ਹਾਂ ...
ਘਨੌਲੀ, 21 ਮਈ (ਜਸਵੀਰ ਸਿੰਘ ਸੈਣੀ)-ਬੀਤੇ ਦਿਨੀਂ ਇਲਾਕਾ ਸੰਘਰਸ਼ ਕਮੇਟੀ ਲੋਦੀਮਾਜਰਾ ਵਲੋਂ ਪਿੰਡ ਬਹਾਦਰਪੁਰ ਵਿਖੇ ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ ਅਤੇ ਸਰਕਾਰੀ ਜ਼ਮੀਨਾਂ ਕਾਬਜ਼ ਕਾਰਾਂ ਤੋ ਛੁਡਾਉਣ ਲਈ ਵਿੱਢੀ ਗਈ ਮੁਹਿੰਮ ਦੇ ਸੰਬੰਧੀ ਇਕੱਤਰਤਾ ...
ਨੂਰਪੁਰ ਬੇਦੀ, 21 ਮਈ (ਢੀਂਡਸਾ)- ਨਜ਼ਦੀਕੀ ਪਿੰਡ ਜੱਟਪੁਰ ਵਿਖੇ ਮਮਤਾ ਦਿਵਸ ਮਨਾਇਆ ਗਿਆ | ਸੀ.ਐਚ.ਓ ਸੰਦੀਪ ਕੌਰ, ਏ.ਐਨ.ਐਮ ਹਰਜੀਤ ਕੌਰ, ਏ.ਐਨ.ਐਮ.ਜਸਵੀਰ ਕੌਰ ਅਤੇ ਹੈਲਥ ਵਰਕਰ ਅਮਨਦੀਪ ਕਲਵਾਂ ਨੇ ਕਿਹਾ ਕਿ ਮਮਤਾ ਦਿਵਸ ਜੱਚਾ ਤੇ ਬੱਚਾ ਦੋਵਾਂ ਦੀ ਸਿਹਤ ਸੁਰੱਖਿਆ ਲਈ ...
ਨੂਰਪੁਰ ਬੇਦੀ, 21 ਮਈ (ਹਰਦੀਪ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਪਾਣੀ ਨੂੰ ਬਚਾਉਣ ਅਤੇ ਝੋਨੇ ਦੀ ਖੇਤੀ ਵਿਚ ਲਾਗਤ ਨੂੰ ਘਟਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ...
ਨੰਗਲ, 21 ਮਈ (ਗੁਰਪ੍ਰੀਤ ਸਿੰਘ ਗਰੇਵਾਲ)-ਜ਼ਿਲ੍ਹਾ ਰੂਪਨਗਰ ਆਮ ਆਦਮੀ ਪਾਰਟੀ ਡਾਕਟਰ ਸੈੱਲ ਦੇ ਪ੍ਰਧਾਨ ਡਾਕਟਰ ਸੰਜੀਵ ਗੌਤਮ, ਡਾ. ਨਿਰਮਲ ਗੌਤਮ, ਪਰਵੀਨ ਅੰਸਾਰੀ ਪ੍ਰਧਾਨ ਆਮ ਆਦਮੀ ਪਾਰਟੀ ਘੱਟ ਗਿਣਤੀ ਸੈੱਲ, ਰਹਿਮਤ ਅਲੀ, ਅਸਰਫ਼ ਖ਼ਾਨ, ਰਾਮ ਕੁਮਾਰ ਸ਼ਰਮਾ, ਰਾਣਾ ...
ਨੂਰਪੁਰ ਬੇਦੀ, 21 ਮਈ (ਵਿੰਦਰ ਪਾਲ ਝਾਂਡੀਆ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਧਮਾਣਾ ਵਿਖੇ ਸਥਿਤ ਭੂਰੀਵਾਲਿਆਂ ਦੇ ਆਸ਼ਰਮ 'ਚ ਹਰ ਸਾਲ ਦੀ ਤਰ੍ਹਾਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮਲੀਨ ਸ੍ਰੀ ਸ੍ਰੀ 1008 ਸਵਾਮੀ ਭਗਤ ਰਾਮ ਭੂਰੀਵਾਲਿਆਂ ਦੇ ਜਨਮ ਦਿਵਸ ਨੂੰ ...
ਨੰਗਲ, 21 ਮਈ (ਗਰੇਵਾਲ)-ਜ਼ਿਲ੍ਹਾ ਰੂਪਨਗਰ ਸੀ. ਪੀ. ਆਈ. (ਐਮ) ਦੇ ਸਕੱਤਰ ਅਤੇ ਕਿਸਾਨ ਆਗੂ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੁਲਡੋਜ਼ਰ ਦੀ ਸਵਾਰੀ ਨਾ ਕਰਨ | ਗ਼ਰੀਬ ਲੋਕ ਪੰਜ ਪੰਜ ਮਰਲੇ ਦੇ ਸਰਕਾਰੀ ਪਲਾਟਾਂ 'ਚ ...
ਬੇਲਾ, 21 ਮਈ (ਮਨਜੀਤ ਸਿੰਘ ਸੈਣੀ)-ਬਾਬਾ ਮੱਖਣ ਸ਼ਾਹ ਲੁਬਾਣਾ ਕਲੱਬ ਪਿੰਡ ਸਲਾਹਪੁਰ ਦੇ ਚੇਅਰਮੈਨ, ਸਮਾਜ ਸੇਵੀ, ਪੱਤਰਕਾਰ ਗੁਰਮੁੱਖ ਸਿੰਘ ਸਲਾਹਪੁਰ ਨੇ ਆਪਣੇ ਜਨਮ ਦਿਨ 'ਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਲਾਹ ਪੁਰ ਦੇ ਬੱਚਿਆਂ ਨੂੰ ਵਿੱਦਿਆ ਸਮਗਰੀ ਵੰਡੀ ਅਤੇ ...
ਘਨੌਲੀ, 21 ਮਈ (ਜਸਵੀਰ ਸਿੰਘ ਸੈਣੀ)-ਪੰਥ ਪ੍ਰਤੀ ਵਡਮੁੱਲੀਆਂ ਸੇਵਾਵਾਂ ਬਦਲੇ ਇਲਾਕੇ ਦੇ ਪ੍ਰਸਿੱਧ ਕਥਾਵਾਚਕ ਭਾਈ ਸਤਨਾਮ ਸਿੰਘ ਘਨੌਲੀ ਦਾ ਪਟਨਾ ਸਾਹਿਬ ਵਿਖੇ ਪ੍ਰਚਾਰ ਫੇਰੀ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਤੇ ਹੋਰ ਸ਼ਖ਼ਸੀਅਤਾਂ ਵਲੋਂ ...
ਮੋਰਿੰਡਾ, 21 ਮਈ (ਕੰਗ)-ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪ੍ਰਧਾਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਪੀ.ਜੀ.ਆਈ. ਚੰਡੀਗੜ੍ਹ ਦੇ ...
ਢੇਰ, 21 ਮਈ (ਸ਼ਿਵ ਕੁਮਾਰ ਕਾਲੀਆ)-ਅੱਜ ਮੇਹਰ ਚੰਦ ਕਾਲਜ ਆਫ਼ ਐਜੂਕੇਸ਼ਨ ਭਨੂਪਲੀ ਵਿਖੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ | ਸਮਾਗਮ ਦਾ ਉਦਘਾਟਨ ਕਾਲਜ ਦੇ ਚੇਅਰਮੈਨ ਕੁਸ਼ਲ ਚੌਧਰੀ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਹਾਜ਼ਰ ਵਿਦਿਆਰਥੀਆਂ ਤੇ ਪਤਵੰਤੇ ਸੱਜਣਾਂ ...
ਡੇਰਾਬੱਸੀ, 21 ਮਈ (ਪੜ੍ਹੀ)-ਸਥਾਨਕ ਗਲੋਬਲ ਵਿਜ਼ਡਮ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਵਿੱਦਿਅਕ ਵਰ੍ਹੇ 'ਚ ਵਿਦਿਆਰਥੀਆਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਬੱਚੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ | ...
ਨੂਰਪੁਰ ਬੇਦੀ, 21 ਮਈ (ਵਿੰਦਰ ਪਾਲ ਝਾਂਡੀਆ)-ਬਾਬਾ ਦੀਪ ਸਿੰਘ ਯੂਥ ਕਲੱਬ ਬਾਲੇਵਾਲ ਦੇ ਨੌਜਵਾਨਾਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਢਾ ਮਿੱਠੇ ਜਲ ਦੀ ਛਬੀਲ ਨੂਰਪੁਰ ਬੇਦੀ-ਰੂਪਨਗਰ ਸੜਕ ਦੇ ਲਾਗੇ ਲਗਾਈ ਗਈ | ਇਸ ਸੜਕ 'ਤੇ ਆਉਣ ਜਾਣ ...
ਸ੍ਰੀ ਚਮਕੌਰ ਸਾਹਿਬ, 21 ਮਈ (ਜਗਮੋਹਣ ਸਿੰਘ ਨਾਰੰਗ)-ਭਾਰਤੀ ਜਨਤਾ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਹਲਕਾ ਇੰਚਾਰਜ ਦਰਸ਼ਨ ਸਿੰਘ ਸ਼ਿਵਜੋਤ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਕਾਰਜਕਾਰਨੀ ਦੇ ਮੈਂਬਰ ਪ੍ਰਵੇਸ਼ ਕੁਮਾਰ ਗੋਇਲ ਨੇ ਵਿਸ਼ੇਸ਼ ਤੌਰ ...
ਚੰਡੀਗੜ੍ਹ, 21 ਮਈ (ਪਰਵਾਨਾ) - ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਸੂਬੇ ਦੇ ਜਿਸ ਵੀ ਖੇਤਰ ਵਿਚ ਬਰਸਾਤ ਨਾਲ ਜਲਭਰਾਵ ਦੀ ਸਥਿਤੀ ਪੈਦਾ ਹੁੰਦੀ ਹੈ ਉਨ੍ਹਾਂ ਸਥਾਨਾਂ ਨੂੰ ਚੋਣ ਕਰ ਉਸ ਦਾ ਸਥਾਈ ਹੱਲ ਕੀਤਾ ਜਾਵੇ | ਸੂਬੇ ਦੇ ...
ਚੰਡੀਗੜ੍ਹ, 21 ਮਈ (ਵਿਕਰਮਜੀਤ ਸਿੰਘ ਮਾਨ)- ਦੇਸ਼ ਭਰ ਵਿਚ ਕਾਂਗਰਸ ਪਾਰਟੀ ਦੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਉਸ ਦੀ ਸਹਿਯੋਗੀ ਪਾਰਟੀ ਵੀ ਉਸ ਉੱਤੇ ਸਵਾਲ ਖੜ੍ਹੇ ਕਰਨ ਲੱਗੀ ਹੈ | ਮਹਾਰਾਸ਼ਟਰ ਵਿਚ ਕਾਂਗਰਸ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਕਾਂਗਰਸ ਦੀ ਮੌਜੂਦਾ ...
ਚੰਡੀਗੜ੍ਹ, 21 ਮਈ (ਅਜੀਤ ਬਿਊਰੋ)- ਸੂਚਨਾ ਤੇ ਲੋਕ ਸੰਪਰਕ ਆਫ਼ੀਸਰਜ਼ ਐਸੋਸੀਏਸ਼ਨ,ਪੰਜਾਬ ਨੇ ਵਿਭਾਗ ਦੇ ਜਾਇੰਟ ਡਾਇਰੈਕਟਰ ਸ੍ਰੀ ਕਿ੍ਸ਼ਨ ਲਾਲ ਰੱਤੂ ਦੀ ਬੇਵਕਤ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਦਾ ਅੱਜ ਮੋਹਾਲੀ ਦੇ ਮੈਕਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ | ...
ਚੰਡੀਗੜ੍ਹ, 21 ਮਈ (ਅਜਾਇਬ ਸਿੰਘ ਔਜਲਾ)- ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਅਤੇ ਹਰਿਆਣਾ ਸਰਕਾਰ ਦੁਆਰਾ ਸਾਂਝੇ ਰੂਪ ਵਿਚ 4 ਜੂਨ ਤੋਂ ਪੰਚਕੂਲਾ ਵਿਚ ਹੋਣ ਵਾਲੀ 'ਖੇਲ ਇੰਡੀਆ ਯੂਥ ਗੇਮਜ਼ 2021 ਦੀ ਲੜੀ ਵਿਚ ਆਯੋਜਕਾਂ ਵਲੋਂ ਇਕ ਪ੍ਰਮੋਸ਼ਨਲ ਇਵੇਂਟ ਕੀਤਾ ...
ਚੰਡੀਗੜ੍ਹ, 21 ਮਈ (ਵਿਕਰਮਜੀਤ ਸਿੰਘ ਮਾਨ)- ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਸਾਨੀ ਮੰਗਾਂ ਦਾ ਜਲਦ ਨਿਪਟਾਰਾ ਕਰਨ ਦੀ ਅਪੀਲ ਕੀਤੀ ਹੈ | ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਅਤੇ ...
ਸ੍ਰੀ ਚਮਕੌਰ ਸਾਹਿਬ, 21 ਮਈ (ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਸਾਦੇ ਸਮਾਗਮ ਦੌਰਾਨ ਆਲ ਇੰਡੀਆ ਰਾਜੀਵ ਗਾਂਧੀ ਬਿ੍ਗੇਡ ਦੇ ਸੂਬਾ ਪ੍ਰਧਾਨ ਕਮਲਪ੍ਰੀਤ ਸਿੰਘ ਭੰਗੂ ਨੇ ਨੇੜਲੇ ਪਿੰਡ ਮਨਜੀਤਪੁਰਾ ਦੇ ਜਗਤਾਰ ਸਿੰਘ ਨੂੰ ਸੂਬੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ | ਸ੍ਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX