ਮਜਾਰੀ ਸਾਹਿਬਾ, 23 ਮਈ (ਨਿਰਮਲਜੀਤ ਸਿੰਘ ਚਾਹਲ)-ਲੋਕਾਂ ਦੀ ਸਹੂਲਤ ਲਈ ਸਾਬਕਾ ਅਕਾਲੀ-ਭਾਜਪਾ ਸਰਕਾਰ ਵਲੋਂ ਪਿੰਡਾਂ 'ਚ ਪੰਚਾਇਤਾਂ ਦੇ ਸਹਿਯੋਗ ਨਾਲ ਪੰਚਾਇਤੀ ਜ਼ਮੀਨਾਂ 'ਚ ਬਣਾਏ ਗਏ ਸੇਵਾ ਕੇਂਦਰ ਬੰਦ ਪਏ ਰਹਿਣ ਕਾਰਨ ਚਿੱਟੇ ਹਾਥੀ ਬਣ ਕੇ ਰਹਿ ਗਏ ਹਨ | ਅਕਾਲੀ-ਭਾਜਪਾ ਸਰਕਾਰ ਨੇ ਆਪਣੇ 2012 ਤੋਂ 2017 ਦੇ ਕਾਰਜਕਾਲ ਦੇ ਦੌਰਾਨ ਲੋਕਾਂ ਦੀ ਕਚਹਿਰੀਆਂ ਵਿਚ ਹੁੰਦੀ ਖੱਜਲ ਖ਼ੁਆਰੀ ਨੂੰ ਘੱਟ ਕਰਨ ਲਈ ਸਾਰੇ ਪੰਜਾਬ ਵਿਚ ਸੇਵਾ ਕੇਂਦਰ ਖੋਲੇ ਸਨ | ਜਿਨ੍ਹਾਂ 'ਚ ਛੋਟੇ ਤੋਂ ਲੈ ਕੇ ਵੱਡੇ ਕੰਮ ਕਰਵਾਉਣ ਲਈ ਲੋਕਾਂ ਨੂੰ ਬਹੁਤ ਸੌਖ ਹੋ ਗਈ ਸੀ | ਇਨ੍ਹਾਂ ਸੇਵਾ ਕੇਂਦਰਾਂ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ ਜੋ ਹੁਣ ਬੇਰੁਜ਼ਗਾਰ ਘੁੰਮਦੇ ਹਨ | ਉਸ ਤੋਂ ਬਾਅਦ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ | ਜਿਸ ਨੇ ਆਉਂਦੇ ਸਾਰ ਪਹਿਲਾਂ ਬਹੁਤ ਸਾਰੇ ਸੇਵਾ ਕੇਂਦਰ ਬੰਦ ਕਰਕੇ ਲੋਕਾਂ ਤੋਂ ਇਹ ਸਹੂਲਤ ਖੋਹ ਲਈ | ਜਿਸ 'ਚ ਕਸਬਾ ਮਜਾਰੀ ਤੇ ਸਾਹਿਬਾ ਵਿਖੇ ਖੋਲੇ ਸੇਵਾ ਕੇਂਦਰ ਵੀ ਬੰਦ ਕਰ ਦਿੱਤੇ ਗਏ | ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਬਲਾਚੌਰ ਦੇ ਸੇਵਾ ਕੇਂਦਰ 'ਚ ਜਾਣਾ ਪੈਂਦਾ ਹੈ, ਜਿੱਥੇ ਭੀੜ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਕਸਬਾ ਮਜਾਰੀ ਦੇ ਸੇਵਾ ਕੇਂਦਰ ਤੋਂ ਆਲ਼ੇ ਦੁਆਲੇ ਦੇ ਬਹੁਤ ਸਾਰੇ ਪਿੰਡ ਦੇ ਲੋਕ ਫ਼ਾਇਦਾ ਲੈਂਦੇ ਸਨ | ਇਹ ਸੇਵਾ ਕੇਂਦਰ ਹਾਈਵੇਅ ਦੇ ਕਿਨਾਰੇ ਬੱਸ ਅੱਡੇ ਲਾਗੇ ਪੈਣ ਕਰਕੇ ਬਹੁਤ ਸਾਰੇ ਲੋਕ ਬਲਾਚੌਰ ਤੋਂ ਵੀ ਇੱਥੇ ਕੰਮ ਕਰਵਾਉਣ ਲਈ ਆਉਂਦੇ ਸਨ | ਇਹ ਸੇਵਾ ਕੇਂਦਰ ਸਰਕਾਰ ਦੇ ਇਕ ਕਮਾਊ ਪੁੱਤ ਵਜੋਂ ਕੰਮ ਕਰਕੇ ਸਰਕਾਰ ਨੂੰ ਹਰ ਮਹੀਨੇ ਚੰਗੀ ਆਮਦਨ ਕਮਾ ਕੇ ਦਿੰਦੇ ਸੀ | ਜਿਸ ਤੋਂ ਇਲਾਕੇ ਦੇ ਲੋਕ ਵੀ ਖ਼ੁਸ਼ ਸਨ | ਇਸੇ ਤਰ੍ਹਾਂ ਪਿੰਡ ਸਾਹਿਬਾ ਵਿਖੇ ਬਣਿਆ ਸੇਵਾ ਕੇਂਦਰ ਜਿਸ ਨੂੰ ਆਲੇ-ਦੁਆਲੇ ਦੇ ਕਈ ਪਿੰਡ ਲੱਗਦੇ ਹਨ | ਲੋਕ ਇੱਥੇ ਹੋਰ ਕੰਮ ਕਰਵਾਉਣ ਦੇ ਨਾਲ ਬਿਜਲੀ ਦੇ ਬਿੱਲ ਵੀ ਇੱਥੇ ਜਮਾਂ ਕਰਵਾਉਂਦੇ ਸਨ | ਜੋ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਸੀ | ਬੰਦ ਪਏ ਇਹ ਸੇਵਾ ਕੇਂਦਰ ਚਿੱਟੇ ਹਾਥੀ ਸਾਬਤ ਹੋ ਰਹੇ ਹਨ | ਪਿਛਲੀ ਕਾਂਗਰਸ ਸਰਕਾਰ ਵੇਲੇ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਸੇਵਾ ਕੇਂਦਰਾਂ ਨੂੰ ਚਾਲੂ ਕਰਕੇ ਪ੍ਰਬੰਧ ਆਪਣੇ ਹੱਥਾਂ 'ਚ ਲੈਣ ਲਈ ਕਈ ਵਾਰ ਸਰਕਾਰ ਨੂੰ ਬੇਨਤੀ ਕੀਤੀ ਸੀ, ਪਰ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ | ਹੁਣ ਸਰਕਾਰ ਬਦਲ ਕੇ ਪੰਜਾਬ 'ਚ 'ਆਪ' ਦੀ ਨਵੀਂ ਸਰਕਾਰ ਬਣ ਗਈ ਹੈ | ਜਿਸ ਤੋਂ ਇਲਾਕੇ ਦੇ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਦੇ ਨਾਲ ਇਹ ਬੰਦ ਪਏ ਸੇਵਾ ਕੇਂਦਰ ਚਾਲੂ ਹੋਣ ਦੀ ਆਸ ਹੈ | ਲੋਕਾਂ ਦੇ ਇਸ ਮਸਲੇ ਵੱਲ ਭਗਵੰਤ ਮਾਨ ਦੀ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ | ਹਲਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬੰਦ ਪਏ ਸੇਵਾ ਕੇਂਦਰਾਂ ਨੂੰ ਚਾਲੂ ਕਰਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਤੇ ਖੱਜਲ ਖ਼ੁਆਰੀ ਨੂੰ ਘੱਟ ਕੀਤਾ ਜਾਵੇ |
ਕੀ ਕਹਿੰਦੇ ਨੇ ਹਲਕਾ ਵਿਧਾਇਕਾ-ਇਸ ਬਾਰੇ ਜਦੋਂ ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਲੋਕਾਂ ਦੇ ਹਰ ਮਸਲੇ ਨੂੰ ਹੱਲ ਕਰਨ ਲਈ ਵਚਨਬੱਧ ਹੈ | ਇਨ੍ਹਾਂ ਬੰਦ ਪਏ ਸੇਵਾ ਕੇਂਦਰਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦੌਰਾਨ ਗੱਲਬਾਤ ਕਰਕੇ ਉਨ੍ਹਾਂ ਦੇ ਧਿਆਨ 'ਚ ਜਲਦ ਲਿਆਵਾਂਗੇ ਤੇ ਚਿਰਾਂ ਤੋਂ ਬੰਦ ਪਏ ਸੇਵਾ ਕੇਂਦਰਾਂ ਨੂੰ ਚਾਲੂ ਕਰਕੇ ਇਲਾਕੇ ਦੇ ਲੋਕਾਂ ਨੂੰ ਬਣਦੀ ਸਹੂਲਤ ਦੇਵਾਂਗੇ |
ਪੱਲੀ ਝਿੱਕੀ, 23 ਮਈ (ਕੁਲਦੀਪ ਸਿੰਘ ਪਾਬਲਾ)-ਬਾਬਾ ਚਾਊ, ਬਾਬਾ ਸ਼ਾਹ ਕਮਾਲ, ਬਾਬਾ ਜਤੀ, ਬਾਬਾ ਕਾਬਲੀ ਦੇ ਝਿੱੜੀ ਅਸਥਾਨ ਪਿੰਡ ਪੱਲੀ ਝਿੱਕੀ ਵਿਖੇ ਸਮੂਹ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀ ਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਬੈਲ ਗੱਡੀਆਂ ਦੀਆਂ ਦੌੜਾਂ ...
ਬਹਿਰਾਮ, 23 ਮਈ (ਸਰਬਜੀਤ ਸਿੰਘ ਚੱਕਰਾਮੂੰ)-ਪਿੰਡ ਸਰਹਾਲਾ ਰਾਣੂੰਆਂ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਸਰਕਲ ਇੰਚਾਰਜ ਪਰਮਜੀਤ ਸਿੰਘ ਚੱਕ ਮਾਈ ਦਾਸ ਦੀ ਅਗਵਾਈ 'ਚ ਹੋਈ ਜਿਸ 'ਚ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਵਿਸ਼ੇਸ਼ ਤੌਰ 'ਤੇ ਪਹੁੰਚੇ | ...
ਬਲਾਚੌਰ, 23 ਮਈ (ਦੀਦਾਰ ਸਿੰਘ ਬਲਾਚੌਰੀਆ)-ਉਪ ਮੰਡਲ ਬਲਾਚੌਰ ਇਕ ਨਾਲ ਸੰਬੰਧਤ ਜੇ.ਈ. ਜਸਵਿੰਦਰਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 220 ਕੇ.ਵੀ. ਸਬ ਸਟੇਸ਼ਨ ਜਾਡਲਾ ਤੋਂ 66 ਕੇ.ਵੀ. ਸਬ ਸਟੇਸ਼ਨ ਬਲਾਚੌਰ ਨੂੰ ਆ ਰਹੀ ਲਾਈਨ ਦੇ ਸਰਕਟ ਨੂੰ ਡਬਲ ਕਰਨ ਹਿਤ ਬਲਾਚੌਰ, ...
ਬੰਗਾ, 23 ਮਈ (ਕਰਮ ਲਧਾਣਾ)-ਸੀ. ਪੀ. ਆਈ. (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੀ. ਪੀ. ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਤੇ ਸੀ. ਪੀ. ਆਈ (ਐਮ.ਐਲ) ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਰਾਣਾ ਨੇ ਇਕ ਸਾਂਝੇ ਬਿਆਨ ਰਾਹੀਂ ਦੱਸਿਆ ...
ਮਜਾਰੀ/ਸਾਹਿਬਾ, 23 ਮਈ (ਨਿਰਮਲਜੀਤ ਸਿੰਘ ਚਾਹਲ)-ਬੀਤੀ ਰਾਤ ਚਣਕੋਆ ਅੱਡੇ 'ਚ ਚੋਰਾਂ ਵਲੋਂ ਇਕ ਮੋਬਾਇਲਾਂ ਦੀ ਦੁਕਾਨ ਦਾ ਸ਼ਟਰ ਪੁੱਟ ਕੇ ਚੋਰੀ ਕਰ ਲਏ ਜਾਣ ਦੀ ਖ਼ਬਰ ਹੈ | ਇਸ ਬਾਰੇ ਦੁਕਾਨਦਾਰ ਰਾਮ ਕੁਮਾਰ ਪੁੱਤਰ ਮਸਤ ਰਾਮ ਪਿੰਡ ਚਣਕੋਆ ਨੇ ਦੱਸਿਆ ਕਿ ਬੀਤੀ ਸ਼ਾਮ ...
ਬੰਗਾ, 23 ਮਈ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹੇ ਵਿਚ ਹੁਨਰ ਵਿਕਾਸ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ ਪ੍ਰਸ਼ਾਸਨ ਵਲੋਂ ਆਉਣ ਵਾਲੇ ਦਿਨਾਂ ਵਿਚ ਦੇਸ਼ ਦੇ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਹੁਨਰ ਵਿਕਾਸ ਕੇਂਦਰ ਕਮ ਕੋਚਿੰਗ ...
ਨਵਾਂਸ਼ਹਿਰ, 23 ਮਈ (ਗੁਰਬਖਸ਼ ਸਿੰਘ ਮਹੇ)-ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਆਈ.ਟੀ.ਆਈ. ਨਵਾਂਸ਼ਹਿਰ ਵਿਖੇ ਸਿੱਖਿਆਰਥੀਆਂ ਨੇ ਮੁਕਤਸਰ ਪੁਲਿਸ ਪ੍ਰਸ਼ਾਸਨ ਵਲੋਂ ਸੰਘਰਸ਼ ਕਰ ਰਹੇ ਆਗੂਆਂ 'ਤੇ ਪਰਚੇ ਦਰਜ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ | ਪੰਜਾਬ ਸਟੂਡੈਂਟਸ ਯੂਨੀਅਨ ...
ਪੋਜੇਵਾਲ ਸਰਾਂ, 23 ਮਈ (ਨਵਾਂਗਰਾਈਾ)-ਸਮਾਜ ਸੇਵੀ, ਵਿੱਦਿਆ ਦਾਨੀ, ਨਾਮਵਰ ਉਦਯੋਗਪਤੀ ਤੇ ਗ਼ਰੀਬਾਂ ਦੇ ਮਸੀਹਾ ਬਾਬੂ ਮੇਲਾ ਰਾਮ ਭੂੰਬਲਾ ਦੀ ਬਰਸੀ ਮੌਕੇ ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਉਨ੍ਹਾਂ ਦੀ 14ਵੀਂ ਬਰਸੀ ਮੌਕੇ ...
ਭੱਦੀ, 23 ਮਈ (ਨਰੇਸ਼ ਧੌਲ)-ਪਿੰਡ ਮੌਜੋਵਾਲ ਮਜਾਰਾ ਵਿਖੇ 10ਵਾਂ ਸਾਲਾਨਾ ਜਾਗਰਣ ਐਨ.ਅਰ.ਆਈ. ਵੀਰਾਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 28 ਮਈ ਨੂੰ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਦੱਸਿਆ ਕਿ ਮਾਤਾ ਦੀ ਪਵਿੱਤਰ ਜੋਤ ਹਰ ਸਾਲ ਦੀ ...
ਬੰਗਾ, 23 ਮਈ (ਕਰਮ ਲਧਾਣਾ)-ਈ. ਟੀ. ਟੀ ਅਧਿਆਪਕ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹੇ ਦੇ ਅਧਿਆਪਕਾਂ ਦੀ ਇਕ ਜੂਮ ਮੀਟਿੰਗ ਕੀਤੀ ਗਈ | ਮੀਟਿੰਗ ਦਾ ਏਜੰਡਾ ਸੂਬਾ ਕਮੇਟੀ ਦੇ ਫੈਸਲੇ ਜ਼ਿਲ੍ਹੇ 'ਚ ਬਲਾਕ ਪੱਧਰ 'ਤੇ ਲਾਗੂ ਕਰਵਾਉਣਾ ਸੀ | ਮੀਟਿੰਗ 'ਚ ਭਰਵੀਂ ਗਿਣਤੀ ...
ਬੰਗਾ, 23 ਮਈ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ. ਬੀ. ਈ. ਈ.) ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਜਾਇਬ ਘਰ ਖਟਕੜ ਕਲਾਂ ਵਿਖੇ ਕਾਉਂਸਲਿੰਗ-ਕਮ-ਰੋਜ਼ਗਾਰ ਕੈਂਪ ਲਗਾਇਆ ਗਿਆ | ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ...
ਕਟਾਰੀਆਂ, 23 ਮਈ (ਨਵਜੋਤ ਸਿੰਘ ਜੱਖੂ)-ਬਲਾਕ ਬੰਗਾ ਦੇ ਪਿੰਡ ਚੇਤਾ ਦੇ ਪ੍ਰਸਿੱਧ ਧਾਰਮਿਕ ਅਸਥਾਨ ਰੌਜ਼ਾ ਸ਼ਰੀਫ ਸਾਈਾ ਨਮਿਤ ਦਾਸ ਸ਼ਾਹ ਦਾ ਸਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਮਲਕੀਤ ਚੰਦ ਹੀਰ ਤੇ ਡਾ. ਸੁਰਜੀਤ ਚੇਤਾ ਦੀ ਅਗਵਾਈ 'ਚ ਧਮੂ-ਧਾਮ ਨਾਲ ਕਰਵਾਇਆ ਗਿਆ ਜੋ ...
ਨਵਾਂਸ਼ਹਿਰ, 23 ਮਈ (ਗੁਰਬਖਸ਼ ਸਿੰਘ ਮਹੇ)-ਬਲਾਕ ਸੜੋਆ (ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਹਿਆਤਪੁਰ ਜੱਟਾਂ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਮਹੇ ਗੋਤ ਜਠੇਰਿਆਂ ਦਾ ਮੇਲਾ ਇਸ ਵਾਰ ਵੀ 28 ਮਈ ਨੂੰ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ...
ਔੜ, 23 ਮਈ (ਜਰਨੈਲ ਸਿੰਘ ਖੁਰਦ)-ਪਿੰਡ ਤਾਜਪੁਰ ਵਿਖੇ ਦਰਬਾਰ ਸਾਈ ਲੋਕ ਜੀ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਚੁੰਬਰ ਪਰਿਵਾਰ, ਮੇਲਾ ਪ੍ਰਬੰਧਕ ਕਮੇਟੀ, ਪਿੰਡ ਤੇ ਇਸ ਇਲਾਕੇ ਦੀਆਂ ਸ਼ਰਧਾਲੂ ਸੰਗਤਾਂ ਵਲੋਂ ਧਾਰਮਿਕ ਤੇ ਸੱਭਿਆਚਾਰਕ ਜੋੜ ਮੇਲਾ ਇਸ ਜਗਾ ...
ਨਵਾਂਸ਼ਹਿਰ, 23 ਮਈ (ਗੁਰਬਖਸ਼ ਸਿੰਘ ਮਹੇ)-ਕਰਿਆਮ ਰੋਡ 'ਤੇ ਸਥਿਤ ਕੇ.ਸੀ. ਕਾਲਜ ਆਫ਼ ਐਜੂਕੇਸ਼ਨ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਬੀ.ਐਡ ਕੋਰਸ ਦੇ ਪਹਿਲੇ ਸਮੈਸਟਰ (2021-23) ਦਾ ਦਸੰਬਰ 2021 ਦਾ ਐਲਾਨਿਆ ਨਤੀਜਾ ਸੌ ਫ਼ੀਸਦੀ ਰਿਹਾ ਹੈ | ਕਾਲਜ ਦੀ ...
ਔੜ/ਝਿੰਗੜਾਂ, 23 ਮਈ (ਕੁਲਦੀਪ ਸਿੰਘ ਝਿੰਗੜ)-ਪੌੜ ਗੋਤ ਜਠੇਰੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਪੌੜ ਪਰਿਵਾਰਾਂ ਤੇ ਐਨ.ਆਰ.ਆਈ. ਸੰਗਤਾਂ ਦੇ ਸਹਿਯੋਗ ਨਾਲ ਆਪਣੇ ਪੁਰਖਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਉਨ੍ਹਾਂ ਦੇ ਧਾਰਮਿਕ ਅਸਥਾਨ ਬਾਬਾ ਮੜ੍ਹ ਵਾਲਾ ਪਿੰਡ ...
ਜਾਡਲਾ, 23 ਮਈ (ਬੱਲੀ)- ਜੇ ਤੁਸੀਂ ਅੱਧੀ ਰਾਤ ਨੂੰ ਵੀ ਆਵਾਜ਼ ਮਾਰੋ ਤਾਂ ਵੀ ਮੈਂ ਉਸੇ ਵੇਲੇ ਤੁਹਾਡੀਆਂ ਬਰੂਹਾਂ 'ਤੇ ਹਾਜ਼ਰ ਹੋਵਾਂਗਾ ਅਤੇ ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦੇ ਦੁੱਖ ਸੁੱਖ ਦਾ ਸਾਥੀ ਬਣ ਕੇ ਮਾਣ ਮਹਿਸੂਸ ਕਰਾਂਗਾ | ਇਹ ਵਿਚਾਰ ਵਿਧਾਇਕ ਨਵਾਂਸ਼ਹਿਰ ਡਾ. ...
ਬੰਗਾ, 23 ਮਈ (ਕਰਮ ਲਧਾਣਾ)-ਪਿੰਡ ਪੱਦੀ ਮੱਠਵਾਲੀ ਨਿਵਾਸੀਆਂ ਨੇ ਐਸ. ਸੀ ਭਾਈਚਾਰੇ ਦੇ ਮੁਹੱਲੇ ਦੇ ਵਿਚਕਾਰ ਪੈਂਦੇ ਛੱਪੜ ਨੂੰ ਪ੍ਰਸ਼ਾਸਨ ਤੋਂ ਤੁਰੰਤ ਪੂਰਨ ਦੀ ਮੰਗ ਕੀਤੀ ਹੈ | ਇਸ ਸਬੰਧੀ ਅੱਜ ਸਮੁੱਚੇ ਭਾਈਚਾਰੇ ਨੇ ਮੀਟਿੰਗ ਕਰਕੇ ਇਸ ਛੱਪੜ ਤੋਂ ਹੋਣ ਵਾਲੇ ...
ਬੰਗਾ, 23 ਮਈ (ਕਰਮ ਲਧਾਣਾ)-ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੀਂਦੋਵਾਲ-ਬੰਗਾ ਵਿਖੇ ਮਹੀਨਾਵਾਰ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਹਰਪਾਲ ਸਿੰਘ ...
ਰਾਹੋਂ 23 ਮਈ (ਬਲਬੀਰ ਸਿੰਘ ਰੂਬੀ)-ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਬੈਨਰ ਹੇਠ ਗੜ੍ਹੀ ਉਦੋਵਾਲ ਦੇ ਨੌਜਵਾਨ ਰਮਨ ਕੁਮਾਰ ਤੇ ਵਿਜੇ ਕੁਮਾਰ ਦੀ ਅਗਵਾਈ 'ਚ ਗੜ੍ਹੀ ਉਦੋਵਾਲ ਦੀਆਂ ਲਿੰਕ ਸੜਕਾਂ 'ਤੇ 150 ਬੂਟੇ ਲਗਾਏ ਗਏ | ਇਸ ਮੌਕੇ ਆਸ ਸੋਸ਼ਲ ਵੈੱਲਫੇਅਰ ...
ਬੰਗਾ, 23 ਮਈ (ਜਸਬੀਰ ਸਿੰਘ ਨੂਰਪੁਰ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਪੰਜਾਬ ਦੀ ਤਰੱਕੀ ਦੀ ਸੋਚ ਅਨੁਸਾਰ ਬੰਗਾ ਹਲਕੇ ਦੇ ਪਿੰਡਾਂ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਂਦੇ ਹੋਏ ਫੰਡਾਂ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਬਲਾਚੌਰ, 23 ਮਈ (ਸ਼ਾਮ ਸੁੰਦਰ ਮੀਲੂ)-ਕੁੱਲ ਹਿੰਦ ਕਾਂਗਰਸ ਕਮੇਟੀ ਦੀ ਸਮੁੱਚੀ ਹਾਈਕਮਾਨ ਵਲੋਂ ਪੰਜਾਬ ਚੋਣਾਂ ਸਮੇਤ ਹੋਰ ਸੂਬਿਆਂ 'ਚ ਚੋਣ ਹਾਰਨ ਤੇ ਕੀਤੇ ਮੰਥਨ ਮੌਕੇ ਲਏ ਫ਼ੈਸਲਿਆਂ ਅਨੁਸਾਰ ਪਾਰਟੀ ਵਰਕਰਾਂ 'ਚ ਮੁੜ ਜੋਸ਼ ਭਰਨ ਲਈ ਉਲੀਕੀ ਮੁਹਿੰਮ ਤਹਿਤ ਬਲਾਚੌਰ ...
ਪੋਜੇਵਾਲ ਸਰਾਂ, 23 ਮਈ (ਨਵਾਂਗਰਾਈਾ)-ਵਿਧਾਨ ਸਭਾ ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਬੀਤੇ ਕੱਲ੍ਹ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਨੂੰ ਮਿਲੇ ਤੇ ਉਨ੍ਹਾਂ ਨੂੰ ਹਲਕਾ ਬਲਾਚੌਰ ਦੀਆਂ ਟਰਾਂਸਪੋਰਟ ਨਾਲ ਸਬੰਧਿਤ ਸਮੱਸਿਆਵਾਂ ਬਾਰੇ ਗੱਲਬਾਤ ...
ਟੱਪਰੀਆਂ ਖੁਰਦ, 23 ਮਈ (ਸ਼ਾਮ ਸੁੰਦਰ ਮੀਲੂ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਲਾਲ ਦਾਸ ਬ੍ਰਹਮਾ ...
ਕਟਾਰੀਆਂ, 23 ਮਈ (ਨਵਜੋਤ ਸਿੰਘ ਜੱਖੂ)-ਧਾਰਮਿਕ ਅਸਥਾਨ ਸਮਾਜਿਕ ਬਰਾਬਰਤਾ ਤੇ ਸੱਭਿਅਚਾਰਕ ਸਾਂਝ ਦਾ ਪ੍ਰਤੀਕ ਹਨ | ਵੱਖ-ਵੱਖ ਥਾਵਾਂ 'ਤੇ ਸੁਸ਼ੋਭਿਤ ਧਾਰਮਿਕ ਅਸਥਾਨਾਂ ਦੀ ਸੇਵਾ ਤੇ ਸੰਤ-ਮਹਾਂਪੁਰਸ਼ਾਂ ਦੇ ਭਾਈਚਾਰਕ ਸੰਦੇਸ਼ ਨੂੰ ਲੜ ਬੰਨ ਕੇ ਅੱਗੇ ਵੱਧਣ ਦੀ ਲੋੜ ...
ਬੰਗਾ, 23 ਮਈ (ਜਸਬੀਰ ਸਿੰਘ ਨੂਰਪੁਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਸਿਰਮੌਰ ਸੰਸਥਾ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਸਟਾਫ਼ ਮੈਂਬਰਾਂ ਦੀਆਂ ਪਿਛਲੇ ਕੁੱਝ ਮਹੀਨਿਆਂ ਦੀਆਂ ...
ਬੰਗਾ, 23 ਮਈ (ਕਰਮ ਲਧਾਣਾ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਦੇ ਨੌਜਵਾਨ ਪ੍ਰਧਾਨ ਲਾਇਨ ਕਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਭੂਤਾਂ ਦੀ ਨੌਜਵਾਨ ਜਥੇਬੰਦੀ ਨੂੰ ਕਸਰਤ ਕਰਨ ਲਈ ਸਮਾਨ ਲੈਣ ਵਾਸਤੇ ਮਾਲੀ ਸਹਾਇਤਾ ਦਿੱਤੀ ਗਈ | ਇਸ ਨੇਕ ਕੰਮ ...
ਨਵਾਂਸ਼ਹਿਰ, 23 ਮਈ (ਗੁਰਬਖਸ਼ ਸਿੰਘ ਮਹੇ)-ਪਿੰਡ ਹੰਸਰੋਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਨ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਵਿਧਾਇਕ ਡਾ. ਨਛੱਤਰ ਪਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਦੱਸਿਆ ਕਿ ਜੇਕਰ ਬਾਬਾ ...
ਮਜਾਰੀ/ਸਾਹਿਬਾ, 23 ਮਈ (ਨਿਰਮਲਜੀਤ ਸਿੰਘ ਚਾਹਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ (ਲੜਕੀਆਂ) ਮਜਾਰੀ ਵਿਖੇ ਬੀ.ਏ.ਭਾਗ ਦੂਜਾ ਦੇ ਸਮੈਸਟਰ ਤੀਸਰੇ ਦਾ ਨਤੀਜਾ ਸ਼ਾਨਦਾਰ ਰਿਹਾ | ...
ਜਾਡਲਾ, 23 ਮਈ (ਬੱਲੀ)-ਬੱਬਰ ਕਰਮ ਸਿੰਘ ਯਾਦਗਾਰੀ ਟਰੱਸਟ ਦੌਲਤਪੁਰ ਦੀ ਮੈਨੇਜਿੰਗ ਕਮੇਟੀ ਨੇ ਲੰਬੇ ਸਮੇਂ ਤੋਂ ਵਿੱਤ ਸਕੱਤਰ ਦੀਆਂ ਸੇਵਾਵਾਂ ਨਿਭਾਅ ਰਹੇ ਜਸਪਾਲ ਸਿੰਘ ਜਾਡਲੀ ਨੂੰ ਸਰਬਸੰਮਤੀ ਨਾਲ ਟਰੱਸਟ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਗਿਆ | ਜਿਸ 'ਤੇ ...
ਨਵਾਂਸ਼ਹਿਰ, 23 ਮਈ (ਗੁਰਬਖਸ਼ ਸਿੰਘ ਮਹੇ)-ਵਿਕਾਸ ਨਗਰ ਸੇਵਾ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਜਥੇਦਾਰ ਰੇਸ਼ਮ ਸਿੰਘ ਦੀ ਪ੍ਰਧਾਨਗੀ ਹੇਠ ਕੇਸ਼ੋ ਰਾਮ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਦੇ ਆਰੰਭ 'ਚ ਸਾਥੀ ਚਮਨ ਲਾਲ ਨਈਅਰ ਤੇ ਕਾਨੂੰਗੋ ਪ੍ਰਦੀਪ ਕੁਮਾਰ ਦੀ ਬੇਵਕਤ ਮੌਤ ...
ਬਲਾਚੌਰ, 23 ਮਈ (ਦੀਦਾਰ ਸਿੰਘ ਬਲਾਚੌਰੀਆ)-ਵੱਧ ਰਹੀ ਆਲਮੀ ਤਪਸ਼ ਤੇ ਪਲੀਤ ਹੋ ਰਹੇ ਚੌਗਿਰਦੇ ਨੂੰ ਬਚਾਉਣ ਲਈ ਸਾਂਝੇ ਉਪਰਾਲਿਆਂ ਦਾ ਹੋਕਾ ਦੇਣ ਲਈ ਅਮਨ ਪਿਕਨਿਕ ਕੋਨ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ | ਜੰਗਲ ਬੀੜ ਸੁਸਾਇਟੀ ਤੇ ਸੁਨੀਤਾ ਚੈਰੀਟੇਬਲ ਸੁਸਾਇਟੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX