ਸ਼ਿਵ ਸ਼ਰਮਾ
ਜਲੰਧਰ, 21 ਮਈ- ਇਸ ਵਾਰ ਦੀਆਂ ਬਰਸਾਤਾਂ ਸ਼ਹਿਰ ਦੇ ਲੋਕਾਂ ਨੂੰ ਮਹਿੰਗੀਆਂ ਪੈਣ ਵਾਲੀਆਂ ਹਨ ਕਿਉਂਕਿ ਸ਼ਹਿਰ ਵਿਚ ਨਹਿਰੀ ਪਾਣੀ ਪ੍ਰਾਜੈਕਟ ਦੀਆਂ ਕਈ ਜਗ੍ਹਾ ਪਾਈਪਾਂ ਪਾਈਆਂ ਗਈਆਂ ਸਨ, ਉਨ੍ਹਾਂ ਸੜਕਾਂ ਨੂੰ ਅਜੇ ਤੱਕ ਨਹੀਂ ਬਣਾਇਆ ਗਿਆ ਹੈ ਜਿਸ ਕਰ ਕੇ ਜੁਲਾਈ ਵਿਚ ਆਉਣ ਵਾਲੀਆਂ ਬਰਸਾਤਾਂ ਲੋਕਾਂ ਲਈ ਪੇ੍ਰਸ਼ਾਨੀ ਦਾ ਸਬੱਬ ਬਣਨ ਵਾਲੀਆਂ ਹਨ | ਸ਼ਹਿਰ ਵਿਚ ਇਸ ਵੇਲੇ ਕਈ ਜਗ੍ਹਾ ਸੜਕਾਂ ਟੁੱਟੀਆਂ ਪਈਆਂ ਹਨ | ਇਨ੍ਹਾਂ ਵਿਚ ਮੁੱਖ ਤੌਰ 'ਤੇ 120 ਫੁੱਟੀ ਰੋਡ ਤੋਂ ਇਲਾਵਾ ਸਭ ਤੋਂ ਮਾੜੀ ਹਾਲਤ ਵਿਚ ਕਪੂਰਥਲਾ ਰੋਡ ਦੀ ਹੈ ਜਿਹੜੀ ਕਿ ਕਈ ਮਹੀਨੇ ਦੀ ਸੜਕ ਖ਼ਰਾਬ ਹੈ ਪਰ ਇਸ ਨੂੰ ਅਜੇ ਤੱਕ ਠੀਕ ਨਹੀਂ ਕੀਤਾ ਜਾ ਰਿਹਾ ਹੈ | ਕਪੂਰਥਲਾ ਰੋਡ ਦੇ ਖ਼ਰਾਬ ਹੋਣ ਕਰਕੇ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਇਸ ਕਰਕੇ ਵੀ ਹੁੰਦੀ ਹੈ ਕਿਉਂਕਿ ਕਪੂਰਥਲਾ ਜਾਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੁੰਦੀ ਹੈ ਤੇ ਸੜਕ ਨਾ ਬਣਨ ਕਰਕੇ ਲੋਕਾਂ ਦਾ ਲੰਘਣਾ ਔਖਾ ਹੋ ਜਾਂਦਾ ਹੈ ਤੇ ਕਈ ਲੋਕ ਤਾਂ ਉੱਡਦੀ ਧੂੜ ਕਰਕੇ ਕਾਫੀ ਸਮੇਂ ਤੋਂ ਪੇ੍ਰਸ਼ਾਨ ਹਨ | ਇਸ ਤਰ੍ਹਾਂ ਨਾਲ ਗੁਰੂ ਰਵਿਦਾਸ ਚੌਕ ਤੋਂ ਲੈ ਕੇ ਨਕੋਦਰ ਚੌਕ ਦੀ ਸੜਕ ਦੇ ਕਈ ਹਿੱਸੇ ਖ਼ਰਾਬ ਹਨ | ਸ਼ਹਿਰ 'ਚ ਹੋਰ ਵੀ ਕਈ ਸੜਕਾਂ ਹਨ ਜਿਹੜੀਆਂ ਕਿ ਅਜੇ ਤੱਕ ਟੁੱਟੀਆਂ ਪਈਆਂ ਹਨ | ਇਨ੍ਹਾਂ ਸੜਕਾਂ ਨੂੰ ਬਣਾਉਣ ਬਾਰੇ ਅਜੇ ਤੱਕ ਕੋਈ ਵਿਉਂਤਬੰਦੀ ਨਹੀਂ ਕੀਤੀ ਗਈ ਹੈ | ਢਿਲਵਾਂ ਰੋਡ ਵੀ ਲੰਬੇ ਸਮੇਂ ਤੋਂ ਤੋੜੀ ਪਈ ਹੈ ਜਿਸ ਨੂੰ ਠੀਕ ਨਹੀਂ ਕੀਤਾ ਗਿਆ ਹੈ | ਚਾਹੇ ਨਵੀਂ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸੰਬੰਧਿਤ ਵਿਭਾਗਾਂ ਨੂੰ ਰੋਡ ਗਲੀਆਂ ਅਤੇ ਸੀਵਰਾਂ ਦੀ ਸਫ਼ਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ ਪਰ ਡੇਢ ਮਹੀਨੇ ਵਿਚ ਸਾਰੀਆਂ ਸੜਕਾਂ ਦੇ ਬਣਨ ਦੇ ਆਸਾਰ ਨਹੀਂ ਹਨ | ਬਰਸਾਤਾਂ ਵਿਚ ਟੁੱਟੀਆਂ ਸੜਕਾਂ ਕਰ ਕੇ ਤਾਂ ਲੋਕ ਜ਼ਿਆਦਾ ਪੇ੍ਰਸ਼ਾਨ ਹੋਣਗੇ ਕਿਉਂਕਿ ਜੇਕਰ ਸੀਵਰਾਂ ਅਤੇ ਰੋਡ ਗਲੀਆਂ ਦੀ ਸਫ਼ਾਈ ਕਰ ਵੀ ਦਿੱਤੀ ਜਾਂਦੀ ਹੈ ਤਾਂ ਸੜਕਾਂ 'ਤੇ ਪਈ ਮਿੱਟੀ ਮੀਂਹ ਵਿਚ ਰੋਡ ਗਲੀਆਂ ਅਤੇ ਸੀਵਰਾਂ ਵਿਚ ਚਲੀ ਜਾਵੇਗੀ ਤੇ ਇਸ ਹਾਲਤ 'ਚ ਸੜਕਾਂ ਨਹਿਰ ਦਾ ਰੂਪ ਧਾਰਨ ਕਰ ਲੈਣਗੀਆਂ | ਉਂਜ ਇਸ ਵੇਲੇ ਨਿਗਮ ਦੇ ਓ. ਐਂਡ. ਐਮ. ਵਿਭਾਗ ਕੋਲ ਸੀਵਰਾਂ ਅਤੇ ਰੋਡ ਗਲੀਆਂ ਦੀ ਸਫ਼ਾਈ ਲਈ ਤਾਂ ਸਟਾਫ਼ ਦੀ ਭਾਰੀ ਘਾਟ ਹੈ | ਜੇਕਰ ਨਿਗਮ ਪ੍ਰਸ਼ਾਸਨ ਬਰਸਾਤਾਂ ਤੋਂ ਪਹਿਲਾਂ ਸੜਕਾਂ ਦੀ ਹਾਲਤ ਠੀਕ ਕਰ ਲੈਂਦਾ ਹੈ ਤਾਂ ਇਸ ਨਾਲ ਲੋਕਾਂ ਨੂੰ ਬਰਸਾਤਾਂ 'ਚ ਰਾਹਤ ਮਿਲ ਸਕਦੀ ਹੈ |
ਜਲੰਧਰ- ਨਗਰ ਨਿਗਮ ਦੇ ਬੀ. ਐਂਡ. ਆਰ. ਵਿਭਾਗ ਦਾ ਸ਼ਾਇਦ ਹੁਣ ਸ਼ਹਿਰ 'ਚ ਚੰਗੀਆਂ ਬਣੀਆਂ ਸੜਕਾਂ ਤੋੜ ਕੇ ਜਾਂ ਫਿਰ ਲੁੱਕ ਬਜਰੀ ਦੀਆਂ ਸੜਕਾਂ ਤੋੜ ਕੇ ਇੰਟਰਲਾਕਿੰਗ ਟਾਈਲਾਂ ਦੀਆਂ ਵਾਰ-ਵਾਰ ਬਣਾਉਣ ਦਾ ਕੰਮ ਹੀ ਰਹਿ ਗਿਆ ਹੈ | ਜਿੱਥੇ ਜੁਲਾਈ ਵਿਚ ਬਰਸਾਤਾਂ ਸ਼ੁਰੂ ਹੋ ...
ਜਲੰਧਰ ਛਾਉਣੀ, 21 ਮਈ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪਰਾਗਪੁਰ ਚੌਂਕੀ ਦੇ ਅਧੀਨ ਆਉਂਦੇ ਦੀਪ ਨਗਰ ਨੇੜੇ ਸਥਿਤ ਨਿਊ ਡਿਫੈਂਸ ਕਾਲੋਨੀ ਵਿਖੇ ਅੱਜ ਸਵੇਰੇ ਸਕੂਟਰੀ ਸਵਾਰ 2 ਹੈਲਮਟ ਪਾਏ ਹੋਏ ਲੁਟੇਰਿਆਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਕਤ ਘਰ 'ਚ ਬੈਠੇ ਹੋਏ ...
ਜੰਡਿਆਲਾ ਮੰਜਕੀ, 21 ਮਈ (ਸੁਰਜੀਤ ਸਿੰਘ ਜੰਡਿਆਲਾ)-ਨੌਜਵਾਨ ਆਗੂ ਕਮਲਦੀਪ ਸਿੰਘ ਦੀਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਨੀ ਪਿੰਡ ਕਿ੍ਕਟ ਕਲੱਬ ਵਲੋਂ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗੁਰਸਿਮਰਨਜੀਤ ਸਿੰਘ ਦੀ ਯਾਦ 'ਚ ...
ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਨਸ਼ੇ ਕਰਨ ਦੀ ਆਦਤ ਦੇ ਚੱਲਦੇ ਵਾਹਨਾਂ ਦੀ ਚੋਰੀ ਕਰਨ ਵਾਲੇ ਵਾਹਨ ਮਕੈਨਿਕ ਅਤੇ ਬੁੱਕ ਬਾੲੀਂਡਰ ਨੂੰ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਚੋਰੀਸ਼ੁਦਾ 8 ਦੋਪਹੀਆ ਵਾਹਨ ਬਰਾਮਦ ਕਰਕੇ ਗਿ੍ਫ਼ਤਾਰ ਕੀਤਾ ...
ਜਲੰਧਰ, 21 ਮਈ (ਸ਼ਿਵ)-ਪੰਜਾਬ ਦੇ ਕੁਝ ਹਿੱਸਿਆਂ 'ਚ ਮੌਸਮ ਵਿਚ ਆਏ ਬਦਲਾਅ ਕਰਕੇ ਘਟੇ ਤਾਪਮਾਨ ਨਾਲ ਬਿਜਲੀ ਦੀ ਮੰਗ ਵੀ ਘੱਟ ਗਈ ਹੈ ਤੇ ਤਾਪਮਾਨ ਘਟਣ ਨਾਲ ਪੰਜਾਬ ਵਿਚ ਬਿਜਲੀ ਦੀ ਮੰਗ 1000 ਮੈਗਾਵਾਟ ਤੱਕ ਰਹਿ ਜਾਣ ਨਾਲ ਪਾਵਰਕਾਮ ਨੂੰ ਰਾਹਤ ਮਿਲੀ ਹੈ ਕਿਉਂਕਿ ਪਾਵਰਕਾਮ ...
ਸ਼ਾਹਕੋਟ, 21 ਮਈ (ਸੁਖਦੀਪ ਸਿੰਘ)-ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਕਾਬੂ ਕੀਤੇ ਵਿਅਕਤੀਆਂ ਬਾਰੇ ਪਤਾ ਲੱਗਣ 'ਤੇ ਠੱਗੀ ਦਾ ਸ਼ਿਕਾਰ ਹੋਏ ਲੋਕ ਵੱਡੀ ਗਿਣਤੀ 'ਚ ...
ਜਲੰਧਰ, 21 ਮਈ (ਸ਼ਿਵ)- ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਨਿਗਮ ਦੇ ਬਿਲਡਿੰਗ ਵਿਭਾਗ ਨੇ ਮੰਡੀ ਰੋਡ ਸਥਿਤ ਇਕ ਨਾਜਾਇਜ਼ ਇਮਾਰਤ ਤੋਂ ਇਲਾਵਾ 3 ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ | ਉਕਤ ਕਾਰਵਾਈ ਏ. ਟੀ. ਪੀ. ਰਜਿੰਦਰ ਸ਼ਰਮਾ ਦੀ ਅਗਵਾਈ ਵਿਚ ਕੀਤੀ ਗਈ | ਨਿਗਮ ...
ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਬਸਤੀ ਦਾਨਿਸ਼ਮੰਦਾਂ ਦੇ ਨਿਊ ਸ਼ਿਵਾਜੀ ਨਗਰ 'ਚ ਪੁਰਾਣੀ ਰੰਜਿਸ਼ ਦੇ ਚੱਲਦੇ ਇਕ ਦਰਜਨ ਤੋਂ ਵੱਧ ਵਿਅਕਤੀਆਂ ਨੇ ਇਕ ਵਿਅਕਤੀ 'ਤੇ ਹਮਲਾ ਕਰ ਦਿੱਤਾ | ਇਸ ਦੌਰਾਨ ਹਮਲਾਵਰਾਂ ਵਲੋਂ ਗੋਲੀ ਚਲਾ ਦਿੱਤੀ ਗਈ, ਜਦਕਿ ਪੀੜਤ ਨੇ ਵੀ ਆਪਣੇ ਬਚਾਅ ...
ਸ਼ਿਵ ਸ਼ਰਮਾ
ਜਲੰਧਰ, 21 ਮਈ-ਕਾਂਗਰਸ ਸਰਕਾਰ ਦੇ ਕਾਰਜਕਾਲ ਵਿਚ ਤਾਂ 3 ਸਾਲ ਤੋਂ ਜ਼ਿਆਦਾ ਸਮੇਂ ਤੱਕ ਸ਼ਰਾਬ ਕਾਰੋਬਾਰ 'ਤੇ ਕਾਬਜ਼ ਰਹੇ ਕਈ ਕਾਰੋਬਾਰੀਆਂ ਦੀਆਂ ਨਜ਼ਰਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੂਨ ਵਿਚ ਆਉਣ ਵਾਲੀ ਸਾਲ 2022-23 ਦੀ ਸ਼ਰਾਬ ਨੀਤੀ ...
ਜਲੰਧਰ, 21 ਮਈ (ਹਰਵਿੰਦਰ ਸਿੰਘ ਫੁੱਲ)-ਅੰਮਿ੍ਤ ਸਿਵਲ ਵੈੱਲਫੇਐਰ ਸੁਸਾਇਟੀ ਵਲੋਂ ਰੈੱਡ ਕਰਾਸ ਜਲੰਧਰ ਦੇ ਸਹਿਯੋਗ ਨਾਲ ਸੁਸਾਇਟੀ ਦੇ ਪ੍ਰਧਾਨ ਅੰਮਿ੍ਤਬੀਰ ਸਿੰਘ ਦੀ ਆਗਵਾਈ 'ਚ ਗੁਰਦੁਆਰਾ ਸਿੰਘ ਸਭਾ ਦੂਰਦਰਸ਼ਨ ਇਨਕਲੇਵ ਵਿਖੇ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ | ...
ਜਲੰਧਰ, 21 ਮਈ (ਚੰਦੀਪ ਭੱਲਾ)-ਪੰਜਾਬ 'ਚ ਡੇਂਗੂ ਦੇ ਸਾਹਮਣੇ ਆ ਰਹੇ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਘਨ ਸ਼ਿਆਮ ਥੋਰੀ ਨੇ ਅਧਿਕਾਰੀਆਂ ਨੂੰ ਜ਼ਿਲ੍ਹੇ 'ਚ ਡੇਂਗੂ ਦੀ ਰੋਕਥਾਮ ਲਈ ਪੂਰੀ ਚੌਕਸੀ ਵਰਤਿਆਂ ਘਰਾਂ 'ਚ ਲਾਰਵਾ ਚੈੱਕ ਕਰਨ ਤੋਂ ਇਲਾਵਾ ਜਾਗਰੂਕਤਾ ...
ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ਼ ਫਾਰਮੇਸੀ 'ਚ ਅੱਜ ਵਿਦਾਇਗੀ ਪਾਰਟੀ ਕੀਤੀ ਗਈ | ਪਿ੍ੰਸੀਪਲ ਐੱਸ.ਪੀ.ਐੱਸ. ਖੁਰਾਨਾ ਦੀ ਨਿਗਰਾਨੀ ਹੇਠ ਇਸ ਸੰਬੰਧੀ ਕਰਵਾਏ ਗਏ ਸਮਾਗਮ ਦੌਰਾਨ ਡਾ. ਰਜਿੰਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ...
ਜਲੰਧਰ, 21 ਮਈ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਐਗਰੀਕਲਚਰ ਵਲੋਂ 'ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨਾਲ ਇੰਟਰਨੈਸ਼ਨਲ ਅਤੇ ਨੈਸ਼ਨਲ ਅਕਾਦਮਿਕ ਅਤੇ ਰਿਸਰਚ ਮੌਕਿਆਂ' ਵਿਸ਼ੇ 'ਤੇ ਇੱਕ ਵਿਸ਼ੇਸ਼ ...
ਜਲੰਧਰ, 21 ਮਈ (ਹਰਵਿੰਦਰ ਸਿੰਘ ਫੁੱਲ)-ਜ਼ਿਲਾ ਜਲੰਧਰ 'ਚ ਅਨਾਥ ਅਤੇ ਬੇਸਹਾਰਾ ਬੱਚਿਆਂ ਲਈ ਚੱਲ ਰਹੇ ਬਾਲ ਘਰਾਂ ਦੀ ਰਜਿਸਟ੍ਰੇਸ਼ਨ ਜੁਵੇਨਾਈਲ ਜਸਟਿਸ ਐਕਟ 2015 ਅਧੀਨ ਕਰਵਾਉਣਾ ਲਾਜ਼ਮੀ ਹੈ | ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਬਾਲ ਸੁਰੱਖਿਆ ਅਫਸਰ ਅਜੇ ...
ਜਲੰਧਰ, 21 ਮਈ (ਰਣਜੀਤ ਸਿੰਘ ਸੋਢੀ)-ਸਕੂਲ ਸਿੱਖਿਆ ਵਿਭਾਗ ਵਲੋਂ ਸੰਘਰਸ਼ੀ ਅਧਿਆਪਕਾਂ ਦੇ 2 ਸਾਲਾਂ ਤੋਂ ਰੋਕੇ ਰੈਗੂਲਰ ਪੱਤਰ ਜਾਰੀ ਕਰਵਾਉਣ ਤੋਂ ਇਲਾਵਾ ਹੋ ਰਹੇ ਸ਼ੋਸ਼ਣ ਖ਼ਿਲਾਫ਼ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ.) ...
ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਸੀਮਾ ਸੁਰੱਖਿਆ ਬਲ ਨੇ ਪੰਜਾਬ ਫਰੰਟੀਅਰ ਹੈੱਡਕੁਆਟਰ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ | ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਬੀ.ਐੱਸ.ਐਫ਼. ਪੰਜਾਬ ਫਰੰਟੀਅਰ ਦੇ ਆਈ.ਜੀ. ਆਸਿਫ਼ ਜਲਾਲ ਨੇ ਅਧਿਕਾਰੀਆਂ ਅਤੇ ਜਵਾਨਾਂ ਨੂੰ ...
ਜਲੰਧਰ, 21 ਮਈ (ਸ਼ਿਵ)-ਪੰਜਾਬ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੰਨ੍ਹੀ ਸ਼ਰਮਾ ਨੇ ਸੂਬੇ 'ਚ ਵਾਪਰ ਰਹੀਆਂ ਲੁੱਟਾਂ-ਖੋਹਾਂ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੀ ਸਖ਼ਤ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ 'ਤੇ ...
ਜਲੰਧਰ, 21 ਮਈ (ਰਣਜੀਤ ਸਿੰਘ ਸੋਢੀ)-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ, ਜਲੰਧਰ ਦੇ ਵਿਦਿਆਰਥੀ-ਅਧਿਆਪਕਾਂ ਨੇ ਜੀ. ਐਨ. ਡੀ. ਯੂ. ਬੀ.ਐਡ ਸਮੈਸਟਰ-1 ਪ੍ਰੀਖਿਆ (ਦਸੰਬਰ-2021) ਦੇ ਨਤੀਜੇ 'ਚੋਂ 100 ਫ਼ੀਸਦੀ ਫ਼ਸਟ ਡਿਵੀਜ਼ਨ ਹਾਸਲ ਕੀਤੀ | 50 ਫ਼ੀਸਦੀ ਵਿਦਿਆਰਥੀ-ਅਧਿਆਪਕਾਂ ...
ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਗੋਡੇ, ਚੂਲੇ ਬਦਲਣ ਅਤੇ ਇੰਡੋਸਕੋਪਿਕ ਸਪਾਈਨ ਸਰਜਰੀ ਦੇ ਮਾਹਿਰ ਆਰਥੋਨੋਵਾ ਹਸਪਤਾਲ, ਜਲੰਧਰ ਦੇ ਡਾ. ਹਰਪ੍ਰੀਤ ਸਿੰਘ 22 ਮਈ 2022 ਦਿਨ ਐਤਵਾਰ ਤੋਂ 30 ਮਈ 2022 ਦਿਨ ਸੋਮਵਾਰ ਤੱਕ ਬੈਲਜੀਅਮ, ਜਰਮਨੀ ਅਤੇ ਇਟਲੀ ਦੀ ਯਾਤਰਾ 'ਤੇ ਜਾ ਰਹੇ ਹਨ | ਇਸ ...
ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਰਾਸ਼ਟਰੀ ਰਤਨ ਪੁਰਸਕਾਰ 2015, ਰਾਜੀਵ ਗਾਂਧੀ ਸ਼੍ਰੋਮਣੀ ਪੁਰਸਕਾਰ 2012 ਅਤੇ ਭਾਰਤ ਜੋਤੀ ਪੁਰਸਕਾਰ 2011 ਨਾਲ ਸਨਮਾਨਿਤ ਹੱਡੀਆਂ ਅਤੇ ਜੋੜਾਂ ਦੇ ਇਲਾਜ ਦੇ ਮਾਹਿਰ ਡਾ. ਅਜੇਦੀਪ ਸਿੰਘ ਹੁਣ ਕਿਡਨੀ ਹਸਪਤਾਲ, ਲਾਇਫ਼ਲਾਈਨ ਮੈਡੀਕਲ ...
ਜਲੰਧਰ, 21 ਮਈ (ਐੱਮ. ਐੱਸ. ਲੋਹੀਆ)-ਵੱਖ-ਵੱਖ ਥਾਣਿਆਂ 'ਚ ਦਰਜ 60 ਮੁਕੱਦਮਿਆਂ 'ਚ ਸ਼ਾਮਿਲ ਅਤੇ ਥਾਣਾ ਡਵੀਜ਼ਨ ਨੰਬਰ 2 'ਚ ਦਰਜ ਮੁਕੱਦਮਾ ਨੰਬਰ 31 ਮਿਤੀ 30-3-2008 ਤਹਿਤ ਭਗੌੜੇ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX