ਭਦੌੜ, 23 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਨਗਰ ਕੌਂਸਲ ਭਦੌੜ ਦੇ ਵਾਰਡ ਨੰ: 8 ਵਿਚ ਖ਼ਾਲੀ ਪਲਾਟਾਂ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਦੇ ਫ਼ਰਸ਼ ਲਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਗਲੀ ਵਿਚ ਨਗਰ ਕੌਂਸਲ ਭਦੌੜ ਵਲੋਂ ਇੰਟਰਲਾਕ ਟਾਈਲਾਂ ਦਾ ਫ਼ਰਸ਼ ਲਾਇਆ ਗਿਆ ਹੈ | ਉਸੇ ਗਲੀ ਵਿਚ ਸਿਆਸੀ ਅਤੇ ਅਸਰ ਰਸੂਖ਼ ਵਾਲੇ ਵਿਅਕਤੀਆਂ ਦੇ ਪਲਾਟ ਹੋਣ ਕਾਰਨ ਨਿੱਜੀ ਫ਼ਾਇਦਾ ਪਹੁੰਚਾਉਣ ਲਈ ਬਿਨਾਂ ਵਸੋਂ ਵਾਲੇ ਖੇਤਰ 'ਚ ਲੱਖਾਂ ਰੁਪਏ ਖ਼ਰਚ ਕੀਤੇ ਗਏ ਹਨ | ਗਲੀ ਵਿਚ ਇੰਟਰਲਾਕ ਟਾਈਲਾਂ ਦੇ ਫ਼ਰਸ਼ ਲੱਗਣ ਕਾਰਨ ਖ਼ਾਲੀ ਪਲਾਟਾਂ ਦੇ ਭਾਅ ਵਿਚ ਵਿਸਵੇ ਮਗਰ 60-70 ਹਜ਼ਾਰ ਦਾ ਵਾਧਾ ਹੋਇਆ ਹੈ | ਜਾਣਕਾਰੀ ਅਨੁਸਾਰ ਬਰਨਾਲਾ ਰੋਡ ਸਥਿਤ ਗੁਰਗਿਆਨ ਇਨਕਲੇਵ (ਪ੍ਰੇਮ ਕਾਲੋਨੀ ਵਾਰਡ ਨੰ: 8) ਦੇ ਨਾਲ ਲੱਗਦੀ ਜ਼ਮੀਨ ਵਿਚ ਨਗਰ ਕੌਂਸਲ ਵਲੋਂ ਲਗਭਗ 100-200 ਫੁੱਟ ਲੰਬੀ ਤੇ 20 ਫੁੱਟ ਚੌੜੀ ਗਲੀ ਵਿਚ ਇੰਟਰਲਾਕ ਟਾਈਲਾਂ ਦਾ ਫ਼ਰਸ਼ ਲਾਇਆ ਗਿਆ ਹੈ | ਇਸ ਜ਼ਮੀਨ 'ਚ ਭਰਤ ਪਾ ਕੇ ਗਲੀ ਦੇ ਦੋਵੇਂ ਪਾਸਿਓਾ ਪਲਾਟ ਕੱਟੇ ਹੋਏ ਹਨ, ਜਦਕਿ ਇਕ ਵੀ ਮਕਾਨ ਨਹੀਂ ਬਣਿਆ ਹੋਇਆ, ਸਰਕਾਰੀ ਹਦਾਇਤਾਂ ਮੁਤਾਬਿਕ ਵਸਾੋ ਵਾਲੇ ਖੇਤਰ ਵਿਚ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ | ਜੋ ਕਿ ਕਸਬੇ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਜ਼ਮੀਨ ਵਿਚ ਕੱਟੇ ਹੋਏ ਪਲਾਟਾਂ ਦੇ ਰੇਟ ਵੀ ਸਾਢੇ 3 ਲੱਖ ਤੋਂ ਚਾਰ ਲੱਖ ਰੁਪਏ ਪ੍ਰਤੀ ਵਿਸਵਾ ਹੈ ਇੰਟਰਲਾਕ ਟਾਈਲਾਂ ਲੱਗਣ ਤੋਂ ਬਾਅਦ ਵਿਚ 60-70 ਵਿਸਵੇ ਮਗਰ ਤੇਜ਼ੀ ਖੜਕੀ ਹੈ |
ਕੀ ਕਹਿਣਾ ਨਗਰ ਕੌਂਸਲ ਦੇ ਪ੍ਰਧਾਨ ਦਾ
ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਉੱਥੇ ਪਲਾਟ ਹਨ | ਉਨ੍ਹਾਂ ਵਲੋਂ ਅਰਜ਼ੀਆਂ ਆਈਆਂ ਸਨ ਕਿ ਅਸੀਂ ਮਕਾਨ ਬਣਾਉਣੇ ਹਨ | ਇੱਥੇ ਫ਼ਰਸ਼ ਲਾਇਆ ਜਾਵੇ | ਉਨ੍ਹਾਂ ਦੇ ਕਹਿਣ 'ਤੇ ਪਾਸ ਕਰਵਾ ਕੇ ਇੰਟਰਲਾਕ ਟਾਈਲਾਂ ਦਾ ਫ਼ਰਸ਼ ਲਾਇਆ ਗਿਆ ਹੈ |
ਜਦੋਂ ਨਗਰ ਕੌਂਸਲ ਭਦੌੜ ਦੇ ਜੇ.ਈ. ਜਤਿੰਦਰ ਕੁਮਾਰ ਨੇ ਦੱਸਿਆ ਕਿ ਦੋ ਗਲੀਆਂ 'ਚ ਲਗਭਗ 6 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਦਾ ਫ਼ਰਸ਼ ਲਗਾਇਆ ਗਿਆ ਹੈ | ਇਕ ਗਲੀ ਵਿਚ ਘਰ ਬਣ ਰਹੇ ਹਨ, ਜਦਕਿ ਦੂਜੀ ਗਲੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਪਲਾਟਾਂ ਦੇ ਖ਼ਰੀਦਦਾਰਾਂ ਵਲੋਂ ਅਰਜ਼ੀਆਂ ਆਈਆਂ ਸਨ | ਇਹ ਫ਼ਰਸ਼ ਮੀਟਿੰਗ 'ਚ ਪਾਸ ਹੋ ਕੇ ਲੱਗੇ ਹਨ |
ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਮੋਹਿਤ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਸੋਂ ਦੀ ਫ਼ੀਸਦੀ ਦੇ ਹਿਸਾਬ ਨਾਲ ਹੀ ਗਲੀ 'ਚ ਫ਼ਰਸ਼ ਲਗਾਇਆ ਜਾ ਸਕਦਾ | ਜੇਕਰ ਇਸ ਗਲੀ 'ਚ ਕੋਈ ਘਰ ਨਹੀਂ ਬਣਿਆ ਹੋਇਆ ਤਾਂ ਇਹ ਗ਼ਲਤ ਹੈ | ਉਹ ਇਸ ਬਾਰੇ ਜਾਂਚ ਕਰਵਾਉਣਗੇ ਕਿਹੜੇ ਹਿਸਾਬ ਨਾਲ ਬਿਨਾਂ ਵਸੋਂ ਵਾਲੇ ਖੇਤਰ ਵਿਚ ਫ਼ਰਸ਼ ਕਿਵੇਂ ਲਗਾਇਆ ਗਿਆ ਹੈ |
ਟੱਲੇਵਾਲ, 23 ਮਈ (ਸੋਨੀ ਚੀਮਾ)-ਦਿਹਾਤੀ ਮਜ਼ਦੂਰ ਸਭਾ ਵਲੋਂ ਜਥੇਬੰਦੀ ਤਿੰਨ ਭਰਾਤਰੀ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ 'ਤੇ 27 ਮਈ ਨੂੰ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ...
ਹੰਡਿਆਇਆ, 23 ਮਈ (ਗੁਰਜੀਤ ਸਿੰਘ ਖੁੱਡੀ)-ਬੀਤੀ ਰਾਤ ਆਏ ਤੇਜ਼ ਮੀਂਹ ਝੱਖੜ ਨਾਲ ਕਈ ਥਾਵਾਂ 'ਤੇ ਫ਼ੈਕਟਰੀਆਂ ਦੀਆਂ ਚਾਦਰਾ ਤੇ ਕੰਧਾਂ ਡਿੱਗਣ ਨਾਲ ਨੁਕਸਾਨ ਹੋਇਆ | ਹੰਡਿਆਇਆ ਤੇ ਨੇੜਲੇ ਪਿੰਡ ਪੱਤੀ ਸੋਹਲ ਵਿਖੇ ਬੀਤੀ ਰਾਤ ਆਏ ਝੱਖੜ ਮੀਂਹ ਨਾਲ ਬਾਲਾਜੀ ਫੀਡ ਫ਼ੈਕਟਰੀ ...
ਤਪਾ ਮੰਡੀ, 23 ਮਈ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਘੁੰਨਸ ਡਰੇਨ ਨਜ਼ਦੀਕ ਇਕ ਕਾਰ ਦੇ ਬੇਕਾਬੂ ਹੋ ਕੇ ਖਤਾਨਾਂ 'ਚ ਪਲਟ ਜਾਣ ਕਾਰਨ ਤਿੰਨ ਜਣਿਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਤਪਾ ਵਿਖੇ ਜੇਰੇ ਇਲਾਜ ਨਵਜੋਤ ...
ਟੱਲੇਵਾਲ, 23 ਮਈ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਬਣੇ ਸ਼ਿਵ ਮੰਦਰ ਦੀ ਸਮੁੱਚੀ ਕਮੇਟੀ ਤੋਂ ਇਲਾਵਾ ਔਰਤਾਂ ਦੀ ਸੰਕੀਰਤਨ ਮੰਡਲੀ ਵਲੋਂ ਵੀ ਮੰਦਰ ਦੇ ਸਮੁੱਚੇ ਪ੍ਰਬੰਧਾਂ ਤੋਂ ਅਸਤੀਫ਼ਾ ਦੇ ਕੇ ਕਿਨਾਰਾ ਕਸੀ ਕਰ ਲਈ | ਮੰਦਰ ਕਮੇਟੀ ਦੇ ਪ੍ਰਧਾਨ ਯੋਗਰਾਜ ਸ਼ਰਮਾ ਨੇ ...
ਟੱਲੇਵਾਲ, 23 ਮਈ (ਸੋਨੀ ਚੀਮਾ)-ਪਿੰਡ ਭੋਤਨਾ ਦੇ ਸਰਕਾਰੀ ਹਾਈ ਸਕੂਲ ਦੀ ਦਸਵੀਂ ਕਲਾਸ ਦਾ ਵਿਦਿਆਰਥੀ ਕਮਲਪ੍ਰੀਤ ਸਿੰਘ ਆਖ਼ਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਕਾਰਨ ਪੀ.ਜੀ.ਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਦੇ ਮੂੰਹ ਜਾ ਪਿਆ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ...
ਤਪਾ ਮੰਡੀ, 23 ਮਈ (ਪ੍ਰਵੀਨ ਗਰਗ)- ਸ਼ਹਿਰ ਦੀ ਲਾਇਲਪੁਰੀਆ ਧਰਮਸ਼ਾਲਾ ਨਜ਼ਦੀਕ ਇਕ ਬੁਲਟ ਮੋਟਰਸਾਈਕਲ 'ਤੇ ਸਵਾਰ ਨਕਾਬਪੋਸ਼ ਲੁਟੇਰੇ ਵਲੋਂ ਇਕ ਔਰਤ ਪਾਸੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ, ਜਿਸ ਕਾਰਨ ਇਸ ਘਟਨਾ ਨੂੰ ਲੈ ਕੇ ਔਰਤਾਂ 'ਚ ਸਹਿਮ ਦਾ ਮਾਹੌਲ ...
ਧਨੌਲਾ, 23 ਮਈ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਜ਼ਿਆਦਾ ਪਾਣੀ ਛੱਡ ਦੇਣ ਕਾਰਨ ਰਾਜਗੜ੍ਹ-ਉੱਪਲੀ ਰਜਵਾਹਾ ਧਨੌਲਾ ਦੇ ਖੇਤਰ ਵਿਚ ਜੈਦੇਵ ਸ਼ਰਮਾ ਸਪੁੱਤਰ ਬਾਲਕ ਰਾਮ ਦੇ ਖੇਤ ਵਿਚ ਟੁੱਟ ਗਿਆ, ਜਿਸ ਨਾਲ 100 ਏਕੜ ਰਕਬੇ ਵਿਚ ਪਾਣੀ ਭਰ ਗਿਆ ਤੇ ਸਿੱਟੇ ਵਜੋਂ ਮੱਕੀ ਦੀ ਫ਼ਸਲ ...
ਤਪਾ ਮੰਡੀ, 23 ਮਈ (ਪ੍ਰਵੀਨ ਗਰਗ)-ਸਿਹਤ ਵਿਭਾਗ ਆਊਟ ਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਵਿਚ ਨੌਕਰੀਆਂ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਤਪਾ ਦੇ ਗੇਟ ਅੱਗੇ ਪੱਕਾ ਮੋਰਚਾ 29ਵੇਂ ਦਿਨ 'ਚ ਸ਼ਾਮਿਲ ਹੋ ਗਿਆ ਹੈ | ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ...
ਮਹਿਲ ਕਲਾਂ, 23 ਮਈ (ਤਰਸੇਮ ਸਿੰਘ ਗਹਿਲ)-ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਦੋ ਅਧਿਆਪਕਾਂ ਹਰਿੰਦਰ ਸਿੰਘ ਤੇ ਮੈਡਮ ਨਵਲਦੀਪ ਕੌਰ ਨੂੰ ਰੈਗੂਲਰ ਹੋਣ ਦੇ ਹੁਕਮ ਨਾ ਦੇਣ ਅਤੇ ਸੰਘਰਸ਼ ਦੌਰਾਨ ਅਧਿਆਪਕਾਂ ਖ਼ਿਲਾਫ਼ ਦਰਜ ਕੀਤੇ ਝੂਠੇ ਮੁਕੱਦਮਿਆਂ ...
ਬਰਨਾਲਾ, 23 ਮਈ (ਰਾਜ ਪਨੇਸਰ)- ਜ਼ਿਲ੍ਹਾ ਜੇਲ੍ਹ 'ਚ ਇਕ ਬੰਦੀ ਤੋਂ ਮੋਬਾਈਲ ਫ਼ੋਨ ਮਿਲਣ 'ਤੇ ਥਾਣਾ ਸਿਟੀ-1 ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਿਸ ਚੌਕੀ ਦੇ ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਦੇ ...
ਬਰਨਾਲਾ, 23 ਮਈ (ਅਸ਼ੋਕ ਭਾਰਤੀ)- ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਵੱਖ-ਵੱਖ ਸਿਖਲਾਈ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਸਕੂਲ ਪਿ੍ੰਸੀਪਲ ਮੈਡਮ ਬਿੰਨੀ ਕੌਰ ਆਹਲੂਵਾਲੀਆ ਨੇ ਕਿਹਾ ਕਿ ਮੈਨੇਜਮੈਂਟ ...
ਬਰਨਾਲਾ, 23 ਮਈ (ਗੁਰਪ੍ਰੀਤ ਸਿੰਘ ਲਾਡੀ)- ਬਰਨਾਲਾ ਰੇਲਵੇ ਸਟੇਸ਼ਨ ਵਿਖੇ ਵਾਰਦਾਤਾਂ ਨੂੰ ਰੋਕਣ ਲਈ ਜੀ.ਆਰ.ਪੀ. ਚੌਕੀ ਬਰਨਾਲਾ ਦੇ ਇੰਚਾਰਜ ਏ.ਐਸ.ਆਈ. ਰਣਵੀਰ ਸਿੰਘ ਦੇ ਯਤਨਾਂ ਨਾਲ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੀਆਂ ਸਹਾਇਤਾ ਨਾਲ ਬਰਨਾਲਾ ਰੇਲਵੇ ਸਟੇਸ਼ਨ ਨੂੰ ...
ਹੰਡਿਆਇਆ, 23 ਮਈ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਵਿਖੇ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਵਲੋਂ ਫਲੈਗ ਮਾਰਚ ਕੀਤਾ ਗਿਆ | ਇਸ ਮੌਕੇ ਡੀ.ਐਸ.ਪੀ. ਆਰ.ਐਸ. ਬੱਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ 6 ਜੂਨ ਦੇ ਘੱਲੂਘਾਰੇ ਸਬੰਧੀ ਪੰਜਾਬ ਵਿਚ ਪੈਰਾ ...
ਤਪਾ ਮੰਡੀ, 23 ਮਈ (ਵਿਜੇ ਸ਼ਰਮਾ)-ਮਜ਼੍ਹਬੀ ਸਿੱਖ ਵਾਲਮੀਕ ਕੌਮ ਦੇ ਹੱਕਾਂ ਲਈ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮ ਮਾਸਟਰ ਲਛਮਣ ਸਿੰਘ ਸਹੋਤਾ, ਡਾ: ਅਵਤਾਰ ਸਿੰਘ ਫ਼ਰੀਦਕੋਟ, ਗੁਰਬਚਨ ਸਿੰਘ ਸਿਬੀਆ ਬਠਿੰਡਾ ਦਾ ਵਫ਼ਦ ਐਮ.ਐੱਲ.ਏ. ਭਦੌੜ ਲਾਭ ਸਿੰਘ ਉੱਗੋਕੇ ਨੂੰ ਮਿਲੇ | ...
ਅਮਰਗੜ੍ਹ, 23 ਮਈ (ਸੁਖਜਿੰਦਰ ਸਿੰਘ ਝੱਲ)-ਖੰਨਾ ਮਲੇਰਕੋਟਲਾ ਸੜਕ ਦੇ ਨਾਲ ਲੱਗਦੇ ਪਿੰਡ ਨਾਰੀਕੇ ਵਿਖੇ ਆਧੁਨਿਕ ਸਹੂਲਤਾਂ ਵਾਲਾ ਬਹੁ ਕਰੋੜੀ ਖੇਡ ਸਟੇਡੀਅਮ ਤਿਆਰ ਕੀਤਾ ਜਾਵੇਗਾ | ਇਸ ਸਬੰਧੀ ਪਿੰਡ ਵਾਸੀਆਂ ਵਲੋਂ ਰੱਖੀ ਮੰਗ 'ਤੇ ਮੋਹਰ ਲਗਾਉਂਦਿਆਂ ਹਲਕਾ ਵਿਧਾਇਕ ...
ਮਲੇਰਕੋਟਲਾ, 23 ਮਈ (ਪਰਮਜੀਤ ਸਿੰਘ ਕੁਠਾਲਾ)- ਬਹੁਜਨ ਸਮਾਜ ਪਾਰਟੀ ਵਲੋਂ ਅੱਜ ਜ਼ਿਲ੍ਹਾ ਮਲੇਰਕੋਟਲਾ ਦੇ ਜਥੇਬੰਦਕ ਢਾਂਚੇ ਦੇ ਨਾਲ-ਨਾਲ ਅਤੇ ਵਿਧਾਨ ਸਭਾ ਹਲਕਿਆਂ ਅਮਰਗੜ੍ਹ ਤੇ ਮਲੇਰਕੋਟਲਾ ਦੇ ਅਹੁਦੇਦਾਰਾਂ ਦੀ ਚੋਣ ਮੁਕੰਮਲ ਕਰ ਲਈ ਗਈ | ਜਾਣਕਾਰੀ ਮੁਤਾਬਿਕ ਇੱਥੇ ...
ਸੰਦੌੜ, 23 ਮਈ (ਗੁਰਪ੍ਰੀਤ ਸਿੰਘ ਚੀਮਾ)- ਪੰਜਾਬ ਸਰਕਾਰ ਵਲੋਂ ਫ਼ਸਲੀ ਵਿਭਿੰਨਤਾ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਅਤੇ ਸਮੇਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਕਿਸਾਨ ਰਵਾਇਤੀ ਫ਼ਸਲਾਂ ਦੇ ਚੱਕਰ 'ਚੋਂ ਬਾਹਰ ਨਿਕਲ ਰਹੇ ਹਨ | ਜ਼ਮੀਨ ਹੇਠਲੇ ਪਾਣੀ ਦੇ ...
ਮਾਲੇਰਕੋਟਲਾ, 23 ਮਈ (ਮੁਹੰਮਦ ਹਨੀਫ਼ ਥਿੰਦ)- ਸਥਾਨਕ ਪੰਜਾਬ ਉਰਦੂ ਅਕੈਡਮੀ ਵਿਖੇ ਅਵੇਕ ਫਾਊਾਡੇਸ਼ਨ ਵਲੋਂ ਰੇਡੀਐਂਸ ਇੰਸਟੀਚਿਊਟ ਅਤੇ ਇਕ ਨਿੱਜੀ ਚੈਨਲ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਦੀ ਭਾਸ਼ਣ ਕਲਾ ਨੂੰ ਪ੍ਰਫੁੱਲਿਤ ਕਰਨ ਲਈ 'ਅਸੀਂ ਇਕ ਹਾਂ' ਦੇ ਨਾਂਅ ...
ਸੁਨਾਮ ਊਧਮ ਸਿੰਘ ਵਾਲਾ, 23 ਮਈ (ਰੁਪਿੰਦਰ ਸਿੰਘ ਸੱਗੂ)-ਦਿਨ ਪ੍ਰਤੀ ਦਿਨ ਪਾਣੀ ਦਾ ਡਿਗਦਾ ਜਾ ਰਿਹਾ ਪੱਧਰ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਕੁਦਰਤੀ ਸਮੇਂ ਪਾਣੀ ਤੇ ਮਨੁੱਖੀ ਜੀਵਨ ਦੀਆਂ ਰੋਜ਼ਮਰ੍ਹਾ ਲੋੜਾਂ 'ਚੋਂ ਇਕ ਹੈ ਅਤੇ ਧਰਤੀ ਉੱਪਰ ਮਨੁੱਖੀ ਹੋਂਦ ਨੂੰ ...
ਭਵਾਨੀਗੜ੍ਹ, 23 ਮਈ (ਰਣਧੀਰ ਸਿੰਘ ਫੱਗੂਵਾਲਾ)- ਡੈਮੋਕ੍ਰੇਟਿਕ ਮਨਰੇਗਾ ਫ਼ਰੰਟ ਦੇ ਪਿੰਡ ਜੌਲੀਆਂ, ਭੜੋ, ਕਪਿਆਲ ਅਤੇ ਭੱਟੀਵਾਲ ਖ਼ੁਰਦ ਦੇ ਕਾਮਿਆਂ ਵਲੋਂ ਬੀ. ਡੀ. ਪੀ. ਓ. ਦਫ਼ਤਰ ਤੋਂ ਮਨਰੇਗਾ ਕਾਨੂੰਨ ਅਨੁਸਾਰ ਅਰਜ਼ੀਆਂ ਦੇ ਕੇ ਕੰਮ ਦੇਣ ਅਤੇ ਕੰਮ ਨਾ ਮਿਲਣ ਵਾਲ ...
ਅਹਿਮਦਗੜ੍ਹ, 23 ਮਈ (ਸੋਢੀ, ਮਹੋਲੀ)- ਐਡਵੋਕੇਟ ਅਮਨ ਮਹਿਤਾ ਭਰ ਜਵਾਨੀ 'ਚ ਅਕਾਲ ਚਲਾਣਾ ਕਰ ਗਏ | ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਪੱਤਰਕਾਰ ਰਵਿੰਦਰ ਪੁਰੀ ਅਤੇ ਐਡਵੋਕੇਟ ਨਰਿੰਦਰ ਪੁਰੀ ਦਾ ਭਾਣਜਾ ਅਤੇ ਗਗਨ ਮਹਿਤਾ (ਸੋਨੂੰ) ਦਾ ਭਰਾ ਅਮਨ ਮਹਿਤਾ (40) ਦੇ ...
ਧੂਰੀ, 23 ਮਈ (ਦੀਪਕ, ਲਹਿਰੀ)- ਪੰਜਾਬ ਦੇ ਉੱਘੇ ਲੇਖਕ ਸਵ ਗੁਰਮੁਖ ਸਿੰਘ ਗੋਮੀ ਦੀ ਲਿਖੀ ਕਿਤਾਬ (ਦਾਸਤਾਨ ਦੀ ਮੌਤ) ਧੂਰੀ ਦੇ ਇਕ ਹੋਟਲ ਵਿਚ ਕਰਵਾਏ ਵਿਸ਼ੇਸ਼ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵਲੋਂ ਸਾਹਿਤਕਾਰਾਂ ਦੀ ਹਾਜ਼ਰੀ ਵਿਚ ਰਿਲੀਜ਼ ...
ਟੱਲੇਵਾਲ, 23 ਮਈ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਵਲੋਂ ਆਉਣ ਵਾਲੇ ਸੰਘਰਸ਼ਾਂ ਦੀ ਵਿਉਂਤਬੰਦੀ ਅਤੇ ਹੋਰ ਖ਼ਰਚਿਆਂ ਸਬੰਧੀ ਪਿੰਡ ਵਿਚੋਂ ਵਾਸ ਇਕੱਤਰ ਕੀਤੀ ਗਈ | ਇਸ ਮੌਕੇ ਜਗਤਾਰ ਸਿੰਘ ਜ਼ਿਲ੍ਹਾ ਆਗੂ ਅਤੇ ਇਕਾਈ ਪ੍ਰਧਾਨ ...
ਤਪਾ ਮੰਡੀ, 23 ਮਈ (ਵਿਜੇ ਸ਼ਰਮਾ)-ਕਾਲਰ ਹੰਟ ਰਜਿਸਟਰਡ ਮੁੰਬਈ ਵਲੋਂ ਪੰਜਾਬ ਦੇ ਸਕੂਲਾਂ ਵਿਚੋਂ ਵਿਦਿਆਰਥੀਆਂ ਦੀ ਵੱਖ-ਵੱਖ ਵਿਸ਼ਿਆਂ ਦੀ ਵਜ਼ੀਫ਼ਾ ਪ੍ਰੀਖਿਆ ਅਪ੍ਰੈਲ 2022 ਵਿਚ ਆਯੋਜਿਤ ਕੀਤੀ ਗਈ ਸੀ ਜਿਸ 'ਚ ਮੈਥ ਵਿਸ਼ੇ ਵਿਚ ਸਥਾਨਕ ਹੋਲੀ ਏਾਜਲਸ ਪਬਲਿਕ ਸਕੂਲ ਦੇ ...
ਬਰਨਾਲਾ, 23 ਮਈ (ਅਸ਼ੋਕ ਭਾਰਤੀ)- ਪਿੰਡ ਭੈਣੀ ਜੱਸਾ ਦੇ ਜੌਬ ਕਾਰਡ ਧਾਰਕਾਂ ਵਲੋਂ ਮਨਰੇਗਾ ਤਹਿਤ ਪਿਛਲੇ ਤਕਰੀਬਨ 8 ਮਹੀਨਿਆਂ ਤੋਂ ਕੰਮ ਨਾ ਦਿੱਤੇ ਜਾਣ ਕਾਰਨ ਮਨਰੇਗਾ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ ਵਿਚ ਬੀ. ਡੀ. ਪੀ. ਓ. ਦਫ਼ਤਰ ਬਰਨਾਲਾ ਅੱਗੇ ਰੋਸ ਧਰਨਾ ਦਿੱਤਾ ...
ਤਪਾ ਮੰਡੀ, 23 ਮਈ (ਵਿਜੇ ਸ਼ਰਮਾ)-ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਨਵਜੋਤ ਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਤੰਬਾਕੂਨੋਸ਼ੀ ਕਰਨ ਵਾਲਿਆਂ ਅਤੇ ਤੰਬਾਕੂ ਵੇਚਣ ਵਾਲੇ ਦੁਕਾਨਦਾਰਾਂ ਦੇ ਵੱਖ-ਵੱਖ ਜਗ੍ਹਾ ਬਾਹਰਲਾ ਬੱਸ ...
ਬਰਨਾਲਾ, 23 ਮਈ (ਗੁਰਪ੍ਰੀਤ ਸਿੰਘ ਲਾਡੀ)-ਸਰਬੱਤ ਦਾ ਭਲਾ ਟਰੱਸਟ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਸੰਸਥਾ ਦੇ ਚੇਅਰਮੈਨ ਡਾ: ਐਸ.ਪੀ. ਸਿੰਘ ਓਬਰਾਏ ਦੇ ਨਿਰਦੇਸ਼ਾਂ ਹੇਠ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿਖੇ 45 ਵਿਧਵਾਵਾਂ ਅਤੇ ਅਪਾਹਜਾਂ ਨੂੰ ਪੈਨਸ਼ਨ ਦੇ ਚੈਕ ...
ਟੱਲੇਵਾਲ, 23 ਮਈ (ਸੋਨੀ ਚੀਮਾ)-ਭਾਕਿਯੂ (ਏਕਤਾ-ਉਗਰਾਹਾਂ) ਵਲੋਂ ਅੱਜ ਆਗੂਆਂ ਜਾਗਿ੍ਤੀ ਔਰਤਾਂ ਦੀ ਵਧਵੀਂ ਜ਼ਿਲ੍ਹਾ ਪੱਧਰੀ ਮੀਟਿੰਗ ਕਮਲਜੀਤ ਕੌਰ ਬਰਨਾਲਾ ਦੀ ਪ੍ਰਧਾਨਗੀ ਹੇਠ ਪਿੰਡ ਚੀਮਾ ਵਿਖੇ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਕਮਲਜੀਤ ਕੌਰ ...
ਟੱਲੇਵਾਲ, 23 ਮਈ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਅਗਵਾਈ ਵਿਚ ਇਲਾਕੇ ਦੇ ਪਿੰਡਾਂ ਵਿਚ ਹਰਿਆਵਲ ਮੁਹਿੰਮ ਸੁਚਾਰੂ ਕਰ ਦਿੱਤੀ ਗਈ ਹੈ | ...
ਸ਼ਹਿਣਾ, 23 ਮਈ (ਸੁਰੇਸ਼ ਗੋਗੀ)-ਬਲਾਕ ਸੰਮਤੀ ਸ਼ਹਿਣਾ ਦੀ ਮੀਟਿੰਗ ਚੇਅਰਮੈਨ ਪਰਮਜੀਤ ਸਿੰਘ ਮੌੜ ਦੀ ਅਗਵਾਈ ਵਿਚ ਹੋਈ | ਇਸ ਸਮੇਂ ਵਾਈਸ ਚੇਅਰਮੈਨ ਗੁਰਦੀਪ ਦਾਸ ਬਾਵਾ, ਬੀ.ਡੀ.ਪੀ.ਓ. ਸੁਮਰਿਤਾ, ਚੈਂਚਲ ਸਿੰਘ ਜੇ.ਈ., ਅੰਮਿ੍ਤਪਾਲ ਸਿੰਘ ਸੰਮਤੀ ਪਟਵਾਰੀ, ਰਿਸਵ ਸ਼ਰਮਾ, ...
ਧਨੌਲਾ, 23 ਮਈ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਤਹਿਤ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵਾਈਸ ਪਿ੍ੰਸੀਪਲ ਕਵਿਤਾ ਕੁਮਾਰੀ ਨੇ ...
ਸ਼ਹਿਣਾ, 23 ਮਈ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਦੇ ਬਲਾਕ ਦਫ਼ਤਰ ਸ਼ਹਿਣਾ ਵਿਖੇ ਪਹਿਲੀ ਫੇਰੀ ਦੌਰਾਨ ਬੀ.ਡੀ.ਪੀ.ਓ. ਸੁਮਰਿਤਾ ਦੀ ਅਗਵਾਈ ਵਿਚ ਸਮੂਹ ਮੁਲਾਜ਼ਮਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸਮੂਹ ਪੰਚਾਇਤਾਂ ਵਲੋਂ ਉਠਾਈ ਮੰਗ ਦੇ ਸਬੰਧ ਵਿਚ ...
ਸ਼ਹਿਣਾ, 23 ਮਈ (ਸੁਰੇਸ਼ ਗੋਗੀ)-ਬਲਵੰਤ ਗਾਰਗੀ ਯਾਦਗਾਰੀ ਟਰੱਸਟ ਸ਼ਹਿਣਾ ਵਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਦੀਆ ਪੰਜ ਵੱਖ-ਵੱਖ ਥਾਵਾਂ 'ਤੇ ਨਾਟਕਾਂ ਦੀ ਪੇਸ਼ਕਾਰੀ ਕੀਤੀ | ਬਲਵੰਤ ਗਾਰਗੀ ਯਾਦਗਾਰੀ ਟਰੱਸਟ ਦੇ ਪ੍ਰਧਾਨ ਕੁਲਵੰਤ ਸਿੰਘ ...
ਹੰਡਿਆਇਆ, 23 ਮਈ (ਗੁਰਜੀਤ ਸਿੰਘ ਖੁੱਡੀ)-ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਕੁਲਦੀਪ ਸਿੰਘ ਜੱਸੋਵਾਲ ਤੇ ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ ...
ਟੱਲੇਵਾਲ, 23 ਮਈ (ਸੋਨੀ ਚੀਮਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ (ਬਰਨਾਲਾ) ਵਲੋਂ ਇਲਾਕੇ ਦੀਆਂ ਲੜਕੀਆਂ ਦੇ ਸਿੱਖਿਆਂ ਖੇਤਰ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX