ਗੜ੍ਹਸ਼ੰਕਰ, 23 ਮਈ (ਧਾਲੀਵਾਲ)- ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੇ ਖਾਤਮੇ ਲਈ ਪੰਜਾਬ ਪੁਲਿਸ ਵਲੋਂ ਵਰਤੀ ਜਾ ਰਹੀ ਸਖ਼ਤੀ ਕਿਤੇ ਨਾ ਕਿਸੇ ਪੁਲਿਸ 'ਤੇ ਵੀ ਭਾਰੂ ਪੈਂਦੀ ਨਜ਼ਰ ਆ ਰਹੀ ਹੈ | ਅਜਿਹਾ ਹੀ ਮਾਮਲਾ ਗੜ੍ਹਸ਼ੰਕਰ 'ਚ ਵਾਪਰਿਆ ਹੈ ਜਿਥੇ ਢਾਈ ਸਾਲ ਪਹਿਲਾ ਮਰੇ ਨੌਜਵਾਨ 'ਤੇ ਪੁਲਿਸ ਵਲੋਂ ਸਮੇਤ 13 ਲੋਕਾਂ 'ਤੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਨਾਲ ਗੜ੍ਹਸ਼ੰਕਰ ਪੁਲਿਸ ਕਸੂਤੀ ਫਸੀ ਹੋਈ ਨਜ਼ਰ ਆ ਰਹੀ ਹੈ | ਗੜ੍ਹਸ਼ੰਕਰ ਪੁਲਿਸ ਵਲੋਂ ਲੰਘੀ 20 ਮਈ ਨੂੰ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਨਸ਼ਾ ਦਾ ਧੰਦਾ ਕਰਨ ਦੇ ਦੋਸ਼ ਹੇਠ ਨਸ਼ੇ ਦੇ ਮਾਮਲੇ 'ਚ ਬਦਨਾਮ ਨਜ਼ਦੀਕੀ ਪਿੰਡ ਦੇਨੋਵਾਲ ਖੁਰਦ ਨਾਲ ਸਬੰਧਤ 6 ਔਰਤਾਂ ਸਮੇਤ 13 ਜਣਿਆਂ ਖਿਲਾਫ਼ ਦਰਜ ਕਰਕੇ 7 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਸੀ | ਇਸ ਮੁਕੱਦਮੇ ਵਿਚ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਸੁਰਜੀਤ ਸਿੰਘ ਵਾਸੀ ਦੇਨੋਵਾਲ ਖੁਰਦ ਦਾ ਨਾਂਅ ਵੀ ਸ਼ਾਮਿਲ ਸੀ | ਪੁਲਿਸ ਵਲੋਂ ਦਰਜ ਮੁਕੱਦਮੇ ਦੀ ਜਾਣਕਾਰੀ ਮੀਡੀਆ 'ਚ ਨਸ਼ਰ ਹੋਣ ਤੋਂ ਬਾਅਦ ਗੁਰਦੀਪ ਸਿੰਘ ਉਰਫ ਦੀਪਾ ਦੇ ਪਿਤਾ ਸੁਰਜੀਤ ਸਿੰਘ ਪੁੱਤਰ ਨੰਦੂ ਰਾਮ ਨੇ ਪੁਲਿਸ ਵਲੋਂ ਦਰਜ ਮੁਕੱਦਮੇ ਦੀ ਪੋਲ ਖੋਲ੍ਹਦੇ ਹੋਏ ਦੱਸਿਆ ਕਿ ਉਸਦੇ ਪੁੱਤਰ ਗੁਰਦੀਪ ਸਿੰਘ ਦੀ ਕਰੀਬ ਢਾਈ ਸਾਲ ਪਹਿਲਾ 6 ਦਸੰਬਰ 2019 ਨੂੰ ਮੌਤ ਹੋ ਚੁੱਕੀ ਹੈ ਤੇ ਉਸਦੀ ਮੌਤ ਦਾ ਸਰਟੀਫਿਕੇਟ ਵੀ ਪਰਿਵਾਰ ਕੋਲ ਮੌਜੂਦ ਹੈ | ਮਿ੍ਤਕ ਦੇ ਪਿਤਾ ਸੁਰਜੀਤ ਸਿੰਘ ਨੇ ਚੇਅਰਮੈਨ ਐੱਸ.ਸੀ. ਕਮਿਸ਼ਨ ਪੰਜਾਬ ਅਤੇ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਨੂੰ ਗੜ੍ਹਸ਼ੰਕਰ ਪੁਲਿਸ ਵਲੋਂ ਦਰਜ ਮੁਕੱਦਮੇ 'ਚ ਆਪਣੇ ਮਿ੍ਤਕ ਪੁੱਤਰ ਦਾ ਦੋਸ਼ੀ ਵਜੋਂ ਝੂਠਾ ਨਾਂਅ ਸ਼ਾਮਿਲ ਕਰਨ ਦੀ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਸਨੂੰ ਸਮਾਜ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ | ਉਨ੍ਹਾਂ ਇਸ ਮਾਮਲੇ ਇਨਸਾਫ਼ ਦੀ ਮੰਗ ਕਰਦਿਆਂ ਇਸਦੀ ਪੜਤਾਲ ਕਿਸੇ ਗਜਟਿਡ ਅਫਸਰ ਤੋਂ ਕਰਨ ਦੀ ਮੰਗ ਕੀਤੀ | ਸੁਰਜੀਤ ਸਿੰਘ ਨੇ ਇਸ ਮਾਮਲੇ 'ਚ ਆਪਣੇ ਵਕੀਲ ਸੰਦੀਪ ਸ਼ਰਮਾ ਰਾਹੀਂ ਐੱਸ.ਐੱਚ.ਓ. ਗੜ੍ਹਸ਼ੰਕਰ ਤੇ ਮੁਕੱਦਮਾ ਦਰਜ ਕਰਨ ਵਾਲੇ ਏ.ਐੱਸ.ਆਈ. ਨੂੰ ਵਕੀਲ ਰਾਹੀਂ ਨੋਟਿਸ ਵੀ ਭੇਜਿਆ ਹੈ | ਇਸ ਸਬੰਧੀ ਪੁਲਿਸ ਦਾ ਪੱਖ ਜਾਨਣ ਲਈ ਸੰਪਰਕ ਕਰਨ 'ਤੇ ਡੀ.ਐੱਸ.ਪੀ. ਗੜ੍ਹਸ਼ੰਕਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ
ਕੋਟਫ਼ਤੂਹੀ, 23 ਮਈ (ਅਟਵਾਲ)-ਪਿੰਡ ਮੰਨਣਹਾਨਾ 'ਚ ਨਸ਼ਈ ਚੋਰਾਂ ਵਲੋਂ ਇੱਕ ਘਰ 'ਚੋਂ ਕੀਮਤੀ ਸਮਾਨ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਵੀਰ ਰਾਮ ਦੇ ਦੱਸਿਆ ਕਿ ਉਹ ਆਪਣੇ ਪੁਰਾਣੇ ਘਰ 'ਚ ਰਹਿੰਦੇ ਹਨ, ਜਦੋਂ ਉਹ ਆਪਣੇ ਨਵੇਂ ਬਣਾਏ ਘਰ 'ਚ ...
ਤਲਵਾੜਾ, 23 ਮਈ (ਮਹਿਤਾ)-ਬੀਤੀ ਦੇਰ ਸ਼ਾਮ ਨੂੰ ਅੱਡਾ ਝੀਰ ਦੇ ਖੂਹ ਨੇੜੇ ਇੱਕ ਅਣਪਛਾਤੀ ਗੱਡੀ ਦੀ ਲਪੇਟ 'ਚ ਆਉਣ ਕਾਰਨ ਸਕੂਟਰੀ ਸਵਾਰ 'ਆਪ' ਆਗੂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਥਾਣਾ ਤਲਵਾੜਾ ਨੂੰ ਦਿੱਤੀ ਗਈ ਸ਼ਿਕਾਇਤ ਮੁਤਾਬਿਕ ਰਾਮ ਸਰੂਪ ਵਾਸੀ ਭੰਭੋਤਾੜ ਨੇ ਦੱਸਿਆ ...
ਹੁਸ਼ਿਆਰਪੁਰ, 23 ਮਈ (ਹਰਪ੍ਰੀਤ ਕੌਰ)-ਦਿੱਲੀ 'ਚ ਮੁਹੱਲਾ ਕਲੀਨਿਕਾਂ ਦੀ ਦੁਰਦਸ਼ਾ ਹੋਣ ਦੇ ਬਾਵਜੂਦ ਪੰਜਾਬ 'ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕਰ ਰਹੀ ਹੈ ਜਿਸ ਵਾਸਤੇ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਖੋਲ੍ਹੇ ਗਏ ...
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਬੀਤੇ ਦਿਨ ਪਿੰਡ ਬੈਰਮਪੁਰ ਵਿਖੇ ਖੁੱਲ੍ਹੇ ਬੋਰਵੈੱਲ 'ਚ ਡਿੱਗਣ ਨਾਲ ਪ੍ਰਵਾਸੀ ਮਜ਼ਦੂਰ ਦੇ 6 ਸਾਲਾ ਬੱਚੇ ਦੀ ਹੋਈ ਮੌਤ ਵਾਲੇ ਮਾਮਲੇ 'ਚ ਥਾਣਾ ਗੜ੍ਹਦੀਵਾਲਾ ਪੁਲਿਸ ਨੇ ਇੱਕ ਕਿਸਾਨ ਖ਼ਿਲਾਫ਼ ਮਾਮਲਾ ਦਰਜ ...
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਥਾਣਾ ਸਿਟੀ ਦੀ ਪੁਲਿਸ ਨੇ 2 ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ | ਜਾਣਕਾਰੀ ਅਨਸਾਰ ਪੁਲਿਸ ਨੇ ਮਨਜਿੰਦਰ ਕੁਮਾਰ ਉਰਫ ਹਨੀ ਵਾਸੀ ਘੰਟਾ ਘਰ ਨੂੰ ...
ਗੜ੍ਹਸ਼ੰਕਰ, 23 ਮਈ (ਧਾਲੀਵਾਲ)-ਲੰਘੀ ਰਾਤ ਇਲਾਕੇ 'ਚ ਤੇਜ਼ ਝੱਖੜ ਚੱਲਣ ਦੇ ਨਾਲ ਜਿਥੇ ਆਫ਼ਤ ਵਾਲਾ ਮਾਹੌਲ ਬਣ ਗਿਆ, ਉਥੇ ਹੀ ਹਲਕੇ ਮੀਂਹ ਨਾਲ ਲੋਕਾਂ ਨੂੰ ਕੋਈ ਬਹੁਤੀ ਰਾਹਤ ਨਹੀਂ ਮਿਲੀ | ਭਾਵੇਂ ਕਿ ਹਲਕੇ ਮੀਂਹ ਨਾਲ ਗਰਮੀ ਤੋਂ ਮਾਮੂਲੀ ਰਾਹਤ ਹੀ ਮਿਲੀ ਹੈ ਪਰ ਤੇਜ਼ ...
ਦਸੂਹਾ, 23 ਮਈ (ਭੁੱਲਰ)-ਦਸੂਹਾ ਪੁਲਿਸ ਵਲੋਂ ਬੀਤੇ ਦਿਨੀਂ ਪਿੰਡ ਤਿਹਾੜਾ ਅਹਾਤਾ ਵਿਖੇ ਹੋਏ ਇੱਕ ਵਿਅਕਤੀ ਦੇ ਕਤਲ ਦੇ ਸਬੰਧ ਵਿਚ 3 ਹੋਰ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਐੱਸ.ਐੱਚ.ਓ. ਦਸੂਹਾ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ...
ਗੜ੍ਹਦੀਵਾਲਾ, 23 ਮਈ (ਚੱਗਰ)-ਪਿੰਡ ਖਿਅਲਾ ਬੁਲੰਦਾ ਵਿਖੇ ਪ੍ਰਵਾਸੀ ਮਜ਼ਦੂਰ ਦਾ ਇੱਕ 6 ਸਾਲਾ ਬੱਚਾ ਜਿਸ ਦੀ ਟਿਊਬਵੈਲ ਦੇ ਬੋਰ 'ਚ ਡਿੱਗਣ ਨਾਲ ਮÏਤ ਹੋ ਗਈ ਸੀ, ਦਾ ਅੰਤਿਮ ਸੰਸਕਾਰ 24 ਮਈ ਦਿਨ ਮੰਗਲਵਾਰ ਨੂੰ ਖਿਆਲਾ ਬੁਲੰਦਾ ਦੇ ਸ਼ਮਸ਼ਾਨ ਘਾਟ 'ਚ ਸਵੇਰੇ 10 ਵਜੇ ਕੀਤਾ ...
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ)-ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਜ਼ਖ਼ਮੀ ਹੋਏ ਅਣਪਛਾਤੇ ਨੌਜਵਾਨ ਦੀ ਸਿਵਲ ਹਸਪਤਾਲ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸੰਜੀਵ ਕੁਮਾਰ ਪੁੱਤਰ ਗੋਵਰਧਨ ਲਾਲ ਵਾਸੀ ਬੁੱਢੀ ਪਿੰਡ ਥਾਣਾ ਹਰਿਆਣਾ ਨੇ ਪੁਲਿਸ ...
ਬੀਣੇਵਾਲ, 23 ਮਈ (ਬੈਜ ਚੌਧਰੀ)-ਪੰਜਾਬ-ਹਿਮਾਚਲ ਦੀ ਹੱਦ 'ਤੇ ਹਿਮਾਚਲ-ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੀ ਤਹਿਸੀਲ ਹਰੋਲੀ 'ਚ ਪੈਂਦੇ ਪਿੰਡ ਗੋਂਦਪੁਰ 'ਚ ਲੱਗੀ ਸਾਬਣ ਤੇ ਕਾਸਮੈਟਿਕ ਤਿਆਰ ਕਰਨ ਵਾਲੀ ਫ਼ੈਕਟਰੀ ਮੌਡਲੈਸ ਕਾਸਮੈਟਿਕਸ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ...
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਰਾਜ ਫਾਰਮੇਸੀ ਆਫ਼ੀਸਰਜ਼ ਐਸੋਸੀਏਸ਼ਨ ਦੇ ਸੰਵਿਧਾਨ ਤਹਿਤ ਜ਼ਿਲ੍ਹਾ ਪੱਧਰੀ ਜਥੇਬੰਦਕ ਚੋਣ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਦਫ਼ਤਰੀ ਹਾਲ 'ਚ ਸੂਬਾ ਅਬਜ਼ਰਵਰ ਰਾਜ ਕੁਮਾਰ ਸ਼ਰਮਾ ਤੇ ਰਕੇਸ਼ ਕੁਮਾਰ ਮਹਾਜਨ ...
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪੁਲਿਸ ਨੇ ਹੁਸ਼ਿਆਰਪੁਰ ਸ਼ਹਿਰ ਦੇ ਮੁਹੱਲਾ ਰਵਿਦਾਸ ਨਗਰ ਤੋਂ ਲਾਪਤਾ ਹੋਏ ਸਕੇ ਭੈਣ-ਭਰਾ ਨੂੰ ਹੈਦਰਾਬਾਦ (ਤੇਲੰਗਾਨਾ) ਤੋਂ ਬਰਾਮਦ ਕਰਕੇ ਉਨ੍ਹਾਂ ਨੂੰ ਅਗਵਾ ਕਰਨ ਵਾਲੇ ਕਥਿਤ ਦੋਸ਼ੀ ਨੂੰ ...
ਮੁਕੇਰੀਆਂ, 23 ਮਈ (ਰਾਮਗੜ੍ਹੀਆ)- ਮੁਕੇਰੀਆਂ ਦੇ ਪਿੰਡ ਚੱਕਵਾਲ ਨਜ਼ਦੀਕ ਬਿਆਸ ਦਰਿਆ 'ਚ ਹੋ ਰਹੀ ਮਾਈਨਿੰਗ ਤੇ ਪਿੰਡ ਦੀਆਂ ਗਲੀਆਂ ਤੇ ਸੜਕਾਂ ਤੋਂ ਗੁਜ਼ਰ ਰਹੇ ਓਵਰਲੋਡ ਟਰੈਕਟਰ ਟਰਾਲੀਆਂ, ਟਿੱਪਰਾਂ ਤੋਂ ਦੁਖੀ ਹੋ ਕੇ ਪਿੰਡ ਵਾਸੀ ਅੱਜ ਸ਼ਾਮ ਨੂੰ ਆਮ ਆਦਮੀ ਪਾਰਟੀ ...
ਘੁੰਮਣਾਂ, 23 ਮਈ (ਮਹਿੰਦਰਪਾਲ ਸਿੰਘ)-ਪਿੰਡ ਭਰੋਲੀ ਦਾ ਨੌਜਵਾਨ ਨਛੱਤਰ ਸਿੰਘ ਨਿਰਵਾਣ ਜੋ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ | ਉਹ ਟਰਾਲਾ ਡਰਾਇਵਰ ਸੀ, ਉਸ ਦੇ ਟਰਾਲੇ ਨੂੰ ਅੱਗ ਲੱਗਣ ਕਾਰਨ ਉਸ ਦੀ ਮੌਤ ਹੋ ਗਈ | ਉਸ ਦੀ ਲਾਸ਼ ਪਿੰਡ ਭਰੋਲੀ ਪੁੱਜਣ 'ਤੇ ...
ਹੁਸ਼ਿਆਰਪੁਰ, 23 ਮਈ (ਹਰਪ੍ਰੀਤ ਕੌਰ)-ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਵਲੋਂ ਸਿੱਖ ਪੰਥ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 299ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਨਮਾਨ ਸਮਾਗਮ 24 ਮਈ ਨੂੰ ਹੋਟਲ ਪ੍ਰੈਜ਼ੀਡੈਂਸੀ ਵਿਖੇ ਕਰਵਾਇਆ ਜਾ ...
ਟਾਂਡਾ ਉੜਮੁੜ, 23 ਮਈ (ਕੁਲਬੀਰ ਸਿੰਘ ਗੁਰਾਇਆ)-ਉੜਮੁੜ ਟਾਂਡਾ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਲਈ ਲਵਪ੍ਰੀਤ ਸਿੰਘ ਨੰਦਰਾ ਦੀ ਅਗਵਾਈ ਹੇਠ ਸ਼ਰਧਾਲੂਆਂ ਦਾ ਇੱਕ ਜਥਾ ਰਵਾਨਾ ਹੋਇਆ | ਇਸ ਮੌਕੇ 'ਤੇ ਲਵਪ੍ਰੀਤ ਸਿੰਘ ਨੰਦਰਾ ਨੇ ...
ਬੁੱਲ੍ਹੋਵਾਲ, 23 ਮਈ (ਲੁਗਾਣਾ)-ਸਿੱਖਿਆ ਦੇ ਖੇਤਰ 'ਚ ਅਗਾਂਹਵਧੂ ਸ਼ਖ਼ਸੀਅਤ ਦੇ ਮਾਲਕ ਤੇ ਮੁਲਾਜ਼ਮ ਮੰਗਾਂ 'ਤੇ ਪਕੜ ਤੇ ਸੰਘਰਸ਼ ਦੀ ਚਿਣਗ ਜਗਾਉਣ ਵਾਲੇ ਜੀ.ਟੀ.ਯੂ. ਬਲਾਕ ਬੁੱਲ੍ਹੋਵਾਲ ਦੇ ਪ੍ਰਧਾਨ ਤੇ ਪ.ਸ.ਸ.ਫ. ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਅਧਿਆਪਕ ਦਵਿੰਦਰ ਸਿੰਘ ...
ਮੁਕੇਰੀਆਂ, 23 ਮਈ (ਰਾਮਗੜ੍ਹੀਆ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਐਸ.ਸੀ. ਦੇ ਪਹਿਲੇ ਸਮੈਸਟਰ 'ਚ ਸਵਾਮੀ ਪ੍ਰੇਮਾਨੰਦ ਮਹਾਵਿਦਿਆਲਿਆ ਨੇ 7 ਮੈਰਿਟ ਪੁਜੀਸ਼ਨਾਂ ਹਾਸਲ ਕਰਕੇ ਸ਼ਾਨਦਾਰ ਨਤੀਜੇ ਦਿਖਾਏ ਹਨ | ਕਾਲਜ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ...
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੋਵਿਡ ਟੀਕਾਕਰਨ ਮੁਹਿੰਮ 'ਚ ਤੇਜ਼ੀ ਲਿਆਉਣ ਤੇ ਕੋਵਿਡ ਵੈਕਸੀਨ 'ਚ ਲੋਕਾਂ ਦਾ ਵਿਸ਼ਵਾਸ ਵਧਾਉਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਸਵੈ-ਸੇਵੀ ਸੰਸਥਾ ਹੈਲਪਏਜ਼ ਇੰਡੀਆ ਦੇ ...
ਨਵਾਂਸ਼ਹਿਰ, 23 ਮਈ (ਗੁਰਬਖਸ਼ ਸਿੰਘ ਮਹੇ)-ਬਲਾਕ ਸੜੋਆ (ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਹਿਆਤਪੁਰ ਜੱਟਾਂ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਮਹੇ ਗੋਤ ਜਠੇਰਿਆਂ ਦਾ ਮੇਲਾ ਇਸ ਵਾਰ ਵੀ 28 ਮਈ ਨੂੰ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ...
ਮਿਆਣੀ, 23 ਮਈ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਜਲਾਲਪੁਰ ਵਿਖੇ ਯੂਥ ਅਕਾਲੀ ਦਲ ਦੇ ਆਗੂ ਗੁਜਿੰਦਰ ਸਿੰਘ ਸ਼ੈਲੀ ਮੁਲਤਾਨੀ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੱਜ ਸੈਂਕੜੇ ਨਮ ਅੱਖਾਂ ਨਾਲ ਪਿੰਡ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ | ...
ਤਲਵਾੜਾ, 23 ਮਈ (ਵਿਸ਼ੇਸ਼ ਪ੍ਰਤੀਨਿਧ)-ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਤਲਵਾੜਾ ਦੇ ਬੀ.ਬੀ.ਐਮ.ਬੀ. ਹਸਪਤਾਲ ਦਾ ਦੌਰਾ ਕੀਤਾ | ਐਡਵੋਕੇਟ ਘੁੰਮਣ ਨੇ ਪੀ.ਐਮ.ਓ. ਡਾ. ਰਾਜ ਕੁਮਾਰ ਪਾਸੋਂ ਹਸਪਤਾਲ ਸਬੰਧੀ ਜਾਣਕਾਰੀ ਪ੍ਰਾਪਤ ਕਰਨ ...
ਗੜ੍ਹਸ਼ੰਕਰ, 23 ਮਈ (ਧਾਲੀਵਾਲ)-ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਕਾਲਜ ਦੇ ਰੈੱਡ ਰੀਬਨ ਕਲੱਬ, ਏਕ ਭਾਰਤ ਸੇ੍ਰਸ਼ਟ ਭਾਰਤ ਤੇ ਸੋਸ਼ਲ ਸਾਇੰਸ ਵਿਭਾਗ ਵਲੋਂ ਪਿ੍ੰਸੀਪਲ ਡਾ. ਬਲਜੀਤ ਸਿੰਘ ਦੀ ਅਗਵਾਈ ਹੇਠ ਬਲੱਡ ਗਰੁੱਪ ਤੇ ਐੱਚ.ਬੀ. ਜਾਂਚ ਕੈਂਪ ...
ਗੜ੍ਹਸ਼ੰਕਰ, 23 ਮਈ (ਧਾਲੀਵਾਲ)-ਗੁਰਦੁਆਰਾ ਸ਼ਹੀਦ ਗੰਜ ਪਿੰਡ ਅਕਾਲਗੜ੍ਹ ਤੋਂ 94ਵੇਂ ਸਾਲਾਨਾ ਜੋੜ ਮੇਲੇ ਦੀ ਆਰੰਭਤਾ ਤੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ ਪਿੰਡ 'ਚ ਸ਼ਰਧਾ ਤੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਇਆ ਗਿਆ | ...
ਗੜ੍ਹਸ਼ੰਕਰ, 23 ਮਈ (ਧਾਲੀਵਾਲ)-ਸਥਾਨਕ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਦਾ ਬੀ.ਏ. ਸਮੈਸਟਰ ਨਤੀਜੇ ਦਾ ਨਤੀਜਾ 100 ਫ਼ੀਸਦੀ ਰਿਹਾ | ਕਾਲਜ ਪਿ੍ੰਸੀਪਲ ਪ੍ਰੋ. ਕੰਵਲਇੰਦਰ ਕੌਰ ਨੇ ਦੱਸਿਆ ਕਿ ਵਿਦਿਆਰਥਣ ਗੁਰਵਿੰਦਰ ਕੌਰ ਪੁੱਤਰੀ ਦਿਲਬਾਗ ਸਿੰਘ ਨੇ 400 'ਚੋਂ 349 ਅੰਕ ਲੈ ਕੇ ਕਲਾਸ ...
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ)-ਸ਼ਹਿਰ ਤੇ ਹੋਰ ਇਲਾਕਿਆਂ 'ਚ ਘੁੰਮ ਰਹੀਆਂ ਬੇਸਹਾਰਾ ਗਾਵਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਣ ਦੇ ਕਾਰਨ ਸ਼ਹਿਰ ਤੇ ਲਿੰਕ ਸੜਕਾਂ 'ਤੇ ਟਰੈਫ਼ਿਕ ਦੀ ਬਣ ਰਹੀ ਗੰਭੀਰ ਸਮੱਸਿਆ ਬਣ ਰਹੀ ਹੈ ਤੇ ਆਵਾਰਾ ਪਸ਼ੂਆਂ ਕਾਰਨ ਵਾਪਰਦੇ ...
ਅੱਡਾ ਸਰਾਂ, 23 ਮਈ (ਮਸੀਤੀ)-ਬਾਬਾ ਸੁਖਨਾ ਭਗਤ ਸਪੋਰਟਸ ਕਲੱਬ ਦੇਹਰੀਵਾਲ ਵਲੋਂ ਪ੍ਰਧਾਨ ਕਮਲਜੀਤ ਸਿੰਘ ਕਾਕਾ ਦੀ ਅਗਵਾਈ 'ਚ ਐਨ.ਆਰ.ਆਈ ਵੀਰਾਂ ਤੇ ਉੱਘੇ ਸਮਾਜ ਸੇਵੀ ਜਵਾਹਰ ਸਿੰਘ ਪੱਡਾ ਦੇ ਸਹਿਯੋਗ ਨਾਲ ਸ਼ੁਰੂ ਹੋਇਆ ਚਾਰ ਰੋਜ਼ਾ ਕਿ੍ਕਟ ਟੂਰਨਾਮੈਂਟ ਸਮਾਪਤ ਹੋਇਆ | ...
ਮਿਆਣੀ, 23 ਮਈ (ਹਰਜਿੰਦਰ ਸਿੰਘ ਮੁਲਤਾਨੀ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲਖਿੰਦਰ ਮਿਆਣੀ ਵਿਖੇ ਸਥਿਤ ਗੁਰਦੁਆਰਾ ਗੋਬਿੰਦ ਪ੍ਰਵੇਸ਼ ਵਿਖੇ ਮਹਾਨ ਤਪੱਸਵੀ, ਧਰਮ ਪ੍ਰਚਾਰਕ, ਵਿੱਦਿਆ ਦਾਨੀ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 72ਵੀਂ ...
ਮਾਹਿਲਪੁਰ 23 ਮਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਵਿਖੇ ਸਬ ਇੰਸਪੈਕਟਰ ਹਰਪ੍ਰੇਮ ਸਿੰਘ ਨੇ ਥਾਣਾ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ | ਥਾਣਾ ਚੱਬੇਵਾਲ ਤੋਂ ਬਦਲ ਕੇ ਆਏ ਇੰਸਪੈਕਟਰ ਹਰਪ੍ਰੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ 'ਚ ਨਸ਼ੇ ...
ਦਸੂਹਾ, ਹੁਸ਼ਿਆਰਪੁਰ, 23 ਮਈ (ਭੁੱਲਰ, ਬਲਜਿੰਦਰਪਾਲ ਸਿੰਘ)-ਪੰਥਕ ਅਕਾਲੀ ਲਹਿਰ ਵਲੋਂ ਖੁਸ਼ਵੰਤ ਸਿੰਘ ਸੋਹਲਪੁਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਵਲੋਂ ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ...
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ)-ਜੇ.ਐਸ.ਐਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿਖੇ ਡਿਸਟਿ੍ਕਟ ਸਪੈਸ਼ਲ ਉਲੰਪਿਕਸ ਐਸੋਸੀਏਸ਼ਨ ਹੁਸ਼ਿਆਰਪੁਰ, ਆਸ਼ਾ ਦੀਪ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਅਤੇ ਪੰਜਾਬ ਸਟੇਟ ਸਪੈਸ਼ਲ ਉਲੰਪਿਕਸ ਭਾਰਤ ਪੰਜਾਬ ...
ਹੁਸ਼ਿਆਰਪੁਰ, 23 ਮਈ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜ਼ਰ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਦਾ ਸਿੱਖਿਆ ਦੇ ਨਾਲ-ਨਾਲ ਸਹਿ-ਵਿੱਦਿਅਕ ਗਤੀਵਿਧੀਆਂ 'ਚ ਹਮੇਸ਼ਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ | ਇਸੇ ਗੱਲ ਨੂੰ ਸੱਚ ਸਾਬਤ ਕਰ ਦਿਖਾਇਆ | ਸੇਂਟ ਸੋਲਜ਼ਰ ...
ਮੁਕੇਰੀਆਂ, 23 ਮਈ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਐੱਸ. ਐੱਸ. ਕੇ ਪਬਲਿਕ ਹਾਈ ਸਕੂਲ ਦੇ ਅੱਠਵੀਂ ਤੇ ਦਸਵੀਂ ਜਮਾਤ ਟਰਮ ਫ਼ਸਟ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਮੌਕੇ ਪਿ੍ੰ. ਸ੍ਰੀਮਤੀ ਜਸਵੀਰ ਕੌਰ ਵਾਲੀਆ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ 46 ਬੱਚਿਆਂ ਨੇ ਪ੍ਰੀਖਿਆ ...
ਮੁਕੇਰੀਆਂ, 23 ਮਈ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ ਦੀਆਂ ਵਿਦਿਆਰਥਣਾਂ ਆਪਣੀ ਮਿਹਨਤ ਸਦਕਾ ਕਾਲਜ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ | ਕਾਲਜ ਪਿ੍ੰਸੀਪਲ ਡਾ. ਸ੍ਰੀਮਤੀ ਕਰਮਜੀਤ ਕੌਰ ਬਰਾੜ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX