ਮਹਿਲ ਕਲਾਂ, 21 ਮਈ (ਅਵਤਾਰ ਸਿੰਘ ਅਣਖੀ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਗੁਰਦੁਆਰਾ ਭੁਆਣਾ ਸਾਹਿਬ ਛੀਨੀਵਾਲ ਕਲਾਂ ਵਿਖੇ ਹੋਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਿਛਲੇ ਸਮੇਂ ਸੰਯੁਕਤ ਮੋਰਚੇ ਵਲੋਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦੁਨੀਆ ਦਾ ਇਤਿਹਾਸਕ ਅੰਦੋਲਨ ਜਿੱਤਿਆ ਹੈ ਕਿਉਂਕਿ ਕਿਸਾਨਾਂ ਦੀ ਏਕਤਾ ਸਦਕਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰ ਕੇ ਦੇਸ਼ ਦੇ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਪਈ | ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਦਾ ਪੱਧਰ ਬਹੁਤ ਹੀ ਨੀਵਾਂ ਹੋ ਰਿਹਾ ਹੈ, ਸਾਨੂੰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਫ਼ਸਲੀ ਵਿਭਿੰਨਤਾ ਵੱਲ ਜ਼ੋਰ ਦੇਣਾ ਪਵੇਗਾ | ਨੀਵੇਂ ਹੋ ਰਹੇ ਪਾਣੀ ਦੇ ਪੱਧਰ ਲਈ ਇਕੱਲੇ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ, ਸਗੋਂ ਜਿਹੜੀਆਂ ਫ਼ਸਲਾਂ ਘੱਟ ਪਾਣੀ ਨਾਲ ਹੁੰਦੀਆਂ ਹਨ, ਉਨ੍ਹਾਂ 'ਤੇ ਐੱਮ.ਐੱਸ.ਪੀ ਯਕੀਨੀ ਬਣਾਈ ਜਾਵੇ | ਜੇਕਰ ਸਰਕਾਰਾਂ ਐੱਮ.ਐੱਸ.ਪੀ ਯਕੀਨੀ ਬਣਾ ਦੇਣ ਤਾਂ ਕਿਸਾਨ ਖ਼ੁਦ ਹੀ ਝੋਨੇ ਤੋਂ ਕਿਨਾਰਾ ਕਰ ਲੈਣਗੇ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਕਿਸਾਨ ਨਹਿਰੀ ਪਾਣੀ 'ਤੇ ਆਪਣੀ ਸਿੰਜਾਈ ਨਿਰਭਰ ਕਰਨ, ਜਿੱਥੇ ਕਿਤੇ ਨਹਿਰੀ ਪਾਣੀ ਨਹੀਂ ਪੁੱਜਦਾ ਉੱਥੇ ਹੀ ਮੋਟਰਾਂ ਦੇ ਪਾਣੀ ਦੀ ਵਰਤੋਂ ਕੀਤੀ ਜਾਵੇ | ਉਨ੍ਹਾਂ ਆਖਿਆ ਕਿ ਧਰਤੀ ਨੂੰ ਹਰਾ ਭਰਿਆ ਰੱਖਣ ਲਈ ਹਰੇਕ ਕਿਸਾਨ ਆਪਣੀ ਮੋਟਰ 'ਤੇ ਵੱਧ ਤੋਂ ਵੱਧ ਰੁੱਖ ਲਗਾਵੇ ਤਾਂ ਜੋ ਪੰਜਾਬ ਦੀ ਗੁਆਚ ਚੁੱਕੀ ਹਰਿਆਲੀ ਨੂੰ ਬਹਾਲ ਕੀਤਾ ਜਾ ਸਕੇ | ਅੰਨਦਾਤਾ ਕਿਸਾਨ ਆਖ਼ਰ ਕਿਹੜੇ ਕਾਰਨਾਂ ਕਰ ਕੇ ਖ਼ੁਦਕੁਸ਼ੀ ਕਰਨ ਦੇ ਰਾਹ ਪੈ ਰਿਹਾ ਹੈ, ਪੰਜਾਬ 'ਚ ਪਿਛਲੇ ਕੁਝ ਸਾਲਾਂ ਦੌਰਾਨ ਇਕੋ ਦਿਨ ਵਿਚ ਤਿੰਨ ਤੋਂ ਚਾਰ ਕਿਸਾਨ ਖ਼ੁਦਕੁਸ਼ੀਆਂ ਕਰਦੇ ਰਹੇ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਡੀ ਜਥੇਬੰਦੀ ਤੁਹਾਡੇ ਨਾਲ ਹੈ, ਹਾਲਾਤ ਨਾਲ ਲੜਨਾ ਸਿੱਖੋ | ਉਨ੍ਹਾਂ ਕਿਹਾ ਕਿ ਬੀਕੇਯੂ ਰਾਜੇਵਾਲ ਵਲੋਂ ਪੰਜਾਬ ਦੇ ਡੈਮਾਂ ਦੀ ਨੁਮਾਇੰਦਗੀ ਬਰਕਰਾਰ ਰੱਖਣ ਅਤੇ ਪੰਜਾਬ ਦੇ ਪਾਣੀਆਂ ਨੂੰ ਦਿੱਲੀ ਹਵਾਲੇ ਨਾ ਕਰਨ ਨੂੰ ਲੈ ਕੇ ਅਗਲੇ ਮਹੀਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਇਕ ਮੰਗ-ਪੱਤਰ ਦਿੱਤਾ ਜਾਵੇਗਾ, ਜੇਕਰ ਕੇਂਦਰ ਤੇ ਰਾਜ ਸਰਕਾਰਾਂ ਨੇ ਸਾਡੀ ਗੱਲ ਨਾ ਸੁਣੀ ਤਾਂ ਚੰਡੀਗੜ੍ਹ ਵਿਖੇ ਅਣਮਿਥੇ ਸਮੇਂ ਲਈ ਮੋਰਚਾ ਵਿੱਢਿਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਨੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੂੰ ਜੀ ਆਇਆਂ ਆਖਿਆ | ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰਦੀ ਸੱਤਾ ਵਿਚ ਆਈ ਨਵੀਂ ਸਰਕਾਰ ਨੇ ਕੀਤੇ ਵਾਅਦੇ ਪੂਰੇ ਕਰਨੇ ਕੀ ਸੀ ਪਰ ਲਗਾਤਾਰ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਆੜ ਹੇਠ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਸ ਮੌਕੇ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਸੂਬਾ ਪ੍ਰਧਾਨ ਰਾਜੇਵਾਲ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਰਾਜੇਵਾਲ ਨੇ ਹਮੇਸ਼ਾ ਕਿਸਾਨੀ ਹਿਤਾਂ 'ਤੇ ਪਹਿਰਾ ਦਿੰਦਿਆਂ ਹੋਇਆਂ ਕੇਂਦਰ ਤੇ ਰਾਜ ਸਰਕਾਰਾਂ ਖਿਲਾਫ਼ ਸੰਘਰਸ਼ ਲੜ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਏ | ਉਨ੍ਹਾਂ ਕਿਹਾ ਕਿ ਪਿੰਡ ਛੀਨੀਵਾਲ ਕਲਾਂ ਵਿਖੇ ਪਿਛਲੇ ਲੰਬੇ ਸਮੇਂ ਤੋਂ ਮੁਸ਼ਤਰਕਾ ਮਾਲਕਾਂ ਵਲੋਂ ਵਾਹੀ ਜਾਂਦੀ ਜ਼ਮੀਨ ਨੂੰ ਖੋਹਣ ਲਈ ਪੰਜਾਬ ਸਰਕਾਰ ਤੇ ਅਫ਼ਸਰਸ਼ਾਹੀ ਵਲੋਂ ਮੁਸ਼ਤਰਕਾ ਮਾਲਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ | ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਸੀਨੀ:ਮੀਤ ਪ੍ਰਧਾਨ ਅਵੀਕਰਨ ਸਿੰਘ, ਹਾਕਮ ਸਿੰਘ ਛੀਨੀਵਾਲ, ਮੁਖਤਿਆਰ ਸਿੰਘ ਬੀਹਲਾ, ਕਰਨੈਲ ਸਿੰਘ ਕੁਰੜ, ਕੁਲਵਿੰਦਰ ਸਿੰਘ ਗਹਿਲ, ਹਰਦੇਵ ਸਿੰਘ ਕਾਕਾ, ਅਮਰਜੀਤ ਸਿੰਘ ਗਹਿਲ, ਗੁਰਪ੍ਰੀਤ ਸਿੰਘ ਛੀਨੀਵਾਲ, ਸਾਧੂ ਸਿੰਘ ਛੀਨੀਵਾਲ, ਡਾ: ਜਸਵੰਤ ਸਿੰਘ ਛੀਨੀਵਾਲ, ਜਗਦੇਵ ਸਿੰਘ ਟੱਲੇਵਾਲ, ਤਰਲੋਚਨ ਸਿੰਘ ਬਰਮੀ, ਜਸਵਿੰਦਰ ਸਿੰਘ ਛੀਨੀਵਾਲ, ਨਿਰਮਲ ਸਿੰਘ ਨਿੰਮਾ, ਇਸਤਰੀ ਆਗੂ ਪ੍ਰਧਾਨ ਗੁਰਮੇਲ ਕੌਰ, ਹਰਪਾਲ ਕੌਰ, ਮਨਜੀਤ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ |
ਮਹਿਲ ਕਲਾਂ, 21 ਮਈ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਇਕ ਆਗੂ ਵਲੋਂ ਆਪਣੇ ਹੀ ਕਰੀਬੀ ਦੋਸਤ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ...
ਮਹਿਲ ਕਲਾਂ, 21 ਮਈ (ਅਵਤਾਰ ਸਿੰਘ ਅਣਖੀ)-ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮਨਰੇਗਾ ਮਜ਼ਦੂਰਾਂ ਦੀਆਂ ਭਖਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ 27 ਮਈ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਮੂਹਰੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ 'ਚ ਅੱਜ ਪਿੰਡ ...
ਤਪਾ ਮੰਡੀ, 21 ਮਈ (ਵਿਜੇ ਸ਼ਰਮਾ)-ਵਿਧਾਨ ਸਭਾ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਪਟੀਸ਼ਨ ਕਮੇਟੀ ਅਤੇ ਭਲਾਈ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਹਲਕਾ ਭਦੌੜ ਦੇ ਵਰਕਰਾਂ 'ਚ ਟਰੱਕ ਯੂਨੀਅਨ ਦੇ ਪ੍ਰਧਾਨ ...
ਤਪਾ ਮੰਡੀ, 21 ਮਈ (ਪ੍ਰਵੀਨ ਗਰਗ)-ਬੀਤੇ ਦਿਨੀਂ ਐਸ.ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਮੈਡਮ ਪੂਨਮ ਕਾਂਗੜਾ ਵਲੋਂ ਪੁਲਿਸ ਮੁਲਾਜ਼ਮ ਆਕਾਸ਼ਦੀਪ ਸਿੰਘ ਦੀ ਮਾਰਕੁੱਟ ਮਾਮਲੇ ਵਿਚ ਅਧਿਕਾਰੀਆਂ ਦੀ ਕੀਤੀ ਖਿਚਾਈ ਦੇ ਚਲਦਿਆ ਜਿੱਥੇ ਪਹਿਲਾਂ ਕਥਿਤ ਮਾਰਕੁੱਟ ਕਰਨ ਵਾਲੇ ਪਿੰਡ ...
ਬਰਨਾਲਾ, 21 ਮਈ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਫ਼ਰੀਦਕੋਟ ਨਜ਼ਦੀਕ ਪਿੰਡ 'ਚੋਂ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਹੋਈ ਹੈ | ਜਾਣਕਾਰੀ ਦਿੰਦਿਆਂ ਪੀ.ਓ ਸਟਾਫ਼ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ...
ਬਰਨਾਲਾ, 21 ਮਈ (ਰਾਜ ਪਨੇਸਰ)-ਥਾਣਾ ਸਿਟੀ-1 ਪੁਲਿਸ ਵਲੋਂ ਇਕ ਔਰਤ ਨੂੰ 2 ਕਿੱਲੋ ਭੁੱਕੀ ਚੂਰਾ ਪੋਸਤ, 200 ਨਸ਼ੀਲੀਆਂ ਗੋਲੀਆਂ, 357 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਰੀਫ਼ ਖ਼ਾਨ ਨੇ ...
ਬਰਨਾਲਾ, 21 ਮਈ (ਰਾਜ ਪਨੇਸਰ)-ਥਾਣਾ ਸਦਰ ਵਲੋਂ ਇਕ ਵਿਅਕਤੀ ਨੂੰ 40 ਲੀਟਰ ਲਾਹਣ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਗਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ...
ਮਹਿਲ ਕਲਾਂ, 21 ਮਈ (ਤਰਸੇਮ ਸਿੰਘ ਗਹਿਲ)-ਪਿੰਡ ਰਾਏਸਰ ਪੰਜਾਬ ਤੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਜਗਰਾਜ ਸਿੰਘ ਹਰੀਗੜ੍ਹ ਵਾਲਿਆਂ ਦੀ ਯੋਗ ਅਗਵਾਈ ਹੇਠ 28ਵਾਂ ਕਣਕ ਦਾ ਟਰੱਕ ਲੰਗਰਾਂ ਲਈ ਭੇਜਿਆ ਗਿਆ | ਇਸ ਸਮੇਂ ਨੌਜਵਾਨ ਆਗੂ ਹਰਿਮੰਦਰ ਸਿੰਘ ਕਾਲਾ ਨੇ ...
ਬਰਨਾਲਾ, 21 ਮਈ (ਨਰਿੰਦਰ ਅਰੋੜਾ)-ਪਿੰਡ ਸੇਖਾ ਦੇ ਸਿਵਲ ਪਸ਼ੂ ਹਸਪਤਾਲ ਵਿਖੇ ਡਾ: ਰਵਨੀਤ ਸਿੰਘ ਨੇ ਬਤੌਰ ਡਾਕਟਰ ਦਾ ਅਹੁਦਾ ਸੰਭਾਲਿਆ ਹੈ | ਡਾ: ਰਵਨੀਤ ਸਿੰਘ ਗੋਲਡ ਮੈਡਲਿਸਟ ਹਨ ਅਤੇ ਇਹ ਮੋੜ ਨਾਭਾ ਤੋਂ ਟਰਾਂਸਫ਼ਰ ਹੋ ਕੇ ਆਏ ਹਨ | ਗੱਲਬਾਤ ਕਰਦਿਆਂ ਡਾ: ਰਵਨੀਤ ਸਿੰਘ ...
ਮਹਿਲ ਕਲਾਂ, 21 ਮਈ (ਅਵਤਾਰ ਸਿੰਘ ਅਣਖੀ)-ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਮੰਡਲ ਮਹਿਲ ਕਲਾਂ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਬਲਬੀਰ ਸਿੰਘ ਮਹਿਲ ਖ਼ੁਰਦ ਦੀ ...
ਭਦੌੜ, 21 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਵਿਖੇ ਸੰਸਥਾ ਦੇ ਐਮ.ਡੀ. ਐਡਵੋਕੇਟ ਇਕਬਾਲ ਸਿੰਘ ਗਿੱਲ ਤੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿ੍ੰਸੀਪਲ ਸੁਖਵੀਰ ਕੌਰ ਧਾਲੀਵਾਲ ਤੇ ਮਾਸਟਰ ਝਰਮਲ ਸਿੰਘ ਜੰਗੀਆਣਾ ...
ਤਪਾ ਮੰਡੀ, 21 ਮਈ (ਵਿਜੇ ਸ਼ਰਮਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪਾਣੀ ਦੀ ਪੈ ਰਹੀ ਕਮੀ ਨੂੰ ਵੇਖਦਿਆਂ ਹੋਇਆਂ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਸਰਕਾਰ ਵਲੋਂ ਪ੍ਰਤੀ ਏਕੜ ...
ਟੱਲੇਵਾਲ, 21 ਮਈ (ਸੋਨੀ ਚੀਮਾ)-ਪਿੰਡ ਭੋਤਨਾ ਦੇ ਸਮਾਜ ਸੇਵੀ ਹਰਿੰਦਰ ਸਿੰਘ ਸੇਖੋਂ ਆਸਟਰੇਲੀਆ ਪੁੱਤਰ ਰਘੁਵੀਰ ਸਿੰਘ ਸੇਖੋਂ ਬਾਬੇ ਦਾਨੂੰਕੇ ਅਤੇ ਸਮੂਹ ਸੇਖੋਂ ਪਰਿਵਾਰ ਵਲੋਂ ਪ੍ਰਾਇਮਰੀ ਸਕੂਲ ਭੋਤਨਾ ਦੇ ਸਾਰੇ ਬੱਚਿਆਂ ਨੂੰ ਸਵ: ਤਰੁਨਜੀਤ ਸਿੰਘ ਸੇਖੋਂ ...
ਮਹਿਲ ਕਲਾਂ, 21 ਮਈ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਤਹਿਤ ਪੰਜਾਬ ਸਟੇਟ ਪਾਵਰਕਾਮ ਵਲੋਂ ਕੁੰਢੀ ਫੜੋ ਮੁਹਿੰਮ ਨੂੰ ਖਪਤਕਾਰਾਂ ਤੱਕ ਪਹੁੰਚਾਉਣ ਲਈ ਸੀਨੀਅਰ ਕਾਰਜਕਾਰੀ ਇੰਜੀਨੀਅਰ ਸ਼ਹਿਰੀ ਮੰਡਲ ਬਰਨਾਲਾ ਅਤੇ ਨਿਤਿਨ ...
ਧਨੌਲਾ, 21 ਮਈ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਸਬ-ਇੰਸਪੈਕਟਰ ਸ: ਜਗਦੇਵ ਸਿੰਘ ਨੇ ਥਾਣਾ ਧਨੌਲਾ ਦਾ ਬਤੌਰ ਐੱਸ.ਐੱਚ.ਓ. ਅਹੁਦਾ ਸੰਭਾਲ ਲਿਆ ਹੈ | ਪਲੇਠੀ ਪ੍ਰੈਸ ਮਿਲਣੀ ਨੂੰ ਸੰਬੋਧਨ ਕਰਦਿਆਂ ਸ: ਜਗਦੇਵ ਸਿੰਘ ਨੇ ਆਖਿਆ ਕਿ ਅਮਨ ਕਾਨੂੰਨ ਬਹਾਲ ਰੱਖਣਾ ਉਨ੍ਹਾਂ ਦੀ ...
ਟੱਲੇਵਾਲ, 21 ਮਈ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਜਸਵੀਰ ਸਿੰਘ ਸੀਰਾ ਸੁਖਪੁਰ ਅਤੇ ਬਲਾਕ ਸਕੱਤਰ ਰੁਪਿੰਦਰ ਸਿੰਘ ਭਿੰਦਾ ਦੀ ਅਗਵਾਈ ਵਿਚ ਜਥੇਬੰਦੀ ਦੇ ਆਗੂਆਂ ਦਾ ਇਕ ਵਫ਼ਦ ਐਸ.ਡੀ.ਐਮ ਬਰਨਾਲਾ ਗੋਪਾਲ ਸਿੰਘ ਨੂੰ ਮਿਲਿਆ | ਇਸ ਉਪਰੰਤ ...
ਭਦੌੜ, 21 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਦੌੜ ਪੁਲਿਸ ਵਲੋਂ ਗਸ਼ਤ ਦੌਰਾਨ ਦੋ ਵਿਅਕਤੀਆਂ ਪਾਸੋਂ 1200 ਨਸ਼ੀਲੀਆਂ ਗੋਲੀਆਂ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਬਾਬਤ ਰੱਖੀ ਪ੍ਰੈਸ ਕਾਨਫ਼ਰੰਸ ਦੌਰਾਨ ਗੁਰਵਿੰਦਰ ਸਿੰਘ ਡੀ.ਐਸ.ਪੀ ਤਪਾ ਨੇ ਦੱਸਿਆ ਕਿ ਸਹਾਇਕ ...
ਧਨੌਲਾ, 21 ਮਈ (ਜਤਿੰਦਰ ਸਿੰਘ ਧਨੌਲਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੁਹੱਲਾ ਕਲੀਨਿਕ ਖੋਲ੍ਹਣ ਲਈ ਵੱਡੀ ਪੱਧਰ 'ਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਿਸ ਨੂੰ ਸ਼ਲਾਘਾਯੋਗ ਕਦਮ ਆਖਿਆ ਜਾ ਸਕਦਾ ਹੈ | ਪ੍ਰੰਤੂ ਜ਼ਿਲ੍ਹਾ ਪੱਧਰ 'ਤੇ ਪਹਿਲਾਂ ਤੋਂ ਹੀ ਅੱਧ ਵਿਚਕਾਰ ...
ਮਹਿਲ ਕਲਾਂ, 21 ਮਈ (ਅਵਤਾਰ ਸਿੰਘ ਅਣਖੀ)-ਗਊਸ਼ਾਲਾ ਕਮੇਟੀ ਮਹਿਲ ਕਲਾਂ ਦੇ ਸਾਬਕਾ ਪ੍ਰਧਾਨ ਅਤੇ ਰਾਹੁਲ ਜਨਰਲ ਸਟੋਰ ਦੇ ਮਾਲਕ ਪ੍ਰਦੀਪ ਕੁਮਾਰ ਪੰਮਾ (53) ਦਾ ਅੱਜ ਦੁਪਹਿਰ ਸਮੇਂ ਦੇਹਾਂਤ ਹੋ ਗਿਆ | ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ | ਅੱਜ ਅੰਤਿਮ ...
ਬਰਨਾਲਾ, 21 ਮਈ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਦੇ ਨੌਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਕਬੀਰ ਗੁਪਤਾ ਨੇ ਅੰਤਰਾਸ਼ਟਰੀ ਗਣਿਤ ਉਲੰਪੀਆਡ ਪ੍ਰੀਖਿਆ ਵਿਚ ਅੰਤਰਰਾਸ਼ਟਰੀ ਪੱਧਰ 'ਤੇ 16ਵਾਂ ਰੈਂਕ ਹਾਸਲ ਕਰ ਕੇ ਸੰਸਥਾ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ...
ਬਰਨਾਲਾ, 21 ਮਈ (ਗੁਰਪ੍ਰੀਤ ਸਿੰਘ ਲਾਡੀ)-ਓਵਰਏਜ ਬੇਰੁਜ਼ਗਾਰ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਿਹਾਇਸ਼ ਅੱਗੇ ਮੁੜ ਤੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਨੇ ...
ਬਰਨਾਲਾ, 21 ਮਈ (ਅਸ਼ੋਕ ਭਾਰਤੀ)-ਸੀ.ਪੀ.ਆਈ.ਐਮ. ਜ਼ਿਲ੍ਹਾ ਬਰਨਾਲਾ ਕਮੇਟੀ ਦੀ ਮੀਟਿੰਗ ਭੱਠਲ ਭਵਨ ਬਰਨਾਲਾ ਵਿਖੇ ਸਾਥੀ ਰਜਿੰਦਰ ਸਿੰਘ ਕਾਹਨੇਕੇ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਾਥੀ ਲਾਲ ਸਿੰਘ ਧਨੌਲਾ ਜ਼ਿਲ੍ਹਾ ਕਨਵੀਨਰ ਨੇ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ...
ਬਰਨਾਲਾ, 21 ਮਈ (ਰਾਜ ਪਨੇਸਰ)-ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਰਨਾਲਾ ਵਿਖੇ ਵਰਕਰ ਮਿਲਣੀ ਸਮੇਂ ਸੰਬੋਧਨ ਦੌਰਾਨ ਭਾਜਪਾ 'ਚ ਕੁਝ ਦਿਨ ਪਹਿਲਾਂ ਸ਼ਾਮਿਲ ਹੋਏ ਸੁਨੀਲ ਜਾਖੜ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਜਾਖੜ ਸਾਹਿਬ ਦੇ ਜਾਣ ...
ਟੱਲੇਵਾਲ, 21 ਮਈ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਔਰਤ ਆਗੂਆਂ ਦੀ ਵਧਵੀਂ ਸੂਬਾ ਪੱਧਰੀ ਮੀਟਿੰਗ ਹਰਿੰਦਰ ਕੌਰ ਬਿੰਦੂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ ਵਿਖੇ ਕੀਤੀ ਗਈ | ਇਹ ਜਾਣਕਾਰੀ ਦਿੰਦਿਆਂ ਸ੍ਰੀਮਤੀ ...
ਸ਼ਹਿਣਾ, 21 ਮਈ (ਸੁਰੇਸ਼ ਗੋਗੀ)-ਦੂਰਦਰਸ਼ਨ ਕੇਂਦਰ ਜਲੰਧਰ ਦੀ ਟੀਮ ਨੇ ਪਿੰਡ ਸ਼ਹਿਣਾ ਜ਼ਿਲ੍ਹਾ ਬਰਨਾਲਾ ਵਿਖੇ ਆਤਮਾ ਸਕੀਮ ਅਧੀਨ ਸੰਯੁਕਤ ਖੇਤੀ ਪ੍ਰਣਾਲੀ/ਫ਼ਸਲੀ ਵਿਭਿੰਨਤਾ ਤਹਿਤ ਲਗਾਏ ਗਏ ਫਾਰਮ ਫ਼ੀਲਡ ਸਕੂਲ ਦਾ ਦੌਰਾ ਕੀਤਾ | ਜਿਸ ਵਿਚ ਜ਼ਿਲੇ੍ਹ ਦੇ ਮੁੱਖ ...
ਬਰਨਾਲਾ, 21 ਮਈ (ਗੁਰਪ੍ਰੀਤ ਸਿੰਘ ਲਾਡੀ)-ਮਾਸਟਰ ਸਕੂਲ ਇੰਸਟੀਚਿਊਟ, 16 ਏਕੜ ਬਰਨਾਲਾ ਦੀ ਵਿਦਿਆਰਥਣ ਨੇ ਪੀ.ਟੀ.ਈ. ਵਿਚੋਂ ਵਧੀਆ ਬੈਂਡ ਹਾਸਲ ਕੀਤੇ ਹਨ | ਜਾਣਕਾਰੀ ਦਿੰਦਿਆਂ ਮਾਸਟਰ ਸਕੂਲ ਇੰਸਟੀਚਿਊਟ ਦੇ ਐਮ.ਡੀ. ਪ੍ਰੀਤਪਾਲ ਸਿੰਘ ਅਤੇ ਪਵਿੱਤਰ ਸਿੰਘ ਨੇ ਦੱਸਿਆ ਕਿ ...
ਰੂੜੇਕੇ ਕਲਾਂ, 21 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਦੇ ਮੁੱਖ ਅਫ਼ਸਰ ਡਾ: ਬਲਵੀਰ ਚੰਦ ਦੇ ਦਿਸਾ-ਨਿਰਦੇਸਾਂ ਅਨੁਸਾਰ ਡਾ: ਸੁਖਪਾਲ ਸਿੰਘ ਗਿੱਲ ਬਲਾਕ ਖੇਤੀਬਾੜੀ ਅਫ਼ਸਰ ਬਰਨਾਲਾ ਦੀ ਅਗਵਾਈ ਵਿਚ ਧਰਤੀ ਹੇਠਲੇ ਪਾਣੀ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX