ਤਾਜਾ ਖ਼ਬਰਾਂ


ਭਗਵੰਤ ਮਾਨ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
. . .  13 minutes ago
ਚੰਡੀਗੜ੍ਹ, 5 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  21 minutes ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 'ਚ ਭੇਜਿਆ ਜਾਵੇਗਾ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ...
ਅੱਪਰਾ ਦੀ ਭੂਮਿਕਾ ਨੇ 642 ਅੰਕ ਹਾਸਲ ਕਰਕੇ ਜ਼ਿਲ੍ਹਾ ਜਲੰਧਰ 'ਚੋਂ ਹਾਸਲ ਕੀਤਾ ਪਹਿਲਾ ਸਥਾਨ
. . .  25 minutes ago
ਅੱਪਰਾ, 5 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਦੀ ਭੂਮਿਕਾ ਪੁੱਤਰੀ ਵਿਨੈ ਕੁਮਾਰ ਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ 642 ਅੰਕ ਹਾਸਲ ਕਰਕੇ ਜ਼ਿਲ੍ਹਾ ਜਲੰਧਰ 'ਚ ਪਹਿਲਾ ਸਥਾਨ ਹਾਸਲ ਕੀਤਾ।
ਸਰਕਾਰੀ ਕੰਨਿਆ ਸਕੂਲ ਅਮਲੋਹ ਦੀਆਂ ਵਿਦਿਆਰਥਣਾਂ ਮਹਿਕ ਅਤੇ ਹਰਸ਼ਪ੍ਰੀਤ ਨੇ ਮੈਰਿਟ ਸੂਚੀ 'ਚ ਨਾਂਅ ਕਰਵਾਇਆ ਦਰਜ
. . .  40 minutes ago
ਅਮਲੋਹ, 5 ਜੁਲਾਈ (ਕੇਵਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਅਮਲੋਹ ਦੀਆਂ ਦੋ ਵਿਦਿਆਰਥਣਾਂ ਨੇ ਚੰਗੇ ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ...
ਲੰਬੀ: ਭੁੱਲਰਵਾਲਾ ਨੇੜੇ ਪੈਟਰੋਲ ਪੰਪ ਤੋਂ ਹਜ਼ਾਰਾਂ ਦੀ ਲੁੱਟ
. . .  about 1 hour ago
ਮੰਡੀ ਕਿੱਲਿਆਂਵਾਲੀ, 5 ਜੁਲਾਈ (ਇਕਬਾਲ ਸਿੰਘ ਸ਼ਾਂਤ)-ਖ਼ੇਤਰ 'ਚ ਲੁੱਟਾਂ-ਖੋਹਾਂ ਤੇ ਚੋਰੀਆਂ ਦਾ ਗੜ੍ਹ ਬਣੇ ਡੱਬਵਾਲੀ-ਅਬੋਹਰ ਰੋਡ ਖ਼ੇਤਰ 'ਤੇ ਲੁਟੇਰਾ ਗਰੋਹ ਨੇ ਅੱਜ ਦਿਨ-ਦਿਹਾੜੇ ਭੁੱਲਰਵਾਲਾ ਨੇੜੇ ਇੰਡੀਅਨ ਆਇਲ ਪੈਟਰੋਲ ਪੰਪ ਅਤੇ ਮਿੱਡੂਖੇੜਾ 'ਚ ਸ਼ਰਾਬ ਦੇ ਠੇਕੇ 'ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ...
ਆਜ਼ਾਦੀ ਦਿਵਸ ਪਰੇਡ 'ਚ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
. . .  about 1 hour ago
ਸੈਕਰਾਮੈਂਟੋ, 5 ਜੁਲਾਈ (ਹੁਸਨ ਲੜੋਆ ਬੰਗਾ)- ਕੱਲ੍ਹ ਇਲੀਨੋਇਸ ਦੇ ਹਾਈਲੈਂਡ ਪਾਰਕ 'ਚ 4 ਜੁਲਾਈ ਦੀ ਪਰੇਡ ਉਪਰ ਕੀਤੀ ਗਈ ਗੋਲੀਬਾਰੀ 'ਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਦੋ ਦਰਜਨ ਤੋਂ ਵਧ ਲੋਕ ਜ਼ਖ਼ਮੀ ਹੋ ਗਏ ਸਨ, ਅੱਜ ਸ਼ਾਮ ਨੂੰ ਹੀ ਪੁਲਿਸ...
ਦਿੱਲੀ ਤੋਂ ਦੁਬਈ ਜਾ ਰਹੀ ਸਪਾਈਸਜੈੱਟ ਜਹਾਜ਼ ਦੀ ਕਰਾਚੀ 'ਚ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ
. . .  about 1 hour ago
ਨਵੀਂ ਦਿੱਲੀ, 5 ਜੁਲਾਈ-ਦਿੱਲੀ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਐੱਸ.ਜੀ-11 ਦੀ ਉਡਾਣ 'ਚ ਤਕਨੀਕੀ ਨੁਕਸ ਪੈਣ ਤੋਂ ਬਾਅਦ ਕਰਾਚੀ (ਪਾਕਿਸਤਾਨ) 'ਚ ਐਮਰਜੈਂਸੀ ਲੈਂਡਿੰਗ ਹੋਈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
10ਵੀਂ 'ਚੋਂ ਫਿਰੋਜ਼ਪੁਰ ਦੀ ਨੈਨਸੀ ਨੇ ਕੀਤਾ ਟਾਪ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
. . .  about 1 hour ago
ਫਿਰੋਜ਼ਪੁਰ, 5 ਜੁਲਾਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 10ਵੀਂ ਕਲਾਸ ਦੇ ਨਤੀਜਿਆਂ 'ਚ ਸਰਕਾਰੀ ਹਾਈ ਸਕੂਲ ਸਤੀਏਵਾਲਾ (ਫਿਰੋਜ਼ਪੁਰ) ਦੀ ਨੈਨਸੀ ਰਾਣੀ ਨੇ 650 'ਚੋਂ 644 ਅੰਕ ਹਾਸਲ ਕਰਕੇ ਪੰਜਾਬ 'ਚੋਂ ਪਹਿਲਾ ਸਥਾਨ...
ਖੇਮਕਰਨ 'ਚ ਟੈਕਸੀ ਚਲਾਉਣ ਦਾ ਧੰਦਾ ਕਰਦੇ ਇਕ ਕਾਰ ਡਰਾਈਵਰ ਦੀ ਚੱਲਦੀ ਕਾਰ 'ਚ ਹੱਤਿਆ
. . .  about 1 hour ago
ਖੇਮਕਰਨ, 5 ਜੁਲਾਈ (ਰਾਕੇਸ਼ ਬਿੱਲਾ)-ਖੇਮਕਰਨ ਸ਼ਹਿਰ ਵਾਸੀ ਇਕ ਟੈਕਸੀ ਚਾਲਕ ਕਾਰ ਡਰਾਈਵਰ ਸ਼ੇਰ ਮਸੀਹ (35) ਪੁੱਤਰ ਨਾਜ਼ਰ ਮਸੀਹ ਦੀ ਮੇਨ ਸੜਕ ਤੇ ਚੱਲਦੀ ਕਾਰ 'ਚ ਸਵਾਰ ਦੋ ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਕਿਰਾਏ ਤੇ ਖੇਮਕਰਨ ਤੋਂ ਅੰਮ੍ਰਿਤਸਰ ਛੱਡਣ ਜਾ ਰਿਹਾ...
ਮਾਨ ਸਰਕਾਰ ਨੇ ਕੀਤੀ ਵਿਭਾਗਾਂ ਦੀ ਵੰਡ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮਹਿਕਮਾ
. . .  1 minute ago
ਚੰਡੀਗੜ੍ਹ,5 ਜੁਲਾਈ-ਪੰਜਾਬ ਸਰਕਾਰ ਦੇ ਕੈਬਨਿਟ ਦਾ ਪਹਿਲਾ ਵਿਸਥਾਰ ਹੋ ਗਿਆ ਹੈ। ਕੱਲ੍ਹ ਮਾਨ ਮੰਤਰੀ ਮੰਡਲ 'ਚ ਪੰਜਾਬ ਨਵੇਂ ਮੰਤਰੀ ਸ਼ਾਮਿਲ ਹੋਏ ਹਨ। ਇਨ੍ਹਾਂ ਸਾਰੇ ਮੰਤਰੀਆਂ ਨੂੰ ਅੱਜ ਵਿਭਾਗ ਵੀ ਵੰਡ ਦਿੱਤੇ ਗਏ ਹਨ। ਜਲਦ ਹੀ ਇਹ ਸਾਰੇ ਮੰਤਰੀ ਆਪਣੇ-ਆਪਣੇ...
2 ਦਿਨ ਦੇ ਰਿਮਾਂਡ ਤੋਂ ਬਾਅਦ ਬੈਂਸ ਦਾ ਭਰਾ ਕਰਮਜੀਤ ਸਿੰਘ ਅਦਾਲਤ 'ਚ ਪੇਸ਼, ਮਿਲਿਆ ਹੋਰ 2 ਦਿਨ ਦਾ ਰਿਮਾਂਡ
. . .  about 2 hours ago
ਲੁਧਿਆਣਾ, 5 ਜੁਲਾਈ (ਰੁਪੇਸ਼ ਕੁਮਾਰ)-ਸਿਮਰਜੀਤ ਸਿੰਘ ਬੈਂਸ ਸਮੇਤ 7 ਹੋਰਨਾਂ ਦੋਸ਼ੀਆਂ ਖ਼ਿਲਾਫ਼ ਦਰਜ ਹੋਏ ਜਬਰ-ਜਨਾਹ ਦੇ ਮਾਮਲੇ 'ਚ ਗ੍ਰਿਫ਼ਤਾਰ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਨੂੰ ਦੋ ਦਿਨ ਦੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਫ਼ਿਰ ਅਦਾਲਤ...
ਵਾਈਟ ਹਾਊਸ ਵਲੋਂ 'ਰਾਸ਼ਟਰਪਤੀ ਆਜ਼ਾਦੀ ਮੈਡਲ' ਦੇ 17 ਜੇਤੂਆਂ ਦਾ ਐਲਾਨ
. . .  about 2 hours ago
ਸੈਕਰਾਮੈਂਟੋ, 5 ਜੁਲਾਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ 'ਪ੍ਰੈਜੀਡੈਂਸ਼ੀਅਲ ਮੈਡਲ ਆਫ ਫਰੀਡਮ' ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਪਾਕਿਸਤਾਨੀ ਮੂਲ ਦਾ ਖ਼ਿਜ਼ਰ ਖਾਨ ਵੀ ਸ਼ਾਮਿਲ ਹੈ। ਖ਼ਿਜ਼ਰ ਖਾਨ ਲਾਹੌਰ ਦਾ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਐਲਾਨਿਆ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ
. . .  about 2 hours ago
ਐੱਸ.ਏ.ਐੱਸ. ਨਗਰ, 5 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵਲੋਂ ਜੂਮ ਮੀਟਿੰਗ ਦੇ ਰਾਹੀਂ ਨਤੀਜੇ ਦਾ ਐਲਾਨ ਕੀਤਾ ਗਿਆ। ਐਲਾਨੇ ਗਏ ਨਤੀਜੇ 'ਚ ਕੁਲ ਨਤੀਜਾ 97.94...
ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ.ਗੌਰਵ ਯਾਦਵ ਨੇ ਸੰਭਾਲਿਆ ਅਹੁਦਾ
. . .  about 3 hours ago
ਚੰਡੀਗੜ੍ਹ, 5 ਜੁਲਾਈ-ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਸੰਭਾਲਿਆ ਅਹੁਦਾ
ਸਾਬਕਾ ਅਕਾਲੀ ਵਿਧਾਇਕ ਪ੍ਰੋ: ਵਲਟੋਹਾ ਵਲੋਂ ਜਥੇਦਾਰ ਨੂੰ ਪੱਤਰ ਲਿਖ ਕੇ ਆਪਣੇ ਵਲੋਂ ਹੋਈ ਭੁੱਲ ਬਖ਼ਸ਼ਾਉਣ ਦੀ ਮੰਗ
. . .  about 3 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਸਾਬਕਾ ਅਕਾਲੀ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ: ਵਿਰਸਾ ਸਿੰਘ ਵਲਟੋਹਾ ਅੱਜ ਜਥੇਦਾਰ ਅਕਾਲ ਤਖ਼ਤ ਦੇ ਨਾਂਅ ਪੱਤਰ ਲਿਖ ਕੇ ਆਪਣੇ ਵਲੋਂ 2004 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਦੀ...
ਮਹਾਰਾਸ਼ਟਰ ਦੇ ਘਾਟਕੋਪਰ 'ਚ ਲੈਂਡਸਲਾਈਡ, ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ
. . .  about 3 hours ago
ਮੁੰਬਈ, 5 ਜੁਲਾਈ-ਮਹਾਰਾਸ਼ਟਰ 'ਚ ਭਾਰੀ ਮੀਂਹ ਦੌਰਾਨ ਮੁੰਬਈ ਦੇ ਘਾਟਕੋਪਰ ਪੰਚਸ਼ੀਲ ਨਗਰ 'ਚ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਸ਼ੂਟਰਾਂ ਨੂੰ ਕੀਤਾ ਗਿਆ ਅਦਾਲਤ 'ਚ ਪੇਸ਼, ਮਿਲਿਆ 8 ਦਿਨ ਦਾ ਰਿਮਾਂਡ
. . .  about 4 hours ago
ਮਾਨਸਾ, 5 ਜੁਲਾਈ (ਬਲਵਿੰਦਰ ਸਿੰਘ)-ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਤੋਂ ਲਿਆਂਦੇ ਗਏ ਸ਼ਾਰਪ ਸ਼ੂਟਰ ਪ੍ਰਿਯਵਰਤ ਫ਼ੌਜੀ, ਕੇਸ਼ਵ ਕੁਮਾਰ, ਕਸ਼ਿਸ਼ ਕੁਮਾਰ ਅਤੇ ਦੀਪਕ ਟੀਨੂੰ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ ਅੱਠ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ...
ਕਰਨਾਟਕ: ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ 5 ਟਿਕਾਣਿਆਂ 'ਤੇ ਏ.ਸੀ.ਬੀ. ਵਲੋਂ ਛਾਪੇਮਾਰੀ
. . .  about 5 hours ago
ਨਵੀਂ ਦਿੱਲੀ, 5 ਜੁਲਾਈ-ਕਰਨਾਟਕ 'ਚ ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ 5 ਟਿਕਾਣਿਆਂ 'ਤੇ ਏ.ਸੀ.ਬੀ. ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਭਾਰਤ 'ਚ ਪਿਛਲੇ 24 ਘੰਟਿਆਂ 'ਚ 13,086 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਨਵੀਂ ਦਿੱਲੀ, 5 ਜੁਲਾਈ-ਭਾਰਤ 'ਚ ਪਿਛਲੇ 24 ਘੰਟਿਆਂ 'ਚ 13,086 ਨਵੇਂ ਮਾਮਲੇ ਸਾਹਮਣੇ ਆਏ ਹਨ। 12,456 ਰਿਕਵਰੀ ਅਤੇ 24 ਮੌਤਾਂ ਹੋਈਆਂ ਹਨ।
ਮੂਸੇਵਾਲਾ ਕਤਲ : ਦੋ ਸ਼ੂਟਰ ਸਮੇਤ ਚਾਰ ਮੁਲਜ਼ਮਾਂ ਨੂੰ ਮਾਨਸਾ ਲਿਆਂਦਾ, ਅੱਜ 5 ਜੁਲਾਈ ਹੋਵੇਗੀ ਅਦਾਲਤ ’ਚ ਪੇਸ਼ੀ
. . .  about 6 hours ago
ਮਾਨਸਾ, 5 ਜੁਲਾਈ (ਬਲਵਿੰਦਰ ਸਿੰਘ)-ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਅੱਜ ਮਾਨਸਾ ਪੁਲਿਸ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲੇ ਸ਼ੂਟਰ ਪਰੀਏ ਵਰਤ ਕਸ਼ਿਸ਼ ਕੇਸ਼ਵ ਅਤੇ ਦੀਪਕ ਟੀਨੂੰ ਨੂੰ ਦਿੱਲੀ ਦੀ ਪਟਿਆਲਾ ਹਾਊਸ ਤੋਂ ਟਰਾਂਜ਼ਿਟ ਰਿਮਾਂਡ ਤੇ ਲੈ ਕੇ...
ਹਿਮਾਚਲ ਪ੍ਰਦੇਸ਼: ਮੰਡੀ ਇਲਾਕੇ 'ਚ ਘਰ 'ਚ ਵੜਿਆ ਬੇਕਾਬੂ ਟਰੱਕ, 3 ਲੋਕਾਂ ਦੀ ਮੌਤ
. . .  1 minute ago
ਮੰਡੀ, 5 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਅੱਜ ਤੜਕੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਮੰਡੀ ਜ਼ਿਲ੍ਹੇ 'ਚ ਤੇਜ਼ ਰਫ਼ਤਾਰ 'ਚ ਆ ਰਿਹਾ ਬੇਕਾਬੂ ਟਰੱਕ ਇਕ ਘਰ 'ਚ ਵੜ ਗਿਆ। ਘਰ 'ਚ ਟਰੱਕ ਦੀ ਟੱਕਰ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 1 ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਐੱਸ.ਐੱਸ.ਪੀ. ਆਸ਼ੀਸ਼ ਸ਼ਰਮਾ ਨੇ ਦਿੱਤੀ ਹੈ।
⭐ਮਾਣਕ - ਮੋਤੀ⭐
. . .  about 7 hours ago
⭐ਮਾਣਕ - ਮੋਤੀ⭐
ਅਮਰੀਕਾ 'ਚ ਆਜ਼ਾਦੀ ਦਿਵਸ ਪਰੇਡ 'ਚ ਅੰਨ੍ਹੇਵਾਹ ਗੋਲੀਬਾਰੀ
. . .  1 day ago
ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ ਵਿਚ ਭੂਚਾਲ ਦੇ ਮਹਿਸੂਸ ਕੀਤੇ ਗਏ ਝਟਕੇ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਬੱਸ ਹਾਦਸੇ ਵਿਚ ਇਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ 13 ਹੋਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਜੇਠ ਸੰਮਤ 554
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਪਹਿਲਾ ਸਫ਼ਾ

ਹੱਕਾਂ ਲਈ ਸੰਘਰਸ਼ ਕਰਨ ਵਾਲੇ ਕਿਸਾਨ ਸਰਕਾਰਾਂ ਵੀ ਬਦਲ ਸਕਦੇ ਹਨ-ਚੰਦਰਸ਼ੇਖਰ

ਤੇਲੰਗਾਨਾ ਸਰਕਾਰ ਵਲੋਂ ਗਲਵਾਨ ਦੇ ਸ਼ਹੀਦ ਚਾਰ ਜਵਾਨਾਂ ਨੂੰ 10-10 ਲੱਖ ਅਤੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ 712 ਕਿਸਾਨਾਂ ਦੇ ਪਰਿਵਾਰਾਂ ਨੂੰ ਤਿੰਨ-ਤਿੰਨ ਲੱਖ ਦੀ ਸਹਾਇਤਾ ਰਾਸ਼ੀ ਵੰਡੀ
ਗੁਰਪ੍ਰੀਤ ਸਿੰਘ ਜਾਗੋਵਾਲ
ਚੰਡੀਗੜ੍ਹ, 22 ਮਈ-ਚੀਨ ਦੀ ਫੌਜ ਨਾਲ ਗਲਵਾਨ ਘਾਟੀ 'ਚ ਹੋਈ ਝੜਪ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਦੇ ਪਰਿਵਾਰਾਂ ਨੂੰ ਤੇਲੰਗਾਨਾ ਸਰਕਾਰ ਵਲੋਂ 10-10 ਲੱਖ ਰੁਪਏ ਅਤੇ ਦਿੱਲੀ ਬਾਰਡਰ 'ਤੇ ਕਿਸਾਨੀ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਪੰਜਾਬ ਦੇ 543 ਅਤੇ ਹਰਿਆਣਾ ਦੇ 150 ਤੋਂ ਵੱਧ ਕਿਸਾਨਾਂ ਦੇ ਪਰਿਵਾਰਾਂ ਨੂੰ ਤਿੰਨ-ਤਿੰਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ | ਅੱਜ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖੇ ਸਮਾਗਮ 'ਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਭੇਟ ਕੀਤੇ | ਇਸ ਮੌਕੇ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਸ਼ਹੀਦਾਂ ਦਾ ਸਨਮਾਨ ਕਰਨ ਲਈ ਬਹੁਤ ਦੇਰ ਤੋਂ ਪੰਜਾਬ ਆਉਣਾ ਚਾਹੁੰਦੇ ਸਨ ਪਰ ਪੰਜਾਬ 'ਚ ਚੋਣਾਂ ਹੋਣ ਕਰਕੇ ਉਹ ਨਹੀਂ ਆ ਸਕੇ | ਕੇ. ਰਾਓ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਸਾਨੂੰ ਅੱਜ ਅਜਿਹੀਆਂ ਸਭਾਵਾਂ ਕਰਨੀਆਂ ਪੈ ਰਹੀਆਂ ਹਨ | ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਚ ਆਪਣੇ ਬਣਦੇ ਹੱਕ ਲੈਣ ਲਈ ਵੀ ਲੋਕਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਅਤੇ ਆਪਣੀ ਜਾਨ ਦੇਣੀ ਪੈਂਦੀ ਹੈ, ਜੋ ਕਿਸਾਨੀ ਅੰਦੋਲਨ ਦੌਰਾਨ ਸਭ ਨੇ ਦੇਖਿਆ ਹੈ | ਰਾਓ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਵਾਲੇ ਕਿਸਾਨਾਂ ਨੂੰ ਉਹ ਸਿਰ ਝਕਾਉਂਦੇ ਹਨ | ਚੰਦਰਸੇਖ਼ਰ ਰਾਓ ਨੇ ਕਿਹਾ ਕਿ ਤੇਲੰਗਾਨਾ ਰਾਜ ਬਣਨ ਤੋਂ ਪਹਿਲਾਂ ਉਥੇ ਵੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਸਨ ਪਰ ਹੁਣ ਤੇਲੰਗਾਨਾ ਸਰਕਾਰ ਕਿਸਾਨਾਂ ਅਤੇ ਆਮ ਲੋਕਾਂ ਨੂੰ 24 ਘੰਟੇ ਅਤੇ ਮੁਫ਼ਤ ਬਿਜਲੀ ਦੇ ਰਹੀ ਹੈ ਅਤੇ ਕਿਸਾਨਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਪੂਰੇ ਦੇਸ਼ ਦਾ ਸੀ ਅਤੇ ਇਹ ਅੰਦੋਲਨ ਚਲਦਾ ਰਹਿਣਾ ਚਾਹੀਦਾ ਹੈ ਜਦ ਤੱਕ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਮਿਲਦੇ | ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਇਹ ਖੁਸ਼ੀ ਦਾ ਮੌਕਾ ਨਹੀਂ ਹੈ ਕਿਉਂਕਿ ਜਾਨ ਦੀ ਕੋਈ ਕੀਮਤ ਨਹੀਂ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਹੱਕੀ ਮੰਗਾਂ ਦਾ ਅੰਦੋਲਨ ਸੀ ਅਤੇ ਇਤਿਹਾਸ ਦਾ ਸਭ ਤੋਂ ਲੰਮਾ ਚੱਲਣ ਵਾਲਾ ਅੰਦੋਲਨ ਸੀ | ਭਗਵੰਤ ਮਾਨ ਨੇ ਕਿਹਾ ਕਿ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਨੂੰ ਲੈ ਕੇ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਕੰਮ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨਾ ਨਹੀਂ, ਉਨ੍ਹਾਂ ਨੂੰ ਕਰਜ਼ਾ ਮੁਕਤ ਬਣਾਉਣਾ ਹੈ | ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਦਿੱਲੀ ਵਿਖੇ ਚੱਲਿਆ, ਜਿਸ ਕਾਰਨ ਉਨ੍ਹਾਂ ਨੂੰ ਵੀ ਕਿਸਾਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਦਿੱਲੀ ਦੇ ਖੇਡ ਸਟੇਡੀਅਮਾਂ ਨੂੰ ਜੇਲ੍ਹਾਂ ਵਿਚ ਤਬਦੀਲ ਕੀਤੇ ਜਾਣ ਦੀ ਫਾਈਲ ਆਈ ਤਾਂ ਦਿੱਲੀ ਸਰਕਾਰ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਕਿਉਂਕਿ ਕੇਂਦਰ ਸਰਕਾਰ ਇਨ੍ਹਾਂ ਜੇਲ੍ਹਾਂ 'ਚ ਕਿਸਾਨਾਂ ਨੂੰ ਬੰਦ ਕਰਨਾ ਚਾਹੁੰਦੀ ਸੀ | ਉਨ੍ਹਾਂ ਨੇ ਗਲਵਾਨ ਘਾਟੀ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ | ਗਲਵਾਨ ਘਾਟੀ ਸ਼ਹੀਦ ਹੋਏ ਜਿਹੜੇ ਜਵਾਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ, ਉਨ੍ਹਾਂ ਵਿਚ ਸੁਨਾਮ ਤੋਂ ਗੁਰਵਿੰਦਰ ਸਿੰਘ, ਬੁਡਲਾਡਾ ਤੋਂ ਗੁਰਤੇਜ ਸਿੰਘ, ਪਟਿਆਲਾ ਤੋਂ ਮਨਦੀਪ ਸਿੰਘ ਅਤੇ ਗੁਰਦਾਸਪੁਰ ਤੋਂ ਸਤਨਾਮ ਸਿੰਘ ਦੇ ਪਰਿਵਾਰਕ ਮੈਂਬਰ ਸ਼ਾਮਿਲ ਹਨ | ਪ੍ਰੋਗਰਾਮ 'ਚ ਤੇਲੰਗਾਨਾ ਦੇ ਕੈਬਨਿਟ ਮੰਤਰੀ ਪ੍ਰਾਸ਼ਾਨਥ ਰੈਡੀ, ਲੋਕ ਸਭਾ ਮੈਂਬਰ ਨਾਮਾ ਨਾਗੇਸ਼ਵਰ ਰਾਓ, ਬੀ.ਕੇ.ਯੂ. ਲੀਡਰ ਰਾਕੇਸ਼ ਟਿਕੈਤ, ਤੇਲੰਗਾਨਾ ਦੇ ਚੀਫ਼ ਸਕੱਤਰ ਸੁਮੇਸ਼ ਕੁਮਾਰ, ਪੰਜਾਬ ਦੇ ਚੀਫ਼ ਸਕੱਤਰ ਅਨਿਰੁੱਧ ਤਿਵਾੜੀ ਅਤੇ ਹੋਰ ਅਧਿਕਾਰੀ ਵੀ ਸ਼ਾਮਿਲ ਰਹੇ |
ਦੇਰੀ ਨਾਲ ਪੁੱਜੇ
ਸ਼ਹੀਦਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡਣ ਲਈ ਰੱਖੇ ਗਏ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਕਰੀਬ ਦੋ ਘੰਟੇ ਦੀ ਦੇਰੀ ਨਾਲ ਪਹੁੰਚੇ | ਸ਼ਹੀਦਾਂ ਦੇ ਪਰਿਵਾਰਾਂ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ ਕਿਉਂਕਿ ਜ਼ਿਆਦਾਤਰ ਲੋਕ 1 ਵਜੇ ਹੀ ਟੈਗੋਰ ਥੀਏਟਰ ਪਹੁੰਚ ਚੁੱਕੇ ਸਨ, ਜਦਕਿ ਪ੍ਰੋਗਰਾਮ ਦੀ ਸ਼ੁਰੂਆਤ 4.30 ਵਜੇ ਦੇ ਕਰੀਬ ਹੋਈ |

ਜੈਕਾਰਿਆਂ ਦੀ ਗੂੰਜ 'ਚ ਖੁੱਲੇ੍ਹ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਅਲੌਕਿਕ ਨਗਰ ਕੀਰਤਨ, ਵੱਡੀ ਗਿਣਤੀ 'ਚ ਪਹੁੰਚੀ ਸੰਗਤ
ਸ੍ਰੀ ਹੇਮਕੁੰਟ ਸਾਹਿਬ ਤੋਂ ਸੁਰਿੰਦਰਪਾਲ ਸਿੰਘ ਵਰਪਾਲ
ਸ੍ਰੀ ਹੇਮਕੁੰਟ ਸਾਹਿਬ, 22 ਮਈ -ਹਿਮਾਲਿਆ ਦੀਆਂ ਸੱਤ ਖੂਬਸੂਰਤ ਚੋਟੀਆਂ 'ਚ ਸੁਸ਼ੋਭਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਤਪ ਅਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਆਰੰਭਤਾ ਦੀ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਦੌਰਾਨ ਸੰਗਤ ਲਈ ਖੋਲ੍ਹ ਦਿੱਤੇ ਗਏ, ਉਪਰੰਤ ਹਜ਼ਾਰਾਂ ਦੀ ਤਾਦਾਦ ਵਿਚ ਦੇਸ਼-ਵਿਦੇਸ਼ 'ਚੋਂ ਪਹੁੰਚੀ ਸੰਗਤ ਨੇ ਅਦਬ ਅਤੇ ਸਤਿਕਾਰ ਸਹਿਤ ਮੱਥਾ ਟੇਕਿਆ ਤੇ ਭਾਰੀ ਠੰਢ ਹੋਣ ਦੇ ਬਾਵਜੂਦ ਬਰਫ਼ੀਲੇ ਸਰੋਵਰ 'ਚ ਇਸ਼ਨਾਨ ਕੀਤਾ | ਇਸ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੀ ਪਰਿਕਰਮਾ ਵਿਚ ਸੰਖੇਪ ਰੂਪ ਦਾ ਪ੍ਰਭਾਵਸ਼ਾਲੀ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ, ਜਿਸ ਦੌਰਾਨ ਠੀਕ 10 ਵਜੇ ਗੁਰ-ਮਰਿਆਦਾ ਅਨੁਸਾਰ ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਵਲੋਂ ਅਰਦਾਸ ਕਰਕੇ ਸੁੱਖ ਆਸਣ ਹਾਲ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਹਾਲ ਦੀ ਸੁੰਦਰ ਪਾਲਕੀ ਸਾਹਿਬ 'ਚ ਸੁਸ਼ੋਭਿਤ ਕੀਤੇ ਗਏ ਤੇ 10.30 ਵਜੇ ਆਰੰਭਤਾ ਦੀ ਅਰਦਾਸ ਕਰਕੇ ਹੁਕਮਨਾਮਾ ਲਿਆ | ਨਗਰ ਕੀਰਤਨ ਦੌਰਾਨ ਆਸਥਾ ਤੇ ਉਤਸ਼ਾਹ ਵਿਚ ਲਬਰੇਜ਼ ਸੰਗਤ ਵਲੋਂ ਗਜਾਏ ਗਏ ਖ਼ਾਲਸਾਈ ਜੈਕਾਰਿਆਂ, ਭਾਰਤੀ ਫ਼ੌਜ ਦੇ ਬੈਂਡ ਦੀਆਂ ਮਧੁਰ ਧੁਨਾਂ ਤੇ ਗੁਲਾਬ ਦੇ ਫੁੱਲਾਂ ਦੀ ਵਰਖਾ ਨੇ ਮਾਹੌਲ ਨੂੰ ਹੋਰ ਵੀ ਦਿਲਕਸ਼ ਬਣਾ ਦਿੱਤਾ | ਇਸ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਦੇ ਗ੍ਰੰਥੀ ਭਾਈ ਕੁਲਵੰਤ ਸਿੰਘ ਵਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਤੇ ਹਜ਼ੂਰੀ ਰਾਗੀ ਭਾਈ ਮੋਹਕਮ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ, ਉਪਰੰਤ 12.00 ਵਜੇ ਮਰਿਆਦਾ ਅਨੁਸਾਰ ਅਰਦਾਸ ਹੋਈ | ਅੱਜ ਕਿਵਾੜ ਖੁੱਲ੍ਹਣ ਦੇ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਵਿਖੇ ਸੰਗਤ ਤੇ ਯਾਤਰੂ ਜਥਿਆਂ ਦੀ ਆਮਦ ਸ਼ੁਰੂ ਹੋ ਗਈ ਹੈ | ਇਸ ਦੌਰਾਨ ਨਿਸ਼ਾਨ ਸਾਹਿਬ ਦਾ ਚੋਲਾ ਵੀ ਬਦਲਿਆ ਗਿਆ, ਜਦਕਿ ਇਸ ਤੋਂ ਪਹਿਲਾਂ ਸੰਗਤ ਵਲੋਂ ਗੁਰਦੁਆਰਾ ਸਾਹਿਬ 'ਚ ਖੂਬਸੂਰਤ ਫੁੱਲਾਂ ਦੀ ਸਜਾਵਟ ਵੀ ਕੀਤੀ ਗਈ | ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋਈ ਤਾਜ਼ਾ ਬਰਫ਼ਬਾਰੀ ਨਾਲ ਚੱਲੀਆਂ ਬਰਫ਼ੀਲੀਆਂ ਹਵਾਵਾਂ ਦੇ ਬਾਵਜੂਦ ਸੰਗਤ ਦੇ ਉਤਸ਼ਾਹ 'ਚ ਕੋਈ ਕਮੀ ਨਜ਼ਰ ਨਹੀਂ ਆਈ। ਇਸ ਦੌਰਾਨ ਬਹੁਤ ਸਾਰੇ ਸ਼ਰਧਾਲੂ ਬਰਫ਼ੀਲੇ ਰਸਤੇ 'ਚ ਨੰਗੇ ਪੈਰੀਂ ਵੀ ਸਫ਼ਰ ਕਰਦੇ ਹੋਏ ਨਜ਼ਰ ਆਏ। ਰੂਹਾਨੀਅਤ ਭਰੇ ਮਾਹੌਲ ਅਤੇ ਕੁਦਰਤ ਦੇ ਖ਼ੂਬਸੂਰਤ ਨਜ਼ਾਰਿਆਂ ਨੂੰ ਦੇਖ ਕੇ ਗਦ-ਗਦ ਹੋਏ ਸ਼ਰਧਾਲੂਆਂ ਨੇ ਇਨ੍ਹਾਂ ਯਾਦਗਰੀ ਪਲਾਂ ਨੂੰ ਆਪਣੇ ਕੈਮਰਿਆਂ ਵਿਚ ਜਿਥੇ ਕੈਦ ਕੀਤਾ, ਉਥੇ ਹੀ ਇਸ ਵਾਰ ਇੰਟਰਨੈੱਟ ਦੀ ਸੁਵਿਧਾ ਹੋਣ ਕਰਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਕਾਲ ਵੀ ਕਰਦੇ ਹੋਏ ਨਜ਼ਰ ਆਏ। ਭਾਵੇਂਕਿ, ਇਸ ਦੌਰਾਨ ਤਾਜ਼ਾ ਬਰਫਬਾਰੀ ਵੀ ਹੋਈ ਸੀ ਪਰ ਖਿੜੇ ਹੋਏ ਮੌਸਮ ਨੇ ਮਾਹੌਲ ਖੁਸ਼ਗਵਾਰ ਕਰ ਦਿੱਤਾ। ਯਾਤਰਾ 'ਤੇ ਆਉਣ ਵਾਲੀ ਸੰਗਤ ਲਈ ਇਸ ਵਾਰ 418 ਇੰਜੀਨੀਅਰ ਕੋਰ ਦੇ ਸੂਬੇਦਾਰ ਮੇਜਰ ਨੇਕ ਚੰਦ ਦੀ ਅਗਵਾਈ ਹੇਠ ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਬਰਫ਼ ਨੂੰ ਹਟਾ ਕੇ ਰਸਤਾ ਤਿਆਰ ਕੀਤਾ ਗਿਆ ਹੈ। ਸਮਾਗਮ ਦੌਰਾਨ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਜਨਕ ਸਿੰਘ, ਇੰਜੀਨੀਅਰ ਕੋਰ ਦੇ ਲੈਫਟੀਨੈਂਟ ਕਰਨਲ ਰਵਿੰਦਰ ਸਿੰਘ ਪੁੰਡੀਰ, ਬ੍ਰਿਗੇਡੀਅਰ ਦਵਿੰਦਰ ਸਿੰਘ ਤੇ ਐਸ.ਡੀ.ਐਮ. ਤੁਸ਼ਾਰ ਸੈਣੀ ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ ਅਤੇ ਯਾਤਰਾ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਸੰਗਤ ਨੂੰ ਯਾਤਰਾ ਦੀ ਆਰੰਭਤਾ ਲਈ ਮੁਬਾਰਕਬਾਦ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਅੱਜ ਸਵੇਰੇ 4 ਵਜੇ ਪਹਿਲੇ ਜਥੇ ਦੀ ਸੰਗਤ ਨੇ ਯਾਤਰਾ ਦੇ ਤੀਜੇ ਪੜਾਅ ਗੁਰਦੁਆਰਾ ਗੋਬਿੰਦ ਧਾਮ ਤੋਂ ਅਰਦਾਸ ਕਰਕੇ ਸ੍ਰੀ ਹੇਮਕੁੰਟ ਸਾਹਿਬ ਵੱਲ ਚਾਲੇ ਪਾਏ। ਕਦਮ-ਦਰ-ਕਦਮ ਚਲਦੇ ਹੋਏ ਸ਼ਰਧਾਲੂ ਨੇ 6 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਬਲੇ ਜਨਮ ਦੇ ਤਪ ਅਸਥਾਨ ਵਿਖੇ ਪਹੁੰਚੇ ਤੇ ਪਹਿਲੀ ਅਰਦਾਸ 'ਚ ਸਿਰਕਤ ਕੀਤੀ ਅਤੇ ਬਾਅਦ ਦੁਪਹਿਰ ਸੰਗਤ ਗੋਬਿੰਦ ਧਾਮ ਅਤੇ ਗੋਬਿੰਦ ਘਾਟ ਵਿਖੇ ਵਾਪਸ ਪਰਤ ਆਈ।
ਚਾਹ ਅਤੇ ਖਿਚੜੀ ਦਾ ਮਿਲਦਾ ਹੈ ਲੰਗਰ
ਦਰਸ਼ਨ ਕਰਨ ਆਉਂਦੀਆਂ ਸੰਗਤਾਂ ਲਈ ਟਰੱਸਟ ਵਲੋਂ ਹਲਕਾ-ਫੁਲਕਾ ਚਾਹ ਅਤੇ ਖਿਚੜੀ ਦਾ ਲੰਗਰ ਵਰਤਾਇਆ ਜਾਂਦਾ ਹੈ, ਜਦਕਿ ਸਿਹਤ ਸੁਵਿਧਾਵਾਂ ਨੂੰ ਦੇਖਦੇ ਹੋਏ ਮਾਹਰ ਡਾਕਟਰਾਂ ਦੀ ਦੇਖ-ਰੇਖ 'ਚ ਡਿਸਪੈਂਸਰੀ ਵੀ ਬਣਾਈ ਗਈ ਹੈ।
15,200 ਫੁੱਟ ਦੀ ਉਚਾਈ 'ਤੇ ਸਥਿਤ ਹੈ ਸ੍ਰੀ ਹੇਮਕੁੰਟ ਸਾਹਿਬ
ਉੱਤਰਾਖੰਡ ਦੇ ਜ਼ਿਲ੍ਹਾ ਚਮੋਲੀ 'ਚ 15,200 ਫੁੱਟ (463 ਮੀਟਰ) ਦੀ ਉੱਚਾਈ 'ਤੇ ਹਿਮਾਲਿਆ ਦੀਆਂ ਅਸਮਾਨ ਛੂਹਦੀਆਂ ਖ਼ੂਬਸੂਰਤ 7 ਪਹਾੜੀਆਂ ਦਰਮਿਆਨ ਬਰਫ਼ੀਲੇ ਸਰੋਵਰ ਕੰਢੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਭਿਤ ਹੈ, ਜਿਸ ਲਈ ਰਿਸ਼ੀਕੇਸ਼-ਬਦਰੀਨਾਥ ਹਾਈਵੇ 'ਤੇ ਸਥਿਤ ਗੋਬਿੰਦਘਾਟ ਤੋਂ 19 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸੰਗਤ ਸ੍ਰੀ ਹੇਮਕੁੰਟ ਸਾਹਿਬ ਵਿਖੇ ਪਹੁੰਚਦੀ ਹੈ। ਸੰਗਤਾਂ ਲਈ ਰਾਤ ਨੂੰ ਠਹਿਰਣ ਦਾ ਪ੍ਰਬੰਧ ਗੁਰਦੁਆਰਾ ਗੋਬਿੰਦਧਾਮ ਵਿਖੇ ਕੀਤਾ ਜਾਂਦਾ ਹੈ। ਇਸ ਸੰਬੰਧੀ 'ਅਜੀਤ' ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਗੋਬਿੰਦਧਾਮ ਦੇ ਮੈਨੇਜਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੇ ਠਹਿਰਨ, ਲੰਗਰ ਤੇ ਸਿਹਤ ਸੇਵਾਵਾਂ ਦਾ ਪ੍ਰਬੰਧ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਵਲੋਂ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ 5 ਹਜ਼ਾਰ ਦੇ ਕਰੀਬ ਯਾਤਰੀਆਂ ਦੇ ਰਹਿਣ ਤੇ ਖਾਣ-ਪੀਣ ਦੇ ਪੁਖਤਾ ਪ੍ਰਬੰਧ ਹਨ। ਉਨ੍ਹਾਂ ਦੱਸਿਆ ਕਿ ਉਕਤ ਗੁਰਦੁਆਰੇ ਦਾ ਜ਼ਿਕਰ ਇਤਿਹਾਸ ਦੇ ਪੰਨਿਆਂ 'ਚ ਵੀ ਦਰਜ ਹੈ, ਜਿਸ ਮੁਤਾਬਿਕ ਹੌਲਦਾਰ ਬਾਬਾ ਮੋਦਨ ਸਿੰਘ ਵਲੋਂ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਖੋਜ ਦੌਰਾਨ ਆਪਣਾ ਰੈਣ ਬਸੇਰਾ ਇਸ ਅਸਥਾਨ 'ਤੇ ਕੀਤਾ ਗਿਆ ਸੀ, ਜਿਸ ਦੀ ਗਵਾਹੀ ਗੁਰਦੁਆਰਾ ਗੋਬਿੰਦ ਧਾਮ ਵਿਖੇ ਸਥਿਤ 'ਰਾਗਾ' ਨਾਮਕ ਦਰੱਖ਼ਤ ਭਰਦਾ ਹੈ ਤੇ ਇਤਿਹਾਸ ਅਨੁਸਾਰ ਬਾਬਾ ਮੋਦਨ ਸਿੰਘ ਇਸ ਦਰੱਖ਼ਤ 'ਚ ਬੈਠ ਕੇ ਰਾਤ ਗੁਜ਼ਾਰਦੇ ਸਨ ਅਤੇ ਮੁੜ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਖੋਜ ਲਈ ਰਵਾਨਾ ਹੋ ਜਾਂਦੇ ਸਨ।

ਕੁਆਡ ਸਿਖ਼ਰ ਸੰਮੇਲਨ 'ਚ ਸ਼ਾਮਿਲ ਹੋਣ ਲਈ ਟੋਕੀਓ ਰਵਾਨਾ ਹੋਏ ਮੋਦੀ

ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੁਆਡ ਸੰਮੇਲਨ 'ਚ ਸ਼ਿਰਕਤ ਕਰਨ ਲਈ ਟੋਕੀਓ ਰਵਾਨਾ ਹੋ ਗਏ | ਇਸ ਤੋਂ ਪਹਿਲਾਂ ਮੀਟਿੰਗ ਦਾ ਮੰਤਵ ਦੱਸਦਿਆਂ ਉਨ੍ਹਾਂ ਕਿਹਾ ਕਿ ਬੈਠਕ 'ਚ ਕੁਆਡ ਦੇਸ਼ਾਂ ਦੇ ਨੇਤਾਵਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਹਿੰਦ ਪ੍ਰਸ਼ਾਂਤ ਖਿੱਤੇ ਦੇ ਵਿਕਾਸ ਅਤੇ ਆਪਸੀ ਹਿਤਾਂ ਦੇ ਆਲਮੀ ਮੁੱਦਿਆਂ 'ਤੇ ਵਿਚਾਰ ਵੀ ਸਾਂਝੇ ਕੀਤੇ ਜਾਣਗੇ | 23 ਅਤੇ 24 ਮਈ ਨੂੰ ਜਾਪਾਨ ਦੇ ਟੋਕੀਓ 'ਚ ਹੋਣ ਵਾਲੇ ਕੁਆਡ ਸਿਖਰ ਸੰਮੇਲਨ 'ਚ ਮੋਦੀ, ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਯੋ ਕਿਸ਼ਿਦਾ ਅਤੇ ਆਸਟ੍ਰੇਲੀਆ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਮੁਲਾਕਾਤ ਕਰਨਗੇ | 40 ਘੰਟਿਆਂ ਦੇ ਟੋਕੀਓ ਦੌਰੇ ਦੌਰਾਨ ਮੋਦੀ ਜਾਪਾਨ ਦੇ 35 ਉਦਯੋਗਪਤੀਆਂ ਅਤੇ ਸੀ. ਈ. ਓ.'ਜ਼ ਨਾਲ ਵੀ ਮੁਲਾਕਾਤ ਕਰਨਗੇ | ਜਾਪਾਨ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕਰਨਗੇ |
ਹਾਂ-ਪੱਖੀ ਅਤੇ ਰਚਨਾਤਮਿਕ ਏਜੰਡਾ
ਭਾਰਤ ਨੇ ਚਾਰ ਦੇਸ਼ਾਂ ਦੇ ਸਮੂਹ ਕੁਆਡ ਸਿਖ਼ਰ ਸੰਮੇਲਨ ਦਾ ਏਜੰਡਾ ਹਾਂ-ਪੱਖੀ ਅਤੇ ਰਚਨਾਤਮਿਕ ਕਰਾਰ ਦਿੰਦਿਆਂ ਕਿਹਾ ਕਿ ਇਹ ਸਮੂਹ ਹੋਰਨਾਂ ਖੇਤਰਾਂ ਤੋਂ ਇਲਾਵਾ ਬੁਨਿਆਦੀ ਢਾਂਚੇ ਦੇ ਨਿਰਮਾਣ 'ਚ ਆਪਸੀ ਸਹਿਯੋਗ ਨੂੰ ਬੜ੍ਹਾਵਾ ਦਿੰਦਾ ਹੈ | ਨਾਲ ਹੀ ਅਸਿੱਧੇ ਢੰਗ ਨਾਲ ਚੀਨ ਦਾ ਬਿਨਾਂ ਨਾਂਅ ਲਏ ਉਨ੍ਹਾਂ ਕਿਹਾ ਕਿ ਕੁਆਡ ਦੂਜੇ ਦੇਸ਼ਾਂ ਨੂੰ ਕਰਜ਼ੇ ਦੇ ਜਾਲ 'ਚ ਨਹੀਂ ਫਸਾਉਂਦਾ | ਵਿਦੇਸ਼ ਸਕੱਤਰ ਵਿਜੈ ਕਵਾਤਰਾ ਨੇ ਏਜੰਡੇ ਬਾਰੇ ਗੱਲ ਕਰਦਿਆਂ ਇਹ ਵੀ ਕਿਹਾ ਕਿ ਯੂਕਰੇਨ ਸੰਕਟ 'ਤੇ ਵੀ ਚਰਚਾ ਕੀਤੀ ਜਾ ਸਕਦੀ ਹੈ | ਕੁਆਡ ਸੰਮੇਲਨ 'ਚ ਭਾਰਤ ਵਲੋਂ ਕਣਕ ਦੀ ਦਰਾਮਦ 'ਤੇ ਲਾਈ ਪਾਬੰਦੀ ਦਾ ਮੁੱਦਾ ਵੀ ਉੱਠਣ ਦੀ ਸੰਭਾਵਨਾ ਹੈ | ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਦੇ ਨਵੇਂ ਚੁਣੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ ਵੀ ਮੁਲਾਕਾਤ ਕਰਨਗੇ |

ਗੜ੍ਹਦੀਵਾਲਾ ਨੇੜੇ ਬੋਰਵੈੱਲ 'ਚ ਡਿੱਗੇ ਬੱਚੇ ਦੀ ਮੌਤ

ਅਵਾਰਾ ਕੁੱਤੇ ਤੋਂ ਬਚਣ ਲਈ ਟਿਊਬਵੈੱਲ ਦੀ ਪਾਈਪ 'ਤੇ ਚੜ੍ਹ ਗਿਆ ਸੀ ਰਿਤਿਕ ਰੌਸ਼ਨ
ਹੁਸ਼ਿਆਰਪੁਰ/ਪੱਸੀ ਕੰਢੀ, 22 ਮਈ (ਬਲਜਿੰਦਰਪਾਲ ਸਿੰਘ/ਰਜਪਾਲਮਾ)-ਕਸਬਾ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਬੈਰਮਪੁਰ ਖਿਆਲਾ 'ਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਾਸੀ ਇਕ ਮਜ਼ਦੂਰ ਦੇ 6 ਸਾਲਾ ਬੱਚੇ ਦੀ 300 ਫੁੱਟ ਡੂੰਘੇ ਬੋਰਵੈੱਲ 'ਚ ਡਿਗਣ ਨਾਲ ਮੌਤ ਹੋ ਗਈ | ਇਹ ਹਾਦਸਾ ਸਵੇਰੇ ਕਰੀਬ 10 ਵਜੇ ਉਸ ਸਮੇਂ ਵਾਪਰਿਆ, ਜਦੋਂ ਬੱਚਾ ਅਵਾਰਾ ਕੁੱਤੇ ਤੋਂ ਬਚਣ ਲਈ ਖੇਤਾਂ 'ਚ ਮੁਰੰਮਤ ਲਈ ਖੋਲ੍ਹੇ ਗਏ ਟਿਊਬਵੈੱਲ ਦੀ ਪਾਈਪ 'ਤੇ ਚੜ੍ਹ ਗਿਆ ਤੇ ਆਪਣਾ ਸੰਤੁਲਨ ਖੋਹ ਜਾਣ ਕਾਰਨ ਬੋਰਵੈੱਲ 'ਚ ਜਾ ਡਿੱਗਿਆ | ਉਸ ਨੂੰ ਬਚਾਉਣ ਲਈ ਐਨ. ਡੀ. ਆਰ. ਐਫ. ਦੀ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਸਖ਼ਤ ਮਿਹਨਤ ਤੋਂ ਬਾਅਦ ਸ਼ਾਮ ਦੇ ਕਰੀਬ 6 ਵਜੇ ਬੱਚੇ ਨੂੰ ਬਾਹਰ ਕੱਢ ਲਿਆ | ਇਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਲ ਕਰ ਦਿੱਤਾ | ਜਾਣਕਾਰੀ ਅਨੁਸਾਰ ਰਜਿੰਦਰ ਕੁਮਾਰ ਵਾਸੀ ਸ਼ੇਖੂਪੁਰਾ ਖਾਸ (ਯੂ.ਪੀ.) ਜੋ ਇਸ ਸਮੇਂ ਪਿੰਡ ਧੂਰੀਆਂ 'ਚ ਝੁੱਗੀਆਂ 'ਚ ਰਹਿ ਰਿਹਾ ਹੈ, ਜਦੋਂ ਉਹ ਪਰਿਵਾਰ ਸਮੇਤ ਪਿੰਡ ਬੈਰਮਪੁਰ ਖਿਆਲਾ ਦੇ ਖੇਤਾਂ 'ਚ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਇਕ ਅਵਾਰਾ ਕੁੱਤਾ ਉਸ ਦੇ 6 ਸਾਲਾ ਲੜਕੇ ਰਿਤਿਕ ਰੌਸ਼ਨ ਦੇ ਪਿੱਛੇ ਪੈ ਗਿਆ, ਜਿਸ ਤੋਂ ਬਚਣ ਲਈ ਉਹ ਖੇਤਾਂ 'ਚ ਜ਼ਮੀਨ ਤੋਂ 3 ਫੁੱਟ ਉੱਚੀ ਬੋਰ ਦੀ ਪਾਈਪ 'ਤੇ ਚੜ੍ਹ ਗਿਆ | ਕੁੱਤੇ ਦੇ ਵੱਢਣ ਦੇ ਡਰ ਤੋਂ ਉਹ ਸੰਭਲ ਨਹੀਂ ਸਕਿਆ ਤੇ ਬੋਰੀ ਨਾਲ ਢਕੇ ਹੋਏ 300 ਫੁੱਟ ਡੁੰਘੇ ਬੋਰਵੈੱਲ 'ਚ ਜਾ ਡਿੱਗਿਆ | ਸਾਥੀ ਬੱਚਿਆਂ ਨੇ ਇਸ ਦੀ ਸੂਚਨਾ ਉਸ ਦੇ ਮਾਤਾ ਪਿਤਾ ਨੂੰ ਦਿੱਤੀ | ਘਟਨਾ ਦਾ ਪਤਾ ਲਗਦਿਆਂ ਹੀ ਇਲਾਕਾ ਵਾਸੀ ਬੱਚੇ ਨੂੰ ਬਚਾਉਣ ਲਈ ਪਹੁੰਚ ਗਏ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ 'ਦੇ ਢੱਕਣ ਨੂੰ ਕੋਈ ਚੋਰੀ ਕਰਕੇ ਲੈ ਗਿਆ ਸੀ | ਬੱਚੇ ਨੂੰ ਬਚਾਉਣ ਲਈ ਐਨ.ਡੀ.ਆਰ.ਐਫ. ਦੀ ਟੀਮ ਨੂੰ ਬੁਲਾਇਆ ਗਿਆ ਤੇ ਬੋਰਵੈੱਲ 'ਚ ਫਸੇ ਬੱਚੇ ਨੂੰ ਜਿਊਾਦਾ ਰੱਖਣ ਲਈ ਬਾਬਾ ਦੀਪ ਸਿੰਘ ਸੇਵਾ ਦਲ ਤੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਵੀ ਆਪਣਾ ਯੋਗਦਾਨ ਪਾਇਆ | ਸੂਤਰਾਂ ਅਨਸਾਰ ਬੱਚਾ ਕਰੀਬ 100 ਫੁੱਟ ਡੂੰਘਾਈ 'ਤੇ ਪਾਈਪ 'ਚ ਫਸਿਆ ਹੋਇਆ ਸੀ | ਜਦੋਂ ਸ਼ਾਮ ਕਰੀਬ 6 ਵਜੇ ਐਨ. ਡੀ. ਆਰ. ਐਫ. ਦੀ ਟੀਮ ਨੇ ਬੱਚੇ ਨੂੰ ਬਾਹਰ ਕੱਢਿਆ ਤਾਂ ਉਸ ਸਮੇਂ ਬੱਚਾ ਬੇਹੋਸ਼ ਸੀ, ਜਿਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਬੱਚੇ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ ਤੇ ਸਰਕਾਰ ਵਲੋਂ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ |

ਜੰਤਰ-ਮੰਤਰ ਵਿਖੇ ਪੰਜਾਬ ਸਮੇਤ ਅੱਠ ਰਾਜਾਂ ਦੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ

ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ
ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਪੰਜਾਬ, ਜੰਮੂ ਕਸ਼ਮੀਰ, ਤੇਲੰਗਾਨਾ, ਉੱਤਰ ਪ੍ਰਦੇਸ਼ ਸਮੇਤ 8 ਰਾਜਾਂ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਐਤਵਾਰ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਪੁਰਾਣੀ ਪੈਨਸ਼ਨ ਦੀ ਬਹਾਲੀ ਦੀ ਮੰਗ ਕਰਦਿਆਂ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ | ਰਾਜਾਂ ਦੇ ਮੁਲਾਜ਼ਮਾਂ ਨੇ ਕੌਮੀ ਪੈਨਸ਼ਨ ਸਕੀਮ ਦਾ ਤਿੱਖਾ ਵਿਰੋਧ ਕਰਦਿਆਂ ਇਸ ਨੂੰ 'ਨੋ ਪੈਨਸ਼ਨ ਸਕੀਮ' ਕਰਾਰ ਦਿੱਤਾ | ਮੁਖਾਲਫ਼ਤ ਕਰਦੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਕ ਸਿਆਸਤਦਾਨ ਭਾਵੇਂ ਉਹ ਵਿਧਾਇਕ ਹੋਵੇ ਜਾਂ ਸੰਸਦ ਮੈਂਬਰ ਜਿੰਨੀ ਵਾਰ ਚੁਣਿਆ ਜਾਂਦਾ ਹੈ, ਓਨੀ ਵਾਰ ਦੀ ਪੈਨਸ਼ਨ ਦਾ ਹੱਕਦਾਰ ਹੋ ਜਾਂਦਾ ਹੈ, ਜੋ ਘੱਟ ਤੋਂ ਘੱਟ ਵੀ 75 ਹਜ਼ਾਰ ਰੁਪਏ ਹੁੰਦੀ ਹੈ | ਪਰ ਜੋ ਅਧਿਆਪਕ ਅਤੇ ਮੁਲਾਜ਼ਮ ਆਪਣੀ ਜ਼ਿੰਦਗੀ ਦੀ ਸਾਰੀ ਮਿਹਨਤ ਕਰਨ ਤੋਂ ਬਾਅਦ ਪੈਨਸ਼ਨ ਦੇ ਨਾਲ ਬੁਢਾਪਾ ਕੱਟਣ ਦੀ ਕੋਸ਼ਿਸ਼ ਕਰਦੇ ਹਨ, ਕੇਂਦਰ ਸਰਕਾਰ ਨਵੀਂ ਪੈਨਸ਼ਨ ਯੋਜਨਾ ਰਾਹੀਂ ਉਨ੍ਹਾਂ ਦਾ ਇਹ ਸਹਾਰਾ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ | ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਜਰਨੈਲ ਸਿੰਘ ਪੱਟੀ ਨੇ ਐਨ. ਪੀ. ਐਸ. ਨੂੰ ਮੁਲਾਜ਼ਮਾਂ ਨਾਲ ਧੋਖਾ ਕਰਾਰ ਦਿੰਦਿਆਂ ਕਿਹਾ ਕਿ 35-40 ਸਾਲਾਂ ਦੀ ਸੇਵਾ ਕਰਨ ਤੋਂ ਬਾਅਦ ਵੀ ਮੁਲਾਜ਼ਮ ਨੂੰ ਐਨ. ਪੀ. ਐਸ ਰਾਹੀਂ ਕੁਝ ਖ਼ਾਸ ਹਾਸਲ ਨਹੀਂ ਹੁੰਦਾ | ਉਨ੍ਹਾਂ ਕੇਂਦਰ ਸਰਕਾਰ ਨੂੰ ਮੁਲਾਜ਼ਮ ਵਰਗ ਵਲੋਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੰਤਰ ਮੰਤਰ 'ਚ ਇਹ ਇਕੱਠ ਕੇਂਦਰ ਸਰਕਾਰ ਲਈ ਇਕ ਟ੍ਰੇਲਰ ਹੈ | ਜੇਕਰ ਸਰਕਾਰ ਨੇ ਅਪੀਲ ਨਾ ਮੰਨੀ ਤਾਂ ਦਿੱਲੀ 'ਚ ਵੱਡੀ ਰੈਲੀ ਕਰਾਂਗੇ | ਜੰਤਰ ਮੰਤਰ 'ਤੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਛੇਤੀ ਤੋਂ ਛੇਤੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਸੰਘਰਸ਼ ਨੂੰ ਲੰਬਾ ਖਿੱਚਣਾ ਨਹੀਂ ਚਾਹੁੰਦੇ | ਇਸ ਲਈ ਸਰਕਾਰ ਇਤਿਹਾਸਕ ਫ਼ੈਸਲਾ ਲੈ ਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਆਦੇਸ਼ ਦੇ ਦੇਵੇ | ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਬਾਕੀ ਸੂਬਿਆਂ ਵਲੋਂ ਪਿਛਲੇ 9 ਸਾਲ ਤੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ, ਜਿਸ 'ਚ ਪੰਜਾਬ ਨੇ ਮੋਢੀ ਭੂਮਿਕਾ ਨਿਭਾਈ ਹੈ | ਇਸ ਸੰਘਰਸ਼ 'ਚ ਮੁਲਾਜ਼ਮਾਂ ਨੂੰ ਮਿਲਣ ਵਾਲੀ ਆਰਜ਼ੀ ਰਾਹਤ ਸਿਰਫ਼ ਇਹੀ ਹੈ ਕਿ ਦੋ ਰਾਜਾਂ ਰਾਜਸਥਾਨ ਅਤੇ ਛੱਤੀਸਗੜ੍ਹ ਵਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਗਈ ਹੈ, ਜਦਕਿ ਪੱਛਮੀ ਬੰਗਾਲ 'ਚ ਐਨ. ਪੀ. ਐਸ. ਕਦੇ ਲਾਗੂ ਨਹੀਂ ਕੀਤੀ ਗਈ |
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਨੇ ਕੀਤੀ ਭਰਵੀਂ ਸ਼ਮੂਲੀਅਤ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ | ਇਸ ਬਾਰੇ ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬਾ ਕਨਵੀਨਰ ਜਸਵੀਰ ਤਲਵਾੜਾ, ਸੂਬਾ ਕੋ ਕਨਵੀਨਰ ਜਸਵਿੰਦਰ ਸਿੰਘ ਜੱਸਾ, ਲਖਵਿੰਦਰ ਸਿੰਘ ਭੌਰ ਅਤੇ ਪ੍ਰਧਾਨ ਬੀ. ਐੱਡ ਟੀਚਰਜ਼ ਫਰੰਟ ਪੰਜਾਬ ਹਰਵਿੰਦਰ ਸਿੰਘ ਬਿਲਗਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬੰਦ ਕਰਕੇ, ਨਵੀ ਪੈਨਸ਼ਨ ਥੋਪ ਦਿੱਤੀ ਹੈ | ਭਾਰਤ ਵਿਚ ਇਸ ਸਮੇਂ ਐੱਨ ਪੀ ਐੱਸ ਤੋਂ ਪੀੜਤ ਮੁਲਾਜ਼ਮਾਂ ਦੀ ਗਿਣਤੀ ਲਗਭਗ 77 ਲੱਖ ਹੈ | ਇੱਥੇ ਜ਼ਿਕਰਯੋਗ ਹੈ ਕਿ ਐੱਨ ਪੀ ਐੱਸ ਲਾਗੂ ਕਰਨ ਦਾ ਅਧਿਕਾਰ ਕੇਂਦਰ ਵਲੋਂ ਰਾਜਾਂ ਨੂੰ ਦਿੱਤਾ ਗਿਆ ਸੀ | ਜਿਸ ਕਾਰਨ ਸਿਰਫ ਪੱਛਮੀ ਬੰਗਾਲ ਨੂੰ ਛੱਡ ਕੇ, ਭਾਰਤ ਦੇ ਸਾਰੇ ਰਾਜਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਸੀ | ਹਾਲ ਹੀ ਵਿਚ ਰਾਜਸਥਾਨ ਅਤੇ ਛੱਤੀਸਗੜ੍ਹ• ਰਾਜਾਂ ਨੇ ਆਪਣੇ ਕਰਮਚਾਰੀਆਂ ਉੱਪਰ ਐੱਨ ਪੀ ਐੱਸ ਖਤਮ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ | ਅਸਲ ਵਿਚ ਐੱਨ ਪੀ ਐੱਸ ਵਿਚ ਸਰਕਾਰ ਮੁਲਾਜ਼ਮਾਂ ਦੀ ਤਨਖਾਹ ਦਾ 10 ਪ੍ਰਤੀਸ਼ਤ ਅਤੇ 14 ਪ੍ਰਤੀਸ਼ਤ ਸਰਕਾਰ ਦਾ ਹਿੱਸਾ ਕਾਰਪੋਰੇਟ ਘਰਾਣਿਆਂ ਨੂੰ ਨਾ-ਮਾਤਰ ਵਿਆਜ ਉੱਪਰ ਲੁਟਾ ਰਹੀ ਹੈ ਜੋ ਕਿ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ | ਬਿਕਰਮਜੀਤ ਸਿੰਘ ਕੱਦੋਂ, ਵਰਿੰਦਰ ਵਿੱਕੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਲਈ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਸਮੇਂ ਪਰਮਿੰਦਰ ਬਰਨਾਲਾ, ਗਰਿੰਦਰਪਾਲ ਖੇੜੀ, ਗੁਰਦਿਆਲ ਮਾਨ, ਸੰਜੀਵ ਧੂਤ, ਗੁਲਾਬ ਸਿੰਘ, ਸਰਬਜੀਤ ਸੰਗਰੂਰ, ਭਵਾਨੀ ਠਾਕੁਰ, ਸਤਨਾਮ ਸਿੰਘ ਦੌਲਤਪੁਰ, ਹਿੰਮਤ ਸਿੰਘ ਪਟਿਆਲਾ, ਪ੍ਰਭਜੋਤ ਗੋਹਲਵੜ, ਦਰਸ਼ਨ ਅਲੀਸ਼ੇਰ, ਕੁਲਦੀਪ ਵਾਲੀਆ, ਪਰਮਿੰਦਰ ਕਪੂਰਥਲਾ ਅਤੇ ਪ੍ਰਭਜੀਤ ਸਿੰਘ ਸਮੇਤ ਵੱਡੀ ਗਿਣਤੀ 'ਚ ਅਧਿਆਪਕ ਤੇ ਮੁਲਾਜ਼ਮ ਸ਼ਾਮਿਲ ਹੋਏ |

ਪਟਿਆਲਾ 'ਚ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਔਰਤ ਦਾ ਕਤਲ-ਪੁੱਤਰ ਗੰਭੀਰ ਜ਼ਖ਼ਮੀ

ਪਟਿਆਲਾ, 22 ਮਈ (ਮਨਦੀਪ ਸਿੰਘ ਖਰੌੜ)-ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰ 'ਚ ਰਹਿੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਲਾਜ਼ਮ ਔਰਤ ਤੇ ਉਸ ਦੀ ਲੜਕੇ 'ਤੇ ਇਕ ਵਿਅਕਤੀ ਵਲੋਂ ਕਿਰਪਾਨ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ | ਗੰਭੀਰ ਰੂਪ 'ਚ ਜ਼ਖ਼ਮੀ ਹੋਈ ਸਤਵਿੰਦਰ ਕੌਰ ਦੀ ਰਾਜਿੰਦਰਾ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਉਸ ਦੇ ਲੜਕੇ ਮਨਪ੍ਰੀਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਵਿਖੇ ਪੀ.ਜੀ.ਆਈ. 'ਚ ਰੈਫ਼ਰ ਕਰ ਦਿੱਤਾ ਹੈ | ਪਟਿਆਲਾ ਸਿਟੀ-2 ਦੇ ਡੀ.ਐੱਸ.ਪੀ. ਮੋਹਿਤ ਅਗਰਵਾਲ ਨੇ ਦੱਸਿਆ ਕਿ ਸਤਵਿੰਦਰ ਕੌਰ ਦੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਬੌਬੀ ਵਾਸੀ ਪਟਿਆਲਾ ਨਾਲ ਸੰਬੰਧ ਸਨ, ਪ੍ਰੰਤੂ ਬੌਬੀ ਵਲੋਂ ਵਿਆਹ ਤੋਂ ਟਾਲਮਟੋਲ ਕਰਨ 'ਤੇ ਸਤਵਿੰਦਰ ਕੌਰ ਨੇ ਉਸ ਨਾਲੋਂ ਨਾਤਾ ਤੋੜ ਲਿਆ ਸੀ, ਜਿਸ ਤੋਂ ਤੈਸ਼ 'ਚ ਆਏ ਬੌਬੀ ਨੇ ਬੀਤੀ ਰਾਤ 10 ਵਜੇ ਦੇ ਕਰੀਬ ਸਤਵਿੰਦਰ ਕੌਰ ਦੇ ਘਰ 'ਚ ਦਾਖਲ ਹੋ ਕੇ ਕਿਰਪਾਨ ਨਾਲ ਕਈ ਵਾਰ ਕਰਕੇ ਸਤਵਿੰਦਰ ਕੌਰ ਤੇ ਮਨਪ੍ਰੀਤ ਸਿੰਘ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੂੰ ਅਨਾਜ ਮੰਡੀ ਦੀ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਬੀਬੀ ਸਤਵਿੰਦਰ ਕੌਰ ਕਮੇਟੀ ਅੰਦਰ ਬਤੌਰ ਸੇਵਾਦਾਰ ਵਜੋਂ ਕੰਮ ਕਰਦੀ ਸੀ |

1984 ਦੇ ਦੰਗਾ ਪੀੜਤਾਂ ਲਈ ਭਰਤੀ ਨੀਤੀ ਤਰਜੀਹ ਆਧਾਰਿਤ ਹੈ, ਲਾਜ਼ਮੀ ਰੁਜ਼ਗਾਰ ਨਹੀਂ- ਹਾਈਕੋਰਟ

ਨਵੀਂ ਦਿੱਲੀ, 22 ਮਈ (ਏਜੰਸੀ)-ਦਿੱਲੀ ਹਾਈਕੋਰਟ ਨੇ 1984 ਦੇ ਦੰਗਿਆਂ ਦੇ ਪੀੜਤ ਪਰਿਵਾਰਾਂ ਲਈ ਮੁੜ ਵਸੇਬਾ ਨੀਤੀ ਤਹਿਤ ਰੁਜ਼ਗਾਰ ਦੀ ਮੰਗ ਕਰਨ ਵਾਲੀ ਇਕ ਔਰਤ ਨੂੰ ਰਾਹਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਕਤ ਕੇਂਦਰੀ ਸਕੀਮ ਸਿਰਫ਼ ਇਸ ਧਾਰਨਾ 'ਤੇ ਆਧਾਰਿਤ ਹੈ ਕਿ ਭਰਤੀ ਦੌਰਾਨ ਇਨ੍ਹਾਂ ਪੀੜਤ ਲੋਕਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਕਿਸੇ ਭਰਤੀ ਅਭਿਆਸ ਦੀ ਅਣਹੋਂਦ 'ਚ ਨਿਯੁਕਤੀ ਨੂੰ ਲਾਜ਼ਮੀ ਨਹੀਂ ਬਣਾਉਂਦਾ ਹੈ | ਜਸਟਿਸ ਯਸ਼ਵੰਤ ਵਰਮਾ ਨੇ ਕਿਹਾ ਕਿ ਜਦੋਂ ਅਧਿਕਾਰੀਆਂ ਦੁਆਰਾ ਭਰਤੀ ਅਭਿਆਸ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਹ ਪਟੀਸ਼ਨਕਰਤਾ ਦੀ ਉਮੀਦਵਾਰੀ 'ਤੇ ਵਿਚਾਰ ਕਰਨ ਲਈ ਪਾਬੰਦ ਹੋਣਗੇ, ਜਿਸ ਦੀ ਨਿਯੁਕਤੀ ਨੂੰ ਸਮਰੱਥ ਅਥਾਰਟੀ ਦੁਆਰਾ ਇਸ ਆਧਾਰ 'ਤੇ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਫਿਲਹਾਲ ਕੋਈ ਵਿਸ਼ੇਸ਼ ਭਰਤੀ ਪ੍ਰਕਿਰਿਆ ਨਹੀਂ ਚੱਲ ਰਹੀ ਸੀ, ਇਸ ਲਈ ਪਟੀਸ਼ਨਰ ਉੱਤਰਦਾਤਾਵਾਂ ਦੇ ਅਧੀਨ ਕਿਸੇ ਪੱਕੀ ਨਿਯੁਕਤੀ ਦੇ ਅਧਿਕਾਰ ਦਾ ਦਾਅਵਾ ਨਹੀਂ ਕਰ ਸਕਦੀ | ਹਾਈਕੋਰਟ ਨੇ ਆਪਣੇ 20 ਮਈ ਦੇ ਆਦੇਸ਼ 'ਚ ਕਿਹਾ ਹੈ ਕਿ ਅਦਾਲਤ ਆਪਣੇ ਆਪ ਨੂੰ ਉਕਤ ਨੀਤੀ ਦੇ ਉਸ ਪ੍ਰਬੰਧ 'ਚ ਪੜ੍ਹਨ ਤੋਂ ਅਸਮਰੱਥ ਹੈ | ਜ਼ਿਕਰਯੋਗ ਹੈ ਕਿ ਪਟੀਸ਼ਨਕਰਤਾ ਨੇ 16 ਜਨਵਰੀ 2006 ਦੇ ਸਰਕੂਲਰ ਦੇ ਅਨੁਸਾਰ ਉਸ ਦੀ ਨਿਯੁਕਤੀ ਲਈ ਵਿਚਾਰ ਕਰਨ ਦੀ ਮੰਗ ਕੀਤੀ ਸੀ, ਜਿਸ 'ਚ 1984 ਦੇ ਦੰਗਿਆਂ ਦੇ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇਕ ਪੁਨਰਵਾਸ ਪੈਕੇਜ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਸੀ | ਪੀੜਤਾ ਨੇ ਆਪਣੀ ਪਟੀਸ਼ਨ 'ਚ ਦਲੀਲ ਦਿੱਤੀ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਨਿਯੁਕਤੀ ਦੀ ਪੇਸ਼ਕਸ਼ ਕਰਨ 'ਚ ਨਾਕਾਮ ਰਹਿਣ 'ਤੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਦਿਆਂ ਮਨਮਾਨੇ ਤੌਰ 'ਤੇ ਇਨਕਾਰ ਕੀਤਾ ਹੈ |

ਜੰਮੂ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨੀ ਘੁਸਪੈਠੀਆ ਗਿ੍ਫ਼ਤਾਰ

ਸ੍ਰੀਨਗਰ, 22 ਮਈ (ਮਨਜੀਤ ਸਿੰਘ)-ਸੈਨਾ ਨੇ ਜੰਮੂ ਖੇਤਰ ਦੇ ਅਖਨੂਰ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਘੁਸਪੈਠ ਕਰਦੇ ਹੋਏ ਪਾਕਿ ਨਾਗਰਿਕ ਨੂੰ ਗਿ੍ਫ਼ਤਾਰ ਕਰ ਲਿਆ | ਅਧਿਕਾਰੀਆਂ ਅਨੁਸਾਰ ਪਾਕਿਸਤਾਨ ਦੇ ਮਲਿਕ ਚੱਕ ਖੇਤਰ ਦੇ ਵਸਨੀਕ ਸਬਰ ਨਵਾਜ਼ (21) ਨੂੰ ਸਨਿਚਰਵਾਰ ...

ਪੂਰੀ ਖ਼ਬਰ »

ਹਿਸਾਰ 'ਚ ਖੂਹੀ ਦੇ ਮਲਬੇ ਹੇਠ ਦੋ ਵਿਅਕਤੀ ਦੱਬੇ ਬਚਾਅ ਕਾਰਜ ਜਾਰੀ

ਹਿਸਾਰ, 22 ਮਈ (ਏਜੰਸੀ)-ਹਿਸਾਰ ਜ਼ਿਲ੍ਹੇ ਦੇ ਸ਼ਾਹਦਾਵਾ ਪਿੰਡ ਦੇ ਖੇਤਾਂ 'ਚ ਖੂਹੀ ਦਾ ਇਕ ਹਿੱਸਾ ਡਿੱਗਣ ਕਾਰਨ ਦੋ ਵਿਅਕਤੀਆਂ ਦੇ ਦੱਬੇ ਜਾਣ ਦੀ ਖ਼ਬਰ ਹੈ | ਜਾਣਕਾਰੀ ਮੁਤਾਬਿਕ ਜਗਦੀਸ਼ ਤੇ ਜੈਪਾਲ ਸਿੰਜਾਈ ਲਈ ਬੋਰਵੈੱਲ ਤੋਂ ਪਾਣੀ ਕੱਢਣ ਲਈ ਇਲੈਕਟਿ੍ਕ ਮੋਟਰ ਲਗਾਉਣ ...

ਪੂਰੀ ਖ਼ਬਰ »

ਪੰਜਾਬ ਦੇ ਜੇਲ੍ਹ ਮੰਤਰੀ ਬੈਂਸ ਜੰਮੂ 'ਚ ਰਾਹੁਲ ਭੱਟ ਦੇ ਪਰਿਵਾਰ ਨੂੰ ਮਿਲੇ

ਜੰਮੂ, 22 ਮਈ (ਏਜੰਸੀ)-ਪੰਜਾਬ ਦੇ ਜੇਲ੍ਹ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਜੋਤ ਸਿੰਘ ਬੈਂਸ ਨੇ ਐਤਵਾਰ ਨੂੰ ਮਰਹੂਮ ਕਸ਼ਮੀਰੀ ਪੰਡਤ ਰਾਹੁਲ ਭੱਟ (35) ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪੀੜਤ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਲਸ਼ਕਰ ...

ਪੂਰੀ ਖ਼ਬਰ »

ਕਾਲਕਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਕਮੇਟੀ 'ਚ ਸੁਖਬੀਰ ਨੂੰ ਸ਼ਾਮਿਲ ਕਰਨ 'ਤੇ ਪ੍ਰਗਟਾਇਆ ਇਤਰਾਜ਼

ਨਵੀਂ ਦਿੱਲੀ, 22 ਮਈ (ਉਪਮਾ ਡਾਗਾ ਪਾਰਥ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ 11 ਮੈਂਬਰੀ ਕਮੇਟੀ 'ਚ ਸੁਖਬੀਰ ਸਿੰਘ ਬਾਦਲ ਨੂੰ ਲਏ ਜਾਣ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਸ ਕਮੇਟੀ 'ਚ ਧਾਰਮਿਕ ਸੰਸਥਾ ਦੇ ...

ਪੂਰੀ ਖ਼ਬਰ »

ਮਹਾਰਾਸ਼ਟਰ, ਕੇਰਲ ਤੇ ਰਾਜਸਥਾਨ ਵਲੋਂ ਪੈਟਰੋਲ ਤੇ ਡੀਜ਼ਲ 'ਤੇ ਵੈਟ ਦਰਾਂ 'ਚ ਕਟੌਤੀ

ਮੁੰਬਈ/ਜੈਪੁਰ/ਚੇਨਈ/ਤਿਰੂਵੰਤਪੁਰਮ, 22 ਮਈ (ਏਜੰਸੀ)-ਕੇਂਦਰ ਵਲੋਂ ਪੈਟਰੋਲ ਤੇ ਡੀਜ਼ਲ 'ਤੇ ਕ੍ਰਮਵਾਰ 8 ਰੁਪਏ ਤੇ 6 ਰੁਪਏ ਦੀ ਐਕਸਾਈਜ਼ ਡਿਊਟੀ ਘਟਾਉਣ ਬਾਅਦ ਐਤਵਾਰ ਨੂੰ ਮਹਾਰਾਸ਼ਟਰ, ਕੇਰਲਾ ਤੇ ਰਾਜਸਥਾਨ ਦੀਆਂ ਸਰਕਾਰਾਂ ਵਲੋਂ ਵੀ ਪੈਟਰੋਲ ਤੇ ਡੀਜ਼ਲ 'ਤੇ ਵੈਟ ਦਰਾਂ ...

ਪੂਰੀ ਖ਼ਬਰ »

ਗੈਰ-ਕਾਨੂੰਨੀ ਪ੍ਰਵੇਸ਼ ਮਾਮਲੇ 'ਚ ਮੇਹੁਲ ਚੋਕਸੀ ਨੂੰ ਰਾਹਤ ਡੋਮਿਨਿਕਾ ਸਰਕਾਰ ਨੇ ਵਾਪਸ ਲਿਆ ਮਾਮਲਾ

ਨਵੀਂ ਦਿੱਲੀ, 22 ਮਈ (ਏਜੰਸੀ)-ਭਾਰਤ ਦੇ ਭਗੌੜੇ ਕਾਰੋਬਾਰੀ ਅਤੇ ਪੀ.ਐਨ.ਬੀ. ਦੇ 13,500 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ੀ ਮੇਹੁਲ ਚੋਕਸੀ ਨੂੰ ਡੋਮਿਨਿਕਾ ਵਿਚ ਗੈਰ-ਕਾਨੂੰਨੀ ਐਂਟਰੀ ਦੇ ਮਾਮਲੇ ਵਿਚ ਵੱਡੀ ਰਾਹਤ ਮਿਲੀ ਹੈ | ਅਸਲ ਵਿਚ ਡੋਮਿਨਿਕਾ ਦੀ ਸਰਕਾਰ ਨੇ ਮੇਹੁਲ ...

ਪੂਰੀ ਖ਼ਬਰ »

ਸੈਨਾ ਮੁਖੀ ਵਲੋਂ ਸਰਹੱਦ 'ਤੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼

ਕੰਟਰੋਲ ਰੇਖਾ ਦੇ ਦੌਰੇ ਦੌਰਾਨ ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ ਸ੍ਰੀਨਗਰ, 22 ਮਈ (ਮਨਜੀਤ ਸਿੰਘ)-ਭਾਰਤੀ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਸੈਨਾ ਦੀ ਕਮਾਨ ਸਾਂਭਣ ਦੇ ਬਾਅਦ ਕਸ਼ਮੀਰ ਪਹੁੰਚਣ 'ਤੇ ਕੰਟਰੋਲ ਰੇਖਾ ਦੀਆਂ ਅਗਲੇਰੀਆਂ ਚੌਕੀਆ ਦਾ ਦੌਰਾ ਕੀਤਾ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX