ਗੁਰਮੇਲ ਸਿੰਘ ਵਿਰਦੀ
ਰਾਮਪੁਰਾ ਫੂਲ-ਪੰਜਾਬ 'ਚੋਂ ਚਿੱਟੇ ਸਮੇਤ ਹੋਰ ਨਸ਼ਿਆਂ ਦੇ ਕਹਿਰ ਨੂੰ ਠੱਲ੍ਹ ਪਾਉਣ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਤਹਿਤ ਓਟ ਸੈਂਟਰ ਦੀ ਯੋਜਨਾ ਹੁਣ ਸਿਰਫ਼ ਨਸ਼ਾ ਜੁਗਤੀ ਦਾ ਸਾਧਨ ਬਣਕੇ ਰਹਿ ਗਈ ਹੈ | ਇਸ ਯੋਜਨਾ ਤਹਿਤ ਬੇਸ਼ੱਕ 5 ਲੱਖ ਤੋਂ ਜ਼ਿਆਦਾ ਲੋਕ ਕੇਂਦਰਾਂ ਤੋਂ ਦਵਾਈ ਤਾਂ ਜ਼ਰੂਰ ਲੈਣ ਲੱਗ ਪਏ ਸਨ, ਪਰ ਇੰਨ੍ਹਾਂ 'ਚ ਨਸ਼ੇ ਨੂੰ ਅਲਵਿਦਾ ਕਹਿਣ ਵਾਲਿਆਂ ਦੀ ਗਿਣਤੀ ਨਿਗੂਣੀ ਹੀ ਹੈ | ਪ੍ਰਾਪਤ ਕੀਤੇ ਅੰਕੜਿਆਂ ਮੁਤਾਬਿਕ ਇਸ ਸਮੇਂ ਸੂਬੇ 'ਚ ਚੱਲ ਰਹੇ 210 ਓਟ ਸੈਂਟਰਾਂ ਵਿਚੋਂ ਕਿਸੇ ਵੀ ਜ਼ਿਲ੍ਹੇ ਦੇ ਸੈਂਟਰ ਵਿਚ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਇਕ ਦਰਜਨ ਤੋਂ ਵੱਧ ਨਹੀਂ ਦਿਖਾਈ ਦੇ ਰਹੀ | ਜਿਸ ਦਾ ਮੁੱਖ ਕਾਰਨ ਨਸ਼ੇ ਦੇ ਆਦੀਆਂ ਵਲੋਂ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਇੰਨ੍ਹਾਂ ਓਟ ਸੈਂਟਰਾਂ ਨੂੰ ਆਪਣਾ ਸਥਾਈ ਸਾਧਨ ਹੀ ਬਣਾ ਲਿਆ ਹੈ | ਹਾਲਤ ਇਸ ਹੱਦ ਤੱਕ ਬਣੇ ਹੋਏ ਹਨ ਕਿ ਓਟ ਸੈਂਟਰਾਂ ਤੇ ਸਵੇਰੇ 7 ਕੁ ਵਜੇ ਤੋਂ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ, ਜਿਹੜੀਆਂ ਕਿ ਬਾਅਦ ਦੁਪਹਿਰ ਤੱਕ ਕਾਇਮ ਰਹਿੰਦੀਆਂ ਹਨ | ਪ੍ਰਾਪਤ ਅੰਕੜਿਆਂ ਮੁਤਾਬਿਕ ਸੂਬੇ ਦੇ ਹਰ ਜ਼ਿਲ੍ਹੇ ਦੇ ਓਟ ਸੈਂਟਰਾਂ ਵਿਚ 25 ਤੋਂ 30 ਹਜ਼ਾਰ ਤੱਕ ਮਰੀਜ਼ ਰਜਿਸਟਰਡ ਹਨ | ਬੇਸ਼ੱਕ ਸੂਬਾ ਸਰਕਾਰ ਨੇ ਯੋਜਨਾ ਉਲੀਕਣ ਸਮੇਂ ਓਟ ਸੈਂਟਰ ਵਿਚ ਇਕ ਮੈਡੀਕਲ ਅਫ਼ਸਰ ਸਮੇਤ ਇਕ ਕਾਊਾਸਲਰ, ਇਕ ਸਟਾਫ਼ ਨਰਸ ਅਤੇ ਇਕ ਡਾਟਾ ਐਂਟਰੀ ਅਪਰੇਟਰ ਨਿਯੁੱਕਤ ਕਰਨ ਦਾ ਐਲਾਨ ਕੀਤਾ ਸੀ | ਮੈਡੀਕਲ ਅਫ਼ਸਰਾਂ ਵਲੋਂ ਇਸ ਡਿਊਟੀ ਵੱਲ ਜ਼ਿਆਦਾ ਤਵੱਜੋਂ ਨਾ ਦੇਣ ਕਾਰਨ ਇੰਨ੍ਹਾਂ ਸੈਂਟਰਾਂ ਦਾ ਦਾਰੋਮਦਾਰ ਕਾਊਾਸਲਰ, ਸਟਾਫ਼ ਨਰਸ ਅਤੇ ਡਾਟਾ ਐਂਟਰੀ ਅਪਰੇਟਰ ਦੇ ਸਿਰ ਹੀ ਰਹਿ ਗਿਆ | ਕਾਊਾਸਲਰਾਂ ਵਲੋਂ ਬੇਸ਼ੱਕ ਸ਼ੁਰੂ ਸ਼ੁਰੂ ਵਿਚ ਨਸ਼ੇ ਦੇ ਆਦੀ ਲੋਕਾਂ ਦੀ ਕਾਊਾਸਲਿੰਗ ਕਰਕੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਂਦਾ ਸੀ, ਪਰ ਦਿਨ ਪ੍ਰਤੀ ਦਿਨ ਸੈਂਟਰਾਂ 'ਤੇ ਵੱਧ ਰਹੀ ਭੀੜ ਕਾਰਨ ਕਾਊਾਸਲਰ ਵੀ ਮਜ਼ਬੂਰੀ ਵੱਸ ਮਰੀਜ਼ਾਂ ਦੇ ਕਾਰਡ ਬਣਾਉਣ ਤੱਕ ਹੀ ਸੀਮਿਤ ਹੋ ਕੇ ਰਹਿ ਗਏ | ਹਾਲ ਵਿਚ ਹੀ ਪੰਜਾਬ ਦੀ ਆਪ ਸਰਕਾਰ ਨੇ ਸੂਬੇ ਵਿਚ 500 ਹੋਰ ਓਟ ਸੈਂਟਰ ਖੋਲ੍ਹਣ ਦਾ ਐਲਾਨ ਕੀਤਾ ਹੈ | ਜਿਸ ਲਈ ਸਿਹਤ ਵਿਭਾਗ ਵਿਚ ਕੰਮ ਕਰ ਰਹੇ ਮੈਡੀਕਲ ਅਫ਼ਸਰਾਂ ਲਈ 18 ਮਈ ਤੋਂ 21 ਮਈ ਤੱਕ ਆਨ ਲਾਈਨ ਟੇ੍ਰਨਿੰਗ ਵੀ ਸ਼ੁਰੂ ਕੀਤੀ ਗਈ ਹੈ | ਇਸ ਸਬੰਧੀ ਬਠਿੰਡਾ ਓਟ ਸੈਂਟਰ ਦੇ ਨੋਡਲ ਅਫ਼ਸਰ ਡਾਕਟਰ ਅਰੁਣ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਇਸ ਸਮੇਂ 23 ਹਜ਼ਾਰ ਦੇ ਕਰੀਬ ਮਰੀਜ਼ ਓਟ ਸੈਂਟਰਾਂ ਤੋਂ ਦਵਾਈ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਬੇਸ਼ੱਕ ਸਿਹਤ ਵਿਭਾਗ ਵਲੋਂ ਇਕ ਵਾਰ ਸ਼ੁਰੂ ਕੀਤੀਆਂ ਗੋਲੀਆਂ ਦੀ ਮਾਤਰਾ ਘਟਾਈ ਜਾਂਦੀ ਹੈ, ਪਰ ਇੰਨ੍ਹਾਂ ਮਰੀਜ਼ਾਂ ਨੂੰ ਦਵਾਈ ਦੇਣ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ | ਜਿਸ ਕਾਰਨ ਇਹ ਲਗਾਤਾਰ ਹੀ ਕੇਂਦਰਾਂ ਵਿਚ ਦਵਾਈ ਲੈਣ ਲਈ ਆ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਯੋਜਨਾ ਕਾਰਨ ਪੰਜਾਬ ਵਿਚ ਵੱਡੀ ਗਿਣਤੀ ਦੇ ਲੋਕਾਂ ਨੇ ਮਾਰੂ ਨਸ਼ਿਆਂ ਨੂੰ ਅਲਵਿਦਾ ਕਹੀ ਹੈ | ਖੈਰ ਇੰਨ੍ਹਾਂ ਕੇਂਦਰਾਂ ਦੀ ਗਿਣਤੀ ਵਿਚ ਵਾਧਾ ਅੱਗੇ ਜਾ ਕੇ ਕੀ ਰੰਗ ਦਿਖਾਉਂਦਾ ਹੈ, ਇਹ ਤਾਂ ਹਾਲੇ ਭਵਿੱਖ ਦੀ ਗੋਦ ਵਿਚ ਦਫ਼ਨ ਹੈ | ਪਰ ਇੰਨ੍ਹਾਂ ਕੇਂਦਰਾਂ ਵਿਚ ਜੁੜਦੀ ਭੀੜ ਪੰਜਾਬ ਵਿਚ ਫੈਲੇ ਨਸ਼ੇ ਦੀ ਬਦਹਾਲ ਸਥਿਤੀ ਦੀ ਗਵਾਹੀ ਜ਼ਰੂਰ ਭਰਦੀ ਦਿਖਾਈ ਦੇ ਰਹੀ ਹੈ |
ਬਠਿੰਡਾ, 21 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਹੁਣ ਨਸ਼ਾ ਛੁਡਾਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੰਜਾਬ 'ਚ ਨਸ਼ੇ 'ਤੇ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਦੁਆਰਾ ਜ਼ਿਲੇ੍ਹ 'ਚ 20 ਨਵੇਂ ਨਸ਼ਾ ਛੁਡਾਊ ਓਟ ਸੈਂਟਰ ਅਤੇ ...
ਬਠਿੰਡਾ, 21 ਮਈ (ਅਵਤਾਰ ਸਿੰਘ)-ਬਠਿੰਡਾ ਬਾਦਲ ਰੋਡ 'ਤੇ ਇਕ ਮਜ਼ਦੂਰ ਵਲੋਂ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਗਲੇ ਵਿਚ ਰੱਸੀ ਪਾਕੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਆਪਣੀ ਐਂਬੂਲੈਂਸ ਸਮੇਤ ਘਟਨਾ ਸਥਾਨ ...
ਸੰਗਤ ਮੰਡੀ, 21 ਮਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ ਤੇ ਪੈਂਦੇ ਡੂੰਮਵਾਲੀ ਇੰਟਰਸਟੇਟ ਪੁਲਿਸ ਨਾਕੇ ਤੇ ਇਕ ਵਰਨਾ ਕਾਰ ਸਵਾਰ ਵਿਅਕਤੀਆਂ ਨੂੰ 3 ਗਰਾਮ ਚਿੱਟੇ ਸਮੇਤ ਕਾਬੂ ਕੀਤਾ ਹੈ | ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ...
ਬਠਿੰਡਾ, 21 ਮਈ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਦੀ ਧੋਬੀਆਣਾ ਬਸਤੀ ਵਿਖੇ ਇਕ 23 ਸਾਲਾ ਨੌਜਵਾਨ ਵਲੋਂ ਆਪਣੇ 8 ਸਾਲਾ ਚਚੇਰੇ ਭਰਾ ਦਾ ਗਲਾ ਘੁੱਟ ਕੇ ਉਸ ਨੂੰ ਬੇਹੋਸ਼ ਕਰਕੇ ਗ਼ੁਸਲਖ਼ਾਨੇ ਵਿਚ ਸੁੱਟ ਦਿੱਤਾ ਗਿਆ ਸੀ, ਜਿਸ ਦੀ ਫ਼ਰੀਦਕੋਟ ਵਿਖੇ ਇਲਾਜ ਦੌਰਾਨ ਮੌਤ ਹੋ ਗਈ ...
ਸੰਗਤ ਮੰਡੀ, 21 ਮਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ ਤੇ ਪੈਂਦੇ ਪਿੰਡ ਜੱਸੀ ਬਾਗ਼ਵਾਲੀ ਨੇੜੇ ਇਕ ਵਿਅਕਤੀਆਂ ਨੂੰ 20 ਗਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਜਸਵਿੰਦਰ ...
ਮੌੜ ਮੰਡੀ, 21 ਮਈ (ਪੱਤਰ ਪ੍ਰੇਰਕ)-ਮੌੜ ਮੰਡੀ ਦੇ ਰੇਲਵੇ ਲਾਈਨ ਤੋਂ ਪਾਰ ਦੇ ਵਾਰਡਾਂ ਦੇ ਲੋਕਾਂ ਵਲੋਂ ਰੇਲਵੇ ਲਾਂਘਾ ਲੈਣ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚੱਲਦਿਆਂ ਇਨ੍ਹਾਂ ਲੋਕਾਂ ਵਲੋਂ ਵੱਖ-ਵੱਖ ਸਰਕਾਰਾਂ ਦੇ ਮੰਤਰੀਆਂ ਅਤੇ ...
ਬਠਿੰਡਾ, 21 ਮਈ (ਅਵਤਾਰ ਸਿੰਘ)-ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਵਲੋਂ ਅੱਜ ਬਠਿੰਡਾ ਦਫ਼ਤਰ 'ਚ ਪਾਰਟੀ ਦੇ ਵਰਕਰਾਂ, ਲੀਡਰਾਂ ਅਤੇ ਆਗੂਆਂ ਨਾਲ ਗੱਲਬਾਤ ਕਰਕੇ ਪੰਜਾਬ ਅਤੇ ਦੇਸ਼ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕਰਦਿਆਂ ਪੱਤਰਕਾਰਾਂ ਦੇ ...
ਨਥਾਣਾ, 21 ਮਈ (ਗੁਰਦਰਸ਼ਨ ਲੁੱਧੜ)- ਬੀਤੀ ਰਾਤ ਚੋਰਾਂ ਵਲੋਂ ਸਥਾਨਕ ਬੱਸ ਸਟੈਂਡ ਨਜ਼ਦੀਕ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਨਥਾਣਾ ਦਾ ਏ.ਟੀ.ਐਮ ਤੋੜਨ ਦੀ ਕੋਸ਼ਿਸ਼ ਕੀਤੀ ਗਈ | ਉਕਤ ਸਾਰੀ ਘਟਨਾ ਬੈਂਕ ਦੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਚੁੱਕੀ ਹੈ | ਚੋਰਾਂ ਵਲੋਂ ...
ਕੋਟਫੱਤਾ, 21 ਮਈ (ਰਣਜੀਤ ਸਿੰਘ ਬੁੱਟਰ)-ਥਾਣਾ ਸਦਰ ਬਠਿੰਡਾ ਅਧੀਨ ਪੈਂਦੀ ਕੋਟਸ਼ਮੀਰ ਚੌਕੀ ਦੇ ਏ. ਐਸ. ਆਈ. ਰਘਵੀਰ ਸਿੰਘ ਨੇ 2 ਵਿਅਕਤੀਆਂ ਨੂੰ ਗੁਲਾਬਗੜ੍ਹ ਰੇਲਵੇ ਸ਼ਟੇਸ਼ਨ ਦੀ ਥੋੜ੍ਹੀ ਦੂਰੀ ਤੋਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਫੜੇ ਗਏ ...
ਬੁਢਲਾਡਾ, 21 ਮਈ (ਪ. ਪ.)-ਅਗਰਵਾਲ ਭਾਈਚਾਰੇ ਨੂੰ ਇਕ ਮੰਚ 'ਤੇ ਇਕੱਠਾ ਕਰਨ ਲਈ ਅਤੇ ਹਿੰਦੂ ਧਰਮ ਦੇ ਪ੍ਰਚਾਰ ਨੂੰ ਅੱਗੇ ਤੋਰਦਿਆਂ ਸ਼ਹਿਰ 'ਚ ਅੱਗਰਵਾਲ ਸੰਮੇਲਨ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਅਗਰਵਾਲ ਸਮਾਜ ਦੇ ਆਗੂ ਰਾਕੇਸ਼ ਜੈਨ, ਦੇਸਰਾਜ ...
ਰਾਮਾਂ ਮੰਡੀ, 21 ਮਈ (ਤਰਸੇਮ ਸਿੰਗਲਾ)-ਪਿੰਡ ਮਾਨਵਾਲਾ ਵਿਖੇ ਇਕ ਗਰੀਬ ਪਰਿਵਾਰਾਂ ਦੀਆਂ ਤਿੰਨ ਬੱਚੀਆਂ ਦੇ ਮਾਪੇ ਸਕੂਲ ਵੈਨ ਦੀ ਫ਼ੀਸ ਜੋ 16000 ਰੁਪਏ ਬਕਾਇਆ ਸੀ ਭਰਨ 'ਚ ਅਸਮਰਥ ਹੋਣ ਕਾਰਨ ਬੱਚੀਆਂ ਨੂੰ ਸਕੂਲ ਆਉਣ ਜਾਣ 'ਚ ਵੱਡੀ ਮੁਸ਼ਕਿਲ ਪੇਸ਼ ਆ ਰਹੀ ਸੀ | ਇਹ ਗੱਲ ਜਦ ...
ਗੋਨਿਆਣਾ, 21 ਮਈ (ਬਰਾੜ ਆਰ. ਸਿੰਘ)-ਬੀਤੀ ਕੱਲ੍ਹ ਦੋ ਨਸ਼ੇੜੀ ਇਕ ਗ੍ਰਾਮ ਹੈਰੋਇਨ ਸਮੇਤ ਉਸ ਸਮੇਂ ਪੁਲਿਸ ਅੜਿੱਕੇ ਆ ਗਏ ਜਿਸ ਸਮੇਂ ਉਹ ਨਸ਼ੀਲਾ ਪਦਾਰਥ ਲੈਕੇ ਪਿੰਡ ਮਹਿਮਾ ਸਰਕਾਰੀ ਕੋਲੋਂ ਲੰਘ ਰਹੇ ਸਨ | ਇਸ ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਜਾਂਚ ਅਧਿਕਾਰੀ ਸਬ ...
ਬਠਿੰਡਾ, 21 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ: ਹਰਜੀਤ ਬਰਾੜ ਬਾਜਾਖਾਨਾ ਦੇ ਪਿਤਾ ਸ. ਬਖ਼ਸ਼ੀਸ਼ ਸਿੰਘ ਬਰਾੜ ਸੇਵਾਮੁਕਤ ਇੰਸਪੈਕਟਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ | ਉਹ ਪਿਛਲੇ ਕਈ ਸਾਲਾਂ ਤੋਂ ਬਿਮਾਰ ਚੱਲ ਰਹੇ ਸਨ | ...
ਬਰੇਟਾ, 21 ਮਈ (ਪਾਲ ਸਿੰਘ ਮੰਡੇਰ)-ਅਕਾਊਾਟਸ ਜਨਰਲ ਦਫ਼ਤਰ ਚੰਡੀਗੜ੍ਹ ਵਿਖੇ ਸੋਧੀ ਹੋਈ ਪੈਨਸ਼ਨ ਦੇ ਕੇਸ ਕਈ ਮਹੀਨਿਆਂ ਤੋਂ ਲਟਕ ਰਹੇ ਹਨ, ਜਿਸ ਕਾਰਨ ਪੈਨਸ਼ਨਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਪੈਨਸ਼ਨਰ ਐਸੋਸੀਏਸ਼ਨ ਦੇ ਬੁਲਾਰਿਆਂ ਨੇ ਬਰੇਟਾ ਵਿਖੇ ...
ਮਾਨਸਾ, 21 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਸਥਾਨਕ ਬੱਚਤ ਭਵਨ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ 5 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ...
ਭੀਖੀ, 21 ਮਈ (ਗੁਰਿੰਦਰ ਸਿੰਘ ਔਲਖ)-ਨੇੜਲੇ ਪਿੰਡ ਕੋਟੜਾ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਵਿਸ਼ੇਸ਼ ਤੌਰ 'ਤੇ ਪਹੁੰਚੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਖਜਾਨਾ ਮੰਤਰੀ ...
ਸੰਗਤ ਮੰਡੀ, 21 ਮਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ ਤੇ ਪੈਂਦੇ ਪਿੰਡ ਪਥਰਾਲਾ ਨੇੜੇ ਦੋ ਵਿਅਕਤੀਆਂ ਨੂੰ 10 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ | ਪੁਲਿਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ...
ਭੁੱਚੋ ਮੰਡੀ, 21 ਮਈ (ਪਰਵਿੰਦਰ ਸਿੰਘ ਜੌੜਾ)- ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਮਾ. ਜਗਸੀਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਵਲੋਂ ਗਠਿਤ 2 ਕਮੇਟੀਆਂ ਦਾ ਮੈਂਬਰ ਬਣਾਇਆ ਗਿਆ ਹੈ, ਨਾਲ ਭੁੱਚੋ ਹਲਕੇ ਦੇ 'ਆਪ' ਵਰਕਰਾਂ ਅਤੇ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ...
ਬਠਿੰਡਾ, 21 ਮਈ (ਅਵਤਾਰ ਸਿੰਘ)-ਸਥਾਨਕ ਮਾਲ ਰੋਡ ਨੇੜੇ ਪਿਛਲੇ ਕਈ ਸਾਲਾਂ ਤੋਂ ਬੇਆਬਾਦ ਪਰਲ ਮਾਲ 'ਚ ਇਕ ਗਰੀਬ ਪਰਿਵਾਰ ਦਾ ਨਾਬਾਲਗ ਲੜਕਾ ਜੋ ਕਿ ਸ਼ਹਿਰ ਵਿਚੋਂ ਕਬਾੜ ਇਕੱਠਾ ਕਰਕੇ ਵੇਚਣ ਉਪਰੰਤ ਰੋਟੀ ਦਾ ਜੁਗਾੜ ਕਰਦਾ ਸੀ | ਬੇਆਬਾਦ ਇਮਾਰਤ 'ਚੋਂ ਕਬਾੜ ਇਕੱਠਾ ਕਰਨ ...
ਬਠਿੰਡਾ, 21 ਮਈ (ਵੀਰਪਾਲ ਸਿੰਘ)-ਸਥਾਨਕ ਅਮਰੀਕ ਸਿੰਘ ਰੋਡ ਸਬਜ਼ੀ ਮੰਡੀ ਨਾਲ ਲੱਗਦੇ ਉਸਾਰੀ ਅਧੀਨ ਖੜ੍ਹੀ ਮਾਲ ਦੀ ਬਿਲਡਿੰਗ ਨੇੜੇ ਅੱਗ ਲੱਗ ਜਾਣ ਦਾ ਸਮਾਚਾਰ ਹੈ ਪ੍ਰਾਪਤ ਕੀਤੀ ਜਾਣਕਾਰੀ 6 ਵਜੇ ਸ਼ਾਮ ਅੱਗ ਲੱਗ ਜਾਣ ਦੀ ਸੂਚਨਾ ਦਾ ਪਤਾ ਸਥਾਨਕ ਫਾਇਰ ਬਿ੍ਗੇਡ ਦਫ਼ਤਰ ...
ਰਾਮਪੁਰਾ ਫੂਲ, 21 ਮਈ (ਗੁਰਮੇਲ ਸਿੰਘ ਵਿਰਦੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਨੂੰ ਬੜੇ ਲੰਮੇ ਸਮੇਂ ਬਾਅਦ ਲੋਕ ਨੇਤਾ ਮਿਲਿਆ ਜਿਹੜਾ ਜਿੱਤਣ ਤੋਂ ਬਾਅਦ ਹਰ ਇਕ ਦਿਨ ਹਲਕੇ ਦੇ ਲੋਕਾਂ ਦੇ ਲੇਖੇ ਲਾਉਂਦਾ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 60 ਦਿਨਾਂ ਤੋਂ ਉੱਪਰ ...
ਬਠਿੰਡਾ, 21 ਮਈ (ਸ.ਰਿ.)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੁੱਦਾ ਦੇ ਐਨ. ਸੀ. ਸੀ. ਕੈਡਿਟਸ ਦੁਆਰਾ ਸਕੂਲ ਵਿਚ ਇਕ ਰੋਜਾ ਐਨ.ਸੀ.ਸੀ. ਕੈਂਪ ਲਗਾਇਆ ਗਿਆ, ਜਿਸ ਵਿਚ ਸਕੂਲ ਇੰਚਾਰਜ ਕੁਲਵੀਰ ਸਿੰਘ ਅਤੇ ਸੀ. ਟੀ. ਓ. ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਾਤਾਵਰਨ ...
ਮਹਿਮਾ ਸਰਜਾ, 21 ਮਈ (ਬਲਦੇਵ ਸੰਧੂ)-ਮਿਡ-ਡੇ-ਮੀਲ ਸਕੀਮ ਤਹਿਤ ਸਰਕਾਰੀ ਤੇ ਏਡਿਡ ਸਕੂਲਾਂ ਵਿਚ ਪੜ੍ਹਦੇ ਵਿਦਿਆਰੀਆਂ ਨੂੰ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਉਣ ਲਈ ਆਉਂਦਾ ਰਾਸ਼ਨ ਤੇ ਕੁਕਿੰਗ ਖਰਚਾ 3 ਮਹੀਨਿਆਂ ਤੋਂ ਗੰਗਾ ਅਬਲੂ ਕੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ...
ਬਠਿੰਡਾ, 21 ਮਈ (ਅਵਤਾਰ ਸਿੰਘ)-ਟੀਚਰਜ਼ ਹੋਮ ਬਠਿੰਡਾ ਵਿਖੇ ਫਾਸੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ ਜ਼ੋਨਲ ਪੱਧਰ ਵਿਸ਼ਾਲ ਕਨਵੈੱਨਸ਼ਨ 'ਚ ਆਗੂਆਂ ਜਗਜੀਤ ਸਿੰਘ ਲਹਿਰਾ, ਲਾਲਚੰਦ ਸਰਦੂਲਗੜ੍ਹ, ਹਰਵਿੰਦਰ ਸੇਮਾ, ਬਲਕਰਨ ਬਰਾੜ ਅਤੇ ਅਮਰਜੀਤ ਹਨੀ ਦੀ ਪ੍ਰਧਾਨਗੀ ...
ਬਠਿੰਡਾ, 21 ਮਈ (ਪ੍ਰੀਤਪਾਲ ਸਿੰਘ ਰੋਮਾਣਾ)-ਸਥਾਨਕ ਸੰਸਥਾ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੇ ਨਵ-ਨਿਯੁਕਤ ਪਿ੍ੰਸੀਪਲ ਡਾ. ਅਨੁਰਾਧਾ ਭਾਟੀਆ ਨੇ ਦਸਵੀਂ ਕਲਾਸ 'ਚ ਪੜ੍ਹ ਰਹੇ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਉਨ੍ਹਾਂ ਨੂੰ ਭਵਿੱਖ ਪ੍ਰਤੀ ਸੁਚੇਤ ...
ਬਠਿੰਡਾ, 21 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਵਿਹੜੇ ਵਿਚ ਹੋਏ ਪ੍ਰਭਾਵਸ਼ਾਲੀ ਕਨਵੋਕੇਸ਼ਨ ਸਮਾਗਮ ਦੌਰਾਨ ਅੱਜ ਇਥੇ 248 ਹੋਣਹਾਰ ਵਿਦਿਆਰਥੀਆਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ...
ਭੁੱਚੋ ਮੰਡੀ, 21 ਮਈ (ਪਰਵਿੰਦਰ ਸਿੰਘ ਜੌੜਾ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦੀ ਅਗਵਾਈ ਵਿਚ ਹਲਕੇ ਦੇ ਮਲਟੀਪਰਪਜ਼ ਸਿਹਤ ਕਾਮਿਆਂ ਨੇ ਵਿਧਾਇਕ ਮਾ. ਜਗਸੀਰ ਸਿੰਘ ਨੂੰ ਮੰਗ ਪੱਤਰ ਦਿੱਤਾ | ਸਿਹਤ ਕਰਮੀ ਰਾਜਵਿੰਦਰ ਸਿੰਘ ਰੰਗੀਲਾ ਨੇ ਦੱਸਿਆ ਕਿ ਜੁਲਾਈ 2020 ਵਿਚ ...
ਬਠਿੰਡਾ, 21 ਮਈ (ਅਵਤਾਰ ਸਿੰਘ)-ਸਹਿਕਾਰੀ ਸਭਾਵਾਂ ਵਿਭਾਗ ਵਿਚ ਤਰੱਕੀ ਮਿਲਣ ਤੋਂ ਬਾਅਦ ਭੁਪੇਸ਼ ਗੋਇਲ ਨੇ ਆਡਿਟ ਅਫ਼ਸਰ ਬਠਿੰਡਾ ਦੇ ਨਾਲ ਨਾਲ ਸ੍ਰੀ ਮੁਕਤਸਰ ਸਾਹਿਬ ਤੇ ਫ਼ਿਰੋਜ਼ਪੁਰ ਦਾ ਵਾਧੂ ਚਾਰਜ ਭਾਗ ਵੀ ਸੰਭਾਲ ਲਿਆ | ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ...
ਰਾਮਪੁਰਾ ਫੂਲ, 21 ਮਈ (ਗੁਰਮੇਲ ਸਿੰਘ ਵਿਰਦੀ)-ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਨੂੰ ਬੜੇ ਲੰਮੇ ਸਮੇਂ ਬਾਅਦ ਲੋਕ ਨੇਤਾ ਮਿਲਿਆ ਜਿਹੜਾ ਜਿੱਤਣ ਤੋਂ ਬਾਅਦ ਹਰ ਇਕ ਦਿਨ ਹਲਕੇ ਦੇ ਲੋਕਾਂ ਦੇ ਲੇਖੇ ਲਾਉਂਦਾ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 60 ਦਿਨਾਂ ਤੋਂ ਉੱਪਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX