ਤਾਜਾ ਖ਼ਬਰਾਂ


10ਵੀਂ 'ਚੋਂ ਰਾਮਗੜ੍ਹ ਸਕੂਲ ਦੀ ਗੁਰਜੋਤ ਕੌਰ ਨੇ 98% ਅੰਕ ਹਾਸਲ ਕਰਕੇ ਮੈਰਿਟ 'ਚ ਸਥਾਨ ਕੀਤਾ ਹਾਸਲ
. . .  3 minutes ago
ਕੁਹਾੜਾ, 5 ਜੁਲਾਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ 'ਚੋਂ ਸਰਕਾਰੀ ਕੰਨਿਆ ਹਾਈ ਸਕੂਲ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਦੀ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਅਮਰਜੀਤ ਸਿੰਘ ਨੇ 650 'ਚੋਂ 637 (98%) ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਸਥਾਨ ਹਾਸਲ ਕੀਤਾ ਗਿਆ।
ਭਗਵੰਤ ਮਾਨ ਸਰਕਾਰ ਵਲੋਂ ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ
. . .  24 minutes ago
ਚੰਡੀਗੜ੍ਹ, 5 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅੱਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਿੱਤੀ ਹੈ। ਇਸ ਪ੍ਰਕਿਰਿਆ ਦੇ ਹੇਠ ਸਿੱਖਿਆ...
ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
. . .  32 minutes ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ 'ਚ ਭੇਜਿਆ ਜਾਵੇਗਾ। ਇਸ ਸੰਬੰਧ 'ਚ ਸ਼੍ਰੋਮਣੀ ਕਮੇਟੀ ਵਲੋਂ ਵੀਜ਼ਾ ਪ੍ਰਕਿਰਿਆ...
ਅੱਪਰਾ ਦੀ ਭੂਮਿਕਾ ਨੇ 642 ਅੰਕ ਹਾਸਲ ਕਰਕੇ ਜ਼ਿਲ੍ਹਾ ਜਲੰਧਰ 'ਚੋਂ ਹਾਸਲ ਕੀਤਾ ਪਹਿਲਾ ਸਥਾਨ
. . .  36 minutes ago
ਅੱਪਰਾ, 5 ਜੁਲਾਈ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਦੀ ਭੂਮਿਕਾ ਪੁੱਤਰੀ ਵਿਨੈ ਕੁਮਾਰ ਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ 642 ਅੰਕ ਹਾਸਲ ਕਰਕੇ ਜ਼ਿਲ੍ਹਾ ਜਲੰਧਰ 'ਚ ਪਹਿਲਾ ਸਥਾਨ ਹਾਸਲ ਕੀਤਾ।
ਸਰਕਾਰੀ ਕੰਨਿਆ ਸਕੂਲ ਅਮਲੋਹ ਦੀਆਂ ਵਿਦਿਆਰਥਣਾਂ ਮਹਿਕ ਅਤੇ ਹਰਸ਼ਪ੍ਰੀਤ ਨੇ ਮੈਰਿਟ ਸੂਚੀ 'ਚ ਨਾਂਅ ਕਰਵਾਇਆ ਦਰਜ
. . .  51 minutes ago
ਅਮਲੋਹ, 5 ਜੁਲਾਈ (ਕੇਵਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਅਮਲੋਹ ਦੀਆਂ ਦੋ ਵਿਦਿਆਰਥਣਾਂ ਨੇ ਚੰਗੇ ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ...
ਲੰਬੀ: ਭੁੱਲਰਵਾਲਾ ਨੇੜੇ ਪੈਟਰੋਲ ਪੰਪ ਤੋਂ ਹਜ਼ਾਰਾਂ ਦੀ ਲੁੱਟ
. . .  about 1 hour ago
ਮੰਡੀ ਕਿੱਲਿਆਂਵਾਲੀ, 5 ਜੁਲਾਈ (ਇਕਬਾਲ ਸਿੰਘ ਸ਼ਾਂਤ)-ਖ਼ੇਤਰ 'ਚ ਲੁੱਟਾਂ-ਖੋਹਾਂ ਤੇ ਚੋਰੀਆਂ ਦਾ ਗੜ੍ਹ ਬਣੇ ਡੱਬਵਾਲੀ-ਅਬੋਹਰ ਰੋਡ ਖ਼ੇਤਰ 'ਤੇ ਲੁਟੇਰਾ ਗਰੋਹ ਨੇ ਅੱਜ ਦਿਨ-ਦਿਹਾੜੇ ਭੁੱਲਰਵਾਲਾ ਨੇੜੇ ਇੰਡੀਅਨ ਆਇਲ ਪੈਟਰੋਲ ਪੰਪ ਅਤੇ ਮਿੱਡੂਖੇੜਾ 'ਚ ਸ਼ਰਾਬ ਦੇ ਠੇਕੇ 'ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ...
ਆਜ਼ਾਦੀ ਦਿਵਸ ਪਰੇਡ 'ਚ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
. . .  about 1 hour ago
ਸੈਕਰਾਮੈਂਟੋ, 5 ਜੁਲਾਈ (ਹੁਸਨ ਲੜੋਆ ਬੰਗਾ)- ਕੱਲ੍ਹ ਇਲੀਨੋਇਸ ਦੇ ਹਾਈਲੈਂਡ ਪਾਰਕ 'ਚ 4 ਜੁਲਾਈ ਦੀ ਪਰੇਡ ਉਪਰ ਕੀਤੀ ਗਈ ਗੋਲੀਬਾਰੀ 'ਚ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਦੋ ਦਰਜਨ ਤੋਂ ਵਧ ਲੋਕ ਜ਼ਖ਼ਮੀ ਹੋ ਗਏ ਸਨ, ਅੱਜ ਸ਼ਾਮ ਨੂੰ ਹੀ ਪੁਲਿਸ...
ਦਿੱਲੀ ਤੋਂ ਦੁਬਈ ਜਾ ਰਹੀ ਸਪਾਈਸਜੈੱਟ ਜਹਾਜ਼ ਦੀ ਕਰਾਚੀ 'ਚ ਐਮਰਜੈਂਸੀ ਲੈਂਡਿੰਗ, ਸਾਰੇ ਯਾਤਰੀ ਸੁਰੱਖਿਅਤ
. . .  about 1 hour ago
ਨਵੀਂ ਦਿੱਲੀ, 5 ਜੁਲਾਈ-ਦਿੱਲੀ ਤੋਂ ਦੁਬਈ ਜਾਣ ਵਾਲੀ ਸਪਾਈਸਜੈੱਟ ਐੱਸ.ਜੀ-11 ਦੀ ਉਡਾਣ 'ਚ ਤਕਨੀਕੀ ਨੁਕਸ ਪੈਣ ਤੋਂ ਬਾਅਦ ਕਰਾਚੀ (ਪਾਕਿਸਤਾਨ) 'ਚ ਐਮਰਜੈਂਸੀ ਲੈਂਡਿੰਗ ਹੋਈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ।
10ਵੀਂ 'ਚੋਂ ਫਿਰੋਜ਼ਪੁਰ ਦੀ ਨੈਨਸੀ ਨੇ ਕੀਤਾ ਟਾਪ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ
. . .  about 2 hours ago
ਫਿਰੋਜ਼ਪੁਰ, 5 ਜੁਲਾਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 10ਵੀਂ ਕਲਾਸ ਦੇ ਨਤੀਜਿਆਂ 'ਚ ਸਰਕਾਰੀ ਹਾਈ ਸਕੂਲ ਸਤੀਏਵਾਲਾ (ਫਿਰੋਜ਼ਪੁਰ) ਦੀ ਨੈਨਸੀ ਰਾਣੀ ਨੇ 650 'ਚੋਂ 644 ਅੰਕ ਹਾਸਲ ਕਰਕੇ ਪੰਜਾਬ 'ਚੋਂ ਪਹਿਲਾ ਸਥਾਨ...
ਖੇਮਕਰਨ 'ਚ ਟੈਕਸੀ ਚਲਾਉਣ ਦਾ ਧੰਦਾ ਕਰਦੇ ਇਕ ਕਾਰ ਡਰਾਈਵਰ ਦੀ ਚੱਲਦੀ ਕਾਰ 'ਚ ਹੱਤਿਆ
. . .  about 2 hours ago
ਖੇਮਕਰਨ, 5 ਜੁਲਾਈ (ਰਾਕੇਸ਼ ਬਿੱਲਾ)-ਖੇਮਕਰਨ ਸ਼ਹਿਰ ਵਾਸੀ ਇਕ ਟੈਕਸੀ ਚਾਲਕ ਕਾਰ ਡਰਾਈਵਰ ਸ਼ੇਰ ਮਸੀਹ (35) ਪੁੱਤਰ ਨਾਜ਼ਰ ਮਸੀਹ ਦੀ ਮੇਨ ਸੜਕ ਤੇ ਚੱਲਦੀ ਕਾਰ 'ਚ ਸਵਾਰ ਦੋ ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਕਿਰਾਏ ਤੇ ਖੇਮਕਰਨ ਤੋਂ ਅੰਮ੍ਰਿਤਸਰ ਛੱਡਣ ਜਾ ਰਿਹਾ...
ਮਾਨ ਸਰਕਾਰ ਨੇ ਕੀਤੀ ਵਿਭਾਗਾਂ ਦੀ ਵੰਡ, ਜਾਣੋ ਕਿਹੜੇ ਮੰਤਰੀ ਨੂੰ ਮਿਲਿਆ ਕਿਹੜਾ ਮਹਿਕਮਾ
. . .  about 2 hours ago
ਚੰਡੀਗੜ੍ਹ,5 ਜੁਲਾਈ-ਪੰਜਾਬ ਸਰਕਾਰ ਦੇ ਕੈਬਨਿਟ ਦਾ ਪਹਿਲਾ ਵਿਸਥਾਰ ਹੋ ਗਿਆ ਹੈ। ਕੱਲ੍ਹ ਮਾਨ ਮੰਤਰੀ ਮੰਡਲ 'ਚ ਪੰਜਾਬ ਨਵੇਂ ਮੰਤਰੀ ਸ਼ਾਮਿਲ ਹੋਏ ਹਨ। ਇਨ੍ਹਾਂ ਸਾਰੇ ਮੰਤਰੀਆਂ ਨੂੰ ਅੱਜ ਵਿਭਾਗ ਵੀ ਵੰਡ ਦਿੱਤੇ ਗਏ ਹਨ। ਜਲਦ ਹੀ ਇਹ ਸਾਰੇ ਮੰਤਰੀ ਆਪਣੇ-ਆਪਣੇ...
2 ਦਿਨ ਦੇ ਰਿਮਾਂਡ ਤੋਂ ਬਾਅਦ ਬੈਂਸ ਦਾ ਭਰਾ ਕਰਮਜੀਤ ਸਿੰਘ ਅਦਾਲਤ 'ਚ ਪੇਸ਼, ਮਿਲਿਆ ਹੋਰ 2 ਦਿਨ ਦਾ ਰਿਮਾਂਡ
. . .  about 2 hours ago
ਲੁਧਿਆਣਾ, 5 ਜੁਲਾਈ (ਰੁਪੇਸ਼ ਕੁਮਾਰ)-ਸਿਮਰਜੀਤ ਸਿੰਘ ਬੈਂਸ ਸਮੇਤ 7 ਹੋਰਨਾਂ ਦੋਸ਼ੀਆਂ ਖ਼ਿਲਾਫ਼ ਦਰਜ ਹੋਏ ਜਬਰ-ਜਨਾਹ ਦੇ ਮਾਮਲੇ 'ਚ ਗ੍ਰਿਫ਼ਤਾਰ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਨੂੰ ਦੋ ਦਿਨ ਦੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਫ਼ਿਰ ਅਦਾਲਤ...
ਵਾਈਟ ਹਾਊਸ ਵਲੋਂ 'ਰਾਸ਼ਟਰਪਤੀ ਆਜ਼ਾਦੀ ਮੈਡਲ' ਦੇ 17 ਜੇਤੂਆਂ ਦਾ ਐਲਾਨ
. . .  about 2 hours ago
ਸੈਕਰਾਮੈਂਟੋ, 5 ਜੁਲਾਈ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ 'ਪ੍ਰੈਜੀਡੈਂਸ਼ੀਅਲ ਮੈਡਲ ਆਫ ਫਰੀਡਮ' ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਪਾਕਿਸਤਾਨੀ ਮੂਲ ਦਾ ਖ਼ਿਜ਼ਰ ਖਾਨ ਵੀ ਸ਼ਾਮਿਲ ਹੈ। ਖ਼ਿਜ਼ਰ ਖਾਨ ਲਾਹੌਰ ਦਾ...
ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਐਲਾਨਿਆ ਨਤੀਜਾ, ਕੁੜੀਆਂ ਨੇ ਮਾਰੀ ਬਾਜ਼ੀ
. . .  about 2 hours ago
ਐੱਸ.ਏ.ਐੱਸ. ਨਗਰ, 5 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਕਲਾਸ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵਲੋਂ ਜੂਮ ਮੀਟਿੰਗ ਦੇ ਰਾਹੀਂ ਨਤੀਜੇ ਦਾ ਐਲਾਨ ਕੀਤਾ ਗਿਆ। ਐਲਾਨੇ ਗਏ ਨਤੀਜੇ 'ਚ ਕੁਲ ਨਤੀਜਾ 97.94...
ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ.ਗੌਰਵ ਯਾਦਵ ਨੇ ਸੰਭਾਲਿਆ ਅਹੁਦਾ
. . .  about 3 hours ago
ਚੰਡੀਗੜ੍ਹ, 5 ਜੁਲਾਈ-ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ. ਗੌਰਵ ਯਾਦਵ ਨੇ ਸੰਭਾਲਿਆ ਅਹੁਦਾ
ਸਾਬਕਾ ਅਕਾਲੀ ਵਿਧਾਇਕ ਪ੍ਰੋ: ਵਲਟੋਹਾ ਵਲੋਂ ਜਥੇਦਾਰ ਨੂੰ ਪੱਤਰ ਲਿਖ ਕੇ ਆਪਣੇ ਵਲੋਂ ਹੋਈ ਭੁੱਲ ਬਖ਼ਸ਼ਾਉਣ ਦੀ ਮੰਗ
. . .  about 3 hours ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਸਾਬਕਾ ਅਕਾਲੀ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪ੍ਰੋ: ਵਿਰਸਾ ਸਿੰਘ ਵਲਟੋਹਾ ਅੱਜ ਜਥੇਦਾਰ ਅਕਾਲ ਤਖ਼ਤ ਦੇ ਨਾਂਅ ਪੱਤਰ ਲਿਖ ਕੇ ਆਪਣੇ ਵਲੋਂ 2004 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਹੁਕਮਨਾਮੇ ਦੀ...
ਮਹਾਰਾਸ਼ਟਰ ਦੇ ਘਾਟਕੋਪਰ 'ਚ ਲੈਂਡਸਲਾਈਡ, ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ
. . .  about 4 hours ago
ਮੁੰਬਈ, 5 ਜੁਲਾਈ-ਮਹਾਰਾਸ਼ਟਰ 'ਚ ਭਾਰੀ ਮੀਂਹ ਦੌਰਾਨ ਮੁੰਬਈ ਦੇ ਘਾਟਕੋਪਰ ਪੰਚਸ਼ੀਲ ਨਗਰ 'ਚ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ। ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਸ਼ੂਟਰਾਂ ਨੂੰ ਕੀਤਾ ਗਿਆ ਅਦਾਲਤ 'ਚ ਪੇਸ਼, ਮਿਲਿਆ 8 ਦਿਨ ਦਾ ਰਿਮਾਂਡ
. . .  about 4 hours ago
ਮਾਨਸਾ, 5 ਜੁਲਾਈ (ਬਲਵਿੰਦਰ ਸਿੰਘ)-ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਤੋਂ ਲਿਆਂਦੇ ਗਏ ਸ਼ਾਰਪ ਸ਼ੂਟਰ ਪ੍ਰਿਯਵਰਤ ਫ਼ੌਜੀ, ਕੇਸ਼ਵ ਕੁਮਾਰ, ਕਸ਼ਿਸ਼ ਕੁਮਾਰ ਅਤੇ ਦੀਪਕ ਟੀਨੂੰ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ ਅੱਠ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ...
ਕਰਨਾਟਕ: ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ 5 ਟਿਕਾਣਿਆਂ 'ਤੇ ਏ.ਸੀ.ਬੀ. ਵਲੋਂ ਛਾਪੇਮਾਰੀ
. . .  about 5 hours ago
ਨਵੀਂ ਦਿੱਲੀ, 5 ਜੁਲਾਈ-ਕਰਨਾਟਕ 'ਚ ਕਾਂਗਰਸ ਵਿਧਾਇਕ ਜ਼ਮੀਰ ਅਹਿਮਦ ਖ਼ਾਨ ਦੇ 5 ਟਿਕਾਣਿਆਂ 'ਤੇ ਏ.ਸੀ.ਬੀ. ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਭਾਰਤ 'ਚ ਪਿਛਲੇ 24 ਘੰਟਿਆਂ 'ਚ 13,086 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਨਵੀਂ ਦਿੱਲੀ, 5 ਜੁਲਾਈ-ਭਾਰਤ 'ਚ ਪਿਛਲੇ 24 ਘੰਟਿਆਂ 'ਚ 13,086 ਨਵੇਂ ਮਾਮਲੇ ਸਾਹਮਣੇ ਆਏ ਹਨ। 12,456 ਰਿਕਵਰੀ ਅਤੇ 24 ਮੌਤਾਂ ਹੋਈਆਂ ਹਨ।
ਮੂਸੇਵਾਲਾ ਕਤਲ : ਦੋ ਸ਼ੂਟਰ ਸਮੇਤ ਚਾਰ ਮੁਲਜ਼ਮਾਂ ਨੂੰ ਮਾਨਸਾ ਲਿਆਂਦਾ, ਅੱਜ 5 ਜੁਲਾਈ ਹੋਵੇਗੀ ਅਦਾਲਤ ’ਚ ਪੇਸ਼ੀ
. . .  about 6 hours ago
ਮਾਨਸਾ, 5 ਜੁਲਾਈ (ਬਲਵਿੰਦਰ ਸਿੰਘ)-ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਅੱਜ ਮਾਨਸਾ ਪੁਲਿਸ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਵਾਲੇ ਸ਼ੂਟਰ ਪਰੀਏ ਵਰਤ ਕਸ਼ਿਸ਼ ਕੇਸ਼ਵ ਅਤੇ ਦੀਪਕ ਟੀਨੂੰ ਨੂੰ ਦਿੱਲੀ ਦੀ ਪਟਿਆਲਾ ਹਾਊਸ ਤੋਂ ਟਰਾਂਜ਼ਿਟ ਰਿਮਾਂਡ ਤੇ ਲੈ ਕੇ...
ਹਿਮਾਚਲ ਪ੍ਰਦੇਸ਼: ਮੰਡੀ ਇਲਾਕੇ 'ਚ ਘਰ 'ਚ ਵੜਿਆ ਬੇਕਾਬੂ ਟਰੱਕ, 3 ਲੋਕਾਂ ਦੀ ਮੌਤ
. . .  about 7 hours ago
ਮੰਡੀ, 5 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਅੱਜ ਤੜਕੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਮੰਡੀ ਜ਼ਿਲ੍ਹੇ 'ਚ ਤੇਜ਼ ਰਫ਼ਤਾਰ 'ਚ ਆ ਰਿਹਾ ਬੇਕਾਬੂ ਟਰੱਕ ਇਕ ਘਰ 'ਚ ਵੜ ਗਿਆ। ਘਰ 'ਚ ਟਰੱਕ ਦੀ ਟੱਕਰ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 1 ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਐੱਸ.ਐੱਸ.ਪੀ. ਆਸ਼ੀਸ਼ ਸ਼ਰਮਾ ਨੇ ਦਿੱਤੀ ਹੈ।
⭐ਮਾਣਕ - ਮੋਤੀ⭐
. . .  about 7 hours ago
⭐ਮਾਣਕ - ਮੋਤੀ⭐
ਅਮਰੀਕਾ 'ਚ ਆਜ਼ਾਦੀ ਦਿਵਸ ਪਰੇਡ 'ਚ ਅੰਨ੍ਹੇਵਾਹ ਗੋਲੀਬਾਰੀ
. . .  1 day ago
ਪੋਰਟ ਬਲੇਅਰ, ਅੰਡੇਮਾਨ ਅਤੇ ਨਿਕੋਬਾਰ ਵਿਚ ਭੂਚਾਲ ਦੇ ਮਹਿਸੂਸ ਕੀਤੇ ਗਏ ਝਟਕੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 10 ਜੇਠ ਸੰਮਤ 554
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਫਰੀਦਕੋਟ

ਜੋਧਪੁਰ-ਜੰਮੂ ਤਵੀ ਐਕਸਪੈੱ੍ਰਸ ਦਾ ਡੱਬਵਾਲੀ 'ਚ ਠਹਿਰਾਅ ਸ਼ੁਰੂ

ਡੱਬਵਾਲੀ, 22 ਮਈ (ਇਕਬਾਲ ਸਿੰਘ ਸ਼ਾਂਤ)-ਜੋਧਪੁਰ-ਜੰਮੂ ਤਵੀ ਐਕਸਪੈੱ੍ਰਸ ਦਾ ਡੱਬਵਾਲੀ ਰੇਲਵੇ ਸਟੇਸ਼ਨ 'ਤੇ ਅੱਜ ਠਹਿਰਾਅ ਸ਼ੁਰੂ ਹੋ ਗਿਆ | ਰੇਲਗੱਡੀ ਦੇ ਡੱਬਵਾਲੀ ਠਹਿਰਾਵ ਸਮੇਂ ਸਿਰਸਾ ਲੋਕ ਸਭਾ ਦੇ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਉਸਨੂੰ ਹਰੀ ਝੰਡੀ ਵਿਖਾ ਕਰ ਰਵਾਨਾ ਕੀਤਾ | ਰੇਲਵੇ ਨੇ ਡੱਬਵਾਲੀ ਸਟੇਸ਼ਨ 'ਤੇ 2 ਮਿੰਟ ਦਾ ਠਹਿਰਾਅ ਸੰਸਦ ਮੈਂਬਰ ਅਤੇ ਡੱਬਵਾਲੀ ਹਲਕੇ ਦੇ ਵਿਧਾਇਕ ਅਮਿਤ ਸਿਹਾਗ ਦੀਆਂ ਕੋਸ਼ਿਸ਼ਾਂ ਉਪਰੰਤ ਆਗਾਮੀ ਛੇ ਮਹੀਨਿਆਂ ਲਈ ਤਜਰਬੇ ਦੇ ਆਧਾਰ 'ਤੇ ਮਨਜੂਰ ਕੀਤਾ ਹੈ | ਇਹ ਰੇਲ ਗੱਡੀ ਰੋਜ਼ਾਨਾ ਜੋਧਪੁਰ ਤੋਂ ਜੰਮੂ ਤਵੀ ਜਾਂਦੇ ਸਮੇਂ ਡੱਬਵਾਲੀ 'ਚ ਸ਼ਾਮ 5.05 ਵਜੇ ਪੁੱਜ ਕੇ 5.07 ਵਜੇ ਰਵਾਨਾ ਹੋਵੇਗਾ ਜਦਕਿ ਜੰਮੂ ਤਵੀ ਤੋਂ ਜੋਧਪੁਰ ਜਾਂਦੇ ਸਮੇਂ ਇੱਥੇ ਸਵੇਰੇ 10.16 ਵਜੇ ਪੁੱਜ ਕੇ 10.18 ਵਜੇ ਰਵਾਨਾ ਹੋਵੇਗੀ | ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ-ਹਰਿਆਣਾ ਦੇ ਇਸ ਸਰਹੱਦੀ ਖੇਤਰ ਦੇ ਅਵਾਮ ਵਲੋਂ ਜੰਮੂ ਤਵੀ ਐਕਸਪੈੱ੍ਰਸ ਦੇ ਡੱਬਵਾਲੀ ਰੇਲਵੇ ਸਟੇਸ਼ਨ 'ਤੇ ਠਹਿਰਾਅ ਦੀ ਮੰਗ ਕੀਤੀ ਜਾ ਰਹੀ ਸੀ | ਰੇਲ ਗੱਡੀ ਸ਼ੁਰੂ ਹੋਣ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ, ਮਾਤਾ ਵੈਸ਼ਣੂ ਦੇਵੀ ਦਰਬਾਰ ਅਤੇ ਜੰਮੂ-ਕਸ਼ਮੀਰ ਸਮੇਤ ਫ਼ਿਰੋਜ਼ਪੁਰ, ਜਲੰਧਰ, ਬਿਆਸ ਆਦਿ ਜਾਣ ਵਾਲੇ ਮੁਸਾਫ਼ਰਾਂ ਨੂੰ ਵੱਡੀ ਸਹੂਲਤ ਹੋਵੇਗੀ | ਇੱਥੇ ਗੱਡੀ ਦੇ ਠਹਿਰਾਅ ਸਮੇਂ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਕਿਹਾ ਕਿ ਇਸ ਰੇਲ ਗੱਡੀ ਦੇ ਠਹਿਰਾਅ ਨਾਲ ਡੱਬਵਾਲੀ ਖੇਤਰ ਨੂੰ ਵੱਡੀ ਸਹੂਲਤ ਮਿਲੀ ਹੈ ਅਤੇ ਪੁਰਾਣੀ ਮੰਗ ਪੂਰੀ ਹੋਈ ਹੈ | ਉਨ੍ਹਾਂ ਕਿਹਾ ਕਿ ਹਰਿਆਣਾ 'ਚ ਮੁੱਖ ਮੰਤਰੀ ਮਨੋਹਰ ਲਾਲ 'ਸਭਦਾ ਸਾਥ- ਸਭਦਾ ਵਿਕਾਸ' ਦੀ ਨੀਤੀ ਤਹਿਤ ਸੂਬੇ ਦੇ ਬਹੁਪੱਖੀ ਵਿਕਾਸ ਲਈ ਕਾਰਜਸ਼ੀਲ ਹਨ | ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਦੂਜੇ ਸੂਬੇ ਹਰਿਆਣਾ ਸਰਕਾਰ ਵਲੋਂ ਲਾਗੂ ਯੋਜਨਾਵਾਂ ਦੀ ਨਕਲ ਕਰ ਰਹੇ ਹਨ | ਉਨ੍ਹਾਂ 29 ਮਈ ਨੂੰ ਔਢਾਂ ਦੀ ਪ੍ਰਗਤੀ ਰੈਲੀ ਵਿਚ ਮੁੱਖ ਮੰਤਰੀ ਮਨੋਹਰ ਲਾਲ ਸਿਰਸਾ ਜ਼ਿਲ੍ਹੇ ਲਈ ਵੱਡੇ ਵਿਕਾਸ ਐਲਾਨ ਕਰਨਗੇ | ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਰੈਲੀ 'ਚ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਆਦਿਤਿਆ ਦੇਵੀਲਾਲ, ਸੀਨੀਅਰ ਭਾਜਪਾ ਆਗੂ ਦੇਵ ਕੁਮਾਰ ਸ਼ਰਮਾ, ਸੁਰੇਸ਼ ਮਿੱਤਲ, ਭਾਜਪਾ ਆਗੂ ਵਿਜੈ ਵਧਵਾ ਸਮੇਤ ਹੋਰਨਾਂ ਭਾਜਪਾ ਕਾਰਕੁੰਨ ਮੌਜੂਦ ਸਨ |

ਜੂਨੀਅਰ ਵਿਸ਼ਵ ਕੱਪ 'ਚ 5 ਤਗਮੇ ਜੇਤੂ ਸਿਫਤ ਕੌਰ ਸਮਰਾ ਨੂੰ ਏ. ਡੀ. ਜੀ. ਪੀ. ਫਾਰੂਖੀ ਨੇ ਕੀਤਾ ਸਨਮਾਨਿਤ

ਫ਼ਰੀਦਕੋਟ, 22 ਮਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਜੀ ਦੀ ਚਰਨਛੋਹ ਧਰਤੀ ਫ਼ਰੀਦਕੋਟ ਦੀ ਇਕ ਧੀ ਨੇ ਫਿਰ ਤੋਂ ਪੂਰੀ ਦੁਨੀਆਂ 'ਚ ਨਾਂਅ ਰੌਸ਼ਨ ਕਰ ਦਿੱਤਾ ਹੈ | ਫ਼ਰੀਦਕੋਟ ਦੀ ਜੰਮਪਲ ਸਿਫਤ ਕੌਰ ਸਮਰਾ ਨੇ ਮੈਡੀਕਲ ਦੀ ਪੜ੍ਹਾਈ ਦੇ ਨਾਲ-ਨਾਲ ਜਾਰੀ ਰੱਖੀ ਖੇਡ ਸਦਕਾ ...

ਪੂਰੀ ਖ਼ਬਰ »

ਮੂਲ ਅਨਾਜਾਂ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਨੀਵ ਦੀ ਜੈਤੋ 'ਚ ਸ਼ੁਰੂਆਤ

ਜੈਤੋ, 22 ਮਈ (ਭੋਲਾ ਸ਼ਰਮਾ)-ਕੁਦਰਤੀ ਖੇਤੀ ਅਤੇ ਵਾਤਾਵਰਨ ਦੇ ਵਿਸ਼ੇ 'ਤੇ ਕੰਮ ਕਰਨ ਵਾਲੀ ਸੰਸਥਾ ਖੇਤੀ ਵਿਰਾਸਤ ਮਿਸ਼ਨ ਜੈਤੋ ਪਿਛਲੇ ਕੁਝ ਸਮੇਂ ਤੋਂ ਮੂਲ ਅਨਾਜਾਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਿਤ ਕਰ ਰਹੀ ਹੈ | ਇਸ ਮੁਹਿੰਮ ਤਹਿਤ ਖੇਤੀ ਵਿਰਾਸਤ ਮਿਸ਼ਨ ਵਲੋਂ ਅੱਜ ...

ਪੂਰੀ ਖ਼ਬਰ »

ਟੇਲਾਂ ਤੱਕ ਪਾਣੀ ਪੂਰਾ ਪੁੱਜਦਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ-ਡਾ. ਬਲਜੀਤ ਕੌਰ

ਮੰਡੀ ਲੱਖੇਵਾਲੀ, 22 ਮਈ (ਮਿਲਖ ਰਾਜ)-ਹਲਕਾ ਮਲੋਟ ਤੋਂ ਵਿਧਾਇਕਾ ਅਤੇ ਸਮਾਜਿਕ ਸੁਰੱਖਿਆ, ਨਿਆਂ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਆਪਣੇ ਹਲਕੇ ਦੇ ਪਿੰਡ ਚੱਕ ਮਦਰੱਸਾ ਵਿਖੇ ਪੁੱਜ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਜ਼ਿਆਦਾਤਰ ...

ਪੂਰੀ ਖ਼ਬਰ »

ਪਤੀ ਕਰਦਾ ਸੀ ਕੁੱਟਮਾਰ, ਪ੍ਰੇਸ਼ਾਨ ਪਤਨੀ ਨੇ ਕੀਤੀ ਆਤਮ ਹੱਤਿਆ

ਸ੍ਰੀ ਮੁਕਤਸਰ ਸਾਹਿਬ, 22 ਮਈ (ਹਰਮਹਿੰਦਰ ਪਾਲ)-ਪਿੰਡ ਚੱਕ ਬਧਾਈ ਵਿਖੇ ਇਕ ਵਿਆਹੁਤਾ ਨੇ ਆਪਣੇ ਪਤੀ ਵਲੋਂ ਕੀਤੀ ਜਾਣ ਵਾਲੀ ਕੁੱਟਮਾਰ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ | ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ...

ਪੂਰੀ ਖ਼ਬਰ »

ਕਬੱਡੀ ਖਿਡਾਰੀ ਗੁਰਮੀਤ ਭਲਵਾਨ ਨੂੰ ਕੀਤਾ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)-ਸੰਤ ਬਾਬਾ ਭਾਗ ਸਿੰਘ ਸਪੋਰਟਸ ਕਲੱਬ ਚੱਕ ਗਿਲਜੇਵਾਲਾ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਚੱਕ ਗਿਲਜੇਵਾਲਾ ਵਿਖੇ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ 'ਚ 71 ਕਿੱਲੋ ਅਤੇ ...

ਪੂਰੀ ਖ਼ਬਰ »

ਜੁਡੀਸ਼ੀਅਲ ਕੋਰਟ 'ਚੋਂ ਫ਼ਰਾਰ ਹੋਣ 'ਤੇ ਮਹਿਲਾ ਤੇ ਨਾਇਬ ਕੋਰਟ ਵਿਰੁੱਧ ਮੁਕੱਦਮਾ ਦਰਜ

ਗਿੱਦੜਬਾਹਾ, 22 ਮਈ (ਪਰਮਜੀਤ ਸਿੰਘ ਥੇੜ੍ਹੀ)-ਥਾਣਾ ਗਿੱਦੜਬਾਹਾ ਪੁਲਿਸ ਨੇ ਅਮਨਦੀਪ ਕੌਰ ਪੀ.ਸੀ.ਐੱਸ., ਐੱਸ.ਡੀ.ਜੇ.ਐੱਮ. ਕੋਰਟ ਕੰਪਲੈਕਸ ਗਿੱਦੜਬਾਹਾ ਦੇ ਪੱਤਰ 'ਤੇ ਐੱਸ.ਡੀ.ਜੇ.ਐੱਮ. ਕੋਰਟ ਕੰਪਲੈਕਸ ਗਿੱਦੜਬਾਹਾ ਵਿਖੇ ਤਾਇਨਾਤ ਨਾਇਬ ਕੋਰਟ ਜਗਜੀਤ ਸਿੰਘ ਅਤੇ ਜਸਪਾਲ ...

ਪੂਰੀ ਖ਼ਬਰ »

ਧਰਨਾ ਲਾ ਕੇ ਕੀਤਾ ਰੋਡ ਜਾਮ, ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ, 22 ਮਈ (ਹਰਮਹਿੰਦਰ ਪਾਲ)-ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਧਰਨਾ ਲਾ ਆਵਾਜਾਈ 'ਚ ਵਿਘਨ ਪਾਉਣ ਦੇ ਦੋਸ਼ 'ਚ 15 ਨਾਮਜ਼ਦ ਅਤੇ ਹੋਰ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੱਜ ...

ਪੂਰੀ ਖ਼ਬਰ »

ਥਾਣਾ ਗਿੱਦੜਬਾਹਾ ਦੇ ਗੇਟ ਮੂਹਰੇ ਧਰਨਾ ਲਾਉਣ ਵਾਲੇ ਕਾਂਗਰਸੀ ਵਰਕਰਾਂ ਵਿਰੁੱਧ ਮਾਮਲਾ ਦਰਜ

ਗਿੱਦੜਬਾਹਾ, 22 ਮਈ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨੀਂ ਹਲਕੇ ਦੇ ਪਿੰਡ ਬੁੱਟਰ ਬਖੂਹਾ ਦੀ ਸਰਪੰਚ ਅਮਰਜੀਤ ਕੌਰ ਦੇ ਪਤੀ ਹਰਬੰਸ ਸਿੰਘ ਦੀ ਪਿੰਡ ਦੇ ਹੀ ਕੁਲਵਿੰਦਰ ਸਿੰਘ ਨਾਮੀ ਵਿਅਕਤੀ ਵਲੋਂ ਕੁੱਟਮਾਰ ਕਰਨ ਅਤੇ ਉਸ ਨੂੰ ਜਾਤੀਸੂਚਕ ਗਾਲ੍ਹਾਂ ਕੱਢਣ ਦਾ ਮਾਮਲਾ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋ. ਬਲਾਕ ਬਰਗਾੜੀ ਦੀ ਮੀਟਿੰਗ

ਬਰਗਾੜੀ, 22 ਮਈ (ਲਖਵਿੰਦਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋ. ਬਲਾਕ ਬਰਗਾੜੀ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਸਤਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ ਜ਼ਿਲ੍ਹਾ ਅਹੁਦੇਦਾਰ ਡਾ. ਬਲਵਿੰਦਰ ਸਿੰਘ ਸਿਵੀਆ, ਡਾ. ਜਗਦੇਵ ਸਿੰਘ ਚਹਿਲ, ਡਾ. ਮਨਜੀਤ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਸਮੂਹ ਪੋ੍ਰਗਰਾਮ ਤੇ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲੇ੍ਹ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਪੋ੍ਰਗਰਾਮ ਅਫ਼ਸਰਾਂ ਦੀ ਮੀਟਿੰਗ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੀ ਪ੍ਰਧਾਨਗੀ 'ਚ ਹੋਈ | ਇਸ ਮੌਕੇ ਡਾ. ਸਿੰਗਲਾ ਨੇ ਜ਼ਿਲੇ੍ਹ ਅਧੀਨ ਚੱਲ ...

ਪੂਰੀ ਖ਼ਬਰ »

ਸਰਕਾਰ ਵਲੋਂ ਛੁਡਾਈਆਂ ਜਾ ਰਹੀਆਂ ਜ਼ਮੀਨਾਂ ਗ਼ਰੀਬਾਂ ਨੂੰ ਠੇਕੇ 'ਤੇ ਦਿੱਤੀਆਂ ਜਾਣ-ਜਥੇਬੰਦੀ

ਕੋਟਕਪੂਰਾ, 22 ਮਈ (ਮੋਹਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਛੁਡਵਾਈਆਂ ਜਾ ਰਹੀਆਂ ਪੰਚਾਇਤੀ ਜ਼ਮੀਨਾਂ ਬੇਜ਼ਮੀਨੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਠੇਕੇ ਅਤੇ ਪਟੇ 'ਤੇ ਦਿੱਤੀਆਂ ਜਾਣ, ਜਿਨ੍ਹਾਂ ਸਰਕਾਰੀ ਜ਼ਮੀਨਾਂ 'ਤੇ ਕਿਸੇ ਦੀ ਰਿਹਾਇਸ਼ ਹੈ, ਉਨ੍ਹਾਂ ...

ਪੂਰੀ ਖ਼ਬਰ »

ਕੌਮੀ ਸਿਹਤ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਵਲੋਂ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਕੌਮੀ ਸਿਹਤ ਮਿਸ਼ਨ ਤਹਿਤ ਮੀਟਿੰਗ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਹੋਈ | ਇਸ ਮੌਕੇ ਸਿਹਤ, ਸਿੱਖਿਆ, ਪੰਚਾਇਤ, ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ...

ਪੂਰੀ ਖ਼ਬਰ »

ਇੰਟਲੈਕਚੁਅਲ ਪ੍ਰਾਪਰਟੀ ਰਾਈਟਸ' ਤੇ ਕਾਨੂੰਨੀ ਜਾਗਰੂਕਤਾ ਸੰਬੰਧੀ ਸੈਮੀਨਾਰ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਨਾਲਸਾ ਅਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ-ਸਹਿਤ-ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਰਪ੍ਰਸਤੀ ਹੇਠ ਅਰੁਣਵੀਰ ਵਸ਼ਿਸ਼ਟਾ ਜ਼ਿਲ੍ਹਾ ਅਤੇ ਸੈਸ਼ਨਜ਼ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੀ ਕੁੰਡੀ ਹਟਾਓ ਮੁਹਿੰਮ ਦਾ ਵਿਰੋਧ ਕਰਨਾ ਗਲਤ-ਕਿਸਾਨ ਆਗੂ

ਬਰਗਾੜੀ, 22 ਮਈ (ਲਖਵਿੰਦਰ ਸ਼ਰਮਾ)-ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਆਗੂ ਕਾਮਰੇਡ ਸੋਹਨ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ, ਤਰਸੇਮ ਸਿੰਘ ਗੁਰੂਸਰ, ਜ਼ਿਲ੍ਹਾ ਪ੍ਰਧਾਨ ਸਰਮੁਖ ਸਿੰਘ, ਸਿਕੰਦਰ ਸਿੰਘ ਦਬੜ੍ਹੀਖਾਨਾ, ਗੋਰਾ ਸਿੰਘ ਮੱਤਾ ਆਦਿ ਆਗੂਆਂ ਨੇ ...

ਪੂਰੀ ਖ਼ਬਰ »

ਘਰ 'ਚ ਦਾਖਲ ਹੋ ਕੇ ਮਾਂ-ਪੁੱਤਰ ਦੀ ਕੁੱਟਮਾਰ, ਮਾਮਲਾ ਦਰਜ

ਸ੍ਰੀ ਮੁਕਤਸਰ ਸਾਹਿਬ, 22 ਮਈ (ਹਰਮਹਿੰਦਰ ਪਾਲ)-ਕੁਝ ਲੋਕਾਂ ਵਲੋਂ ਇਕ ਘਰ ਵਿਚ ਜਬਰਦਸਤੀ ਦਾਖਲ ਹੋ ਕੇ ਮਾਂ ਪੁੱਤ ਦੀ ਕੁੱਟਮਾਰ ਕੀਤੀ ਗਈ, ਜਿਸ 'ਤੇ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ 3 ਨਾਮਜ਼ਦ ਅਤੇ ਕੁਝ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੁਖਦੇਵ ਸਿੰਘ ਲੱਖੇਵਾਲੀ ਜ਼ੋਨ ਇੰਚਾਰਜ ਫ਼ਿਰੋਜ਼ਪੁਰ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ਦੋ ਰੋਜ਼ਾ ਟੂਰ

ਮੰਡੀ ਬਰੀਵਾਲਾ, 22 ਮਈ (ਨਿਰਭੋਲ ਸਿੰਘ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਦੇ ਕਿੰਡਰ-ਗਾਰਟਨ ਜਮਾਤ ਕੇ. ਜੀ. ਅਤੇ ਪਰੈਪ ਦੇ ਵਿਦਿਆਰਥੀਆਂ ਵਲੋਂ ਦੋ ਦਿਨਾ ਪੁਲਿਸ ਥਾਣਾ ਬਰੀਵਾਲਾ ਅਤੇ ਕਮਿਊਨਿਟੀ ਹੈਲਥ ਸੈਂਟਰ ਬਰੀਵਾਲਾ ਵਿਖੇ ਟੂਰ ਲਗਾਇਆ ਗਿਆ | ਪੁਲਿਸ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਪਿੰਡ ਖੁੰਡੇ ਹਲਾਲ ਵਿਖੇ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਭੰਗਚੜੀ ਵਿਖੇ ਮਜ਼ਦੂਰ ...

ਪੂਰੀ ਖ਼ਬਰ »

ਇਨਸਾਫ਼ ਮੰਗਦੇ ਲੋਕਾਂ ਤੇ ਪਰਚਾ ਦਰਜ ਕਰਨਾ ਬਹੁਤ ਮੰਦਭਾਗਾ-ਰਾਜਾ ਵੜਿੰਗ

ਗਿੱਦੜਬਾਹਾ, 22 ਮਈ (ਪਰਮਜੀਤ ਸਿੰਘ ਥੇੜ੍ਹੀ)-ਮਹਿਲਾ ਸਰਪੰਚ ਦੇ ਪਤੀ ਨਾਲ ਕੀਤੀ ਗਈ ਕੁੱਟਮਾਰ ਲਈ ਕੀਤੀ ਗਈ ਸ਼ਿਕਾਇਤ 'ਤੇ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ 'ਤੇ ਇਨਸਾਫ਼ ਪ੍ਰਾਪਤ ਕਰਨ ਲਈ ਲੋਕਤੰਤਰ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਹੋਰ ਧੱਕਾ ...

ਪੂਰੀ ਖ਼ਬਰ »

ਸੇਮ ਨਾਲਿਆਂ ਦੀ ਸਫ਼ਾਈ 'ਚ ਹੋ ਰਹੀ ਹੈ ਦੇਰੀ

ਲੰਬੀ, 22 ਮਈ (ਸ਼ਿਵਰਾਜ ਸਿੰਘ ਬਰਾੜ)-ਮੌਨਸੂਨ ਦੀਆਂ ਬਾਰਿਸ਼ਾਂ ਦਾ ਸਮਾਂ ਨੇੜੇ ਹੈ | ਸੇਮ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਨੰੂ ਫ਼ਸਲਾਂ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ 1997 'ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ. ਹਰਜੀਤ ਬਾਜਾਖਾਨਾ ਦੇ ਪਿਤਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਬਾਜਾਖਾਨਾ, 22 ਮਈ (ਜੀਵਨ ਗਰਗ)-ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ. ਹਰਜੀਤ ਸਿੰਘ ਬਰਾੜ ਬਾਜਾਖਾਨਾ ਅਤੇ ਗੁਰਮੀਤ ਸਿੰਘ ਬਰਾੜ ਦੇ ਪਿਤਾ ਬਖ਼ਸ਼ੀਸ਼ ਸਿੰਘ ਬਰਾੜ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੀ ਮੌਤ 'ਤੇ ਸੇਵਾ-ਮੁਕਤ ਇੰਸ. ਗੁਰਦੀਪ ਸਿੰਘ, ਸਾਬਕਾ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ 'ਚ ਪੜ੍ਹਦੇ ਜਰਨਲ ਵਰਗ ਦੇ ਬੱਚਿਆਂ ਨੂੰ ਵੀ ਮੁਫ਼ਤ ਵਰਦੀਆਂ ਵੰਡੀਆਂ ਜਾਣ-ਰਮਨ ਕੁਮਾਰ

ਮਲੋਟ, 22 ਮਈ (ਪਾਟਿਲ)-ਜਰਨਲ ਕੈਟਾਗਰੀ ਵੈੱਲਫੇਅਰ ਐਸੋਸੀਏਸ਼ਨ ਮਲੋਟ ਦੇ ਬੁਲਾਰੇ ਰਮਨ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 15,491,92 ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ 92.95 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਪਰ ਇਹ ...

ਪੂਰੀ ਖ਼ਬਰ »

ਯੋਗ ਸਮਿਤੀ ਨੇ ਵੱਖ-ਵੱਖ ਯੋਗ ਆਸਣ ਕਰਵਾਏ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)-ਪਤੰਜਲੀ ਯੋਗ ਸਮਿਤੀ ਹਰਿਦੁਆਰ ਬਾਬਾ ਰਾਮ ਦੇਵ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਚਾਰ ਰਾਜਾਂ ਦੇ ਇੰਚਾਰਜ ਲਕਸ਼ਮੀ ਦੱਤ, ਪੰਜਾਬ ਇੰਚਾਰਜ ...

ਪੂਰੀ ਖ਼ਬਰ »

ਵਿਵੇਕ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਬਰਗਾੜੀ, 22 ਮਈ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਦੀ 8ਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਕੂਲ ਪਿ੍ੰਸੀਪਲ ਹਰਜਿੰਦਰ ਸਿੰਘ ਦੱਸਿਆ ਕਿ ਇਸ ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਅਰਮਾਨ ਸ਼ਰਮਾ 92.7 ਫੀਸਦੀ ਅੰਕ ਹਾਸਿਲ ਕਰ ਕੇ ਪਹਿਲਾ, ਨਵਦੀਪ ...

ਪੂਰੀ ਖ਼ਬਰ »

ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ 'ਚ ਜੈਵਿਕ ਵਿਭਿੰਨਤਾ ਹਫ਼ਤਾ ਮਨਾਇਆ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਅਤੇ ਕਪਿਲ ਸ਼ਰਮਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ 'ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਸਕੂਲਾਂ ਵਿਚ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ...

ਪੂਰੀ ਖ਼ਬਰ »

ਯੋਗ ਸਮਿਤੀ ਨੇ ਵੱਖ-ਵੱਖ ਯੋਗ ਆਸਣ ਕਰਵਾਏ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)-ਪਤੰਜਲੀ ਯੋਗ ਸਮਿਤੀ ਹਰਿਦੁਆਰ ਬਾਬਾ ਰਾਮ ਦੇਵ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਗੁਰੂ ਗੋਬਿੰਦ ਸਿੰਘ ਪਾਰਕ ਸ੍ਰੀ ਮੁਕਤਸਰ ਸਾਹਿਬ ਵਿਖੇ ਚਾਰ ਰਾਜਾਂ ਦੇ ਇੰਚਾਰਜ ਲਕਸ਼ਮੀ ਦੱਤ, ਪੰਜਾਬ ਇੰਚਾਰਜ ...

ਪੂਰੀ ਖ਼ਬਰ »

ਬਾਬਾ ਗੰਗਾ ਰਾਮ ਦੀ ਬਰਸੀ ਸੰਬੰਧੀ ਠੰਢੇ ਮਿੱਠੇ ਜਲ ਦੀ ਛਬੀਲ ਲਾਈ

ਗਿੱਦੜਬਾਹਾ, 22 ਮਈ (ਪਰਮਜੀਤ ਸਿੰਘ ਥੇੜ੍ਹੀ)-ਸਿੱਧ ਬਾਬਾ ਗੰਗਾ ਰਾਮ ਦੀ 23 ਮਈ ਨੂੰ ਮਨਾਈ ਜਾਣ ਵਾਲੀ 91ਵੀਂ ਬਰਸੀ ਦੇ ਸੰਬੰਧ ਵਿਚ ਅੱਜ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਆਉਣ ਵਾਲੇ ਸ਼ਰਧਾਲੂਆਂ ਲਈ ਨੌਜਵਾਨਾਂ ਵਲੋਂ ਠੰਢੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ | ਇਸ ਸੰਬੰਧੀ ...

ਪੂਰੀ ਖ਼ਬਰ »

150 ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ, ਰਣਧੀਰ ਸਿੰਘ ਸਾਗੂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵਲੋਂ ਸਥਾਨਕ ਡੇਰਾ ਭਾਈ ਮਸਤਾਨ ਸਿੰਘ 150 ਲੋੜਵੰਦ ਪਰਿਵਾਰਾਂ ਨੂੰ 75,000 ਦੀ ਰਾਸ਼ੀ ਦੇ ਚੈੱਕ ਦਿੱਤੇ ਗਏ, ਜਿਸ ਨੂੰ ਵੰਡਣ ਦੀ ...

ਪੂਰੀ ਖ਼ਬਰ »

ਅਜੇ ਵੀ ਕੱਚੇ ਰਾਹਾਂ ਦੀ ਮਾਰ ਝੱਲ ਰਿਹੈ ਪਿੰਡ ਨੰਗਲ

ਕੋਟਕਪੂਰਾ, 22 ਮਈ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦਾ ਪਿੰਡ ਨੰਗਲ ਅਜੇ ਵੀ ਪੱਕੀਆਂ ਸੰਪਰਕ ਸੜਕਾਂ ਤੋਂ ਵਾਂਝਾ ਹੋਣ ਕਾਰਨ ਇਸ ਪਿੰਡ ਤੋਂ ਇਲਾਵਾ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਆਵਾਜਾਈ 'ਚ ਭਾਰੀ ਦਿੱਕਤ ਪੇਸ਼ ਆ ਰਹੀ ਹੈ | ਹਾਲਾਂਕਿ ਰਾਜਸੀ ...

ਪੂਰੀ ਖ਼ਬਰ »

ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦੇ ਨਤੀਜੇ ਸ਼ਾਨਦਾਰ ਰਹੇ

ਕੋਟਕਪੂਰਾ, 22 ਮਈ (ਮੇਘਰਾਜ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 8ਵੀਂ ਜਮਾਤ ਦੇ ਨਤੀਜਿਆਂ 'ਚ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਰਹੇ | ਸਕੂਲ ਦੇ ਸਾਰੇ ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸਕੂਲ ਦਾ ...

ਪੂਰੀ ਖ਼ਬਰ »

ਪਿ੍ੰ. ਵੀਰਪਾਲ ਕੌਰ ਦਾ ਗਮਗੀਨ ਮਾਹੌਲ 'ਚ ਅੰਤਿਮ ਸੰਸਕਾਰ

ਕੋਟਕਪੂਰਾ, 22 ਮਈ (ਮੇਘਰਾਜ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਤਲਵੰਡੀ ਸਾਬੋ ਦੇ ਪਿ੍ੰਸੀਪਲ ਵੀਰਪਾਲ ਕੌਰ (70) ਦੀ ਬੀਤੀ 20 ਮਈ ਨੂੰ ਸਵੇਰੇ ਉਨ੍ਹਾਂ ਦੇ ਵਾਹਨ 'ਚ ਇਕ ਆਵਾਰਾ ਪਸ਼ੂ ਦੇ ਟਕਰਾਉਣ ਕਾਰਨ ਮੌਕੇ 'ਤੇ ਮੌਤ ਹੋ ਗਈ ਸੀ | ਉਹ ਆਪਣੇ ਪਤੀ ਐਡਵੋਕੇਟ ...

ਪੂਰੀ ਖ਼ਬਰ »

ਕਰਤਾਰ ਸਿੰਘ ਸਰਾਭਾ ਦਾ ਜਨਮ ਦਿਵਸ ਮਨਾਉਣ ਦਾ ਫ਼ੈਸਲਾ

ਕੋਟਕਪੂਰਾ, 22 ਮਈ (ਮੋਹਰ ਸਿੰਘ ਗਿੱਲ)-ਆਜ਼ਾਦੀ ਸੰਗਰਾਮ ਦੇ ਮਹਾਨ ਨਾਇਕ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਰੋਲ ਮਾਡਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ 127ਵਾਂ ਜਨਮ ਦਿਵਸ 24 ਮਈ ਨੂੰ ਸਵੇਰੇ ਠੀਕ 8 ਵਜੇ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਕੰਮ ਕਰਨ ਵਾਲੀ ਸੰਸਥਾ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ ਸੰਬੰਧੀ ਕੀਤਾ ਜਾਗਰੂਕ

ਬਾਜਾਖਾਨਾ, 22 ਮਈ (ਜੀਵਨ ਗਰਗ)-ਐੱਸ. ਐੱਸ. ਪੀ. ਫ਼ਰੀਦਕੋਟ ਅਵਨੀਤ ਕੌਰ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ, ਐੱਸ. ਐੱਚ. ਓ. ਥਾਣਾ ਬਾਜਾਖਾਨਾ ਗੁਰਮੀਤ ਸਿੰਘ ਦੀ ਰਹਿਨੁਮਈ ਹੇਠ ਆਵਾਜਾਈ ਸਿੱਖਿਆ ਵਿੰਗ ਦੇ ਇੰਚਾਰਜ ਏ. ਐੱਸ. ਆਈ. ਮਨਦੀਪ ਸਿੰਘ ਅਤੇ ਏ. ਐੱਸ. ਆਈ. ਬਲਕਾਰ ਸਿੰਘ ਨੇ ...

ਪੂਰੀ ਖ਼ਬਰ »

ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕੀਤਾ ਪ੍ਰੇਰਿਤ

ਫ਼ਰੀਦਕੋਟ, 22 ਮਈ (ਸਤੀਸ਼ ਬਾਗ਼ੀ)-ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਰਾਮ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਕੇ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਦੇ ਮਨੋਰਥ ...

ਪੂਰੀ ਖ਼ਬਰ »

ਦੇਵ ਇੰਦਰ ਸਿੰਘ ਨੇ ਬਤੌਰ ਬੀ. ਡੀ. ਪੀ. ਓ. ਦਾ ਸੰਭਾਲਿਆ ਚਾਰਜ

ਕੋਟ ਈਸੇ ਖਾਂ, 22 ਮਈ (ਨਿਰਮਲ ਸਿੰਘ ਕਾਲੜਾ)-ਮਨਜੋਤ ਸਿੰਘ ਸੋਢੀ ਦੀ ਬਦਲੀ ਹੋ ਜਾਣ ਉਪਰੰਤ ਦੇਵ ਇੰਦਰ ਸਿੰਘ ਨੇ ਕੋਟ ਈਸੇ ਖਾਂ 'ਚ ਬਤੌਰ ਬੀ. ਡੀ. ਪੀ. ਓ. ਦਾ ਚਾਰਜ ਸੰਭਾਲਿਆ ਲਿਆ | ਚਾਰਜ ਸੰਭਾਲਣ ਮੌਕੇ ਉਨ੍ਹਾਂ ਨੂੰ ਮੋਹਤਬਰ ਅਤੇ ਪਤਵੰਤਿਆਂ ਨੇ ਜੀ ਆਇਆਂ ਕਿਹਾ | ਇਸ ਮੌਕੇ ...

ਪੂਰੀ ਖ਼ਬਰ »

ਕੱਚਾ ਆੜ੍ਹਤੀਆਂ ਬਰੀਵਾਲਾ ਦੇ ਪ੍ਰਧਾਨ ਵਿਜੇ ਕੁਮਾਰ ਬਾਂਸਲ ਵਲੋਂ 14 ਐਗਜ਼ੈਕਟਿਵ ਮੈਂਬਰ ਨਿਯੁਕਤ

ਮੰਡੀ ਬਰੀਵਾਲਾ, 22 ਮਈ (ਨਿਰਭੋਲ ਸਿੰਘ)-ਕੱਚਾ ਆੜ੍ਹਤੀਆਂ ਬਰੀਵਾਲਾ ਦੇ ਪ੍ਰਧਾਨ ਵਿਜੇ ਕੁਮਾਰ ਉਰਫ ਟੋਨੀ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ 37 ਆੜ੍ਹਤੀਆਂ ਨੇ ਉਨ੍ਹਾਂ ਨੂੰ ਦੁਬਾਰਾ ਸਹਿਮਤੀ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਸਾਰਿਆਂ ਦੀ ...

ਪੂਰੀ ਖ਼ਬਰ »

ਡਾ. ਬਲਜੀਤ ਕੌਰ ਨੇ ਸੋਥਾ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਰੁਪਾਣਾ, 22 ਮਈ (ਜਗਜੀਤ ਸਿੰਘ)-ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਆਪਣੇ ਹਲਕੇ ਅਧੀਨ ਪੈਂਦੇ ਪਿੰਡ ਸੋਥਾ ਦਾ ਦੌਰਾ ਕਰਦਿਆਂ ਗੁਰਦੁਆਰਾ ਸਾਹਿਬ ਵਿਚ ਬੈਠ ਕੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਮੁਸ਼ਕਿਲਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਮੌਕੇ 'ਤੇ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕਰਨ ਲਈ ਜਾਗਰੂਕਤਾ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਵਲੋਂ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕਰਨ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ...

ਪੂਰੀ ਖ਼ਬਰ »

ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਵਿਖੇ ਟੀ. ਐੱਲ. ਐੱਮ. ਕਿੱਟ ਵੰਡ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 22 ਮਈ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਪ੍ਰਭਜੋਤ ਕੌਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ ਦੀ ਅਗਵਾਈ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਬਲਾਕ-2 ਰਾਜਵਿੰਦਰ ...

ਪੂਰੀ ਖ਼ਬਰ »

108 ਐਂਬੂਲੈਂਸ ਨੇ ਕਰਮਚਾਰੀ ਵੈੱਲਫੇਅਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-108 ਐਂਬੂਲੈਂਸ ਨੇ ਸਿਵਲ ਹਸਪਤਾਲ ਮੋਗਾ 'ਚ ਕਰਮਚਾਰੀ ਵੈੱਲਫੇਅਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ, ਜਿਸ 'ਚ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਅਤੇ ਡਰਾਈਵਰਾਂ ਨੇ ਭਾਗ ਲਿਆ | ਇਸ ਪ੍ਰੋਗਰਾਮ ਦੇ ਰਾਹੀਂ ਕਰਮਚਾਰੀਆਂ ...

ਪੂਰੀ ਖ਼ਬਰ »

ਹਵਾਲਾਤੀਆਂ ਤੇ ਕੈਦੀਆਂ ਲਈ ਮੈਡੀਕਲ ਜਾਂਚ ਕੈਂਪ ਲਗਾਇਆ

ਮੋਗਾ, 22 ਮਈ (ਅਸ਼ੋਕ ਬਾਂਸਲ)-ਮਾਣਯੋਗ ਜਸਟਿਸ ਤਜਿੰਦਰ ਸਿੰਘ ਢੀਂਡਸਾ, ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਜੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਅਰੁਣ ਗੁਪਤਾ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ 9 ਜੂਨ ਨੂੰ ਕੀਤੀ ਜਾਵੇਗੀ 'ਖੇਤੀ ਮਾਡਲ ਬਦਲੋ' ਮੁਹਿੰਮ ਦੀ ਸ਼ੁਰੂਆਤ

ਬੱਧਨੀ ਕਲਾਂ, 22 ਮਈ (ਸੰਜੀਵ ਕੋਛੜ)-ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਪ੍ਰੈੱਸ ਬਿਆਨ ਦੌਰਾਨ ਦੱਸਿਆ ਕਿ ਜਥੇਬੰਦੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਜ਼ਿਲ੍ਹਾ ਕਾਨਫ਼ਰੰਸ ਕਰ ਕੇ ਖੇਤੀ ਮਾਡਲ ਬਦਲੋ ਮੁਹਿੰਮ ਸ਼ੁਰੂ ਕਰਨ ਦਾ ਐਲਾਨ ...

ਪੂਰੀ ਖ਼ਬਰ »

ਐੱਸ. ਡੀ. ਕਾਲਜ ਫ਼ਾਰ ਵੁਮੈਨ ਵਿਖੇ ਪਲੇਸਮੈਂਟ ਕੈਂਪ ਲਗਾਇਆ

ਮੋਗਾ, 22 ਮਈ (ਜਸਪਾਲ ਸਿੰਘ ਬੱਬੀ)-ਐੱਸ. ਡੀ. ਕਾਲਜ ਫ਼ਾਰ ਵੁਮੈਨ ਮੋਗਾ ਆਈ. ਸੀ. ਆਈ. ਸੀ. ਆਈ. ਅਤੇ ਐੱਨ. ਆਈ. ਆਈ. ਟੀ. ਸੋਰਸਿੰਗ ਪਾਰਟਨਰ ਵਲੋਂ ਪਲੇਸਮੈਂਟ ਕੈਂਪ ਲਗਾਇਆ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਦਾ ਮੰਤਵ ਵਿਦਿਆਰਥਣਾਂ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਆਸ਼ਾ ਵਰਕਰਜ਼ ਐਂਡ ਫੈਸਿਲੀਟੇਟਰਜ਼ ਯੂਨੀਅਨ ਪੰਜਾਬ ਦੀ ਮੀਟਿੰਗ

ਮੋਗਾ, 22 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਆਸ਼ਾ ਵਰਕਰਜ਼ ਐਂਡ ਫੈਸਿਲੀਟੇਟਰਜ਼ ਯੂਨੀਅਨ ਪੰਜਾਬ ਦੀ ਇਕ ਮੀਟਿੰਗ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਚ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਨੇ ਕੀਤੀ | ...

ਪੂਰੀ ਖ਼ਬਰ »

'ਆਪ' ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲਾਮਬੱਧ ਹੋਣ ਲੱਗੇ ਕਾਂਗਰਸੀ ਵਰਕਰ

ਮੋਗਾ, 22 ਮਈ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਪੰਜਾਬ ਦੀ 'ਆਪ' ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਪਰਦਾਫਾਸ਼ ਕਰਨ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸੂਬੇ ਭਰ 'ਚ ਪਾਰਟੀ ਦੀ ਭਰਤੀ ਮੁਹਿੰਮ ਸ਼ੁਰੂ ਕਰਨ ਲਈ ਦਿੱਤੇ ਆਦੇਸ਼ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਲਾਇਬ੍ਰੇਰੀ ਨੂੰ ਵਾਟਰ ਡਿਸਪੈਂਸਰ ਭੇਟ

ਮਲੋਟ, 22 ਮਈ (ਪਾਟਿਲ, ਬਰਾੜ)-ਡੀ. ਏ. ਵੀ. ਕਾਲਜ ਮਲੋਟ ਦੇ ਬੀ. ਏ. ਭਾਗ ਪਹਿਲਾ ਦੇ ਸਾਲ-2001 ਵਿਚ ਪਾਸ ਹੋਏ ਪੁਰਾਣੇ ਵਿਦਿਆਰਥੀਆਂ ਨੇ ਕਾਲਜ ਦੇ ਲਾਇਬ੍ਰੇਰੀ ਵਿਭਾਗ ਨੂੰ ਇਕ ਵਾਟਰ ਡਿਸਪੈਂਸਰ ਭੇਟ ਕੀਤਾ | ਵਿਦਿਆਰਥੀਆਂ ਦਾ ਕਾਲਜ ਦੇ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX