ਤਾਜਾ ਖ਼ਬਰਾਂ


'ਆਪ' ਵਿਧਾਇਕ ਸ਼ੀਤਲ ਅੰਗੁਰਾਲ ਸਮੇਤ ਪੂਰੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
. . .  6 minutes ago
ਜਲੰਧਰ, 17 ਅਗਸਤ (ਅੰਮ੍ਰਿਤਪਾਲ)-ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਜਾਣਕਾਰੀ ਮੁਤਾਬਿਕ ਉਨ੍ਹਾਂ ਨੂੰ ਵਟ੍ਹਸਐਪ ਨੰਬਰ ਤੋਂ ਕਾਲ ਆਈ ਅਤੇ ਕਿਹਾ ਗਿਆ...
ਕੇਦਾਰਨਾਥ 'ਚ ਡੀ.ਜੀ.ਸੀ.ਏ. ਨੇ ਪੰਜ ਹੈਲੀਕਾਪਟਰ ਆਪਰੇਟਰਾਂ 'ਤੇ ਲਾਇਆ 5-5 ਲੱਖ ਰੁਪਏ ਦਾ ਜੁਰਮਾਨਾ, ਅਧਿਕਾਰੀਆਂ ਨੂੰ ਕੀਤਾ ਮੁਅੱਤਲ
. . .  18 minutes ago
ਨਵੀਂ ਦਿੱਲੀ, 17 ਅਗਸਤ-ਕੇਦਾਰਨਾਥ 'ਚ ਡੀ.ਜੀ.ਸੀ.ਏ. ਨੇ ਪੰਜ ਹੈਲੀਕਾਪਟਰ ਆਪਰੇਟਰਾਂ 'ਤੇ ਲਾਇਆ 5-5 ਲੱਖ ਰੁਪਏ ਦਾ ਜੁਰਮਾਨਾ, ਅਧਿਕਾਰੀਆਂ ਨੂੰ ਕੀਤਾ ਮੁਅੱਤਲ
ਪਟਿਆਲਾ 'ਚ ਬਣੇਗਾ 'ਪੰਜਾਬ ਐਵੀਏਸ਼ਨ ਮਿਊਜ਼ੀਅਮ' ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਮਨਜ਼ੂਰੀ
. . .  36 minutes ago
ਪਟਿਆਲਾ, 17 ਅਗਸਤ-ਪਟਿਆਲਾ 'ਚ 'ਪੰਜਾਬ ਐਵੀਏਸ਼ਨ ਮਿਊਜ਼ੀਅਮ' ਬਣੇਗਾ। ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਨੂੰ ਇਸ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ।
'ਆਪ' ਵਿਧਾਇਕ ਪਠਾਨਮਾਜਰਾ ਖ਼ਿਲਾਫ਼ ਪਤਨੀ ਵਲੋਂ ਧਮਕੀ ਦੇਣ ਦਾ ਦੋਸ਼
. . .  about 1 hour ago
ਜ਼ੀਰਕਪੁਰ, 17 ਅਗਸਤ (ਹੈਪੀ ਪੰਡਵਾਲਾ)- ਵਿਧਾਨ ਸਭਾ ਹਲਕਾ ਸਨੌਰ ਤੋਂ ਸੱਤਾ ਧਿਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਖ਼ਿਲਾਫ਼ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਵਲੋਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ। ਸ਼ਿਕਾਇਤਕਰਤਾ ਵਲੋਂ ਵਿਧਾਇਕ ਦੀ ਦੂਜੀ ਪਤਨੀ...
ਸਬ ਇੰਸਪੈਕਟਰ ਦੀ ਗੱਡੀ ਥੱਲੇ ਲਗਾਇਆ 2 ਕਿਲੋ 700 ਗ੍ਰਾਮ ਆਰ.ਡੀ.ਐਕਸ. ਬਰਾਮਦ
. . .  about 1 hour ago
ਅੰਮ੍ਰਿਤਸਰ, 17 ਅਗਸਤ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਖੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਥੱਲੇ ਲਗਾਇਆ 2 ਕਿਲੋ 700 ਗ੍ਰਾਮ ਆਰ.ਡੀ.ਐਕਸ. ਬਰਾਮਦ ਕੀਤਾ ਗਿਆ ਹੈ। ਘਟਨਾ ਸਥਾਨ...
ਨੈਸ਼ਨਲ ਹਾਈਵੇ ਗੁੰਮਜਾਲ ਬਾਰਡਰ ਕਿਸਾਨਾਂ ਨੇ ਕੀਤਾ ਸੀਲ
. . .  about 2 hours ago
ਅਬੋਹਰ, 17 ਅਗਸਤ (ਸੰਦੀਪ ਸੋਖਲ) - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਦੀ ਅਗਵਾਈ ਵਿਚ ਰਾਜਸਥਾਨ ਬਾਰਡਰ 'ਤੇ ਪਿੰਡ ਗੁੰਮਜਾਲ ਨੈਸ਼ਨਲ ਹਾਈਵੇ...
ਮਨੀਸ਼ ਸਿਸੋਦੀਆ ਵਲੋਂ ਮੋਹਾਲੀ 'ਚ ਮੁਹੱਲਾ ਕਲੀਨਿਕ ਦਾ ਦੌਰਾ
. . .  about 2 hours ago
ਮੋਹਾਲੀ, 17 ਅਗਸਤ - ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਵਲੋਂ ਮੋਹਾਲੀ ਫ਼ੇਜ਼-5 ਵਿਖੇ ਮੁਹੱਲਾ ਕਲੀਨਿਕ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨਾਲ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ...
ਵਿਦੇਸ਼ ਮੰਤਰੀ ਜੈਸ਼ੰਕਰ ਵਲੋਂ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਦਾ ਬਚਾਅ
. . .  about 2 hours ago
ਨਵੀਂ ਦਿੱਲੀ, 17 ਅਗਸਤ - ਰੂਸ ਤੋਂ ਕੱਚੇ ਤੇਲ ਦੀ ਦਰਾਮਦ ਦਾ ਬਚਾਅ ਕਰਦੇ ਹੋਏ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਇਹ ਸਭ ਤੋਂ ਵਧੀਆ ਸਮਝੌਤਾ...
ਲਖੀਮਪੁਰ ਖੀਰੀ ਲਈ ਵੱਡਾ ਜਥਾ ਫਗਵਾੜਾ ਤੋਂ ਰਵਾਨਾ
. . .  about 2 hours ago
ਫਗਵਾੜਾ, 17 ਅਗਸਤ (ਹਰਜੋਤ ਸਿੰਘ ਚਾਨਾ)- ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਇਕ ਵੱਡਾ ਜਥਾ ਲਖੀਮਪੁਰ ਖੀਰੀ ਲਈ ਰਵਾਨਾ ਹੋਇਆ। ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੌਰਾਨ ਬੀਤੇ ਦਿਨੀਂ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ...
ਯਮੁਨਾ ਨਦੀ 'ਚ ਪਾਣੀ ਦਾ ਪੱਧਰ 204.98 ਮੀਟਰ
. . .  about 2 hours ago
ਨਵੀਂ ਦਿੱਲੀ, 17 ਅਗਸਤ - ਦਿੱਲੀ ਵਿਖੇ ਯਮੁਨਾ ਨਦੀ 'ਚ ਪਾਣੀ ਦਾ ਪੱਧਰ 204.98 ਮੀਟਰ...
ਮਹਾਰਾਸ਼ਟਰ 'ਚ ਰੇਲ ਗੱਡੀ ਦਾ ਸਿਰਫ਼ ਇਕ ਡੱਬਾ ਪਟੜੀ ਤੋਂ ਉਤਰਿਆ ਤੇ 2 ਯਾਤਰੀ ਹੋਏ ਨੇ ਜ਼ਖਮੀ - ਭਾਰਤੀ ਰੇਲਵੇ
. . .  about 3 hours ago
ਮੁੰਬਈ, 17 ਅਗਸਤ - ਮਹਾਰਾਸ਼ਟਰ ਦੇ ਗੋਂਦੀਆ 'ਚ ਟਰੇਨ ਹਾਦਸੇ 'ਤੇ ਭਾਰਤੀ ਰੇਲਵੇ ਦਾ ਕਹਿਣਾ ਹੈ ਕਿ ਰੇਲਗੱਡੀ ਦਾ ਸਿਰਫ਼ ਇਕ ਡੱਬਾ ਪਟੜੀ ਤੋਂ ਉਤਰਿਆ ਹੈ ਤੇ 2 ਯਾਤਰੀ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ...
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਬਿਕਰਮ ਸਿੰਘ ਮਜੀਠੀਆ
. . .  about 3 hours ago
ਅੰਮ੍ਰਿਤਸਰ, 17 ਅਗਸਤ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਪਹਿਲੀ ਵਾਰ...
ਜੰਮੂ ਕਸ਼ਮੀਰ : ਘਰ 'ਚੋਂ ਇਕੋ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ
. . .  about 4 hours ago
ਸ੍ਰੀਨਗਰ, 17 ਅਗਸਤ - ਜੰਮੂ ਕਸ਼ਮੀਰ ਦੇ ਸਿਦਰਾ ਵਿਖੇ ਇਕੋ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਉਨ੍ਹਾਂ ਦੀ ਰਿਹਾਇਸ਼ ਤੋਂ ਬਰਾਮਦ ਹੋਈਆਂ...
ਅੰਬਾਲਾ ਏਅਰਬੇਸ ਨੇੜੇ ਦੋ ਦਿਨਾਂ ਦੌਰਾਨ ਦੇਖੇ ਗਏ ਡਰੋਨ
. . .  about 4 hours ago
ਅੰਬਾਲਾ, 17 ਅਗਸਤ - ਹਰਿਆਣਾ ਦੇ ਅੰਬਾਲਾ ਏਅਰਬੇਸ ਨੇੜੇ ਦੋ ਦਿਨਾਂ ਦੌਰਾਨ ਡਰੋਨ ਦੇਖੇ ਗਏ ਹਨ। ਇਸ ਨੂੰ ਲੈ ਕੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ...
ਅੱਜ ਦੂਸਰੇ ਦਿਨ ਵੀ ਰਾਵੀ ਦਰਿਆ ਦਾ ਪਾਣੀ ਪੱਧਰ ਜਿਉਂ ਦਾ ਤਿਉਂ
. . .  about 4 hours ago
ਡੇਰਾ ਬਾਬਾ ਨਾਨਕ, 17 ਅਗਸਤ (ਅਵਤਾਰ ਸਿਘ ਰੰਧਾਵਾ) - ਰਾਵੀ ਦਰਿਆ ਪਾਰ ਆਪਣੇ ਕੰਮ ਕਾਜ ਲਈ ਗਏ ਕਿਸਾਨ ਅਤੇ ਫ਼ੌਜ ਦੇ ਜਵਾਨ ਬੀਤੇ ਦਿਨ ਤੋਂ ਪਾਣੀ ਦੇ ਤੇਜ ਵਹਾਅ 'ਚ ਸੜਕ ਰੁੜਣ ਕਾਰਨ ਫਸੇ ਹੋਏ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਅਜੇ ਤੱਕ ਨਹੀਂ ਕੱਢਿਆ...
ਟਵਿੱਟਰ ਦੀ ਬੋਲੀ ਤੋਂ ਬਾਅਦ ਐਲਨ ਮਸਕ ਦੀਆਂ ਨਜ਼ਰਾਂ ਹੁਣ ਮਾਨਚੈਸਟਰ ਯੁਨਾਇਟਡ 'ਤੇ
. . .  about 4 hours ago
ਲੰਡਨ, 17 ਅਗਸਤ - ਟਵਿੱਟਰ ਦੀ ਬੋਲੀ ਤੋਂ ਬਾਅਦ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੀਆਂ ਨਜ਼ਰਾਂ ਹੁਣ ਇੰਗਲਿਸ਼ ਪ੍ਰੀਮੀਅਰ ਲੀਗ ਦੀ ਫੁੱਟਬਾਲ ਟੀਮ ਮਾਨਚੈਸਟਰ...
ਜੰਮੂ ਕਸ਼ਮੀਰ 'ਚ ਸਰਚ ਪਾਰਟੀ ਉੱਪਰ ਅੱਤਵਾਦੀਆਂ ਵਲੋਂ ਗ੍ਰਨੇਡ ਹਮਲਾ
. . .  about 4 hours ago
ਸ੍ਰੀਨਗਰ, 17 ਅਗਸਤ - ਜੰਮੂ ਕਸ਼ਮੀਰ ਦੇ ਸ਼ੋਪੀਆ 'ਚ ਸੁਰੱਖਿਆ ਬਲਾਂ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਸਰਚ ਪਾਰਟੀ ਉੱਪਰ ਗ੍ਰਨੇਡ ਹਮਲਾ ਕਰ ਦਿੱਤਾ। ਸਰਚ ਪਾਰਟੀ ਨੇ ਵੀ ਜਵਾਬੀ ਕਾਰਵਾਈ ਕੀਤੀ ਤਾਂ ਹਨੇਰੇ ਦਾ ਫ਼ਾਇਦਾ...
ਮਹਾਰਾਸ਼ਟਰ : ਰੇਲ ਗੱਡੀ ਦੇ 3 ਡੱਬੇ ਪਟੜੀ ਤੋਂ ਉਤਰਨ ਕਾਰਨ 50 ਵੱਧ ਲੋਕ ਜ਼ਖਮੀ
. . .  about 4 hours ago
ਮੁੰਬਈ, 17 ਅਗਸਤ - ਮਹਾਰਾਸ਼ਟਰ ਦੇ ਗੋਂਦੀਆ ਵਿਖੇ ਬੀਤੀ ਰਾਤ ਰੇਲ ਗੱਡੀ ਦੇ 3 ਡੱਬੇ ਪਟੜੀ ਤੋਂ ਉਤਰਨ ਕਾਰਨ 50 ਤੋਂ ਵੱਧ ਲੋਕ ਜ਼ਖਮੀ ਹੋ ਗਏ। ਭਗਤ ਦੀ ਕੋਠੀ ਵਿਚਕਾਰ ਇਹ ਹਾਦਸਾ ਸਿਗਨਲ ਨਾ ਮਿਲਣ ਕਾਰਨ ਯਾਤਰੀ ਗੱਡੀ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਕੱਲ੍ਹ 17 ਅਗਸਤ ਨੂੰ ਸਵੇਰੇ 8 ਵਜੇ ਰਣਜੀਤ ਸਾਗਰ ਡੈਮ ਤੋ ਪਾਣੀ ਛੱਡਿਆ ਜਾਵੇਗਾ
. . .  1 day ago
ਜੋ ਗੁਰਦਾਸਪੁਰ ਦੇ ਰਾਵੀ ਦਰਿਆ ਵਿਚ ਕਰੀਬ 3 ਜਾਂ 4 ਘੰਟਿਆਂ ਬਾਅਦ ਪਹੁੰਚੇਗਾ ਗੁਰਦਾਸਪੁਰ, 16 ਅਗਸਤ ( ਅਜੀਤ ਬਿਊਰੋ ) - ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਵਲੋ ਸੂਚਿਤ ਕੀਤਾ ਗਿਆ ਹੈ ਕੱਲ੍ਹ 17 ਅਗਸਤ ਨੂੰ ...
ਅਯੁੱਧਿਆ 'ਚ ਨਿਰਮਾਣ ਅਧੀਨ ਕੰਪਲੈਕਸ 'ਚ ਵੱਡਾ ਹਾਦਸਾ
. . .  1 day ago
ਅਯੁੱਧਿਆ, 16 ਅਗਸਤ - ਅਯੁੱਧਿਆ 'ਚ ਨਿਰਮਾਣ ਅਧੀਨ ਕੰਪਲੈਕਸ 'ਚ ਵੱਡਾ ਹਾਦਸਾ ਵਾਪਰ ਗਿਆ । ਛੱਤ ਡਿੱਗਣ ਨਾਲ ਕਰੀਬ 1 ਦਰਜਨ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ । ਪੁਲਿਸ ਨੇ 11 ਨੂੰ ਨੂੰ ਸਹੀ ਸਲਾਮਤ ਬਾਹਰ ਕੱਢਿਆ ।
ਗੁਜਰਾਤ : ਐਸ.ਡੀ.ਆਰ.ਐਫ. ਦੀ ਟੀਮ ਨੇ ਅਰਾਵਲੀ ਦੀ ਮੇਸ਼ਵੋ ਨਦੀ ਵਿਚ ਫਸੇ ਲੋਕਾਂ ਨੂੰ ਬਚਾਇਆ
. . .  1 day ago
ਲਾਪਤਾ ਹੋਏ ਪ੍ਰਵਾਸੀ ਮਜ਼ਦੂਰ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ ਨੂੰ ਕਤਲ ਦਾ ਸ਼ੱਕ
. . .  1 day ago
ਮਾਛੀਵਾੜਾ ਸਾਹਿਬ ,16 ਅਗਸਤ (ਮਨੋਜ ਕੁਮਾਰ)- ਕਰੀਬ 6 ਦਿਨ ਤੋ ਲਾਪਤਾ ਘਰੋਂ ਕੁਝ ਕੰਮ ਕਹਿ ਕੇ ਨਿਕਲੇ 20 ਸਾਲਾ ਪ੍ਰਵਾਸੀ ਮਜ਼ਦੂਰ ਮਨੀਸ਼ ਕੁਮਾਰ ਦੀ ਲਾਸ਼ ਸਰਹਿੰਦ ਨਹਿਰ 'ਚੋਂ ਬਰਾਮਦ ਹੋ ਗਈ । ਸਮਰਾਲਾ ਰੋਡ ’ਤੇ ਪੈਂਦੀ ਗੁਰਾਂ ਕਲੋਨੀ ਦੇ ...
ਸੰਸਦ ਮੈਂਬਰ ਬਿੱਟੂ ਦੇ ਨਿੱਜੀ ਸਹਾਇਕ ’ਤੇ ਹਮਲਾ ਕਰਨ ਵਾਲੇ 6 ਗ੍ਰਿਫ਼ਤਾਰ
. . .  1 day ago
ਲੁਧਿਆਣਾ ,16 ਅਗਸਤ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਪੁਲਿਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਨਿੱਜੀ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਉੱਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਤਹਿਤ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ...
ਪਹਿਲਗਾਮ 'ਚ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦਾ ਫ਼ੌਜੀ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ
. . .  1 day ago
ਭਿੱਖੀਵਿੰਡ, 16 ਅਗਸਤ (ਬੋਬੀ)-ਪਹਿਲਗਾਮ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਨਿਹਾਲਾ ਜੈ ਸਿੰਘ ਦਾ ਜਵਾਨ ਸ਼ਹੀਦ ਹੋ ਗਿਆ। ਹਾਦਸੇ 'ਚ ਸ਼ਹੀਦ ਹੋਏ ਜਵਾਨ ਦੀ ਪਛਾਣ ਦੁੱਲਾ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਆਈ.ਟੀ.ਬੀ.ਪੀ. ਦੀ ਬੱਸ ਨਾਲ ਵਾਪਰਿਆ। ਖ਼ਬਰ ਸੁਣਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 11 ਜੇਠ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸਫ਼ਾਈ ਸੇਵਕ ਯੂਨੀਅਨ ਵਲੋਂ ਤਨਖਾਹਾਂ ਨਾ ਮਿਲਣ 'ਤੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ

ਬਟਾਲਾ, 23 ਮਈ (ਕਾਹਲੋਂ)-ਸਫ਼ਾਈ ਸੇਵਕ ਯੂਨੀਅਨ ਵਲੋਂ ਪਿਛਲੇ 2-3 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਯੂਨੀਅਨ ਪ੍ਰਧਾਨ ਵਿੱਕੀ ਕਲਿਆਣ ਦੀ ਅਗਵਾਈ ਵਿਚ ਸਫ਼ਾਈ ਸੇਵਕਾਂ ਨੇ ਨਗਰ ਨਿਗਮ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ਉਪਰੰਤ ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ | ਉਨ੍ਹਾਂ ਕਿਹਾ ਕਿ ਤਨਖਾਹਾਂ ਨਾ ਮਿਲਣ ਕਰਕੇ ਸਫਾਈ ਮੁਲਾਜ਼ਮਾਂ ਦਾ ਗੁਜਾਰਾ ਕਰਨਾ ਮੁਸ਼ਕਲ ਹੋ ਗਿਆ ਹੈ | ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਆਉਣ ਵਾਲੇ ਸਮੇਂ ਵਿਚ ਪੂਰਨ ਤੌਰ 'ਤੇ ਕੰਮ ਬੰਦ ਕਰਨਗੇ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨੇ ਵੀ ਸਾਡੀ ਕੋਈ ਸਾਰ ਨਹੀਂ ਲਈ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ | ਇਸ ਮੌਕੇ ਚੇਅਰਮੈਨ ਨਰੇਸ਼ ਖੋਸਲਾ, ਮੰਗਾ ਭੰਡਾਰੀ, ਗੋਪਾਲ ਦਾਸ, ਗਿੰਨੀ ਮਲਹੋਤਰਾ, ਪਵਨ ਕੁਮਾਰ, ਗੋਲਡੀ ਖੋਸਲਾ, ਹੀਰਾ ਲਾਲ, ਦੀਪਕ ਭੱਟੀ, ਭਾਰਤ ਰਕੇਸ਼ ਪਹਿਲਵਾਨ ਤੇ ਹੋਰ ਸਫ਼ਾਈ ਸੇਵਕ ਹਾਜ਼ਰ ਸਨ |

ਗੁਰਦਾਸਪੁਰ ਡੀਪੂ ਹੋਲਡਰ ਐਸੋਸੀਏਸ਼ਨ ਦੀ ਹੋਈ ਮੀਟਿੰਗ

ਗੁਰਦਾਸਪੁਰ, 23 ਮਈ (ਆਰਿਫ਼)-ਗੁਰਦਾਸਪੁਰ ਡੀਪੂ ਹੋਲਡਰ ਐਸੋਸੀਏਸ਼ਨ ਵਲੋਂ ਮੰਗਾਂ ਨੰੂ ਲੈ ਕੇ ਗੁਰੂ ਨਾਨਕ ਪਾਰਕ ਵਿਖੇ ਮੀਟਿੰਗ ਕੀਤੀ ਗਈ | ਜਿਸ ਵਿਚ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਮੁਖਵਿੰਦਰ ਸਿੰਘ ਕਾਂਝਲਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ...

ਪੂਰੀ ਖ਼ਬਰ »

ਕਾਂਗਰਸੀ ਸਰਪੰਚ ਟਾਂਡਾ ਖ਼ਿਲਾਫ਼ ਨਿੱਤਰਿਆ ਪਿੰਡ ਦਾ ਨੌਜਵਾਨ ਵਰਗ, ਕੀਤੀ ਨਾਅਰੇਬਾਜ਼ੀ

-ਮਾਮਲਾ ਸਰਪੰਚ ਖ਼ਿਲਾਫ਼ ਗਰਾਂਟ ਫੰਡਾਂ 'ਚ ਲੱਖਾਂ ਦੀ ਘਪਲੇਬਾਜ਼ੀ ਦੇ ਦੋਸ਼ਾਂ ਦਾ- ਪੁਰਾਣਾ ਸ਼ਾਲਾ, 23 ਮਈ (ਗੁਰਵਿੰਦਰ ਸਿੰਘ ਗੋਰਾਇਆ)-ਨੇੜਲੇ ਪਿੰਡ ਟਾਂਡਾ ਦੇ ਵਾਸੀਆਂ ਵਲੋਂ ਮੌਜੂਦਾ ਸਰਪੰਚ ਡਾ: ਬਲਕਾਰ ਸਿੰਘ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪਿੰਡ ਦੇ ...

ਪੂਰੀ ਖ਼ਬਰ »

ਲੁਟੇਰਿਆਂ ਵਲੋਂ ਸਕੂਟਰੀ ਸਵਾਰਾਂ ਤੋਂ ਲੁੱਟ-ਖੋਹ ਦੀ ਅਸਫ਼ਲ ਕੋਸ਼ਿਸ਼

ਗੁਰਦਾਸਪੁਰ, 23 ਮਈ (ਗੁਰਪ੍ਰਤਾਪ ਸਿੰਘ)-ਇਲਾਕੇ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ | ਬੀਤੇ ਦਿਨੀਂ ਸ਼ਰਾਰਤੀ ਅਨਸਰਾਂ ਵਲੋਂ ਥਾਣਾ ਤਿੱਬੜ ਅਧੀਨ ਆਉਂਦੇ ਬਾਈਪਾਸ ਤੋਂ ਪਿੰਡ ਬੱਬੇਹਾਲੀ ਤੱਕ ਕਈ ਲੋਕਾਂ ਨੰੂ ਆਪਣਾ ...

ਪੂਰੀ ਖ਼ਬਰ »

ਮਹਿਲਾ ਕੋਲੋਂ ਹੈਰੋਇਨ ਬਰਾਮਦ

ਦੀਨਾਨਗਰ, 23 ਮਈ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਪੁਲਿਸ ਵਲੋਂ ਇਕ ਮਹਿਲਾ ਪਾਸੋਂ ਹੈਰੋਇਨ ਬਰਾਮਦ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਦੀਨਾਨਗਰ ਤੋਂ ਪਿੰਡ ਗਾਂਧੀਆਂ ਵੱਲ ਗਸ਼ਤ ਕਰ ਰਹੀ ਸੀ ਕਿ ਪਿੰਡ ਗਾਂਧੀਆਂ ਵਲੋਂ ਇਕ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ 'ਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਮਨਾਇਆ

ਬਟਾਲਾ, 23 ਮਈ (ਕਾਹਲੋਂ)-ਗੁਰੂ ਨਾਨਕ ਕਾਲਜ ਬਟਾਲਾ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿਚ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਸ ਮੌਕੇ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ

ਬਟਾਲਾ, 23 ਮਈ (ਕਾਹਲੋਂ)-ਅੱਜ ਮਜ਼ਦੂਰਾਂ-ਕਿਸਾਨਾਂ ਦੇ ਯੂਨੀਅਨ ਦੇ ਦਫਤਰ ਜੀ.ਟੀ. ਰੋਡ ਬਟਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਵਿਚ ਸੂਬਾ ਸਕੱਤਰ ਕਾਮਰੇਡ ਰਛਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਸੂਬਾ ਸਕੱਤਰ ਕਾਮਰੇਡ ਰਛਪਾਲ ਸਿੰਘ ...

ਪੂਰੀ ਖ਼ਬਰ »

ਬੇਰਿੰਗ ਕਾਲਜ ਵਿਖੇ 'ਅਜੋਕੇ ਯੁੱਗ ਵਿਚ ਯੋਗ ਦਾ ਮਹੱਤਵ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਬਟਾਲਾ, 23 ਮਈ (ਕਾਹਲੋਂ)-ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰ. ਪੋ੍ਰ. ਡਾ. ਐਡਵਰਡ ਮਸੀਹ ਦੀ ਅਗਵਾਈ ਅਧੀਨ ਅਤੇ ਫਿਜੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ. ਪਰਮਿੰਦਰਜੀਤ ਕੌਰ ਤੇ ਪ੍ਰੋ. ਨੀਰਜ ਕੁਮਾਰ ਸ਼ਰਮਾ ਦੇ ਸਹਿਯੋਗ ਨਾਲ 'ਯੋਗ : ...

ਪੂਰੀ ਖ਼ਬਰ »

ਕਾਦੀਆਂ ਦੇ ਰਜ਼ਾਦਾ ਰੋਡ ਸਥਿਤ ਇਕ ਘਰ 'ਚੋਂ ਬੁਲਟ ਮੋਟਰਸਾਈਕਲ ਚੋਰੀ

ਕਾਦੀਆਂ, 23 ਮਈ (ਯਾਦਵਿੰਦਰ ਸਿੰਘ/ਕੁਲਵਿੰਦਰ ਸਿੰਘ)-ਕਸਬਾ ਕਾਦੀਆਂ ਦੇ ਰਜ਼ਾਦਾ ਰੋਡ ਸਥਿਤ ਇਕ ਘਰ ਦੇ ਅੰਦਰੋਂ ਦੁਪਹਿਰ 2 ਵਜੇ ਦੇ ਕਰੀਬ ਚੋੋਰਾਂ ਨੇ ਬੁਲਟ ਮੋਟਰਸਾਈਕਲ ਚੋਰੀ ਕਰ ਲਿਆ | ਜਤਿੰਦਰਪਾਲ ਸਿੰਘ ਪੁੱਤਰ ਅਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਾਲੇ ...

ਪੂਰੀ ਖ਼ਬਰ »

ਟਰਾਂਸਫਾਰਮਰ ਦਾ ਤੇਲ ਚੋਰੀ

ਕਲਾਨੌਰ, 23 ਮਈ (ਸਤਵੰਤ ਸਿੰਘ ਕਾਹਲੋਂ)-ਦਿਨੋਂ-ਦਿਨ ਟਰਾਂਸਫ਼ਾਰਮਰਾਂ 'ਚੋਂ ਤੇਲ ਅਤੇ ਸਮਰਸੀਬਲ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਣ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਕਿਸਾਨ ਚਿੰਤਾ 'ਚ ਹਨ | ਸਥਾਨਕ ਕਸਬੇ ਦੇ ਨਜ਼ਦੀਕ ਪਿੰਡ ਨਬੀਨਗਰ ਦੇ ਕਿਸਾਨ ਰਣਜੀਤ ਸਿੰਘ ਪੁੱਤਰ ...

ਪੂਰੀ ਖ਼ਬਰ »

ਪਿੰਡ ਕੰਡਿਆਲ ਤੇ ਕੋਟਲੀ ਭਾਨ ਸਿੰਘ 'ਚ 4 ਮੱਝਾਂ ਚੋਰੀ

ਬਟਾਲਾ, 23 ਮਈ (ਹਰਦੇਵ ਸਿੰਘ ਸੰਧੂ)-ਬੀਤੀ ਰਾਤ ਪਿੰਡ ਕੰਡਿਆਲ ਤੇ ਕੋਟਲੀ ਭਾਨ ਸਿੰਘ 'ਚ 4 ਮੱਝਾਂ ਚੋਰੀ ਹੋ ਗਈਆਂ | ਇਸ ਬਾਰੇ ਪਿੰਡ ਕੰਡਿਆਲ ਦੇ ਅਤਿੰਦਰਪਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਮੇਰੀਆਂ 2 ਮੱਝਾਂ, ਜਿਨ੍ਹਾਂ 'ਚੋਂ ਇਕ ਸੱਜਰ ਸੂਈ ਸੀ ਤੇ ਦੂਸਰੀ ...

ਪੂਰੀ ਖ਼ਬਰ »

ਮਾਈਨਿੰਗ ਸੰਬੰਧੀ ਹੋਏ ਪਰਚੇ ਦੇ ਵਿਰੋਧ 'ਚ ਜੇ.ਸੀ.ਬੀ. ਮਾਲਕ ਤੇ ਕਿਸਾਨ ਸੰਘਰਸ਼ ਕਮੇਟੀ ਦੇ ਨੁਮਾਇੰਦੇ ਕਾਰਜਕਾਰੀ ਇੰਜੀਨੀਅਰ ਨੂੰ ਮਿਲੇ

ਗੁਰਦਾਸਪੁਰ, 23 ਮਈ (ਗੁਰਪ੍ਰਤਾਪ ਸਿੰਘ)-ਬੀਤੇ ਕੱਲ੍ਹ ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਪਿੰਡ ਮਠੋਲਾ ਵਿਖੇ ਮਾਈਨਿੰਗ ਵਿਭਾਗ ਦੇ ਐੱਸ.ਡੀ.ਓ ਪਰਮਵੀਰ ਸਿੰਘ ਕਾਹਲੋਂ ਵਲੋਂ ਨਜਾਇਜ਼ ਮਾਈਨਿੰਗ ਸਬੰਧੀ ਮਾਮਲਾ ਦਰਜ ਕਰਵਾਇਆ ਗਿਆ ਸੀ | ਜਿਸ ਦੇ ਰੋਸ ਵਜੋਂ ਅੱਜ ...

ਪੂਰੀ ਖ਼ਬਰ »

ਕਮਿਊਨਿਟੀ ਸਿਹਤ ਅਫ਼ਸਰ ਐਸੋਸੀਏਸ਼ਨ ਪੰਜਾਬ ਦੀ ਅਹਿਮ ਮੀਟਿੰਗ

ਵਡਾਲਾ ਗ੍ਰੰਥੀਆਂ, 23 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਕਮਿਊਨਿਟੀ ਸਿਹਤ ਅਫ਼ਸਰ (ਸੀ.ਐਚ.ਓ.) ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਪ੍ਰਧਾਨ ਮੈਡਮ ਸੁਖਪ੍ਰੀਤ ਕÏਰ ਅਤੇ ਡਾ. ਸੁਨੀਲ ਤਰਗੋਤਰਾ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਵਿਚ ਸੀ.ਐਚ.ਓ. ਨੂੰ ਆ ਰਹੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »

ਕ੍ਰਿਸ਼ਚਨ ਭਾਈਚਾਰੇ ਦੇ ਲੋਕਾਂ ਨੇ ਬੀ. ਡੀ. ਪੀ. ਓ. ਕਿਰਨਦੀਪ ਕੌਰ ਨੂੰ ਸੌਂਪਿਆ ਮੰਗ-ਪੱਤਰ

ਧਾਰੀਵਾਲ, 23 ਮਈ (ਜੇਮਸ ਨਾਹਰ)-ਬਲਾਕ ਵਿਕਾਸ ਪੰਚਾਇਤ ਦਫ਼ਤਰ ਧਾਰੀਵਾਲ ਦੇ ਬੀ.ਡੀ.ਪੀ.ਓ. ਸ੍ਰੀਮਤੀ ਕਿਰਨਦੀਪ ਕੌਰ ਨੂੰ ਪਿੰਡ ਕਲਿਆਣਪੁਰ ਦੇ ਕ੍ਰਿਸ਼ਚਨ ਭਾਈਚਾਰੇ ਦੇ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜਾਇੰਟ ਸੈਕਟਰੀ ਮਨਿਓਰਟੀ ਵਿੰਗ ਪ੍ਰਧਾਨ ਰਵਿੰਦਰ ...

ਪੂਰੀ ਖ਼ਬਰ »

ਪਿੰਡਾਂ 'ਚ ਸਰਕਾਰ ਨੇ ਵਿਕਾਸ ਕੰਮ ਰੋਕ ਕੇ ਸਰਪੰਚਾਂ ਨਾਲ ਕੀਤਾ ਧੋਖਾ

ਪੁਰਾਣਾ ਸ਼ਾਲਾ, 23 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਪੰਜਾਬ ਸਰਕਾਰ ਨੇ ਸਰਪੰਚਾਂ ਦੇ ਵਿਕਾਸ ਕਾਰਜ ਬੰਦ ਕਰਕੇ ਧੋਖਾ ਕੀਤਾ ਹੈ | ਇਸ ਇਲਾਕੇ ਦੇ ਸਰਪੰਚਾਂ, ਪੰਚਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਵਲੋਂ ਮਿਲੀਆਂ ਗਰਾਂਟਾਂ 'ਤੇ ਰੋਕ ਲਗਾ ਦਿੱਤੀ ਹੈ ਅਤੇ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਘਟਾਉਣਾ ਮੋਦੀ ਸਰਕਾਰ ਦਾ ਸ਼ਲਾਘਾਯੋਗ ਕਦਮ-ਰੇਣੂ ਕਸ਼ਯਪ

ਦੀਨਾਨਗਰ/ਦੋਰਾਂਗਲਾ, 23 ਮਈ (ਸ਼ਰਮਾ/ਸੰਧੂ/ਸੋਢੀ/ਚੱਕਰਾਜਾ)-ਮੋਦੀ ਸਰਕਾਰ ਗ਼ਰੀਬਾਂ ਦੀ ਹਿਤੈਸ਼ੀ ਸਰਕਾਰ ਹੈ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਦੇਸ਼ ਦਾ ਹਰ ਵਰਗ ਖ਼ੁਸ਼ ਹੈ | ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਟਰੋਲ, ਡੀਜ਼ਲ ਤੋਂ ਐਕਸਾਇਜ ਡਿਊਟੀ ...

ਪੂਰੀ ਖ਼ਬਰ »

ਜਬਰਜੀਤ ਸਿੰਘ ਨੇ ਐੱਸ.ਐੱਚ.ਓ. ਦੋਰਾਂਗਲਾ ਵਜੋਂ ਸੰਭਾਲਿਆ ਅਹੁਦਾ

ਗੁਰਦਾਸਪੁਰ, 23 ਮਈ (ਆਰਿਫ਼)-ਹਲਕਾ ਦੀਨਾਨਗਰ ਵਿਚ ਪੈਂਦੇ ਥਾਣਾ ਦੋਰਾਂਗਲਾ ਵਿਖੇ ਅੱਜ ਜਬਰਜੀਤ ਸਿੰਘ ਵਲੋਂ ਬਤੌਰ ਐਸ.ਐਚ.ਓ. ਅਹੁਦਾ ਸੰਭਾਲਿਆ ਗਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਬਰਜੀਤ ਸਿੰਘ ਥਾਣਾ ਤਿੱਬੜ ਅਤੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਕਾਫ਼ੀ ਲੰਬੇ ...

ਪੂਰੀ ਖ਼ਬਰ »

ਸੜਕਾਂ ਕੰਢੇ ਲੱਗੇ ਅੰਬ ਦੇ ਬੂਟਿਆਂ ਦੀ ਨਿਲਾਮੀ ਕਰਵਾਉਣ ਦੀ ਮੰਗ

ਪੁਰਾਣਾ ਸ਼ਾਲਾ, 23 ਮਈ (ਅਸ਼ੋਕ ਸ਼ਰਮਾ)-ਭਾਵੇਂ ਇਸ ਵਾਰ ਅੰਬਾਂ ਦੀ ਫ਼ਸਲ ਭਰਪੂਰ ਹੈ ਅਤੇ ਵੱਖ-ਵੱਖ ਸੜਕਾਂ 'ਤੇ ਅੰਬਾਂ ਦੇ ਬੂਟੇ ਕਾਫ਼ੀ ਤਾਦਾਦ ਵਿਚ ਹਨ | ਪਹਿਲਾਂ ਹਰ ਸਾਲ ਅੰਬਾਂ ਦੇ ਬੂਟਿਆਂ ਦੀ ਨਿਲਾਮੀ ਲੱਖਾਂ ਰੁਪਏ ਵਿਚ ਹੁੰਦੀ ਸੀ ਤੇ ਕੁਝ ਸਾਲਾਂ ਤੋਂ ਅੰਬਾਂ ਦੇ ...

ਪੂਰੀ ਖ਼ਬਰ »

ਤੇਜ਼ ਹਨੇਰੀ ਨਾਲ ਦਰੱਖਤ ਤੇ ਖੰਬੇ ਟੁੱਟਣ ਨਾਲ ਬਿਜਲੀ ਸਪਲਾਈ ਪ੍ਰਭਾਵਿਤ

ਤਿੱਬੜ, 23 ਮਈ (ਭੁਪਿੰਦਰ ਸਿੰਘ ਬੋਪਾਰਾਏ)-ਬੀਤੇ ਦਿਨ ਆਏ ਤੇਜ਼ ਝੱਖੜ ਤੂਫ਼ਾਨ ਅਤੇ ਮੀਂਹ ਨਾਲ ਜਿੱਥੇ ਇਕ ਪਾਸੇ ਲੋਕਾਂ ਨੰੂ ਤਪਦੀ ਲੂ ਤੋਂ ਨਿਜਾਤ ਮਿਲੀ ਹੈ, ਉੱਥੇ ਹੀ ਬਿਜਲੀ ਵਿਭਾਗ ਦੇ ਖੰਬੇ ਅਤੇ ਤਾਰਾਂ ਟੁੱਟਣ ਨਾਲ ਬਿਜਲੀ ਸਪਲਾਈ ਬੰਦ ਹੋ ਗਈ | ਕਈ ਜਗ੍ਹਾ ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਵਲੋਂ ਪਿੰਡ ਮਾਨ ਸੈਂਡਵਾਲ ਵਿਖੇ ਸਿਖਲਾਈ ਕੈਂਪ ਅੱਜ ਤੋਂ

ਕਾਲਾ ਅਫਗਾਨਾ/ਫਤਹਿਗੜ੍ਹ ਚੂੜੀਆਂ, 23 ਮਈ (ਅਵਤਾਰ ਸਿੰਘ ਰੰਧਾਵਾ, ਐਮ.ਐਸ. ਫੱੁਲ)-ਸੀਨੀਅਰ ਅਫ਼ਸਰ ਡਾ. ਸਰਬਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਜੀਵਨਜੋਤ ਕÏਰ ਫਤਹਿਗੜ੍ਹ ਚੂੜੀਆਂ ਨੇ ਦੱਸਿਆ ਕਿ ਬੱਕਰੀ ਪਾਲਣ ਦੇ ਸਹਾਇਕ ਧੰਦੇ ਨੂੰ ਪ੍ਰਫੁੱਲਤ ਕਰਨ ਲਈ ਪਸ਼ੂ ਪਾਲਣ ...

ਪੂਰੀ ਖ਼ਬਰ »

ਪੂਰੇ ਭਾਰਤ 'ਚੋਂ ਪਹੁੰਚਣ ਵਾਲੇ ਖੂਨਦਾਨੀਆਂ ਦਾ ਹੋਵੇਗਾ ਨੈਸ਼ਨਲ ਪੱਧਰੀ ਸਨਮਾਨ ਸਮਾਗਮ : ਰਾਜੇਸ਼ ਬੱਬੀ

ਕਲਾਨੌਰ, 23 ਮਈ (ਪੁਰੇਵਾਲ)-12 ਜੂਨ ਨੂੰ ਗੁਰਦਾਸਪੁਰ ਦੇ ਚੰਨਣ ਪੈਲੇਸ 'ਚ ਮੈਗਾ ਖੂਨਦਾਨ ਕੈਂਪ ਅਤੇ ਖੂਨਦਾਨ ਕਰਨ ਵਾਲਿਆਂ ਦਾ ਨੈਸ਼ਨਲ ਪੱਧਰੀ ਸਨਮਾਨ ਕਰਨ ਲਈ ਹੋਣ ਵਾਲੇ ਸਮਾਗਮ 'ਚ ਸ਼ਿਰਕਤ ਕਰਨ ਲਈ ਸੱਦਾ ਪੱਤਰ ਦੇਣ ਲਈ ਕਲਾਨੌਰ ਪਹੁੰਚੇ ਬਲੱਡ ਡੋਨਰਜ਼ ਸੁਸਾਇਟੀ ਦੇ ...

ਪੂਰੀ ਖ਼ਬਰ »

ਬਾਜਵਾ, ਕਲਸੀ, ਲੋਧੀਨੰਗਲ, ਬਾਬਾ ਮਲਕਪੁਰ ਸਮੇਤ ਕਈ ਆਗੂਆਂ ਨੇ ਧੁੱਪਸੜੀ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਵਡਾਲਾ ਗ੍ਰੰਥੀਆਂ, 23 ਮਈ (ਗੁਰਪ੍ਰਤਾਪ ਸਿੰਘ ਕਾਹਲੋਂ)-ਬੀਤੇ ਦਿਨੀਂ ਨਜ਼ਦੀਕੀ ਪਿੰਡ ਧੁੱਪਸੜੀ ਦੇ ਸਾਬਕਾ ਸਰਪੰਚ ਬੂਟਾ ਸਿੰਘ ਦੀ ਪਤਨੀ ਅਤੇ ਉੱਘੇ ਕਾਰਸਬਾਰੀ ਲਖਬੀਰ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ ਦੇ ਮਾਤਾ ਹਰਭਜਨ ਕÏਰ ਦੇ ਅਚਾਨਕ ਅਕਾਲ ...

ਪੂਰੀ ਖ਼ਬਰ »

ਪੰਜਾਬ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਦਾ ਨਤੀਜਾ ਰਿਹਾ ਸੌ ਫ਼ੀਸਦੀ

ਗੁਰਦਾਸਪੁਰ, 23 ਮਈ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਦੇ ਕਲਾਨੌਰ ਰੋਡ ਉਪਰ ਸਥਿਤ ਪੰਜਾਬ ਸੀਨੀਅਰ ਸੈਕੰਡਰੀ ਸਕੂਲ ਸੇਖੂਪੁਰ ਦਾ 12ਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਰਣਦੀਪ ਸ਼ਰਮਾ ਅਤੇ ...

ਪੂਰੀ ਖ਼ਬਰ »

ਗੁੱਡਵਿਲ ਸਕੂਲ 'ਚ ਅੱਤਵਾਦ ਵਿਰੋਧੀ ਦਿਵਸ ਨੂੰ ਸਮਰਪਿਤ ਵਿੱਦਿਅਕ ਪ੍ਰੋਗਰਾਮ ਕਰਵਾਇਆ

ਬਟਾਲਾ, 23 ਮਈ (ਕਾਹਲੋਂ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਭਾਈ ਕਨੱਈਆ ਜੀ ਸਮਾਜ ਸੇਵਾ ਕਲੱਬ ਵਲੋਂ ਅੱਤਵਾਦ ਵਿਰੋਧੀ ਦਿਵਸ 'ਤੇ ਚੇਤਨਾ ਪ੍ਰੋਗਰਾਮ ਕਰਵਾਇਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਨੌਵੀਂ ਕਲਾਸ ਦੀ ਸੁਖਮਨਜੀਤ ਕੌਰ ਵਲੋਂ ਭਾਸ਼ਣ ਦਿੱਤਾ ...

ਪੂਰੀ ਖ਼ਬਰ »

'ਦਿ ਬਿ੍ਟਿਸ੍ਰ ਲਾਇਬ੍ਰੇਰੀ' ਆਸਟ੍ਰੇਲੀਆ ਦੇ ਸਟੱਡੀ ਵੀਜ਼ਿਆਂ ਸੰਬੰਧੀ ਦੇ ਰਹੀ ਸ਼ਾਨਦਾਰ ਨਤੀਜੇ

ਗੁਰਦਾਸਪੁਰ, 23 ਮਈ (ਆਰਿਫ਼)-'ਦਿ ਬਿ੍ਟਿਸ਼ ਲਾਇਬ੍ਰੇਰੀ' ਵਲੋਂ ਆਸਟ੍ਰੇਲੀਆ ਦੇ ਸਟੱਡੀ ਵੀਜ਼ਿਆਂ ਦੇ ਸ਼ਾਨਦਾਰ ਨਤੀਜੇ ਦਿੱਤੇ ਜਾ ਰਹੇ ਹਨ | ਇਸ ਸਬੰਧੀ ਦਿ ਬਿ੍ਟਿਸ਼ ਲਾਇਬ੍ਰੇਰੀ ਦੇ ਐਮ.ਡੀ ਦੀਪਕ ਅਬਰੋਲ ਨੇ ਦੱਸਿਆ ਕਿ ਵਿਦਿਆਰਥੀ ਹਰਦੀਪ ਸਿੰਘ ਵਾਸੀ ਗੁਰਦਾਸਪੁਰ ...

ਪੂਰੀ ਖ਼ਬਰ »

ਧੰਨਵਾਦੀ ਫੇਰੀ ਦੌਰਾਨ ਸ਼ਮਸ਼ੇਰ ਸਿੰਘ ਨੇ ਨਾਰਦਾਂ ਵਾਸੀਆਂ ਦੀਆਂ ਸੁਣੀਆਂ ਮਸ਼ਕਿਲਾਂ

ਪੁਰਾਣਾ ਸ਼ਾਲਾ, 23 ਮਈ (ਗੁਰਵਿੰਦਰ ਸਿੰਘ ਗੋਰਾਇਆ)-ਹਲਕਾ ਦੀਨਾਨਗਰ ਦੀ ਕਾਇਆ ਕਲਪ ਕਰਨ 'ਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਦੀਨਾਨਗਰ ਸ਼ਮਸ਼ੇਰ ਸਿੰਘ ਵਲੋਂ ਪਿੰਡ ਨਾਰਦਾਂ ਵਿਖੇ ਧੰਨਵਾਦੀ ਫੇਰੀ ਦੌਰਾਨ ...

ਪੂਰੀ ਖ਼ਬਰ »

ਪਿੰਡ ਦਕੋਹਾ ਵਿਖੇ ਪੱਤੀ ਸਰਕਾਰੀਆ ਦੇ ਵਾਸੀ ਗੰਦੇ ਪਾਣੀ ਦੀ ਸਮੱਸਿਆ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ

ਘੁਮਾਣ, 23 ਮਈ (ਬੰਮਰਾਹ)-ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਦਕੋਹਾ ਵਿਖੇ ਪੱਤੀ ਸਰਕਾਰੀਆ ਦੇ ਵਾਸੀ ਗੰਦੇ ਪਾਣੀ ਦੀ ਸਮੱਸਿਆ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋਏ ਪਏ ਹਨ | ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਇਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX