ਐੱਸ. ਏ. ਐੱਸ. ਨਗਰ, 21 ਮਈ (ਕੇ. ਐੱਸ. ਰਾਣਾ)-ਪੰਜਾਬ ਭਰ ਤੋਂ ਆਏ ਹਜ਼ਾਰਾਂ ਡੇਅਰੀ ਫਾਰਮਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਵੇਰਕਾ ਮਿਲਕ ਪਲਾਂਟ ਮੁਹਾਲੀ ਅੱਗੇ ਇਕੱਤਰ ਹੋ ਕੇ ਸੂਬਾ ਸਰਕਾਰ ਖ਼ਿਲਾਫ਼ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ. ਡੀ. ਐਫ. ਏ.) ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਖੇਤੀਬਾੜੀ ਤੋਂ ਬਾਅਦ ਡੇਅਰੀ ਫਾਰਮਿੰਗ ਪੰਜਾਬ ਦੇ ਕਿਸਾਨਾਂ ਲਈ ਰੋਜ਼ੀ-ਰੋਟੀ ਦਾ ਦੂਜਾ ਸਭ ਤੋਂ ਵੱਡਾ ਸਾਧਨ ਹੈ | ਉਨ੍ਹਾਂ ਕਿਹਾ ਕਿ ਸੂਬਾ ਅੱਜ ਵਪਾਰਕ ਡੇਅਰੀ ਫਾਰਮਿੰਗ ਦੇ ਕਿੱਤੇ 'ਚ ਦੇਸ਼ 'ਚ ਪਹਿਲੇ ਸਥਾਨ 'ਤੇ ਹੈ ਅਤੇ ਪਰ ਇਸ ਦੇ ਬਾਵਜੂਦ ਅੱਜ ਹਰ ਡੇਅਰੀ ਫਾਰਮਰ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ | ਉਨ੍ਹਾਂ ਕਿਹਾ ਕਿ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਦੁੱਧ ਦੇ ਰੇਟ ਨਹੀਂ ਵਧਾਏ ਗਏ, ਪਰ ਹਰੇ ਚਾਰੇ, ਫੀਡ ਤੇ ਖਲ ਆਦਿ 'ਚ ਚੋਖਾ ਵਾਧਾ ਹੋ ਚੁੱਕਾ ਹੈ | ਪਿਛਲੇ ਦੋ ਸਾਲਾਂ 'ਚ ਪਸ਼ੂਆਂ ਦੇ ਚਾਰੇ ਦੇ ਰੇਟ ਦੁੱਗਣੇ ਹੋ ਗਏ ਹਨ ਅਤੇ ਏਨਾ ਵਾਧਾ ਪਿਛਲੇ 25 ਸਾਲਾਂ 'ਚ ਡੇਅਰੀ ਕਾਰੋਬਾਰ 'ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ | ਉਨ੍ਹਾਂ ਕਿਹਾ ਕਿ ਪਸ਼ੂ ਖੁਰਾਕ ਦਾ ਵੱਡਾ ਹਿੱਸਾ ਸੋਇਆਬੀਨ ਹੈ, ਜੋ ਇਕ ਸਾਲ ਪਹਿਲਾਂ 3200 ਰੁ. ਪ੍ਰਤੀ ਕੁਇੰਟਲ ਸੀ ਅਤੇ ਹੁਣ ਇਸ ਦੀ ਕੀਮਤ 6500 ਰੁ. ਪ੍ਰਤੀ ਕੁਇੰਟਲ ਹੈ | ਲਗਾਤਾਰ ਵਧ ਰਹੇ ਘਾਟੇ ਦੇ ਮੱਦੇਨਜ਼ਰ ਹੁਣ ਸਾਰੇ ਡੇਅਰੀ ਫਾਰਮ ਬੰਦ ਹੋਣ ਦੇ ਕਿਨਾਰੇ ਪਹੁੰਚ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜਥੇਬੰਦੀ ਨਵੀਂ ਸਰਕਾਰ ਨਾਲ ਕਈ ਮੀਟਿੰਗਾਂ ਕਰ ਚੁੱਕੀ ਹੈ, ਪਰ ਸਰਕਾਰ ਵਲੋਂ ਹੁਣ ਤੱਕ ਉਨ੍ਹਾਂ ਦੀਆਂ ਮੰਗਾਂ ਦੇ ਸੰਬੰਧ 'ਚ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਾ ਪਿਆ ਹੈ | ਉਨ੍ਹਾਂ ਦੱਸਿਆ ਕਿ ਹੋਰਨਾਂ ਰਾਜਾਂ ਜਿਵੇਂ ਕਿ ਹਰਿਆਣਾ ਤੇ ਰਾਜਸਥਾਨ 'ਚ 5 ਰੁ. ਪ੍ਰਤੀ ਲੀਟਰ, ਪੱਛਮੀ ਬੰਗਾਲ 'ਚ 7 ਰੁ. ਪ੍ਰਤੀ ਲੀਟਰ, ਉਤਰਾਖੰਡ 'ਚ 4 ਰੁ. ਪ੍ਰਤੀ ਲੀਟਰ ਅਤੇ ਤੇਲੰਗਾਨਾ 'ਚ 4 ਰੁ. ਪ੍ਰਤੀ ਲੀਟਰ ਉਥੋਂ ਦੀਆਂ ਸਰਕਾਰਾਂ ਡੇਅਰੀ ਫਾਰਮਰਾਂ ਨੂੰ ਵਿੱਤੀ ਸਹਾਇਤਾ ਦੇ ਰਹੀਆਂ ਹਨ, ਪਰ ਪੰਜਾਬ ਸਰਕਾਰ ਇਸ ਮਾਮਲੇ 'ਚ ਚੁੱਪੀ ਸਾਧੀ ਬੈਠੀ ਹੈ | ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ, ਧਰਨਾ ਜਾਰੀ ਰਹੇਗਾ |
ਡੇਅਰੀ ਫਾਰਮਰਾਂ ਦੇ ਵੱਡੇ ਇਕੱਠ ਕਾਰਨ ਖਰੜ-ਚੰਡੀਗੜ੍ਹ ਹਾਈਵੇਅ ਹੋਇਆ ਜਾਮ
ਵੇਰਕਾ ਮਿਲਕ ਪਲਾਂਟ ਮੁਹਾਲੀ ਅੱਗੇ ਪੰਜਾਬ ਭਰ ਤੋਂ ਆਏ ਡੇਅਰੀ ਫਾਰਮਰਾਂ ਦੇ ਵੱਡੇ ਇਕੱਠ ਕਾਰਨ ਖਰੜ-ਚੰਡੀਗੜ੍ਹ ਹਾਈਵੇਅ ਜਾਮ ਹੋ ਗਿਆ, ਜਿਸ ਕਾਰਨ ਸੜਕ 'ਤੇ ਦੂਰ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ | ਇਸ ਦੌਰਾਨ ਟ੍ਰੈਫ਼ਿਕ ਪੁਲਿਸ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ ਅਤੇ ਟ੍ਰੈਫ਼ਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਆਵਾਜਾਈ ਨੂੰ ਸੁਚਾਰੂ ਕਰਵਾਉਣ ਲਈ ਸਾਰੀ ਟ੍ਰੈਫ਼ਿਕ ਨੂੰ ਸੰਨੀ ਇਨਕਲੇਵ ਤੋਂ ਏਅਰਪੋਰਟ ਰੋਡ ਨੂੰ ਡਾਈਵਰਟ ਕਰਨਾ ਪਿਆ |
ਚੰਡੀਗੜ੍ਹ, 21 ਮਈ (ਅਜੀਤ ਬਿਊਰੋ)- ਦੁੱਧ ਉਤਪਾਦਕਾਂ ਨੂੰ ਲਗਾਤਾਰ ਵਧ ਰਹੀਆਂ ਪਸ਼ੂ ਖ਼ੁਰਾਕ ਦੀਆਂ ਕੀਮਤਾਂ ਅਤੇ ਹੋਰ ਲਾਗਤਾਂ 'ਚ ਹੋ ਰਹੇ ਵਾਧੇ ਨਾਲ ਨਜਿੱਠਣ ਲਈ ਮਿਲਕਫੈੱਡ ਵਲੋਂ 21 ਮਈ, 2022 ਤੋਂ ਦੁੱਧ ਦੇ ਖ਼ਰੀਦ ਭਾਅ 'ਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ...
ਗੋਬਿੰਦਘਾਟ (ਉਤਰਾਖੰਡ), 21 ਮਈ- (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਲਈ ਅੱਜ ਪਹਿਲਾ ਜਥਾ ਆਪਣੇ ਦੂਜੇ ਪੜਾਅ ਗੁਰਦੁਆਰਾ ਗੋਬਿੰਦ ਘਾਟ ਤੋਂ ਪੰਜ ਪਿਆਰਿਆਂ ਦੀ ...
ਪਟਿਆਲਾ, 21 ਮਈ (ਗੁਰਪ੍ਰੀਤ ਸਿੰਘ ਚੱਠਾ)-ਸ਼ਾਹੀ ਠਾਠ ਬਾਠ 'ਚ ਜ਼ਿੰਦਗੀ ਬਸਰ ਕਰਨ ਵਾਲੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 34 ਸਾਲ ਪੁਰਾਣੇ ਸੜਕ ਹਿੰਸਾ ਮਾਮਲੇ 'ਚ ਸੁਣਾਈ ਗਈ ਇਕ ਸਾਲ ਦੀ ਸਜ਼ਾ ਤੋਂ ਬਾਅਦ ਸੂਚਨਾ ਅਨੁਸਾਰ ਅੱਜ ਪਹਿਲੀ ਰਾਤ ...
ਸਮਰਾਲਾ, 21 ਮਈ (ਗੋਪਾਲ ਸੋਫ਼ਤ, ਕੁਲਵਿੰਦਰ ਸਿੰਘ)-ਇੱਥੋਂ ਨਜ਼ਦੀਕ ਪਿੰਡ ਭਗਵਾਨਪੁਰਾ ਨੇੜੇ ਠੇਕੇ ਦੇ ਕਰਿੰਦੇ ਪਿੰਡ ਮੁੱਤਿਓਾ ਦੇ ਵਸਨੀਕ ਯਾਦਵਿੰਦਰ ਸਿੰਘ ਦੇ ਹੋਏ ਕਤਲ ਦੀ ਗੁੱਥੀ ਸਥਾਨਕ ਪੁਲਿਸ ਨੇ ਤਿੰਨ ਦਿਨਾਂ 'ਚ ਹੀ ਸੁਲਝਾ ਲਈ ਹੈ | ਜਿਸ 'ਚ ਮਿ੍ਤਕ ਦੀ ਪਤਨੀ ਹੀ ...
ਤਰਨ ਤਾਰਨ, 21 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਦੇਊ ਦੇ ਰਹਿਣ ਵਾਲੇ ਇਕ ਨੌਜਵਾਨ ਅਤੇ ਮੋਗੇ ਜ਼ਿਲ੍ਹੇ 'ਚ ਵਿਆਹੀ ਉਸ ਦੀ ਪ੍ਰੇਮਿਕਾ ਨੇ ਜ਼ਹਰਿਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ, ਜਿਨ੍ਹਾਂ ਦੀਆਂ ਲਾਸ਼ਾਂ ਪਿੰਡ ਦੇ ਬਾਹਰ ਮਿਲੀਆਂ ਹਨ | ...
ਤਰਨ ਤਾਰਨ, 21 ਮਈ (ਹਰਿੰਦਰ ਸਿੰਘ)-ਤਰਨਤਾਰਨ ਰੇਲਵੇ ਲਾਈਨ ਨਜ਼ਦੀਕ ਡੇਰਾ ਬਾਬਾ ਜਗਤਾਰ ਸਿੰਘ ਵਿਖੇ ਗਰਮੀ ਨਾਲ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ | ਰੇਲਵੇ ਪੁਲਿਸ ਵਲੋਂ ਇਸ ਸੰਬੰਧ 'ਚ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ | ਰੇਲਵੇ ...
ਮਿਆਣੀ, 21 ਮਈ (ਹਰਜਿੰਦਰ ਸਿੰਘ ਮੁਲਤਾਨੀ)-ਅੱਜ ਦੇਰ ਸ਼ਾਮ ਟਾਂਡਾ ਦੇ ਨੇੜੇ ਪੈਂਦੇ ਪਿੰਡ ਅਬਦੁਲਾਪੁਰ ਵਿਖੇ ਦਰਿਆ ਬਿਆਸ ਦੇ ਕੰਢੇ ਨਹਾਉਂਦੇ ਸਮੇਂ ਜੀਜਾ ਸਾਲਾ ਦਰਿਆ ਦੇ ਤੇਜ਼ ਵਹਾਅ ਦੇ ਚਲਦੇ ਡੁੱਬ ਗਏ | ਦਰਿਆ ਬਿਆਸ ਦੇ ਕੰਢੇ ਪੈਂਦੇ ਪਿੰਡ ਅਬਦੁੱਲਾਪੁਰ ਨੇੜੇ ਇਕ ...
ਚੰਡੀਗੜ੍ਹ, 21 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਕਿਸਾਨਾਂ ਨੂੰ ਬਦਲਵੀਆਂ ਫ਼ਸਲਾਂ ਦੀ ਬਿਜਾਈ ਕਰ ਕੇ ਪਾਣੀ ਦੀ ਬੱਚਤ ਕਰਨ ਦੀ ਕੀਤੀ ਅਪੀਲ 'ਤੇ ਪੰਜਾਬ 'ਚ ਇਸ ਸਾਲ 1.25 ਲੱਖ ਏਕੜ (50,000 ਹੈਕਟੇਅਰ) ਰਕਬੇ 'ਚ ਮੂੰਗੀ ਦੀ ਬਿਜਾਈ ਹੋਣ ਨਾਲ ਨਵਾਂ ...
ਅੰਮਿ੍ਤਸਰ/ਜਲੰਧਰ ਛਾਉਣੀ , 21 ਮਈ (ਰੇਸ਼ਮ ਸਿੰਘ, ਪਵਨ ਖਰਬੰਦਾ)-ਜੂਨ ਦੇ ਪਹਿਲੇ ਹਫ਼ਤੇ ਸਾਕਾ ਨੀਲਾ ਤਾਰਾ ਦੀ ਵਰੇ੍ਹਗੰਢ ਮੌਕੇ ਸ਼ਹਿਰ ਦੀ ਸੁਰੱਖਿਆ ਲਈ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ | ਇਹ ਪ੍ਰਗਟਾਵਾ ਅੱਜ ਇੱਥੇ ਪੁਲਿਸ ਲਾਈਨ ਵਿਖੇ ਸੁਰੱਖਿਆ ਤੇ ਕਾਨੂੰਨ ...
ਗੁਰਾਇਆ, 21 ਮਈ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਪਾਸਲਾ ਵਿਖੇ ਦਿਲ ਕੰਬਾਊ ਘਟਨਾ 'ਚ ਦੋ ਬੱਚਿਆਂ ਦੀ ਤਲਾਬ 'ਚ ਡੁੱਬਣ ਨਾਲ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਏਕਮ ਹੀਰ ਪੁੱਤਰ ਸੁਖਦੀਪ ਕੁਮਾਰ 7 ਸਾਲ ਅਤੇ ਮੋਹਿਤ ਪੁੱਤਰ ਰਵਿੰਦਰਜੀਤ ਉਮਰ 7 ਸਾਲ, ਸਕੂਲ ਤੋਂ ਆਉਣਾ ...
ਤਰਨ ਤਾਰਨ, 21 ਮਈ (ਹਰਿੰਦਰ ਸਿੰਘ)-ਭਿੱਖੀਵਿੰਡ ਵਿਖੇ ਸੁਨਿਆਰੇ ਦਾ ਕੰਮ ਕਰਦੇ ਇਕ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ | ਇਹ ਹੱਤਿਆ ਭਿੱਖੀਵਿੰਡ ਤੋਂ ਅੰਮਿ੍ਤਸਰ ਆਉਂਦਿਆਂ ਰਸਤੇ 'ਚ ਹੀ ਅਗਵਾ ਕਰ ਕੇ ਕੀਤੀ ਗਈ ਅਤੇ ...
ਬੁਢਲਾਡਾ, 21 ਮਈ (ਸਵਰਨ ਸਿੰਘ ਰਾਹੀ)- ਨੇੜਲੇ ਪਿੰਡ ਦੋਦੜਾ ਵਿਖੇ ਜ਼ਮੀਨੀ ਮਾਮਲੇ ਨੂੰ ਲੈ ਕੇ ਪੁੱਤ ਵਲੋਂ ਬਜ਼ੁਰਗ ਪਿਤਾ ਦੀ ਹੱਤਿਆ ਕੀਤੇ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਮਿ੍ਤਕ ਪ੍ਰੀਤਮ ਸਿੰਘ ਦੀ ਲੜਕੀ ਜਸਵਿੰਦਰ ਕੌਰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ...
ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 21 ਮਈ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਭਾਜਪਾ 'ਚ ਸ਼ਮੂਲੀਅਤ ਕਰਨ ਮਗਰੋਂ ਹੁਣ ਭਾਜਪਾ ਉਨ੍ਹਾਂ ਨੂੰ ਲੋਕ ਸਭਾ ਜ਼ਿਮਨੀ ਚੋਣ ਸੰਗਰੂਰ 'ਚ ਉਤਾਰਨ ਬਾਰੇ ਵਿਚਾਰ ਕਰ ਰਹੀ ਹੈ | ਭਾਜਪਾ ਦੇ ਸੂਤਰਾਂ ਅਨੁਸਾਰ ...
ਲੁਧਿਆਣਾ, 21 ਮਈ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਵਣ ਵਿਭਾਗ 'ਚ 6 ਉਪ ਵਣ ਰੇਂਜਰਾਂ ਨੂੰ ਪਦ-ਉੱਨਤ ਕਰਦਿਆਂ ਵਣ ਰੇਂਜਰ ਬਣਾਇਆ ਗਿਆ ਹੈ | ਮੁੱਖ ਵਣ-ਪਾਲ ਪੰਜਾਬ ਮੁਹਾਲੀ ਵਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਅਮਨਦੀਪ ਸਿੰਘ ਉਪ ਵਣ ਰੇਂਜਰ ਪਟਿਆਲਾ ਮੰਡਲ ਨੂੰ , ...
ਲੁਧਿਆਣਾ, 21 ਮਈ (ਪਰਮਿੰਦਰ ਸਿੰਘ ਆਹੂਜਾ)- ਸਿਹਤ ਅਧਿਕਾਰੀਆਂ ਵਲੋਂ ਬੁੱਧਵਾਰ ਨੂੰ ਰਿਸ਼ੀ ਨਗਰ ਸਥਿਤ ਅਣਅਧਿਕਾਰਿਤ ਸਕੈਨਿੰਗ ਸੈਂਟਰ 'ਤੇ ਛਾਪਾਮਾਰੀ ਕਰ ਕੇ ਗਿ੍ਫ਼ਤਾਰ ਕੀਤੀ ਮਹਿਲਾ ਡਾ. ਮਹਿੰਦਰ ਕੌਰ ਨੇ ਪੁਲਿਸ ਹਿਰਾਸਤ 'ਚ ਸਨਸਨੀਖੇਜ਼ ਖੁਲਾਸੇ ਕੀਤੇ ਹਨ, ਜਿਸ ...
ਚੰਡੀਗੜ੍ਹ, 21 ਮਈ (ਪ੍ਰੋ. ਅਵਤਾਰ ਸਿੰਘ)- ਪੰਥਕ ਜਥੇਬੰਦੀ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ ਤੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਕਈ ਜ਼ਿਲਿ੍ਹਆਂ ਦੇ ਪ੍ਰਧਾਨ ਤੇ ਮੁੱਖ ਮੀਡੀਆ ਸਲਾਹਾਕਾਰ ਦੀ ਸੂਚੀ ਜਾਰੀ ਕੀਤੀ, ਜੋ ਅੱਜ ਨਵੇਂ ਨਿਯੁਕਤ ਜ਼ਿਲ੍ਹਾ ...
ਚੰਡੀਗੜ੍ਹ, 21 ਮਈ (ਐਨ.ਐਸ ਪਰਵਾਨਾ)-ਸਰਕਾਰੀ ਹਲਕਿਆਂ ਤੋਂ ਪਤਾ ਚੱਲਿਆ ਹੈ ਕਿ ਪੰਜਾਬ ਤੋਂ ਰਾਜ ਸਭਾ ਦੀਆਂ 2 ਸੀਟਾਂ ਲਈ ਚੋਣ 10 ਜੂਨ ਨੂੰ ਹੋ ਰਹੀਆਂ ਹਨ, ਜਿਨ੍ਹਾਂ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ਦੀ ਜਿੱਤ ਯਕੀਨੀ ਦਿਖਾਈ ਦੇ ਰਹੀ ਹੈ | ਇਹ ...
ਚੱਬੇਵਾਲ-ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ 'ਚ ਜਮੁਨਾ ਨਦੀ ਦੇ ਕੰਢੇ 'ਤੇ ਸਥਿਤ ਹੈ | ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਸ੍ਰੀ ਪਾਉਂਟਾ ਸਾਹਿਬ ਦੇ ਦਰਬਾਰ ਸਾਹਿਬ ਦਾ ...
ਰਾਜਾਸਾਂਸੀ, 21 ਮਈ (ਹਰਦੀਪ ਸਿੰਘ ਖੀਵਾ)-ਬੀਤੀ ਰਾਤ ਰਾਜਧਾਨੀ ਦਿੱਲੀ 'ਚ ਅਚਾਨਕ ਮੌਸਮ ਖ਼ਰਾਬ ਹੋਣ ਕਾਰਨ ਦਿੱਲੀ ਉਤਰਨ ਵਾਲੀਆਂ ਵੱਖ-ਵੱਖ 17 ਉਡਾਣਾਂ ਦਾ ਰੂਟ ਬਦਲਦਿਆਂ ਐਮਰਜੈਂਸੀ ਡਾਇਵਰਟ ਕਰ ਕੇ ਅੰਮਿ੍ਤਸਰ ਦੇ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਸੀ.ਆਈ.ਏ. ਸਟਾਫ਼ ਦੀ ਟੀਮ ਨੇ ਦਿਲਪ੍ਰੀਤ ਬਾਬਾ (ਗੈਂਗਸਟਰ) ਗੈਂਗ ਨਾਲ ਸੰਬੰਧਿਤ 2 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ...
ਫ਼ਿਰੋਜ਼ਪੁਰ, 21 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ 'ਚ ਬਸਤੀ ਸ਼ੇਖਾਂ ਵਾਲੀ 'ਚ ਇਕ ਹੋਰ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ | ਮਿ੍ਤਕ ਦੀ ਪਛਾਣ ਸੂਰਜ (22) ਪੁੱਤਰ ਦਿਆਲੀ ਵਾਸੀ ਬਸਤੀ ਸ਼ੇਖਾਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਵਜੋਂ ਦੱਸੀ ਗਈ ਹੈ | ਮਿ੍ਤਕ ਦੇ ਪਰਿਵਾਰਕ ...
ਨਰਪਿੰਦਰ ਸਿੰਘ ਧਾਲੀਵਾਲ ਰਾਮਪੁਰਾ ਫੂਲ, 21 ਮਈ- ਨਸ਼ਿਆਂ ਦੀ ਪੂਰਤੀ ਲਈ ਪੰਜਾਬੀ ਮੁੰਡੇ ਅਪਰਾਧ ਦੇ ਰਾਹ ਪਏ ਹੋਏ ਹਨ | ਨਸ਼ੇੜੀਆਂ ਵਲੋਂ ਜਿੱਥੇ ਸ਼ਹਿਰਾਂ ਅੰਦਰ ਝਪਟਮਾਰਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਆਮ ਲੋਕਾਂ ਨਾਲ ਬਿਨਾ ਮਤਲਬ ਤੋਂ ਲੜਾਈ ਝਗੜੇ ਕਰਨ ਦੇ ...
ਪੋਕਰੋਵਸਕ (ਯੂਕਰੇਨ), 21 ਮਈ (ਏਜੰਸੀ)-ਰੂਸ ਨੇ ਲਗਪਗ ਤਿੰਨ ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਮਾਰੀਓਪੋਲ 'ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ | ਯੂਕਰੇਨ ਦੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਇਸ ਬੰਦਰਗਾਹ ਸ਼ਹਿਰ 'ਤੇ ਰੂਸ ਦਾ ਕਬਜ਼ਾ ਜੰਗ ਦੌਰਾਨ ਉਸ ਦੀ ਸਭ ਤੋਂ ਵੱਡੀ ...
ਜੰਮੂ, 21 ਮਈ (ਪੀ.ਟੀ.ਆਈ.)-ਪੰਜਾਬ ਤੇ ਜੰਮੂ-ਕਸ਼ਮੀਰ ਦੇ ਸੀਨੀਅਰ ਅਧਿਕਾਰੀਆਂ ਵਲੋਂ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦੀ ਪ੍ਰਗਤੀ ਦਾ ਸਾਂਝੇ ਤੌਰ 'ਤੇ ਨਿਰੀਖਣ ਕੀਤਾ ਗਿਆ | ਜੰਮੂ-ਕਸ਼ਮੀਰ ਦੇ ਜਲ ਸ਼ਕਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਅਸ਼ੋਕ ਕੁਮਾਰ ਪਰਮਾਰ ਵਲੋਂ ...
ਨਵੀਂ ਦਿੱਲੀ, 21 ਮਈ (ਪੀ.ਟੀ.ਆਈ.)-ਰਾਸ਼ਟਰੀ ਰਾਜਧਾਨੀ 'ਚ ਅੱਜ ਸੀ.ਐਨ.ਜੀ. ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਪਿਛਲੇ 2 ਮਹੀਨਿਆਂ 'ਚ ਸੀ.ਐਨ.ਜੀ. ਦੀਆਂ ਕੀਮਤਾਂ 'ਚ 13ਵੀਂ ਵਾਰ ਵਾਧਾ ਕੀਤਾ ਜਾ ਚੁੱਕਾ ਹੈ | ਸੀ.ਐਨ.ਜੀ. ਦੀ ...
ਨਵੀਂ ਦਿੱਲੀ, 21 ਮਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ 'ਚ ਹੋ ਰਹੇ ਕਵਾਡ ਸਿਖਰ ਸੰਮੇਲਨ ਦੌਰਾਨ ਆਪਣੇ ਲਗਪਗ 40 ਘੰਟਿਆਂ ਦੇ ਠਹਿਰਾਅ ਦੌਰਾਨ ਜਿਥੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਆਸਟ੍ਰੇਲੀਆ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਮੇਤ ਕਵਾਡ ਦੀ ...
ਚੰਡੀਗੜ੍ਹ, 21 ਮਈ (ਅਜੀਤ ਬਿਊਰੋ)- ਪੰਜਾਬ ਸਰਕਾਰ ਐਗਰੋ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਉਚੇਚੇ ਯਤਨ ਕਰ ਰਹੀ ਹੈ | ਇਸ ਕਾਰਜ 'ਚ ਪੰਜਾਬੀ ਪ੍ਰਵਾਸੀਆਂ ਵਲੋਂ ਵਿਖਾਏ ਜਾ ਰਹੇ ਉਤਸ਼ਾਹ ਦਾ ਪੰਜਾਬ ਸਰਕਾਰ ਪੂਰਾ ਸਤਿਕਾਰ ਕਰੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ...
ਜਲੰਧਰ, 21 ਮਈ (ਜਸਪਾਲ ਸਿੰਘ)- ਸੂਚਨਾ ਤਕਨਾਲੋਜੀ ਦੇ ਖੇਤਰ 'ਚ ਪੰਜਾਬ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇਸ ਨੂੰ ਆਈ. ਟੀ. ਹੱਬ ਦੇ ਤੌਰ 'ਤੇ ਉਭਾਰਨ ਦੀ ਲੋੜ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਫਰੀਕਨ ਦੇਸ਼ ਘਾਨਾ ਦੇ ਉੱਘੇ ਆਈ. ਟੀ. ਕੰਪਨੀ ਆਈ. ਪੀ. ਐਮ. ਸੀ ਦੇ ਸੰਸਥਾਪਕ ...
ਜਲੰਧਰ, 21 ਮਈ (ਜਸਪਾਲ ਸਿੰਘ)-ਜੰਗ-ਏ-ਆਜ਼ਾਦੀ ਯਾਦਗਾਰ ਕਰਤਾਰਪੁਰ ਵਿਖੇ ਅੱਜ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਸਰਪ੍ਰਸਤੀ ਅਤੇ ਵਿਸ਼ੂ ਸ਼ਰਮਾ ਦੀ ਨਿਰਦੇਸ਼ਨਾ ਹੇਠ ਆਜ਼ਾਦੀ ਸੰਘਰਸ਼ ਦੀ ਇਨਕਲਾਬੀ ਵਿਰਾਸਤ ਨੂੰ ਪੇਸ਼ ਕਰਦਾ ਨਾਟਕ 'ਬਸੰਤੀ ਚੋਲਾ' ਖੇਡਿਆ ...
ਮûਰਾ, 21 ਮਈ (ਏਜੰਸੀ)-ਮûਰਾ ਅਦਾਲਤ ਦੀ ਫਾਸਟ-ਟਰੈਕ ਅਦਾਲਤ ਵਿਚ ਪਟੀਸ਼ਨਕਰਤਾ ਵਲੋਂ ਦਾਇਰ ਕਟਰਾ ਕੇਸ਼ਵ ਦੇਵ ਮੰਦਰ ਦੀ ਭੂਮੀ ਨਾਲ ਸ਼ਾਹੀ ਮਸਜਿਦ ਈਦਗਾਹ ਨੂੰ ਤਬਦੀਲ ਕਰਨ ਨਾਲ ਸਬੰਧਿਤ ਇਕ ਮੁਕੱਦਮੇ ਵਿਚ ਸੁਣਵਾਈ ਦੀ ਅਗਲੀ ਤਰੀਖ 20 ਜੁਲਾਈ ਤੈਅ ਕੀਤੀ ਗਈ ਹੈ | ...
ਜੈਪੁਰ, 21 ਮਈ (ਏਜੰਸੀ)-'ਹਨੀ ਟਰੈਪ' ਦਾ ਸ਼ਿਕਾਰ ਹੋਏ ਭਾਰਤੀ ਫੌਜ ਦੇ ਜਵਾਨ ਨੂੰ ਪਾਕਿਸਤਾਨੀ ਏਜੰਟ ਨਾਲ ਗੁਪਤ ਅਤੇ ਰਣਨੀਤਕ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ | ਜੈਪੁਰ ਵਿਖੇ ਡਿਊਟੀ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX