ਤਾਜਾ ਖ਼ਬਰਾਂ


ਦਿੱਲੀ ਤੋਂ ਦੁਬਈ ਜਾ ਰਹੀ ਸਪਾਈਸਜੈੱਟ ਜਹਾਜ਼ ਦੀ ਕਰਾਚੀ 'ਚ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ
. . .  13 minutes ago
ਨਵੀਂ ਦਿੱਲੀ, 5 ਜੁਲਾਈ-ਦਿੱਲੀ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਐੱਸ.ਜੀ-11 ਦੀ ਉਡਾਣ 'ਚ ਤਕਨੀਕੀ ਨੁਕਸ ਪੈਣ ਤੋਂ ਬਾਅਦ ਕਰਾਚੀ (ਪਾਕਿਸਤਾਨ) 'ਚ ਐਮਰਜੈਂਸੀ ਲੈਂਡਿੰਗ ਹੋਈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
10ਵੀਂ 'ਚੋਂ ਫਿਰੋਜ਼ਪੁਰ ਦੀ ਨੈਨਸੀ ਨੇ ਕੀਤਾ ਟਾਪ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
. . .  31 minutes ago
ਫਿਰੋਜ਼ਪੁਰ, 5 ਜੁਲਾਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 10ਵੀਂ ਕਲਾਸ ਦੇ ਨਤੀਜਿਆਂ 'ਚ ਸਰਕਾਰੀ ਹਾਈ ਸਕੂਲ ਸਤੀਏਵਾਲਾ (ਫਿਰੋਜ਼ਪੁਰ) ਦੀ ਨੈਨਸੀ ਰਾਣੀ ਨੇ 650 'ਚੋਂ 644 ਅੰਕ ਹਾਸਲ ਕਰਕੇ ਪੰਜਾਬ 'ਚੋਂ ਪਹਿਲਾ ਸਥਾਨ...
ਖੇਮਕਰਨ 'ਚ ਟੈਕਸੀ ਚਲਾਉਣ ਦਾ ਧੰਦਾ ਕਰਦੇ ਇਕ ਕਾਰ ਡਰਾਈਵਰ ਦੀ ਚੱਲਦੀ ਕਾਰ 'ਚ ਹੱਤਿਆ
. . .  37 minutes ago
ਖੇਮਕਰਨ, 5 ਜੁਲਾਈ (ਰਾਕੇਸ਼ ਬਿੱਲਾ)-ਖੇਮਕਰਨ ਸ਼ਹਿਰ ਵਾਸੀ ਇਕ ਟੈਕਸੀ ਚਾਲਕ ਕਾਰ ਡਰਾਈਵਰ ਸ਼ੇਰ ਮਸੀਹ (35) ਪੁੱਤਰ ਨਾਜ਼ਰ ਮਸੀਹ ਦੀ ਮੇਨ ਸੜਕ ਤੇ ਚੱਲਦੀ ਕਾਰ 'ਚ ਸਵਾਰ ਦੋ ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਕਿਰਾਏ ਤੇ ਖੇਮਕਰਨ ਤੋਂ ਅੰਮ੍ਰਿਤਸਰ ਛੱਡਣ ਜਾ ਰਿਹਾ...
ਮਾਨ ਸਰਕਾਰ ਨੇ ਕੀਤੀ ਵਿਭਾਗਾਂ ਦੀ ਵੰਡ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮਹਿਕਮਾ
. . .  39 minutes ago
ਚੰਡੀਗੜ੍ਹ,5 ਜੁਲਾਈ-ਪੰਜਾਬ ਸਰਕਾਰ ਦੇ ਕੈਬਨਿਟ ਦਾ ਪਹਿਲਾ ਵਿਸਥਾਰ ਹੋ ਗਿਆ ਹੈ। ਕੱਲ੍ਹ ਮਾਨ ਮੰਤਰੀ ਮੰਡਲ 'ਚ ਪੰਜਾਬ ਨਵੇਂ ਮੰਤਰੀ ਸ਼ਾਮਿਲ ਹੋਏ ਹਨ। ਇਨ੍ਹਾਂ ਸਾਰੇ ਮੰਤਰੀਆਂ ਨੂੰ ਅੱਜ ਵਿਭਾਗ ਵੀ ਵੰਡ ਦਿੱਤੇ ਗਏ ਹਨ। ਜਲਦ ਹੀ ਇਹ ਸਾਰੇ ਮੰਤਰੀ ਆਪਣੇ-ਆਪਣੇ...
2 ਦਿਨ ਦੇ ਰਿਮਾਂਡ ਤੋਂ ਬਾਅਦ ਬੈਂਸ ਦਾ ਭਰਾ ਕਰਮਜੀਤ ਸਿੰਘ ਅਦਾਲਤ 'ਚ ਪੇਸ਼, ਮਿਲਿਆ ਹੋਰ 2 ਦਿਨ ਦਾ ਰਿਮਾਂਡ
. . .  about 1 hour ago
ਲੁਧਿਆਣਾ, 5 ਜੁਲਾਈ (ਰੁਪੇਸ਼ ਕੁਮਾਰ)-ਸਿਮਰਜੀਤ ਸਿੰਘ ਬੈਂਸ ਸਮੇਤ 7 ਹੋਰਨਾਂ ਦੋਸ਼ੀਆਂ ਖ਼ਿਲਾਫ਼ ਦਰਜ ਹੋਏ ਜਬਰ-ਜਨਾਹ ਦੇ ਮਾਮਲੇ 'ਚ ਗ੍ਰਿਫ਼ਤਾਰ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਨੂੰ ਦੋ ਦਿਨ ਦੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਫ਼ਿਰ ਅਦਾਲਤ...
ਵਾਈਟ ਹਾਊਸ ਵਲੋਂ 'ਰਾਸ਼ਟਰਪਤੀ ਆਜ਼ਾਦੀ ਮੈਡਲ' ਦੇ 17 ਜੇਤੂਆਂ ਦਾ ਐਲਾਨ
. . .  about 1 hour ago
ਸੈਕਰਾਮੈਂਟੋ, 5 ਜੁਲਾਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ 'ਪ੍ਰੈਜੀਡੈਂਸ਼ੀਅਲ ਮੈਡਲ ਆਫ ਫਰੀਡਮ' ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਪਾਕਿਸਤਾਨੀ ਮੂਲ ਦਾ ਖ਼ਿਜ਼ਰ ਖਾਨ ਵੀ ਸ਼ਾਮਿਲ ਹੈ। ਖ਼ਿਜ਼ਰ ਖਾਨ ਲਾਹੌਰ ਦਾ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਐਲਾਨਿਆ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ
. . .  about 1 hour ago
ਐੱਸ.ਏ.ਐੱਸ. ਨਗਰ, 5 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵਲੋਂ ਜੂਮ ਮੀਟਿੰਗ ਦੇ ਰਾਹੀਂ ਨਤੀਜੇ ਦਾ ਐਲਾਨ ਕੀਤਾ ਗਿਆ। ਐਲਾਨੇ ਗਏ ਨਤੀਜੇ 'ਚ ਕੁਲ ਨਤੀਜਾ 97.94...
ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ.ਗੌਰਵ ਯਾਦਵ ਨੇ ਸੰਭਾਲਿਆ ਅਹੁਦਾ
. . .  about 1 hour ago
ਚੰਡੀਗੜ੍ਹ, 5 ਜੁਲਾਈ-ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਸੰਭਾਲਿਆ ਅਹੁਦਾ
ਸਾਬਕਾ ਅਕਾਲੀ ਵਿਧਾਇਕ ਪ੍ਰੋ: ਵਲਟੋਹਾ ਵਲੋਂ ਜਥੇਦਾਰ ਨੂੰ ਪੱਤਰ ਲਿਖ ਕੇ ਆਪਣੇ ਵਲੋਂ ਹੋਈ ਭੁੱਲ ਬਖ਼ਸ਼ਾਉਣ ਦੀ ਮੰਗ
. . .  about 1 hour ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਸਾਬਕਾ ਅਕਾਲੀ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ: ਵਿਰਸਾ ਸਿੰਘ ਵਲਟੋਹਾ ਅੱਜ ਜਥੇਦਾਰ ਅਕਾਲ ਤਖ਼ਤ ਦੇ ਨਾਂਅ ਪੱਤਰ ਲਿਖ ਕੇ ਆਪਣੇ ਵਲੋਂ 2004 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਦੀ...
ਮਹਾਰਾਸ਼ਟਰ ਦੇ ਘਾਟਕੋਪਰ 'ਚ ਲੈਂਡਸਲਾਈਡ, ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ
. . .  about 2 hours ago
ਮੁੰਬਈ, 5 ਜੁਲਾਈ-ਮਹਾਰਾਸ਼ਟਰ 'ਚ ਭਾਰੀ ਮੀਂਹ ਦੌਰਾਨ ਮੁੰਬਈ ਦੇ ਘਾਟਕੋਪਰ ਪੰਚਸ਼ੀਲ ਨਗਰ 'ਚ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਸ਼ੂਟਰਾਂ ਨੂੰ ਕੀਤਾ ਗਿਆ ਅਦਾਲਤ 'ਚ ਪੇਸ਼, ਮਿਲਿਆ 8 ਦਿਨ ਦਾ ਰਿਮਾਂਡ
. . .  about 2 hours ago
ਮਾਨਸਾ, 5 ਜੁਲਾਈ (ਬਲਵਿੰਦਰ ਸਿੰਘ)-ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਤੋਂ ਲਿਆਂਦੇ ਗਏ ਸ਼ਾਰਪ ਸ਼ੂਟਰ ਪ੍ਰਿਯਵਰਤ ਫ਼ੌਜੀ, ਕੇਸ਼ਵ ਕੁਮਾਰ, ਕਸ਼ਿਸ਼ ਕੁਮਾਰ ਅਤੇ ਦੀਪਕ ਟੀਨੂੰ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ ਅੱਠ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ...
ਕਰਨਾਟਕ: ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ 5 ਟਿਕਾਣਿਆਂ 'ਤੇ ਏ.ਸੀ.ਬੀ. ਵਲੋਂ ਛਾਪੇਮਾਰੀ
. . .  about 3 hours ago
ਨਵੀਂ ਦਿੱਲੀ, 5 ਜੁਲਾਈ-ਕਰਨਾਟਕ 'ਚ ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ 5 ਟਿਕਾਣਿਆਂ 'ਤੇ ਏ.ਸੀ.ਬੀ. ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਭਾਰਤ 'ਚ ਪਿਛਲੇ 24 ਘੰਟਿਆਂ 'ਚ 13,086 ਨਵੇਂ ਮਾਮਲੇ ਆਏ ਸਾਹਮਣੇ
. . .  1 minute ago
ਨਵੀਂ ਦਿੱਲੀ, 5 ਜੁਲਾਈ-ਭਾਰਤ 'ਚ ਪਿਛਲੇ 24 ਘੰਟਿਆਂ 'ਚ 13,086 ਨਵੇਂ ਮਾਮਲੇ ਸਾਹਮਣੇ ਆਏ ਹਨ। 12,456 ਰਿਕਵਰੀ ਅਤੇ 24 ਮੌਤਾਂ ਹੋਈਆਂ ਹਨ।
ਮੂਸੇਵਾਲਾ ਕਤਲ : ਦੋ ਸ਼ੂਟਰ ਸਮੇਤ ਚਾਰ ਮੁਲਜ਼ਮਾਂ ਨੂੰ ਮਾਨਸਾ ਲਿਆਂਦਾ, ਅੱਜ 5 ਜੁਲਾਈ ਹੋਵੇਗੀ ਅਦਾਲਤ ’ਚ ਪੇਸ਼ੀ
. . .  about 4 hours ago
ਮਾਨਸਾ, 5 ਜੁਲਾਈ (ਬਲਵਿੰਦਰ ਸਿੰਘ)-ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਅੱਜ ਮਾਨਸਾ ਪੁਲਿਸ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲੇ ਸ਼ੂਟਰ ਪਰੀਏ ਵਰਤ ਕਸ਼ਿਸ਼ ਕੇਸ਼ਵ ਅਤੇ ਦੀਪਕ ਟੀਨੂੰ ਨੂੰ ਦਿੱਲੀ ਦੀ ਪਟਿਆਲਾ ਹਾਊਸ ਤੋਂ ਟਰਾਂਜ਼ਿਟ ਰਿਮਾਂਡ ਤੇ ਲੈ ਕੇ...
ਹਿਮਾਚਲ ਪ੍ਰਦੇਸ਼: ਮੰਡੀ ਇਲਾਕੇ 'ਚ ਘਰ 'ਚ ਵੜਿਆ ਬੇਕਾਬੂ ਟਰੱਕ, 3 ਲੋਕਾਂ ਦੀ ਮੌਤ
. . .  about 5 hours ago
ਮੰਡੀ, 5 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਅੱਜ ਤੜਕੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਮੰਡੀ ਜ਼ਿਲ੍ਹੇ 'ਚ ਤੇਜ਼ ਰਫ਼ਤਾਰ 'ਚ ਆ ਰਿਹਾ ਬੇਕਾਬੂ ਟਰੱਕ ਇਕ ਘਰ 'ਚ ਵੜ ਗਿਆ। ਘਰ 'ਚ ਟਰੱਕ ਦੀ ਟੱਕਰ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 1 ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਐੱਸ.ਐੱਸ.ਪੀ. ਆਸ਼ੀਸ਼ ਸ਼ਰਮਾ ਨੇ ਦਿੱਤੀ ਹੈ।
⭐ਮਾਣਕ - ਮੋਤੀ⭐
. . .  1 minute ago
⭐ਮਾਣਕ - ਮੋਤੀ⭐
ਅਮਰੀਕਾ 'ਚ ਆਜ਼ਾਦੀ ਦਿਵਸ ਪਰੇਡ 'ਚ ਅੰਨ੍ਹੇਵਾਹ ਗੋਲੀਬਾਰੀ
. . .  1 day ago
ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ ਵਿਚ ਭੂਚਾਲ ਦੇ ਮਹਿਸੂਸ ਕੀਤੇ ਗਏ ਝਟਕੇ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੁੱਲੂ ਬੱਸ ਹਾਦਸੇ ਵਿਚ ਇਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ 13 ਹੋਈ
. . .  1 day ago
ਵਿੱਦਿਅਕ ਅਦਾਰਿਆਂ ਦੇ ਬਾਹਰ ਖ਼ਾਲਿਸਤਾਨ ਦੇ ਨਾਅਰੇ ਲਿਖਣ ਦੇ ਦੋਸ਼ ਹੇਠ ਪੁਲਿਸ ਨੇ ਇਕ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਕਰਨਾਲ, 4 ਜੁਲਾਈ (ਗੁਰਮੀਤ ਸਿੰਘ ਸੱਗੂ )- ਬੀਤੀ 20 ਜੂਨ ਦੀ ਅੱਧੀ ਰਾਤ ਨੂੰ ਸੀ.ਐਮ.ਸਿਟੀ ਹਰਿਆਣਾ ਕਰਨਾਲ ਦੇ ਦੋ ਵਿੱਦਿਅਕ ਅਦਾਰਿਆਂ ਦੀ ਬਾਹਰਲੀਆਂ ਕੰਧਾਂ ਤੇ ਖ਼ਾਲਿਸਤਾਨ ਦੇ ਸਮਰਥਨ ਵਿਚ ਲਿਖੇ ਗਏ ਨਾਅਰਿਆਂ ...
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5 ਜੁਲਾਈ ਨੂੰ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
. . .  1 day ago
ਐੱਸ.ਏ.ਐੱਸ. ਨਗਰ, 4 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ )- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਜੇ.ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਕਾਦਮਿਕ ਸਾਲ 2021-22 ਦਸਵੀਂ ਸ਼੍ਰੇਣੀ ਦਾ ਨਤੀਜਾ ...
ਕੱਲ੍ਹ ਨੂੰ ਹੋਣ ਵਾਲੀ ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਹੁਣ 6 ਨੂੰ
. . .  1 day ago
ਬੁਢਲਾਡਾ, 4 ਜੁਲਾਈ (ਸਵਰਨ ਸਿੰਘ ਰਾਹੀ)- ਪੰਜਾਬ ਮੰਤਰੀ ਪ੍ਰੀਸ਼ਦ ਦੀ ਕੱਲ੍ਹ 5 ਜੁਲਾਈ ਦਿਨ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦਾ ਦਿਨ ਤਬਦੀਲ ਕਰ ਦਿੱਤਾ ਗਿਆ ਹੈ । ਇਹ ਮੀਟਿੰਗ ਹੁਣ 5 ਜੁਲਾਈ ਦੀ ...
ਅਮਨ ਅਰੋੜਾ ਦੇ ਕੈਬਨਿਟ ਮੰਤਰੀ ਬਣਨ ਦੀ ਖ਼ੁਸ਼ੀ 'ਚ ਸਮਰਥਕਾਂ ਨੇ ਲੱਡੂ ਵੰਡੇ
. . .  1 day ago
ਸੁਨਾਮ ਊਧਮ ਸਿੰਘ ਵਾਲਾ,4 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋਂ ਪੰਜਾਬ ਭਰ 'ਚ ਸਭ ਤੋਂ ਵੱਧ ਵੋਟਾਂ ਲੈ ਕੇ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ...
ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ 'ਚ ਅਜਨਾਲਾ ਵਾਸੀਆਂ ਨੇ ਵੰਡੇ ਲੱਡੂ
. . .  1 day ago
ਅਜਨਾਲਾ , 4 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਦੇ ਜੰਪਪਲ ਹਲਕਾ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੀ ਖੁਸ਼ੀ ਵਿਚ ਅੱਜ ਅਜਨਾਲਾ ਸ਼ਹਿਰ 'ਚ ਸਥਿਤ ...
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 5 ਜੁਲਾਈ ਨੂੰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਜੇਠ ਸੰਮਤ 554
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਫਾਜ਼ਿਲਕਾ / ਅਬੋਹਰ

ਅਬੋਹਰ-ਗੰਗਾਨਗਰ ਕੌਮੀ ਮਾਰਗ 'ਤੇ ਕਿਸਾਨਾਂ ਵਲੋਂ ਲਗਾਇਆ ਧਰਨਾ 30 ਘੰਟਿਆਂ ਬਾਅਦ ਹੋਇਆ ਸਮਾਪਤ

ਅਬੋਹਰ, 22 ਮਈ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਅਬੋਹਰ, ਬੱਲੂਆਣਾ ਵਿਧਾਨ ਹਲਕਿਆਂ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨਾਂ ਵਲੋਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਨਹਿਰੀ ਪਾਣੀ ਦੀ ਕਮੀ ਨੂੰ ਦੂਰ ਕਰਨ, ਬੰਦ ਪਈਆਂ ਨਹਿਰਾਂ ਵਿਚ ਤੁਰੰਤ ਤੇ ਲਗਾਤਾਰ ਪਾਣੀ ਛੱਡੇ ਜਾਣ, ਪਿੱਛੇ ਕਈ ਦਿਨਾਂ ਤੋਂ ਟੁੱਟੀ ਮੇਨ ਸਰਹਿੰਦ ਫੀਡਰ ਨਹਿਰ ਨੂੰ ਜਲਦੀ ਤੋਂ ਜਲਦੀ ਬੰਨ੍ਹੇ ਜਾਣ ਦੀ ਮੰਗ ਨੂੰ ਲੈ ਕੇ, ਇਲਾਕੇ ਵਿਚ ਇਸ ਵਾਰ ਜ਼ਿਆਦਾ ਗਰਮੀ ਪੈਣ ਨਾਲ ਨੁਕਸਾਨੇ ਗਏ ਕਿੰਨੂ-ਮਾਲਟੇ ਦੇ ਬਾਗ਼ਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਪੰਜਾਬ-ਰਾਜਸਥਾਨ ਨੂੰ ਜੋੜਦੇ ਅਬੋਹਰ-ਗੰਗਾਨਗਰ ਕੌਮੀ 'ਤੇ ਪੈਂਦੇ ਪਿੰਡ ਆਲਮਗੜ੍ਹ ਨੇੜੇ ਲਗਾਇਆ ਅਣਮਿਥੇ ਸਮੇਂ ਦਾ ਧਰਨਾ ਅੱਜ ਕਰੀਬ 30 ਘੰਟਿਆਂ ਬਾਅਦ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਵਲੋਂ ਦਿੱਤ ਭਰੋਸੇ ਬਾਅਦ ਸਮਾਪਤ ਹੋ ਗਿਆ | ਇੱਥੇ ਇਹ ਵੀ ਦੱਸਣਯੋਗ ਹੈ ਕਿ 21 ਮਈ ਨੂੰ ਸਵੇਰੇ 8 ਵਜੇ ਕਿਸਾਨਾਂ ਨੇ ਅਬੋਹਰ-ਗੰਗਾਨਗਰ ਮੁੱਖ ਮਾਰਗ ਜਾਮ ਕਰਕੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਸੀ | ਜੋ ਕਿ 21 ਮਈ ਨੂੰ ਦਿਨ ਭਰ ਚੱਲਿਆ ਅਤੇ 21 ਮਈ ਦੀ ਰਾਤ ਵੀ ਕਿਸਾਨਾਂ ਨੇ ਇਸੇ ਧਰਨੇ ਵਾਲੀ ਥਾਂ 'ਤੇ ਸੜਕ ਉੱਪਰ ਹੀ ਗੁਜ਼ਾਰੀ | ਅੱਜ ਕਰੀਬ 1 ਵਜੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਸਿੱਧੂ ਤੇ ਐੱਸ.ਡੀ.ਐਮ. ਰਵਿੰਦਰ ਸਿੰਘ ਅਰੋੜਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜੇ | ਡਿਪਟੀ ਕਮਿਸ਼ਨਰ ਨੇ ਪਹਿਲਾ ਕਿਸਾਨਾਂ ਦੀ ਸਾਰੀ ਗੱਲਬਾਤ ਸੁਣੀ | ਇਸ ਦੌਰਾਨ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਫਰਵਰੀ ਮਹੀਨੇ ਤੋਂ ਇਲਾਕੇ ਦੀਆਂ ਨਹਿਰਾਂ ਵਿਚ ਨਾਂ-ਮਾਤਰ ਹੀ ਪਾਣੀ ਚੱਲਿਆ ਹੈ | ਹੁਣ ਪਿੱਛੇ ਮੇਨ ਸਰਹਿੰਦ ਫੀਡਰ ਨਹਿਰ ਥਾਦੇਵਾਲਾ ਨੇੜਿਓ ਦੋ ਵਾਰ ਟੁੱਟ ਚੁੱਕੀ ਹੈ | ਜਿਸ ਕਾਰਨ ਕਿਸਾਨਾਂ ਦੀ ਨਰਮੇ-ਕਪਾਹ ਦੀ ਬਿਜਾਈ ਅਧੂਰੀ ਰਹਿ ਗਈ ਹੈ | ਕਿੰਨੂ-ਮਾਲਟੇ ਦੇ ਬਾਗ਼ਾਂ ਨੂੰ ਵੀ ਪਾਣੀ ਨਹੀਂ ਮਿਲਿਆ | ਜਿਸ ਕਾਰਨ ਬਾਗ਼ ਬੇਹੱਦ ਸੋਕੇ ਦੀ ਮਾਰ ਹੇਠ ਹਨ | ਸਾਡੀ ਇਹ ਹੀ ਮੰਗ ਹੈ ਕਿ ਪਿੱਛੇ ਸਰਹਿੰਦ ਫੀਡਰ ਮੇਨ ਨਹਿਰ ਤੁਰੰਤ ਬੰਨ੍ਹ ਕੇ ਪਾਣੀ ਦੀ ਸਪਲਾਈ ਛੱਡੀ ਜਾਵੇ, ਇਸ ਤੋਂ ਇਲਾਵਾ ਮੇਨ ਸਰਹਿੰਦ ਫੀਡਰ ਨਹਿਰ ਜੋ ਕਿ ਕਰੀਬ ਸਾਢੇ ਤਿੰਨ ਕਰੋੜ ਰੁਪਏ ਖ਼ਰਚ ਕੇ ਨਵੀਂ ਬਣਾਈ ਹੈ | ਇਹ ਨਹਿਰ ਬਣਾਉਣ ਵਿਚ ਵੱਡੀ ਘਪਲੇਬਾਜ਼ੀ ਹੋਈ ਹੈ | ਨਹਿਰ ਬਣਾਉਣ ਸਮੇਂ ਮੈਟੀਰੀਅਲ ਘਟੀਆ ਲਾਇਆ ਹੈ | ਇਸ ਮਾਮਲੇ ਦੀ ਜਾਂਚ ਕਰਕੇ ਕਥਿਤ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਇਸ ਤੋਂ ਇਲਾਵਾ ਇਸ ਵਾਰ ਮਾਰਚ ਮਹੀਨੇ ਵਿਚ ਬਹੁਤ ਜ਼ਿਆਦਾ ਗਰਮੀ ਪੈਣ ਨਾਲ ਅਬੋਹਰ, ਬੱਲੂਆਣਾ ਇਲਾਕੇ 'ਚੋਂ ਕਿੰਨੂ-ਮਾਲਟੇ ਦਾ ਕੱਚਾ ਫਲ ਜੋ ਕਿ ਗਰਮੀ ਨਾਲ ਝੜ ਕੇ ਕਰੀਬ 70 ਤੋਂ 80 ਫ਼ੀਸਦੀ ਨੁਕਸਾਨਿਆ ਗਿਆ ਹੈ | ਉਨ੍ਹਾਂ ਨੁਕਸਾਨੇ ਬਾਗ਼ਾਂ ਦਾ ਡੀ.ਸੀ. ਸਾਹਿਬ ਤੁਸੀਂ ਖ਼ੁਦ ਦੌਰਾ ਕਰਕੇ ਜਾਇਜ਼ਾ ਲਵੋ ਅਤੇ ਪੰਜਾਬ ਸਰਕਾਰ ਤੋਂ. ਸਾਨੂੰ ਨੁਕਸਾਨੇ ਬਾਗ਼ਾਂ ਦਾ ਕਰੀਬ 1 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੁਆਓ | ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਬਾਅਦ ਉਨ੍ਹਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪਿੱਛੇ ਮੇਨ ਸਰਹਿੰਦ ਫੀਡਰ ਨਹਿਰ ਦੇ ਪਾੜ ਨੂੰ ਬੰਨ੍ਹਣ ਦੇ ਲਈ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਹੈ | ਬੁੱਧਵਾਰ ਤੱਕ ਨਹਿਰਾਂ ਵਿਚ ਪਾਣੀ ਛੱਡ ਦਿੱਤਾ ਜਾਵੇਗਾ | ਨਹਿਰ ਬਣਾਉਣ 'ਤੇ ਵਰਤੇ ਮੈਟੀਰੀਅਲ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ | ਕਿੰਨੂ ਦੇ ਬਾਗ਼ਾਂ ਦੇ ਨੁਕਸਾਨ ਦੇ ਮੁਆਵਜ਼ੇ ਲਈ ਮੈਂ ਵੀ ਮੰਗਲਵਾਰ ਨੂੰ ਤੁਹਾਡੇ ਬਾਗ਼ਾਂ ਦਾ ਮੁਆਇਨਾ ਕਰਨ ਲਈ ਆਵਾਂਗਾ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਬਾਗ਼ਾਂ ਦੇ ਨੁਕਸਾਨ ਬਾਰੇ ਤੇ ਮੁਆਵਜ਼ੇ ਬਾਰੇ ਰਿਪੋਰਟ ਬਣਾ ਕੇ ਭੇਜਾਂਗੇ | ਇਸ ਮੌਕੇ ਅਬੋਹਰ ਦੇ ਡੀ.ਐੱਸ.ਪੀ. ਸੰਦੀਪ ਸਿੰਘ, ਦਿਹਾਤੀ ਡੀ.ਐੱਸ.ਪੀ. ਅਵਤਾਰ ਸਿੰਘ ਰਾਜਪਾਲ, ਨਗਰ ਥਾਣਾ ਮੁਖੀ ਮਨੋਜ ਕੁਮਾਰ, ਥਾਣਾ ਸਦਰ ਦੇ ਮੁਖੀ ਇੰਦਰਜੀਤ ਕੌਰ, ਕਿਸਾਨ ਆਗੂ ਸੁਖਮੰਦਰ ਸਿੰਘ, ਕੁਲਦੀਪ ਸਿੰਘ ਸ਼ੇਰਗੜ੍ਹ, ਜੱਗਾ ਸਿੰਘ, ਵਜ਼ੀਰ ਚੰਦ ਸੱਪਾਂਵਾਲੀ, ਗੁਣਵੰਤ ਸਿੰਘ ਪੰਜਾਵਾ, ਗੁਰਸੇਵਕ ਸਿੰਘ ਪੰਜਾਵਾ, ਸਾਬਕਾ ਸਰਪੰਚ ਰਾਜੇਸ਼ ਜਾਖੜ ਮੌਜਗੜ੍ਹ, ਸਾਬਕਾ ਸਰਪੰਚ ਸੁਸ਼ੀਲ ਸਿਆਗ ਢੀਂਗਾਵਾਲੀ, ਸੁਖਜਿੰਦਰ ਸਿੰਘ ਰਾਜਨ, ਰਣਜੀਤ ਸਿੰਘ ਝੂਰੜਖੇੜਾ, ਹਰਭਿੰਦਰ ਸਿੰਘ ਝੂਰੜਖੇੜਾ, ਕੁਲਦੀਪ ਸੀਲੂ ਦੌਲਤਪੁਰਾ, ਸੁਖਜਿੰਦਰ ਸਿੰਘ ਐਂਚਲਾ, ਨਵਦੀਪ ਸਿੰਘ ਸਮਾਘ, ਆਲਮਦੀਪ ਸਿੰਘ ਦਾਨੇਵਾਲਾ, ਅਜੇ ਵਧਵਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |

ਢਾਣੀ ਸ਼ਾਮ ਸਿੰਘ ਵਾਲਾ ਘਾਂਗਾ ਕਲਾ ਵਿਖੇ ਭਾਕਿਯੂ ਕਾਦੀਆਂ ਦੀ ਬਣੀ ਨਵੀਂ ਇਕਾਈ

ਜਲਾਲਾਬਾਦ, 22 ਮਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਘਾਂਗਾ ਕਲਾਂ ਦੀ ਢਾਣੀ ਸ਼ਾਮ ਸਿੰਘ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਨਵੀਂ ਇਕਾਈ ਬਣਾਈ ਗਈ | ਭਾਕਿਯੂ ਕਾਦੀਆਂ ਦੇ ਪੰਜਾਬ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ...

ਪੂਰੀ ਖ਼ਬਰ »

ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਮੰਡੀ ਲਾਧੂਕਾ, 22 ਮਈ (ਰਾਕੇਸ਼ ਛਾਬੜਾ)-ਮੰਡੀ ਦੇ ਇਕ ਨੌਜਵਾਨ ਦੇ ਨਾਲ ਬਾਜ਼ਾਰ ਵਿਚ ਸ਼ਰੇਆਮ ਕੁੱਟਮਾਰ ਕਰਨ ਵਾਲੀਆਂ ਦੋ ਔਰਤਾਂ ਸਮੇਤ 3 ਜਣਿਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ | ਮੰਡੀ ਵਾਸੀ ਸੰਜੀਵ ਕੁਮਾਰ ਪੁੱਤਰ ਵਿਜੈ ਕੁਮਾਰ ਨੇ ਦੱਸਿਆ ਹੈ 6 ਮਈ ਵਾਲੇ ...

ਪੂਰੀ ਖ਼ਬਰ »

ਨਰੇਗਾ ਮਜ਼ਦੂਰਾਂ ਨੇ ਕੀਤੀ ਲੰਬੀ ਮਾਈਨਰ ਤੇ ਨਿਊ ਤਰਮਾਲਾ ਨਹਿਰ ਦੀ ਸਫ਼ਾਈ

ਬੱਲੂਆਣਾ, 22 ਮਈ (ਜਸਮੇਲ ਸਿੰਘ ਢਿੱਲੋਂ)-ਨਹਿਰ ਬੰਦੀ ਦੇ ਚੱਲਦਿਆਂ ਅੱਜ ਨਰੇਗਾ ਮਜ਼ਦੂਰਾਂ ਨੇ ਲੰਬੀ ਮਾਈਨਰ ਅਤੇ ਨਿਊ ਤਰਮਾਲਾ ਨਹਿਰ ਦੀ ਸਫ਼ਾਈ ਕੀਤੀ, ਜਿੱਥੇ ਮਜ਼ਦੂਰਾਂ ਵਲੋਂ ਇਨ੍ਹਾਂ ਦੋਵਾਂ ਨਹਿਰਾਂ ਦੀ ਅੰਦਰੋਂ ਸਫ਼ਾਈ ਕੀਤੀ ਗਈ, ਉੱਥੇ ਪਟੜੀਆਂ 'ਤੇ ਉੱਗੇ ...

ਪੂਰੀ ਖ਼ਬਰ »

ਵਿਧਾਇਕਾਂ ਦੇ ਸਸਪੈਂਡ ਹੋਣ ਦੀਆਂ ਝੂਠੀਆਂ ਅਫ਼ਵਾਹਾਂ ਨਾਲ ਸਰਕਾਰ ਦੇ ਅਕਸ 'ਤੇ ਪੈ ਰਿਹਾ ਹੈ ਮਾੜਾ ਅਸਰ

ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਿੱਤ ਹੀ ਕਿਸੇ ਵੀ ਹਲਕੇ ਦੇ ਚੁਣੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਸਪੈਂਡ ਹੋਣ ਦੀਆਂ ਚਰਚਾਵਾਂ ਲੋਕ ਸੱਥਾਂ 'ਤੇ ਜ਼ੋਰਾਂ ਤੇ ਰਹਿੰਦੀਆਂ ਹਨ | ਪਿਛਲੇ ਕਾਫ਼ੀ ...

ਪੂਰੀ ਖ਼ਬਰ »

ਉਪ ਵੈਦ 25 ਨੂੰ ਕਰਨਗੇ ਸਿਹਤ ਮੰਤਰੀ ਦੇ ਦਫ਼ਤਰ ਦਾ ਘਿਰਾਓ

ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)-ਆਯੁਰਵੈਦਿਕ ਡੀ ਫਾਰਮੇਸੀ ਉਪ ਵੈਦ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ 25 ਮਈ ਨੂੰ ਸੂਬੇ ਦੇ ਸਿਹਤ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਨਗੇ | ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਖ਼ਜ਼ਾਨਚੀ ਹੰਸ ਰਾਜ ਨੇ ਦੱਸਿਆ ਕਿ ਪਹਿਲਾਂ 2016 ...

ਪੂਰੀ ਖ਼ਬਰ »

ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣਾ ਸਮੇਂ ਦੀ ਲੋੜ-ਕਿਸਾਨ ਆਗੂ

ਮੰਡੀ ਲਾਧੂਕਾ, 22 ਮਈ (ਰਾਕੇਸ਼ ਛਾਬੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਮੰਡੀ ਵਿਚ ਇਕ ਸੰਯੁਕਤ ਮੀਟਿੰਗ ਸੰਪੰਨ ਹੋਈ | ਇਸ ਮੀਟਿੰਗ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ...

ਪੂਰੀ ਖ਼ਬਰ »

ਦੀਪ ਕੰਬੋਜ ਨੇ ਪਿੰਡ ਸੱਪਾਂਵਾਲੀ 'ਚ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਅਬੋਹਰ, 22 ਮਈ (ਸੁਖਜੀਤ ਸਿੰਘ ਬਰਾੜ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਵਲੋਂ ਅੱਜ ਹਲਕੇ ਦੇ ਪਿੰਡ ਸੱਪਾਂ ਵਾਲੀ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਦੌਰਾਨ ਪਿੰਡ ਵਾਸੀਆਂ ਨੇ ਪਿੰਡ ...

ਪੂਰੀ ਖ਼ਬਰ »

ਵਿਧਾਇਕਾਂ ਦੇ ਸਸਪੈਂਡ ਹੋਣ ਦੀਆਂ ਝੂਠੀਆਂ ਅਫ਼ਵਾਹਾਂ ਨਾਲ ਸਰਕਾਰ ਦੇ ਅਕਸ 'ਤੇ ਪੈ ਰਿਹਾ ਹੈ ਮਾੜਾ ਅਸਰ

ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਿੱਤ ਹੀ ਕਿਸੇ ਵੀ ਹਲਕੇ ਦੇ ਚੁਣੇ ਹੋਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਸਪੈਂਡ ਹੋਣ ਦੀਆਂ ਚਰਚਾਵਾਂ ਲੋਕ ਸੱਥਾਂ 'ਤੇ ਜ਼ੋਰਾਂ ਤੇ ਰਹਿੰਦੀਆਂ ਹਨ | ਪਿਛਲੇ ਕਾਫ਼ੀ ...

ਪੂਰੀ ਖ਼ਬਰ »

ਦੁਕਾਨਦਾਰ ਦੀ ਕੁੱਟਮਾਰ ਕਰਕੇ ਨਕਦੀ ਖੋਹ ਕੇ ਫ਼ਰਾਰ ਅਣਪਛਾਤਿਆਂ ਵਿਰੁੱਧ ਕਾਰਵਾਈ ਦੀ ਮੰਗ

ਜਲਾਲਾਬਾਦ, 22 ਮਈ (ਸਤਿੰਦਰ ਸੋਢੀ)-ਸਥਾਨਕ ਬਸਤੀ ਘੁਮਿਆਰਾਂ ਵਾਲੀ ਵਿਚ ਵੈਲਡਿੰਗ ਦਾ ਕੰਮ ਕਰਨ ਵਾਲੇ ਇਕ ਨੌਜਵਾਨ ਨੇ ਦੋ ਅਣਪਛਾਤੇ ਵਿਅਕਤੀਆਂ 'ਤੇ ਉਸ ਨਾਲ ਕੁੱਟਮਾਰ ਕਰਕੇ ਨਕਦੀ ਖੋਹ ਕੇ ਭੱਜਣ ਦਾ ਦੋਸ਼ ਲਗਾਉਂਦੇ ਹੋਏ ਥਾਣਾ ਸਿਟੀ ਪੁਲਸ ਤੋਂ ਦੋਸ਼ੀਆਂ ਵਿਰੁੱਧ ...

ਪੂਰੀ ਖ਼ਬਰ »

20 ਗ੍ਰਾਮ ਹੈਰੋਇਨ ਸਮੇਤ 1 ਔਰਤ ਸਣੇ 4 ਕਾਬੂ

ਜਲਾਲਾਬਾਦ, 22 ਮਈ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਥਾਣਾ ਸਿਟੀ ਜਲਾਲਾਬਾਦ ਪੁਲਸ ਨੇ 1 ਔਰਤ ਸਣੇ 4 ਵਿਅਕਤੀਆਂ ਨੂੰ 20 ਗ੍ਰਾਮ ਹੈਰੋਇਨ ਸਣੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਥਾਣਾ ਸਿਟੀ ਜਲਾਲਾਬਾਦ ਦੇ ਮੁਲਾਜ਼ਮ ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਅਮਰੀਕ ...

ਪੂਰੀ ਖ਼ਬਰ »

15 ਬੋਤਲਾਂ ਨਜਾਇਜ਼ ਸ਼ਰਾਬ ਸਣੇ ਔਰਤ ਕਾਬੂ

ਜਲਾਲਾਬਾਦ, 22 ਮਈ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਔਰਤ ਨੂੰ ਸਵਾ 15 ਬੋਤਲਾਂ ਨਜਾਇਜ਼ ਸ਼ਰਾਬ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਿਟੀ ਜਲਾਲਾਬਾਦ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਜ਼ੀਰਾ ਵਿਖੇ ਸਿੱਖ ਆਗੂ ਭਾਈ ਸੁਖਜੀਤ ਸਿੰਘ ਖੋਸਾ ਦਾ ਵੱਖ-ਵੱਖ ਆਗੂਆਂ ਵਲੋਂ ਸਨਮਾਨ

ਜ਼ੀਰਾ, 22 ਮਈ (ਮਨਜੀਤ ਸਿੰਘ ਢਿੱਲੋਂ)- ਗੁਰਦੁਆਰਾ ਨਾਨਕ ਨਗਰੀ ਮਖੂ ਰੋਡ ਜ਼ੀਰਾ ਵਿਖੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ, ਢਾਡੀਆਂ ਅਤੇ ਸੰਗਤਾਂ ਵਲੋਂ ਇਕ ਧਾਰਮਿਕ ਸਮਾਗਮ ਕਰਵਾ ਕੇ ਸਿੱਖ ਪੰਥ ਦੀ ਚੜ੍ਹਦੀ ਕਲ੍ਹਾ, ਸਰਬੱਤ ਦੇ ਭਲੇ ਅਤੇ 18 ਮਹੀਨੇ ਜੇਲ੍ਹ ਕੱਟਣ ...

ਪੂਰੀ ਖ਼ਬਰ »

ਜਨਮ ਤੋਂ ਲੈ ਮੌਤ ਤੱਕ ਸਾਥ ਨਿਭਾਉਣ ਵਾਲੇ ਰੁੱਖਾਂ ਤੋਂ ਅਵਾਮ ਨੇ ਮੋੜਿਆ ਮੁੱਖ

ਮਨਪ੍ਰੀਤ ਸਿੰਘ ਸੰਧੂ ਖੋਸਾ ਦਲ ਸਿੰਘ, 22 ਮਈ - ਜਨਮ ਤੋਂ ਲੈ ਮੌਤ ਤੱਕ ਰੱੁਖ ਮਨੁੱਖ ਨੂੰ ਬਿਨਾਂ ਕਿਸੇ ਛੁੱਟੀ ਦੇ 24 ਘੰਟੇ ਆਕਸੀਜਨ ਮੁਹੱਈਆ ਕਰਵਾਉਂਦੇ ਹਨ ਅਤੇ ਛਾਂ ਤੋਂ ਲੈਅ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਕਈ ਕੰਮਾਂ ਵਿਚ ਸਹਾਈ ਹੁੰਦੇ ਹਨ, ਪਰ ਇਨ੍ਹਾਂ ਰੁੱਖਾਂ ਤੋਂ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਮਨਾਇਆ ਹਾਈਪਰਟੈਨਸ਼ਨ ਦਿਵਸ 'ਤੇ ਲੋਕਾਂ ਨੂੰ ਕੀਤਾ ਜਾਗਰੂਕ

ਫ਼ਿਰੋਜ਼ਪੁਰ, 22 ਮਈ (ਜਸਵਿੰਦਰ ਸਿੰਘ ਸੰਧੂ)- ਸਿਹਤ ਵਿਭਾਗ ਵਲੋਂ ਵਿਸ਼ਵ ਹਾਈਪਰਟੈਨਸਨ ਦਿਵਸ ਨੂੰ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਗਵਾਈ ਹੇਠ ਸਿਵਲ ਹਸਪਤਾਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ: ...

ਪੂਰੀ ਖ਼ਬਰ »

ਗੁਰੂਹਰਸਹਾਏ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਮਨਾਈ ਗਈ ਮਾਂ ਚਿੰਤਪੁਰਨੀ ਜੈਅੰਤੀ

ਗੁਰੂਹਰਸਹਾਏ, 22 ਮਈ (ਕਪਿਲ ਕੰਧਾਰੀ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂਹਰਸਹਾਏ ਸ਼ਹਿਰ ਦੀ ਜੈ ਮਾਤਾ ਚਿੰਤਪੁਰਨੀ ਸੇਵਾ ਸੰਘ ਵਲੋਂ ਮੇਨ ਬਾਜ਼ਾਰ ਵਿਚ ਮਾਤਾ ਚਿੰਤਪੁਰਨੀ ਦੀ ਜੈਅੰਤੀ ਜਨਮ ਦਿਹਾੜਾ ਸੰਘ ਦੇ ਮੈਂਬਰਾਂ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ...

ਪੂਰੀ ਖ਼ਬਰ »

ਜੀ.ਏ.ਵੀ. ਜੈਨ ਸਕੂਲ 'ਚ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)- ਜੀ.ਏ.ਵੀ. ਜੈਨ ਸਕੂਲ ਚੁਵਾੜਿਆਂ ਵਾਲੀ ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ...

ਪੂਰੀ ਖ਼ਬਰ »

ਪਿੰਡ ਭਾਗੋ ਕੇ ਵਿਖੇ ਮਨਾਇਆ ਵਿਸ਼ਵ ਡੇਂਗੂ ਦਿਵਸ

ਖੋਸਾ ਦਲ ਸਿੰਘ, 22 ਮਈ (ਮਨਪ੍ਰੀਤ ਸਿੰਘ ਸੰਧੂ)- ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਅਤੇ ਐੱਸ.ਐਮ.ਓ. ਡਾ: ਬਲਕਾਰ ਸਿੰਘ ਪੀ.ਐੱਚ.ਸੀ. ਕੱਸੋਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਸੈਂਟਰ ਭਾਗੋ ਕੇ ਵਿਖੇ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ | ਇਸ ਮੌਕੇ ਸਿਹਤ ਕਰਮਚਾਰੀ ...

ਪੂਰੀ ਖ਼ਬਰ »

ਈਸਟਰਨ ਕਨਾਲ 'ਚੋਂ ਨਿਕਲਣ ਵਾਲੀਆਂ ਨਹਿਰਾਂ ਦੀ ਸਫ਼ਾਈ ਲਈ ਕੀਤੀ ਜਾਵੇਗੀ ਬੰਦੀ

ਫ਼ਾਜ਼ਿਲਕਾ, 21 ਮਈ (ਦਵਿੰਦਰ ਪਾਲ ਸਿੰਘ)-ਸਿੰਚਾਈ ਵਿਭਾਗ ਵਲੋਂ ਈਸਟਰਨ ਕਨਾਲ ਵਿਚੋਂ ਨਿਕਲਣ ਵਾਲੀਆਂ ਨਹਿਰਾਂ ਨੂੰ ਸਫ਼ਾਈ ਲਈ ਕੁੱਝ ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਐੱਸ.ਡੀ.ਓ. ਸੁਨੀਲ ਕੰਬੋਜ ਨੇ ਦੱਸਿਆ ਕਿ ਵਿਭਾਗ ...

ਪੂਰੀ ਖ਼ਬਰ »

ਅਦਾਲਤ 'ਚੋਂ ਭਗੌੜੇ ਦੇ ਖ਼ਿਲਾਫ਼ ਮਾਮਲਾ ਦਰਜ

ਅਬੋਹਰ, 22 ਮਈ (ਵਿਵੇਕ ਹੂੜੀਆ)-ਥਾਣਾ ਖੂਈਆ ਸਰਵਰ ਪੁਲਿਸ ਵਲੋਂ ਮਾਨਯੋਗ ਅਦਾਲਤ ਦੇ ਹੁਕਮਾਂ 'ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਾਨਯੋਗ ਜੱਜ ਸ੍ਰੀਮਤੀ ਜਸਪ੍ਰੀਤ ਕੌਰ ਦੇ ਰੀਡਰ ਨੇ ਦੱਸਿਆ ਕਿ ਮੋਹਨ ਲਾਲ ਪੁੱਤਰ ਦੌਲਤ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਬਰਾਮਦ, ਮਾਮਲਾ ਦਰਜ

ਮੰਡੀ ਘੁਬਾਇਆ, 22 ਮਈ (ਅਮਨ ਬਵੇਜਾ)- ਜਲਾਲਾਬਾਦ ਥਾਣਾ ਸਦਰ ਪੁਲਿਸ ਵਲੋਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਥਾਣਾ ਸਦਰ ਜਲਾਲਾਬਾਦ ਦੇ ਸਹਾਇਕ ਥਾਣੇਦਾਰ ਗੁਰਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ...

ਪੂਰੀ ਖ਼ਬਰ »

ਵਿਸ਼ਵ ਹਾਈਪਰਟੈਨਸ਼ਨ ਦਿਵਸ ਸੰਬੰਧੀ ਲਗਾਏ ਜਾਗਰੂਕਤਾ ਕੈਂਪ

ਗੋਲੂ ਕਾ ਮੋੜ, 22 ਮਈ (ਸੁਰਿੰਦਰ ਸਿੰਘ ਪੁਪਨੇਜਾ)- ਸਿਵਲ ਸਰਜਨ ਫ਼ਿਰੋਜ਼ਪੁਰ ਡਾ: ਰਜਿੰਦਰ ਅਰੋੜਾ ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ: ਕਰਨਵੀਰ ਕੌਰ ਦੀ ਅਗਵਾਈ ਹੇਠ ਹੈਲਥ ਐਂਡ ਵੈੱਲਨੈਸ ਸੈਂਟਰ ਵਾਸਲ ਮੋਹਨ ਕੇ, ਮੋਹਨ ਕੇ ਉਤਾੜ ਪਿੰਡ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਯੂ-ਡਾਇਸ ਸਰਵੇ 2021-22 ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮੁਖੀਆਂ ਦੀ ਸਿਖਲਾਈ ਕਰਵਾਈ

ਫ਼ਿਰੋਜ਼ਪੁਰ, 22 ਮਈ (ਤਪਿੰਦਰ ਸਿੰਘ)- ਯੂ-ਡਾਇਸ (ਯੂਨੀਫਾਈਡ ਡਿਸਟਿ੍ਕਟ ਇਨਫਰਮੇਸ਼ਨ ਸਿਸਟਮ ਫ਼ਾਰ ਐਜੂਕੇਸ਼ਨ) ਸਰਵੇ ਭਾਰਤ ਸਰਕਾਰ ਵਲੋਂ ਹਰ ਸਾਲ ਸਮੂਹ ਰਾਜਾਂ ਵਿਚ ਕਰਵਾਇਆ ਜਾਂਦਾ ਹੈ | ਇਸ ਸਰਵੇ ਰਾਹੀਂ ਹਰ ਇਕ ਸਕੂਲ ਸਰਕਾਰੀ, ਏਡਿਡ, ਪ੍ਰਾਈਵੇਟ, ਲੋਕਲ ਬਾਡੀ, ...

ਪੂਰੀ ਖ਼ਬਰ »

ਹੈਰੋਇਨ ਅਤੇ ਡਰੱਗ ਮਨੀ ਸਮੇਤ ਔਰਤ ਗਿ੍ਫ਼ਤਾਰ

ਅਬੋਹਰ, 22 ਮਈ (ਵਿਵੇਕ ਹੂੜੀਆ)-ਥਾਣਾ ਸਿਟੀ-2 ਅਬੋਹਰ ਦੀ ਪੁਲਿਸ ਵਲੋਂ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਔਰਤ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਸਹਾਇਕ ਥਾਣੇਦਾਰ ਸੋਮ ਪ੍ਰਕਾਸ਼ ਨੇ ਦੱਸਿਆ ਕਿ ਮੁਖ਼ਬਰ ਤੋਂ ਇਤਲਾਹ ਪ੍ਰਾਪਤ ਹੋਈ ਸੀ ਕਿ ਕੁਲਵੰਤ ਕੌਰ ...

ਪੂਰੀ ਖ਼ਬਰ »

ਭਾਈ ਮਰਦਾਨਾ ਯਾਦਗਾਰ ਦੀ ਮੁਕੰਮਲਤਾ ਲਈ ਬਣਾਈ 5 ਮੈਂਬਰੀ ਕਮੇਟੀ

ਫ਼ਿਰੋਜ਼ਪੁਰ, 22 ਮਈ (ਜਸਵਿੰਦਰ ਸਿੰਘ ਸੰਧੂ)- ਸਮਾਜਿਕ ਅਤੇ ਧਾਰਮਿਕ ਖੇਤਰ 'ਚ ਵਡਮੁੱਲਾ ਯੋਗਦਾਨ ਪਾਉਣ ਵਾਲੀ ਉੱਘੀ ਸਮਾਜ ਸੇਵੀ ਸੰਸਥਾ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵਲੋਂ ਭਾਈ ਮਰਦਾਨਾ ਯਾਦਗਾਰ ਦੀ ਮੁਕੰਮਲਤਾ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ...

ਪੂਰੀ ਖ਼ਬਰ »

ਏਕ ਸ਼ਾਮ ਰਾਮ ਕੇ ਨਾਮ ਤਹਿਤ ਮੰਦਰ ਵਿਚ ਕਰਵਾਈ ਗਈ ਸ੍ਰੀ ਬਾਲਾ ਜੀ ਮਹਾਰਾਜ ਦੀ ਚੌਂਕੀ

ਗੁਰੂਹਰਸਹਾਏ, 22 ਮਈ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਫੁਹਾਰਾ ਚੌਕ ਕੋਲ ਸਥਿਤ ਸ੍ਰੀ 1008 ਬ੍ਰਹਮ ਰਿਸ਼ੀ ਬਾਬਾ ਦੂਧਾਧਾਰੀ ਮੰਦਰ ਵਿਖੇ ਮੰਦਰ ਕਮੇਟੀ ਵਲੋਂ ਇਲਾਕੇ ਦੀ ਸੁੱਖ-ਸ਼ਾਂਤੀ ਦੇ ਲਈ ਸ੍ਰੀ ਬਾਲਾ ਜੀ ਮਹਾਰਾਜ ਦੀ ਚੌਂਕੀ ਕਰਵਾਈ ਗਈ | ਇਸ ਮੌਕੇ ਮੰਦਰ ਕਮੇਟੀ ਦੇ ...

ਪੂਰੀ ਖ਼ਬਰ »

-ਮਾਮਲਾ ਝੋਨੇ ਦੀ ਸਿੱਧੀ ਬਿਜਾਈ ਦੀ ਰਾਸ਼ੀ ਪ੍ਰਾਪਤੀ ਦਾ- ਸਰਕਾਰ ਜੀ, ਐਲਾਨ ਤਾਂ ਕਰ ਦਿੱਤਾ, ਕੋਈ ਰਾਹ ਵੀ ਵਿਖਾਓ

ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਪਾਣੀ ਦੀ ਬੱਚਤ ਨੂੰ ਲੈ ਕੇ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ | ਪਿੰਡਾਂ ਅੰਦਰ ਸਿੱਧੀ ਬਿਜਾਈ ਦਾ ...

ਪੂਰੀ ਖ਼ਬਰ »

ਪਰਮਾਤਮਾ ਨਾਲ ਸਨੇਹ ਚਿਰ ਸਥਾਈ ਤੇ ਸਦਾ ਨਿਭਣ ਵਾਲਾ ਹੁੰਦਾ ਹੈ-ਅੰਬਾਲਿਕਾ ਭਾਰਤੀ

ਫ਼ਾਜ਼ਿਲਕਾ, 22 ਮਈ (ਅਮਰਜੀਤ ਸ਼ਰਮਾ)-ਇਕ ਭਗਤ ਦਾ ਆਪਣੇ ਪ੍ਰੀਤਮ ਨਾਲ ਸਬੰਧ ਸੁਆਰਥ ਰਹਿਤ ਅਤੇ ਨਿਸ਼ਕਾਮ ਹੁੰਦਾ ਹੈ | ਉਸ ਦਾ ਮਾਰਗ ਪਰਮਾਰਥ ਲਈ ਹੁੰਦਾ ਹੈ, ਜਿਸ ਵਿਚ ਖ਼ੁਦ ਦਾ ਕਲਿਆਣ ਹੈ ਅਤੇ ਸਰਬੱਤ ਦਾ ਵੀ ਭਲਾ ਹੈ | ਇਹ ਸ਼ਬਦ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ...

ਪੂਰੀ ਖ਼ਬਰ »

ਨਹਿਰ ਬੰਦੀ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਨਰਮੇ ਦੀ ਕਰ ਰਹੇ ਹਨ ਬਿਜਾਈ

ਬੱਲੂਆਣਾ, 22 ਮਈ (ਜਸਮੇਲ ਸਿੰਘ ਢਿੱਲੋਂ)-ਸਰਹਿੰਦ ਫੀਡਰ ਦੇ ਟੁੱਟਣ ਕਾਰਨ ਬੰਦ ਹੋਈ ਲੰਬੀ ਮਾਈਨਰ ਨਹਿਰ 'ਤੇ ਪੈਂਦੇ ਤਕਰੀਬਨ ਡੇਢ ਦਰਜਨ ਪਿੰਡਾਂ ਦੇ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਨਰਮੇ ਦੀ ਬਿਜਾਈ ਲਈ ਖੇਤਾਂ ਨੂੰ ਪਾਣੀ ਦੇ ਰਹੇ ਹਨ | ਕਿਸਾਨ ਪ੍ਰਗਟ ਸਿੰਘ ...

ਪੂਰੀ ਖ਼ਬਰ »

ਅਧਿਆਤਮ ਦਾ ਰਸਤਾ ਦਿਖਾਉਣ ਲਈ ਸਾਨੂੰ ਪੂਰਨ ਸਤਿਗੁਰੂ ਦੀ ਜ਼ਰੂਰਤ ਰਹਿੰਦੀ ਹੀ ਹੈ-ਸਾਧਵੀ ਸੋਨੀਆ ਭਾਰਤੀ

ਜਲਾਲਾਬਾਦ, 22 ਮਈ (ਕਰਨ ਚੁਚਰਾ)-ਦਿਵਿਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ੍ਰੀ ਰਾਮ ਬਾਲਾ ਜੀ ਮੰਦਰ 'ਚ ਸ਼੍ਰੀ ਰਮਾਇਣ ਦੇ ਪਾਠ ਦੇ ਭੋਗ ਦੇ ਸਬੰਧ 'ਚ ਇੱਕ ਪ੍ਰੋਗਰਾਮ ਰੱਖਿਆ ਗਿਆ | ਜਿਸ 'ਚ ਸਾਧਵੀ ਸੋਨੀਆ ਭਾਰਤੀ ਵਲੋਂ ਸਤਸੰਗ ਅਤੇ ਭਜਨ ਕੀਰਤਨ ਗਾਇਣ ਕੀਤਾ ਗਿਆ | ਵਿਚਾਰ ...

ਪੂਰੀ ਖ਼ਬਰ »

ਲੇਖ ਲਿਖਣ, ਸਲੋਗਨ ਲਿਖਣ ਤੇ ਡਰਾਇੰਗ ਦੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਫ਼ਾਜ਼ਿਲਕਾ, 22 ਮਈ (ਦਵਿੰਦਰ ਪਾਲ ਸਿੰਘ)-ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੈਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਮੈਡਮ ਜਤਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਵਲੋਂ ...

ਪੂਰੀ ਖ਼ਬਰ »

ਭਾਈ ਘਨੱਈਆ ਸੇਵਾ ਮਿਸ਼ਨ ਨੇ ਲਗਾਇਆ 16ਵਾਂ ਹੱਡੀਆਂ ਦੇ ਜੋੜਾਂ ਦਾ ਮੁਫ਼ਤ ਜਾਂਚ ਕੈਂਪ

ਜਲਾਲਾਬਾਦ, 22 ਮਈ (ਜਤਿੰਦਰ ਪਾਲ ਸਿੰਘ)-ਸਥਾਨਕ ਗੁਰਦੁਆਰਾ ਰਾਮਗੜ੍ਹੀਆ ਵਿਖੇ ਭਾਈ ਘਨੱਈਆ ਸੇਵਾ ਮਿਸ਼ਨ ਜਲਾਲਾਬਾਦ ਵਲ਼ੋਂ ਪ੍ਰਣਾਮੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਸਹਿਯੋਗ ਦੇ ਨਾਲ ਗੋਡੇ, ਚੂਕਣੇ ਅਤੇ ਹੱਡੀਆਂ ਦੇ ਜੋੜਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਸਥਾਨਕ ਪੁਲਿਸ ਵਲੋਂ ਆਬਕਾਰੀ ਐਕਟ ਤਹਿਤ ਦੋ ਵੱਖ-ਵੱਖ ਮਾਮਲੇ ਕੀਤੇ ਦਰਜ

ਮੰਡੀ ਰੋੜਾਂਵਾਲੀ, 22 ਮਈ (ਮਨਜੀਤ ਸਿੰਘ ਬਰਾੜ)-ਸਥਾਨਕ ਪੁਲਿਸ ਵਲੋਂ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੋ ਔਰਤਾਂ ਵਿਰੁੱਧ ਵੱਖ-ਵੱਖ ਆਬਕਾਰੀ ਐਕਟ ਤਹਿਤ ਦੋ ਮਾਮਲੇ ਦਰਜ ਕੀਤੇ ਹਨ | ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਮੰਡੀ ਰੋੜਾਂਵਾਲੀ ਦੇ ਏ. ਐੱਸ. ਆਈ ਹਰਮੇਸ਼ ਕੁਮਾਰ ...

ਪੂਰੀ ਖ਼ਬਰ »

ਵਿਅਕਤੀ ਨਾਲ ਕੁੱਟਮਾਰ ਕਰਨ 'ਤੇ ਤਿੰਨ ਖ਼ਿਲਾਫ਼ ਪਰਚਾ ਦਰਜ

ਮੰਡੀ ਘੁਬਾਇਆ, 22 ਮਈ (ਅਮਨ ਬਵੇਜਾ)-ਥਾਣਾ ਸਦਰ ਪੁਲਿਸ ਨੇ ਪਿੰਡ ਹਜ਼ਾਰਾ ਰਾਮ ਸਿੰਘ ਵਾਸੀ ਬਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ 'ਤੇ ਉਸ ਨੂੰ ਮਾਰਕੁੱਟ ਕਰਨ ਦੇ ਦੋਸ਼ਾਂ ਤਹਿਤ ਤਿੰਨ ਜਣਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਮੰਡੀ ਘੁਬਾਇਆ, 22 ਮਈ (ਅਮਨ ਬਵੇਜਾ)-ਥਾਣਾ ਸਦਰ ਜਲਾਲਾਬਾਦ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕੋਲੋਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਪੁਲਿਸ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਲਖਮੀਰ ਸਿੰਘ ਨੇ ਦੱਸਿਆ ਕਿ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ...

ਪੂਰੀ ਖ਼ਬਰ »

ਅਫ਼ੀਮ ਸਮੇਤ ਕਾਰ ਚਾਲਕ ਗਿ੍ਫ਼ਤਾਰ

ਅਬੋਹਰ, 22 ਮਈ (ਵਿਵੇਕ ਹੂੜੀਆ)-ਬਹਾਵਵਾਲਾ ਥਾਣਾ ਪੁਲਿਸ ਵਲੋਂ ਇਕ ਵਿਅਕਤੀ ਨੂੰ 100 ਗਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੂੰ ਥਾਣਾ ਬਹਾਵਵਾਲਾ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX