ਸ੍ਰੀ ਅਨੰਦਪੁਰ ਸਾਹਿਬ, 23 ਮਈ (ਕਰਨੈਲ ਸਿੰਘ)-ਮਨੀਸ਼ਾ ਰਾਣਾ ਆਈ. ਏ. ਐਸ. ਉਪ ਮੰਡਲ ਮੈਜਿਸਟਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਉਪ ਮੰਡਲ ਦੇ ਸਰਪੰਚਾਂ, ਪੰਚਾਂ ਅਤੇ ਹੋਰ ਮੋਹਤਵਰਾਂ ਖ਼ਾਸਕਰ ਨੌਜਵਾਨ ਵਰਗ ਨੂੰ ਡੇਪੋ ਮੁਹਿੰਮ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਸ਼ਿਆਂ ਦੇ ਕੋਹੜ ਦਾ ਮੁਕੰਮਲ ਤੌਰ 'ਤੇ ਸਫ਼ਾਇਆ ਕਰਨ ਲਈ ਹਰੇਕ ਨਾਗਰਿਕ ਦਾ ਯੋਗਦਾਨ ਮਹੱਤਵਪੂਰਨ ਸਾਬਤ ਹੋ ਸਕਦਾ ਹੈ | ਉਹ ਅੱਜ ਉਪ ਮੰਡਲ ਦੇ ਕਲਸਟਰ ਕੁਆਰਡੀਨੇਟਰ/ਅਧਿਕਾਰੀਆਂ ਨਾਲ ਇਸ ਸਬੰਧ ਵਿਚ ਇੱਕ ਵਿਸ਼ੇਸ਼ ਮੀਟਿੰਗ ਕਰਦਿਆਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਉਹ ਸਰਪੰਚਾਂ, ਪੰਚਾਂ, ਮੋਹਤਵਰਾਂ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਕਿ ਨਸ਼ਿਆਂ ਦਾ ਖ਼ਾਤਮਾ ਕਰਨਾ ਸਮੇਂ ਦੀ ਅਹਿਮ ਲੋੜ ਹੈ | ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਹਰ ਵਰਗ ਦੇ ਲੋਕਾਂ ਨੂੰ ਜ਼ਮੀਨੀ ਪੱਧਰ 'ਤੇ ਪਹੁੰਚ ਕਰਕੇ ਜਾਗਰੂਕ ਕੀਤਾ ਜਾਵੇ | ਡੇਪੋ ਵਜੋਂ ਰਜਿਸਟਰਡ ਹੋ ਚੁੱਕੇ ਉਪ ਮੰਡਲ ਦੇ ਸਮੂਹ ਵਾਲੰਟੀਅਰਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਮੌਕਾ ਆ ਗਿਆ ਹੈ ਕਿ ਲੋਕ ਹਿਤ ਦੇ ਅਜਿਹੇ ਕੰਮਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਆਪਣੇ ਆਲੇ-ਦੁਆਲੇ ਨੂੰ ਜਾਗਰੂਕ ਕਰਨ ਲਈ ਹੰਭਲਾ ਮਾਰਿਆਂ ਜਾਵੇ | ਉਨ੍ਹਾਂ ਅਧਿਕਾਰੀਆਂ ਨੂੰ ਪੇ੍ਰਰਣਾ ਦਿੰਦੇ ਹੋਏ ਕਿਹਾ ਕਿ ਨਸ਼ਾ ਅਜਿਹੀ ਨਾਮੁਰਾਦ ਬਿਮਾਰੀ ਹੈ ਜਿਸਦਾ ਸਿੱਧਾ ਅਸਰ ਨਸ਼ਾ ਕਰਨ ਵਾਲੇ ਦੇ ਪਰਿਵਾਰ 'ਤੇ ਵੀ ਪੈਂਦਾ ਹੈ ਅਤੇ ਹੋਲੀ ਹੋਲੀ ਦੋਸਤਾਂ, ਸਮਾਜ, ਰਿਸ਼ਤੇਦਾਰਾਂ ਵਿਚ ਮਾੜਾ ਪ੍ਰਭਾਵ ਵੱਧ ਜਾਂਦਾ ਹੈ | ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਆਲੇ-ਦੁਆਲੇ ਵਿਚ ਨਸ਼ਾ ਕਰਨ ਵਾਲੇ ਨੌਜਵਾਨਾਂ ਅਤੇ ਲੋਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਰਕਾਰ ਵਲੋਂ ਸਥਾਪਿਤ ਕੀਤੇ ਓਟ ਸੈਂਟਰਾਂ ਵਿਖੇ ਇਲਾਜ ਲਈ ਆਉਣ ਲਈ ਪ੍ਰੇਰਿਤ ਕਰਨ | ਉਨ੍ਹਾਂ ਕਿਹਾ ਕਿ ਓਟ ਕਲੀਨਿਕਾਂ ਦਾ ਨਿਰੰਤਰ ਦੌਰਾ ਕੀਤਾ ਜਾਵੇ, ਉੱਥੇ ਹਰ ਲੋੜੀਂਦੀ ਸਹੂਲਤ ਉਪਲਬਧ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਅਧਿਕਾਰੀ ਪਿੰਡਾਂ ਵਿਚ ਜਾਂ ਕੇ ਕੈਂਪ ਲਗਾਉਣ ਜਿਨ੍ਹਾਂ ਦੇ ਉਸਾਰੂ ਅਤੇ ਸਾਰਥਿਕ ਨਤੀਜਿਆਂ ਦਾ ਢੁਕਵਾਂ ਪ੍ਰਚਾਰ ਕੀਤਾ ਜਾਵੇ | ਮਨੀਸ਼ਾ ਰਾਣਾ ਨੇ ਕਿਹਾ ਕਿ ਡੈਪੋ ਮੁਹਿੰਮ ਤਹਿਤ ਨਸ਼ਿਆਂ ਵਿਰੁੱਧ ਇੱਕ ਜਾਗਰੂਕਤਾ ਲਿਆਉਣ ਦੀ ਲੋੜ ਹੈ, ਅਧਿਕਾਰੀ ਮੈਡੀਕਲ ਸਹੂਲਤਾਂ ਦੇਣ ਵਾਲੀਆਂ ਸੰਸਥਾਵਾਂ, ਸਮਾਜ ਸੇਵੀ ਸੰਗਠਨ, ਜਥੇਬੰਦੀਆਂ, ਜਾਗਰੂਕਤਾ ਰੈਲੀਆਂ, ਸਾਈਕਲ ਰੈਲੀਆਂ ਕਰਵਾਉਣ | ਉਨ੍ਹਾਂ ਨਿਰਦੇਸ਼ ਦਿੱਤੇ ਕਿ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦਾ ਲੋੜੀਂਦਾ ਢੁਕਵਾਂ ਪ੍ਰਚਾਰ ਕਰਵਾਇਆ ਜਾਵੇ ਤਾਂ ਜੋ ਹਰ ਵਰਗ ਇਸ ਬਾਰੇ ਜਾਗਰੂਕ ਹੋ ਸਕੇ | ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੇ 32 ਦੇ ਲਗਭਗ ਪਿੰਡ ਨਸ਼ਾ ਮੁਕਤ ਹੋ ਚੁੱਕੇ ਹਨ, ਇਸ ਲਈ ਹੋਰ ਉਸਾਰੂ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ, ਇਸ ਲਈ ਵਿਭਾਗਾਂ ਦੇ ਅਧਿਕਾਰੀ ਤੁਰੰਤ ਕੰਮ ਸ਼ੁਰੂ ਕਰਨ ਤੇ ਸਮੁੱਚੀ ਰਿਪੋਰਟ ਸਮੇਂ ਸਿਰ ਉਪਲਬਧ ਹੋਣ | ਇਸ ਮੌਕੇ ਡਾ. ਅਮਰਿੰਦਰ ਸਿੰਘ, ਡਾ.ਪ੍ਰੇਮ ਕੁਮਾਰ, ਬੀ. ਡੀ. ਪੀ. ਓ ਚੰਦ ਸਿੰਘ, ਬੀ.ਡੀ.ਪੀ.ਓ ਜਸਪ੍ਰੀਤ ਕੌਰ, ਸੀ.ਡੀ.ਪੀ.ਓ ਗੁਰਪ੍ਰੀਤ ਕੌਰ, ਐਸ.ਐਚ.ਓ ਸਿਮਰਜੀਤ ਸਿੰਘ, ਜੀ.ਬੀ ਸ਼ਰਮਾ, ਬੀ.ਪੀ.ਈ.ਓ ਸੰਜੀਵ ਕੁਮਾਰ, ਗੁਰਨਾਮ ਚੰਦ, ਜਸਵੀਰ ਸਿੰਘ, ਅਮਰਜੀਤ ਕੌਰ, ਸਰਬਜੀਤ ਸਿੰਘ, ਸਰਵਣ ਸਿੰਘ, ਰਾਜੇਸ਼ ਕੁਮਾਰੀ, ਜਸਵੀਰ ਕੌਰ, ਸਨੇਹ ਲਤਾ, ਅਮਰਦੀਪ, ਏ.ਐਸ.ਆਈ ਕੇਵਲ ਕਿ੍ਸ਼ਨ ਆਦਿ ਹਾਜ਼ਰ ਸਨ |
ਨੂਰਪੁਰ ਬੇਦੀ, 23 ਮਈ (ਵਿੰਦਰ ਪਾਲ ਝਾਂਡੀਆ)-ਪੀ. ਡਬਲਯੂ. ਡੀ, ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਬ੍ਰਾਂਚ ਨੂਰਪੁਰ ਬੇਦੀ ਵਲੋਂ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਅਪਣਾਏ ਐੱਸ. ਡੀ. ਓ. ਵਾਟਰ ਸਪਲਾਈ ਦੇ ਅੜੀਅਲ ਰਵੱਈਏ ਦੇ ਖ਼ਿਲਾਫ਼ ਦਫ਼ਤਰ ਨੂਰਪੁਰ ਬੇਦੀ ਵਿਖੇ ...
ਸ੍ਰੀ ਚਮਕੌਰ ਸਾਹਿਬ, 23 ਮਈ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਵੱਖ-ਵੱਖ ਵਿਭਾਗਾਂ ਵਿਚ ਠੇਕਾ ਆਧਾਰਤ, ਕੈਜ਼ੂਅਲ ਤੇ ਡੇਲੀਵੇਜ ਮੁਲਾਜ਼ਮਾਂ ਦੀਆਂ ਕੈਟਾਗਿਰੀਆਂ ਅਣ ਸਕਿਲਡ, ਸੈਮੀ ਸਕਿਲਡ, ਸਕਿਲਡ ਤੇ ਹਾਈ ਸਕਿੱਲਡ ਸਮੇਤ ਦਫ਼ਤਰੀ ...
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ)-ਨੈਸ਼ਨਲ ਵੈਕਟਰਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ (ਐਨ. ਵੀ. ਬੀ. ਡੀ. ਸੀ. ਪੀ.) ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਪ੍ਰੀਤ ਕੌਰ, ਡਾ. ਸੁਮੀਤ ਸ਼ਰਮਾ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਅਗਵਾਈ ਹੇਠ ਪਿਛਲੇ ਸਾਲ ਦੌਰਾਨ ਡੇਂਗੂ ...
ਘਨੌਲੀ, 23 ਮਈ (ਜਸਵੀਰ ਸਿੰਘ ਸੈਣੀ)-ਘਨੌਲੀ ਸਬ ਸਿਡਰੀ ਹੈਲਥ ਸੈਂਟਰ ਵਿਖੇ ਸਿਵਲ ਸਰਜਨ ਰੂਪਨਗਰ ਡਾਕਟਰ ਪਰਮਿੰਦਰ ਸ਼ਰਮਾ ਦੇ ਆਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਅਨੰਦ ਘਈ ਦੀ ਰਹਿਨੁਮਾਈ ਹੇਠ ਡੇਂਗੂ, ਮਲੇਰੀਆ, ਚਿਕਨਗੁਨੀਆ, ਕਾਲਾ ਅਜਾਰ, ਜਪਾਨੀ ...
ਨੂਰਪੁਰ ਬੇਦੀ, 23 ਮਈ (ਰਾਜੇਸ਼ ਚੌਧਰੀ)-ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਸਿੰਘਪੁਰ ਡਾ. ਵਿਧਾਨ ਚੰਦਰ ਦੀ ਅਗਵਾਈ ਹੇਠ ਬਲਾਕ ਦੇ ਵੱਖ-ਵੱਖ ਪਿੰਡਾਂ 'ਚ ਸਿਹਤ ਵਰਕਰਾਂ ਵਲੋਂ ਲੋਕਾਂ ਨੂੰ ਡੇਂਗੂ ਸਬੰਧੀ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ | ਐਸ.ਐਮ.ਓ. ਡਾ. ...
ਰੂਪਨਗਰ, 23 ਮਈ (ਹੁੰਦਲ)-ਜ਼ਿਲ੍ਹਾ ਸਿਹਤ ਅਫ਼ਸਰ ਡਾ. ਹਰਮਿੰਦਰ ਸਿੰਘ ਦੀ ਟੀਮ ਵਲੋਂ ਸ਼ਹਿਰ ਵਿਚ ਤੰਬਾਕੂ ਕੋਟਪਾ ਐਕਟ ਸਬੰਧੀ ਦੁਕਾਨਾਂ ਦੀ ਅਚਾਨਕ ਜਾਂਚ ਕੀਤੀ ਗਈ ਤੇ ਕੋਟਪਾ ਐਕਟ ਦੀਆਂ ਧਰਾਵਾਂ ਦੀਆਂ ਉਲੰਘਣਾ ਕਰਨ ਵਾਲੇ 8 ਦੁਕਾਨਦਾਰਾਂ ਦਾ ਚਲਾਨ ਕਰਦਿਆਂ 1500 ਰੁਪਏ ...
ਕਬਜ਼ੇ ਹੇਠ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਸੰਬੰਧੀ ਸਰਕਾਰ ਨੂੰ ਭੇਜਣ ਲਈ ਸੌਂਪਿਆ ਮੰਗ ਪੱਤਰ
ਨੂਰਪੁਰ ਬੇਦੀ, 23 ਮਈ (ਵਿੰਦਰ ਪਾਲ ਝਾਂਡੀਆ)-ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਪੰਚਾਇਤੀ ਸ਼ਾਮਲਾਟ ਜ਼ਮੀਨਾਂ 'ਤੇ ਕਾਬਜ਼ ਆਬਾਦਕਾਰਾਂ ਕਾਸ਼ਤਕਾਰਾਂ ਦਾ ਇੱਕ ਵਫ਼ਦ ...
ਬੇਲਾ, 23 ਮਈ (ਮਨਜੀਤ ਸਿੰਘ ਸੈਣੀ)-ਖੇਤਰ ਦੇ ਪਿੰਡਾਂ ਵਿਚ ਰੋਜ਼ਾਨਾ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ | ਨੇੜਲੇ ਪਿੰਡ ਮੁਜਾਫਤ ਵਿਖੇ ਪਿੰਡ ਦੇ ਬਿਲਕੁਲ ਨੇੜੇ ਹੀ ਹਿਮਾਲਿਆ ਪਬਲਿਕ ਸਕੂਲ ਦੇ ਗੇਟ ਦੇ ਸਾਹਮਣੇ ...
ਘਨੌਲੀ, 23 ਮਈ (ਜਸਵੀਰ ਸਿੰਘ ਸੈਣੀ)-ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ, ਜੋ ਕਿ ਪੰਜਾਬ 'ਚ ਬਿਜਲੀ ਦੀ ਪੂਰਤੀ ਲਈ ਆਪਣਾ ਅਹਿਮ ਯੋਗਦਾਨ ਨਿਭਾ ਰਿਹਾ ਹੈ | ਬੀਤੀ ਰਾਤ ਹਲਕੀ ਬਾਰਿਸ਼ ਪੈਣ ਦੇ ਨਾਲ ਪੰਜਾਬ 'ਚ ਬਿਜਲੀ ਦੀ ਮੰਗ ਘਟੀ ਹੈ | ਜਿਸ ਦੇ ਚਲਦਿਆਂ ਗੁਰੂ ...
ਬੇਲਾ, 23 ਮਈ (ਮਨਜੀਤ ਸਿੰਘ ਸੈਣੀ)-ਪਾਬੰਦੀਆਂ ਦੇ ਬਾਵਜੂਦ ਵੀ ਕਣਕ ਦੀ ਨਾੜ ਨੂੰ ਲਗਾਤਾਰ ਅੱਗ ਲਗਾਈ ਜਾ ਰਹੀ ਹੈ ਜਿਸ ਨਾਲ ਜਿੱਥੇ ਮਿੱਤਰ ਕੀੜੇ ਸੜਦੇ ਹਨ ਉੱਥੇ ਵਾਤਾਵਰਨ ਵੀ ਪਲੀਤ ਹੁੰਦਾ ਹੈ ਤੇ ਸੜਕਾਂ ਦੇ ਕਿਨਾਰੇ ਖੜੇ ਹਰੇ ਸੁੱਕੇ ਦਰਖ਼ਤ ਵੀ ਅੱਗ ਦੀ ਭੇਟ ਚੜ੍ਹੇ ...
ਸ੍ਰੀ ਅਨੰਦਪੁਰ ਸਾਹਿਬ, 23 ਮਈ (ਜੇ.ਐਸ.ਨਿੱਕੂਵਾਲ)-ਨਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਸਥਾਨਕ ਪੁਲਸ ਵਲੋਂ ਇੱਕ ਜੇਸੀਬੀ ਅਤੇ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਨਾਜਾਇਜ਼ ...
ਸ੍ਰੀ ਚਮਕੌਰ ਸਾਹਿਬ, 23 ਮਈ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਤੋਂ 4 ਕਿੱਲੋਮੀਟਰ ਦੀ ਦੂਰੀ 'ਤੇ ਨਹਿਰ ਸਰਹਿੰਦ 'ਤੇ ਸਥਿਤ ਪਿੰਡ ਧੌਲਰਾਂ ਦੇ ਪੁਲ ਤੋਂ ਕੀੜੀ ਅਫਗਾਨਾ ਨੂੰ ਨਹਿਰ ਦੇ ਕੰਢੇ ਕੰਢੇ ਜਾਂਦੀ ਸੜਕ 'ਤੇ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਇਸ ...
ਮੋਰਿੰਡਾ, 23 ਮਈ (ਕੰਗ)-ਘੜੂੰਆਂ ਪੁਲਿਸ ਵਲੋਂ ਕੋਆਪਰੇਟਿਵ ਬੈਂਕ ਘੜੂੰਆਂ ਚੋਂ 18 ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਘੜੂੰਆਂ ਬਲਜਿੰਦਰ ਕੌਰ ਸੈਣੀ ...
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਅੱਜ ਕੌਂਸਲ ਪ੍ਰਧਾਨ ਸੰਜੇ ਵਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੌਂਸਲ ਦੇ ਮਾਰਚ ਅਤੇ ਅਪ੍ਰੈਲ ਮਹੀਨਿਆਂ ਦੀ ਆਮਦਨ ਅਤੇ ਖ਼ਰਚ ਸਮੇਤ ਹੋਰ ਸਾਰੇ ਮਤੇ ਬਹੁਸੰਮਤੀ ਨਾਲ ਪਾਸ ਕਰ ...
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ)-ਖੇਡ ਵਿਭਾਗ ਪੰਜਾਬ ਵਲੋਂ ਸਾਲ 2022-23 ਦੇ ਸੈਸ਼ਨ ਲਈ ਡੇ-ਸਕਾਲਰ ਵਿੰਗਾਂ ਵਿਚ ਅੰਡਰ-14, 17 ਅਤੇ 19 ਸਾਲ ਉਮਰ ਵਰਗ ਦੇ ਜ਼ਿਲ੍ਹਾ ਰੂਪਨਗਰ ਦੇ ਖਿਡਾਰੀਆਂ ਅਤੇ ਖਿਡਾਰਨਾਂ ਦੇ ਟਰਾਇਲ 27 ਅਤੇ 28 ਮਈ 2022 ਨੂੰ ਲਏ ਜਾਣਗੇ | ਸਿਲੈੱਕਟ ਹੋਣ ਵਾਲੇ ...
ਸ੍ਰੀ ਅਨੰਦਪੁਰ ਸਾਹਿਬ, 23 ਮਈ (ਜੇ.ਐਸ.ਨਿੱਕੂਵਾਲ)-ਮਾਈਟੀ ਖ਼ਾਲਸਾ ਇੰਟਰਨੈਸ਼ਨਲ ਸਕੂਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਿਆ, ਖੇਡਾਂ ਅਤੇ ਨਵੀਆਂ ਗਤੀਵਿਧੀਆਂ ਵਿਚ ਅਮਿੱਟ ਪੈੜਾਂ ਛੱਡਦਾ ਆਇਆ ਹੈ, ਹੁਣ ਇਸ ਵਾਰ ਸਕੂਲ ਵਿਚ ਸਟੈਮ ...
ਮੋਰਿੰਡਾ, 23 ਮਈ (ਕੰਗ)-ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ ਵਲੋਂ ਸੀਨੀਅਰ ਅਤੇ ਜੂਨੀਅਰ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਬੂਟ ਵੰਡੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਰੁਪਿੰਦਰ ਸਿੰਘ ਭਿਚਰਾ ਨੇ ਦੱਸਿਆ ਕਿ ਇਸ ...
ਢੇਰ, 23 ਮਈ (ਸ਼ਿਵ ਕੁਮਾਰ ਕਾਲੀਆ)-ਧਰਤੀ ਦਾ ਲਗਾਤਾਰ ਥੱਲੇ ਜਾ ਰਿਹਾ ਪਾਣੀ ਵਿਸ਼ਵ ਪੱਧਰ ਤੇ ਭਾਰੀ ਚਿੰਤਾ ਦਾ ਵਿਸ਼ੇ ਬਣਿਆ ਹੋਇਆ ਹੈ ਜਿਸ ਪ੍ਰਤੀ ਸਮੇਂ-ਸਮੇਂ ਦੀਆਂ ਸਰਕਾਰਾਂ ਚਿੰਤਤ ਤਾਂ ਰਹੀਆਂ ਹਨ ਪਰ ਮਸਲੇ ਪ੍ਰਤੀ ਗੰਭੀਰ ਨਹੀਂ ਰਹੀਆਂ | ਉਨ੍ਹਾਂ ਨੇ ਇਸ ਲਈ ...
੍ਰ ਕੌਂਸਲਰਾਂ ਵਲੋਂ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ-ਸੰਜੇ ਵਰਮਾ ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ)-ਪਲਾਸਟਿਕ ਮੁਕਤ ਰੂਪਨਗਰ ਦੇ ਤਹਿਤ ਨਗਰ ਕੌਂਸਲ ਰੂਪਨਗਰ ਦਫ਼ਤਰ ਵਿਖੇ ਏ ਡੀ ਸੀ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਤੇ ...
ਸ੍ਰੀ ਅਨੰਦਪੁਰ ਸਾਹਿਬ, 23 ਮਈ (ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਗੈਸ ਸਰਵਿਸ ਦੇ ਮਾਲਕ ਜਸਵਿੰਦਰ ਸਿੰਘ ਢਿੱਲੋਂ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਇਸ ਯੋਜਨਾ ਤੋਂ ਕੋਈ ਵਾਂਝਾ ਨਾ ਰਹਿ ...
ਮੋਰਿੰਡਾ, 23 ਮਈ (ਕੰਗ)-ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ 3 ਜੂਨ ਦਿਨ ਸ਼ੁੱਕਰਵਾਰ ਨੂੰ ਕੀਰਤਨ ਦਰਬਾਰ ਆਯੋਜਿਤ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਪੁਰਖਾਲੀ, 23 ਮਈ (ਬੰਟੀ)-ਗਰਾਮ ਪੰਚਾਇਤ ਪੰਜੋਲਾ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਪਿੰਡ ਦੇ ਢਾਡੀ ਭਾਈ ਮਨਿੰਦਰ ਸਿੰਘ ਲਾਡੀ ਪੰਜੋਲਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਸਹਿਬਾਜ਼ ਸਿੰਘ ਬੈਂਸ ਨੇ ਦੱਸਿਆ ਕਿ ਕਰੀਬ ਦੋ ਹਫ਼ਤੇ ਪਹਿਲਾਂ ...
ਨੰਗਲ, 23 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ 2022 ਵਿਚ ਵਾਇਲਡ ਟਾਈਗਰ ਸਪੋਰਟਸ ਕਲੱਬ ਰੂਪਨਗਰ ਦੀ ਟੀਮ ਵਲੋਂ 36 ਖਿਡਾਰੀਆਂ ਵਲੋਂ ਭਾਗ ਲਿਆ ਗਿਆ, ਜਿਸ ਵਿਚ ਨੰਗਲ ਦੀ ਕਰਾਟੇ ਟੀਮ ਵਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 22 ਸੋਨੇ ਅਤੇ 8 ...
ਰੂਪਨਗਰ, 23 ਮਈ (ਸਟਾਫ਼ ਰਿਪੋਰਟਰ)-ਨਹਿਰੂ ਯੁਵਾ ਕੇਂਦਰ ਰੂਪਨਗਰ ਵਲੋਂ ਇੰਟਰਨੈਸ਼ਨਲ ਯੂਥ ਹੋਸਟਲ ਵਿਖੇ ਕਰਵਾਈ ਗਈ ਤਿੰਨ ਰੋਜ਼ਾ ''ਨਿਵੇਸ਼ ਸਿੱਖਿਆ ਜਾਗਰੂਕਤਾ ਅਤੇ ਫੰਡ ਸੁਰੱਖਿਆ ਪ੍ਰੋਗਰਾਮ' ਦਾ ਸਿਖਲਾਈ ਕੈਂਪ ਅੱਜ ਸਮਾਪਤ ਹੋ ਗਿਆ | ਸਮਾਪਤੀ ਸਮਾਰੋਹ ਦੇ ਮੁੱਖ ...
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ)-ਗੁਰਦੁਆਰਾ ਬਾਬਾ ਸਤਨਾਮ ਜੀ ਰੋਪੜ ਵਿਖੇ ਸੈਣੀ ਮਹਾਂ ਸਭਾ ਪੰਜਾਬ (ਰਜਿ:) ਦੀ ਇੱਕ ਅਹਿਮ ਮੀਟਿੰਗ ਸੈਣੀ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਹਰਜੀਤ ਸਿੰਘ ਲੋਂਗੀਆ ਅਤੇ ਸਭਾ ਦੇ ਫਾਊਾਡਰ ਮੈਂਬਰ ਤਰਲੋਚਨ ਸਿੰਘ ਸੈਣੀ ਫ਼ਤਿਹਗੜ੍ਹ ...
ਫ਼ਤਹਿਗੜ੍ਹ ਸਾਹਿਬ, 23 ਮਈ (ਬਲਜਿੰਦਰ ਸਿੰਘ)-ਸੰਤ ਬਾਬਾ ਰਾਮ ਸਿੰਘ ਗੰਢੂਆਂ ਵਾਲੇ, ਇਲਾਕੇ ਦੀਆਂ ਸਮੂਹ ਨਗਰ ਪੰਚਾਇਤਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਅਪਾਰ ਕ੍ਰਿਪਾ ਨਾਲ ਸੱਚਖੰਡ ਵਾਸੀ ਸੰਤ ਬਾਬਾ ...
ਕਾਹਨਪੁਰ ਖੂਹੀ, 23 ਮਈ (ਗੁਰਬੀਰ ਸਿੰਘ)-ਬੀਤੇ ਦਿਨੀਂ ਇੱਕ ਦੁੱਧ ਉਤਪਾਦਕ ਦੀ ਗਾਂ ਦੀ ਮੌਤ ਹੋ ਜਾਣ ਕਾਰਨ ਵੇਰਕਾ ਮਿਲਕ ਪਲਾਂਟ ਮੋਹਾਲੀ ਵਲੋਂ ਦੁੱਧ ਉਤਪਾਦਕਾਂ ਲਈ ਚਲਾਈਆਂ ਗਈਆਂ ਸੇਵਾਵਾਂ ਦੇ ਚੱਲਦਿਆਂ ਸੁਰਜੀਤ ਸਿੰਘ ਕਾਹਲੋਂ ਡਾਇਰੈਕਟਰ ਮਿਲਕ ਪਲਾਂਟ ਮੋਹਾਲੀ ...
ਕਾਹਨਪੁਰ ਖੂਹੀ, 23 ਮਈ (ਗੁਰਬੀਰ ਸਿੰਘ ਵਾਲੀਆ)-ਨਜ਼ਦੀਕੀ ਪਿੰਡ ਕਲਵਾਂ ਸਥਿਤ ਇਤਿਹਾਸਕ ਗੁਰਦੁਆਰਾ ਝਿੜੀ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿਚ ਸੱਤ ਰੋਜ਼ਾ ਧਾਰਮਿਕ ਸਮਾਗਮ ਸ਼ਰਧਾ ਨਾਲ ਮਨਾਇਆ ਗਿਆ | ਇਸ ਦੌਰਾਨ ਉੱਨੀ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX